www.sabblok.blogspot.com
ਨਵੀਂ ਦਿੱਲੀ, 15 ਮਈ : ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਸਪਸ਼ਟ ਕੀਤਾ ਕਿ
ਕੁੱਲ ਹਿੰਦ ਯੂਥ ਕਾਂਗਰਸ ਦੇ ਕੌਮੀ ਦਫਤਰ ਦੇ ਬਾਹਰ ਬੰਬ ਧਮਾਕੇ ਦੇ ਸਬੰਧ ਵਿੱਚ ਫਾਂਸੀ
ਦੀ ਸਜ਼ਾਯਾਫਤਾ ਖਾੜਕੂ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦੀ ਮੰਗ
ਬਾਰੇ ਅਜੇ ਫੈਸਲਾ ਲੈਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਗ੍ਰਹਿ ਮੰਤਰਾਲੇ
ਨੂੰ ਕਈ ਧਿਰਾਂ ਵੱਲੋਂ ਅਪੀਲਾਂ ਤੇ ਦਰਖਾਸਤਾਂ ਮਿਲੀਆਂ ਹਨ ਅਤੇ ਇਨ੍ਹਾਂ ਉਪਰ ਵਿਚਾਰ
ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਹਿਸ਼ਤ-ਵਿਰੋਧੀ ਕੌਮੀ ਕੇਂਦਰ ਦੀ ਸਥਾਪਨਾ ਬਾਰੇ ਇਕ
ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਪ੍ਰਸਤਾਵਿਤ ਕੇਂਦਰ ਬਾਰੇ ਰਾਜ ਸਰਕਾਰਾਂ ਦੇ ਖਦਸ਼ੇ
ਦੂਰ ਕੀਤੇ ਜਾ ਰਹੇ ਹਨ।




No comments:
Post a Comment