jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 21 May 2013

ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਮਾਰ ਰਿਹਾ ਹੈ ਬਾਜ਼ੀ


  

ਜਲੰਧਰ.21 ਮਈ.--- – ਪੰਜਾਬ ‘ਚ 19 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਪੰਜਾਬ ‘ਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਹੋਣ ਹਰੇਕ ਵਾਰੀ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਹੀ ਦੋ ਮੁੱਖ ਪਾਰਟੀਆਂ ‘ਚ ਹੁੰਦਾ ਹੈ। ਇਸੇ ਤਰ੍ਹਾਂ ਹੀ ਇਨ੍ਹਾਂ ਚੋਣਾਂ ‘ਚ ਵੀ ਦੋਹਾਂ ਪਾਰਟੀਆਂ ‘ਚ ਜ਼ੋਰ-ਅਜਮਾਇਸ਼ ਜਾਰੀ ਹੈ। ਹੁਣ ਤੱਕ ਆਏ ਨਤੀਜਿਆਂ ‘ਚ ਬਹੁਤਿਆਂ ਥਾਵਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ।
ਸ਼੍ਰੀ ਆਨੰਦਪੁਰ ਸਹਿਬ ਦੇ ਬਲਾਕ ਸੰਮਤੀ ਜ਼ੋਨ-3 ਤੋਂ ਜੈਨ ਕਪਿਲ (ਅਕਾਲੀ ਭਾਜਪਾ) 69 ਜਿੱਤਿਆ। ਸੰਗਰੂਰ ‘ਚ ਬਲਾਕ ਸਮੰਤੀ ਉੱਭਰਵਾਲ ਤੋਂ ਹਰਪਾਲ ਕੌਰ (ਸ਼ੋ. ਅ. ਦਲ) 998 ਵੋਟਾਂ ਨਾਲ ਜੇਤੂ। ਬਡਰੁੱਖਾਂ ਤੋਂ ਜਸਪਾਲ ਕੌਰ (ਕਾਂਗਰਸ) 66 ਵੋਟਾਂ ਨਾਲ ਜੇਤੂ। ਰੋਪੜ-ਡਾਡੀ ਜ਼ੋਨ ਤੋਂ ਬਲਾਕ ਸੰਮਤੀ ਦੀ ਜਸਵੀਰ ਕੌਰ (ਸ਼ੋ. ਅ. ਦਲ) 317 ਵੋਟਾਂ ਨਾਲ ਜੇਤੂ। ਮਾਨਸਾ- ਬਲਾਕ ਸੰਮਤੀ ਦੇ 2 ਉਮੀਦਵਾਰ (ਸ਼੍ਰੋਮਣੀ ਅਕਾਲੀ ਦਲ) ਜੇਤੂ। ਤਰਨਤਾਰਨ- ਬਲਾਕ ਸੰਮਤੀ ਅਲਗੋ ਕੋਠੀ ਤੋਂ ਸਵਰਨ ਕੌਰ (ਸ਼੍ਰੋਮਣੀ ਅਕਾਲ ਦਲ) 1171 ਵੋਟਾਂ ਨਾਲ
ਜੇਤੂ। ਰੋਪੜ- ਬਲਾਕ ਸੰਮਤੀਆਂ ਦੀਆਂ ਚਾਰ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਜਿੱਤਿਆ। ਮੋਰਿੰਡਾ ਅਤੇ ਬਠਿੰਡਾ ਤੋਂ ਬਲਾਕ ਸੰਮਤੀ ਦੀਆਂ ਚਾਰ ਸੀਟਾਂ ‘ਤੇ ਵੀ ਸ਼੍ਰੋਮਣੀ ਅਕਾਲੀ ਦਲ ਜਿੱਤਿਆ। ਸੰਗਰੂਰ- ਬਲਾਕ ਸੰਮਤੀ ਦੀਆਂ 3 ਸੀਟਾਂ ‘ਤੇ ਸ਼ੋ. ਅ. ਦਲ ਜਿੱਤਿਆ। ਬਰਨਾਲਾ ਤੋਂ ਬਲਾਕ ਸੰਮਤੀ ਦੀਆਂ ਦੋ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਇਕ ‘ਤੇ ਅਜ਼ਾਦ ਜੇਤੂ। ਜਗਰਾਓਂ- ਬਲਾਕ ਸੰਮਤੀ ਦੀਆਂ 18 ਸੀਟਾਂ ਅਤੇ ਜ਼ਿਲਾ ਪ੍ਰੀਸ਼ਦ ਦੀ ਇਕ ਸੀਟ ਤੋਂ ਸ਼ੋ. ਅ. ਦਲ ਜਿੱਤਿਆ। ਮੋਹਾਲੀ- ਜ਼ਿਲਾ ਪ੍ਰੀਸ਼ਦ ਦੀਆਂ ਤਿੰਨਾਂ ਸੀਟਾਂ ‘ਤੇ ਸ਼ੋ. ਅ. ਦਲ ਜੇਤੂ। ਬਠਿੰਡਾ- ਜ਼ਿਲਾ ਪ੍ਰੀਸ਼ਦ ਦੀ ਇਕ ਸੀਟ ‘ਤੇ ਸ਼ੋ. ਅ. ਦਲ ਜੇਤੂ। ਫਤਿਹਗੜ੍ਹ- ਬਲਾਕ ਸੰਮਤੀ ਦੀਆਂ ਦੋ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਜੇਤੂ। ਗਿੱਦੜਬਾਹਾ- ਬਲਾਕ ਸੰਮਤੀ ਦੀਆਂ 8 ਸੀਟਾਂ ਤੇ ਸ਼੍ਰੋ. ਅ. ਦਲ ਜੇਤੂ। ਕੱਥੂਨੰਗਲ- ਜ਼ਿਲਾ ਪ੍ਰੀਸ਼ਦ ਦੀ ਸੀਟ ‘ਤੇ ਜਗਰੂਪ ਕੌਰ (ਸ਼੍ਰੋ. ਅ. ਦਲ) ਜੇਤੂ। ਅੰਮ੍ਰਿਤਸਰ- ਕੱਥੂਨੰਗਲ ਜ਼ਿਲਾ ਪ੍ਰੀਸ਼ਦ ਸੀਟ ‘ਤੇ ਜਗਰੂਪ ਕੋਰ (ਸ਼੍ਰੋ. ਅ. ਦਲ) ਜੇਤੂ। ਖੰਨਾ- ਬਲਾਕ ਸੰਮਤੀ ਚੋਣਾਂ ‘ਚ 5 ਸ਼੍ਰੋਮਣੀ ਅਕਾਲ ਦਲ, 7 ਕਾਂਗਰਸ, 1 ਪੀ. ਪੀ. ਪੀ. ਉਮਦੀਵਾਰ ਜਿੱਤਿਆ। ਸ਼੍ਰੀ ਆਨੰਦਪੁਰ, ਜਗਰਾਓਂ ਅਤੇ ਬਠਿੰਡਾ ਤੋਂ ਜ਼ਿਲਾ ਪ੍ਰੀਸ਼ਦ ਦੀ ਇਕ-ਇਕ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਜੇਤੂ। ਬਰਨਾਲਾ- ਮਹਿਲ ਕਲਾਂ ਬਲਾਕ ਸੰਮਤੀ ਚੋਣ ਅਜ਼ਾਦ ਉਮੀਦਵਾਰ ਨੇ ਜਿੱਤੀ

www.sabblok.blogspot.com

No comments: