www.sabblok.blogspot.com
ਰੂਪਨਗਰ,
(ਵਿਜੇ ਸ਼ਰਮਾ)-ਬਹੁ-ਚਰਚਿਤ ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ ਅੰਬਾਲਾ ਕੋਰਟ ਨੇ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ 'ਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ
ਸੁਣਾਏ ਜਾਣ ਤੋਂ ਬਾਅਦ ਜ਼ਿਲ੍ਹਾ ਰੂਪਨਗਰ 'ਚ ਅਮਨ ਸ਼ਾਂਤੀ ਬਣਾਏ ਰੱਖਣ ਦੇ ਮੱਦੇਨਜ਼ਰ ਜ਼ਿਲੇ '
ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਸ.ਐਸ.ਪੀ ਰੂਪਨਗਰ ਇੰਦਰਮੋਹਣ ਸਿੰਘ ਭੱਟੀ ਨੇ
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਪਿਆਰਾ ਸਿੰਘ ਭਨਿਆਰਾ 'ਤੇ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ 3 ਸਤੰਬਰ 2001 ਨੂੰ ਨੂਰਪੁਰਬੇਦੀ ਥਾਣੇ ਚ ਮੁਕੱਦਮਾ
ਨੰ. 49 ਅਤੇ ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਖੇਤਰ ਦੇ ਪਿੰਡ ਰਤਨਗੜ੍ਹ 'ਚ 17 ਸਤੰਬਰ
2001 ਨੂੰ ਮੁਕੱਦਮਾ ਨੰ. 161 ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਅੰਬਾਲਾ ਕੋਰਟ
ਚ ਚੱਲ ਰਹੀ ਸੀ ਅਤੇ ਸੋਮਵਾਰ ਨੂੰ ਅਦਾਲਤ ਨੇ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਨੂੰ
ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਐਸ.ਐਸ.ਪੀ ਨੇ ਦੱਸਿਆ ਕਿ ਇਸ ਮਾਮਲੇ ਚ 15 ਵਿਅਕਤੀ
ਅਰੋਪੀ ਬਣਾਏ ਗਏ ਸੀ ਜਿਨਾਂ 'ਚੋਂ ਦੋ ਅਰੋਪੀਆਂ ਦੀ ਮੌਤ ਹੋ ਚੁੱਕੀ ਹੈ ਅਤੇ 5 ਅਰੋਪੀ
ਬਰੀ ਹੋ ਚੁੱਕੇ ਹਨ ਅਤੇ ਅੱਜ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਦੇ ਨਾਲ-ਨਾਲ ਸੱਤ ਹੋਰ
ਅਰੋਪੀਆਂ ਨੂੰ ਵੀ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ
ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਜ਼ਿਲ੍ਹੇ ਚ ਦੰਗਾ ਰੋਕੋ ਪੁਲਸ ਦੇ ਪੀ.ਏ.ਪੀ ਜਲੰਧਰ ਤੋਂ
180 ਜਵਾਨਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਜਿਸ ਚ ਇੰਸਪੈਕਟਰ ਅਤੇ ਡੀਐੱਸ.ਪੀ ਲੈਵਲ
ਦੇ ਅਧਿਕਾਰੀ ਵੀ ਸ਼ਾਮਲ ਹਨ। ਇਸਤੋਂ ਇਲਾਵਾ ਜਿਲ੍ਹੇ ਚ ਪੁਲਸ ਵੀ ਅਮਨ ਸ਼ਾਂਤੀ ਨੂੰ ਬਰਕਰਾਰ
ਰੱਖਣ ਲਈ ਸ਼ਰਾਰਤੀ ਤੱੱਤਾਂ ਤੇ ਪੂਰੀ ਤਰ੍ਹਾਂ ਨਜ਼ਰ ਰੱਖੇਗੀ।




No comments:
Post a Comment