jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਕਾਰ ਡੀਲਰ ਵੱਲੋਂ ਕਰੋੜਾਂ ਦੀ ਟੈਕਸ ਚੋਰੀ ਦਾ ਕੇਸ ਬੇਪਰਦਾ

www.sabblok.blogspot.com
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 14 ਮਈ
ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਬਠਿੰਡਾ ਦੇ ਇੱਕ ਕਾਰ ਵਿਕਰੇਤਾ ਨੂੰ ਕਾਰ ਕੰਪਨੀਆਂ ਕੋਲੋਂ ਨਵੀਆਂ ਕਾਰਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ’ਚ ਲਗਪਗ 118 ਕਰੋੜ ਰੁਪਏ ਦੀ ਰਕਮ ’ਤੇ ਟੈਕਸ ਦੀ ਅਦਾਇਗੀ ਨਾ ਕਰਨ ਦਾ ਪਰਦਾਫਾਸ਼ ਕੀਤਾ ਹੈ। ਇਹ ਡੀਲਰ ਵੇਚੀ ਗਈ ਨਵੀਂ ਕਾਰ ’ਤੇ ਗ੍ਰਾਹਕ ਤੋਂ ਤਾਂ ਟੈਕਸ ਵਸੂਲਦਾ ਸੀ ਪਰ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਨਹੀਂ ਸੀ ਕਰਵਾਉਂਦਾ। ਇਸ ਦੀ ਪੁਸ਼ਟੀ ਕਰਦਿਆਂ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਅਨੁਰਾਗ ਵਰਮਾ ਨੇ ਦੱਸਿਆ ਕਿ ਮਹਿਕਮੇ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਵਿੱਚ ਬਠਿੰਡਾ ਦੇ ਮੈਸਰਜ਼ ਮਹਿਤਾ ਮੋਟਰਜ਼ ਵੱਲੋਂ ਨਵੀਆਂ ਕਾਰਾਂ ਵੇਚਣ ਸਮੇਂ ਵਿਭਾਗ ਨੂੰ ਕਰ ਦੀ ਪੂਰੀ ਅਦਾਇਗੀ ਨਾ ਕੀਤੇ ਜਾਣ ਬਾਰੇ ਦੱਸਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੈਸਰਜ਼ ਮਹਿਤਾ ਮੋਟਰਜ਼ ਟਾਟਾ ਮੋਟਰਜ਼ ਅਤੇ ਰਿਨਾਲਟ  ਆਦਿ ਦਾ ਵਿਕਰੇਤਾ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਵਿਭਾਗ ਦੇ ਪੜਤਾਲੀਆ ਵਿੰਗ ਵੱਲੋਂ ਕਾਰ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਕੋਲੋਂ ਇਸ ਕਾਰ ਵਿਕਰੇਤਾ ਰਾਹੀਂ ਵੇਚੇ ਗਏ ਨਵੇਂ ਵਾਹਨਾਂ ਦੇ ਅੰਕੜੇ ਮੰਗਵਾਏ ਗਏ, ਜਿਸ ਤੋਂ ਪਤਾ ਲੱਗਾ ਕਿ ਇਸ ਡੀਲਰ ਨੇ ਇੱਕ ਅਪਰੈਲ 2009 ਤੋਂ 30 ਸਤੰਬਰ 2012 ਤੱਕ 175 ਕਰੋੜ ਰੁਪਏ ਦੀਆਂ ਕਾਰਾਂ ਦੀ ਖਰੀਦ ਕੀਤੀ ਗਈ ਪਰ ਵਿਭਾਗ ਕੋਲ ਜਮ੍ਹਾਂ ਕਰਵਾਈਆਂ ਗਈਆਂ ਸੇਲ ਰਿਟਰਨਾਂ ਵਿੱਚ ਉਸ ਨੇ ਕੇਵਲ 57 ਕਰੋੜ ਰੁਪਏ ਦੀ ਖਰੀਦ ਦਰਸਾਈ। ਅਜਿਹਾ ਕਰਕੇ ਡੀਲਰ ਨੇ ਆਪਣੀ ਖਰੀਦ ਅਤੇ ਵਿਕਰੀ ਨੂੰ ਛੁਪਾ ਕੇ 118 ਕਰੋੜ ਰੁਪਏ ਦੀ ਵੱਡੀ ਰਕਮ ਦੀ ਹੇਰਾਫੇਰੀ ਕੀਤੀ ਹੈ।  ਸ੍ਰੀ ਵਰਮਾ ਨੇ ਦੱਸਿਆ ਕਿ ਕਾਰ ਡੀਲਰ ਵੱਲੋਂ ਗਾਹਕਾਂ ਤੋਂ ਤਾਂ ਇਹ ਟੈਕਸ ਵਸੂਲ ਲਿਆ ਗਿਆ ਪਰ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਨਾ ਕਰਵਾਉਣ ਕਰਕੇ ਇਹ ਰਾਸ਼ੀ 15 ਕਰੋੜ ਰੁਪਏ ਖੁਦ ਹਜ਼ਮ ਕਰ ਲਈ। ਉਨ੍ਹਾਂ ਦੱਸਿਆ ਕਿ ਅੰਕੜਿਆਂ ਵਿੱਚ ਛੇੜਛਾੜ ਕਰਨ ਵਾਲੇ ਡੀਲਰ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਉਸ ਕੋਲੋਂ ਹੁਣ ਤੱਕ ਸਾਢੇ 12 ਕਰੋੜ ਰੁਪਏ ਵਸੂਲੇ ਗਏ ਹਨ ਅਤੇ ਇਸ ਸਮੁੱਚੇ ਮਾਮਲੇ ਦੀ ਪੜਤਾਲ ਲਈ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਸ਼੍ਰੀਮਤੀ ਭਾਵਨਾ ਗਰਗ ਨੂੰ ਜਾਂਚ ਦਾ ਕੰਮ ਸੌਂਪਿਆ ਗਿਆ ਹੈ, ਜਿਨ੍ਹਾਂ ਵੱਲੋਂ ਜਾਂਚ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਡੀਲਰ ਦੁਆਰਾ ਰਿਟਰਨਾਂ ਦਾਖਲ ਕਰਨ ਸਮੇਂ ਕਿਹੜੇ ਅਧਿਕਾਰੀਆਂ ਨੇ ਪੜਤਾਲ ਵਿੱਚ ਢਿੱਲ ਦਿਖਾਈ ਸੀ। ਉਨ੍ਹਾਂ ਕਿਹਾ ਕਿ ਕਰ ਚੋਰੀ ਕਰਨ ਵਾਲੇ ਇਸ ਡੀਲਰ ਵਿਰੁੱਧ ਪੁਲੀਸ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਰ ਵਪਾਰੀ ਨੂੰ ਕਰ ਚੋਰੀ ਦੇ ਮਾਮਲੇ ’ਤੇ 200 ਫੀਸਦੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਕਮਿਸ਼ਨਰ ਨੇ ਦੱਸਿਆ ਕਿ ਹੁਣ ਕਰ ਤੇ ਆਬਕਾਰੀ ਵਿਭਾਗ ਨੇ ਪੰਜਾਬ ਦੇ ਸਾਰੇ ਚਾਰ-ਪਹੀਆ ਤੇ ਦੋ-ਪਹੀਆ ਵਾਹਨ ਵਿਕਰੇਤਾਵਾਂ ਤੋਂ ਅੰਕੜੇ ਅਤੇ ਵੈਟ ਰਿਟਰਨਾਂ ਮੰਗਵਾਈਆਂ ਹਨ ਤਾਂ ਜੋ ਇਨ੍ਹਾਂ ਅੰਕੜਿਆਂ ਨਾਲ ਮਿਲਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਵਿਭਾਗ ਨੂੰ ਪੜਤਾਲ ਦੌਰਾਨ ਕਿਸੇ ਵਪਾਰੀ ਵੱਲੋਂ ਕੀਤੀ ਗਈ ਅਜਿਹੀ ਹੇਰਾਫੇਰੀ ਦਾ ਪਤਾ ਲੱਗਿਆ ਤਾਂ ਕਾਨੂੰਨ ਮੁਤਾਬਕ ਉਸ ਵਿਰੁੱਧ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

No comments: