www.sabblok.blogspot.com
ਮਲੌਦ/ਅਲਮੇਰ
14 ਮਈ (ਬਲਜਿੰਦਰ ਪਾਲ ਸਿੰਘ,) : ਗੁਰਦੁਆਰਾ ਸਿੱਖ ਸੰਗਤ ਸਾਹਿਬ ਅਲਮੇਰ ਵਿਖੇ ਖਾਲਸਾ
ਸਾਜਨਾ ਦਿਵਸ ਵਿਸਾਖੀ ਸੰਬੰਧੀ ਸਿੱਖ ਸੰਗਤਾਂ ਵਲੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ
ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਭਾਈ ਜਿੰਦਰ ਸਿੰਘ ਔਜਲਾ, ਜਗਦੀਸ਼ ਸਿੰਘ,
ਬੰਟੀ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ। ਗੁਰਸੇਵ ਸਿੰਘ, ਅੰਮ੍ਰਿਤਦੇਵ ਕੌਰ ਖ਼ਾਲਸਾ,
ਹਰਜਿੰਦਰ ਸਿੰਘ ਆਦਿ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਦੀ ਅਗਵਾਈ
ਪੰਜ ਪਿਆਰਿਆਂ ਨੇ ਖਾਲਸਾਈ ਬਾਣੇ 'ਚ ਕੀਤੀ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੁੰਦਰ
ਪਾਲਕੀ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਸੁਸ਼ੋਭਿਤ ਕੀਤੀ ਗਈ । ਨੌਜੁਆਨਾਂ ਵਲੋਂ ਨਾਲੋਂ
ਨਾਲ ਸੜ•ਕ ਦੀ ਸਫਾਈ ਕੀਤੀ ਗਈ। ਨਗਰ ਕੀਰਤਨ ਦੀ ਖਾਸ ਗੱਲ ਇਹ ਰਹੀ ਕਿ ਸਿੱਖ ਸੰਗਤਾਂ ਤੋਂ
ਇਲਾਵਾ ਗੋਰਿਆਂ ਵਲੋਂ ਵੀ ਗੁਰੂ ਗਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੀ ਸਰਧਾ ਅਰਪਣ
ਕੀਤੀ ਗਈ। ਨਗਰ ਕੀਰਤਨ ਦੌਰਾਨ ਭਾਂਤ ਭਾਂਤ ਪਕਵਾਨਾਂ ਨਾਲ ਸ਼ਰਧਾਵਾਨ ਸੰਗਤਾਂ ਵਲੋਂ ਸਿੱਖ
ਦੀ ਸੇਵਾ ਕੀਤੀ ਗਈ। ਇਥੇ ਇਹ ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿੱਚ ਵਿਸਾਖੀ ਦਾ ਦਿਹਾੜਾ ਕਈ
ਕਈ ਮਹੀਨੇ ਬਾਅਦ ਵੀ ਮਨਾਇਆ ਜਾਂਦਾ ਹੈ।




No comments:
Post a Comment