www.sabblok.blogspot.com
ਪੰਜਾਬ ਕਾਂਗਰਸ 2 ਅਪ੍ਰੈਲ ਨੂੰ ਲੁਧਿਆਣਾ ਵਿਖੇ ਸ਼ੱਕੀ ਹਾਲਾਤਾਂ ਵਿੱਚ ਬ੍ਰਿਟਿਸ਼ ਸਿੱਖ ਬੱਚੀ ਦੀ ਹੋਈ ਮੋਤ/ਕਤਲ ਦੀ ਨਿਆਂਇਕ ਜਾਂਚ ਦੀ ਮੰਗ ਕਰਦੀ ਹੈ।ਭੇਦਭਰੇ ਹਾਲਾਤਾਂ ਵਿੱਚ 2 ਅਪ੍ਰੈਲ ਨੂੰ ਲੁਧਿਆਣੇ ਦੇ ਇੱਕ ਕਲੀਨਿਕ ਵਿੱਚ ਬ੍ਰਿਟਿਸ਼ ਨਾਗਰਿਕ ਗੁਰਕਿਰਨ ਕੋਰ ਦੀ ਹੋਈ ਮੋਤ/ਕਤਲ ਨੇ ਪੰਜਾਬ ਦੀ ਬੁਰੀ ਤਰਾਂ ਨਾਲ ਤਹਿਸ ਨਹਿਸ ਅਤੇ ਪਛੜੀ ਹੋਈ ਹੈਲਥ ਕੇਅਰ ਪ੍ਰਣਾਲੀ ਨੂੰ ਜਗ ਜਾਹਿਰ ਕੀਤਾ ਹੈਂ।ਜਾਣਕਾਰੀ ਮੁਤਾਬਕ ਗੁਰਕਿਰਨ ਕੋਰ ਜੋ ਕਿ ਆਪਣੀ ਦਾਦੀ ਨੂੰ ਮਿਲਣ ਲਈ ਪੰਜਾਬ ਆਈ ਸੀ, ਨੂੰ ਪਾਣੀ ਖਤਮ ਹੋਣ ਦੇ ਇਲਾਜ ਲਈ ਲੁਧਿਆਣਾ ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਲਿਆਂਦਾ ਗਿਆ।ਇੱਕ ਰਹੱਸਮਈ ਟੀਕੇ ਨੇ ਕੁੱਝ ਹੀ ਸਕਿੰਟਾਂ ਵਿੱਚ ਬੱਚੀ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਇਸ ਤੋਂ ਬਾਅਦ ਛੋਟੀ ਬੱਚੀ ਨੂੰ ਅਣ-ਮਨੁੱਖੀ ਪੋਸਟਮਾਰਟਮ ਲਈ ਇੱਕ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ, ਜਿਥੇ ਕਿ ਬੱਚੀ ਦੇ ਪਮੁੱਖ ਅੰਗ ਕੱਢ ਲਏ ਜਾਣ ਦਾ ਇਲਜਾਮ ਲਗਾਇਆ ਗਿਆ। ਇੰਗਲੈਂਡ ਵਿੱਚ ਪੋਸਟਮਾਰਟਮ ਦੇ ਹੋਏ ਰੀਵਿਊ ਵਿੱਚ ਇਹ ਸਾਬਿਤ ਹੋ ਗਿਆ ਕਿ ਪੰਜਾਬ ਵਿੱਚ ਬੱਚੀ ਦੇ ਅੰਗ ਕੱਢੇ ਗਏ।ਇਸ ਨਿਰਾਸ਼ਾਜਨਕ, ਅਣਮਨੁੱਖੀ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੂੰ ਪੁਰਾਣੀ ਅਤੇ ਬੇਲੋੜੇ ਇਲਾਜ ਦਿੱਤਾ ਜਾ ਰਿਹਾ ਹੈ।ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਦੇ ਦੋਰਾਨ ਪ੍ਰਮੁੱਖ ਅੰਗ ਕੱਢ ਲਏ ਜਾਣ ਦੇ ਇਲਜਾਮ ਚੌਕਾ ਦੇਣ ਵਾਲੇ ਹਨ।ਸਰਕਾਰੀ ਮੈਡੀਕਲ ਅਧਿਕਾਰੀਆਂ ਦੇ ਗਲਤ ਵਿਹਾਰ ਨੇ ਨਾ ਸਿਰਫ ਸਾਡੇ ਦੇਸ਼ ਅਤੇ ਰਾਜ ਦਾ ਸਿਰ ਨੀਵਾਂ ਕੀਤਾ ਹੈ ਬਲਕਿ ਰਾਜ ਵਿੱਚ ਚੱਲ ਰਹੇ ਵਪਾਰਿਕ ਹੈਲਥ ਕੇਅਰ ਉੱਪਰ ਵੀ ਸਵਾਲ ਖੜੇ ਕਰ ਦਿੱਤੇ ਹਨ। ਇਸ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਮੈਡੀਕਲ ਮਾਫੀਆ ਇੱਕ ਅੰਗਾਂ ਦਾ ਵਪਾਰ ਚਲਾ ਰਿਹਾ ਹੈ, ਜੌ ਕਿ ਹੋਰ ਵੀ ਸ਼ਰਮਨਾਕ ਅਤੇ ਦੁਖਦਾਈ ਹੈ।ਇਹ ਦੱਸਣ ਦੀ ਲੋੜ ਨਹੀਂ ਕਿ ਪ੍ਰਾਈਵੇਟ ਵਪਾਰਕ ਦੁਕਾਨਾਂ/ਹਸਪਤਾਲ ਪੰਜਾਬ ਦੇ ਹਰੇਕ ਕੋਨੇ ਵਿੱਚ ਖੁੰਬਾਂ ਵਾਂਗੂ ਖੁੱਲੇ ਹੋਏ ਹਨ। ਇਹਨਾਂ ਨਿੱਜੀ ਦੁਕਾਨਾਂ ੳੁੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਅਤੇ ਇਹ ਵਪਾਰਿਕ ਹਸਪਤਾਲ ਮਰੀਜਾਂ ਨੂੰ ਬੁਰੀ ਤਰਾਂ ਨਾਲ ਲੁੱਟ ਰਹੇ ਹਨ। ਆਮ, ਬੇਕਸੂਰ ਜਨਤਾ ਇਹਨਾਂ ਵੱਡੀਆਂ ਵਪਾਰਕ ਦੁਕਾਨਾਂ ਦੇ ਬੋਝ ਥੱਲੇ ਦੱਬੀ ਜਾ ਰਹੀ ਹੈ। ਰਾਜਨੇਤਾਵਾਂ ਦਾ ਆਪਣੇ ਅਤੇ ਪਰਿਵਾਰਕ ਮੈਬਰਾਂ ਦੇ ਇਲਾਜ ਲਈ ਅਕਸਰ ਅਮਰੀਕਾ ਦੇ ਹਸਪਤਾਲਾਂ ਵਿੱਚ ਜਨਤਾ ਦੇ ਪੈਸੇ ਉੱਪਰ ਇਲਾਜ ਕਰਵਾਉਣ ਲਈ ਜਾਣਾ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਦੇ ਵੀ.ਆਈ.ਪੀ ਲੋਕਾਂ ਨੂੰ ਹੀ ਆਪਣੇ ਹੈਲਥ ਕੇਅਰ ਸਿਸਟਮ ਉੱਪਰ ਵਿਸ਼ਵਾਸ ਨਹੀਂ ਰਿਹਾ। ਸ਼੍ਰੀਮਤੀ ਸੁਰਿੰਦਰ ਕੋਰ ਬਾਦਲ ਦੇ ਨਿਊਯਾਰਕ (ਅਮਰੀਕਾ) ਦੇ ਕੈਂਸਰ ਹਸਪਤਾਲ ਵਿੱਚ ਇਲਾਜ ਉੱਪਰ 9 ਕਰੋੜ ਰੁਪਏ ਦਾ ਸਰਕਾਰੀ ਖਜਾਨੇ ਵਿੱਚੋਂ ਭੁਗਤਾਨ ਕੀਤਾ ਗਿਆ।ਇਸ ਲਈ ਬਹੁਤ ਜਰੂਰੀ ਹੈ ਕਿ ਗੁਰਕਿਰਨ ਕੋਰ ਦੀ ਮੋਤ/ਕਤਲ ਦੀ ਸੱਚਾਈ ਜਾਣਨ ਲਈ ਪੂਰੀ ਘਟਨਾ ਦੀ ਨਿਆਂਇਕ ਜਾਂਚ ਕਰਵਾਈ ਜਾਵੇ, ਅੰਗਾਂ ਦੇ ਨਿਕਾਲੇ/ਵੇਚੇ ਜਾਣ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਵੇ। ਪੰਜਾਬ ਦੀ ਇੱਜਤ ਜੋ ਕਿ ਇਸ ਸਮੇਂ ਸਵਾਲਾਂ ਦੇ ਘੇਰੇ ਵਿੱਚ ਹੈ, ਨੂੰ ਬਰਕਰਾਰ ਰੱਖਣ ਲਈ ਜਰੂਰੀ ਹੈ ਕਿ ਦੋਸ਼ੀਆਂ ਉੱਪਰ ਮੁਕੱਦਮਾ ਦਰਜ ਕਰਕੇ ਸਜ਼ਾ ਦਿੱਤੀ ਜਾਵੇ।
ਸੁਖਪਾਲ ਸਿੰਘ ਖਹਿਰਾ
ਅਧਿਕਾਰਤ ਬੁਲਾਰਾ, ਪੰਜਾਬ ਕਾਂਗਰਸ

No comments:
Post a Comment