jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

ਧਾਰਮਿਕ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰੂ-ਗੱਦੀ 

ਦਿਵਸ 18-09-13 ਤੇ ਵਿਸ਼ੇਸ਼--ਪੰਡਤਰਾਉ ਧਰੇਨੰਵਰ(ਲੇਖਕ )

ਸ਼੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ 

'ਨਾਨਕ ਚਿੰਤਾ ਮਤਿ ਕਰਹੁ, ਚਿੰਤਾ ਤਿਸ ਹੀ ਹੇਇ ||
ਜਲ ਮਹਿ ਜੰਤ ਉਪਾਇਅਨੁ, ਤਿੰਨਾ ਭਿ ਰੋਜੀ ਦੇਇ || 


Guru-Angad-Dev-Ji-Teaching-Gurmukhi.jpg

(ਅੰਗ, 955)'

 ਭਾਵ ਹੈ ਕਿ ਇੰਨਸਾਨ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਭਗਵਾਨ ਜਲ ਵਿੱਚ ਜੀਵ-ਜੰਤੂ ਨੂੰ ਉਪਾਇਅਨੁ ਤੋਂ ਬਾਅਦ ਉਹਨਾਂ ਲਈ ਖਾਣ ਲਈ ਬੰਦੋਬਸਤ ਵੀ ਕਰਦਾ ਹੈ|  ਇਸੇ ਤਰ੍ਹਾ ਹੀ ਇੰਨਸਾਨ ਨੂੰ ਉਪਾਇਅਨੁ ਤੋਂ ਬਾਅਦ ਖਾਣ ਲਈ ਬੰਦੋਬਸਤ ਜਰੂਰ ਕਰਦਾ ਹੈ, ਪਰ ਆਧੁਨਿਕ-ਕਾਲ ਵਿੱਚ ਮਾਨਵ, ਗੁਰੂ ਸਾਹਿਬ ਦੇ ਇਸ ਸ਼ਬਦ ਨੂੰ ਨਾ ਸਮਝ ਕੇ ਗਲਤ ਕਰਮ ਤੋਂ ਖਾਣ ਦਾ ਪ੍ਰਬੰਧ ਖੁਦ ਕਰਨ ਦਾ ਦੁ ਸਾਹਸ ਕਰਦਾ ਹੈ| ਇਸ ਲਈ ਉਹ ਇੰਨਸਾਨ ਚਿੰਤਾ ਦੇ ਜਾਲ ਵਿੱਚ ਫਸ ਜਾਂਦਾ ਹੈ| ਪਵਿੱਤਰ ਪੰਜਾਬੀ-ਭਾਸ਼ਾ ਵਿੱਚ ਲੱਚਰ ਗਾਣੇ ਗਾ ਕੇ ਪੈਸੇ ਕਮਾਉਣ ਵਾਲੇ ਕੁੱਝ ਗਾਇਕਾਂ ਵਰਗੇ ਮਨੁੱਖ ਲੋਕਾਂ ਨੂੰ ਗੁਰੂ ਦੀ ਇਸ ਬਾਣੀ ਨੂੰ ਸਮਝਣਾ ਪਵੇਗਾ: ਕਿਉਂਕਿ ਪੰਜਾਬੀ-ਭਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਹਾਨ ਦੇਣ ਹੈ| ਦੁਨੀਆਂ ਵਿੱਚ ਇਹੋ ਜਿਹੀ ਇਕੋ ਇਕ ਭਾਸ਼ਾ ਇਹੀ ਹੋਵੇਗੀ ਜਿਸ ਦਾ ਅੱਖਰ ਇਕ ਗੁਰੂ ਨੇ ਸਜਾਇਆ ਹੋਵੇਗਾ| ਪੰਜਾਬੀ ਹੀ ਇਕ ਭਾਸ਼ਾ ਹੋਵੇਗੀ ਜਿਸ ਵਿੱਚ ਨਾ-ਸਿਰਫ ਸੂਫੀ ਵਾਦ ਦਾ ਰਸ ਮਿਲੇਗਾ, ਬਲਕਿ ਮਾਨਵੀਅਤ ਦੇ ਸੰਦੇਸ਼ ਨੂੰ ਸਭ ਲਈ ਦੱਸਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਸ ਭਾਸ਼ਾ ਵਿੱਚ ਸਸ਼ੋਭਿਤ ਹੈ| ਇਸ ਭਾਸ਼ਾ ਨੂੰ ਸਭ ਨੂੰ ਸਿਖਾਉਣ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਜਿੰਨੀ ਮਿਹਨਤ ਕੀਤੀ ਸੀ ਉਨੀ ਮਿਹਨਤ ਕਿਸੇ ਹੋਰ ਨਹੀਂ ਕੀਤੀ ਹੋਵੇਗੀ|  ਆਧੁਨਿਕ-ਕਾਲ ਵਿੱਚ ਭਾਵੇਂ 'ਕਿੱਟਲ', 'ਮੈਕਸ-ਮੂਲਰ' ਵਰਗੇ ਵਿਦੇਸ਼ੀ ਭਾਸ਼ਾ-ਗਿਆਨੀ ਲੋਕਾਂ ਨੇ ਭਾਰਤੀਯ ਸੂਬਾ-ਭਾਸ਼ਾ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ, ਪਰ ਗੁਰੂ ਅੰਗਦ ਦੇਵ ਜੀ 15ਵੀਂ ਸਦੀ ਦੇ ਵਿੱਚ ਹੀ ਪ੍ਰਾਂਤਕ-ਭਾਸ਼ਾ ਦੀ ਦੁਰਗਤੀ ਸਮਝ ਚੁੱਕੇ ਸਨ|  ਇਸ ਲਈ ਸ੍ਰੀ ਖਡੂਰ ਸਾਹਿਬ ਜੀ ਦੇ ਵਿੱਚ ਪੇੜ ਦੇ ਨੀਚੇ ਬੈਠ ਕੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਸਨ|  ਗੁਰੂ ਸਾਹਿਬ ਜੀ ਇੰਨੇ ਅੰਤਰਜਾਮੀ ਸਨ ਕਿ ਬਿਨ ਬੋਲੇ ਲੋਕਾਂ ਦੇ ਦਰਦ ਸਮਝਦੇ ਸਨ|  ਇਸੀ ਲਈ ਇੰਨੇ ਵੱਡੇ ਤੌਰ ਤੇ ਲੰਗਰ ਪ੍ਰਥਾ ਚਲਾ ਕੇ ਹਜਾਰਾਂ ਲੋਕਾਂ ਦੇ ਖਾਣ ਦਾ ਪ੍ਰਬੰਧ ਕਰਦੇ ਸਨ| ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਇਕ ਮਹਾਨ ਦੇਣ ਇਹ ਵੀ ਹੈ ਕਿ ਔਰਤ ਨੂੰ ਸਮਾਜ ਵਿੱਚ ਕੋਈ ਦਰਜਾ ਨਾ ਦੇਣ ਦੇ ਵਕਤ ਗੁਰੂ ਸਾਹਿਬ ਜੀ ਨੇ ਆਪਣੀ ਪਤਨੀ ਖੀਵੀ ਜੀ ਨੂੰ ਪੂਰੇ ਲੰਗਰ-ਪ੍ਰਥਾ ਦੀ ਦੇਖ-ਰੇਖ ਦੀ ਜਿੰਮੇਵਾਰੀ ਦੇ ਦਿੱਤੀ ਸੀ|  ਇਸ ਲਈ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਕੋ-ਇਕ ਮਹਿਲਾ ਦਾ ਨਾਮ ਜੇਕਰ ਦਰਜ ਹੈ ਤਾਂ ਉਹ ਮਾਤਾ ਖੀਵੀ ਜੀ ਦਾ ਹੈ| ਗੁਰੂ ਸਾਹਿਬ ਨਾ ਸਿਰਫ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਦਾ ਪ੍ਰਬੰਧ ਕਰਦੇ ਸਨ, ਬਲਕਿ ਗਰੀਬ ਲੋਕਾਂ ਲਈ ਦੀਨ-ਦਿਆਲ ਵੀ ਸਨ| ਉਹ ਇੰਨੇ ਦਿਆਲੂ ਸਨ ਕਿ ਜਦੋਂ 'ਹਮਾਯੂ' ਨੇ ਆਪਣੀ ਤਲਵਾਰ ਗੁਰੂ ਸਾਹਿਬ ਜੀ ਦੇ ਗਲ ਤੇ ਰੱਖ ਦਿੱਤੀ ਸੀ ਤਾਂ ਉਨ੍ਹਾਂ ਨੂੰ ਵੀ ਗੁਰੂ ਸਾਹਿਬ ਜੀ ਨੇ  ਮਾਫ ਕੀਤਾ ਸੀ| ਇਸ ਲਈ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠ ਕੇ ਮਨੁੱਖਤਾ ਦਾ ਸੰਦੇਸ਼ ਦਾ ਚਾਰੇ ਪਾਸੋਂ ਪ੍ਰਸਾਰ ਕੀਤਾ ਸੀ| ਪਰ, ਬਹੁਤ ਦੁੱਖ ਹੁੰਦਾ ਹੈ, ਜਦੋਂ ਲੋਕ ਕਹਿੰਦੇ ਹਨ ਕਿ ਪੰਜਾਬੀ-ਭਾਸ਼ਾ ਅਗਲੇ 50 ਸਾਲਾਂ ਵਿਚ ਖਤਮ ਹੋ ਜਾਵੇਗੀ| ਮਨ ਉਦਾਸ ਹੋ ਜਾਂਦਾ ਹੈ ਜਦੋਂ ਪੰਜਾਬੀ ਗੱਭਰੂ ਨਸ਼ਾ ਕਰਕੇ ਖੇਡ ਖੇਡਦੇ ਹਨ| ਮਨ ਤਦ ਵੀ ਦੁੱਖੀ ਹੋ ਜਾਂਦਾ ਹੈ, ਜਦੋਂ ਜਨਮ ਤੋਂ ਪਹਿਲਾ ਹੀ ਕੁੜੀ ਨੂੰ ਕੁੱਖ ਵਿਚ ਮਾਰ ਦਿੰਦੇ ਹਨ| ਇਸ ਸਾਰੀ ਸੱਚਾਈ ਤੋ ਬਹੁਤ ਵੱਡੀ ਸੱਚਾਈ ਤਾਂ ਇਹ ਹੈ ਕਿ ਆਧਨਿਕ ਪੰਜਾਬ ਵਿਚ ਕਿਤੇ ਵੀ ਸੱਚੇ ਪੰਜਾਬੀ ਭਾਸ਼ਾ-ਪ੍ਰੇਮੀ ਨਹੀਂ ਦਿਸਦੇ ਹਨ| ਜੇ ਸੱਚਾ ਪੰਜਾਬੀ ਭਾਸਾ-ਪ੍ਰੇਮੀ ਹੁੰਦਾ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਪੰਜਾਬ ਵਿੱਚ ਭਾਸ਼ਾ ਯੂਨੀਵਰਸਿਟੀ ਹੁੰਦੀ, ਨਾ ਕਿ ਇੱਥੇ ਖੇਤੀ-ਬਾੜੀ ਯੂਨੀਵਰਸਿਟੀ ਹੁੰਦੀ| ਜੇ ਸੱਚੇ ਪੰਜਾਬੀ ਭਾਸ਼ਾ-ਪ੍ਰੇਮੀ ਹੁੰਦੇ ਤਾਂ ਇੱਥੇ ਨਾ ਹੀ ਕੋਈ ਲੱਚਰ ਗਾਣੇ ਬਣਦੇ ਅਤੇ ਨਾ ਹੀ ਕੋਈ ਲੱਚਰ ਗਾਣੇ ਤੇ ਨੱਚਦੇ| ਪੂਰੇ ਪੰਜਾਬ ਵਿਚ ਹਜਾਰਾਂ ੦ਥ:Tਛ ਕੋਚਿੰਗ-ਸੈਂਟਰ ਦਿਸਦੇ ਹਨ| ਪਰ ਜੇਕਰ ਸੱਚੇ ਪੰਜਾਬੀ-ਪ੍ਰੇਮੀ ਹੁੰਦੇ ਤਾਂ ਹਰ ਥਾਂ ਤੇ ਪੰਜਾਬੀ-ਪਾਠਸ਼ਾਲਾ ਹੁੰਦੀ| ਪੰਜਾਬ ਵਿਚ ਜੇਕਰ ਸੱਚੇ ਪੰਜਾਬੀ-ਪ੍ਰੇਮੀ ਹੁੰਦੇ ਤਾ ਕਲਾਕਾਰ, ਗੀਤਕਾਰ ਪੈਸੇ ਲੈ ਕੇ ਸਟੇਜ ਉਤੇ ਨਾ ਗਾਉਂਦੇ, ਬਲਕਿ ਸੁੰਨੇ ਪਏ ਹੋਏ ਪਿੰਡਾਂ ਦੀਆਂ ਗਲੀਆਂ ਵਿਚ, ਪੰਜਾਬੀ ਗਾਣੇ ਗਾਉਂਦੇ| ਪਰ, ਇਹ ਸਾਰੀਆਂ ਗੱਤੀਵਿਧੀਆ ਨਹੀਂ ਹੁੰਦੀਆ ਇਸੇ ਲਈ ਪੰਜਾਬੀ-ਭਾਸ਼ਾ ਖਤਰੇ ਵਿਚ ਹੈ| ਹਰੀ-ਕ੍ਰਾਂਤੀ ਵੇਖਦਿਆਂ ਹੋਇਆਂ ਪੰਜਾਬ ਵਿਚ ਸਾਹਿਤਕ-ਕ੍ਰਾਂਤੀ ਦੀ ਲੋੜ ਹੈ| ਕਰਨਾਟਕਾ ਵਿਚ ਵੀ 1970 ਵਿਚ ਇਹੋ-ਜਿਹੀ ਸਾਹਿਤਕ-ਕ੍ਰਾਤੀ ਦੀ ਲੋੜ ਸੀ ਉਸ ਵਕਤ ਕੱਨੜ-ਭਾਸ਼ਾਂ ਦੇ ਕਲਾਕਾਰ ਤੇ ਗਾਇਕ ਡਾ: ਰਾਜਕੁਮਾਰ ਨੇ ਸੜਕ ਤੇ ਆ ਕੇ ਕੱਨੜਭਾਸ਼ਾ ਲਈ ਅੰਦੋਲਨ ਕੀਤਾ ਸੀ| ਅੰਦੋਲਨ ਇੰਨਾ ਮਜਬੂਤ ਸੀ ਕਿ ਕੱਨੜ ਭਾਸਾ ਵਿਚ ਮਹਾਨ-ਕ੍ਰਾਤੀ ਹੋਈ| ਇਸੀ ਦਾ ਨਤੀਜਾ ਸੀ ਕਿ ਕੱਨੜ ਭਾਸਾ ਲਈ 8 'ਗਿਆਨਪੀਠ' ਪਰੁਸਕਾਰ ਮਿਲ ਚੁੱਕੇ ਹਨ| ਪਰ, ਪਵਿੱਤਰ ਪੰਜਾਬੀ- ਭਾਸ਼ਾ ਲਈ ਹੁਣ ਤੱਕ ਸਿਰਫ ਡੇਢ ਹੀ 'ਗਿਆਨਪੀਠ' ਪਰੁਸਕਾਰ ਮਿਲਣਨ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ| ਇਹੋ-ਜਿਹੇ ਚਿੰਤਾਜਨਕ ਵਿਸ਼ੇ ਤੇ ਗਾਣਾ ਗਾ ਕੇ ਜੰਨਤਾ ਵਿਚ ਜਾਗਰੂਕਤਾ ਪੈਦਾ ਕਰਨ ਲਈ ਪੰਜਾਬੀ ਗਾਇਕ-ਕਲਾਕਾਰ ਸੜਕ ਤੇ ਕਿਉ ਨਹੀਂ ਆ ਸਕਦੇ? ਖਡੂਰ ਸਾਹਿਬ ਦੇ 'ਸ਼੍ਰੀ ਅੱਖਰ ਸਾਹਿਬ ਗੁਰਦੁਆਰੇ' ਵਿੱਚ ਮੱਥਾ ਟੇਕ ਕੇ ਹੋਸ਼ ਵਿਚ ਕੁਝ ਲਿਖਣ ਦਾ ਵਾਅਦਾ ਜੇਕਰ ਕੁਝ ਸ਼ਰਾਬੀ ਪੰਜਾਬੀ-ਲੇਖਕ ਕਰਨਗੇ ਤਾਂ ਪੰਜਾਬੀ ਸਾਹਿਤਕ-ਲੋਕ ਵਿੱਚ ਕ੍ਰਾਤੀ ਆ ਸਕਦੀ ਹੈ| ਸ਼ਰਾਬ ਵੇਚ ਕੇ ਇਕੱਠੇ ਹੋਏ ਪੈਸੇ ਤੇ ਰਾਜ ਕਰਨ ਵਾਲੀ ਸਰਕਾਰ ਵਲੋਂ ਜੇਕਰ ਹਰ ਜਿਲ੍ਹੇ ਵਿਚ ਇਕ 'ਗੁਰੂ ਅੰਗਦ ਦੇਵ ਸਾਹਿਤ ਕੇਦਰ' ਖੋਲ੍ਹਿਆ ਜਾਵੇ ਤਾਂ ਘੱਟੋ ਘੱਟ ਪੰਜਾਬ ਵਿੱਚ ਗੁਰੂ ਅੰਗਦ ਦੇਵ ਜੀ ਦੀ 'ਭਾਸ਼ਾ-ਪ੍ਰੇਮ' ਪੰਜਾਬੀ ਲੋਕਾਂ ਨੂੰ ਪਤਾ ਲੱਗ ਜਾਵੇਗਾ| ਕਰਨਾਟਕਾ ਦੇ ਮਸ਼ਹੂਰ ਲੇਖਕ ਗਿਆਨਪੀਠੀ 'ਕੁਵੇੱਪ' ਦੇ ਨਾਂ ਤੇ ਭਾਸ਼ਾ ਅਨੁਵਾਦ ਕੇਂਦਰ ਕਰਨਾਟਕਾ ਸਰਕਾਰ ਨੇ ਖੋਲਕੇ ਹਰ ਸਾਲ 50 ਕਰੋੜ ਰੁਪਏ ਦਿੰਦਾ ਹੈ| ਪਰ, ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਅਜਿਹਾ ਨਾ ਤਾਂ ਕੋਈ ਅਨੁਵਾਦ-ਕੇਂਦਰ ਹੈ ਅਤੇ ਨਾ ਹੀ ਕੋਈ ਗੁਰੂ ਨੂੰ ਸਤਿਕਾਰ ਕਰਨ ਦੀ ਸ਼ਮਤਾ ਹੈ| ਗੁਰੂ ਪੀਰਾ ਦੀ ਰਾਹ ਤੇ ਨਾ ਚੱਲਣ ਵਾਲੇ ਕੁੱਝ ਪੰਜਾਬੀ ਲੋਕ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੇ ਸਾਹਮਣੇ ਵੀ ਮੱਥਾ ਨਹੀ ਟੇਕਦੇ| 


ਸ਼੍ਰੀ ਗੁਰੂ ਅੰਗਦ ਦੇਵ ਜੀ ਫਰਮਾਉਦੇ ਹਨ:
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ||
ਨਾਨਕ ਜਿਸੁ ਪਿਜੰਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ||
  (ਸਲੋਕ ਮਹੱਲਾ 2, ਪੰਨਾ 89)

ਪੰਡਤਰਾਉ ਧਰੇਨੰਵਰ 
ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ
ਸੈਕਟਰ 46, ਚੰਡੀਗੜ੍ਹ| 

616813_108613115951680_1723809812_o.jpg

ਨੋਟ: ਪੰਡਤਰਾਉ ਧਰੇਨੰਵਰ ਕਰਨਾਟਕ ਤੋ ਹੈ ਪਰ ਪੰਜਾਬੀ ਭਾਸ਼ਾ ਸਿਖ ਕੇ ਹੁਣ ਤੱਕ ਪੰਜਾਬੀ ਵਿੱਚ 11 ਕਿਤਾਬਾ ਲਿਖ ਚੁੱਕੇ ਹਨ| ਸ਼੍ਰੀ ਜਪੁਜੀ ਸਾਹਿਬ, ਸ਼੍ਰੀ ਸੁਖਮਨੀ ਸਾਹਿਬ, ਜਫਰਨਾਮਾ, ਕੱਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ| 


___________________________________________



ਸਿੱਖ ਪੰਥ ਦਾ ਹਰਾਵਲ ਦਸਤਾ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ 

Photo: ਸਿੱਖ ਪੰਥ ਦਾ ਹਰਾਵਲ ਦਸਤਾ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ 

ਸਤਬੰਰ ਮਹੀਨੇ ਦੀ 13 ਤਾਰੀਖ ਸੰਨ 1944 ਉਹ ਮਹਾਨ ਇਤਿਹਾਸਿਕ ਦਿਨ ਹੈ ਜਿਸ ਦਿਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਨਮ ਹੋਇਆ ਸੀ। ਮੈਕਗਲਿਨ ਰੋਡ ਲਾਹੌਰ ਸਥਿਤ ਸ੍ਰੋਮਣੀ ਅਕਾਲੀ ਦਲ ਦੇ ਦਫਤਰ ਵਿੱਚ ਬਜੁਰਗ ਅਕਾਲੀ ਆਗੂ: ਅਤੇ ਕਾਲਜਾਂ ਦੇ ਵਿਦਿਆਰਥੀ ਆਮ ਤੌਰ ਤੇ ਇਕੱਠੇ ਬੈਠਦੇ ਸਨ। ਉਨ੍ਹਾਂ ਦਿਨਾਂ ਵਿੱਚ ਮੁਸਲਿਮ ਲੀਗ ਨੇ ਵਿਦਿਅਕ ਅਦਾਰਿਆ ਵਿੱਚ ਆਲ ਇੰਡੀਆ ਮੁਸਲਿਮ ਫੈਡਰੇਸ਼ਨ ਦਾ ਗਠਨ ਕਰ ਦਿੱਤਾ। ਉਸ ਸਮਂੇ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਦੀ ਗੱਲ ਜੋਰ ਫੜ ਚੁੱਕੀ ਸੀ। ਸਿੱਖਾਂ ਅੰਦਰ ਵੀ ਇਹ ਘਬਰਾਹਟ ਹੋਈ ਕਿ ਮੁਸਲਮਾਨ ਜਥੇਬੰਦ ਹੋ ਕੇ ਪਾਕਿਸਤਾਨ ਲੈ ਜਾਣਗੇ ਪਰ ਸਾਡਾ ਵਿਦਿਆਰਥੀ ਵਰਗ ਸਿੱਖ ਸਮੱਸਿਆਵਾਂ ਤੋ ਅਣਜਾਣ ਹੈ। ਇਸ ਲਈ ਉਸ ਨੂੰ ਵੀ ਤੁਰੰਤ ਜਥੇਬੰਦ ਕਰਕੇ ਸਿੱਖਾਂ ਹੱਕਾਂ ਲਈ ਲੜੇ ਜਾ ਰਹੇ ਘੋਲ ਦਾ ਹਿੱਸਾ ਬਣਾਇਆ ਜਾਵੇ। ਇਸ ਸੋਚ ਵਿੱਚੋ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਨਮ ਲਿਆ। ਫੈਡਰੇਸ਼ਨ ਦੇ ਮੁੱਢਲੇ ਮੈਂਬਰਾਂ ਵਿੱਚ ਸ਼੍ਰ: ਸਰੂਪ ਸਿੰਘ ਕੱਲ੍ਹਾ, ਸ਼੍ਰ: ਅਮਰ ਸਿੰਘ ਅੰਬਾਲਵੀ, ਡਾਕਟਰ ਜਸਵੰਤ ਸਿੰਘ ਨੇਕੀ, ਸ਼੍ਰ: ਜਵਾਹਰ ਸਿੰਘ, ਸ਼੍ਰ: ਪ੍ਰਕਾਸ਼ ਸਿੰਘ ਸੇਠੀ ਨੇ ਰਲ ਮਿਲਕੇ ਫੈਡਰੇਸ਼ਨ ਦਾ ਮੁੱਢ ਬੰਨਿ•ਆ। ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਜੀ ਦਾ ਫੈਡਰੇਸ਼ਨ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਮੁੱਖ ਰੋਲ ਸਮਝਿਆ ਜਾਂਦਾ ਹੈ।

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਬਣਨ ਦਾ ਮਾਨ ਇੱਕ ਰਹੀਸ ਪ੍ਰੀਵਾਰ ਦੇ ਐਮ.ਏ. ਕਰਕੇ ਐਲ.ਐਲ.ਬੀ. ਕਰ ਰਹੇ ਵਿਦਿਆਰਥੀ ਸ਼੍ਰ: ਸਰੂਪ ਸਿੰਘ ਕੱਲ੍ਹਾ ਨੂੰ ਹੀਂ ਮਿਲਿਆ। ਜਿੰਨਾਂ ਨੇ ਸੰਨ 1944 ਤੋ ਲੈ ਕੇ 1948 ਤੱਕ ਬਾਖੂਬੀ ਪ੍ਰਧਾਨਗੀ ਦੀਆਂ ਸੇਵਾਵਾਂ ਨਿਭਾਈਆ। ਇਨ੍ਹਾ ਦਿਨਾ ਵਿੱਚ ਹਿੰਦੋਸਤਾਨ ਪਾਕਿਸਤਾਨ ਆਜ਼ਾਦ ਹੋ ਜਾਣ ਕਰਕੇ ਦੁਬਾਰਾ ਫੈਡਰੇਸ਼ਨ ਦੀ ਪ੍ਰਧਾਨ ਦੀ ਚੋਣ 1948 ਵਿੱਚ ਹੋਈ। ਜਦੋ ਸੀਨੀਅਰ ਮੀਤ ਪ੍ਰਧਾਨ ਡਾਕਟਰ ਜਸਵੰਤ ਸਿੰਘ ਨੇਕੀ ਨੂੰ ਦੂਜਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਇਸ ਪਿੱਛੋ 1949 ਤੋਂ 1950 ਸ਼੍ਰ: ਅਮਰ ਸਿੰਘ ਅੰਬਾਲਵੀ, 1950 ਤੋਂ1951 ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦੇ ਪਿਤਾ ਸ਼੍ਰ: ਗੁਰਮੀਤ ਸਿੰਘ ਬਰਾੜ ਜਿਹੜੇ ਬੀ.ਏ. ਕਰਕੇ ਦਿੱਲੀ ਯੂਨੀਵਰਸਿਟੀ ਵਿੱਚ ਐਲ.ਐਲ.ਬੀ. ਦੇ ਵਿਦਿਆਰਥੀ ਸਨ ਪ੍ਰਧਾਨ ਚੁਣੇ ਗਏ। ਉਨ੍ਹਾਂ ਤੋਂ ਬਾਅਦ 1952 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ਼੍ਰ: ਭਾਨ ਸਿੰਘ ਨੂੰ ਬਤੌਰ ਪ੍ਰਧਾਨ ਸੇਵਾ ਕਰਨ ਦਾ ਮੌਕਾ ਮਿਲਿਆ। 1953 ਵਿੱਚ ਇੱਕ ਸਹਿਜਧਾਰੀ ਸਿੱਖ ਭਾਈ ਡਾਕਟਰ ਹਰਬੰਸ ਲਾਲ ਵੀ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ। 1955 ਵਿੱਚ ਪ੍ਰਿੰਸੀਪਲ ਭਰਪੂਰ ਸਿੰਘ ਨੇ ਬਤੌਰ ਪ੍ਰਧਾਨ ਫੈਡਰੇਸ਼ਨ ਦੀ ਅਗਵਾਈ ਕੀਤੀ। ਫਿਰ 1957 ਵਿੱਚ ਪ੍ਰਿੰਸੀਪਲ ਜਸਵੰਤ ਸਿੰਘ ਫੁੱਲ ਅਤੇ 1959 ਵਿੱਚ ਕਲਕੱਤੇ ਤੋਂ ਆਏ ਸ਼੍ਰ: ਸੁਰਜੀਤ ਸਿੰਘ ਮਿਨਹਾਸ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਫੈਡਰੇਸ਼ਨ ਦੇ ਮੁੱਖੀ ਬਣਨ ਦਾ ਮਾਣ ਮਿਲਿਆ ਤੇ ਫਰਵਰੀ 1963 ਤੱਕ ਲਗਾਤਾਰ ਪ੍ਰਧਾਨ ਰਹੇ। ਪਰ ਬਦਕਿਸਮਤੀ ਨਾਲ ਫਰਵਰੀ 1963 ਵਿੱਚ ਅਕਾਲੀ ਦਲ ਦੀ ਫੁੱਟ ਦਾ ਅਸਰ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਤੇ ਵੀ ਪਿਆ। ਫੈਡਰੇਸ਼ਨ ਦੇ ਮੋਹਰੀ ਆਗੂ ਮਾਸਟਰ ਤਾਰਾ ਸਿੰਘ ਦੀ ਪਿੱਠ ਤੇ ਜਾ ਖੜੇ ਹੋਏ ਅਤੇ ਨਵੇ ਬਣੇ ਫੈਡਰੇਸ਼ਨੀਆ ਨੇ ਸੰਤ ਫਤਿਹ ਸਿੰਘ ਨਾਲ ਜਾ ਹੱਥ ਮਿਲਾਇਆ। ਗੁਰਦੁਆਰਾ ਸਿੰਘ ਸਭਾ ਦੁਆਬਾ ਮਾਈ ਹੀਰਾ ਗੇਟ ਜਲੰਧਰ ਵਿਖੇ ਫੈਡਰੇਸ਼ਨ ਦੀ ਧੜੇਬੰਦੀ ਨੂੰ ਲੈ ਕੇ ਖੂਬ ਡਾਂਗਾ ਸੋਟੇ ਚੱਲੇ ਲਗਭਗ ਉਸ ਦਿਨ ਫੈਡਰੇਸ਼ਨ ਦੀ ਛਵੀ ਦਾ ਭੋਗ ਪੈ ਗਿਆ ਸੀ। ਉਸ ਸਮੇਂ ਸ਼੍ਰ: ਬੂਟਾ ਸਿੰਘ ਸਾਬਕਾ ਗ੍ਰਹਿ ਮੰਤਰੀ ਮੈਂਬਰ ਪਾਰਲੀਮੈਂਟ ਹੁੰਦਿਆ ਹੋਇਆ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਨ ਅਤੇ ਸ਼੍ਰ: ਜਸਵੰਤ ਸਿੰਘ ਮਾਨ ਜਰਨਲ ਸਕੱਤਰ ਸਨ।

1963 ਵਿੱਚ ਦੋਫਾੜ ਹੋਈ ਫੈਡਰੇਸ਼ਨ ਵਿੱਚ ਇੱਕ ਪ੍ਰਵਾਨਿਤ ਧੜਾ ਭਾਈ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਬਣ ਗਿਆ। ਜਿਸ ਨੂੰ ਗੈਰ ਜੱਟਾਂ ਜਾਂ ਸ਼ਹਿਰੀ ਸਿੱਖਾਂ ਦਾ ਧੜਾ ਸਮਝਿਆ ਜਾਂਦਾ ਸੀ। ਭਾਈ ਮੱਖਣ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੂਲ ਵਿੱਚ ਅਧਿਆਪਕ ਹੋਣ ਕਰਕੇ ਆਪਣੀ ਸਰਗਰਮੀਆਂ ਦਾ ਕੇਂਦਰ ਦਿੱਲੀ ਲੈ ਗਏ। ਜਿਹੜੇ ਬਾਅਦ ਵਿੱਚ ਪੰਜਾਬ ਐਂਡ ਸਿੰਧ ਬੈਂਕ ਵਿੱਚ ਜਾ ਕੇ ਸਿੱਖੀ ਵਿਰਸੇ ਵਾਲੇ ਕੰਲੈਡਰ ਛਾਪਣ ਦਾ ਮਾਣ ਪ੍ਰਾਪਤ ਕਰ ਚੁੱਕੇ ਹਨ। ਦੂਸਰੇ ਧੜੇ ਸੰਤ ਦਲ ਨੇ ਪ੍ਰੋ: ਅਮਰੀਕ ਸਿੰਘ ਸੰਧੂ ਵਡਾਲਾ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾ ਕੇ ਆਪਣੀ ਤਾਕਤ ਦਾ ਮੁਜਾਹਰਾ ਕੀਤਾ। ਪਰ 1963 ਤੋਂ 1967 ਤੱਕ ਫੈਡਰੇਸ਼ਨ ਦਾ ਨਾਂ ਤਾਂ ਕੋਈ ਸਲਾਨਾ ਇਜਲਾਸ ਹੋਇਆ ਅਤੇ ਨਾਂ ਹੀ ਕੋਈ ਵਿਲੱਖਣ ਸਰਗਰਮੀ ਦਿਖਾਈ ਦਿੱਤੀ।

ਇੱਕ ਨਵੰਬਰ 1966 ਨੂੰ ਪੰਜਾਬੀ ਸੂਬਾ ਬਣ ਜਾਣ ਕਰਕੇ ਸਿੱਖਾਂ ਵਿੱਚ ਜੋਸ਼ ਅਤੇ ਰੋਸ ਪੂਰੀ ਤਰ•ਾਂ ਪ੍ਰਬਲ ਹੋ ਚੁੱਕਾ ਸੀ। ਤੇ ਇਸ ਤੋਂ ਲਗਭਗ ਦੋ ਮਹੀਨੇ ਪਿੱਛੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਿੰਨ ਸੌ ਸਾਲਾ ਗੁਰਪੁਰਬ 19 ਜਨਵਰੀ 1967 ਨੂੰ ਮਨਾਉਣ ਸਮੇਂ ਪੰਜਾਬ ਯੂਨੀਵਰਸਿਟੀ ਇੱਕ ਸੁਚੇਤ ਤੇ ਪੜੇ ਲਿਖੇ ਸਿੱਖਾਂ ਦਾ ਇਕੱਠ ਹੋਇਆ। ਇਸ ਇਕੱਠ ਵਿੱਚ ਸ਼੍ਰ: ਸਿਮਰਨਜੀਤ ਸਿੰਘ ਮਾਨ, ਸ਼੍ਰ: ਗੁਰਤੇਜ ਸਿੰਘ ਆਈ.ਏ.ਐਸ., ਸ਼੍ਰ: ਹਰਦੇਵ ਸਿੰਘ ਮੱਤੇਵਾਲ ਐਡਵੋਕੇਟ ਜਰਨਲ, ਸ਼੍ਰ: ਹਰਜੀਤ ਸਿੰਘ ਬੇਦੀ ਜੱਜ ਸੁਪਰੀਮ ਕੋਰਟ, ਸ਼੍ਰ: ਚਰੰਜੀਵ ਸਿੰਘ ਮੁੱਖ ਸਕੱਤਰ ਕਰਨਾਟਕ, ਸ਼੍ਰ: ਮਨਜੀਤ ਸਿੰਘ ਕਲਕੱਤਾ ਸਾਬਕਾ ਮੰਤਰੀ ਤੇ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰ: ਜਸਵੰਤ ਸਿੰਘ ਮਾਨ, ਸ਼੍ਰ: ਰਤਨੇਸ਼ ਸਿੰਘ ਸੋਢੀ ਸੰਪਾਦਕ ਅਕਾਲੀ ਪੱਤਰਕਾ, ਡਾਕਟਰ ਸ਼ੇਰ ਬਾਜ ਸਿੰਘ ਮਾਨ ਪੀ.ਜੀ.ਆਈ., ਮੇਜਰ ਹਰਨਰਿੰਦਰ ਸਿੰਘ, ਉੱਘੇ ਵਕੀਲ ਸ਼੍ਰ: ਕੇ.ਟੀ.ਐਸ. ਤੁਲਸੀ, ਸ਼੍ਰ: ਡੀ.ਪੀ.ਸਿੰਘ ਨਾਰੰਗ ਜੱਜ ਹਾਈਕੋਰਟ, ਸ਼੍ਰ: ਬਲਵੀਰ ਸਿੰਘ ਬਰਾੜ, ਸ਼੍ਰ: ਬਲਵੰਤ ਸਿੰਘ ਰਾਮੂਵਾਲੀਆ, ਸ਼੍ਰ: ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ਼੍ਰ: ਹੰਿਰੰਦਰ ਸਿੰਘ ਨਾਰਵੇ ਸਾਬਕਾ ਐਮ.ਪੀ. ਤੇ ਰਾਜਦੂਤ, ਸ਼੍ਰ: ਬੁੱਤਸ਼ਿਕਨ ਸਿੰਘ ਆਈ.ਐਫ.ਐਸ., ਸ਼੍ਰ: ਕੇ.ਸੀ. ਸਿੰਘ ਵਿਦੇਸ਼ ਸਕੱਤਰ, ਡਾਕਟਰ ਜੀ.ਐਸ.ਔਜਲਾ ਡੀ.ਜੀ.ਪੀ. ਸਮੇਤ ਲਗਭਗ 100 ਚੋਣਵੇ ਸਿੱਖਾਂ ਦੀ ਗੁਰਮਤ ਮਿਲਣੀ ਸ੍ਰ: ਕਪੂਰ ਸਿੰਘ ਆਈ.ਸੀ.ਐਸ ਅਤੇ ਮੈਂਬਰ ਲੋਕ ਸਭਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼੍ਰ: ਧੰਨਾ ਸਿੰਘ ਗੁਲਸ਼ਨ ਐਮ.ਪੀ., ਸ਼੍ਰ: ਬੂਟਾ ਸਿੰਘ ਐਮ.ਪੀ., ਜਸਟਿਸ ਗੁਰਨਾਮ ਸਿੰਘ ਸਮੇਤ ਲਗਭਗ 15 ਦੇ ਕਰੀਬ ਉੱਚ ਕੋਟੀ ਦੇ ਅਕਾਲੀ ਨੇਤਾ ਹਾਜਰ ਸਨ। ਫਿਰ ਉਸ ਸਮੇਂ ਫੈਡਰੇਸ਼ਨ ਦਾ ਮੁੜ ਪੁਨਰਗਠਨ ਕੀਤਾ ਗਿਆ। ਜਿਸ ਵਿੱਚ 19 ਜਨਵਰੀ 1967 ਨੂੰ ਸ਼੍ਰ: ਜਸਵੰਤ ਸਿੰਘ ਮਾਨ ਐਮ.ਏ. ਐਲ.ਐਲ.ਐਮ ਪ੍ਰਧਾਨ, ਸ਼੍ਰ: ਮਨਜੀਤ ਸਿੰਘ ਕਲਕੱਤਾ ਮੀਤ ਪ੍ਰਧਾਨ, ਜਰਨਲ ਸਕੱਤਰ ਸ਼੍ਰ: ਜਸਵੰਤ ਸਿੰਘ ਗਰੇਵਾਲ, ਸਕੱਤਰ ਗੁਰਬਚਨ ਸਿੰਘ ਕਲਸੀ ਐਮ.ਏ. ਅਤੇ ਸ਼੍ਰ: ਹਰਦੀਪ ਸਿੰਘ ਬਾਜਵਾ ਨੂੰ ਸੰਗਠਨ ਸਕੱਤਰ ਵਜੋਂ ਜੁੰਮੇਵਾਰੀ ਸੌਪੀ ਗਈ। ਇਸ ਚੋਣ ਸਭਾ ਤੇ ਆਪਣੇ ਕੂੰਜੀਵਤ ਭਾਸ਼ਨ ਨਾਲ ਸ਼੍ਰ: ਕਪੂਰ ਸਿੰਘ ਆਈ.ਏ.ਐਸ ਨੇ ਨੌਜੁਆਨਾ ਵਿੱਚ ਇੱਕ ਫੇਰ ਕੌਮ ਪ੍ਰਸਤੀ ਅਤੇ ਪੰਥਕ ਭਾਵਨਾਵਾਂ ਨੂੰ ਉਜਾਗਰ ਕਰ ਦਿੱਤਾ। ਇਸ ਸਮੇਂ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸਨ ਨੇ ਅੰਮ੍ਰਿਤਸਰ, ਜਲੰਧਰ ਲੁਧਿਆਣਾ ਚੰਡੀਗੜ•, ਪਟਿਆਲਾ, ਫਰੀਦਕੋਟ, ਦਿੱਲੀ, ਜੰਮੂ ਐਂਡ ਕਸ਼ਮੀਰ, ਕਲਕੱਤਾ, ਮੁੰਬਈ ਅਤੇ ਭੋਪਾਲ ਮੱਧ ਪ੍ਰਦੇਸ਼, ਕੁੱਲ ਗਿਆਰਾ ਸਰਕਲ ਬਣਾ ਕੇ ਸ਼ਾਨਦਾਰ ਕੰਮ ਸ਼ੁਰੂ ਕੀਤਾ। ਸ਼੍ਰ: ਜਸਵੰਤ ਸਿੰਘ ਮਾਨ 1971 ਤੱਕ ਫੈਡਰੇਸ਼ਨ ਦੇ ਦੋ ਵਾਰ ਪ੍ਰਧਾਨ ਚੁਣੇ ਗਏ। ਲੇਕਿਨ 1970 ਵਿੱਚ ਕਾਮਰੇਡ ਪਾਰਟੀ ਦਾ ਕਾਰਡ ਹੋਲਡਰ ਹੋਣ ਦਾ ਸ਼ੱਕ ਕਰਕੇ ਸ਼੍ਰ: ਬਲਵੰਤ ਸਿੰਘ ਰਾਮੂਵਾਲੀਆ ਨੂੰ ਫੈਡਰੇਸ਼ਨ ਦੀ ਮੁੱਢਲੀ ਮੈਬਰਸਿੱਪ ਤੋ ਕੱਢ ਦਿੱਤਾ ਗਿਆ ਸੀ। ਸ਼੍ਰੀ ਰਾਮੂਵਾਲੀਆ ਨੇ ਉਸ ਸਮੇਂ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਨਾਂਅ ਦੀ ਵੱਖਰੀ ਜਥੇਬੰਦੀ ਬਣਾ ਲਈ ਸੀ। 1971 ਤੋ ਲੈ ਕੇ 1974 ਤੱਕ ਫਿਰ ਫੈਡਰੇਸ਼ਨ ਡਾਵਾਂਡੋਲ ਸਥਿਤੀ ਵਿੱਚ ਵਿਚਰਦੀ ਰਹੀ। ਲੇਕਿਨ 1974 ਵਿੱਚ ਹੀ ਪੁਰਾਣੇ ਫੈਡਰੇਸ਼ਨੀਆ ਸ਼੍ਰ: ਸਰੂਪ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ ਅਤੇ ਪ੍ਰਿੰਸੀਪਲ ਭਰਪੂਰ ਸਿੰਘ ਨੇ ਫਿਰ ਫੈਡਰੇਸ਼ਨ ਨੂੰ ਅੱਗੇ ਤੋਰਨ ਲਈ ਪ੍ਰੋ: ਜੰਗੀਰ ਸਿੰਘ ਭੁੱਲਰ ਜਿੰਨਾ ਦੀ ਉਮਰ ਉਸ 45 ਸਾਲ ਸੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਹਿਸਟਰੀ ਦੇ ਪ੍ਰੋ: ਸਨ। ਨੂੰ ਪ੍ਰਧਾਨ ਬਣਾ ਦਿੱਤਾ। ਇਸ ਪਿੱਛੋ ਖਾਲਸਾ ਕਾਲਜ ਪਟਿਆਲਾ ਤੋਂ ਬੀ.ਏ. ਪਾਸ ਕਰਦਿਆ ਹੀ ਪ੍ਰੋ: ਹਰੀ ਸਿੰਘ 1977 ਵਿੱਚ ਫੈਡਰੇਸ਼ਨ ਦੇ ਪ੍ਰਧਾਨ ਬਣ ਗਏ।

ਇੱਕ ਵਰਾ ਪਿੱਛੋ ਹੀ 1978 ਵਿੱਚ ਚੰਡੀਗੜ• ਵਿਖੇ ਪੰਚਾਇਤ ਭਵਨ ਵਿੱਚ ਹੋਈ ਫੈਡਰੇਸ਼ਨ ਦੀ ਇਕੱਤਰਤਾ ਦੌਰਾਨ ਭਾਈ ਅਮਰੀਕ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਸਮੇਂ ਉਨ੍ਹਾਂ ਨਾਲ ਸ਼੍ਰ: ਹਰਮੰਦਰ ਸਿੰਘ ਸੰਧੂ, ਭਾਈ ਅਤਿੰਦਰਪਾਲ ਸਿੰਘ ਸਾਬਕਾ ਐਮ.ਪੀ. ਅਤੇ ਭਾਈ ਹਰਵਿੰਦਰ ਸਿੰਘ ਖਾਲਸਾ ਬਠਿੰਡਾ ਪ੍ਰਮੁੱਖ ਆਗੂਆ ਵਜੋ ਵਿਚਰਦੇ ਸਨ। ਲੇਕਿਨ ਜੂਨ 1984 ਵਿੱਚ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨਾਲ ਸਾਕਾ ਨੀਲਾ ਤਾਰਾ ਸਮੇਂ ਸ਼ਹਾਦਤ ਦਾ ਜਾਮ ਪੀ ਗਏ।

ਫੈਡਰੇਸ਼ਨ ਦੇ ਵਿਧਾਨ ਅਨੁਸਾਰ ਫੈਡਰੇਸ਼ਨ ਦਾ ਮੁੱਖ ਕਾਰਜ (À)ਵਿਦਿਆਰਥੀਆ ਵਿੱਚ ਚੇਤਨਤਾ, ਕੌਮ ਪ੍ਰਸਤੀ, ਪੰਥਕ ਪਿਆਰ, ਗੁਰੂ ਦੀਆਂ ਸਿੱਖਿਆਵਾਂ ਤੇ ਅਮਲ ਅਤੇ ਚਲਣ ਲਈ ਪ੍ਰੇਰਿਤ ਕਰਨਾ, (ਅ) ਖਾਲਸਾ ਪੰਥ ਲਈ ਦੇਸ਼ ਕਾਲ ਦੀ ਨਿਰਮਾਨਤਾ ਕਰਨਾ ਜਿੱਥੇ ਖਾਲਸਾ ਪੰਥ ਦੇ ਆਦਰਸ਼ ਤੇ ਗੁਰੂ ਦੀਆਂ ਸਿੱਖਿਆਵਾ ਅਨੁਸਾਰ ਜਨਮ ਸਿੱਧ ਆਜ਼ਾਦ ਤੇ ਨਿਰਾਲੀ ਹਸਤੀ ਨੂੰ ਕਾਇਮ ਕਰਨਾ, (Â) ਵਿੱਦਿਆ ਦੀ ਸਿਖਰ ਤੇ ਬੁਲੰਦੀਆ ਨੂੰ ਛੂਹੰਣਾ ਤੇ ਵਿੱਦਿਅਕ ਮਿਆਰਾ ਨੂੰ ਪ੍ਰਾਪਤ ਕਰਨਾ, (ਸ) ਸਕੂਲਾਂ ਕਾਲਜਾਂ ਯੂਨੀਵਰਸਿਟੀਆ ਵਿੱਚ ਸੈਮੀਨਾਰ, ਸਟੱਡੀ ਸਰਕਲ, ਕੈਪ, ਗੁਰਬਾਨੀ ਦੀ ਕੰਠਤਾ ਤੇ ਸਰੀਰਿਕ ਅਰੋਗਤਾ ਲਈ ਤਤਪਰ ਰਹਿਣਾ। (ਹ) ਸਿੱਖ ਵਿਦਿਆਰਥੀਆ ਵਿੱਚ ਆਪਸੀ ਪਿਆਰ, ਭਾਈਚਾਰਾ, ਬਰਾਬਰਤਾ ਅਤੇ ਪੰਥ ਪਿਆਰ ਦੀ ਭਾਵਨਾਵਾ ਨੂੰ ਜਾਗਰੂਕ ਕਰਨਾ। ਪਰ ਬਦਕਿਸਮਤੀ ਕੇ 1984 ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਇੱਕ ਵਿਦਿਆਰਥੀ ਜਥੇਬੰਦੀ ਦੀ ਬਜਾਏ ਹਿੰਦ ਹਕੂਮਤ ਦੀਆਂ ਨਜ਼ਰਾਂ ਵਿੱਚ ਇੱਕ ਅੱਤਵਾਦੀ ਜਥੇਬੰਦੀ ਬਣ ਕੇ ਰਹਿ ਗਈ। ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀਆ ਵਿੱਚੋ ਸ਼੍ਰ: ਸਰੂਪ ਸਿੰਘ ਕੱਲਾ, ਸ਼੍ਰ: ਅਮਰ ਸਿੰਘ ਅੰਬਾਲਵੀ, ਸ਼੍ਰ: ਗੁਰਮੀਤ ਸਿੰਘ ਬਰਾੜ, ਪ੍ਰਿੰਸੀਪਲ ਸਤਬੀਰ ਸਿੰਘ, ਸ਼੍ਰ: ਭਾਨ ਸਿੰਘ, ਸ਼੍ਰ: ਜਸਵੰਤ ਸਿੰਘ ਫੁੱਲ, ਪ੍ਰਿੰਸੀਪਲ ਭਰਪੂਰ ਸਿੰਘ, ਪ੍ਰੋ: ਜੰਗੀਰ ਸਿੰਘ ਵਲਟੋਹਾ ਅਤੇ ਭਾਈ ਅਮਰੀਕ ਸਿੰਘ, ਕਾਂਗਰਸੀ ਆਗੂ ਉਮਰਾਉ ਸਿੰਘ, ਸ਼੍ਰ: ਜਸਦੇਵ ਸਿੰਘ ਸੰਧੂ, ਜਸਟਿਸ ਭੁਪਿੰਦਰ ਸਿੰਘ ਢਿੱਲੋ ਸਭ ਅਕਾਲ ਚਲਾਣਾ ਕਰ ਗਏ ਹਨ।

ਪਰ ਅਜੇ ਵੀ ਡਾਕਟਰ ਜਸਵੰਤ ਸਿੰਘ ਨੇਕੀ, ਸ਼੍ਰ: ਜਸਵੰਤ ਸਿੰਘ ਮਾਨ, ਡਾਕਟਰ ਭਾਈ ਹਰਬੰਸ ਲਾਲ, ਸ਼੍ਰ: ਸੁਰਜੀਤ ਸਿੰਘ ਮਿਨਹਾਸ, ਸ਼੍ਰ: ਮੱਖਣ ਸਿੰਘ, ਪ੍ਰੋ: ਹਰੀ ਸਿੰਘ, ਸ਼੍ਰ: ਕਰਨੈਲ ਸਿੰਘ ਡੋਡ, ਸ਼੍ਰ: ਬੂਟਾ ਸਿੰਘ, ਸ਼੍ਰ: ਮਨਜੀਤ ਸਿੰਘ ਕਲਕੱਤਾ, ਸ਼੍ਰ: ਸੁਰਜੀਤ ਸਿੰਘ ਬਰਨਾਲਾ, ਅੱਜ ਵੀ ਉਨ੍ਹਾਂ ਨੇਤਾਵਾਂ ਵਿੱਚੋਂ ਕੁਝ ਪਦਵੀਆਂ ਤੇ ਬੈਠੇ ਹਨ।

ਜੂਨ 1984 ਦੇ ਹਮਲੇ ਤੋ ਬਾਅਦ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਉਪਰੰਤ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਸ਼੍ਰ: ਸਰੂਪ ਸਿੰਘ ਕੱਲ੍ਹਾ ਨੇ ਸੁਭਾਵਿਕ ਗੱਲ ਕਰਦਿਆਂ ਕਿਹਾ ਸੀ ਕਿ ਅੱਜ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਵੀ ਸ਼ਹੀਦ ਹੋ ਗਈ ਹੈ। ਇਹ ਗੱਲ ਅੱਜ ਵਾਕਿਆ ਹੀ ਸੱਚਾਈ ਦਿਸਦੀ ਹੈ। ਕਿਉਂਕਿ ਜੂਨ 1984 ਤੋਂ ਲੈ ਕੇ ਹੁਣ ਤੱਕ ਦੇ 30 ਸਾਲਾਂ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਜੀਤ ਸਿੰਘ ਝੋਕ ਹਰੀਹਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਪਰਮਜੀਤ ਸਿੰਘ ਗਾਜੀ, ਡਾਕਟਰ ਮਨਜੀਤ ਸਿੰਘ ਭੂੰਮਾ, ਭਿੰਡਰਾਵਾਲਾ ਫੈਡਰੇਸ਼ਨ ਅਤੇ ਹਰਪ੍ਰੀਤ ਸਿੰਘ ਕੰਡਾ ਮਾਨ ਫੈਡਰੇਸ਼ਨ ਆਦਿ ਕਿੰਨੇ ਹੀ ਧੜੇ ਹੋਂਦ ਵਿੱਚ ਆ ਚੁੱਕੇ ਹਨ। ਜਿਵੇ ਅਕਾਲੀ ਦਲ ਦੀ ਹਾਲਤ ਹੈ। ਉਸੇ ਤਰ•ਾ ਦੀ ਹਾਲਤ ਫੈਡਰੇਸ਼ਨ ਦੇ ਧੜਿਆ ਦੀ ਵੀ ਨਜਰ ਆਉਂਦੀ ਹੈ। ਜਿਵੇ ਅਕਾਲੀ ਦਲ ਆਪਣੀ ਮਾਨ ਮਰਿਆਦਾ ਅਕਾਲੀਅਤ ਅਤੇ ਰਾਜਨੀਤੀਕ ਪੰਥਕ ਭਰੋਸੇਯੋਗਤਾ ਗਵਾ ਚੁੱਕਿਆ ਹੈ ਇਸ ਤਰ•ਾਂ ਫੈਡਰੇਸ਼ਨ ਵੀ ਪੰਥ ਦੇ ਹਰਾਵਲ ਦਸਤੇ ਵਾਲਾ ਰੁਤਬਾ ਗਵਾ ਚੁੱਕੀ ਹੈ । ਅੱਜ ਕੱਲ ਫੈਡਰੇਸ਼ਨ ਵੀ ਰਾਜਸੀ ਤਾਕਤ ਦੀ ਦੁਰਵਰਤੋ ਦਾ ਇੱਕ ਜਰੀਆ ਬਣ ਚੁੱਕੀ ਹੈ। ਆਪਣੀ ਨਿੱਜੀ ਸਿਆਸਤ ਨੂੰ ਚਲਾਉਣ ਲਈ ਕੁਝ ਉਹ ਵਿਅਕਤੀ ਅੱਜ ਵੀ ਫੈਡਰੇਸ਼ਨ ਤੇ ਕਾਬਜ ਹਨ। ਜਿੰਨਾਂ ਦੇ ਬੱਚੇ ਵੀ ਪਿਛਲੇ ਕਈ ਸਾਲਾ ਤੋਂ ਆਪਣੀ ਪੜਾਈ ਪੂਰੀ ਕਰਕੇ ਕੰਮਾਂ ਕਾਰਾ ਵਿੱਚ ਲੱਗੇ ਹੋਏ ਹਨ। ਅੱਜ ਫੈਡਰੇਸ਼ਨ ਦੀ ਮੈਬਰਸਿੱਪ ਦੇ ਮਾਪਦੰਡ ਜਾਂ ਵਿਧੀ ਵਿਧਾਨ ਕਿਤੇ ਨਜਰ ਨਹੀਂ ਆਉਦੇ। ਮੈਨੂੰ ਚੰਗੀ ਤਰਾ ਯਾਦ ਹੈ ਕਿ 1990 ਵਿੱਚ ਮੈਂ ਕਿਸੇ ਜੇਲ੍ਹ ਵਿੱਚ ਇੱਕ ਸਿੰਘ ਦੀ ਮੁਲਾਕਾਤ ਲਈ ਗਿਆ ਤਾ ਡਿਊੜੀ ਵਿੱਚ ਖੜੇ ਜੇਲ ਅਧਿਕਾਰੀਆ ਨੇ ਇੱਕ 80 ਸਾਲਾਂ ਬਜੁਰਗ ਨੂੰ ਜਿਸ ਨੂੰ ਪੁਲਿਸ ਜੇਲ ਛੱਡਣ ਆਈ ਸੀ, ਪੁੱਛਿਆ ਕਿ ਬਾਬਾ ਜੀ ਤੁਸੀ ਕਿਵੇ ਆਏ ਹੋ। ਤਾਂ ਉਸ ਬਾਬੇ ਨੇ ਜੁਆਬ ਦਿੱਤਾ ਕਿ ਮੈਂ ਫਡੇਸ਼ਨ (ਫੈਡਰੇਸ਼ਨ) ਵਾਲਾ ਹਾਂ। ਪਰ ਜਦੋ ਉਨ੍ਹਾਂ ਨੇ ਰਜਿਸਟਰ ਤੇ ਦਸਤਖਤ ਕਰਨ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਨਪੜ• (ਅਨਪੜ•) ਹਾਂ। ਤੇ ਗੂਠਾ (ਅੰਗੂਠਾ) ਹੀ ਲਵਾਂਗਾ। ਉਸ ਸਮੇਂ ਸਾਰੇ ਪਾਸੇ ਹਾਸਾ ਮੱਚ ਗਿਆ। ਪਰ ਮੈਂ ਜੇਲ ਦੀ ਡਿਉੜੀ ਵਿੱਚ ਖੜਾ ਫੈਡਰੇਸ਼ਨ ਦੇ ਭਵਿੱਖ ਦਾ ਰੇਖਾ ਚਿੱਤਰ ਆਪਣੇ ਜਿਹਨ ਵਿੱਚ ਬਣਾ ਰਿਹਾ ਸੀ। ਕਿ ਕੋਈ ਸਮਾਂ ਸੀ ਜਦੋਂ ਫੈਡਰੇਸ਼ਨ ਨੇ ਮਹਾਨ ਸਖਸੀਅਤਾਂ, ਮਹਾਨ ਪੰਥਕ ਬੁਲਾਰੇ ਪੈਦਾ ਕੀਤੇ ਹੁਣ ਇਸ ਫੈਡਰੇਸ਼ਨ ਦਾ ਇਸ ਤੋਂ ਬਾਅਦ ਕੀ ਬਣੇਗਾ। ਠੀਕ ਹੈ ਅੱਜ ਕੁਝ ਵੀਰ ਫੈਡਰੇਸ਼ਨ ਦੇ ਬੈਨਰ ਥੱਲੇ ਕੁਝ ਪੰਥਕ ਕਾਰਜ ਵੀ ਕਰ ਰਹੇ ਨੇ ਪਰ ਬਹੁਗਿਣਤੀ ਆਪਣੀ ਸੌੜੀ ਸਿਆਸੀ ਸੋਚ ਨੂੰ ਪੱਠੇ ਪਾ ਕੇ ਆਪਣੀ ਲੀਡਰੀ ਚਮਕਾਉਣ ਲਈ ਫੈਡਰੇਸ਼ਨ ਨੂੰ ਬਦਨਾਮੀ ਦੀ ਹੱਦ ਤੱਕ ਲਿਜਾ ਰਹੀ ਹੈ। ਅੱਜ ਲੋੜ ਹੈ ਕਿ ਫਿਰ ਤੋਂ ਸਕੂਲਾਂ ਕਾਲਜਾਂ ਵਿੱਚ ਬਿਨਾਂ ਕਿਸੇ ਵਿਅਕਤੀ ਦੇ ਨਾਮ ਤੋਂ ਨਿਰੋਲ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਵਰਗੀ ਜਥੇਬੰਦੀ ਕਾਇਮ ਕਰਨ ਦੀ ਤਾਂ ਕਿ ਜੋ ਗੰਦਗੀ ਅੱਜ ਅਸੀ ਪੰਥਕ ਫ਼ਿਜਾ ਵਿੱਚ ਘੋਲੀ ਹੈ, ਆਉਂਦੇ ਸਮੇਂ ਵਿੱਚ ਇਹ ਨੌਜਆਨ ਉਸ ਨੂੰ ਸਾਫ ਕਰਕੇ ਮੁੜ ਉਹ ਪੰਥਕ ਖੂਸ਼ਬੋ ਪੈਦਾ ਕਰਨ ਜਿਸ ਸੁਗੰਧੀ ਲਈ ਗੁਰੂ ਨੇ ਆਪਣਾ ਸਾਰਾ ਸਰਬੰਸ ਲੇਖੇ ਲਾਇਆ —

ਸਤਬੰਰ ਮਹੀਨੇ ਦੀ 13 ਤਾਰੀਖ ਸੰਨ 1944 ਉਹ ਮਹਾਨ ਇਤਿਹਾਸਿਕ ਦਿਨ ਹੈ ਜਿਸ ਦਿਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਨਮ ਹੋਇਆ ਸੀ। ਮੈਕਗਲਿਨ ਰੋਡ ਲਾਹੌਰ ਸਥਿਤ ਸ੍ਰੋਮਣੀ ਅਕਾਲੀ ਦਲ ਦੇ ਦਫਤਰ ਵਿੱਚ ਬਜੁਰਗ ਅਕਾਲੀ ਆਗੂ: ਅਤੇ ਕਾਲਜਾਂ ਦੇ ਵਿਦਿਆਰਥੀ ਆਮ ਤੌਰ ਤੇ ਇਕੱਠੇ ਬੈਠਦੇ ਸਨ। ਉਨ੍ਹਾਂ ਦਿਨਾਂ ਵਿੱਚ ਮੁਸਲਿਮ ਲੀਗ ਨੇ ਵਿਦਿਅਕ ਅਦਾਰਿਆ ਵਿੱਚ ਆਲ ਇੰਡੀਆ ਮੁਸਲਿਮ ਫੈਡਰੇਸ਼ਨ ਦਾ ਗਠਨ ਕਰ ਦਿੱਤਾ। ਉਸ ਸਮਂੇ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਦੀ ਗੱਲ ਜੋਰ ਫੜ ਚੁੱਕੀ ਸੀ। ਸਿੱਖਾਂ ਅੰਦਰ ਵੀ ਇਹ ਘਬਰਾਹਟ ਹੋਈ ਕਿ ਮੁਸਲਮਾਨ ਜਥੇਬੰਦ ਹੋ ਕੇ ਪਾਕਿਸਤਾਨ ਲੈ ਜਾਣਗੇ ਪਰ ਸਾਡਾ ਵਿਦਿਆਰਥੀ ਵਰਗ ਸਿੱਖ ਸਮੱਸਿਆਵਾਂ ਤੋ ਅਣਜਾਣ ਹੈ। ਇਸ ਲਈ ਉਸ ਨੂੰ ਵੀ ਤੁਰੰਤ ਜਥੇਬੰਦ ਕਰਕੇ ਸਿੱਖਾਂ ਹੱਕਾਂ ਲਈ ਲੜੇ ਜਾ ਰਹੇ ਘੋਲ ਦਾ ਹਿੱਸਾ ਬਣਾਇਆ ਜਾਵੇ। ਇਸ ਸੋਚ ਵਿੱਚੋ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਨਮ ਲਿਆ। ਫੈਡਰੇਸ਼ਨ ਦੇ ਮੁੱਢਲੇ ਮੈਂਬਰਾਂ ਵਿੱਚ ਸ਼੍ਰ: ਸਰੂਪ ਸਿੰਘ ਕੱਲ੍ਹਾ, ਸ਼੍ਰ: ਅਮਰ ਸਿੰਘ ਅੰਬਾਲਵੀ, ਡਾਕਟਰ ਜਸਵੰਤ ਸਿੰਘ ਨੇਕੀ, ਸ਼੍ਰ: ਜਵਾਹਰ ਸਿੰਘ, ਸ਼੍ਰ: ਪ੍ਰਕਾਸ਼ ਸਿੰਘ ਸੇਠੀ ਨੇ ਰਲ ਮਿਲਕੇ ਫੈਡਰੇਸ਼ਨ ਦਾ ਮੁੱਢ ਬੰਨਿ•ਆ। ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਜੀ ਦਾ ਫੈਡਰੇਸ਼ਨ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਮੁੱਖ ਰੋਲ ਸਮਝਿਆ ਜਾਂਦਾ ਹੈ।

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਬਣਨ ਦਾ ਮਾਨ ਇੱਕ ਰਹੀਸ ਪ੍ਰੀਵਾਰ ਦੇ ਐਮ.ਏ. ਕਰਕੇ ਐਲ.ਐਲ.ਬੀ. ਕਰ ਰਹੇ ਵਿਦਿਆਰਥੀ ਸ਼੍ਰ: ਸਰੂਪ ਸਿੰਘ ਕੱਲ੍ਹਾ ਨੂੰ ਹੀਂ ਮਿਲਿਆ। ਜਿੰਨਾਂ ਨੇ ਸੰਨ 1944 ਤੋ ਲੈ ਕੇ 1948 ਤੱਕ ਬਾਖੂਬੀ ਪ੍ਰਧਾਨਗੀ ਦੀਆਂ ਸੇਵਾਵਾਂ ਨਿਭਾਈਆ। ਇਨ੍ਹਾ ਦਿਨਾ ਵਿੱਚ ਹਿੰਦੋਸਤਾਨ ਪਾਕਿਸਤਾਨ ਆਜ਼ਾਦ ਹੋ ਜਾਣ ਕਰਕੇ ਦੁਬਾਰਾ ਫੈਡਰੇਸ਼ਨ ਦੀ ਪ੍ਰਧਾਨ ਦੀ ਚੋਣ 1948 ਵਿੱਚ ਹੋਈ। ਜਦੋ ਸੀਨੀਅਰ ਮੀਤ ਪ੍ਰਧਾਨ ਡਾਕਟਰ ਜਸਵੰਤ ਸਿੰਘ ਨੇਕੀ ਨੂੰ ਦੂਜਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਇਸ ਪਿੱਛੋ 1949 ਤੋਂ 1950 ਸ਼੍ਰ: ਅਮਰ ਸਿੰਘ ਅੰਬਾਲਵੀ, 1950 ਤੋਂ1951 ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦੇ ਪਿਤਾ ਸ਼੍ਰ: ਗੁਰਮੀਤ ਸਿੰਘ ਬਰਾੜ ਜਿਹੜੇ ਬੀ.ਏ. ਕਰਕੇ ਦਿੱਲੀ ਯੂਨੀਵਰਸਿਟੀ ਵਿੱਚ ਐਲ.ਐਲ.ਬੀ. ਦੇ ਵਿਦਿਆਰਥੀ ਸਨ ਪ੍ਰਧਾਨ ਚੁਣੇ ਗਏ। ਉਨ੍ਹਾਂ ਤੋਂ ਬਾਅਦ 1952 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ਼੍ਰ: ਭਾਨ ਸਿੰਘ ਨੂੰ ਬਤੌਰ ਪ੍ਰਧਾਨ ਸੇਵਾ ਕਰਨ ਦਾ ਮੌਕਾ ਮਿਲਿਆ। 1953 ਵਿੱਚ ਇੱਕ ਸਹਿਜਧਾਰੀ ਸਿੱਖ ਭਾਈ ਡਾਕਟਰ ਹਰਬੰਸ ਲਾਲ ਵੀ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ। 1955 ਵਿੱਚ ਪ੍ਰਿੰਸੀਪਲ ਭਰਪੂਰ ਸਿੰਘ ਨੇ ਬਤੌਰ ਪ੍ਰਧਾਨ ਫੈਡਰੇਸ਼ਨ ਦੀ ਅਗਵਾਈ ਕੀਤੀ। ਫਿਰ 1957 ਵਿੱਚ ਪ੍ਰਿੰਸੀਪਲ ਜਸਵੰਤ ਸਿੰਘ ਫੁੱਲ ਅਤੇ 1959 ਵਿੱਚ ਕਲਕੱਤੇ ਤੋਂ ਆਏ ਸ਼੍ਰ: ਸੁਰਜੀਤ ਸਿੰਘ ਮਿਨਹਾਸ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਫੈਡਰੇਸ਼ਨ ਦੇ ਮੁੱਖੀ ਬਣਨ ਦਾ ਮਾਣ ਮਿਲਿਆ ਤੇ ਫਰਵਰੀ 1963 ਤੱਕ ਲਗਾਤਾਰ ਪ੍ਰਧਾਨ ਰਹੇ। ਪਰ ਬਦਕਿਸਮਤੀ ਨਾਲ ਫਰਵਰੀ 1963 ਵਿੱਚ ਅਕਾਲੀ ਦਲ ਦੀ ਫੁੱਟ ਦਾ ਅਸਰ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਤੇ ਵੀ ਪਿਆ। ਫੈਡਰੇਸ਼ਨ ਦੇ ਮੋਹਰੀ ਆਗੂ ਮਾਸਟਰ ਤਾਰਾ ਸਿੰਘ ਦੀ ਪਿੱਠ ਤੇ ਜਾ ਖੜੇ ਹੋਏ ਅਤੇ ਨਵੇ ਬਣੇ ਫੈਡਰੇਸ਼ਨੀਆ ਨੇ ਸੰਤ ਫਤਿਹ ਸਿੰਘ ਨਾਲ ਜਾ ਹੱਥ ਮਿਲਾਇਆ। ਗੁਰਦੁਆਰਾ ਸਿੰਘ ਸਭਾ ਦੁਆਬਾ ਮਾਈ ਹੀਰਾ ਗੇਟ ਜਲੰਧਰ ਵਿਖੇ ਫੈਡਰੇਸ਼ਨ ਦੀ ਧੜੇਬੰਦੀ ਨੂੰ ਲੈ ਕੇ ਖੂਬ ਡਾਂਗਾ ਸੋਟੇ ਚੱਲੇ ਲਗਭਗ ਉਸ ਦਿਨ ਫੈਡਰੇਸ਼ਨ ਦੀ ਛਵੀ ਦਾ ਭੋਗ ਪੈ ਗਿਆ ਸੀ। ਉਸ ਸਮੇਂ ਸ਼੍ਰ: ਬੂਟਾ ਸਿੰਘ ਸਾਬਕਾ ਗ੍ਰਹਿ ਮੰਤਰੀ ਮੈਂਬਰ ਪਾਰਲੀਮੈਂਟ ਹੁੰਦਿਆ ਹੋਇਆ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਨ ਅਤੇ ਸ਼੍ਰ: ਜਸਵੰਤ ਸਿੰਘ ਮਾਨ ਜਰਨਲ ਸਕੱਤਰ ਸਨ।

1963 ਵਿੱਚ ਦੋਫਾੜ ਹੋਈ ਫੈਡਰੇਸ਼ਨ ਵਿੱਚ ਇੱਕ ਪ੍ਰਵਾਨਿਤ ਧੜਾ ਭਾਈ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਬਣ ਗਿਆ। ਜਿਸ ਨੂੰ ਗੈਰ ਜੱਟਾਂ ਜਾਂ ਸ਼ਹਿਰੀ ਸਿੱਖਾਂ ਦਾ ਧੜਾ ਸਮਝਿਆ ਜਾਂਦਾ ਸੀ। ਭਾਈ ਮੱਖਣ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੂਲ ਵਿੱਚ ਅਧਿਆਪਕ ਹੋਣ ਕਰਕੇ ਆਪਣੀ ਸਰਗਰਮੀਆਂ ਦਾ ਕੇਂਦਰ ਦਿੱਲੀ ਲੈ ਗਏ। ਜਿਹੜੇ ਬਾਅਦ ਵਿੱਚ ਪੰਜਾਬ ਐਂਡ ਸਿੰਧ ਬੈਂਕ ਵਿੱਚ ਜਾ ਕੇ ਸਿੱਖੀ ਵਿਰਸੇ ਵਾਲੇ ਕੰਲੈਡਰ ਛਾਪਣ ਦਾ ਮਾਣ ਪ੍ਰਾਪਤ ਕਰ ਚੁੱਕੇ ਹਨ। ਦੂਸਰੇ ਧੜੇ ਸੰਤ ਦਲ ਨੇ ਪ੍ਰੋ: ਅਮਰੀਕ ਸਿੰਘ ਸੰਧੂ ਵਡਾਲਾ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾ ਕੇ ਆਪਣੀ ਤਾਕਤ ਦਾ ਮੁਜਾਹਰਾ ਕੀਤਾ। ਪਰ 1963 ਤੋਂ 1967 ਤੱਕ ਫੈਡਰੇਸ਼ਨ ਦਾ ਨਾਂ ਤਾਂ ਕੋਈ ਸਲਾਨਾ ਇਜਲਾਸ ਹੋਇਆ ਅਤੇ ਨਾਂ ਹੀ ਕੋਈ ਵਿਲੱਖਣ ਸਰਗਰਮੀ ਦਿਖਾਈ ਦਿੱਤੀ।

ਇੱਕ ਨਵੰਬਰ 1966 ਨੂੰ ਪੰਜਾਬੀ ਸੂਬਾ ਬਣ ਜਾਣ ਕਰਕੇ ਸਿੱਖਾਂ ਵਿੱਚ ਜੋਸ਼ ਅਤੇ ਰੋਸ ਪੂਰੀ ਤਰ•ਾਂ ਪ੍ਰਬਲ ਹੋ ਚੁੱਕਾ ਸੀ। ਤੇ ਇਸ ਤੋਂ ਲਗਭਗ ਦੋ ਮਹੀਨੇ ਪਿੱਛੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਿੰਨ ਸੌ ਸਾਲਾ ਗੁਰਪੁਰਬ 19 ਜਨਵਰੀ 1967 ਨੂੰ ਮਨਾਉਣ ਸਮੇਂ ਪੰਜਾਬ ਯੂਨੀਵਰਸਿਟੀ ਇੱਕ ਸੁਚੇਤ ਤੇ ਪੜੇ ਲਿਖੇ ਸਿੱਖਾਂ ਦਾ ਇਕੱਠ ਹੋਇਆ। ਇਸ ਇਕੱਠ ਵਿੱਚ ਸ਼੍ਰ: ਸਿਮਰਨਜੀਤ ਸਿੰਘ ਮਾਨ, ਸ਼੍ਰ: ਗੁਰਤੇਜ ਸਿੰਘ ਆਈ.ਏ.ਐਸ., ਸ਼੍ਰ: ਹਰਦੇਵ ਸਿੰਘ ਮੱਤੇਵਾਲ ਐਡਵੋਕੇਟ ਜਰਨਲ, ਸ਼੍ਰ: ਹਰਜੀਤ ਸਿੰਘ ਬੇਦੀ ਜੱਜ ਸੁਪਰੀਮ ਕੋਰਟ, ਸ਼੍ਰ: ਚਰੰਜੀਵ ਸਿੰਘ ਮੁੱਖ ਸਕੱਤਰ ਕਰਨਾਟਕ, ਸ਼੍ਰ: ਮਨਜੀਤ ਸਿੰਘ ਕਲਕੱਤਾ ਸਾਬਕਾ ਮੰਤਰੀ ਤੇ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰ: ਜਸਵੰਤ ਸਿੰਘ ਮਾਨ, ਸ਼੍ਰ: ਰਤਨੇਸ਼ ਸਿੰਘ ਸੋਢੀ ਸੰਪਾਦਕ ਅਕਾਲੀ ਪੱਤਰਕਾ, ਡਾਕਟਰ ਸ਼ੇਰ ਬਾਜ ਸਿੰਘ ਮਾਨ ਪੀ.ਜੀ.ਆਈ., ਮੇਜਰ ਹਰਨਰਿੰਦਰ ਸਿੰਘ, ਉੱਘੇ ਵਕੀਲ ਸ਼੍ਰ: ਕੇ.ਟੀ.ਐਸ. ਤੁਲਸੀ, ਸ਼੍ਰ: ਡੀ.ਪੀ.ਸਿੰਘ ਨਾਰੰਗ ਜੱਜ ਹਾਈਕੋਰਟ, ਸ਼੍ਰ: ਬਲਵੀਰ ਸਿੰਘ ਬਰਾੜ, ਸ਼੍ਰ: ਬਲਵੰਤ ਸਿੰਘ ਰਾਮੂਵਾਲੀਆ, ਸ਼੍ਰ: ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ਼੍ਰ: ਹੰਿਰੰਦਰ ਸਿੰਘ ਨਾਰਵੇ ਸਾਬਕਾ ਐਮ.ਪੀ. ਤੇ ਰਾਜਦੂਤ, ਸ਼੍ਰ: ਬੁੱਤਸ਼ਿਕਨ ਸਿੰਘ ਆਈ.ਐਫ.ਐਸ., ਸ਼੍ਰ: ਕੇ.ਸੀ. ਸਿੰਘ ਵਿਦੇਸ਼ ਸਕੱਤਰ, ਡਾਕਟਰ ਜੀ.ਐਸ.ਔਜਲਾ ਡੀ.ਜੀ.ਪੀ. ਸਮੇਤ ਲਗਭਗ 100 ਚੋਣਵੇ ਸਿੱਖਾਂ ਦੀ ਗੁਰਮਤ ਮਿਲਣੀ ਸ੍ਰ: ਕਪੂਰ ਸਿੰਘ ਆਈ.ਸੀ.ਐਸ ਅਤੇ ਮੈਂਬਰ ਲੋਕ ਸਭਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼੍ਰ: ਧੰਨਾ ਸਿੰਘ ਗੁਲਸ਼ਨ ਐਮ.ਪੀ., ਸ਼੍ਰ: ਬੂਟਾ ਸਿੰਘ ਐਮ.ਪੀ., ਜਸਟਿਸ ਗੁਰਨਾਮ ਸਿੰਘ ਸਮੇਤ ਲਗਭਗ 15 ਦੇ ਕਰੀਬ ਉੱਚ ਕੋਟੀ ਦੇ ਅਕਾਲੀ ਨੇਤਾ ਹਾਜਰ ਸਨ। ਫਿਰ ਉਸ ਸਮੇਂ ਫੈਡਰੇਸ਼ਨ ਦਾ ਮੁੜ ਪੁਨਰਗਠਨ ਕੀਤਾ ਗਿਆ। ਜਿਸ ਵਿੱਚ 19 ਜਨਵਰੀ 1967 ਨੂੰ ਸ਼੍ਰ: ਜਸਵੰਤ ਸਿੰਘ ਮਾਨ ਐਮ.ਏ. ਐਲ.ਐਲ.ਐਮ ਪ੍ਰਧਾਨ, ਸ਼੍ਰ: ਮਨਜੀਤ ਸਿੰਘ ਕਲਕੱਤਾ ਮੀਤ ਪ੍ਰਧਾਨ, ਜਰਨਲ ਸਕੱਤਰ ਸ਼੍ਰ: ਜਸਵੰਤ ਸਿੰਘ ਗਰੇਵਾਲ, ਸਕੱਤਰ ਗੁਰਬਚਨ ਸਿੰਘ ਕਲਸੀ ਐਮ.ਏ. ਅਤੇ ਸ਼੍ਰ: ਹਰਦੀਪ ਸਿੰਘ ਬਾਜਵਾ ਨੂੰ ਸੰਗਠਨ ਸਕੱਤਰ ਵਜੋਂ ਜੁੰਮੇਵਾਰੀ ਸੌਪੀ ਗਈ। ਇਸ ਚੋਣ ਸਭਾ ਤੇ ਆਪਣੇ ਕੂੰਜੀਵਤ ਭਾਸ਼ਨ ਨਾਲ ਸ਼੍ਰ: ਕਪੂਰ ਸਿੰਘ ਆਈ.ਏ.ਐਸ ਨੇ ਨੌਜੁਆਨਾ ਵਿੱਚ ਇੱਕ ਫੇਰ ਕੌਮ ਪ੍ਰਸਤੀ ਅਤੇ ਪੰਥਕ ਭਾਵਨਾਵਾਂ ਨੂੰ ਉਜਾਗਰ ਕਰ ਦਿੱਤਾ। ਇਸ ਸਮੇਂ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸਨ ਨੇ ਅੰਮ੍ਰਿਤਸਰ, ਜਲੰਧਰ ਲੁਧਿਆਣਾ ਚੰਡੀਗੜ•, ਪਟਿਆਲਾ, ਫਰੀਦਕੋਟ, ਦਿੱਲੀ, ਜੰਮੂ ਐਂਡ ਕਸ਼ਮੀਰ, ਕਲਕੱਤਾ, ਮੁੰਬਈ ਅਤੇ ਭੋਪਾਲ ਮੱਧ ਪ੍ਰਦੇਸ਼, ਕੁੱਲ ਗਿਆਰਾ ਸਰਕਲ ਬਣਾ ਕੇ ਸ਼ਾਨਦਾਰ ਕੰਮ ਸ਼ੁਰੂ ਕੀਤਾ। ਸ਼੍ਰ: ਜਸਵੰਤ ਸਿੰਘ ਮਾਨ 1971 ਤੱਕ ਫੈਡਰੇਸ਼ਨ ਦੇ ਦੋ ਵਾਰ ਪ੍ਰਧਾਨ ਚੁਣੇ ਗਏ। ਲੇਕਿਨ 1970 ਵਿੱਚ ਕਾਮਰੇਡ ਪਾਰਟੀ ਦਾ ਕਾਰਡ ਹੋਲਡਰ ਹੋਣ ਦਾ ਸ਼ੱਕ ਕਰਕੇ ਸ਼੍ਰ: ਬਲਵੰਤ ਸਿੰਘ ਰਾਮੂਵਾਲੀਆ ਨੂੰ ਫੈਡਰੇਸ਼ਨ ਦੀ ਮੁੱਢਲੀ ਮੈਬਰਸਿੱਪ ਤੋ ਕੱਢ ਦਿੱਤਾ ਗਿਆ ਸੀ। ਸ਼੍ਰੀ ਰਾਮੂਵਾਲੀਆ ਨੇ ਉਸ ਸਮੇਂ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਨਾਂਅ ਦੀ ਵੱਖਰੀ ਜਥੇਬੰਦੀ ਬਣਾ ਲਈ ਸੀ। 1971 ਤੋ ਲੈ ਕੇ 1974 ਤੱਕ ਫਿਰ ਫੈਡਰੇਸ਼ਨ ਡਾਵਾਂਡੋਲ ਸਥਿਤੀ ਵਿੱਚ ਵਿਚਰਦੀ ਰਹੀ। ਲੇਕਿਨ 1974 ਵਿੱਚ ਹੀ ਪੁਰਾਣੇ ਫੈਡਰੇਸ਼ਨੀਆ ਸ਼੍ਰ: ਸਰੂਪ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ ਅਤੇ ਪ੍ਰਿੰਸੀਪਲ ਭਰਪੂਰ ਸਿੰਘ ਨੇ ਫਿਰ ਫੈਡਰੇਸ਼ਨ ਨੂੰ ਅੱਗੇ ਤੋਰਨ ਲਈ ਪ੍ਰੋ: ਜੰਗੀਰ ਸਿੰਘ ਭੁੱਲਰ ਜਿੰਨਾ ਦੀ ਉਮਰ ਉਸ 45 ਸਾਲ ਸੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਹਿਸਟਰੀ ਦੇ ਪ੍ਰੋ: ਸਨ। ਨੂੰ ਪ੍ਰਧਾਨ ਬਣਾ ਦਿੱਤਾ। ਇਸ ਪਿੱਛੋ ਖਾਲਸਾ ਕਾਲਜ ਪਟਿਆਲਾ ਤੋਂ ਬੀ.ਏ. ਪਾਸ ਕਰਦਿਆ ਹੀ ਪ੍ਰੋ: ਹਰੀ ਸਿੰਘ 1977 ਵਿੱਚ ਫੈਡਰੇਸ਼ਨ ਦੇ ਪ੍ਰਧਾਨ ਬਣ ਗਏ।

ਇੱਕ ਵਰਾ ਪਿੱਛੋ ਹੀ 1978 ਵਿੱਚ ਚੰਡੀਗੜ• ਵਿਖੇ ਪੰਚਾਇਤ ਭਵਨ ਵਿੱਚ ਹੋਈ ਫੈਡਰੇਸ਼ਨ ਦੀ ਇਕੱਤਰਤਾ ਦੌਰਾਨ ਭਾਈ ਅਮਰੀਕ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਸਮੇਂ ਉਨ੍ਹਾਂ ਨਾਲ ਸ਼੍ਰ: ਹਰਮੰਦਰ ਸਿੰਘ ਸੰਧੂ, ਭਾਈ ਅਤਿੰਦਰਪਾਲ ਸਿੰਘ ਸਾਬਕਾ ਐਮ.ਪੀ. ਅਤੇ ਭਾਈ ਹਰਵਿੰਦਰ ਸਿੰਘ ਖਾਲਸਾ ਬਠਿੰਡਾ ਪ੍ਰਮੁੱਖ ਆਗੂਆ ਵਜੋ ਵਿਚਰਦੇ ਸਨ। ਲੇਕਿਨ ਜੂਨ 1984 ਵਿੱਚ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨਾਲ ਸਾਕਾ ਨੀਲਾ ਤਾਰਾ ਸਮੇਂ ਸ਼ਹਾਦਤ ਦਾ ਜਾਮ ਪੀ ਗਏ।

ਫੈਡਰੇਸ਼ਨ ਦੇ ਵਿਧਾਨ ਅਨੁਸਾਰ ਫੈਡਰੇਸ਼ਨ ਦਾ ਮੁੱਖ ਕਾਰਜ (À)ਵਿਦਿਆਰਥੀਆ ਵਿੱਚ ਚੇਤਨਤਾ, ਕੌਮ ਪ੍ਰਸਤੀ, ਪੰਥਕ ਪਿਆਰ, ਗੁਰੂ ਦੀਆਂ ਸਿੱਖਿਆਵਾਂ ਤੇ ਅਮਲ ਅਤੇ ਚਲਣ ਲਈ ਪ੍ਰੇਰਿਤ ਕਰਨਾ, (ਅ) ਖਾਲਸਾ ਪੰਥ ਲਈ ਦੇਸ਼ ਕਾਲ ਦੀ ਨਿਰਮਾਨਤਾ ਕਰਨਾ ਜਿੱਥੇ ਖਾਲਸਾ ਪੰਥ ਦੇ ਆਦਰਸ਼ ਤੇ ਗੁਰੂ ਦੀਆਂ ਸਿੱਖਿਆਵਾ ਅਨੁਸਾਰ ਜਨਮ ਸਿੱਧ ਆਜ਼ਾਦ ਤੇ ਨਿਰਾਲੀ ਹਸਤੀ ਨੂੰ ਕਾਇਮ ਕਰਨਾ, (Â) ਵਿੱਦਿਆ ਦੀ ਸਿਖਰ ਤੇ ਬੁਲੰਦੀਆ ਨੂੰ ਛੂਹੰਣਾ ਤੇ ਵਿੱਦਿਅਕ ਮਿਆਰਾ ਨੂੰ ਪ੍ਰਾਪਤ ਕਰਨਾ, (ਸ) ਸਕੂਲਾਂ ਕਾਲਜਾਂ ਯੂਨੀਵਰਸਿਟੀਆ ਵਿੱਚ ਸੈਮੀਨਾਰ, ਸਟੱਡੀ ਸਰਕਲ, ਕੈਪ, ਗੁਰਬਾਨੀ ਦੀ ਕੰਠਤਾ ਤੇ ਸਰੀਰਿਕ ਅਰੋਗਤਾ ਲਈ ਤਤਪਰ ਰਹਿਣਾ। (ਹ) ਸਿੱਖ ਵਿਦਿਆਰਥੀਆ ਵਿੱਚ ਆਪਸੀ ਪਿਆਰ, ਭਾਈਚਾਰਾ, ਬਰਾਬਰਤਾ ਅਤੇ ਪੰਥ ਪਿਆਰ ਦੀ ਭਾਵਨਾਵਾ ਨੂੰ ਜਾਗਰੂਕ ਕਰਨਾ। ਪਰ ਬਦਕਿਸਮਤੀ ਕੇ 1984 ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਇੱਕ ਵਿਦਿਆਰਥੀ ਜਥੇਬੰਦੀ ਦੀ ਬਜਾਏ ਹਿੰਦ ਹਕੂਮਤ ਦੀਆਂ ਨਜ਼ਰਾਂ ਵਿੱਚ ਇੱਕ ਅੱਤਵਾਦੀ ਜਥੇਬੰਦੀ ਬਣ ਕੇ ਰਹਿ ਗਈ। ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀਆ ਵਿੱਚੋ ਸ਼੍ਰ: ਸਰੂਪ ਸਿੰਘ ਕੱਲਾ, ਸ਼੍ਰ: ਅਮਰ ਸਿੰਘ ਅੰਬਾਲਵੀ, ਸ਼੍ਰ: ਗੁਰਮੀਤ ਸਿੰਘ ਬਰਾੜ, ਪ੍ਰਿੰਸੀਪਲ ਸਤਬੀਰ ਸਿੰਘ, ਸ਼੍ਰ: ਭਾਨ ਸਿੰਘ, ਸ਼੍ਰ: ਜਸਵੰਤ ਸਿੰਘ ਫੁੱਲ, ਪ੍ਰਿੰਸੀਪਲ ਭਰਪੂਰ ਸਿੰਘ, ਪ੍ਰੋ: ਜੰਗੀਰ ਸਿੰਘ ਵਲਟੋਹਾ ਅਤੇ ਭਾਈ ਅਮਰੀਕ ਸਿੰਘ, ਕਾਂਗਰਸੀ ਆਗੂ ਉਮਰਾਉ ਸਿੰਘ, ਸ਼੍ਰ: ਜਸਦੇਵ ਸਿੰਘ ਸੰਧੂ, ਜਸਟਿਸ ਭੁਪਿੰਦਰ ਸਿੰਘ ਢਿੱਲੋ ਸਭ ਅਕਾਲ ਚਲਾਣਾ ਕਰ ਗਏ ਹਨ।

ਪਰ ਅਜੇ ਵੀ ਡਾਕਟਰ ਜਸਵੰਤ ਸਿੰਘ ਨੇਕੀ, ਸ਼੍ਰ: ਜਸਵੰਤ ਸਿੰਘ ਮਾਨ, ਡਾਕਟਰ ਭਾਈ ਹਰਬੰਸ ਲਾਲ, ਸ਼੍ਰ: ਸੁਰਜੀਤ ਸਿੰਘ ਮਿਨਹਾਸ, ਸ਼੍ਰ: ਮੱਖਣ ਸਿੰਘ, ਪ੍ਰੋ: ਹਰੀ ਸਿੰਘ, ਸ਼੍ਰ: ਕਰਨੈਲ ਸਿੰਘ ਡੋਡ, ਸ਼੍ਰ: ਬੂਟਾ ਸਿੰਘ, ਸ਼੍ਰ: ਮਨਜੀਤ ਸਿੰਘ ਕਲਕੱਤਾ, ਸ਼੍ਰ: ਸੁਰਜੀਤ ਸਿੰਘ ਬਰਨਾਲਾ, ਅੱਜ ਵੀ ਉਨ੍ਹਾਂ ਨੇਤਾਵਾਂ ਵਿੱਚੋਂ ਕੁਝ ਪਦਵੀਆਂ ਤੇ ਬੈਠੇ ਹਨ।

ਜੂਨ 1984 ਦੇ ਹਮਲੇ ਤੋ ਬਾਅਦ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਉਪਰੰਤ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਸ਼੍ਰ: ਸਰੂਪ ਸਿੰਘ ਕੱਲ੍ਹਾ ਨੇ ਸੁਭਾਵਿਕ ਗੱਲ ਕਰਦਿਆਂ ਕਿਹਾ ਸੀ ਕਿ ਅੱਜ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਵੀ ਸ਼ਹੀਦ ਹੋ ਗਈ ਹੈ। ਇਹ ਗੱਲ ਅੱਜ ਵਾਕਿਆ ਹੀ ਸੱਚਾਈ ਦਿਸਦੀ ਹੈ। ਕਿਉਂਕਿ ਜੂਨ 1984 ਤੋਂ ਲੈ ਕੇ ਹੁਣ ਤੱਕ ਦੇ 30 ਸਾਲਾਂ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਜੀਤ ਸਿੰਘ ਝੋਕ ਹਰੀਹਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਪਰਮਜੀਤ ਸਿੰਘ ਗਾਜੀ, ਡਾਕਟਰ ਮਨਜੀਤ ਸਿੰਘ ਭੂੰਮਾ, ਭਿੰਡਰਾਵਾਲਾ ਫੈਡਰੇਸ਼ਨ ਅਤੇ ਹਰਪ੍ਰੀਤ ਸਿੰਘ ਕੰਡਾ ਮਾਨ ਫੈਡਰੇਸ਼ਨ ਆਦਿ ਕਿੰਨੇ ਹੀ ਧੜੇ ਹੋਂਦ ਵਿੱਚ ਆ ਚੁੱਕੇ ਹਨ। ਜਿਵੇ ਅਕਾਲੀ ਦਲ ਦੀ ਹਾਲਤ ਹੈ। ਉਸੇ ਤਰ•ਾ ਦੀ ਹਾਲਤ ਫੈਡਰੇਸ਼ਨ ਦੇ ਧੜਿਆ ਦੀ ਵੀ ਨਜਰ ਆਉਂਦੀ ਹੈ। ਜਿਵੇ ਅਕਾਲੀ ਦਲ ਆਪਣੀ ਮਾਨ ਮਰਿਆਦਾ ਅਕਾਲੀਅਤ ਅਤੇ ਰਾਜਨੀਤੀਕ ਪੰਥਕ ਭਰੋਸੇਯੋਗਤਾ ਗਵਾ ਚੁੱਕਿਆ ਹੈ ਇਸ ਤਰ•ਾਂ ਫੈਡਰੇਸ਼ਨ ਵੀ ਪੰਥ ਦੇ ਹਰਾਵਲ ਦਸਤੇ ਵਾਲਾ ਰੁਤਬਾ ਗਵਾ ਚੁੱਕੀ ਹੈ । ਅੱਜ ਕੱਲ ਫੈਡਰੇਸ਼ਨ ਵੀ ਰਾਜਸੀ ਤਾਕਤ ਦੀ ਦੁਰਵਰਤੋ ਦਾ ਇੱਕ ਜਰੀਆ ਬਣ ਚੁੱਕੀ ਹੈ। ਆਪਣੀ ਨਿੱਜੀ ਸਿਆਸਤ ਨੂੰ ਚਲਾਉਣ ਲਈ ਕੁਝ ਉਹ ਵਿਅਕਤੀ ਅੱਜ ਵੀ ਫੈਡਰੇਸ਼ਨ ਤੇ ਕਾਬਜ ਹਨ। ਜਿੰਨਾਂ ਦੇ ਬੱਚੇ ਵੀ ਪਿਛਲੇ ਕਈ ਸਾਲਾ ਤੋਂ ਆਪਣੀ ਪੜਾਈ ਪੂਰੀ ਕਰਕੇ ਕੰਮਾਂ ਕਾਰਾ ਵਿੱਚ ਲੱਗੇ ਹੋਏ ਹਨ। ਅੱਜ ਫੈਡਰੇਸ਼ਨ ਦੀ ਮੈਬਰਸਿੱਪ ਦੇ ਮਾਪਦੰਡ ਜਾਂ ਵਿਧੀ ਵਿਧਾਨ ਕਿਤੇ ਨਜਰ ਨਹੀਂ ਆਉਦੇ। ਮੈਨੂੰ ਚੰਗੀ ਤਰਾ ਯਾਦ ਹੈ ਕਿ 1990 ਵਿੱਚ ਮੈਂ ਕਿਸੇ ਜੇਲ੍ਹ ਵਿੱਚ ਇੱਕ ਸਿੰਘ ਦੀ ਮੁਲਾਕਾਤ ਲਈ ਗਿਆ ਤਾ ਡਿਊੜੀ ਵਿੱਚ ਖੜੇ ਜੇਲ ਅਧਿਕਾਰੀਆ ਨੇ ਇੱਕ 80 ਸਾਲਾਂ ਬਜੁਰਗ ਨੂੰ ਜਿਸ ਨੂੰ ਪੁਲਿਸ ਜੇਲ ਛੱਡਣ ਆਈ ਸੀ, ਪੁੱਛਿਆ ਕਿ ਬਾਬਾ ਜੀ ਤੁਸੀ ਕਿਵੇ ਆਏ ਹੋ। ਤਾਂ ਉਸ ਬਾਬੇ ਨੇ ਜੁਆਬ ਦਿੱਤਾ ਕਿ ਮੈਂ ਫਡੇਸ਼ਨ (ਫੈਡਰੇਸ਼ਨ) ਵਾਲਾ ਹਾਂ। ਪਰ ਜਦੋ ਉਨ੍ਹਾਂ ਨੇ ਰਜਿਸਟਰ ਤੇ ਦਸਤਖਤ ਕਰਨ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਨਪੜ• (ਅਨਪੜ•) ਹਾਂ। ਤੇ ਗੂਠਾ (ਅੰਗੂਠਾ) ਹੀ ਲਵਾਂਗਾ। ਉਸ ਸਮੇਂ ਸਾਰੇ ਪਾਸੇ ਹਾਸਾ ਮੱਚ ਗਿਆ। ਪਰ ਮੈਂ ਜੇਲ ਦੀ ਡਿਉੜੀ ਵਿੱਚ ਖੜਾ ਫੈਡਰੇਸ਼ਨ ਦੇ ਭਵਿੱਖ ਦਾ ਰੇਖਾ ਚਿੱਤਰ ਆਪਣੇ ਜਿਹਨ ਵਿੱਚ ਬਣਾ ਰਿਹਾ ਸੀ। ਕਿ ਕੋਈ ਸਮਾਂ ਸੀ ਜਦੋਂ ਫੈਡਰੇਸ਼ਨ ਨੇ ਮਹਾਨ ਸਖਸੀਅਤਾਂ, ਮਹਾਨ ਪੰਥਕ ਬੁਲਾਰੇ ਪੈਦਾ ਕੀਤੇ ਹੁਣ ਇਸ ਫੈਡਰੇਸ਼ਨ ਦਾ ਇਸ ਤੋਂ ਬਾਅਦ ਕੀ ਬਣੇਗਾ। ਠੀਕ ਹੈ ਅੱਜ ਕੁਝ ਵੀਰ ਫੈਡਰੇਸ਼ਨ ਦੇ ਬੈਨਰ ਥੱਲੇ ਕੁਝ ਪੰਥਕ ਕਾਰਜ ਵੀ ਕਰ ਰਹੇ ਨੇ ਪਰ ਬਹੁਗਿਣਤੀ ਆਪਣੀ ਸੌੜੀ ਸਿਆਸੀ ਸੋਚ ਨੂੰ ਪੱਠੇ ਪਾ ਕੇ ਆਪਣੀ ਲੀਡਰੀ ਚਮਕਾਉਣ ਲਈ ਫੈਡਰੇਸ਼ਨ ਨੂੰ ਬਦਨਾਮੀ ਦੀ ਹੱਦ ਤੱਕ ਲਿਜਾ ਰਹੀ ਹੈ। ਅੱਜ ਲੋੜ ਹੈ ਕਿ ਫਿਰ ਤੋਂ ਸਕੂਲਾਂ ਕਾਲਜਾਂ ਵਿੱਚ ਬਿਨਾਂ ਕਿਸੇ ਵਿਅਕਤੀ ਦੇ ਨਾਮ ਤੋਂ ਨਿਰੋਲ ਆਲ ਇੰਡੀਆ ਸਿੱਖ ਸਟੂਡੇਟ ਫੈਡਰੇਸ਼ਨ ਵਰਗੀ ਜਥੇਬੰਦੀ ਕਾਇਮ ਕਰਨ ਦੀ ਤਾਂ ਕਿ ਜੋ ਗੰਦਗੀ ਅੱਜ ਅਸੀ ਪੰਥਕ ਫ਼ਿਜਾ ਵਿੱਚ ਘੋਲੀ ਹੈ, ਆਉਂਦੇ ਸਮੇਂ ਵਿੱਚ ਇਹ ਨੌਜਆਨ ਉਸ ਨੂੰ ਸਾਫ ਕਰਕੇ ਮੁੜ ਉਹ ਪੰਥਕ ਖੂਸ਼ਬੋ ਪੈਦਾ ਕਰਨ ਜਿਸ ਸੁਗੰਧੀ ਲਈ ਗੁਰੂ ਨੇ ਆਪਣਾ ਸਾਰਾ ਸਰਬੰਸ ਲੇਖੇ ਲਾਇਆ







ਸਾਰਾਗੜ੍ਹੀ ਦੇ ਸਹੀਦਾਂ ਨੂੰ ਸਮਰਪਿਤ ਵਿਸੇਸ਼ ਰਿਪੋਰਟ




Photo: ਸਾਰਾਗੜ੍ਹੀ ਦੇ ਸਹੀਦਾਂ ਨੂੰ ਸਮਰਪਿਤ ਵਿਸੇਸ਼ ਰਿਪੋਰਟ
   ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਬਣਿਆ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੀ ਵਪਾਰਕ ਸੋਚ ਦੀ ਭੇਟ ਚੜਿਆ
ਬਰਨਾਲਾ 11 ਸਤੰਬਰ (ਜਗਸੀਰ ਸਿੰਘ ਸੰਧੂ) : ਜਿਹੜੇ ਸਿੱਖ ਸੂਰਬੀਰ ਯੋਧਿਆਂ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਰਧਾਂਜ਼ਲੀਆਂ ਦਿੱਤੀਆਂ ਗਈਆਂ ਅਤੇ ਇੰਗਲੈਂਡ, ਫਰਾਂਸੀਸੀ ਪਾਠ ਪੁਸਤਕਾਂ ਵਿੱਚ ਦਰਜ ਜਿਹੜੇ ਸਿੱਖ ਸੂਰਬੀਰਾਂ ਦੀ ਕਹਾਣੀ ਨੂੰ ਅੱਜ ਵੀ ਅੰਗਰੇਜਾਂ ਅਤੇ ਫਰਾਂਸੀਸੀਆਂ ਦੇ ਬੱਚਿਆਂ ਪੜ੍ਹਦੇ ਹਨ, ਉਹਨਾਂ ਸਿੱਖ ਯੋਧਿਆਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਪਾਰਿਕ ਸੋਚ ਦੇ ਥੱਲੇ ਦੱਬਿਆ ਜਾ ਰਿਹਾ ਹੈ।  ਦੁਨੀਆਂ ਦੇ ਫੌਜੀ ਇਤਿਹਾਸ ਵਿੱਚ ਵਿਲੱਖਣ ਅਤੇ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਦੁਹਰਾਉਂਦਾ ਇਹ ਬਹਾਦਰੀ ਭਰਿਆ ਕਾਰਨਾਮਾ ਅੱਜ ਦੇ ਦਿਨ 12 ਸਤੰਬਰ 1897 ਨੂੰ ਸਾਰਾਗੜ੍ਹੀ ਵਿਖੇ ਦਸਮੇਸ਼ ਪਿਤਾ ਦੇ 21 ਸਿੰਘਾਂ ਵੱਲੋਂ 10 ਹਜ਼ਾਰ ਕਬਾਇਲੀ ਪਠਾਣਾਂ (ਅਫ਼ਰੀਦੀਆਂ) ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰਕੇ ਕੀਤਾ ਸੀ। ਉਸ ਸਮੇਂ ਇਹ ਸਿੱਖ ਸੂਰਬੀਰ ਅੰਗਰੇਜਾਂ ਦੀ ਭਾਰਤੀ ਫੌਜ ਦੇ 36 ਸਿੱਖ ਪਲਟਨ ਦੇ ਫੌਜੀ ਸਨ ਅਤੇ ਵਜ਼ੀਰਸਥਾਨ ਦੇ ਜਿਲ੍ਹਾ ਕੋਹਾਟ 'ਚ ਪੈਂਦੇ ਕਿਲਾ ਲਾਕਹਾਟ ਤੋਂ ਡੇਢ ਮੀਲ ਦੂਰ ਸਾਰਾਗੜ੍ਹੀ ਦੀ ਚੌਂਕੀ ਵਿੱਚ ਤਾਇਨਾਤ ਸਨ ਤਾਂ 12 ਸਤੰਬਰ 1897 ਨੂੰ ਸਵੇਰੇ ਦੇ 10 ਕੁ ਵਜੇ 10 ਹਜ਼ਾਰ ਦੇ ਕਰੀਬ ਕਬਾਇਲੀ ਪਠਾਣਾਂ ਨੇ ਇਸ ਚੌਂਕੀ 'ਤੇ ਹਮਲਾ ਕਰ ਦਿੱਤਾ। ਭਾਵੇਂ ਇਸ ਚੌਂਕੀ ਦੇ ਇੰਚਾਰਜ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਾਰੇ 21 ਸਿੱਖ ਸੂਰਬੀਰ ਨੂੰ ਇਹ ਵੀ ਪਤਾ ਸੀ ਕਿ ਹੁਣ ਇਸ ਸਥਿਤੀ ਵਿੱਚ ਉਹਨਾਂ ਨੂੰ ਕੋਈ ਬਾਹਰੀ ਮੱਦਦ ਨਹੀਂ ਮਿਲ ਸਕਦੀ, ਪਰ ਇਹ ਸਿੱਖ ਯੋਧਿਆਂ ਨੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਦੁਸਮਣ ਨਾਲ ਜੂਝਣ ਦਾ ਫੈਸਲਾ ਲਿਆ ਅਤੇ ਮਰਦੇ ਦਮ ਤੱਕ ਮੁਕਾਬਲਾ ਕਰਨ ਦਾ ਪ੍ਰਣ ਕਰ ਲਿਆ। ਦੁਪਹਿਰ ਤੱਕ ਇਹਨਾਂ ਸੂਰਬੀਰ ਯੋਧਿਆਂ ਨੇ ਦੋ ਸੌ ਤੋਂ ਵੱਧ ਕਬਾਇਲੀ ਮਾਰ ਦਿੱਤੇ ਅਤੇ ਅਖੀਰ ਦੋ ਵਜੇ ਤੱਕ ਜਦੋਂ ਗੋਲੀ ਸਿੱਕਾ ਖਤਮ ਹੋਣ 'ਤੇ ਨਾਇਕ ਲਾਲ ਸਿੰਘ, ਭਗਵਾਨ ਸਿੰਘ ਅਤੇ ਜੀਵਨ ਸਿੰਘ ਨੇ ਚੌਂਕੀ ਵਿੱਚੋਂ ਬਾਹਰ ਨਿਕਲਕੇ ਦੁਸਮਣ ਨਾਲ ਦੋ-ਦੋ ਹੱਥ ਕੀਤੇ ਅਤੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਬੁਲਾਉਂਦੇ ਹੋਏ ਸ਼ਹੀਦੀਆਂ ਪਾਈਆਂ। ਚੌਂਕੀ ਅੰਦਰ ਜਿੰਦਾ ਬਚੇ 8 ਸਿੱਖ ਫੌਜੀਆਂ ਨੇ ਅਖੀਰ ਵਿੱਚ ਰਾਇਫਲਾਂ ਅੱਗੇ ਲੱਗੀਆਂ ਸੰਗੀਨਾਂ ਨਾਲ ਦੁਸਮਣਾਂ ਦਾ ਮੁਕਾਬਲਾ ਕੀਤਾ ਤੇ ਸ਼ਹੀਦ ਹੋ ਗਏ। ਆਪਣੀ ਸਹੀਦੀ ਤੋਂ ਪਹਿਲਾਂ ਸਿਪਾਹੀ ਗੁਰਮੁੱਖ ਸਿੰਘ ਨੇ ਸਾਰੇ ਹਾਲਾਤ ਸਬੰਧੀ ਆਪਣੀ ਫੌਜ ਦੇ ਉੱਚ ਅਧਿਕਾਰੀਆਂ ਨੂੰ ਸ਼ੀਸ਼ਾ ਝੰਡੀ (ਉਸ ਸਮੇਂ ਦਾ ਵਾਇਰਲੈਸ ਸਿਸਟਮ) ਰਾਹੀਂ ਜਾਣਕਾਰੀ ਦਿੱਤੀ। ਇਸ ਸ਼ਹੀਦੀ ਸਾਕੇ ਦੀ ਖਬਰ ਜਦੋਂ ਇੰਗਲੈਂਡ ਪੁਹੰਚੀ ਤਾਂ ਇੰਗਲੈਂਡ ਦੀ ਪਾਰਲੀਮੈਂਟ ਵਿੱਚ 2 ਮਿੰਟ ਦਾ ਮੋਨ ਧਾਰ ਕੇ ਇਹਨਾਂ ਸਹੀਦਾਂ ਨੂੰ ਸਰਧਾਂਜ਼ਲੀ ਦਿੱਤੀ ਗਈ ਅਤੇ ਇਹ ਸਬਦ ਕਹੇ ਗਏ ਕਿ ਇੰਗਲੈਂਡ ਅਤੇ ਭਾਰਤ ਦੀ ਜਨਤਾ ਨੂੰ 36 ਸਿੱਖ ਪਲਟਨ 'ਤੇ ਬਹੁਤ ਮਾਣ ਹੈ। ਜਿਸ ਦੇਸ਼ ਦੀ ਫੌਜ ਵਿੱਚ ਸਿੱਖਾਂ ਵਰਗੀ ਬਹਾਦਰ ਕੌਮ ਹੋਵੇ, ਉਹ ਫੌਜ ਕਦੇ ਵੀ ਹਾਰ ਦੀ ਮੂੰਹ ਨਹੀਂ ਦੇਖ ਸਕਦੀ। ਦੁਨੀਆਂ ਦੀ ਆਰਮੀ ਵਿੱਚ ਪਹਿਲੇ ਨੰਬਰ 'ਤੇ ਸਮਝੀ ਜਾਂਦੇ ਇਸ ਫੌਜੀ ਕਾਰਨਾਮੇ ਨੂੰ ਅੱਜ ਵੀ ਇੰਗਲੈਂਡ ਦੀ ਹਿਸਟਰੀ ਵਿੱਚ ਪੜਾਇਆ ਜਾਂਦਾ ਹੈ ਅਤੇ ਸੰਸਾਰ ਦੀਆਂ ਪ੍ਰਮੁੱਖ ਸਮੂਹਿਕ ਬਹਾਦਰੀ ਦੀਆਂ ਕਹਾਣੀਆਂ ਵਿੱਚ ਚੁਣੀ ਗਈ ਇਸ ਲੜਾਈ ਨੂੰ ਜਿਥੇ ਇੰਗਲੈਂਡ ਤੋਂ ਇਲਾਵਾ ਫਰਾਂਸੀਸ਼ੀ ਪਾਠ ਪੁਸਤਕ ਵਿੱਚ ਪੜਾਇਆ ਜਾ ਰਿਹਾ ਹੈ, ਉਥੇ ਯੂਨੈਸਕੋ ਦੁਆਰਾ ਪ੍ਰਕਾਸ਼ਿਤ ਇੱਕ ਪੁਸਤਕ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਸਾਰਾਗੜ੍ਹੀ ਦੇ ਇਹਨਾਂ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਹੈ, ਜਿਥੇ ਹਰ ਸਾਲ 12 ਸਤੰਬਰ ਨੂੰ ਇਹਨਾਂ ਸੂਰਬੀਰ ਯੋਧਿਆਂ ਦੀ ਯਾਦ ਨੂੰ ਮਨਾਇਆ ਜਾਂਦਾ ਹੈ ਅਤੇ ਦੀਵਾਨ ਸਜਾਏ ਜਾਂਦੇ ਹਨ, ਪਰ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਕਾਰਜਕਾਰਨੀ ਵੱਲੋਂ ਵਪਾਰਿਕ ਸੋਚ 'ਤੇ ਚਲਦਿਆਂ ਅਤੇ ਵੱਡੇ ਲੋਕਾਂ ਦੀ ਸਹੂਲਤਾਂ ਲਈ ਸਾਰਾਗੜ੍ਹੀ ਦੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਹੁ-ਮੰਜਿਲਾਂ ਸਰਾਵਾਂ ਬਣਾਈਆਂ ਜਾ ਰਹੀਆਂ ਹਨ। ਅਸਮਾਨ ਛੂਹੰਦੀਆਂ ਇਹਨਾਂ ਸਰਾਵਾਂ ਦੇ ਥੱਲੇ ਆਏ ਇਹ ਸ਼ਹੀਦੀ ਗੁਰਦਆਰਾ ਸਾਹਿਬ ਦੀ ਦਿੱਖ ਬਿਲਕੁਲ ਖਤਮ ਹੋ ਕੇ ਰਹਿ ਗਈ ਹੈ। ਸਿਤਮ ਦੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਸੇ ਪਾਸੇ ਉਸਾਰੀ ਜਾ ਰਹੀਆਂ ਇਹਨਾਂ ਵੀ. ਆਈ. ਪੀ ਸਰਾਵਾਂ ਦੇ ਕਮਰਿਆਂ ਨਾਲ ਐਟਚ ਬਣਾਈਆਂ ਜਾ ਰਹੀਆਂ ਫਲੱਸਾਂ ਅਤੇ ਬਾਥਰੂਮ ਗੁਰਦੁਆਰਾ ਸਾਹਿਬ ਦੇ ਉਪਰ ਆ ਗਏ ਹਨ, ਜਦੋਂ ਕਿ ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਥਾਨ ਇਹਨਾਂ ਸਰਾਂਵਾਂ ਤੋਂ ਬਹੁਤ ਹੀ ਨੀਵੇਂ ਪੱਧਰ 'ਤੇ ਆ ਚੁਕਿਆ ਹੈ। ਭਾਵੇਂ ਤਰਕ ਦਿੱਤਾ ਜਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸਨਾਂ ਲਈ ਆ ਰਹੀਆਂ ਸੰਗਤਾਂ ਦੀ ਰਿਹਾਇਸ਼ ਲਈ ਇਹ ਸਰਾਵਾਂ ਤਮੀਰ ਕੀਤੀਆਂ ਜਾ ਰਹੀਆਂ ਹਨ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼ਹੀਦਾਂ ਦੇ ਮਾਣ ਸਨਮਾਨ ਨੂੰ ਨਜ਼ਰ ਅੰਦਾਜ ਕਰਕੇ ਬਣਾਈਆਂ ਜਾ ਰਹੀਆਂ ਇਹਨਾਂ ਸਰਾਵਾਂ ਕਾਰਨ ਹੋਣ ਵਾਲੇ ਅਪਮਾਨ ਲਈ ਕੌਣ ਜਿੰਮੇਵਾਰ ਹੋਵੇਗਾ।





ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਬਣਿਆ ਗੁਰਦੁਆਰਾ 


ਸਾਹਿਬ ਸ਼੍ਰੋਮਣੀ ਕਮੇਟੀ ਦੀ ਵਪਾਰਕ ਸੋਚ ਦੀ ਭੇਟ ਚੜਿਆ


  

ਜਗਸੀਰ ਸਿੰਘ ਸੰਧੂ----ਬਰਨਾਲਾ


 ਜਿਹੜੇ ਸਿੱਖ ਸੂਰਬੀਰ ਯੋਧਿਆਂ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਰਧਾਂਜ਼ਲੀਆਂ ਦਿੱਤੀਆਂ ਗਈਆਂ ਅਤੇ ਇੰਗਲੈਂਡ, ਫਰਾਂਸੀਸੀ ਪਾਠ ਪੁਸਤਕਾਂ ਵਿੱਚ ਦਰਜ ਜਿਹੜੇ ਸਿੱਖ ਸੂਰਬੀਰਾਂ ਦੀ ਕਹਾਣੀ ਨੂੰ ਅੱਜ ਵੀ ਅੰਗਰੇਜਾਂ ਅਤੇ ਫਰਾਂਸੀਸੀਆਂ ਦੇ ਬੱਚਿਆਂ ਪੜ੍ਹਦੇ ਹਨ, ਉਹਨਾਂ ਸਿੱਖ ਯੋਧਿਆਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਪਾਰਿਕ ਸੋਚ ਦੇ ਥੱਲੇ ਦੱਬਿਆ ਜਾ ਰਿਹਾ ਹੈ। ਦੁਨੀਆਂ ਦੇ ਫੌਜੀ ਇਤਿਹਾਸ ਵਿੱਚ ਵਿਲੱਖਣ ਅਤੇ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਦੁਹਰਾਉਂਦਾ ਇਹ ਬਹਾਦਰੀ ਭਰਿਆ ਕਾਰਨਾਮਾ ਅੱਜ ਦੇ ਦਿਨ 12 ਸਤੰਬਰ 1897 ਨੂੰ ਸਾਰਾਗੜ੍ਹੀ ਵਿਖੇ ਦਸਮੇਸ਼ ਪਿਤਾ ਦੇ 21 ਸਿੰਘਾਂ ਵੱਲੋਂ 10 ਹਜ਼ਾਰ ਕਬਾਇਲੀ ਪਠਾਣਾਂ (ਅਫ਼ਰੀਦੀਆਂ) ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰਕੇ ਕੀਤਾ ਸੀ। ਉਸ ਸਮੇਂ ਇਹ ਸਿੱਖ ਸੂਰਬੀਰ ਅੰਗਰੇਜਾਂ ਦੀ ਭਾਰਤੀ ਫੌਜ ਦੇ 36 ਸਿੱਖ ਪਲਟਨ ਦੇ ਫੌਜੀ ਸਨ ਅਤੇ ਵਜ਼ੀਰਸਥਾਨ ਦੇ ਜਿਲ੍ਹਾ ਕੋਹਾਟ 'ਚ ਪੈਂਦੇ ਕਿਲਾ ਲਾਕਹਾਟ ਤੋਂ ਡੇਢ ਮੀਲ ਦੂਰ ਸਾਰਾਗੜ੍ਹੀ ਦੀ ਚੌਂਕੀ ਵਿੱਚ ਤਾਇਨਾਤ ਸਨ ਤਾਂ 12 ਸਤੰਬਰ 1897 ਨੂੰ ਸਵੇਰੇ ਦੇ 10 ਕੁ ਵਜੇ 10 ਹਜ਼ਾਰ ਦੇ ਕਰੀਬ ਕਬਾਇਲੀ ਪਠਾਣਾਂ ਨੇ ਇਸ ਚੌਂਕੀ 'ਤੇ ਹਮਲਾ ਕਰ ਦਿੱਤਾ। ਭਾਵੇਂ ਇਸ ਚੌਂਕੀ ਦੇ ਇੰਚਾਰਜ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਾਰੇ 21 ਸਿੱਖ ਸੂਰਬੀਰ ਨੂੰ ਇਹ ਵੀ ਪਤਾ ਸੀ ਕਿ ਹੁਣ ਇਸ ਸਥਿਤੀ ਵਿੱਚ ਉਹਨਾਂ ਨੂੰ ਕੋਈ ਬਾਹਰੀ ਮੱਦਦ ਨਹੀਂ ਮਿਲ ਸਕਦੀ, ਪਰ ਇਹ ਸਿੱਖ ਯੋਧਿਆਂ ਨੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਦੁਸਮਣ ਨਾਲ ਜੂਝਣ ਦਾ ਫੈਸਲਾ ਲਿਆ ਅਤੇ ਮਰਦੇ ਦਮ ਤੱਕ ਮੁਕਾਬਲਾ ਕਰਨ ਦਾ ਪ੍ਰਣ ਕਰ ਲਿਆ। ਦੁਪਹਿਰ ਤੱਕ ਇਹਨਾਂ ਸੂਰਬੀਰ ਯੋਧਿਆਂ ਨੇ ਦੋ ਸੌ ਤੋਂ ਵੱਧ ਕਬਾਇਲੀ ਮਾਰ ਦਿੱਤੇ ਅਤੇ ਅਖੀਰ ਦੋ ਵਜੇ ਤੱਕ ਜਦੋਂ ਗੋਲੀ ਸਿੱਕਾ ਖਤਮ ਹੋਣ 'ਤੇ ਨਾਇਕ ਲਾਲ ਸਿੰਘ, ਭਗਵਾਨ ਸਿੰਘ ਅਤੇ ਜੀਵਨ ਸਿੰਘ ਨੇ ਚੌਂਕੀ ਵਿੱਚੋਂ ਬਾਹਰ ਨਿਕਲਕੇ ਦੁਸਮਣ ਨਾਲ ਦੋ-ਦੋ ਹੱਥ ਕੀਤੇ ਅਤੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਬੁਲਾਉਂਦੇ ਹੋਏ ਸ਼ਹੀਦੀਆਂ ਪਾਈਆਂ। ਚੌਂਕੀ ਅੰਦਰ ਜਿੰਦਾ ਬਚੇ 8 ਸਿੱਖ ਫੌਜੀਆਂ ਨੇ ਅਖੀਰ ਵਿੱਚ ਰਾਇਫਲਾਂ ਅੱਗੇ ਲੱਗੀਆਂ ਸੰਗੀਨਾਂ ਨਾਲ ਦੁਸਮਣਾਂ ਦਾ ਮੁਕਾਬਲਾ ਕੀਤਾ ਤੇ ਸ਼ਹੀਦ ਹੋ ਗਏ। ਆਪਣੀ ਸਹੀਦੀ ਤੋਂ ਪਹਿਲਾਂ ਸਿਪਾਹੀ ਗੁਰਮੁੱਖ ਸਿੰਘ ਨੇ ਸਾਰੇ ਹਾਲਾਤ ਸਬੰਧੀ ਆਪਣੀ ਫੌਜ ਦੇ ਉੱਚ ਅਧਿਕਾਰੀਆਂ ਨੂੰ ਸ਼ੀਸ਼ਾ ਝੰਡੀ (ਉਸ ਸਮੇਂ ਦਾ ਵਾਇਰਲੈਸ ਸਿਸਟਮ) ਰਾਹੀਂ ਜਾਣਕਾਰੀ ਦਿੱਤੀ। ਇਸ ਸ਼ਹੀਦੀ ਸਾਕੇ ਦੀ ਖਬਰ ਜਦੋਂ ਇੰਗਲੈਂਡ ਪੁਹੰਚੀ ਤਾਂ ਇੰਗਲੈਂਡ ਦੀ ਪਾਰਲੀਮੈਂਟ ਵਿੱਚ 2 ਮਿੰਟ ਦਾ ਮੋਨ ਧਾਰ ਕੇ ਇਹਨਾਂ ਸਹੀਦਾਂ ਨੂੰ ਸਰਧਾਂਜ਼ਲੀ ਦਿੱਤੀ ਗਈ ਅਤੇ ਇਹ ਸਬਦ ਕਹੇ ਗਏ ਕਿ ਇੰਗਲੈਂਡ ਅਤੇ ਭਾਰਤ ਦੀ ਜਨਤਾ ਨੂੰ 36 ਸਿੱਖ ਪਲਟਨ 'ਤੇ ਬਹੁਤ ਮਾਣ ਹੈ। ਜਿਸ ਦੇਸ਼ ਦੀ ਫੌਜ ਵਿੱਚ ਸਿੱਖਾਂ ਵਰਗੀ ਬਹਾਦਰ ਕੌਮ ਹੋਵੇ, ਉਹ ਫੌਜ ਕਦੇ ਵੀ ਹਾਰ ਦੀ ਮੂੰਹ ਨਹੀਂ ਦੇਖ ਸਕਦੀ। ਦੁਨੀਆਂ ਦੀ ਆਰਮੀ ਵਿੱਚ ਪਹਿਲੇ ਨੰਬਰ 'ਤੇ ਸਮਝੀ ਜਾਂਦੇ ਇਸ ਫੌਜੀ ਕਾਰਨਾਮੇ ਨੂੰ ਅੱਜ ਵੀ ਇੰਗਲੈਂਡ ਦੀ ਹਿਸਟਰੀ ਵਿੱਚ ਪੜਾਇਆ ਜਾਂਦਾ ਹੈ ਅਤੇ ਸੰਸਾਰ ਦੀਆਂ ਪ੍ਰਮੁੱਖ ਸਮੂਹਿਕ ਬਹਾਦਰੀ ਦੀਆਂ ਕਹਾਣੀਆਂ ਵਿੱਚ ਚੁਣੀ ਗਈ ਇਸ ਲੜਾਈ ਨੂੰ ਜਿਥੇ ਇੰਗਲੈਂਡ ਤੋਂ ਇਲਾਵਾ ਫਰਾਂਸੀਸ਼ੀ ਪਾਠ ਪੁਸਤਕ ਵਿੱਚ ਪੜਾਇਆ ਜਾ ਰਿਹਾ ਹੈ, ਉਥੇ ਯੂਨੈਸਕੋ ਦੁਆਰਾ ਪ੍ਰਕਾਸ਼ਿਤ ਇੱਕ ਪੁਸਤਕ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਸਾਰਾਗੜ੍ਹੀ ਦੇ ਇਹਨਾਂ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਹੈ, ਜਿਥੇ ਹਰ ਸਾਲ 12 ਸਤੰਬਰ ਨੂੰ ਇਹਨਾਂ ਸੂਰਬੀਰ ਯੋਧਿਆਂ ਦੀ ਯਾਦ ਨੂੰ ਮਨਾਇਆ ਜਾਂਦਾ ਹੈ ਅਤੇ ਦੀਵਾਨ ਸਜਾਏ ਜਾਂਦੇ ਹਨ, ਪਰ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਕਾਰਜਕਾਰਨੀ ਵੱਲੋਂ ਵਪਾਰਿਕ ਸੋਚ 'ਤੇ ਚਲਦਿਆਂ ਅਤੇ ਵੱਡੇ ਲੋਕਾਂ ਦੀ ਸਹੂਲਤਾਂ ਲਈ ਸਾਰਾਗੜ੍ਹੀ ਦੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਹੁ-ਮੰਜਿਲਾਂ ਸਰਾਵਾਂ ਬਣਾਈਆਂ ਜਾ ਰਹੀਆਂ ਹਨ। ਅਸਮਾਨ ਛੂਹੰਦੀਆਂ ਇਹਨਾਂ ਸਰਾਵਾਂ ਦੇ ਥੱਲੇ ਆਏ ਇਹ ਸ਼ਹੀਦੀ ਗੁਰਦਆਰਾ ਸਾਹਿਬ ਦੀ ਦਿੱਖ ਬਿਲਕੁਲ ਖਤਮ ਹੋ ਕੇ ਰਹਿ ਗਈ ਹੈ। ਸਿਤਮ ਦੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਸੇ ਪਾਸੇ ਉਸਾਰੀ ਜਾ ਰਹੀਆਂ ਇਹਨਾਂ ਵੀ. ਆਈ. ਪੀ ਸਰਾਵਾਂ ਦੇ ਕਮਰਿਆਂ ਨਾਲ ਐਟਚ ਬਣਾਈਆਂ ਜਾ ਰਹੀਆਂ ਫਲੱਸਾਂ ਅਤੇ ਬਾਥਰੂਮ ਗੁਰਦੁਆਰਾ ਸਾਹਿਬ ਦੇ ਉਪਰ ਆ ਗਏ ਹਨ, ਜਦੋਂ ਕਿ ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਥਾਨ ਇਹਨਾਂ ਸਰਾਂਵਾਂ ਤੋਂ ਬਹੁਤ ਹੀ ਨੀਵੇਂ ਪੱਧਰ 'ਤੇ ਆ ਚੁਕਿਆ ਹੈ। ਭਾਵੇਂ ਤਰਕ ਦਿੱਤਾ ਜਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸਨਾਂ ਲਈ ਆ ਰਹੀਆਂ ਸੰਗਤਾਂ ਦੀ ਰਿਹਾਇਸ਼ ਲਈ ਇਹ ਸਰਾਵਾਂ ਤਮੀਰ ਕੀਤੀਆਂ ਜਾ ਰਹੀਆਂ ਹਨ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼ਹੀਦਾਂ ਦੇ ਮਾਣ ਸਨਮਾਨ ਨੂੰ ਨਜ਼ਰ ਅੰਦਾਜ ਕਰਕੇ ਬਣਾਈਆਂ ਜਾ ਰਹੀਆਂ ਇਹਨਾਂ ਸਰਾਵਾਂ ਕਾਰਨ ਹੋਣ ਵਾਲੇ ਅਪਮਾਨ ਲਈ ਕੌਣ ਜਿੰਮੇਵਾਰ ਹੋਵੇਗਾ।



ਬਾਬੇ, ਬਲਾਤਕਾਰ ਅਤੇ ਅਸੀਂ



ਬਾਬੇ ਕਾਮ ਦੇ ਜਹਾਜ਼ੇ ਚੜ੍ਹ ਗਏ
ਨਾਮ ਦਾ ਜਹਾਜ਼ ਛੱਡ ਕੇ...!
ਜਗਸੀਰ ਜੀਦਾ 
ਭਾਰਤ ਦੇ ਇੱਕ ਆਸ਼ਰਮ ਵਿੱਚ ਬਲਾਤਕਾਰ ਦੀ ਘਟਨਾ ਤੋਂ ਬਾਅਦ ਭਾਵੇਂ ਸਮਾਜ ਵਿੱਚ ਅਜੇ ਤੱਕ ਉਹ ਉਬਾਲ ਨਹੀਂ ਉੱਠਿਆ ਜਿਹੜਾ ਦਾਮਿਨੀ ਵੇਲੇ  ਪੂਰੇ ਦੇਸ਼ ਵਿੱਚ ਉਠ ਖਲੋਤਾ ਸੀ ਪਰ ਸੋਸ਼ਲ ਮੀਡੀਆ ਦੇ ਮੰਚ ਤੇ ਇਸਦੀ ਚਰਚਾ ਪੂਰੀ ਤਰ੍ਹਾ ਸਰਗਰਮ ਹੈ। ਪੰਜਾਬ ਦੇ ਉਘੇ ਲੋਕ ਪੱਖੀ ਸ਼ਾਇਰ Jagsir Jeeda ਜਗਸੀਰ ਜੀਦਾ ਨੇ ਆਪਣੀ ਜਾਣੀ ਪਛਾਣੀ ਵਿਅੰਗਮਈ ਕਾਵਿਕ ਸ਼ੈਲੀ ਵਿੱਚ ਆਖਿਆ ਹੈ: 
ਬਾਬਾ ਜਹਾਜ਼ ਤੇ ਤਰੀਕਾਂ ਭੁਗਤੂ..! 

ਨਾਮ ਦਾ ਜਹਾਜ਼ ਛੱਡ ਕੇ....!!
ਕੇਹਰ ਸ਼ਰੀਫ਼ 
ਏਸੇ ਸਬੰਧ ਵਿੱਚ ਜੀਦਾ ਹੁਰਾਂ ਦੀਆਂ ਦੋ ਸਤਰਾਂ ਹੋਰ--
.....ਮੇਰੇ ਦੇਸ਼ ਦੇ ਬਲਾਤਕਾਰੀ ਬਾਬੇ. ..! 
ਮੋਹ-ਮਾਇਆ ਵਿੱਚ "ਧਸ" ਗਏ..... !"
ਤੁਹਾਨੂੰ ਯਾਦ ਹੋਵੇਗਾ ਜਦੋਂ ਅਕਾਲੀ ਦਲ ਨੇ ਗੋਆ ਵਿੱਚ ਜਾ ਕੇ ਆਪਣਾ ਚਿੰਤਨ ਕੈਂਪ ਲਾਇਆ ਸੀ ਤਾਂ ਉਦੋਂ ਵੀ ਜਗਸੀਰ ਜੀਦਾ ਨੇ ਬੜੀ ਹੀ ਸਾਦਗੀ ਨਾਲ ਇੱਕ ਕਮਿਊਨਿਸਟ ਸਟੇਜ ਤੋਂ ਆਖਿਆ ਸੀ---
ਸਾਡੇ ਗੁਰਾਂ ਨੇ ਜਹਾਜ਼ ਬਣਾਇਆ...!
ਚਲੋ ਜੇ ਕਿਸੇ ਗੋਆ ਚੱਲਣਾ।...!!
ਇਹ ਸਤਰਾਂ ਸੁਣਦਿਆਂ ਸਾਰ ਹੀ ਉਸ ਗੰਭੀਰ ਰੈਲੀ ਵਿੱਚ ਵੀ ਇੱਕ ਹਾਸਾ ਜਿਹਾ ਛਨਕ ਪਿਆ...! ਹੁਣ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਪ੍ਰਸਿਧ ਬਾਬੇ ਖਿਲਾਫ਼ ਚੱਲ ਰਹੀ ਕਾਨੂੰਨ ਦੀ ਕਾਰਵਾਈ ਵੱਲ ਇਸ਼ਾਰਾ ਕਰਦਿਆਂ ਜੀਦਾ ਹੁਰਾਂ ਨਵੀਂ ਰਚਨਾ ਲਿਖੀ--
ਬਾਬਾ ਜਹਾਜ਼ ਤੇ ਤਰੀਕਾਂ ਭੁਗਤੂ...!
ਨਾਮ ਦਾ ਜਹਾਜ਼ ਛੱਡ ਕੇ....!! ਇਹ ਸਤਰਾਂ ਵੀ ਬਹੁਤ ਹਰਮਨ ਪਿਆਰਿਆਂ ਹੋ ਰਹੀਆਂ ਹਨ...ਅਤੇ ਚਰਚਾ ਵਿੱਚ ਵੀ ਹਨ...! ਲੋਕ ਗੱਲਬਾਤ ਦੌਰਾਨ ਇਹਨਾਂ ਟੂਕਾਂ ਦਾ ਹਵਾਲਾ ਦੇ ਰਹੇ ਹਨ...
ਇਹਨਾਂ ਸਤਰਾਂ ਤੇ ਆਪਣੀ ਟਿੱਪਣੀ ਪੋਸਟ ਕਰਦਿਆਂ ਜਨਾਬ ਕੇਹਰ ਸ਼ਰੀਫ਼ ਆਖਦੇ ਨੇ:
ਬਾਬੇ ਕਾਮ ਦੇ ਜਹਾਜ਼ੇ ਚੜ੍ਹ ਗਏ 
ਨਾਮ ਦਾ ਜਹਾਜ਼ ਛੱਡ ਕੇ! 

ਕਰਮਜੀਤ ਕੌਰ ਵੱਲੋਂ ਵੀ ਪੂਰੇ ਸਮਾਜ ਨੂੰ ਖਰੀਆਂ ਖਰੀਆਂ
ਕਰਮਜੀਤ ਕੌਰ 

ਇਸੇ ਤਰ੍ਹਾਂ ਕਰਮਜੀਤ ਕੌਰ ਹੁਰਾਂ ਨੇ ਵੀ ਬੜੀ ਹੀ ਸਪਸ਼ਟ ਗੱਲ ਕੀਤੀ ਹੈ:
Karamjit Kaur :
ਹਰ ਪਾਸੇ ਬਾਬਿਆਂ ਤੇ ਲਾਹਨਤਾਂ ਪਾਈਆਂ ਜਾ ਰਹੀਆਂ ਨੇ--ਕੁਸ਼ ਦਿਨ ਇਹ ਚਰਚਾ ਗਰਮ ਰਹੂ ਤੇ ਫੇਰ ਓਹੀ ਸਿਲਸਿਲਾ ਜਾਰੀ--ਜਦੋਂ ਕੋਈ ਬਾਬਾ ਫੜਿਆ ਜਾਂਦਾ ਜਾਂ ਗਰਿਫਤਾਰ ਹੋ ਜਾਂਦਾ--ਰੌਲਾ ਰੱਪਾ ਸ਼ੁਰੂ ਹੋ ਜਾਂਦੈ ਉਸ ਤੋਂ ਬਾਦ ਕੋਈ ਬੀਬੀ ਸੱਸ ਤੋਂ ਤੰਗ,ਕੋਈ ਨੂੰਹ ਤੋਂ,ਕੋਈ ਪੁੱਤਰ ਲੈਣ ਤੇ ਕੋਈ ਬਾਂਝ ਹੋਣ ਦੇ ਠੱਪੇ ਤੋਂ ਬਚਣ ਲਈ ਬਾਬੇ ਦੀ ਸ਼ਰਨ 'ਚ। ਪਤੀ ਦੇਵ ਵੀ ਖੁਸ਼ ਤੇ ਸੱਸ ਵੀ ਖੁਸ਼ ਕਿ ਮਹਾਭਾਰਤ ਦੇ ਦੌਰਾਨ ਜੰਮੇ ਨਿਆਣਿਆਂ ਵਾਂਗੂ ਬੱਚੇ ਉੱਤੋਂ ਡਿਗ ਪਏ--ਓਦੋਂ ਨੀ ਸੋਚਦੇ ਕਿ ਬਾਬੇ ਨੇ ਕਿਹੜੀ ਕਿਰਪਾ ਕੀਤੀ ਹੋਊ। ਕੁੜੀਆਂ ਓਥੇ ਕਰਨ ਕੀ ਜਾਂਦੀਆਂ ਨੇ--ਮਾਂ ਬਾਪ ਓਥੇ ਓਹਨਾਂ ਨੂੰ ਜਾਣ ਕਿਉਂ ਦਿੰਦੇ ਨੇ--ਜਦੋਂ ਗੱਲ ਬਾਹਰ ਨਿੱਕਲਦੀ ਹੈ ਫੇਰ ਟੱਪਣ ਲੱਗ ਜਾਂਦੇ ਨੇ--ਬਾਬੇ ਕਿਸੇ ਦੇ ਘਰ ਜਾ ਕੇ ਰੇਪ ਕਰਨ ਤਾਂ ਸਿਰਫ ਬਾਬੇ ਦੋਸ਼ੀ--ਪਰ ਜੇ ਕੋਈ ਓਨਾਂ ਕੋਲ ਚੱਲ ਕੇ ਜਾਵੇ ਕਿਰਪਾ ਲਈ ਤਾਂ ਜਾਂ ਦੋਨੇ ਦੋਸ਼ੀ ਜਾਂ ਰਜ਼ਾਮੰਦੀ ਨਾਲ ਹੋਈ ਮੌਜ ਮਸਤੀ--
ਸਾਇੰਸ ਦਾ ਯੁਗ ਹੈ--ਸਾਇੰਸ ਤੇ ਮੈਡੀਕਲ ਤੇ ਵਿਸ਼ਵਾਸ਼ ਕਰੋ--ਨਹੀਂ ਤਾਂ ਇਹ ਤਮਾਸ਼ਾ ਚਲਦਾ ਹੀ ਰਹੇਗਾ।
ਇਸੇ ਤਰ੍ਹਾਂ Pargatjit Sandhu ਨੇ ਵੀ ਇਸ ਮਾਮਲੇ ਤੇ ਬਾਬਿਆਂ ਨੂੰ ਲੰਮੇ ਹਥੀਂ ਲਿਆ ! ਉਹਨਾਂ ਆਖਿਆ:ਜਿੰਨਾ ਨੂੰ ਤੁਸੀ ਰੱਬ ਸਮਝਕੇ ਇੱਜਤ ਦਿੱਤੀ ਅੱਜ ਉਹ ਤੁਹਾਡੀਆਂ ਇੱਜਤਾ ਲਈ ਘਾਤਿਕ ਬਣਦੇ ਜਾ ਰਹੇ ਹਨ"

ਪਰਗਟਜੀਤ ਸੰਧੂ ਇਸ ਬਾਰੇ ਅੱਗੇ ਲਿਖਦੇ ਹਨ:

ਆਏ ਦਿਨ ਸੰਤਾਂ ਬਾਬਿਆ ਦੇ ਕਾਰਨਾਮੇ ਲੋਕਾਂ ਸਾਹਮਣੇ ਆ ਰਹੇ ਹਨ ਲੱਖਾ ਕਰੋੜਾਂ ਲੋਕਾਂ ਨੂੰ ਰੱਬ ਦੇ ਘਰ ਦਾ ਰਾਹ ਦਿਖਾਉਣ ਵਾਲੇ ਖੁਦ ਆਪ ਜੇਲ ਜਾਣ ਤੋ ਬਚਣ ਦੇ ਰਸਤੇ ਲੱਭਦੇ ਨਜਰ ਆਉਦੇ ਹਨ। ਆਪਣੀਆ ਪੋਤਰੀਆਂ ਦੀ ਉਮਰ ਦੀਆ ਬੱਚੀਆ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਇਹ ਹੱਵਸ ਦੇ ਪੁਜਾਰੀ ਉਹਨਾਂ ਲੋਕਾਂ ਲਈ ਰੱਬ ਬਣੇ ਬੈਠੇ ਹਨ ਜਿੰਨਾ ਬਾਰੇ ਮੈ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਕੀ ਫਰਕ ਹੈ ਇਸ ਇਨਸਾਨੀ ਭੀੜ ਤੇ ਇੱਕ ਭੇਡਾ ਦੇ ਝੁੰਡ ਵਿੰਚ ? 

ਪਰਗਟਜੀਤ ਸੰਧੂ

ਜਿੰਨੀ ਵੱਡੀ ਗਿਣਤੀ ਵਿੰਚ ਅੱਕਲ ਤੋ ਅੰਨੇ ਲੋਕ ਇਹਨਾ ਪਖੰਡੀਆ ਦੇ ਸਮਾਗਮਾ ਵਿੰਚ ਪਹੁੰਚਦੇ ਹਨ ਇਹਨੀ ਗਿਣਤੀ ਨਾਲ ਕਿਤੇ ਸਿਸਟਮ ਦੇ ਖਿਲਾਫ ਖਡ਼ੇ ਹੋ ਜਾਣ ਤਾਂ ਮੁਲਕ ਦਾ ਨਿਜਾਮ ਬਦਲ ਸਕਦੇ ਹਨ ।ਮੌਤ ਤੋ ਬਾਅਦ ਸਵੱਰਗਾ ਵਿੰਚ ਜਗਾ ਪੱਕੀ ਕਰਨ ਦੇ ਚੱਕਰ ਵਿੰਚ ਮੌਜੂਦਾ ਜਿੰਦਗੀ ਨੂੰ ਨਰਕ ਵਾਂਗ ਭੋਗ ਰਹੇ ਲੋਕ ਆਪਣੇ ਬੱਚਿਆ ਦਾ ਹੱਕ ਇਹਨਾ ਧਾਰਮਿਕ ਡਾਕੂਆ ਦੀ ਝੋਲੀ ਪਾ ਰਹੇ ਹਨ। ਪਰ ਜੋ ਲੋਕ ਸਦੀਆ ਤੋ ਬੇਰੀਆਂ ਕਿੱਕਰਾ ਨੂੰ ਮੱਥੇ ਟੇਕਦੇ ਆਏ ਹੋਣ ਜੋ ਗੁਰਦੁਆਰੇ ਦੀਆਂ ਦਹਿਲੀਜਾ ਵਿੰਚ ਪੈਰ ਸਾਫ ਕੀਤਾ ਗੰਦਾਂ ਪਾਣੀ ਸ਼ਰਧਾ ਦੇ ਨਾਮ ਤੇ ਪੀਦੇਂ ਰਹੇ ਹੋਣ । ਉਹਨਾ ਨੂੰ ਇੱਕ ਸ਼ਾਤਿਰ ਸਾਧ ਵੱਲੋ ਮੂਰਖ ਬਣਾਉਣਾ ਕੋਈ ਔਖਾ ਕੰਮ ਨਹੀ ।ਕਹਿ ਦਿੰਦੇ ਗੁਰਦੁਆਰਿਆ ਵਿੰਚ ਹਰ ਵੇਲੇ ਕੀਰਤਨ ਹੁੰਦਾਂ ਕਰਕੇ ਬੰਦੇ ਦਾ ਮਨ ਪਵਿੱਤਰ ਤੇ ਨਿਰਮਲ ਹੋ ਜਾਂਦਾ । ਪਰ ਮੈ ਸੋਚਦਾ ਇਹਨੀ ਵੀ ਪਵਿੱਤਰਤਾ ਠੀਕ ਨਹੀ ਕਿ ਇਸ਼ਨਾਨ ਕਰਕੇ ਬੰਦੇ ਦਾ ਸੁੱਕਣੇ ਪਾਇਆ ਤੌਲੀਆ ਕੱਛਾ ਵੀ ਚੋਰੀ ਹੋ ਜਾਵੇ । ਜੇਬ ਕੱਟੀ ਜਾਵੇ ਔਰਤਾਂ ਦੇ ਕੰਨਾ ਵਿੱਚੋ ਵਾਲੀਆ ਖਿੱਚੀਆਂ ਜਾਣ। ਸਾਡੇ ਲੋਕਾਂ ਦੀ ਸੋਚ ਬੀਮਾਰ ਹੈ ਮੈਨੂੰ ਕੱਲ ਪਤਾ ਲੱਗਾ ਅਮਰੀਕਾ ਦੇ ਗੁਰਦੁਆਰਿਆ ਵਿੰਚ ਵੀ ਕਈ ਗਰੰਥੀ ਸਿੰਘ ਲੋਕਾ ਲਈ ਹੱਥ ਹੌਲਾ ਕਰਦੇ ਹਨ ਜਲ ਦਿੰਦੇ ਹਨ। ਪੰਜਾਬ ਵਿੰਚ ਮੇਰੇ ਏਰੀਏ ਵਿੰਚ ਇੱਕ ਨਾਨਕਸਰੀਆ ਦਾ ਕਾਫੀ ਮਸ਼ਹੂਰ ਡੇਰਾ ਹੈ ਜਿੱਥੇ ਇੱਕ ਸਾਧ ਕਾਬਜ ਸੀ ਬਾਬਾ ਨਾਹਰ ਸਿੰਘ ਸਨੇਹਰਾਂ ਵਾਲਾ ਕਰਕੇ ਜਿਸਦੀ ਕੁਝ ਸਾਲ ਪਹਿਲਾ ਮੌਤ ਹੋ ਗਈ । ਇਹ ਪੈਰ ਧੌਅਕੇ ਗੰਦਾਂ ਪਾਣੀ ਵੀ ਪਿਆਉਦਾਂ ਰਿਹਾ ਬੀਬੀਆ ਨੂੰ । ਉਹ ਬੀਮਾਰ ਸੀ ਤਾਂ ਉਸਨੂੰ ਉਸਦੀ ਹੀ ਇਨੋਵਾ ਗੱਡੀ ਵਿੰਚ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਅਤੇ ਰਸਤੇ ਵਿੰਚ ਹੀ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋ ਬਾਅਦ ਜੋ ਨਵਾਂ ਠੱਗ ਆਇਆ ਉਸਦੀ ਜਗਾ ਉਸਨੇ ਕਮਾਈ ਕਰਨ ਦਾ ਨਵਾਂ ਢੰਗ ਲੱਭ ਲਿਆ ਹੈ ਇੱਕ ਦੋਸਤ ਨੇ ਦੱਸਿਆ ਉਸਨੇ ਇਨੋਵਾ ਗੱਡੀ ਜਿਸ ਵਿੰਚ ਵੱਡੇ ਸਾਧ ਦੀ ਮੌਤ ਹੋਈ ਸੀ ਨੂੰ ਇੱਕ ਸ਼ੀਸ਼ੇ ਦਾ ਕਮਰਾ ਬਣਾਕੇ ਵਿੰਚ ਖੜੀ ਕਰ ਦਿੱਤਾ ਹੈ ਕਿ ਇਹ ਗੱਡੀ ਹੈ ਜਿਸ ਵਿੰਚ ਮਹਾਪੁਰਸ਼ਾ ਨੇ ਆਖਰੀ ਸਵਾਸ ਲਿਆ । ਹੁਣ ਸ਼ਰਧਾਲੂੰ ਪੈਸੇ ਸੁੱਟ ਸੁੱਟ ਉਸ ਗੱਡੀ ਨੂੰ ਮੱਥਾ ਟੇਕ ਰਹੇ ਹਨ ।ਗੱਡੀ ਨੂੰ ਸੀਸ ਨਿਵਾਉਣ ਲਈ ਲਾਈਨ ਵਿੰਚ ਲੱਗਣਾ ਪੈਦਾਂ ਹੈ ਮੇਰੇ ਖਿਆਲ ਨਾਲ ਗੱਡੀ ਦਸ ਕੁ ਲੱਖ ਦੀ ਹੋਣੀ ਹੈ ਅਤੇ ਸੰਤਾ ਨੇ ਖੜੀ ਕਰਕੇ ਹੁਣ ਤੱਕ ਕਰੋੜ ਕਮਾ ਲਿਆ ਹੋਣਾਂ ।ਇੱਕ ਸੰਤ ਜਿਸਦੇ ਕਰੋਡ਼ਾ ਸ਼ਰਧਾਲੂ ਹਨ ਜਦੋ ਕਿਸੇ ਵੀ ਬਲਾਤਕਾਰ ਵਰਗੇ ਕੇਸ ਵਿੰਚ ਫਸਦਾ ਹੈ ਪਤਾ ਲੱਗਣ ਦੇ ਬਾਵਜੂਦ ਲੋਕਾ ਦਾ ਲਗਾਤਾਰਤਾ ਨਾਲ ਉਥੇ ਜਾਣਾ ਬੇਹੱਦ ਸ਼ਰਮਨਾਕ ਹੈ । ਇੰਝ ਲਗਦਾ ਇਸ ਭੀੜ ਦੀ ਮਾਨਸਿਕਤਾ ਅਤੇ ਸੋਚ ਦਾ ਵੀ ਬਲਾਤਕਾਰ ਹੋ ਚੁੱਕਾ ਹੈ
ਸ਼ਬਦ ਬਣਾਕੇ ਵਜਾਏ ਜਾਂਦੇ ਰਹੇ ਹਨ ਕਿ " ਅੰਮ੍ਰਿਤਸਰ ਵੱਲ ਜਾਂਦਿਆ ਰਾਹੀਆ ਜਾਣਾ ਗੁਰੂ ਦੁਆਰੇ ਬਈ , ਹਰਮੰਦਿਰ ਦੇ ਦਰਸ਼ਨ ਕਰਕੇ ਕੱਟ ਜਾਂਦੇ ਦੁੱਖ ਸਾਰੇ ਬਈ....." ਹਰਮੰਦਿਰ ਦੇ ਦਰਸ਼ਨ ਉਹ ਅਪਾਹਿਜ ਭਿਖਾਰੀ ਕਈ ਸਾਲਾ ਤੋ ਰੋਜਾਨਾ ਕਰ ਰਿਹਾ ਜੋ ਬਾਹਰ ਪੇਟ ਦੀ ਭੁੱਖ ਮਿਟਾਉਣ ਵਾਸਤੇ ਲੋਕਾਂ ਤੋ ਰੁਪਈਆ ਰੁਪਈਆ ਮੰਗਦਾ ਹੈ ਉਸਦੇ ਦੁੱਖ ਤਾਂ ਕੱਟੇ ਨਹੀ ਗਏ । ਹਰਮੰਦਿਰ ਦੇ ਦਰਸ਼ਨ ਕਰਕੇ ਪਰਤਦੇ ਸ਼ਰਧਾਲੂ ਕਈ ਵਾਰ ਸਡ਼ਕੀ ਹਾਦਸਿਆ ਵਿੰਚ ਜਾਨਾਂ ਵੀ ਗਵਾਂ ਲੈਦੇ ਹਨ ਉਹਨਾਂ ਦੇ ਦੁੱਖ ਤੁਸੀ ਕਹਿ ਸਕਦੇ ਹੋ ਕਿ ਕੱਟੇ ਗਏ ।ਜਦੋ ਇਨਸਾਨ ਨਾ ਰਿਹਾ ਤੇ ਦੁੱਖ ਕਾਹਦਾ ? ਇਹੋ ਜਿਹੇ ਸ਼ਬਦ ਅਤੇ ਧਾਰਮਿਕ ਗੀਤ ਲੋਕਾਂ ਦੀ ਸੋਚ ਨੂੰ ਬੀਮਾਰ ਕਰਨ ਵਿੰਚ ਕਾਰਗਰ ਸਿੱਧ ਹੁੰਦੇ ਹਨ । ਇਹਨਾ ਅਸਰ ਹੋ ਜਾਂਦਾ ਕਈਆ ਤੇ ਕਿ ਜੇ ਘਰ ਵਿੰਚ ਕੋਈ ਬੀਮਾਰ ਰਹਿਣ ਲੱਗ ਪਵੇ ਤਾਂ ਡਾਕਟਰ ਨੂੰ ਚੈੱਕ ਕਰਵਾਉਣ ਦੀ ਬਜਾਇ ਲੋਕ ਧਾਰਮਿਕ ਅਸਥਾਨਾਂ ਤੇ ਰੁਮਾਲੇ ਤੇ ਇਸ਼ਨਾਨ ਸੁੱਖਣ ਲੱਗ ਪੈਦੇ ਹਨ ।ਪਰ ਸੋਚਣ ਵਾਲੀ ਗੱਲ ਕਿ ਚੰਦਰਮਾਂ ਨੂੰ ਮਾਮਾ ਕਹਿਣ ਵਾਲੇ ਉੱਥੇ ਕਿੰਵੇ ਜਾਣਗੇ ? ਨਾਨਕੇ ਤਾਂ ਇਹਨਾਂ ਦੇ ਸੀ ਪਰ ਉੱਥੇ ਅੰਗਰੇਜ ਪਹਿਲਾ ਪਹੁੰਚ ਗਏ ।ਇਹ ਵਿਚਾਰੇ ਆਪਣੇ ਹੀ ਮਰੇ ਬਜੁਰੱਗ ਤੋ ਡਰਨ ਵਾਲੇ ਲੋਕ ਹਨ ਉਸਦੀ ਆਤਮਿਕ ਸ਼ਾਤੀ ਲਈ ਪਾਠ ਕਰਾਂਉਦੇ ਫਿਰਦੇ ਹਨ ਕਿ ਕਿਤੇ ਬਾਪੂ ਆਕੇ ਸਾਨੂੰ ਨਾ ਕਹਿ ਦੇਵੇ ਕਿ ਆਜੋ ਚੱਲੀਏ । ਇੱਕ ਤਾਂ ਇਹ ਰੱਬ ਨੂੰ ਵੀ ਆਪਣਾ ਚੌਕੀਦਾਰ ਸਮਝਦੇ ਹਨ ਪੰਜ ਰੁਪਏ ਦਾ ਪ੍ਰਸ਼ਾਦ ਕਰਵਾਕੇ ਕਹਿਣਗੇ ਕਿ ਸਾਡੇ ਅੰਗ ਸੰਘ ਸਹਾਈ ਹੋਵੀ ਮਾਲ ਡੰਗਰ ਦੀ ਰਾਖੀ ਕਰੀ ਸਾਨੂੰ ਮੱਤ ਦੇਵੀ ਕਿਸੇ ਦਾ ਮਾਡ਼ਾ ਨਾ ਕਰਾਂਵੀ ।ਕਿਹੋ ਜਿਹਾ ਰੱਬ ਹੈ ਜਿਸਨੂੰ ਉਸਦਾ ਭਗਤ ਅੱਕਲ ਦੇ ਰਿਹਾ ਹੈ ਕਿ ਰੱਬਾ ਮਾਡ਼ਾ ਕੰਮ ਨਾ ਕਰਾਵੀ । ਮਤਲੱਬ ਰੱਬ ਨੂੰ ਚੰਗੇ ਮਾਡ਼ੇ ਦੀ ਸਮਝ ਨਹੀ ਹੈਗੀ ।ਜਿੰਦਗੀ ਲਈ ਅੱਛੀ ਮੈਨਜਮੈਟ ਕਰਨ ਦੀ ਜਰੂਰਤ ਹੈ ਨਾ ਕਿ ਸਾਧਾ ਪਿੱਛੇ ਲੱਗਣ ਦੀ ਇਹ ਵਿਹਲਡ਼ ਤੁਹਾਡੀ ਮਿਹਨਤ ਦੀ ਕਮਾਈ ਲੁੱਟ ਰਹੇ ਹਨ । ਸਾਰੀ ਰਾਤ ਇਹਨਾ ਦਾ ਸੱਤਸੰਗ ਸੁਨਣ ਦੀ ਥਾਂ ਇੱਕ ਘੰਟਾ ਡਿਸਕੱਵਰੀ ਜਾਂ ਹਿਸਟਰੀ ਚੈਨਲ ਦੇਖ ਲਿਆ ਕਰੋ ਪੁਖਤਾ ਗਿਆਨ ਲੱਭੇਗਾ ਇਹਨਾ ਵਾਂਗ ਨਰਕਾਂ ਦੇ ਡਰਾਵੇ ਜਾਂ ਸਵੱਰਗਾ ਦੇ ਸੱਬਜ ਬਾਗ ਨਹੀ।----ਪਰਗਟਜੀਤ ਸੰਧੂ




ਗੁਰਦੁਆਰਾ ਨਾਨਕ ਝੀਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਵੱਲੋਂ 

ਪੱਥਰ ਹਟਵਾ ਕੇ ਚਲਾਇਆ ਝਰਨਾ ਅੱਜ ਵੀ ਵਹਿ ਰਿਹਾ ਹੈ

ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਆਦਿ ਗੁਰੂ ਬਾਬਾ ਨਾਨਕ ਨੂੰ ਅਕੀਦਤ ਭੇਟ ਕਰਦਿਆਂ ’ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ’ ਲਿਖ ਕੇ ਇਹ ਹਕੀਕਤ ਬਿਆਨ ਕੀਤੀ ਹੈ ਕਿ ਬਾਬਾ ਨਾਨਕ ਜਿਥੇ ਵੀ ਆਪਣੇ ਪਵਿੱਤਰ ਕਦਮ ਧਰਦੇ ਸਨ ਉਹ ਧਰਤੀ ਧੰਨ ਹੋ ਜਾਂਦੀ ਸੀ ਅਤੇ ਉਥੇ ਹੀ ਪੂਜਾ/ਧਾਰਮਿਕ ਸਥਾਨ ਕਾਇਮ ਹੋ ਜਾਂਦਾ ਸੀ। ਗੁਰੂ ਨਾਨਕ ਨੇ ਜਗਤ ਜਲੰਦੇ ਨੂੰ ਤਾਰਨ ਲਈ ਚਾਰ ਉਪਕਾਰ-ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਆਮ ਤੌਰ ’ਤੇ ਉਦਾਸੀਆਂ ਦਾ ਨਾਮ ਦਿੱਤਾ ਜਾਂਦਾ ਹੈ। ਆਪਣੀ ਦੂਜੀ ਉਪਕਾਰ ਯਾਤਰਾ ਦੌਰਾਨ ਉਹ ਸੁਲਤਾਨਪੁਰ ਤੋਂ ਚੱਲ ਕੇ ਧਰਮ ਕੋਟ, ਭਟਨੇਰ, ਬਠਿੰਡਾ, ਸਿਰਸਾ, ਬੀਕਾਨੇਰ, ਮਾਰਵਾੜ ਵਿਚ ਲੋਕਾਈ ਨੂੰ ਤਾਰਦੇ ਹੋਏ ਚਿਸ਼ਤੀ ਦੇ ਸਥਾਨ ਅਜਮੇਰ ਪਹੁੰਚੇ ਜਿਥੋਂ ਉਹ ਸਰੋਹੀ ਅਤੇ ਜੈਨੀਆਂ ਦੇ ਧਰਮ ਮੰਦਰਾਂ ਵਿੱਚ ਵੀ ਗਏ। ਉਨ੍ਹਾਂ ਨੇ ਜੈਨੀਆਂ ਨਾਲ ਗੋਸ਼ਟੀ ਕੀਤੀ।
ਫਿਰ ਉਹ ਇੰਦੌਰ ਪਹੁੰਚੇ ਅਤੇ ਨਰਬਦਾ ਨਦੀ ਨੂੰ ਪਾਰ ਕਰਕੇ ਸੀ.ਪੀ. (ਵਰਤਮਾਨ ਮੱਧ ਪ੍ਰਦੇਸ਼) ਵਿਚ ਦਾਖਲ ਹੋ ਕੇ ਹੋਸ਼ੰਗਾਬਾਦ, ਨਰਸਿੰਘਪੁਰ, ਪੰਚਮੜੀ, ਖੰਡਵਾ ਤੇ ਅਖੀਰ ਓਅੰਕਾਰੇਸ਼ਵਰ ਪਹੁੰਚ ਗਏ ਜਿਥੇ ਉਨ੍ਹਾਂ ਨੇ ਆਪਣੀ ਦਾਰਸ਼ਨਿਕ ਬਾਣੀ ’ਦੱਖਣੀ ਓਅੰਕਾਰ’ ਦਾ ਉਚਾਰਣ ਕੀਤਾ। ਇਸ ਤੋਂ ਬਾਅਦ ਉਹ ਨਾਂਦੇੜ ਵਿਖੇ ਮਾਲਟੇਕੜੀ ਦੇ ਸਥਾਨ ’ਤੇ ਡੇਰੇ ਲਾ ਕੇ ਬੈਠ ਗਏ ਜਿਥੇ ਅੱਜ ਗੁਰਦੁਆਰਾ ਮਾਲ ਟੇਕੜੀ ਸੁਸ਼ੋਭਤ ਹੈ। ਇਥੋਂ ਉਹ ਬਿਦਰ ਪਹੁੰਚੇ। ਉਨ੍ਹਾਂ ਦੇ ਬਿਦਰ ਪਹੁੰਚਣ ਦਾ ਸਮਾਂ ਮਾਰਚ/ਅਪਰੈਲ 1512 ਦਾ ਦੱਸਿਆ ਜਾਂਦਾ ਹੈ। ਅਕਸਰ ਆਦਿ ਬਾਬਾ ਜਦੋਂ ਵਜਦ ਵਿਚ ਆਉਂਦੇ ਸਨ ਤਾਂ ਆਪਣੇ ਸਾਥੀ ਮਰਦਾਨੇ ਨੂੰ ਰਬਾਬ ਛੇੜਨ ਲਈ ਕਹਿੰਦੇ ਸਨ। ਇਥੇ ਬਿਦਰ ਵਿੱਚ ਵੀ ਉਨ੍ਹਾਂ ਨੇ ਆਸਣ ਲਾ ਕੇ ਮਰਦਾਨੇ ਨੂੰ ਰਬਾਬ ਛੇੜਨ ਲਈ ਕਿਹਾ। ਉਸ ਸਮੇਂ ਬਿਦਰ ਇਕ ਛੋਟਾ ਜਿਹਾ ਪਿੰਡ ਸੀ ਅਤੇ ਬਾਬੇ ਨੇ ਪਿੰਡੋਂ ਬਾਹਰ ਇਕ ਪਹਾੜੀ ਥੱਲੇ ਡੇਰੇ ਲਾਏ ਸਨ।
ਖੁਸ਼ਕ ਪਹਾੜੀ ਇਲਾਕਾ ਹੋਣ ਕਰਕੇ ਇਥੇ ਪਾਣੀ ਦੀ ਘਾਟ ਸੀ ਅਤੇ ਹਰਿਆਵਲ ਵੀ ਨਜ਼ਰ ਨਹੀਂ ਸੀ ਆਉਂਦੀ। ਕੀਰਤਨ ਦੀ ਇਲਾਹੀ ਧੁਨ ਸੁਣ ਕੇ ਬਿਦਰ ਦਾ ਪੀਰ ਜਲਾਲੋਦੀਨ ਪ੍ਰਭਾਵਿਤ ਹੋਇਆ ਅਤੇ ਆਪਣੇ ਸਾਥੀ ਫ਼ਕੀਰਾਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚਿਆ। ਉਸ ਨੇ ਗੁਰੂ ਜੀ ਦੇ ਚਰਨਾਂ ਵਿਚ ਸਿਰ ਝੁਕਾਉਂਦਿਆਂ ਮਿਹਰ ਦੀ ਮੰਗ ਕੀਤੀ ਅਤੇ ਗੁਰੂ ਜੀ ਦੀ ਸਿੱਖਿਆ ਲੈਣ ਤੋਂ ਬਾਅਦ ਬਾਕੀ ਫ਼ਕੀਰਾਂ ਸਮੇਤ ਉਨ੍ਹਾਂ ਦਾ ਸ਼ਿਸ ਬਣ ਗਿਆ।ਜਦੋਂ ਆਲੇ-ਦਆਲੇ ਵਿੱਚ ਬਾਬੇ ਨਾਨਕ ਦੀ ਰਹਿਮਤ ਦੀ ਖੁਸ਼ਬੂ ਫੈਲੀ ਤਾਂ ਦੂਰ-ਦੂਰ ਤੋਂ ਲੋਕ ਆਪ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ। ਇਕ ਦਿਨ ਲੋਕਾਂ ਨੇ ਬਾਬੇ ਅੱਗੇ ਹੱਥ ਜੋੜ ਕੇ ਫ਼ਰਿਆਦ ਕੀਤੀ ਕਿ ਉਹ ਪਾਣੀ ਲਈ ਤਰਸ ਰਹੇ ਹਨ। ਲੋਕ ਕਈ ਖੂਹ ਪੁਟਵਾ ਚੁੱਕੇ ਹਨ ਪ੍ਰੰਤੂ ਪਾਣੀ ਨਹੀਂ ਨਿਕਲਿਆ, ਜੇ ਨਿਕਲਿਆ ਵੀ ਹੈ ਤਾਂ ਉਹ ਖਾਰਾ ਹੋਣ ਕਰਕੇ ਪੀਣ ਯੋਗ ਨਹੀਂ।
ਪਸ਼ੂ-ਪੰਛੀ ਵੀ ਪਾਣੀ ਖੁਣੋਂ ਪਿਆਸੇ ਮਰ ਰਹੇ ਹਨ। ਪਾਣੀ ਦੀ ਸਮੱਸਿਆ ਕਰਕੇ ਬਿਦਰ ਦੇ ਲੜਕਿਆਂ ਨੂੰ ਕੋਈ ਆਪਣੀ ਲੜਕੀ ਦਾ ਰਿਸ਼ਤਾ ਦੇਣ ਲਈ ਤਿਆਰ ਨਹੀਂ ਹੈ। ਬਾਬਾ ਨਾਨਕ ਜਿਵੇਂ ਮਿਹਰ ਦੇ ਘਰ ਆਉਂਦੇ ਸਨ, ਜਨਤਾ ਦਾ ਦੁੱਖ ਸੁਣ ਕੇ ਅੰਤਰ ਧਿਆਨ ਹੋਏ ਅਤੇ ਖੜਾਂਅ ਸਮੇਤ ਆਪਣੇ ਚਰਨ ਪਹਾੜੀ ਨੂੰ ਛੁਹਾਉਂਦਿਆਂ ਬਚਨ ਕੀਤਾ, ’ਪੱਥਰ ਹਟਾਓ’। ਏਨਾ ਕਹਿਣ ਦੀ ਦੇਰ ਸੀ ਕਿ ਲੋਕਾਂ ਨੇ ਬਾਬੇ ਵੱਲੋਂ ਦੱਸਿਆ ਗਿਆ ਬਹੁਤ ਵੱਡਾ ਪੱਥਰ ਹਟਾ ਦਿੱਤਾ ਗਿਆ ਤਾਂ ਉਸ ਥਾਂ ਤੋਂ ਮਿੱਠੇ, ਸ਼ੁਧ ਜਲ ਦੀ ਧਾਰਾ ਵਹਿ ਤੁਰੀ। ਸੰਗਤ ਖੁਸ਼ੀ ਭਰੀ ਹੈਰਾਨੀ ਨਾਲ ਗੁਰੂ ਜੀ ਦੇ ਚਰਨਾਂ ’ਤੇ ਢਹਿ ਪਈ। ਇਹ ਵਾਕਿਆ ਮਾਰਚ/ਅਪਰੈਲ 1512 ਈਸਵੀ ਦਾ ਹੈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚਸ਼ਮਾ/ਝਰਨਾ (ਝੀਰਾ) ਅੱਜ ਤੱਕ ਨਿਰੰਤਰ ਵਹਿ ਰਿਹਾ ਹੈ ਜਿਸ ਦਾ ਪੰਜ ਸੌ ਸਾਲਾ ਝੀਰਾ ਪ੍ਰਗਟ ਦਿਵਸ ਸੰਗਤਾਂ ਨੇ 26 ਤੋਂ 29 ਅਪਰੈਲ 2012 ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਹੈ।
ਝੀਰਾ ਸਥਾਨਕ ਭਾਸ਼ਾ ਵਿਚ ਝਰਨੇ ਨੂੰ ਕਿਹਾ ਜਾਂਦਾ ਹੈ ਅਤੇ ਇਸੇ ਕਰਕੇ ਇਸ ਸਥਾਨ ਦਾ ਨਾਮ ਗੁਰੂ ਨਾਨਕ ਝੀਰਾ ਹੈ ਜਿਥੇ ਇਕ ਆਲੀਸ਼ਾਨ ਗੁਰਦੁਆਰਾ ਕਾਇਮ ਹੈ। ਇਸ ਸਮੇਂ ਮੌਜੂਦ ਗੁਰਦੁਆਰਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ, ਅੰਮ੍ਰਿਤ ਕੁੰਡ ਅਤੇ ਸਰੋਵਰ ਦੇ ਨਿਰਮਾਣ ਦਾ ਕੰਮ 1965 ਈਸਵੀ ਵਿੱਚ ਪੰਥ ਭੂਸ਼ਣ ਸੰਤ ਬਿਸ਼ਨ ਸਿੰਘ ਅਤੇ ਸੰਤ ਬਾਬਾ ਕਰਤਾਰ ਸਿੰਘ ਦੇ ਯਤਨਾਂ ਨਾਲ ਸੰਪੂਰਨ ਹੋਇਆ ਸੀ ਜਿਸ ਦਾ ਨੀਂਹ ਪੱਥਰ ਉਸ ਸਮੇਂ ਦੇ ਮੈਸੂਰ ਸਟੇਟ ਦੇ ਮੁੱਖ ਮੰਤਰੀ ਬੀ.ਡੀ. ਜਤੀ ਨੇ ਰੱਖਿਆ ਸੀ। 22 ਮਾਰਚ 1965 ਨੂੰ ਹੋਲਾ ਮਹੱਲਾ ਦੇ ਮੌਕੇ ’ਤੇ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਇਸੇ ਸਾਲ ਪੰਥ ਭੂਸ਼ਣ ਸੰਤ ਬਿਸ਼ਨ ਸਿੰਘ ਨੇ ਗੁਰਦੁਆਰਾ ਨਾਨਕ ਝੀਰਾ ਬਿਦਰ ਸੰਸਥਾ ਰਜਿਸਟਰ ਕਰਵਾਈ। ਇਸ ਕਮੇਟੀ ਵਿਚ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਦੇ ਸਿੱਖਾਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਸੀ ਅਤੇ ਸੰਤ ਬਿਸ਼ਨ ਸਿੰਘ ਇਸ ਦੇ ਪਹਿਲੇ ਪ੍ਰਧਾਨ ਬਣੇ ਸਨ।
ਗੁਰਦੁਆਰਾ ਗੁਰੂ ਨਾਨਕ ਝੀਰਾ ਨੂੰ ਸਿੱਖ ਇਤਿਹਾਸ ਦੇ ਨਕਸ਼ੇ ’ਤੇ ਲਿਆਉਣ ਲਈ ਉਨ੍ਹਾਂ ਫੌਜੀਆਂ ਦਾ ਬੜਾ ਯੋਗਦਾਨ ਹੈ ਜੋ 1832-33 ਦੇ ਦਰਮਿਆਨ ਨਿਜ਼ਾਮ ਹੈਦਰਾਬਾਦ ਦੀ ਬੇਨਤੀ ’ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਜੇ ਗਏ ਸਨ। ਪੰਜਾਬ ਤੋਂ ਪਹੁੰਚੀ ਇਸ ਵਿਸ਼ੇਸ਼ ਫੌਜ ਨੂੰ ’ਬਾਰਾਂ ਬਿਰਾਦਰੀ ਬਟਾਲੀਅਨ’ ਕਿਹਾ ਜਾਂਦਾ ਸੀ ਕਿਉਂ ਕਿ ਇਹ ਬਾਰਾਂ ਬਰਾਦਰੀਆਂ ਦੀ ਫੌਜ ਸੀ। ਹਰੇਕ ਵਿਚ ਇਕ ਰਸਾਲਦਾਰ ਅਤੇ 1200 ਸਿਪਾਹੀ ਸ਼ਾਮਲ ਸਨ। ਬਾਰਾਂ ਵਿਚੋਂ ਇਕ ਬਟਾਲੀਅਨ ਘੋੜ ਸਵਾਰਾਂ ਦੀ ਸੀ ਜਦੋਂ ਕਿ ਬਾਕੀ ਸਭ ਪੈਦਲ ਸਨ। ਇਸ ਫੌਜ ਦਾ ਮੁੱਖ ਟਿਕਾਣਾ ਅਤਾਪੁਰ (ਹੈਦਰਾਬਾਦ) ਸੀ। ਨਿਜ਼ਾਮ ਸਟੇਟ ਦੇ ਤਹਿਤ 16 ਜ਼ਿਲ੍ਹਿਆਂ ਦੇ ਖੂੰਖਾਰ ਮੁਜਰਮਾਂ ਨੂੰ ਸਿੱਖ ਫੌਜ ਦੇ ਪਹਿਰੇ ਹੇਠ ਬਿਦਰ ਜੇਲ੍ਹ ਵਿਚ ਭੇਜਿਆ ਜਾਂਦਾ ਸੀ ਅਤੇ ਇਸ ਦੌਰਾਨ ਜੋ ਸਿੱਖ ਸਿਪਾਹੀ ਇਨ੍ਹਾਂ ਮੁਜਰਮਾਂ ਨੂੰ ਲੈ ਕੇ ਬਿਦਰ ਆਉਂਦੇ ਸਨ ਉਹ ਬਾਬੇ ਨਾਨਕ ਦੀ ਛੋਹ ਪ੍ਰਾਪਤ ਇਸ ਝੀਰੇ ਦੇ ਦਰਸ਼ਨ ਕਰਦੇ ਸਨ।
1905 ਵਿਚ ਨਜ਼ਾਮ ਸਟੇਟ ਵੱਲੋਂ ਇਨ੍ਹਾਂ ਸਿੱਖ ਫੌਜੀਆਂ ਨੂੰ ਪੁਲੀਸ ਮਹਿਕਮੇ ਦੇ ਤਹਿਤ ਕਰ ਦਿੱਤਾ ਗਿਆ। ਸੰਨ 1929 ਵਿਚ ਝੀਰਾ ਸਾਹਿਬ ਦੀ ਬੇਅਦਬੀ ਹੋਣ ਕਰਕੇ ਸਿੱਖਾਂ ਅਤੇ ਵਿਰੋਧੀਆਂ ਵਿੱਚ ਝਗੜਾ ਹੋ ਗਿਆ। ਨਿਜ਼ਾਮ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਉਸ ਸਮੇਂ ਦੇ ਕੁਲੈਕਟਰ ਨੂੰ ਸੌਂਪ ਦਿੱਤਾ ਜਿਸ ਦੇ ਮਤਾਹਿਤ ਹੌਲੀ-ਹੌਲੀ ਆਪਣੇ ਆਪ ਨੂੰ ਗੁਰਦੁਆਰੇ ਦੇ ਮਾਲਕ ਸਮਝਣ ਲੱਗ ਪਏ। ਇਹ ਗੁਰਦੁਆਰਾ ਕਰੀਬ 20 ਸਾਲ ਸਰਕਾਰੀ ਪ੍ਰਬੰਧ ਹੇਠ ਰਿਹਾ। ਮਾਮਲਾ ਅਦਾਲਤ ਵਿਚ ਪਹੁੰਚਿਆ। ਮੁਕੱਦਮੇ ਦੀ ਪੈਰਵੀ ਬਿਸ਼ਨ ਸਿੰਘ ਠੇਕੇਦਾਰ ਅਤੇ ਹੈਦਰਾਬਾਦ ਦੇ ਗੁਰਦੁਆਰਾ ਗੌਲੀਗੁੜਾ ਦੇ ਕਰਮ ਸਿੰਘ ਸੂਬੇਦਾਰ ਨੇ ਕੀਤੀ ਜਿਸ ਦਾ ਫੈਸਲਾ 1950 ਵਿਚ ਖਾਲਸੇ ਦੇ ਹੱਕ ਵਿਚ ਹੋ ਗਿਆ।
ਹੈਦਰਾਬਾਦ ਵਿਚ ਰਹਿਣ ਵਾਲੇ ਦਰਜਾ ਅੱਵਲ ਠੇਕੇਦਾਰ ਸੰਤ ਬਿਸ਼ਨ ਸਿੰਘ ਦੇ ਠੇਕੇ ਬਿਦਰ ਦੇ ਆਸ ਪਾਸ ਸਨ। ਇਸ ਧਰਮੀ ਨੇ 1948 ਵਿਚ ਗੁਰਦੁਆਰਾ ਸਾਹਿਬ ਦੀ ਆਰਜ਼ੀ ਇਮਾਰਤ ਦਾ ਨਿਰਮਾਣ ਕੀਤਾ। ਇਸ ਸਮੇ ਕੇਵਲ ਦੋ ਸਿੱਖ ਸੂਬੇਦਾਰ (ਰਸਾਲਦਾਰ) ਕਰਮ ਸਿੰਘ ਅਤੇ ਗਰਜਾ ਸਿੰਘ ਬਿਦਰ ਵਿਚ ਰਹਿੰਦੇ ਸਨ। ਸੰਤ ਬਿਸ਼ਨ ਸਿੰਘ ਨੇ ਇਧਰੋਂ ਉਧਰੋਂ ਸੇਵਾਦਾਰ ਲਿਆਂਦੇ ਜਿਨ੍ਹਾਂ ਦਾ ਜਥੇਦਾਰ ਬਚਨ ਸਿੰਘ ਨੂੰ ਬਣਾਇਆ ਗਿਆ ਅਤੇ ਭਾਈ ਸਾਹਿਬ ਸਿੰਘ ਨੂੰ ਇਸ ਗੁਰਦੁਆਰੇ ਵਿਚ ਪਹਿਲਾ ਗ੍ਰੰਥੀ ਥਾਪਿਆ ਗਿਆ। ਇਸ ਪ੍ਰਕਾਰ ਸੰਨ 1950 ਵਿਚ ਪਹਿਲੀ ਵੇਰ ਇਸ ਸਥਾਨ ’ਤੇ ਸੰਤ ਬਾਬਾ ਜੋਗਿੰਦਰ ਸਿੰਘ ਮੋਨੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।
ਬਿਦਰ ਜੋ ਕਿਸੇ ਸਮੇਂ ਜੰਗਲ-ਬੀਆਬਾਣ ਸੀ, ਅੱਜ ਇਥੇ ਬਾਬੇ ਨਾਨਕ ਦੀ ਕਿਰਪਾ ਨਾਲ ਲਹਿਰ-ਬਹਿਰ ਹੈ। ਗੁਰਦੁਆਰਾ ਕਮੇਟੀ ਵੱਲੋਂ ਸੁਚੱਜਾ ਪ੍ਰਬੰਧ ਹੈ। ਹਵਾਈ ਸੈਨਾ ਤੋਂ ਸੇਵਾ ਮੁਕਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਹਾਦਰ ਸਿੰਘ ਚੌਵੀ ਘੰਟੇ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ।
ਅੱਜ ਇਹ ਸਥਾਨ ਖੂਬਸੂਰਤ ਅਤੇ ਰੂਹਾਨੀ ਚੌਗਿਰਦੇ ਵਾਲਾ ਹੈ ਜਿਥੇ ਸੰਗਤਾਂ ਗੁਰੂ ਨਾਨਕ ਵੱਲੋਂ ਪ੍ਰਗਟ ਕੀਤੇ ਗਏ ਝੀਰੇ ਦੇ ਅੰਮ੍ਰਿਤ ਜਲ ਦੇ ਦਰਸ਼ਨ ਕਰਦੀਆਂ ਹਨ। ਮੁੱਖ ਸੜਕ ’ਤੇ ਬਣੇ ਹੋਏ ਮੁੱਖ ਦਵਾਰ ਤੋਂ ਬਾਅਦ ਖੂਬਸੂਰਤ ਚੌੜੀ ਸੜਕ ਗੁਰਦੁਆਰਾ ਸਾਹਿਬ ਤੱਕ ਜਾਂਦੀ ਹੈ। ਯਾਤਰੂਆਂ ਦੀ ਰਿਹਾਇਸ਼ ਲਈ ਵਧੀਆ ਪ੍ਰਬੰਧ ਹਨ, ਮਹਾਰਾਸ਼ਟਰੀ ਸਿੱਖ ਪੂਰੀ ਲਗਨ ਅਤੇ ਸ਼ਰਧਾ ਨਾਲ ਲੰਗਰ ਦੀ ਸੇਵਾ ਕਰਦੇ ਹਨ। ਜ਼ਿਲ੍ਹਾ ਸਦਰ ਮੁਕਾਮ ਬਿਦਰ ਦੀ ਉਦਗਿਰ ਰੋਡ ’ਤੇ ਸਥਿਤ ਗੁਰਦੁਆਰਾ ਨਾਨਕ ਝੀਰਾ ਨਾਂਦੇੜ ਤੋਂ 200 ਕਿਲੋਮੀਟਰ ਅਤੇ ਹੈਦਰਾਬਾਦ ਤੋਂ 140 ਕਿਲੋਮੀਟਰ ਦੂਰ ਸਥਿਤ ਹੈ ਜਿਥੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ।
ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ ਪਾਕਿਸਤਾਨ ਵਿਚਲੇ ਗੁਰਦੁਆਰਾ ਪੰਜਾ ਸਾਹਿਬ ਦੀ ਯਾਦ ਦਿਵਾਉਂਦਾ ਹੈ।ਗੁਰਦੁਆਰਾ ਗੁਰੂ ਨਾਨਕ ਝੀਰਾ ਤੋਂ ਬਿਨਾਂ ਬਿਦਰ ਵਿਚ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਵੀ ਸ਼ੁਸ਼ੋਭਤ ਹੈ। ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖਾਲਸਾ ਪੰਥ ਵਿਚ ਆਪਣੇ ਸੀਸ ਭੇਟ ਕਰਨ ਵਾਲੇ ਪੰਜਾਂ ਪਿਆਰਿਆਂ ਵਿਚੋਂ ਇਕ ਸਨ ਜਿਨ੍ਹਾਂ ਕਰਕੇ ਬਿਦਰ ਦਾ ਨਾਮ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। ਗੁਰਦੁਆਰਾ ਮਾਈ ਭਾਗੋ ਵੀ ਬਿਦਰ ਤੋਂ 10 ਕਿਲੋ ਮੀਟਰ ਦੀ ਦੂਰੀ ’ਤੇ ਜਨਵਾੜਾ ਵਿਖੇ ਸਥਿਤ ਹੈ ਜਿਥੇ ਉਨ੍ਹਾਂ ਨੇ ਆਪਣੇ ਸਵਾਸ ਪੂਰੇ ਕੀਤੇ ਸਨ।
ਡਾ. ਰਤਨ ਸਿੰਘ ਢਿੱਲੋਂ


ਆਜ਼ਾਦੀ ਸਿੱਖ ਕੌਮ ਅਤੇ ਕੌਮੀ ਲੀਡਰ

ਸਿੱਖਾਂ ਦੀ ਸੈਨਿਕ ਸਮਰੱਥਾ ਨੂੰ ਅਨੁਭਵ ਕਰਦੇ ਹੋਏ ਅੰਗਰੇਜ਼ਾਂ ਨੇ ਸਾਂਦਲ, ਗੰਜੀ ਅਤੇ ਨੀਲੀ ਬਾਰਾਂ ਦੇ ਰਸਤੇ ਖੋਲ੍ਹ ਕੇ ਇਨ੍ਹਾਂ ਨੂੰ ਹਲ ਦੀ ਜੰਘੀ ਫੜਾਈ ਸੀ ਤਾਂ ਕਿ ਇਹ ਤਲਵਾਰ ਨੂੰ ਭੁੱਲ ਜਾਣ, ਪਰ ਹੁਣ ਜਦੋਂ ਸਿੱਖ ਨੇ ਹਲ ਦੀ ਜੰਘੀ ਵਿਚੋਂ ਵੀ ਏਨੀ ਆਰਥਕ ਸਮਰੱਥਾ ਪੈਦਾ ਕਰ ਲਈ ਕਿ ਇਹ ਦੇਸ਼ ਦੇ ਵੱਡੇ- ਵੱਡੇ ਤੀਸਮਾਰ ਖਾਨਾਂ ਅੱਗੇ ਡਟਣ ਲੱਗ ਗਿਆ ਤਾਂ ਦੇਸ਼ ਦੇ ਹਾਕਮਾਂ ਨੇ ਇਹ ਭੁੱਲ ਕੇ, ਕਿ ਸਿੱਖ ਦੀ ਤਲਵਾਰ ਅਤੇ ਇਸ ਦੇ ਹਲ ਦੀ ਜੰਘੀ ਨੇ ਭਾਰਤ ਨੂੰ ਦੁਨੀਆਂ ਦੇ ਜੀਊਂਦੇ ਦੇਸ਼ਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ, ਇਸ ਦੀ ਜੰਘੀ ਇਸ ਪਾਸੋਂ ਖੋਹ ਕੇ ਇਸ ਨੂੰ ਖੁਰਪੀ ਫੜਨ ਦੇ ਰਾਹੇ ਪਾ ਦਿੱਤਾ ਹੈ।ਸਿੱਖਾਂ ਪਾਸ ਇਕ ਮਹਾਨ ਵਿਰਸਾ ਇਨ੍ਹਾਂ ਦਾ ਸੁਨਹਿਰੀ ਇਤਿਹਾਸ ਸੀ। ਬਹੁ-ਗਿਣਤੀ ਕੌਮ ਨੇ ਉਸ ਵੀ ਧੁੰਦਲਾ ਕਰਨ ਬਲਕਿ ਖੂਹ ਖਾਤੇ ਸੁੱਟਣ ਦੇ ਯਤਨ ਅਰੰਭੇ ਹੋਏ ਹਨ।
ਸੰਨ 1947 ਵਿਚ ਭਾਰਤ ਅੰਗਰੇਜ਼ੀ ਰਾਜ਼ ਤੋਂ ਆਜ਼ਾਦ ਹੋ ਗਿਆ। ਭਾਰਤੀ ਨੈਸ਼ਨਲ ਕਾਂਗਰਸ ਦੇ ਨੇਤਾਵਾਂ ਦਾ ਆਮ ਤੌਰ ’ਤੇ ਵਿਚਾਰ ਹੈ ਕਿ ਆਜ਼ਾਦੀ ਪ੍ਰਾਪਤ ਕਰਨ ਵਿਚ ਮਹਾਤਮਾ ਗਾਂਧੀ ਦੀ ਚਲਾਈ ਸ਼ਾਂਤਮਈ ਲਹਿਰ ਦਾ ਵੱਡਾ ਹਿੱਸਾ ਹੈ। ਪਰ ਭਾਰਤ ਨੂੰ ਆਜ਼ਾਦ ਕਰਵਾਉਣ ਹਿੱਤ ਹੋਏ ਹੋਰ ਸਾਰੇ ਯਤਨਾਂ ਵਾਂਗ ਇਸ ਲਹਿਰ ਵਿਚ ਵੀ ਸਿੱਖਾਂ ਦਾ ਯੋਗਦਾਨ ਆਪਣੀ ਗਿਣਤੀ ਨਾਲੋਂ ਕਿਤੇ ਵੱਧ ਹੈ। ਸਿੱਖਾਂ ਨੇ ਕੇਵਲ ਦੇਸ਼ ਨੂੰ ਆਜ਼ਾਦ ਹੀ ਨਹੀਂ ਕਰਵਾਇਆ ਸਗੋਂ ਅੱਜ ਵੀ ਦੇਸ਼ ਦੀ ਸੁਤੰਤਰਤਾ ਦੀ ਰਾਖੀ ਕਲਗੀਧਰ ਜੀ ਦੇ ਬੀਰ ਸਪੂਤਾਂ ’ਤੇ ਹੀ ਨਿਰਭਰ ਕਰਦੀ ਹੈ।
ਸੋਚਣ ਵਾਲੀ ਗੱਲ ਹੈ ਕਿ ਸਿੱਖ ਕੌਮ ਨੇ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਲੜਕੇ- ਲੜਕੀਆਂ ਅਤੇ ਪਿਤਾ ਪੁਰਖੀ ਜ਼ਮੀਨਾਂ ਜਾਇਦਾਦਾਂ ਦੀ ਕੁਰਬਾਨੀ ਅਤੇ ਇਸ ਤੋਂ ਇਲਾਵਾ ਆਪਣੀ ਜਿੰਦ ਜਾਨ ਤੋਂ ਵੀ ਵੱਧ ਪਿਆਰੇ ਨਨਕਾਣਾ ਸਾਹਿਬ ਸਮੇਤ ਕਈ ਪਰਮ ਪਵਿੱਤਰ ਗੁਰਧਾਮਾਂ ਤੋਂ ਵਿਛੋੜਾ ਇਸ ਲਈ ਤਾਂ ਨਹੀਂ ਸੀ ਖਿੜੇ ਮੱਥੇ ਸਹਾਰਿਆ ਕਿ ਇਕ ਗ਼ੁਲਾਮੀ ’ਚੋਂ ਨਿਕਲ ਕੇ ਦੂਜੀ ਗ਼ੁਲਾਮੀ ਵਿਚ ਫਸ ਜਾਵੇ ਜਾਂ ਆਪਣੀ ਗਰਦਨ ਕਿਸੇ ਹੋਰ ਸ਼ਕੰਜੇ ਵਿਚ ਫਸਾ ਲਵੇ। ਇਹ ਮਹਾਨ ਕੁਰਬਾਨੀਆਂ ਉਸ ਨੇ ਇਸ ਵਿਸ਼ਵਾਸ ’ਤੇ ਹੀ ਕੀਤੀਆਂ ਸਨ ਕਿ ਉਸ ਨੂੰ ਆਜ਼ਾਦ ਹਿੰਦੁਸਤਾਨ ਵਿਚ ਸਮਾਨਤਾ ਅਤੇ ਸਵੈ- ਸਤਿਕਾਰ ’ਤੇ ਅਧਾਰਤ ਇਕ ਗੌਰਵ-ਮਈ ਸਥਾਨ ਪ੍ਰਾਪਤ ਹੋ ਸਕੇਗਾ। ਸਿੱਖ ਕੌਮ ਦੀਆਂ ਅਜਿਹੀਆਂ ਆਸਾਂ ਦਾ ਆਧਾਰ ਉਹ ਪੱਕੇ ਵਾਇਦੇ ਅਤੇ ਕਸਮਾਂ ਸਨ, ਜੋ ਇਸ ਨਾਲ ਗਾਂਧੀ ਤੇ ਨਹਿਰੂ ਵਰਗੇ ਹਿੰਦੂ ਲੀਡਰ ਸਮੇਂ- ਸਮੇਂ ਕਰਦੇ ਆਏ ਸਨ। ਇਹ ਭਰੋਸੇ ਕੇਵਲ ਜ਼ਬਾਨੀ ਹੀ ਨਹੀਂ ਸਨ, ਸਗੋਂ ਲਿਖਤੀ ਰੂਪ ਵਿਚ ਵੀ ਕਾਂਗਰਸ ਪਾਰਟੀ ਦੇ ਰੈਜ਼ੂਲੇਸ਼ਨਾਂ ਦੀ ਸ਼ਕਲ ਵਿਚ ਥਾਂ-ਥਾਂ ਉਲੀਕੇ ਹੋਏ ਹਨ। ਅਜਿਹਾ ਇਕ ਮਤਾ ਸੰਨ 1928 ਵਿਚ ਕਾਂਗਰਸ ਦੇ ਲਾਹੌਰ ਵਿਖੇ ਸਮਾਗਮ ਵਿਚ ਵੀ ਪਾਸ ਕੀਤਾ ਗਿਆ ਸੀ, ਜੋ ਇਸ ਪ੍ਰਕਾਰ ਹੈ-
‘‘ਕਾਂਗਰਸ ਪਾਰਟੀ ਸਿੱਖ ਕੌਮ ਨੂੰ ਪੱਕਾ
ਭਰੋਸਾ ਦਿਵਾਉਂਦੀ ਹੈ ਕਿ ਆਜ਼ਾਦ ਭਾਰਤ ਦਾ
ਕੋਈ ਵੀ ਸੰਵਿਧਾਨ ਐਸਾ ਨਹੀਂ ਬਣਾਇਆ ਜਾਵੇਗਾ ਜੋ ਇਸ ਨੂੰ ਪ੍ਰਵਾਨ ਨਹੀਂ ਹੋਵੇਗਾ।’’
ਸੰਨ 1947 ਤੋਂ ਪਹਿਲਾਂ ਗੁਰਦੁਆਰਾ ਸੀਸ ਗੰਜ ਦਿੱਲੀ ਵਿਚ ਇਕ ਦੀਵਾਨ ਸਜਿਆ ਜਿਸ ਵਿਚ ਸ੍ਰੀ ਮੋਹਨ ਦਾਸ ਕਰਮ ਚੰਦ ਗਾਂਧੀ ਵੀ ਮੌਜੂਦ ਸੀ। ਉਸ ਦੀਵਾਨ ਵਿਚ ਇਕ ਸਿੰਘ, ਸ: ਮਧੂਸੂਦਨ ਸਿੰਘ ਨੇ ਕਾਂਗਰਸ ਵਲੋਂ ਸਿੱਖ ਕੌਮ ਨੂੰ ਦਿੱਤੇ ਜਾ ਰਹੇ ਭਰੋਸਿਆਂ ਬਾਰੇ ਆਪਣਾ ਤੌਖਲਾ ਪ੍ਰਗਟ ਕੀਤਾ ਤਾਂ ਉਸ ਸਮੇਂ ਗਾਂਧੀ ਜੀ ਨੇ ਸਿੱਖ ਕੌਮ ਦੇ ਅਜਿਹੇ ਸ਼ੰਕਿਆਂ ਨੂੰ ਸ਼ਾਂਤ ਕਰਨ ਹਿੱਤ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ-
‘‘ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਚਨਾਂ ਅਤੇ ਕਾਂਗਰਸ ਵਲੋਂ ਪਾਸ ਕੀਤੇ ਗਏ ਮਤਿਆਂ ’ਤੇ ਯਕੀਨ ਰੱਖੋ। ਤੁਹਾਡੀ ਸਮੁੱਚੀ ਕੌਮ ਨੂੰ ਧੋਖਾ ਦੇਣਾ ਤਾਂ ਇਕ ਪਾਸੇ ਰਿਹਾ ਅਸੀਂ ਕਿਸੇ ਇਕ ਵਿਅਕਤੀ ਨਾਲ ਵੀ ਐਸਾ ਨਹੀਂ ਕਰ ਸਕਦੇ, ਜਦ ਕਦੀ ਕਾਂਗਰਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਬਰਬਾਦੀ ਨੂੰ ਆਪ ਸੱਦਾ ਦੇਵੇਗੀ। ਮੈਂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਜੋ ਜੋ ਵਾਇਦੇ ਮੇਰੇ ਵਲੋਂ ਅਤੇ ਕਾਂਗਰਸ ਵਲੋਂ ਤੁਹਾਡੀ ਕੌਮ ਨਾਲ ਕੀਤੇ ਗਏ ਹਨ, ਉਹਨਾਂ ਨੂੰ ਅਸੀਂ ਹਰ ਕੀਮਤ ’ਤੇ ਨਿਭਾਵਾਂਗੇ। ਇਸ ਦੇ ਇਲਾਵਾ ਸਿੱਖ ਇਕ ਬਹਾਦਰ ਕੌਮ ਹੈ ਅਤੇ ਉਹ ਆਪਣੇ ਹੱਕਾਂ ਦੀ ਰਾਖੀ ਉਹਨਾਂ ਹਥਿਆਰਾਂ ਨਾਲ ਕਰਨਾ ਜਾਣਦੀ ਹੈ, ਜੋ ਉਸ ਦੀ ਰਹਿਤ ਮਰਯਾਦਾ ਦਾ ਹਿੱਸਾ ਹਨ।’’
ਇਸ ਹੀ ਪ੍ਰਸੰਗ ਵਿਚ ਜੁਲਾਈ 1946 ਵਿਚ ਕਲਕੱਤੇ ਵਿਖੇ ਹੋਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਦੇ ਮੌਕੇ ’ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਡਿਤ ਨਹਿਰੂ ਨੇ ਵੀ ਕਿਹਾ ਸੀ : ‘‘ਪੰਜਾਬ ਦੀ ਬਹਾਦਰ ਸਿੱਖ ਕੌਮ ਵਿਸ਼ੇਸ਼ ਮਹਾਨਤਾ ਦੀ ਧਾਰਨੀ ਹੈ। ਮੇਰੇ ਵਿਚਾਰ ਵਿਚ ਸਾਨੂੰ ਕਿਸੇ ਨੂੰ ਵੀ ਇਸ ਸਬੰਧ ਵਿਚ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ ਕਿ ਉ¤ਤਰ ਪੱਛਮ ਭਾਰਤ ਵਿਚ ਇਕ ਅਜਿਹਾ ਇਲਾਕਾ ਅਤੇ ਇੰਤਜ਼ਾਮ ਸਿੱਖ ਕੌਮ ਲਈ ਰਾਖਵਾਂ ਰੱਖਿਆ ਜਾਵੇ ਜਿਸ ਦੁਆਰਾ ਇਹ ਵੀ ਆਜ਼ਾਦੀ ਦਾ ਅਨੰਦ ਮਾਣ ਸਕੇ।’’
ਇਸ ਹੀ ਸਬੰਧ ਵਿਚ ਪਾਠਕਾਂ ਦਾ ਧਿਆਨ ਕਾਂਗਰਸ ਕਮੇਟੀ ਦੇ ਇਸ ਮਤੇ ਵੱਲ ਦਿਵਾਉਣਾ ਵੀ ਉਚਿਤ ਹੀ ਹੋਵੇਗਾ। ਜੋ ਇਸ ਨੇ ਆਪਣੀ 5 ਜਨਵਰੀ 1947 ਦੀ ਮੀਟਿੰਗ ਵਿਚ ਪਾਸ ਕੀਤਾ ਸੀ-
‘‘ਬਰਤਾਨਵੀ ਕਾਬੀਨਾ ਦੀ 16 ਮਈ 1946 ਦੀ ਸਕੀਮ ਅਤੇ ਵਿਸ਼ੇਸ਼ ਕਰਕੇ ਇਸ ਦੇ ਜੋ ਅਰਥ ਬ੍ਰਿਟਿਸ਼ ਸਰਕਾਰ ਆਪਣੇ 16 ਦਸੰਬਰ 1946 ਦੇ ਬਿਆਨ ਵਿਚ ਕੱਢੇ ਹਨ ਉਨ੍ਹਾਂ ਦੁਆਰਾ ਆਸਾਮ ਉ¤ਤਰ-ਪੱਛਮੀ ਸੀਮਾ ਪ੍ਰਾਂਤ, ਅਤੇ ਪੰਜਾਬ ਦੀ ਸਿੱਖ ਕੌਮ ਨੂੰ ਜਿਨ੍ਹਾਂ ਵੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਲ ਇੰਡੀਆ ਕਾਂਗਰਸ ਕਮੇਟੀ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹੋਈ, ਇਸ ਸਕੀਮ ਦਾ ਕਦਾਚਿਤ ਸਮਰਥਨ ਨਹੀਂ ਕਰ ਸਕਦੀ, ਕਿਉਂਕਿ ਉਹ ਕਿਸੇ ਵੀ ਫੈਸਲੇ ਨੂੰ ਠੋਸਣ ਦੇ ਵਿਰੁੱਧ ਹੈ। ਪੰਜਾਬ ਵਿਚ ਸਿੱਖ ਕੌਮ ਦੇ ਵਿਸ਼ੇਸ਼ ਅਧਿਕਾਰਾਂ ਨੂੰ ਤਾਂ ਕਦੇ ਵੀ ਅੱਖੋਂ ਓਹਲੇ ਕੀਤਾ ਨਹੀਂ ਜਾ ਸਕਦਾ।’’
ਇਹਨਾਂ ਹੀ ਕੌਲਾਂ ਕਰਾਰਾਂ ਦੀ ਪੁਸ਼ਟੀ ਕਰਦਿਆਂ ਕਾਂਗਰਸ ਵਰਕਿੰਗ ਕਮੇਟੀ ਨੇ ਮਾਰਚ 1947 ਵਿਚ ਇਕ ਹੋਰ ਮਤਾ ਪਾਸ ਕੀਤਾ ਸੀ, ਜਿਸ ਵਿਚ ਸੰਵਿਧਾਨਕ ਅਸੈਂਬਲੀ ਦੇ ਅਸੂਲਾਂ ਦਾ ਵਰਨਣ ਕਰਦੇ ਹੋਏ ਇਸ ਸਿਧਾਂਤ ਦੀ ਵਿਸ਼ੇਸ਼ ਤੌਰ ’ਤੇ ਪੁਸ਼ਟੀ ਕੀਤੀ ਗਈ ਕਿ ਕੋਈ ਵੀ ਵਿਧਾਨ ਘੱਟ ਗਿਣਤੀ ਕੌਮਾਂ ’ਤੇ ਉਹਨਾਂ ਦੀ ਮਰਜ਼ੀ ਦੇ ਵਿਰੁੱਧ ਠੋਸਿਆ ਨਹੀਂ ਜਾਵੇਗਾ।
9 ਦਸੰਬਰ 1946 ਨੂੰ ਸੰਵਿਧਾਨਕ ਅਸੈਂਬਲੀ ਦੇ ਪਹਿਲੇ ਇਜਲਾਸ ਵਿਚ ਪੇਸ਼ ਕੀਤੇ ਗਏ ਮਤੇ ਦੁਆਰਾ ਇਹ ਅਸੂਲ ਸਵੀਕਾਰ ਕੀਤਾ ਗਿਆ ਸੀ ਕਿ-
‘‘ਕੁਝ ਕੁਝ ਵਿਭਾਗਾਂ ਨੂੰ ਛੱਡ ਕੇ ਦੇਸ਼ ਦੇ ਸਾਰੇ ਪ੍ਰਾਂਤ ਆਪੋ ਆਪਣੇ ਖੇਤਰ ਵਿਚ ਮੁਕੰਮਲ ਤੌਰ ’ਤੇ ਖੁਦ-ਮੁਖਤਾਰ ਹੋਣਗੇ।’’
ਹੋਰ ਗੱਲਾਂ ਤੋਂ ਇਲਾਵਾ ਇਸ ਮਤੇ ਵਿਚ ਇਹ ਵੀ ਕਿਹਾ ਗਿਆ ਸੀ ਕਿ-
‘‘ਭਾਰਤ ਦੀ ਘੱਟ ਗਿਣਤੀ ਦੇ ਹਿਤਾਂ ਦੀ ਰਾਖੀ ਹਿਤ ਮੁਲਕ ਦੇ ਸੰਵਿਧਾਨ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ….
ਇਹ ਇਕ ਐਲਾਨ ਜਾਂ ਇਕਰਾਰ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਰੂਬਰੂ ਇਕ ਪਵਿੱਤਰ ਸੁਗੰਧ ਹੈ, ਜਿਸ ਦੀ ਪਾਲਣਾ ਕਰਨਾ ਸਾਡਾ ਪਰਮ ਧਰਮ ਹੈ।’’
ਜੁਲਾਈ 1947 ਵਿਚ ਅਣਵੰਡੇ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਦੇ ਹਿੰਦੂ ਅਤੇ ਸਿੱਖ ਮੈਂਬਰਾਂ ਦੀ ਇਕ ਬੈਠਕ ਦਿੱਲੀ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਸਵੀਕਾਰ ਕੀਤਾ ਗਿਆ ਸੀ ਕਿ-
‘‘ਹਿੰਦੋਸਤਾਨ ਦੀ ਵੰਡ ਤੋਂ ਪਿੱਛੋਂ ਪੰਜਾਬ ਦਾ ਜੋ ਭਾਗ ਭਾਰਤ ਵਿਚ ਰਹਿ ਜਾਵੇਗਾ, ਉਸ ਵਿਚ ਇਹ ਅਤਿ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੇ ਪੂਰੇ ਪ੍ਰਬੰਧ ਕੀਤੇ ਜਾਣ।’’
ਸਿੱਖ ਕੌਮ ਦੇ ਆਗੂ, ਕੌਮੀ ਲੀਡਰਾਂ ਵਲੋਂ ਕੀਤੇ ਗਏ ਵਾਇਦੇ ਤੇ ਵਾਇਦਿਆਂ ਦੀ ਪੂਰਤੀ ਲਈ ਉਹਨਾਂ ਵਲੋ ਖਾਧੀਆਂ ਝੂਠੀਆਂ ਕਸਮਾਂ ਵਿਚ ਇਸ ਹੱਦ ਤੱਕ ਫਸ ਚੁੱਕੇ ਸਨ ਕਿ ਉਹ ਹੋਰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ ਹੁੰਦੇ ਅਤੇ ਕੱਟੜ ਫਿਰਕੂ ਹਿੰਦੂਆਂ ਦੇ ਬਚਨਾਂ ’ਤੇ ਭਰੋਸਾ ਕਰ ਕੇ ਆਪਣਾ ਭਵਿੱਖ ਇਨ੍ਹਾਂ ਨਾਲ ਜੋੜ ਕੇ, ਸਿੱਖਾਂ ਨੂੰ ਹਮੇਸ਼ਾ ਲਈ ਇਨ੍ਹਾਂ ਦਾ ਮੁਥਾਜ ਕਰ ਦਿੱਤਾ।
1947 ਵਿਚ ਭਾਰਤ ਆਜ਼ਾਦ ਹੋ ਗਿਆ। ਪਹਿਲਾਂ ਪ੍ਰਸ਼ਾਦ ਜੋ ਸਿੱਖਾਂ ਨੂੰ ਦੇਸ਼ ਦੀ ਸਰਕਾਰ ਪਾਸੋਂ ਮਿਲਿਆ, ਉਹ ਸਰਕਾਰ ਵਲੋਂ ਜ਼ਿਲ੍ਹਾ ਅਫ਼ਸਰਾਂ ਦੇ ਨਾਮ ਜਾਰੀ ਹੋਇਆ ਉਹ ਹੁਕਮ ਸੀ ਜਿਸ ਵਿਚ ਪੱਛਮੀ ਪੰਜਾਬ (ਹੁਣ ਪਾਕਿਸਤਾਨ) ਤੋਂ ਆਏ ਸਿੱਖਾਂ ਦੇ ਜ਼ੁਲਮ ਕਰਨ ਦੇ ਆਦੀ (ਜਰਾਇਮ ਪੇਸ਼ਾ) ਹੋਣ ਦਾ ਸ਼ੱਕ ਦਾ ਪ੍ਰਗਟਾਵਾ ਸੀ ਅਤੇ ਇਨ੍ਹਾਂ ਉ¤ਪਰ ਨਜ਼ਰ ਰੱਖਣ ਦੀ ਖਾਸ ਹਿਦਾਇਤ ਕੀਤੀ ਗਈ ਸੀ।
ਆਜ਼ਾਦੀ ਤੋਂ ਛੇਤੀ ਪਿੱਛੋਂ ਭਾਰਤੀ ਵਿਧਾਨ-ਘੜਨੀ ਸਭਾ (Constitutional Assembly) ਦੀ ਸਥਾਪਨਾ ਕੀਤੀ ਗਈ ਜਿਸ ਨੇ ਆਪਣੀ ਰਿਪੋਰਟ 8 ਅਗਸਤ 1948 ਨੂੰ ਦਿੱਤੀ ਤੇ ਇਹ ਫ਼ੈਸਲਾ ਲਿਆ ਗਿਆ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀ ਚੋਣ ਸਾਂਝੀ ਚੋਣ-ਪ੍ਰਣਾਲੀ ਦੇ ਅਸੂਲ ’ਤੇ ਹੋਵੇਗੀ ਤੇ ਕਿਸੇ ਘੱਟ-ਗਿਣਤੀ ਲਈ ਨਾ ਹੀ ਕੋਈ ਸੀਟ ਨਿਸਚਿਤ ਹੋਵੇਗੀ ਤੇ ਨਾ ਹੀ ਉਸ ਲਈ ਵੱਖਰੀ ਚੋਣ ਕਰਾਉਣ ਦਾ ਕੋਈ ਸਾਧਨ ਹੋਵੇਗਾ। ਇਸ ਪ੍ਰਥਾਏ ਸ. ਪਟੇਲ ਦੇ ਇਹ ਸ਼ਬਦ ਵੱਡੇ ਭਾਵਪੂਰਤ ਹਨ ਕਿ ‘‘ਜਦੋਂ ਮੁਸਲਮਾਨ ਲਈ ਪਾਕਿਸਤਾਨ ਦਾ ਵੱਖਰਾ ਦੇਸ਼ ਬਣ ਗਿਆ ਹੈ ਤਾਂ ਇਹ ਸਪੱਸ਼ਟ ਹੈ ਕਿ ਭਾਰਤ ਦਾ ਬਾਕੀ ਹਿੱਸਾ ਇਕ ਕੌਮ ਯਾਨੀ ਹਿੰਦੂ ਦਾ ਦੇਸ਼ ਹੈ, ਜਿਸ ਦੀ ਵਸੋਂ 82% ਹੈ।’’ ਉਸ ਸਮੇਂ ਦੇ ਗ੍ਰਹਿ ਮੰਤਰੀ ਸ੍ਰੀ ਕਾਟਜੂ ਦੇ ਸ਼ਬਦ ਕਿ ‘‘ਹੁਣ ਸਿੱਖਾਂ ਦੀ ਭਲਾਈ ਇਸੇ ਵਿਚ ਹੀ ਹੈ ਕਿ ਉਹ ਆਪਣੀ ਵੱਖਰੀ ਹੋਂਦ ਨੂੰ ਭੁੱਲ ਕੇ ਦੇਸ਼ ਦੀ ਗਣਤੰਤਰੀ ਪ੍ਰਣਾਲੀ ਵਿਚ ਆਪਣੇ ਆਪ ਨੂੰ ਸਮੋ ਲੈਣ’’ ਵੀ ਧਿਆਨ ਮੰਗਦੇ ਹਨ।
ਸੰਨ 1954 ਵਿਚ ਜਦੋਂ ਮਾਸਟਰ ਤਾਰਾ ਸਿੰਘ ਜੀ ਨੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਉਸ ਦੇ ਅਤੇ ਕਾਂਗਰਸ ਦੇ 1947 ਤੋਂ ਪਹਿਲੋਂ ਸਿੱਖਾਂ ਨੂੰ ਦਿੱਤੇ ਬਚਨਾਂ ਅਤੇ ਖਾਧੀਆਂ ਸਹੁੰਆਂ ਯਾਦ ਕਰਾਈਆਂ ਤਾਂ ਨਹਿਰੂ ਨੇ ਜਵਾਬ ਵਿਚ ਮਾਸਟਰ ਜੀ ਨੂੰ ਕਿਹਾ, “Now Circumstances have changed” (ਹੁਣ ਹਾਲਾਤ ਬਦਲ ਚੁੱਕੇ ਹਨ)।
ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨਾਲ ਮੁਜਰਮਾਂ ਵਰਗਾ ਸਲੂਕ ਹੀ ਕੀਤਾ ਜਾ ਰਿਹਾ ਹੈ। ਅੱਜ ਹਰ ਸਿੱਖ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਪੰਜਾਬੀ ਸੂਬੇ ਵਰਗੀ ਮਾਸੂਮ ਤੋਂ ਮਾਸੂਮ ਮੰਗ ਨੂੰ ਵੀ ‘ਖਾਲਿਸਤਾਨ ਦੀ ਸ਼ੁਰੂਆਤ’ ਕਹਿ ਕੇ ਭੰਡਿਆ ਜਾਂਦਾ ਰਿਹਾ ਹੈ। ਆਜ਼ਾਦੀ ਉਪਰੰਤ ਦੇਸ਼ ਦੀਆਂ ਪ੍ਰਾਂਤਕ ਸੀਮਾਵਾਂ ਨੂੰ ਬੋਲੀ ਦੇ ਅਧਾਰ ’ਤੇ ਉਲੀਕਣ ਦਾ ਅਸੂਲ ਕਾਂਗਰਸ ਦੇ ਆਪਣੇ ਹੀ ਵਲੋਂ ਪਾਸ ਕੀਤੇ ਹੋਏ ਕਈ ਮਤਿਆਂ ’ਤੇ ਅਧਾਰਿਤ ਹੋਣ ਦੇ ਬਾਵਜੂਦ ਅਤੇ ਬਾਕੀ ਦੇਸ਼ ਦਾ ਪੁਨਰਗਠਨ ਹੋਰ ਸਾਰੀਆਂ ਬੋਲੀਆਂ ਦੇ ਅਧਾਰ ’ਤੇ ਕੀਤੇ ਜਾਣ ਤੋਂ ਬਾਅਦ ਵੀ ਜਦੋਂ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ ਤਾਂ ਇਸ ਨੂੰ ਠੁਕਰਾ ਦਿੱਤਾ ਗਿਆ। ਇਸ ਨਿੱਕੀ ਜਿਹੀ ਹੱਕੀ ਮੰਗ ਨੂੰ ਮੰਨਵਾਉਣ ਵਾਸਤੇ ਵੀ ਸਿੱਖ ਕੌਮ ਨੂੰ ਅਨੇਕਾਂ ਮਾਸੂਮਾਂ ਦੀ ਅਹੂਤੀ ਦੇਣੀ ਪਈ ਅਤੇ ਤਕਰੀਬਨ 60,000 ਹੋਰ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਭੇਜਣਾ ਪਿਆ। ਇਤਨੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਵੀ ਜੋ ‘ਸੂਬੀ’ ਮਿਲੀ, ਉਹ ਵੀ ¦ਗੜੀ ਅਤੇ ਖਖਰ ਖਾਧੀ। ਜਦ ਕਦੇ ਸਿੱਖ ਕੌਮ ਜਾਣ ਬੁੱਝ ਕੇ ਇਸ ਤੋਂ ਬਾਹਰ ਰੱਖੇ ਗਏ ਪੰਜਾਬੀ ਬੋਲਦੇ ਇਲਾਕਿਆਂ ਨੂੰ ਇਸ ਸੂਬੇ ਨਾਲ ਮਿਲਾਉਣ ਦੀ ਗੱਲ ਕਰਦੀ ਹੈ ਤਾਂ ਸਮੁੱਚੇ ਦੇਸ਼ ਵਿਚ ‘ਖਾਲਿਸਤਾਨ’ ਦਾ ਹਊਆ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਹ ਹੈ ਭਾਰਤ ਵਰਸ਼ ਵਿਚ ‘ਸੈਕੂਲਰਇਜ਼ਮ’ ਦਾ ਸਹੀ ਸਰੂਪ। ਇੱਥੇ ਸਾਰੇ ਗੁਣਾਂ ਦਾ ਠੇਕਾ ਬਹੁ-ਗਿਣਤੀ ਨੇ ਲੈ ਲਿਆ ਹੈ ਅਤੇ ਸਾਰੇ ਔਗੁਣ ਘੱਟ-ਗਿਣਤੀਆਂ ਦੀ ਝੋਲੀ ਪੈ ਚੁੱਕੇ ਹਨ। ਇਹ ਹੀ ਸਮਕਾਲੀ ਭਾਰਤ ਵਰਸ਼ ਦੀ ਸੁਭਾਵਕ ਵਿਸ਼ੇਸ਼ਤਾ ਹੈ।
ਸਿੱਖਾਂ ਦੀ ਸੈਨਿਕ ਸਮਰੱਥਾ ਨੂੰ ਅਨੁਭਵ ਕਰਦੇ ਹੋਏ ਅੰਗਰੇਜ਼ਾਂ ਨੇ ਸਾਂਦਲ, ਗੰਜੀ ਅਤੇ ਨੀਲੀ ਬਾਰਾਂ ਦੇ ਰਸਤੇ ਖੋਲ੍ਹ ਕੇ ਇਨ੍ਹਾਂ ਨੂੰ ਹਲ ਦੀ ਜੰਘੀ ਫੜਾਈ ਸੀ ਤਾਂ ਕਿ ਇਹ ਤਲਵਾਰ ਨੂੰ ਭੁੱਲ ਜਾਣ, ਪਰ ਹੁਣ ਜਦੋਂ ਸਿੱਖ ਨੇ ਹਲ ਦੀ ਜੰਘੀ ਵਿਚੋਂ ਵੀ ਏਨੀ ਆਰਥਕ ਸਮਰੱਥਾ ਪੈਦਾ ਕਰ ਲਈ ਕਿ ਇਹ ਕਾਂਗਰਸ ਦੇ ਵੱਡੇ- ਵੱਡੇ ਤੀਸਮਾਰ ਖਾਨਾਂ ਅੱਗੇ ਡਟਣ ਲੱਗ ਗਿਆ ਤਾਂ ਉਸ ਨਹਿਰੂ ਖਾਨਦਾਨ ਦੀ ਪੋਤੀ ਨੇ ਇਹ ਭੁੱਲ ਕੇ, ਕਿ ਸਿੱਖ ਦੀ ਤਲਵਾਰ ਅਤੇ ਇਸ ਦੇ ਹਲ ਦੀ ਜੰਘੀ ਨੇ ਭਾਰਤ ਨੂੰ ਦੁਨੀਆਂ ਦੇ ਜੀਊਂਦੇ ਦੇਸ਼ਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ, ਇਸ ਦੀ ਜੰਘੀ ਇਸ ਪਾਸੋਂ ਖੋਹ ਕੇ ਇਸ ਨੂੰ ਖੁਰਪੀ ਫੜਨ ਦੇ ਰਾਹੇ ਪਾ ਦਿੱਤਾ ਹੈ।
ਸਿੱਖਾਂ ਪਾਸ ਇਕ ਮਹਾਨ ਵਿਰਸਾ ਇਨ੍ਹਾਂ ਦਾ ਸੁਨਹਿਰੀ ਇਤਿਹਾਸ ਸੀ। ਬਹੁ-ਗਿਣਤੀ ਕੌਮ ਨੇ ਉਸ ਵੀ ਧੁੰਦਲਾ ਕਰਨ ਬਲਕਿ ਖੂਹ ਖਾਤੇ ਸੁੱਟਣ ਦੇ ਯਤਨ ਅਰੰਭੇ ਹੋਏ ਹਨ। ਇਨ੍ਹਾਂ ਨੇ ਸਿੱਖ ਦਾ ਇਤਿਹਾਸਕ ਸਰਮਾਇਆ ਉਸ ਪਾਸੋਂ ਖੋਹ ਲੈਣ ਵਿਚ ਵੀ ਕਸਰ ਨਹੀਂ ਛੱਡੀ। ਇਨ੍ਹਾਂ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਦੇ ਰੂਪ ਵਿਚ ਪੇਸ਼ ਕੀਤਾ। ਇਹਨਾਂ ਸ: ਭਗਤ ਸਿੰਘ ਸ਼ਹੀਦ ਨੂੰ ਗੈਰ-ਸਿੱਖ ਨਿਸ਼ਚੇ ਕਰਾਇਆ।
ਇਹਨਾਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਜਿਨ੍ਹਾਂ ਵਿਚ ਦੋ-ਤਿਹਾਈ ਤੋਂ ਵੱਧ ਸਿੱਖ ਸਨ, ਨੂੰ ਫਿਰਕਾਦਾਰਾਨਾ ਰੰਗਤ ਦਿੱਤੀ। ਇਹਨਾਂ ਕੈਨੇਡੀਅਨ ਬਾਬਿਆਂ, ਕਾਮਾਗਾਟਾ ਮਾਰੂ ਤੇ ਲਾਹੌਰ ਸਾਜ਼ਸ਼ ਦੇ ਸਿੱਖ ਸਹੀਦਾਂ ਦੇ ਨਾਵਾਂ ਉ¤ਤੇ ਸਿਆਹੀ ਫੇਰ ਦਿੱਤੀ। ਇਹ ਗੁਰੂ ਕੇ ਬਾਗ ਨੂੰ ਭੁੱਲ ਗਏ, ਜਿਸਦੇ ਅੰਦਰ ਸਿੱਖਾਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਵੇਖ ਕੇ ਨੈਸ਼ਨਲ ਕਾਂਗਰਸ ਦੇ ਨੇਤਾ ਲਾਲਾ ਲਾਜਪਤ ਰਾਇ ਇਹ ਕਹਿੰਦੇ ਸਨ-
ਤੁਮ ਦਰਦੇ ਹਿੰਦ ਕੇ ਮਸੀਹਾ ਹੋ ਅਕਾਲੀਓ
(ਅਖਬਾਰ ‘ਵੰਦੇ ਮਾਤਰਮ’)
ਅਤੇ-
‘ਸਵੈਰਾਜ ਕਾ ਜੋ ਰਾਜ ਹੋ ਅਪਨੇ ਦੇਸ਼ ਮੇਂ
ਹੋਗਾ ਤੁਮ੍ਹਾਰੇ ਹਾਥ ਮੇਂ ਝੰਡਾ ਅਕਾਲੀਓ।’
(ਅਖਬਾਰ ‘ਵੰਦੇ ਮਾਤਰਮ’)
ਪਰ ਜੇ ਕਾਂਗਰਸ ਨੂੰ ‘ਗੁਰੂ ਕਾ ਬਾਗ’ ਭੁੱਲ ਗਿਆ ਹੈ ਤਾਂ ਸਿੱਖ ਜਿਨ੍ਹਾਂ ਨੇ ‘ਪੋਲੀਸ ਕੀ ਲਾਠੀਆਂ ਸਹੀ ਸੀਨਾ ਸਿਪਰ ਹੋਕਰ’ ਨੂੰ ਤਾਂ ‘ਗੁਰੂ ਕਾ ਬਾਗ’ ਨਹੀਂ ਭੁੱਲ ਸਕਦਾ, ਹਾਲਾਂ ਤਾਂ ਵੱਜੀਆਂ ਡਾਂਗਾਂ ਦੀਆਂ ਦਰਦਾਂ ਵੀ ਉਨ੍ਹਾਂ ਦੇ ਸਰੀਰ ਵਿਚੋਂ ਨਹੀਂ ਗਈਆਂ।
ਅੱਜ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਹਾਂ। ਸ਼ਹਿਰੀ ਵੀ ਨਹੀਂ, ਸਾਨੂੰ ਤਾਂ ਦੇਸ਼ ਦਾ ਗੱਦਾਰ ਕਹਿ ਕੇ ਥਾਂ-ਥਾਂ ਭੰਡਿਆ ਜਾ ਰਿਹਾ ਹੈ। ਅੱਜ ਸਾਡੀ ਜਵਾਨੀ ਤੇ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ। ਸਾਡੀਆਂ ਵੀਰ ਗਥਾਵਾਂ ਨੂੰ ਪ੍ਰੈਸ, ਪਲੇਟਫਾਰਮ, ਸਿਨਮਾ, ਟੀ.ਵੀ. ਜਾਂ ਰੇਡੀਓ ਰਾਹੀਂ ਪ੍ਰਸਾਰਿਤ ਕਰਨ ਤੋਂ ਸੰਕੋਚ ਕੀਤਾ ਜਾਂਦਾ ਹੈ। ਅੱਜ ਸਾਡੇ ਗੁਰਧਾਮਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਮੀਰੀ ਪੀਰੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਢਹਿ ਢੇਰੀ ਕਰਨ ਤੋਂ ਸੰਕੋਚ ਨਹੀਂ ਕੀਤਾ ਗਿਆ।
ਸੰਨ 1984 ਵਿਚ ਦੇਸ਼ ਦੀ ਰਾਜਧਾਨੀ ਤੇ ਹੋਰਨਾਂ ਸ਼ਹਿਰਾਂ ਵਿਚ ਸਿੱਖਾਂ ਨੂੰ ਗੱਦਾਰ ਕਹਿ ਕੇ ਹਜ਼ਾਰਾਂ ਦੀ ਗਿਣਤੀ ਵਿਚ ਬੜੀ ਬੇਰਹਿਮੀ ਨਾਲ ਮਾਰਿਆ ਗਿਆ। ਸਿੱਖ ਬੀਬੀਆਂ ਦੀ ਬੇ- ਪੱਤੀ ਕੀਤੀ ਗਈ। ਹਰਿਆਣੇ ਵਿਚੋਂ ¦ਘਦੇ ਸਿੱਖਾਂ ਦੀਆਂ ਦਾੜ੍ਹੀਆਂ-ਮੁੱਛਾਂ ਮੁੰਨੀਆਂ ਗਈਆਂ ਅਤੇ ਕਈ ਪਵਿੱਤਰ ਗੁਰਧਾਮ ਸਾੜੇ ਜਾਂਦੇ ਰਹੇ। 1984 ਨੂੰ ਚੜ੍ਹੇ ਨਵੰਬਰ ਦੀ ਲੋਅ ਹਾਲਾਂ ਨਹੀਂ ਲੱਗੀ ਸੀ ਕਿ ਹਰ ਸਿੱਖ ਦੇਸ਼ ਦਾ ਦੁਸ਼ਮਣ ਗਰਦਾਨਿਆ ਗਿਆ ਤੇ ਸਿੱਖ ਦੀ ਦਸਤਾਰ ਅਤੇ ਮੂੰਹ ਪਰ ਦਾੜ੍ਹੀ ਸਿੱਖ ਦੀ ਮੌਤ ਦੇ ਵਾਰੰਟ ਬਣ ਗਏ ਸਨ। 1984 ਤੋਂ 1997 ਤੱਕ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖ ਜਵਾਨੀ ਖ਼ਤਮ ਕਰ ਦਿੱਤੀ ਗਈ।
ਕਹਿੰਦੇ ਹਨ ਅਕ੍ਰਿਤਘਣਤਾ ਸਭ ਤੋਂ ਵੱਡਾ ਪਾਪ ਹੈ। ਉਹ ਹਿੰਦੂ ਕੌਮ ਜੋ ਸਿੱਖ ਕੌਮ ਦੇ ਮੋਢਿਆਂ ’ਤੇ ਚੜ੍ਹ ਕੇ ਤਖ਼ਤ ਤੇ ਤਾਜ ਦੀ ਵਾਰਸ ਬਣੀ ਹੋਵੇ ਅੱਜ ਸਾਨੂੰ ਬਰਾਬਰ ਦਾ ਭਾਈਵਾਲ ਮੰਨਣਾ ਤਾਂ ਇਕ ਪਾਸੇ ਰਿਹਾ ਸਗੋਂ ਹਰ ਹੀਲੇ ਸਾਨੂੰ ਮਿੱਟੀ ਵਿਚ ਰੁਲਾਉਣ ’ਤੇ ਤੁਲੀ ਹੋਈ ਹੈ।
ਸਿੱਖ ਕੌਮ ਦੀ ਅਜੋਕੀ ਦੁਰਦਸ਼ਾ ਦਾ ਕਾਰਨ ਇਥੋਂ ਦੇ ਕੌਮੀ ਲੀਡਰਾਂ ਵਲੋਂ ਕੀਤਾ ਗਿਆ ਵਿਸਾਹਘਾਤ ਤੇ ਧੋਖਾ ਹੈ ਜਿਸਦਾ ਵਰਨਣ ਕਰਦਿਆਂ ਭਾਈ ਸਾਹਿਬ ਕਪੂਰ ਸਿੰਘ ਜੀ ਨੇ ਪਾਰਲੀਮੈਂਟ ਵਿਚ ਕਿਹਾ ਸੀ ਕਿ-
‘‘ਜੋ ਲੋਕ ਰੱਬ ਦੇ ਭਉ ਤੋਂ ਆਜ਼ਾਦ ਹੋ ਕੇ ਝੂਠੀਆਂ ਸਹੁੰਆਂ ਰਾਜਸੀ ਪੱਧਰ ਉ¤ਤੇ ਚੁੱਕਦੇ ਹਨ, ਜਿਨ੍ਹਾਂ ਦੇ ਮਨ ਵਿਚ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ, ਜਿਨ੍ਹਾਂ ਦੀ ਆਤਮਾ ਵਿਚ ਧਰਮ ਦਾ ਅਭਾਵ ਹੋ ਚੁੱਕਾ ਹੈ, ਜਿਹਨਾਂ ਨੂੰ ਕੋਈ ਪਾਪ ਦੰਡ ਦੇਣ ਵਾਲਾ ਨਜ਼ਰ ਨਹੀਂ ਆਉਂਦਾ, ਉਹਨਾਂ ਵਲੋਂ ਵਿਸਾਹ-ਘਾਤ ਦਾ ਸ਼ਿਕਾਰ ਹੋਏ, ਸਿਵਾਏ ਅਕਾਲ ਪੁਰਖ ਦੇ ਦਰਬਾਰ ਵਿਚ ਅਰਦਾਸ ਕਰਨ ਤੋਂ ਹੋਰ ਕਰ ਵੀ ਕੀ ਸਕਦੇ ਹਨ? ਇਸੇ ਲਈ ਸਿੱਖ ਇਸ ਸਮੇਂ ਅਕਾਲ ਪੁਰਖ ਕੋਲ ਆਪਣੀਆਂ ਤਕਲੀਫਾਂ ਦੀ ਨਵਿਰਤੀ ਲਈ ਅਰਦਾਸ ਹੀ ਕਰ ਰਹੇ ਹਨ।’’

ਸੋ ਦੇਸ਼ ਦੇ ਹਾਕਮੋ! ਦੇਸ਼ ਭਗਤੋ! ਸਿੱਖ ਕੌਮ ਨਾਲ ਕੀਤੇ ਵਾਇਦੇ ਪੂਰੇ ਕਰੋ, ਦੇਸ਼ ਦੇ ਭਲੇ ਨੂੰ ਮੁੱਖ ਰੱਖ ਕੇ ਦੇਸ਼ ਭਗਤ ਸਿੱਖਾਂ ਦੇ ਦਿਲ ਜਿੱਤੋ। ਖੁਦਗਰਜ਼ੀ ਤੇ ਅਕ੍ਰਿਤਘਣਤਾ ਦੇ ਪਰਦੇ ਵਿਚੋਂ ਬਾਹਰ ਨਿਕਲੋ। ਸਿੱਖਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਵਾਚੋ ਤੇ ਆਪਣੀਆਂ ਖਾਧੀਆਂ ਹੋਈਆਂ ਕਸਮਾਂ ’ਤੇ ਪੂਰੇ ਉਤਰੋ ਤਾਂ ਕਿ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਇਸੇ ਵਿਚ ਹੀ ਦੇਸ਼ ਦਾ ਭਲਾ ਹੈ।


ਰੋਟੀ ਮੇਰੀ ਕਾਠ ਕੀ :-
ਸਚ ਵੈਸੇ ਤਾਂ ਕੋੜਾ ਹੁੰਦਾ ਹੈ ਤੇ ਨਾਲ ਹੀ ਮਨਮੁਖਾਂ ਲਈ ਰੁਖਾ ਵੀ ਹੁੰਦਾ ਹੈ ਲਕੜੀ ਦੀ ਤਰ੍ਹਾਂ
ਲਾਵਣੁ ਮੇਰੀ ਭੁਖ :- ਰੋਟੀ ਜੇ ਰੁਖੀ ਹੋਵੇਗੀ ਤਾਂ ਨਾਲ ਲੂਣ ਵੀ ਚਾਹੀਦਾ ਹੈ, ਸਚ ਦੀ ਪ੍ਰਾਪਤੀ ਜਾਂ ਇਸ ਵਿਚਲਾ ਗਿਆਨ ਲੈਣ ਦੀ ਇੱਛਾ ਹੀ ਮੇਰੇ ਲਈ ਲੂਣ ਹੈ ।
ਚੋਪੜੀ :- ਝੂਠੀਆਂ ਸਾਖੀਆਂ, ਜੋ ਸ੍ਵਾਦ ਲਾ-ਲਾ ਕੇ ਸੁਣੀਆਂ ਤੇ ਸੁਣਾਈਆਂ ਜਾਂਦੀਆਂ ਨੇ
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥
ਸਲੋਕ (ਭ. ਫਰੀਦ) ਗੁਰੂ ਗ੍ਰੰਥ ਸਾਹਿਬ - ਅੰਗ ੧੩੭੯
ਵਿਆਖਿਆ:- ਸਚ ਵੈਸੇ ਤਾਂ ਕੋੜਾ ਹੁੰਦਾ ਹੈ ਤੇ ਨਾਲ ਹੀ ਮਨਮੁਖਾਂ ਲਈ ਰੁਖਾ ਵੀ ਹੁੰਦਾ ਹੈ ਲਕੜੀ ਦੀ ਤਰ੍ਹਾਂ ਹੁੰਦਾ ਹੈ ਇਸ ਲਈ ਜਿਹੜਾ ਗੁਰਮਤਿ ਦਾ ਗਿਆਨ ਹੈ ਉਹ ਮਨਮੁਖਾਂ ਨੂੰ ਰੁਖਾ ਤੇ ਬਕਬਕਾ ਲਗਦਾ ਹੈ ਪਰ ਜਦੋਂ ਗੁਰਮੁਖ ਇਸਨੂੰ ਚਬਾ-ਚਬਾ ਕੇ, ਪੀਹ-ਪੀਹ ਕੇ ਜਾਂ ਰਿੜਕ ਕੇ ਇਸ ਵਿਚੋਂ ਮੱਖਣ (ਤੱਤ) ਅੱਲਗ ਕਰ ਦਿੰਦੇ ਨੇ ਤੇ ਲਸੀ (ਮਾਇਆ ਦੀ ਗੱਲ) ਅਲੱਗ
ਕਰ ਦਿੰਦੇ ਨੇ ਤਾਂ ਇਹ ਸਿਰਫ ਗੁਰਮੁਖਾਂ ਨੂੰ ਹੀ ਸਵਾਦ ਲਗਦਾ ਹੈ, ਹੁਣ ਰੋਟੀ ਜੇ ਰੁਖੀ ਹੋਵੇਗੀ ਤਾਂ ਨਾਲ ਲੂਣ ਵੀ ਚਾਹੀਦਾ ਹੈ, ਇਸ ਲਈ ਸਚ
ਦੀ ਪ੍ਰਾਪਤੀ ਜਾਂ ਇਸ ਵਿਚਲਾ ਗਿਆਨ ਲੈਣ ਦੀ ਇੱਛਾ ਹੀ ਮੇਰੇ ਲਈ ਲੂਣ ਹੈ । ਜਿਨ੍ਹਾਂ ਨੇ ਸਰੀਰ ਦੀਆਂ ਕਹਾਣੀਆਂ (ਝੂਠੀਆਂ ਸਾਖੀਆਂ) ਜੋ ਸਵਾਦ ਲਾ-ਲਾ ਕੇ ਸੁਣੀਆਂ ਤੇ ਸੁਣਾਈਆਂ ਜਾਂਦੀਆਂ ਨੇ ਜਿਸ ਨਾਲ ਆਤਮਕ ਗਿਆਨ ਨਹੀ ਮਿਲਦਾ ਨੂੰ
ਸੁਣ ਤੇ ਸੁਣਾ ਕੇ ਆਪਣੇ ਤੇ ਦੂਸਰੇ ਦਾ ਜਨਮ ਹੀ ਖਰਾਬ ਕਰ ਦਿੱਤਾ ਉਹ, ਇਹ ਜਨਮ-ਮਰਨ ਦਾ ਦੁੱਖ ਉਠਾਉਂਦੇ ਰਹਿਣਗੇ

ਅਖੌਤੀ ਸੰਤਾਂ ਦੇ ਕੌਤਕ


ਗੁਰਬਾਣੀ ਦਾ ਇਕ ਕਥਨ ਹੈ, 'ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ।' ਇਹ ਕਥਨ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਸਿਰਫ਼ ਭੇਖ ਜਾਂ ਕਰਮਕਾਂਡਾਂ ਰਾਹੀਂ ਹੀ ਪਵਿੱਤਰ ਬਣਨ ਦਾ ਢੌਂਗ ਰਚਦੇ ਹਨ ਅਤੇ ਰੱਬ ਨੂੰ ਹਾਸਲ ਕਰਨ ਦੇ ਢਕਵੰਜ ਕਰਦੇ ਹਨ। ਇਹ ਕਥਨ ਅੱਜ-ਕੱਲ੍ਹ ਦੇ ਸਾਧ ਬਾਣਿਆਂ ਵਿਚ ਬੈਠੇ ਚੋਰ ਮਨਾਂ ਵਾਲੇ ਕਈ ਲੋਕਾਂ 'ਤੇ ਪੂਰਾ ਢੁੱਕਦਾ ਹੈ। ਸਾਧ ਇਕ ਬਹੁਤ ਪਵਿੱਤਰ ਲਫ਼ਜ਼ ਹੈ ਅਤੇ ਸਾਧ ਦਾ ਰੱਬ ਨਾਲ ਰਿਸ਼ਤਾ ਓਵੇਂ ਹੁੰਦਾ ਹੈ, ਜਿਵੇਂ ਪਿਓ ਦਾ ਆਗਿਆਕਾਰੀ ਪੁੱਤਰ ਨਾਲ। ਪਰ ਕਹਿੰਦੇ ਹਨ ਕਿ ਕਲਯੁੱਗ ਵਿਚ ਚੋਰਾਂ ਨੇ ਸਾਧਾਂ ਦਾ ਭੇਖ ਧਾਰ ਲਿਆ ਹੈ ਤੇ ਇਸੇ ਕਰਕੇ ਸਾਧਾਂ ਨੂੰ ਹੀ ਲੋਕ ਚੋਰ ਸਮਝੀ ਜਾ ਰਹੇ ਹਨ। ਕਹਿੰਦੇ ਹਨ ਕਿ ਕਲਯੁੱਗ ਦੀ ਨਿਸ਼ਾਨੀ ਇਹ ਹੈ ਕਿ 'ਸੱਚ' ਝੂਠ ਵਰਗਾ ਲੱਗਦਾ ਹੈ ਤੇ 'ਝੂਠ' ਸੱਚ ਵਰਗਾ। ਇਸੇ ਕਰਕੇ ਅੱਜ-ਕੱਲ੍ਹ ਸਾਧਾਂ ਤੇ ਚੋਰਾਂ ਵਿਚਾਲੇ ਨਿਤਾਰਾ ਕਰਨਾ ਵੀ ਔਖਾ ਹੈ। ਅੰਨ੍ਹੀ ਸ਼ਰਧਾ ਕਾਰਨ ਕਲਯੁੱਗੀ ਸਾਧਾਂ ਦਾ ਤੋਰੀ-ਫ਼ੁਲਕਾ ਚੱਲੀ ਜਾ ਰਿਹਾ ਹੈ। ਪਰ ਕੀਤਾ ਵੀ ਕੀ ਜਾਵੇ? ਸ਼ਰਧਾ ਤੋਂ ਬਿਨ੍ਹਾਂ ਤਾਂ ਪ੍ਰਮਾਰਥ ਦੇ ਰਾਹ 'ਤੇ ਚੱਲਿਆ ਵੀ ਨਹੀਂ ਜਾ ਸਕਦਾ, ਤੇ ਜੇਕਰ ਲੋਕ ਅੰਨ੍ਹੀ ਸ਼ਰਧਾ ਰੱਖਦੇ ਹਨ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਸ਼ਰਧਾ ਨਾਲ ਅਜਿਹਾ ਖਿਲਵਾੜ ਹੁੰਦਾ ਹੈ, ਜਿਹਾ ਕਿਸੇ2 ਸਾਲ ਦੀ ਮਾਸੂਮ ਤੇ ਰੱਬ ਵਰਗੀ ਅਣਭੋਲ ਬਾਲੜੀ ਨਾਲ ਕਿਸੇ ਹਵਸ਼ੀ ਦਾਨਵ ਵਲੋਂ ਕੀਤਾ ਜਾਂਦਾ ਹੈ। ਕਲਯੁਗੀ ਸੰਤ ਵੀ ਗੁਰਬਾਣੀ ਦਾ ਆਸਰਾ ਲੈ ਕੇ ਲੋਕਾਂ ਨੂੰ ਲੁੱਟਦੇ ਹਨ ਤੇ ਇਹ ਗੁਰਬਾਣੀ ਹੀ ਹੈ, ਜਿਹੜੀ ਸਾਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਅਸਲ ਵਿਚ ਸਮਝ ਦੀ ਫ਼ਰਕ ਹੈ।


No comments: