jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਇਟਲੀ ਖੇਤੀ ਫਾਰਮ 'ਤੇ ਕੰਮ ਕਰਨ ਵਾਲਿਆ ਪੰਜਾਬੀਆਂ ਵਿਚ ਖੜ੍ਹਕੀ

www.sabblok.blogspot.com

ਰੋਮ, (ਇਟਲੀ), 14 ਮਈ, (ਬਿਊਰੋ) - ਇਟਲੀ ਵਿਚ ਵੱਸਦੇ ਪੰਜਾਬੀਆਂ ਦੀ ਆਪਸੀ ਲੜਾਈ ਦੀਆਂ ਖਬਰਾਂ ਆਏ ਦਿਨ ਅਖਬਾਰਾਂ ਦਾ ਸ਼ਿਗਾਰ ਬਣਦੀਆਂ ਹੀ ਰਹਿੰਦੀਆ ਹਨ ਇਸ ਨਾਲ ਭਾਰਤੀ ਭਾਈਚਾਰੇ ਦੀ ਦਿੱਖ ਨੂੰ ਕਿਸ ਹੱਦ ਤੱਕ ਘਾਟਾ ਪੈ ਰਿਹਾ ਹੈ ਇਸ ਬਾਰੇ ਪੜ੍ਹੇ ਲਿਖੇ ਇੱਜਤਦਾਰ ਪੰਜਾਬੀ ਚੰਗੀ ਤਰਾਂ ਜਾਣਦੇ ਹਨ। ਬੀਤੇ ਦਿਨੀ ਲਾਤੀਨਾ ਜਿਲ੍ਹੇ ਵਿਚ ਖੇਤੀ ਫਾਰਮ 'ਤੇ ਕੰਮ ਕਰਨ ਵਾਲੇ 8-9 ਪੰਜਾਬੀ ਮੁੰਡਿਆ ਨੇ ਆਪਣੇ ਨਾਲ ਕੰਮ ਕਰਨ ਵਾਲੇ ਜਿਲ੍ਹਾ ਲੁਧਿਆਣਾ ਦੇ ਪਿੰਡ ਮਾਜਰੀ ਨਾਲ ਸਬੰਧਿਤ ਬਲਵੀਰ ਸਿੰਘ ਜੋ ਕਿ ਸੜ੍ਹਕ 'ਤੇ ਛੋਟਾ ਟਰੱਕ ਲਈ ਜਾ ਰਿਹਾ ਸੀ ਨੂੰ ਰੋਕਕੇ ਕੁੱਟ ਕੁਟਾਪਾ ਕਰਨ ਦੀ ਖਬਰ ਮਿਲੀ ਹੈ। ਪਿਛਲੇ 12 ਸਾਲ੍ਹਾ ਤੋ ਇਸੇ ਖੇਤੀ ਫਾਰਮ 'ਤੇ ਕੰਮ ਕਰਦੇ ਆ ਰਹੇ ਬਲਵੀਰ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਪ੍ਰੈਸ ਨੂੰ ਦੱਸਿਆ ਕਿ ਗੋਰੇ ਮਾਲਕ ਦੇ ਫਾਰਮ 'ਤੇ ਖੇਤੀ ਦਾ ਕੰਮ ਕਰਨ ਵਾਲਿਆ ਪੰਜਾਬੀ ਕਰਿੰਦਿਆ ਨਾਲ ਪੈਸੇ ਦੇ ਲੈਣ ਦੇਣ ਨੂੰ ਲੈਕੇ ਰੌਲਾ ਚੱਲ ਰਿਹਾ ਸੀ ਜਿਸ ਦੇ ਫਲਸਰੂਪ ਇਕ ਦਿਨ ਪਹਿਲਾ ਹੜਤਾਲ ਕਰਕੇ ਮਾਲਕ ਤੋਂ ਪੈਸਿਆ ਦੀ ਮੰਗ ਕੀਤੀ। ਤੇ ਮਾਲਕ ਨੇ ਆਪਣਾ ਪੱਖ ਰੱਖਦੇ ਹੋਏ ਆਪਣੇ ਮਜਦੂਰਾਂ ਨੂੰ ਸੰਤੁਸ਼ਟ ਕਰਦੇ ਹੋਏ ਸਾਰਿਆ ਨੂੰ ਕੰਮ 'ਤੇ ਆਉਣ ਲਈ ਆਖਿਆ ਤੇ ਪੈਸੇ ਦੇਣ ਦੀ ਗੱਲ ਵੀ ਮੰਨੀ। ਬਲਵੀਰ ਨੇ ਦੱਸਿਆ ਕਿ ਉਸ ਦੀ ਗਰਭਵਤੀ ਪਤਨੀ ਦੀ ਹਾਲਤ ਤੇ ਘਰੇਲੂ ਮਜਬੂਰੀਆਂ ਕਰਕੇ ਪੈਸੇ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਦੂਜੇ ਦਿਨ ਵੀ ਕੰਮ ਤੇ ਆ ਪੁੱਜਾ ਜਿਸ ਤੇ ਵਿਰੋਧ ਵਜੋ ਪੰਜਾਬੀਆਂ ਨੇ ਉਸ ਨਾਲ ਖੁੱਲੇ ਆਮ ਸੜ੍ਹਕ ਵਿਚ ਘੇਰ ਕੇ ਕੁੱਟਮਾਰ ਕੀਤੀ । ਬਲਵੀਰ ਸਿੰਘ ਵੱਲੋਂ ਘਟਨਾ ਨੂੰ ਇੰਜਾਮ ਦੇਣ ਵਾਲਿਆ ਵੀਰਪਾਲ ਬੰਗੜ, ਸੁਖਦੀਪ ਸਿੰਘ, ਬਲਿਹਾਰ ਸਿੰਘ, ਹਰਮਿੰਦਰ ਸਿੰਘ, ਬਲਰਾਜ ਸਿੰਘ, ਕਰਮ ਢਿੱਲ, ਸੁਖਪ੍ਰੀਤ ਸਿੰਘ, ਗੁਰਸੇਵਕ ਸਿੰਘ ਤੇ ਦਰਬਾਰਾ ਸਿੰਘ ਆਦਿ ਦੇ ਖਿਲਾਫ ਥਾਣਾ ਬੋਰਗੋ ਪਦਗੌਰਾ ਦੀ ਪੁਲਿਸ ਕੋਲ ਰਿਪੋਟ ਦਰਜ ਕਰਵਾਈ ਗਈ ਹੈ।

No comments: