jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਐੱਸ. ਐੱਸ. ਏ., ਰਮਸਾ, ਸੀ. ਐੱਸ. ਐੱਸ. ਯੂਨੀਅਨ ਦੀ ਧਮਕੀ


ਲੁਧਿਆਣਾ,11 ਮਈ (ਜਸਪਿੰਦਰ ਸਿੰਘ):ਪਿਛਲੇ 13 ਮਹੀਨਿਆਂ ਤੋਂ 500 ਦੇ ਕਰੀਬ ਸੀ. ਐੱਸ. ਐੱਸ. ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਦੇ ਵਿਰੋਧ ਵਿਚ ਬਠਿੰਡਾ ਵਿਚ ਰੋਸ ਰੈਲੀਆਂ ਕਰਨ ਦੇ ਦੌਰਾਨ ਹਿਰਾਸਤ ਵਿਚ ਲਏ ਗਏ 136 ਅਧਿਆਪਕਾਂ ਦੀ ਰਿਹਾਈ ਕਰਵਾਉਣ ਲਈ ਹੁਣ ਐੱਸ. ਐੱਸ. ਏ., ਰਸਮਾ, ਸੀ. ਐੱਸ. ਐੱਸ. ਅਧਿਆਪਕ ਯੂਨੀਅਨ ਨੇ ਕਰੜਾ ਰੁਖ ਅਖਤਿਆਰ ਕਰ ਲਿਆ ਹੈ। ਯੂਨੀਅਨ ਦੀ ਲੁਧਿਆਣਾ ਇਕਾਈ ਨੇ ਸਰਕਾਰ ਨੂੰ ਧਮਕੀ ਦਿਤੀ ਕਿ ਜੇਕਰ ਸ਼ਨੀਵਾਰ ਨੂੰ ਉਨ੍ਹਾਂ ਦੇ ਸਾਥੀ ਅਧਿਆਪਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਯੂਨੀਅਨ ਐਤਵਾਰ ਨੂੰ ਬਠਿੰਡਾ ਵਿਚ ਜੇਲ ਭਰੋ ਅੰਦੋਲਨ ਸ਼ੁਰੂ ਕਰੇਗੀ। ਸ਼ੁਕਰਵਾਰ ਨੂੰ ਨਵੀਂ ਕਚਹਿਰੀ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਸਾੜਦੇ ਹੋਏ ਪਹਿਲਾਂ ਯੂਨੀਅਨ ਦੇ ਪ੍ਰਧਾਨ ਬਲਦੇਵ ਰਾਜ ਨੇ ਕਿਹਾ ਕਿ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਜੇਲ ਭਰੋ ਅੰਦੋਲਨ ਵਿਚ ਯੂਨੀਅਨ ਨਾਲ ਸੰਬੰਧਤ ਅਧਿਆਪਕ ਆਪਣੇ ਪਰਿਵਾਰ ਸਮੇਤ ਬਠਿੰਡਾ ਵਿਚ ਗ੍ਰਿਫਤਾਰੀਆਂ ਦੇਣਗੇ। ਉਨ੍ਹਾਂ ਚੇਤਾਇਆ ਕਿ ਅਧਿਆਪਕਾਂ ਦੇ ਪਰਿਵਾਰਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਸਰਕਾਰ ਦੇ ਕੋਲ ਜੇਲਾਂ ਵਿਚ ਜਗ੍ਹਾ ਘੱਟ ਪੈ ਜਾਵੇਗੀ। ਇਸ ਲਈ ਸਰਕਾਰ ਫੈਸਲਾ ਕਰ ਲਵੇ ਕਿ ਉਨ੍ਹਾਂ ਦੇ ਸਾਥੀ ਅਧਿਆਪਕਾਂ ਦੀ ਰਿਹਾਈ ਕਰਨੀ ਹੈ ਜਾਂ ਫਿਰ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਜੇਲਾਂ ਵਿਚ ਭੇਜਣਾ ਹੈ। ਇਸ ਤੋਂ ਪਹਿਲਾਂ ਰੈਲੀ ਵਿਚ ਚਰਨ ਸਿੰਘ ਸਰਾਭਾ, ਜਸਮੇਲ ਸਿੰਘ ਪੱਖੋਵਾਲ, ਜੀ. ਐੱਸ. ਟੀ. ਯੂ. ਦੇ ਪ੍ਰਵੀਨ ਕੁਮਾਰ, ਜੀ. ਪੀ. ਟੀ. ਯੂ. ਦੇ ਧੰਨਾ ਸਿੰਘ, ਬੀ. ਐੱਡ ਅਧਿਆਪਕ ਫਰੰਟ ਦੇ ਅਜੀਤਪਾਲ, ਟੀ. ਈ. ਟੀ. ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪ ਰਾਜਾ, ਈ. ਪੀ. ਯੂ. ਤੋਂ ਵਿਆਸ ਲਾਲ ਅਤੇ ਅਜਮੇਰ ਸਿੰਘ ਨੇ ਵੀ ਸਰਕਾਰ ਦੀ ਅਧਿਆਪਕ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹੀ। ਇਸ ਦੌਰਾਨ ਯੂਨੀਅਨ ਨੇ ਡੀ. ਸੀ. ਨੂੰ ਮੰਗ ਪੱਤਰ ਵੀ ਸੌਂਪਿਆ।

www.sabblok.blogspot.com

No comments: