www.sabblok.blogspot.com
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਮਈ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਦੀ ਅੱਜ ਦੂਜੀ ਰਿਹਰਸਲ ਹੋਈ। ਇਸ ਦੌਰਾਨ ਦਫਤਰਾਂ ’ਚ ਸੁੰਨ ਪਸਰੀ ਰਹੀ ਹੈ।
ਵੱਡੀ ਗਿਣਤੀ ’ਚ ਅਧਿਆਪਕਾਂ ਦੇ ਚੋਣ ਡਿਊਟੀ ’ਤੇ ਹੋਣ ਕਾਰਨ ਖਾਸ ਤੌਰ ’ਤੇ ਸਕੂਲਾਂ ਦੀ ਪੜ੍ਹਾਈ ’ਤੇ ਜ਼ਿਆਦਾ ਅਸਰ ਪੈ ਰਿਹ ਹੈ। ਇਸ ਵਾਰ ਚੋਣਾਂ ਬੈਲਟ ਪੇਪਰ ਰਾਹੀਂ ਹੋਣ ਕਰਕੇ ਉਨ੍ਹਾਂ ਦੀ ਗਿਣਤੀ ਦਾ ਕੰਮ ਬੈਂਕ ਮੁਲਾਜ਼ਮਾਂ ਪਾਸੋਂ ਲਿਆ ਜਾਵੇਗਾ, ਇਸ ਕਰਕੇ ਬੈਂਕ ਮੁਲਾਜ਼ਮ ਵੀ ਸਿਖਲਾਈ ਤੇ ਹੋਰ ਡਿਊਟੀ ’ਚ ਲੱਗੇ ਹੋਏ ਹਨ। ਇਸ ਦੇ ਚੱਲਦੇ ਬੈਂਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਅੱਜ ਕਾਫੀ ਬੈਂਕਾਂ ’ਚ ਅੱਧੇ ਨਾਲੋਂ ਵੀ ਘੱਟ ਸਟਾਫ ਡਿਊਟੀ ’ਤੇ ਸੀ। ਬੈਂਕਾਂ ’ਚ ਸਰਕਾਰੀ ਲੈਣਦਾਰੀਆਂ ਦਾ ਕੰਮ ਖਾਸ ਤੌਰ ’ਤੇ ਠੱਪ ਰਿਹਾ। ਆਪਣੇ ਕੰਮਾਂ ਲਈ ਦਫ਼ਤਰਾਂ ’ਚ ਆਏ ਲੋਕਾਂ ਨੂੰ ਖਾਲ੍ਹੀ ਹੱਥ ਵਾਪਸ ਮੁੜਨਾ ਪਿਆ।

No comments:
Post a Comment