ਪਟਨਾ, 20 ਮਈ (ਏਜੰਸੀ)- ਬਿਹਾਰ ਵਿਖੇ ਸੱਤਾਧਾਰੀ ਪਾਰਟੀ ਜਨਤਾ ਦਲ (ਯੂ) ਦੇ ਵਿਧਾਇਕ ਵਲੋਂ ਆਪਣੇ ਖਿਲਾਫ਼ ਵਰਤੇ ਗਏ ਅਪਸ਼ਬਦਾਂ 'ਤੇ ਆਰ. ਜੇ. ਡੀ. ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ ਖਿਲਾਫ਼ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਹੈ। ਮੁੱਖ ਨਿਆਇਕ ਮੈਜਿਸਟ੍ਰੇਟ ਆਰ. ਕੇ. ਯਾਦਵ ਦੀ ਅਦਾਲਤ 'ਚ ਆਪਣੇ ਵਕੀਲ ਅਭਿਸ਼ੇਕ ਪ੍ਰਿਯਾਦਰਸ਼ੀ ਨਾਲ ਪਹੁੰਚੇ ਜਨਤਾ ਦਲ (ਯੂ) ਦੇ ਵਿਧਾਨ ਪ੍ਰੀਸ਼ਦ ਮੈਂਬਰ ਸੰਜੇ ਸਿੰਘ ਨੇ ਇਹ ਮਾਮਲਾ ਦਾਇਰ ਕੀਤਾ। ਜ਼ਿਕਰਯੋਗ ਹੈ ਕਿ ਬੀਤੀ 15 ਮਈ ਨੂੰ ਆਰ. ਜੇ. ਡੀ. ਦੀ ਪਰਿਵਰਤਨ ਰੈਲੀ ਦੌਰਾਨ ਲਾਲੂ ਨੇ ਸੰਜੇ ਸਿੰਘ ਅਤੇ ਜਨਤਾ ਦਲ (ਯੂ) ਦੇ ਇਕ ਐਮ. ਐਲ. ਸੀ. ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ। ਸੰਜੇ ਵਲੋਂ ਦਾਇਰ ਮਾਮਲੇ 'ਤੇ ਸੁਣਵਾਈ ਅਦਾਲਤ ਵਲੋਂ ਮੰਗਲਵਾਰ ਨੂੰ ਕੀਤੀ ਜਾਵੇਗੀ।