jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

'ਸਾਡਾ ਹੱਕ' ਫਿਲਮ ਦੀ ਕਹਾਣੀ ਨੂੰ ਝੂਠ ਦਾ ਪੁਲੰਦਾ: ਰਾਜੋਆਣਾ

www.sabblok.blogspot.com
ਪਟਿਆਲਾ- ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਖਾਲਿਸਤਾਨੀ  ਬਲਵੰਤ ਸਿੰਘ ਰਾਜੋਆਣਾ ਨੇ ਹਾਲ ਹੀ ਵਿਚ ਆਈ 'ਸਾਡਾ ਹੱਕ' ਫਿਲਮ ਦੀ ਕਹਾਣੀ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਪਟਿਆਲਾ ਦੀ ਅਦਾਲਤ 'ਚ ਪੇਸ਼ੀ 'ਤੇ ਆਏ ਰਾਜੋਆਣਾ ਨੇ ਕਿਹਾ ਕਿ 'ਸਾਡਾ ਹੱਕ' ਫਿਲਮ ਦੀ ਕਹਾਣੀ ਝੂਠੀ ਹੈ ਅਤੇ ਇਸ ਵਿਚ ਜਗਤਾਰ ਸਿੰਘ ਹਵਾਰਾ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। 
ਇਸ ਫਿਲਮ ਨੂੰ ਲੈ ਕੇ ਪੰਜਾਬ ਵਿਚ ਕਾਫੀ ਵਿਵਾਦ ਹੋਇਆ ਸੀ ਇਸ ਫਿਲਮ ਦੇ ਵਿਰੋਧ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਫਿਲਮ ਨਿਰਮਾਤਾ ਵਲੋਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏ ਜਾਣ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਮਨਜ਼ੂਰੀ ਮਿਲ ਗਈ । 
 

No comments: