www.sabblok.blogspot.com
ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਅਤੇ ਪੰਜਾਬ ਐਕਸਪ੍ਰੈੱਸ ਵੱਲੋਂ ਨਿੱਘਾ ਸਵਾਗਤ
ਭਾਰਤੀ
ਅੰਬੈਸੀ ਰੋਮ ਦੇ ਨਵੇਂ ਅੰਬੈਸਡਰ ਸ੍ਰੀ ਬਿਮਲ ਕੁਮਾਰ ਗੁਪਤਾ ਨੂੰ ਯਾਦਗਾਰੀ ਚਿੰਨ੍ਹ
ਦਿੰਦੇ ਹੋਏ ਹਰਬਿੰਦਰ ਸਿੰਘ ਧਾਲੀਵਾਲ, ਬੀਬੀ ਵਰਿੰਦਰਪਾਲ ਕੌਰ ਧਾਲੀਵਾਲ, ਬਲਜੀਤ ਭੌਰਾ
ਤੇ ਦਲਵੀਰ ਕੈਂਥ।
ਰੋਮ (ਇਟਲੀ) 14 ਮਈ (ਬਿਊਰੋ) - ਭਾਰਤੀ ਅੰਬੈਸੀ ਰੋਮ ਦੇ ਨਵੇਂ ਅੰਬੈਸਡਰ ਸ੍ਰੀ ਬਿਮਲ
ਕੁਮਾਰ ਗੁਪਤਾ ਨੇ ਬੀਤੇ ਦਿਨੀਂ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਹਨਾਂ ਦਾ ਇਟਲੀ
ਦੇ ਪੱਤਰਕਾਰਾਂ ਅਤੇ ਲੇਖਕਾਂ ਦੀ ਜਥੇਬੰਦੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਦੇ
ਪ੍ਰਧਾਨ ਦਲਵੀਰ ਕੈਂਥ, ਉਪ-ਪ੍ਰਧਾਨ ਬਲਜੀਤ ਭੌਰਾ ਅਤੇ ਅਦਾਰਾ ਪੰਜਾਬ ਐਕਸਪ੍ਰੈੱਸ ਦੇ
ਮੁੱਖ ਸੰਪਾਦਕ ਹਰਬਿੰਦਰ ਸਿੰਘ ਧਾਲੀਵਾਲ ਤੇ ਸਹਿ-ਸੰਪਾਦਕਾ ਬੀਬੀ ਵਰਿੰਦਰਪਾਲ ਕੌਰ
ਧਾਲੀਵਾਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਬਿਮਲ ਕੁਮਾਰ ਗੁਪਤਾ ਨੇ ਕਿਹਾ ਕਿ, ਉਹ
ਇਟਲੀ ਦੇ ਭਾਰਤੀ ਭਾਈਚਾਰੇ ਨੂੰ ਅੰਬੈਸੀ ਵਿਖੇ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਨੂੰ
ਗੰਭੀਰਤਾ ਨਾਲ ਵਿਚਾਰਨਗੇ ਅਤੇ ਹਰ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ 'ਤੇ ਕਰਨ ਲਈ ਤਤਪਰ
ਰਹਿਣਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਸਮੇਂ ਤੋਂ ਭਾਰਤੀ ਅੰਬੈਸੀ ਰੋਮ ਆਨਲਾਈਨ
ਦਰਖ਼ਾਸਤਾਂ ਜਮ੍ਹਾਂ ਕਰ ਰਹੀ ਹੈ ਜਿਸ ਨਾਲ ਕਿ ਭਾਰਤੀ ਭਾਈਚਾਰੇ ਨੂੰ ਅਨੇਕਾਂ ਤਰ੍ਹਾਂ
ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਗਿਆ ਹੈ। ਇਸ ਕਾਰਵਾਈ ਨਾਲ ਹੁਣ ਬਿਨੇਕਰਤਾ ਨੂੰ
ਅੰਬੈਸੀ ਨਾਲ ਸੰਬਧਿਤ ਕੰਮ ਕਰਵਾਉਣ ਲਈ ਵਾਰ-ਵਾਰ ਅੰਬੈਸੀ ਦੇ ਚੱਕਰ ਨਹੀਂ ਲਗਾਉਣੇ
ਪੈਂਦੇ। ਭਾਰਤੀ ਅੰਬੈਸੀ ਰੋਮ ਵੱਲੋਂ ਪੰਜਾਬੀ ਭਾਈਚਾਰੇ ਦੇ ਮੱਦੇਨਜ਼ਰ ਬਹੁਤ ਜਲਦ ਅੰਬੈਸੀ
ਦੀ ਵੈੱਬਸਾਈਟ ਪੰਜਾਬੀ ਭਾਸ਼ਾ ਵਿੱਚ ਵੀ ਕੀਤੀ ਜਾ ਰਹੀ ਹੈ।




No comments:
Post a Comment