www.sabblok.blogspot.com
ਨਵੀਂ
ਦਿੱਲੀ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ
ਸਰਕਾਰ ਵਲੋਂ ਲਾਏ ਗਏ ਪ੍ਰਾਪਰਟੀ ਟੈਕਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਲੋਕ ਸਭਾ
ਵਿਚ ਆਪਣੇ ਭਾਸ਼ਣ ਦੌਰਾਨ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ 'ਤੇ ਲਾਇਆ
ਗਿਆ ਵੈਲਥ ਟੈਕਸ ਵਾਪਸ ਲੈ ਲਿਆ ਹੈ ਲਿਹਾਜ਼ਾ ਹੁਣ ਪੰਜਾਬ ਸਰਕਾਰ ਨੂੰ ਸੂਬੇ ਵਿਚ ਲਾਇਆ
ਗਿਆ ਪ੍ਰਾਪਰਟੀ ਟੈਕਸ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਸੰਸਦ 'ਚ ਅਕਾਲੀ ਦਲ 'ਤੇ ਤਿੱਖਾ
ਹਮਲਾ ਕਰਦਿਆਂ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰਦਾ
ਹੈ ਜਦੋਂਕਿ ਕਾਂਗਰਸ ਨੇ ਸਹੀ ਅਰਥਾਂ ਵਿਚ ਕਿਸਾਨ ਦੀ ਆਵਾਜ਼ ਨੂੰ ਸਮਝਿਆ ਹੈ ਅਤੇ ਜਾਇਦਾਦ
ਟੈਕਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਬਾਜਵਾ ਨੇ ਜਾਇਦਾਦ ਟੈਕਸ ਵਾਪਸ ਲੈਣ 'ਤੇ
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਧੰਨਵਾਦ ਵੀ
ਕੀਤਾ। ਸ਼ਾਇਰਾਨਾ ਅੰਦਾਜ਼ 'ਚ ਬਾਦਲ 'ਤੇ ਟਿੱਚਰ ਕੱਸਦੇ ਹੋਏ ਬਾਜਵਾ ਨੇ ਕਿਹਾ ਕਿ ਇਨਸਾਨ
ਨੂੰ ਸਾਰੀ ਉਮਰ ਕਮਾਈ ਕਰ ਕੇ ਅਖੀਰ ਵਿਚ ਦੋ ਗਜ਼ ਕਫਨ ਦਾ ਟੁੱਕੜਾ ਹੀ ਮਿਲਦਾ ਹੈ
ਲਿਹਾਜ਼ਾ ਪੰਜਾਬ 'ਚ ਲੁੱਟਮਾਰ ਬੰਦ ਹੋਣੀ ਚਾਹੀਦੀ ਹੈ।
No comments:
Post a Comment