www.sabblok.blogspot.com
ਜਲੰਧਰ-
ਜਲੰਧਰ 'ਚ ਵਿਆਹ ਦੇ ਵਿਵਾਦ ਨਾਲ ਜੁੜੇ ਇਕ ਮਾਮਲੇ ਦੀ ਕਵਰੇਜ਼ ਕਰਨ ਗਏ ਪੱਤਰਕਾਰ ਦਾ
ਕੈਮਰਾ ਜਲੰਧਰ ਦੇ ਥਾਣਾ ਨੰ. 4 ਦੇ ਏ. ਐਸ. ਆਈ. ਨੇ ਬੰਦੂਕ ਦੀ ਨੋਕ 'ਤੇ ਖੋਹ ਲਿਆ।
ਪੱਤਰਕਾਰਾਂ ਨੇ ਦੱਸਿਆ ਕਿ ਇਸ ਕ੍ਰਿਪਾਲ ਸਿੰਘ ਨਾਂ ਦਾ ਇਹ ਏ. ਐਸ. ਆਈ. ਥਾਣੇ 'ਚ ਗਏ
ਪੱਤਰਕਾਰਾਂ ਨਾਲ ਲੜ ਪਿਆ ਅਤੇ ਉਨ੍ਹਾਂ ਨਾਲ ਗਾਲੀ ਗਲੋਚ ਕੀਤੀ ਜਦ ਉਨ੍ਹਾਂ ਨੇ ਇਸ ਦਾ
ਵਿਰੋਧ ਕੀਤਾ ਤਾਂ ਉਹ ਆਪਣੀ ਰਿਵਾਲਵਰ ਲੈ ਕੇ ਪੱਤਰਕਾਰਾਂ ਪਿੱਛੇ ਭੱਜਿਆ ਅਤੇ ਇਕ
ਪੱਤਰਕਾਰ ਦਾ ਕੈਮਰਾ ਖੋਹ ਲਿਆ। ਤੁਸੀਂ ਤਸਵੀਰ 'ਚ ਵੇਖ ਸਕਦੇ ਹੋ ਕਿਸ ਤਰ੍ਹਾਂ ਇਹ ਏ.
ਐਸ. ਆਈ. ਪੱਤਰਕਾਰਾਂ ਕੋਲੋਂ ਉਸ ਦਾ ਕੈਮਰਾ ਵੇਖ ਸਕਦੇ ਹੋ ਜੋ ਉਸ ਨੇ ਪੱਤਰਕਾਰ ਤੋਂ
ਖੋਹਿਆ ਹੈ।
ਇਸ ਪੂਰੇ ਮਾਮਲੇ ਤੋਂ ਬਾਅਦ ਜਲੰਧਰ ਦਾ ਮੀਡੀਆ ਥਾਣਾ ਨੰ 4 ਵਿਖੇ ਇਕੱਠਾ ਹੋ ਗਿਆ ਅਤੇ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਮਾਮਲੇ ਦੀ ਭਿਣਕ ਜਦ ਪੁਲਸ ਦੇ ਸੀਨੀਅਰ ਅਫਸਰਾਂ ਨੂੰ ਲੱਗੀ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ। ਪੰਜਾਬ ਪੁਲਸ ਦਾ ਏ. ਐਸ. ਆਈ. ਕ੍ਰਿਪਾਲ ਸਿੰਘ ਪੱਤਰਕਾਰਾਂ ਕੋਲੋਂ ਕੈਮਰਾ ਖੋਹੇ ਜਾਣ ਦੀ ਗੱਲ ਤੋਂ ਇਨਕਾਰ ਕਰ ਰਿਹਾ ਹੈ।
ਫਿਲਹਾਲ ਪੱਤਰਕਾਰ ਇਸ ਏ. ਐਸ. ਆਈ. ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਅਤੇ ਉਸ ਦੇ ਸੀਨੀਅਰ ਅਫਸਰਾਂ ਵਿਚਕਾਰ ਗੱਲਬਾਤ ਜਾਰੀ ਹੈ।

No comments:
Post a Comment