jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਬਾਬਾ ਜੀ! ਸਾਡਾ ਵੀ ਬੇੜਾ ਬੰਨੇ ਲਾ ਦਿਓ' ਰਾਹੁਲ ਤਾਂਤਰਿਕ ਦੀ ਸ਼ਰਨ 'ਚ

www.sabblok.blogspot.com


ਅੱਜ ਕੱਲ੍ਹ ਗਾਂਧੀ ਪਰਿਵਾਰ ਦਾ ਲਾਡਲਾ ਚੰਨ ਰਾਹੁਲ ਗਾਂਧੀ ਆਪਣੀ ਮਿਹਨਤ 'ਤੇ ਯਕੀਨ ਕਰਨ ਦੀ ਥਾਂ ਤਾਂਤਰਿਕ ਬਾਬਿਆਂ ਦੇ ਚੱਕਰ ਵਿੱਚ ਫਸ ਗਿਆ ਹੈ ਕਿ ਬਾਬਿਓ ਸਾਡੇ 'ਤੇ ਮਿਹਰਾਂ ਕਰੋ, ਸਾਡੀ ਸਿਆਸੀ ਬੇੜੀ ਪਾਰ ਲੰਘਾ ਦਿਓ ਤੇ ਭਾਜਪਾ ਦਾ ਸੱਤਿਆਨਾਸ ਕਰ ਦਿਓ। ਕਾਂਗਰਸ ਦੇ ਯੁਵਰਾਜ ਨੇ ਮੋਹਨ ਖੇੜਾ ਮੱਧ ਪ੍ਰਦੇਸ਼ ਵਿੱਚ ਲੱਗਭੱਗ 20 ਮਿੰਟਾਂ ਤੱਕ ਬੰਦ ਕਮਰੇ 'ਚ ਚੰਦਰਗ੍ਰਹਿਣ ਵਾਲੇ ਦਿਨ ਬਾਪ ਜੀ ਤੋਂ ਅਧਿਆਤਮਕ ਤੇ ਸਿਆਸੀ ਤਾਕਤ ਵਧਾਉਣ ਦਾ ਗੁਰ-ਮੰਤਰ ਲਿਆ। ਜੈਅੰਤੀ ਇੱਕ ਹੀ ਦਿਨ ਸੀ। ਇਸ ਲਈ ਇਹ ਸੰਯੋਗ ਅਦਭੁੱਤ, ਚਮਤਕਾਰੀ ਹੋਣ ਕਾਰਨ ਤੰਤਰ-ਮੰਤਰ ਦੀ ਦੁਨੀਆਂ 'ਚ ਖ਼ਾਸ ਮਹੱਤਵ ਰੱਖਦਾ ਹੈ। ਇਸ ਦਿਨ ਜੇ ਤਾਂਤਰਿਕ ਕਿਰਿਆਵਾਂ ਕੀਤੀਆਂ ਜਾਣ, ਤਾਂ ਉਹ ਯਕੀਨੀ ਤੌਰ 'ਤੇ ਸਿੱਧੀ ਪ੍ਰਾਪਤੀ ਲਈ ਫਲ ਦਿੰਦੀਆਂ ਹਨ। 
ਰਿਸ਼ਭ ਮੁਨੀ ਤੋਂ ਰਾਹੁਲ ਨੇ ਪੁੱਛਿਆ ਕਿ ਜੈਨ ਧਰਮ ਦੇ ਕਿਨ੍ਹਾਂ-ਕਿਨ੍ਹਾਂ ਮੰਤਰਾਂ ਦਾ ਤੁਸੀਂ ਜਾਪ ਕਰਦੇ ਹੋ। ਜੈਨ ਮੰਤਰਾਂ ਰਾਹੀਂ ਤੁਸੀਂ ਇੰਨੀ ਵੱਡੀ ਧਰਮਸੱਤਾ ਨੂੰ ਕਿਸ ਤਰ੍ਹਾਂ ਚਲਾਉਂਦੇ ਹੋ। ਇਸ ਦੇ ਪਿੱਛੇ ਰਾਹੁਲ ਦਾ ਮਕਸਦ ਸਾਫ ਸੀ ਕਿ ਜਿਨ੍ਹਾਂ ਮੰਤਰਾਂ ਦੇ ਪ੍ਰਭਾਵ ਨਾਲ ਬਾਪ ਜੀ ਧਰਮਸੱਤਾ ਚਲਾਉਂਦੇ ਹਨ, ਉਨ੍ਹਾਂ ਮੰਤਰਾਂ ਦੇ ਜਾਪ ਨਾਲ ਉਹ (ਰਾਹੁਲ ਗਾਂਧੀ) ਰਾਜਸੱਤਾ ਦਾ ਸਫਲ ਸੰਚਾਲਨ ਕਰ ਸਕੇ। ਰਿਸ਼ਭ ਬਾਪ ਜੀ ਨੇ ਉਨ੍ਹਾਂ ਮੰਤਰਾਂ ਦਾ ਰਾਜ਼ ਤਾਂ ਦੱਸਿਆ ਹੀ, ਨਾਲ ਹੀ ਇਹ ਸਲਾਹ ਵੀ ਦਿੱਤੀ ਕਿ ਉਹ ਜ਼ਮੀਨ ਨਾਲ ਜੁੜੇ ਵਰਕਰਾਂ ਨਾਲ ਸੰਪਰਕ ਰੱਖਣ, ਉਨ੍ਹਾਂ ਵਿਚਾਲੇ ਜਾ ਕੇ ਕੰਮ ਕਰਨ। ਅਮੀਰ ਲੋਕ ਤੁਹਾਨੂੰ ਮਿਲ ਸਕਦੇ ਹਨ, ਪਰ ਗ਼ਰੀਬ ਲੋਕ ਨਹੀਂ, ਇਸ ਲਈ ਉਨ੍ਹਾਂ ਵਿਚਾਲੇ ਜਾਓ। ਉਨ੍ਹਾਂ ਦੱਸਿਆ ਕਿ ਤੁਹਾਡੀ ਦਾਦੀ ਇੰਦਰਾ ਗਾਂਧੀ ਵੀ ਅਜਿਹਾ ਹੀ ਕਰਦੀ ਸੀ।
ਰਾਹੁਲ ਨੇ ਉਸੇ ਸਥਾਨ 'ਤੇ ਪੁਜਾ ਕੀਤੀ, ਜਿੱਥੇ ਬਾਪ ਜੀ ਰੋਜ਼ਾਨਾ ਪੂਜਾ ਕਰਦੇ ਹਨ। ਰਾਹੁਲ ਗਾਂਧੀ ਨੂੰ ਬਾਪ ਜੀ ਨੇ ਆਸ਼ੀਰਵਾਦ ਦਿੱਤਾ ਤੇ ਦੱਸਿਆ ਕਿ ਤੁਹਾਡੀ ਮਾਤਾ ਸੋਨੀਆ ਗਾਂਧੀ ਵੀ 2 ਵਾਰ ਇੱਥੇ ਆ ਚੁੱਕੀ ਹੈ। ਮੋਹਨ ਖੇੜਾ 'ਚ ਉਂਝ ਤਾਂ ਪਰਦੇ 'ਤੇ ਰਾਹੁਲ ਗਾਂਧੀ ਬਾਰੇ ਇਹ ਦੱਸਿਆ ਗਿਆ ਕਿ ਉਹ ਵਰਕਰਾਂ ਨੂੰ ਸਰਗਰਮ ਕਰਨ ਤੇ ਹੌਂਸਲਾ ਵਧਾਉਣ ਜਾ ਰਹੇ ਹਨ। ਇਸ ਦੌਰਾਨ 14 ਸੰਸਦੀ ਹਲਕਿਆਂ ਤੋਂ ਆਏ ਸੰਗਠਨਾਂ ਦੇ ਅਹੁਦੇਦਾਰਾਂ, ਕਾਂਗਰਸ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਸੂਬੇ ਦੇ ਵੱਡੇ ਨੇਤਾ ਇੱਕ ਤੋਂ ਬਾਅਦ ਇੱਕ ਆਪਣੀ ਪੇਸ਼ਕਾਰੀ ਰਾਹੁਲ ਦੇ ਸਾਹਮਣੇ ਦਿੰਦੇ ਰਹੇ ਤੇ ਰਾਹੁਲ ਤੋਂ ਸਿਆਸੀ ਸੇਧ ਵੀ ਲੈਂਦੇ ਰਹੇ, ਪਰ ਪਰਦੇ ਪਿੱਛੇ ਤਾਂਤਰਿਕ ਕਿਰਿਆ 'ਤੇ ਹੀ ਜ਼ਿਆਦਾ ਧਿਆਨ ਦਿੱਤਾ ਗਿਆ। ਇਸ ਤਾਂਤਰਿਕ ਪੂਜਾ ਲਈ ਮੰਚ ਦੀ ਤਿਆਰੀ ਕਿਸੇ ਹੋਰ ਨੇ ਨਹੀਂ, ਸਗੋਂ ਗਾਂਧੀ ਪਰਿਵਾਰ ਦੇ ਖ਼ਾਸ ਜਰਨੈਲ ਦਿਗਵਿਜੇ ਸਿੰਘ ਨੇ ਸੋਨੀਆ ਦਰਬਾਰ 'ਚ ਆਪਣੀ ਤਾਕਤ ਵਧਾਉਣ ਲਈ ਕੀਤੀ ਸੀ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਵੀ ਦਿਗਵਿਜੈ ਹੀ ਰਿਸ਼ਭ ਬਾਪ ਜੀ ਕੋਲ ਲੈ ਕੇ ਆਏ ਸਨ।

ਕੀ ਹੈ ਮੋਹਨਖੇੜਾ

ਜੈਨ ਸ਼ਵੇਤਾਂਬਰ ਸਮਾਜ ਦਾ ਤੀਰਥਸਥਾਨ ਮੋਹਨ ਖੇੜਾ ਕਾਫੀ ਮਸ਼ਹੂਰ ਹੈ। ਰਾਹੂਲ ਗਾਂਧੀ ਤੋਂ ਪਹਿਲਾਂ ਦਿਗਵਿਜੇ ਦੀ ਬਦੌਲਤ ਸੋਨੀਆ ਗਾਂਧੀ ਵੀ ਇੱਥੇ ਆ ਚੁੱਕੀ ਹੈ। ਇਸ ਤੋਂ ਇਲਾਵਾ ਕਈ ਸਿਆਸੀ ਸ਼ਖ਼ਸੀਅਤਾਂ ਇੱਥੇ ਬਾਪ ਜੀ ਦਾ ਆਸ਼ੀਰਵਾਦ ਲੈਣ ਆਉਂਦੀਆਂ ਰਹਿੰਦੀਆਂ ਹਨ।

ਕੌਣ ਹੈ ਬਾਪ ਜੀ

ਆਮ ਸਾਧੂ-ਸੰਤ ਤੇ ਕਥਾਕਾਰਾਂ ਨੂੰ ਸ਼੍ਰੀ, ਸੰਤ, ਮਹਾਰਾਜ, ਮਹਾਂਮੰਡਲੇਸ਼ਵਰ, ਸ਼ੰਕਰਾਚਾਰੀਆ, ਆਚਾਰਿਆ, ਐਲਕ, ਮੁਨੀ ਵਰਗੇ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ, ਪਰ ਜਦ ਕਿਸੇ ਸਾਧੂ-ਸੰਤ ਦੇ ਨਾਂ ਅੱਗੇ ਬਾਪ ਜੀ ਵਰਗਾ ਸ਼ਬਦ ਜੁੜਦਾ ਹੈ, ਤਾਂ ਉਸ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਉਨ੍ਹਾਂ ਕੋਲ ਕੋਈ ਸਿੱਧੀ ਹੈ। ਪਰ ਇਹ ਸਿੱਧੀ ਕਿੰਨੀ ਕੁ ਯੋਗ ਹੈ, ਅੱਜ ਤੱਕ ਵਿਗਿਆਨਕ ਢੰਗ ਨਾਲ ਇਸ ਦੀ ਰਿਪੋਰਟ ਨਹੀਂ ਮਿਲ ਸਕੀ। ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਲੂ ਤੇ ਤਰਕਸ਼ੀਲ ਤਾਂ ਇਹੋ ਜਿਹੀ ਸਿੱਧੀਆਂ ਨੂੰ ਅੰਧ-ਵਿਸ਼ਵਾਸ ਹੀ ਮੰਨਦੇ ਹਨ

No comments: