www.sabblok.blogspot.com
ਜੀਰਾ, 13 ਮਈ, (ਕਸ਼ਿਸ਼ ਸਿੰਗਲਾ) - -ਬੀਤੀ ਸ਼ਾਮ ਕਰੀਬ 3 ਵਜੇ ਜੀਰਾ ਫਿਰੋਜਪੁਰ ਰੋਡ
'ਤੇ ਸਥਿਤ ਪਿੰਡ ਫੇਰੋਕੇ ਦੇ ਨੇੜੇ ਇਕ ਫੋਰਡ ਫੀਗੋ ਕਾਰ ਦੇ ਦਰਖਤ ਨਾਲ ਟਕਰਾ ਜਾਣ ਕਾਰਨ
ਕਾਰ ਵਿਚ ਸਵਾਰ ਜਵਾਈ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਪਿਓ ਧੀ ਗੰਭੀਰ ਰੂਪ ਵਿਚ
ਫੱਟੜ ਹੋ ਗਏ। ਸਿਵਲ ਹਸਪਤਾਲ ਜੀਰਾ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ ਨਗਰ ਕੌਂਸਲ ਦਫਤਰ
ਜੀਰਾ ਦਾ ਮੁਲਾਜਮ ਭਗਵਾਨ ਸਿੰਘ (56) ਪੁੱਤਰ ਜਗਜੀਤ ਸਿੰਘ ਅਪਣੀ ਪਤਨੀ ਜੋਗਿੰਦਰ ਕੌਰ
ਅਤੇ ਸਹੁਰੇ ਕਸ਼ਮੀਰ ਸਿੰਘ ਸਮੇਤ ਸ਼ਾਮ ਕਰੀਬ 3 ਵਜੇ ਆਪਣੀ ਸਫੇਦ ਰੰਗ ਦੀ ਫੋਰਡ ਫੀਗੋ ਕਾਰ
ਨੰ ਪੀ ਬੀ 22ਐਫ - 1984 ਤੇ ਫਿਰੋਜਪੁਰ ਵੱਲ ਨੂੰ ਜਾ ਰਹੇ ਸਨ ਕਿ ਜੀਰਾ- ਫਿਰੋਜਪੁਰ ਰੋਡ
ਤੇ ਸਥਿਤ ਪਿੰਡ ਫੇਰੋਕੇ ਦੇ ਨਜਦੀਕ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਇਕ ਦਰਖਤ
ਨਾਲ ਜਾ ਟਕਰਾਈ ਜਿਸ ਕਾਰਨ ਕਾਰ ਚਲਾ ਰਹੇ ਭਗਵਾਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ
ਕਿ ਉਸ ਦੀ ਪਤਨੀ ਜੋਗਿੰਦਰ ਕੌਰ ਅਤੇ ਸਹੁਰਾ ਕਸ਼ਮੀਰ ਸਿੰਘ ਗੰਭੀਰ ਰੂਪ ਵਿਚ ਫੱਟੜ ਹੋ ਗਏ
ਜਿਨ੍ਹਾਂ ਨੂੰ ਫਿਰੋਜਪੁਰ ਵੱਲੋਂ ਆ ਰਹੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਅਪਣੀ ਗੱਡੀ
ਵਿਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚਾਇਆ। ਫੱਟੜ ਜੋਗਿੰਦਰ ਕੌਰ ਅਤੇ
ਉਸ ਦੇ ਪਿਤਾ ਕਸ਼ਮੀਰ ਸਿੰਘ ਦੀ ਹਾਲਤ ਗੰਭੀਰ ਹੌਣ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ
ਲਈ ਲੁਧਿਆਣਾ ਰੈਫਰ ਕਰ ਦਿੱਤਾ ਅਤੇ ਮ੍ਰਿਤਕ ਭਗਵਾਨ ਸਿੰਘ ਦਾ ਪੋਸਟ ਮਾਰਟਮ ਕਰਨ ਲਈ ਰੱਖ
ਲਈ ਇਸ ਦਰਦਨਾਕ ਘਟਨਾ ਦੀ ਖਬਰ ਸੁਣਦਿਆਂ ਹੀ ਸਾਰੇ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ।




No comments:
Post a Comment