www.sabblok.blogspot.com
ਨਵੀਂ ਦਿੱਲੀ- ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ 'ਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਦਿੱਲੀ ਦੀ ਇਕ ਅਦਾਲਤ ਦੇ ਫੈਸਲੇ ਨੂੰ ਸੀ. ਬੀ. ਆਈ. ਦਿੱਲੀ ਹਾਈ ਕੋਰਟ 'ਚ ਚੁਣੌਤੀ ਦੇਵੇਗੀ। ਏਜੰਸੀ ਨੇ ਆਪਣੀ ਪਟੀਸ਼ਨ ਦੇ ਲਈ ਮਜਬੂਤ ਆਧਾਰ ਹੋਣ ਦੀ ਗੱਲ ਕਹੀ ਹੈ। ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਏਜੰਸੀ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਲੋਕਾਂ ਦੇ ਲਈ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੱਕ ਇੰਤਜ਼ਾਰ ਕਰ ਸਕਦੀ ਹੈ।
ਜ਼ਿਲਾ ਅਤੇ ਸੈਸ਼ਨ ਜੱਜ ਜੇ. ਆਰ. ਆਰੀਅਨ ਨੇ 30 ਅਪ੍ਰੈਲ ਨੂੰ ਸੱਜਣ ਕੁਮਾਰ ਨੂੰ 29 ਸਾਲ ਪੁਰਾਣੇ ਇਸ ਮਾਮਲੇ 'ਚ ਬਰੀ ਕਰ ਦਿੱਤਾ ਸੀ ਜਿਸ 'ਚ ਉਨ੍ਹਾਂ 'ਤੇ ਦਿੱਲੀ ਛਾਉਣੀ ਇਲਾਕੇ 'ਚ ਪੰਜ ਸਿੱਖਾਂ ਨੂੰ ਮਾਰਨ ਵਾਲੀ ਭੀੜ ਨੂੰ ਉਕਸਾਉਣ ਅਤੇ ਹੱਤਿਆ ਦੇ ਦੋਸ਼ ਸਨ। 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ 'ਚ ਸ਼ਾਮਲ ਹੋਣ ਦੇ ਮਾਮਲੇ 'ਚ ਪੰਜ ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਜਿਸ 'ਚ ਸਾਬਕਾ ਕੌਂਸਲਰ ਬਲਵਾਨ ਖੋਕਰ, ਸਾਬਕਾ ਵਿਧਾਇਕ ਮਹਿੰਦਰ ਯਾਦਵ, ਕਿਸ਼ਨ ਖੋਕਰ, ਗਿਰਧਾਰੀ ਲਾਲ ਅਤੇ ਕੈਪਟਨ ਭਾਗਮਲ ਹਨ।

No comments:
Post a Comment