jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਦਿਲ ਖੋਲ੍ਹ ਕੇ ਠਹਾਕੇ ਲਗਾਓ ਤਾਂ ਟੈਨਸ਼ਨ ਭੁੱਲ ਜਾਓ

www.sabblok.blogspot.com

ਨਵੀਂ ਦਿੱਲੀ:--ਸਵੇਰੇ ਵੇਲੇ ਨੇੜੇ-ਤੇੜੇ ਦੇ ਭਾਰਤ 'ਚ ਨਜ਼ਰ ਘੁਮਾਓ ਤਾਂ ਸ਼ਾਇਦ ਤੁਹਾਨੂੰ ਘੇਰੇ 'ਚ ਖੜ੍ਹੇ ਕੁਝ ਔਰਤਾਂ ਤੇ ਮਰਦ ਬਿਨਾਂ ਕਿਸੇ ਖਾਸ ਉਦੇਸ਼ ਦੇ ਠਹਾਕੇ ਲਗਾਉਂਦੇ ਨਜ਼ਰ ਆਉਣਗੇ। ਅਸਲ 'ਚ ਇਹ ਤਨਾਅ ਭਜਾਉਣ ਦਾ ਇਕ ਤਰੀਕਾ ਹੈ ਜਿਸ ਨੂੰ 'ਲਾਫਟਰ ਥੈਰੇਪੀ' ਕਿਹਾ ਜਾ ਸਕਦਾ ਹੈ। ਅਜਿਹੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਹੜੇ ਆਪਣੇ ਤਨਾਅ ਨੂੰ ਦੂਰ ਕਰਨ ਲਈ ਲਾਫਟਰ ਥੈਰੇਪੀ ਦਾ ਸਹਾਰਾ ਲੈ ਰਹੇ ਹਨ। ਡਾਕਟਰਾਂ ਮੁਤਾਬਕ ਭਾਰਤ 'ਚ ਲਾਫਟਰ ਥੈਰੇਪੀ ਦਾ ਆਕਾਰ 1995 ਦੇ ਨੇੜੇ ਹੋਇਆ ਤੇ ਇਸ ਲੜੀ 'ਚ ਦੇਸ਼ 'ਚ ਹੁਣ ਤਕ 7 ਹਜ਼ਾਰ ਤੋਂ ਜ਼ਿਆਦਾ ਲਾਫਟਰ ਕਲੱਬ ਤੇ ਇਸ ਦੇ 10 ਹਜ਼ਾਰ ਤੋਂ ਜ਼ਿਆਦਾ ਮੈਂਬਰ ਬਣ ਚੁੱਕੇ ਹਨ। 
ਇਸ ਦਿਸ਼ਾ 'ਚ ਹਰ ਸਾਲ ਮਈ ਦੇ ਪਹਿਲੇ ਵੀਰਵਾਰ ਨੂੰ ਵਰਲਡ ਲਾਫਟਰ ਡੇ ਮਨਾਇਆ ਜਾਂਦਾ ਹੈ। ਗੁੜਗਾਓਂ ਤੇ ਨੋਇਡਾ ਵਰਗੇ ਰਾਸ਼ਟਰੀ ਰਾਜਧਾਨੀ ਖੇਤਰ 'ਚ 'ਦਿ ਡੇਹਲੀ ਲਾਫਟਰ ਕਲੱਬ' ਦੇ 27 ਕਲੱਬ ਤੇ 10 ਹਜ਼ਾਰ ਤੋਂ ਜ਼ਿਆਦਾ ਮੈਂਬਰ ਹਨ। ਲਾਫਟਰ ਥੈਰੇਪੀ ਤਹਿਤ ਬਿਨਾਂ ਕਿਸੇ ਵਿਸ਼ੇਸ਼ ਕਾਰਨ ਦੇ ਲਗਭਗ 20 ਮਿੰਟ ਤਕ ਹੱਸਣ ਦੀ ਕਿਰਿਆ 'ਚ ਸ਼ਾਮਿਲ ਰਿਹਾ ਜਾਂਦਾ ਹੈ। ਜਦਕਿ 'ਲਾਫਟਰ ਯੋਗਾ' ਥੈਰੇਪੀ ਨਿਯਮਿਤ ਫਰਕ 'ਤੇ ਆਮ ਸਾਹ ਦੀ ਕਸਰਤ ਤੇ ਉਤੇਜਿਤ ਹਾਸੇ ਦਾ ਮਿਲਿਆ ਜੁਲਿਆ ਰੂਪ ਹੁੰਦਾ ਹੈ। 
'ਦਿ ਡੇਹਲੀ ਲਾਫਟਰ' ਕਲੱਬ ਮੁਤਾਬਕ ਇਸ ਥੈਰੇਪੀ ਨੂੰ ਹਾਲ ਹੀ ਦੇ ਸਾਲਾਂ 'ਚ ਕਾਫੀ ਲੋਕਪ੍ਰਿਯਤਾ ਮਿਲੀ ਹੈ। ਦੰਦਾਂ ਦੇ ਡਾਕਟਰ ਤੇ ਦਿ ਡੇਹਲੀ ਲਾਫਟਰ ਕਲੱਬ ਦੇ ਮੁਖੀ ਉਮੇਸ਼ ਸਹਿਗਲ ਨੇ ਦੱਸਿਆ ਕਿ ਮੈਂ 2001 'ਚ ਸਿਰਫ 10 ਮੈਂਬਰਾਂ ਨਾਲ ਰਾਸ਼ਟਰੀ ਰਾਜਧਾਨੀ 'ਚ ਲਾਫਟਰ ਕਲੱਬ ਸ਼ੁਰੂ ਕੀਤਾ ਸੀ ਪਰ ਹੁਣ 10 ਹਜ਼ਾਰ ਤੋਂ ਜ਼ਿਆਦਾ ਮੈਂਬਰ ਇਸ ਨਾਲ ਜੁੜ ਗਏ ਹਨ। ਉਨ੍ਹਾਂ ਦੱਸਿਆ ਕਿ ਖੁਸ਼ ਕਰਨ ਵਾਲੀ ਹਸੀ ਅੰਦਰੂਨੀ ਸਰੀਰਿਕ ਕਸਰਤ (ਇੰਟਰਨਲ ਜੋਗਿੰਗ) ਬਰਾਬਰ ਹੁੰਦੀ ਹੈ ਕਿਉਂਕਿ ਇਹ ਕਾਫੀ ਹੱਦ ਤਕ ਬਲੱਡ ਪ੍ਰੈਸ਼ਰ ਤੇ ਤਨਾਅ ਨੂੰ ਘੱਟ ਕਰ ਸਕਦੀ ਹੈ।

No comments: