jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਬਹਾਦਰ ਕੁੜੀਆਂ ਨੇ ਭੂੰਡ ਆਸ਼ਿਕ ਦੀ ਕੀਤੀ 'ਸੇਵਾ'

www.sabblok.blogspot.com

ਬਹਾਦਰ ਕੁੜੀਆਂ ਨੇ ਭੂੰਡ ਆਸ਼ਿਕ ਦੀ ਕੀਤੀ 'ਸੇਵਾ' (ਵੀਡੀਓ)

ਪੰਚਕੂਲਾ- ਪੰਚਕੂਲਾ  ਵਿਖੇ ਇਕ ਕੁੜੀ ਨੂੰ ਛੇੜਨਾ ਇਕ ਭੂੰਡ ਆਸ਼ਿਕ ਨੂੰ ਮਹਿੰਗਾ ਪੈ ਗਿਆ ਅਤੇ ਛੇੜਛਾੜ ਦੀ ਸ਼ਿਕਾਰ ਕੁੜੀ ਦੀਆਂ ਭੈਣਾਂ ਵੀ ਇਸ ਭੂੰਡ ਆਸ਼ਿਕ 'ਤੇ ਟੁੱਟ ਪਈਆਂ ਅਤੇ ਇਸ ਭੂੰਡ ਆਸ਼ਿਕ ਦੀ ਖੂਬ ਸੇਵਾ ਕੀਤੀ। ਇਨ੍ਹਾਂ ਬਹਾਦਰ ਕੁੜੀਆਂ ਨੇ ਇਸ ਭੂੰਡ ਆਸ਼ਿਕ ਨੂੰ 8 ਥੱਪੜ ਮਾਰੇ। ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਕਿ ਕਿਵੇਂ ਇਹ ਦੋਵੇਂ ਕੁੜੀਆਂ ਇਸ ਆਸ਼ਿਕ ਦੇ ਸਿਰ 'ਤੋਂ ਕਿਵੇਂ ਆਸ਼ਿਕੀ ਦਾ ਭੂੰਡ ਉਤਾਰ ਰਹੇ ਹਨ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਇਕ ਕੁੜੀ ਨੇ ਇਕ ਭੂੰਡ ਆਸ਼ਿਕ ਨੂੰ ਪਹਿਲਾ ਥੱਪੜ ਮਾਰਨ ਦੀ ਪਹਿਲ ਕੀਤੀ ਅਤੇ ਉਸ ਤੋਂ ਬਾਅਦ ਕੁੜੀ ਦੀ ਭੈਣ ਨੂੰ ਵੀ ਹੱਲਾਸ਼ੇਰੀ ਮਿਲ ਗਈ ਅਤੇ ਫਿਰ ਭੂੰਡ ਆਸ਼ਿਕ ਦੀ ਖੂਬ ਸੇਵਾ ਹੋਈ। ਅਸਲ 'ਚ ਇਕ ਕੁੜੀਆਂ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਵਿਚ ਇਲਾਜ ਲਈ ਆਈਆਂ ਸਨ ਅਤੇ ਇਹ ਭੂੰਡ ਆਸ਼ਿਕ ਕੁੜੀਆਂ ਦੀ 11 ਸਾਲਾਂ ਦੀ ਭੈਣ ਨੂੰ ਛੇੜਨ ਲੱਗਾ। ਕੁੜੀਆਂ ਨੇ ਭੂੰਡ ਆਸ਼ਿਕ ਦੀ ਸ਼ਿਕਾਇਤ ਕਰਨ ਦੀ ਬਜਾਏ ਖੁਦ ਹੀ ਇਸ ਦਾ ਇਨਸਾਫ ਕਰਨ ਦਾ ਫੈਸਲਾ ਕਰ ਲਿਆ। ਕੁੜੀਆਂ ਵਲੋਂ ਕੀਤੀ ਗਈ ਸੇਵਾ ਤੋਂ ਬਾਅਦ ਇਸ ਭੂੰਡ ਆਸ਼ਿਕ ਨੇ ਮੌਕੇ ਤੋਂ ਭੱਜਣ ਵਿਚ ਹੀ ਭਲਾਈ ਸਮਝੀ ਅਤੇ ਮੌਕੇ ਤੋਂ ਭੱਜ ਗਿਆ। ਇਲਾਕੇ ਵਿਚ ਇਸ ਘਟਨਾ ਦੀ ਖੂਬ ਚਰਚਾ ਹੋ ਰਹੀ ਹੈ।

No comments: