www.sabblok.blogspot.com
ਅੰਮ੍ਰਿਤਸਰ, 14 ਮਈ
ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਵੀ ਇਕ ਸਿੱਖ ਨੂੰ ਰਿਆਸਤੀ ਅਸੈਂਬਲੀ ਦਾ ਮੈਂਬਰ ਨਾਮਜ਼ਦ ਕੀਤਾ ਹੈ। ਉਸ ਨੂੰ ਪੰਜਾਬ ਅਸੈਂਬਲੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਹ ਦੂਜਾ ਸਿੱਖ ਹੈ ਜਿਸ ਨੂੰ ਰਿਆਸਤੀ ਅਸੈਂਬਲੀ ਵਿਚ ਪੁੱਜਣ ਦਾ ਮਾਣ ਹਾਸਲ ਹੋਇਆ ਹੈ। ਕੱਲ੍ਹ ਪਾਕਿਸਤਾਨ ਮੁਸਲਿਮ ਲੀਗ (ਐਨ) ਨੇ ਰਮੇਸ਼ ਸਿੰਘ ਅਰੋੜਾ ਨੂੰ ਪੰਜਾਬ ਅਸੈਂਬਲੀ ਦਾ ਮੈਂਬਰ ਨਾਮਜ਼ਦ ਕੀਤਾ ਸੀ। ਸਵਰਨ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦਾ ਸਾਬਕਾ ਪ੍ਰਧਾਨ ਹੈ। ਪਾਕਿਸਤਾਨ ਵਿਚ 172 ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਵਿੱਚੋਂ ਸਿਰਫ਼ 6 ਵਿਖੇ ਵਿਦੇਸ਼ੀ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਹੁਣ ਦੋ ਅਸੈਂਬਲੀ ਮੈਂਬਰਾਂ ਸਦਕਾ ਪਾਕਿਸਤਾਨ ਸਿੱਖ ਬਾਕੀ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਵੱਧ ਖੁੱਲ੍ਹਾਂ ਦੀ ਮੰਗ ਕਰ ਸਕਣਗੇ।

No comments:
Post a Comment