www.sabblok.blogspot.com
ਅੰਮ੍ਰਿਤਸਰ-
ਪੰਜਾਬ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਬਾਪ 'ਤੇ ਆਪਣੀ ਸੌਤੇਲੀ
ਬੇਟੀ ਨੂੰ ਅਗਵਾ ਕਰ ਕੇ ਉਸ ਨਾਲ ਜ਼ਬਰਦਸਤੀ ਵਿਆਹ ਕਰਨ ਦਾ ਦੋਸ਼ ਲੱਗਾ ਹੈ। ਪੁਲਸ ਨੇ ਇਸ
ਸੰਬੰਧ 'ਚ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀ ਪਿਤਾ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ।
ਪੁਲਸ ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਹ ਮਾਮਲਾ ਬਟਾਲਾ ਦੇ
ਨਵਾਂ ਪਿੰਡ ਮਹਿਮੋਵਾਲ ਦਾ ਹੈ। ਇੱਥੇ ਇਕ ਔਰਤ ਦੇ ਅੰਮ੍ਰਿਤਸਰ ਦੇ ਵੇਰਕਾ 'ਚ ਇਕ ਵਿਅਕਤੀ
ਨਾਲ ਵਿਆਹ ਹੋਇਆ ਸੀ। 4 ਸਾਲ ਪਹਿਲਾਂ ਉਸ ਦੀ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੀ ਬੇਟੀ
ਨੂੰ ਲੈ ਕੇ ਪੇਕੇ ਰਹਿਣ ਲੱਗੀ। ਕਰੀਬ 3 ਸਾਲ ਪਹਿਲਾਂ ਔਰਤ ਨੇ ਪੈਂਟਿੰਗ ਦਾ ਕੰਮ ਕਰਨ
ਵਾਲੇ ਇਕ ਵਿਅਕਤੀ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਉਹ ਬੇਟੀ ਅਤੇ ਪਤੀ ਨਾਲ ਪੇਕੇ
'ਚ ਰਹਿਣ ਲੱਗੀ। ਸੂਤਰਾਂ ਮੁਤਾਬਕ ਇਸ ਦਰਮਿਆਨ ਪਤੀ ਦੇ ਔਰਤ ਦੀ 14 ਸਾਲਾ ਬੇਟੀ ਨਾਲ
ਸਰੀਰਕ ਸੰਬੰਧ ਕਾਇਮ ਹੋ ਗਏ। ਦੋਸ਼ ਹੈ ਕਿ ਆਧਾਰ ਕਾਰਡ ਬਣਵਾਉਣ ਦੇ ਬਹਾਨੇ ਉਹ ਲੜਕੀ ਨੂੰ
ਜੰਮੂ ਲੈ ਗਿਆ ਅਤੇ ਉੱਥੇ ਜ਼ਬਰਦਸਤੀ ਵਿਆਹ ਕਰ ਲਿਆ। ਪੁਲਸ ਨੇ ਦੱਸਿਆ ਕਿ ਲੜਕੀ ਦੀ ਮਾਂ
ਵੱਲੋਂ ਆਪਣੇ ਪਤੀ ਪ੍ਰਦੀਪ ਮਲਿਕ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਇਹ
ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਸ ਨੇ ਇੱਥੇ ਸ਼ਹਿਜਾਦਾ ਕਾਲੋਨੀ 'ਚ ਸਥਿਤ ਉਸ ਦੇ
ਘਰ 'ਤੇ ਛਾਪਾ ਮਾਰਿਆ ਅਤੇ ਉੱਥੋਂ ਲੜਕੀ ਨੂੰ ਮੁਕਤ ਕਰਵਾਇਆ। ਦੋਸ਼ੀ ਪਿਤਾ ਅਜੇ ਵੀ ਫਰਾਰ
ਹੈ। ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।




No comments:
Post a Comment