www.sabblok.blogspot.com
ਨਵੀਂ ਦਿੱਲੀ, 12 ਮਈ (ਏਜੰਸੀ): 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨ ਉਪਰੰਤ ਦਿੱਲੀ ਦੇ ਜੰਤਰ-ਮੰਤਰ ਵਿਖੇ ਮਰਨ ਵਰਤ ‘ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਜਿਸਦਾ ਮਰਨ ਵਰਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਜੂਸ ਪਿਆ ਕੇ ਤੁੜਵਾ ਦਿੱਤਾ ਸੀ। ਉਸ ਬੀਬੀ ਵੱਲੋਂ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਉਸਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਨਿਸ਼ਾਨੇ ‘ਤੇ ਲਿਆ ਗਿਆ ਹੈ। ਅਚਾਨਕ ਭੁੱਖ ਹੜਤਾਲ ਕਰਨ ਕਾਰਨ ਆਪਣੇ ਸਾਥੀਆਂ ਦੇ ਦੋਸ਼ਾਂ ਥੱਲੇ ਆਈ ਬੀਬੀ ਨਿਰਪ੍ਰੀਤ ਕੌਰ ਵੱਲੋਂ ਆਪਣੀ ਭੁੱਖ ਹੜਤਾਲ ਖ਼ਤਮ ਕਰਵਾਉਣ ਦਾ ਸਾਰੇ ਦਾ ਸਾਰਾ ਭਾਰ ਜੱਥੇਦਾਰ ਅਕਾਲ ਤਖ਼ਤ ‘ਤੇ ਪਾ ਦਿੱਤਾ ਗਿਆ ਹੈ। ਬੀਬੀ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਉਸ ਵੱਲੋਂ ਜੱਥੇਦਾਰ ਅਕਾਲ ਤਖ਼ਤ ਨੂੰ 8 ਸਵਾਲ ਪੁੱਛੇ ਗਏ ਹਨ ਅਤੇ ਇਨ੍ਹਾਂ ਸਵਾਲਾਂ ਰਾਹੀਂ ਇਹ ਦੋਸ਼ ਲਾਇਆ ਗਿਆ ਹੈ ਕਿ ਜੱਥੇਦਾਰ ਅਕਾਲ ਤਖ਼ਤ ਨੇ ਜਾਣ ਬੁੱਝ ਕੇ ਕਿਸੇ ਦਬਾਅ ਅਧੀਨ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਲੜੇ ਜਾ ਰਹੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਅਜਿਹਾ ਕੀਤਾ ਹੈ। ਬੀਬੀ ਨੇ ਆਪਣੇ ਪ੍ਰੈਸ ਨੋਟ ‘ਚ ਕਈ ਥਾਈਂ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਉਸਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਜੱਥੇਦਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਨਹੀਂ ਸਗੋਂ ਸਰਕਾਰ ਨੂੰ ਇਹ ਦਿਖਾਉਣ ਆਏ ਸਨ ਕਿ ਉਹ ਸਰਕਾਰ ਦੇ ਨਾਲ ਹਨ ਅਤੇ ਜੋ ਇਨਸਾਫ ਲਈ ਰੁਲ ਰਹੇ ਹਨ, ਰੁਲਦੇ ਰਹਿਣ। ਹੁਣ ਜੱਥੇਦਾਰ ਅਕਾਲ ਤਖ਼ਤ ਬੀਬੀ ਦੇ ਇਨਾਂ੍ਹ ਦੋਸ਼ਾਂ ਦਾ ਕੀ ਜਵਾਬ ਦਿੰਦੇ ਹਨ ਜਾਂ ਕੀ ਐਕਸ਼ਨ ਲੈਂਦੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪ੍ਰੰਤੂ ਬੀਬੀ ਵੱਲੋਂ ਤੋੜੀ ਗਈ ਭੁੱਖ ਹੜਤਾਲ ‘ਤੇ ਸਿਆਸੀ ਖੇਡ ਜ਼ਰੂਰੀ ਸ਼ੁਰੂ ਹੋ ਗਈ ਹੈ।

No comments:
Post a Comment