jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਮਾਨ ਦਲ ਦਾ ਕਾਫਿਲਾ ਅਸਟ੍ਰੇਲੀਆ ਵਿਚ ਹੋਇਆ ਹੋਰ ਮਜਬੂਤ ,

www.sabblok.blogspot.com

ਮੈਲਬੌਰਨ 14 ਮਈ:- ( ਬਲਜਿੰਦਰ ਸਿੰਘ ਮੋਰਜੰਡ ) ਸ਼੍ਰੋਮਣੀ ਅਕਾਲੀ ਦਲ(ਅ) ਅਸਟ੍ਰੇਲੀਆ ਵਲੋ ਬੀਤੇ ਦਿਨ ਐਡੀਲੇਡ ਵਿਖੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਬੰਦੀ ਸਿੰਘਾਂ ਦੀ ਚੜਦੀ ਕਲਾ ਲਈ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਖ ਵਖ ਸਥਾਨਾ ਤੋ ਸਿੰਖ ਸੰਗਤਾਂ ਨੇ ਭਾਗ ਲਿਆ। ਸਮਾਗਮ ਵਿਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੋ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ। ਇਸ ਮੌਕੇ ਸਮਾਗਮ ਦੀ ਸਮਾਪਤੀ ਤੋ ਬਾਅਦ ਅਕਾਲੀ ਦਲ ਅਸਟ੍ਰੇਲੀਆ ਦੀ ਐਡੀਲੇਡ ਇਕਾਈ ਦਾ ਵੀ ਗਠਨ ਕੀਤਾ ਗਿਆ,ਇਹ ਜਾਣਕਾਰੀ ਪ੍ਰੈਸ ਦੇ ਨਾਮ ਪਾਰਟੀ ਦੇ ਅਸਟ੍ਰੇਲੀਆ ਵਿਚਲੇ ਮੁਖ ਦਫਤਰ ਤੋ ਜਾਰੀ ਇਕ ਬਿਆਨ ਵਿਚ ਸਕੱਤਰ ਅਮਨਦੀਪ ਸਿੰਘ ਰੋਸ਼ਾ ਨੇ ਦਿੱਤੀ , ਉਹਨਾਂ ਦੱਸਿਆ ਕਿ ਸਾਊਥ ਅਸਟ੍ਰੇਲੀਆ ਵਿਚ ਅਕਾਲੀ ਦਲ ਦੀ ਇਸ ਇਕਾਈ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਥ ਹੋਰ ਵੀ ਮਜਬੂਤ ਹੋਈ ਹਨ ਅਤੇ ਸਿੱਖ ਪ੍ਰਭੁਸਤਾ ਦੇ ਮਿਸ਼ਨ ਨੂੰ ਵੀ ਹੋਰ ਤੇਜੀ ਮਿਲੇਗੀ , ਇਸ ਮੌਕੇ ਸਰਦਾਰ ਤੇਜਪ੍ਰੀਤ ਸਿੰਘ ਨੂੰ ਐਡੀਲੇਡ ਇਕਾਈ ਦਾ ਮੁਖ ਸੇਵਾਦਾਰ , ਕਵਨਦੀਪ ਸਿੰਘ ਜਨਰਲ ਸਕੱਤਰ , ਮਹੀਪ ਸਿੰਘ ਪ੍ਰਚਾਰ ਸਕੱਤਰ ,ਹਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ , ਪ੍ਰਭਜੀਤ ਸਿੰਘ , ਰੂਬਲ ਸਿੰਘ ਅਤੇ ਜਤਿੰਦਰ ਸਿੰਘ ਜੈਲੀ ਨੂੰ ਵਰਕਿੰਗ ਕਮੇਟੀ ਮੈਂਬਰ ਥਾਪਿਆ ਗਿਆ। ਨਵੇਂ ਅਹੁਦੇਦਾਰਾਂ ਨੂੰ ਅਕਾਲੀ ਦਲ (ਅ) ਅਸਟ੍ਰੇਲੀਆ ਦੇ ਪ੍ਰਧਾਨ ਹਰਕਮਲ ਸਿੰਘ ਬਾਠ ਨੇ ਮੁਬਾਰਕਬਾਦ ਦਿੱਤੀ ਅਤੇ ਪਾਰਟੀ ਵਿਚ ਜੀ ਆਇਆਂ ਕਿਹਾ। ੇ ਸਮੁੱਚੀ ਇਕਾਈ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਇਹ ਯਕੀਨ ਦਵਾਇਆ ਕਿ ਉਹ ਪਾਰਟੀ ਅਤੇ ਪੰਥ ਦੀ ਮਜਬੂਤੀ ਲਈ ਤਨਦੇਹੀ ਨਾਲ ਕਮ ਕਰਨਗੇ । ਇਸ ਸਮਾਗਮ ਵਿਚ ਅਕਾਲੀ ਦਲ (ਅ) ਦੇ ਹਰਦੀਪ ਸਿੰਘ ਲੋਹਾਖੇੜਾ ,ਯੂਥ ਵਿੰਗ ਦੇ ਮੀਤ ਪ੍ਰਧਾਨ ਵੀਰ ਹਰਿੰਦਰ ਸਿੰਘ, ਵਿਕਰਮਜੀਤ ਸਿੰਘ ਖੰਡੇਬਾਦ ਤੇ ਪੰਜਾਬ ਫੁਟਬਾਲ ਕਲੱਬ ਵਲੋ ਮਨਵੀਰ ਸ਼ਰਮਾ ਵੀ ਹਾਜਰ ਸਨ

No comments: