jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 20 May 2013

ਹਰ ਨੁੱਕਰ ਤੇ ਖੁੱਲੇ ਆਈਲੈਟਸ ਸੈਂਟਰ ਠੱਗੀ ਤੇ ਮੀਟਿੰਗਾਂ ਦੇ ਅੱਡੇ ਬਣੇ

www.sabblok.blogspot.com
ਮੋਗਾ(ਡਾ ਅਮਰੀਕ ਸਿੰਘ ਕੰਡਾ)  ਅੱਜਕੱਲ ਜੇ ਤੁਹਾਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਤੁਸੀਂ ਆਰਾਮ ਨਾਲ ਆਈਲੈਟਿਸ ਸੈਂਟਰ ਖੋਲ ਸਕਦੇ ਹੋ । ਹਰ ਰੋਜ਼ ਅਖਬਾਰਾਂ ਚ ਇਸ਼ਿਤਿਹਾਰ ਪਾ ਕੇ ਆਪਣੀ ਮਸ਼ਹੂਰੀ ਕਰ ਸਕਦੇ ਹੋ । ਅੱਜ ਕੱਲ ਅਖਬਾਰ ਝਾੜਨ ਤੇ ਪੈਫਲੈਟ ਭਾਣ ਵਾਂਗ ਡਿੱਗਦੇ ਨੇ ਜਿੰਨਾਂ ਤੇ ਖੁਸ਼ਖਬਰੀਆਂ ਲਿਖੀਆਂ ਹੁੰਦੀਆਂ ਨੇ । ਸੂਤਰਾਂ ਤੋਂ ਪਤਾ ਚਲਿਆ ਹੈ ਕਿ ਆਈਲੈਟਸ ਸ਼ੈਂਟਰ ਇਕ ਪਰਸੈਂਟ ਮਾਨਤਾ ਪ੍ਰਾਪਤ ਨੂੰ ਛੱਡ ਕੇ ਬਾਕੀ ਸਭ ਠੱਗ ਬਾਬਿਆਂ ਵਾਂਗ ਹੀ ਨੇ । ਕਿਉਂਕਿ ਸਾਡੇ ਕੋਈ ਕਾਨੂੰਨੀ ਅਮਲ ਨਹੀਂ ਹੈ ਹਾਂ ਕਾਨੂੰਨ ਹੈ..? ਬਸ ਤੁਹਾਨੂੰ ਥੋੜੀ ਅੰਗਰੇਜੀ ਬੋਲਣੀ ਆਉਂਦੀ ਚਾਹੀਦੀ ਹੈ । ਮੋਗੇ ਚ ਹੀ ਨਹੀਂ ਸਾਰੇ ਪੰਜਾਬ ਚ ਹੀ ਮੱਛਰਾਂ ਵਾਂਗ ਗਲੀ ਗਲੀ ਆਈਲੈਟਿਸ ਸੈਂਟਰ ਖੁੱਲ ਗਏ ਹਨ ਇਹ ਮਾਲਵੇ ਚ ਰੁਝਾਨ ਬਹੁਤ ਹੈ ਪਿੰਡਾਂ ਦੇ ਕੁੜੀਆਂ ਮੁੰਡੇ ਟੈਂਪੂਆਂ ਤੇ ਬੱਸਾਂ ਤੇ ਬੈਠ ਕੇ ਸ਼ਹਿਰਾਂ ਚ ਬਰਗਰ ਪੀਜੇ ਖਾ ਕੇ ਤੇ ਮਾਪਿਆਂ ਦੇ ਪੈਸੇ ਖਰਾਬ ਕਰਕੇ ਵਾਪਿਸ ਚਲੇ ਜਾਂਦੇ ਨੇ । ਜਿਆਦਾਤਾਰਾਂ ਨੇ ਤਾਂ ਇਹ ਮੀਟਿੰਗ ਸਪਾਟ ਬਣਾ ਲਏ । ਇੱਥੋਂ ਦੋ ਘੰਟੇ ਲਗਾ ਕੇ ਹੋਟਲਾਂ ਚ ਖਾਂਦੇ ਪੀਂਦੇ ਨੇ । ਖਰਚਿਆਂ ਨੂੰ ਚਲਾਉਣ ਲਈ ਗਲਤ ਰਸਤਾ ਅਖਿਤਿਆਰ ਕਰਦੇ ਨੇ ਹੁਣ ਤਾਂ ਇਹਨਾਂ ਬੱਚਿਆਂ ਨੂੰ ਸਭ ਹਰਾ ਹਰਾ ਵਿਖਦਾ ਹੈ । ਬਸ ਫਾਰਨ ਚਲੇ ਜਾਣਾ ਜੀ ਕਿਵੇਂ ਨਾ ਕਿਵੇਂ ਕਰਕੇ । ਇਕ ਅਨਪੜ ਪਿੰਡ ਦੇ ਬੰਦੇ ਨੇ ਮੈਨੂੰ ਦਸਿਆ ਕਿ ਸਾਡੀ ਕੁੜੀ ਦੋ ਸਾਲ ਹੋ ਗਏ ਆਈਲੈਟ ਕਰ ਰਹੀ ਹੈ । ਵਿਚਾਰਾ ਉਸ ਨੂੰ ਕੋਈ ਡਿਗਰੀ ਹੀ ਸਮਝਦਾ ਹੈ । ਇਹ ਆਪਣਾ ਕੀਮਤੀ ਸਮਾਂ ਤੇ ਮਾਪਿਆਂ ਦੇ ਪੈਸੇ ਖਰਾਬ ਕਰ ਰਹੇ ਨੇ ਹੋਰ ਕੁੱਛ ਨਹੀਂ । ਇਕ ਹੋਰ ਔਰਤ ਨੇ ਦਸਿਆ ਹੈ ਕਿ ਸਾਡੀਆਂ ਤਿੰਨ ਕੁੜੀਆਂ ਨੇ ਉਹ ਆਈਲੈਟ ਕਰ ਰਹੀਆਂ ਨੇ ਕੋਈ ਪੈਸੇ ਲਾਉਣ ਵਾਲਾ ਹੋਵੇ ਧਿਆਨ ਰਖਿਉ । ਇਸ ਵਿਚ ਲਾਲਚ ਹੈ । ਇਕ ਸਟੂਡੈਂਟ ਨੇ ਨਾਮ ਗੁਪਤ ਰੱਖਣ ਤੇ ਦਸਿਆ ਜੋ ਕਿ ਕਲਾਸਾਂ ਦੋ ਘੰਟੇ ਦੀ ਲਗਾਉਂਦੇ ਹਨ ਮਹੀਨੇ ਚ ਪੰਜਾਹ ਘੰਟੇ ਤੋਂ ਵੱਧ ਟਰੇਨਿੰਗ ਨਹੀਂ ਦਿੰਦੇ ਤੇ ਫੀਸ ਮਹੀਨੇ ਦੀ ਲੈਂਦੇ ਹਨ ਤੇ ਸਟੱਡੀ ਮਟੀਰੀਅਲ ਵੀ ਨਹੀਂ ਲਿਜ਼ਾਣ ਦਿੰਦੇ ਜੇ ਦਿੰਦੇ ਨੇ ਤਾਂ ਵੱਧ ਫੀਸ ਵਸੂਲਦੇ ਨੇ ਕੀ ਦੋ ਜਾਂ ਤਿੰਨ ਘੰਟੇ ਚ ਆਈਲੈਟਸ ਦੀ ਤਿਆਰੀ ਸੰਭਵ ਹੈ ? ਕੇਵਲ ਇੱਕ % ਸਹੀ ਪੜਨ ਵਾਲੇ ਮੁੰਡੇ ਕੁੜੀਆਂ ਨੇ ਬਾਕੀ ਸਾਰੇ ਸਮਾਂ ਬਰਬਾਦ ਤੇ ਆਪਣੀ ਜਵਾਨੀ ਬਰਬਾਦ ਕਰਕੇ ਗੁੰਮਰਾਹ ਹੋਏ ਨੇ । ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਇਹਨਾਂ ਆਈਲੈੱਟ ਸ਼ੈਟਰਾਂ ਨੂੰ ਚੈੱਕ ਕਰਨ ਇਹ ਮਾਨਤਾ ਪ੍ਰਾਪਤ ਹਹਨ ਜਾਂ ਨਹੀਂ …..? ਮੋਗੇ ਤੇ ਆਸਪਾਸ ਦੇ ਹੋਟਲਾਂ ਨੂੰ ਵੀ ਚੈੱਕ ਕੀਤਾ ਜਾਵੇ ਤਾਂ ਬਹੁਤ ਕੱਛ ਸਾਹਮਨੇ ਆਉਣ ਦੀ ਆਸ ਹੈ । ਜੇ ਏਸੇ ਤਰਾਂ ਚੱਲਦਾ ਰਿਹਾ ਤਾਂ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਚ ਪੰਜਾਬ ਦੀ ਹਰ ਗਲੀ ਚ ਆਈਲੈਟ ਸ਼ੈਂਟਰ ਖੁੱਲ ਜਾਣਗੇ । ਅਸੀਂ ਸਾਰੇ ਨਸ਼ੇੜੀ ਅੰਗਰੇਜ ਬਣ ਜਾਵਾਂਗੇ ਤੇ ਲੱਗਭਗ ਬਣ ਹੀ ਚੁੱਕੇ ਹਾਂ ।ilets

No comments: