www.sabblok.blogspot.com
ਪੁਲਸ ਨੇ ਲੜਕੀ ਨੂੰ ਵਾਪਸ ਇਟਲੀ ਦੂਤਾਵਾਸ ਭੇਜਿਆ
ਸਮਰਾਲਾ (ਸੰਜੇ ਗਰਗ)-ਚਾਰ ਸਾਲ ਤੋਂ ਇਕ ਪੰਜਾਬੀ ਮੁੰਡੇ ਦੇ ਇਸ਼ਕ 'ਚ ਫਸੀ ਇਟਲੀ ਦੀ 28 ਸਾਲਾ ਮੁਟਿਆਰ ਨੂੰ ਉਸ ਦੇ ਕਥਿਤ ਪ੍ਰੇਮੀ ਵਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ 'ਤੇ ਇਸੇ ਪੰਜਾਬੀ ਮੁੰਡੇ ਨਾਲ ਵਿਆਹ ਦੀ ਜ਼ਿਦ 'ਤੇ ਅੜੀ ਇਹ ਮੁਟਿਆਰ ਜਹਾਜ਼ ਫੜ ਕੇ ਪੰਜਾਬ ਉਸ ਦੇ ਘਰ ਤੱਕ ਪਹੁੰਚ ਗਈ ਅਤੇ ਲੜਕੇ ਦੇ ਪਰਿਵਾਰ ਨਾਲ ਉਸ ਨੂੰ ਆਪਣੀ ਨੂੰਹ ਦੇ ਰੂਪ ਵਿਚ ਸਵੀਕਾਰ ਕਰਨ ਦੀ ਜ਼ਿਦ ਕੀਤੀ। ਇਸ ਮਹਿਲਾ ਦੇ ਇੰਝ ਇਕੱਲੀ ਉਨ੍ਹਾਂ ਦੇ ਘਰ ਆ ਧਮਕਣ 'ਤੇ ਪ੍ਰੇਸ਼ਾਨ ਹੋਏ ਪਰਿਵਾਰ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਪੁਲਸ ਵਲੋਂ ਬੜੀ ਜਦੋਜਹਿਦ ਤੋਂ ਬਾਅਦ ਇਸ ਮੁਟਿਆਰ ਨੂੰ ਦਿੱਲੀ ਸਥਿਤ ਇਟਲੀ ਦੇ ਦੂਤਾਵਾਸ ਵਿਖੇ ਭੇਜਿਆ ਗਿਆ ਜਿਥੇ ਕਿ ਇਸ ਨੂੰ ਮੁੜ ਇਸ ਦੇ ਮੁਲਕ ਵਿਚ ਵਾਪਸ ਭੇਜਿਆ ਜਾਵੇਗਾ।
ਤਾਰਾ (28) ਪੁੱਤਰੀ ਮਿ. ਅੰਨਜੋਲਾ ਵਾਸੀ ਇਟਲੀ ਨੇ ਇੰਝ ਇਕੱਲੀ ਪੰਜਾਬ ਆਉਣ ਦੇ ਆਪਣੇ ਮਕਸਦ ਬਾਰੇ ਇਸ ਪੱਤਰਕਾਰ ਨੂੰ ਦਸਦਿਆਂ ਕਿਹਾ ਕਿ ਉਹ ਇਟਲੀ 'ਚ ਪੇਸ਼ੇ ਵਜੋਂ ਇਕ ਨਰਸ ਦੇ ਰੂਪ 'ਚ ਕੰਮ ਕਰਦੀ ਹੈ ਅਤੇ ਆਪਣੇ ਪਹਿਲੇ ਪਤੀ ਤੋਂ ਤਲਾਕ ਤੋਂ ਬਾਅਦ 4 ਸਾਲ ਪਹਿਲਾਂ ਉਸ ਦੀ ਪਛਾਣ ਉਥੇ ਕੰਮ ਕਰਨ ਲਈ ਗਏ ਇਕ ਪੰਜਾਬੀ ਮੁੰਡੇ ਨਾਲ ਹੋਈ। ਇਸ ਲੜਕੀ ਨੇ ਕਿਹਾ ਕਿ ਉਹ 'ਤੇ ਉਸ ਦਾ ਕਥਿਤ ਪ੍ਰੇਮੀ ਚਾਰ ਸਾਲ ਇਕੱਠੇ ਰਹੇ ਅਤੇ ਪੰਜਾਬੀ ਮੁੰਡਾ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਲਾ ਕੇ ਉਥੇ ਪੱਕਾ ਹੋਣ ਦੀ ਫਿਰਾਕ ਵਿਚ ਸੀ। ਤਾਰਾ ਨੇ ਕਿਹਾ ਕਿ ਜਦੋਂ ਉਸ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਪਿਆਰ 'ਚ ਉਸ ਨਾਲ ਧੋਖਾ ਹੋ ਰਿਹਾ ਤਾਂ ਉਸ ਨੇ ਵੀ ਆਪਣੇ ਪ੍ਰੇਮੀ 'ਤੇ ਵਿਆਹ ਕਰਵਾਉਣ ਲਈ ਦਬਾਅ ਬਣਾਇਆ ਅਤੇ ਪੰਜਾਬ ਰਹਿੰਦੇ ਉਸ ਦੇ ਪਰਿਵਾਰ ਨਾਲ ਵੀ ਗੱਲ ਕੀਤੀ।
ਤਾਰਾ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਛੱਡਣ ਤੋਂ ਬਾਅਦ ਇਸ ਮੁੰਡੇ ਨਾਲ ਪਿਆਰ ਕਰ ਬੈਠੀ ਅਤੇ ਹੁਣ ਉਸ ਨੂੰ ਅਪਣਾਇਆ ਨਹੀਂ ਜਾ ਰਿਹਾ ਤੇ ਉਹ ਇਕੱਲੀ ਰਹਿ ਗਈ ਹੈ। ਓਧਰ ਦੂਜੇ ਪਾਸੇ ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਲੜਕੀ ਉਨ੍ਹਾਂ ਦੇ ਪੁੱਤਰ ਨੂੰ ਇਟਲੀ 'ਚ ਬਲੈਕਮੇਲ ਕਰਦੀ ਰਹੀ ਹੈ ਅਤੇ ਇਸੇ ਲਈ ਉਨ੍ਹਾਂ ਦਾ ਲੜਕਾ ਇਟਲੀ ਛੱਡ ਕੇ ਆਸਟਰੀਆ ਚਲਾ ਗਿਆ ਪਰ ਇਹ ਔਰਤ ਉਸ ਦੇ ਪਿੱਛੇ ਹੀ ਉਥੇ ਵੀ ਚਲੀ ਗਈ ਪਰ ਜਦੋਂ ਉਨ੍ਹਾਂ ਦੇ ਪੁੱਤਰ ਨੇ ਇਸ ਨਾਲ ਕੋਈ ਵੀ ਸੰਬੰਧ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਇਕੱਲੀ ਹੀ ਪੰਜਾਬ ਉਨ੍ਹਾਂ ਦੇ ਘਰ ਤੱਕ ਪੁੱਜ ਗਈ ਜਿਸ 'ਤੇ ਪੁਲਸ ਨੂੰ ਇਸ ਲੜਕੀ ਬਾਰੇ ਸ਼ਿਕਾਇਤ ਕਰਨੀ ਪਈ। ਸਮਰਾਲਾ ਪੁਲਸ ਨੇ ਇਟਲੀ ਵਾਸੀ ਇਸ ਲੜਕੀ ਦੇ ਇੰਝ ਜਬਰੀ ਕਿਸੇ ਦੇ ਘਰ ਰਹਿਣ ਬਾਰੇ ਸ਼ਿਕਾਇਤ ਮਿਲਣ 'ਤੇ ਕਾਨੂੰਨ ਮੁਤਾਬਕ ਇਸ ਨੂੰ ਐੱਸ. ਡੀ. ਐੱਮ. ਦੀ ਕੋਰਟ 'ਚ ਪੇਸ਼ ਕੀਤਾ ਗਿਆ ਜਿਥੇ ਕਿ ਇਸ ਨੂੰ ਨਾਰੀ ਨਿਕਤੇਨ ਜਲੰਧਰ ਭੇਜਣ ਦੇ ਹੁਕਮ ਸੁਣਾਏ ਗਏ ਪਰ ਨਾਰੀ ਨਿਕੇਤਨ ਪੁੱਜਣ 'ਤੇ ਇਹ ਲੜਕੀ ਆਪਣੇ ਦੇਸ਼ ਵਾਪਸ ਪਰਤਣ ਦੀ ਜ਼ਿਦ 'ਤੇ ਅੜ ਗਈ ਜਿਸ 'ਤੇ ਇਸ ਨੂੰ ਦੁਬਾਰਾ ਐੱਸ. ਡੀ. ਐੱਮ. ਦੀ ਕੋਰਟ 'ਚ ਪੇਸ਼ ਕਰਕੇ ਇਸ ਲੜਕੀ ਦੇ ਬਿਆਨ ਕਲਮਬਧ ਕੀਤੇ ਅਤੇ ਇਸ ਵਲੋਂ ਵਾਪਸ ਇਟਲੀ ਜਾਣ ਦੀ ਇੱਛਾ ਪ੍ਰਗਟਾਏ ਜਾਣ 'ਤੇ ਪੁਲਸ ਨੇ ਇਸ ਨੂੰ ਆਪਣੀ ਹਿਰਾਸਤ 'ਚੋਂ ਰਿਲੀਜ਼ ਕਰਦੇ ਹੋਏ ਦਿੱਲੀ ਸਥਿਤ ਇਟਲੀ ਦੇ ਦੂਤਾਵਾਸ ਨੂੰ ਸੂਚਿਤ ਕਰਨ ਤੋਂ ਬਾਅਦ ਇਸ ਨੂੰ ਇਟਲੀ ਦੂਤਾਵਾਸ ਲਈ ਰਵਾਨਾ ਕੀਤਾ ਗਿਆ।

No comments:
Post a Comment