jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਸੋਨੀਆ ਤੇ ਮਨਮੋਹਨ ਸਿੰਘ ‘ਚ ਮਤਭੇਦਾਂ ਦਾ ਖੰਡਨ


ਨਵੀ ਦਿੱਲੀ, 12 ਮਈ (ਏਜੰਸੀਆ) : ਕਾਂਗਰਸ ਨੇ ਪਵਨ ਕੁਮਾਰ ਬਾਂਸਲ ਅਤੇ ਅਸ਼ਵਨੀ ਕੁਮਾਰ ਨੂੰ ਕੇਂਦਰੀ ਮੰਤਰੀ ਮੰਡਲ ‘ਚੋਂ ਹਟਾਉਣ ਦੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਸਾਂਝਾ ਫੈਸਲਾ ਕਰਾਰ ਦਿੰਦਿਆ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਗਿਆ। ਪਾਰਟੀ ਪ੍ਰਧਾਨ ਦੇ ਜੋਰ ਦੇਣ ਤੇ ਇਹ ਕਾਰਵਾਈ ਕੀਤੀ ਗਈ ਹੈ। ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦ੍ਰਿਵੇਦੀ ਨੇ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਇੱਕ ਖ਼ਬਰ ਆਈ ਹੈ ਕਿ ਕਾਂਗਰਸ ਪ੍ਰਧਾਨ ਦੇ ਜੋਰ ਦੇਣ ‘ਤੇ ਕੇਂਦਰੀ ਮੰਤਰੀ ਮੰਡਲ ‘ਚੋਂ 2 ਮੰਤਰੀਆਂ ਦੇ ਅਸਤੀਫੇ ਹੋਏ ਹਨ, ਪਰ ਇਹ ਸੱਚ ਨਹੀਂ ਹੈ। ਅਸਲ ਵਿੱਚ ਇਹ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਪ੍ਰਧਾਨ ਦਾ ਸਾਂਝਾ ਫੈਸਲਾ ਸੀ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁੱਖੀ ਦ੍ਰਿਵੇਦੀ ਦਾ ਇਹ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂ ਕਿ ਕੁੱਝ ਅਜਿਹੀਆਂ ਖ਼ਬਰਾਂ ਆਈਆਂ ਸਨ ਜਿਨ੍ਹਾਂ ਤੋਂ ਲੱਗ ਰਿਹਾ ਸੀ ਕਿ ਕਾਂਗਰਸ ਪ੍ਰਧਾਨ ਵੱਲੋਂ ਪਵਨ ਕੁਮਾਰ ਬਾਂਸਲ ਅਤੇ ਅਸ਼ਵਨੀ ਕੁਮਾਰ ਦੇ ਮੰਤਰੀ ਦੇ ਅਹੁੱਦੇ ਤੇ ਟਿਕੇ ਰਹਿਣ ਤੇ ਨਰਾਜ਼ਗੀ ਜਾਹਰ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਦੋਨੋਂ ਨਜ਼ਦੀਕੀ ਸਮਝੇ ਜਾਣ ਵਾਲੇ ਦੋਨੋ ਨਜ਼ਦੀਕੀ ਮੰਤਰੀਆਂ ਨੂੰ ਇਸਤੀਫੇ ਦੇਣ ਲਈ ਆਖਿਆ ਸੀ। ਇਨ੍ਹਾਂ ਖ਼ਬਰਾਂ ਨੂੰ ਅਧਾਰ ਬਣਾ ਕੇ ਪ੍ਰਧਾਨ ਮੰਤਰੀ ‘ਤੇ ਹਮਲਾ ਕਰਦਿਆ ਭਾਜਪਾ ਦੇ ਸੀਨੀ. ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਬਾਰੇ ਫੈਸਲਾ ਕਰਨ ਦੇ ਅਧਿਕਾਰ ਵੀ ਛੱਡ ਦਿੱਤਾ ਹੈ। ਦੋਨੋ ਮੰਤਰੀਆਂ ਨੂੰ ਮੰਤਰੀ ਮੰਡਲ ‘ਚੋਂ ਹਟਾਉਣ ਸਬੰਧੀ ਅੱਜ ਦੀਆਂ ਖਬਰਾਂ ਸਹਿਜੇ ਹੀ ਇਸ ਗੱਲ ਤੇ ਜੋਰ ਦੇ ਰਹੀਆਂ ਹਨ ਕਿ ਸੋਨੀਆਂ ਜੀ ਹਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦੋ ਨਜ਼ਦੀਕੀਆਂ ਨੂੰ ਹਟਾਇਆ ਹੈ। ਅਡਵਾਨੀ ਨੇ ਕਿਹਾ ਕਿ ਇਹ ਸਵੈ-ਮਾਨ ਦਾ ਤਕਾਜਾ ਹੈ ਕਿ ਪ੍ਰਧਾਨ ਮੰਤਰੀ ਸਮੇਂ ਤੋਂ ਪਹਿਲਾ ਆਮ ਚੋਣਾਂ ਦਾ ਐਲਾਨ ਕਰ ਦੇਣ।

www.sabblok.blogspot.com

No comments: