
ਚੰਡੀਗੜ--- ਵਿਵਾਦਗ੍ਰਸਤ ਫਿਲਮ "ਸਾਡਾ ਹੱਕ" ਸਾਰੇ ਭਾਰਤ ਵਿੱਚ 5 ਅਪ੍ਰੈਲ਼ ਨੂੰ ਰਿਲੀਜ ਹੋਣੀ ਸੀ ਪਰ ਪੰਜਾਬ ਸਰਕਾਰ ਨੇ ਫਿਲਮ ਦੇ ਖਲਨਾਇਕੀ ਪੱਖ ਨਾਲ ਆਪਣੇ ਆਪ ਨੂੰ ਜੋੜ ਕੇ ਇਹ ਕਹਿ ਕੇ ਇਸ ਦੇ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਕਿ ਇਹ ਫਿਲਮ ਦੇ ਚਲਣ ਨਾਲ ਪੰਜਾਬ ਦਾ ਸ਼ਾਂਤਮਈ ਮਹੌਲ ਖਰਾਬ ਹੋਵੇਗਾ ਪਰ ਨਿਰਮਾਤਾ ਦੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣ ਤੇ ਹੁਣ ਇਸ ਫਿਲਮ ਤੇ ਪਾਬੰਦੀ ਹਟ ਗਈ ਹੈ ਸਿੱਖਾਂ ਨਾਲ ਸਬੰਧਤ ਘਟਨਾਵਾਂ ਨੂੰ ਦਰਸਾਉਦੀ ਇਹ ਫਿਲਮ ਹੁਣ ਹੋਰ ਵਧੇਰੇ ਸਫਲਤਾ ਨਾਲ
ਚਲੇਗੀ ਕਿਉਂਕਿ ਪਾਬੰਦੀ ਹਟਣ ਤੋਂ ਬਾਅਦ ਇਹ ਫਿਲਮ 3 ਮਈ ਨੂੰ ਪੰਜਾਬ ,ਦਿੱਲੀ ਅਤੇ ਹਰਿਆਣਾ ਵਿੱਚ ਰਲੀਜ ਹੋਣ ਜਾ ਰਹੀ ਹੈ ਪੰਜਾਬ ,ਦਿੱਲੀ ਅਤੇ ਹਰਿਆਣਾ ਦੇ ਦਰਸ਼ਕਾਂ ਵਿੱਚ ਇਸ ਨੂੰ ਦੇਖਣ ਦੀ ਦਿਲਚਸਪੀ ਹੋਰ ਵੱਧ ਗਈ ਹੈ।
No comments:
Post a Comment