www.sabblok.blogspot.com
ਜਲੰਧਰ(ਸਬਲੋਕ)--14 ਨਵੰਬਰ- ਮਿਤੀ 16 ਨਵੰਬਰ ਤੋਂ ਜਿਲਾ ਜਲੰਧਰ ਵਿੱਚ 61ਵੀਆਂ ਨੈਸਨਲ ਸਕੂਲ ਖੇਡਾਂ ਹਾਕੀ, ਕਬੱਡੀ ਅਤੇ ਗਤਕਾ ਸੁਰੂ ਹੋ ਰਹੀਆਂ ਹਨ ਜਿਹਨਾਂ ਦਾ ਉਦਘਾਟਨ ਮਿਤੀ 16 ਨਵੰਬਰ ਨੂੰ ਸਵੇਰੇ 9 ਵਜੇ ਸਿੱਖਿਆ ਮੰਤਰੀ ਪੰਜਾਬ ਕਰਨਗੇ ਇਹ ਸਮਾਰੋਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਹੋ ਰਿਹਾ ਹੈ ਜਿਸ ਸਬੰਧੀ ਮਿਤੀ 13-11-15 ਨੂੰ ਇੱਕ ਚਿੱਠੀ ਕੱਢ ਕੇ ਜਿਲੇ ਦੇ ਸਾਰੇ ਸਕੂਲ ਮੁੱਖੀਆਂ ਨੂੰ ਆਪਣੇ ਨਾਲ ਇੱਕ-ਇੱਕ ਨੁਮਾਇੰਦਾ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਸਵੇਰੇ 9 ਵਜੇ ਪਹੁੰਚਣ ਦੀ ਹਦਾਇਤ ਕੀਤੀ ਸੀ। ਪਰ ਜਦੋ ਮਿਤੀ 13-11-15 ਨੂੰ ਇੱਕ ਚਿੱਠੀ ਕੱਢ ਕੇ ਮੁੱਖ ਸਕੱਤਰ ਪੰਜਾਬ ਨੇ ਮਿਤੀ 16 ਨਵੰਬਰ ਨੂੰ ਸ. ਕਰਤਾਰ ਸਿੰਘ ਸਰਾਭਾ ਦੇ ਸਹੀਦੀ ਦਿਵਸ ਦੀ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਅਤੇ ਵਿਦਿਅਕ ਆਦਾਰਿਆਂ ਵਿੱਚ ਜਨਤਕ ਛੁੱਟੀ ਘੋਸ਼ਿਤ ਕਰ ਦਿੱਤੀ ਤਾਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਜਲੰਧਰ ਨੇ ਪੰਜਾਬ ਸਰਕਾਰ ਦੇ ਇਸ ਹੁਕਮ ਦੀਆਂ ਧੱਜੀਆਂ ਉਡਾਉਦੇਂ ਹੋਏ ਜਿਲੇ ਦੇ ਸਾਰੇ ਅਧਿਆਪਕਾਂ ਦੀ 16 ਨਵੰਬਰ ਦੀ ਛੁੱਟੀ ਰੱਦ ਕਰ ਦਿੱਤੀ ਅਤੇ ਫੋਨ ਰਾਹੀਂ ਹੁਕਮ ਜਾਰੀ ਕਰਕੇ 16 ਨਵੰਬਰ ਨੂੰ ਜਿਲੇ ਦੇ ਸਾਰੇ ਅਧਿਆਪਕਾਂ ਨੂੰ ਸਵੇਰੇ 9 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਪਹੁੰਚਣ ਦੀ ਹਦਾਇਤ ਕਰ ਦਿੱਤੀ ।ਜਦਕਿ ਪਹਿਲਾਂ ਸਿਰਫ ਸਕੂਲ ਮੁੱਖੀਆਂ ਨੂੰ ਆਪਣੇ ਨਾਲ ਇੱਕ-ਇੱਕ ਨੁਮਾਇੰਦਾ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਸਵੇਰੇ 9 ਵਜੇ ਪਹੁੰਚਣ ਦੀ ਹਦਾਇਤ ਕੀਤੀ ਗਈ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਹੁਕਮ ਵੱਡਾ ਹੈ ਜਾਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਜਲੰਧਰ ਦਾ।