jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਭਨਿਆਰੇ ਵਾਲੇ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਦੇਣੀ ਬਣਦੀ ਸੀ : ਟਿਵਾਣਾ

www.sabblok.blogspot.com

ਫਤਹਿਗੜ੍ਹ ਸਾਹਿਬ, 15 ਮਈ ( ਬਲਜਿੰਦਰ ਸਿੰਘ ਮੋਰਜੰਡ ) “ਜਦੋ ਸੁਪਰੀਮ ਕੋਰਟ ਹਿੰਦ, ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਇਕ ਜਿੰਦਾਂ (Alive) ਸ਼ਕਤੀ ਹੋਣ ਨੂੰ ਕਾਨੂੰਨੀ ਪ੍ਰਵਾਨਗੀ ਦੇ ਚੁੱਕੀ ਹੈ, ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਹਮਲਾ ਕਰਨ ਵਾਲੇ ਅਤੇ ਉਹਨਾਂ ਨੂੰ ਅਪਮਾਨਿਤ ਕਰਨ ਵਾਲੇ ਅਖੌਤੀ ਭਨਿਆਰੇਵਾਲੇ ਦੋਸ਼ੀ ਨੂੰ ਅਦਾਲਤ ਵੱਲੋਂ “ਉਮਰ ਕੈਦ” ਦੀ ਸਜ਼ਾ ਸੁਣਾਉਣੀ ਬਣਦੀ ਸੀ । ਅਦਾਲਤ ਨੇ 3 ਸਾਲ ਦੀ ਨਾਮਾਤਰ ਸਜ਼ਾ ਦੇਕੇ ਅਜਿਹੇ ਦੋਸ਼ੀਆਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਉਤਸਾਹਿਤ ਕਰਨ ਦੇ ਦੁੱਖਦਾਂਇਕ ਅਮਲ ਕੀਤੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅੰਬਾਲੇ ਦੀ ਅਦਾਲਤ ਵੱਲੋਂ ਭਨਿਆਰੇਵਾਲੇ ਨੂੰ ਕਾਨੂੰਨ ਦੀ ਸਖ਼ਤ ਮਾਰ ਤੋ ਬਚਾਉਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਹੈਰਾਨੀ ਅਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਕ ਪਾਸੇ ਇਥੋ ਦੀਆਂ ਅਦਾਲਤਾਂ, ਕਾਨੂੰਨ ਸਿੱਖਾਂ ਵਿਰੁੱਧ ਕੋਈ ਸਬੂਤ ਨਾ ਹੋਣ ਜਾਂ ਕੋਈ ਗਵਾਹ ਨਾ ਭੁਗਤਣ ਉਪਰੰਤ ਵੀ ਸਿੱਖਾਂ ਨੂੰ ਮੌਤ ਅਤੇ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਕੇ ਵੱਡੀ ਬੇਇਨਸਾਫ਼ੀ ਤੇ ਵਿਤਕਰਾ ਕਰ ਰਹੀਆਂ ਹਨ । ਦੂਸਰੇ ਪਾਸੇ ਸੁਪਰੀਮ ਕੋਰਟ ਦੀ ਰੂਲਿੰਗ ਦੀ ਉਲੰਘਣਾਂ ਕਰਨ ਵਾਲੇ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਪੱਖੀ ਮੁਜ਼ਰਿਮਾਂ ਨੂੰ ਸਮੁੱਚੇ ਦਸਤਾਵੇਜ ਅਤੇ ਸਬੂਤ ਉਪਲੱਬਧ ਹੋਣ ‘ਤੇ ਵੀ ਸਖ਼ਤ ਸਜ਼ਾਵਾਂ ਤੋ ਬਚਾਕੇ ਦੋਹਰੇ ਮਾਪਦੰਡ ਅਪਣਾ ਰਹੀਆਂ ਹਨ । ਅਜਿਹੇ ਅਮਲ ਕਰਕੇ ਅਦਾਲਤਾਂ ਅਤੇ ਕਾਨੂੰਨ ਇਥੇ ਅਰਾਜਕਤਾ ਫੈਲਾਉਣ ਨੂੰ ਬੁੜ੍ਹਾਵਾ ਦੇ ਰਹੀਆਂ ਹਨ । ਉਹਨਾਂ ਕਿਹਾ ਜਦੋ ਕਿਸੇ ਇਨਸਾਨ, ਕੌਮ, ਫਿਰਕੇ ਆਦਿ ਨੂੰ ਕਾਨੂੰਨ ਦੀ ਨਜ਼ਰ ਵਿਚ ਬਰਾਬਰਤਾ ਦੀ ਸੋਚ ਤੇ ਅਧਾਰਿਤ ਇਨਸਾਫ ਨਹੀਂ ਮਿਲਦਾ, ਤਾਂ ਉਸਦੇ ਨਤੀਜੇ ਖ਼ਤਰਨਾਕ ਨਿਕਲਣੇ ਸੁਭਾਵਿਕ ਹਨ । ਇਸ ਲਈ ਇਥੋ ਦੇ ਫਿਰਕੂ ਹੁਕਮਰਾਨਾਂ, ਫਿਰਕੂ ਜੱਜ਼ਾਂ ਨੂੰ ਦੋਹਰੇ ਮਾਪਦੰਡ ਅਪਣਾਉਣ ਦੇ ਕੀਤੇ ਜਾ ਰਹੇ ਅਮਲਾਂ ਤੋ ਤੋਬਾ ਕਰਕੇ ਕਾਨੂੰਨ ਦੀ ਨਜ਼ਰ ਵਿਚ ਸਭ ਨੂੰ ਬਰਾਬਰ ਰੱਖਣਾ ਪਵੇਗਾ ਵਰਨਾ ਨਿਕਲਣ ਵਾਲੇ ਮਾਰੂ ਨਤੀਜਿਆਂ ਲਈ ਇਥੋ ਦੇ ਹੁਕਮਰਾਨ, ਜੱਜ਼ ਅਤੇ ਅਫ਼ਸਰਸ਼ਾਹੀ ਜਿੰਮੇਵਾਰ ਹੋਵੇਗੀ ।

No comments: