www.sabblok.blogspot.com

ਹਾਰਡ ਕੌਰ ਦਾ-ਪਿਛੋਕੜ
ਹਾਰਡ ਕੌਰ ਦਾ ਜਨਮ 29 ਜੁਲਾਈ 1979 ਨੂੰ ਬਤੌਰ ਤਰਨ ਕੌਰ ਢਿੱਲੋਂ ਉੱਤਰ ਪ੍ਰਦੇਸ਼ ਵਿਚ ਮੇਰਠ ਵਿਖੇ ਹੋਇਆ। ਉਸਦੀ ਮਾਂ ਘਰ ਵਿਚ ਹੀ ਇਕ ਬਿਊਟੀ ਪਾਰਲਰ ਚਲਾਉਂਦੀ ਸੀ। ਉਸਦੀ ਉਮਰ ਉਦੋਂ ਪੰਜ ਸਾਲ[੩] ਦੀ ਸੀ ਜਦੋਂ ਉਸਦੇ ਪਿਤਾ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਜਿਉਂਦੇ ਸਾਡ਼ ਦਿੱਤੇ ਗਏ ਸਨ ਅਤੇ ਕੁਝ ਦਿਨ ਬਾਅਦ ਉਸਦੀ ਮਾਂ ਦਾ ਬਿਊਟੀ ਪਾਰਲਰ ਵੀ ਸਾਡ਼ ਦਿੱਤਾ ਗਿਆ ਸੀ। ਫਿਰ ਉਹ ਆਪਣੀ ਮਾਂ ਅਤੇ ਭਰਾ ਸਮੇਤ ਆਪਣੇ ਨਾਨਾ-ਨਾਨੀ ਕੋਲ਼ ਲੁਧਿਆਣਾ ਆ ਗਏ।
1991 ਵਿਚ ਉਸਦੀ ਮਾਂ ਨੇ ਇਕ ਐੱਨ ਆਰ ਆਈ ਨਾਲ਼ ਵਿਆਹ ਕਰਵਾ ਲਿਆ ਅਤੇ ਸਾਰਾ ਪਰਵਾਰ ਇੰਗਲੈਂਡ ਵਿਚ ਬਰਮਿੰਘਮ ਆ ਵਸਿਆ। ਇੱਥੇ ਹੀ ਕੌਰ ਨੇ ਆਪਣੀ ਸਕੂਲੀ ਪਡ਼੍ਹਾਈ ਕੀਤੀ ਅਤੇ ਹਿੱਪ ਹੌਪ ਵਿਚ ਦਿਲਚਸਪੀ ਹੋਣ ਕਰਕੇ ਇਕ ਰੈਪ ਗਾਇਕਾ ਦੇ ਤੌਰ ’ਤੇ ਸ਼ੁਰੂਆਤ ਕਰਕੇ ਯੂ ਕੇ ਦੀ ਪਹਿਲੀ ਏਸ਼ੀਆਈ ਔਰਤ ਰੈਪਰ ਬਣੀ।
ਚੰਡੀਗੜ੍ਹ,() : ਅੱਜ ਰਾਤ ਨੂੰ ਰੈਪਰ ਤੇ ਬਾਲੀਵੁੱਡ ਗਾਇਕਾ ਹਾਰਡ “ਕੌਰ”ਪੂਰੀ ਤਰ੍ਹਾਂ ਮਰਿਆਦਾ ਭੁੱਲ ਗਈ ਤੇ ਸ਼ੋਹਰਤ ਦੇ ਨਸ਼ੇ ਚ ਉਸ ਨੇ ਨਾ ਸਿਰਫ ਸਟੇਜ ਤੋਂ ਪੰਜਾਬੀ ਨੌਜਵਾਨ ਨੂੰ ਗਾਲਾਂ ਕੱਢੀਆਂ ਬਲਕਿ ਸਰਦਾਰਾਂ ਦੀ ਧੀ ਹੋਣ ਦੇ ਬਾਵਜੂਦ ਉਸ ਨੇ ਸਿੱਖਾਂ, ਸਿੱਖਾਂ ਦੀ ਦਾੜੀ, ਇਥੋਂ ਤੱਕ ਕਿ ਗੁਰੂ ਸਾਹਿਬਾਨ ਖਿਲਾਫ ਇਕ ਅਪਮਾਨਜਨਕ ਟਿੱਪਣੀ ਵੀ ਕਰ ਦਿਤੀ|ਚੰਡੀਗੜ੍ਹ ਦੇ ਹੋਟਲ ਮੈਰੀਅਟ ਵਿਖੇ ਵੇਰਾ ਮੋਡਾ ਦੇ ਲਾਂਚ ਦੇ ਪ੍ਰੋਗਰਾਮ ਦੌਰਾਨ ਜਦੋਂ ਹਾਰਡ “ਕੌਰ”ਸਟੇਜ ਤੇ ਆਪਣੇਬੇਢਬੇ ਬੇਸਿਰ ਪੈਰ ਦੇ ਗੀਤ ਗਾ ਰਹੀ ਸੀ ਸੀ ਤਾਂ ਇਕ ਸਰਦਾਰ ਲੜਕੇ ਵਲੋਂ ਉਸ ਨੂੰ ਸਿੰਘ ਇਜ ਕਿੰਗ ਗੀਤ ਗਾਉਣ ਦੀ ਰਿਕੁਐਸਟ ਕੀਤੀ ਪਰ ਹਾਰਡ “ਕੌਰ”ਨੇ ਗੀਤ ਗਾਉਣ ਦੀ ਬਜਾਏ ਉਸ ਲੜਕੇ ਨੂੰ ਭੈਣ ਦੀ ਗਾਲ ਕੱਢ ਦਿਤੀ ਤੇ ਲਗਾਤਾਰ ਗਾਲ੍ਹਾਂ ਕੱਢਦੀ ਰਹੀ| ਇਹੀ ਨਹੀਂ ਇਸ ਤੋਂ ਬਾਦ ਉਸ ਨੇ ਇਕ ਸਰਦਾਰ ਮੁੰਡੇ ਦੀ ਦਾੜੀ ਤੇ ਵੀ ਇਕ ਭੱਦੀ ਟਿਪਣੀ ਕਰਦਿਆਂ ਕਿਹਾ ਕਿ ਉਸ ਦੀ ਦਾੜੀ ਕਾਰਨ ਉਹ ਉਸ ਨਾਲ… (ਇਸ ਤੋਂ ਅੱਗੇ ਦੇ ਲਫਜ਼ ਲਿਖਣੇ ਸ਼ੋਭਾ ਨਹੀਂ ਦਿੰਦੇ|ਹਾਰਡ “ਕੌਰ”ਨੇ ਸਾਰੀਆਂ ਹੱਦਾਂ ਤਾਂ ਉਦੋਂ ਟੱਪ ਦਿੱਤੀਆਂ ਜਦੋਂ ਦੋ ਜਹਾਨ ਦੇ ਬਾਲੀ ਬਾਦਸ਼ਾਹ ਦਰਵੇਸ਼ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਖਿਲਾਫ ਉਸ ਨੇ ਭੱਦੀ ਟਿੱਪਣੀ ਕਰ ਦਿਤੀ| ਉਸ ਨੇ ਸਟੇਜ ਤੋਂ ਹੀ ਕਿਹਾ ਕਿ ਬਾਹਰ ਜੋ ਸਰਦਾਰ ਖੜਾ ਹੈ, ਉਹ ਗੁਰੂ ਗੋਬਿੰਦ ਸਿੰਘ ਵਰਗਾ ਲੱਗ ਰਿਹਾ ਹੈ| ਦੱਸ ਦੇਈਏ ਮੈਰੀਅਟ ਦੀ ਮੇਨ ਐਂਟਰੈਂਸ ਤੇ ਇਕ ਸਰਦਾਰ ਵਿਅਕਤੀ ਦਰਬਾਨ ਦੀ ਨੌਕਰੀ ਕਰਦਾ ਹੈ| ਹਾਰਡ “ਕੌਰ”ਜਦੋਂ ਇਹ ਟਿੱਪਣੀਆਂ ਕਰ ਰਹੀ ਸੀ ਤਾਂ ਲੋਕ ਵੀ ਪਤਾ ਨਹੀਂ ਕਿਹੜੇ ਨਸ਼ੇ ਚ ਸਨ, ਜੋ ਕਿਸੇ ਨੇ ਉਸ ਦਾ ਵਿਰੋਧ ਨਹੀਂ ਕੀਤਾ|ਖੈਰ ਕਿਸੇ ਨੂੰ ਵੀ ਅਜਿਹੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਤੇ ਹਾਰਡ “ਕੌਰ”ਜੋ ਖੁਦ ਇਕ ਪੰਜਾਬੀ ਪਰਿਵਾਰ ਦੀ ਧੀ ਹੈ, ਨੂੰ ਤਾਂ ਬਿਲਕੁਲ ਵੀ ਨਹੀਂ| ਉਸ ਦੀਆਂ ਇਹ ਟਿੱਪਣੀਆਂ ਉਸ ਦੀ ਅਕਲ ਦਾ ਬਾਖੂਬੀ ਮੁਜ਼ਾਹਰਾ ਕਰਦੀਆਂ ਹਨ ਤੇ ਕੁਝ ਪ੍ਰਤੱਖ ਦਰਸ਼ੀਆਂ ਅਨੁਸਾਰ ਇੰਝ ਜਾਪ ਰਿਹਾ ਸੀ ਕਿ ਉਹ ਨਸ਼ੇ ਚ ਧੁੱਤ ਹੋਵੇ|
ਖੈਰ ਪੰਜਾਬ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਸ਼ਖਸਾਂ ਖਿਲਾਫ ਅਜਿਹੇ ਕਾਨੂੰਨ ਬਣਾਏ ਜਾਣ ਜਿਨ੍ਹਾਂ ਤਹਿਤ ਇਨ੍ਹਾਂ ਨੂੰ ਸਖਤ ਤੋਂ ਸਜ਼ਾ ਮਿਲ ਸਕੇ, ਨਾ ਕਿ ਸਿਰਫ ਜਾਬਤਾ ਪੂਰਾ ਕਰਨ ਵਾਲੀਆਂ ਕੁਝ ਕੁ ਮਹੀਨੇ ਜਾਂ ਸਾਲ ਦੀਆਂ ਸਜ਼ਾਵਾਂ ਹੀ ਹੋਣ|

No comments:
Post a Comment