www.sabblok.blogspot.com
ਲੰਡਨ,
16 ਮਈ (ਸੰਘਾ)- ਲੰਡਨ ਬਾਰੋ ਦੀਆਂ ਦੋ ਕੌਸਲਾਂ ਹੰਸਲੋ ਅਤੇ ਈਲਿੰਗ ਵਿਚ ਪੰਜਾਬੀ
ਕਾਸਲਰਾਂ ਦੀ ਤੂਤੀ ਬੋਲਦੀ ਹੈ, ਪੰਜਾਬੀਆਂ ਦੇ ਵੱਡੇ ਗੜ੍ਹ ਇਨ੍ਹਾਂ ਦੋਵਾਂ ਬਾਰੋ ਵਿਚ ਹਨ
| ਇਥੋਂ ਦੇ ਹੀ ਦੋ ਪੰਜਾਬੀ ਮੂਲ ਦੇ ਐਮ. ਪੀ. ਵੀ. ਹਨ | ਬੀਤੇ ਦਿਨ ਦੋਵਾਂ ਬਾਰੋ ਵਿਚ
ਹੋਏ ਸਹੁੰ ਚੁੱਕ ਸਮਾਗਮ ਦੌਰਾਨ ਬਾਰੋ ਦੇ ਕਾਸਲਰ ਸਚਿਨ ਗੁਪਤਾ ਨੇ ਮੇਅਰ ਵਜੋਂ ਸਹੁੰ
ਚੁੱਕੀ | ਉਹ ਪੰਜਾਬ ਦੇ ਅੰਮ੍ਤਿਸਰ ਸ਼ਹਿਰ ਦੇ ਜੰਮਪਲ ਹਨ | 1998 ਤੋਂ ਇੰਗਲੈਂਡ ਵਿਚ ਰਹਿ
ਰਹੇ ਸਚਿਨ 2010 ਵਿਚ ਕਾਸਲਰ ਬਣੇ ਅਤੇ ਕੈਬਨਿਟ ਮੈਂਬਰ ਹੁੰਦਿਆਂ ਕਈ ਅਹਿਮ ਵਿਭਾਗਾਂ
ਵਿਚ ਕੰਮ ਕੀਤਾ | ਉਹ ਹੰਸਲੋ ਦੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਮੇਅਰ ਹਨ |ਜਦ ਕਿ
ਈਲਿੰਗ ਕਾਸਲ ਵਿਚ ਸ੍ਰ: ਕਮਲਜੀਤ ਸਿੰਘ ਢੀਂਡਸਾ ਨੇ ਮੇਅਰ ਪਦ ਲਈ ਸੋਂਹ ਚੁੱਕੀ ਹੈ,
ਕਾਸਲਰ ਢੀਂਡਸਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੀਂਡਸਾ ਦੇ ਹਨ ਪਰ ਜ਼ਿਆਦਾ ਸਮਾਂ ਖੰਨੇ ਵਿਚ
ਬੀਤਿਆ ਹੈ | ਉਹ 1998 ਤੋਂ ਬਤੌਰ ਕਾਸਲਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ | ਜਲੰਧਰ
ਜ਼ਿਲ੍ਹੇ ਦੇ ਪਿੰਡ ਜੌਹਲ ਬਲੇਨਾ ਦੇ ਜੰਮਪਲ ਮਾਸਟਰ ਤੇਜ ਰਾਮ ਬਾਘਾ ਨੇ ਅੱਜ ਈਲਿੰਗ ਕਾਸਲ
ਦੇ ਬਤੌਰ ਡਿਪਟੀ ਮੇਅਰ ਸਾਹ ਚੁੱਕੀ ਹੈ | ਉਹ 1963 ਤੋਂ ਯੂæ ਕੇæ ਵਿਖੇ ਰਹਿ ਰਹੇ ਹਨ
ਅਤੇ 1994 ਤੋਂ ਲਗਾਤਾਰ ਕਾਸਲਰ ਬਣੇ ਹੋਏ ਹਨ |
ਈਲਿੰਗ ਦੇ ਮੇਅਰ ਕਮਲਜੀਤ ਸਿੰਘ ਢੀਂਡਸਾ , ਡਿਪਟੀ ਮੇਅਰ ਤੇਜ ਰਾਮ ਬਾਘਾ , ਹੰਸਲੋ ਦੇ ਮੇਅਰ ਸਚੀਨ ਗੁਪਤਾ




No comments:
Post a Comment