www.sabblok.blogspot.com
ਮਹਿਰਾਜ,
14 ਮਈ(ਪੰਜਾਬ ਮੇਲ)-ਸਿੱਖ ਸੰਘਰਸ਼ ’ਚ ਅਹਿਮ ਰੋਲ ਕਰਨ ਵਾਲੇ ਕੋਠੇ ਪਿਪਲੀ, ਮਹਿਰਾਜ ਦੇ
ਵਸਨੀਕ ਮਰਹੂਮ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਮਾਤਾ ਅਤੇ ਬੇਅੰਤ ਸਿੰਘ ਕਤਲ ਕਾਂਡ ਵਿਚ
ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮ ਮਾਤਾ ਸੁਰਜੀਤ
ਕੌਰ ਦਾ ਆਪਣੇ ਘਰ ਬਿਜਲੀ ਦਾ ਕਰੰਟ ਲੱਗਣ ਕਾਰਨ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ
ਬੀਬੀ ਸੁਰਜੀਤ ਕੌਰ ਘਰ ’ਚ ਇਕੱਲੇ ਸਨ ਅਤੇ ਉਹ ਘਰ ਦੀ ਸਫਾਈ ਕਰ ਰਹੇ ਸਨ। ਜਦੋਂ ਉਹ ਰਸੋਈ
ਵਿਚ ਮੇਜ਼ ’ਤੇ ਪਏ ਇਕ ਪੱਖੇ ਨੂੰ ਚੁੱਕ ਕੇ ਪਾਸੇ ਕਰਨ ਲੱਗੇ ਤਾਂ ਪੱਖੇ ’ਚ ਕਰੰਟ ਆ
ਗਿਆ। ਜਦੋ ਤੱਕ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਘਰ ਪਹੁੰਚੇ, ਉਦੋਂ ਤੱਕ ਬੀਬੀ ਸੁਰਜੀਤ
ਕੌਰ ਦੀ ਮੌਤ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਸ: ਜਸਵੰਤ ਸਿੰਘ ਤੇ ਬੀਬੀ ਸੁਰਜੀਤ ਕੌਰ
ਨੇ ਬਲਵੰਤ ਸਿੰਘ ਰਾਜੋਆਣਾ ਨੂੰ ਧਰਮ ਦਾ ਪੁੱਤਰ ਬਣਾਇਆ ਹੋਇਆ ਹੈ।




No comments:
Post a Comment