www.sabblok.blogspot.com
ਗੁਰਦਾਸਪੁਰ-ਜ਼ਿਲਾ
ਗੁਰਦਾਸਪੁਰ 'ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ
ਮਾਮਲੇ 'ਚ ਲੜਕੀ ਦਾ ਮੈਡੀਕਲ ਸਿਵਲ ਹਸਪਤਾਲ ਗੁਰਦਾਸਪੁਰ 'ਚ ਕਰਵਾਇਆ ਗਿਆ ਉਥੇ ਪੁਲਸ
ਵਲੋਂ ਇਸ ਮਾਮਲੇ 'ਚ ਦੋਸ਼ੀ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ
ਅਨੁਸਾਰ ਜ਼ਿਲਾ ਗੁਰਦਾਸਪੁਰ ਦੇ ਪਿੰਡ ਤ੍ਰਤਾ 'ਚ ਬੀਤੀ ਦੇਰ ਸ਼ਾਮ ਨੂੰ ਇਕ ਨਾਬਾਲਗ 17
ਸਾਲਾ ਲੜਕੀ ਘਰੋਂ ਦੁੱਧ ਲੈਣ ਲਈ ਨਿਕਲੀ ਅਤੇ ਪੀੜਤ ਲੜਕੀ ਦਾ ਕਹਿਣਾ ਹੈ ਕਿ ਜਦੋਂ ਉਹ
ਰਸਤੇ 'ਚ ਜਾ ਰਹੀ ਸੀ ਤਾਂ ਦੋ ਨੌਜਵਾਨ ਉਸ ਨੂੰ ਜ਼ਬਰਦਸਤੀ ਖੇਤਾਂ 'ਚ ਲੈ ਗਏ ਅਤੇ ਉਥੇ
ਜਾ ਕੇ ਪਹਿਲਾਂ ਤਾਂ ਉਸ ਨਾਲ ਮਾਰਕੁੱਟ ਕੀਤੀ ਅਤੇ ਬਾਅਦ 'ਚ ਪਿੰਡ ਦੇ ਹੀ ਰਹਿਣ ਵਾਲੇ
ਉਨ੍ਹਾਂ ਨੌਜਵਾਨਾਂ 'ਚੋਂ ਇਕ ਨੇ ਲੜਕੀ ਨਾਲ ਜਬਰ ਜਨਾਹ ਕੀਤਾ।
ਉਥੇ ਹੀ ਪੁਲਸ ਥਾਣਾ ਦੋਰਾਂਗਲਾ ਦੇ ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਵਲੋਂ ਲੜਕੀ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਸ਼ੁੱਕਰਵਾਰ ਨੂੰ ਲੜਕੀ ਦਾ ਮੈਡੀਕਲ ਸਿਵਲ ਹਸਪਤਾਲ 'ਚ ਕਰਵਾਇਆ ਗਿਆ ਹੈ। ਪੀੜਤ ਲੜਕੀ ਦੀ ਮਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੁਲਸ ਵਲੋਂ ਦੋਸ਼ੀ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।