www.sabblok.blogspot.com
ਪਰਿਵਾਰ ਵੱਲੋਂ ਮੁਕਾਬਲਾ ਝੂਠਾ ਕਰਾਰ ਤੇ ਅਦਾਲਤ ’ਚ ਚਣੌਤੀ ਦੇਣ ਦਾ ਦਾਅਵਾ
ਬਠਿੰਡਾ/27 ਅਪਰੈਲ/ ਬੀ ਐਸ ਭੁੱਲਰ----(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
ਇੱਕ
ਸੁਰੱਖਿਆ ਕਰਮਚਾਰੀ ਦਾ ਕਤਲ ਤੇ ਇੱਕ ਹੋਰ ਨੂੰ ਸਖ਼ਤ ਜਖਮੀ ਕਰਕੇ ਦੋ ਦਿਨ ਪਹਿਲਾਂ ਫਰਾਰ
ਹੋਏ ਤਿੰਨ ਖਤਰਨਾਕ ਅਪਰਾਧੀਆਂ ਚੋਂ ਦੋ ਅੱਜ ਵੱਡੇ ਤੜਕੇ ਮਾਨਸਾ ਜਿਲ੍ਹੇ ਦੇ ਪਿੰਡ
ਬਣਾਂਵਾਲੀ ਵਿਖੇ ਹੋਏ ਕਥਿਤ ਮੁਕਾਬਲੇ ਵਿੱਚ ਮਾਰੇ ਗਏ, ਪੁਲਿਸ ਨੇ ਉਹਨਾਂ ਵੱਲੋਂ ਖੋਹੀ
ਹੋਈ ਸੈਲਫ ਲੋਡਿੰਗ ਰਾਈਫਲ ਵੀ ਬਰਾਮਦ ਕਰ ਲਈ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏ ਡੀ ਜੀ ਪੀ ਲਾਅ ਐਂਡ ਆਰਡਰ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੌਲਦਾਰ ਅਵਤਾਰ ਸਿੰਘ ਨੂੰ ਕਤਲ ਤੇ ਇੱਕ ਸਿਪਾਹੀ ਨੂੰ ਪੁਲਿਸ ਪਾਰਟੀ ਤੋਂ ਖੋਹੀ ਹੋਈ ਐਸ ਐਲ ਆਰ ਨਾਲ ਜਖ਼ਮੀ ਕਰਕੇ ਫਰਾਰ ਹੋਏ ਤਿੰਨਾਂ ਖਤਰਨਾਕ ਅਪਰਾਧੀਆਂ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਨਾਹਰ ਸਿੰਘ ਨੂੰ ਕਾਬੂ ਕਰਨ ਲਈ ਬਠਿੰਡਾ ਜੋਨ ਦੀ ਪੁਲਿਸ ਨੇ ਡੇਢ ਸੌ ਦੇ ਕਰੀਬ ਨਾਕੇ ਲਾ ਕੇ 25 ਅਪਰੈਲ ਸਾਮ ਤੋਂ ਹੀ ਕੰਘੀ ਅਪਰੇਸਨ ਸੁਰੂ ਕੀਤਾ ਹੋਇਆ ਸੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਇਹਨਾਂ ਅੰਤਰਰਾਜੀ ਭਗੌੜਿਆਂ ਨੂੰ ਕਾਬੂ ਕਰਨ ਲਈ ਸੁਰੂ ਕੀਤੀ ਮੁਹਿੰਮ ਦੀ ਸਿੱਧੇ ਤੌਰ ਤੇ ਨਿਗਰਾਨੀ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਮੈਧ ਸਿੰਘ ਸੈਣੀ ਖੁਦ ਕਰ ਰਹੇ ਸਨ ਅਤੇ ਇਸ ਅਪਰੇਸਨ ’ਚ ਬਠਿੰਡਾ ਜੋਨ ਦੇ 40 ਥਾਨਿਆਂ ਦੇ ਮੁੱਖ ਅਫਸਰਾਂ ਦੀ ਸਮੂਲੀਅਤ ਸੀ। ਉਹਨਾਂ ਦੱਸਿਆ ਕਿ ਇਹ ਖ਼ੁਫੀਆ ਸੂਹ ਮਿਲਣ ਤੇ ਕਿ ਭਗੌੜੇ ਅਪਰਾਧੀ ਹਰਿਆਣਾ ਵਿੱਚ ਦਾਖਲ ਹੋਣ ਲਈ ਬਠਿੰਡਾ ਅਤੇ ਮਾਨਸਾ ਜਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿੱਚ ਦੇਖੇ ਗਏ ਹਨ, ਪੁਲਿਸ ਨੇ ਤਲਵੰਡੀ ਸਾਬੋ ਅਤੇ ਜੌੜਕੀਆਂ ਥਾਨਿਆਂ ਦੇ ਦੁਆਲੇ ਸਖ਼ਤ ਨਾਕਾਬੰਦੀ ਕਰਕੇ ਕੰਘੀ ਅਪਰੇਸਨ ਸੁਰੂ ਕਰ ਦਿੱਤਾ।
ਉਹਨਾਂ ਦਾਅਵਾ ਕੀਤਾ ਕਿ ਲੰਘੀ ਰਾਤ ਮਾਨਸਾ ਦੇ ਐਸ ਪੀ ਹੈ¤ਡਕੁਆਟਰ ਸ੍ਰੀ ਰਾਜੇਸਵਰ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਜੌੜਕੀਆਂ ਅਤੇ ਥਾਨਾ ਸਦਰ ਮਾਨਸਾ ਦੇ ਮੁੱਖ ਅਫ਼ਸਰਾਂ ਗੁਰਬੀਰ ਸਿੰਘ ਤੇ ਬੂਟਾ ਸਿੰਘ ਵੱਲੋਂ ਬਹਿਣੀਵਾਲਾ ਪਿੰਡ ਦੀ ਕੱਸੀ ਤੇ ਲਾਏ ਨਾਕੇ ਉਪਰ ਇੱਕ ਮੋਟਰ ਸਾਈਕਲ ਤੇ ਆ ਰਹੇ ਤਿੰਨ ਸੱਕੀ ਵਿਅਕਤੀਆਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਹਨਾਂ ਗੋਲੀ ਚਲਾ ਦਿੱਤੀ, ਜੋ ਪੁਲਿਸ ਦੇ ਕੈਂਟਰ ਨੂੰ ਚੀਰਦੀ ਹੋਈ ਅੱਗੇ ਨਿਕਲ ਗਈ।
ਉਹਨਾਂ ਦਾਅਵਾ ਕੀਤਾ ਕਿ ਰਾਤ ਦੇ ਸਾਢੇ 12 ਕੁ ਵਜੇ ਦੋਵਾਂ ਪਾਸਿਆਂ ਤੋਂ ਦੋ ਘੰਟੇ ਦੇ ਕਰੀਬ ਰੁਕ ਰੁਕ ਕੇ ਫਾਇਰਿੰਗ ਹੁੰਦੀ ਰਹੀ, ਦੂਜੇ ਪਾਸਿਉਂ ਗੋਲੀ ਚੱਲਣੀ ਬੰਦ ਹੋਣ ਤੇ ਜਦ ਪੁਲਿਸ ਨੇ ਖੇਤਾਂ ਦੀ ਛਾਣਬੀਣ ਕੀਤੀ ਤਾਂ ਉ¤ਥੋਂ ਪਿੰਡ ਜੈ ਸਿੰਘ ਵਾਲਾ ਦੇ ਵਸਨੀਕ ਕੁਲਵਿੰਦਰ ਸਿੰਘ ਤੇ ਨਾਹਰ ਸਿੰਘ ਦੀਆਂ ਲਾਸਾਂ ਤੋਂ ਇਲਾਵਾ ਪੁਲਿਸ ਪਾਰਟੀ ਤੋਂ ਖੋਹੀ ਹੋਈ ਐਸ ਐਲ ਆਰ ਵੀ ਬਰਾਮਦ ਹੋ ਗਈ। ਤੀਜੇ ਭਗੌੜੇ ਬਾਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਮਰਨ ਵਾਲੇ ਦੋਵੇਂ ਜਣੇ ਤਾਂ ਮੋਟਰ ਸਾਈਕਲ ਤੋਂ ਉ¤ਤਰ ਕੇ ਖੇਤਾਂ ’ਚ ਵੜ ਗਏ, ਜਦ ਕਿ ਚਾਲਕ ਜਸਵਿੰਦਰ ਸਿੰਘ ਵਾਹਨ ਸਮੇਤ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ, ਜਿਸਨੂੰ ਗਿਰਫਤਾਰ ਕਰਨ ਲਈ ਅਪਰੇਸਨ ਜਾਰੀ ਹੈ।
ਸ੍ਰੀ ਗੁਪਤਾ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦਾ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਲਾਸਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਬਠਿੰਡਾ ਜੋਨ ਦੇ ਆਈ ਜੀ ਸ੍ਰੀ ਨਿਰਮਲ ਸਿੰਘ ਢਿੱਲੋਂ, ਡੀ ਆਈ ਜੀ ਅਮਰ ਸਿੰਘ ਚਾਹਲ, ਐਸ ਐਸ ਪੀ ਸ੍ਰੀ ਰਵਚਰਨ ਸਿੰਘ ਬਰਾੜ ਅਤੇ ਮਾਨਸਾ ਦੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਨਰਿੰਦਰ ਭਾਰਗਵ ਵੀ ਮੌਜੂਦ ਸਨ।
ਇਸ ਮੁਕਾਬਲੇ ਵਿੱਚ ਅੱਜ ਵੱਡੇ ਤੜਕੇ ਮਾਰੇ ਗਏ ਦੋ ਅਪਰਾਧੀਆਂ ਦੇ ਮੁਕਾਬਲੇ ਦੀ ਕਹਾਣੀ ਨਾ ਤਾਂ ਪਿੰਡ ਵਾਸੀਆਂ ਦੇ ਹਜਮ ਹੋ ਰਹੀ ਹੈ ਅਤੇ ਨਾ ਹੀ ਮ੍ਰਿਤਕਾਂ ਦੇ ਵਾਰਸਾਂ ਨੂੰ।
ਪੁਲਿਸ ਦੇ ਦਾਅਵੇ ਅਨੁਸਾਰ ਇਹ ਮੁਕਾਬਲਾ ਬੀਤੀ ਰਾਤ ਸਾਢੇ ਕੁ 12 ਵਜੇ ਸੁਰੂ ਹੋਇਆ ਸੀ, ਜਦ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੋਲੀਆਂ ਚੱਲਣ ਦੀ ਅਵਾਜ ਅਤੇ ਪੁਲਿਸ ਵੱਲੋਂ ਮਾਰੇ ਜਾ ਰਹੇ ਲਲਕਾਰੇ ਉਹਨਾਂ ਸਾਮ ਦੇ ਕਰੀਬ 8 ਕੁ ਵਜੇ ਸੁਣੇ ਸਨ। ਜਦ ਕਿ ਸਵੇਰ ਦੇ ਢਾਈ ਕੁ ਵਜੇ ਫਿਰ ਇੱਕਦਮ ਗੋਲੀਆਂ ਚੱਲਣ ਦੀ ਅਵਾਜ ਸੁਣੀ ਤੇ ਦਿਨ ਚੜ੍ਹਦਿਆਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਦੀ ਹਿਰਾਸਤ ਚੋਂ ਭਗੌੜੇ ਹੋਏ ਤਿੰਨ ਚੋਂ ਦੋ ਨੌਜਵਾਨ ਮਾਰੇ ਜਾ ਚੁੱਕੇ ਹਨ। ਪ੍ਰੈਸ ਕਾਨਫਰੰਸ ਦੌਰਾਨ ਜਦ ਏ ਡੀ ਜੀ ਪੀ ਲਾਅ ਐਂਡ ਆਰਡਰ ਸ੍ਰੀ ਦਿਨਕਰ ਗੁਪਤਾ ਨੂੰ ਪਿੰਡ ਵਾਸੀਆਂ ਦੇ ਹਵਾਲੇ ਨਾਲ ਇਹ ਸੁਆਲ ਪੁੱਛਿਆ ਕਿ ਅਗਰ ਮੁਕਾਬਲਾ ਸਾਢੇ 12 ਵਜੇ ਸੁਰੂ ਹੋਇਆ ਸੀ ਤਾਂ 8 ਵਜੇ ਗੋਲੀ ਕਿਸ ਨੇ ਚਲਾਈ, ਤਾਂ ਉਹ ਕੋਈ ਤਸੱਲੀਬਖਸ ਜੁਆਬ ਨਾ ਦੇ ਸਕੇ।
ਦੂਜੇ ਪਾਸੇ ਮ੍ਰਿਤਕ ਕੁਲਵਿੰਦਰ ਸਿੰਘ ਦੇ ਚਾਚੇ ਮੇਜਰ ਸਿੰਘ ਅਤੇ ਤਾਏ ਦੇ ਪੁੱਤਰ ਹਰਜੀਤ ਸਿੰਘ ਨੇ ਇਹ ਪ੍ਰਵਾਨ ਕਰਦਿਆਂ ਕਿ ਕੁਲਵਿੰਦਰ ਅਤੇ ਜਸਵਿੰਦਰ ਕਈ ਅਪਰਾਧਿਕ ਮਾਮਲਿਆਂ ਵਿੱਚ ਸਾਮਲ ਸਨ, ਨੇ ਮੁਕਾਬਲੇ ਦੀ ਇਸ ਕਹਾਣੀ ਨੂੰ ਮਨਘੜਤ ਕਰਾਰ ਦਿੰਦਿਆਂ ਦੱਸਿਆ ਕਿ ਕੱਲ ਦਿਨ ਚੜ੍ਹਦਿਆਂ ਹੀ ਸੈਂਕੜੇ ਪੁਲਿਸ ਮੁਲਾਜਮਾਂ ਨੇ ਉਹਨਾਂ ਦੇ ਪਿੰਡ ਜੈ ਸਿੰਘ ਵਾਲਾ ਨੂੰ ਘੇਰਾ ਪਾ ਲਿਆ ਸੀ, ਲੇਕਿਨ ਦਸ ਕੁ ਵਜੇ ਉਹ ਵਾਪਸ ਚਲੇ ਗਏ। ਉਹਨਾਂ ਦਾਅਵਾ ਕੀਤਾ ਕਿ ਘੇਰਾਬੰਦੀ ਵਿੱਚ ਸਾਮਲ ਕੁਝ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਇਹ ਦੱਸ ਦਿੱਤਾ ਸੀ ਕਿ ਤਿੰਨੇ ਨੌਜਵਾਨ ਗਿਰਫਤਾਰ ਕੀਤੇ ਜਾ ਚੁੱਕੇ ਹਨ।
ਇਹ ਸੱਕ ਜਾਹਰ ਕਰਦਿਆਂ ਕਿ ਜਸਵਿੰਦਰ ਵੀ ਪੁਲਿਸ ਦੇ ਕਬਜੇ ਵਿੱਚ ਹੈ, ਵਾਰਸਾਂ ਨੇ ਮੰਗ ਕੀਤੀ ਕਿ ਅਗਰ ਕਾਨੂੰਨ ਉਸਨੂੰ ਫਾਂਸੀ ਤੇ ਵੀ ਲਟਕਾ ਦੇਵੇ ਤਾਂ ਉਹਨਾਂ ਨੂੰ ਕਿਸੇ ਕਿਸਮ ਦਾ ਇਤਰਾਜ ਨਹੀਂ ਹੋਵੇਗਾ, ਲੇਕਿਨ ਉਸਨੂੰ ਵੀ ਉਸਦੇ ਭਰਾ ਵਾਂਗ ਕਥਿਤ ਝੂਠੇ ਮੁਕਾਬਲੇ ਵਿੱਚ ਨਾ ਮਾਰਿਆ ਜਾਵੇ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦਰਸਾਏ ਕਥਿਤ ਝੂਠੇ ਮੁਕਾਬਲੇ ਨੂੰ ਉਹਨਾਂ ਦਾ ਪਰਿਵਾਰ ਅਦਾਲਤ ਵਿੱਚ ਚਣੌਤੀ ਦੇਵੇਗਾ।

No comments:
Post a Comment