ਸੰਪਾਦਕੀ
www.sabblok.blogspot.com
ਪਿਆਰੇ ਪਾਠਕੋ ,
ਸਬਲੋਕ ਆਨਲਾਇਨ ਨਿਊਜ ---ਪੰਜਾਬੀ ,ਹਿੰਦੀ ਅਤੇ ਅੰਗ੍ਰੇਜੀ ਵਿੱਚ ਛਪਣ ਵਾਲਾ ਆਨਲਾਇਨ ਨਿਊਜ ਪੇਪਰ ਜੋ ਸਬਲੋਕ ਕਲੱਬ ਅਤੇ ਸਬਲੋਕ ਗਰੁੱਪ ਦਾ ਬੁਲਾਰਾ ਹੈ ਇਹ ਪੇਪਰ ਅਤੇ ਇਹ ਗਰੁੱਪ ਇੱਕ ਸਮਾਜਿਕ ਗਰੁੱਪ ਹੈ
ਜਿਸ ਦਾ ਕੰਮ ਲੋਕਾਂ ਵਿਚ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ
“ਜੰਗਲਾਂ ਚ ਰਹਿ ਕੇ ਕੁਰਬਾਨੀ ਕਰਨ ਵਾਲੇ ਸਿੱਖ” ਬਨਾਮ “ਰਜਾਈਆਂ ਵਿਚ ਬੈਠ ਕੇ ਪ੍ਰੈਸ ਨੋਟ ਲਿਖਣ ਵਾਲੇ ਸਿੱਖ “
ਸੰਪਾਦਕੀ ਨੋਟ – ਜਗਸੀਰ ਸਿੰਘ ਸੰਧੂ
ਸਿੱਖ ਕੌਮ ਲਈ ਕੁੱਝ ਕਰ ਗੁਜਰਨ ਦਾ ਸਮਾਂ
16 ਦਿਨ੍ਹਾਂ ਤੋਂ ਮਰਨ ਵਰਤ ਦੇ ਬੈਠੇ ਭਾਈ ਗੁਰਬਖ਼ਸ ਸਿੰਘ ਖਾਲਸਾ ਦਾ ਸਾਥ ਸਿਰਫ ਬਿਆਨਬਾਜੀ ਨਾਲ ਨਹੀਂ ਦਿੱਤਾ ਜਾ ਸਕਣਾ
ਵੱਖੋ ਵੱਖਰੇ ਕੇਸਾਂ ਵਿੱਚ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਭਾਰਤੀ ਨਿਜ਼ਾਮ ਵੱਲੋਂ ਜ਼ੇਲਾਂ ਵਿੱਚ ਬੰਦ ਕੀਤੇ ਹੋਏ ਸਿੱਖਾਂ ਨੌਜਵਾਨਾਂ ਦੀ ਰਿਹਾਈ ਲਈ ਮਰਨ ਵਰਤ ’ਤੇ ਬੈਠੇ ਭਾਈ ਗੁਰਬਖ਼ਸ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 16ਵਾਂ ਦਿਨ ਵੀ ਪਾਰ ਕਰ ਗਈ ਹੈ ਅਤੇ ਭਾਈ ਸਾਹਿਬ ਦਾ ਸਰੀਰ ਨਿਢਾਲ ਹੁੰਦਾ ਜਾ ਰਿਹਾ ਹੈ, ਪਰ ਸਿੱਖ ਕੌਮ ਅਜੇ ਤੱਕ ਸੁੱਤੀ ਪਈ ਹੈ। ਕੁਝ ਲੋਕ ਸਿਰਫ਼ ਅਖਬਾਰੀ ਬਿਆਨਬਾਜ਼ੀ ਕਰਨ ਤੱਕ ਸੀਮਤ ਹਨ ਅਤੇ ਰਜਾਈਆਂ ’ਚ ਬੈਠੇ ਸਿਰਫ ਪ੍ਰੈਸ ਨੋਟ ਜਾਰੀ ਕਰਕੇ ਕੌਮ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ। ਲੱਗ ਇਹ ਰਿਹਾ ਹੈ ਕਿ ਅਖਬਾਰਾਂ ਵਿੱਚ ਫੋਟੋਆਂ ਛਪਵਾਉਣ ਅਤੇ ਆਪਣੇ ਨਾਮ ਲਿਖਵਾਉਣ ਦੇ ਸ਼ੌਕੀਨ ਇਹ ਲੋਕ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਜਾਨ ਲੈਣ ਤੱਕ ਆਪਣਾ ਇਹ ਵਰਤਾਰਾ ਚਾਲੂ ਰੱਖਣਗੇ। ਪੰਜਾਬ ਵਿਚਲੇ ਸਿੱਖ ਆਗੂ ਤਾਂ ਅਖਬਾਰੀ ਬਿਆਨਬਾਜ਼ੀ ਤੋਂ ਬਿਨਾਂ ਕੁਝ ਕਰਨ ਦੇ ਕਾਬਲ ਹੀ ਨਹੀਂ ਰਹੇ ਹਨ, ਕਿਉਂਕਿ ਜੇਕਰ ਪੰਜਾਬ ਦੇ ਸਿੱਖ ਆਗੂਆਂ ਵਿੱਚ ਕੁਝ ਕਰਨ ਦੀ ਸਮਰੱਥਾ ਹੁੰਦੀ ਤਾਂ ਭਾਈ ਗੁਰਬਖ਼ਸ ਸਿੰਘ ਖਾਲਸਾ ਨੂੰ ਮਰਤ ਵਰਤ ’ਤੇ ਬੈਠਣ ਦੀ ਲੋੜ ਹੀ ਨਾ ਪੈਂਦੀ, ਪਰ ਬਾਹਰਲੇ ਮੁਲਕਾਂ ’ਚ ਬੈਠੇ ਸਿੱਖ ਵੀ ਕੁਝ ਕਰਨ ਦੀ ਬਿਜਾਏ ਸਿਰਫ ਪ੍ਰੈਸ ਨੋਟ ਜਾਰੀ ਕਰਨ ’ਤੇ ਹੀ ਜ਼ੋਰ ਅਜਮਾਈ ਕਰਨ ਤੱਕ ਸੀਮਤ ਹੋ ਗਏ ਹਨ। ਇਥੇ ਵੀ ਵਰਨਣਯੋਗ ਹੈ ਕਿ ਭਾਈ ਗੁਰਬਖਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਦੀ ਕਵਰੇਜ ਵੀ ਭਾਰਤ ਵਿੱਚ ਇੱਕ ਦੋ ਪੰਜਾਬੀ ਅਖਬਾਰਾਂ ਹੀ ਕਰ ਰਹੀਆਂ ਹਨ, ਜਦਕਿ ਸਾਰੇ ਭਾਰਤੀ ਮੀਡੀਆ ਨੇ ਇਸ ਮਸਲੇ ’ਤੇ ਚੁੱਪ ਧਾਰੀ ਹੋਈ ਹੈ, ਪਰ ਬਾਹਰਲੇ ਮੁਲਕਾਂ ’ਚ ਰਹਿੰਦੇ ਸਿੱਖ ਆਗੂ ਇਸ ਮਾਮਲੇ ’ਤੇ ਵੱਡੀ ਮੁਹਿੰਮ ਖੜੀ ਕਰ ਸਕਦੇ ਹਨ, ਕਿਉਂਕਿ ਬਾਹਰਲੇ ਮੁਲਕਾਂ ਦੀ ਮੀਡੀਆ ਵੀ ਪੱਖਪਾਤੀ ਨਹੀਂ ਹੈ। ਬਾਹਰਲੇ ਸਿੱਖ ਇਸ ਮਾਮਲੇ ’ਤੇ ਉਥੋਂ ਦੀਆਂ ਸਰਕਾਰਾਂ ਅੱਗੇ ਗੁਹਾਰ ਕਰ ਸਕਦੇ ਹਨ ਕਿ ਵਿਦੇਸ਼ਾਂ ਦੀਆਂ ਸਰਕਾਰ ਭਾਰਤ ਦੀ ਸਰਕਾਰ ’ਤੇ ਇਸ ਮਾਮਲੇ ਨੂੰ ਹੱਲ ਕਰਨ ਦਬਾਅ ਬਣਾਉਣ। ਰਜਾਈਆਂ ਵਿੱਚ ਬੈਠ ਕੇ ਪੰਜਾਬੀ ਵਿੱਚ ਪ੍ਰੈਸ ਨੋਟ ਲਿਖਕੇ ਅਖਬਾਰਾਂ ਨੂੰ ਜਾਰੀ ਕਰਨ ਦੀ ਥਾਂ ਅੰਗਰੇਜੀ ਵਿੱਚ ਲਿਖੇ ਬੈਨਰ ਲੈ ਕੇ ਹਰ ਦੇਸ਼ ਦੀਆਂ ਸੜਕਾਂ ’ਤੇ ਨਿਕਲਣ ਤਾਂ ਯਕੀਕਨ ਹੀ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਤੌਰ ’ਤੇ ਭਾਰਤ ਉਪਰ ਦਬਾਅ ਬਣਾਉਣਗੀਆਂ। ਪੰਜਾਬ ਵਿੱਚ ਵੀ ਇਸ ਮਾਮਲੇ ’ਤੇ ਆਮ ਸਿੱਖਾਂ ਵਿੱਚ ਜਨਤਕ ਲਹਿਰ ਪੈਦਾ ਕਰਨੀ ਪਵੇਗੀ। ਚਾਹੀਦਾ ਤਾਂ ਇਹ ਸੀ ਕਿ ਇਹ ਭੁੱਖ ਹੜਤਾਲ ਸੁਰੂ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਇਸ ਮਾਮਲੇ ’ਤੇ ਜਨਤਕ ਲਹਿਰ ਬਣਾਈ ਜਾਂਦੀ। ਅੱਜ ਜੋ ਲੋਕ ਅੰਨਾ ਹਜ਼ਾਰੇ ਅਤੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੀ ਤੁਲਨਾ ਕਰਕੇ ਇਹ ਗੱਲ ਕਹਿ ਰਹੇ ਹਨ, ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਅੰਨਾ ਹਜ਼ਾਰੇ ਨਾਲ ਭਾਰਤੀ ਮੀਡੀਆ ਵੀ ਖੜਾ ਸੀ, ਜਦਕਿ ਸਿੱਖਾਂ ਕੋਲ ਆਪਣਾ ਕੋਈ ਮੀਡੀਆ ਹੈ ਹੀ ਨਹੀਂ ਹੈ। ਦੂਸਰੀ ਗੱਲ ਅੰਨਾ ਹਜ਼ਾਰੇ ਨੇ ਪੂਰੇ ਦੇਸ਼ ਵਿੱਚ ਆਪਣੇ ਗੱਲ ਨੂੰ ਪ੍ਰਚਾਰ ਕੇ ਇੱਕ ਮਾਹੌਲ ਤਿਆਰ ਕਰ ਲਿਆ ਸੀ, ਜਿਸ ਦੇ ਕਾਰਨ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਦੇ ਨਾਲ ਨਾਲ ਦੇਸ਼ ਦੇ ਤਕਰੀਬਨ ਹਰ ਵੱਡੇ ਛੋਟੇ ਸ਼ਹਿਰ ਕਸਬੇ ਵਿੱਚ ਲੋਕਾਂ ਵੱਲੋਂ ਲੜੀਵਾਰ ਭੁੱਖ ਹੜਤਾਲਾਂ ਦਾ ਸਿਲਸਿਲਾ ਸੁਰੂ ਕਰ ਦਿੱਤਾ ਗਿਆ। ਇਸ ਲਈ ਅੱਜ ਸਿੱਖ ਕੌਮ ਨੂੰ ਵੀ ਇਸ ਪਾਸੇ ਸੋਚਣ ਦੀ ਲੋੜ ਹੈ ਅਤੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੇ ਹੱਕ ਵਿੱਚ ਹਰ ਵੱਡੇ ਛੋਟੇ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਲੜੀਵਾਰ ਭੁੱਖ ਹੜਤਾਲਾਂ ਰੱਖਣ ਦਾ ਸਿਲਸਿਲਾ ਸੁਰੂ ਕਰ ਦੇਣਾ ਚਾਹੀਦਾ ਹੈ। ਇਸ ਨਾਲ ਜਿਥੇ ਆਮ ਲੋਕਾਂ ਵਿੱਚ ਇਹ ਜਨਤਕ ਲਹਿਰ ਬਣੇਗੀ ਅਤੇ ਭਾਰਤੀ ਮੀਡੀਆ ਨੂੰ ਵੀ ਮਜਬੂਰੀ ਵੱਸ ਇਸ ਮਾਮਲੇ ਦੀ ਕਵਰੇਜ ਕਰਨੀ ਪਵੇਗੀ। ਇਸ ਨਾਲ ਇਹ ਮਾਮਲਾ ਪੂਰੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਆ ਜਾਵੇਗਾ। ਭਾਈ ਗੁਰਬਖਸ਼ ਸਿੰਘ ਵੱਲੋਂ ਆਪਣੀ ਜਾਨ ਦਾਅ ’ਤੇ ਲਾ ਕੇ ਇਹ ਮੁਹਿੰਮ ਇੰਨਸਾਫ ਲੈਣ ਲਈ ਵਿੱਢੀ ਗਈ ਹੈ ਅਤੇ ਇਸ ਲਈ ਕੌਮ ਇਸ ਮੁਹਿੰਮ ਨੂੰ ਇੱਕਲੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ’ਤੇ ਵੀ ਕੇਂਦਰਿਤ ਨਾ ਕਰੇ, ਸਗੋਂ ਦੇਸ਼ ਵਿਦੇਸ਼ ਵਿੱਚ ਵਸਦੀ ਸਮੁੱਚੀ ਕੌਮ ਕੇਸਰੀ ਨਿਸ਼ਾਨ ਸਾਹਿਬ ਹੇਠ ਇੱਕਤਰ ਹੋ ਕੇ ਇਹ ਮੁਹਿੰਮ ਨੂੰ ਜਨਤਕ ਲਹਿਰ ਦਾ ਰੂਪ ਦੇ ਦੇਵੇ। ਪੰਜਾਬ ਦੇ ਜਿੰਨੇ ਕੁ ਸਿੱਖ ਮੋਹਾਲੀ ਪੁਹੰਚ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਭੁੱਖ ਹੜਤਾਲ ’ਤੇ ਬੈਠ ਸਕਦੇ ਹਨ, ਉਹ ਉਥੇ ਜਾ ਕੇ ਮੋਰਚਾ ਸੁਰੂ ਕਰਨ ਅਤੇ ਬਾਕੀ ਸੰਗਤਾਂ ਹਰ ਸ਼ਹਿਰ, ਹਰ ਕਸਬੇ ਅਤੇ ਹਰ ਪਿੰਡ ਵਿੱਚ ਭੁੱਖ ਹੜਤਾਲਾਂ ਦਾ ਸਿਲਸਿਲਾ ਸੁਰੂ ਕਰਕੇ ਭਾਈ ਸਾਹਿਬ ਦਾ ਸਾਥ ਦੇਣ। ਬਾਹਰਲੇ ਸਿੱਖ ਵੀ ਅਖਬਾਰੀ ਬਿਆਨਬਾਜੀ ਦੀ ਥਾਂ ਆਪੋ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਤੱਕ ਇਹ ਗੱਲ ਪੁਹੰਚਾਉਣ ਦਾ ਯਤਨ ਕਰਨ। ਇਸ ਨਾਲ ਉਥੋਂ ਦੀਆਂ ਸਰਕਾਰਾਂ ਵੀ ਭਾਰਤੀ ਸਰਕਾਰ ’ਤੇ ਦਬਾਅ ਬਣਾਉਣਗੀਆਂ। ਕਿਤੇ ਇਹ ਨਾ ਹੋਵੇ ਕਿ ਸਿੱਖ ਕੌਮ ਇੱਕ ਵਾਰ ਵੇਰ ਆਪਣਾ ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਵੀ ਕਰਵਾ ਲਵੇ ਅਤੇ ਕੋਈ ਪ੍ਰਾਪਤੀ ਵੀ ਨਾ ਕਰ ਸਕੇ। ਜਿਥੇ ਕੌਮ ਨੇ ਆਪਣੇ ਜੁਝਾਰੂ ਯੋਧੇ ਭਾਰਤੀ ਜ਼ੇਲਾਂ ’ਚੋਂ ਰਿਹਾਅ ਕਰਵਾਉਣੇ ਹਨ, ਉਥੇ ਭਾਈ ਗੁਰਬਖਸ਼ ਸਿੰਘ ਖਾਲਸਾ ਵਰਗੇ ਜਾਂਬਾਜ਼ ਸੂਰਮੇ ਵੀ ਅਜ਼ਾਈ ਨਹੀਂ ਗੁਵਾਉਣੇ ਚਾਹੀਦੇ, ਕਿਉਂਕਿ ਕੌਮ ਦੀ ਚੜਦੀ ਕਲਾ ਲਈ ਅਜਿਹੇ ਸੂਰਬੀਰਾਂ ਦੀ ਬੇਹੱਦ ਲੋੜ ਹੈ।
ਜਗਸੀਰ ਸਿੰਘ ਸੰਧੂ, ਬਰਨਾਲਾ
ਮੋਬਾ: 98764-16009
-: ਦਲਜੀਤ ਸਿੰਘ ਇੰਡੀਆਨਾ (USA) 317 590 7448
ਪਿਛਲੇ ਕਾਫੀ ਦਿਨਾ ਤੋਂ ਭੁਖ ਹੜਤਾਲ 'ਤੇ ਬੈਠੇ ਵੀਰ ਗੁਰਬਖਸ ਸਿੰਘ ਖਾਲਸਾ ਨੂੰ ਦੇਖ ਕੇ ਸਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਯਾਦ ਆ ਜਾਂਦਾ ਹੈ । ਜੋ ਪੰਜਾਬੀ ਸੂਬੇ ਵਾਸਤੇ ਅਰਦਾਸ ਕਰਕੇ ਭੁਖ ਹੜਤਾਂਲ ਤੇ ਬੈਠਾ ਸੀ ਅਤੇ ਆਪਣੇ ਵਲੋਂ ਕੀਤੀ ਅਰਦਾਸ ਵਿਚ ਇਨਾ ਵਿਸ਼ਵਾਸ ਸੀ ਕਿ ਸਹੀਦ ਹੋ ਗਿਆ ਪਰ ਅਰਦਾਸ ਕਰਕੇ ਪਿਛੇ ਨਹੀਂ ਹੱਟਿਆ, ਓਸ ਸਮੇ ਵੀ ਸਮੇ ਦੀਆਂ ਸਰਕਾਰਾਂ ਨੇ ਦਰਸ਼ਨ ਸਿੰਘ ਫੇਰੂਮਾਨ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਵਾਸਤੇ ਕਾਫੀ ਵਿਚੋਲੇ ਭੇਜੇ, ਸੰਤ ਫ਼ਤੇਹ ਸਿੰਘ ਵਰਗਿਆਂ ਨੇ ਵੀ ਡਰਾਮਾ ਕੀਤਾ ਸੀ ਕਿ ਕਿਤੇ ਇਸ ਗੱਲ ਦਾ ਲਾਹਾ ਦਰਸ਼ਨ ਸਿੰਘ ਨਾ ਲੈ ਜਾਵੇ ..ਪਰ ਸੰਤ ਫ਼ਤੇਹ ਸਿੰਘ ਵਰਗੇ ਆਪਣੇ ਵਾਹਦੇ ਤੋਂ ਭੱਜ ਗਏ ਦਰਸ਼ਨ ਸਿੰਘ ਦਾ ਸਬੰਧ ਕਾਂਗਰਸ ਨਾਲ ਹੋਣ ਕਰਕੇ, ਓਸ ਨੂੰ ਕਾਂਗਰਸ ਨੇ ਵੀ ਨਕਾਰ ਦਿਤਾ ਅਤੇ ਅਕਾਲੀਆਂ ਨੇ ਵੀ, ਓਹ ਵਿਸ਼ਾ ਵੱਡਾ ਹੈ, ਇਸ ਦਾ ਜਿਕਰ ਮੈਂ ਤਾਂ ਕੀਤਾਂ ਕਿ ਹੁਣ ਵੀਰ ਗੁਰਬਖਸ ਸਿੰਘ ਵਲੋਂ ਜੋ ਸੰਘਰਸ਼ ਸ਼ੁਰੂ ਕੀਤਾਂ ਹੈ ਇਸ ਨੂੰ ਤਾਂਰਪੀਡੋ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਣਗੀਆ ਅਤੇ ਸ਼ੁਰੂ ਹੋ ਵੀ ਗਈਆਂ ਹਨ ।ਹੁਣ ਆਪਾਂ ਥੋੜੀ ਚਰਚਾ ਕਰਦੇ ਹਾਂ, ਪਿਛਲੇ ਕੁਝ ਕੁ ਸੰਘਰਸ਼ਾਂ ਦੀ ਜਿਹੜੇ ਸਰਕਾਰ ਨੇ ਆਪਣੇ ਮੋਹਰਿਆਂ ਰਾਹੀ ਖਤਮ ਕਰਵਾਏ ਹਨ ਜਾ ਓਹਨਾ 'ਤੇ ਕਬਜਾ ਕਰਕੇ ਆਪਣਾ ਲਾਹਾ ਲਿਆ ਹੈ:1..ਜਦੋਂ ਸਰਸੇ ਵਾਲੇ ਸਾਧ ਨੇ ਸਲਾਬਤਪੁਰਾ ਬਠਿੰਡਾ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ, ਤਾਂ ਇਕ ਦਮ ਸਿੱਖ ਹਿਰਦੇ ਵਲੂੰਧਰੇ ਗਏ ਅਤੇ ਹਰ ਸਿੱਖ ਚਹੁੰਦਾ ਸੀ ਕਿ ਸਰਸੇ ਵਾਲੇ ਨੂੰ ਸਬਕ ਸਿਖਾਇਆ ਜਾਵੇ ਅਤੇ ਸਰਸੇ ਵਾਲੇ ਸਾਧ ਦੇ ਖਿਲਾਫ਼ ਸੰਘਰਸ ਸ਼ੁਰੂ ਕਰਨ ਵਾਸਤੇ ਦਮਦਮਾ ਸਾਹਿਬ ਵਿਚ ਇਕਠ ਹੋਣਾ ਸ਼ੁਰੂ ਹੋ ਗਿਆ ਅਤੇ ਦਮਦਮਾ ਸਾਹਿਬ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਇਕਠੇ ਹੋਏ, ਕੀ ਅਮ੍ਰਿਤਧਾਰੀ, ਕੀ ਮੋਨੇ, ਇਨਾ ਜੋਸ਼ ਸੀ ਕਿ ਨੌਜਵਾਨ ਕਹਿੰਦੇ ਸਨ ਸਾਨੂੰ ਹੁਕਮ ਕਰੋ, ਆਪਾਂ ਇਥੋ ਤੁਰਦੇ ਹਾ ਸਲਾਬਤਪੁਰੇ ਤੱਕ ਜਿੰਨੇ ਡੇਰੇ ਸਭ ਹਨ ਢਾਹ ਦੇਣੇ ਹਨ । ਪਰ ਓਥੇ ਪਹੁਚ ਗਈ ਬਾਦਲ ਦੀ ਬੀ ਟੀਮ ਭਾਵ ਸੰਤ ਸਮਾਜ .ਜਿਸ ਦੀ ਅਗਵਾਈ ਧੁੰਮਾ ਕਰਦਾ ਹੈ । ਅਤੇ ਸ਼ਾਮ ਤਕ ਨੌਜਵਾਨਾ ਨੂੰ ਲਾਰੇ ਲਾਈ ਗਏ ਕਿ ਆਪਾਂ ਓਨੀ ਦੇਰ ਤੱਕ ਅੱਗੇ ਨਹੀਂ ਤੁਰਨਾ ਜਿਨੀ ਦੇਰ ਤੱਕ ਅਕਾਲ ਤਖ਼ਤ ਤੋਂ ਹੁਕਮਨਾਮਾ ਨਹੀਂ ਆਉਂਦਾ ..ਸ਼ਾਮ ਤੱਕ ਇਹ ਸੰਗਤਾਂ ਨੂੰ ਲਾਰੇ ਲਾਈ ਗਏ ਅਤੇ ਪਲ ਪਲ ਦੀ ਖਬਰ ਸਰਕਾਰ ਨੂੰ ਦਿੰਦੇ ਰਹੇ ਜਦੋਂ ਤੱਕ ਹੁਕਮਨਾਮਾ ਆਉਣਾ ਸੀ ਓਨੀ ਦੇਰ ਵਿਚ ਸਰਕਾਰ ਨੇ ਸਰਸੇ ਵਾਲੇ ਡੇਰੇ ਫੌਜ ਦੀ ਛਾਉਣੀ ਬਣਾ ਦਿਤੇ ਭਾਵ ਓਹਨਾ ਦੀ ਸੁਰਖਿਆ ਕਰੜੀ ਕਰ ਦਿਤੀ । ਇਸ ਤਰਾਂ ਇਸ ਸੰਘਰਸ ਦੀ ਫੂਕ ਸਰਕਾਰ ਨੇ ਅਖੌਤੀ ਸੰਤ ਸਮਾਜ ਨੂੰ ਵਰਤਕੇ ਕਢ ਦਿਤੀ । ਇਸ ਸੰਘਰਸ ਨੂੰ ਵੱਡੇ ਪਧਰ 'ਤੇ ਚਲਾਉਣ ਵਿਚ ਭਾਈ ਦਲਜੀਤ ਸਿੰਘ ਬਿੱਟੂ ਦਾ ਬਹੁਤ ਵੱਡ ਹੱਥ ਸੀ, ਜਿਸ ਦਾ ਖਮਿਆਜਾ ਭਾਈ ਦਲਜੀਤ ਸਿੰਘ ਬਿੱਟੂ ਅਜ ਤਕ ਭੁਗਤ ਰਿਹਾ ਹੈ ਅਤੇ ਜਿਸ ਤੇ ਹਰ ਰੋਜ ਝੂਠੇ ਕੇਸ ਪਾਏ ਜਾ ਰਹੇ ਹਨ ।2 …ਜਦੋਂ ਆਸ਼ੁਤੋਂਸ਼ ਦਾ ਲੁਧਿਆਣੇ ਪ੍ਰੋਗ੍ਰਾਮ ਸੀ ਤਾਂ ਸਿੱਖਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਅਤੇ ਸਰਕਾਰ ਨੂੰ ਫੇਰ ਹੱਥਾ ਪੈਰਾਂ ਦੀ ਪੈ ਗਈ, ਜਦੋਂ ਸਿਖਾਂ ਅਤੇ ਆਸ਼ੁਤੋਸ਼ ਦੇ ਚੇਲਿਆਂ ਵਿਚ ਝੜਪ ਹੋਈ, ਤਾਂ ਭਾਈ ਦਰਸ਼ਨ ਸਿੰਘ ਲੁਹਾਰਾ ਸਹੀਦ ਹੋ ਗਿਆ ਸਿੱਖ ਹੋਰ ਗਰਮ ਹੋ ਗਏ। ਸਰਕਾਰ ਨੇ ਫੇਰ ਆਪਣੀ ਬੀ ਟੀਮ ਭਾਵ ਸੰਤ ਸਮਾਜ ਭੇਜਿਆ ਜਿਹਨਾ ਨੇ ਫੇਰ ਇਹ ਸਘਰ੍ਸ਼ ਨੂੰ ਹਾਈਜੈਕ ਕਰ ਲਿਆ, ਕਿਓਂਕਿ ਸਿੱਖ ਭੋਲੇ ਹਨ ਜੋ ਇਹਨਾ ਚੋਲੇ ਵਾਲਿਆਂ ਨੂੰ ਹੀ ਸਿੱਖ ਦਰਦੀ ਸਮਝੀ ਜਾਂਦੇ ਹਨ । ਇਸ ਵਾਰ ਇਹਨਾ ਦੇ ਨਾਲ ਰਣਜੀਤ ਸਿੰਘ ਢੰਡਰੀਆਂ ਵਾਲ ਵੀ ਸੀ, ਇਹ ਸਾਰੇ ਕਹਿੰਦੇ ਅਸੀਂ ਸੰਸਕਾਰ ਨਹੀਂ ਹੋਣ ਦੇਣਾ, ਅਸੀਂ ਚੰਡੀਗੜ ਜਾਂਦੇ ਹਾਂ, ਸਰਕਾਰ ਨਾਲ ਗੱਲ ਕਰਦੇ ਹਾਂ,ਪਰ ਲੋਕਾਂ ਦਾ ਗੁੱਸਾ ਠੰਡਾ ਕਰਕੇ ਲੋਕਾਂ ਨੂੰ ਘਰਾਂ ਨੂੰ ਤੋਰਕੇ, ਆਪ ਸਾਹਨੇਵਾਲ ਤੋਂ ਆਪੋ ਆਪਣੇ ਡੇਰਿਆਂ ਨੂੰ ਵਾਪਿਸ ਆ ਗਏ ਅਤੇ ਸਿੱਖਾਂ ਵਲੋਂ ਡੋਲਿਆ ਖੂਨ ਫੇਰ ਅਜਾਈ ਗਿਆ, ਇਸ ਤਰਾਂ ਇਹ ਸੰਘਰਸ਼ ਵੀ ਸਰਕਾਰ ਨੇ ਤਾਰਪੀਡੋ ਕਰਕੇ ਖਤਮ ਕਰਵਾ ਦਿਤਾਂ ।3 …ਇਸ ਤੋਂ ਅੱਗੇ ਚਲਦੇ ਹਾ ਜਦੋਂ ਸਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿਤਾਂ ਸੀ ਤਾਂ ਦਿਲੀ ਕਤਲੇਆਮ ਦੀ ਸ਼ਿਕਾਰ ਬੀਬੀ ਨਿਰਪ੍ਰੀਤ ਕੌਰ ਨੇ ਦਿੱਲੀ ਵਿਚ ਭੁਖ ਹੜਤਾਂਲ ਕਰ ਦਿਤੀ ਅਤੇ ਜੋ ਇਕ ਲਹਿਰ ਬਣਂਦੀ ਜਾ ਰਹੀ ਸੀ ਪਰ ਇਹ ਬਾਦਲ ਜੁੰਡਲੀ ਫੇਰ ਹਰਕਤ ਵਿਚ ਆਈ ਇਥੋਂ ਤਕ ਜਥੇਦਾਰ ਨੇ ਤਾਂ ਹੁਕਮਨਾਮਾ ਜਾਰੀ ਕਰ ਦਿਤਾਂ ਅਤੇ ਬੀਬੀ ਨੂੰ ਆਪ ਜਾਕੇ ਜੁਸ਼ ਪਿਲਾਇਆ ਅਤੇ ਬੀਬੀ ਦਾ ਮਰਨ ਵਰਤ ਤੁੜਵਾ ਦਿਤਾਂ ..ਇਥੇ ਕਹਾਨੀ ਥੋੜੀ ਗੁੰਜਲਦਾਰ ਹੈ ਗੱਲ ਇਹ ਵੀ ਬੀਬੀ ਨੇ ਹੜਤਾਂਲ ਤਾਂ ਕਾਂਗਰਸ ਦੇ ਖਿਲਾਫ਼ ਕੀਤੀ ਸੀ ਫੇਰ ਅਕਾਲੀਆਂ ਨੂੰ ਕੀ ਦੁਖ ਸੀ ਓਹ ਇਹ ਜਿਹੜੀ ਸੈਂਟਰ ਵਿਚ ਸਿੱਖ ਵਿਰੋਧੀ ਲਾਬੀ ਹੈ ਭਾਵੇ ਓਹ ਕਾਂਗਰਸ ਦੇ ਰੂਪ ਵਿਚ ਭਾਵੇ ਓਹ ਭਾਜਪਾ ਦੇ ਰੂਪ ਵਿਚ ਓਹ ਨਹੀਂ ਚਹੁੰਦੇ ਕਿ ਘੱਟ ਗਿਣਤੀਆਂ ਨੂੰ ਇਨਸਾਫ਼ ਮਿਲੇ ਓਹਨਾ ਦਾ ਏਜੰਡਾ ਘਟ ਗਿਣਤੀਆਂ ਨੂੰ ਦਬਾ ਕੇ ਰਖਣਾ ਓਹਨਾ ਦਾ ਇਹ ਕੰਮ ਭਾਵੇ ਬਾਦਲ ਕਰੇ ਭਾਵੇ ਕੋਈ ਹੋਰ ਓਹਨਾ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਇਹ ਸੰਘਰਸ਼ ਵਿਚ ਸਰਕਾਰਾਂ ਨੇ ਆਪਣੇ ਮੋਹਰੇ ਜਿਵੇ ਜਥੇਦਾਰ .ਮਕੜ ..ਸੰਤ ਸਮਾਜ ਹੋਰ ਵੀ ਸਭ ਵਰਤਕੇ ਇਹ ਸੰਘਰਸ਼ ਖਤਮ ਕਰ ਦਿਤਾਂ4 …ਹੁਣ ਚਰਚਾ ਕਰਦੇ ਹਾ ਭਾਈ ਬਲਵੰਤ ਸਿੰਘ ਰਾਜੋਆਣਾ ਵਾਲੇ ਮਸਲੇ ਦਾ ਪਹਿਲਾਂ ਤਾਂ ਸਰਕਾਰ ਨੇ ਆਪਣੇ ਮੋਹਰੇ ਪਰਮਜੀਤ ਸਿੰਘ ਖਾਲਸਾ .ਹਰਨਾਮ ਸਿੰਘ ਧੁੰਮਾ .ਭਾਈ ਬਲਵੰਤ ਸਿੰਘ ਰਾਜੋਆਣਾ ਦੇ ਆਲੇ ਦੁਆਲੇ ਫਿੱਟ ਕੀਤੇ .ਜੋ ਬਲਵੰਤ ਸਿੰਘ ਰਾਜੋਆਣਾ ਨੂੰ ਵਰਤਨ ਵਿਚ ਕਾਮਯਾਬ ਵੀ ਰਹੇ ਅਤੇ ਵਿਧਾਨ ਸਭਾ ਚੋਣਾ ਵਿਚ ਬਾਦਲ ਨੂੰ ਵੋਟਾਂ ਪਵਾਉਣ ਵਾਸਤੇ ਅਪੀਲ ਵੀ ਕਰਵਾ ਦਿਤੀ । ਭਾਈ ਬਲਵੰਤ ਸਿੰਘ ਰਾਜੋਆਣਾ ਵਾਲਾ ਮਸਲਾ ਜਿਸ ਤੋਂ ਸਾਰੀ ਕੌਮ ਜਾਣੀ ਜਾਣ ਹੈ ਕਿ ਕਿਵੇ ਇਹ ਲਹਿਰ ਬਣੀ ਅਤੇ ਕਿਵੇ ਸਰਕਾਰ ਨੇ ਇਸ ਨੂੰ ਹਾਈਜੈਕ ਕਰਕੇ ਖਤਮ ਕੀਤਾਂ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਏਲਾਨ ਹੋਇਆ ਤਾਂ ਸਾਰੀ ਸਿਖ ਕੌਮ ਸੜਕਾਂ ਤੇ ਉਤਰ ਆਈ .ਵਿਦੇਸ਼ਾਂ ਵਿਚ ਸਾਰੇ ਇੰਡੀਆਂ ਦੀਆਂ ਏਮ੍ਬੈਸਿਆਂ ਦੇ ਅੱਗੇ ਸਿੱਖਾਂ ਨੇ ਧਰਨੇ ਦਿੱਤੇ .ਅਤੇ ਧੜਾਧੜ ਅੰਨੇਵਾਹ ਰਾਜੋਆਣਾ ਦੀ ਭੈਣ ਨੂੰ ਪੈਸੇ ਭੇਜਣੇ ਸ਼ੁਰੂ ਕਰ ਦਿਤੇ ਹਾਲਾਕਿ ਇਹਨਾ ਨੂੰ ਪੈਸੇ ਦੀ ਕੀ ਲੋੜ ਸੀ ਜਦੋਂ ਕੋਈ ਕੇਸ ਨਹੀਂ ਲੜਨਾ ਕੋਈ ਵਕੀਲ ਨਹੀਂ ਕਰਨਾ ਫੇਰ ਇਨਾ ਪੈਸਾ ਕਾਹਦੇ ਵਾਸਤੇ ?.ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਦੀ ਮੰਗ ਉਠੀ, ਲੋਕਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿਰ ਉਪਰ ਬਿਠਾ ਲਿਆ ..ਸਰਕਾਰ ਫੇਰ ਹਰਕਤ ਵਿਚ ਆਈ ਅਤੇ ਸਰਕਾਰ ਨੇ ਫੇਰ ਆਪਣੇ ਮੋਹਰੇ ਭੇਜੇ, ਪਰ ਗੱਲ ਨਾ ਬਣੀ ਕਿਓਂ ਕਿ ਇਨੀ ਦੇਰ ਤੱਕ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਰਕਤ ਵਿਚ ਆ ਚੁਕੀ ਸੀ ਕਿ ਮਲਾਈ ਮਲਾਈ ਤਾਂ ਹੋਰ ਖਾ ਜਾਣਗੇ ..ਭੈਣ ਨੇ ਰਾਜੋਆਣਾ ਦੇ ਕੰਨ ਭਰੇ ਅਤੇ ਰਾਜੋਆਣਾ ਨੇ ਸੰਤ ਸਮਾਜ ਵਾਲਿਆਂ ਨੂੰ ਉਥੋਂ ਭਜਾ ਦਿਤਾਂ ਅਤੇ ਮਿਲਣ ਤੋਂ ਮਨਾ ਕਰ ਦਿਤਾਂ ।ਇਸ ਦੋਰਾਨ ਸਰਕਾਰ ਨੇ ਦਾਦੂਵਾਲ ਨੂੰ ਨੇੜੇ ਕਰ ਦਿਤਾਂ ਪਰ ਦਾਦੂਵਾਲ ਨੂੰ ਵੀ ਨੇੜੇ ਨਹੀਂ ਲਗਣ ਦਿਤਾਂ ਭੈਣ ਜੀ ਨੇ ਫੇਰ ਸਰਕਾਰ ਨੇ ਭੈਣ ਜੀ ਨਾਲ ਪਤਾਂ ਨਹੀਂ ਕੀ ਗੰਢ ਤੁਪ ਕੀਤੀ ਕਿ ਸਾਰੀ ਬਾਜ਼ੀ ਪਲਟ ਗਈ ਅਤੇ ਰਾਜੋਆਣਾ ਅਤੇ ਓਸ ਦੀ ਭੈਣ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੀ ਹੀਰੋ ਬਣਾਉਣਾ ਸ਼ੁਰੂ ਕਰ ਦਿਤਾਂ ਅਤੇ ਸਰਕਾਰ ਨਾਲ ਗੰਡਤੁਪ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਬਾਦਲ ਨੂੰ ਹੁਕਮਨਾਮਾ ਜਾਰੀ ਕਰਵਾ ਦਿਤਾਂ ਕੇ ਦਿਲੀ ਜਾਕੇ ਗੱਲ ਕਰੇ ਸਰਕਾਰ ਨਾਲ ਹਾਲਾ ਕਿ ਜਥੇਦਾਰ ਬਾਦਲ ਦਾ ਮੁਲਾਜਮ ਹੈ । ਕੀ ਮੁਲਾਜਮ ਕਦੇ ਆਪਣੇ ਮਲਿਕ ਨੂੰ ਹੁਕਮ ਕਰਦਾ ਹੁੰਦਾ ਨਹੀਂ ਪਰ ਇਸ ਡਰਾਮੇ ਨਾਲ ਸਾਰੇ ਸਿੱਖ ਦਰਦੀ ਜ਼ੀਰੋ ਕਰ ਦਿਤੇ ਅਤੇ ਬਾਦਲ ਅਤੇ ਜਥੇਦਾਰ ਇਸ ਵਿਚ ਹੀਰੋ ਬਣ ਗਏ .ਇਸ ਨਾਲ ਸਾਰੇ ਪੰਥ ਦਰਦੀਆਂ ਨੂੰ ਬਹੁਤ ਠੇਸ ਪਹੁਚੀ .ਅਤੇ ਇਸੇ ਦੋਰਾਨ ਰਾਜੋਆਣਾ ਨੇ ਦੀ ਭੈਣ ਨੇ ਵਿਦੇਸ਼ਾਂ ਅਤੇ ਸਰਕਾਰ ਤੋਂ ਮਿਲਿਆ ਪੈਸਾ ਪੰਥਕ ਆਗੂਆਂ ਦੇ ਵਿਰੁਧ ਵਰਤਣਾ ਸ਼ੁਰੂ ਕਰ ਦਿਤਾਂ ..ਅਖਬਾਰਾਂ ਵਿਚ ਹਰ ਰੋਜ ਰਾਜੋਆਣਾ ਦੇ ਨਾਮ ਥੱਲੇ ਚਿਠੀਆਂ ਛਾਪ ਛਾਪ ਕੇ ਖਾੜਕੂ ਸੰਘਰਸ ਦੋਰਾਨ ਜੇਲਾਂ ਕੱਟ ਚੁਕੇ ਜਾ ਜੇਲਾਂ ਵਿਚ ਰੁਲ ਰਹੇ ਸਿਘਾਂ ਖਿਲਾਫ਼ ਜੋ ਅੱਗ ਉਗਲੀ ਓਸ ਤੋਂ ਸਭ ਭਲੀ ਭਾਂਤ ਜਾਨੂੰ ਨੇ ..ਬੇਸ਼ਕ ਰਾਜੋਆਣਾ ਦੀ ਕੁਰਬਾਨੀ ਛੋਟੀ ਨਹੀਂ ਪਰ ਜਿਸ ਤਰਾਂ ਸਰਕਾਰਾਂ ਕਿਸੇ ਸੰਘਰਸ਼ ਨੂੰ ਹਾਈਜੈਕ ਕਰਦੀਆਂ ਹਨ ਓਸ ਦੀ ਇਹ ਵੀ ਇਕ ਉਧਾਰਨ ਸੀ .ਜੋ .ਲਖਾਂ ਲੋਕ ਰਾਜੋਆਣਾ ਦੇ ਉਪਰ ਦੀ ਜਾਨ ਛਿੜਕਦੇ ਸਨ ਜੇਕਰ ਅਜ ਰਾਜੋਆਣਾ ਨੂੰ ਫਾਂਸੀ ਹੁੰਦੀ ਹੈ ਤਾਂ ਕੁਝ ਸੈਕੜੇ ਲੋਕਾਂ ਨੂੰ ਛਡ ਕੇ ਕਿਸੇ ਨੇ ਰਾਜੋਆਣਾ ਦੇ ਮਗਰ ਨਹੀਂ ਜਾਣਾ।5...ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਗੱਲ ਚੱਲੀ ਤਾਂ ਨੌਜਵਾਨ ਸ਼ੜਕਾਂ ਉਪਰ ਆਏ ਸਨ ਜਿਸ ਦੋਰਾਨ ਗੁਰਦਾਸਪੁਰ ਵਿਚ ਇਕ ਨੌਜਵਾਨ ਜਸਪਾਲ ਸਿੰਘ ਸਹੀਦ ਹੋ ਗਿਆ ਤਾਂ ਸਿੱਖਾਂ ਵਿਚ ਗੁੱਸਾ ਹੋਰ ਵਧਿਆ ਜਿਸ ਨੂੰ ਕਾਬੂ ਕਰਨ ਵਾਸਤੇ ਫੇਰ ਬਾਦਲਾ ਦੀ ਬੀ ਟੀਮ ਸੰਤ ਸਮਾਜ ਅਤੇ ਅਖੌਤੀ ਜਥੇਦਾਰ ਹਰਕਤ ਵਿਚ ਆਏ ਅਤੇ ਜਸਪਾਲ ਸਿੰਘ ਦੇ ਘਰ ਵਾਲੇ ਅਤੇ ਸਿੱਖ ਕਹਿੰਦੇ ਕਿ ਅਸੀਂ ਸੰਸਕਾਰ ਨਹੀਂ ਹੋਣ ਦੇਣਾ ,ਜਿਨੀ ਦੇਰ ਦੋਸ਼ੀ ਪੋਲਿਸ ਵਾਲਿਆਂ ਤੇ ਕੇਸ ਦਰਜ ਨਹੀਂ ਹੁੰਦਾ । ਤਾਂ ਢੱਡਰੀਆਂ ਵਾਲੇ ਨੇ ਲਾਰਾ ਲਗਵਾ ਕੇ ਸੰਸਕਾਰ ਕਰਵਾ ਦਿਤਾ ਅਤੇ ਬੀ ਟੀਮ ਹੋਣ ਦਾ ਫਰਜ ਅਦਾ ਕੀਤਾ । ਫੇਰ ਜਸਪਾਲ ਸਿੰਘ ਦੇ ਭੋਗ ਦੇ ਸਮਾਗਮ ਵੀ ਬਾਦਲ ਦਲੀਂਆ ਅਤੇ ਸੰਤ ਸਮਾਜ ਨੇ ਹਾਈਜੈਕ ਕਰ ਲਏ ਸਨ ਤਾਂ ਕਿ ਕੋਈ ਵੀ ਪੰਥ ਬੁਲਾਰਾ ਬਾਦਲ ਸਰਕਾਰ ਦੇ ਖਿਲਾਫ਼ ਨਾ ਬੋਲ ਸਕੇ, ਪਰ ਜਸਪਾਲ ਸਿੰਘ ਦੇ ਦਾਦੇ ਦੇ ਕਹਿਣ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਸਮਾ ਮਿਲਿਆ ਜਿਸ ਨੇ ਥੋੜੇ ਸਮੇ ਵਿਚ ਹੀ ਜਥੇਦਾਰ ਦੀ ਅਤੇ ਸਰਕਾਰ ਦੀ ਚੰਗੀ ਮੰਜੀ ਠੋਕੀ ਤਾਂ ਜਥੇਦਾਰ ਸਟੇਜ ਛਡ ਕੇ ਭਜ ਗਿਆ ਸੋ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ..6…ਇਸ ਤਰਾਂ ਹੀ ਰਾਧਾ ਸਵਾਮੀਆਂ ਨੇ ਜਿਹੜਾ ਬਿਆਸ ਡੇਰੇ ਦੇ ਨੇੜੇ ਪਿੰਡ ਵਾਲਾ ਗੁਰਦਵਾਰਾ ਢਾਇਆ ਸੀ ਸਿੱਖ ਫੇਰ ਹਰਕਤ ਵਿਚ ਆਏ, ਪਰ ਰਾਧਾ ਸਵਾਮੀ ਨੇ ਦਾਦੂਵਾਲ ਨਾਲ ਐਸੀ ਯਾਰੀ ਪਾਈ ਕਿ ਓਹ ਮਾਮਲਾ ਵੀ ਵਿਚੇ ਰਫ਼ਾ ਦਫ਼ਾ ਹੋ ਗਿਆ ।7…ਹੁਣ ਗੱਲ ਕਰਦੇ ਹਾ ਵੀਰ ਗੁਰਬਖਸ ਸਿੰਘ ਖਾਲਸਾ ਵਲੋਂ ਸ਼ੁਰੂ ਕੀਤੇ ਮਰਨ ਵਰਤ ਦੀ .ਜਦੋਂ ਇਹ ਸਘਰ੍ਸ਼ ਸ਼ੁਰੂ ਕੀਤਾਂ ਓਸ ਤੋਂ ਪਹਿਲਾਂ ਗੁਰਬਖਸ ਸਿੰਘ ਨੇ ਜਥੇਦਾਰ ਅਕਾਲ ਤਖ਼ਤ ..ਧੁੰਮਾ ..ਢੰਡਰੀਆਂ ਵਾਲਾ ਅਤੇ ਮਕੜ ਨਾਲ ਸੰਪਰਕ ਕੀਤਾਂ ਪਰ ਕਿਸੇ ਨੇ ਇਸ ਸਿੰਘ ਦੀ ਨਹੀਂ ਸੁਨੀ ਕਿਓਂ ਕਿ ਇਹਨਾ ਨੂੰ ਲਗਦਾ ਸੀ ਇਸ ਨੇ ਕੀ ਕਰ ਲੈਣਾ ਹੈ ? ਪਰ ਜਦੋਂ ਕਿਸੇ ਨੇ ਲੜ ਸਿਰਾ ਨਾ ਫੜਾਇਆ ਤਾਂ ਗੁਰਬਖਸ ਸਿੰਘ ਨੂੰ ਇਹ ਕਦਮ ਪੁਟਨਾ ਪਿਆ ਅਤੇ ਅਰਦਾਸ ਕਰਕੇ ਸਿੰਘ ਇਸ ਭੁਖ ਹੜਤਾਂਲ ਵਿਚ ਕੁੱਦ ਪਿਆ ਸਿੰਘ ਦਾ ਵਿਸਵਾਸ ਪੂਰਨ ਗੁਰੂ ਤੇ ਸੀ ਅਤੇ ਅਰਦਾਸ ਤੇ ਹੈ ਅਤੇ ਸਿੰਘ ਡਟਿਆ ਹੋਇਆ ਹੈ । ਪਹਿਲਾਂ ਕਾਫ਼ੀ ਦਿਨ ਸਿਖ ਚਿੰਤਕ ਇਸ ਲਹਿਰ ਤੋਂ ਦੂਰ ਰਹੇ ਕਿਓਂ ਕਿ ਓਹਨਾ ਨੂੰ ਡਰ ਸੀ ਕਿ ਕਿਤੇ ਰਾਜੋਆਣਾ ਵਾਲੀ ਨਾ ਹੋਵੇ, ਇਸ ਗੱਲ ਤੋਂ ਡਰਦੇ ਥੋੜੇ ਦੂਰ ਰਹੇ ਪਰ ਜਿਓਂ ਜਿਓਂ ਇਸ ਗੱਲ ਨੂੰ ਸ਼ੋਸ਼ਲ ਮੀਡੀਏ ਅਤੇ ਬਾਹਰਲੇ ਮੀਡੀਏ ਨੇ ਚੁਕਿਆ ਤਾਂ ਪੰਥਕ ਆਗੂ ਵੀ ਓਥੇ ਪਹੁਚਨੇ ਸ਼ੁਰੂ ਹੋ ਗਏ ਹਨ । ਹੁਣ ਇਹ ਸੰਘਰਸ਼ ਪੂਰੇ ਜੋਰਾਂ 'ਤੇ ਹੈ ਅਤੇ ਬਾਦਲ ਦੀ ਬੀ ਟੀਮ ਭਾਵ ਸੰਤ ਸਮਾਜ ਅਤੇ ਅਖੌਤੀ ਜਥੇਦਾਰ ਵੀ ਤਿਆਰ ਬੈਠੇ ਹਨ, ਇਸ ਸੰਘਰਸ਼ ਨੂੰ ਤਾਂਰਪੀਡੋ ਕਰਨ ਵਾਸਤੇ ਇਸ ਦੀ ਤਾਂਜ਼ਾ ਉਧਾਰਨ ਇਹ ਹੈ ਕਿ ਸਾਰੀਆਂ ਜਥੇਬੰਦੀਆਂ ਨੇ ਅਕਾਲ ਤਖ਼ਤ ਤੋਂ ਮਾਰਚ ਕਢਣ ਦੀ ਤਿਆਰੀ ਕੀਤੀ ਹੈ, ਪਰ ਸੰਤ ਸਮਾਜ ਭਾਵ ਬਾਦਲ ਦੀ ਬੀ ਟੀਮ ਅਜ ਓਥੇ ਮੀਟਿੰਗ ਕਰ ਰਹੀ ਹੈ, ਜਿਥੇ ਭਾਈ ਗੁਰਬਖਸ ਸਿੰਘ ਭੁਖ ਹੜਤਾਂਲ ਤੇ ਬੈਠੇ ਹਨ ।ਸੋ ਸਾਡੀ ਭਾਈ ਗੁਰਬਖਸ ਸਿੰਘ ਖਾਲਸਾ ਅੱਗੇ ਬੇਨਤੀ ਹੈ ਕਿ ਕਿਤੇ ਇਹਨਾ ਚਿੱਟੇ ਚੋਲਿਆਂ ਵਾਲਿਆਂ ਦੇ ਜਾਲ ਵਿਚ ਨਾ ਫੱਸ ਜਾਣ,ਇਹਨਾ ਤੋਂ ਸੁਚੇਤ ਰਹਿਣ, ਜੇਕਰ ਹੁਣ ਤੁਸੀਂ ਡਟੇ ਰਹੇ ਤਾਂ ਸਰਕਾਰ ਕੋਲ ਬਿਨਾ ਸਿੰਘਾ ਦੀ ਰਿਹਾਈ ਤੋਂ ਕੋਈ ਰਾਹ ਨਹੀਂ ਹੈ । ਕਿਓਂ ਕਿ ਕਾਨੂੰਨੀ ਤੌਰ 'ਤੇ ਜਿਹੜਾ ਬੰਦਾ ਸਜਾ ਪੂਰੀ ਕਰ ਲਵੇ ਓਸ ਨੂੰ ਕੋਈ ਕਾਨੂੰਨ ਜੇਲ ਵਿਚ ਨਹੀਂ ਰਖ ਸਕਦਾ ਪਰ । ਸੋ ਮੈਨੂੰ ਵਾਰ ਵਾਰ ਇਹ ਚਿੰਤਾਂ ਸਤਾਂਉਂਦੀ ਹੈ ਕਿ ਇਸ ਸੰਘਰਸ ਨੂੰ ਵੀ ਸਰਕਾਰ ਪਹਿਲੇ ਸੰਘਰਸ਼ਾਂ ਦੀ ਤਰਾਂ ਹਾਈਜੈਕ ਨਾ ਕਰ ਲਵੇ ।
ਸੋ ਮੇਰੀ ਬੇਨਤੀ ਵੀਰ ਗੁਰਬਖਸ ਸਿੰਘ ਅੱਗੇ ਇਹੀ ਹੈ । ਸਿਰਫ ਗੁਰੂ ਤੇ ਭਰੋਸਾ ਕਰਕੇ ਡਟੇ ਰਹੋ ਸਾਰੀ ਸਿਖ ਕੌਮ ਤੁਹਾਡੇ ਨਾਲ ਹੈ । ਪਰ ਭੁਲ ਕੇ ਵੀ ਬਾਦਲ ਦੇ ਕਰਿੰਦਿਆਂ ਸੰਤ ਸਮਾਜ ..ਧੁੰਮਾ ..ਮਕੜ ..ਜਥੇਦਾਰ ਇਹਨਾ 'ਤੇ ਭਰੋਸਾ ਨਾ ਕਰਿਓ, ਇਹਨਾ ਤੇ ਭਰੋਸਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਿਓ ਅਤੇ ਜਿਹੜੇ ਸਿੰਘ ਤੁਹਾਡੇ ਨਾਲ ਸੰਘਰਸ਼ ਵਿਚ ਡਟੇ ਹੋਏ ਹਨ ਓਹਨਾ ਨਾਲ ਮਸ਼ਵਰਾ ਕਰੇ ਬਿਨਾ ਕੋਈ ਫੈਸਲਾ ਨਾ ਕਰਨਾ .ਕਿਓਂ ਕਿ ਇਹ ਹੁਣ ਤੁਹਾਡੇ ਆਲੇ ਦੁਆਲੇ ਬਹੁਤ ਜਾਲ ਵਿਛਾਉਣਗੇ ਪਰ ਫੱਸ ਨਾ ਜਾਇਆ ਜੇ ਨਹੀਂ ਤਾਂ ਸਿੱਖ ਕੌਮ ਬਹੁਤ ਨਿਰਾਸ਼ ਹੋ ਜਾਵੇਗੀ । ਬੱਸ ਇਕੋ ਫੈਸਲੇ ਤੇ ਡਟੇ ਰਹੋ ..ਬੱਸ ਰਿਹਾਈ ..ਬੇਦੋਸ਼ੇ ਸਿੱਖਾਂ ਦੀ ਰਿਹਾਈ .ਜੋ ਜਾਇਜ ਮੰਗ ਹੈ ਅਤੇ ਕਾਨੂੰਨੀ ਵੀ ਹੈ ..ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਨੂੰ ਕਾਮਯਾਬੀ ਬਖਸੇ ਅਤੇ ਸਾਰੀਆਂ ਓਹਨਾ ਜਥੇਬੰਦੀਆ ਅਤੇ ਸਿੱਖਾਂ ਅਤੇ ਓਹਨਾ ਗੈਰ ਸਿੱਖਾਂ ਦਾ ਵੀ ਧੰਨਵਾਦ ਜਿਹੜੇ ਸਿਰਫ ਇਨਸਾਨੀਅਤ ਦੇ ਨਾਮ 'ਤੇ ਇਸ ਸੰਘਰਸ਼ ਵਿਚ ਯੋਗਦਾਨ ਪਾ ਰਹੇ ਹਨ ।
ਪ੍ਰਮਾਤਮਾ ਕਰੇ ਸਿੱਖ ਕੌਮ ਨੂੰ ਇਸ ਕਾਰਜ ਵਿਚ ਕਾਮਯਾਬੀ ਮਿਲੇ।
ਦਿੱਲੀ ਦੇ ਸਿੱਖ ਕੀ ਕਰਨ…?
ਜਸਪਾਲ ਸਿੰਘ ਹੇਰਾਂ
ਭਲਕੇ ਦਿੱਲੀ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਦਿੱਲੀ ’ਚ ਸਿੱਖ ਵਸੋਂ ਪ੍ਰਭਾਵਸ਼ਾਲੀ ਹੈ, ਦਿੱਲੀ ਦਾ ਸਿੱਖਾਂ ਨਾਲ ਕੌੜਾ-ਮਿੱਠਾ ਪੁਰਾਣਾ ਸਬੰਧ ਹੈ, ਦਿੱਲੀ ਦੇ ਜ਼ੋਰ-ਜਬਰ ਦੇ ਖ਼ਾਤਮੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਸਿੱਖਾਂ ਨਾਲ ਲੰਬੀ ਲੜ੍ਹਾਈ ਲੜੀ ਹੈ। ਸ਼ਹਾਦਤ ਦੀ ਲੰਬੀ ਲਾਈਨ ਲਾਈ ਹੈ। ਇਸ ਲਈ ਦਿੱਲੀ ਦੇ ਤਖ਼ਤ ਨਾਲ ਅਤੇ ਦਿੱਲੀ ਨਾਲ ਸਿੱਖਾਂ ਦੀ ਇਕ ਜਜ਼ਬਾਤੀ ਸਾਂਝ ਵੀ ਹੈ। ਹੁਣ ਜਦੋਂ ਦਿੱਲੀ ’ਚ ਸਿੱਖਾਂ ਦੀ ਪ੍ਰਤੀਨਿਧ ਅਖਵਾਉਂਦੇ ਬਾਦਲ ਦਲ ਵੱਲੋਂ ਆਪਣੀ ਭਗਵਾਂ ਸਾਥਣ ਭਾਜਪਾ ਨਾਲ ਮਿਲ ਕੇ ਚੋਣਾਂ ਲੜ੍ਹੀਆਂ ਜਾ ਰਹੀਆਂ ਹਨ ਅਤੇ ਦੋ ਸੀਟਾਂ ਤੇ ਅਕਾਲੀ ਦਲ ਦਾ ਉਹ ਚੋਣ ਨਿਸ਼ਾਨ, ਜਿਸ ਨੂੰ ਕਦੇ ‘ਪੰਥ’ ਦਾ ਚੋਣ ਨਿਸ਼ਾਨ ਮੰਨਿਆ ਜਾਂਦਾ ਰਿਹਾ ਹੈ, ਉਸ ਚੋਣ ਨਿਸ਼ਾਨ ‘ਤੱਕੜੀ ਦੇ ਬਟਨ ਵੀ ਦੱਬੇ ਜਾਣੇ ਹਨ, ਉਸ ਸਮੇਂ ਸਿੱਖ, ਦਿੱਲੀ ’ਚ ਕਿਸਨੂੰ ਵੋਟ ਪਾਉਣ, ਇਹ ਸੁਆਲ ਹਰ ਪੰਥ ਦਰਦੀ ਸਾਹਮਣੇ ਖੜ੍ਹਾ ਹੋਣਾ ਸੁਭਾਵਿਕ ਹੈ। ਅਸੀਂ ਇਸ ਨਤੀਜੇ ਬਾਰੇ ਪੂਰੇ ਸਪੱਸ਼ਟ ਹਾਂ ਕਿ ਸਿੱਖਾਂ ਲਈ ਕਾਂਗਰਸ ਜੇ ਨਾਗਨਾਥ ਹੈ ਤਾਂ ਭਾਜਪਾ ਸੱਪਨਾਥ ਹੈ। ਦੋਵੇਂ ਸਿੱਖਾਂ ਲਈ ਖ਼ਤਰਨਾਕ ਹਨ। ਪ੍ਰੰਤੂ ਕਾਂਗਰਸ ਸਿੱਖਾਂ ਤੇ ਸਿੱਧਾ ਵਾਰ ਕਰਦੀ ਹੈ। ਜਦੋਂ ਕਿ ਭਾਜਪਾ ਤੇ ਉਸਦੀ ਮਾਂ ਸੱਪਾਂ ਵੱਲੋਂ ਲੁਕਵਾ ਪ੍ਰੰਤੂ ਕਾਂਗਰਸ ਤੋਂ ਕਿਤੇ ਵਧੇਰੇ ਖ਼ਤਰਨਾਕ ਤੇ ਕੌੜਾ ਵਾਰ ਕੀਤਾ ਜਾਂਦਾ ਹੈ। 1984 ਨਵੰਬਰ ’ਚ ਦਿੱਲੀ ਦੀਆਂ ਸੜਕਾਂ ਤੇ ਕਾਂਗਰਸ ਗੁੰਡਿਆਂ ਦੀ ਅਗਵਾਈ ’ਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਹੋਇਆ ਪ੍ਰੰਤੂ 29 ਸਾਲ ਲੰਘ ਜਾਣ ਦੇ ਬਾਵਜੂਦ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਕਾਂਗਰਸ ਨੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ, ਸਿੱਖਾਂ ਦੇ ਕਾਤਲਾਂ ਨੂੰ ਉਚੇ ਅਹੁਦੇ ਦਿੱਤੇ ਅਤੇ ਅੱਜ ਵੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦਾ ਪੁੱਤਰ, ਕਾਂਗਰਸ ਦਾ ਉਮੀਦਵਾਰ ਹੈ। ਕਾਂਗਰਸ 1984 ਦੇ ਸਿੱਖ ਕਤਲੇਆਮ ਦੇ ਇਨਸਾਫ਼ ਦੀ ਗੱਲ ਹੀ ਕਰਨ ਯੋਗੀ ਨਹੀਂ, ਜਦੋਂ ਕਿ ਦਿੱਲੀ ’ਚ ਪੰਜਾਬੀ ਬੋਲੀ ਪ੍ਰਤੀ ਉਸਦੀ ਪਹੁੰਚ ਵੀ ਬਹੁਤ ਵਧੀਆ ਨਹੀਂ, ਦਜੇ ਪਾਸੇ ਭਾਜਪਾ ਵੱਲੋਂ ਸਿੱਖ ਕਤਲੇਆਮ ਨੂੰ ਆਪਣੇ ਭਾਈਵਾਲ ਬਾਦਲਕਿਆਂ ਵਾਗੂੰ, ਸਿੱਖਾਂ ਨੂੰ ਭਾਵਨਾਤਮਕ ਤੌਰ ’ਤੇ ਬਲੈਕਮੇਲ ਕਰਨ ਦਾ ਮੁੱਦਾ ਬਣਾ ਲਿਆ ਹੈ। ਆਪਣੇ ਰਾਜਕਾਲ ’ਚ ਭਾਜਪਾ-ਅਕਾਲੀ ਦਲ ਦੀ ਸਾਂਝੀ ਸਰਕਾਰ ਨੇ ਸਵਾ ਛੇ ਸਾਲ, ਇਸ ਮੁੱਦੇ ਨੂੰ ਠੰਡੇ ਬਸਤੇ ’ਚ ਪਾਈ ਰੱਖਿਆ ਸੀ। ਭਾਜਪਾ ਨੇ ਹਮੇਸ਼ਾ ਸਿੱਖ ਮੁੱਦਿਆਂ ਤੇ ਵਿਰੋਧ ਜਤਾਇਆ ਹੈ। ਉਹ ਸਿੱਖੀ ਦੀ ਕੱਟੜ ਦੁਸ਼ਮਣ ਹੈ ਅਤੇ ਸਿੱਖੀ ਨੂੰ ਹੜੱਪਣ ਲਈ ਕਾਹਲੀ ਹੈ। ਸਿੱਖੀ ਦੀ ਨਿਆਰੀ, ਨਿਰਾਲੀ ਹੋਂਦ ਵਾਲੇ ਦਿਨ ਤੋਂ ਹੀ ਕੱਟੜ ਹਿੰਦੂਵਾਦੀ ਤਾਕਤਾਂ ਵੱਲੋਂ ਸਿੱਖੀ ਨੂੰ ਹੜੱਪਣ ਲਈ ਜਿਹੜੀ ਕੋਝੀਆਂ ਸਾਜ਼ਿਸਾਂ ਸ਼ੁਰੂ ਹੋਈਆਂ ਸਨ, ਉਨ੍ਹਾਂ ਨੂੰ ਅੱਜ ਵੀ ਸੰਘ ਪਰਿਵਾਰ ਸਿਰੇ ਚੜ੍ਹਾਉਣ ਲੱਗਾ ਹੋਇਆ ਹੈ। ਇਸ ਲਈ ਇਨ੍ਹਾਂ ਫ਼ਿਰਕੂ ਤਾਕਤਾਂ ਵੱਲੋਂ ਆਏ ਦਿਨ ਸਿੱਖੀ ਤੇ ਹਮਲੇ ਹੁੰਦੇ ਰਹਿੰਦੇ ਹਨ। ਦਿੱਲੀ ਦੇ ਸਿੱਖਾਂ ਲਈ ਵੀ ਆਏ ਦਿਨ ਮੁਹਿੰਮ ਰਹਿੰਦੀ ਹੈ, ਉਨ੍ਹਾਂ ਨੂੰ ਨਿਰੰਤਰ ਇਨ੍ਹਾਂ ਤਾਕਤਾਂ ਦੇ ਹਮਲੇ ਝੱਲਣੇ ਪੈਂਦੇ ਹਨ। ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ, ਆਰਥਿਕਤਾ, ਸਭਿਆਚਾਰਕ ਤੰਦਾਂ ਨੂੰ ਤੋੜ੍ਹਣ ਲਈ ਹਮਲੇ ਨਿਰੰਤਰ ਹੁੰਦੇ ਰਹਿੰਦੇ ਹਨ। ਜਿਸ ਤਰ੍ਹਾਂ ਭਾਜਪਾ ਨੇ ਬਾਦਲ ਦਲ ਨੂੰ ਜੁੱਤੀਆਂ ’ਚ ਪਾਣੀ ਪਿਆ ਕੇ, ਟਿਕਟਾਂ ਦਿੱਤੀਆਂ ਹਨ ਅਤੇ ਜਿਸ ਤਰ੍ਹਾਂ ਬਾਦਲ ਦਲ ਦੇ ਉਮੀਦਵਾਰਾਂ ਨੂੰ ਬੁਝੇ ਮਨ ਨਾਲ ਮੱਦਦ ਦਿੱਤੀ ਜਾ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਭਾਜਪਾ ਉਨ੍ਹਾਂ ਸਿੱਖਾਂ ਨੂੰ ਜਿਹੜੇ ਉਸਦੀ ਗੁਲਾਮੀ ਵੀ ਕਬੂਲਦੇ ਹਨ, ਉਨ੍ਹਾਂ ਵੀ ਝੱਲਣ ਲਈ ਤਿਆਰ ਨਹੀਂ ਹੈ। ਅਣਖ਼ੀ, ਗ਼ੈਰਤ ਵਾਲੇ ਸਿੱਖਾਂ ਨੂੰ ਇਹ ਜਾਨੂੰਨੀ ਫ਼ਿਰਕੂ ਭਲਾ ਕਦੋਂ ਬਰਦਾਸ਼ਤ ਕਰਨਗੇ? ਭਾਜਪਾ ਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਵੀ ਸਾਫ਼ ਕਰਦੇ ਹਨ ਕਿ ਉਨ੍ਹਾਂ ਲਈ ਸਿੱਖਾਂ ਦੀ ਕਿੰਨੀ ਕੁ ਵੁਕੱਤ ਹੈ। ਕਿਸੇ ਗੰਭੀਰ ਸਿੱਖ ਮੁੱਦੇ ਨੂੰ ਪੰਜਾਬੀ ਬੋਲੀ ਅਤੇ ਦਿੱਲੀ ਦੇ ਸਿੱਖਾਂ ਨਾਲ ਪੁਰਾਤਨ ਸਬੰਧਾਂ ਨੂੰ ਲੈ ਕੇ, ਇਨ੍ਹਾਂ ਸਾਰੀਆਂ ਪਾਰਟੀਆਂ ਖ਼ਤਰਨਾਕ ਖਾਮੋਸ਼ੀ ਹੈ। ਦਿੱਲੀ ਤੋਂ ਆਉਂਦੀਆਂ ਹਵਾਵਾਂ ਦੱਸਦੀਆਂ ਹਨ ਕਿ ਨੌਜਵਾਨ ਸਿੱਖ ਵਰਗ, ਸਾਡੀ ਉਪਰੋਕਤ ਸੋਚ ਕਿ ਸਿੱਖਾਂ ਲਈ ‘‘ਕਾਂਗਰਸ ਨਾਗਨਾਥ ਤੇ ਭਾਜਪਾ ਸੱਪਨਾਥ ਹੈ’’ ਦੇ ਧਾਰਣੀ ਹਨ, ਉਹ ਮੋਦੀ ਊਦੈ ਨੂੰ ਕਿਸੇ ਵੀ ਹਾਲਤ ’ਚ ਵੇਖਣ ਲਈ ਤਿਆਰ ਨਹੀਂ ਹਨ ਅਤੇ ਨਾ ਹੀ ਕਾਂਗਰਸ ਨੂੰ ਮਾਫ਼ ਕਰਨ ਲਈ ਤਿਆਰ ਹਨ॥ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਦੇ ਸਿੱਖ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਅਜਿਹਾ ਫ਼ਤਵਾ ਦੇਣ ਜਿਸ ਨਾਲ ਸਿੱਖ ਵਿਰੋਧੀ ਤੇ ਸਿੱਖੀ ਦੁਸ਼ਮਣ ਧਿਰਾਂ ਨੂੰ, ਇਕ ਸਾਫ਼-ਸਾਫ਼ ਸ਼ੰਕੇਤ ਜ਼ਰੂਰ ਜਾਵੇ ਕਿ ਸਿੱਖ ਹੁਣ ਆਪਣੇ ਦੁਸ਼ਮਣ ਨੂੰ ਮਾਫ਼ ਕਰਨ ਦੀ ਨੀਤੀ ਤਿਆਗ ਚੁੱਕੇ ਹਨ, ਉਹ ਆਪਣੀ ਹੋਂਦ ਦੀ ਰਾਖ਼ੀ ਲਈ ਅਤੇ ਸੱਚ ਦੇ ਪ੍ਰਗਟਾਵੇ ਲਈ ਸਹੀ ਫੈਸਲਾ ਲੈਣ ਦੇ ਸਮਰੱਥ ਹੋ ਚੁੱਕੇ ਹਨ।
ਕੌਮ, ਭਾਈ ਗੁਰਬਖ਼ਸ ਸਿੰਘ ਖਾਲਸਾ ਨਾਲ ਡੱਟ ਕੇ ਖੜ੍ਹੇ…
ਜਸਪਾਲ ਸਿੰਘ ਹੇਰਾਂ
ਭਾਵੇਂ ਕਿ ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ ਰਹੀਆਂ ਹਨ ਅਤੇ ਰਹਿਣਗੀਆਂ। ਪੰਥ ਸਿਰ ਭੀੜਾਂ ਆਉਂਦੀਆਂ ਰਹੀਆਂ ਹਨ ਅਤੇ ਪੰਥ ਨੇ ਉਨ੍ਹਾਂ ਨੂੰ ਖਿੜੇ-ਮੱਥੇ ਸਵੀਕਾਰ ਕਰਦਿਆਂ, ਉਨ੍ਹਾਂ ਦਾ ਡੱਟਵਾ ਟਾਕਰਾ ਕੀਤਾ ਅਤੇ ਜ਼ੋਰ-ਜਬਰ ਵਿਰੁੱਧ ਸ਼ਾਨਾਮੱਤਾ, ਲਾਸਾਨੀ, ਕੁਰਬਾਨੀਆਂ ਭਰਿਆ ਇਤਿਹਾਸ ਸਿਰਜਿਆ ਹੈ। ਕੌਮ ਦੇ ਇਸੇ ਜ਼ਜਬੇ ਕਾਰਣ ਅਤੇ ਨਿਆਰੀ ਤੇ ਨਿਰਾਲੀ ਹੋਂਦ ਸਦਕਾ, ਪੰਥ ਦੁਸ਼ਮਣ ਤਾਕਤਾਂ ਸਿੱਖੀ ਸਵੈਮਾਣ, ਸਿੱਖ ਸਿਧਾਤਾਂ ਦੀਆਂ ਕੱਟੜ ਦੁਸ਼ਮਣ ਬਣੀਆਂ ਰਹੀਆਂ ਹਨ ਅਤੇ ਸਿੱਖੀ ਦੀ ਨਿਆਰੀ, ਨਿਰਾਲੀ ਹੋਂਦ ਦੇ ਖ਼ਾਤਮੇ ਲਈ ਸਿੱਖੀ ਅਤੇ ਸਿੱਖਾਂ ਤੇ ਆਏ ਦਿਨ ਘਾਤਕ, ਕੋਝੇ, ਸਾਜ਼ਿਸੀ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦਾ ਸਿੱਖ ਪੰਥ ਦੀਆਂ ਮਹਾਨ ਰਵਾਇਤਾਂ ਅਨੁਸਾਰ ਠੋਕਵਾ, ਮੋੜਵਾ ਜਵਾਬ ਦੇਣਾ, ਹਰ ਸੱਚੇ ਸਿੱਖ ਦਾ ਮੁੱਢਲਾ ਫਰਜ਼ ਹੈ। ਸਿੱਖ ਆਪਣੇ ਕੌਮੀ ਘਰ ਦੀ ਤਾਂਘ ਰੱਖਦੇ ਹਨ, ਇਕ ਨਿਆਰੀ, ਨਿਰਾਲੀ ਕੌਮ ਲਈ ਅਜਿਹੀ ਤਾਂਘ ਰੱਖਣਾ, ਸੁਭਾਵਿਕ ਤੇ ਕੁਦਰਤੀ ਹੈ। ਪ੍ਰੰਤੂ ਇਸ ਤਾਂਘ ਨੂੰ ਸਿੱਖ ਦੁਸ਼ਮਣ ਤਾਕਤਾਂ ਬਰਦਾਸ਼ਤ ਕਰਨ ਲਈ ਨਾ ਕੱਲ੍ਹ ਤਿਆਰ ਸਨ, ਨਾ ਅੱਜ ਤਿਆਰ ਹਨ, ਇਸ ਲਈ ਇਸ ਅਜ਼ਾਦ ਆਖੇ ਜਾਂਦੇ ਦੇਸ਼ ’ਚ ਸਿੱਖਾਂ ਨਾਲ ਜਿਥੇ ਘੋਰ ਵਿਤਕਰਾ, ਧੱਕੇਸ਼ਾਹੀ ਤੇ ਬੇਇਨਸਾਫ਼ੀ ਹੁੰਦੀ ਆ ਰਹੀ ਹੈ, ਉਥੇ ਉਨ੍ਹਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਵਾਲੇ ਵਰਤਾਰੇ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਦੋਂ ਸਿੱਖ ਦੁਸ਼ਮਣ ਮੰਗਦੇ ਹਨ, ਆਪਣਾ ਜਨਮ ਸਿੱਧ ਅਧਿਕਾਰ ਮੰਗਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ-ਵੱਖਵਾਦੀ ਆਖ਼ ਕੇ ਜੇਲ੍ਹਾਂ ’ਚ ਡੱਕ ਦਿੱਤਾ ਜਾਂਦਾ ਹੈ, ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰ ਦਿੱਤਾ ਜਾਂਦਾ ਹੈ, ਮ੍ਰਿਤਕ ਦੇਹਾਂ ਤੱਕ ਨੂੰ ਅਣਪਛਾਤੀਆਂ ਲਾਸ਼ ਆਖ਼ ਕੇ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ, ਦੇਸ਼ ਦੀਆਂ ਸੜਕਾਂ ’ਤੇ ਸ਼ਰੇਆਮ ਗਲਾਂ ’ਚ ਟਾਇਰ ਪਾ ਕੇ ਸਾੜਿਆ ਜਾਂਦਾ ਹੈ, ਮਾਸੂਮ ਬੱਚਿਆਂ ਤੱਕ ਨੂੰ ਕੋਹ-ਕੋਹ ਕੇ ਮਾਰਿਆ ਜਾਂਦਾ ਹੈ, ਪ੍ਰੰਤੂ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ। ਆਪਣੇ ਕੌਮੀ ਘਰ ਦੀ ਪ੍ਰਾਪਤੀ ਦੀ ਜੰਗ ’ਚ ਸਿੱਖ ਨੌਜਵਾਨ, ਗੁੜ੍ਹਤੀ ਤੇ ਹਜ਼ਾਰਾਂ ਜੇਲ੍ਹ ਦੀਆਂ ਕਾਲ-ਕੋਠੜੀਆਂ ’ਚ ਬੰਦ ਕਰ ਦਿੱਤੇ ਗਏ। ਜੇਲ੍ਹ ਦੀਆਂ ਕਾਲ ਕੋਠੜੀਆਂ ’ਚ ਬੰਦ ਕਈ ਉਹ ਸਿੱਖ, ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਾਗੂੰ ਉਸ ਸਮੇ ਆਦਮਖੋਰ ਬਣੀ ਪੁਲਿਸ ਨੇ ਆਪਣੀਆਂ ਤਰੱਕੀਆਂ ਤੇ ਹੋਰ ਲਾਲਚਾਂ ਲਈ ਜੇਲ੍ਹ ’ਚ ਬੰਦ ਕਰ ਦਿੱਤਾ ਸੀ, ਅੱਜ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਜਿਹੜੇ ਜੇਲ੍ਹ ਦੀਆਂ ਕਾਲ ਕੋਠੜੀਆਂਟ ਹੀ ਬਜ਼ੁਰਗ ਹੋ ਗਏ ਹਨ ਜੇਲ੍ਹ ’ਚ ਬੈਠਿਆਂ ਤਿੰਨ ਦਹਾਕੇ ਤੋਂ ਵੀ ਵੱਧ ਦਾ ਸਮਾਂ ਲੰਘ ਚੁੱਕਿਆ ਹੈ, ਪ੍ਰੰਤੂ ਸਰਕਾਰਾਂ ਉਨ੍ਹਾਂ ਨੂੰ ਰਿਹਾਈ ਰਿਹਾ ਕਰਨ ਤੋਂ ਜਾਣੂਬੁੱਝ ਕੇ ਮਚਲੀਆਂ ਹੋਈਆਂ ਬੈਠੀਆਂ ਹਨ, ਸਿੱਖ ਨਸਲਕੁਸ਼ੀ ਦਾ ਇਨਸਾਫ਼ ਵੀ ਤਿੰਨ ਦਹਾਕੇ ਲੰਘ ਜਾਣ ਦੇ ਬਾਵਜੂਦ ਅੱਜ ਤੱਕ ਕੌਮ ਦੀ ਝੋਲੀ ਨਹੀਂ ਪਿਆ, ਉਸੇ ਤਰ੍ਹਾਂ ਪੰਜਾਬ ’ਚ ਹੋਏ ਹਜ਼ਾਰਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਵੀ ਨੰਗਾ ਨਹੀਂ ਕੀਤਾ ਗਿਆ, 25 ਹਜ਼ਾਰ ਅਣਪਛਾਤੀਆਂ ਆਖ਼ ਕੇ ਸਾੜ੍ਹੀਆਂ ਗਈਆਂ ਸਿੱਖ ਮੁੰਡਿਆਂ ਦੀਆਂ ਲਾਸ਼ਾਂ ਦਾ ਹਿਸਾਬ ਨਹੀਂ ਦਿੱਤਾ ਗਿਆ, ਇਥੋਂ ਤੱਕ ਕਿ ਕੌਮ ਦੇ ਜਥੇਦਾਰ ਦੇ ਝੂਠੇ ਪੁਲਿਸ ਮੁਕਾਬਲੇ ਨੂੰ ਅੱਜ ਤੱਕ ਸਰਕਾਰਾਂ ਨੇ ਪ੍ਰਵਾਨ ਨਹੀਂ ਕੀਤਾ। ਆਖ਼ਰ ਧੱਕੇਸ਼ਾਹੀ ਬੇਇਨਸਾਫ਼ੀ ਤੇ ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ…ਪ੍ਰੰਤੂ ਇਸ ਅਜ਼ਾਦ ਦੇਸ਼ ’ਚ ਜਿਸਦੀ ਅਜ਼ਾਦੀ ਲਈ ਸਿੱਖਾਂ ਦੀਆਂ 85 ਫ਼ੀਸਦੀ ਕੁਰਬਾਨੀਆਂ ਹਨ, ਉਸ ਦੇਸ਼ ’ਚ ਸਿੱਖ ਤੇ ਜ਼ੋਰ-ਜਬਰ ਦਾ ਇਹ ਕੁਹਾੜਾ ਕਦੋਂ ਤੱਕ ਚੱਲਦਾ ਰਹੇਗਾ? ਜਦੋਂ ਸਿੱਖ ਭੇਡਾਂ-ਬੱਕਰੀਆਂ ਦੇ ਇੱਜੜ ਵਾਗੂੰ, ਹਾਕਮਾਂ ਦੇ ਇਸ਼ਾਰੇ ਤੇ ਸਿਰ ਸੁੱਟ ਕੇ ਆਪਣੀ ਜ਼ਮੀਰ, ਸਿੱਖੀ ਭਾਵਨਾ ਤੇ ਵਿਰਾਸਤੀ ਗੁਣਾਂ ਨੂੰ ਭੁੱਲ ਵਿਸਰ ਕੇ, ਸਿਰ ਸੁੱਟ ਤੇ ਤੁਰਨਾ ਸ਼ੁਰੂ ਕਰ ਦੇਣਗੇ, ਉਦੋਂ ਤੱਕ? ਅੱਜ ਸਿੱਖਾਂ ਨੂੰ ਉਨ੍ਹਾਂ ਦੇ ਕੌਮੀ ਫਰਜ਼ ਦਾ ਅਹਿਸਾਸ ਕਰਵਾਉਣ ਲਈ ਇਕ ਸਿਦਕੀ, ਸਿਰੜੀ ਸੂਰਮਾ ਭਾਈ ਗੁਰਬਖ਼ਸ ਸਿੰਘ ਖਾਲਸਾ ਮੈਦਾਨ ’ਚ ਨਿੱਤਰਿਆ ਹੈ। ਉਸਨੇ ਸੁੱਤੀ ਕੌਮ ਨੂੰ ਜਗਾਉਣ ਦਾ ਯਤਨ ਕੀਤਾ ਹੈ। ਜੇਲ੍ਹਾਂ ਦੀਆਂ ਕਾਲ ਕੋਠੜੀਆਂ ’ਚ ਸਿੱਖ ਨਜ਼ਰਬੰਦਾਂ ਦੀ ਰਿਹਾਈ ਨੂੰ ਲੈ ਕੇ ਭਾਈ ਗੁਰਬਖ਼ਸ ਸਿੰਘ ਖਾਲਸਾ ਨੇ ਜਿਹੜਾ ਸੰਘਰਸ਼ ਆਰੰਭਿਆ ਹੈ, ਲੋਕਤੰਤਰੀ ਢੰਗ ਤਰੀਕਿਆਂ ਅਤੇ ਸਮੇਂ ਦੀ ਨਜ਼ਾਕਤ ਅਨੁਸਾਰ ਇਸ ਤੋਂ ਕਾਰਗਰ ਹਥਿਆ ਸ਼ਾਇਦ ਹੋਰ ਨਹੀਂ ਹੈ। ਕੌਮ ਲਈ ਜਾਨ ਦੀ ਬਾਜ਼ੀ ਲਾਉਣ ਵਾਸਤੇ ਦ੍ਰਿੜ੍ਹਤਾ ਨਾਲ ਮੈਦਾਨ ’ਚ ਮਿੱਤਰੇ ਇਸ ਸੂਰਮੇ ਦਾ ਸਾਥ ਦੇਣਾ ਕੌਮ ਦਾ ਫਰਜ਼ ਹੈ। ਅਸੀਂ ਸਮਝਦੇ ਹਾਂ ੁਹੁਣ ਇਸ ਮੁੱਦੇ ਨੂੰ ਕੌਮੀ ਲਹਿਰ ’ਚ ਬਦਲਣ ਦਾ ਸਭ ਤੋਂ ਢੁੱਕਵਾ ਸਮਾਂ ਆ ਗਿਆ ਹੈ। ਸਿਰਫ਼ ਬਿਆਨਬਾਜ਼ੀ ਜਾਂ ਇਕ ਅੱਧ ਗੇੜੇ ਦੀ ਥਾਂ ਸਾਰੀਆਂ ਪੰਥਕ ਧਿਰਾਂ ਨੂੰ ਡੱਟ ਕੇ ਭਾਈ ਖਾਲਸਾ ਦੇ ਨਾਲ ਖੜ੍ਹੇ ਹੋ ਜਾਣਾ ਚਾਹੀਦਾ ਹੈ। ਜਿਵੇਂ ਅੰਨ੍ਹਾ ਹਜ਼ਾਰੇ ਦੀ ਮੁਹਿੰਮ ਸਮੇਂ ਦੇਸ਼ ਦਿੱਲੀ ’ਚ ਇਕੱਠਾ ਹੋ ਗਿਆ ਸੀ, ਇਸੇ ਤਰ੍ਹਾਂ ਸਮੁੱਚੇ ਪੰਥ ਨੂੰ ਗਰਦੁਆਰਾ ਅੰਬ ਸਾਹਿਬ ਵੱਲ ਵਹੀਰਾਂ ਘੱਤ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਕੁੰਭਕਰਨੀ ਨੀਂਦ ੁਸੁੱਤੀਆਂ ਸਰਕਾਰਾਂ ਦੀ ਮਚਲੀ ਨੀਂਦ, ਪੰਥ ਦੀਆਂ ਗੂੰਜਾਂ ਨਾਲ ਤੁਰੰਤ ਟੁੱਟ ਜਾਵੇ। ਭਾਈ ਗੁਰਬਖ਼ਸ ਸਿੰਘ ਨੇ ਤਾਂ ਆਪਣੀ ਜਾਨ, ਪੰਥ ਲਈ ਵਾਰਨ ਦਾ ਦ੍ਰਿੜ੍ਹਤਾ ਭਰਿਆ ਫੈਸਲਾ ਲਿਆ ਹੀ ਹੋਇਆ ਹੈ, ਪ੍ਰੰਤੂ ਹੁਣ ਕੌਮ ਨੇ ਵੇਖਣਾ ਹੈ ਕਿ ਉਸਨੇ ਆਪਣੇ ਇਸ ਕੌਮੀ ਸੂਰਮੇ ਵੱਲੋਂ ਮਿਥੇ ਮਿਸ਼ਨ ਦੀ ਪੂਰਤੀ ਸਫ਼ਲਤਾ ਨਾਲ ਕਿਵੇਂ ਕਰਨੀ ਹੈ ਅਤੇ ਭਾਈ ਗੁਰਬਖ਼ਸ ਸਿੰਘ ਨੇ ਆਪਣੀ ਜਾਨ, ਕੌਮ ਦੇ ਹਵਾਲੇ ਕੀਤੀ ਹੈ, ਇਸ ਲਈ ਉਸਦੇ ਪ੍ਰਣ ਅਤੇ ਜਾਨ ਦੋਵਾਂ ਦੀ ਰਾਖ਼ੀ ਕਰਨੀ ਹੁਣ ਕੌਮ ਦੀ ਜੁੰਮੇਵਾਰੀ ਬਣ ਗਈ ਹੈ। ਭਾਈ ਗੁਰਬਖ਼ਸ ਸਿੰਘ ਨੇ ਕੁਰਬਾਨੀ ਦੇਣ ਦੇ ਜਜ਼ਬੇ ਦੀ ਦ੍ਰਿੜ੍ਹਤਾ ਦੇ ਇਮਤਿਹਾਨ ਪਾਸ ਕਰਨਾ ਹੈ ਅਤੇ ਕੌਮ ਨੇ ਆਪਣੇ ਫਰਜ਼ ਦੀ ਪੂਰਤੀ ਦੇ ਇਮਤਿਹਾਨ ਨੂੰ ਪਾਸ ਕਰਨਾ ਹੈ। ਅਸੀਂ ਹਰ ਪੰਥ ਦਰਦੀ ਨੂੰ ਅਪੀਲ ਕਰਾਂਗੇ ਕਿ ਉਹ ਭਾਈ ਗੁਰਬਖ਼ਸ ਸਿੰਘ ਵੱਲੋਂ ਵਿੱਢੀ ਜੰਗ ਨੂੰ ਆਪਣੀ ਜੰਗ ਮੰਨ ਕੇ, ਇਸ ’ਚ ਜੱਟ ਕੇ ਸ਼ਾਮਲ ਹੋਵੇ। ਸਰਕਾਰਾਂ ਮੀਸਣੀਆਂ ਹੀ ਹੁੰਦੀਆਂ ਹਨ, ਜਦੋਂ ਤੱਕ ਕੌਮ ਦੇ ਜਾਗੇ ਹੋਣ ਦਾ ਉਨ੍ਹਾਂ ਨੂੰ ਭਰੋਸਾ ਨਹੀਂ ਹੁੰਦਾ, ਉਦੋਂ ਤੱਕ ਉਹ ਹਰ ਹਥਕੰਡਾ ਵਰਤ ਕੇ ਭਾਈ ਖਾਲਸਾ ਵੱਲੋਂ ਵਿੱਢੀ ਜੰਗ ਨੂੰ ਖੁੰਡਾ ਕਰਨ ਲਈ ਹਰ ਹਰਬਾ-ਜਰਬਾ ਵਰਤਣਗੀਆਂ, ਅਗਲੇ ਇਕ ਦੋ ਦਿਨਾਂ ’ਚ ਭਾਈ ਖਾਲਸਾ ਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਵੀ ਹੋਵੇਗੀ, ਉਨ੍ਹਾਂ ਦੀ ਭੁੱਖ ਹੜਤਾਲ ਨੂੰ ਜਬਰੀ ਜਾਂ ਕੂਟਨੀਤਕਰ ਚਾਲਾਂ ਨਾਲ ਤੋੜ੍ਹਣ ਦੇ ਯਤਨ ਵੀ ਹੋਣਗੇ। ਇਸ ਲਈ ਹਰ ਸਿੱਖ ਨੂੰ ‘ਪਹਿਰੇਦਾਰੀ’ ਵੀ ਕਰਨੀ ਪਵੇਗੀ ਅਤੇ ਇਸ ਜੰਗ ’ਚ ਮੋਹਰੀ ਹੋ ਕੇ ਲੜ੍ਹਨ ਲਈ ਵੱਡੀ ਗਿਣਤੀ ’ਚ ਭਾਈ ਖਾਲਸਾ ਦੇ ਮੋਢੇ ਨਾਲ ਮੋਢਾ ਜੋੜ੍ਹ ਕੇ ਖੜ੍ਹਨਾ ਵੀ ਹੋਵੇਗਾ। ਭਾਈ ਖਾਲਸਾ ਵੱਲੋਂ ਆਰੰਭੀ ਇਹ ਜੰਗ, ਕੌਮ ਲਈ ‘‘ਇਤਿਹਾਸਕ ਮੋੜ’’ ਸਾਬਤ ਹੋ ਸਕਦੀ ਹੈ, ਜਿਹੜਾ ਕੌਮੀ ਉਤਾਰ ਦਾ ਮੁੱਢ ਬੰਨ੍ਹ ਸਕਦਾ ਹੈ। ਇਸ ਲਈ ਜੇ ਅੱਜ ਵੀ ਕੌਮ ਨਾ ਜਾਗੀ ਤਾਂ ਸੱਚੀ ਮੁੱਚੀ ਫ਼ਿਰ ਦੇਰ ਹੋ ਜਾਵੇਗੀ। ਜਿਸਦਾ ਫ਼ਿਰ ਪਛਚਾਲਾ ਹੀ ਬਾਕੀ ਰਹਿ ਜਾਵੇਗਾ।
ਪ੍ਰਤਾਪ ਸਿੰਘ ਬਾਜਵਾ ਦੇ ਕੁਚੱਜੇ ਕਦਮਾਂ ਦੇ ਨਤੀਜੇ
ਪਹਿਲੀ ਨਜ਼ਰੇ ਵੇਖਿਆਂ ਇਹ ਲੱਭਦਾ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬੜਾ ਉਲਝ ਗਿਆ ਹੈ ਤੇ ਸ਼ਾਇਦ ਕਿਸੇ ਅਪਰਾਧਕ ਮੁਕੱਦਮੇ ਵਿੱਚ ਉਸ ਨੂੰ ਸਰਕਾਰ ਵੱਲੋਂ ਵਲ੍ਹੇਟ ਦਿੱਤਾ ਜਾਵੇ, ਪਰ ਅਮਲ ਵਿੱਚ ਗੱਲ ਏਥੋਂ ਤੱਕ ਜਾਂਦੀ ਨਹੀਂ ਲੱਭਦੀ। ਜਾਣਕਾਰ ਆਖਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਿਨਾਂ ਕਾਫੀ ਦੇਰ ਤੋਂ ਹੋਰ ਕਿਸੇ ਨੇ ਇਸ ਪਾਸੇ ਜਾਣ ਦਾ ਯਤਨ ਨਹੀਂ ਕੀਤਾ ਤੇ ਸ਼ਾਇਦ ਹੁਣ ਕੋਈ ਕਰੇਗਾ ਵੀ ਨਹੀਂ।
ਉਹ ਦਿਨ ਬਹੁਤ ਪਿੱਛੇ ਰਹਿ ਗਏ, ਜਦੋਂ ਐਮਰਜੈਂਸੀ ਤੋਂ ਪਿੱਛੋਂ ਅਕਾਲੀ-ਜਨਤਾ ਸਰਕਾਰ ਨੇ ਕਾਂਗਰਸ ਦੇ ਕੁਝ ਸਾਬਕਾ ਵਜ਼ੀਰਾਂ ਨੂੰ ਘੇਰਨ ਲਈ ਕੇਸ ਬਣਾਏ ਸਨ। ਮੁੱਖ ਮੰਤਰੀ ਓਦੋਂ ਪ੍ਰਕਾਸ਼ ਸਿੰਘ ਬਾਦਲ ਹੀ ਸਨ। ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਤੇ ਰਾਜਿੰਦਰ ਕੌਰ ਭੱਠਲ ਤੋਂ ਬਾਅਦ ਆਈ ਅਕਾਲੀ-ਭਾਜਪਾ ਸਰਕਾਰ ਨੇ ਵੀ ਇਹੋ ਜਿਹੇ ਕੁਝ ਮੁਕੱਦਮੇ ਬਣਾਏ ਸਨ, ਪਰ ਉਨ੍ਹਾਂ ਦਾ ਕੋਈ ਲਾਭ ਨਹੀਂ ਸੀ ਹੋਇਆ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹੋ ਕੁਝ ਕੀਤਾ, ਜਿਸ ਵਿੱਚ ਬਾਦਲ ਬਾਪ-ਬੇਟੇ ਨੂੰ ਪਟਿਆਲੇ ਦੀ ਜੇਲ੍ਹ ਵਿੱਚ ਜਾਣਾ ਪਿਆ, ਪਰ ਉਹ ਕਦਮ ਅਮਰਿੰਦਰ ਸਿੰਘ ਲਈ ਪੁੱਠਾ ਪੈ ਗਿਆ ਸੀ। ਜਦੋਂ ਫਿਰ ਅਕਾਲੀ-ਭਾਜਪਾ ਸਰਕਾਰ ਦੀ ਵਾਰੀ ਆਈ ਤਾਂ ਹਰ ਕੋਈ ਸਮਝਦਾ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਖੈਰ ਨਹੀਂ, ਪਰ ਇਸ ਵਾਰੀ ਬਾਦਲ ਸਾਹਿਬ ਨੇ ਆਣ ਕੇ ਇੱਕ-ਦੋ ਉਨ੍ਹਾਂ ਮੁਕੱਦਮਿਆਂ ਤੋਂ ਅੱਗੇ ਗੱਲ ਨਹੀਂ ਵਧਾਈ, ਜਿਨ੍ਹਾਂ ਦਾ ਮੁੱਢ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਹੁੰਦਿਆਂ ਹੀ ਕਾਂਗਰਸੀਆਂ ਦੀ ਧੜੇਬੰਦੀ ਕਾਰਨ ਬੱਝ ਗਿਆ ਸੀ। ਹੁਣ ਇਹੋ ਜਿਹੀ ਕੋਈ ਇੱਛਾ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਘੱਟੋ-ਘੱਟ ਜਾਪਦੀ ਨਹੀਂ ਤੇ ਹੋਰਨਾਂ ਦਾ ਪਤਾ ਨਹੀਂ।
ਜਿਹੜਾ ਪੁਆੜਾ ਇਸ ਵਕਤ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਪਿਆ ਫਿਰਦਾ ਹੈ, ਇਸ ਦੇ ਪਿੱਛੇ ਕਾਫੀ ਸਾਰੀ ਗਲਤੀ ਉਸ ਦੀ ਆਪਣੀ ਹੈ। ਉਸ ਨੇ ਆਪਣੀ ਪ੍ਰਧਾਨਗੀ ਵੀ ਪੱਕੀ ਨਾ ਹੋਣ ਦਿੱਤੀ ਤੇ ਪਾਰਟੀ ਦੇ ਦੋ ਬੁਲਾਰੇ ਥਾਪ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਉਸ ਦਾ ਭਰਾ ਫਤਹਿਜੰਗ ਸਿੰਘ ਬਾਜਵਾ ਸੀ, ਜਿਸ ਦੇ ਬਾਰੇ ਗੁਰਦਾਸਪੁਰ ਜਿ਼ਲੇ ਵਿੱਚ ਲੋਕ ਕਈ ਗੱਲਾਂ ਕਰਦੇ ਹਨ। ਦੂਸਰਾ ਬੁਲਾਰਾ ਉਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਬਣਾ ਕੇ ਮੁਸੀਬਤ ਪਾ ਲਈ, ਕਿਉਂਕਿ ਸੁਖਪਾਲ ਖਹਿਰਾ ਦੀ ਸਮਝ ਵਿੱਚ ਬੁਲਾਰਾ ਹੋਣ ਦਾ ਮਤਲਬ ਇਹੋ ਹੈ ਕਿ ਬੋਲਦਾ ਰਹੇ ਤੇ ਸਿਰਫ ਬੋਲਦਾ ਹੀ ਰਹੇ, ਭਾਵੇਂ ਆਪਣੇ ਖਿਲਾਫ ਗੋਲ ਕਰੀ ਜਾਵੇ। ਆਪਣੀ ਇਸੇ ਖਾਹਿਸ਼ ਦੀ ਪੂਰਤੀ ਲਈ ਉਸ ਨੇ ਅਕਾਲੀ ਦਲ ਦੇ ਵਿਧਾਇਕ ਐੱਨ ਕੇ ਸ਼ਰਮਾ ਦੇ ਖਿਲਾਫ ਭਾਨਮਤੀ ਦਾ ਪਿਟਾਰਾ ਖੋਲ੍ਹ ਦਿੱਤਾ, ਜਿਸ ਨਾਲ ਉਸ ਦੀ ਆਪਣੀ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉਸ ਦੇ ਪਰਵਾਰ ਦੇ ਪੱਤਰੇ ਵੀ ਖਿੱਲਰ ਗਏ।
ਅੱਗੋਂ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਦੇ ਪ੍ਰਧਾਨ ਲਈ ਲੋੜੀਂਦੇ ਕੱਦ ਦਾ ਸਾਬਤ ਹੋਣ ਦੀ ਥਾਂ ਗੁਰਦਾਸਪੁਰ ਦੇ ਕਾਂਗਰਸੀ ਆਗੂ ਦੀ ਹੈਸੀਅਤ ਵਿੱਚ ਖੁਸ਼ ਜਾਪਦਾ ਹੈ। ਉਸ ਦੇ ਬਿਆਨ ਨਿੱਜੀ ਪੱਧਰ ਤੋਂ ਉੱਪਰ ਨਹੀਂ ਉੱਠ ਰਹੇ ਤੇ ਪਾਰਟੀ ਦੇ ਪੰਜਾਬ ਦੇ ਕਿਸੇ ਵੱਡੇ ਆਗੂ ਨਾਲ ਉਸ ਦੀ ਸੁਰ ਨਹੀਂ ਮਿਲਦੀ। ਜਦੋਂ ਪਾਰਟੀ ਵਿਧਾਇਕਾਂ ਨੇ ਵਿਧਾਨ ਸਭਾ ਸਮਾਗਮ ਦੀ ਤਿਆਰੀ ਕਰਨੀ ਸੀ, ਉਸ ਨੇ ਵੱਖਰੀ ਮੀਟਿੰਗ ਸੱਦ ਕੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਹਾਈ ਕਮਾਨ ਨੂੰ ਦਖਲ ਦੇਣਾ ਪਿਆ। ਸਿੱਟੇ ਵਜੋਂ ਵਿਧਾਨ ਸਭਾ ਦੇ ਅੰਦਰ ਜਦੋਂ ਉਸ ਦੇ ਆਪਣੇ ਵਿਰੁੱਧ ਚਾਂਦਮਾਰੀ ਹੋਈ ਤਾਂ ਬਾਕੀ ਮੈਂਬਰ ੳਸ ਨੂੰ ਆਪਣੇ ਆਗੂ ਉੱਤੇ ਹਮਲੇ ਵਜੋਂ ਲੈ ਕੇ ਵਿਰੋਧ ਕਰਨ ਦੀ ਥਾਂ ਚੁੱਪ ਕੀਤੇ ਬੈਠੇ ਰਹੇ।
ਹੁਣ ਜਦੋਂ ਵਿਧਾਨ ਸਭਾ ਦਾ ਸਮਾਗਮ ਲੰਘ ਚੁੱਕਾ ਹੈ ਤੇ ਫੌਰੀ ਤੌਰ ਉੱਤੇ ਕੋਈ ਖਾਸ ਕੰਮ ਕਰਨ ਵਾਲਾ ਨਹੀਂ, ਓਦੋਂ ਹਾਕਮ ਧਿਰ ਨੇ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਦਾ ਲੁੱਕ ਸਕੈਂਡਲ ਉਠਾ ਕੇ ਪ੍ਰਤਾਪ ਸਿੰਘ ਬਾਜਵਾ ਦੇ ਵਿਰੁੱਧ ਜਾਂਚ ਦੀ ਗੱਲ ਤੋਰ ਦਿੱਤੀ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸਾਂ ਦਾ ਮੁੱਢ ਉਸ ਦੀ ਆਪਣੀ ਸਰਕਾਰ ਦੇ ਹੁੰਦਿਆਂ ਬੱਝਾ ਸੀ, ਉਵੇਂ ਹੀ ਪ੍ਰਤਾਪ ਸਿੰਘ ਬਾਜਵਾ ਦੇ ਲੁੱਕ ਸਕੈਂਡਲ ਦਾ ਮੁੱਢ ਵੀ ਉਸੇ ਸਰਕਾਰ ਵੇਲੇ ਬੱਝ ਗਿਆ ਸੀ। ਹੁਣ ਦੀ ਸਰਕਾਰ ਉਸ ਵਕਤ ਦੀ ਫਾਈਲ ਨੂੰ ਵਰਤ ਸਕਦੀ ਹੈ। ਭਾਵੇਂ ਸਾਰੇ ਸਿਆਸੀ ਮਾਹਰ ਇਹ ਸਮਝਦੇ ਹਨ ਕਿ ਹਾਕਮ ਧਿਰ ਇਸ ਫਾਈਲ ਨੂੰ ਚੁੱਕ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਮੁਕੱਦਮੇ ਵਿੱਚ ਫਸਾਉਣ ਦਾ ਜ਼ੋਰ ਲਾਵੇਗੀ, ਅੰਦਰੋਂ ਆ ਰਹੀਆਂ ਸੁਰਾ ਇਹ ਦੱਸਦੀਆਂ ਹਨ ਕਿ ਏਦਾਂ ਦਾ ਕੁਝ ਨਹੀਂ ਹੋਣ ਲੱਗਾ। ਬਾਜਵਾ ਦੇ ਨਾਲ ਕੁਝ ਅਫਸਰ ਵੀ ਫਸ ਸਕਦੇ ਹਨ ਤੇ ਉਨ੍ਹਾਂ ਅਫਸਰਾਂ ਵਿੱਚੋਂ ਕੁਝ ਉਹ ਹਨ, ਜਿਹੜੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਹਨ। ਜਦੋਂ ਉਨ੍ਹਾਂ ਅਫਸਰਾਂ ਨੂੰ ਬਚਾਉਣ ਲਈ ਰਾਹ ਕੱਢਿਆ ਤਾਂ ਬਾਜਵਾ ਵੀ ਨਾਲ ਇਸ ਵਿੱਚੋਂ ਬਚ ਸਕਦਾ ਹੈ। ਇਸ ਦੀਆਂ ਕਨਸੋਆਂ ਮਿਲ ਰਹੀਆਂ ਹਨ। ਜਾਣਕਾਰ ਆਖਦੇ ਹਨ ਕਿ ਹਾਕਮ ਧਿਰ ਇਸ ਵਾਰ ਉਸ ਦੇ ਖਿਲਾਫ ਕੇਸ ਕਰਨ ਦੀ ਥਾਂ ਕੇਸ ਕਰਨ ਦੇ ਡਰਾਵੇ ਦੀ ਤਲਵਾਰ ਲਟਕਾਈ ਰੱਖ ਕੇ ਉਸੇ ਤਰ੍ਹਾਂ ਵਰਤਣ ਦਾ ਯਤਨ ਕਰੇਗੀ, ਜਿਵੇਂ ਬੀਬੀ ਰਾਜਿੰਦਰ ਕੌਰ ਭੱਠਲ ਦੇ ਕੇਸ ਵਿੱਚ ਕੀਤਾ ਗਿਆ ਸੀ।
ਕੱਲ੍ਹ ਨੂੰ ਇਸ ਮਾਮਲੇ ਵਿੱਚ ਕੀ ਹੁੰਦਾ ਹੈ, ਹਾਲ ਦੀ ਘੜੀ ਕਹਿ ਸਕਣਾ ਔਖਾ ਹੈ, ਪਰ ਏਨਾ ਸਮਝ ਆ ਰਿਹਾ ਹੈ ਕਿ ਹਾਲਾਤ ਇਸ ਵਕਤ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਲਈ ਸੁਖਾਵੇਂ ਨਹੀਂ ਤੇ ਇਹ ਉਸ ਦੀ ਆਪਣੀ ਭੁੱਲ ਦਾ ਨਤੀਜਾ ਹਨ। ਉਸ ਨੇ ਅੱਗੜ-ਪਿੱਛੜ ਇਹੋ ਜਿਹੇ ਕੁਚੱਜੇ ਕਦਮ ਚੁੱਕੇ ਹਨ, ਸਣੇ ਦੋ ਸੂਝ ਤੋਂ ਸੱਖਣੇ ਬੁਲਾਰੇ ਥਾਪਣ ਦੇ, ਜਿਹੜੇ ਉਸ ਨੂੰ ਘਾਟੇਵੰਦੇ ਰਹੇ ਹਨ। ਪਾਰਟੀ ਇੱਕ ਸੁਰ ਹੋਣ ਦੀ ਥਾਂ ਦੋਫਾੜ ਹੋਈ ਪਈ ਹੈ। ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਤੱਕ ਜੇ ਇਹ ਪਾਰਟੀ ਆਪਣਾ ਘਰ ਨਾ ਸੰਭਾਲ ਸਕੀ ਤਾਂ ਫਿਰ ਨਾ ਪਾਰਟੀ ਦੇ ਪੱਲੇ ਸੀਟਾਂ ਪੈਣ ਦੀ ਆਸ ਰਹਿ ਜਾਣੀ ਹੈ ਤੇ ਨਾ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੀ ਬਚ ਸਕਣੀ ਹੈ।
ਉਹ ਦਿਨ ਬਹੁਤ ਪਿੱਛੇ ਰਹਿ ਗਏ, ਜਦੋਂ ਐਮਰਜੈਂਸੀ ਤੋਂ ਪਿੱਛੋਂ ਅਕਾਲੀ-ਜਨਤਾ ਸਰਕਾਰ ਨੇ ਕਾਂਗਰਸ ਦੇ ਕੁਝ ਸਾਬਕਾ ਵਜ਼ੀਰਾਂ ਨੂੰ ਘੇਰਨ ਲਈ ਕੇਸ ਬਣਾਏ ਸਨ। ਮੁੱਖ ਮੰਤਰੀ ਓਦੋਂ ਪ੍ਰਕਾਸ਼ ਸਿੰਘ ਬਾਦਲ ਹੀ ਸਨ। ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਤੇ ਰਾਜਿੰਦਰ ਕੌਰ ਭੱਠਲ ਤੋਂ ਬਾਅਦ ਆਈ ਅਕਾਲੀ-ਭਾਜਪਾ ਸਰਕਾਰ ਨੇ ਵੀ ਇਹੋ ਜਿਹੇ ਕੁਝ ਮੁਕੱਦਮੇ ਬਣਾਏ ਸਨ, ਪਰ ਉਨ੍ਹਾਂ ਦਾ ਕੋਈ ਲਾਭ ਨਹੀਂ ਸੀ ਹੋਇਆ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹੋ ਕੁਝ ਕੀਤਾ, ਜਿਸ ਵਿੱਚ ਬਾਦਲ ਬਾਪ-ਬੇਟੇ ਨੂੰ ਪਟਿਆਲੇ ਦੀ ਜੇਲ੍ਹ ਵਿੱਚ ਜਾਣਾ ਪਿਆ, ਪਰ ਉਹ ਕਦਮ ਅਮਰਿੰਦਰ ਸਿੰਘ ਲਈ ਪੁੱਠਾ ਪੈ ਗਿਆ ਸੀ। ਜਦੋਂ ਫਿਰ ਅਕਾਲੀ-ਭਾਜਪਾ ਸਰਕਾਰ ਦੀ ਵਾਰੀ ਆਈ ਤਾਂ ਹਰ ਕੋਈ ਸਮਝਦਾ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਖੈਰ ਨਹੀਂ, ਪਰ ਇਸ ਵਾਰੀ ਬਾਦਲ ਸਾਹਿਬ ਨੇ ਆਣ ਕੇ ਇੱਕ-ਦੋ ਉਨ੍ਹਾਂ ਮੁਕੱਦਮਿਆਂ ਤੋਂ ਅੱਗੇ ਗੱਲ ਨਹੀਂ ਵਧਾਈ, ਜਿਨ੍ਹਾਂ ਦਾ ਮੁੱਢ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਹੁੰਦਿਆਂ ਹੀ ਕਾਂਗਰਸੀਆਂ ਦੀ ਧੜੇਬੰਦੀ ਕਾਰਨ ਬੱਝ ਗਿਆ ਸੀ। ਹੁਣ ਇਹੋ ਜਿਹੀ ਕੋਈ ਇੱਛਾ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਘੱਟੋ-ਘੱਟ ਜਾਪਦੀ ਨਹੀਂ ਤੇ ਹੋਰਨਾਂ ਦਾ ਪਤਾ ਨਹੀਂ।
ਜਿਹੜਾ ਪੁਆੜਾ ਇਸ ਵਕਤ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਪਿਆ ਫਿਰਦਾ ਹੈ, ਇਸ ਦੇ ਪਿੱਛੇ ਕਾਫੀ ਸਾਰੀ ਗਲਤੀ ਉਸ ਦੀ ਆਪਣੀ ਹੈ। ਉਸ ਨੇ ਆਪਣੀ ਪ੍ਰਧਾਨਗੀ ਵੀ ਪੱਕੀ ਨਾ ਹੋਣ ਦਿੱਤੀ ਤੇ ਪਾਰਟੀ ਦੇ ਦੋ ਬੁਲਾਰੇ ਥਾਪ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਉਸ ਦਾ ਭਰਾ ਫਤਹਿਜੰਗ ਸਿੰਘ ਬਾਜਵਾ ਸੀ, ਜਿਸ ਦੇ ਬਾਰੇ ਗੁਰਦਾਸਪੁਰ ਜਿ਼ਲੇ ਵਿੱਚ ਲੋਕ ਕਈ ਗੱਲਾਂ ਕਰਦੇ ਹਨ। ਦੂਸਰਾ ਬੁਲਾਰਾ ਉਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਬਣਾ ਕੇ ਮੁਸੀਬਤ ਪਾ ਲਈ, ਕਿਉਂਕਿ ਸੁਖਪਾਲ ਖਹਿਰਾ ਦੀ ਸਮਝ ਵਿੱਚ ਬੁਲਾਰਾ ਹੋਣ ਦਾ ਮਤਲਬ ਇਹੋ ਹੈ ਕਿ ਬੋਲਦਾ ਰਹੇ ਤੇ ਸਿਰਫ ਬੋਲਦਾ ਹੀ ਰਹੇ, ਭਾਵੇਂ ਆਪਣੇ ਖਿਲਾਫ ਗੋਲ ਕਰੀ ਜਾਵੇ। ਆਪਣੀ ਇਸੇ ਖਾਹਿਸ਼ ਦੀ ਪੂਰਤੀ ਲਈ ਉਸ ਨੇ ਅਕਾਲੀ ਦਲ ਦੇ ਵਿਧਾਇਕ ਐੱਨ ਕੇ ਸ਼ਰਮਾ ਦੇ ਖਿਲਾਫ ਭਾਨਮਤੀ ਦਾ ਪਿਟਾਰਾ ਖੋਲ੍ਹ ਦਿੱਤਾ, ਜਿਸ ਨਾਲ ਉਸ ਦੀ ਆਪਣੀ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉਸ ਦੇ ਪਰਵਾਰ ਦੇ ਪੱਤਰੇ ਵੀ ਖਿੱਲਰ ਗਏ।
ਅੱਗੋਂ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਦੇ ਪ੍ਰਧਾਨ ਲਈ ਲੋੜੀਂਦੇ ਕੱਦ ਦਾ ਸਾਬਤ ਹੋਣ ਦੀ ਥਾਂ ਗੁਰਦਾਸਪੁਰ ਦੇ ਕਾਂਗਰਸੀ ਆਗੂ ਦੀ ਹੈਸੀਅਤ ਵਿੱਚ ਖੁਸ਼ ਜਾਪਦਾ ਹੈ। ਉਸ ਦੇ ਬਿਆਨ ਨਿੱਜੀ ਪੱਧਰ ਤੋਂ ਉੱਪਰ ਨਹੀਂ ਉੱਠ ਰਹੇ ਤੇ ਪਾਰਟੀ ਦੇ ਪੰਜਾਬ ਦੇ ਕਿਸੇ ਵੱਡੇ ਆਗੂ ਨਾਲ ਉਸ ਦੀ ਸੁਰ ਨਹੀਂ ਮਿਲਦੀ। ਜਦੋਂ ਪਾਰਟੀ ਵਿਧਾਇਕਾਂ ਨੇ ਵਿਧਾਨ ਸਭਾ ਸਮਾਗਮ ਦੀ ਤਿਆਰੀ ਕਰਨੀ ਸੀ, ਉਸ ਨੇ ਵੱਖਰੀ ਮੀਟਿੰਗ ਸੱਦ ਕੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਹਾਈ ਕਮਾਨ ਨੂੰ ਦਖਲ ਦੇਣਾ ਪਿਆ। ਸਿੱਟੇ ਵਜੋਂ ਵਿਧਾਨ ਸਭਾ ਦੇ ਅੰਦਰ ਜਦੋਂ ਉਸ ਦੇ ਆਪਣੇ ਵਿਰੁੱਧ ਚਾਂਦਮਾਰੀ ਹੋਈ ਤਾਂ ਬਾਕੀ ਮੈਂਬਰ ੳਸ ਨੂੰ ਆਪਣੇ ਆਗੂ ਉੱਤੇ ਹਮਲੇ ਵਜੋਂ ਲੈ ਕੇ ਵਿਰੋਧ ਕਰਨ ਦੀ ਥਾਂ ਚੁੱਪ ਕੀਤੇ ਬੈਠੇ ਰਹੇ।
ਹੁਣ ਜਦੋਂ ਵਿਧਾਨ ਸਭਾ ਦਾ ਸਮਾਗਮ ਲੰਘ ਚੁੱਕਾ ਹੈ ਤੇ ਫੌਰੀ ਤੌਰ ਉੱਤੇ ਕੋਈ ਖਾਸ ਕੰਮ ਕਰਨ ਵਾਲਾ ਨਹੀਂ, ਓਦੋਂ ਹਾਕਮ ਧਿਰ ਨੇ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਦਾ ਲੁੱਕ ਸਕੈਂਡਲ ਉਠਾ ਕੇ ਪ੍ਰਤਾਪ ਸਿੰਘ ਬਾਜਵਾ ਦੇ ਵਿਰੁੱਧ ਜਾਂਚ ਦੀ ਗੱਲ ਤੋਰ ਦਿੱਤੀ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸਾਂ ਦਾ ਮੁੱਢ ਉਸ ਦੀ ਆਪਣੀ ਸਰਕਾਰ ਦੇ ਹੁੰਦਿਆਂ ਬੱਝਾ ਸੀ, ਉਵੇਂ ਹੀ ਪ੍ਰਤਾਪ ਸਿੰਘ ਬਾਜਵਾ ਦੇ ਲੁੱਕ ਸਕੈਂਡਲ ਦਾ ਮੁੱਢ ਵੀ ਉਸੇ ਸਰਕਾਰ ਵੇਲੇ ਬੱਝ ਗਿਆ ਸੀ। ਹੁਣ ਦੀ ਸਰਕਾਰ ਉਸ ਵਕਤ ਦੀ ਫਾਈਲ ਨੂੰ ਵਰਤ ਸਕਦੀ ਹੈ। ਭਾਵੇਂ ਸਾਰੇ ਸਿਆਸੀ ਮਾਹਰ ਇਹ ਸਮਝਦੇ ਹਨ ਕਿ ਹਾਕਮ ਧਿਰ ਇਸ ਫਾਈਲ ਨੂੰ ਚੁੱਕ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਮੁਕੱਦਮੇ ਵਿੱਚ ਫਸਾਉਣ ਦਾ ਜ਼ੋਰ ਲਾਵੇਗੀ, ਅੰਦਰੋਂ ਆ ਰਹੀਆਂ ਸੁਰਾ ਇਹ ਦੱਸਦੀਆਂ ਹਨ ਕਿ ਏਦਾਂ ਦਾ ਕੁਝ ਨਹੀਂ ਹੋਣ ਲੱਗਾ। ਬਾਜਵਾ ਦੇ ਨਾਲ ਕੁਝ ਅਫਸਰ ਵੀ ਫਸ ਸਕਦੇ ਹਨ ਤੇ ਉਨ੍ਹਾਂ ਅਫਸਰਾਂ ਵਿੱਚੋਂ ਕੁਝ ਉਹ ਹਨ, ਜਿਹੜੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਹਨ। ਜਦੋਂ ਉਨ੍ਹਾਂ ਅਫਸਰਾਂ ਨੂੰ ਬਚਾਉਣ ਲਈ ਰਾਹ ਕੱਢਿਆ ਤਾਂ ਬਾਜਵਾ ਵੀ ਨਾਲ ਇਸ ਵਿੱਚੋਂ ਬਚ ਸਕਦਾ ਹੈ। ਇਸ ਦੀਆਂ ਕਨਸੋਆਂ ਮਿਲ ਰਹੀਆਂ ਹਨ। ਜਾਣਕਾਰ ਆਖਦੇ ਹਨ ਕਿ ਹਾਕਮ ਧਿਰ ਇਸ ਵਾਰ ਉਸ ਦੇ ਖਿਲਾਫ ਕੇਸ ਕਰਨ ਦੀ ਥਾਂ ਕੇਸ ਕਰਨ ਦੇ ਡਰਾਵੇ ਦੀ ਤਲਵਾਰ ਲਟਕਾਈ ਰੱਖ ਕੇ ਉਸੇ ਤਰ੍ਹਾਂ ਵਰਤਣ ਦਾ ਯਤਨ ਕਰੇਗੀ, ਜਿਵੇਂ ਬੀਬੀ ਰਾਜਿੰਦਰ ਕੌਰ ਭੱਠਲ ਦੇ ਕੇਸ ਵਿੱਚ ਕੀਤਾ ਗਿਆ ਸੀ।
ਕੱਲ੍ਹ ਨੂੰ ਇਸ ਮਾਮਲੇ ਵਿੱਚ ਕੀ ਹੁੰਦਾ ਹੈ, ਹਾਲ ਦੀ ਘੜੀ ਕਹਿ ਸਕਣਾ ਔਖਾ ਹੈ, ਪਰ ਏਨਾ ਸਮਝ ਆ ਰਿਹਾ ਹੈ ਕਿ ਹਾਲਾਤ ਇਸ ਵਕਤ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਲਈ ਸੁਖਾਵੇਂ ਨਹੀਂ ਤੇ ਇਹ ਉਸ ਦੀ ਆਪਣੀ ਭੁੱਲ ਦਾ ਨਤੀਜਾ ਹਨ। ਉਸ ਨੇ ਅੱਗੜ-ਪਿੱਛੜ ਇਹੋ ਜਿਹੇ ਕੁਚੱਜੇ ਕਦਮ ਚੁੱਕੇ ਹਨ, ਸਣੇ ਦੋ ਸੂਝ ਤੋਂ ਸੱਖਣੇ ਬੁਲਾਰੇ ਥਾਪਣ ਦੇ, ਜਿਹੜੇ ਉਸ ਨੂੰ ਘਾਟੇਵੰਦੇ ਰਹੇ ਹਨ। ਪਾਰਟੀ ਇੱਕ ਸੁਰ ਹੋਣ ਦੀ ਥਾਂ ਦੋਫਾੜ ਹੋਈ ਪਈ ਹੈ। ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਤੱਕ ਜੇ ਇਹ ਪਾਰਟੀ ਆਪਣਾ ਘਰ ਨਾ ਸੰਭਾਲ ਸਕੀ ਤਾਂ ਫਿਰ ਨਾ ਪਾਰਟੀ ਦੇ ਪੱਲੇ ਸੀਟਾਂ ਪੈਣ ਦੀ ਆਸ ਰਹਿ ਜਾਣੀ ਹੈ ਤੇ ਨਾ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੀ ਬਚ ਸਕਣੀ ਹੈ।
-ਜਤਿੰਦਰ ਪਨੂੰ
Subscribe to: Post Comments (Atom)
No comments:
Links to this post