www.sabblok.blogspot.com
ਨਵੀਂ ਦਿੱਲੀ, 14 ਮਈ
ਸਰਕਾਰ ਵੱਲੋਂ 32 ਕੋਲਾ ਬਲਾਕਾਂ ਦੇ ਅਲਾਟੀਆਂ ਨੂੰ ਸਮੇਂ ਸਿਰ ਇਨ੍ਹਾਂ ਬਲਾਕਾਂ ਦਾ ਵਿਕਾਸ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਅਲਾਟੀਆਂ ਵਿਚ ਜਿੰਦਲ ਸਟੀਲ ਐਂਡ ਪਾਵਰ, ਐਨਟੀਪੀਸੀ, ਟਾਟਾ ਸਟੀਲ ਤੇ ਐਸਏਆਈਐਲ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਸਕਦੇ ਹਨ।
ਅਲਾਟੀਆਂ ਵਿਰੁੱਧ ਇਹ ਕਾਰਵਾਈ ਕੀਤੇ ਜਾਣ ਦਾ ਫੈਸਲਾ ਅੰਤਰ-ਮੰਤਰਾਲਾ ਸਮੂਹ (ਆਈਐਮਜੀ) ਦੀ ਪਹਿਲੀ ਮਈ ਨੂੰ ਹੋਈ ਮੀਟਿੰਗ ’ਚ ਲਿਆ ਗਿਆ ਸੀ। ਸੂਤਰਾਂ ਅਨੁਸਾਰ ਇਹ ਕਾਰਨ ਦੱਸੋ ਨੋਟਿਸ ਜਲਦੀ ਹੀ ਦਿੱਤੇ ਜਾ ਰਹੇ ਹਨ। ਇਨ੍ਹਾਂ ਅਲਾਟੀਆਂ ਨੂੰ ਵੱਧ ਤੋਂ ਵੱਧ ਇਕ ਮਹੀਨੇ ਦਾ ਸਮਾਂ ਇਹ ਪ੍ਰਤੀਕਿਰਿਆ ਦੇਣ ਲਈ ਦਿੱਤਾ ਜਾਏਗਾ ਕਿ ਆਪਣੇ-ਆਪਣੇ ਕੋਲਾ ਬਲਾਕਾਂ ਨੂੰ ਵਿਕਸਤ ਕਰਨ ’ਚ ਕੀਤੀ ਦੇਰੀ ਦੇ ਮੱਦੇਨਜ਼ਰ ਉਨ੍ਹਾਂ ਦੀ ਅਲਾਟਮੈਂਟ ਕਿਉਂ ਨਾ ਰੱਦ ਕਰ ਦਿੱਤੀ ਜਾਵੇ। ਜਿਨ੍ਹਾਂ 32 ਬਲਾਕਾਂ ਦੇ ਅਲਾਟੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣੇ ਹਨ, ਉਨ੍ਹਾਂ ਵਿੱਚੋਂ ਚਾਰ ਬਲਾਕ ਕਾਂਗਰਸ ਦੇ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਵਾਲੇ ਜਿੰਦਲ ਸਟੀਲ ਤੇ ਪਾਵਰ ਦੇ ਉਤਕਲ ਬੀ 1, ਰਾਮਚਾਂਦੀ ਪ੍ਰਮੋਸ਼ਨਲ ਬਲਾਕ, ਅਮਰਕੁੰਡਾ ਮੁਰਗਾਡਾਂਗਲ ਤੇ ਉਰਤਨ ਨਾਰਥ (ਮੋਨੈੱਟ ਇਸਪਾਤ ਐਂਡ ਐਨਰਜੀ ਨਾਲ ਸਾਂਝੇ ਰੂਪ ’ਚ) ਹਨ। ਅਭੀਜੀਤ ਇਨਫਰਾਸਟ੍ਰਕਚਰ ਦੇ ਤਿੰਨ ਬਲਾਕ, ਐਸਏਆਈਐਲ ਦਾ ਇਕ, ਇਕ ਜੀਵੀਕੇ ਪਾਵਰ (ਗੋਇੰਦਵਾਲ ਸਾਹਿਬ) ਦਾ ਬਲਾਕ ਵੀ ਇਸ ਸੂਚੀ ’ਚ ਸ਼ੁਮਾਰ ਹਨ। ਐਨਟੀਪੀਸੀ ਤੇ ਟਾਟਾ ਸਟੀਲ ਦੇ ਕੋਲਾ ਬਲਾਕ ਵੀ ਇਸੇ ਸ਼੍ਰੇਣੀ ’ਚ ਆਉਂਦੇ ਹਨ। ਸਰਕਾਰ ਵੱਲੋਂ ਸਖ਼ਤੀ ਕੀਤੇ ਜਾਣ ਦਾ ਕਾਰਨ ਇਹ ਯਕੀਨੀ ਬਣਾਉਣਾ ਹੈ ਕਿ ਅਲਾਟ ਕੀਤੇ ਗਏ ਇਹ ਬਲਾਕ ਬਹੁਤ ਲੰਮਾ ਸਮਾਂ ਬੰਦ ਨਾ ਰਹਿਣ।
ਇਹ ਕੋਲਾ ਬਲਾਕ ਸਿਆਸੀ ਤੇ ਵਿੱਤੀ ਹਲਚਲ ਦਾ ਕਾਰਨ ਬਣ ਰਹੇ ਹਨ। ਪਿਛਲੇ ਸਾਲ ਸਰਕਾਰ ਨੇ ਅਜਿਹੀ ਹੀ ਕਾਰਵਾਈ ਕਰਦਿਆਂ 58 ਕੋਲਾ ਬਲਾਕਾਂ ਦੇ ਅਲਾਟੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ।
-ਪੀ.ਟੀ.ਆਈ.

No comments:
Post a Comment