www.sabblok.blogspot.com
ਭਦੌੜ/ਸ਼ਹਿਣਾ,
15 ਮਈ, (ਸਾਹਿਬ ਸੰਧੂ) - ਮਾੜੇ ਵਕਤ ਦੀ ਮਾਰ ਜਦ ਵੀ ਕਿਸੇ ਤੇ ਪੈਂਦੀ ਤਾਂ ਏਨਂ ਬੁਰੀ
ਤਰਾਂ ਨਾਲ ਪੈਂਦੀ ਹੈ ਜੋ ਇਸ ਨੂੰ ਬੁਰੀ ਤਰਾਂ ਨਾਲ ਤੌੜ ਦਿੰਦੀ ਹੈ ਤੇ ਵਕਤ ਦੀ ਮਾਰ ਝੱਲ
ਰਹੇ ਵਿਅਕਤੀਆਂ ਨੂੰ ਲੌੜ ਹੁੰਦੀ ਹੈ ਜਾਂ ਕਿਸੇ ਸਹਾਰੇ ਦੀ ਜਾਂ ਆਰਥਿਕ ਮਦਦ ਦੀ। ਇਸ
ਤਰਾਂ ਹੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਵਕਤ ਦੀ ਮਾਰ ਝੱਲ ਰਿਹਾ ਏ ਜ਼ਿਲ੍ਹਾ ਸੰਗਰੂਰ
ਦੇ ਪਿੰਡ ਲਿੱਦੜਾਂ ਦਾ ਸੁਰਜੀਤ ਸਿੰਘ (23) ਪੁੱਤਰ ਜਗਜੀਤ ਸਿੰਘ ਜਿਸ ਦਾ ਗੁਰਦਾ ਖਰਾਬ
ਹੈ। ਲੰਮਾ ਸਮਾ ਸਰਕਾਰੀ ਹਸਪਤਾਲ ਸੰਗਰੂਰ 'ਚੋਂ ਇਲਾਜ ਚੱਲਿਆ। ਹੁਣ ਡਾਇਲਸਸ ਕੀਤਾ ਜਾਂਦਾ
ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਮਰ ਜਿਆਦਾ ਹੁੰਦੀ ਤਾਂ ਡਾਇਲਸਸ ਨਾਲ ਹੀ ਕੁਝ
ਸਾਲ ਹੋਰ ਜਿਉਂਦਾ ਰੱਖ ਸਕਦੇ ਸੀ ਪਰ ਭਰ ਜਵਾਨੀ ਵਿੱਚ ਗੁਰਦਿਆਂ ਦਾ ਜਵਾਬ ਦੇਣਾ ਖਤਰਨਾਕ।
ਹੁਣ ਗੁਰਦਾ ਬਦਲਣਾ ਪਵੇਗਾ। ਖਰਚਾ ਲਗਭੱਗ ੫ੰਜ ਲੱਖ ਰੁਪਏ ਆਵੇਗਾ। ਕੋਈ ਜਮੀਨ ਜਾਇਦਾਦ
ਨਹੀਂ। ਪਿਤਾ ਪਹਿਲਾਂ ਡਰਾਇਵਰੀ ਕਰਦਾ ਸੀ ਹੁਣ ਨਿਗ੍ਹਾ ਕਮਜੋਰ ਹੋਣ ਕਾਰਨ ਉਸ ਤੋਂ ਵੀ
ਅਸਮਰੱਥ। ਇਲਾਜ਼ ਲਈ ਏਨੀ ਰਾਸ਼ੀ ਪਰਿਵਾਰ ਕੋਲ ਨਹੀਂ ਤੇ ਪਰਿਵਾਰ ਨੇ ਦਾਨੀ ਵਿਅਕਤੀਆਂ ਨੂੰ
ਅੱਗੇ ਆਕੇ ਮਦਦ ਕਰਨ ਦੀ ਅਪੀਲ ਕੀਤੀ ਹੈ ਤੇ ਜ਼ੇਕਰ ਕੋਈ ਵਿਅਕਤੀ ਇਸ ਪਰਿਵਾਰ ਦੀ ਮਦਦ
ਕਰਨਾ ਚਹੁੰਦਾ ਹੈ ਤਾਂ ਦਾਨੀ ਸੱਜਣ ਇਸ ਨੰ 9876577406 ਤੇ ਸੰਪਰਕ ਕਰ ਸਕਦੇ ਹਨ।
ਭਰ ਜਵਾਨੀ 'ਚ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਨੌਜਵਾਨ ਇਲਾਜ਼ ਲਈ ਹੈ ਪੰਜ ਲੱਖ ਦੀ ਜਰੂਰਤ




No comments:
Post a Comment