jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 19 May 2013

ਲੰਬੀ ਹਲਕੇ ਵਿੱਚ 9 ਗੱਡੀਆਂ ਅੱਗ ਲਾ ਕੇ ਫੂਕੀਆਂ

www.sabblok.blogspot.com

(ਪੰਜਾਬੀ ਨਿਊਜ ਆਂਲਿਨੇ ਤੋਂ ਧੰਨਵਾਦ ਸਾਹਿਤ ) 
IST : 5 :01 PM / 19/ 5/13 ਮੁੱਖ ਮੰਤਰੀ ਦੇ  ਜੱਦੀ ਹਲਕਾ  ਲੰਬੀ ਨੇੜਲੇ ਪਿੰਡ  ਮਾਨਾਂਵਾਲਾ ਵਿੱਚ ਭੀੜ ਨੇ 9 ਗੱਡੀਆਂ ਨੂੰ ਅੱਗ ਲਗਾ ਦਿੱਤੀ। ਜਿੰਨ੍ਹਾਂ ਵਿੱਚੋਂ 5  ਗੱਡੀਆਂ ਬੁਰੀ ਤਰ੍ਹਾਂ  ਨੁਕਸਾਨੀਆਂ ਗਈਆਂ ਅਤੇ 4 ਗੱਡੀਆਂ ਦੇ ਉਲਟਾ ਕਰਕੇ  ਟਾਇਰ ਅਸਮਾਨ ਵੱਲ ਕਰ ਦਿੱਤੇ  । ਬਠਿੰਡਾ , ਮਲੋਟ ਅਤੇ ਡੱਬਵਾਲੀ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ  ਅੱਗ ਤੇ ਕਾਬੂ ਪਾਊਣ ਦੀ ਕੋਸਿ਼ਸ਼ ਕਰ ਰਹੀਆਂ ਹਨ ।
 ਖ਼ਬਰ ਇਹ ਵੀ ਹੈ ਕਿ ਇੱਥੇ ਗੋਲੀ ਵੀ ਚੱਲੀ ਹੈ।  ਪਰ ਪੁਲੀਸ ਗੋਲੀ ਚੱਲਣ ਦੀ ਘਟਨਾ ਤੋਂ ਇਨਕਾਰ ਕਰ  ਰਹੀ ਹੈ।
 ਸੂਤਰ ਦੱਸਦੇ ਹਨ ਕਿ ਇਸ ਇਲਾਕੇ ਵਿੱਚ ਅਕਾਲੀ ਦਲ ਨਾਲ ਸਬੰਧਤ ਬਾਹਰੀ ਵਿਅਕਤੀ ਪਹੁੰਚੇ ਹੋਏ ਸਨ ਜਿਸ ਕਾਰਨ   ਇਹ ਘਟਨਾ ਵਾਪਰੀ । ਹੋਰ ਵੇਰਵਿਆਂ ਦੀ ਉਡੀਕ ਹੈ।  

No comments: