jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 19 May 2013

ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ-------- ਮਾਨਯੋਗ ਹਾਈਕੋਰਟ ਵੱਲੋਂ ਸਰਕਾਰੀ ਬਰੇਤੀ ਮਾਫੀਆ ਤੇ ਸ਼ਿਕੰਜਾ ਕਸਣ ਦੀ ਹਦਾਇਤ -ਪੁਲਿਸ ਨੇ ਕਿਸਾਨਾਂ ਦੇ ਬੰਦ ਪਏ ਖੱਡਿਆਂ ਦੇ ਰਸਤੇ ਸੀਲ ਕੀਤੇ

www.sabblok.blogspot.com

ਫਰੀਦਕੋਟ 17 ਮਈ (ਗੁਰਭੇਜ ਸਿੰਘ ਚੌਹਾਨ ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸ਼੍ਰੀ ਰਾਜੀਵ ਭੱਲਾ ਅਤੇ ਸ਼੍ਰੀ ਮਤੀ ਰੇਖਾ ਮਿੱਤਲ ਨੇ ਬੀਤੇ ਦਿਨ ਸਰਕਾਰੀ ਰੇਤ ਮਾਫੀਆ ਵੱਲੋਂ ਕੀਤੀ ਜਾ ਰਹੀ ਵੱਡੀ ਪੱਧਰ ਤੇ ਬਰੇਤੀ ਅਤੇ ਬੱਜਰੀ ਦੀ ਨਜ਼ਾਇਜ਼ ਮਾਈਨਿੰਗ ਨੂੰ ਨਾਂ ਰੋਕਣ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ 27 ਮਈ ਨੂੰ ਜੋ ਜਵਾਬ ਮੰਗਿਆ ਹੈ, ਉਸ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਨੇ ਇਸ ਸਰਕਾਰੀ ਮਾਫੀਆ ਦੀ ਨਜ਼ਾਇਜ਼ ਮਾਈਨਿੰਗ ਰੋਕਣ ਦੀ ਬਜਾਏ ਆਮ ਕਿਸਾਨਾਂ ਦੇ ਖੇਤਾਂ ਵਿਚ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਲਗਾਈਆਂ ਛੋਟੀਆਂ ਮੋਟੀਆਂ ਖੱਡਾਂ ਦੇ ਰਸਤੇ ਸੀਲ ਕਰਨੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਪਹਿਲਾਂ ਤੋਂ ਹੀ ਪੁਲਿਸ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਬੰਦ ਕਰ ਦਿੱਤੇ ਸੀ, ਕਿਉਂ ਕਿ ਪੁਲਿਸ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਕੇ ਇਸ ਸਰਕਾਰੀ ਰੇਤ ਮਾਫੀਆ ਦੀ ਕਮਾਈ ਵਿਚ ਵਾਧਾ ਕਰਨ ਲਈ ਕਿਸਾਨਾਂ ਤੇ ਮਾਈਨਿੰਗ ਵਿਭਾਗ ਦੀ ਸ਼ਮੂਲੀਅਤ ਤੋਂ ਬਿਨਾਂ ਹੀ ਪਰਚੇ ਦਰਜ ਕਰ ਦਿੱਤੇ ਸਨ ਅਤੇ ਰੋਜ਼ਾਨਾਂ ਰੇਡ ਮਾਰ ਮਾਰ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਪਰ ਹੁਣ ਪ੍ਰਸ਼ਾਸ਼ਨ ਨੇ ਮਾਨਯੋਗ ਹਾਈਕੋਰਟ ਨੂੰ ਝੂਠੀ ਕਾਰਗੁਜ਼ਾਰੀ ਵਿਖਾਉਣ ਲਈ ਮਰਿਆ ਸੱਪ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿ ਸਰਕਾਰੀ ਰੇਤ ਮਾਫੀਆ ਦਾ ਇਹ ਧੰਦਾ ਬਿਨਾਂ ਰੋਕ ਟੋਕ ਜਾਰੀ ਹੈ ਅਤੇ ਪੁਲਿਸ ਉਸ ਪਾਸੇ ਅੱਖ ਚੁੱਕਕੇ ਨਹੀਂ ਵੇਖਦੀ। ਰਾਤ ਦੇ ਹਨੇਰੇ ਵਿਚ ਸੈਂਕੜੇ ਟਰੱਕ ਟਰਾਲੀਆਂ ਦਰਿਆਈ ਇਲਾਕੇ ਤੋਂ ਦੂਜੇ ਜਿਲਿ•ਆਂ ਵਿਚ ਲੰਬਾ ਪੈਂਡਾ ਤਹਿ ਕਰਕੇ ਖੰਡ ਦੇ ਭਾਅ ਰੇਤਾ ਵੇਚਦੇ ਹਨ ਜਿਨ•ਾਂ ਨੂੰ ਰੋਕਣ ਦੀ ਕਿਸੇ ਵਿਚ ਜੁਰਤ ਨਹੀਂ। ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਛੋਟੀਆਂ ਖੱਡਾਂ ਦੀ ਪਿਛਲੇ 9 ਮਹੀਨਿਆਂ ਤੋਂ ਬੋਲੀ ਇਸ ਕਰਕੇ ਨਹੀਂ ਕਰਵਾਈ ਜਾ ਰਹੀ ਕਿ ਇਨ•ਾਂ ਖੱਡਾਂ ਦੇ ਚੱਲਣ ਨਾਲ ਰੇਤ ਦੇ ਭਾਅ ਡਿੱਗ ਪੈਣਗੇ ਅਤੇ ਮਾਫੀਆ ਦਾ ਕਰੋੜਾਂ ਦਾ ਚੱਲਦਾ ਧੰਦਾ ਪ੍ਰਭਾਵਿਤ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ  ਦੇ ਸੂਬਾ ਮੀਤ ਪ੍ਰਧਾਨ ਸ: ਗੁਰਮੀਤ ਸਿੰਘ ਗੋਲੇਵਾਲਾ ਨੇ ਮਾਨਯੋਗ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਰੇਤ ਮਾਫੀਆ ਦੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਤੁਰੰਤ ਕਿਸਾਨਾਂ ਵੱਲੋਂ ਦਿੱਤੀਆਂ ਅਰਜ਼ੀਆਂ ਤੇ ਗੌਰ ਕਰਦਿਆਂ ਛੋਟੀਆਂ ਖੱਡਾਂ ਦੀ ਸਾਰੇ ਜਿਲਿ•ਆਂ ਵਿਚ ਬੋਲੀ ਕਰਵਾਈ ਜਾਵੇ ਤਾਂ ਜੋ ਰੇਤ ਦੇ ਭਾਅ ਘਟ ਸਕਣ ਅਤੇ ਮਾਫੀਆ ਦੀ ਨਜ਼ਾਇਜ਼ ਕਮਾਈ ਜੋ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਅਰਬਾਂ ਦਾ ਚੂਨਾਂ ਲਾ ਰਹੀ ਹੈ ਤੁਰੰਤ ਬੰਦ ਹੋ ਸਕੇ।   

No comments: