www.sabblok.blogspot.com
ਲੇਖ ........
ਘਰੋਂ ਰਾਸ਼ੀ ਪੜਕੇ ਤੁਰੇ ਲੋਕ, ਇਨਕਲਾਬ ਲਿਆ ਨਹੀਂ
ਸਕਦੇ !
www.sabblok.blogspot.com
-ਮਿੰਟੂ ਗੁਰੂਸਰੀਆ
ਜਿਸ ਮੁਲਖ 'ਚ ਦਿਨ ਦੀ ਸ਼ੁਰੂਆਤ ਕਲੈਡੰਰਾਂ ਨੂੰ ਮੱਥਾ ਟੇਕ ਕੇ ਹੁੰਦੀ ਹੋਵੇ, ਜਿਸ ਵਤਨ ਅੰਦਰ ਮੰਦਰਾਂ ਦੇ ਬਾਹਰ ਭੁੱਖ ਨਾਲ ਕਲਪਦੇ ਲੋਕਾਂ ਨੂੰ ਛੱਡ ਕੇ ਮੂਰਤੀਆਂ ਨੂੰ ਦੁੱਧ ਪਿਆਇਆ ਜਾਂਦਾ ਹੋਵੇ, ਜਿਸ ਦੇਸ਼ ਅੰਦਰ ਦੁਨੀਆਂ ਦੇ ਇੱਕ ਤਿਹਾਈ ਭੁੱਖੇ ਰਹਿੰਦੇ ਹੋਂਣ, ਜਿਸ ਲੋਕਤੰਤਰ ਦੀ ਸੰਸਦ 'ਚ ਦਾਗੀਆਂ ਦੀ ਫੌਜ ਬੈਠੀ ਹੋਵੇ, ਜੇ ਉਹ ਦੇਸ਼ ਮੰਗਲ 'ਤੇ ਝੰਡਾ ਜਾ ਗੱਡ ਮਾਰੇ ਤਾਂ ਫੇਰ ''ਤਾਲੀ ਤੋ ਬਣਤੀ ਹੈ ਯਾਰ।'' ਭਾਰਤ ਦੀ ਇਹ ਸਫ਼ਲਤਾ ਦੇਸ਼ ਦੇ ਹਰ ਨਾਗਰਿਕ ਨੂੰ ਨਾਜਵਾਨ ਕਰਨ ਦੇ ਸਮੱਰਥ ਹੈ। ਭਾਵੇਂ ਇਸ ਦੇਸ਼ ਦੇ ਅੱਜ ਵੀ ਕਈ ਵਿਗਿਆਨੀ ਘਰੋਂ ਟਿੱਕਾ ਲਾ ਕੇ ਤੁਰਦੇ ਹਨ, ਭਾਵੇਂ ਅੱਜ ਵੀ ਰਾਕੇਟ ਛੱਡਣ ਤੋਂ ਪਹਿਲਾਂ ਨਾਰੀਅਲ ਤੋੜਿਆ ਜਾਂਦਾ ਹੈ। ਪਰ ਫਿਰ ਵੀ ਇਸ ਅੰਧਵਿਸ਼ਵਾਸੀ ਦੇਸ਼ ਦੀ ਇਹ ਸਫ਼ਲਤਾ ਦੁਨੀਆਂ ਨੂੰ ਸੰਦੇਸ਼ ਦੇਂਣ ਦੇ ਕਾਬਲ ਹੈ ਕਿ ਵਿਸ਼ਵ ਬਾਜ਼ਾਰ 'ਚ ਸੱਜਰਾ ਸ਼ਰੀਕ ਬਨਣ ਤੋਂ ਬਾਅਦ ਹੁਣ ਭਾਰਤ ਪੁਲਾੜ 'ਚ ਮੁਕਾਬਲੇਬਾਜ਼ੀ ਦੀਆਂ ਕਲਾਬਾਜ਼ੀਆਂ ਲਾਉਂਣ ਲਈ ਵੀ ਤਿਆਰ ਹੈ। ਲਾਲ ਗ੍ਰਹਿ 'ਤੇ ਪੈਰ ਧਰਨ ਵਾਲਾ ਦੁਨੀਆਂ ਦਾ ਪਹਿਲਾ ਮੁਲਖ ਬਣ ਜਾਣਾ ਤੇ ਮੰਗਲ 'ਤੇ ਝੰਡਾ ਗੱਡਣ ਵਾਲਾ ਚੌਥਾ ਦੇਸ਼ ਬਨਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਖਾਸ ਤੌਰ 'ਤੇ ਉਸ ਦੇਸ਼ ਲਈ, ਜਿੱਥੋਂ ਦੀ ਬਹੁਤੀ ਅਬਾਦੀ ਦਿਨ ਦੀ ਸ਼ੁਰੂਆਤ ਟੈਲੀਵਿਜ਼ਨ ਚੈਨਲਾਂ ਤੋਂ ਰਾਸ਼ੀਫਲ ਸੁਣ ਕੇ ਕਰਦੀ ਹੋਵੇ। ਉਸ ਦੇਸ਼ ਲਈ ਤਾਂ ਐਨੀ ਵੱਡੀ ਸਫ਼ਲਤਾ 'ਅੰਨੇ ਦੇ ਐਵਰੈਸਟ' ਚੜਨ ਦੇ ਸਮਾਨ ਹੈ, ਜਿਸ ਦੇ ਲੋਕ ਅਖ਼ਬਾਰ ਗਿਆਨ ਵਧਾਉਂਣ ਜਾਂ ਕੌਮਾਂਤਰੀ ਵਰਤਾਰੇ 'ਤੇ ਝਾਤ ਪਾਉਂਣ ਲਈ ਨਹੀਂ ਰਾਸ਼ੀ ਪੜਨ ਲਈ ਖ਼ਰੀਦਦੇ ਹੋਂਣ। ਐਸੇ ਸਮਾਜ ਦੇ ਵਿਗਿਆਨੀਆਂ ਦਾ ਏਡਾ ਵੱਡਾ ਮਾਅਰਕਾ ਵਾਕਿਆ ਹੀ ਪ੍ਰਸੰਸਾਂ ਦਾ ਪਾਤਰ ਹੈ। ਮੰਗਲਯਾਨ ਦੀ ਮਹੱਤਤਾ ਕੀ ਸੀ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਗਿਆਨ ਪ੍ਰੇਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ 'ਇਸਰੋ' ਸੈਂਟਰ 'ਚ ਬੈਠ ਕੇ ਇਸ ਸਫ਼ਲਤਾ ਨੂੰ ਮਾਣ ਰਹੇ ਸਨ। ਇਹ ਗੱਲ ਵੱਖਰੀ ਹੈ ਕਿ ਮੋਦੀ ਸਾਬ ਵਿਗਿਆਨ ਪ੍ਰੇਮੀ ਹੋਂਣ ਦੇ ਨਾਲ-ਨਾਲ 'ਭਗਵਾਨ' ਪ੍ਰੇਮੀ ਵੀ ਸਿਰੇ ਦੇ ਹਨ। ਵੈਸੇ ਵੀ, ਇਹ ਇਸ ਦੇਸ਼ ਦੀ ਵਿਸ਼ੇਸ਼ਤਾ ਹੈ ਕਿ ਵਿਚਾਰਾ ਵਿਗਿਆਨ ਵੀ ਧਰਮ ਦੇ ਅੜਿੱਕੇ ਧੱਕੇ ਨਾਲ ਹੀ ਚੜਿਆ ਰਹਿੰਦਾ ਹੈ। ਵਿਗਿਆਨ ਵੀ ਸੋਚਦਾ ਹੋਊ ਕਿ ਮੈਂ ਤੇ ਆਇਆ ਸੀ ਇੰਨਾਂ ਨੂੰ ਜਗਾਉਂਣ ਤੇ ਇੰਨਾਂ ਮੇਰੀ ਹੀ ਲੱਤ ਆਸਥਾ ਨਾਲ ਬੰਨ ਘੱਤੀ। ਤਾਂ ਹੀ ਤਾ, ਅੱਜ ਵੀ ਸਾਡੇ ਵਿਗਿਆਨੀ ਨਾਰੀਅਲ ਤੋੜ ਕੇ ਰਾਕੇਟ ਰਵਾਨਾ ਕਰਦੇ ਆ। ਜਦਕਿ ਵਿਗਿਆਨ ਤਾਂ ਉਹ ਰੌਸ਼ਨੀ ਹੈ ਜੋ ਸਾਡੀ ਹਸਤੀ ਨੂੰ ਦੁਨੀਆਂ 'ਚ ਨਾ ਸਿਰਫ਼ ਰੁਸ਼ਨਾਉਂਦੀ ਹੈ ਬਲਕਿ ਸਾਡੀ ਸੋਚ ਨੂੰ ਅਗਾਂਹਵਧੂ ਬਣਾ ਕੇ ਸਾਨੂੰ ਚੰਗੇ-ਬੁਰੇ ਦਾ ਫਰਕ ਕਰਨ ਦੇ ਯੋਗ ਬਣਾਉਂਦੀ ਹੈ। ਹਾਂ, ਇਹ ਵੀ ਸੱਚ ਹੈ ਕਿ ਧਰਮ-ਆਸਥਾ ਨੂੰ ਇਸ ਦੇਸ਼ ਦੀ ਸੰਸਕ੍ਰਿਤੀ 'ਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਪਰ ਇਹ ਵੀ ਸੱਚ ਹੈ ਕਿ ਜੋ ਧਰਮ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ਼ ਕਰੇ, ਜੋ ਆਸਥਾ ਇਨਸਾਨ ਨੂੰ ਪਖੰਡਾਂ 'ਚ ਧੱਕਾ ਦੇਵੇ, ਉਹ ਸਮਾਜ ਅਤੇ ਦੇਸ਼ ਦੇ ਵਿਕਾਸ ਦੇ ਪੈਰੀਂ ਕੱਚ ਹੈ। ਮੰਗਲਯਾਨ ਦੀ ਸਫ਼ਲਤਾ ਦਾ ਜਸ਼ਨ ਮਨਾ ਰਹੇ ਦੇਸ਼ ਨੂੰ ਮੈਂ ਕੁਝ ਦਿਨ ਪਿੱਛੇ ਲੈ ਚੱਲਦਾ ਹਾਂ। ਦੇਸ਼ ਦੇ ਸਾਰੇ ਅਖ਼ਬਾਰਾਂ 'ਚ ਇੱਕ ਤਸਵੀਰ ਪ੍ਰਮੁਖਤਾ ਨਾਲ ਛਪੀ ਸੀ ਕਿ ਇੱਕ ਲੜਕੀ ਦਾ ਕੁੱਤੇ ਨਾਲ ਵਿਆਹ ਹੋਇਐ। ਇਸ ਵਚਿੱਤਰ ਵਿਆਹ ਤਹਿਤ ਅਤਿ ਸੁਸ਼ੀਲ ਕੰਨਿਆਂ ਦੀਆਂ ਲਾਵਾਂ ਮੰਡਪ ਸਜ਼ਾ ਕੇ ਕੁੱਤੇ ਨਾਲ ਕੀਤੀਆਂ ਗਈਆਂ। ਸਾਰੇ ਪਿੰਡ ਨੂੰ ਦਾਅਵਤ ਦਿੱਤੀ ਗਈ, ਇਸ ਵਿਆਹ 'ਚ ਸ਼ਾਮਲ ਹੋਂਣ ਲਈ । ਇਹ ਵਿਆਹ ਇਸ ਲਈ ਰਚਾਇਆ ਗਿਆ; ਕਿਉਂਕਿ ਕਿਸੇ ਪਾਂਧੇ ਨੇ ਲੜਕੀ ਦੇ ਘਰ ਵਾਲਿਆਂ ਨੂੰ ਭਵਿੱਖਬਾਣੀ ਕੀਤੀ ਸੀ ਕਿ ਜਿਸ ਨਾਲ ਇਸ ਕੁੜੀ ਦਾ ਵਿਆਹ ਹੋਵੇਗਾ, ਉਸ ਮੁੰਡੇ 'ਤੇ ਗ੍ਰਹਿ ਭਾਰੂ ਨੇ, ਉਸ ਦੀ ਜਾਨ ਨੂੰ ਖ਼ਤਰਾ ਹੈ। ਫਿਰ ਕੁੱਤੇ ਨਾਲ ਕੁੜੀ ਦਾ ਵਿਆਹ ਕਰ ਦਿੱਤਾ ਗਿਆ, ਤਾਂ ਜੋ ਮੁੰਡੇ ਦੇ ਵਿਗੜੇ ਗ੍ਰਹਿਆਂ ਦੇ ਅਸਰ ਬੇਜ਼ੁਬਾਨ ਕੁੱਤੇ ਸਿਰ ਆ ਪਏ। ਮਤਲਬ, ਧੀ ਦੇ ਸੁਹਾਗ ਨੂੰ ਸਲਾਮਤ ਰੱਖਣ ਲਈ ਵਿਚਾਰੇ ਪਹਿਲੇ 'ਦਾਮਾਦ' ਯਾਨੀ ਮਿਸਟਰ ਕੁੱਤਾ ਦੀ 'ਕੁਰਬਾਨੀ' ਦੇ ਦਿੱਤੀ ਗਈ। ਕੀ ਕੁੱਤੇ ਨਾਲ ਕੁੜੀ ਵਿਆਹੁਣ ਵਾਲੇ ਮੰਲਯਾਨ ਜਿਹੀ ਵਿਗਿਆਨਿਕ ਸਫ਼ਲਤਾ ਦੇ ਜਸ਼ਨ ਮਨਾਉਂਣ ਦੇ ਹੱਕਦਾਰ ਹਨ? ਕਤਈ ਨਹੀ, ਇਹੋ ਜਿਹੇ ਲੋਕ ਤਾਂ ਵਿਗਿਆਨਿਕ ਯੁੱਗ 'ਚ ਵੀ ਰੂੜੀਵਾਦੀ ਸਭਿਅਤਾ ਦੀ ਪੂਛ ਫੜੀ ਬੈਠੇ ਹਨ। ਕੁਝ ਸਮਾਂ ਪਹਿਲਾਂ ਭਾਰਤ ਦੇ ਹੀ ਇੱਕ ਰਾਜ ਵਿੱਚੋਂ ਖ਼ਬਰ ਆਈ ਸੀ; ਇੱਕ ਵਿਆਹੁਤਾ ਨੂੰ ਘਰ ਦੇ ਕੰਮ ਕਰਦਿਆਂ ਸੱਪ ਨੇ ਡੱਸ ਲਿਆ। ਉਸ ਦੇ ਆਸ-ਪੜੋਸ ਵਾਲੇ ਹਸਪਤਾਲ ਲੈ ਆਏ। ਜਦੋਂ ਉਸ ਦੇ ਪਤੀ ਨੂੰ ਪਤਾ ਲੱਗਿਆ ਤਾਂ ਉਸ ਦਾ ਪਤੀ ਹਸਪਤਾਲ ਨੂੰ ਭੱਜ ਤੁਰਿਆ। ਪਰ ਜਦੋਂ ਉਹ ਹਸਪਤਾਲ ਪਹੁੰਚਿਆਂ ਤਾਂ ਉਸ ਦੇ ਨਾਲ ਇੱਕ ਸਪੇਰਾ ਸੀ, ਜਿਸ ਨੇ ਢਾਈ ਮੀਟਰ ਦੀ ਬੀਨ ਇੰਜ ਮੋਢੇ ਲਟਕਾਈ ਸੀ ਜਿਵੇਂ ਕੋਈ ਫੌਜੀ ਰਫਲ ਜੰਗ ਨੂੰ ਚੱਲਿਆ ਹੋਵੇ। ਉਸ ਸਪੇਰੇ ਨੇ ਉਸ ਔਰਤ ਦੇ ਲੱਗੀਆਂ ਬੋਤਲਾਂ ਲੁਹਾ ਸੁੱਟੀਆਂ ਤੇ ਹਸਪਤਾਲ ਕੇ ਆਂਗਣ 'ਚ ਲਿਆ ਕੇ ਉਸ ਨੇ ਆਪਣੇ ਮੰਤਰ ਮਾਰਨੇ ਸ਼ੁਰੂ ਕਰ ਦਿੱਤੇ। ਡਾਕਟਰ ਵਿਚਾਰੇ ਸਿਰਾਣੇ ਖੜੇ ਤਮਾਸ਼ਾ ਵੇਖਦੇ ਰਹੇ ਅੰਧਵਿਸ਼ਵਾਸ ਹੱਥੋਂ ਵਿਗਿਆਨ ਦੀ ਪੱਤ ਲੁੱਟਦੀ ਦਾ। ਅੱਜ ਇਹੋ ਜਿਹੇ ਲੋਕ ਮੰਗਲਯਾਨ ਦੀ ਸਫ਼ਲਤਾ 'ਤੇ ਭੰਗੜੇ ਪਾਉਂਣ ਤਾਂ ਵਿਗਿਆਨ ਨੂੰ ਬੜਾ ਹਰਖ਼ ਚੜੇਗਾ। ਦੁਨੀਆਂ 'ਚ ਜੇ ਸਰਦਾਰੀ ਕਾਇਮ ਕਰਨੀ ਹੈ, ਜੇ ਦੇਸ਼ 'ਚ ਇਨਕਲਾਬ ਲਿਆਉਂਣਾ ਹੈ ਤਾਂ ਸਾਨੂੰ ਵਿਗਿਆਨਿਕ ਸੋਚ ਦਾ ਧਾਰਨੀ ਬਨਣਾ ਪਵੇਗਾ। ਰਾਸ਼ੀ ਪੜਕੇ ਤੁਰੇ ਲੋਕ ਇਨਕਲਾਬ ਨਹੀਂ ਲਿਆ ਸਕਦੇ। ਬੁਰੀਆਂ ਬਲਾਵਾਂ ਤੋਂ ਨਿਜ਼ਾਤਗੀ ਲਈ ਘਰਾਂ ਦੇ ਅੱਗੇ ਨਿੰਬੂ ਤੇ ਨਾਲ ਉਸ ਦੀਆਂ ਭੈਣਾਂ (ਮਿਰਚਾਂ) ਲਟਕਾਉਂਣ ਵਾਲੇ ਓਬਾਮੇ ਦੇ ਸ਼ਰੀਕ ਨਹੀਂ ਜੇ ਬਣ ਸਕਦੇ। ਤੁਸੀਂ ਧਰਮ ਨੂੰ ਮੰਨੋਂ ਜਾਂ ਨਾ ਪਰ ਆਪਣੀ ਸੋਚ ਨੂੰ ਐਨਾ ਵੀ ਨੀਵਾਣਾਂ ਵੱਲ ਨਾ ਜਾਂਣ ਦਿਉ ਕਿ ਤੁਸੀਂ 21ਵੀਂ ਸਦੀ 'ਚ ਵੀ ਜੰਡ-ਕਰੀਰ ਪੂਜਦੇ ਫਿਰੋ। ਵਿਗਿਆਨ ਤਰੱਕੀ ਕਰਕੇ ਸਾਨੂੰ ਸਹੂਲਤਾਂ ਨਾਲ ਲਬਰੇਜ਼ ਕਰਦਾ ਜਾ ਰਿਹਾ ਹੈ। ਪਰ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ। ਕਰੋੜਾਂ ਲੋਕ ਹਾਲੇ ਵੀ ਸੁੱਤੇ ਹੋਏ ਹਨ। ਲੋੜ ਹੈ ਇੰਨਾਂ ਨੂੰ ਜਗਾਉਂਣ ਦੀ, ਪੜਾਉਣ ਦੀ, ਇੱਕਵੀਂ ਸਦੀ ਦੇ ਅਸਲ ਇਨਸਾਨ ਬਨਾਉਂਣ ਦੀ। ਨਹੀਂ ਤਾਂ ਮੰਗਲਯਾਨ ਵਗਰੀਆਂ ਸ਼ਾਹਨਾਂ ਸਫ਼ਲਤਾਵਾਂ ਨੂੰ ਕੁੱਤਿਆਂ ਨਾਲ ਕੁੜੀਆਂ ਵਿਆਹੁਣ ਵਾਲੇ ਲੋਕ ਸ਼ਰਮਸਾਰ ਕਰਦੇ ਰਹਿਣਗੇ।
-ਮਿੰਟੂ ਗੁਰੂਸਰੀਆ95921-56307
‘ਜ਼ਫ਼ਰਨਾਮਾ’ ਦੀ ਤਾਕਤ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਂ ਇਕ ਪੀ.ਆਈ.ਐਲ. ਪਾਇਆ ਸੀ, ਜਿਸ ਦੀ ਸੁਣਵਾਈ 4 ਅਕਤੂਬਰ, 2012 ਨੂੰ ਸਵੇਰੇ 10 ਵਜ੍ਹੇ ਮੁੱਖ ਨਿਆਇਆਧੀਸ਼ ਸ਼੍ਰੀ ਏ.ਕੇ. ਸੀਕਰੀ ਅਤੇ ਸ਼੍ਰੀ ਆਰ.ਕੇ. ਜੈਨ ਦੇ ਕੋਰਟ ਵਿੱਚ ਸੁਣਵਾਈ ਹੋਈ | 6 ਅਗਸਤ 2012 ਦੇ ਦਿਨ ਜੋਹਲ ਨੰਗਲ, ਬਟਾਲਾ ਦੇ ਵਿੱਚ ਘਰ ਦੀ ਸ਼ਰਾਬ ਪੀ ਕੇ ਹੋਇਆਂ 17 ਮੌਤਾਂ ਦੇ ਬਾਰੇ ਲਿਟੀਗੇਸ਼ਨ ਵਿੱਚ 17 ਵਿਧਵਾਵਾਂ ਨੂੰ ਅੰਤ੍ਰਿਮ ਧੰਨਰਾਸ਼ੀ ਦੇਣ ਦੀ ਜ਼ਿਲ੍ਹਾ ਅਧਿਕਾਰੀ ਦਾ ਵਾਅਦੇ ਦੇ ਬਾਰੇ ਸੀ |
ਜੱਦ ਮੈਂ ਆਪਣੀ ਪੈਰਵੀ ਖੁੱਦ ਕਰਨ ਲਈ ਕੱਟਘਰੇ ਦੇ ਵਿੱਚ ਖੜੇ ਹੋ ਕੇ ਦਰਦਭਰੀ ਘਟਨਾਂ ਦੇ ਬਾਰੇ ਦੱਸਣ ਲੱਗਾ, ਤੁਰੰਤ ਮੁੱਖ ਨਿਆਇਆਧੀਸ਼ ਸ਼੍ਰੀ ਏ.ਕੇ. ਸੀਕਰੀ ਦੱਸਣ ਲੱਗੇ ਇਹ ਤਾਂ ਬਹੁਤ ਹੀ ਦੁੱਖ ਦੀ ਗੱਲ ਹੈ | ਮੈਂ ਕਿਹਾ, ੌ17 ਮੌਤਾਂ ਹੋਣ ਦੇ ਦੋ ਮਹੀਨਿਆਂ ਤੋਂ ਬਾਅਦ ਵੀ ਗੁਰਦਾਸਪੁਰ ਦੇ ਡੀ.ਸੀ. ਹੁਣ ਤੱਕ ਵਿਧਵਾਵਾਂ ਨੂੰ 5-5 ਲੱਖ ਰੁਪਏ ਨਾ ਦੇਣਾ, ਹੋਰ ਦੁੱਖ ਦੀ ਗੱਲ ਹੈ |” ਜੱਜ ਸਾਹਿਬ ਦੱਸਣ ਲੱਗੇ ਕਿ ਅਸੀਂ ਕਿਵੇਂ ਡੀ.ਸੀ. ਨੂੰ ਪੈਸੇ ਦੇਣ ਲਈ ਆਦੇਸ਼ ਕਰ ਸਕਦੇ ਹਾਂ ? ਮੈਂ ਕਿਹਾ, ਪਰ ਜਦੋਂ 17 ਮੌਤਾਂ ਹੋਈਆਂ ਸਨ ਤਦ ਡੀ.ਸੀ. ਸਾਹਿਬ ਨੇ ਵਿਧਵਾਂ ਨੂੰ 5-5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ | ਫਿਰ ਜੱਜ ਸਾਹਿਬ ਬੋਲਣ ਲੱਗੇ ਕਿ ਵਾਅਦਾ ਬਹੁਤ ਕਰਦੇ ਹਾਂ, ਰਾਜਨੇਤਾ ਵੀ ਕਰਦੇ ਹਨ | ਮੈਂ ਕਿਹਾ, ਜੱਜ ਸਾਹਿਬ, ਇਹ ਕੋਈ ਰਾਜਨੇਤਾ ਨਹੀਂ ਹੈ, ਇਹ ਤਾਂ ਡਿਪਟੀ ਕਮਿਸ਼ਨਰ ਹੈ, ਇਹ ਝੂਠ ਨਹੀਂ ਬੋਲ ਸਕਦਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਫ਼ਰਨਾਮੇ ਵਿੱਚ ਲਿਖਦੇ ਹਨ “ਹਮੂ ਮਰਦ ਬਾਯਦ ਸ਼ਵਦ ਸੁਖ਼ਨਵਰ || ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ || 55 ||” ਭਾਵ ਇਹ ਹੈ ਕਿ ਮਨੁੱਖ ਨੂੰ ਆਪਣੇ ਕਹਿ ਹੋਏ ਸ਼ਬਦਾਂ ਤੇ ਪੂਰਾ ਉਤਰਨਾ ਚਾਹੀਦਾ ਹੈ, ਇਹ ਨਹੀਂ ਹੋਣਾ ਚਾਹੀਦਾ ਕਿ ਮੂੰਹ ਵਿੱਚ ਕੋਈ ਗੱਲ ਤੇ ਪੇਟ ਵਿੱਚ ਕੋਈ ਹੋਰ ਗੱਲ | ਇਹ ਸੁਣ ਕੇ ਪੂਰੇ ਕੋਰਟ ਦੇ ਵਿੱਚ ਜ਼ਫ਼ਰਨਾਮੇ ਦੀ ਤਾਕਤ ਦੀ ਗੂੰਜ ਸੁਣਾਈ ਦਿੱਤੀ | ਜੱਜ ਸਾਹਿਬ ਨੇ ਤੁਰੰਤ ਆਦੇਸ਼ ਲਿਖਵਾਉਣੇ ਸ਼ੁਰੂ ਕਰ ਦਿੱਤੇ ਕਿ ਗੁਰਦਾਸਪੁਰ ਦੇ ਡੀ.ਸੀ. ਵਿਧਵਾਵਾਂ ਨੂੰ 5-5 ਲੱਖ ਰੁਪਏ ਤੁਰੰਤ ਦੇਣ ਅਤੇ ਇਸ ਘਟਣਾ ਦੇ ਜਿੰਮੇਵਾਰ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਹੁਕਮ ਜਾਰੀ ਕਰ ਦਿੱਤੇ |
ਸਚਾਈ ਅਤੇ ਮਾਨਵਤਾ ਦੀ ਤਾਕਤ ਸੁਣਵਾਉਣ ਲਈ ਜ਼ਫ਼ਰਨਾਮੇ ਤੋਂ ਵੱਧ ਕੋਈ ਹੋਰ ਧਾਰਮਿਕ ਦਸਤਾਵੇਜ਼ ਇਸ ਦੁਨੀਆਂ ਵਿੱਚ ਨਹੀਂ ਹੋ ਸਕਦਾ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ‘ਜ਼ਫ਼ਰਨਾਮੇ’ ਦੇ ਵਿੱਚ ਸੱਚ ਨੂੰ ਅਧਾਰ ਰੱਖ ਕੇ ਰਾਜ ਚਲਾਉਣ ਦੇ ਪਾਠ ਸਿਖਾਉਂਦੇ ਹਨ | ਵਾਅਦਾ ਕਰਕੇ ਮੁਕਰਣ ਵਾਲੇ ਨੂੰ ਸੱਚਾਈ ਦੀ ਤਾਕਤ ਸਾਹਮਣਾ ਕਰਨਾ ਜਰੂਰੀ ਹੋਣ ਦਾ ਸਬੂਤ ਦਿੰਦੇ ਹਨ | ਇਸ ਤੋਂ ਇਲਾਵਾ ‘ਜ਼ਫ਼ਰਨਾਮੇ’ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦੁਸ਼ਮਣ ਨੂੰ ਵੀ ਪਿਆਰ ਕਰਨ ਦਾ ਪਾਠ ਪੜ੍ਹਾਉਂਦੇ ਹਨ | ਕਿਉਂਕਿ ਉਹਨਾਂ ਦੇ ਚਾਰ ਬੱਚਿਆਂ ਦਾ ਕੱਤਲ ਕਰਨ ਵਾਲਾ ਔਰੰਗਜ਼ੇਬ ਨੂੰ ਵੀ ‘ਭਗਵਾਨ’ ਦਾ ਦਰਜ਼ਾ ਦੇ ਕੇ ‘ਜ਼ਫ਼ਰਨਾਮੇ’ ਦੇ ਵਿੱਚ ਵਰਣਨ ਕਰਦੇ ਹਨ | ਦੁਨੀਆਂ ਦੇ ਵਿੱਚ ਜੇਕਰ ਸ਼ਾਂਤੀ ਤੇ ਭਾਈਚਾਰਾ ਲੈ ਆਉਣਾ ਹੈ ਤਾਂ ਜ਼ਫ਼ਰਨਾਮੇ ਦੇ ਸਿਧਾਂਤ ਨੂੰ ਸਮਝਣਾ ਪਵੇਗਾ | ਮਾਨਵਤਾ ਦੀ ਪਰੀਕਲਪਨਾ ਜਾਂ ਪਰੀਭਾਸ਼ਾ ਨੂੰ ਸਿੱਖਣੀ ਹੈ ਤਾਂ ਦੁਨੀਆਂ ਦੇ ਹਰੇਕ ਇੰਨਸਾਨ ਨੂੰ ਜ਼ਫ਼ਰਨਾਮਾ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਸ ਦੁਨੀਆਂ ਦੀਆਂ ਇਤਿਹਾਸਿਕ ਘਟਨਾਵਾਂ ਦੇ ਵਿੱਚ ਕੋਈ ਹੋਰ ਇਹੋ ਜਿਹੀ ਘਟਨਾਂ ਨਹੀਂ ਹੋਵੇਗੀ ਜਿਸ ਦੇ ਵਿੱਚ ਕੋਈ, ਪਿਤਾ, ਪੁੱਤਰਾਵਾਂ ਨੂੰ ਖੋ ਜਾਣ ਤੋਂ ਬਾਅਦ ਵੀ ਦੁਸ਼ਮਣ ਦੀ ਤਾਰੀਫ ਕਰਦੇ ਹੋਣਗੇ |
ਮੈਂ ਜ਼ਫ਼ਰਨਾਮੇ ਦੀ ਸਿਰਫ ਇਕ ਪੰਕਤੀ ਨੂੰ ਮਾਨਯੋਗ ਕੋਰਟ ਵਿੱਚ ਬੋਲ ਕੇ 17 ਵਿਧਵਾਵਾਂ ਨੂੰ ਜੇਕਰ ਨਿਆ ਦਿਲਵਾ ਸਕਦਾ ਹਾਂ ਤਾਂ, ‘ਜ਼ਫ਼ਰਨਾਮੇ’ ਦੇ 111 ਪੰਕਤੀਆਂ ਨੂੰ ਦੁਨੀਆਂ ਜੇਕਰ ਸਮਝ ਜਾਵੇ ਤਾਂ ਦੁਨੀਆਂ ਦੇ ਵਿੱਚ ਨਾ ਕੋਈ ਲੜਾਈ-ਝਗੜਾ ਹੋਵੇਗਾ, ਨਾ ਹੀ ਕੋਈ ਝੂਠੀ ਧੋਕਾ ਕਰਨਗੇ | ਦੁਨੀਆਂ ਦੇ ਵਿੱਚ ਸ਼ਾਂਤੀ ਤੇ ਭਾਈਚਾਰਾ ਲਿਆਉਣ ਲਈ ਜ਼ਫ਼ਰਨਾਮੇ ਦੇ ਸਿਧਾਂਤ ਨੂੰ ਹਰੇਕ ਥਾਂ ਤੇ ਪਹੁੰਚਾਉਣ ਦੀ ਲੋੜ ਹੈ | ਜ਼ਫ਼ਰਨਾਮੇ ਨੂੰ ਦੁਨੀਆਂ ਦੀ ਹਰੇਕ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਲੋੜ ਹੈ, ਪਰ ਇਹ ਬਹੁਤ ਦੁੱਖ ਦੀ ਗੱਲ ਹੈ ਜ਼ਫ਼ਰਨਾਮਾ ਹੁਣ ਤੱਕ ਭਾਰਤ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਨਹੀਂ ਹੋਇਆ ਹੈ | ਜ਼ਫ਼ਰਨਾਮੇ ਨੂੰ ਅਨੁਵਾਦ ਕਰਕੇ ਹਰੇਕ ਬੱਚੇ ਨੂੰ ਪੜ੍ਹਾਉਣ ਦੀ ਲੋੜ ਹੈ ਕਿਉਂਕਿ ਅੱਜ-ਕੱਲ ਦੇ ਨੌਜਵਾਨ ਪੀੜ੍ਹੀ ਨੂੰ ਪੱਤਰ ਲਿਖਣ ਦੀ ਆਦਤ ਨਹੀਂ ਹੈ | ਜ਼ਫ਼ਰਨਾਮਾ ਸਕੂਲ-ਕਾਲਜ ਦੇ ਵਿੱਚ ਵਿਦਿਆਰਥੀਆਂ ਲਈ ਇਕ ਇਹੋ ਜਿਹਾ ਪਾਠਕ੍ਰਮ ਹੋ ਸਕਦਾ ਹੈ, ਜਿਸ ਦੇ ਵਿੱਚ ਪ੍ਰਭਾਵਸ਼ਾਲੀ ਪੱਤਰ ਲਿਖਣ ਦਾ ਤਰੀਕਾ ਸਿੱਖ ਸਕਦੇ ਹਨ |
ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ‘ਜ਼ਫ਼ਰਨਾਮੇ’ ਦੇ ਸਿਧਾਂਤਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜੇਕਰ ਲਾਗੂ ਹੋ ਜਾਵੇ ਤਾਂ, ਨਾ ਕੋਈ ਝੂਠ ਬੋਲ ਕੇ ਭ੍ਰਸ਼ਟਾਚਾਰ ਕਰ ਸਕਦਾ ਹੈ ਨਾ ਹੀ ਕੋਈ ਵੱਖ-ਵੱਖ ਲੋਕਾਂ ਦੇ ਵਿੱਚ ਧਾਰਮਿਕ ਹਿੰਸਾ ਕਰਵਾਉਣ ਲਈ ਹਿੰਮਤ ਕਰਨਗੇ |
ਪੰਡਤਰਾਓ ਧਰੇਨੰਵਰ
ਸਹਾਇਕ ਪ੍ਰੋਫੈਸਰ,
ਸਰਕਾਰੀ ਕਾਲਜ,
ਸੈਕਟਰ 46 - ਸੀ, ਚੰਡੀਗੜ੍ਹ |
9988351695
੍ਹਚਅਹ.ਲਜ|ਠ.ਲਰ;ਜ"ਖ.ੀਰਰ|ਫਰਠ
ਪੰਡਤਰਾਓ ਧਰੇਨੰਵਰ ਕਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ ਸਿੱਖ ਪੰਜਾਬੀ ਵਿੱਚ ਹੁਣ ਤੱਕ 8 ਕਿਤਾਬਾਂ ਲਿਖ ਚੁੱਕੇ ਹਨ | ‘ਜ਼ਫ਼ਰਨਾਮਾ’, ਸ੍ਰੀ ਜਪੁਜੀ ਸਾਹਿਬ, ਸ੍ਰੀ ਸੁੱਖਮਣੀ ਸਾਹਿਬ, ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ |

ਡੇਂਗੂ : ਲੋਕ ਬੇਹਾਲ, ”ਡਾਕਟਰ” ਮਾਲਾਮਾਲ ਅਤੇ ਸਰਕਾਰ…”ਡਾਕਟਰਾਂ” ਦੇ ਨਾਲ਼ -ਡਾ. ਅੰਮ੍ਰਿਤ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਂਗੂ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ, ਕਸਬਿਆਂ ਵਿੱਚ ਫੈਲਿਆ ਹੋਇਆ ਹੈ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਫੈਲੀ ਹੋਈ ਹੈ। ਕਿਸੇ ਨੂੰ ਕੋਈ ਬੁਖਾਰ ਹੋਇਆ ਨਹੀਂ ਕਿ ਡੇਂਗੂ ਦਾ ਡਰ ਉਸਦੇ ਮਨ ਵਿੱਚ ਬੈਠ ਜਾਂਦਾ ਹੈ ਅਤੇ ਡਰੇ ਹੋਏ ਵਿਅਕਤੀ ਤੋਂ ਡਾਕਟਰ ਕੀ ਨਹੀਂ ਕਰਵਾ ਸਕਦਾ, ਡੇਂਗੂ ਇਸਦੀ ਪ੍ਰਤੱਖ ਉਦਾਹਰਣ ਹੈ। ਧੜਾ-ਧੜ ਲੈਬੋਰਟਰੀ ਟੈਸਟ ਹੋ ਰਹੇ ਹਨ, ਲੋਕਾਂ ਦੇ ”ਸੈੱਲ” ਘੱਟ ਆ ਰਹੇ ਹਨ ਅਤੇ ਜੋ ਜਾਲ਼ ਵਿੱਚ ਫਸਿਆ (100 ਵਿੱਚੋਂ 95 ਫਸ ਹੀ ਜਾਂਦੇ ਹਨ), ਉਹਨੂੰ ਪਾਇਆ ਲੰਮਾ, ਗੁਲੂਕੋਜ਼ ਚਾੜਿਆ ਅਤੇ ਦੋ-ਚਾਰ ਹਜ਼ਾਰ ਰੁਪਏ ਮਰੀਜ਼ ਦੀ ਜੇਬ੍ਹ ‘ਚੋਂ ”ਡਾਕਟਰ” ਦੀ ਜੇਬ੍ਹ ‘ਚ ”ਟ੍ਰਾਂਸਫਰ” ਹੋ ਜਾਂਦੇ ਹਨ। ਜੋ ਜਿੱਥੇ ਬੈਠਾ ਹੈ, ਮੋਟੀ ਕਮਾਈ ਕਰ ਰਿਹਾ ਹੈ। ਅਮੀਰਾਂ, ਮੱਧ-ਵਰਗੀ ਇਲਾਕਿਆਂ ਵਿੱਚ ਪ੍ਰਾਈਵੇਟ ਹਸਪਤਾਲ, ਕਲੀਨਿਕ ਅਤੇ ਮਜ਼ਦੂਰ-ਗ਼ਰੀਬ ਇਲਾਕਿਆਂ ਤੇ ਪਿੰਡਾਂ ਵਿੱਚ ਝੋਲ਼ਾ-ਛਾਪ ਡਾਕਟਰ, ਸਭ ਦਾ ”ਸੀਜ਼ਨ” ਚੱਲ ਪਿਆ ਹੈ, ਸਭ ਖੁਸ਼ ਹਨ। ਸਰਕਾਰਾਂ ਐਲਾਨ ‘ਤੇ ਐਲਾਨ ਕਰ ਰਹੀਆਂ ਹਨ, ਪਰ ਆਮ ਆਦਮੀ ਪ੍ਰੇਸ਼ਾਨ ਹੈ, ਬੇਹਾਲ ਹੈ। ਮਹਿੰਗਾਈ ਨੇ ਪਹਿਲਾਂ ਹੀ ਜਿਉਣਾ ਦੁੱਭਰ ਕਰ ਰੱਖਿਆ ਹੈ, ਉੱਤੋਂ ਬਿਮਾਰੀ ਦਾ ਖਰਚਾ ਅਤੇ ਕੰਮ ਤੋਂ ਛੁੱਟੀ। ਆਖ਼ਰ ਇਹ ”ਸੈੱਲ” ਘਟਣ ਦਾ ਚੱਕਰ ਕੀ ਹੈ, ਕੀ ਹਰ ਬੁਖਾਰ ਡੇਂਗੂ ਹੁੰਦਾ ਹੈ, ਅਤੇ ਇਹ ਗੁਲੂਕੋਜ਼, ਇਹ ਕਿਹੜੀ ”ਸੰਜੀਵਨੀ ਬੂਟੀ” ਹੈ ਜੋ ਹਰ ਬੁਖਾਰ ਦਾ ਇਲਾਜ਼ ਹੈ? ਇਹਨਾਂ ਸਵਾਲਾਂ ‘ਤੇ ਅਸੀਂ ਚਰਚਾ ਕਰਾਂਗੇ।

”ਸੈੱਲ ਘੱਟ” ਦਾ ਕੀ ਮਤਲਬ ਹੈ ਅਤੇ
ਇਸਦੇ ਲਈ ਕੀ ਕਰਨਾ ਹੁੰਦਾ ਹੈ?
ਆਮ ਲੋਕਾਂ ਦੁਆਰਾ ”ਸੈੱਲ” ਕਹੀ ਜਾਣ ਵਾਲ਼ੀ ਅਸਲ ਵਿੱਚ ਆਦਮੀ ਦੇ ਖੂਨ ਵਿੱਚ ਮੌਜੂਦ ਹੁੰਦੀਆਂ ਕਈ ਕਿਸਮ ਦੀਆਂ ਕੋਸ਼ਿਕਾਵਾਂ ਵਿੱਚੋਂ ਇੱਕ ਕੋਸ਼ਿਕਾ ਹੈ ਅਤੇ ਡਾਕਟਰੀ ਭਾਸ਼ਾ ਵਿੱਚ ਇਹਨਾਂ ਦਾ ਨਾਮ ਹੈ ”ਪਲੇਟਲੈਟ”। ਜਦੋਂ ਕਦੇ ਸਾਡੇ ਸੱਟ ਜਾਂ ਚੀਰਾ ਲਗਦਾ ਹੈ ਤਾਂ ਖੂਨ ਦਾ ਵਹਾਅ ਰੋਕਣ ਲਈ ਸਭ ਤੋਂ ਪਹਿਲਾਂ ਇਹੀ ”ਪਲੇਟਲੈਟ” ਸਰਗ਼ਰਮ ਹੁੰਦੇ ਹਨ ਅਤੇ ਸੱਟ ਦੀ ਜਗ੍ਹਾ ਖੂਨ ਦਾ ਥੱਕਾ ਬਣਾ ਕੇ ਖੂਨ ਦਾ ਵਗਣਾ ਰੋਕ ਦਿੰਦੇ ਹਨ। ਜੇ ਇਹਨਾਂ ਦੀ ਗਿਣਤੀ ਘੱਟ ਹੋ ਜਾਵੇ ਤਾਂ ਖੂਨ ਦਾ ਥੱਕਾ ਬਣਨ ਵਿੱਚ ਦੇਰ ਲੱਗੇਗੀ ਜਾਂ ਫਿਰ ਥੱਕਾ ਬਣੇਗਾ ਹੀ ਨਹੀਂ, ਇਸ ਲਈ ਖੂਨ ਵਹਿਣ ਨਾਲ਼ ਆਦਮੀ ਦਾ ਬਲੱਡ-ਪ੍ਰੈਸ਼ਰ (ਖੂਨ ਦਾ ਦਬਾਅ) ਘਟ ਜਾਵੇਗਾ, ਬੇਹੋਸ਼ੀ ਆਵੇਗੀ ਅਤੇ ਕੋਈ ਇਲਾਜ਼ ਨਾ ਮਿਲ਼ਣ ਦੀ ਹਾਲਤ ਵਿੱਚ ਆਦਮੀ ਦੀ ਮੌਤ ਵੀ ਹੋ ਸਕਦੀ ਹੈ। ਆਮ ਲੋਕਾਂ ਵਿੱਚ ਇਹਨਾਂ ਦੀ ਔਸਤ ਸੰਖਿਆ ਡੇਢ ਤੋਂ ਸਾਢੇ ਚਾਰ ਲੱਖ ਪ੍ਰਤੀ ਮਾਈਕ੍ਰੋਲਿਟਰ ਹੰਦੀ ਹੈ। ਪਰ ਅਜਿਹਾ ਨਹੀਂ ਹੈ ਕਿ ਪਲੇਟਲੈੱਟ ਡੇਢ ਲੱਖ ਤੋਂ ਘੱਟ ਹੁੰਦੇ ਹੀ ਆਦਮੀ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ। ਅਸਲ ਵਿੱਚ, ਜੇ ਪਲੇਟਲੈਟ ਸੈੱਲਾਂ ਵਿੱਚ ਕੋਈ ਹੋਰ ਖਰਾਬੀ ਨਹੀਂ ਹੈ ਤਾਂ ਇਹਨਾਂ ਸੈਲਾਂ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਉੱਪਰ ਹੋਣ ‘ਤੇ ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਹੁੰਦੀ ਅਤੇ ਆਦਮੀ ਨੂੰ ਕੋਈ ਖਤਰਾ ਨਹੀਂ ਹੁੰਦਾ ਤੇ ਨਾ ਹੀ ਘਬਰਾਉਣ ਦੀ ਲੋੜ ਹੁੰਦੀ ਹੈ। ਜੇ ਪਲੇਟਲੈੱਟ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਥੱਲੇ ਹੈ ਪਰ 25,000 ਤੋਂ ਉੱਪਰ ਤਾਂ ਆਮ ਤੌਰ ‘ਤੇ ਅਜਿਹੇ ਲੋਕ ਕੁੱਝ ਦਿਨਾਂ ਬਾਅਦ ਠੀਕ ਹੋ ਜਾਂਦੇ ਹਨ, ਅਜਿਹੇ ਲੋਕਾਂ ਨੂੰ ਸਿਰਫ਼ ਦੇਖ-ਰੇਖ ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਜੇ, ਇਹਨਾਂ ਦੀ ਗਿਣਤੀ ਇਸ ਤੋਂ ਥੱਲੇ ਚਲੀ ਜਾਵੇ ਤਾਂ ਆਦਮੀ ਨੂੰ ਤੁਰੰਤ ਹਸਪਤਾਲ ਲਿਜਾਣਾ ਚਾਹੀਦਾ ਹੈ ਅਤੇ ਪਲੇਟਲੈਟ ਘਟਣ ਦੇ ਕਾਰਨ ਅਤੇ ਇਸ ਤੋਂ ਪੈਦਾ ਹੋਣ ਵਾਲ਼ੇ ਲੱਛਣਾਂ ਨੂੰ ਧਿਆਨ ‘ਚ ਰੱਖ ਕੇ ਇਲਾਜ਼ ਕਰਨਾ ਹੁੰਦਾ ਹੈ।
ਪਰ ਸਾਡੇ ਇੱਥੇ ਕੀ ਹੋ ਰਿਹਾ ਹੈ? ਜਿੰਨ੍ਹਾਂ ਲੋਕਾਂ ਦੇ ਪਲੇਟਲੈੱਟ ਦੀ ਗਿਣਤੀ 50,000 ਤੋਂ ਉੱਪਰ ਹੁੰਦੀ ਹੈ, ਇੱਥੋਂ ਤੱਕ ਕਿ 80-90 ਹਜ਼ਾਰ ਹੁੰਦੀ ਹੈ, ਉਹਨਾਂ ਨੂੰ ”ਸੈੱਲ ਘੱਟ” ਕਹਿ ਕੇ ਡਰਾ ਦਿੱਤਾ ਜਾਂਦਾ ਹੈ ਅਤੇ ਇਸਦੇ ਇਲਾਜ਼ ਲਈ ਗੁਲੂਕੋਜ਼ ਲਾਉਣਾ ਜ਼ਰੂਰੀ ਦੱਸਿਆ ਜਾਂਦਾ ਹੈ ਜੋ ਸ਼ਰੇਆਮ ਧੋਖਾਧੜੀ ਹੈ, ਲੁੱਟ ਹੈ ਅਤੇ ਡਾਕਟਰੀ ਵਿਗਿਆਨ ਤੋਂ ਪੂਰੀ ਤਰ੍ਹਾਂ ਉਲਟ ਹੈ। ਇਸ ਖੇਡ ਵਿੱਚ ਗਲ਼ੀ-ਮੁਹੱਲੇ ਵਿੱਚ ਬੈਠੇ ਝੋਲ਼ਾ-ਛਾਪ ਅਤੇ ਦਵਾਈਆਂ ਦੀਆਂ ਦੁਕਾਨਾਂ ਚਲਾਉਣ ਵਾਲ਼ੇ ਕਈ ਕੈਮਿਸਟ ਤਾਂ ਸ਼ਾਮਲ ਹਨ ਹੀ, ਸਗੋਂ ਬਹੁਤ ਸਾਰੇ ਬਾਕਾਇਦਾ ਮੈਡੀਕਲ ਦੀ ਪੜ੍ਹਾਈ ਕਰੀ ਫਿਰਦੇ ”ਡਾਕਟਰ” ਵੀ ਸ਼ਾਮਲ ਹਨ ਕਿਉਂਕਿ ਇਸ ਵਿੱਚ ਕਮਾਈ ਚੰਗੀ-ਮੋਟੀ ਹੈ ਅਤੇ ਖਤਰਾ ਵੀ ਕੋਈ ਨਹੀਂ, ਬਸ ਤੁਸੀਂ ਸਮਾਜ ਵਿੱਚ ਆਪਣੀ ਹੈਸੀਅਤ ਅਤੇ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਲੈ ਕੇ ਮਰੀਜ਼ਾਂ ਨੂੰ ਥੋੜਾ ਡਰਾਉਣਾ ਹੈ, ਤੇ ਤੁਹਾਡੀ ਜੇਬ੍ਹ ਨੋਟਾਂ ਨਾਲ਼ ਭਰਦੀ ਚਲੀ ਜਾਵੇਗੀ। ਹੋਰ ਤਾਂ ਹੋਰ, ਸਾਰੇ ਰੋਗੀ ਜਿੰਨ੍ਹਾਂ ਦੇ ਸੈੱਲ ਘੱਟ ਹੋਣ ਦੀ ਰਿਪੋਰਟ ਆਉਂਦੀ ਹੈ, ਨੂੰ ਡੇਂਗੂ ਦਾ ਨਾਮ ਲੈ ਕੇ ਡਰਾ ਦਿੱਤਾ ਜਾਂਦਾ ਹੈ। ਜਿੱਥੇ ਰੋਗੀ ਉਸਦੀ ਬਿਮਾਰੀ ਬਾਰੇ ਸਹੀ ਜਾਣਕਾਰੀ ਅਤੇ ਡਾਕਟਰ ਦੀ ਹਮਦਰਦੀ ਦੀ ਲੋੜ ਹੁੰਦੀ ਹੈ, ਉੱਥੇ ਹੀ ਉਸ ਨਾਲ਼ ਧੋਖਾਧੜੀ ਕੀਤੀ ਜਾਂਦੀ ਹੈ।

”ਸੈੱਲ” ਕਦੋਂ ਘੱਟ ਹੁੰਦੇ ਹਨ?
ਸੈੱਲ ਭਾਵ ਪਲੇਟਲੈੱਟ ਨਾ ਸਿਰਫ ਡੇਂਗੂ ਵਿੱਚ, ਸਗੋਂ ਹੋਰ ਬਹੁਤ ਸਾਰੇ ਬੁਖਾਰਾਂ ਵਿੱਚ ਵੀ ਘੱਟ ਹੋ ਜਾਂਦੇ ਹਨ ਜਿੰਨ੍ਹਾਂ ਵਿੱਚ ਚਿਕਨਗੁਨੀਆਂ ਬੁਖਾਰ, ਖਸਰਾ, ਚਿਕਨਪਾਕਸ, ਟਾਈਫਾਇਡ ਅਤੇ ਹੋਰ ਕਈ ਕਿਸਮ ਦੇ ਵਾਇਰਲ ਬੁਖਾਰ ਸ਼ਾਮਲ ਹਨ। ਇੱਥੋਂ ਤੱਕ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਇੱਕ ਆਮ ਜ਼ੁਕਾਮ ਵੀ ”ਸੈੱਲ” ਘੱਟ ਕਰ ਸਕਦਾ ਹੈ। ਬਹੁਤ ਸਾਰੀਆਂ ਹੋਰ ਬਿਮਾਰੀਆਂ ਅਤੇ ਦਵਾਈਆਂ ਵੀ ਇਹੋ ਜਿਹੀਆਂ ਹੁੰਦੀਆਂ ਹਨ ਜੋ ਪਲੇਟਲੈੱਟ ਘੱਟ ਕਰ ਦਿੰਦੀਆਂ ਹਨ ਪਰ ਇੱਥੇ ਇਹਨਾਂ ਦਾ ਜ਼ਿਕਰ ਲੋੜੀਂਦਾ ਨਹੀਂ ਹੈ ਕਿਉਂਕਿ ਸਾਡੀ ਚਰਚਾ ਦਾ ਵਿਸ਼ਾ ਡੇਂਗੂ ਤੇ ਹੋਰ ਬੁਖਾਰਾਂ ਤੱਕ ਹੀ ਸੀਮਤ ਹੈ। ਇਸ ਲਈ ”ਸੈੱਲ” ਘੱਟ ਹੋਣ ਦਾ ਮਤਲਬ ਡੇਂਗੂ ਬਿਲਕੁਲ ਵੀ ਨਹੀਂ ਹੈ, ਹੋਰ ਤਾਂ ਹੋਰ, ਸੈੱਲ ਘੱਟ ਹੋਣ ਦੇ ਬਹੁਤ ਘੱਟ ਮਾਮਲਿਆਂ ਵਿੱਚ ਹੀ ਰੋਗੀ ਨੂੰ ਡੇਂਗੂ ਹੁੰਦਾ ਹੈ। ਬੁਖਾਰ ਦੇ ਹਰ ਰੋਗੀ ਦਾ ਤਾਂ ਟੈਸਟ ਕਰਵਾਉਣਾ ਵੀ ਜ਼ਰੂਰੀ ਨਹੀਂ ਹੁੰਦਾ, ਇੱਕ ਪੜ੍ਹਿਆ-ਲਿਖਿਆ ਡਾਕਟਰ (ਬਸ਼ਰਤੇ ਉਹ ਆਪਣੀ ਪੜਾਈ ਦੀ ਵਰਤੋਂ ਕਰ ਰਿਹਾ ਹੋਵੇ ਅਤੇ ਉਸਦੀ ਨਿਗ੍ਹਾ ਰੋਗੀ ‘ਤੇ ਹੋਵੇ, ਨਾ ਕਿ ਉਸਦੀ ਜੇਬ੍ਹ ‘ਤੇ) ਸੌਖ ਨਾਲ਼ ਜਾਣ ਲੈਂਦਾ ਹੈ ਕਿ ਕਿਹੜੇ-ਕਿਹੜੇ ਰੋਗੀ ਨੂੰ ਟੈਸਟ ਦੀ ਜ਼ਰੂਰਤ ਹੈ, ਕਦੋਂ ਜ਼ਰੂਰਤ ਹੈ ਅਤੇ ਕਿੰਨੀ ਵਾਰ ਟੈਸਟ ਕਰਵਾਉਣ ਦੀ ਜ਼ਰੂਰਤ ਹੈ। ਅਸਲ ਵਿੱਚ, ਡੇਂਗੂ ਦੇ ਸੀਜ਼ਨ ਵਿੱਚ ਟੈਸਟ ਕਰਵਾਉਣ ਪਿੱਛੇ ਮੈਡੀਕਲ ਲੋੜ ਘੱਟ, ਰੋਗੀ ਨੂੰ ਡਰਾਉਣ ਅਤੇ ਨੋਟ ਕਮਾਉਣ ਦੀ ਲੋੜ ਜ਼ਿਆਦਾ ਹੁੰਦੀ ਹੈ। ਵੈਸੇ ਵੀ, ਡਾਕਟਰਾਂ ਦਾ ਲੈਬੋਰਟਰੀ ਨਾਲ਼ ਅੱਧੋ-ਅੱਧ ਹਿੱਸਾ ਹੁੰਦਾ ਹੈ, ਭਾਵ ਜੇ ਟੈਸਟ ਦੀ ਕੀਮਤ 160 ਰੁਪਏ ਹੈ ਤਾਂ 80 ਲੈਬੋਰਟਰੀ ਦੇ ਅਤੇ 80 ਭੇਜਣ ਵਾਲ਼ੇ ”ਡਾਕਟਰ” ਦੇ, ਤਾਂ ਫਿਰ ਕਿਉਂ ਨਾ ਹਰ ਰੋਗੀ ਦਾ ਟੈਸਟ ਕਰਵਾ ਹੀ ਲਿਆ ਜਾਵੇ! ਅਜਿਹਾ ਹੀ ਇੱਕ ਹੋਰ ਆਮ ਦੇਖਣ ਵਿੱਚ ਆਉਂਦਾ ਮਾਮਲਾ ਟਾਈਫਾਇਡ ਦੇ ਇੱਕ ਟੈਸਟ, ਜਿਸਦਾ ਨਾਮ ”ਵਿਡਾਲ ਟੈਸਟ”(Widal test) ਹੈ, ਦਾ ਵੀ ਹੈ ਜਿਸਦੀ ਰਿਪੋਰਟ ਅਕਸਰ ਪਾਜ਼ੀਟਿਵ ਆ ਜਾਂਦੀ ਹੈ, ਅਤੇ ਇੱਕ ਵਾਰ ਟਾਈਫਾਇਡ ਹੋਣ ‘ਤੇ ਲੰਮੇ ਸਮੇਂ ਤੱਕ, ਇੱਥੋਂ ਤੱਕ ਕਿ ਇੱਕ ਸਾਲ ਤੱਕ ਵੀ, ਪਾਜ਼ੀਟਿਵ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ, ਭਾਰਤ ਵਿੱਚ ਬਹੁਤ ਸਾਰੇ ਲੋਕਾਂ ਵਿੱਚ ਇਹ ਟੈਸਟ ਹੋਰਨਾਂ ਬੁਖਾਰਾਂ ‘ਚ ਐਵੇਂ ਹੀ ਪਾਜ਼ਟਿਵ ਆ ਜਾਂਦਾ ਹੈ। ਇਹ ਟੈਸਟ ਵਿਦੇਸ਼ਾਂ ਵਿੱਚ ਤਾਂ ਕੀਤਾ ਹੀ ਨਹੀਂ ਜਾਂਦਾ, ਅਤੇ ਭਾਰਤ ਵਿੱਚ ਵੀ ਜਦੋਂ ਇਸਦੀ ਵਰਤੋਂ ਹੁੰਦੀ ਹੈ ਤਾਂ ਇਸ ਟੈਸਟ ਨੂੰ ਕਿਵੇਂ ਦੇਖਣਾ ਹੈ, ਇਹ ਸਿਰਫ ਡਾਕਟਰੀ ਦੀ ਪੜ੍ਹਾਈ ਅਤੇ ਟ੍ਰੇਨਿੰਗ ਹਾਸਲ ਕਰ ਚੁੱਕੇ ਡਾਕਟਰ ਹੀ ਜਾਣਦੇ ਹਨ। ਇਹ ਟੈਸਟ ਪਾਜ਼ੀਟਿਵ ਆਉਣ ‘ਤੇ ਝੋਲ਼ਾ-ਛਾਪ ਡਾਕਟਰ ਅਤੇ ਬਥੇਰੇ ਪੜ੍ਹੇ-ਲਿਖੇ ਡਾਕਟਰ ਵੀ ਮਹਿੰਗੇ ਅਤੇ ਗੈਰ-ਜ਼ਰੂਰੀ ਟੀਕੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ, ਨਾਲ਼ ਹੀ ਗੁਲੂਕੋਜ਼ ਦੀਆਂ ਬੋਤਲਾਂ ਚੜਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇਸ ਲਈ ਇਸ ਲੁੱਟ ਅਤੇ ਧੋਖਾਧੜੀ ਤੋਂ ਵੀ ਸਾਵਧਾਨ!!!

ਡੇਂਗੂ ਦੇ ਲੱਛਣ ਕੀ ਹਨ?
ਪਹਿਲੀ ਗੱਲ ਤਾਂ ਇਹ ਕਿ ਅਗਸਤ-ਨਵੰਬਰ ਦੌਰਾਨ ਹੋਣ ਵਾਲ਼ੇ ਸਾਰੇ ਬੁਖਾਰ ਡੇਂਗੂ ਨਹੀਂ ਹੁੰਦੇ, ਇਹਨਾਂ ‘ਚੋਂ ਬਹੁਤ ਥੋੜੇ ਹੀ ਡੇਂਗੂ ਦੇ ਮਸਲੇ ਹੁੰਦੇ ਹਨ। ਬਾਕੀ ਬੁਖਾਰ ਅਤੇ ਕਈ ਕਿਸਮ ਦੇ ਵਾਇਰਲ ਬੁਖਾਰ ਹੁੰਦੇ ਹਨ ਅਤੇ ਮਜ਼ਦੂਰ-ਗਰੀਬ ਇਲਾਕਿਆਂ ਵਿੱਚ ਟਾਈਫਾਇਡ ਅਤੇ ਮਲੇਰੀਆ ਵੀ ਬੁਖਾਰ ਦਾ ਕਾਰਨ ਹੋ ਸਕਦੇ ਹਨ। ਡੇਂਗੂ ਬੁਖਾਰ ਇੱਕ ਕਿਸਮ ਦੇ ਮੱਛਰ ਦੇ ਡੰਗਣ ਨਾਲ਼ ਹੁੰਦਾ ਹੈ ਜੋ ਦਿਨ ਸਮੇਂ ਲੜਦਾ ਹੈ ਅਤੇ ਸਾਫ਼ ਰੁਕੇ ਹੋਏ ਪਾਣੀ ‘ਤੇ ਪਲ਼ਦਾ ਹੈ। ਇਸਦੇ ਲੱਛਣ ਹੁੰਦੇ ਹਨ — ਸਿਰ ਦਰਦ ਅਤੇ ਖਾਸ ਤੌਰ ‘ਤੇ ਅੱਖਾਂ ਪਿੱਛੇ ਹੋਣ ਵਾਲ਼ਾ ਸਿਰ ਦਰਦ, ਤੇਜ਼ ਬੁਖਾਰ, ਕਈ ਵਾਰ ਅੱਖਾਂ ਲਾਲ ਹੋਣਾ, ਸਰੀਰ ਦਰਦ ਬਹੁਤ ਜ਼ਿਆਦਾ ਹੋਣਾ ਖਾਸ ਤੌਰ ‘ਤੇ ਪਿੱਠ ਵਿੱਚ ਜਿਸਨੂੰ ”ਹੱਡੀਆਂ ਤੋੜਨ ਵਾਲ਼ਾ” ਦਰਦ ਕਿਹਾ ਜਾਂਦਾ ਹੈ। ਬੁਖਾਰ ਦੇ ਸੱਤਵੇਂ ਦਿਨ ਚਮੜੀ ‘ਤੇ ਇੱਕ ਖਾਸ ਕਿਸਮ ਦੇ ਛੋਟੇ-ਛੋਟੇ ਲਾਲ ਧੱਬੇ ਬਣਨਾ ਜੋ ਪੇਟ ਤੋਂ ਸ਼ੁਰੂ ਹੁੰਦੇ ਹਨ ਅਤੇ ਲੱਤਾਂ, ਬਾਹਾਂ ਅਤੇ ਚਿਹਰੇ ‘ਤੇ ਫੈਲ ਜਾਂਦੇ ਹਨ। ਜਿੱਥੇ ਵੀ ਡੇਂਗੂ ਹੋਣ ਦਾ ਸ਼ੱਕ ਹੁੰਦਾ ਹੈ, ਉਸ ਰੋਗੀ ਦਾ ਡੇਂਗੂ ਟੈਸਟ ਕਰਵਾਉਣਾ ਪੈਂਦਾ ਹੈ ਤਾਂ ਕਿ ਇਹ ਤੈਅ ਹੋ ਸਕੇ ਕਿ ਰੋਗੀ ਨੂੰ ਡੇਂਗੂ ਹੈ ਜਾਂ ਨਹੀਂ। ਪਰ ਇੱਥੇ ਉਲਟਾ ਹੁੰਦਾ ਹੈ, ਅਕਸਰ ਡੇਂਗੂ ਟੈਸਟ ਕਰਵਾਇਆ ਨਹੀਂ ਜਾਂਦਾ, ਸਿਰਫ ਪਲੇਟਲੈਟਸ ਟੈਸਟ ਕਰਵਾ ਕੇ ਡੇਂਗੂ ਹੋਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਦੂਜਾ, ਡੇਂਗੂ ਬੁਖਾਰ ਦਾ ਖਤਰਾ ਸੈੱਲ ਘੱਟ ਹੋਣਾ ਨਹੀਂ ਹੁੰਦਾ, ਸਗੋਂ ਇਸਦਾ ਖਤਰਾ ਇਹ ਹੈ ਕਿ ਡੇਂਗੂ ਦੇ ਕੁੱਝ ਮਾਮਲੇ ਡੇਂਗੂ ਹੈਮੋਰੇਜਿਕ ਫੀਵਰ ਅਤੇ ਡੇਂਗੂ ਸ਼ਾਕ ਸਿੰਡ੍ਰਾਮ ਤੱਕ ਚਲੇ ਜਾਂਦੇ ਹਨ। ਅਜਿਹੇ ਰੋਗੀਆਂ ਵਿੱਚ ਚਮੜੀ ਦੇ ਹੇਠਾਂ, ਅੰਤੜੀਆਂ ਵਿੱਚ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਖੂਨ ਰਿਸਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਰੋਗੀਆਂ ਨੂੰ ਡਾਕਟਰ ਆਪਣੇ ਕਲੀਨਿਕ ਵਿੱਚ ਹੀ ”ਟਾਰਨੀਕਿਊਏਟ ਟੈਸਟ” ਜਾਂ ਫਿਰ ਚਮੜੀ ‘ਤੇ ਪਏ ਲਾਲ ਧੱਬਿਆਂ ਤੋਂ ਦੀ ਕੁੱਝ ਹੱਦ ਤੱਕ ਪਹਿਚਾਣ ਸਕਦਾ ਹੈ। ਜ਼ਿਆਦਾ ਗੰਭੀਰ ਮਾਮਲਿਆਂ ਵਿੱਚ, ਖੂਨ ਦਾ ਦਬਾਅ (ਬਲੱਡਪ੍ਰੈਸ਼ਰ) ਘਟਣਾ, ਨਬਜ਼ ਤੇਜ਼ ਚੱਲਣਾ, ਫੇਫੜਿਆਂ ਅਤੇ ਪੇਟ ਵਿੱਚ ਪਾਣੀ ਭਰਨਾ, ਜਿਗਰ ਦਾ ਵੱਡਾ ਹੋ ਜਾਣਾ, ਚਮੜੀ ਦੇ ਥੱਲੇ ਖੂਨ ਰਿਸਣ ਨਾਲ਼ ਵੱਡੇ-ਵੱਡੇ ਧੱਬੇ ਬਣਨਾ, ਅੰਤੜੀਆਂ ਵਿੱਚੋਂ ਖੂਨ ਦਾ ਵਹਿਣਾ ਸ਼ਾਮਲ ਹਨ। ਅਜਿਹੇ ਮਰੀਜ਼ਾਂ ਨੂੰ ਹੀ ਗੁਲੂਕੋਜ਼ ਦੀ ਜ਼ਰੂਰਤ ਹੁੰਦੀ ਹੈ ਅਤੇ ਨਾਲ਼ ਹੀ ਆਕਸੀਜਨ ਤੇ ਹੋਰ ਡਾਕਟਰੀ ਸਾਂਭ-ਸੰਭਾਲ਼ ਦੀ ਵੀ ਜ਼ਰੂਰਤ ਹੁੰਦੀ ਹੈ ਜੋ ਚੰਗੇ-ਵੱਡੇ ਹਸਪਤਾਲ ਵਿੱਚ ਹੀ ਸੰਭਵ ਹੁੰਦੀ ਹੈ। ਇਹ ਵੀ ਇੱਕ ਤੱਥ ਹੈ ਕਿ ਡੇਂਗੂ ਹੈਮੋਰੇਜਿਕ ਫੀਵਰ ਅਤੇ ਡੇਂਗੂ ਸ਼ਾਕ ਸਿੰਡ੍ਰਾਮ ਦੇ ਰੋਗੀਆਂ ਦੀ ਪਛਾਣ, ਇਲਾਜ ਅਤੇ ਨਿਗਰਾਨੀ ਲਈ ਪਲੇਟਲੈਟ ਗਿਣਤੀ ਸਿਰਫ ਇੱਕੋ-ਇੱਕ ਪੈਮਾਨਾ ਨਹੀਂ ਹੈ ਅਤੇ ਨਾ ਹੀ ਸਭ ਤੋਂ ਕਾਰਗਰ ਪੈਮਾਨਾ ਹੈ, ਇਸ ਤੋਂ ਬਿਨਾਂ ਹੋਰ ਵੀ ਕਈ ਪੈਮਾਨੇ ਹਨ ਜੋ ਪਲੇਟਲੈਟ ਦੀ ਗਿਣਤੀ ਦੇ ਪੈਮਾਨੇ ਤੋਂ ਬਿਹਤਰ ਮੰਨੇ ਜਾਂਦੇ ਹਨ।

ਅਜਿਹੇ ਬੁਖਾਰਾਂ ਦਾ ਇਲਾਜ਼ ਕਿਵੇਂ ਹੋਵੇ?
ਜਿਸ ਮਰੀਜ਼ ਵਿੱਚ ਡੇਂਗੂ ਦੇ ਲੱਛਣ ਨਹੀਂ ਹਨ ਅਤੇ ਹਲਕਾ ਜਾਂ ਥੋੜਾ ਜ਼ਿਆਦਾ ਸਿਰ ਦਰਦ, ਸਰੀਰ ਦਰਦ, ਬੁਖਾਰ ਅਤੇ ਜ਼ੁਕਾਮ ਹੋਵੇ ਅਤੇ ਜਾਂ ਫਿਰ ਡੇਂਗੂ ਹੈਮੋਰੇਜਿਕ ਫੀਵਰ ਅਤੇ ਡੇਂਗੂ ਸ਼ਾਕ ਸਿੰਡ੍ਰਾਮ ਤੋਂ ਬਿਨਾਂ ਡੇਂਗੂ ਹੋਵੇ ਤਾਂ ਆਮ ਤੌਰ ‘ਤੇ ਸਿਰਫ ਕਰੋਸਿਨ ਦੀ ਗੋਲ਼ੀ ਨਾਲ਼ ਹੀ ਕੰਮ ਚੱਲ ਜਾਂਦਾ ਹੈ। ਨਾਲ਼ ਹੀ ਕੁੱਝ ਦਿਨਾਂ ਤੱਕ ਅਰਾਮ, ਚੰਗਾ ਭੋਜਨ ਅਤੇ ਕਾਫੀ ਮਾਤਰਾ ਵਿੱਚ ਨਿੰਬੂ ਪਾਣੀ ਕਾਫੀ ਹੁੰਦੀ ਹੈ। ਸੈੱਲਾਂ ਦੀ ਸੰਖਿਆਂ 50,000 ਤੋਂ ਉੱਪਰ ਹੋਵੇ ਤਾਂ, ਇੰਨੇ ਇਲਾਜ਼ ਨਾਲ਼ ਰੋਗੀ ਠੀਕ ਹੋ ਜਾਂਦਾ ਹੈ। ਸੈੱਲ ਘੱਟ ਹੋਣ ‘ਤੇ ਸਿਰ ਦਰਦ ਅਤੇ ਸਰੀਰ ਦਰਦ ਲਈ ਆਮ ਵਰਤੋਂ ਵਿੱਚ ਆਉਂਦੀਆਂ ਦਰਦ ਨਿਵਾਰਕ ਜਿਵੇਂ ਡਿਸਪਰਿਨ, ਵੋਵਰਨ, ਬਰੂਫ਼ੇਨ ਆਦਿ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਇਹ ਨੁਕਸਾਨ ਕਰ ਸਕਦੀਆਂ ਹਨ।

ਗੁਲੂਕੋਜ਼ ਕਦੋਂ ਲਗਾਇਆ ਜਾਂਦਾ ਹੈ?
ਡੇਂਗੂ ਬੁਖਾਰ ਵਿੱਚ ਗੁਲੂਕੋਜ਼ ਕਦੋਂ ਲਾਇਆ ਜਾਂਦਾ ਹੈ, ਇਸਦੀ ਗੱਲ ਤਾਂ ਉੱਪਰ ਆ ਹੀ ਚੁੱਕੀ ਹੈ। ਝੋਲ਼ਾ-ਛਾਪ ਡਾਕਟਰਾਂ, ਕੈਮਿਸਟਾਂ ਅਤੇ ਛੋਟੇ ਕਲੀਨਿਕਾਂ ਵਿੱਚ ਗੁਲੂਕੋਜ਼ ਲਗਾਉਣਾ ਦੋ ਤਰੀਕੇ ਨਾਲ਼ ਗਲਤ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਲੋਕ ਗੁਲੂਕੋਜ਼ ਉਦੋਂ ਲਾਉਂਦੇ ਹਨ ਜਦੋਂ ਰੋਗੀ ਨੂੰ ਇਸਦੀ ਕੋਈ ਜ਼ਰੂਰਤ ਨਹੀਂ ਹੁੰਦੀ, ਅਤੇ ਦੂਜੀ ਗੱਲ ਇਹ ਕਿ, ਜਦੋਂ ਰੋਗੀ ਨੂੰ ਗੁਲੂਕੋਜ਼ ਲਾਉਣ ਦੀ ਲੋੜ ਪਵੇਗੀ ਤਾਂ ਅਜਿਹੀਆਂ ਥਾਵਾਂ ‘ਤੇ ਅਜਿਹੇ ਗੰਭੀਰ ਮਰੀਜ਼ਾਂ ਦਾ ਇਲਾਜ ਸੰਭਵ ਨਹੀਂ ਹੈ ਕਿਉਂਕਿ ਮਰੀਜ਼ ਨੂੰ ਗੁਲੂਕੋਜ਼ ਤੋਂ ਬਿਨਾਂ ਹੋਰ ਵੀ ਬਹੁਤ ਸਾਰੀ ਡਾਕਟਰੀ ਸੰਭਾਲ਼ ਅਤੇ ਦੇਖ-ਰੇਖ ਦੀ ਲੋੜ ਹੁੰਦੀ ਹੈ ਜੋ ਇਹ ਲੋਕ ਰੋਗੀ ਨੂੰ ਨਹੀਂ ਦੇ ਸਕਦੇ। ਇਸ ਤਰ੍ਹਾਂ ਇਹਨਾਂ ਲੋਕਾਂ ਦੁਆਰਾ ਡੇਂਗੂ ਦੇ ਨਾਮ ‘ਤੇ ਗੁਲੂਕੋਜ਼ ਲਗਾਉਣਾ ਪੂਰੀ ਤਰਾਂ ਲੁੱਟ ਦਾ ਧੰਦਾ ਹੈ। ਇਹ ਵੀ ਅਕਸਰ ਦੇਖਣ ਨੂੰ ਮਿਲ਼ਦਾ ਹੈ ਕਿ ਕਿਸੇ ਵੀ ਬੁਖਾਰ, ਦਸਤ, ਪੇਚਿਸ ਵਿੱਚ ਵੀ ਬਿਨਾਂ ਕਿਸੇ ਮੈਡੀਕਲ ਲੋੜ ਤੋਂ ਗੁਲੂਕੋਜ਼ ਲਾਉਣਾ ਆਮ ਗੱਲ ਹੈ, ਇਹ ਵੀ ਲੁੱਟ ਅਤੇ ਧੋਖਾਧੜੀ ਹੈ। ਗੁਲੂਕੋਜ਼ ਆਮ ਤੌਰ ‘ਤੇ ਸਿਰਫ ਉਦੋਂ ਲਾਇਆ ਜਾਂਦਾ ਹੈ ਜਦੋਂ ਆਦਮੀ ਦਾ ਖੂਨ ਦਾ ਦਬਾਅ (ਬਲੱਡਪ੍ਰੈਸ਼ਰ) ਇੰਨਾ ਘੱਟ ਹੋਵੇ ਕਿ ਓ. ਆਰ. ਐੱਸ ਘੋਲ਼ ਜਾਂ ਫਿਰ ਘਰ ‘ਚ ਬਣਾਏ ਜਾ ਸਕਣ ਵਾਲ਼ੇ ਚੀਨੀ-ਨਮਕ ਦੇ ਘੋਲ਼ ਨਾਲ਼ ਨਾ ਵਧ ਸਕਦਾ ਹੋਵੇ, ਰੋਗੀ ਬੇਹੋਸ਼ ਹੋਵੇ, ਰੋਗੀ ਬਹੁਤ ਜ਼ਿਆਦਾ ਉਲਟੀਆਂ ਕਰ ਰਿਹਾ ਹੋਵੇ ਜਿਸ ਕਾਰਨ ਉਸ ਨੂੰ ਮੂੰਹ ਰਾਹੀਂ ਕੁੱਝ ਖਾਣ-ਪੀਣ ਵਿੱਚ ਦਿੱਕਤ ਆ ਰਹੀ ਹੋਵੇ। ਹੋਰ ਤਾਂ ਹੋਰ, ਗਲ਼ੀ-ਮੁਹੱਲੇ ਵਿੱਚ ਬੈਠੇ ਕਈ ”ਡਾਕਟਰ” ਸਰੀਰ ‘ਚ ”ਤਾਕਤ ਪਾਉਣ” ਲਈ ਹੀ ਗੁਲੂਕੋਜ਼ ਲਾ ਦਿੰਦੇ ਹਨ ਜੋ ਸਰਾਸਰ ਗਲਤ ਹੈ। ਅਸਲ ਵਿੱਚ ਗੁਲੂਕੋਜ਼ ਬਾਰੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਕਿ ਇਹ ਹੈ ਕੀ? ਗੁਲੂਕੋਜ਼ ਹੋਰ ਕੁੱਝ ਨਹੀਂ, ਸਿਰਫ ਨਮਕ-ਚੀਨੀ ਦੀ ਖਾਸ ਮਾਤਰਾ (ਕਈ ਵਾਰ ਤਾਂ ਸਿਰਫ ਚੀਨੀ ਹੀ) ਦਾ ਪਾਣੀ ਦੀ ਖਾਸ ਮਾਤਰਾ ਵਿੱਚ ਬਣਾਇਆ ਘੋਲ਼ ਹੈ ਜੋ ਬੋਤਲ ਵਿੱਚ ਪੈਕ ਹੁੰਦਾ ਹੈ। ਇਸ ਤੋਂ ਬਿਨਾਂ, ਗੁਲੂਕੋਜ਼ ਦੀ ਇੱਕ ਕਿਸਮ ਵਿੱਚ ਨਿੰਬੂ ਵਿੱਚ ਮਿਲ਼ਣ ਵਾਲ਼ਾ ਪੋਟਾਸ਼ੀਅਮ ਹੁੰਦਾ ਹੈ। ਬਸ ਇਹੀ ਹੈ ਗੁਲੂਕੋਜ਼ ਦਾ ਭੇਤ ਜਿਸਨੂੰ ਇੱਧਰ-ਉੱਧਰ ਬੈਠੇ ਝੋਲ਼ਾ-ਛਾਪ ਅਤੇ ਦੂਸਰੇ ਡਾਕਟਰ ਵੀ ਸਰੀਰ ਵਿੱਚ ਤਾਕਤ ਭਰਨ ਵਾਲ਼ੀ ਦਵਾਈ ਬਣਾ ਕੇ ਪੇਸ਼ ਕਰਦੇ ਹਨ ਅਤੇ ਲੋਕਾਂ ਤੋਂ ਮੋਟੀ ਕਮਾਈ ਵਸੂਲਦੇ ਹਨ। ਲੋੜ ਪੈਣ ‘ਤੇ, ਇਹੀ ਘੋਲ਼ ਸਿੱਧਾ ਵੀ ਪੀਤਾ ਜਾ ਸਕਦਾ ਹੈ, ਅਤੇ ਮੂੰਹ ਰਾਹੀਂ ਪੀਣ ਨਾਲ਼ ਇਸਦਾ ਫਾਇਦਾ ਵੀ ਜ਼ਿਆਦਾ ਹੁੰਦਾ ਹੈ।

ਸਰਕਾਰਾਂ ਕੀ ਕਰ ਰਹੀਆਂ ਹਨ?
ਠੀਕ-ਠੀਕ ਕਿਹਾ ਜਾਵੇ ਤਾਂ ਸਰਕਾਰਾਂ ਡੇਂਗੂ ਦੀ ਬਿਮਾਰੀ ਅਤੇ ਨਾਲ਼ ਹੀ ਇਸਦਾ ਡਰ ਵੀ, ਫੈਲਾਉਣ ਵਿੱਚ ਅਤੇ ”ਡਾਕਟਰਾਂ” ਦੀ ”ਕਮਾਈ” ਵਧਾਉਣ ਵਿੱਚ ਉਹਨਾਂ ਦੀ ਖੂਬ ਮਦਦ ਕਰਦੀ ਹੈ ਕਿਉਂਕਿ ਸਰਕਾਰ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਬਿਮਾਰੀ ਬਾਰੇ ਸਹੀ ਜਾਣਕਾਰੀ ਦੇਵੇ ਅਤੇ ਬਿਮਾਰ ਹੋਣੋਂ ਰੋਕਣ ਲਈ ਪ੍ਰਬੰਧ ਕਰੇ, ਸਰਕਾਰਾਂ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦੀਆਂ। ਇਸਦਾ ਮਤਲਬ ਹੈ ਕਿ ਬਿਮਾਰੀਆਂ ਫੈਲਾਉਣ ਅਤੇ ਲੋਕਾਂ ਦੀ ਬਦਹਾਲੀ ਅਤੇ ਲੁੱਟ ਵਿੱਚ ਸਰਕਾਰ ਪੂਰੀ ਤਰ੍ਹਾਂ ਸ਼ਾਮਲ ਹੈ। ਜਾਣਕਾਰੀ ਦੇ ਨਾਮ ‘ਤੇ ਕੁੱਝ ਪਰਚੇ ਇੱਧਰ-ਉੱਧਰ ਦੋ-ਚਾਰ ਥਾਵਾਂ ‘ਤੇ ਚਿਪਕਾ ਦਿੱਤੇ ਜਾਂਦੇ ਹਨ ਜੋ ਇੱਕ ਤਾਂ ਵੈਸੇ ਹੀ ਬਹੁਤ ਛੋਟੇ ਹੁੰਦੇ ਹਨ ਅਤੇ ਉੱਤੋਂ ਅੱਖਰਾਂ ਦਾ ਅਕਾਰ ਇੰਨਾਂ ਛੋਟਾ ਹੁੰਦਾ ਹੈ ਕਿ ਬਹੁਤ ਨੇੜਿਓਂ ਹੀ ਪਤਾ ਲਗਦਾ ਹੈ ਕਿ ਉਏ, ਇਹ ਤਾਂ ਡੇਂਗੂ ਬਾਰੇ ”ਸਰਕਾਰੀ” ਜਾਣਕਾਰੀ ਹੈ!! ਮੱਛਰ ਮਾਰਨ ਲਈ ਦਵਾਈ ਦਾ ਛਿੜਕਾਅ ਕਰਨਾ ਤਾਂ ਸਰਕਾਰ ਭੁੱਲ ਹੀ ਚੁੱਕੀ ਹੈ, ਖਾਸ ਤੌਰ ‘ਤੇ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਇਲਾਕਿਆਂ ਵਿੱਚ। ਝੋਲ਼ਾ ਛਾਪ ਡਾਕਟਰਾਂ ਅਤੇ ਕੈਮਿਸਟਾਂ ਵੱਲੋਂ (ਅਤੇ ”ਪੜ੍ਹੇ-ਲਿਖੇ ਡਾਕਟਰਾਂ” ਦੀ ਵੀ) ਕੀਤੀ ਜਾਂਦੀ ਲੁੱਟ ਨੂੰ ਸਿਹਤ ਵਿਭਾਗ ਕਿਵੇਂ ਰੋਕ ਸਕਦਾ ਹੈ ਕਿਉਂਕਿ ਇਸ ਨਾਲ਼ ਸਿਹਤ ਵਿਭਾਗ ਦੇ ਅਫ਼ਸਰ ਅਤੇ ਇਹ ਲੋਕ ਭੁੱਖੇ ਮਰਨ ਲੱਗਣਗੇ। ਬਿਮਾਰੀ ਫੈਲਣ ‘ਤੇ ਇਸ ਨਾਲ਼ ਨਿਬੜਨ ਲਈ ਆਰਜੀ ਕਲੀਨਿਕ, ਡਿਸਪੈਂਸਰੀ ਅਤੇ ਡੇਂਗੂ ਅਤੇ ਪਲੇਟਲੈੱਟ ਟੈਸਟ ਕਰਨ ਦੀ ਸਸਤੀ ਜਾਂ ਮੁਫਤ ਸੁਵਿਧਾ ਦੇਣ ਲਈ ਆਰਜੀ ਲੈਬੋਰਟਰੀ ਬਣਾਈ ਜਾ ਸਕਦੀ ਹੈ, ਅਤੇ ਨਾਲ਼ ਹੀ ਅਜਿਹੇ ਸਮੇਂ ‘ਚ ਪ੍ਰਭਾਵਿਤ ਇਲਾਕਿਆਂ ਵਿੱਚ ਡਾਕਟਰ ਅਤੇ ਹੋਰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਵੀ ਲੱਗੇ। ਪਰ ਇਹ ਸੰਭਵ ਨਹੀਂ ਕਿਉਂਕਿ ਪਹਿਲਾਂ ਤਾਂ ਸਰਕਾਰ ਚਾਹੁੰਦੀ ਹੀ ਨਹੀਂ, ਅਤੇ ਨਾ ਹੀ ਉਸ ਕੋਲ਼ ਆਮ ਲੋਕਾਂ ਲਈ ਖਜ਼ਾਨੇ ਵਿੱਚ ਪੈਸੇ ਹੁੰਦੇ ਹਨ ਕਿਉਂਕਿ ਪੈਸਾ ਤਾਂ ਸਾਰੇ ਸਰਮਾਏਦਾਰਾਂ ਦੀਆਂ ਤਿਜ਼ੋਰੀਆਂ ਅਤੇ ਨੇਤਾਵਾਂ-ਅਫਸਰਾਂ ਦੀਆਂ ਜੇਬ੍ਹਾਂ ਵਿੱਚ ਚਲਾ ਜਾਂਦਾ ਹੈ। ਦੂਜਾ, ਬਹੁਤ ਸਾਰੇ ਡਾਕਟਰ ਵੀ ਨਹੀਂ ਚਾਹੁਣਗੇ ਕਿ ਉਹਨਾਂ ਨੂੰ ਗਰੀਬਾਂ ਦੀ ਬਸਤੀ ਵਿੱਚ ਜਾ ਕੇ ਰਾਤ ਬਿਤਾਉਣੀ ਪਵੇ। ਮਾਮਲਾ ਸਾਫ਼ ਹੈ ਕਿ ਡੇਂਗੂ ਦੀ ਬਿਮਾਰੀ ਅਤੇ ਡੇਂਗੂ ਦਾ ਡਰ ਲੋਕਾਂ ਵਿੱਚ ਫੈਲਦਾ ਰਹੇਗਾ ਜਦੋਂ ਤੱਕ ਆਮ ਕਿਰਤੀ ਲੋਕ ਖੁਦ ਇੱਕਮੁੱਠ ਹੋ ਕੇ ਸਰਕਾਰ ਅਤੇ ਸਿਹਤ ਵਿਭਾਗ ਨੂੰ ਹੋਸ਼ ਵਿੱਚ ਲਿਆਉਣ ਲਈ ”ਗੁਲੂਕੋਜ਼” ਨਹੀਂ ਲਾਉਣਗੇ। ਇੱਕ ਗੱਲ ਹੋਰ, ਡੇਂਗੂ ਅਤੇ ਇਸ ਨਾਲ਼ ਜੁੜਿਆ ਪੂਰਾ ਮਾਮਲਾ ਇੱਕ ਵਾਰ ਫਿਰ ਇਹ ਦਿਖਾਉਂਦਾ ਹੈ ਕਿ ਸਰਮਾਏਦਾਰੀ ਵਿੱਚ ਇਲਾਜ਼ ਦਾ ਉਦੇਸ਼ ਮੁਨਾਫਾ ਕਮਾਉਣਾ ਹੈ ਅਤੇ ਚਕਿਤਸਾ ਵਿਗਿਆਨ ਮੁਨਾਫ਼ੇਖੋਰਾਂ ਦੀ ਰਖੇਲ ਬਣ ਚੁੱੱਕਾ ਹੈ ਅਤੇ ਜੋ ਵਿਗਿਆਨ ਪੂਰੀ ਮਨੁੱਖਤਾ ਲਈ ਹੈ, ਉਹ ਕੁੱਝ ਲੋਕਾਂ ਲਈ ਬਣ ਗਿਆ ਹੈ। ਹੋਰ ਤਾਂ ਹੋਰ, ਆਪਣੀਆਂ ਢੇਰ ਸਾਰੀਆਂ ਬੁਰਾਈਆਂ ਦੇ ਨਾਲ਼-ਨਾਲ਼, ਇਸ ਢਾਂਚੇ ਨੇ ਜੋ ਚੰਗੀਆਂ ਚੀਜ਼ਾਂ ਹਨ ਉਹਨਾਂ ਨੂੰ ਵੀ ਇਸ ਆਦਮਖੋਰ ਢਾਂਚੇ ਨੇ ਉਲਟ ਰੂਪ ਵਿੱਚ ਬਦਲ ਦਿੱਤਾ ਹੈ ਜਾਂ ਦੇਣਾ ਹੈ। ਸਰਮਾਏਦਾਰੀ ਦਾ ਖਾਤਮਾ ਅੱਜ ਚਕਿਤਸਾ ਵਿਗਿਆਨ ਦੀ ਸੁਰੱਖਿਆ ਦਾ ਹੀ ਨਹੀਂ, ਸਗੋਂ ਪੂਰੇ ਵਿਗਿਆਨ ਦੀ ਸੁਰੱਖਿਆ ਦਾ ਮਾਮਲਾ ਬਣ ਚੁੱਕਾ ਹੈ।

ਅੰਬੇਡਕਰਵਾਦ ਅਤੇ ਦਲਿਤ ਮੁਕਤੀ -ਸੁਖਵਿੰਦਰ
ਭਾਰਤ ਦੇ ਲੋਕਾਂ ਦੀ ਜਾਤਾਂ ਵਿੱਚ ਵੰਡ ਇਸਨੂੰ ਪੂਰੇ ਸੰਸਾਰ ਵਿੱਚ ਇੱਕ ਵਿਲੱਖਣ ਸਮਾਜ ਬਣਾਉਂਦੀ ਹੈ। ਇਹ ਵੰਡ ਸਦੀਆਂ ਤੋਂ ਆਪਣੇ ਰੂਪ ਬਦਲਦੇ ਹੋਏ ਅੱਜ ਵੀ ਕਾਇਮ ਹੈ। ਅੱਜ ਵੀ ਇੱਥੇ ਕਰੋੜਾਂ ਲੋਕਾਂ ਨੂੰ ਜਾਤੀ ਅਧਾਰਤ ਜ਼ਬਰ, ਜ਼ੁਲਮ, ਬੇਇੱਜਤੀ ਝੱਲਣੇ ਪੈ ਰਹੇ ਹੈ। ਜਮਾਤੀ-ਵੰਡ ਦੇ ਨਾਲ਼-ਨਾਲ਼ ਭਾਰਤੀ ਸਮਾਜ ਦੀ ਕਬਾਇਲੀ-ਗ਼ੈਰਕਬਾਇਲੀ (“Tribal-Non“Tribal), ਵੱਖ-ਵੱਖ ਕੌਮੀਅਤਾਂ ਅਤੇ ਜਾਤਾਂ ਵਿੱਚ ਵੰਡ ਇਸ ਨੂੰ ਇੱਕ ਬਹੁਤ ਹੀ ਗੁੰਝਲਦਾਰ ਸਮਾਜ ਬਣਾਉਂਦੀ ਹੈ। 1990 ਦੇ ਦਹਾਕੇ ਦੇ ਮੁੱਢ ਵਿੱਚ ਹੋਏ ਇੱਕ ਸਰਵੇਖਣ ਦੇ ਅਨੁਸਾਰ ਭਾਰਤ ਦੇ ਲੋਕ 3539 ਜਾਤਾਂ ਵਿੱਚ ਵੰਡੇ ਹੋਏ ਸਨ (ਸੁਵੀਰਾ ਜੈਸਵਾਲ, Caste, p. 15, Delhi, 2005)। ਇਹ ਵੰਡ ਖ਼ਾਸ ਕਰਕੇ ਜਾਤ ਅਧਾਰਤ ਵੰਡ ਭਾਰਤ ਦੇ ਕਿਰਤੀ ਲੋਕਾਂ ਦੀ ਮੁਕਤੀ ਦੇ ਰਾਹ ਨੂੰ ਬਹਤ ਵੰਗਾਰਮਈ ਬਣਾ ਦਿੰਦੀ ਹੈ। ਹਾਕਮ ਜਮਾਤਾਂ ਹਮੇਸ਼ਾ ਇਹਨਾਂ ਵੰਡਾਂ ਨੂੰ ਲੋਕਾਂ ਦੀ ਜਮਾਤੀ ਏਕਤਾ ਨੂੰ ਤੋੜਣ, ਉਹਨਾਂ ਦੀ ਜਮਾਤੀ ਚੇਤਨਾ ਨੂੰ ਖੁੰਡਾ ਕਰਨ ਅਤੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਲਈ ਇੱਕ ਕਾਰਗਾਰ ਹਥਿਆਰ ਦੇ ਰੂਪ ਵਿੱਚ ਵਰਤਦੀਆਂ ਰਹੀਆਂ ਹਨ ਅਤੇ ਅੱਜ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ।
ਜਮਾਤੀ ਵੰਡ ਤੋਂ ਬਿਨਾਂ ਭਾਰਤੀ ਸਮਾਜ ਦੀ ਜਾਤਾਂ ਵਿੱਚ ਵੰਡ (ਇਸਦੇ ਨਾਲ਼ ਹੀ ਕੌਮੀਅਤਾਂ, ਕਬਾਇਲੀ-ਗ਼ੈਰ-ਕਬਾਇਲੀ ਆਦਿ ਵਿੱਚ) ਅੱਜ ਦੇ ਭਾਰਤ ਦਾ ਬਾਹਰਮੁੱਖੀ ਯਥਾਰਥ ਹੈ ਜਿਸ ਤੋਂ ਮੁਨਕਰ ਹੋ ਕੇ ਭਾਰਤ ਵਿੱਚ ਕਿਰਤੀ ਜਮਾਤਾਂ ਦੀ ਮੁਕਤੀ ਦਾ ਕੋਈ ਪ੍ਰੋਜੈਕਟ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਯਥਾਰਥ ਨੂੰ ਬਦਲਣ ਦੀ ਦਿਸ਼ਾ ਵੱਲ ਪਹਿਲਾ ਕੰਮ ਇਸ ਬਾਹਰਮੁੱਖੀ ਯਥਾਰਥ ਨੂੰ ਸਵੀਕਾਰ ਕਰਨਾ ਹੈ।
ਅਜ਼ਾਦੀ ਦੇ ਬਾਅਦ ਹੋਏ ਸਰਮਾਏਦਾਰੀ ਵਿਕਾਸ ਦੇ ਕਾਰਣ ਇੱਥੋਂ ਦੀ ਜਾਤੀ ਬਣਤਰ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ। ਜਾਤ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਜਾਤੀ ਦਰਜੇਬੰਦੀ, ਜਾਤ ਅਧਾਰਤ ਕਿਰਤ ਵੰਡ ਬਹੁਤ ਹੱਦ ਤੱਕ ਟੁੱਟੀ ਹੈ। ਪਰ ਸਜਾਤੀ ਵਿਆਹ ਦੀ ਵਿਸ਼ੇਸ਼ਤਾ ਹਾਲੇ ਵੀ ਵੱਡੇ ਪੈਮਾਨੇ ‘ਤੇ ਕਾਇਮ ਹੈ। ਪਰ ਇਹਨਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਭਾਰਤ ਦੀ ਦਲਿਤ ਵਸੋਂ ਦਾ ਵੱਡਾ ਹਿੱਸਾ ਅੱਜ ਵੀ ਪੇਂਡੂ ਅਤੇ ਸ਼ਹਿਰੀ ਮਜ਼ਦੂਰ ਵਸੋਂ ਹੀ ਹੈ, ਜੋ ਕਿ ਨੀਵੇਂ ਦਰਜੇ ਦੀ ਆਰਥਿਕ-ਰਾਜਸੀ ਲੁੱਟ-ਜ਼ਬਰ ਦੇ ਨਾਲ਼-ਨਾਲ਼ ਜਾਤੀਗਤ ਜ਼ਬਰ-ਬੇਇੱਜਤੀ ਵੀ ਝੱਲ ਰਿਹਾ ਹੈ। ਇਹਨਾਂ ਜਾਤੀਗਤ ਵਿਤਕਰਿਆਂ, ਜ਼ਬਰ-ਬੇਇੱਜਤੀ ਨੂੰ ਖ਼ਤਮ ਕਰਨਾ ਭਾਰਤ ਦੇ ਭਵਿੱਖ ਦੇ ਇਨਕਲਾਬ ਦੇ ਸਭ ਤੋਂ ਅਹਿਮ ਸਵਾਲਾਂ ‘ਚੋਂ ਇੱਕ ਹੈ।
ਭਾਰਤ ਵਿੱਚ ਜਾਤ ਦੇ ਸਵਾਲ ਨਾਲ਼ ਇੱਥੇ ਕਮਿਊਨਿਸਟ ਲਹਿਰ ਸ਼ੁਰੂ ਤੋਂ ਹੀ ਜੂਝਦੀ ਰਹੀ ਹੈ ਅਤੇ ਅੱਜ ਵੀ ਜੂਝ ਰਹੀ ਹੈ। ਅਮਲੀ ਧਰਾਤਲ ‘ਤੇ ਜਾਤੀਗਤ ਦਾਬੇ-ਜ਼ਬਰ ਵਿਰੁੱਧ ਲਗਾਤਾਰ ਲੜਦੇ ਹੋਏ ਵੀ ਕੌਮੀ ਲਹਿਰ ਸਮੇਂ ਭਾਰਤ ਦੀ ਕਮਿਊਨਿਸਟ ਪਾਰਟੀ ਜਮਾਤੀ ਘਟਾਉਵਾਦ (Class Reductionism) ਦਾ ਸ਼ਿਕਾਰ ਰਹੀ। ਇਹ ਭਾਰਤ ਵਿੱਚੋਂ ਅਛੂਤਤਾ ਨੂੰ ਖ਼ਤਮ ਕਰਨ ਦੇ ਕਾਰਜ ਨੂੰ ਪੂਰੀ ਤਵੱਜੋਂ ਨਹੀਂ ਦੇ ਸਕੀ। ਪਰ ਇਹ ਭਾਰਤ ਦੇ ਕਮਿਊਨਿਸਟਾਂ ਦੀ ਗਲਤੀ ਸੀ, ਨਾ ਕਿ ਮਾਰਕਸਵਾਦੀ ਵਿਚਾਰਧਾਰਾ ਦੀ। ਮਾਰਕਸਵਾਦ ਜਾਤ-ਪਾਤ ਅਤੇ ਅਜਿਹੇ ਹਰ ਇੱਕ ਵਰਤਾਰੇ ਨੂੰ ਸਮਝਣ ਦੇ ਪੂਰੀ ਤਰ੍ਹਾਂ ਯੋਗ ਹੈ। ਅੱਜ ਜਦ ਜਾਤ ਦਾ ਸਵਾਲ ਭਾਰਤੀ ਇਨਕਲਾਬ ਦੀ ਕਾਰਜ-ਸੂਚੀ ਵਿੱਚ ਇੱਕ ਭਖਦੇ ਸਵਾਲ ਦੇ ਰੂਪ ਵਿੱਚ ਸ਼ਾਮਲ ਹੈ, ਤਾਂ ਸਾਨੂੰ ਇਸ ਸਵਾਲ ਨਾਲ਼ ਨਿਬੜਣ ਲਈ ਅਤੀਤ ਵਿੱਚ ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਰਹੀਆਂ ਗਲਤੀਆਂ ਨੂੰ ਸਮਝਣ ਦੇ ਨਾਲ਼-ਨਾਲ਼ ਕੌਮੀ ਲਹਿਰ ਦੇ ਸਮੇਂ ਫੂਲੇ, ਪੇਰਿਆਰ ਅਤੇ ਅੰਬੇਡਕਰ (ਅਤੇ ਖ਼ਾਸ ਤੌਰ ‘ਤੇ ਅੰਬੇਡਕਰ) ਦੀ ਜੋ ਸਮਾਜ ਸੁਧਾਰ ਦੀ ਧਾਰਾ ਸੀ, ਉਸਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਨੂੰ ਵੀ ਸਮਝਣਾ ਹੋਵੇਗਾ।
ਅੰਬੇਡਕਰ ਦੇ ਬਿਨਾਂ ਦਲਿਤ ਸਵਾਲ ‘ਤੇ ਹਰ ਚਰਚਾ ਅਧੂਰੀ ਹੀ ਰਹੇਗੀ। ਅੰਬੇਡਕਰ ਖੁਦ ਅਛੂਤ ਪਰਿਵਾਰ ਵਿੱਚ ਪੈਦਾ ਹੋਏ। ਅਛੂਤਤਾ ਦਾ ਕਹਿਰ ਉਹਨਾਂ ਨੇ ਖੁਦ ਝੱਲਿਆ। ਉਹ ਸਾਰੀ ਉਮਰ ਦਲਿਤ ਜਾਤਾਂ ਦੇ ਪਦਾਰਥਕ-ਸੱਭਿਆਚਾਰਕ-ਰਾਜਸੀ-ਸਮਾਜਿਕ ਉੱਥਾਨ ਲਈ ਯਤਨਸ਼ੀਲ ਰਹੇ। ਦਲਿਤ ਜਾਤਾਂ ਵਿੱਚ ਮਨੁੱਖੀ ਮਾਣ ਅਤੇ ਉਹਨਾਂ ਦੇ ਹੱਕ-ਅਧਿਕਾਰ ਦੀ ਚੇਤਨਾ ਜਗਾਉਣ ਵਿੱਚ ਅੰਬੇਡਕਰ ਦੀ ਭੂਮਿਕਾ ਨਿਰ-ਵਿਵਾਦ ਹੈ। ਅੰਬੇਡਕਰ ਦੀ ਅਗਵਾਈ ਵਿੱਚ ਅਛੂਤਤਾ ਵਰਗੀਆਂ ਭੱਦੀਆਂ, ਅਣ-ਮਨੁੱਖੀ ਸੰਸਥਾਵਾਂ ਦੇ ਵਿਰੁੱਧ ਉੱਠੇ ਦਲਿਤ ਵਸੋਂ ਦੇ ਘੋਲ਼ਾਂ ਦੇ ਕਰਕੇ ਹੀ ਦਲਿਤ ਸਵਾਲ ਕੌਮੀ ਲਹਿਰ ਦੀ ਕਾਰਜ-ਸੂਚੀ ਵਿੱਚ ਸ਼ਾਮਲ ਹੋਇਆ। ਕਾਂਗਰਸ ਵਰਗੀਆਂ ਪਾਰਟੀਆਂ ਨੂੰ ਵੀ ਅਛੂਤਤਾ ਦਾ ‘ਖਾਤਮਾ’ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਾ ਪਿਆ। ਭਾਵੇਂ ਇਸ ਪਾਰਟੀ ਨੇ ਕਦੇ ਵੀ ਸੰਜੀਦਗੀ ਨਾਲ਼ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੁੱਕਿਆ। ਅੰਬੇਡਕਰ ਦੀ ਅਗਵਾਈ ਵਾਲ਼ੇ ਸਮਾਜ-ਸੁਧਾਰ ਅੰਦੋਲਨਾਂ ਦੇ ਕਰਕੇ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਦਲਿਤ ਜਾਤਾਂ ਦੇ ਇੱਕ ਹਿੱਸੇ (ਇੱਕ ਛੋਟੇ ਜਿਹੇ ਹਿੱਸੇ) ਦੀ ਹਾਲਤ ਵਿੱਚ ਨਿਸ਼ਚਿਤ ਹੀ ਸੁਧਾਰ ਆਇਆ ਹੈ।
ਪਿੱਛੇ ਮੁੜ ਕੇ ਦੇਖਣ ‘ਤੇ ਜਾਤ ਦੇ ਸੰਦਰਭ ਵਿੱਚ ਅੰਬੇਡਕਰ ਅਤੇ ਉਹਨਾਂ ਦੀ ਅਗਵਾਈ ਵਾਲ਼ੀ ਸਮਾਜ-ਸੁਧਾਰ ਲਹਿਰ ਦੀ ਇਤਿਹਾਸਕ ਤੌਰ ‘ਤੇ ਅਗਾਂਹ-ਵਧੂ ਭੂਮਿਕਾ ਨੂੰ ਮੰਨਦੇ ਹੋਏ, ਉਹਨਾਂ ਦੀਆਂ ਕਮੀਆਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਪੂਰਵ-ਇਤਿਹਾਸ ਤੋਂ ਹੜੱਪਾ ਸਭਿਅਤਾ ਤੱਕ -ਡੀ. ਐੱਨ. ਝਾਅ
ਹੜੱਪਾਈ ਲਿਪੀ ਦਾ ਸਭ ਤੋਂ ਪਹਿਲਾ ਨਮੂਨਾ 1853 ਵਿੱਚ ਧਿਆਨ ਵਿੱਚ ਆਇਆ ਅਤੇ ਪੂਰੀ ਲਿਪੀ ਦਾ ਪਤਾ 1923 ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜਾਂ ‘ਤੇ ਸੱਜੇ ਤੋਂ ਖੱਬੇ ਵੱਲ ਨੂੰ ਅੰਕਿਤ ਸ਼ਿਲਾਲੇਖਾਂ ਤੋਂ ਪਤਾ ਲੱਗਿਆ। ਸਭ ਤੋਂ ਆਮ ਢੰਗ ਦਾ ਲੇਖਣ ਉਕਰੀਆਂ ਮੋਹਰਾਂ ‘ਤੇ ਹੈ ਜੋ ਜ਼ਿਆਦਾਤਰ ਸੇਲਖੜੀ ‘ਤੇ ਪਹਿਲਾਂ ਉਕਰਾਈ ਕਰਕੇ ਅਤੇ ਫਿਰ ਉਸਨੂੰ ਪਕਾ ਕੇ ਬਣਾਈ ਗਈ ਹੈ। ਇਸ ਦੀ ਵਰਤੋਂ ਸ਼ਾਇਦ ਅਮੀਰ ਲੋਕ ਆਪਣੀ ਸੰਪੱਤੀ ‘ਤੇ ਨਿਸ਼ਾਨ ਲਾਉਣ ਅਤੇ ਉਸਦੀ ਸ਼ਨਾਖ਼ਤ ਕਰਨ ਲਈ ਕਰਦੇ ਸਨ। ਹੜੱਪਾ ਬਸਤੀਆਂ ਵਿੱਚ ਦੋ ਹਜ਼ਾਰ ਤੋਂ ਵੱਧ ਮੋਹਰਾਂ ਮਿਲ਼ੀਆਂ ਹਨ, ਅਤੇ ਹੜੱਪਾਈ ਲਿਪੀ ਨੂੰ ਪੜ੍ਹਨ ਦੇ ਪੰਜਾਹ ਤੋਂ ਵੱਧ ਵੱਡੇ ਦਾਵੇ ਠੋਕੇ ਗਏ ਹਨ। ਕੁੱਝ ਵਿਦਵਾਨ ਇਸਦਾ ਸਬੰਧ ਦ੍ਰਾਵਿੜ ਜਾਂ ਆਦਿ-ਦ੍ਰਾਵਿੜ ਭਾਸ਼ਾਵਾਂ ਨਾਲ਼ ਜੋੜਦੇ ਹਨ, ਜਦ ਕਿ ਕੁੱਝ ਦੂਜੇ ਸੰਸਕ੍ਰਿਤ ਨਾਲ਼ ਪਰ ਕੁੱਝ ਵਿਦਵਾਨ ਇਸਦਾ ਰਿਸ਼ਤਾ ਸੁਮੇਰਿਆਈ ਭਾਸ਼ਾ ਨਾਲ਼ ਵੀ ਦੱਸਦੇ ਹਨ। ਖ਼ੈਰ ਇਹਨਾਂ ਵਿੱਚੋਂ ਕਿਸੇ ਵੀ ਵਚਨ ਵਿੱਚ ਯਕੀਨ ਨਹੀਂ ਬੱਝਦਾ।
ਪਰ ਭਾਰਤ ਅਤੇ ਪਾਕਿਸਤਾਨ ਵਿੱਚ ਦਹਾਕਿਆਂ ਦੀਆਂ ਖੁਦਾਈਆਂ ਦੇ ਨਤੀਜਨ ਹੁਣ ਹੜੱਪਾ ਲੋਕਾਂ ਦੇ ਜੀਵਨ ਦੇ ਸਬੰਧ ਵਿੱਚ ਬਹੁਤ ਸਮੱਗਰੀ ਪ੍ਰਾਪਤ ਹੈ। ਉਹਨਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਜਾਂ ਫਿਰ ਜੀਣ ਦੇ ਉਪਾਵਾਂ ਦੀ ਜਾਣਕਾਰੀ ਬਨਸਪਤੀਆਂ ਜਾਂ ਜੀਵ-ਜੰਤੂਆਂ ਦੇ ਅਧਿਐਨ, ਭਾਂਡਿਆਂ ‘ਤੇ ਚਿਤਰਿਆਂ ਪੌਦਿਆਂ ਜਾਂ ਫਿਰ ਜਾਨਵਰਾਂ ਦੀਆਂ ਤਸਵੀਰਾਂ, ਦੇਵਤਿਆਂ ਦੀਆਂ ਛੋਟੀਆਂ ਮੂਰਤਾਂ ਅਤੇ ਮੋਹਰਾਂ ‘ਤੇ ਅੰਕਿਤ ਮੂਰਤੀਆਂ ਤੋਂ ਮਿਲ਼ਦੀ ਹੈ। ਵਾਰਤਵਰਨ ਦੀ ਵੰਨ-ਸੁਵੰਨਤਾ ਨੂੰ ਦੇਖਦੇ ਹੋਏ ਅਜਿਹਾ ਨਹੀਂ ਲੱਗਦਾ ਕਿ ਹੜੱਪਾ ਦੇ ਲੋਕਾਂ ਨੇ ਜੀਵਨ-ਨਿਰਬਾਹ ਲਈ ਕੋਈ ਇੱਕੋ ਜਿਹਾ ਢੰਗ ਅਪਣਾਇਆ ਹੋਵੇਗਾ। ਜੀਵਨ-ਨਿਰਬਾਹ ਲਈ ਕੀਤੇ ਜਾਣ ਵਾਲ਼ੇ ਉਪਾਵਾਂ ਦੀ ਵੰਨ-ਸੁਵੰਨਤਾ ਨੂੰ ਆਮ ਤੌਰ ‘ਤੇ ਸ਼ਹਿਰੀ ਕੇਂਦਰਾਂ ਨੂੰ ਕਾਇਮ ਰੱਖਣ ਲਈ ਅਪਣਾਏ ਜਾਣ ਵਾਲ਼ੇ ਉਪਾਵਾਂ ਨੂੰ ਸਥਿਤੀ ਅਨੁਸਾਰ ਬਦਲਦੇ ਰਹਿਣ ਦਾ ਸਿਲਸਿਲਾ ਮੰਨਿਆ ਗਿਆ ਹੈ। ਸ਼ਿਕਾਰ ਅਤੇ ਭੋਜਨ ਸੰਗ੍ਰਹਿ ਤੋਂ ਬਿਨਾਂ ਉਹ ਲੋਕ ਚੰਗੇ-ਖਾਸੇ ਪੈਮਾਨੇ ‘ਤੇ ਖੇਤੀ ਵੀ ਕਰਦੇ ਸਨ ਅਤੇ ਮਟਰ ਤੋਂ ਬਿਨਾਂ ਦੋ ਤਰ੍ਹਾਂ ਦੀ ਕਣਕ ਤੇ ਜੌਂ ਪੈਦਾ ਕਰਦੇ ਸਨ। ਹਰਿਆਣਾ ਵਿੱਚ ਬਨਵਾਲੀ ਵਿੱਚ ਬਹੁਤ ਮਾਤਰਾ ਵਿੱਚ ਜੌਂ ਮਿਲ਼ਿਆ ਹੈ। ਉਹ ਤਿਲ ਅਤੇ ਸਰੋਂ ਵੀ ਉਪਜਾਉਂਦੇ ਸਨ ਜਿਹਨਾਂ ਦੀ ਵਰਤੋਂ ਤੇਲ ਲਈ ਕੀਤੀ ਜਾਂਦੀ ਸੀ। ਮੋਹਿੰਜੋਦੜੋ ਅਤੇ ਹੜੱਪਾ ਦੇ ਟਿਕਾਣਿਆਂ ਵਿੱਚ ਚੌਲ ਦੀ ਖੇਤੀ ਦਾ ਕੋਈ ਸਬੂਤ ਨਹੀਂ ਮਿਲ਼ਦਾ ਪਰ ਲੋਥਲ ਅਤੇ ਰੰਗਪੁਰ (ਅਹਿਮਦਾਬਾਦ ਕੋਲ਼) ਵਿੱਚ 1800 ਈ.ਪੂ. ਵਿੱਚ ਹੀ ਲੋਕ ਚੌਲ਼ ਦੀ ਵਰਤੋਂ ਕਰਦੇ ਸਨ। ਖੰਜੂਰ ਅਤੇ ਵੱਡੇ ਮਟਰ ਵੀ ਪੈਦਾ ਕੀਤੇ ਜਾਂਦੇ ਸਨ ਅਤੇ ਇਹ ਹੜੱਪਾ ਭੋਜਨ ਦਾ ਅੰਗ ਸਨ। ਮੋਹਿੰਜੋਦੜੋ ਵਿੱਚ ਪ੍ਰਾਪਤ ਕੱਪੜੇ ਦੇ ਇੱਕ ਟੁਕੜੇ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਲੋਕ ਕਪਾਹ ਵੀ ਪੈਦਾ ਕਰਦੇ ਸਨ।
ਹੜੱਪਾ ਸੱਭਿਅਤਾ ਦਾ ਫੈਲਾਅ ਘੱਟ ਮੀਂਹ ਵਾਲ਼ੇ ਖੇਤਰ ਵਿੱਚ ਸੀ, ਅਤੇ ਸੰਭਵ ਹੈ ਕਿ ਖੇਤੀਬਾੜੀ ਲਈ ਸੰਚਾਈ ਲਾਜ਼ਮੀ ਰਹੀ ਹੋਵੇ। ਪਰ ਇਸ ਵਿੱਚ ਸ਼ੱਕ ਹੈ ਕਿ ਉਹ ਲੋਕ ਨਹਿਰੀ ਸਿੰਜਾਈ ਦੀ ਵਰਤੋਂ ਕਰਦੇ ਸਨ। ਕਛਾਰੀ (ਦੋ ਨਦੀਆਂ ਵਿਚਾਲ਼ੇ ਰੇਤਲਾ ਇਲਾਕਾ —ਅਨੁ:) ਮੈਦਾਨ ਵਿੱਚ ਖੇਤੀ ਵਾਲ਼ੀ ਜ਼ਿਆਦਾਤਰ ਜਮੀਨ ਵਿੱਚ ਤਾਂ ਹੜ੍ਹਾਂ ਦਾ ਪਾਣੀ ਆ ਜਾਂਦਾ ਹੋਵੇਗਾ, ਭਾਵੇਂ ਕੁੱਝ ਪੁਰਤੱਤਵ ਵਿਗਿਆਨੀਆਂ ਨੇ ਹੜੱਪਾ ਕਾਲ ਵਿੱਚ ਸਿਜਾਈ ਦੀ ਨਹਿਰਾਂ ਦੀ ਮੌਜੂਦਗੀ ਦੇ ਪੱਖ ਵਿੱਚ ਦਲੀਲ ਦਿੱਤੀ ਹੈ। ਜੋ ਵੀ ਹੋਵੇ, ਸੰਭਵ ਹੈ ਕਿ ਹੜੱਪਾ ਦੇ ਲੋਕ ਖੇਤੀਬਾੜੀ ਲਈ ਪਾਣੀ ਨੂੰ ਕੰਟਰੋਲ ਕਰਨ ਦੇ ਕਈ ਢੰਗਾਂ ਤੋਂ ਵਾਕਫ਼ ਰਹੇ ਹੋਣਗੇ। ਉਹ ਹਲ਼ ਦੀ ਵਰਤੋਂ ਕਰਦੇ ਸਨ ਜਾਂ ਨਹੀਂ, ਇਸ ਨੂੰ ਲੈ ਕੇ ਕਦੇ-ਕਦੇ ਵਿਵਾਦ ਉੱਠਦਾ ਰਿਹਾ ਹੈ। ਕੋਈ ਕਹੀ-ਕੁਹਾੜੀ ਜਾਂ ਫਾਲ਼ਾ ਨਹੀਂ ਮਿਲ਼ਿਆ ਹੈ ਪਰ ਕਾਲ਼ੀਆਂ ਬੰਗਾਂ ਵਿੱਚ ਇੱਕ ਵਾਹੇ ਹੋਏ ਖੇਤ ਦਾ ਸਬੂਤ ਮਿਲ਼ਿਆ ਹੈ। ਇਸ ਤੋਂ ਲੱਗਦਾ ਹੈ ਕਿ ਹੜੱਪਾ ਵਾਸੀ ਲੱਕੜ ਦੇ ਫਾਲ਼ੇ ਦੀ ਵਰਤੋਂ ਕਰਦੇ ਸਨ। ਪਰ ਹਲ਼ ਨੂੰ ਬੰਦਾ, ਬਲਦ ਜਾਂ ਕੋਈ ਹੋਰ ਜਾਨਵਰ ਖਿੱਚਦਾ ਸੀ, ਇਹ ਪਤਾ ਨਹੀਂ ਲੱਗ ਸਕਿਆ।
ਪਸ਼ੂ-ਪਾਲਣ ਖੇਤੀ ਤੋਂ ਘੱਟ ਮਹੱਤਵਪੂਰਣ ਨਹੀਂ ਸੀ। ਹੜੱਪਾ ਵਾਸੀਆਂ ਦੇ ਗੁਜਰ-ਬਸਰ ਦੇ ਢੰਗਾਂ ਵਿੱਚ ਉਹਨਾਂ ਦੀ ਖ਼ਾਸ ਭੂਮਿਕਾ ਸੀ। ਲੋਕ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਤੋਂ ਵਾਕਫ਼ ਸਨ। ਹੜੱਪਾ ਵਿੱਚ ਮਿਲ਼ੀਆਂ ਪੱਕੀ ਮਿੱਟੀ (ਟੇਰਾਕੋਟਾ) ਦੀਆਂ ਜ਼ਿਆਦਾਤਰ ਮੂਰਤੀਆਂ ਜਾਨਵਰਾਂ ਦੀਆਂ ਹਨ ਪਰ ਉਹਨਾਂ ਵਿੱਚ ਕੋਈ ਵੀ ਗਾਂ ਨਹੀਂ ਹੈ। ਭੇਡ ਅਤੇ ਬੱਕਰੀ ਤੋਂ ਬਿਨਾਂ ਕੁੱਤੇ, ਬਿਲੀਆਂ, ਢੁੱਠ ਵਾਲ਼ੇ ਡੰਗਰ, ਮੱਝ ਅਤੇ ਹਾਥੀ ਨਿਸ਼ਚਿਤ ਤੌਰ ‘ਤੇ ਪਾਲ਼ੇ ਜਾਂਦੇ ਸਨ। ਗਧਿਆਂ ਅਤੇ ਊਠਾਂ ਦੀ ਵਰਤੋਂ ਭਾਰ-ਢੋਅਣ ਵਾਲ਼ੇ ਪਸ਼ੂਆਂ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਵੱਖ-ਵੱਖ ਟਿਕਾਣਿਆਂ ਵਿੱਚ ਅਨੇਕ ਪ੍ਰਕਾਰ ਦੇ ਜੰਗਲ਼ੀ ਜਾਨਵਰਾਂ ਦੀਆਂ ਹੱਡੀਆਂ ਦਾ ਪਤਾ ਲੱਗਣ ਤੋਂ ਲੱਗਦਾ ਹੈ ਕਿ ਲੋਕ ਹਿਰਨ, ਗੈਂਡੇ ਅਤੇ ਕੱਛੂ ਤੋਂ ਵਾਕਫ਼ ਸਨ ਭਾਵੇਂ ਕਿ ਲੱਗਦਾ ਹੈ, ਘੋੜਾ ਉਹਨਾਂ ਲਈ ਅਣਜਾਣਿਆ ਸੀ। ਉੱਪਰ ਜਿਨ੍ਹਾਂ ਜਾਨਵਰਾਂ ਦਾ ਵਰਣਨ ਹੋਇਆ ਹੈ, ਉਹਨਾਂ ਦੇ ਜਿਉਂਦੇ ਰਹਿਣ ਲਈ ਵੱਖ-ਵੱਖ ਤਰ੍ਹਾਂ ਦੇ ਵਾਤਾਵਰਣ ਦੀ ਲੋੜ ਸੀ ਅਤੇ ਉਹਨਾਂ ਨਾਲ਼ ਹੜੱਪਾ ਵਾਸੀਆਂ ਦੀ ਵਾਕਫ਼ੀ ਤੋਂ ਲੱਗਦਾ ਹੈ ਕਿ ਉਹਨਾਂ ਵਿੱਚ ਖੁਦ ਨੂੰ ਜੀਵਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸਥਿਤੀਆਂ ਅਨੁਸਾਰ ਢਾਲਣ ਦੀ ਯੋਗਤਾ ਸੀ। ਇਹੀ ਹੜੱਪਾ ਵਾਸੀਆਂ ਦੀ ਨਿਰਬਾਹ-ਆਰਥਿਕਤਾ ਦੀ ਵੰਨ-ਸੁਵੰਨਤਾ ਦਾ ਕਾਰਣ ਸੀ। ਕੁੱਝ-ਕੁੱਝ ਮੁੱਢ-ਕਦੀਮੀ ਕਿਸਮ ਦੀ ਹੁੰਦੇ ਹੋਏ ਵੀ ਇਹ ਇੰਨੀ ਵਾਫ਼ਰ (ਸਰਪਲੱਸ) ਮੁਹੱਇਆ ਕਰਾ ਦਿੰਦੀ ਸੀ ਕਿ ਸ਼ਹਿਰੀ ਅਬਾਦੀ ਦਾ ਗੁਜਾਰਾ ਹੋ ਸਕਦਾ ਸੀ।
ਭਾਵੇਂ ਹੜੱਪਾ ਲੋਕ ਪੱਥਰ ਦੇ ਸੰਦ ਬਣਾਉਂਦੇ ਰਹੇ ਪਰ ਉਹ ਕਾਂਸੀ ਯੁੱਗ ਵਿੱਚ ਜੀ ਰਹੇ ਸਨ। ਉਹ ਤਾਂਬੇ ਵਿੱਚ ਟੀਨ ਨੂੰ ਮਿਲ਼ਾ ਕੇ ਕਾਂਸਾ ਬਣਾਉਂਦੇ ਸਨ। ਟੀਨ ਸ਼ਾਇਦ ਅਫਗਾਨਿਸਤਾਨ ਤੋਂ ਮੰਗਵਾਇਆ ਜਾਂਦਾ ਸੀ। ਬਿਹਾਰ ਦਾ ਹਜ਼ਾਰੀਬਾਗ ਖੇਤਰ ਇਸਦੀ ਪੂਰਤੀ ਦਾ ਸ਼ਾਇਦ ਇੱਕ ਹੋਰ ਸ੍ਰੋਤ ਰਿਹਾ ਹੋਵੇ। ਤਾਂਬਾ ਰਾਜਸਥਾਨ ਵਿੱਚ ਖੇਤੜੀ ਦੀ ਤਾਂਬੇ ਦੀ ਖਾਨ ਤੋਂ ਲਿਆਇਆ ਜਾਂਦਾ ਸੀ ਪਰ ਹੋ ਸਕਦਾ ਹੈ ਉਹ ਬਲੋਚਿਸਤਾਨ ਤੋਂ ਮੰਗਵਾਇਆ ਜਾਂਦਾ ਰਿਹਾ ਹੋਵੇ। ਪਰ ਇਹ ਦੋਵੇਂ ਧਾਂਤਾਂ ਪ੍ਰਾਪਤ ਕਰਨਾ ਮੁਸ਼ਕਿਲ ਕੰਮ ਜਰੂਰ ਸੀ। ਇਸ ਲਈ ਹੜੱਪਾ ਟਿਕਾਣਿਆਂ ਵਿੱਚ ਕਾਂਸੇ ਦੇ ਸੰਦ ਜ਼ਿਆਦਾ ਮਾਤਰਾ ਵਿੱਚ ਨਹੀਂ ਮਿਲ਼ੇ ਹਨ। ਉਹਨਾਂ ਦੇ ਹਥਿਆਰਾਂ ਅਤੇ ਸੰਦਾਂ ਵਿੱਚ ਕੁਹਾੜੀਆਂ, ਛੈਣੀਆਂ, ਚਾਕੂ ਜਾਂ ਫਿਰ ਭਾਲੇ ਅਤੇ ਤੀਰ ਦੀ ਨੋਕ ਸ਼ਾਮਲ ਸਨ ਜੋ ਤਾਂਬੇ ਅਤੇ ਕਾਂਸੇ ਦੋਵਾਂ ਦੇ ਬਣੇ ਹੁੰਦੇ ਸਨ। ਕਸੇਰੀ ਦੀਆਂ ਕਈ ਵਿਧੀਆਂ ਤੋਂ ਉਹ ਜਾਣੂ ਸਨ ਜਿਵੇਂ ਕੁੱਟਣਾ, ਮੋੜਨਾ ਅਤੇ ਢਾਲਣਾ। ਕਸੇਰੀ ਨਾਲ਼ ਜੁੜੇ ਆਵੇ ਕਈ ਥਾਵਾਂ ‘ਤੇ ਮਿਲ਼ੇ ਹਨ। ਇਹ ਇੱਟਾਂ ਦੇ ਬਣੇ ਹੋਏ ਸਨ। ਪਰ ਕਾਂਸਾਕਾਰੀ ਬਹੁਤ ਆਮ ਨਹੀਂ ਸੀ। ਇਸ ਲਈ ਕਾਂਸਾਕਾਰ ਸ਼ਾਇਦ ਇੱਕ ਮਹੱਤਵਪੂਰਣ ਸਮਾਜਿਕ ਜਮਾਤ ਦੇ ਰੂਪ ਵਿੱਚ ਪ੍ਰਸਿੱਧ ਰਹੇ ਹੋਣਗੇ। ਹੜੱਪਾ ਸੱਭਿਅਤਾ ਦੇ ਉਸਰੱਇਆਂ ਨੂੰ ਸੋਨੇ ਦੀ ਜਾਣਕਾਰੀ ਸੀ। ਮਣਕੇ, ਲਟਕਨ, ਬਾਜੂਬੰਦ, ਬਰੂਚ, ਸੂਈਆਂ ਅਤੇ ਹੋਰ ਗਹਿਣੇ ਆਮ ਤੌਰ ‘ਤੇ ਸੋਨੇ ਦੇ ਬਣੇ ਹੁੰਦੇ ਸਨ, ਭਾਵੇਂ ਚਾਂਦੀ ਦੀ ਵਰਤੋਂ ਸ਼ਾਇਦ ਜ਼ਿਆਦਾ ਆਮ ਸੀ।
ਧਾਤਾਂ ਦੇ ਕੰਮ ਦੇ ਇਲਾਵਾ, ਹੜੱਪਾ ਦੇ ਲੋਕ ਹੋਰ ਵੀ ਕਾਰੀਗਰੀਆਂ ਅਤੇ ਕਲਾਵਾਂ ਵਿੱਚ ਮਾਹਰ ਸਨ। ਮੋਹਰਾਂ ਬਣਾਉਣ ਦੇ ਕੰਮ ਦਾ ਖਾਸਾ ਮਹੱਤਵ ਸੀ। ਹੜੱਪਾ ਦੀਆਂ ਮੋਹਰਾਂ ਦੀ ਆਪਣੀ ਇੱਕ ਅਲੱਗ ਹੀ ਜਮਾਤ ਹੈ, ਅਤੇ ਲੱਗਦਾ ਹੈ ਕਿ ਉਹਨਾਂ ਦਾ ਸਬੰਧ ਵਪਾਰਕ ਸਰਗਰਮੀਆਂ ਨਾਲ਼ ਸੀ। ਮਣਕੇ ਬਣਾਉਣ ਵਾਲ਼ਿਆਂ ਦੀ ਕਾਰੀਗਰੀ ਦਾ ਵੀ ਕੁੱਝ ਘੱਟ ਮਹੱਤਵ ਨਹੀਂ ਸੀ। ਚੰਹੁਦੜੋਂ ਅਤੇ ਲੋਥਲ ਵਿੱਚ ਮਣਕੇ ਬਣਾਉਣ ਵਾਲ਼ਿਆ ਦੀਆਂ ਦੁਕਾਨਾਂ ਮਿਲ਼ਿਆਂ ਹਨ। ਸੋਨੇ, ਚਾਂਦੀ, ਤਾਂਬੇ, ਚੀਨੀ ਮਿੱਟੀ, ਸੇਲਖੜੀ ਅਤੇ ਬਹੁਤ ਕੀਮਤੀ ਪੱਥਰਾਂ ਦੇ ਮਣਕੇ, ਸਿੱਪੀਆਂ ਅਤੇ ਭਾਂਡੇ ਬਹੁਤ ਮਾਤਰਾ ਮਿਲ਼ੇ ਹਨ। ਇੰਦਰਗੋਪ (ਕਾਰਨੇਲਿਅਨ) ਦੇ ਲੰਬੇ ਮਣਕੇ ਹੜੱਪਾ ਵਾਸੀਆਂ ਦੀਆਂ ਵਧੀਆ ਤਕਨੀਕੀ ਪ੍ਰਾਪਤੀਆਂ ਵਿੱਚੋਂ ਹਨ। ਕੱਪੜਾ ਬਣਾਉਣ ਦੀ ਗਵਾਹੀ ਮੋਹਿੰਜੋਦੜੋ ਵਿੱਚ ਮਿਲ਼ੀ ਹੈ। ਉੱਥੇ ਬੁਣੇ ਹੋਏ ਕੱਪੜੇ ਦਾ ਇੱਕ ਟੁਕੜਾ ਹੱਥ ਲੱਗਿਆ ਹੈ। ਕਤਾਈ ਲਈ ਚੱਕਰ ਤੱਕਲੇ ਦੀ ਵਰਤੋਂ ਕੀਤੀ ਜਾਂਦੀ ਅਤੇ ਉੱਨ ਜਾਂ ਫਿਰ ਕਪਾਹ ਦੋਵਾਂ ਦੇ ਕੱਪੜੇ ਬੁਣੇ ਜਾਂਦੇ ਸਨ। ਹੜੱਪਾ ਬਸਤੀਆਂ ਵਿੱਚ ਇੱਟਾਂ ਦੀਆਂ ਵਿਸ਼ਾਲ ਬਣਤਰਾਂ ਦੀ ਜੋ ਰਹਿੰਦ-ਖੁੰਹਦ ਮਿਲ਼ੀ ਹੈ, ਉਹਨਾਂ ਨੂੰ ਦੇਖਣ ਤੋਂ ਲੱਗਦਾ ਹੈ ਕਿ ਇੱਟ ਬਣਾਉਣ ਅਤੇ ਰਾਜਗਰੀ ਨੂੰ ਕਾਰੀਗਰੀਆਂ ਵਿੱਚ ਮਹੱਤਵਪੂਰਣ ਥਾਂ ਪ੍ਰਾਪਤ ਸੀ। ਹੜੱਪਾ ਦੇ ਲੋਕ ਕਿਸ਼ਤੀਆਂ ਵੀ ਬਣਾਉਂਦੇ ਸਨ। ਘੁਮਿਆਰੀ ਦਾ ਕੰਮ ਖ਼ੂਬ ਵਿਕਸਿਤ ਸਥਿਤੀ ਵਿੱਚ ਸੀ। ਲੱਗਦਾ ਹੈ ਵੱਖ-ਵੱਖ ਤਰ੍ਹਾਂ ਦੇ ਕਾਰੀਗਰਾਂ ਵਿੱਚ ਘੁਮਿਆਰਾਂ ਦਾ ਆਪਣਾ ਇੱਕ ਵੱਖਰਾ ਭਾਈਚਾਰਾ ਸੀ। ਚੱਕਾਂ ‘ਤੇ ਵੱਡੇ ਪੱਧਰ ‘ਤੇ ਬਣਾਏ ਜਾਣ ਵਾਲ਼ੇ ਹੜੱਪਾ ਦੇ ਭਾਂਡਿਆਂ ਵਿੱਚ ਪੱਛਮੀ ਉੱਤਰ ਦੀਆਂ ਘੁਮਿਆਰੀ ਪ੍ਰੰਪਰਾਵਾਂ ਅਤੇ ਸਿੰਧੂ ਤੋਂ ਪੂਰਬ ਦੇ ਸੱਭਿਆਚਾਰਾਂ ਦੀਆਂ ਘੁਮਿਆਰੀ ਪ੍ਰੰਪਰਾਵਾਂ ਦਾ ਮਿਸ਼ਰਣ ਦਿਖਾਈ ਦਿੰਦਾ ਹੈ। ਜ਼ਿਆਦਾਤਰ ਹੜੱਪਾ ਦੇ ਭਾਂਡੇ ਸਾਦੇ ਹਨ ਅਤੇ ਹੋ ਸਕਦਾ ਹੈ, ਇਹ ਸਥਾਨਕ ਵਰਤੋਂ ਲਈ ਰਹੇ ਹੋਣ। ਪਰ ਇਹਨਾਂ ਵਿੱਚੋਂ ਬਹੁਤ ਸਾਰਿਆਂ ‘ਤੇ ਲਾਲ ਧਾਰੀਆਂ ਬਣੀਆਂ ਹੋਈਆਂ ਹਨ ਅਤੇ ਉਹਨਾਂ ਨੂੰ ਕਾਲ਼ੇ ਰੰਗ ਨਾਲ਼ ਚਿਤਰ ਸਜਾਇਆ ਗਿਆ ਹੈ। ਸੰਭਵ ਹੈ, ਇਹ ਦੂਰ ਦੇਸ਼ਾਂ ਦੇ ਨਾਲ਼ ਵਪਾਰ ਲਈ ਵਿਸ਼ੇਸ਼ ਖਿੱਚ ਦੀਆਂ ਵਸਤੂਆਂ ਹੋਣ।
ਹੜੱਪਾ ਕਾਰੀਗਰੀ ਦੀਆਂ ਪੈਦਾਵਰਾਂ ਵਿੱਚ ਕੁੱਝ ਕਲਾ ਕਿਰਤਾਂ ਵੀ ਸ਼ਾਮਲ ਸਨ। ਇਹਨਾਂ ਵਿੱਚੋਂ ਸਭ ਤੋਂ ਵੱਧ ਮਨਮੋਹਣੀ ਇੱਕ ਢੀਠ ਅਤੇ ਉਤੇਜਕ ‘ਨਾਚੀ’ ਦੀ ਛੋਟੀ ਕਾਂਸੀ ਦੀ ਮੂਰਤੀ ਹੈ ਜੋ ਇੱਕ ਹਾਰ ਜਾਂ ਫਿਰ ਇੱਕ ਹੱਥ ਵਿੱਚ ਉੱਤੇ ਤੋਂ ਥੱਲੇ ਪਾਏ ਗਏ ਕੜਿਆਂ ਤੋਂ ਇਲਾਵਾ ਪੂਰੀ ਤਰ੍ਹਾਂ ਬੇਪਰਦਾ ਹੈ। ਇੱਕ ਮੱਝ, ਇੱਕ ਡੱਡੂ ਅਤੇ ਦੋ ਖਿਡਾਉਣਾ ਗੱਡੀਆਂ ਦੀਆਂ ਛੋਟੀਆਂ ਕਾਂਸੀ ਮੂਰਤੀਆਂ ਵੀ ਹੜੱਪਾ ਕਲਾ ਦੀਆਂ ਜੱਗ-ਜਾਹਰ ਕਿਰਤਾਂ ਹਨ। ਪੱਥਰ ਦੀਆਂ ਵੀ ਕੁੱਝ ਮੂਰਤੀਆਂ ਮਿਲ਼ੀਆਂ ਹਨ। ਉਹਨਾਂ ਵਿੱਚ ਮੁਹਿੰਜੋਦੜੋ ਵਿੱਚ ਪ੍ਰਾਪਤ ਦਾੜ੍ਹੀ ਵਾਲ਼ਾ ਇੱਕ ਮਰਦ (ਸ਼ਾਇਦ ਕੋਈ ਪੁਰੋਹਿਤ) ਦੇ ਅਗਲੇ ਹਿੱਸੇ ਵਿੱਚ ਬਹੁਤ ਕਲਾਤਮਕਤਾ ਹੈ। ਇਹੀ ਗੱਲ ਹੜੱਪਾ ਵਿੱਚ ਪ੍ਰਾਪਤ ਦੋ ਪੁਰਸ਼ ਧੜਿਆਂ ‘ਤੇ ਵੀ ਲਾਗੂ ਹੁੰਦੀ ਹੈ। ਲੱਗਦਾ ਹੈ ਕਲਾਤਮਕ ਸਿਰਜਣ ਲਈ ਕਾਂਸੇ ਜਾਂ ਪੱਥਰ ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਸੀ। ਵੱਡੀ ਮਾਤਰਾ ਵਿੱਚ ਪ੍ਰਾਪਤ ਪੱਕੀ ਮਿੱਟੀ ਦੀਆਂ ਮੂਰਤੀਆਂ (ਟੇਰਾਟੋਕਾ) ਤੋਂ ਪਤਾ ਲੱਗਦਾ ਹੈ ਕਿ ਜਾਂ ਤਾਂ ਖਿਡੌਣਿਆਂ ਜਾਂ ਪੂਜਾ ਦੀਆਂ ਵਸਤੂਆਂ ਦੇ ਰੂਪ ਵਿੱਚ ਉਹ ਸਭ ਥਾਈਂ ਹਰਮਨ-ਪਿਆਰੀਆਂ ਸਨ।
ਅਨੇਕ ਕਲਾਵਾਂ ਅਤੇ ਸ਼ਿਲਪਾਂ ਵਿੱਚ ਕੁਸ਼ਲ ਹੜੱਪਾ ਦੇ ਲੋਕ ਵਪਾਰਕ ਉਦੇਸ਼ਾਂ ਲਈ ਵੀ ਮਾਲ ਦੀ ਪੈਦਾਵਾਰ ਕਰਦੇ ਸਨ ਜਿਸਦੇ ਲਈ ਕੱਚਾ ਮਾਲ ਬਾਹਰ ਤੋਂ ਮੰਗਵਾਇਆ ਜਾਂਦਾ ਸੀ। ਸੰਭਵ ਹੈ, ਸੋਨੇ ਦੀ ਦਰਾਮਦ ਦੱਖਣ ਭਾਰਤ ਨਾਲ਼, ਖ਼ਾਸ ਤੌਰ ‘ਤੇ ਮੈਸੂਰ ਤੋਂ ਕੀਤੀ ਜਾ ਰਹੀ ਸੀ ਜਿੱਥੇ ਉਸਦੀ ਭਰਪੂਰ ਉਪਲੱਬਧਤਾ ਸੀ ਅਤੇ ਜਿੱਥੇ ਅੱਜ ਵੀ ਉਸਨੂੰ ਖਾਣ ਤੋਂ ਕੱਢਿਆ ਜਾਂਦਾ ਹੈ। ਇਸ ਧਾਤ ਦੀ ਪ੍ਰਾਪਤੀ ਦੇ ਹੋਰ ਸੰਭਵ ਸ੍ਰੋਤ ਅਫਗਾਨਿਸਤਾਨ ਅਤੇ ਇਰਾਨ ਸਨ। ਚਾਂਦੀ ਵੀ ਸ਼ਾਇਦ ਅਫਗਾਨਿਸਤਾਨ ਅਤੇ ਇਰਾਨ ਤੋਂ ਮੰਗਵਾਈ ਜਾਂਦੀ ਸੀ। ਤਾਂਬਾ ਦੱਖਣ ਭਾਰਤ ਤੋਂ ਤੇ ਬਲੋਚਿਸਤਾਨ ਜਾਂ ਫਿਰ ਅਰਬ ਤੋਂ ਲਿਆਇਆ ਜਾਂਦਾ ਹੋਵੇਗਾ ਜਦਕਿ ਖੁਦ ਹੜੱਪਾ ਖੇਤਰ ਦੇ ਅੰਦਰ ਰਾਜਸਥਾਨ ਇਸਦੀ ਪੂਰਤੀ ਦਾ ਮਹੱਤਵਪੂਰਣ ਸ੍ਰੋਤ ਸੀ। ਹੜੱਪਾ ਪੁਰਾਤੱਤਵਕ ਸਮੱਗਰੀ ਵਿੱਚ ਨੀਲ ਬਹੁਤ ਦੁਰਲੱਭ ਪਦਾਰਥ ਸੀ ਅਤੇ ਇਸਦੀ ਦਰਾਮਦ ਸੰਭਵ ਹੈ ਉੱਤਰ-ਪੂਰਬ ਅਫਗਾਨਿਸਤਾਨ ਵਿੱਚ ਬਦਖ਼ਸ਼ਾਂ ਤੋਂ ਕੀਤੀ ਜਾਂਦੀ ਸੀ। ਓਧਰ ਵਿਰੋਜ਼ੇ ਦੀ ਦਰਾਮਦ ਇਰਾਨ ਤੋਂ, ਯਾਕੂਤ ਜਾਂ ਮਹਾਂਰਾਸ਼ਟਰ ਤੋਂ, ਅਤੇ ਲਾਲ ਗ੍ਰੇਨਾਇਟ, ਚਿੱਟੀ ਫਟਕੜੀ ਜਾਂ ਫਿਰ ਅਕੀਕ ਸੌਰਾਸ਼ਟਰ ਅਤੇ ਪੱਛਮੀ ਭਾਰਤ ਤੋਂ ਮੰਗਵਾਇਆ ਜਾਂਦਾ ਸੀ। ਸੇਲਖੜੀ ਸ਼ਾਇਦ ਪੂਰਬ ਤੇ ਪੱਛਮ ਦੇ ਕਈ ਟਿਕਾਣਿਆਂ ਤੋਂ ਆਉਂਦੀ ਸੀ। ਹਰਾ ਪੱਥਰ ਜੇਡ ਮੱਧ-ਏਸ਼ੀਆ ਤੋਂ ਲਿਆਂਦਾ ਜਾਂਦਾ ਸੀ।
ਹੜੱਪਾ ਵਾਸੀਆਂ ਦਾ ਵਪਾਰਕ ਸਬੰਧ ਮੇਸੋਪੋਟਾਮਿਆ ਨਾਲ਼ ਸੀ। ਉੱਥੇ ਸੁਸ, ਉਰ, ਨੀਪੁਰ, ਕਿਸ਼ ਆਦਿ ਸ਼ਹਿਰਾਂ ਵਿੱਚ ਕੋਈ ਦੋ ਦਰਜਨ ਹੜੱਪਾਈ ਮੋਹਰਾਂ ਮਿਲ਼ੀਆਂ ਹਨ। ਫਾਰਸ ਦੀ ਖਾੜੀ ਦੇ ਖੇਤਰ ਦੇ ਕੁੱਝ ਪੁਰਾਤਨ ਟਿਕਾਣਿਆਂ (ਜਿਵੇਂ ਫੈਲਾਕਾ ਅਤੇ ਬਹਰੀਨ) ਵਿੱਚ ਹੜੱਪਾ ਮੂਲ ਦੀਆਂ ਮੋਹਰਾਂ ਪ੍ਰਾਪਤ ਹੋਈਆਂ। ਸੈਂਧਵ ਖੇਤਰ ਵਿੱਚ ਮੇਸੋਪੋਟਾਮਿਆ ਦੀਆਂ ਕੇਵਲ ਤਿੰਨ ਵੇਲਨਾਕਾਰ ਮੋਹਰਾਂ ਅਤੇ ਧਾਂਤ ਦੀਆਂ ਕੁੱਝ ਚੀਜਾਂ ਮਿਲ਼ੀਆਂ ਹਨ। ਪੱਛਮ ਏਸ਼ੀਆ ਨਾਲ਼ ਵਪਾਰ ਦੇ ਪੁਰਾਤੱਤਵਕ ਸਬੂਤ ਕੁੱਝ ਖ਼ਾਸ ਨਹੀਂ ਮਿਲ਼ੇ ਹਨ ਅਤੇ ਹੜੱਪਾ ਵਿੱਚ ਮੇਸੋਪੋਟਾਮਿਆ ਦੀਆਂ ਵਪਾਰ ਦੀਆਂ ਵਸਤੂਆਂ ਦੀ ਕਮੀ ਹੈਰਾਨੀ ਵਿੱਚ ਪਾਉਣ ਵਾਲ਼ੀ ਗੱਲ ਹੈ। ਇਹ ਤਾਂ ਕਿਆਸ ਦਾ ਹੀ ਵਿਸ਼ਾ ਹੈ ਕਿ ਇਸਦਾ ਕਾਰਣ ਕਿੱਥੋਂ ਤੱਕ ਇਹ ਸੰਭਾਵਨਾ ਰਹੀ ਹੋਵੇਗੀ ਕਿ ਮੈਸੋਪੋਟਾਮਿਆ ਸਿੰਧ ਖੇਤਰ ਨੂੰ ਕੇਵਲ ਵਿਨਾਸ਼ ਯੋਗ ਵਸਤੂਆਂ ਦੀ ਹੀ ਬਰਾਮਦ ਕਰਦਾ ਸੀ। ਪਰ ਮੈਸੋਪੋਟਾਮਿਆ ਸਾਹਿਤ ਵਿੱਚ ਉਰ ਦੇ ਵਪਾਰੀਆਂ ਦਾ ਵਿਦੇਸ਼ਾਂ ਦੇ ਨਾਲ਼ ਵਪਾਰ ਕਰਨ ਦਾ ਜ਼ਿਕਰ ਜਰੂਰ ਹੋਇਆ ਹੈ। ਅਕੱੜ ਦੇ ਸਾਰਗਨ (2350 ਈ.ਪੂ.) ਬਾਰੇ ਵਰਣਨ ਹੋਇਆ ਹੈ ਕਿ ਉਸਨੂੰ ਇਸ ਗੱਲ ਦਾ ਮਾਣ ਸੀ ਕਿ ਦਿਲਮਨ, ਮਗਨ ਅਤੇ ਮੇਲੁਆ ਦੇ ਜਹਾਜ਼ ਉਸਦੀ ਰਾਜਧਾਨੀ ‘ਚੋਂ ਲੰਘਦੇ ਸਨ। ਦਿਲਮਨ ਨੂੰ ਆਮ ਤੌਰ ‘ਤੇ ਫਾਰਸ ਦੀ ਖਾੜੀ ਦੇ ਖੇਤਰ ਵਿੱਚ ਸਥਿਤ ਬਹਿਰੀਨ ਮੰਨਿਆ ਜਾਂਦਾ ਹੈ, ਅਤੇ ਮਗਨ ਸ਼ਾਇਦ ਮਕਰਾਨ ਤੱਟ ਹੋਵੇ। ਮੇਹੁਲਾ ਦਾ ਅਰਥ ਆਮ ਤੌਰ ‘ਤੇ ਭਾਰਤ ਲਗਾਇਆ ਜਾਂਦਾ ਹੈ, ਵਿਸ਼ੇਸ਼ ਕਰਕੇ ਉਸਦਾ ਸੈਂਧਵ ਖੇਤਰ ਅਤੇ ਸੌਰਾਸ਼ਟਰ। ਵਪਾਰ ਦਾ ਨਤੀਜਾ ਚਾਹੇ ਜੋ ਵੀ ਰਿਹਾ ਹੋਵੇ, ਹੜੱਪਾ ਦੀਆਂ ਮੋਹਰਾਂ ‘ਤੇ ਉਕਰੀਆਂ ਕਿਸ਼ਤੀਆਂ ਅਤੇ ਜਹਾਜ਼ਾਂ ਦੀਆਂ ਢੇਰ ਸਾਰੀਆਂ ਮੂਰਤੀਆਂ ਜਾਂ ਫਿਰ ਲੋਥਲ ਤੋਂ ਪ੍ਰਾਪਤ ਜਹਾਜ਼ ਦੀ ਇੱਕ ਪੱਕੀ ਮਿੱਟੀ ਦੀ ਮੂਰਤੀ ਤੋਂ ਨਦੀਆਂ ਅਤੇ ਸਮੁੰਦਰਾਂ ਦੇ ਰਸਤੇ ਹੋਣ ਵਾਲ਼ੇ ਆਵਾਜਾਈ ਦੇ ਢੰਗ ਦਾ ਕੁੱਝ ਅੰਦਾਜਾ ਜ਼ਰੂਰ ਮਿਲ਼ਦਾ ਹੈ। ਅੰਤਰ-ਦੇਸ਼ੀ ਆਵਾਜਾਈ ਵਿੱਚ ਬਲਦ ਗੱਡੀਆਂ ਸ਼ਾਇਦ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਰਹੀਆਂ ਹੋਣਗੀਆਂ। ਨਾਪ-ਤੋਲ ਦੀ ਇੱਕ ਵਿਕਸਿਤ ਪ੍ਰਣਾਲੀ ਦੇ ਆਸਰੇ ਵਪਾਰ ਅਤੇ ਵਟਾਂਦਰੇ ਨੂੰ ਨਿਯਮਤ ਕੀਤਾ ਜਾਂਦਾ ਸੀ। ਕਾਲ਼ੇ ਪੱਥਰ, ਚੂਨਾ ਪੱਥਰ, ਇੱਕ ਤਰ੍ਹਾਂ ਦੀ ਸੇਲਖੜੀ ਆਦਿ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਵੱਟਿਆਂ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਇਹ ਵੱਟੇ 16 ਜਾਂ ਇਸਦੇ ਗੁਣਾਂਕ ‘ਤੇ ਅਧਾਰਤ ਹੁੰਦੇ ਸਨ। ਮਾਪ ਦੇ ਨਿਸ਼ਾਨ ਗੁੰਦੀਆਂ ਹੋਈਆਂ ਕੁੱਝ ਸੋਟੀਆਂ ਦੀ ਪ੍ਰਾਪਤੀ ਇਸ ਗੱਲ ਦਾ ਸਬੂਤ ਹੈ ਕਿ ਹੜੱਪਾ ਦੇ ਲੋਕ ਮਾਪ ਦੀ ਵਿਧੀ ਤੋਂ ਜਾਣੂ ਸਨ। ਹੜੱਪਾ ਸੱਭਿਅਤਾ ਦੇ ਦੂਰ-ਦਰਾਜ ਦੇ ਟਿਕਾਣਿਆਂ ‘ਤੇ ਵੀ ਮਾਪ-ਤੋਲ ਦੀ ਸਮਾਨ ਪ੍ਰਣਾਲੀ ਦੇ ਚਲਨ ਤੋਂ ਲੱਗਦਾ ਹੈ ਕਿ ਵੰਡ ਸਬੰਧੀ ਸਰਗਰਮੀਆਂ ਦੇ ਨਿਯਮਨ ਲਈ ਕੋਈ ਕੇਂਦਰੀ ਅਥਾਰਿਟੀ ਸੀ।
ਮੋਹਰਾਂ ਅਤੇ ਪੱਕੀ ਮਿੱਟੀ ਦੀਆਂ ਮੂਰਤੀਆਂ (ਟੇਰਾਕੋਟਾ) ਦੇ ਅਧਾਰ ‘ਤੇ ਹੜੱਪਾ ਵਾਸੀਆਂ ਦੇ ਧਾਰਮਿਕ ਅਚਾਰ-ਵਿਹਾਰ ਦਾ ਕੁੱਝ ਅੰਦਾਜ਼ਾ ਲਾਇਆ ਜਾ ਸਕਦਾ ਹੈ। ਵੱਡੀ ਸੰਖਿਆ ਵਿੱਚ ਮਿਲ਼ੀਆਂ ਨੰਗੀਆਂ ਔਰਤਾਂ ਦੀਆਂ ਮਿੱਟੀ ਦੀਆਂ ਮੂਰਤਾਂ ਬਾਰੇ ਖਿਆਲ ਹੈ ਕਿ ਉਹ ਉਪਜਾਊਪਣ ਦੀ ਦੇਵੀ ਦੀਆਂ ਮੂਰਤੀਆਂ ਹਨ। ਕੁੱਝ ਵੈਦਿਕ ਪਾਠਾਂ ਵਿੱਚ ਇੱਕ ਦੇਵੀ ਪ੍ਰਤੀ ਸ਼ਰਧਾ ਦਿਖਾਈ ਗਈ ਹੈ ਪਰ ਸਦੀਆਂ ਤੱਕ ਚੇਤੇ ਵਿੱਚ ਪਏ ਰਹਿਣ ਤੋਂ ਬਾਅਦ ਪੂਰਵ-ਮੱਧਕਾਲ ਵਿੱਚ ਉਹ ਮੁੱਖ ਦੇਵੀ ਦੇ ਰੂਪ ਵਿੱਚ ਉੱਭਰੀ। ਹੜੱਪਾ ਦੇ ਲੋਕ ਇੱਕ ਸਿੰਗ ਵਾਲ਼ੇ ਦੇਵਤੇ ਦੀ ਪੂਜਾ ਕਰਦੇ ਸਨ। ਉਸਦੀ ਮੂਰਤ ਮੋਹਰਾਂ ‘ਤੇ ਬਣੀ ਮਿਲ਼ੀ ਹੈ। ਕੜਿਆਂ ਅਤੇ ਹਾਰ ਜਾਂ ਫਿਰ ਦੋ ਸਿੰਗਾਂ ਵਾਲ਼ੀ ਟੋਪੀ ਤੋਂ ਬਿਨਾਂ ਉਸਨੇ ਕੁੱਝ ਵੀ ਨਹੀਂ ਪਾਇਆ ਹੈ। ਇਹਨਾਂ ‘ਚੋਂ ਇੱਕ ਮੋਹਰ ‘ਤੇ ਉਸਨੂੰ ਚਾਰ ਜਾਨਵਰਾਂ ਨਾਲ਼ ਘਿਰਿਆ ਦਿਖਾਇਆ ਗਿਆ ਹੈ। ਇਹਨਾਂ ‘ਚੋਂ ਇੱਕ ਹਾਥੀ ਹੈ, ਇੱਕ ਸ਼ੇਰ, ਇੱਕ ਗੈਂਡਾ ਅਤੇ ਇੱਕ ਮੱਝ ਹੈ। ਉਸਦੇ ਆਸਣ ਹੇਠ ਦੋ ਹਿਰਨ ਹਨ। ਸਪੱਸ਼ਟ ਹੈ ਕਿ ਉਹਨਾਂ ਵਿੱਚ ਬਾਅਦ ਦੇ ਦੌਰ ਦੇ ਭਾਰਤੀ ਦੇਵਤਾ ਸ਼ਿਵ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਸਨ। ਕਲਾਸਕੀ ਸੰਸਕ੍ਰਿਤ ਕਾਵਿ ਵਿੱਚ ਸ਼ਿਵ ਦਾ ਚਿਤਰਣ ਇੱਕ ਅਨੋਖੇ, ਸਨਕੀ ਅਤੇ ਡਰਾਉਣੇ ਦੇਵਤੇ ਦੇ ਰੂਪ ਵਿੱਚ ਕੀਤਾ ਗਿਆ ਹੈ। ਹੜੱਪਾ ਵਿੱਚ ਪ੍ਰਾਪਤ ਲਿੰਗ ਤੇ ਔਰਤ ਗੁਪਤ ਅੰਗ ਦੇ ਪੱਥਰ ਦੇ ਬਣੇ ਅਨੇਕ ਪ੍ਰਤੀਕਾਂ ਤੋਂ ਪਤਾ ਚੱਲਦਾ ਹੈ ਉੱਥੇ ਲਿੰਗ ਪੂਜਾ ਦਾ ਰਿਵਾਜ ਸੀ। ਭਾਵੇਂ ਰਿਗਵੇਦ ਵਿੱਚ ਇਸਨੂੰ ਆਰੀਆਂ ਵਿੱਚ ਪ੍ਰਚਲਿਤ ਪੂਜਾ ਕਹਿ ਕੇ ਇਸਦੀ ਨਿੰਦਾ ਕੀਤੀ ਗਈ ਹੈ ਪਰ ਬਾਅਦ ਵਿੱਚ ਇਸ ਪੂਜਾ ਨੇ ਆਦਰ ਦੀ ਥਾਂ ਪ੍ਰਾਪਤ ਕਰ ਲਈ। ਸੱਚ ਤਾਂ ਇਹ ਹੈ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਅੱਜ ਵੀ ਮਿੱਟੀ ਦੇ ਬਣੇ ਲਿੰਗ ਦੀ ਪੂਜਾ ਕਰਕੇ ਹਰ ਸਵੇਰੇ ਸੁੱਟ ਦਿੱਤਾ ਜਾਂਦਾ ਹੈ। ਸਿੰਧ ਸੱਭਿਅਤਾ ਵਾਲ਼ੇ ਖੇਤਰਾਂ ਵਿੱਚ ਦਰੱਖ਼ਤਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਕਈ ਮੋਹਰਾਂ ਵਿੱਚ ਦਰਸਾਏ ਪਿੱਪਲ ਦੇ ਦਰੱਖ਼ਤ ਨੂੰ ਵਿਸ਼ੇਸ਼ ਰੂਪ ਨਾਲ਼ ਪਵਿੱਤਰ ਮੰਨਿਆ ਜਾਂਦਾ ਸੀ। ਪਿੱਪਲ ਨੂੰ ਹਿੰਦੂ ਅੱਜ ਵੀ ਪਵਿੱਤਰ ਮੰਨਦੇ ਹਨ। ਉਹੀ ਗੱਲ ਬੰਨ ਵਾਲ਼ੇ ਸਾਨ੍ਹ ਬਾਰੇ ਵੀ ਲਾਗੂ ਹੁੰਦੀ ਹੈ ਜਿਸਨੂੰ ਅੱਜ ਵੀ ਪਵਿੱਤਰ ਸਮਝਿਆ ਜਾਂਦਾ ਹੈ। ਪਰ ਹੜੱਪਾ ਦੇ ਦੇਵੀ-ਦੇਵਤਿਆਂ ਨੂੰ ਮਿਸਰ ਅਤੇ ਮੈਸੋਪੋਟਾਮਿਆ ਵਾਂਗ ਮੰਦਰਾਂ ਵਿੱਚ ਰੱਖਿਆ ਜਾਂਦਾ ਸੀ, ਇਹ ਗੱਲ ਸ਼ੱਕੀ ਹੈ। ਸੰਭਵ ਹੈ, ਬਾਅਦ ਦੇ ਦੌਰ ਦੇ ਭਾਰਤ ਦੇ ਧਰਮ ਦੇ ਕੁੱਝ ਤੱਤ ਹੜੱਪਾ ਦੇ ਧਰਮ ਵਿੱਚ ਸ਼ਾਮਲ ਰਹੇ ਹੋਣ। ਪਰ ਸਮਕਾਲੀ ਭਾਰਤੀ ਅਚਾਰ-ਵਿਚਾਰਾਂ ਦੇ ਮੂਲ ਹੜੱਪਾ ਸੱਭਿਅਤਾ ਵਿੱਚ ਲੱਭਦੇ ਹੋਏ ਬਹੁਤ ਵਾਰੀ ਇਸ ਗੱਲ ਨੂੰ ਅੱਖੋਂ-ਉਹਲੇ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਵਿੱਚ ਸਮੇਂ-ਸਮੇਂ ‘ਤੇ ਬਦਲਾਅ ਹੁੰਦੇ ਰਹੇ ਹਨ। ਉਦਾਹਰਣ ਲਈ, ਹੜੱਪਾ ਜਾਂ ਫਿਰ ਹੋਰ ਥਾਵਾਂ ‘ਤੇ ਬਹੁਤ ਸਾਰੀਆਂ ਕਬਰਾਂ ਦਾ ਪਤਾ ਲੱਗਣ ਨਾਲ਼ ਬੇਸ਼ੱਕ ਸਾਬਤ ਹੋ ਜਾਂਦਾ ਹੈ ਕਿ ਹੜੱਪਾ ਦੇ ਲੋਕ ਆਪਣੇ ਮ੍ਰਿਤਕਾਂ ਨੂੰ ਦਫ਼ਨਾਉਂਦੇ ਸਨ। ਉਹ ਉਹਨਾਂ ਨੂੰ ਉੱਤਰ-ਦੱਖਣ ਸਥਿਤੀ ਵਿੱਚ ਲੇਟਾਉਂਦੇ ਸਨ ਅਤੇ ਉਸਦੇ ਨਾਲ਼ ਕੁੱਝ ਚੀਜਾਂ ਵੀ ਰੱਖ ਦਿੰਦੇ ਸਨ। ਇਹ ਰਿਵਾਜ ਬਾਅਦ ਦੀ ਦਾਹ-ਸੰਸਕਾਰ ਦੀ ਰੀਤ ਦੇ ਬਿਲਕੁਲ ਉਲ਼ਟ ਸੀ।
ਵਿਦਵਾਨਾਂ ਵਿੱਚ ਇਸ ਗੱਲ ‘ਤੇ ਆਮ ਸਹਿਮਤੀ ਲੱਗਦੀ ਹੈ ਕਿ ਦੂਜੀ ਸਦੀ ਈ.ਪੂ. ਦੇ ਅਰੰਭ ਦੇ ਨੇੜੇ-ਤੇੜੇ ਹੜੱਪਾ ਸੱਭਿਅਤਾ ਦਾ ਸ਼ਹਿਰੀ ਪੜਾਅ ਖ਼ਤਮ ਹੋ ਚੁੱਕਿਆ ਸੀ ਭਾਵੇਂ ਉਸਦੇ ਪਤਨ ਦੇ ਲੱਛਣ ਉਸ ਵਿੱਚ ਵੀ ਪਹਿਲਾਂ ਉਦੋਂ ਤੋਂ ਦਿਸਣ ਲੱਗੇ ਸਨ ਜਦ ਹੜੱਪਾ, ਮੋਹਿੰਜੋਦੜੋ ਜਾਂ ਫਿਰ ਕਾਲ਼ੀਆਂ ਬੰਗਾਂ ਵਿੱਚ ਸ਼ਹਿਰੀ ਯੋਜਨਾ ਜਾਂ ਫਿਰ ਉਸਾਰੀ ਕੰਮ ਵਿੱਚ ਬਹੁਤ ਆਲਸ ਆ ਗਈ ਸੀ ਅਤੇ ਇਹ ਸ਼ਹਿਰ ਝੁੱਗੀਆਂ-ਝੋਂਪੜੀਆਂ ਵਿੱਚ ਬਦਲਦੇ ਜਾ ਰਹੇ ਸਨ। ਮੋਹਿੰਜੋਦੜੋ ਵਿੱਚ ਵੱਡੇ ਗ਼ੁਸਲਖਾਨੇ ਅਤੇ ਵੱਡੇ-ਅਨਾਜ ਗੋਦਾਮ ਦੀ ਵਰਤੋਂ ਬੰਦ ਹੋ ਗਈ। ਪੁਰਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੂਲ ਰੂਪ ਵਿੱਚ 85 ਹੈਕਟੇਅਰ ਵਿੱਚ ਫੈਲਿਆ ਨਗਰ ਤਿੰਨ ਹੈਕਟੇਅਰ ਵਿੱਚ ਸੁੰਗੜ ਗਿਆ। ਹੜੱਪਾ, ਕਾਲ਼ੀਆਂ ਬੰਗਾਂ, ਚੰਹੁਦੜੋ ਜਾਂ ਫਿਰ ਜ਼ਿਆਦਤਰ ਹੋਰ ਬਸਤੀਆਂ ਵਿੱਚ ਵੀ ਪਤਣ ਦਿਸਦਾ ਹੈ। ਯੋਜਨਾਬੱਧ ਸ਼ਹਿਰੀ ਯੋਜਨਾ ਅਤੇ ਉਸਾਰੀ ਕਾਰਜ ਦੇ ਖਤਮ ਹੋਣ ਨਾਲ਼ ਹੀ ਅਚਾਨਕ ਲਗਭੱਗ ਹੜੱਪਾ ਲਿਪੀ, ਮਾਪ-ਤੋਲ, ਕਾਂਸੀ ਦੇ ਸੰਦ, ਅਤੇ ਕਾਲ਼ੀਆਂ ਨਕੱਸ਼ੀਆਂ ਵਾਲ਼ੇ ਲਾਲ਼ ਭਾਂਡੇ ਵੀ ਖਤਮ ਹੋ ਗਏ। ਲੱਗਦਾ ਹੈ, ਅੰਤ ਵਿੱਚ 1800 ਈ.ਪੂ. ਤੱਕ ਹੜੱਪਾ ਸ਼ਹਿਰ ਵੀਰਾਨ ਹੋ ਗਏ। ਇਸੇ ਸਮੇਂ ਦੇ ਆਸ-ਪਾਸ ਮੈਸੋਪੋਟਾਮਿਆ ਲੇਖਾਂ ਵਿੱਚ ਮੇਲੁਹਾ (ਜਿਸਦੀ ਪਹਿਚਾਣ ਭਾਰਤ ਦੇ ਰੂਪ ਵਿੱਚ ਕੀਤੀ ਗਈ ਹੈ) ਦਾ ਜ਼ਿਕਰ ਖ਼ਤਮ ਹੋ ਜਾਂਦਾ ਹੈ। ਹੜੱਪਾ ਦੇ ਸ਼ਹਿਰੀ ਕੇਂਦਰਾਂ ਦੀ ਅਬਾਦੀ ਜਾਂ ਤਾਂ ਮਿਟ ਗਈ ਜਾਂ ਹੋਰ ਖੇਤਰਾਂ ਵਿੱਚ ਚਲੀ ਗਈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ 2000-1500 ਈ.ਪੂ. ਦੇ ਦੌਰ ਵਿੱਚ ਸ਼ਹਿਰੀ ਦੌਰ ਤੋਂ ਬਾਅਦ ਵਾਲ਼ੀ ਹੜੱਪਾ ਸੱਭਿਅਤਾ ਦੇ ਤੱਤ ਪਾਕਿਸਤਾਨ, ਪੂਰਬੀ ਅਤੇ ਪੱਛਮੀ ਭਾਰਤ, ਪੰਜਾਬ, ਰਾਜਸਥਾਨ, ਹਰਿਆਣਾ, ਜੰਮੂ, ਕਸ਼ਮੀਰ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮਿਲ਼ਦੇ ਹਨ। ਇਹ ਉਹ ਦੌਰ ਸੀ ਜਦ ਮੁੱਢਲੇ ਖੇਤੀ ਭਾਈਚਾਰਿਆਂ ਦੀ ਗੈਰ-ਹੜੱਪਾਈ ਤਾਂਬਾ-ਪੱਥਰ ਸੱਭਿਅਤਾ ਦੀਆਂ ਬਸਤੀਆਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਫੈਲੀਆਂ। ਸੰਭਵ ਹੈ ਕਿ ਉਹਨਾਂ ਵਿੱਚੋਂ ਕੁੱਝ ਦਾ ਜਨਮ ਸਿੱਧਾ ਉੱਤਰ ਹੜੱਪਾ ਸੱਭਿਅਤਾ ਤੋਂ ਹੋਇਆ ਹੋਵੇ।
ਹੜੱਪਾ ਸੱਭਿਅਤਾ ਦੇ ਸਿਲਸਿਲੇਵਾਰ ਨਾਸ਼ ਅਤੇ ਪਤਨ ਦੇ ਕਈ ਕਾਰਣ ਦੱਸੇ ਗਏ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਸਿੰਧੂ ਤੇ ਰਾਵੀ ਦੇ ਵਹਾਆਂ ਵਿੱਚ ਵਿਨਾਸ਼ਕਾਰੀ ਤਬਦੀਲੀਆਂ ਕਾਰਣ ਪੇਂਡੂ ਖੇਤਰ ਤਬਾਹ ਹੋ ਗਏ ਅਤੇ ਫਲਸਰੂਪ ਸ਼ਹਿਰੀ ਕੇਂਦਰਾਂ ਲਈ ਅਨਾਜ ਆਦਿ ਦੀ ਪੈਦਾਵਾਰ ਬੰਦ ਹੋ ਗਈ। ਜਨਸੰਖਿਆ ਦੇ ਦਬਾਅ ਕਾਰਣ ਕਈ ਹੜੱਪਾਈ ਨਗਰ ਕਮਜ਼ੋਰ ਪੈ ਗਏ ਅਤੇ ਲੋਕਾਂ ਨੂੰ ਪ੍ਰਵਾਸ ਕਰਨਾ ਪਿਆ। ਖੁਦਾਈਆਂ ਤੋਂ ਪਤਾ ਲੱਗਦਾ ਹੈ ਕਿ ਮੋਹਿੰਜੋਦੜੋ ਕਈ ਵਾਰ ਹੜ੍ਹਾਂ ਦੀ ਲਪੇਟ ਵਿੱਚ ਆਇਆ; ਇੱਥੇ ਵਿਨਾਸ਼ਕਾਰੀ ਹੜ੍ਹਾਂ ਦੇ ਕਈ ਦੌਰਾਂ ਦੇ ਚਿੰਨ੍ਹ ਪਾਏ ਗਏ ਹਨ। ਚੰਹੁੰਦੜੋ ਵੀ ਭਾਰੀ ਹੜ੍ਹਾਂ ਨਾਲ਼ ਦੋ ਵਾਰ ਤਬਾਹ ਹੋਇਆ। ਹੜ੍ਹਾਂ ਦਾ ਕਾਰਣ ਸ਼ਾਇਦ ਸਿੰਧ ਨਦੀ ਦੇ ਹੇਠਲੇ ਵਹਿਣ ਵਿੱਚ ਤਿੱਖੇ ਭੂ-ਧਰਾਤਲ ਵਿਗਿਆਨਕ (ਜੀਓਮਾਰਫੋਲਾਜੀਕਲ) ਬਦਲਾਅ ਸਨ ਜਿਨ੍ਹਾਂ ਨਾਲ਼ ਹੜੱਪਾ ਬਸਤੀਆਂ ਦਾ ਆਰਥਿਕ ਪਤਨ ਹੋਇਆ। ਸਬੂਤਾਂ ਤੋਂ ਇਹ ਵੀ ਲੱਗਦਾ ਹੈ ਕਿ ਦੂਜੀ ਸਦੀ ਈ. ਪੂ. ਦੇ ਅੱਧ ਤੱਕ ਹੜੱਪਾ ਸੱਭਿਅਤਾ ਦੇ ਖੇਤਰ ਵਿੱਚ ਖੁਸ਼ਕੀ ਬਹੁਤ ਵੱਧ ਗਈ ਜਿਸ ਨਾਲ਼ ਉਸਦੇ ਇੱਕ ਹਿੱਸੇ ਦੇ ਪਾਣੀ ਸ੍ਰੋਤ ਦਾ ਕੰਮ ਕਰਨ ਵਾਲ਼ੀ ਘੱਗਰ-ਹਕਰਾ ਨਦੀ ਸੁੱਕ ਗਈ। ਪੇਂਡੂ ਜਾਂ ਸ਼ਹਿਰੀ ਅਰਥਚਾਰਿਆਂ ਲਈ ਇਸਦੇ ਵਿਨਾਸ਼ਕਾਰੀ ਸਿੱਟੇ ਨਿੱਕਲ਼ੇ। ਪਰ ਇੱਕ ਜ਼ੋਰਦਾਰ ਰਾਏ ਇਹ ਹੈ ਕਿ ਹੜੱਪਾ ਸੱਭਿਅਤਾ ਨੂੰ ਜ਼ਬਰਦਸਤ ਧੱਕਾ ਉਹਨਾਂ ‘ਬਰਬਰਾਂ’ ਦੇ ਸਮੂਹ ਨੇ ਦਿੱਤਾ ਜੋ ਦੂਜੀ ਸਦੀ ਈ.ਪੂ. ਦੇ ਅੱਧ ਤੋਂ ਕੁੱਝ ਪਹਿਲਾਂ ਭਾਰਤ ਆਉਣ ਲੱਗੇ ਸਨ। ਉੱਤਰ ਬਲੋਚਿਸਤਾਨ ਦੀਆਂ ਕਈ ਥਾਵਾਂ ‘ਤੇ ਜਲਣ ਤੋਂ ਹੋਣ ਵਾਲ਼ੇ ਵਿਨਾਸ਼ ਦੀਆਂ ਮੋਟੀਆਂ ਪਰਤਾਂ ਮਿਲ਼ੀਆਂ ਹਨ, ਜਿਸਦੇ ਅਧਾਰ ‘ਤੇ ਇਹ ਰਾਏ ਪ੍ਰਗਟ ਕੀਤੀ ਗਈ ਹੈ ਕਿ ਸਾਰੀਆਂ ਬਸਤੀਆਂ ਸਾੜ ਦਿੱਤੀਆਂ ਗਈਆਂ। ਮੋਹਿੰਜੋਦੜੋ ਦੀ ਅਬਾਦ ਸਥਿਤੀ ਦੇ ਪਿਛਲੇ ਦੌਰ ਦੇ ਅੱਧੇ ਦਰਜਨ ਨਰ ਪਿੰਜਰਾਂ ਦੇ ਸਮੂਹ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਨਗਰ ‘ਤੇ ਹੱਲਾ ਹੋਇਆ ਸੀ। ਇੱਕ ਘਰ ਵਿੱਚ ਬਹੁਤ ਸਾਰੇ ਮਰਦਾਂ ਦੀਆਂ ਹੱਡੀਆਂ ਦੇ ਪਿੰਜਰ ਇਕੱਠੇ ਮਿਲ਼ੇ ਹਨ ਅਤੇ ਇੱਕ ਔਰਤ ਦਾ ਪਿੰਜਰ ਇੱਕ ਖੂਹ ਦੀ ਪੌੜੀ ‘ਤੇ ਮਿਲ਼ਿਆ ਹੈ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਕੁੱਝ ਵਾਸੀਆਂ ਨੂੰ ਕੈਦੀ ਬਣਾ ਕੇ ਮਾਰ ਦਿੱਤਾ। ਕਈ ਥਾਵਾਂ ‘ਤੇ ਇਸ ਗੱਲ ਦੇ ਅਪ੍ਰਤੱਖ ਸਬੂਤ ਮਿਲ਼ੇ ਹਨ ਕਿ ਪੱਛਮ ਤੋਂ ਆਉਣ ਵਾਲ਼ੇ ਲੋਕ ਹੜੱਪਾ ਵਾਸੀਆਂ ਨੂੰ ਭਜਾ ਕੇ ਖੁਦ ਉੱਥੇ ਵਸ ਗਏ। ਉਦਾਹਰਣ ਵਜੋਂ, ਹੜੱਪਾ ਦੇ ਗੜ੍ਹ ਦੇ ਦੱਖਣ-ਪੱਛਮ ਵਿੱਚ ਇੱਕ ਸ਼ਮਸ਼ਾਨ-ਭੂਮੀ ਮਿਲ਼ੀ ਹੈ ਜਿਸਨੂੰ ਸ਼ਮਸ਼ਾਨ ਭੂਮੀ ‘ਐਚ’ ਦਾ ਨਾਂ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸ਼ਮਸ਼ਾਨ ਭੂਮੀ ਪੁਰਾਣੇ ਹੜੱਪਾ ਨੂੰ ਨਸ਼ਟ ਕਰਨ ਵਾਲ਼ੇ ਗੈਰ-ਹੜੱਪਾਈ ਲੋਕਾਂ ਦੀ ਸੀ। ਚੰਹੁਦੜੋ ਵਿੱਚ ਵੀ ਇਸ ਗੱਲ ਦੇ ਸਬੂਤ ਮਿਲ਼ਦੇ ਹਨ ਕਿ ਉੱਥੋਂ ਦੇ ਲੋਕਾਂ ‘ਤੇ ਬਰਬਰ ਲੋਕਾਂ ਨੇ ਖੁਦ ਨੂੰ ਥੋਪ ਦਿੱਤਾ।
ਦਿਲਚਸਪ ਗੱਲ ਹੈ ਕਿ ਆਰੀਆਂ ਦੇ ਮੁੱਢਲੇ ਗ੍ਰੰਥ ਰਿਗਵੇਦ ਵਿੱਚ ਵੀ ਅਣ-ਆਰੀਆਂ ਦੇ ਨਗਰਾਂ ਦੇ ਵਿਨਾਸ਼ ਦੇ ਵੇਰਵੇ ਮਿਲ਼ਦੇ ਹਨ। ਉਹਨਾਂ ਵਿੱਚ ਹਰਿਯੂਪੀਯ ਨਾਮੀ ਸਥਾਨ ਵਿੱਚ ਇੱਕ ਜੰਗ ਦਾ ਜ਼ਿਕਰ ਹੋਇਆ ਹੈ। ਇਸ ਥਾਂ ਨੂੰ ਹੜੱਪਾ ਦੇ ਨਾਂ ਨਾਲ਼ ਪਹਿਚਾਣਿਆ ਗਿਆ ਹੈ ਪਰ ਕਈ ਵਿਦਵਾਨਾਂ ਨੇ ਇਸ ‘ਤੇ ਸ਼ੱਕ ਪ੍ਰਗਟਾਇਆ ਹੈ। ਇਸ ਸਭ ਤੋਂ ਇਹ ਨਤੀਜਾ ਨਿੱਕਲ਼ ਸਕਦਾ ਹੈ ਕਿ ‘ਹਮਲਾਵਰ’ ਹਿੰਦ ਆਰੀਆ ਭਾਸ਼ਾ ਬੋਲਣ ਵਾਲ਼ੇ ਬਰਬਰ ਲੋਕ ਸਨ ਜੋ ਘੋੜਿਆਂ ਦੀ ਵਰਤੋਂ ਕਰਦੇ ਸਨ ਅਤੇ ਪਹਾੜੀ ਰਾਹ ਰਾਹੀਂ ਇਰਾਨ ਤੋਂ ਇੱਥੇ ਆਏ ਹੋਣਗੇ। ਪਰ ਨਾ ਤਾਂ ਪੁਰਾਤੱਤਵਿਕ ਅਤੇ ਨਾ ਹੀ ਭਾਸ਼ਾ-ਵਿਗਿਆਨਿਕ ਸਬੂਤਾਂ ਤੋਂ ਹੀ ਬਿਨਾਂ ਸ਼ੱਕ ਇਹ ਸਿੱਧ ਹੁੰਦਾ ਹੈ ਕਿ ਹੜੱਪਾਈਆਂ ਅਤੇ ਸ਼ਾਇਦ ਕਈ ਲਹਿਰਾਂ ਵਿੱਚ ਭਾਰਤ ਆਉਣ ਵਾਲ਼ੇ ਆਰੀਆਂ ਦਾ ਇੱਕ ਦੂਜੇ ਖਿਲਾਫ਼ ਕੋਈ ਵੱਡਾ ਸੰਘਰਸ਼ ਹੋਇਆ ਸੀ।

ਜਾਤ, ਜਮਾਤ ਅਤੇ ਪਛਾਣਵਾਦੀ ਸਿਆਸਤ -ਸ਼ਿਵਾਨੀ
ਜਿਸ ਨੂੰ ਪਛਾਣਵਾਦੀ ਸਿਆਸਤ ਜਾਂ ਪਛਾਣ ਦੀ ਸਿਆਸਤ ਕਿਹਾ ਜਾਂਦਾ ਹੈ, ਉਸ ਦੀ ਸ਼ੁਰੂਆਤ ਵੱਡੀ ਪੱਧਰ ‘ਤੇ 1980 ਦੇ ਦਹਾਕੇ ਵਿੱਚ ਦੇਖੀ ਜਾ ਸਕਦੀ ਹੈ। ਇਸ ਦੇ ਕੇਂਦਰ ਵਿੱਚ ਜਿਹਾ ਕਿ ਇਸ ਦੇ ਨਾਂ ਤੋਂ ਹੀ ਸਾਫ਼ ਹੈ, ਪਛਾਣ ਦਾ ਸੰਕਲਪ ਹੈ। ਸਮਾਜਸ਼ਾਸਤਰੀ ਜਾਂ ਸਮਾਜਕ ਨਰਸ਼ਾਸਤਰੀ ਅਰਥਾਂ ਵਿੱਚ ‘ਪਛਾਣ’ ਆਚਰਣ ਸਬੰਧੀ ਅਤੇ ਵਿਅਕਤੀਗਤ ਵਿਸ਼ੇਸ਼ਤਾਵਾਂ ਦਾ ਉਹ ਸਮੁੱਚ ਹੈ ਜਿਹੜਾ ਕਿਸੇ ਵੀ ਵਿਅਕਤੀ ਨੂੰ ਇੱਕ ਸਮੂਹ ਦੇ ਮੈਂਬਰ ਵਜੋਂ ਪਛਾਣ ਦਿੰਦਾ ਹੈ। ਇਹ ਪਛਾਣ ਜਾਤ, ਲਿੰਗ, ਧਾਰਮਿਕ ਫਿਰਕੇ, ਨਸਲ ਆਦਿ ਬਾਹਰਮੁਖੀ ਸਮਾਜਕ ਕਿਸਮਾਂ ਦੁਆਰਾ ਤੈਅ ਹੁੰਦੀ ਹੈ ਅਤੇ ਆਮ ਤੌਰ ‘ਤੇ ਸਾਪੇਖਕ ਰੂਪ ਵਿੱਚ ਸਥਿਰ, ਟਿਕੀ ਹੋਈ ਅਤੇ ਸੁਭਾਵਕ ਰੂਪ ਤੋਂ ਪ੍ਰਦਾਨ ਮੰਨੀ ਜਾਂਦੀ ਹੈ। ਪਛਾਣਾਵਾਦੀ ਸਿਆਸਤ ਦਾ ਸ਼ੁਰੂਆਤੀ ਨੁਕਤਾ ਪਛਾਣ ਦੀ ਇਹੀ ਪ੍ਰੀਭਾਸ਼ਾ ਹੈ। ਪਰ ਇਹ ਇੱਕ ਸਮੂਹਕ ਵਰਤਾਰੇ ਵਜੋਂ ਕਿਸੇ ਇੱਕ ਪਛਾਣ ਦੀ ਗੱਲ ਨਹੀਂ ਕਰਦੀ, ਸਗੋਂ ਕਈ ਸਾਰੀਆਂ ਵਿਖੰਡਤ ਪਛਾਣਾਂ ‘ਤੇ ਜ਼ੋਰ ਦਿੰਦੀ ਹੈ। ਪਛਾਣਾਂ ਦਾ ਵਿਖੰਡੀਕਰਣ ਨਾ ਸਿਰਫ਼ ਮਨੁੱਖ ਦੀ ਸ਼ਖਸੀਅਤ ਦੇ ਪੱਧਰ ‘ਤੇ ਹੁੰਦਾ ਹੈ, ਸਗੋਂ ਸੰਪੂਰਣ ਸਮਾਜ ਦੇ ਪੱਧਰ ‘ਤੇ ਵੀ ਕੀਤਾ ਜਾਂਦਾ ਹੈ। ਇੱਕ ਜਮਾਤੀ ਸਮਾਜ ਵਿੱਚ ਕਿਸੇ ਵੀ ਮਨੁੱਖ ਦੀਆਂ ਬਹੁਪੱਧਰੀ ਪਛਾਣਾਂ ਹੁੰਦੀਆਂ ਹਨ। ਹਰ ਮਨੁੱਖ ਦੀ ਕੋਈ ਜਾਤ, ਭਾਸ਼ਾ, ਖੇਤਰ, ਕੌਮੀਅਤ ਦੀ ਪਛਾਣ ਹੁੰਦੀ ਹੈ। ਪਛਾਣਵਾਦੀ ਸਿਆਸਤ ਇਨ੍ਹਾਂ ਸਾਰੀਆਂ ਪਛਾਣਾਂ ਨੂੰ ਉਭਾਰਦੀ ਹੈ ਅਤੇ ਇਨ੍ਹਾਂ ਦਾ ਸਾਰਕਰਨ (ਏਸੈਸ਼ੀਅਲਾਈਜ਼ੇਸ਼ਨ) ਕਰਦੀ ਹੈ। ਇੱਕ ਪਛਾਣ (ਜਿਸ ਨੂੰ ਸ਼ੁੱਧ ਅਰਥਾਂ ਵਿੱਚ ਪਛਾਣ ਕਿਹਾ ਵੀ ਨਹੀਂ ਜਾ ਸਕਦਾ) ਜਿਸ ਦਾ ਇਹ ਸਿਆਸਤ ਜ਼ਿਕਰ ਤੱਕ ਨਹੀਂ ਕਰਦੀ, ਉਹ ਹੈ ਜਮਾਤੀ ਪਛਾਣ। ਜਮਾਤੀ ਪਛਾਣ ਕੁਦਰਤੀ ਰੂਪ, ਨਸਲੀ, ਖੇਤਰੀ, ਜਾਂ ਭਾਸ਼ਾਈ ਰੂਪ ਤੋਂ ਪ੍ਰਦਾਨ ਨਹੀਂ ਹੁੰਦੀ। ਜਮਾਤੀ ਪਛਾਣ ਸਮਾਜ ਦੀ ਬੁਨਿਆਦੀ ਸਰਗਰਮੀ ਭਾਵ ਪੈਦਾਵਾਰੀ ਸਰਗਰਮੀ ਵਿੱਚ ਉਸਰਦੀ ਹੈ, ਜਿਸ ਵਿੱਚ ਲੱਗੇ ਲੋਕ ਆਪਸ ਵਿੱਚ ਆਪਣੀ ਇੱਛਾ ਤੋਂ ਅਜ਼ਾਦ ਕੁਝ ਨਿਸ਼ਚਤ ਸਮਾਜਕ ਸਬੰਧ ਸਥਾਪਤ ਕਰਦੇ ਹਨ। ਪਰ ਪਛਾਣਵਾਦੀ ਸਿਆਸਤ ਇਸ ਪਛਾਣ ‘ਤੇ ਕਦੀ ਜ਼ੋਰ ਨਹੀਂ ਦਿੰਦੀ। ਤੁਹਾਨੂੰ ਅਜਿਹੀਆਂ ਸਵੈਸੇਵੀ ਜਥੇਬੰਦੀਆਂ ਮਿਲ਼ ਜਾਣਗੀਆਂ ਜਿਹੜੀਆਂ ਜੇਂਡਰ, ਜਾਤ, ਖੇਤਰੀ, ਜਾਂ ਭਾਸ਼ਾਈ ਪਛਾਣ ਦੇ ਅਧਾਰ ‘ਤੇ ਬਣੀਆਂ ਹੋਣ। ਪਰ ਤੁਹਾਨੂੰ ਅਜਿਹਾ ਕੋਈ ਐ.ਜੀ.ਓ. ਵਿਰਲੇ ਹੀ ਮਿਲ਼ੇਗਾ ਜਿਹੜਾ ਮਜ਼ਦੂਰ ਐਨ.ਜੀ.ਓ. ਹੋਵੇਗਾ!
ਪੁਰਾਣੀ ਭਾਈਚਾਰਕ ਪਛਾਣ ਨੂੰ ਜ਼ਿਆਦਾ ਰੇਖਾਂਕਤ ਅਤੇ ਜਮਾਤੀ ਪਛਾਣ ਨੂੰ ਨਜ਼ਰਅੰਦਾਜ਼ ਕਰਨ ਪਿੱਛੇ ਦਾ ਮਕਸਦ ਕੀ ਹੈ? ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਪਛਾਣਵਾਦੀ ਸਿਆਸਤ ਦੀ ਉਤਪਤੀ ਦੇ ਸੰਸਾਰ ਵਿਆਪੀ ਪਦਾਰਥਕ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ। ਨਾਲ਼ ਹੀ, ‘ਨਵੀਂ ਸਮਾਜਕ ਲਹਿਰ’, ਸੰਸਾਰ ਸਮਾਜਕ ਮੰਚ ਜਿਹੇ ਮੰਚਾਂ ਅਤੇ ਗ਼ੈਰ ਸਰਕਾਰੀ ਜਥੇਬੰਦੀਆਂ (ਐਨ.ਜੀ.ਓ.) ਦੀ ਉਤਪਤੀ ਦੇ ਵਰਤਾਰੇ ਨੂੰ ਪਛਾਣਵਾਦੀ ਸਿਆਸਤ ਦੇ ਪਰਿਪੇਖ ਵਿੱਚ ਸੰਦਰਭਤ ਕਰਨਾ ਹੋਵੇਗਾ।
ਪਛਾਣਵਾਦੀ ਸਿਆਸਤ ਦੀ ਉਤਪਤੀ ਦਾ ਪਦਾਰਥਕ ਪਿਛੋਕੜ
1980 ਅਤੇ 1990 ਦੇ ਦਹਾਕੇ ਵਿੱਚ ਸੰਸਾਰੀਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਦੇ ਬਾਅਦ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿੱਚ ਜਿਥੇ ਨਵਉਦਾਰਵਾਦੀ ਨਵੀਂਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ, ਉਥੇ ਵੱਡੀ ਪੱਧਰ ‘ਤੇ ਲੋਕ ਉਜੜੇ, ਬੇਰੁਜ਼ਗਾਰੀ ਤੇਜ਼ ਰਫ਼ਤਾਰ ਨਾਲ਼ ਵਧੀ ਅਤੇ ਲੋਕਾਂ ਵਿੱਚ ਬੇਚੈਨੀ ਕਾਫੀ ਤੇਜ਼ੀ ਨਾਲ਼ ਵਧੀ। ਅਜਿਹੀ ਹਾਲਤ ਵਿੱਚ, ਲੋਕਾਂ ਵਿੱਚ ਸੰਸਾਰੀਕਰਣ ਦੀਆਂ ਪ੍ਰਕਿਰਿਆਵਾਂ ਦੇ ਪ੍ਰਭਾਵਾਂ ਤੋਂ ਪਨਪ ਰਹੇ ਭਿਅੰਕਰ ਗੁੱਸੇ ਤੇ ਠੰਡੇ ਪਾਣੀ ਦਾ ਛਿੜਕਾਅ ਕਰਨ ਅਤੇ ਤਿੱਖੀਆਂ ਹੁੰਦੀਆਂ ਜਮਾਤੀ ਵਿਰੋਧਤਾਈਆਂ ਨੂੰ ਧੁੰਦਲਾ ਕਰਨ ਲਈ ਪਛਾਣਵਾਦੀ ਸਿਆਸਤ ਦੇ ਵਿਚਾਰਧਾਰਕ ਸੰਦ ਦੀ ਲੋੜ ਪੈਦਾ ਹੋਈ, ਜਿਹੜੀ ਸਿੱਧੇ ਤੌਰ ‘ਤੇ ਕਾਫੀ ਰੈਡੀਕਲ ਗੱਲਾਂ ਕਰਦੀ ਹੋਵੇ। ਪਛਾਣਵਾਦੀ ਸਿਆਸਤ ਦੇ ”ਕੰਢੇ ‘ਤੇ” ਜਾਂ ”ਹਾਸ਼ੀਏ” ‘ਤੇ ਧੱਕ ਦਿੱਤੀਆਂ ਇੱਜ਼ਤਾਂ ਜਾਂ ਪਛਾਣਾਂ ਦੀ ਗੱਲ ਕਰਕੇ ਜਮਾਤੀ ਪਛਾਣ ਨੂੰ ਅੱਖੋਂ ਪਰੋਖੇ ਕਰਦੀ ਹੈ। ਉਦਾਹਰਣ ਵਜੋਂ, ਫਰਾਂਸਿਸੀ ਸਰਕਾਰ ਦੇ ਪੈਸੇ ਨਾਲ਼ ਕੰਮ ਕਰਨ ਵਾਲ਼ੀ ਐਨ.ਜੀ.ਓ. ਵਰਲ਼ਡ ਮਾਉਂਟੇਂਸ ਪੀਪਲਜ਼ ਐਸੋਸੀਏਸ਼ਨ। ਇਹ ਐਨ.ਜੀ.ਓ. ਦੇਸ਼ ਦੀ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਪਹਾੜੀ ਖੇਤਰ ਵਿੱਚ ਰਹਿਣ ਵਾਲ਼ੇ ਲੋਕਾਂ ਨੂੰ ਇੱਕਜੁੱਟ ਕਰਨ ਦੀ ਹੋਕਾ ਦਿੰਦੀ ਹੈ! ਇਸ ਦੇ ਅਨੁਸਾਰ ਪਹਾੜੀ ਲੋਕਾਂ ਵਿੱਚ ਗ਼ਰੀਬ ਅਤੇ ਅਮੀਰ ਹੋਣ ਵੀ ਤਾਂ ਉਨ੍ਹਾਂ ਦੇ ਮੁੱਦੇ ਇੱਕ ਹਨ, ਕਿਉਂਕਿ ਉਹ ਪਹਾੜਾਂ ‘ਤੇ ਰਹਿੰਦੇ ਹਨ! ਇਹ ਵੀ ਇੱਕ ਤਰ੍ਹਾਂ ਦੀ ਖੇਤਰੀ ਅਤੇ ਜਾਤੀਵਾਦੀ ਪਛਾਣ ਦੇ ਹੋਕੇ ‘ਤੇ ਅਧਾਰਤ ਸਿਆਸਤ ਹੈ।
ਇਸ ਤਰ੍ਹਾਂ ਸੰਸਾਰੀਕਰਨ ਦੀ ਵਜ੍ਹਾ ਨਾਲ਼ ਤਿੱਖੀ ਹੋਈ ਜਮਾਤੀ ਵੰਡ ਅਤੇ ਧਰੁਵੀਕਰਣ ਦੇ ਨਤੀਜੇ ਵਜੋਂ ਕਿਸੇ ਜਮਾਤ ਅਧਾਰਤ ਏਕਤਾ ਨੂੰ ਬਨਣ ਤੋਂ ਰੋਕਣ ਵਿੱਚ ਪਛਾਣਵਾਦੀ ਸਿਆਸਤ ਦੀ ਵਰਤੋਂ ਕੀਤੀ ਗਈ। ਪਛਾਣ ਦੀ ਸਿਆਸਤ ਅਸਲ ਵਿੱਚ ਸੰਸਾਰ ਸਰਮਾਏਦਾਰੀ ਦੀ ਅੰਦਰੂਨੀ ਕਾਰਜ ਪ੍ਰਣਾਲੀ ਦੀ ਹੀ ਇੱਕ ਹਿੱਸਾ ਹੈ, ਜਿਹੜੀ ਸੰਸਾਰੀਕਰਣ ਦੀ ਪ੍ਰਕਿਰਿਆ ਦੇ ਲਾਜ਼ਮੀ ਵਿਸਫੋਟਕ ਸਮਾਜਕ ਨਤੀਜਿਆਂ ਨੂੰ ਕੰਟਰੋਲ ਵਿੱਚ ਰੱਖਣ ਲਈ ਇੱਕ ਪ੍ਰਤੀਸੰਤੁਲਨਕਾਰੀ ਤਾਕਤ ਦੇ ਰੂਪ ਵਿੱਚ ਖੁਦ ਸਰਮਾਏਦਾਰੀ ਦੁਆਰਾ ਪਾਲ਼ੀ ਗਈ ਹੈ। ਸਰਮਾਏ ਦਾ ਅਜ਼ਾਦ ਤਰਕ ਜੇ ਬੇਰੋਕ ਗਤੀ ਨਾਲ਼ ਵਿਕਸਤ ਹੋਵੇ, ਤਾਂ ਸਮਾਜਕ ਜਮਾਤੀ ਧਰੁਵੀਕਰਣ ਅਤੇ ਤਿੱਖੀਆਂ ਸਮਾਜਕ ਵਿਰੋਧਤਾਈਆਂ ਦਾ ਵਿਸਫੋਟ ਛੇਤੀ ਹੀ ਸਰਮਾਏਦਾਰੀ ਢਾਂਚੇ ਨੂੰ ਉਸ ਦੀ ਹੋਣੀ ਤੱਕ ਪਹੁੰਚਾ ਦੇਵੇਗਾ। ਇਸ ਨੂੰ ਰੋਕਣ ਲਈ ਪੂਰੀ ਦੁਨੀਆਂ ਵਿੱਚ ਬੁਰਜ਼ੂਆ ਸਿਧਾਂਤਕਾਰ, ਰਾਜਸੱਤ੍ਹਾਵਾਂ, ਕੌਮਾਂਤਰੀ ਸੰਸਥਾਵਾਂ ਤਰ੍ਹਾਂ-ਤਰ੍ਹਾਂ ਦੇ ‘ਸਪੀਡ ਬ੍ਰੇਕਰ’ ਅਤੇ ‘ਸੇਫਟੀ ਵਾਲਵ’ ਬਣਾਉਂਦੀਆਂ ਰਹਿੰਦੀਆਂ ਹਨ, ਢਾਂਚੇ ਦੀ ਹਿਫਾਜ਼ਤ ਲਈ ਦੂਜੀ, ਤੀਜੀ ਸਰੱਖਿਆ ਕਤਾਰ ਖੜ੍ਹੀ ਕਰਦੀ ਰਹਿੰਦੀ ਹੈ, ਅਤੇ ਲੋਕ ਘੋਲ਼ਾਂ ਵਿੱਚ ਤਰ੍ਹਾਂ ਤਰਾਂ ਦੇ ‘ਟ੍ਰੋਜਨ ਹਾਰਸ’ ਵਾੜਦੀਆਂ ਰਹਿੰਦੀਆਂ ਹਨ। ਵਰਲਡ ਸੋਸ਼ਲ ਫੋਰਮ ਜਿਹੇ ਮੰਚ ਇਸੇ ਟ੍ਰੋਜਨ ਹਾਰਸ ਦੀ ਭੂਮਿਕਾ ਨਿਭਾ ਰਹੇ ਹਨ, ਜਿਹੜੇ ਕਿ ਅਖੌਤੀ ‘ਨਵੀਆਂ ਸਮਾਜਕ ਲਹਿਰਾਂ’ ਦੇ ਸਾਂਝੇ ਮੰਚ ਹੋਣ ਦਾ ਦਾਅਵਾ ਕਰਦੇ ਹਨ। ਇਹ ਨਾਂ ਵੀ ਵਿਲੱਖਣ ਹੈ। ਇਹ ਆਪਣੇ ਸਮਾਜਕ ਹੋਣ ‘ਤੇ ਇਸ ਲਈ ਜ਼ੋਰ ਦਿੰਦੇ ਹਨ, ਕਿਉਂਕਿ ਇਹ ਸਿਆਸੀ ਨਹੀਂ ਹਨ। ਸਿਆਸੀ ਹੋਣ ਦਾ ਅਰਥ ਹੋਵੇਗਾ ਸੱਤ੍ਹਾ ਦੇ ਸੁਆਲ ਨੂੰ ਉਠਾਉਣਾ, ਢਾਂਚੇ ਦੇ ਸੁਆਲ ਨੂੰ ਉਠਾਉਣਾ। ਪਰ ਇਹ ਲਹਿਰਾਂ ਇਸੇ ਸੁਆਲ ਨੂੰ ਨਹੀਂ ਉਠਾਉਣਾ ਚਾਹੁੰਦੀਆਂ ਹਨ। ਅੱਜ ਇਹੀ ਕੰਮ ਅਖੌਤੀ ‘ਨਿਊ ਸੋਸ਼ਲ ਮੂਵਮੈਂਟਸ’ ਅਤੇ ਪਛਾਣਵਾਦੀ ਸਿਆਸਤ ਦਾ ਨਾਅਰਾ ਬੁਲੰਦ ਕਰਨ ਵਾਲ਼ੇ ਸਾਰੇ ਐਨ.ਜੀ.ਓ. ਅਤੇ ਉਨ੍ਹਾਂ ਦੁਆਰਾ ਪ੍ਰਯੋਜਤ ਜਥੇਬੰਦੀਆਂ ਅਤੇ ਲਹਿਰਾਂ ਕਰ ਰਹੀਆਂ ਹਨ। ਸੁਆਲਾਂ ਦੇ ਦਾਇਰੇ ਤੋਂ ਇਹ ਸੱਤ੍ਹਾ ਅਤੇ ਢਾਂਚੇ ਨੂੰ ਗ਼ਾਇਬ ਕਰ ਦਿੰਦੇ ਹਨ। ਸਰਮਾਏਦਾਰੀ ਜਮਾਤ ਕਦੇ ਕਟਿਹਰੇ ਵਿੱਚ ਨਹੀਂ ਖੜ੍ਹੀ ਕੀਤੀ ਜਾਂਦੀ। ਦੁਸ਼ਮਣ ਕੌਣ ਹੈ ਇਹ ਨਹੀਂ ਦੱਸਿਆ ਜਾਂਦਾਂ, ਲੜਨਾ ਕਿਸ ਨਾਲ਼ ਹੈ ਇਹ ਨਹੀਂ ਦਸਿਆ ਦਸਿਆਂ ਜਾਂਦਾ। ਸਰਕਾਰ ‘ਤੇ ਉਂਗਲੀ ਉਠਾਉਣ ਨੂੰ ਗ਼ਲਤ ਦਸਿਆ ਜਾਂਦਾ ਹੈ, ਅਤੇ ਬੁਨਿਆਦੀ (ਰੈਡੀਕਲ) ਜੁਮਲ਼ਿਆਂ ਦੀ ਵਰਤੋਂ ਕਰਦੇ ਹੋਏ ਲੋਕਾਂ ਦੀ ਪਹਿਲਕਦਮੀ, ਹੇਠਾਂ ਤੋਂ ਪਹਿਲਕਦਮੀ ਆਦਿ ਦੀ ਗੱਲ ਕਰਦੇ ਹੋਏ, ਹਰ ਦੁੱਖ, ਤਕਲੀਫ, ਅਤੇ ਦਿੱਕਤ ਨੂੰ ਜ਼ਿੰਮੇਦਾਰੀ ਲੋਕਾਂ ‘ਤੇ ਸੁੱਟ ਦਿੱਤੀ ਜਾਂਦੀ ਹੈ।
ਇਥੇ ਇੱਕ ਮਹੱਤਵਰੂਪਣ ਨੁਕਤੇ ਵੱਲ ਧਿਆਨ ਦਿਵਾਉਣ ਦੀ ਲੋੜ ਹੈ। ਸਰਮਾਏਦਾਰੀ ਢਾਂਚਾ ਇੱਕ ‘ਹੋਮੋਜੇਨਾਇਜ਼ਰ’ ਹੁੰਦਾ ਹੈ, ਅਤੇ ਉਸ ਨੂੰ ਪਛਾਣ ਦੇ ਪੱਧਰ ‘ਤੇ ਇੱਕ ਹੱਦ ਤੱਕ ਇਕਰੂਪਤਾ ਦੀ ਲੋੜ ਪੈਂਦੀ ਹੈ। ਆਰਥਿਕ ਪੱਧਰ ‘ਤੇ ਸਰਮਾਏਦਾਰੀ ਇੱਕ ਸਰਵਵਿਆਪਕਤਾ ਦੀ ਪ੍ਰਕਿਰਿਆ ਨੂੰ ਅੰਜ਼ਾਮ ਦਿੰਦੀ ਹੈ। ਆਰਥਿਕ ਸਰਵਵਿਆਪਕਤਾ ਉੱਚ-ਉਸਾਰ ਵਿੱਚ ਵੀ ਸਰਵਵਿਆਪਕਤਾ ਦਾ ਪ੍ਰਗਟਾਵਾ ਕਰਦੀ ਹੈ। ਇੱਕ ਸਰਵਵਿਆਪਕਤਾ ਸਰਮਾਏਦਾਰੀ ਆਦਮੀ/ਔਰਤ ਦੀ ਪਛਾਣ ਦਾ ਵੀ ਕਰਦੀ ਹੈ ਅਤੇ ਇੱਕ ਮਨੁੱਖ ਵਜੋਂ, ਇੱਕ ਅਜ਼ਾਦ ਵਿਅਕਤੀ ਵਜੋਂ ਵੀ ਕਰਦੀ ਹੈ, ਘੱਟੋ ਘੱਟ ਫੌਰੀ ਤੌਰ ‘ਤੇ ਤਾਂ ਸਥਾਪਤ ਕਰਦੀ ਹੀ ਹੈ। ਸਰਮਾਏਦਾਰੀ ਹੀ ਮਜ਼ਦੂਰ ਜਮਾਤ ਅੰਦਰ ਇੱਕ ਜਮਾਤੀ ਚੇਤਨਾ ਪੈਦਾ ਕਰਦੀ ਹੈ, ਅਤੇ ਇਸ ਰੂਪ ਵਿੱਚ ਜੇ ਹਾਲੇ ਜਮਾਤ ਨੂੰ ਵੀ ਇੱਕ ਖਾਸ ਇਤਿਹਾਸਕ ਅਰਥ ਵਿੱਚ ਪਛਾਣ ਕਹੀਏ ਤਾਂ, ਇੱਕ ਜਮਾਤੀ ਪਛਾਣ ਦੀ ਉਸਾਰੀ ਕਰਦੀ ਹੈ। ਪਰ ਇਹ ਸਰਵਆਪਿਕ ਪਛਾਣ ਸਰਮਾਏਦਾਰੀ ਲਈ ਖ਼ਾਸ ਤੌਰ ‘ਤੇ ਉਸ ਦੇ ਸਭ ਤੋਂ ਜ਼ਿਆਦਾ ਮਰਨ ਕਿਨਾਰੇ ਪਈ ਅਤੇ ਪਰਜੀਵੀ ਦੌਰ ਵਿੱਚ ਖ਼ਤਰਨਾਕ ਸਾਬਤ ਹੋ ਸਕਦੀ ਹੈ, ਕਿਉਂਕਿ ਆਪਣੇ ਆਪ ਹੀ ਇਹ ਜਮਾਤੀ ਧਰੁਵੀਕਰਨ ਵੱਲ ਵਧਦੀ ਹੈ। ਸਰਮਾਏਦਾਰੀ ਸਮਾਜ ਵਿੱਚ ਜਮਾਤੀ ਵੰਡ ਨੂੰ ਪਹਿਲੀ ਵਾਰ ਏਨੇ ਤਿੱਖੇ ਰੂਪ ਵਿੱਚ ਪੈਦਾ ਕਰਦੀ ਹੈ। ਇਸ ਪ੍ਰਕਿਰਿਆ ਵਿੱਚ ਪੈਦਾ ਹੋਣ ਵਾਲ਼ੀ ਇਹ ਜਮਾਤੀ ਚੇਤਨਾ ਹੀ ਸਰਮਾਏਦਾਰੀ ਲਈ ਘਾਤਕ ਹੁੰਦੀ ਹੈ।
ਇਸ ਲਈ ਆਪਣੀਆਂ ਸਾਰੀਆਂ ਅਗਾਂਹਵਧੂ ਸੰਭਾਵਨਾਵਾਂ ਤੋਂ ਖਾਲੀ ਅਤੇ ਮਰਨ ਕਿਨਾਰੇ ਪਈ ਸਰਮਾਏਦਾਰੀ ਨੂੰ ਆਰਥਿਕ ਪੱਧਰ ‘ਤੇ ਸਰਵਵਿਆਪੀਕਰਣ ਦੀ ਲੋੜ ਪੈਂਦੀ ਹੈ, ਪਰ ਉਚ ਉਸਾਰ ਦੇ ਪੱਧਰ ‘ਤੇ ਉਸ ਨੂੰ ਟੋਟੇ ਚਾਹੀਦੇ ਹੁੰਦੇ ਹਨ। ਜਗੀਰਦਾਰੀ ਵਿਰੋਧੀ ਘੋਲ਼ ਵਿੱਚ ਉਸ ਨੇ ਜਿਨ੍ਹਾਂ ਪਛਾਣਾਂ ਦੇ ਖ਼ਿਲਾਫ਼ ਲੜਾਈ ਛੇੜੀ ਸੀ, ਉਨ੍ਹਾਂ ਮ੍ਰਿਤ ਪਛਾਣਾਂ ਨੂੰ ਜੀਵਤ ਕਰਨ ਦੀ ਲੋੜ ਪੈਂਦੀ ਹੈ। ਇਸ ਵਿਆਪਕ ਪਰਿਪੇਖ ਵਿੱਚ ਹੀ ਪਛਾਣਵਾਦੀ ਸਿਆਸਤ ਦੇ ਪਿਛੇ ਦੇ ਸਿਆਸੀ ਏਜੰਡੇ ਨੂੰ ਰੱਖਿਆ ਜਾ ਸਕਦਾ ਹੈ।
ਪਛਾਣਵਾਦੀ ਸਿਆਸਤ ਅਤੇ ਉੱਤਰ-ਆਧੁਨਿਕਤਾਵਾਦ
ਇਹ ਹੋਰ ਕੁਝ ਨਹੀਂ ਉੱਤਰ-ਆਧੁਨਿਕ ਏਜੰਡਾ ਹੈ। ਉੱਤਰ-ਆਧੁਨਿਕ ਫਲਸਫਾ ਕਹਿੰਦਾ ਹੈ ਕਿ ਮਹਾਂਬਿਰਤਾਂਤਾਂ (ਗਰੈਂਡ ਨੇਰੇਟਿਵਜ਼) ਦਾ ਦੌਰ ਖਤਮ ਹੋ ਚੁਕਿਆ ਹੈ। ਹਰ ਕਿਸਮ ਦਾ ਸਰਵਵਿਆਪੀਕਰਣ, ਸਧਾਰਣੀਕਰਣ, ਸਮਾਂਗੀਕਰਨ (ਹੋਮੋਜੇਨਾਈਜ਼ੇਸ਼ਨ), ਅਤੇ ਮਾਨਕੀਕਰਣ ਜ਼ਾਬਰ ਹੁੰਦਾ ਹੈ। ਪੱਛਮੀਂ ਸਾਮਰਾਜਵਾਦ ਆਧੁਨਿਕਤਾ, ਤਰਕ, ਆਦਿ ਦੇ ਨਾਂ ‘ਤੇ ਪੂਰਵੀ ਸੰਸਾਰ ਨੂੰ ਅਧੀਨ ਬਣਾਉਂਦਾ ਹੈ। ਉੱਤਰ-ਆਧੁਨਿਕਤਾਵਾਦੀ ਫਲਸਫ਼ੇ ਅਨੁਸਾਰ, ਅਸਲ ਵਿੱਚ, ਇਹ ਸਾਰੀਆਂ ਵਿਚਾਰਧਾਰਾਵਾਂ ਪ੍ਰਬੋਧਨ ਨਾਂ ਦੀ ਇੱਕ ਪੱਛਮੀਂ ਸਾਜਿਸ਼ ਦਾ ਹਿੱਸਾ ਹਨ! ਪੱਛਮੀਂ ਬਸਤੀਵਾਦੀ ਚਰਚਾ ਦੇ ਬਰਕਸ ਇਹ ‘ਰਵਾਇਤੀ ਗਿਆਨ’, ‘ਪੂਰਬੀ ਮਸੂਮੀਅਤ’, ਦੇਸੀ ਭਾਈਚਾਰੇ, ਪਛਾਣ, ਭਾਸ਼ਾ, ਸੱਭਿਆਚਾਰ ਆਦਿ ਨੂੰ ਵਡਿਆਉਂਦਾ ਹੈ। ਭਾਵੇਂ, ਉੱਤਰ-ਆਧੁਨਿਕਤਾਵਾਦ ਹਰ ਤਰ੍ਹਾਂ ਦੇ ਸਰਵਵਿਆਪੀਕਰਣ ਦੇ ਖਿਲਾਫ਼ ਹੈ, ਪਰ ਆਧੁਨਿਕਤਾ ਦੇ ਖਿਲਾਫ਼ ਆਪਣੇ ਇਸ ਯੁੱਧ ਵਿੱਚ ਇਹ ਸਾਰੇ ਸਾਡੀਆਂ ਪੂਰਬ ਆਧੁਨਿਕ/ਪੂਰਬੀ ਪਛਾਣਾਂ ਦਾ ਹਾਂ-ਪੱਖੀ ਨਿਰਪੇਖੀਕਰਣ ਕਰਦਾ ਹੈ। ਜਿਹੜਾ ਦੇਸੀ ਹੈ, ਪੂਰਵ ਆਧੁਨਿਕ ਹੈ, ਉਹ ਚੰਗਾ ਹੈ, ਆਧੁਨਿਕਤਾ ਬੇਲੋੜੀ ਹੈ।
ਲਿਓਤਾਰ ਨੇ 1970 ਦੇ ਦਹਾਕੇ ਦੇ ਮਗਰਲੇ ਅੱਧ ਅਤੇ 1980 ਦੇ ਦਹਾਕੇ ਦੇ ਪਹਿਲੇ ਅੱਧ ਵਿੱਚ ਫਲਸਫ਼ੇ ਦੇ ਧਰਾਤਲ ‘ਤੇ ਉੱਤਰ-ਆਧੁਨਿਕਤਾਵਾਦ ਦੇ ਏਜੰਡੇ ਦੀ ਸ਼ੁਰੂਆਤ ਕੀਤੀ ਸੀ। ਅੱਗੇ ਸਭ ‘ਉੱਤਰ’ ਵਿਚਾਰ ਸਾਰਣੀਆਂ ਜੁੜਦੀਆਂ ਚਲੀਆਂ ਗਈਆਂ , ਜਿਵੇਂ ਕਿ ਉੱਤਰ-ਬਸਤੀਵਾਦੀ ਚਿੰਤਨ, ਉੱਤਰ-ਸੰਰਚਨਾਵਾਦ, ਉੱਤਰ-ਮਾਰਕਸਵਾਦ, ਉੱਤਰ-ਨਾਰੀਵਾਦ, ਉੱਤਰ-ਪੂਰਬਵਾਦ, ਆਦਿ। ਬੁਨਿਆਦੀ ਰੂਪ ਵਿੱਚ ਇਹ ਸਾਰੇ ਉੱਤਰ-ਆਧੁਨਿਕ ਚਿੰਤਨ ਦੇ ਹੀ ਵੱਖ ਵੱਖ ਹਿੱਸੇ, ਆਯਾਮ ਜਾਂ ਵਿਸਥਾਰ ਹਨ। ਇਨ੍ਹਾਂ ਸਾਰੀਆਂ ਚਿੰਤਨ ਸਾਰਣੀਆਂ ਦੇ ਕੇਂਦਰ ਵਿੱਚ ‘ਸੱਤ੍ਹਾ’ ਦਾ ਸੰਕਲਪ ਹੈ। ਉੱਤਰ-ਆਧੁਨਿਕ ਚਿੰਤਨ ਦੇ ਇੱਕ ਪ੍ਰਮੁੱਖ ਧੁਰੰਦਰ ਮਿਸ਼ੇਲ ਫੂਕੋ ਅਨੁਸਾਰ ਸੱਤ੍ਹਾ ਪੋਰ ਪੋਰ ਵਿੱਚ ਸਮਾਈ ਹੁੰਦੀ ਹੈ ਅਤੇ ਵਿਕੇਂਦਰੀਕ੍ਰਿਤ ਹੁੰਦੀ ਹੈ। ਇਹ ਨਿੱਤ ਦੇ ਜੀਵਨ ਦੇ ਅੰਗ ਅੰਗ ਵਿੱਚ ਮੌਜੂਦ ਹੁੰਦੀ ਹੈ ਅਤੇ ਲੋਕਾਂ ਦੁਆਰਾ ਇੰਟਰਨਲਾਈਜ਼ ਕਰ ਲਈ ਜਾਂਦੀ ਹੈ। ਇਹ ਟਾਕਰੇ ਤੋਂ ਪਰ੍ਹੇ ਹੈ ਕਿਉਂਕਿ ਕੋਈ ਵੀ ਕਾਰਗਕ ਸਮੂਹੱਕ ਵਿਰੋਧ, ਭਾਵ ਜਿਸ ਵਿੱਚ ਸਮਾਜਕ ਕਾਇਆਪਲ਼ਟੀ ਦੀ ਸੰਭਾਵਨਾ ਸਪੰਨਤਾ ਹੈ, ‘ਸੱਤ੍ਹਾ ਦੇ ਨਵੇਂ ਰੂਪ ਪੈਦਾ ਕਰ ਦਿੰਦਾ ਹੈ। ਇਸ ਲਈ ਕੋਈ ਵੀ ਸਮਾਜਕ ਕਾਇਆਪਲ਼ਟੀ ਲਈ ਸਮੂਹੱਕ ਤੌਰ ‘ਤੇ ਲੜੀ ਜਾਣ ਵਾਲ਼ੀ ਲੜਾਈ, ਅਣਚਾਹੀ ਹੈ। ਕੋਈ ਵੀ ਸਮੂਹਕ ਵਿਰੋਧ ਸੱਤ੍ਹਾ ਦੇ ਨਵੇਂ ਰੂਪਾਂ ਨੂੰ ਜਨਮ ਦੇਵੇਗਾ ਅਤੇ ਇਸ ਲਈ ਜਬਰ ਜਾਂ ਸਮੂਹਿਕ ਵਿਰੋਧ ਬੇਲੋੜਾ ਹੈ। ਸਮੂਹਿਕ ਵਿਰੋਧ ਅੰਤ ਵਿੱਚ ਸੱਤ੍ਹਾ ਨੂੰ ਹੀ ਜਨਮ ਦੇਵੇਗਾ, ਜਬਰ ਨੂੰ ਹੀ ਜਨਮ ਦੇਵੇਗਾ ਤਾਂ ਉਸ ਦੇ ਖਿਲਾਫ਼ ਵਿਰੋਧ ਦੀ ਕੋਈ ਵੀ ਜਹਿਮਤ ਉਠਾਉਣ ਦੀ ਲੋੜ ਕੀ ਹੈ? ਇਸ ਹਾਲਤ ‘ਚ ਤੁਸੀਂ ਸੱਤ੍ਹਾ ਦਾ ਵਿਰੋਧ ਕਿੰਝ ਕਰ ਸਕਦੇ ਹੋ? ਫੂਕੋ ਅਨੁਸਾਰ ਤੁਸੀਂ ਆਪਣੇ ਨਿੱਜੀ ਜੀਵਨ ਵਿੱਚ ਹਰ ਤਰ੍ਹਾਂ ਦੇ ਪੈਮਾਨੇ ਅਤੇ ਸਰਵਵਿਆਪਕਤਾ ਦਾ ਖੰਡਨ ਕਰਦੇ ਹੋਏ ਸੱਤ੍ਹਾ ਅਤੇ ਜਬਰ ਦਾ ਵਿਰੋਧ ਕਰ ਸਕਦੇ ਹੈ। ਸੱਤ੍ਹਾ ਅਤੇ ਜਬਰ ਦੀ ਬੁਨਿਆਦ ਵਿੱਚ ਹੀ ਮਾਣਕੀਕਰਣ, ਸਰਵਵਿਆਪੀਕਰਣ ਅਤੇ ਸਧਾਰਨੀਕਰਣ ਦਾ ਸੰਕਲਪ ਹੁੰਦਾ ਹੈ। ਵਿਅਕਤੀਗਤ ਨਿੱਜੀ ਜੀਵਨ ਵਿੱਚ ਲਿੰਗ ਪਛਾਣ, ਜਾਤੀਗਤ ਪਛਾਣ, ਆਦਿ ਨਾਲ਼ ਸਬੰਧਤ ਹਰ ‘ਨਾਰਮ’ ਅਤੇ ‘ਯੂਨੀਵਰਸਲ’ ਦੇ ਖਿਲਾਫ਼ ਬਗ਼ਾਵਤ ਕਰਨਾ ਹੀ ਇੱਕੋ ਇੱਕ ਰਾਹ ਹੈ। ਇਸੇ ਨੂੰ ਫੂਕੋ ਨੇ ਕਿਵਅਰ ਸਿਧਾਂਤ ਦਾ ਨਾਂ ਦਿੱਤਾ। ਇਹ ਐਂਵੇ ਹੀ ਨਹੀਂ ਹੈ ਕਿ ਦੁਨੀਆਂ ਵਿੱਚ ਬਦਲਵੀਂ ਲਿੰਗਕ ਪਛਾਣ ਨੂੰ ਲੈਕੇ ਸਾਰੀਆਂ ਐਨ.ਜੀ.ਓ. ਕੰਮ ਕਰ ਰਹੇ ਹਨ, ਜਿਹੜੇ ਕਿ ਐਲ.ਜੀ.ਬੀ.ਟੀ. (ਲੇਸਿਬਅਨ-ਗੇ-ਬਾਈਸੇਕਸੂਅਲ-ਟਰਾਂਸਜੇਂਡਰ) ਭਾਈਚਾਰਿਆਂ ਦੇ ਹੱਕਾਂ ਲਈ ਕੰਮ ਕਰ ਰਹੇ ਹਨ। ਸਪਸ਼ਟ ਹੈ ਕਿ ਕਿਸੇ ਵੀ ਤਰ੍ਹਾਂ ਦਾ ਸਮੂਹਿਕ ਵਿਰੋਧ (ਜਮਾਤੀ ਵਿਰੋਧ ਪੜ੍ਹੋ!) ਦੇ ਸੰਕਲਪ ਨੂੰ ਖ਼ਾਰਜ ਕਰਕੇ ਉੱਤਰ-ਆਧੁਨਿਕਾਵਾਦੀ ਤਬਦੀਲੀ ਤੋਂ ਹਰ ਤਰ੍ਹਾਂ ਦੀ ਏਜੰਸੀ ਖੋਹ ਲੈਂਦਾ ਹੈ।
ਤਾਂ ਹੱਲ ਕਿਸ ਚੀਜ਼ ਵਿੱਚ ਹੈ? ਕੁਝ ਹੋਰ ਉੱਤਰ-ਆਧੁਨਿਕ ਫਲਾਸਫ਼ਰ ਫੂਕੋ ਤੋਂ ਥੋੜ੍ਹਾ ਵੱਖਰਾ ਹੱਲ ਦਸਦੇ ਹਨ। ਉਨ੍ਹਾਂ ਅਨੁਸਾਰ, ਹੱਲ ਉਨ੍ਹਾਂ ਸੰਰਚਨਾਵਾਂ ਵਿੱਚ ਹੈ ਜਿਹੜੀਆਂ ਸੱਤ੍ਹਾ ਦੇ ਪ੍ਰਭਾਵ ਨਾਲ਼ ਦੂਸ਼ਤ ਨਹੀਂ ਹੋਈਆਂ ਹਨ। ਬਸਤੀਵਾਦ ਅਤੇ ਸਾਮਰਾਜਵਾਦ ਸੱਤ੍ਹਾ ਦਾ ਇੱਕ ਹੀ ਰੂਪ ਹੈ। ਉਸ ਦਾ ਵਿਰੋਧ ਬਸਤੀਵਾਦ ਵਿਰੋਧੀ ਘੋਲ਼ ਵਿੱਚ ਕੌਮਵਾਦ ਦੀ ਜ਼ਮੀਨ ਤੋਂ ਕੀਤਾ ਗਿਆ। ਪਰ ਕੌਮਵਾਦ ਵੀ ਇੱਕ ਆਧੁਨਿਕ ਫਲਸਫ਼ਾ ਹੈ, ਜਿਹੜਾ ਪੱਛਮ ਦੀ ਪੈਦਾਵਾਰ ਹੈ। ਇਸ ਲਈ ਇਸ ਵਿੱਚ ਵੀ ਅੰਦਰ ਮੌਜੂਦ ਸੰਰਚਨਾਵਾਂ ਹਨ। ਇਹੀ ਕਾਰਣ ਹੈ ਕਿ ਕੌਮਵਾਦ ਦੀ ਸਫਲ ਲੜਾਈ ਦੇ ਬਾਅਦ ਹੋਂਦ ਵਿੱਚ ਆਈ ਉੱਤਰ-ਬਸਤੀਵਾਦੀ ਰਾਜਸੱਤ੍ਹਾ ਵੀ ਅਸਲ ਵਿੱਚ ਆਧੁਨਿਕ ਰਾਜਸੱਤ੍ਹਾ ਹੈ। ਅੱਜ ਸਾਮਰਾਜਵਾਦ ਦਾ ਵਿਰੋਧ ਆਧੁਨਿਕਤਾਵਾਦੀ ਜ਼ਮੀਨ ਤੋਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਆਧੁਨਿਕਤਾ ਸਮਾਰਾਜਵਾਦ ਦੇ ਹੀ ਸੰਸਾਰ ਗਲਬੇ ਦੀ ਸੱਭਿਆਚਾਰਕ ਫਲਸਫ਼ਾਈ ਪਰਿਯੋਜਨਾ ਹੈ ਅਤੇ ਇਸ ਦੀ ਜ਼ਮੀਨ ‘ਤੇ ਖੜ੍ਹੇ ਹੋਕੇ ਗਲਬਾ ਅਤੇ ਸੱਤ੍ਹਾ ਵਿਰੋਧ ਤੋਂ ਉੱਪਰ ਹੈ। ਇਸ ਲਈ ਇਨ੍ਹਾਂ ਚਿੰਤਕਾਂ ਦੇ ਅਨੁਸਾਰ, ਸਾਨੂੰ ਉਹ ਸੰਰਚਨਾਵਾਂ ਲੱਭਣੀਆਂ ਪੈਣਗੀਆਂ ਜਿਹੜੀਆਂ ਪੂਰਵ ਆਧੁਨਿਕ ਹਨ, ਭਾਵ ਸੱਤ੍ਹਾ ਤੋਂ ਅਣਛੂਈਆਂ, ਜਾਂ ਪੱਛਮੀਂ ਪ੍ਰਭਾਵਾਂ ਤੋਂ ਅਣਛੂਈਆਂ ਹਨ! ਅਤੇ ਇਹ ਸੰਰਚਨਾਵਾਂ ਕੀ ਹੋ ਸਕਦੀਆਂ ਹਨ? ਸਾਰੀਆਂ ਪੂਰਵ ਆਧੁਨਿਕ ਪਛਾਣਾਂ, ਸਾਰੀਆਂ ”ਮੁੱਢ ਕਦੀਮੀ” ਪਛਾਣਾਂ (ਇਥੇ ਮੁੱਢ ਕਦੀਮੀ ਸ਼ਬਦ ਦੀ ਵਰਤੋਂ ਪਿਛੜਾ ਹੋਣ ਵਜੋਂ ਨਹੀਂ ਕੀਤੀ ਗਈ ਹੈ, ਸਗੋਂ ਉਨ੍ਹਾਂ ਪਛਾਣਾਂ ਲਈ ਕੀਤੀ ਗਈ ਹੈ ਜਿਹੜੀਆਂ ਸਮਾਜਕ-ਆਰਥਿਕ ਅੰਤਰਕਿਰਿਆ ਜਾਂ ਵਟਾਂਦਰੇ ਦੌਰਾਨ ਨਹੀਂ ਪੈਦਾ ਹੁੰਦੀਆਂ, ਸਗੋਂ ਸੁਭਾਵਕ ਰੂਪ ‘ਚ ਪ੍ਰਦਾਨ ਹੁੰਦੀਆਂ ਹਨ) ਜਿਵੇਂ ਆਦਿਵਾਸੀ, ਦਲਿਤ, ਔਰਤ (ਖ਼ਾਸ ਕਰਕੇ ਘਰ ਦੇ ਅੰਦਰ!) ਆਦਿ। ਇਸ ਤਰ੍ਹਾਂ ਉੱਤਰ-ਆਧੁਨਿਕਤਾਵਾਦੀ ਚਿੰਤਨ ਅਨੁਸਾਰ ਪ੍ਰਬੋਧਨ, ਵਿਗਿਆਨਕ ਇਨਕਲਾਬ, ਤਰਕਸ਼ੀਲਤਾ, ਮਨੁੱਖਤਾਵਾਦ, ਆਦਿ ਪੱਛਮ ਦੇ ਸੰਸਾਰਕ ਗਲਬੇ ਦੀ ਯੋਜਨਾ ਦਾ ਹਿੱਸਾ ਹਨ। ਇਸ ਦੇ ਅਨੁਸਾਰ, ਇਨ੍ਹਾਂ ਸਾਰਿਆਂ ਦਾ ਖੰਡਨ ਜ਼ਰੂਰੀ ਹੈ। ਕਿਉਂਕਿ ਇਹ ਘਟਾਓਵਾਦੀ ਹਨ, ਸਰਵਵਿਆਪਕਤਾਵਾਦੀ ਹਨ, ਸਜਾਤੀਤਾਕਰਣ ਹਨ ਆਦਿ।
ਇਨ੍ਹਾਂ ਵਿੱਚ ਖ਼ਾਸ ਨਿਸ਼ਾਨਾ ਮਾਰਕਸਵਾਦ ਨੂੰ ਬਣਾਇਆ ਜਾਂਦਾ ਹੈ। ਮਾਰਕਸਵਾਦ ਨੂੰ ਵੀ ‘ਆਧੁਨਿਕਤਾਵਾਦੀ ਮਹਾਂਬਿਰਤਾਂਤਕ ਪਰਿਯੋਜਨਾ’ ਦਾ ਹਿੱਸਾ ਦੱਸਕੇ ਪ੍ਰਬੋਧਨ ਦੇ ਸੰਸਾਰ ਗਲਬੇ ਕਾਇਮ ਕਰਨ ਦੀ ਪੱਛਮ ਦੀ ਸਾਜ਼ਿਸ਼ ਦਾ ਹਿੱਸਾ ਦੱਸਕੇ ਖ਼ਾਰਜ ਕਰ ਦਿੱਤਾ ਜਾਂਦਾ ਹੈ। ਭਾਵੇਂ ਜਿਸ ਨੇ ਵੀ ਮਾਰਕਸਵਾਦ ਦੀਆਂ ਬੁਨਿਆਦੀ ਰਚਨਾਵਾਂ ਦਾ ਵੀ ਅਧਿਐਨ ਕੀਤਾ ਹੈ, ਉਹ ਜਾਣਦਾ ਹੈ ਕਿ ਮਾਰਕਸਵਾਦ ਨੇ ਪ੍ਰਬੋਧਨ ਵੱਲ ਕਦੀ ਵੀ ਗ਼ੈਰ-ਦਵੰਦਵਾਦੀ ਜਾਂ ਗ਼ੈਰ-ਅਲੋਚਨਾਤਮਕ ਪਹੁੰਚ ਨਹੀਂ ਅਪਣਾਈ ਹੈ। ਉਦਾਹਰਣ ਵਜੋਂ, ਮਜ਼ਦੂਰਾਂ ਲਈ ਲਿਖੇ ਗਏ ਇੱਕ ਪੈਫ਼ਲਿਟ ‘ਸਮਾਜਵਾਦ : ਕਾਲਪਨਿਕ ਅਤੇ ਵਿਗਿਆਨਕ’ ਵਿੱਚ ਏਂਗਲਜ਼ ਨੇ ਪ੍ਰਬੋਧਨ ਦੌਰ ਦੇ ਫਲਸਫ਼ੇ ਅਤੇ ਤਰਕਸ਼ੀਲਤਾ ਦੇ ਹਾਂ ਪੱਖੀ ਅਤੇ ਨਾਂਹ ਪੱਖੀ ਦੋਵਾਂ ਵੱਲ ਧਿਆਨ ਖਿੱਚਿਆ ਸੀ। ਪਰ ਪ੍ਰਬੋਧਨ ਦੀ ਪੂਰੀ ਪਰਿਯੋਜਨਾ ਨੂੰ ਕੂੜੇਦਾਨ ਵਿੱਚ ਸੁੱਟਣ ਦੇ ਪਿੱਛੇ ਫੂਕੋ ਅਤੇ ਲਿਓਤਾਰ ਜਿਹੇ ਲੋਕਾਂ ਦਾ ਮਕਸਦ ਆਪਣੇ ਬੁਰਜ਼ੂਆ ਵਡੇਰਿਆਂ ਦੀ ਵਿਰਾਸਤ ਨੂੰ ਕੂੜੇ ਵਿੱਚ ਸੁੱਟਣਾ ਨਹੀਂ ਹੈ, ਜਿੰਨਾ ਉਹ ਮਾਰਕਸਵਾਦ ਤੇ ਹਮਲਾ ਹੈ। ਇਹ ਮਾਰਕਸਵਾਦ ਦੇ ਖਿਲਾਫ਼ ਇੱਕ ਅਸਿੱਧਾ ਯੁੱਧ ਚਲਾਉਣ ਦੇ ਬਰਾਬਰ ਹੈ। ਮਾਰਕਸਵਾਦ ਅਤੇ ਸਮਾਜਕ ਕਾਇਆਪਲ਼ਟੀ ਦੀ ਗੱਲ ਕਰਨ ਵਾਲ਼ੀਆਂ ਸਾਰੀਆਂ ਵਿਚਾਰਧਾਰਾਵਾਂ ਨੂੰ ਪੱਛਮ ਦੀ ਸਾਜ਼ਸ਼ ਗ਼ਰਦਾਨ ਦਿਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਸਾਨੂੰ ਜਮਾਤ, ਸਮਾਜਵਾਦ ਆਦਿ ਬਾਰੇ ਨਹੀਂ ਸੋਚਣਾ ਚਾਹੀਦਾ। ਅਸੀਂ ਤਾਂ ਛੋਟੇ ਛੋਟੇ ਟੋਟਿਆਂ ਨੂੰ ਬਚਾਉਣਾ ਹੈ, ਭਾਵ ਭਾਈਚਾਰਾ, ਜਾਤ, ਘਰੇਲੂ ਔਰਤ ਸੰਸਾਰ ਆਦਿ ਆਦਿ। ਇਹ ਸਾਰੀਆਂ ਪੱਛਮੀਂ ਪ੍ਰਬੋਧਨ ਦੀਆਂ ਸੱਤ੍ਹਾ ਸੰਰਚਨਾਵਾਂ ਦੇ ਖੁਦਮੁਖ਼ਤਾਰ ‘ਸਪੇਸ’ ਹਨ। ਕਿਉਂਕਿ ‘ਮੇਟਾ-ਨੈਰੇਟਿਵਸ’ ਦਾ ਦੌਰ ਲੰਘ ਗਿਆ ਹੈ – ਇਸ ਲਈ ਜਮਾਤੀ ਘੋਲ਼, ਇਨਕਲਾਬ, ਸਮਾਜਕ ਤਬਦੀਲੀ, ਜਿਹੜੇ ਮਹਾਂ ਬਿਰਤਾਂਤ ਹਨ – ਦਾ ਦੌਰ ਲੰਘ ਗਿਆ ਹੈ। ਇਹ ਉੱਤਰ-ਆਧੁਨਿਕ ਦੌਰ ਹੈ ਅਤੇ ਉੱਤਰ-ਆਧੁਨਿਕ ਦੌਰ ਵਿੱਚ ਲਿਓਤਾਰ ਦੇ ਹੀ ਸ਼ਬਦਾਂ ਵਿੱਚ, ‘ਮੇਟਾਨਰੇਟਿਵ ਭਰੋਸੇਯੋਗ ਨਹੀਂ ਹੁੰਦੇ।’ (‘ਦਿ ਪੋਸਟਮਾਡਰਨ ਕੰਡੀਸ਼ਨ : ਏ ਰਿਪੋਰਟ ਆਨ ਨਾਲੇਜ, 1979)
ਇਸ ਲਈ ਹੁਣ ਛੋਟੇ-ਛੋਟੇ, ਖੰਡਤ, ਹਾਸ਼ੀਆਗਤ ਘੋਲ਼ਾਂ ਦਾ ਸਮਾਂ ਹੈ। ਜਾਤ ਦੇ ਘੋਲ਼ਾਂ ਦਾ, ਔਰਤਾਂ ਦੇ ਘੋਲ਼ਾਂ ਦਾ, ਆਦਿਵਾਸੀਆਂ ਦੇ ਘੋਲ਼ਾਂ ਦਾ, ਵਾਤਾਵਰਣ ਨੂੰ ਬਚਾਉਣ ਦੇ ਘੋਲ਼ਾਂ ਦਾ, ਮੂਲ ਦੇਸੀ ਭਾਈਚਾਰਿਆਂ ਦੇ ਘੋਲ਼ਾਂ ਦਾ, ਆਦਿ। ਇਸੇ ਢਾਂਚੇ ਦੇ ਅੰਦਰ ਰਹਿੰਦੇ ਹੋਏ ਇਨ੍ਹਾਂ ਹਾਸ਼ੀਆਗਤ ਪਛਾਣਾਂ ਲਈ ਖੁਦਮੁਖ਼ਤਾਰ ਸਪੇਸ ਬਣਾਉਣਾ ਹੈ।
ਕੁਝ ਸਾਲ ਪਹਿਲਾਂ, ”ਉੱਤਰ-ਮਾਰਕਸਵਾਦੀ” ਚਿੰਤਕ ਅਰਨੇਸਟੋ ਲਾਕਲਾਊ ਅਤੇ ਚੈਣਟੇਲ ਮਾਊਫ ਆਪਣੀ ਕਿਤਾਬ ‘ਗਲ਼ਬਾ ਅਤੇ ਸਮਾਜਵਾਦੀ ਯੁੱਧਨੀਤੀ : ਇੱਕ ਰੈਡੀਕਲ ਜਮਹੂਰੀ ਸਿਆਸਤ ਵੱਲ’ ਵਿੱਚ ਇਸ ਉੱਤਰ-ਆਧੁਨਿਕਤਾਵਾਦੀ ਫਲਸਫ਼ੇ ਨੂੰ ਨਵੀਂਆਂ ਉੱਚਾਈਆਂ ‘ਤੇ ਲੈ ਗਏ ਹਨ! ਲਾਕਲਾਊ ਅਤੇ ਮਾਊਫ ਅਨੁਸਾਰ, ਹਰ ਤਰ੍ਹਾਂ ਦਾ ਜਬਰ ਆਤਮਗਤ ਹੁੰਦਾ ਹੈ। ਇਸ ਦਾ ਬਾਹਰਮੁਖੀ ਯਥਾਰਥ ਨਾਲ਼, ਜਬਰ ਦੀਆਂ ਠੋਸ ਅਣਮਨੁੱਖਤਾਵਾਂ ਨਾਲ਼, ਕੋਈ ਲੈਣਾ-ਦੇਣਾ ਨਹੀਂ ਹੁੰਦਾ। ਇਹ ਅਸਲ ਵਿੱਚ: ਲੋਟੂ ਅਤੇ ਜਾਬਰ ਢਾਂਚੇ ਦੇ ਖਿਲਾਫ਼ ਕਿਸੇ ਤਰ੍ਹਾਂ ਦੀ ਵਿਆਪਕ ਸਾਂਝੀ ਲਹਿਰ ਦੀ ਸੰਭਾਵਨਾ ਨੂੰ ਹੀ ਨਕਾਰਨਾ ਹੈ। ਦੂਜੇ ਅਰਥਾਂ ਵਿੱਚ, ਇਥੇ ਵੀ ਸੱਤ੍ਹਾ ਸੰਰਚਨਾਵਾਂ ਦੇ ਟਾਕਰੇ ਤੋਂ ਉੱਪਰ ਹੋਣ ਨੂੰ ਹੀ ਰੇਖਾਂਕਤ ਕੀਤਾ ਜਾ ਰਿਹਾ ਹੈ।
ਭਾਰਤ ਵਿੱਚ ਉੱਤਰ-ਆਧੁਨਿਕ ਏਜੰਡਾ ਅਤੇ ਸਬਆਲਟਰਨ ਸਟੱਡੀਜ਼
ਭਾਰਤ ਦੀ ਬੌਧਿਕ ਦੁਨੀਆਂ ਵਿੱਚ ਉੱਤਰ-ਆਧੁਨਿਕ ਏਜੰਡੇ ਨੂੰ ਸਭ ਤੋਂ ਪ੍ਰਭਾਵੀ ਢੰਗ ਨਾਲ਼ ਲਾਗੂ ਕਰਨ ਦਾ ਕੰਮਸਬਆਲਟਰਨ ਸਟੱਡੀਜ਼ ਦੇ ਇਤਿਹਾਸਕਾਰਾਂ ਨੇ ਕੀਤਾ ਹੈ। ਸ਼ੁਰੂਆਤ ਵਿੱਚ ਮੋਟੇ ਤੌਰ ‘ਤੇ ਮਾਰਸਕਵਾਦੀ ਸ਼ਬਦਾਵਲੀ ਅਤੇ ਮਾਰਕਸਵਾਦੀ ਵਿਸ਼ਲੇਸ਼ਣ ਦੇ ਦਾਇਰੇ ਵਿੱਚ ਰਹਿਣ ਬਾਅਦ ਸਬਆਲਟਰਨ ਸਟੱਡੀਜ਼ ਵਿੱਚ ‘ਭਾਸ਼ਾਈ ਮੋੜ’ ਆਇਆ, ਜਿਹੜਾ ਏਡਵਰਡ ਸਈਦ ਅਤੇ ਮਿਸ਼ੇਲ ਫੂਕੋ ਦਾ ਪ੍ਰਭਾਵ ਸੀ। ਸਬਆਲਟਰਨ ਸਟੱਡੀਜ਼ ਵਿੱਚ ਵੀ ਖ਼ਾਸ ਤੌਰ ‘ਤੇ ਪਾਰਥ ਚੈਟਰਜੀ, ਦੀਪੇਸ਼ ਚੱਕਰਵਰਤੀ, ਗਿਆਨੇਂਦਰ ਪਾਂਡੇ ਅਤੇ ਗਿਆਨ ਪ੍ਰਕਾਸ਼ ਨੇ ਇਸ ਏਜੰਡੇ ਨੂੰ ਬਾਖੂਬੀ ਲਾਗੂ ਕੀਤਾ। ‘ਸਬਆਲਟਰਨ ਸਟੱਡੀਜ਼’ ਲੜੀ ਦੀਆਂ ਕਿਤਾਬਾਂ ਦੇ ਸ਼ੁਰੂਆਤੀ ਲੇਖਾਂ ਵਿੱਚ ਰਣਜੀਤ ਗੁਹਾ ਨੇ ਇਸ ਸੰਪੂਰਣ ਉਪਕ੍ਰਮ ਦਾ ਮਕਸਦ ਇਤਿਹਾਸ ਲੇਖਣ ਵਿੱਚ ‘ਕੁਲੀਨ ਤੁਅੱਸਬ ਨੂੰ ਦਰੁਸਤ ਕਰਨਾ’ ਦੱਸਿਆ। ਭਾਵੇਂ, ਬਾਅਦ ਵਾਲ਼ੀਆਂ ਸਬਆਲਟਰਨ ਸਟੱਡੀਜ਼ ‘ਵਿਉਂਤਪੰਨ ਵਿਸ਼ਰਾਮ’ (ਡੇਰਿਵੇਟਿਵ ਡਿਸਕੋਰਸ), ਦੇਸੀ ਭਾਈਚਾਰੇ ਅਤੇ ‘ਟੋਟੇ’ ਵਿੱਚ ਡੋਲਦਾ ਰਿਹਾ, ਜਿਹੜੀਆਂ ਤਿੰਨੇ ਹੀ ਉੱਤਰ-ਆਧੁਨਿਕ ਚਰਚਾ ਦੀਆਂ ਕਿਸਮਾਂ ਹਨ। ਪਾਰਥ ਚੈਟਰਜੀ ਆਪਣੀ ਕਿਤਾਬ ‘ਨੈਸ਼ਨਲਿਸਟ ਥਾਟ ਇਨ ਏ ਕਲੋਨੀਅਲ ਵਰਲਡ : ਏ ਡੇਰੀਵੇਟਿਵ ਡਿਸਕੋਰਸ’ ਵਿੱਚ ਕਹਿੰਦੇ ਹਨ ਕਿ ਭਾਰਤ ਦੀ ਬੌਧਿਕ ਜਮਾਤ ਬਸਤੀਵਾਦੀ ਸੱਤ੍ਹਾ ਗਿਆਨ ਦੇ ਗਲ਼ਬੇ ਵਿੱਚ ਗਈ ਸੀ ਅਤੇ ਇਸ ਲਈ ਉਹ ਸਿਰਫ ਵਿਉਂਤਪੰਨ ਵਿਮਰਸ਼ ਕਰਨ ਦੇ ਹੀ ਕਾਬਲ ਸੀ। ਇਸ ਤਰ੍ਹਾਂ ਨਾਲ਼ ਕੌਮਵਾਦੀ ਲਹਿਰ ਵਿੱਚ ਮੱਧਵਰਗੀ ਬੌਧਿਕ ਦੁਨੀਆਂ ਪੂਰੀ ਤਰ੍ਹਾਂ ਆਧੁਨਿਕ ਚਿੰਤਨ ਦੀ ਗ੍ਰਿਫ਼ਤ ਵਿੱਚ ਆ ਗਈ ਸੀ। ਉਸ ਦੀ ਕੋਈ ਏਜੰਸੀ ਨਹੀਂ ਸੀ। ਇਸ ਬੌਧਿਕ ਦੁਨੀਆਂ ਤੋਂ ਪਰ੍ਹੇ, ਜਿਸ ਵਿੱਚ ਸੱਤ੍ਹਾ ਦੀਆਂ ਸੰਰਚਨਾਵਾਂ ਵੜ ਕੇ ਉਸ ਨੂੰ ਗੰਧਲਾ ਕਰ ਚੁੱਕੀਆਂ ਹਨ, ਭਾਈਚਾਰਕ ਚੇਤਨਾ ਦੀ ਦੁਨੀਆਂ ਹੈ ਜਿਹੜੀ ਸ਼ੁੱਧ ਹੈ, ਪੁਰਾਣੀ ਹੈ, ਪਵਿੱਤਰ ਹੈ। ਪਾਰਥ ਚੈਟਰਜ਼ੀ ਭਾਰਤ ਦੇ ਸੰਦਰਭ ਵਿੱਚ ਇਸ ਨੂੰ ‘ਕਿਸਾਨ ਚੇਤਨਾ’ ਨਾਲ਼ ਜੋੜਕੇ ਦੇਖਦੇ ਹਨ, ਜਿਹੜੀ ਪੱਛਮੀਂ ਗਲ਼ਬਾਵਾਦੀ ਪ੍ਰਭਾਵ ਤੋਂ ਮੁਕਤ ਹੈ ਇਸ ਦਾ ਪ੍ਰਤੀਕ ਪੁਰਸ਼ ਗਾਂਧੀ ਨੂੰ ਦੱਸਿਆ ਗਿਆ ਹੈ।
ਇਹ ਇੱਕ ਹੈਰਤਅੰਗੇਜ਼ ਦ੍ਰਿਸ਼ ਪੇਸ਼ਕਾਰੀ ਹੈ। ਗਾਂਧੀ ਇੱਕ ਆਧੁਨਿਕ ਚਿੰਤਕ ਸਨ। ਉਨ੍ਹਾਂ ਦਾ ਮਨੁੱਖਤਾਵਾਦ ਧਾਰਮਿਕ ਅਧਿਆਤਮਕ ਲਬਾਦਾ, ਭਾਸ਼ਾ ਅਤੇ ਮੁਲੰਮੇ ਦੇ ਬਾਵਜੂਦ ਸਾਰ ਰੂਪ ਵਿੱਚ ਇੱਕ ਬੁਰਜ਼ੂਆ ਮਨੁੱਖਤਾਵਾਦ ਸੀ। ਇਸ ਗੱਲ ‘ਤੇ ਪਾਰਥ ਚੈਟਰਜੀ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦੇ ਕਿ ਬਸਤੀਵਾਦ ਨੇ ਕਿਸ ਤਰ੍ਹਾਂ ਦੇਸੀ ਸੰਰਚਨਾਵਾਂ ਨੂੰ ਕੋਆਪਟ ਕੀਤਾ ਅਤੇ ਬਸਤੀਵਾਦੀ ਲੁੱਟ ਵਿੱਚ ਉਸ ਦੀ ਵਰਤੋਂ ਕੀਤੀ। ਅਤੇ ਇਹ ਦੇਸੀ ਸੰਰਚਨਾਵਾਂ ਆਪਣੀ ‘ਪੂਰਬੀ ਮਾਸੂਮੀਅਤ’ ਕਰਕੇ ਨਹੀਂ (ਜਿਹਾ ਕਿ ਅਸ਼ੀਸ਼ ਨੰਦੀ ਨੇ ਕਿਹਾ ਹੈ) ਸਗੋਂ ਆਪਣੇ ਸੁਆਰਥਾਂ ਦੇ ਕਾਰਨ ਵਰਤੀਆਂ ਗਈਆਂ।
ਏਡਵਰਡ ਸਈਦ ਅਤੇ ਗਾਇਤਰੀ ਚੱਕਰਵਰਤੀ ਸਿਪਵਾਕ ਦੇ ਸਬਆਲਟਰਨ ਸਟੱਡੀਜ਼ ਦੇ ਪ੍ਰੋਜੈਕਟ ਨਾਲ਼ ਜੁੜਨ ਦੇ ਬਾਅਦ ਟੋਟਿਆਂ ਅਤੇ ਭਾਈਚਾਰਿਆਂ ‘ਤੇ ਜ਼ੋਰ ਹੋਰ ਵਧ ਗਿਆ। ਉੱਤਰ-ਬਸਤੀਵਾਦੀ ਰਾਜਸੱਤ੍ਹਾ ਨੂੰ ਪੱਛਮੀਂ ਸੱਭਿਆਚਾਰਕ ਗਲ਼ਬੇ ਦੇ ਪ੍ਰਬੋਧਨ ਦੀ ਪਰਿਯੋਜਨਾ ਦਾ ਹਿੱਸਾ ਦਸਿਆ ਗਿਆ। ਇਹ ਰਾਜਸੱਤ੍ਹਾ ਕੌਮਵਾਦ ਰਾਹੀਂ ਆਈ ਸੀ, ਜਿਹੜੀ ਬਸਤੀਵਾਦੀ ਚਰਚਾ ਦੇ ਵਿਉਂਤਪੰਨ ਵਿਮਰਸ਼ ਦੇ ਇਲਾਵਾ ਕੁਝ ਨਹੀਂ ਸੀ। ਭਾਈਚਾਰਿਆਂ ਅਤੇ ਸਮਾਜਕ ਟੋਟਿਆਂ ਨੂੰ ਸਮਾਜਕ ਆਰਥਿਕ ਪਰਿਪੇਖ ਅਤੇ ਸੰਦਰਭ ਨਾਲ਼ੋ ਕੱਟ ਕੇ ਵਡਿਆਇਆ ਗਿਆ।
1993 ਵਿੱਚ ਪਾਰਥ ਚੈਟਰਜੀ ਦੀ ਕਿਤਾਬ ‘ਦਿ ਨੇਸ਼ਨ ਐਂਡ ਇਟਸ ਫ੍ਰੈਗਮੈਂਟਸ : ਕਲੋਨੀਅਲ ਐਂਡ ਪੋਸਟ ਕਲੋਨੀਅਲ ਸਟੱਡੀਜ਼’ ਨਾਲ਼ ਹੀ ਸਬਆਲਟਰਨ ਸਟੱਡੀਜ਼ ਆਪਣੇ ਤਰਕਸ਼ੀਲ ਨਿਰਵਾਣ ਨੂੰ ਪ੍ਰਾਪਤ ਹੋ ਗਈ। ਚੈਟਰਜੀ ਕੌਮ ਦੇ ਟੋਟਿਆਂ ਵਜੋਂ ਦਲਿਤਾਂ, ਔਰਤਾਂ, ਆਦਿ ਦੀ ਵੱਖ ਵੱਖ ਚਰਚਾ ਕਰਦੇ ਹਨ। ਉਨ੍ਹਾਂ ਦਾ ਕੋਈ ਆਮ ਏਜੰਡਾ ਨਹੀਂ ਹੋ ਸਕਦਾ ਅਤੇ ਇਹ ਸਾਰੇ ਟੋਟੇ ਰੀਫਾਈਡ ਹਨ, ਜਿਨ੍ਹਾਂ ਨੂੰ ਕਦੀ ਜੋੜਿਆ ਨਹੀਂ ਜਾ ਸਕਦਾ। ਚੈਟਰਜੀ ਅਨੁਸਾਰ ਕੌਮਵਾਦੀ ਦੌਰ ਵਿੱਚ ਔਰਤਾਂ ਦੀ ਪਹਿਲ ਜਾਂ ਖੁਦਮੁਖ਼ਤਾਰੀ ਦਾ ਪ੍ਰਗਟਾਵਾ ਸਿਰਫ਼ ਘਰ ਅੰਦਰ ਪਾਇਆ ਜਾ ਸਕਦਾ ਹੈ। ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਸਵੈਜੀਵਨੀਆਂ ਵਿਚ। ਚੈਟਰਜੀ ਉਨ੍ਹਾਂ ਸਾਰੀਆਂ ਸਰਗਰਮੀਆਂ ਅਤੇ ਸਿਆਸੀ ਸੰਘਾਂ ਬਾਰੇ ਪੂਰੀ ਤਰ੍ਹਾਂ ਚੁੱਪ ਹੈ, ਜਿਨ੍ਹਾਂ ਵਿੱਚ ਔਰਤਾਂ ਨੇ 1920 ਦੇ ਦਹਾਕੇ ਵਿੱਚ ਜ਼ੋਰ ਸ਼ੋਰ ਨਾਲ਼ ਹਿੱਸਾ ਲਿਆ ਸੀ। ਫੂਲੇ, ਪੇਰਿਆਰ, ਜਾਂ ਅੰਬੇਡਕਰ ਨਾਲ਼ ਜੁੜੀਆਂ ਜਾਤੀਗਤ ਲਹਿਰਾਂ ਬਾਰੇ ਵੀ ਇਹ ਕਿਤਾਬ ਚੁੱਪ ਹੈ। ਇਸ ਕਿਤਾਬ ਵਿੱਚ ਚੈਟਰਜੀ ਇੱਕ ਨਵਾਂ ਜੋੜਾ ਪੇਸ਼ ਕਰਦੇ ਹਨ – ਪਦਾਰਥਕ /ਆਤਮਕ। ‘ਪਦਾਰਥਕ’ ਉਹ ਹੈ ਜਿਹੜਾ ਬਾਹਰ, ਗ਼ੈਰ ਘਰੇਲੂ, ਅਤੇ ਮਰਦਾਨਗੀ ਭਰਿਆ ਹੈ ਅਤੇ ‘ਆਤਮਕ’ ਉਹ ਹੈ ਜਿਹੜਾ ਅੰਦਰ, ਘਰੇਲੂ ਅਤੇ ਜਨਾਨਾ ਹੈ। ਆਤਮਕ ਦੁਨੀਆਂ ਵਿੱਚ ਬਸਤੀਵਾਦ ‘ਵਿਸ਼ਾ’ ਆਪਣੀ ਖੁਦਮੁਖ਼ਤਿਆਰੀ ਕਾਇਮ ਕਰਦਾ ਸੀ, ਅਤੇ ਪਦਾਰਥਕ ਦੁਨੀਆਂ ਵਿੱਚ ਅੰਗਰੇਜ਼ਾਂ ਦੁਆਰਾ ਕੋਆਪਟ ਕਰ ਲਿਆ ਜਾਂਦਾ ਸੀ; ਜਿਵੇਂ ਜਦ ਕਨੂੰਨ ਦੇ ਅੱਗੇ ਬਰਾਬਰੀ ਦੀ ਗੱਲ ਆਈ ਤਾਂ ਚੈਟਰਜੀ ਇਸ ਨੂੰ ਪੱਛਮੀਂ ਗਲ਼ਬਾਵਾਦੀ ਪਰਿਯੋਜਨਾ ਦੁਆਰਾ ਕੋਆਪਟ ਕਰ ਲਿਆ ਜਾਣਾ ਮੰਨਦੇ ਹਨ। ਸਾਮਰਾਜਵਾਦ ਦਾ ਹਰ ਵਿਰੋਧ ਜਿਹੜਾ ਆਧੁਨਿਕ ਢੰਗ ਨਾਲ਼ ਕੀਤਾ ਗਿਆ, ਧਰਮ ਨਿਰਪੱਖ ਤਰੀਕੇ ਨਾਲ਼ ਕੀਤਾ ਗਿਆ, ਆਰਥਿਕ ਅਲੋਚਨਾ ਨਾਲ਼ ਕੀਤਾ ਗਿਆ, ਉਹ ਅਸਲ ਵਿੱਚ ਸਾਮਰਾਜਵਾਦ ਦੇ ਗਲ਼ਬਾਕਾਰੀ ਪ੍ਰਬੋਧਨ ਪ੍ਰੋਜੈਕਟ ਅੱਗੇ ਹਥਿਆਰ ਸੁੱਟਣਾ ਸੀ। ਭਾਵ, ਜਿਹੜੀਆਂ ਵੀ ਲੜਾਈਆਂ ਕੌਮਵਾਦ ਨੇ ਲੜੀਆਂ, ਉਹ ਸਾਰੀਆਂ ਸਾਮਰਾਜਵਾਦ ਦੁਆਰਾ ਕੋਆਪਸ਼ਨ ਸੀ।
ਆਧੁਨਿਕਤਾ ਦੇ ਇਸ ਵਿਰੋਧ ਵਿੱਚ ਦੀਪੇਸ਼ ਚੱਕਰਵਰਤੀ ਨੇ ਪਾਰਥ ਚੈਟਰਜੀ ਨੂੰ ਵੀ ਪਿਛੇ ਛੱਡ ਦਿੱਤਾ ਹੈ। ‘ਦਿ ਡਿਫਰੇਂਸ ਡੇਫਰਲ ਆਫ਼ ਏ ਕਲੋਨੀਅਲ ਮਾਡਰਨਿਟੀ : ਪਬਲਿਕ ਡਿਬੇਟਸ ਆਨ ਡੋਮੇਸਿਟਸਿਟੀ ਇਨ ਬ੍ਰਿਟਿਸ਼ ਬੰਗਾਲ’ ਨਾਂ ਦੇ ਆਪਣੇ ਲੇਖ ਵਿੱਚ ਚੱਕਰਵਰਤੀ ਨੇ ਕੁਲ ਅਤੇ ਗ੍ਰਹਿਲੱਛਮੀ ਦੀ ਘਰੇਲੂ ਵਡਿਆਈ ਵਿੱਚ ”ਖ਼ੂਬਸੂਰਤੀ” ਦੀਆਂ ਘਟਣਯੋਗ (ਇਰਰਿਡਿਉਸੀਬਲ) ਕਿਸਮਾਂ ਤਲਾਸ਼ੀਆਂ ਹਨ। ਚੱਕਰਵਰਤੀ ਇਨ੍ਹਾਂ ਨੂੰ ਖਦੁਮੁਖ਼ਤਾਰ, ਗ਼ੈਰ ਬੁਰਜ਼ੂਆ ਅਤੇ ਗ਼ੈਰ ਧਰਮਨਿਰਪੱਖ ਵਿਅਕਤੀਵਾਦ ਦੇ ਆਦਰਸ਼ ਵਜੋਂ ਦੇਖਦੇ ਹਨ। ਇਥੇ ਕਿਸੇ ਨੂੰ ਵੀ ‘ਕਿਓਂ’ ਸੁਆਲ ਪੁੱਛਣ ਦੀ ਲੋੜ ਨਹੀਂ ਹੈ। ਪਿੱਤਰਸੱਤ੍ਹਾਵਾਦੀ ਹਨ ਤਾਂ ਕੀ ਹੋਇਆ, ਇਹ ਸਾਰੀਆਂ ਕਿਸਮਾਂ ਪੂਰਵ ਆਧੁਨਿਕ ਤਾਂ ਹਨ ਹੀ! ਚੱਕਰਵਰਤੀ ਦਾ ਮੰਨਣਾ ਹੈ ਕਿ ਪੂਰਬੀ ਘਰੇਲੂਪਣ ਦੇ ਖੇਤਰ ਵਿੱਚ ਹੀ ਔਰਤ ਦੀ ਤਾਕਤ ਮੌਜੂਦ ਹੈ। ਭਾਵ, ਔਰਤਾਂ ਨੂੰ ਹਿੰਦੂ ਧਰਮ ਅਤੇ ਸੱਭਿਆਾ ਜਿਨ੍ਹਾਂ ਕੰਮਾਂ ਲਈ ਯੋਗ ਮੰਨਦੀ ਹੈ, ਓਸੇ ਵਿੱਚ ਔਰਤਾਂ ਨੂੰ ਆਪਣੀ ਤਾਕਤ ਦਾ ਸ੍ਰੋਤ ਤਲਾਸ਼ ਕੇ ਸਬਰ ਕਰਨਾ ਚਾਹੀਦਾ ਹੈ! ਇਹ ਔਰਤਾਂ ਦੇ ਵਿਰੋਧ ਦਾ ਇੱਕ ਭੱਦੀ ਕਿਸਮ ਦਾ ਪਰਵਰਜ਼ਨ ਨਹੀਂ ਤਾਂ ਹੋਰ ਕੀ ਹੈ?
ਭਾਈਚਾਰਿਆਂ ਦੀ ਖੁਦਮੁਖ਼ਤਿਆਰੀ ਦੀ ਗੱਲ ਤਾਂ ਸਬਆਲਟਰਨ ਇਤਿਹਾਸਕਾਰ ਆਧੁਨਿਕ ਰਾਜ ਦੁਆਰਾ ਭਾਈਚਾਰਕ ਮਾਮਲਿਆਂ ਵਿੱਚ ਦਖ਼ਲ ਦੇ ਖ਼ਾਤਮੇ ਦੇ ਸਿਰੇ ਤੱਕ ਲੈ ਜਾਂਦੇ ਹਨ। ਕੀ ਇਥੇ ਕਿਸੇ ਨੂੰ ਖਾਪ ਪੰਚਾਇਤਾਂ ਦੁਆਰਾ ਵਹਿਸ਼ੀ ਤਾਲਿਬਾਨੀ ਫਰਮਾਨਾਂ ਨੂੰ ਬੇਰੋਕ ਟੋਕ ਅੰਜ਼ਾਮ ਦੇਣ ਦੀ ਗੂੰਜ਼ ਸੁਣਾਈ ਦਿੱਤੀ? ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ। ਇਹ ਪੂਰੀ ਚਰਚਾ ਹੀ ਕਦੇ ਫਿਰਕਾਪ੍ਰਸਤ ਫਾਸ਼ੀਵਾਦ ਦੇ ਪੱਖ ਵਿੱਚ ਤਾਂ ਕਦੀ ਨਵ-ਉਦਾਰਵਾਦੀ ਸਰਮਾਏਦਾਰੀ ਦੇ ਖੇਮੇ ਵਿੱਚ ਖੜ੍ਹੀ ਨਜ਼ਰ ਆਉਂਦੀ ਹੈ। ਪੂਰਬੀ ਮਸੂਮੀਅਤ ਦੇ ਦਾਇਰੇ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜਿਹੜਾ ਭਾਰਤੀ ਸਮਾਜ ਵਿੱਚ ਰਾਜ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਹੁੰਦਾ ਹੈ। ਉਦਾਹਰਣ ਵਜੋਂ, ਸਤੀ ਪ੍ਰਥਾ, ਖਾਪ ਪੰਚਾਇਤਾਂ ਦੀ ਸੱਭਿਆਰਾਰ ਰੱਖਿਆ, ਔਰਤਾਂ ‘ਤੇ ਜ਼ਬਰ, ਆਦਿ। ਇਨ੍ਹਾਂ ਵਿੱਚ ਤਾਂ ਆਧੁਨਿਕ ਰਾਜ ਦਾ ਕੋਈ ਦਖ਼ਲ ਨਹੀਂ ਹੈ, ਅਤੇ ਅਕਸਰ ਲੋਕਾਂ ਦੇ ਹੀ ਕੁਝ ਹਿੱਸੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਆਪਣੀ ਵਡਿਆਈ ਪੂਰਵ ਆਧੁਨਿਕ ਅਤੇ ਪੂਰਬੀ ਚੇਤਨਾ ਵਜੋਂ ਕਰਦੇ ਹਨ। ਪਰ ਓਪਰੋਕਤ ਸਬਆਲਟਰਨ ਇਤਿਹਾਸਕਾਰਾਂ ਲਈ ਇਹ ਸਭ ਜਾਇਜ਼ ਹੈ, ਲੋੜੀਂਦਾ ਹੈ, ਕਿਉਂਕਿ ਇਹ ਸਾਰੇ ਟੋਟਿਆਂ ਵਿੱਚ ਵੰਡੀਆਂ ਜਾਂ ਜਥੇਬੰਦ ਪੂਰਬੀ ਮਸੂਮੀਅਤਾਂ ਦੇ ਕਾਰਨਾਮੇ ਹਨ।
ਪਛਾਣਵਾਦੀ ਸਿਆਸਤ ਦੇ ਦੋ ਰੂਪ ਅਤੇ ਜਾਤੀਗਤ ਸਿਆਸਤ ਅਤੇ ਪਛਾਣਵਾਦੀ ਸਿਆਸਤ ਦੀ ਓਵਰਲੈਪਿੰਗ
ਪਛਾਣਵਾਦੀ ਸਿਆਸਤ ਇਸੇ ਉੱਤਰ-ਆਧੁਨਿਕਤਾਵਾਦੀ ਵਿਚਾਰਸਾਰਣੀ ਤੋਂ ਆਪਣਾ ਵਿਚਾਰਧਾਰਕ ਬਾਲਣ ਹਾਸਲ ਕਰਦੀ ਹੈ। ਉੱਤਰ-ਆਧੁਨਿਕਤਾਵਾਦ ਜਿਨ੍ਹਾਂ ਟੋਟਿਆਂ ਦੀ ਗੱਲ ਕਰਦਾ ਹੈ, ਪਛਾਣਵਾਦੀ ਸਿਆਸਤ ਉਨ੍ਹਾਂ ਨੂੰ ਪਛਾਣਾਂ ਦੇ ਪੱਧਰ ‘ਤੇ ਲਾਗੂ ਕਰਦੀ ਹੈ। ਪੂਰੇ ਦਾ ਪੂਰਾ ਐਨ.ਜੀ.ਓ. ਸੈਕਟਰ ਵੀ ਇਸੇ ਸੋਚ ਨਾਲ਼ ਜਾ ਕੇ ਜੁੜਦਾ ਹੈ। ਲੋਕਾਂ ਦੇ ਵੱਖ ਵੱਖ ਹਿੱਸਿਆਂ ਨੂੰ ਖੰਡਤ ਪਛਾਣਾਂ ਵਿੱਚ ਵੰਡ ਕੇ ਐਨ.ਜੀ.ਓ. ਸੈਕਟਰ ਸੁਧਾਰਵਾਦ ਰਾਹੀਂ ਲੋਕਾਂ ਦੇ ਘੋਲ਼ਾਂ ਨੂੰ ਭਰਮਾਉਣ ਅਤੇ ਵਿਖੰਡਤ ਕਰਨ ਦਾ ਖ਼ਤਰਨਾਕ ਕੰਮ ਅੰਜ਼ਾਮ ਦੇ ਰਿਹਾ ਹੈ। ਇਹ ਅਸਲ ਵਿੱਚ ਟੋਟਿਆਂ ਦਾ ਜਸ਼ਨ ਮਨਾਉਂਦੇ ਹੋਏ ਲੋਕਾਂ ਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਦੀ ਹੀ ਸਾਜਸ਼ ਹੈ। ਸਰਮਾਏਦਾਰੀ ਢਾਂਚੇ ਅੰਦਰ ਐਨ.ਜੀ.ਓ. ਸੈਕਟਰ ‘ਸੇਫਟੀ ਵਾਲਵ’ ਮੈਕੇਨਿਜ਼ਮ ਵਜੋਂ ਕੰਮ ਕਰਦਾ ਹੈ ਅਤੇ ਜਦੇ-ਕਦੇ ਲੋਕਾਂ ਦੇ ਗੁੱਸੇ ਅਤੇ ਅਸੰਤੋਖ ਨੂੰ ਕੰਟਰੋਲ ਕਰਨ ਦੀ ਭੂਮਿਕਾ ਨਿਭਾਉਂਦਾ ਹੈ। ਇਸ ਦੀ ਸਾਜ਼ਸ਼ ਦੀ ਗੰਭੀਰਤਾ ਨੂੰ ਸਾਨੂੰ ਸਮਝਣਾ ਹੋਵੇਗਾ।
ਇੱਕ ਹੋਰ ਪਰਿਪੇਖ ਵਿੱਚ ਵੀ ਪਛਾਣਵਾਦੀ ਸਿਆਸਤ ਦਾ ਪ੍ਰਭਾਵ ਦੇਖਣ ਨੂੰ ਮਿਲ਼ਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਫਾਸੀਵਾਦੀ ਬਹੁਗਿਣਤੀਵਾਦੀ ਹਿੰਦੂਤਵ ਸਿਆਸਤ ਦੀ ਚੜ੍ਹਤ ਅਸਲ ਵਿੱਚ ਪਛਾਣ ਦੀ ਹੀ ਸਿਆਸਤ ਦਾ ਇੱਕ ਪ੍ਰਗਟਾਵਾ ਹੈ। ਇਸ ਤਰ੍ਹਾਂ ਦੀ ਕੋਈ ਵੀ ਸੱਜੇਪੱਖੀ ਕੱਟੜਪੰਥੀ ਸਿਆਸਤ ਪਛਾਣ ਦੇ ਇੱਕ ਠਹਿਰੇ ਹੋਏ ਆਦਰਸ਼ ‘ਤੇ ਕਾਇਮ ਹੁੰਦੀ ਹੈ ਅਤੇ ਕਲਪਤ ਅਤੀਤ ਦੁਆਰਾ ਮਿੱਥਕਾਂ ਨੂੰ ਯਥਾਰਥ ਅਤੇ ਸਧਾਰਨ ਬੋਧ ਬਣਾ ਕੇ ਇਸ ਪਛਾਣ ਲਈ ਉਚਿਤਤਾ ਹਾਸਲ ਕਰਦੀ ਹੈ। ਪਛਾਣਵਾਦੀ ਸਿਆਸਤ ਵਿੱਚ ਇਸ ਤਰ੍ਹਾਂ ਦੇ ਸਾਰੇ ਸੱਜੇਪੱਖੀ ਹਥਿਆਈ ਮੌਜੂਦ ਹੈ। ਅੱਜ ਦੇ ਦੌਰ ਵਿੱਚ ਨਾ ਸਿਰਫ ਹਾਸ਼ੀਆਗਤ ਪਛਾਣਾਂ, ਸਗੋਂ ਉਨ੍ਹਾਂ ਤੋਂ ਵੀ ਜ਼ਿਆਦਾ ”ਮੁੱਖਧਾਰਾ” ਦੀਆਂ ਪਛਾਣਾਂ ਪਛਾਣਵਾਦੀ ਸਿਆਸਤ ਦੇ ਸੰਦ ਦੀ ਵਰਤੋਂ ਆਪਣੇ ਸੁਆਰਥਾਂ ਲਈ ਕਰ ਰਹੀਆਂ ਹਨ। ਇਹ ਵੀ ਇੱਕ ਖ਼ਤਰਨਾਕ ਰੁਝਾਨ ਹੈ।
ਪਛਾਣਵਾਦੀ ਸਿਆਸਤ ਦੇ ਇਹ ਦੋਵੇਂ ਹੀ ਰੂਪ ਆਪਣੇ ਆਪਨੂੰ ਇੱਕ ਦੂਜੇ ਦੇ ਵਿਰੋਧੀ ਅਤੇ ਬਦਲ ਵਜੋਂ ਪੇਸ਼ ਕਰਦੇ ਹਨ, ਪਰ ਅਸਲ ਵਿੱਚ ਉਹ ਦੋ ਵੱਖਰੀਆਂ ਵਿਰੋਧੀ ਤਾਕਤਾਂ ਹਨ ਹੀ ਨਹੀਂ! ਉਹ ਬੱਸ ਆਪਣੇ ਆਪ ਨੂੰ ਇਸ ਰੂਪ ਵਿੱਚ ਪੇਸ਼ ਕਰਦੀਆਂ ਹਨ। ਭਾਵ, ਐਨ.ਜੀ.ਓ. ਸਿਆਸਤ ਅਤੇ ਸੱਜੇਪੱਖੀ ਧਾਰਮਿਕ ਕੱਟੜਪੰਥੀ ਅਤੇ ਫਿਰਕਾਪ੍ਰਸਤ ਫਾਸੀਵਾਦੀ ਸਿਆਸਤ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਉਹ ਆਪਣੇ ਆਪ ਨੂੰ ਇੱਕ ਦੂਜੇ ਦੇ ਵਿਰੋਧੀ ਵਜੋਂ ਪੇਸ਼ ਜ਼ਰੂਰ ਕਰਦੇ ਹਨ, ਪਰ ਉਨ੍ਹਾਂ ਦੀ ਵਿਚਾਰਧਾਰਾ ਅਤੇ ਫਲਸਫ਼ੇ ਵਿੱਚ ਇੱਕ ਬੁਨਿਆਦੀ ਏਕਤਾ ਹੈ। ਕਹਿ ਸਕਦੇ ਹਾਂ ਕਿ ਉਹ ਇੱਕ ਨਕਲੀ ਬਦਲਾਂ ਦਾ ਜੋੜ ਪੇਸ਼ ਕਰਦੇ ਹਨ। ਇਸ ਨੂੰ ਗਾਇਲਜ ਦੇਲਊਜ਼ ਨੇ ‘ਡਿਸਜੰਕਟਿਵ ਸਿੰਥਸਿਸ’ ਦਾ ਨਾਂ ਦਿੱਤਾ ਸੀ। ਉਲ਼ਟਾਂ ਦਾ ਇੱਕ ਅਜਿਹਾ ਸਮੁੱਚ ਜਿਸ ਵਿੱਚ ਉਲ਼ਟਾਂ ਵਜੋਂ ਪੇਸ਼ ਕੀਤੇ ਤੱਤ ਅਸਲ ਵਿੱਚ ਉਲ਼ਟ ਨਹੀਂ ਹਨ।
ਪਛਾਣਵਾਦੀ ਸਿਆਸਤ ਦੇ ਕੇਂਦਰੀ ਸਿਧਾਂਤਕ ਵਿਚਾਰਕ ਸੂਤਰਾਂ ਦੀ ਪੜਤਾਲ ਅਤੇ ਇਸ ਦੇ ਫਲਸਫਾਈ ਸਾਰਤੱਤ ਨੂੰ ਜਾਹਰ ਕਰਨ ਦੇ ਬਾਅਦ ਅਸੀਂਂ ਮੋਟੇ ਤੌਰ ‘ਤੇ ਇਸ ਨਤੀਜੇ ‘ਤੇ ਪਹੁੰਚਣ ਦੀ ਹਾਲਤ ਵਿੱਚ ਹਾਂ ਕਿ ਜਾਤ ਅਧਾਰਤ ਸਿਆਸਤ ਮੌਜੂਦਾ ਦੌਰ ਵਿੱਚ ਪਛਾਣਵਾਦੀ ਸਿਆਸਤ ਦਾ ਹੀ ਇੱਕ ਰੂਪ ਹੈ। ਜਾਤ ਦੀ ਪਛਾਣ ‘ਤੇ ਅਧਾਰਤ ਸਿਆਸਤ ਆਪਣੇ ਦੋਵਾਂ ਹੀ ਅਵਤਾਰਾਂ ਵਿੱਚ – ਸਵਰਣ/ਉੱਚ ਜਾਤਾਂ ਦੀ ਜਾਤੀਗਤ ਸਿਆਸਤ ਅਤੇ ਦਲਿਤਵਾਦੀ ਸਿਆਸਤ – ਪਛਾਣਵਾਦੀ ਸਿਆਸਤ ਦਾ ਹੀ ਪ੍ਰਗਟਾਵਾ ਹੈ। ਇਸ ਰੂਪ ਵਿੱਚ ਇਨ੍ਹਾਂ ਨੂੰ ਇੱਕ ਦੂਜੇ ਦੀ ‘ਇਨਵਰਟਿਡ ਮਿਰਰ ਇਮੇਜ’ ਵੀ ਕਿਹਾ ਜਾ ਸਕਦਾ ਹੈ। ਇਥੇ ਵੀ ਅਸੀਂ ਇੱਕ ਤਰ੍ਹਾਂ ਦੇ ‘ਡਿਸਜੈਕਟਿਵ ਸਿੰਥਸਿਸ’ ਨੂੰ, ਇੱਕ ਤਰ੍ਹਾਂ ਦੇ ਨਕਲੀ ਬਦਲਾਂ ਦੇ ਜੋੜੇ ਨੂੰ ਦੇਖ ਸਕਦੇ ਹਾਂ, ਜਿਹੜੇ ਅਸਲ ਵਿੱਚ ਇੱਕ ਦੂਜੇ ਦੇ ਬਦਲ ਹਨ ਹੀ ਨਹੀਂ। ਕਿਉਂਕਿ ਇਨ੍ਹਾਂ ਦੋਵਾਂ ਦਾ ਹੀ ਅਧਾਰ ਆਪਣੇ ਆਪਣੇ ਢੰਗ ਨਾਲ਼ ਜਾਤੀਗਤ ਪਛਾਣ ਨਾਲ਼ ਸਿਆਸਤ ਦੀ ‘ਓਵਰ ਆਈਡੈਂਟੀਫਿਕੇਸ਼ਨ’ ਹੈ। ਇਥੇ ਸਵਰਣ ਜਾਤਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੁਆਰਾ ਅਮਲ ਵਿੱਚ ਲਿਆਂਦੀ ਜਾ ਰਹੀ ਪਛਾਣਵਾਦੀ ਸਿਆਸਤ ਦੀ ਚਰਚਾ ਗ਼ੈਰਜ਼ਰੂਰੀ ਹੈ। ਉਸ ਦੇ ਪਿਛਾਖੜੀ, ਵਹਿਸ਼ੀ, ਅਤੇ ਅਣਮਨੁੱਖੀ ਖ਼ਾਸੇ ਬਾਰੇ ਖੋਦਣ ਲਈ ਕੁਝ ਵੀ ਨਹੀਂ ਹੈ। ਤੱਤ ਅਤੇ ਰੂਪ ਵਿੱਚ ਜਬਰਦਸਤ ਏਕਤਾ ਹੈ।
ਪਰ ਦਲਿਤਵਾਦੀ ਜਥੇਬੰਦੀਆਂ ਦੁਆਰਾ ਦਲਿਤ ਪਛਾਣ ਦੇ ਆਲ਼ੇ-ਦੁਆਲ਼ੇ ਕੀਤੀ ਜਾਣ ਵਾਲ਼ੀ ਸਿਆਸਤ ਵੀ ਅਸਲ ਵਿੱਚ ਪਛਾਣਵਾਦੀ ਸਿਆਸਤ ਦੇ ਏਜੰਡੇ ਨੂੰ ਹੀ ਪੂਰਾ ਕਰ ਰਹੀ ਹੈ, ਚਾਹੇ ਕੁਝ ਮਾਮਲਿਆਂ ਵਿੱਚ ਇਸਦੇ ਪਿੱਛੇ ਦਲਿਤ ਮੁਕਤੀ ਦੀ ਜਇਜ਼ ਇੱਛਾ ਅਤੇ ਇਰਾਦੇ ਕਿਉਂ ਨਾ ਹੋਣ। ਪਛਾਣ ਅਧਾਰਤ ਕਿਸੇ ਵੀ ਸਿਆਸਤ ਜਾਂ ਜਥੇਬੰਦੀ ਕੋਲ਼ ਸਮਾਜਕ ਮੁਕਤੀ ਦੀ ਕੋਈ ਪਰਿਯੋਜਨਾ ਨਹੀਂ ਹੋ ਸਕਦੀ। ਜਾਤੀਗਤ, ਜੇਂਡਰਗਤ, ਭਾਸ਼ਾਈ ਜਾਂ ਕੌਮਵਾਦੀ ਪਛਾਣ ਦੇ ਅਧਾਰ ‘ਤੇ ਕੋਈ ਅਸਲੀ ਬੁਨਿਆਦੀ ਮੁੱਦਾ ਅਰਥਪੂਰਣ ਰੂਪ ਵਿੱਚ ਨਹੀਂ ਉਠਾਇਆ ਜਾ ਸਕਦਾ। ਇਸ ਲਈ ਦਲਿਤਵਾਦੀ ਜਥੇਬੰਦੀਆਂ ਦੁਆਰਾ ਦਲਿਤ ਪਛਾਣਵਾਦੀ ਸਿਆਸਤ ਰਾਹੀਂਂ ਅਚੇਤ ਤੌਰ ‘ਤੇ ਹੀ ਸਹੀ, ਸਰਮਾਏਦਾਰੀ ਢਾਂਚੇ ਦੀ ਹੀ ਸੇਵਾ ਕੀਤੀ ਜਾਂਦੀ ਹੈ। ਇਹੀ ਪਛਾਣਵਾਦੀ ਸਿਆਸਤ ਦਾ ਜਮਾਤੀ ਖ਼ਾਸਾ ਹੈ, ਜਿਹੜਾ ਯਥਾਸਥਿਤੀਵਾਦ ਅਤੇ ਪਿਛਾਖੜੀ ਹੈ। ਆਪਣੀਆਂ ਸਾਰੀਆਂ ਚੰਗੀਆਂ ਇੱਛਾਵਾਂ ਦੇ ਬਾਵਜੂਦ ਅਜਿਹੀਆਂ ਸਾਰੀਆਂ ਦਲਿਤਵਾਦੀ ਜਥੇਬੰਦੀਆਂ ਦਲਿਤ ਮੁਕਤੀ ਦੀ ਹਕੀਕੀ ਕਾਰਗਰ ਪਰਿਯੋਜਨਾ ਨੂੰ ਅਮਲ ਵਿੱਚ ਨਹੀਂ ਲਿਆ ਪਾ ਰਹੀਆਂ ਹਨ ਅਤੇ ਪਛਾਣਵਾਦੀ ਸਿਆਸਤ ਦੀ ਜ਼ਮੀਨ ‘ਤੇ ਖੜ੍ਹੇ ਹੋ ਕੇ ਉਹ ਕਦੀ ਅਜਿਹੀ ਕੋਈ ਪਰਿਯੋਜਨਾ ਬਣਾ ਵੀ ਨਹੀਂ ਸਕਦੀਆਂ। ਬੇਸ਼ੱਕ ਇਨ੍ਹਾਂ ਜਥੇਬੰਦੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੀ ਇਮਾਨਦਾਰੀ ਅਤੇ ਜੂਝਾਰੂਪਨ ਨਾਲ਼ ਦਲਿਤ ਮੁਕਤੀ ਦੀ ਪਰਿਯੋਜਨਾ ਬਾਰੇ ਸੋਚਦੇ ਹਨ ਅਤੇ ਸਰਗ਼ਰਮ ਰਹਿੰਦੇ ਹਨ। ਪਰ ਇੱਕ ਸਹੀ ਸਿਆਸਤ ਦੀ ਗ਼ੈਰ ਮੌਜੂਦਗੀ ਵਿੱਚ ਇਹ ਚਿੰਤਨ ਅਤੇ ਸਰਗ਼ਰਮੀ ਅਕਸਰ ਕਿਸੇ ਦਿਸ਼ਾ ਵਿੱਚ ਨਹੀਂ ਜਾਂਦੇ, ਜਾਂ ਅਕਸਰ ਯਥਾਸਥਿਤੀ ਦੀ ਨੁਮਾਇੰਦਗੀ ਕਰਨ ਵਾਲ਼ੀਆਂ ਤਾਕਤਾਂ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਕਿਉਂਕਿ ਜਦ ਤੱਕ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਜਾਤੀਗਤ ਜ਼ਬਰ ਅਤੇ ਇਸ ਦੇ ਨਾਲ਼ ਹੀ ਲੁੱਟ-ਦਾਬੇ ਦੇ ਹੋਰਨਾਂ ਸਾਰੇ ਰੂਪਾਂ ਲਈ ਅਸਲ ਵਿੱਚ ਜ਼ਿੰਮੇਵਾਰ ਕੌਣ ਹੈ, ਅਤੇ ਲੜਨਾ ਕਿਸ ਦੇ ਖਿਲਾਫ਼ ਹੈ, ਤਦ ਤੱਕ ਇਨ੍ਹਾਂ ਦੇ ਖਿਲਾਫ਼ ਕੀਤਾ ਜਾਣ ਵਾਲ਼ਾ ਵਿਰੋਧ ‘ਮਿਸਪਲੇਸਡ’ ਹੋਵੇਗਾ। ਇਥੇ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਜਦ ਅਸੀਂ ਦਲਿਤਵਾਦੀ ਜਥੇਬੰਦੀਆਂ ਦਾ ਜਿਕਰ ਕਰ ਰਹੇ ਹਾਂ, ਤਦ ਸਾਡਾ ਭਾਵ ਬੁਰਜ਼ੂਆ ਸਿਆਸਤ ਵਿੱਚ ਗਲਤਾਨ ਬਸਪਾ ਮਾਰਕਾ ਉਨ੍ਹਾਂ ਚੁਣਾਵੀ ਸਰਮਾਏਦਾਰੀ ਪਾਰਟੀਆਂ ਤੋਂ ਉੱਕਾ ਹੀ ਨਹੀਂ ਹੈ ਜਿਹੜੀਆਂ ਦਲਿਤਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤੀਆਂ ਹਨ (ਭਾਵੇਂ ਪਿਛਲੇ ਕੁਝ ਸਾਲ ਪਹਿਲਾਂ ਤੱਕ ਕਈ ਖੱਬੇਪੱਖੀ ਹੋਣ ਦਾ ਦਾਅਵਾ ਕਰਨ ਵਾਲ਼ੇ ਬੁੱਧੀਜੀਵੀ ਵੀ ਮਾਇਆਵਤੀ ਦੇ ਸੱਤ੍ਹਾ ਵਿੱਚ ਪਹੁੰਚਣ ਨੂੰ ਲੈ ਕੇ ਉਤਸ਼ਾਹਤ ਸਨ, ਕਿ ਹੁਣ ਦਲਿਤਾਂ ਦੇ ਕਦਮਾਂ ਦਾ ਖੜਕਾ ਸੱਤ੍ਹਾ ਦੇ ਗਲਿਆਰਿਆਂ ਵਿੱਚ ਸੁਣਾਈ ਦੇ ਰਿਹਾ ਹੈ। ਸ਼ੁਕਰ ਹੈ ਕਿ ਮਾਇਆਵਤੀ ਦੇ ਰਾਜ ਦੌਰਾਨ ਦਲਿਤਾਂ ‘ਤੇ ਹੋਏ ਅਤਿਆਚਾਰਾਂ ਦੇ ਸਾਰੇ ਰਿਕਾਰਡ ਟੁੱਟਣ ਨਾਲ਼ ਇਸ ਤਰ੍ਹਾਂ ਦਾ ਮੂਰਖਤਾ ਭਰਿਆ ਰੌਲ਼ਾ ਹੁਣ ਸ਼ਾਂਤ ਹੋ ਗਿਆ ਹੈ!)। ਇਨ੍ਹਾਂ ਅਰਥਾਂ ਵਿੱਚ ਬਹੁਜਨ ਸਮਾਜ ਪਾਰਟੀ ਦੀ ਗੱਲ ਜਿਨੀ ਘੱਟ ਕੀਤੀ ਜਾਵੇ ਓਨੀ ਹੀ ਬਿਹਤਰ ਹੈ। ਬੁਰਜੂਆ ਚੁਣਾਵੀ ਮੌਕਾਪ੍ਰਸਤੀ ਦੇ ਕਈ ਨਵੇਂ ਰਿਕਾਰਡ ਮਾਇਆਵਤੀ ਦੀ ਅਗਵਾਈ ਵਿੱਚ ਬਸਪਾ ਨੇ ਸਥਾਪਤ ਕੀਤੇ ਹਨ। ਸੱਤ੍ਹਾ ਸੁਖ ਭੋਗਣ ਲਈ ਇਸ ਨੇ ਸਵਰਣਵਾਦੀ ਫਾਸੀਵਾਦੀ ਹਿੰਦੂ ਸੱਜੇਪੱਖੀ ਤਾਕਤਾਂ ਨਾਲ਼ ਚੁਣਾਵੀ ਗੱਠਜੋੜ ਬਣਾਉਣ ਵਿੱਚ ਵੀ ਕੋਈ ਪਰਹੇਜ਼ ਨਹੀਂ ਕੀਤਾ। ਮਾਇਆਵਤੀ ਦੀ ‘ਸੋਸ਼ਲ ਇੰਜਨੀਅਰਿੰਗ’ ਦਾ ਨਤੀਜਾ ਉੱਤਰ ਪ੍ਰਦੇਸ਼ ਵਿੱਚ ਕਿਸੇ ਹੋਰ ਨੂੰ ਨਹੀਂ ਸਗੋਂ ਗ਼ਰੀਬ ਦਲਿਤ ਅਬਾਦੀ ਨੂੰ ਹੀ ਝੱਲਣਾ ਪਿਆ ਹੈ। ਚੁਣਾਵੀ ਪਛਾਣਵਾਦੀ ਦਲਿਤ ਸਿਆਸਤ ਕਰਨ ਵਾਲ਼ਿਆਂ ਵਿੱਚ ਮਾਇਆਵਤੀ ਦੀ ਹਾਲਤ ਕੋਈ ਅਲੋਕਾਰੀ ਜਾਂ ਅਨੋਖੀ ਨਹੀਂ ਹੈ। ਰਾਮਦਾਸ ਆਠਵਲੇ, ਤਾਮਿਲਨਾਡੂ ਵਿੱਚ ਦਲਿਤ ਪੈਂਥਰ ਦੇ ਆਗੂ ਥੋਰ ਥਿਰੂਮਾਵਲਵਨ, ਰਾਮਵਿਲਾਸ ਪਾਸਵਾਨ ਵਰਗਿਆਂ ਦੀ ਹਾਲਤ ਵੀ ਕੋਈ ਵੱਖਰੀ ਨਹੀਂ ਹੈ। ਕਦੀ ਉਹ ਭਾਜਪਾ ਤਾਂ ਕਦੀ ਕਾਂਗਰਸ ਦੀ ਗੋਦ ਵਿੱਚ ਬੈਠੇ ਨਜ਼ਰ ਆਉਂਦੇ ਹਨ।
ਨਾ ਸਿਰਫ਼ ਇਹ ਚੁਣਾਵੀ ਸਿਆਸੀ ਪਾਰਟੀਆਂ (ਜਿਹੜੀਆਂ ਇਰਾਦਤਨ ਵੀ ਬੇਇਮਾਨ ਹਨ ਅਤੇ ਸਮੁੱਚੇ ਰੂਪ ਵਿੱਚ ਸਰਮਾਏਦਾਰੀ ਦੀ ਸੇਵਾ ਵਿੱਚ ਲਿਪਤ ਹਨ) ਸਗੋਂ ਗ਼ੈਰ ਚੁਣਾਵੀ ਪਛਾਣਵਾਦੀ ਦਲਿਤਵਾਦੀ ਜਥੇਬੰਦੀਆਂ (ਜਿਨ੍ਹਾਂ ਵਿੱਚ ਕਈ ਇਮਾਨਦਾਰੀ ਨਾਲ਼ ਦਲਿਤ ਮੁਕਤੀ ਦੇ ਏਜੰਡੇ ਨੂੰ ਉਠਾਉਂਦੀਆਂ ਹਨ) ਦੀ ਸਿਆਸਤ ਦੇ ਖੋਖਲੇਪਨ ਦੀ ਮਿਸਾਲ ਸਿਰਫ਼ ਇੱਕ ਘਟਨਾ ਨਾਲ਼ ਦਿੱਤੀ ਜਾ ਸਕਦੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਸਿਆਸਤ ਵਿੱਚ ਖੋਖਲੇ ਪ੍ਰਤੀਕਵਾਦ ਦੇ ਇਲਾਵਾ ਕੁਝ ਨਹੀਂ ਬਚਿਆ ਹੈ। ਹੁਣੇ ਹੀ ਕੌਮੀ ਪੱਧਰ ‘ਤੇ ਦੋ ਘਟਨਾਵਾਂ ਵਾਪਰੀਆਂ ਜਿਹੜੀਆਂ ਆਮ ਗ਼ਰੀਬ ਦਲਿਤ ਅਬਾਦੀ ਲਈ ਹਕੀਕੀ ਅਤੇ ਪ੍ਰਤੀਕਾਤਮਕ ਮਹੱਤਵ ਰੱਖਦੀਆਂ ਸਨ। ਇੱਕ ਘਟਨਾ ਸੀ ਬਥਾਨੀ ਟੋਲਾ ਵਿੱਚ ਦਲਿਤਾਂ ਦੇ ਕਤਲੇਆਮ ਦੇ ਮੁਲਜ਼ਮ ਧਨੀ ਸਵਰਣਾਂ ਨੂੰ ਅਦਾਲਤ ਦੁਆਰਾ ਬਰੀ ਕੀਤਾ ਜਾਣਾ ਅਤੇ ਅਤੇ ਦੂਜੀ ਘਟਨਾ ਸੀ ਐਨ.ਸੀ.ਈ.ਆਰ.ਟੀ. ਦੀ ਯੋਗੇਂਦਰ ਯਾਦਵ ਅਤੇ ਸੁਹਾਸ ਪਾਲਸ਼ੀਕਰ ਦੁਆਰਾ ਤਿਆਰ ਕਿਤਾਬ ਵਿੱਚ ਨਹਿਰੂ ਅਤੇ ਅੰਬੇਡਕਰ ਦੇ ਕਾਰਟੂਨ ਨੂੰ ਰੱਖਣਾ। ਇਹ ਦੋਵੇਂ ਘਟਨਾਵਾਂ ਕੁਝ ਦਿਨ੍ਹਾਂ ਦੇ ਫਰਕ ਨਾਲ਼ ਵਾਪਰੀਆਂ। ਪਰ ਬਥਾਨੀ ਟੋਲਾ ਕਤਲੇਆਮ ਦੇ ਮੁਲਜ਼ਮਾਂ ਦੇ ਛੁੱਟਣ ‘ਤੇ ਕਈ ਦਲਿਤ ਜਥੇਬੰਦੀਆਂ ਬਿਆਨ ਤੱਕ ਦੇਣਾ ਭੁੱਲ ਗਈਆਂ, ਜਦ ਕਿ ਕਾਰਟੂਨ ਵਿਵਾਦ ‘ਤੇ ਉਨ੍ਹਾਂ ਨੇ ਖ਼ੂਬ ਰੌਲ਼ਾ ਪਾਇਆ। ਕੁਝ ਲੋਕਾਂ ਨੇ ਤਾਂ ਸੁਹਾਸ ਪਾਲਸ਼ੀਕਰ ਦੇ ਦਫ਼ਤਰ ‘ਤੇ ਹਮਲਾ ਤੱਕ ਕੀਤਾ। ਇਹ ਇੱਕ ਵੱਖਰੀ ਚਰਚਾ ਦਾ ਵਿਸ਼ਾ ਹੈ ਕਿ ਅੰਬੇਡਕਰ ਅਤੇ ਨਹਿਰੂ ਦੇ ਉਸ ਕਾਰਟੂਨ ਵਿੱਚ ਕੀ ਸਹੀ ਅਤੇ ਕੀ ਗ਼ਲਤ ਸੀ ਇਹ ਵੀ ਇੱਕ ਵਿਸਥਾਰਤ ਚਰਚਾ ਦਾ ਵਿਸ਼ਾ ਹੋ ਸਕਦਾ ਹੈ ਕਿ ਅੰਬੇਡਕਰ ਦੀ ਅਲੋਚਨਾ ਕੀਤੀ ਜਾ ਸਕਦੀ ਹੈ, ਜਾਂ ਉਨ੍ਹਾਂ ਨੂੰ ਅਲੋਚਨਾ ਤੋਂ ਪਰੇ ਗ਼ਰਦਾਨ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ”ਕੌਮ” ਦੇ ”ਸਵਰਣ ਅਪਰਾਧਬੋਧ” ਨੂੰ ਖਤਮ ਕੀਤਾ ਜਾ ਸਕੇ; ਇਸ ‘ਤੇ ਵੀ ਚਰਚਾ ਹੋ ਸਕਦੀ ਹੈ ਕਿ ਸੁਹਾਸ ਪਾਲਸ਼ੀਕਰ ਦੇ ਦਫ਼ਤਰ ਵਿੱਚ ਜੋ ਕੀਤਾ ਗਿਆ ਅਤੇ ਹਿੰਦੂਤਵਵਾਦੀ ਐੱਮ. ਐੱਫ. ਹੁਸੈਨ ਦੀਆਂ ਪੇਂਟਿੰਗ ਪ੍ਰਦਰਸ਼ਨੀਆਂ ਨਾਲ਼ ਜੋ ਕਰਦੇ ਸਨ, ਜਾਂ ਉਨ੍ਹਾਂ ਨੇ ਭੰਡਾਰਕਰ ਸ਼ੋਧ ਸੰਸਥਾਨ ਵਿੱਚ ਜੋ ਕੀਤਾ ਸੀ, ਉਸ ਵਿੱਚ ਕੋਈ ਫਰਕ ਹੈ ਜਾਂ ਨਹੀਂ ਅਤੇ ਅੰਤ ਵਿੱਚ ਇਸ ਗੱਲ ‘ਤੇ ਵੀ ਚਰਚਾ ਹੋ ਸਕਦੀ ਹੈ , ਕਿ ਤਰ੍ਹਾਂ ਤਰ੍ਹਾਂ ਦੇ ਬੁੱਤਾਂ ਨਾਲ਼ ਭਰੇ ਇਸ ਦੇਸ਼ ਵਿੱਚ ਹੋਰ ਨਵੇਂ ਬੁੱਤਾਂ ਦੀ ਲੋੜ ਹੈ ਜਾਂ ਨਹੀਂ। ਪਰ ਹਾਲੇ ਅਸੀਂ ਇਨ੍ਹਾਂ ਚਰਚਾਵਾਂ ਵਿੱਚ ਨਹੀਂ ਜਾਵਾਂਗੇ ਅਤੇ ਸਿਰਫ਼ ਇਸ਼ਾਰਿਆਂ ਵਿੱਚ ਏਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਬਥਾਨੀ ਟੋਲਾ ਦੇ ਕਾਤਲਾਂ ਨੂੰ ਬਰੀ ਕੀਤੇ ਜਾਣ ‘ਤੇ ਦਲਿਤ ਜਥੇਬੰਦੀਆਂ ਦੁਆਰਾ ਉਹ ਰੌਲ਼ਾ ਨਹੀਂ ਪਾਇਆ ਗਿਆ ਜਿਹੜਾ ਕਿ ਅੰਬੇਡਕਰ ਅਤੇ ਨਹਿਰੂ ਦੇ ਕਾਰਟੂਨ ‘ਤੇ ਪਾਇਆ ਗਿਆ। ਕੀ ਇਹ ਸਮੁੱਚੀ ਪਛਾਣਵਾਦੀ ਦਲਿਤਵਾਦੀ ਸਿਆਸਤ ਦੇ ਖੋਖਲੇ ਪ੍ਰਤੀਕਵਾਦ ਨੂੰ ਨਹੀਂ ਦਰਸਾਉਂਦਾ ਹੈ?
ਸਾਰੀਆਂ ਸਰਮਾਏਦਾਰ ਤਾਕਤਾਂ ਦੀ ਤਰ੍ਹਾਂ ਹੀ ਚੁਣਾਵੀ ਦਲਿਤਵਾਦੀ ਪਛਾਣਵਾਦੀ ਸਿਆਸਤ ਕਰਨ ਵਾਲ਼ੀਆਂ ਪਾਰਟੀਆਂ ਉਨ੍ਹਾਂ ਜਮਾਤੀ ਸਬੰਧਾਂ ਦੀ ਹਿਫ਼ਾਜਤ ਕਰਦੀਆਂ ਹਨ ਜਿਹੜੇ ਜਾਤੀਗਤ ਜਬਰ ਦੀਆਂ ਹਾਲਤਾਂ ਤਿਆਰ ਕਰਦੇ ਹਨ ਅਤੇ ਸਾਰੀਆਂ ਜਾਤ ਅਧਾਰਤ ਪਾਰਟੀਆਂ ਜਮਾਤੀ ਏਕਾ ਬਣਨੋਂ ਰੋਕਦੀਆਂ ਹਨ ਅਤੇ ਜਾਤੀਗਤ ਵੰਡ ਰੇਖਾਵਾਂ ਨੂੰ ਮਜ਼ਬੂਤ ਕਰਨ ਦਾ ਹੀ ਕੰਮ ਕਰਦੀਆਂ ਹਨ ਅਤੇ ਗ਼ੈਰ ਚੁਣਾਵੀ ਦਲਿਤ ਸਿਆਸਤ ਵੀ ਅਸਲ ਵਿੱਚ ਬਾਹਰਮੁਖੀ ਤੌਰ ‘ਤੇ ਇਹ ਕੰਮ ਕਰਦੀ ਹੈ। ਕਿਸੇ ਵੀ ਜਥੇਬੰਦੀ ਦੇ ਸਿਆਸੀ ਖ਼ਾਸੇ ਦਾ ਫੈਸਲਾ ਇਸ ਗੱਲ ਤੋਂ ਨਹੀਂ ਹੁੰਦਾ, ਉਸ ਦੇ ਮੈਂਬਰਾਂ ਦੀ ਸਮਾਜਕ ਆਰਥਿਕ ਬੁਨਿਆਦ ਕੀ ਹੈ। ਭਾਵ ਕਿ ਕੋਈ ਵੀ ਦਲਿਤ ਜਥੇਬੰਦੀ ਇਸ ਲਈ ਦਲਿਤਾਂ ਦੀ ਮੁਕਤੀ ਦੀ ਸਹੀ ਸਿਆਸਤ ਦੀ ਨੁਮਾਇੰਦਗੀ ਨਹੀਂ ਕਰਦੀ ਮੰਨੀ ਜਾ ਸਕਦੀ ਕਿ ਉਸ ਦੇ ਮੈਂਬਰਾਂ ਦੀ ਬਹੁਗਿਣਤੀ ਦਲਿਤ ਹੈ। ਇਸੇ ਜ਼ਮੀਨ ‘ਤੇ ਖੜ੍ਹੇ ਹੋ ਕੇ ਕਈ ਦਲਿਤ ਚਿੰਤਕ ਅਕਸਰ ਇਹ ਪੁੱਛਦੇ ਹਨ ਕਿ ਫਲਾਨੀ ਜਥੇਬੰਦੀ ਦੇ ਆਗੂਆਂ ਵਿੱਚ ਕਿੰਨੇ ਦਲਿਤ ਹਨ। ਉਦਾਹਰਣ ਵਜੋਂ ਕਈ ਵਾਰ ਇਹ ਸੁਆਲ ਦਲਿਤ ਚਿੰਤਕਾਂ ਦੁਆਰਾ ਕਮਿਊਨਿਸਟ ਪਾਰਟੀ ਦੇ ਲੋਕਾਂ ਤੋਂ ਪੁਛਿਆ ਜਾਂਦਾ ਹੈ ਕਿ ਉਨ੍ਹਾਂ ਦੀ ਕੇਂਦਰੀ ਕਮੇਟੀ ਵਿੱਚ ਕਿੰਨੇ ਦਲਿਤ ਹਨ। ਪਰ ਕੀ ਬਿਲਕੁਲ ਇਸੇ ਤਰਕ ਨਾਲ਼ ਅੱਜ ਮੌਜੂਦ ਸਾਰੀਆਂ ਦਲਿਤ ਜਥੇਬੰਦੀਆਂ ਤੋਂ ਕੀ ਕੋਈ ਇਹ ਸੁਆਲ ਨਹੀਂ ਪੁਛ ਸਕਦਾ ਹੈ ਕਿ ਉਨ੍ਹਾਂ ਦੀ ਆਗੂ ਟੀਮ ਵਿੱਚ ਕਿੰਨੇ ਮਜ਼ਦੂਰ ਹਨ? ਸਾਡਾ ਮੰਨਣਾ ਹੈ ਕਿ ਇਹ ਦੋਵੇਂ ਸੁਆਲ ਗ਼ਲਤ ਹਨ, ਅਤੇ ਪਛਾਣਵਾਦੀ ਸੋਚ ਦੀ ਜ਼ਮੀਨ ‘ਤੇ ਖੜ੍ਹੇ ਹੋ ਕੇ ਉਠਾਏ ਗਏ ਹਨ। ਅਸੀਂ ਕਿਸੇ ਵੀ ਜਥੇਬੰਦੀ ਦੀ ਸਿਆਸੀ ਵਿਚਾਰਧਾਰਾ ਦਾ ਫੈਸਲਾ ਉਸ ਦੀ ਅਗਵਾਈ ਵਿੱਚ ਮੌਜੂਦ ਲੋਕਾਂ ਦੇ ਪਰਿਵਾਰ ਅਤੇ ਜਨਮ ਤੋਂ ਨਹੀਂ ਕਰ ਸਕਦੇ। ਕੀ ਇਹ ਵੀ ਇੱਕ ਤਰ੍ਹਾਂ ਦਾ ਬ੍ਰਾਹਮਣਵਾਦੀ ਤਰਕ ਨਹੀਂ ਬਣ ਜਾਂਦਾ ਹੈ? ਸਿਆਸੀ ਵਿਚਾਰਧਾਰਾ ਦੇ ਖ਼ਾਸੇ ਦਾ ਫੈਸਲਾ ਇਸ ਗੱਲ ਨਾਲ਼ ਹੁੰਦਾ ਹੈ ਕਿ ਉਹ ਵਿਚਾਰਧਾਰਾ ਕਿਸ ਜਮਾਤ ਦੀ ਸੇਵਾ ਕਰ ਰਹੀ ਹੈ, ਇਸ ਗੱਲ ਨਾਲ਼ ਨਹੀਂ ਕਿ ਉਸ ਦੇ ਵਾਹਕ ਕਿਸ ਪਰਿਵਾਰ ਵਿੱਚ ਪੈਦਾ ਹੋਏ। ਪਛਾਣਵਾਦੀ ਸਿਆਸਤ ਦਾ ਤਰਕ ਇੱਕ ਚੱਕਰੀ ਤਰਕ ਹੈ, ਜਿਹੜਾ ਥੋੜੇ ਚਿਰ ਵਿੱਚ ਤੁਹਾਨੂੰ ਉਥੇ ਲਿਆ ਕੇ ਛੱਡ ਦਿੰਦਾ ਹੈ, ਜਿਥੋਂ ਤੁਸੀਂ ਸ਼ੁਰੂਆਤ ਕੀਤੀ ਸੀ। ਇਹ ਇੱਕ ਤਰ੍ਹਾਂ ਨਾਲ਼ ਆਪਣੇ ਅੰਦਰ ਹੀ ਹਾਰ ਦਾ ਤਰਕ ਲੁਕਾਏ ਹੁੰਦਾ ਹੈ। ਸਵਰਣਵਾਦ ‘ਤੇ ਸੱਟ ਦਾ ਸਹੀ ਤਰੀਕਾ ਜਾਤੀ ਵਿਤਕਰੇ ਨੂੰ ਹੀ ਸਦਾ ਲਈ ਮਿਟਾਕੇ ਹੋਣਾ ਚਾਹੀਦਾ ਹੈ। ਸਵਰਣਵਾਦ ‘ਤੇ ਸੱਟ ਲਈ ਦਲਿਤ ਪਛਾਣ ਤੇ ਪਛਾਣਵਾਦੀ ਸਿਆਸਤ ਦੇ ਤਰਕ ‘ਤੇ ਜ਼ੋਰ ਦੇਣਾ ਇਸ ਉਦੇਸ਼ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ? ਸਾਫ਼ ਹੈ ਕਿ ਸਵਰਣਾਂ ਦੇ ਜਾਤੀਵਾਦ ਦਾ ਮੁਕਾਬਲਾ ਕਿਸੇ ਵੀ ਸੂਰਤ ਵਿੱਚ ਪਛਾਣਵਾਦੀ ਦਲਿਤ ਸਿਆਸਤ ਦੀ ਜ਼ਮੀਨ ‘ਤੇ ਖੜ੍ਹੇ ਹੋ ਕੇ ਨਹੀਂ ਕੀਤਾ ਜਾ ਸਕਦਾ।
ਤਾਂ ਅਜਿਹੀ ਹਾਲਤ ਵਿੱਚ ਕੀਤਾ ਕੀ ਜਾਣਾ ਚਾਹੀਦਾ ਹੈ? ਅਸੀਂ ਇੱਕ ਵਾਰ ਫਿਰ ਕਹਾਂਗੇ ਕਿ ਜਿਹੜੀ ਪਛਾਣ ਵਿਆਪਕਤਮ ਸੰਭਵ ਲੋਕ ਲਾਮਬੰਦੀ ਕਰ ਸਕਦੀ ਹੈ, ਉਸ ਦੇ ਆਲ਼ੇ ਦੁਆਲ਼ੇ ਹੀ ਵਿਆਪਕ ਗ਼ਰੀਬ ਆਬਾਦੀ ਨੂੰ ਲਾਮਬੰਦ ਕਰਨਾ ਹੋਵੇਗਾ ਅਤੇ ਅਜਿਹੀ ਹੀ ਇੱਕ ਪਛਾਣ ਹੈ -ਜਮਾਤੀ ਪਛਾਣ, ਜਿਹੜੀ ਸ਼ੁੱਧ ਅਰਥਾਂ ਵਿੱਚ ਪਛਾਣ ਹੈ ਵੀ ਨਹੀਂ। ਜਮਾਤ ਦਾ ਸੰਕਲਪ ਇੱਕ ਸਮਾਜਕ ਸਬੰਧ ਨੂੰ ਪ੍ਰਗਟਾਉਂਦਾ ਹੈ। ਲੈਨਿਨ ਅਨੁਸਾਰ, ”ਜਮਾਤ ਲੋਕਾਂ ਦੇ ਵੱਡੇ ਵੱਡੇ ਸਮੂਹਾਂ ਨੂੰ ਕਹਿੰਦੇ ਹਨ, ਜਿਹੜੇ ਸਮਾਜਕ ਪੈਦਾਵਾਰ ਦੇ ਇਤਿਹਾਸ ਦੁਆਰਾ ਤੈਅ ਢੰਗ ਵਿੱਚ ਆਪਣੇ ਸਥਾਨ ਦੇ ਨਜ਼ਰੀਏ ਤੋਂ, ਪੈਦਾਵਾਰ ਦੇ ਸਾਧਨਾਂ ਨਾਲ਼ ਆਪਣੇ ਸਬੰਧਾਂ ਦੇ ਨਜ਼ਰੀਏ ਤੋਂ, ਅਤੇ (ਜ਼ਿਆਦਾਤਰ ਮਾਮਲਿਆਂ ਵਿੱਚ, ਕਨੂੰਨਾਂ ਵਿੱਚ ਤੈਅ ਅਤੇ ਪੇਸ਼) ਕਿਰਤ ਦੀ ਸਮਾਜਕ ਜਥੇਬੰਦੀ ਵਿੱਚ ਆਪਣੀ ਭੂਮਿਕਾ ਦੇ ਨਜ਼ਰੀਏ ਤੋਂ ਅਤੇ ਨਤੀਜ਼ੇ ਵਜੋਂ ਸਮਾਜਕ ਦੌਲਤ ਦੇ ਆਪਣੇ ਹਿੱਸੇ ਦੀ ਪ੍ਰਾਪਤੀ ਦੇ ਢੰਗ ਅਤੇ ਅਕਾਰ ਦੇ ਨਜ਼ਰੀਏ ਤੋਂ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ। ਜਮਾਤਾਂ ਲੋਕਾਂ ਦੇ ਉਹ ਸਮੂਹ ਹਨ, ਜਿਨ੍ਹਾਂ ਚੋਂ ਇੱਕ ਸਮੂਹ ਸਮਾਜਕ ਅਰਥਚਾਰੇ ਦੀ ਨਿਸ਼ਚਤ ਵਿਧੀ ਵਿੱਚ ਆਪਣੀ ਥਾਂ ਦੀ ਬਦੌਲਤ ਦੂਜੇ ਸਮੂਹ ਦੀ ਕਿਰਤ ਨੂੰ ਹੜੱਪ ਸਕਦਾ ਹੈ।” ਜਮਾਤ ਇੱਕ ਸਾਪੇਖਕ ਸੰਕਲਪ ਹੈ, ਜਿਹਾ ਇਸ ਪ੍ਰੀਭਾਸ਼ਾ ਤੋਂ ਸਪਸ਼ਟ ਹੈ। ਜਮਾਤ ਸਿਰਫ਼ ਇੱਕ ਅਰਥਿਕ ਵਰਤਾਰਾ ਨਹੀਂ ਹੈ, ਸਗੋਂ ਸੱਭਿਆਚਾਰ, ਸਾਹਿਤ, ਸਮਾਜ ਵਿੱਚ ਇਸ ਦਾ ਅਨੇਕ ਰੂਪਾਂ ਵਿੱਚ ਪ੍ਰਗਟਾਵਾ ਹੁੰਦਾ ਹੈ। ਮਾਰਕਸਵਾਦ ਤੇ ਜਮਾਤੀ ਘਟਾਓਵਾਦ ਅਤੇ ਆਰਥਿਕ ਨਿਰਧਾਰਣਵਾਦ ਦਾ ਇਲਜ਼ਾਮ ਤੱਥਾਂ ਨਾਲ਼ ਬਦਸਲੂਕੀ ਹੈ। ਏਂਗਲਜ਼ ਨੇ ਇੱਕ ਥਾਂ ਸਪਸ਼ਟ ਕੀਤਾ ਹੈ, ”ਇਤਿਹਾਸ ਦੇ ਪਦਾਰਥਵਾਦੀ ਨਜ਼ਰੀਏ ਅਨੁਸਾਰ, ਇਤਿਹਾਸ ਵਿੱਚ ਅੰਤਮ ਮੌਕੇ ਤੇ ਜਿਹੜੀ ਚੀਜ਼ ਫੈਸਲਾਕੁਨ ਹੁੰਦੀ ਹੈ, ਉਹ ਹੈ ਅਸਲੀ ਜੀਵਨ ਦੀ ਪੈਦਾਵਾਰ ਅਤੇ ਮੁੜ ਪੈਦਾਵਾਰ। ਇਸ ਤੋਂ ਜ਼ਿਆਦਾ ਨਾ ਤਾਂ ਮਾਰਕਸ ਨੇ ਕਿਤੇ ਕਿਹਾ ਹੈ ਅਤੇ ਨਾ ਹੀ ਮੈਂ। ਪਰ ਜਦ ਕੋਈ ਇਸ ਨੂੰ ਵਿਗਾੜਕੇ ਇਸ ਤਰ੍ਹਾਂ ਪੜ੍ਹਦਾ ਹੈ ਕਿ ਆਰਥਿਕ ਕਾਰਕ ਹੀ ਇੱਕ-ਇੱਕ ਤੱਤ ਹੈ, ਤਾਂ ਉਹ ਇਸ ਕਥਨ ਨੂੰ ਇੱਕ ਅਰਥਹੀਣ, ਅਮੂਰਤ, ਬੇਕਾਰ ਜੁਮਲੇ ਵਿੱਚ ਬਦਲ ਦਿੰਦਾ ਹੈ। ਅਰਥਿਕ ਹਾਲਤ ਅਧਾਰ ਹੈ, ਪਰ ਉਸ ਦੇ ਨਤੀਜ਼ਿਆਂ ਤੇ ਵੱਖ ਵੱਖ ਤੱਤ, ਸੰਵਿਧਾਨ-ਕਨੂੰਨੀ ਰੂਪ, ਅਤੇ ਨਾਲ਼ ਹੀ ਹਿੱਸੇਦਾਰਾਂ ਦੇ ਦਿਮਾਗਾਂ ਵਿੱਚ ਇਨ੍ਹਾਂ ਸਾਰੀਆਂ ਪ੍ਰਤੀਕਿਰਿਆਵਾਂ ਵਿੱਚ ਅਸਲੀ ਘੋਲ਼, ਸਿਆਸੀ, ਕਨੂੰਨੀ, ਫਲਸਫਾਈ, ਧਾਰਮਿਕ ਵਿਚਾਰ – ਇਹ ਸਾਰੇ ਇਤਿਹਾਸਕ ਘੋਲ਼ਾਂ ਦੇ ਵਿਕਾਸ ‘ਤੇ ਪ੍ਰਭਾਵ ਪਾਉਂਦੇ ਹਨ, ਅਤੇ ਕੁਝ ਮੌਕਿਆਂ ਤੇ ਉਨ੍ਹਾਂ ਦੇ ਰੂਪਾਂ ਨੂੰ ਤੈਅ ਵੀ ਕਰਦੇ ਹਨ।”
ਜਮਾਤੀ ”ਪਛਾਣ” ਇੱਕ ਆਧੁਨਿਕ ”ਪਛਾਣ” ਹੈ, ਜਿਹੜੀ ਸਾਰੀਆਂ ਪੁਰਾਣੀਆਂ ਪਛਾਣਾਂ ਨੂੰ ਅੰਦਰੂਨੀ ਤੌਰ ‘ਤੇ ਵੰਡਦੀ ਹੈ। ਇਹ ਪਛਾਣ ਹੀ ਇੱਕ ਅਗਾਂਹਵਧੂ ਇਨਕਲਾਬੀ ਲੋਕ ਲਾਮਬੰਦੀ ਕਰ ਸਕਦੀ ਹੈ। ਇਸ ਅਰਥ ਵਿੱਚ ਜਮਾਤੀ ਪਛਾਣ ਇੱਕ ‘ਓਵਰਰਾਈਡਿੰਗ” ਪਛਾਣ ਹੈ, ਜਿਹੜੀ ਹੋਰਨਾਂ ਸਾਰੀਆਂ ਪਛਾਣਾਂ ਨੂੰ ਵੰਡਦੇ ਹੋਏ ਹੋਂਦ ਵਿੱਚ ਹੈ। ਭਾਵੇਂ ਕੋਈ ਵੀ ਕੌਮ ਹੋਵੇ, ਕੋਈ ਵੀ ਜਾਤ ਹੋਵੇ, ਕੋਈ ਵੀ ਭਾਸ਼ਾ ਹੋਵੇ, ਕੋਈ ਵੀ ਖੇਤਰ ਹੋਵੇ, ਇਸ ਦੇ ਲੋਕ ਜਮਾਤਾਂ ਵਿੱਚ ਵੰਡੇ ਹੋਏ ਹਨ, ਅਤੇ ਉਨ੍ਹਾਂ ਵਿੱਚ ਇੱਕ ਤਿੱਖਾ ਧਰੁਵੀਕਰਣ ਹੋ ਚੁੱਕਿਆ ਹੈ। ਇਥੇ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਜਮਾਤੀ ਪਛਾਣ ਨੂੰ ਉਭਾਰਨ ਦਾ ਅਰਥ ਹੋਰਨਾਂ ਪਛਾਣਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਕੁਚਲ ਦੇਣਾ ਜਾਂ ਤਬਾਹ ਕਰ ਦੇਣਾ ਨਹੀਂ ਹੈ। ਜਮਾਤੀ ਪਛਾਣ ਨੂੰ ਮਜ਼ਬੂਤ ਕਰਨ ਦਾ ਅਰਥ ਜਮਾਤੀ ਚੇਤਨਾ ਨੂੰ ਉੱਨਤ ਕਰਨਾ ਹੈ ਅਤੇ ਇਸ ਦਾ ਮਕਸਦ ਜਮਾਤੀ ਪਛਾਣ ਦੇ ਆਲ਼ੇ ਦੁਆਲ਼ੇ ਵਿਆਪਕ ਲੋਕ ਲਾਮਬੰਦੀ ਕਰਨਾ ਹੈ ਚਾਹੇ, ਜਾਤ, ਧਰਮ, ਖੇਤਰ, ਭਾਸ਼ਾ, ਕੌਮੀਅਤ ਆਦਿ ਕੁਝ ਵੀ ਹੋਵੇ। ਵਿਆਪਕ ਲੋਕ ਮੁਕਤੀ ਦੀ ਪਰਿਯੋਜਨਾ ਦਾ ਰਾਹ ਵੀ ਇਹੀ ਹੋ ਸਕਦਾ ਹੈ। ਜਾਤੀਗਤ, ਕੌਮੀ, ਜੇਂਡਰਗਤ ਜਬਰ ਕਰਨ ਵਾਲ਼ੀਆਂ ਤਾਕਤਾਂ ਦੀ ਜਿਵੇਂ ਹੀ ਅਸੀਂ ਪਛਾਣ ਕਰਦੇ ਹਾਂ, ਉਵੇਂ ਹੀ ਅਸੀਂ ਦੇਖਦੇ ਹਾਂ ਕਿ ਦਲਿਤ ਮੁਕਤੀ ਹਾਸਲ ਕਰਨ, ਕੌਮੀ ਜਬਰ ਨੂੰ ਖ਼ਤਮ ਕਰਨ, ਔਰਤ ਜਬਰ ਅਤੇ ਗ਼ੈਰ ਬਰਾਬਰੀ ਨੂੰ ਖ਼ਤਮ ਕਰਨ ਦੀ ਪਰਿਯੋਜਨਾ ਵਿੱਚ ਸਾਡੀ ਸਾਂਝੀ ਦੁਸ਼ਮਣ ਸਰਮਾਏਦਾਰੀ ਅਤੇ ਸਰਮਾਏਦਾਰ ਜਮਾਤ ਹੀ ਹੈ। ਸਮੁੱਚੇ ਸਮਾਜਕ ਆਰਥਿਕ ਢਾਂਚੇ ਵਿੱਚ ਬੁਨਿਆਦੀ ਤਬਦੀਲੀਆਂ, ਹਰ ਤਰ੍ਹਾਂ ਦੀ ਗ਼ੈਰ ਬਰਾਬਰੀ ਦੇ ਖ਼ਾਤਮੇ ਅਤੇ ਇੱਕ ਬਰਾਬਰੀ ਵਾਲ਼ੇ ਸਮਾਜ ਦੀ ਸਥਾਪਨਾ ਦੀ ਪਰਿਯੋਜਨਾ ਦੇ ਮੁਕਾਮ ‘ਤੇ ਪਹੁੰਚਾਉਣ ਦੇ ਨਾਲ਼ ਹੀ ਜਾਤ ਦਾ ਖ਼ਾਤਮਾ ਹੋ ਸਕਦਾ ਹੈ। ਨਿਸ਼ਚਤ ਤੌਰ ‘ਤੇ ਇਸ ਦਾ ਅਰਥ ਇਹ ਨਹੀਂ ਹੈ ਕਿ ਅਜਿਹਾ ਇਨਕਲਾਬ ਅਤੇ ਅਜਿਹੇ ਸਮਾਜ ਦੀ ਰਚਨਾ ਤੱਕ ਜਾਤੀਵਾਦ ਅਤੇ ਜਾਤੀਗਤ ਮਾਨਸਿਕਤਾ ਦੇ ਖਿਲਾਫ਼ ਘੋਲ਼ ਨੂੰ ਟਾਲਣ ਦੀ ਕੋਈ ਤਜਵੀਜ਼ ਅਸੀਂ ਰੱਖ ਰਹੇ ਹਾਂ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਾਤੀਗਤ ਮਾਨਸਿਕਤਾ ਅਤੇ ਜਾਤੀਵਾਦ ਦੇ ਖ਼ਿਲਾਫ਼ ਲਗਾਤਾਰ ਪ੍ਰਚਾਰ ਤੋਂ ਬਿਨਾਂ ਪ੍ਰੋਲੇਤਾਰੀ ਜਮਾਤ ਨੂੰ ਵੀ ਇੱਕ ਜਮਾਤ ਵਜੋਂ ਇੱਕਜੁੱਟ ਨਹੀਂ ਕੀਤਾ ਜਾ ਸਕਦਾ। ਅਸਲ ਵਿੱਚ, ਜਮਾਤੀ ਚੇਤਨਾ ਨੂੰ ਪੈਦਾ ਕਰਨ ਦਾ ਕੰਮ ਜ਼ਰੂਰੀ ਅਤੇ ਲਾਜ਼ਮੀ ਰੂਪ ਨਾਲ਼ ਅੱਜ ਤੋਂ ਹੀ, ਪੂਰੀ ਤਾਕਤ ਨਾਲ਼ ਜਾਤ ਅਤੇ ਜਾਤੀਵਾਦ ਦੇ ਖਿਲਾਫ਼ ਘੋਲ਼ ਨਾਲ਼ ਜੁੜਿਆ ਹੋਇਆ ਹੈ। ਇਸਦੇ ਬਿਨਾਂ ਕਿਸੇ ਵੀ ਰੂਪ ਵਿੱਚ ਪ੍ਰੋਲੇਤਾਰੀ ਜਮਾਤ ਸਰਮਾਏਦਾਰੀ ਦੇ ਖ਼ਿਲਾਫ਼ ਇੱਕ ਜਮਾਤ ਵਜੋਂ ਜਾਗ੍ਰਿਤ, ਲਾਮਬੰਦ ਅਤੇ ਜਥੇਬੰਦ ਨਹੀਂ ਹੋ ਸਕਦੀ। ਪਰ ਜਾਤ ਦੇ ਇਸ ਮਹੱਤਵਪੂਰਣ ਸੁਆਲ ਨੂੰ ਇੱਕ ਵੱਖਰੇ ਹਿੱਸੇ ਵਜੋਂ ਨਿਖੇੜ ਕੇ ਹੱਲ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਪਛਾਣਵਾਦੀ ਸਿਆਸਤ ਵੱਲ ਲੈ ਜਾਣਗੀਆਂ, ਅਤੇ ਦੇਸ਼ ਦੇ ਉਨ੍ਹਾਂ ਕਿਰਤੀਆਂ ਨੂੰ ਟੁਕੜਿਆਂ ਟੁਕੜਿਆਂ ਵਿੱਚ ਵੰਡਣ ਵਿੱਚ ਕਿਸੇ ਵੀ ਰੂਪ ਵਿੱਚ ਸਰਮਾਏਦਾਰੀ ਸਵਰਣਵਾਦੀ ਵਿਚਾਰਧਾਰਾ ਤੋਂ ਘੱਟ ਭੂਮਿਕਾ ਨਹੀਂ ਨਿਭਾਉਣਗੀਆਂ। ਇਸ ਲਈ ਜਾਤ ਦੇ ਸੁਆਲ ਦੇ ਹੱਲ ਲਈ ਇੱਕ ਇਨਕਲਾਬੀ ਨਜ਼ਰੀਏ ਦੀ ਲੋੜ ਹੈ, ਨਾ ਕਿ ਟੋਟਿਆਂ ਦਾ ਜਸ਼ਨ ਮਨਾਉਣ ਵਾਲ਼ੀ ਪਛਾਣਵਾਦੀ ਸਿਆਸਤ ਦੀ।

ਮੀਡੀਆ ਵਿੱਚ ਵਧ ਰਹੀ ਇਜਾਰੇਦਾਰੀ -ਡਾ. ਅੰਮ੍ਰਿਤ
ਮੀਡੀਆ ਭਾਰਤੀ ਸਮਾਜ ਅੰਦਰ ਵੀ ਪੱਛਮੀ ਦੇਸ਼ਾਂ ਵਾਂਗ ਇੱਕ ਤਾਕਤਵਰ ਸ਼ਕਤੀ ਬਣ ਕੇ ਉੱਭਰ ਚੁੱਕਾ ਹੈ। ਅਖ਼ਬਾਰੀ ਮੀਡੀਆ ਨੇ ਵੀ ਭਾਵੇਂ ਅਜ਼ਾਦੀ ਤੋਂ ਬਾਅਦ ਦੇਸ਼ ਵਿੱਚ ਚੋਖੀ ਤਰੱਕੀ ਕੀਤੀ ਹੈ। ਇੱਕ ਖਿੱਤੇ ਵਿੱਚ, ਇੱਕ ਸ਼ਹਿਰ ਤੋਂ ਛਪਣ ਵਾਲ਼ੇ ਅਖ਼ਬਾਰ ਹੁਣ ਸਮੁੱਚੇ ਦੇਸ਼ ਵਿੱਚ ਪਹੁੰਚ ਰਹੇ ਹਨ ਤੇ ਕਈ-ਕਈ ਸ਼ਹਿਰਾਂ ਤੋਂ ਇੱਕੋ ਵੇਲ਼ੇ ਛਪ ਰਹੇ ਹਨ। ਪਰ ਪ੍ਰਿੰਟ ਮੀਡੀਆ ਦੇ ਮੁਕਾਬਲੇ ਇਲੈਕਟ੍ਰਾਨਿਕ ਮੀਡੀਆ ਨੇ ਕਿਤੇ ਵੱਡੀਆਂ ਪੁਲਾਂਘਾਂ ਭਰੀਆਂ ਹਨ ਜਿਸ ਵਿੱਚ ਕਿਸੇ ਸਮੇਂ ਰੇਡੀਓ ਦਾ ਜ਼ਮਾਨਾ ਆਇਆ, ਪਰ ਹੁਣ ਟੀਵੀ ਨੇ ਇਸਨੂੰ ਬਹੁਤ ਪਿੱਛੇ ਕਰ ਦਿੱਤਾ ਹੈ; ਅਤੇ ਨਾਲ਼ ਹੀ ਇੰਟਰਨੈੱਟ ਤੇ ਇੰਟਰਨੈੱਟ ਟੀਵੀ ਜਿਹੇ ਨਵੇਂ ਮਾਧਿਅਮ ਚੋਖੀ ਵੱਡੀ ਅਬਾਦੀ ਨੂੰ ਆਪਣੇ ਕਲ਼ਾਵੇ ਵਿੱਚ ਲੈ ਚੁੱਕੇ ਹਨ ਜਿਹਨਾਂ ਰਾਹੀਂ ਸਮਾਰਟਫੋਨ ਨੇ ਲੋਕਾਂ ਦੀਆਂ “ਜੇਬਾਂ ਵਿੱਚ ਦੁਨੀਆਂ” ਸੱਚੀਂ ਹੀ ਪਾ ਦਿੱਤੀ ਹੈ। ਇਸਦੇ ਨਾਲ਼ ਸਿਨੇਮਾ, ਸੀਡੀਜ਼, ਡੀਵੀਡੀਜ਼ ਆਦਿ ਦਾ ਦਾਇਰਾ ਵੀ ਕਿਤੇ ਵਿਸ਼ਾਲ ਹੋ ਗਿਆ ਹੈ। ਆਮ ਲੋਕਾਂ ਦੀ ਜ਼ਿੰਦਗੀ ‘ਚ ਮੀਡੀਆ ਕਿੰਨੀ ਜਗ੍ਹਾ ਰੋਕ ਬੈਠਾ ਹੈ ਇਸਦਾ ਅੰਦਾਜ਼ਾ ਟੀਵੀ ਨਾਲ਼ ਜੁੜੇ ਕੁੱਝ ਤੱਥਾਂ ਤੋਂ ਹੋ ਜਾਂਦੀ ਹੈ। ਭਾਰਤ ਵਿੱਚ 62 ਕਰੋੜ ਲੋਕਾਂ ਤੱਕ ਟੀਵੀ ਦੀ ਪਹੁੰਚ ਹੈ ਅਤੇ ਇੱਕ ਆਮ ਭਾਰਤੀ ਨਾਗਰਿਕ ਹਰ ਮਹੀਨੇ 77 ਘੰਟੇ ਟੀਵੀ ਦੇਖਣ ਵਿੱਚ ਗੁਜ਼ਾਰਦਾ ਹੈ। ਇਹ ਪ੍ਰਤੀ ਵਿਅਕਤੀ ਔਸਤ ਹੈ, ਇਸ ਲਈ ਅਲੱਗ-ਅਲੱਗ ਤਬਕਿਆਂ ਲਈ ਅੰਕੜਾ ਉੱਪਰ-ਥੱਲੇ ਹੋ ਸਕਦਾ ਹੈ। ਜੇ ਇਹ ਮੰਨੀਏ ਕਿ ਹਰ ਵਿਅਕਤੀ ਔਸਤਨ 16 ਘੰਟੇ ਹਰ ਦਿਨ ਜਾਗਦਾ ਰਹਿੰਦਾ ਹੈ ਤਾਂ ਇਸਦਾ ਅਰਥ ਇਹ ਨਿੱਕਲ਼ਦਾ ਹੈ ਕਿ ਹਰ ਭਾਰਤੀ ਦੇ ਮਹੀਨੇ ਵਿੱਚ ਪੂਰੇ ਪੰਜ ਦਿਨ ਟੀਵੀ ਮੂਹਰੇ ਨਿੱਕਲ਼ਦੇ ਹਨ। ਪੱਛਮੀ ਮੁਲਕਾਂ ਵਿੱਚ ਹਾਲਤ ਇਸ ਤੋਂ ਵੀ ਬਦਤਰ ਹੈ। ਅਮਰੀਕਾ ਦਾ ਹਰ ਵਿਅਕਤੀ ਔਸਤਨ 153 ਘੰਟੇ ਪ੍ਰਤੀ ਮਹੀਨਾ ਟੀਵੀ ਦੇਖਦਾ ਹੈ, ਭਾਵ ਉਹ ਮਹੀਨੇ ਦੇ ਪੂਰੇ ਦਸ ਦਿਨ ਸਿਰਫ ਟੀਵੀ ਦੇਖਦਾ ਹੈ। ਇਸ ਤੋਂ ਵੀ ਭਿਅੰਕਰ ਗੱਲ ਇਹ ਕਿ ਬੱਚੇ ਤੇ ਨੌਜਵਾਨ ਵੀ ਟੀਵੀ ਦੇ ਗੁਲਾਮ ਹਨ। 60% ਛੋਟੇ ਬੱਚੇ ਆਪਣੇ ਮਾਂ-ਬਾਪ ਜਾਂ ਕਿਸੇ ਦੋਸਤ ਕੋਲ਼ ਬੈਠਣ ਦੀ ਥਾਂ ਟੀਵੀ ਦੇਖਣ ਨੂੰ ਤਰਜੀਹ ਦਿੰਦੇ ਹਨ। 18 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਅਮਰੀਕੀ ਨਾਗਰਿਕ 1,50,000 ਹਿੰਸਕ ਦ੍ਰਿਸ਼ ਦੇਖ ਚੁੱਕਾ ਹੁੰਦਾ ਹੈ!! ਜੇ ਅਸੀਂ ਮੀਡੀਆ ਦੇ ਸਾਰੇ ਮਾਧਿਅਮਾਂ ਨੂੰ ਜੋੜ ਕੇ ਅੰਕੜੇ ਇਕੱਠੇ ਕਰਾਂਗੇ ਤਾਂ ਸਥਿਤੀ ਕੀ ਹੋਵੇਗੀ, ਇਸ ਬਾਰੇ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ।
ਜਿਹੜੀ ਸ਼ੈਅ ਸਾਡੀ ਜ਼ਿੰਦਗੀ ਦਾ ਇੰਨਾ ਵੱਡਾ ਹਿੱਸਾ ਮੱਲੀ ਬੈਠੀ ਹੈ, ਅਸੀਂ ਜੋ ਕੁਝ ਵੀ ਦੇਖਦੇ-ਸੁਣਦੇ-ਪੜ੍ਹਦੇ ਹਾਂ ਇਹ ਤੈਅ ਕਰਦੀ ਹੈ, ਆਖ਼ਰ ਉਸਨੂੰ ਪੈਦਾ ਕਰਨ ਵਾਲ਼ਾ ਕੌਣ ਹੈ? ਇਸਦਾ ਮਕਸਦ ਕੀ ਹੈ? ਸੁਭਾਵਕ ਹੈ ਕਿ ਸੋਚਣ-ਸਮਝਣ ਵਾਲ਼ੇ ਵਿਅਕਤੀ ਦੇ ਦਿਮਾਗ਼ ਵਿੱਚ ਇਹੋ-ਜਿਹੇ ਸਵਾਲ ਉੱਠਣਗੇ ਹੀ ਉੱਠਣਗੇ। ਅਸੀਂ ਇਹਨਾਂ ਹੀ ਸਵਾਲਾਂ ਨੂੰ ਮੁਖਾਤਬ ਹੋਵਾਂਗੇ। ਅਮਰੀਕਾ ਵਿੱਚ ਇੱਕ ਆਮ ਆਦਮੀ ਕੀ ਪੜ੍ਹੇ-ਸੁਣੇ-ਦੇਖੇਗਾ, ਇਸਦੇ 90% ਤੋਂ ਉੱਪਰ ਦਾ ਹਿੱਸਾ ਸਿਰਫ ਸੱਤ ਮੀਡੀਆ ਦੈਂਤਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਜਿਹਨਾਂ ਵਿੱਚ ਐਨਬੀਸੀ, ਟਾਈਮ ਵਰਨਰ, ਵਾਲਟ ਡਿਜਨੀ, ਵਾਇਆਕਾਮ, ਨਿਊਜ ਕਾਰਪੋਰੇਸ਼ਨ, ਹਰਸਟ ਕਾਰਪੋਰੇਸ਼ਨ ਤੇ ਸੀਬੀਐੱਸ ਸ਼ਾਮਿਲ ਹਨ। ਲਗਭਗ ਸਾਰੇ ਆਮ ਜਾਣੇ ਜਾਂਦੇ ਟੀਵੀ ਚੈਨਲ ਇਹਨਾਂ ਦੀ ਮਾਲਕੀ ਦੇ ਹਨ; ਜਿਵੇਂ ਸਟਾਰ ਫਾਕਸ, ਤੇ ਸਕਾਈ ਨਾਮ ਦੇ ਚੈਨਲ ਨਿਊਜ਼ ਕਾਰਪੋਰੇਸ਼ਨ ਦੇ ਹਨ, ਮਸ਼ਹੂਰ ਖ਼ਬਰੀ ਚੈਨਲ ਸੀਐਨਐਨ ਟਾਈਮ ਵਰਨਰ ਦੀ ਮਲਕੀਅਤ ਹੈ। ਪ੍ਰਸਿੱਧ “ਟਾਈਮ” ਰਸਾਲੇ ਦੀ ਮਾਲਕ ਵੀ ਟਾਈਮ ਵਰਨਰ ਹੀ ਹੈ, ਜਿਸ ਦੇ ਪਹਿਲੇ ਪੰਨੇ ਉੱਤੇ ਅਕਸਰ ਕਿਸੇ ਨਾ ਕਿਸੇ ਦੀ ਫੋਟੋ ਲੱਗਣ ਦਾ ਰੌਲ਼ਾ ਭਾਰਤੀ ਟੀਵੀ ਚੈਨਲ ਤੇ ਅਖ਼ਬਾਰ ਮੁੰਡਾ ਜੰਮਣ ‘ਤੇ ਵਧਾਈ ਮੰਗਣ ਵਾਲ਼ਿਆਂ ਵਾਂਗ ਪਾਉਂਦੇ ਰਹਿੰਦੇ ਹਨ। ਇਸ ਤੋਂ ਬਿਨਾਂ, ਇਹਨਾਂ ਦੀ ਫਿਲਮਾਂ ਬਣਾਉਣ, ਵੇਚਣ ਦੀਆਂ ਕੰਪਨੀਆਂ, ਅਤੇ ਟੀਵੀ ਪ੍ਰਸਾਰਣ ਲਈ ਕੇਬਲ ਤੇ ਦੂਜੇ ਨੈੱਟਵਰਕਾਂ, ਅਖ਼ਬਾਰਾਂ-ਰਸਾਲਿਆਂ ਦੀ ਮਾਲਕੀ ਵੀ ਹੈ। ਹਰਸਟ ਕਾਰਪੋਰੇਸ਼ਨ ਕੋਲ਼ 29 ਟੀਵੀ ਚੈਨਲਾਂ ਦੀ ਮਾਲਕੀ ਤੋਂ ਬਿਨਾਂ ਦੁਨੀਆਂ ਭਰ ਵਿੱਚ 15 ਰੋਜ਼ਾਨਾ ਅਖ਼ਬਾਰ, 36 ਹਫਤਾਵਾਰੀ ਅਖ਼ਬਾਰ ਤੇ 300 ਰਸਾਲਿਆਂ ਦੀ ਮਾਲਕੀ ਹੈ। (ਇਸ ਹਰਸਟ ਦੇ ਨਾਜ਼ੀਆਂ ਤੇ ਫਾਸੀਵਾਦੀਆਂ ਨਾਲ਼ ਯਾਰਾਨੇ ਨੂੰ ਸੰਸਾਰ ਵਿੱਚ ਕੌਣ ਨਹੀਂ ਜਾਣਦਾ!!) ਇਹਨਾਂ ਮੀਡੀਆ ਦੈਂਤਾਂ ਦਾ ਘੇਰਾ ਸਿਰਫ ਅਮਰੀਕਾ ਨਹੀਂ ਹੈ, ਪੂਰੀ ਦੁਨੀਆਂ ਵਿੱਚ ਇਹਨਾਂ ਦੀਆਂ ਮੱਕੜ-ਤੰਦਾਂ ਫੈਲੀਆਂ ਹੋਈਆਂ ਹਨ। ਇਹਨਾਂ ਕਾਰਪੋਰੇਸ਼ਨਾਂ ਦੀਆਂ ਖ਼ਬਰਾਂ ਪੂਰੀ ਦੁਨੀਆਂ ਦੇ ਹੋਰ ਟੀਵੀ ਚੈਨਲਾਂ, ਅਖ਼ਬਾਰਾਂ ਦੀਆਂ ਖ਼ਬਰਾਂ ਦਾ ਸ੍ਰੋਤ ਹਨ। ਇਹ ਮੀਡੀਆ ਦੈਂਤ ਆਪਣੇ ਵਿੱਚ ਤਾਂ ਵੱਡੀਆਂ ਕਾਰਪੋਰੇਸ਼ਨਾਂ ਹਨ ਹੀ, ਇਹਨਾਂ ਦੀਆਂ ਤੰਦਾਂ ਅਮਰੀਕੀ ਸਨਅਤੀ ਕਾਰਪੋਰੇਸ਼ਨਾਂ ਨਾਲ਼ ਜਾ ਜੁੜਦੀਆਂ ਹਨ। 2011 ਤੱਕ ਐਨਬੀਸੀ ਦੀ ਮਾਲਕ ਜਨਰਲ ਇਲੈਕਟ੍ਰਿਕ ਕੰਪਨੀ ਸੀ, ਹੁਣ ਇਸਨੇ ਅੱਧੇ ਤੋਂ ਬਹੁਤਾ ਹਿੱਸਾ ਇੱਕ ਹੋਰ ਮੀਡੀਆ ਦੈਂਤ ਕਾਮਕਾਸਟ ਨੂੰ ਵੇਚ ਦਿੱਤਾ ਹੈ। ਜਨਰਲ ਇਲੈਕਟ੍ਰਿਕ ਕੰਪਨੀ ਅਮਰੀਕਾ ਦੀ ਹਥਿਆਰ ਸਨਅਤ ਦੀ ਵੱਡੀ ਹਿੱਸੇਦਾਰ ਹੈ ਤੇ ਇਹ ਐਵੇਂ ਨਹੀਂ ਕਿ ਅਮਰੀਕੀ ਮੀਡੀਆ ਹਮੇਸ਼ਾਂ ਜੰਗ ਦੇ ਪੱਖ ਵਿੱਚ ਹੁੰਦਾ ਹੈ! ਦੂਜੇ ਪਾਸੇ, ਮੀਡੀਆ ਬਿਜ਼ਨੈੱਸ ਵਿੱਚੋਂ ਕੀਤੀ ਕਮਾਈ ਨਾਲ਼ ਇਹ ਕਾਰਪੋਰੇਸ਼ਨਾਂ ਨੇ ਬਾਕੀ ਧੰਦਿਆਂ ਵਿੱਚ ਪੈਰ ਪਸਾਰ ਲਏ ਹਨ। ਵਾਲਟ ਡਿਜ਼ਨੀ ਦੇ ਟੀਵੀ, ਫਿਲਮ ਕੰਪਨੀਆਂ, ਫਿਲਮ ਸਟੂਡੀਓ ਤੋਂ ਬਿਨਾਂ ਹੋਰ ਵੀ ਬਿਜ਼ਨੈੱਸ ਹਨ ਜਿਵੇਂ ਦੁਨੀਆਂ ਭਰ ਵਿੱਚ ਰੀਜ਼ੋਰਟ ਲੜੀ, ਖਿਡੌਣੇ ਤੇ ਕੱਪੜੇ ਦੀ ਸਨਅਤ, ਕਰੂਜ਼ ਸਮੁੰਦਰੀ ਜਹਾਜ਼ਾਂ ਦੀ ਕੰਪਨੀ ਆਦਿ। ਇਹ ਹੈ ਉਹ ਅਮਰੀਕੀ “ਅਜ਼ਾਦ ਪ੍ਰੈੱਸ” ਜੋ ਠੰਢੀ ਜੰਗ ਸਮੇਂ ਸੋਵੀਅਤ ਯੂਨੀਅਨ ਤੇ ਹੁਣ ਵੀ ਜਦੋਂ ਜ਼ਿਕਰ ਛਿੜੇ, ਵਿਰੋਧੀ ਦੇਸ਼ਾਂ ਦੇ ਸਰਕਾਰੀ ਮਾਲਕੀ ਵਾਲ਼ੇ ਅਖ਼ਬਾਰਾਂ, ਟੀਵੀ ਚੈਨਲਾਂ ਦੇ “ਗੈਰ-ਅਜ਼ਾਦ” ਹੋਣ ਦਾ ਪਿੱਟ-ਸਿਆਪਾ ਕਰਦੀ ਹੈ।
ਭਾਰਤ ਦੀ ਹਾਲਤ ਵੀ ਕੋਈ ਅਲੱਗ ਨਹੀਂ ਹੈ। ਪਹਿਲਾਂ ਵੀ ਬਿਜ਼ਨੈੱਸ ਘਰਾਣੇ ਵੱਖ-ਵੱਖ ਸਮੇਂ ਵੱਖ-ਵੱਖ ਅਖ਼ਬਾਰ ਸਮੂਹਾਂ ਨਾਲ਼ ਜੁੜੇ ਰਹੇ ਹਨ। ਜਿਵੇਂ ਹਿੰਦੁਸਤਾਨ ਟਾਈਮਜ਼ ਨਾਲ਼ ਬਿਰਲਾ, ਸਟੇਟਸਮੈਨ ਨਾਲ਼ ਟਾਟਾ, ਜੈਨ ਪਰਿਵਾਰ ਦੀ ਮਾਲਕੀ ਵਾਲੇ ਭਾਸਕਰ ਸਮੂਹ ਨਾਲ਼ ਸਾਹੂ ਗਰੁੱਪ। ਇੰਡੀਅਨ ਐਕਸਪ੍ਰੈਸ ਦਾ ਮਾਲਕ ਰਾਮਨਾਥ ਗੋਇਨਕਾ ਦੀ ਵੀ ਜੂਟ ਮਿਲ ਸੀ ਤੇ ਉਸਨੇ ਇੰਡੀਅਨ ਆਇਰਨ ਤੇ ਸਟੀਲ ਕੰਪਨੀ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਸੀ। ਕਿਉਂਕਿ ਇਹਨਾਂ ਵਿੱਚੋਂ ਸਾਹੂ ਜੈਨ ਤੇ ਗਾਇਨਕਾ ਦਾ ਜੂਟ ਦਾ ਕਾਰੋਬਾਰ ਸੀ, ਇਸ ਲਈ ਕਈ ਆਲੋਚਕ ਇਹਨਾਂ ਦੀ ਪ੍ਰੈੱਸ ਨੂੰ “ਜੂਟ ਪ੍ਰੈੱਸ” ਕਹਿੰਦੇ ਸਨ ਜੋ ਵਿਗੜ ਕੇ “ਝੂਠ ਪ੍ਰੈੱਸ” ਬਣ ਗਿਆ। ਪਰ ਹੁਣ ਹਾਲਤ ਵਧੇਰੇ ਪੇਚੀਦਾ ਹੋ ਗਏ ਹਨ। ਹੁਣ ਭਾਰਤੀ ਮੀਡੀਆ ਵੀ ਸਿਰਫ ਅਖ਼ਬਾਰਾਂ ਜਾਂ ਰੇਡੀਓ ਤੱਕ ਸੀਮਤ ਨਹੀਂ ਰਿਹਾ, ਟੀਵੀ, ਡਿਸ਼ ਟੀਵੀ, ਕੇਬਲ ਨੈੱਟਵਰਕ, ਸਿਨੇਮੇ ਦਾ ਵਿਸਥਾਰ, ਇੰਟਰਨੈੱਟ ਆਦਿ ਆਧੁਨਿਕ ਮੀਡੀਆ ਮਾਧਿਅਮਾਂ ਨੇ ਅਖ਼ਬਾਰਾਂ ਨੂੰ ਕੁਝ ਪਿੱਛੇ ਧੱਕ ਦਿੱਤਾ ਹੈ ਤੇ ਲੋਕ-ਮਨਾਂ ਨੂੰ ਆਪਣੀ ਜਕੜਨ ਵਿੱਚ ਲੈ ਲਿਆ ਹੈ। ਪਰ ਅਖ਼ਬਾਰਾਂ ਦੇ ਮਾਲਕਾਂ ਨੇ ਇੰਟਰਨੈੱਟ ਰਾਹੀਂ ਪਹੁੰਚ ਵਧਾਈ ਹੈ, ਤੇ ਨਾਲ਼ ਹੀ ਕੁੱਝ ਨੇ ਆਪਣੇ ਬਿਜ਼ਨੈੱਸ ਵਿੱਚ ਵੰਨ-ਸੁਵੰਨਤਾ ਲਿਆਉਂਦੇ ਹੋਏ ਮੀਡੀਆ ਦੇ ਦੂਜੇ ਮਾਧਿਅਮਾਂ ਵਿੱਚ ਘੁਸਪੈਠ ਕੀਤੀ ਹੈ। ਕੁੱਲ ਮਿਲ਼ਾ ਕੇ ਸਮੁੱਚੇ ਮੀਡੀਆ ਦੇ ਵੱਡੇ ਹਿੱਸੇ ਉੱਤੇ ਕੁਝ ਬਿਜ਼ਨੈੱਸ ਗਰੁੱਪਾਂ ਜਾਂ ਪਰਿਵਾਰਾਂ ਦਾ ਕਬਜ਼ਾ ਹੋ ਗਿਆ ਹੈ। ਤਰਾਈ (“TRAI) ਦੀ ਤਾਜ਼ਾ ਰਿਪੋਰਟ ਅਨੁਸਾਰ ਇਸ ਵੇਲ਼ੇ ਭਾਰਤੀ ਮੀਡੀਆ ਵਿੱਚ ਸਰਗਰਮ ਗਰੁੱਪ ਹਨ ਸਨ ਨੈੱਟਵਰਕ, ਏੱਸੇਲ ਗਰੁੱਪ, ਨਿਊ ਡੇਲੀ ਟੈਲੀਵਿਜ਼ਨ ਗਰੁੱਪ, ਸਟਾਰ ਇੰਡੀਆ, ਇੰਡੀਆ ਟੁਡੇ, ਨੈੱਟਵਰਕ 18 ਗਰੁੱਪ, ਏਨਾਡੂ ਗਰੁੱਪ, ਮਨੋਰਮਾ ਗਰੁੱਪ, ਭਾਸਕਰ ਸਮੂਹ ਤੇ ਜਾਗਰਣ ਸਮੂਹ, ਹਿੰਦੁਸਤਾਨ ਟਾਈਮਜ਼ ਸਮੂਹ ਤੇ ਬੇਨੇਟ ਕੋਲਮੈਨ ਗਰੁੱਪ ਜਿਸ ਕੋਲ਼ ਟਾਈਮਜ਼ ਆਫ ਇੰਡੀਆ ਤੇ ਇਕਨੌਮਿਕ ਟਾਈਮਜ਼ ਦੀ ਮਾਲਕੀ ਹੈ।
ਭਾਰਤ ਦੇ ਵੱਡੇ ਸਨਅਤੀ ਘਰਾਣਿਆਂ ਨੇ ਇਹਨਾਂ ਮੀਡੀਆ ਗਰੁੱਪਾਂ ਵਿੱਚ ਆਪਣੀ ਦਖ਼ਲਅੰਦਾਜ਼ੀ ਵੀ ਵਧਾਈ ਹੈ। ਮਾਰਚ, 2011 ਵਿੱਚ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲ਼ੇ ਰਿਲਾਇੰਸ ਨੇ ਏਨਾਡੂ ਤੇ ਨੈੱਟਵਰਕ 18 ਦਾ ਜੋੜ ਬਿਠਾਇਆ ਜਿਸ ਨੇ ਭਾਰਤ ਵਿੱਚ ਸਭ ਤੋਂ ਵੱਡਾ ਮੀਡੀਆ ਸਮੂਹ ਬਣ ਜਾਣਾ ਹੈ, ਸਟਾਰ ਇੰਡੀਆ ਤੇ ਭਾਸਕਰ ਸਮੂਹ ਤੋਂ ਵੱਡਾ। ਅਦਿੱਤਿਆ ਬਿਰਲਾ ਗਰੁੱਪ ਨੇ ਲਿਵਿੰਗ ਮੀਡੀਆ ਕੰਪਨੀ ਦਾ 27.5% ਹਿੱਸਾ ਖਰੀਦ ਲਿਆ ਹੈ। ਇਹ ਕੰਪਨੀ ਕੋਲ਼ ਟੀਵੀ ਟੁਡੇ ਨੈੱਟਵਰਕ ਜਿਸ ਕੋਲ਼ ਆਜ ਤਕ, ਹੈੱਡਲਾਈਨਜ਼ ਖ਼ਬਰੀ ਚੈਨਲ ਤੇ ਇੰਡੀਆ ਟੁਡੇ ਮੈਗਜ਼ੀਨ ਦੀ ਮਾਲਕੀ ਹੈ, ਦੀ ਅੱਧੇ ਤੋਂ ਵਡੇਰੇ ਹਿੱਸੇ ਦੀ ਮਾਲਕ ਹੈ। ਇਸੇ ਤਰ੍ਹਾਂ ਓਸਵਾਲ ਗਰੀਨ ਟੈੱਕ ਨੇ ਦਸੰਬਰ, 2012 ਵਿੱਚ ਨਿਊ ਡੇਲੀ ਟੈਲੀਵਿਜ਼ਨ ਦਾ 14.17% ਹਿੱਸਾ ਖਰੀਦਿਆ ਹੈ। ਇਸ ਤੋਂ ਇਲਾਵਾ ਲੱਗਭੱਗ ਸਾਰੇ ਵੱਡੇ ਮੀਡੀਆ ਗਰੁੱਪਾਂ ਦੇ ਡਾਇਰੈਕਟਰ ਬੋਰਡਾਂ ਵਿੱਚ ਸਨਅਤੀ ਕਾਰਪੋਰੇਸ਼ਨਾਂ ਤੇ ਬਹੁਕੌਮੀ ਕੰਪਨੀਆਂ ਦੇ ਕਰਤੇ-ਧਰਤੇ ਸ਼ਾਮਿਲ ਹਨ। ਇੱਕ ਹੋਰ ਵਰਤਾਰਾ ਇਹ ਹੈ ਕਿ ਸਿਆਸੀ ਧਿਰਾਂ ਦੇ ਕਬਜ਼ੇ ਵਾਲ਼ੇ ਗਰੁੱਪ ਵੀ ਮੀਡੀਆ ਦਾ ਵੱਡਾ ਹਿੱਸਾ ਸਾਂਭ ਰਹੇ। ਸਨ ਨੈੱਟਵਰਕ ਇਸਦੀ ਉਦਾਹਰਨ ਹੈ ਜਿਹੜਾ ਤਮਿਲਨਾਡੂ ਦੇ ਮਾਰਨ ਪਰਿਵਾਰ ਜੋ ਕਿ ਕਰੁਣਾਨਿਧੀ ਦਾ ਰਿਸ਼ਤੇਦਾਰ ਹੈ, ਦੀ ਮਲਕੀਅਤ ਹੈ। ਆਸਾਮ ਵਿੱਚ ਲੱਗਭੱਗ ਸਾਰੇ ਖੇਤਰੀ ਚੈਨਲ ਮੰਤਰੀਆਂ ਤੇ ਸਿਆਸਤਦਾਨਾਂ ਦੀ ਸਿੱਧੀ ਮਾਲਕੀ ਹੇਠ ਹਨ। ਪੰਜਾਬ ਵਿੱਚ ਇਹੀ ਰੁਝਾਨ ਹੈ। ਪੀਟੀਸੀ ਤੇ ਫਾਸਟਵੇਅ ਨੈੱਟਵਰਕ ਬਾਦਲਾਂ ਨਾਲ਼ ਜੁੜੇ ਹੋਏ ਹਨ। ਇਸ ਤੋਂ ਇਲਾਵਾ, ਟੀਵੀ ਪ੍ਰਸਾਰਣ ਤੇ ਵੰਡਾਰੇ ਦੇ ਮਾਧਿਅਮ ਕੇਬਲ ਤੇ ਡਿਸ਼ ਨੈਟਵਰਕ ਵੀ ਏਕਾਧਿਕਾਰ ਹੇਠ ਆ ਰਹੇ ਹਨ। ਦੱਖਣੀ ਭਾਰਤ ਵਿੱਚ ਸਨ ਨੈੱਟਵਰਕ ਦਾ ਵੱਡਾ ਕੇਬਲ ਤੇ ਡਿਸ਼ ਕਾਰੋਬਾਰ ਹੈ ਅਤੇ ਆਪਣੇ ਸਿਆਸੀ ਵਿਰੋਧੀਆਂ ਦੀ ਨਿੱਕੀ-ਮੋਟੀ ਸਰਗਰਮੀ ਤੱਕ ਦਾ ਵੀ ਬਲੈਕਆਊਟ ਕਰਨ ਲਈ ਇਹ ਨੈੱਟਵਰਕ ਬਦਨਾਮ ਹੈ। ਰਿਲਾਇੰਸ, ਏੱਸੇਲ ਗਰੁੱਪ (ਜਿਸ ਕੋਲ਼ ਜ਼ੀ ਟੀਵੀ ਦੀ ਮਾਲਕੀ ਹੈ) ਵੀ ਇਸ ਖੇਤਰ ਦੇ ਵੱਡੇ ਖਿਡਾਰੀ ਬਣਦੇ ਜਾ ਰਹੇ ਹਨ। ਪੰਜਾਬ ਸਣੇ ਛੇ ਸੂਬਿਆਂ ਵਿੱਚ ਹਾਕਮ ਧਿਰਾਂ ਨੇ ਕੇਬਲ ਨੈੱਟਵਰਕ ‘ਤੇ ਕਬਜ਼ਾ ਕੀਤਾ ਹੋਇਆ ਹੈ ਤੇ ਕਿਸੇ ਵੀ ਵਿਰੋਧੀ ਸੁਰ ਨੂੰ ਜਗ੍ਹਾ ਨਾ ਦੇਣ ਲਈ ਕਾਫੀ ਬਦਨਾਮ ਤਾਂ ਹਨ ਹੀ, ਵਿਰੋਧੀ ਚੈਨਲਾਂ ਨੂੰ ਬੰਦ ਕਰਵਾਉਣ ਦੀਆਂ ਕਾਰਵਾਈਆਂ ਵੀ ਸਾਹਮਣੇ ਆ ਰਹੀਆਂ ਹਨ। ਅਖ਼ਬਾਰੀ ਮੀਡੀਆ ਅੰਦਰ ਵੀ ਇਜਾਰੇਦਾਰੀ ਹੋ ਰਹੀ ਹੈ। ਦਿੱਲੀ ਵਿੱਚ 16 ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ਨਿੱਕਲ਼ਦੇ ਹਨ ਪਰ ਇਸ ਖਾਸ ਹਿੱਸੇ ਦੀ ਮੰਡੀ ਦੇ ਤਿੰਨ-ਚੌਥਾਈ ਤੋਂ ਵੱਧ ਹਿੱਸੇ ਉੱਤੇ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼ ਤੇ ਇਕਨੌਮਿਕ ਟਾਈਮਜ਼ ਦਾ, ਭਾਵ ਦੋ ਅਖ਼ਬਾਰੀ ਸਮੂਹਾਂ ਦਾ ਕਬਜ਼ਾ ਹੈ। ਹਿੰਦੀ ਅਖ਼ਬਾਰੀ ਮੰਡੀ ਉੱਤੇ ਭਾਸਕਰ, ਦੈਨਿਕ ਜਾਗਰਣ ਤੇ ਹਿੰਦੁਸਤਾਨ (ਹਿੰਦੁਸਤਾਨ ਟਾਈਮਜ਼ ਗਰੁੱਪ ਦੀ ਮਾਲਕੀ ਹੇਠ) ਦਾ ਵੱਡੇ ਹਿੱਸੇ ਉੱਤੇ ਕਬਜ਼ਾ ਹੈ। ਇਸ ਤਰ੍ਹਾਂ ਅਖ਼ਬਾਰੀ ਮੀਡੀਆ ਵੀ ਵਧ ਰਹੀ ਇਜਾਰੇਦਾਰੀ ਤੋਂ ਮੁਕਤ ਨਹੀਂ। ਖੇਤਰੀ ਭਾਸ਼ਾਵਾਂ ਵਿੱਚ ਨਿੱਕਲ਼ਦੇ ਅਖ਼ਬਾਰਾਂ ਦੇ ਮਾਮਲੇ ਵਿੱਚ ਵੀ ਇੱਕ ਜਾਂ ਦੋ ਗਰੁੱਪ ਸਮੁੱਚੀ ਮੰਡੀ ‘ਤੇ ਕਾਬਜ਼ ਹਨ।
ਇਸ ਤੋਂ ਇਲਾਵਾ ਵੱਡੇ ਕੌਮੀ ਪੱਧਰ ਦੇ ਮੀਡੀਆ ਗਰੁੱਪਾਂ ਵੱਲੋਂ ਖੇਤਰੀ ਮੀਡੀਆ ਗਰੁੱਪਾਂ ਨੂੰ ਖਰੀਦਣ ਜਾਂ ਪ੍ਰਭਾਵ ਹੇਠ ਲਿਆਉਣ ਦਾ ਅਮਲ ਵੀ ਜਾਰੀ ਹੈ, ਅਤੇ ਨਾਲ਼ ਭਾਰਤ ਦੇ ਵੱਡੇ ਮੀਡੀਆ ਸਮੂਹ ਸੰਸਾਰ ਦੇ ਵੱਡੇ ਮੀਡੀਆ ਦੈਂਤਾਂ ਨਾਲ਼ ਸਾਂਝੇਦਾਰੀ ਕਰ ਕੇ ਇਜਾਰੇਦਾਰੀ ਦੇ ਅਮਲ ਹੋਰ ਵਧੇਰੇ ਤੇਜ ਕਰ ਰਹੇ ਹਨ। ਇਸ ਦੇ ਨਾਲ਼ ਹੀ, ਜਿੱਥੇ ਇੱਕ ਪਾਸੇ ਸਨਅਤੀ ਕਾਰਪੋਰੇਸ਼ਨਾਂ ਮੀਡੀਆ ਗਰੁੱਪਾਂ ਨੂੰ ਆਪਣੇ ਪਰਾਂ ਹੇਠ ਲਿਆਉਣ ਲਈ ਪ੍ਰਭਾਵ ਵਧਾ ਰਹੇ ਹਨ, ਕਈ ਅਖ਼ਬਾਰੀ ਸਮੂਹ ਵੀ ਹੋਰ ਖੇਤਰਾਂ ਵਿੱਚ ਆਪਣਾ ਹਿੱਸਾ ਵਧਾ ਰਹੇ ਹਨ। ਭਾਸਕਰ ਗਰੁੱਪ ਨੇ ਮੀਡੀਆ ਦੇ ਆਪਣੇ ਬਿਜ਼ਨੈੱਸ ਦੀ ਕਮਾਈ ਦੇ ਸਿਰ ‘ਤੇ ਲਗਭੱਗ 69 ਹੋਰ ਬਿਜ਼ਨੈੱਸ ਸੈਕਟਰਾਂ ਵਿੱਚ ਕੰਮ ਤੋਰ ਰੱਖਿਆ ਹੈ ਜਿਸ ਵਿੱਚ ਰੇਡੀਓ ਸਟੇਸ਼ਨਾਂ, ਖਾਣਾਂ, ਟੈਕਸਟਾਈਲ, ਪ੍ਰਿੰਟਿੰਗ, ਹੋਟਲ, ਰੀਅਲ ਅਸਟੇਟ ਦਾ ਬਿਜ਼ਨੈੱਸ ਸ਼ਾਮਲ ਹਨ।
ਜ਼ਾਹਿਰ ਹੈ ਕਿ ਇਸ ਵਧ ਰਹੀ ਇਜਾਰੇਦਾਰੀ ਦਾ ਸਭ ਤੋਂ ਪਹਿਲਾ ਮਕਸਦ ਮੁਨਾਫੇ ਨੂੰ ਵਧਾਉਣਾ ਹੀ ਹੈ। ਟੀਵੀ ਤੇ ਅਖ਼ਬਾਰੀ ਮੀਡੀਆ ਦੀ ਮੁੱਖ ਕਮਾਈ ਇਸ਼ਤਿਹਾਰਬਾਜ਼ੀ ਤੋਂ ਹੁੰਦੀ ਹੈ। ਇਸ ਲਈ ਜਿੰਨਾਂ ਜਿਸ ਮੀਡੀਆ ਗਰੁੱਪ ਦਾ ਪ੍ਰਭਾਵ ਖੇਤਰ ਵਡੇਰਾ ਹੋਵੇਗਾ, ਓਨਾ ਹੀ ਉਹਦੇ ਰਾਹੀਂ ਇਸ਼ਤਿਹਾਰਬਾਜ਼ੀ ਵਧੇਰੇ ਮੁਨਾਫਾ ਦੇਣ ਵਾਲ਼ੀ ਹੋਵੇਗੀ। ਇਸੇ ਲਈ ਵੱਖ-ਵੱਖ ਮੀਡੀਆ ਗਰੁੱਪਾਂ ਦੇ ਪ੍ਰਬੰਧਕਾਂ ਵਿੱਚ ਸਨਅਤੀ ਕਾਰਪੋਰੇਸ਼ਨਾਂ ਦੇ ਕਰਤੇ-ਧਰਤੇ ਵੀ ਸ਼ਾਮਲ ਹਨ ਕਿਉਂਕਿ ਮੀਡੀਆ ਗਰੁੱਪਾਂ ਦੇ ਕੰਮਕਾਰ ਤੇ ਵਿਉਂਤਬੰਦੀ ‘ਚ ਉਹਨਾਂ ਦੇ ਆਪਣੇ ਹਿੱਤ ਹੁੰਦੇ ਹਨ ਤੇ ਮੀਡੀਆ ਗਰੁੱਪ ਦੇ ਆਪਣੇ। ਜਦੋਂ ਸਟਾਰ ਨੈੱਟਵਰਕ ਨੇ ਭਾਰਤ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਤਾਂ ਸ਼ੁਰੂ ਵਿੱਚ ਇਸਦਾ ਸਾਰਾ ਪ੍ਰਸਾਰਣ ਅੰਗਰੇਜ਼ੀ ਵਿੱਚ ਸੀ ਜਿਸ ਕਾਰਨ ਇਸਦੀ ਪਹੁੰਚ ਬਹੁਤ ਸੀਮਤ ਸੀ। ਫਿਰ ਇਸਨੇ 1996 ਵਿੱਚ ਹਿੰਦੀ ਪ੍ਰਸਾਰਣ ਸ਼ੁਰੂ ਕੀਤਾ ਤਾਂ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਕਰੋੜ ਤੋਂ ਪਾਰ ਹੋ ਗਈ ਅਤੇ ਨਾਲ਼ ਹੀ ਵਧਿਆ-ਫੁੱਲਿਆ ਪੈਪਸੀ, ਕੋਕ, ਮੈਕਡੋਨਾਲ਼ਡ ਤੇ ਹੋਰ ਫਾਸਟ-ਫੂਡ ਕੰਪਨੀਆਂ ਦਾ ਭਾਰਤ ਵਿੱਚ ਕਾਰੋਬਾਰ ਜਿਸ ਵਿੱਚ ਕਾਫੀ ਵੱਡਾ ਯੋਗਦਾਨ ਸਟਾਰ ਇੰਡੀਆ ਵੱਲੋਂ ਕੀਤੀ ਇਸ਼ਤਿਹਾਰਬਾਜ਼ੀ ਦਾ ਰਿਹਾ ਹੈ। ਇਸ ਤਰ੍ਹਾਂ ਦੇ ਹੋਰ ਵੀ ਉਦਾਹਰਨ ਲੱਭੇ ਜਾ ਸਕਦੇ ਹਨ ਜਦੋਂ ਮੀਡੀਆ ਗਰੁੱਪ ਸਨਅਤੀ ਗਰੁੱਪਾਂ ਦਾ ਕਾਰੋਬਾਰ ਵਧਾਉਣ ਵਿੱਚ ਮਦਦ ਕਰਦੇ ਹਨ ਜਿਵੇਂ ਮੁੰਬਈ ਵਿੱਚ ਟਾਈਮਜ਼ ਆਫ ਇੰਡੀਆ ਨੇ ਪੈਂਟਾਲੂਨਜ ਕਾਰਪੋਰੇਸ਼ਨ ਦੇ ਭਾਰਤ ਵਿੱਚ ਪੈਰ ਲਾਉਣ ਤੇ ਬਿਜ਼ਨੈੱਸ ਫੈਲਾਉਣ ਵਿੱਚ ਆਪਣੀ ਇਸ਼ਤਿਹਾਰਬਾਜ਼ੀ ਨਾਲ਼ ਚੋਖਾ ਯੋਗਦਾਨ ਪਾਇਆ। ਪਰ ਮੀਡੀਆ ਦੀ ਇਜਾਰੇਦਾਰੀ ਦਾ ਸਵਾਲ, ਸਰਮਾਏ ਦੁਆਰਾ ਇਸ ਉੱਤੇ ਵਧਦੇ ਜਾ ਰਹੇ ਕੰਟਰੋਲ ਦਾ ਮਾਮਲਾ ਸਿਰਫ ਇੰਨਾ ਹੀ ਨਹੀਂ ਹੈ। ਇਸਦੇ ਅਸਰ ਕਿਤੇ ਜ਼ਿਆਦਾ ਹਨ।
ਸਰਮਾਏਦਾਰਾ ਸਮਾਜ ਵਿੱਚ ਮੀਡੀਆ ਦੀ ਮੁਨਾਫਾ ਵਧਾਉਣ ਤੇ ਕਮਾਉਣ ਤੋਂ ਕਿਤੇ ਵੱਡੀ ਭੂਮਿਕਾ ਹੈ। ਇਹ ਸਰਮਾਏਦਾਰਾ ਜਮਾਤ ਦੇ ਜਮਾਤੀ ਹਿੱਤਾਂ ਦੀ ਰਾਖੀ ਕਰਨ ਵਾਲ਼ਾ ਮੀਡੀਆ ਹੈ, ਇਸਦਾ ਖਾਸਾ ਬੁਰਜੂਆ ਹੈ। ਸਰਮਾਏਦਾਰ ਚਾਕਰ ਇਸ ਸੱਚਾਈ ਨੂੰ ਮੁੱਖ-ਧਾਰਾਈ ਮੀਡੀਆ, ਆਧੁਨਿਕ ਮੀਡੀਆ, ਅਜ਼ਾਦ ਪ੍ਰੈੱਸ ਆਦਿ-ਆਦਿ ਦੇ ਸ਼ਬਦੀ ਮਖੌਟਿਆਂ ਰਾਹੀਂ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਇਸ ਦੀ ਵੱਖ-ਵੱਖ ਪੱਖਾਂ ਤੋਂ ਨਿਭਾਈ ਸਿਆਸੀ ਤੇ ਸਮਾਜਿਕ ਭੂਮਿਕਾ ਦੇ ਵੱਖ-ਵੱਖ ਪੱਖਾਂ ਨੂੰ ਇੱਕ-ਇੱਕ ਕਰਕੇ ਨੰਗਾ ਕੀਤਾ ਜਾਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਇਹ ਸ਼ਬਦੀ ਮਖੌਟੇ ਝੱਟ ਹੀ ਉੱਤਰ ਕੇ ਡਿੱਗ ਪੈਂਦੇ ਹਨ। ਬੁਰਜੂਆ ਮੀਡੀਆ ਲੋਕਾਂ ਦੀ ਰਾਇ ਬਣਾਉਣ ਜਾਂ ਬਦਲਣ ਦੀ ਸਮਰੱਥਾ ਰੱਖਦਾ ਹੈ ਅਤੇ ਇਹ ਕੰਮ ਕਰਦਾ ਵੀ ਹੈ। ਇਹ ਲੋਕਾਂ ਸਾਹਮਣੇ ਸਵਾਲ ਪੇਸ਼ ਕਰਦਾ ਹੈ ਜਿਹਨਾਂ ਬਾਰੇ ਉਹ ਸੋਚ ਸਕਣ, ਉਹ ਸਵਾਲ ਜ਼ਰੂਰੀ ਹੋਣ ਜਾਂ ਨਾ ਹੋਣ, ਤੇ ਜਾਂ ਫਿਰ ਉਹਨਾਂ ਦਾ ਆਮ ਲੋਕਾਂ ਦੀ ਜ਼ਿੰਦਗੀ ਨਾਲ਼ ਕੋਈ ਸਬੰਧ ਹੋਵੇ ਜਾਂ ਨਾ, ਇਹ ਮਾਅਨੇ ਹੀ ਨਹੀਂ ਰੱਖਦਾ। ਮੀਡੀਆ ਇੰਨੀ ਸੰਘਣਤਾ ਨਾਲ਼ ਆਪਣੇ ਘੜੇ ਸਵਾਲ ਲੋਕਾਂ ਵਿੱਚ ਲਿਆ ਸੁੱਟਦਾ ਹੈ ਕਿ ਲੋਕ ਆਪਣੇ ਸਵਾਲਾਂ ਨੂੰ ਭੁੱਲ ਜਾਂਦੇ ਹਨ। ਉਹ ਲੋਕਾਂ ਨੂੰ ਵੱਖ-ਵੱਖ ਮੁੱਦਿਆਂ, ਸਮੱਸਿਆਵਾਂ ਬਾਰੇ ਸੋਚਣ ਤੇ ਵਿਸ਼ਲੇਸ਼ਣ ਕਰਨ ਤੇ ਹੱਲ ਲੱਭਣ ਲਈ ਇੱਕ ਚੌਖਟਾ ਪੇਸ਼ ਕਰਦਾ ਹੈ, ਜਿਸਦਾ ਮਤਲਬ ਹੁੰਦਾ ਹੈ ਕਿ ਇੱਦਾਂ ਸੋਚੋ ਤੇ ਇੱਦਾਂ ਨਾ ਸੋਚੋ। ਉਦਾਹਰਨ ਵਜੋਂ, ਮੀਡੀਆ ਸਾਨੂੰ ਦੱਸਦਾ ਹੈ ਕਿ ਵਧੇਰੇ ਠੰਢ ਨਾਲ਼ ਪਿਛਲੇ 24 ਘੰਟਿਆਂ ਵਿੱਚ ਇੰਨੇ ਜਾਂ ਓਨੇ ਵਿਅਕਤੀ ਮਾਰੇ ਗਏ ਅਤੇ ਨਾਲ਼ ਹੀ ਉਹ ਕੁਝ ਅਮੀਰਾਂ, ਐਨਜੀਓ, ਧਾਰਮਿਕ ਸੰਸਥਾਵਾਂ, ਸਾਧਾਂ ਆਦਿ ਵੱਲੋਂ ਇਹਨਾਂ ਲੋਕਾਂ ਨੂੰ ਬਚਾਉਣ ਲਈ ਕੀਤੇ ਕਾਰਜਾਂ ਜਿਵੇਂ ਕੰਬਲ਼ ਆਦਿ ਵੰਡਣੇ ਰਾਹੀਂ ਇੱਕ ਪਾਸੇ ਤਾਂ ਇਹਨਾਂ ਲੋਕਾਂ ਪ੍ਰਤੀ ਆਮ ਆਦਮੀ ਦੇ ਦਿਲ ਵਿੱਚ ਹਮਦਰਦੀ ਪੈਦਾ ਕਰ ਦਿੰਦਾ ਹੈ, ਉੱਥੇ ਆਮ ਆਦਮੀ ਦੀ ਇਨਸਾਨੀਅਤ ਦੀ ਭਾਵਨਾ ਨੂੰ ਇੱਕ ਨਿਕਾਸ ਦਾ ਰਸਤਾ ਵੀ ਦਿਖਾਉਂਦਾ ਹੈ ਕਿ ਇਸ ਤਰ੍ਹਾਂ ਤੁਸੀਂ ਲੋਕਾਂ ਲਈ ਕੰਮ ਕਰ ਸਕਦੇ ਹੋ। ਇਹ ਸਭ ਇੰਨੇ ਚਮਤਕਾਰੀ ਤੇ ਜਾਦੂਗਰੀ ਭਰੇ ਤਰੀਕੇ ਨਾਲ਼ ਕੀਤਾ ਜਾਂਦਾ ਹੈ ਕਿ ਚੰਗੇ ਤੋਂ ਚੰਗੇ ਪੜ੍ਹੇ-ਲਿਖੇ ਤੇ ਅਗਾਂਹਵਧੂ ਬੰਦੇ ਵੀ ਮੀਡੀਆ ਦੀ ਵਰਤਾਈ ਠੰਡ ਲਵਾ ਬੈਠਦੇ ਹਨ। ਕੋਈ ਵੀ ਇੰਨੀ ਸਿੱਧੀ ਜਿਹੀ ਗੱਲ ਨਹੀਂ ਸੋਚ ਪਾਉਂਦਾ ਕਿ ਜੇ ਠੰਡ ਮਨੁੱਖਾਂ ਦੇ ਮਰਨ ਦਾ ਕਾਰਨ ਹੁੰਦੀ ਤਾਂ ਰੂਸ ਤੇ ਯੂਰਪ ਦੇ ਵੱਡੇ ਹਿੱਸੇ ਵਿੱਚ ਕੋਈ ਰਹਿ ਹੀ ਨਾ ਸਕਦਾ। ਠੰਡ ਵਿੱਚ ਸਿਰਫ ਗਰੀਬ ਹੀ ਮਰਦੇ ਹਨ, ਅਮੀਰ ਨਹੀਂ। ਠੰਡ ਲੱਗਣ ਨਾਲ਼ ਉਹੀ ਮਰਦੇ ਹਨ ਜਿੰਨਾਂ ਨੂੰ ਰਾਤ ਨੂੰ ਸੌਣ ਲੱਗਿਆਂ ਖਾਣਾ ਨਹੀਂ ਮਿਲਿਆ, ਉੱਤੇ ਲੈਣ ਲਈ ਰਜਾਈ ਨਹੀਂ ਮਿਲ਼ੀ ਤੇ ਸਿਰ ਲੁਕਾਉਣ ਲਈ ਛੱਤ ਨਹੀਂ ਮਿਲ਼ੀ। ਇਸੇ ਤਰ੍ਹਾਂ ਗਰਮੀ ਵਿੱਚ ਕਿਸੇ ਅਮੀਰ ਨੂੰ ਕਦੇ ਕੋਈ ਲੂ ਨਹੀਂ ਲੱਗਦੀ। ਇਹ ਗੱਲ ਛੋਟੀ ਜਿਹੀ ਉਦਾਹਰਨ ਹੀ ਸਪੱਸ਼ਟ ਕਰ ਦਿੰਦੀ ਹੈ ਕਿ ਮੀਡੀਆ ਕੀ ਸ਼ੈਅ ਹੈ, ਤੇ ਕਿਵੇਂ ਪੂਰੇ ਸਮਾਜ ਅਤੇ ਇੱਥੋਂ ਬੁੱਧੀਜੀਵੀ ਤਬਕੇ ਦੇ ਸੋਚਣ-ਢੰਗ ਨੂੰ ਵੀ ਸਰਮਾਏਦਾਰੀ ਦੇ ਕਿੱਲ੍ਹੇ ਨਾਲ਼ ਬੰਨ੍ਹ ਦਿੰਦਾ ਹੈ। ਹੋਰ ਸਿਆਸੀ, ਆਰਥਕ, ਸੱਭਿਆਚਾਰਕ ਤੇ ਕੌਮਾਂਤਰੀ ਮਸਲਿਆਂ ਵਿੱਚ ਜੋ ਕਿਤੇ ਗੁੰਝਲਦਾਰ ਹੁੰਦੇ ਹਨ, ਮੀਡੀਆ ਕਿਵੇਂ ਲੋਕਾਂ ਨੂੰ ਨਿਰੋਲ ਅਨਪੜ੍ਹ ਬਣਾ ਕੇ ਰੱਖ ਸਕਦਾ ਹੈ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਅਤੇ ਸਭ ਤੋਂ ਉੱਤੇ, ਬੁਰਜੂਆ ਮੀਡੀਆ ਸਰਮਾਏਦਾਰ ਜਮਾਤ ਦੀ ਬਹੁਗਿਣਤੀ ਲੋਕਾਂ ਉੱਤੇ ਹਕੂਮਤ ਲਈ, ਤੇ ਇਸ ਤਰ੍ਹਾਂ ਸਰਮਾਏਦਾਰ ਜਮਾਤ ਦੀ ਲੁੱਟ-ਖਸੁੱਟ ਬਣਾਈ ਰੱਖਣ ਲਈ ਆਮ ਲੋਕਾਂ ਤੋਂ ਸਹਿਮਤੀ ਸਿਰਜਦਾ ਹੈ। ਉਹ ਇਹ ਭੁਲਾਂਦਰਾ ਸਿਰਜਦੀ ਹੈ ਕਿ ਉਸ ਦੀ ਸੱਤ੍ਹਾ ਅਸਲ ਸਮਾਜ ਦੇ ਸਭਨਾਂ ਲੋਕਾਂ ਦੀ ਸੱਤ੍ਹਾ ਹੈ, ਅਸਲ ਵਿੱਚ ਤਾਂ ਉਹ ਰਾਜਸੱਤ੍ਹਾ ਸ਼ਬਦ ਨੂੰ ਪਾਸੇ ਕਰ ਦਿੰਦੀ ਹੈ ਤੇ ਸੱਤ੍ਹਾ ਦੀ ਥਾਂ ਸਰਕਾਰ ਸ਼ਬਦ ਸਮਾਨਅਰਥੀ ਬਣਾ ਕੇ ਫਿੱਟ ਕਰ ਦਿੰਦੀ ਹੈ ਤੇ ਜਦੋਂ ਵੋਟਾਂ ਦਾ ਅਮਲ ਪੂਰਾ ਹੁੰਦਾ ਤਾਂ ਪ੍ਰਚਾਰਦੀ ਹੈ ਕਿ ਬਣੀ ਸਰਕਾਰ “ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਹੈ।” ਪਰ ਜੇ ਅਸਲ ਵਿੱਚ ਥੋੜਾ ਧਿਆਨ ਨਾਲ਼ ਦੇਖਿਆ ਜਾਵੇ, ਇਹ ਪੂਰੀ ਤਰ੍ਹਾਂ ਇੱਕ ਖੋਖਲੇ ਵਾਕ ਤੋਂ ਵੱਧ ਕੁਝ ਨਹੀਂ। ਹੋਰ ਵੱਡੀ ਗੱਲ, ਜੇ ਸਰਕਾਰ ਲੋਕਾਂ ਨੂੰ ਕੁੱਟਦੀ ਹੈ, ਲੁੱਟਣ ‘ਚ ਸਰਮਾਏਦਾਰਾਂ ਦੀ ਜੋਟੀਦਾਰ ਨਜ਼ਰ ਆਉਂਦੀ ਹੈ, ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੀ ਥਾਂ ਵਧਾਉਂਦੀ ਜਾਂਦੀ ਹੋ ਤਾਂ ਇਸ ਦਾ ਠੀਕਰਾ ਵੀ ਸਰਮਾਏਦਾਰ ਜਮਾਤ ਆਮ ਲੋਕਾਂ ‘ਤੇ ਭੰਨਦੀ ਹੈ ਕਿ ਆਖ਼ਰ ਵੋਟ ਤਾਂ ਉਹਨਾਂ ਨੇ ਹੀ ਪਾਈ ਹੈ, ਟਾਟੇ-ਬਿਰਲਿਆਂ-ਅੰਬਾਨੀਆਂ ਦੀਆਂ ਚੰਦ ਵੋਟਾਂ ਨਾਲ਼ ਤਾਂ ਸਰਕਾਰ ਬਣ ਨਹੀਂ ਗਈ। ਇਸ ਪੂਰੇ ਅਮਲ ਵਿੱਚ ਮੀਡੀਆ ਸਰਮਾਏਦਾਰ ਜਮਾਤ ਦੀ ਮੁੱਖ ਟੇਕ ਹੈ। ਸਰਮਾਏਦਾਰ ਸਮਾਜ ਤੋਂ ਪਹਿਲਾਂ ਦੇ ਜਮਾਤੀ ਸਮਾਜਾਂ ਵਿੱਚ ਹਾਕਮ ਜਮਾਤ ਨੂੰ ਆਪਣੀ ਹਕੂਮਤ ਲਈ ਇਸ ਤਰ੍ਹਾਂ ਦੀ ਸਹਿਮਤੀ ਲੈਣ ਦੀ ਕਦੇ ਵੀ ਲੋੜ ਨਹੀਂ ਸੀ ਪਈ, ਉਹ ਪਰਮਸੱਤ੍ਹਾ ਜਾਂ ਧਰਮ ਤੋਂ ਪ੍ਰਵਾਨਿਤ ਸਨ ਜਿਸ ਖਿਲਾਫ ਆਮ ਲੋਕ ਜਾ ਹੀ ਨਹੀਂ ਸਨ ਸਕਦੇ। ਇਸੇ ਲਈ ਅਸੀਂ ਜਗੀਰੂ ਮੀਡੀਆ, ਗੁਲਾਮਦਾਰੀ ਮੀਡੀਆ ਆਦਿ ਜਿਹੇ ਨਾਮ ਕਦੇ ਨਹੀਂ ਸੁਣੇ ਤੇ ਨਾ ਹੀ ਸੁਣਾਂਗੇ। ਪਰ ਸਰਮਾਏਦਾਰ ਜਮਾਤ ਅਜਿਹਾ ਨਹੀਂ ਕਰ ਸਕਦੀ ਕਿਉਂਕਿ ਉਸਦਾ ਇਤਿਹਾਸਕ ਵਿਕਾਸ ਇਸ ਤਰ੍ਹਾਂ ਦਾ ਹੈ ਕਿ ਇਹ ਸੰਭਵ ਨਹੀਂ ਹੈ। ਉਹ ਸਿਰਫ ਇਹ ਕਰ ਸਕਦੀ ਹੈ ਕਿ ਲੋਕ ਉਹਦੇ ਰਾਜ ਲਈ ਖੁਦ ਹੀ ਤਿਆਰ ਹੋਣ।
ਜਿਵੇਂ ਜਿਵੇਂ ਮੀਡੀਆ ਵਿੱਚ ਇਜਾਰੇਦਾਰੀ ਵਧਦੀ ਜਾਂਦੀ ਹੈ, ਮੀਡੀਆ ਸਰਮਾਏਦਾਰਾ ਜਮਾਤ ਦੇ ਜਮਾਤੀ ਹਿੱਤਾਂ ਦੀ ਪੂਰਤੀ ਦਾ ਕੰਮ ਹੋਰ ਸੰਘਣੇ, ਪ੍ਰਭਾਵੀ ਤੇ ਆਮ ਲੋਕਾਂ ਲਈ ਵਧੇਰੇ ਵਿਨਾਸ਼ਕਾਰੀ ਪੈਮਾਨੇ ਉੱਤੇ ਕਰਦਾ ਹੈ। ਉਹ ਵਿਰੋਧ ਦੀਆਂ ਆਵਾਜ਼ਾਂ ਨੂੰ ਥਾਂ ਦਿੰਦਾ ਹੈ ਪਰ ਉਹੀ ਵਿਰੋਧ ਦੀਆਂ ਅਵਾਜ਼ਾਂ ਨੂੰ ਜੋ ਸਰਮਾਏਦਾਰੀ ਲਈ ਕੋਈ ਖਤਰਾ ਨਹੀਂ ਹੁੰਦੀਆਂ, ਸਗੋਂ ਇੰਨਾ ਕੁ ਵਿਰੋਧ-ਪ੍ਰਦਰਸ਼ਨ ਉਹਦੀ ਸਿਹਤ ਲਈ ਟਾਨਿਕ ਦਾ ਕੰਮ ਕਰਦਾ ਹੈ। ਅੰਨਾ ਹਜ਼ਾਰੇ, ਕੇਜਰੀਵਾਲ, “ਇਮਾਨਦਾਰ” ਅਫਸਰ, “ਇਮਾਨਦਾਰ” ਸਰਕਾਰੀ ਡਾਕਟਰ ਤੇ ਹੋਰ ਇਹੋ ਜਿਹੇ ਬਹੁਤ ਸਾਰੇ “ਇਮਾਨਦਾਰ” ਵਿਰੋਧ ਤੇ “ਇਮਾਨਦਾਰ” ਲੋਕਸੇਵਾ ਆਦਿ, ਇਸ ਤਰ੍ਹਾਂ ਦੇ ਟਾਨਿਕ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ, ਮੀਡੀਆ ਵਿੱਚ ਵਧ ਰਹੀ ਇਜਾਰੇਦਾਰੀ ਜਿੱਥੇ ਲੋਕਾਂ ਦੀਆਂ ਜੇਬ੍ਹਾਂ ਖਾਲੀ ਕਰਾਉਣ ‘ਚ ਸਰਮਾਏਦਾਰੀ ਦੀ ਮਦਦ ਕਰਦੀ ਹੈ, ਉੱਥੇ ਹੀ ਇਹ ਆਪਣੀ ਪਹੁੰਚ ਨੂੰ ਵਧੇਰੇ ਵਿਸ਼ਾਲ ਤੇ ਸੰਘਣਾ ਕਰਕੇ ਲੋਕ-ਮਾਨਸਿਕਤਾ ਨੂੰ ਸਰਮਾਏਦਾਰ ਜਮਾਤ ਦੇ ਜਮਾਤੀ ਹਿੱਤਾਂ ਅਨੁਸਾਰ ਢਾਲਣ, ਜਿਸਨੂੰ ਸਰਮਾਏਦਾਰੀ ਜਮਾਤ ਦਾ ਵਿਚਾਰਧਾਰਕ ਗਲਬਾ ਸਥਾਪਤ ਕਰਨਾ ਕਿਹਾ ਜਾਂਦਾ ਹੈ, ਵਿੱਚ ਵਧੇਰੇ ਮਾਰੂ ਹਥਿਆਰ ਵਜੋਂ ਉੱਭਰਦਾ ਹੈ। ਇਸਦਾ ਵਰਤਾਰੇ ਦਾ, ਮੀਡੀਆ ਦੇ ਜਮਾਤੀ ਖਾਸੇ ਦਾ ਪਰਦਾਫਾਸ਼ ਕਰਨਾ ਅਤੇ ਮੀਡੀਆ ਦੀ ਕਿਤੇ ਵਿਸ਼ਾਲ ਹੋ ਰਹੀ ਮਾਰੂ ਸਮਰੱਥਾ ਦਾ ਮੁਕਾਬਲਾ ਕਰਨ ਲਈ ਯੁੱਧਨੀਤੀ ਤਿਆਰ ਕਰਨਾ ਲੋਕ-ਪੱਖੀ ਤਾਕਤਾਂ ਸਾਹਮਣੇ ਅੱਜ ਵੱਡੀ ਚੁਣੌਤੀ ਹੈ, ਪਰ ਇਹ ਅਸੰਭਵ ਉੱਕਾ ਹੀ ਨਹੀਂ ਹੈ।
ਨਾ ਮੈਂ ਕੋਈ ਝੂਠ ਬੋਲਿਆ...........?
ਪਿਆਰ ਦੇ ਦੀਵੇ ਬਾਲ ਕੇ ਮਨਾ ਅੰਦਰਲੇ ਹਨੇਰੇ ਨੂੰ ਦੂਰ ਕਰਨਾ ਹੀ ਅਸਲੀ
ਦੀਪਮਾਲਾ ਹੈ
ਅੱਜ ਪਹਿਲਾਂ ਨਾਲੋਂ ਵਧੇਰੇ ਰਾਵਣ ਰੂਪੀ ਬੁਰਾਈਆਂ ਨੇ ਸਾਨੂੰ ਘੇਰਿਆ ਹੋਇਆ
ਹੈ
ਦੀਵਾਲੀ ਦਾ ਤਿਉਹਾਰ ਸਦੀਆਂ ਤੋਂ ਅਸੀਂ ਮਨਾਉਂਦੇ ਆ ਰਹੇ ਹਾਂ। ਭਗਵਾਨ ਰਾਮ ਚੰਦਰ ਜੀ ਵਲੋਂ ਬਨਵਾਸ ਕੱਟ ਕੇ ਅਯੁੱਧਿਆ ਵਾਪਿਸ ਆਉਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਅਤੇ ਉਸੇ ਦਿਨ ਤੋਂ ਦੀਪਾਵਲੀ ਵਜੋਂ ਤਿਉਹਾਰ ਦੇ ਰੂਪ ਵਿਚ ਮਨਾ ਕੇ ਖੁਸ਼ੀਆਂ ਦਾ ਇਜ਼ਹਾਰ ਸ਼ੁਰੂ ਹੋਇਆ। ਸਿੱਖ ਧਰਮ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਵਲੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਗਿਆ ਸੀ। ਸਿੱਖ ਉਸ ਪੱਖ ਤੋਂ ਵੀ ਦੀਵਾਲੀ ਵਾਲੇ ਦਿਨ ਨੂੰ ਸ਼ਰਧਾ ਭਾਵਨਾ ਨਾਲ ਮਨਾਉਂਦੇ ਆ ਰਹੇ ਹਨ। ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ ਸਭ ਧਰਮਾਂ ਦੇ ਲੋਕ ਵਸਦੇ ਹਨ ਅਤੇ ਸਾਰੇ ਭਾਰਤ ਵਾਸੀ ਹਰ ਧਰਮ ਨਾਲ ਸੰਬੰਧਤ ਇਤਿਹਾਸਕ ਤਿਉਹਾਰਾਂ ਨੂੰ ਬਿਨ੍ਹਾਂ ਕਿਸੇ ਭੇਦ ਬਾਵ ਦੇ ਸ਼ਰਧਾ ਨਾਲ ਮਨਾਉਂਦੇ ਆ ਰਹੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜੋ ਸਿੱਧੇ ਤੌਰ 'ਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਦਿਨ ਅਸੀਂ ਪੁਰਾਤਨ ਸਮਿਆਂ ਤੋਂ ਚਲੀ ਆ ਰਹੀ ਰੀਤ ਅਨੁਸਾਰ ਰਾਤ ਸਮੇਂ ਦੀਪਮਾਲਾ ਕਰਦੇ ਹਾਂ ਅਤੇ ਪਟਾਖੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ। ਇਹ ਮਹਿਜ਼ ਇਕ ਰਸਮ ਪੂਰਤੀ ਵਜੋਂ ਹੈ। ਅੱਜ ਦੁਨੀਆਂ ਨੇ ਬਹੁਤ ਪੁਲਾਘਾਂ ਪੁੱਟ ਕੇ ਕਈ ਖੇਤਰਾਂ ਵਿਚ ਮੀਲ ਪੱਥਰ ਸਾਬਤ ਕਰ ਦਿਖਾਏ ਹਨ। ਇਸ ਲਈ ਸਮੇਂ ਦੀ ਨਜ਼ਾਕਤ ਅਨੁਸਾਰ ਹਰ ਖੇਤਰ ਵਿਚ ਤਬਦੀਲੀ ਜਰੂਰੀ ਹੈ। ਭਗਵਾਨ ਰਾਮ ਚੰਦਰ ਜੀ ਆਦਰਸ਼ ਜੀਵਨ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਦੇ ਆਦਰਸ਼ ਜੀਵਨ 'ਤੇ ਚੱਲਣ ਦੀ ਲੋੜ ਹੈ ਨਾ ਕਿ ਸਿਰਫ ਪੁਰਾਤਨ ਰੀਤ ਨੂੰ ਹੀ ਨਿਭਾਉਂਦੇ ਹੋਏ ਇਕ ਦਿਨ ਦੀ ਰਸਮ ਪੂਰੀ ਕਰਕੇ ਸਾਲ ਭਰ ਖਾਮੋਸ਼ ਹੋ ਕੇ ਬੈਠਣਾ। ਅੱਜ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਪਿਆਰ ਅਤੇ ਸਤਿਕਾਰ ਦੀ ਭਾਵਨਾ ਦਿਲਾਂ ਵਿਚੋਂ ਖਤਮ ਹੋਕੇ ਰਹਿ ਗਈ ਅਤੇ ਪਿਆਰ ਭਾਵਨਾ ਦੀ ਥਾਂ ਕੁੜਤਣ ਨੇ ਲੈ ਲਈ ਹੈ। ਹਰ ਕੋਈ ਇਕ ਦੂਜੇ ਦੀ ਪਿੱਠ ਲਗਾਉਣ ਦੀ ਖਾਹਿਸ਼ ਵਿਚ ਰਹਿੰਦਾ ਹੈ। ਭਾਵੇਂ ਉਹ ਉਸਦਾ ਆਪਣਾ ਮਿੱਤਰ , ਸਾਥੀ ਜਾਂ ਨਜ਼ਦੀਕੀ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਪੈਸੇ ਦੀ ਚਕਾਚੌਂਧ ਨੇ ਹਰੇਕ ਦੀਆਂ ਅੱਖਾਂ ਚੁਧਿਆ ਦਿਤੀਅੰ ਹਨ ਅਤੇ ਮੰਹਿਗਾਈ ਦੀ ਮਾਰ ਪੈਣ ਕਾਰਨ ਹਰ ਕੋਈ ਸਹੀ-ਗਲਤ ਢੰਗ ਨਾਲ ਪੈਸਾ ਕਮਾਉਣ ਦੀ ਚਾਹਤ ਰੱਖਦਾ ਹੈ। ਇਤਿਹਾਸ ਗਵਾਹ ਹੈ ਕਿ ਜਲਦੀ ਪੈਸਾ ਕਮਾਉਣ ਦੀ ਚਾਹਤ ਰੱਖਣ ਵਾਲੇ ਵਧੇਰੇਤਰ ਅਪਰਾਧ ਦੀ ਦੁਨੀਆਂ ਵਿਚ ਦਾਖਲਾ ਲੈਂਦੇ ਹਨ। ਮਿਨਤ-ਮੁਸ਼ੱਕਤ ਕਰਨ ਵਾਲੇ ਲੋਕ ਸਦੀਆਂ ਪਹਿਲਾਂ ਵੀ ਦੋ ਵਕਤ ਦੀ ਰੋਟੀ ਮੁਸ਼ਕਲ ਨਾਲ ਖਾਂਦੇ ਸਨ ਅਤੇ ਅੱਜ ਵੀ ਉਨ੍ਹਾਂ ਦਾ ਗੁਜਾਰਾ ਮੁਸ਼ਕਲ ਨਾਲ ਹੀ ਹੁੰਦਾ ਹੈ। ਥੋੜਾ ਸਮਾਂ ਪਹਿਲਾਂ ਗੁਰਬਤ ਦੀ ਜ਼ਿੰਦਗੀ ਬਸਰ ਕਰਨ ਵਾਲੇ ਲੋਕ ਜੋ ਅੱਜ ਪੈਸੇ ਵਾਲੀ ਚਕਾਚੌਂਧ ਦੀ ਦੁਨੀਆਂ ਵਿਚ ਸ਼ਾਮਲ ਹੋ ਕੇ ਖੁਦ ਨੂੰ ਖੱਬੀ ਖਾਂ ਕਹਾਉਣ ਲੱਗ ਪਏ ਹਨ ਉਨ੍ਹਾਂ ਸਭ ਦਾ ਪਿਛੋਕੜ ਗਲਤ ਢੰਗ ਨਾਲ ਪੈਸਾ ਕਮਾਉਣ ਵਾਲਾ ਹੀ ਸਾਬਤ ਹੋਇਆ ਹੈ। ਥੋੜੀ ਮੁਸ਼ੱਕਤ ਉਪਰੰਤ ਜ਼ਿਆਦਾ ਪੈਸੇ ਪ੍ਰਾਪਤ ਕਰਨ ਵਾਲੇ ਲੋਕ ਹੀ ਸਹੀ ਅਰਥਾਂ ਵਿਚ ਸਮਾਜ ਵਿਚ ਪ੍ਰਦੂਸ਼ਨ ਦਾ ਕਾਰਨ ਬਣਦੇ ਹਨ। ਇਨ੍ਹਾਂ ਲੋਕਾਂ ਦੀ ਮਾਨਸਿਕਤਾ ਸਿਰਫ ਅਤੇ ਸਿਰਫ ਪੈਸਾ ਕਮਾਉਣ ਦੀ ਦੌੜ ਵਾਲੀ ਬਣ ਜਾਂਦੀ ਹੈ ਉਸ ਲਈ ਭਾਵੇਂ ਰਸਤਾ ਚਾਹੇ ਗਲਤ ਹੋਵੇ ਚਾਹੇ ਸਹੀ। ਇਸਤੋਂ ਇਲਾਵਾ ਦੂਸਰਾ ਪਹਿਲੂ ਸਮਾਜ ਵਿਚ ਅੱਜ ਭਰੂਣ ਹੱਤਿਆ ਦਾ ਹੈ। ਭਰੂਣ ਹੱਤਿਆ ਸਾਡੇ ਸੱਭਿਅਕ ਸਮਾਜ ਦੇ ਮੱਥੇ 'ਤੇ ਇਕ ਅਜਿਹਾ ਕਲੰਕ ਹੈ ਜੋ ਅਸੀਂ ਸਦੀਆਂ ਤੋਂ ਧੋ ਨਹੀਂ ਸਕੇ। ਪੁਰਾਤਮਨ ਸਮੇਂ ਵਿਚ ਲੜਕੀ ਨੂੰ ਪੈਦਾ ਹੋਣ ਤੋਂ ਬਾਅਦ ਮਾਰ ਮੁਕਾਇਆ ਜਾਂਦਾ ਸੀ ਅਤੇ ਅੱਜ ਆਧੁਨਿਕ ਸਮੇਂ ਨੇ ਇਹ ਕਰਵਟ ਲੈ ਲਈ ਹੈ ਕਿ ਲੜਕੀ ਨੂੰ ਕੁੱਖ ਵਿਚ ਹੀ ਕਤਲ ਕਰ ਦਿਤਾ ਜਾਂਦਾ ਹੈ। ਸਮਾਜਿਕ ਬੁਰਾਈ ਦਾ ਤੀਸਰਾ ਪਹਿਲੂ ਇਹ ਹੈ ਕਿ ਦੇਸ਼ ਨੂੰ ਚਲਾਉਣ ਵਾਲੇ ਲੋਕਾਂ ਵਿਚ ਅਪਰਾਧੀਆਂ ਦਾ ਦਾਖਲਾ ਹੋ ਗਿਆ ਹੈ। ਜਿਸ ਕਾਰਨ ਅੱਜ ਰਾਜਨੀਤੀ ਕਿਸੇ ਸ਼ਰੀਫ ਆਦਮੀ ਦੇ ਵਸ ਦੀ ਗੱਲ ਨਹੀਂ ਕਹਿ ਕੇ ਹਰ ਕੋਈ ਪੱਲਾ ਝਾੜ ਲੈਂਦਾ ਹੈ ਅਤੇ ਅਸੀਂ ਖੁਦ ਹੀ ਗੁੰਡੇ ਲੋਕਾਂ ਨੂੰ ਆਪਣੀ ਕਿਸਮਤ ਦੀ ਚਾਬੀ ਪਕੜਾ ਦਿੰਦੇ ਹਾਂ। ਰਾਜਨੀਤੀ ਵਿਚ ਆਏ ਲੋਕਾਂ ਵਿਚੋਂ ਜਿਆਦਾਤਰ ਲੋਕ ਨਸ਼ਿਆਂ ਦੇ ਸੌਦਾਗਰ ਬਣੇ ਹੋਏ ਹਨ। ਜੋ ਸਾਡੀ ਰਖਵਾਲੀ ਕਰਨ ਵਾਲੀ ਪੁਲਸ ਦੇ ਦਲਾਲਾਂ ਵਜੋਂ ਕੰਮ ਕਰਦੇ ਹਨ ਅਤੇ ਪੁਲਸ ਦੀ ਮਿਲੀਭੁਗਤ ਨਾਲ ਹੀ ਧੜੱਲੇ ਨਾਲ ਨਸ਼ਿਆਂ ਦੀ ਤਸਕਰੀ ਕਰਕੇ ਸਾਡੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਹਨ ਅਤੇ ਅਸੀਂ ਸਾਰੇ ਮੂਕ ਦਰਸ਼ਕ ਬਣੇ ਹੋਏ ਹਾਂ। ਭਗਵਾਨ ਰਾਮ ਚੰਦਰ ਜੀ ਨੇ ਆਪਣੇ ਸਮੇਂ ਵਿਚ ਇਕ ਰਾਵਣ ਰੂਪੀ ਬੁਰਾਈ ਨੂੰ ਖਤਮ ਕੀਤਾ ਸੀ ਪਰ ਅੱਜ ਸਾਡੇ ਸਾਹਮਣੇ ਅਨੇਕਾਂ ਕਿਸਮ ਦੇ ਰਾਵਣ ਮੂੰਹ ਅੱਡੀ ਖੜ੍ਹੇ ਹਨ। ਉਨ੍ਹਾਂ ਰਾਵਣਾ ਨੂੰ ਖਤਮ ਕਰਨ ਦੀ ਬਜਾਏ ਅਸੀਂ ਖੁਦ ਪਾਲ ਰਹੇ ਹਾਂ। ਦੀਵਾਲੀ ਦਾ ਤਿਉਹਾਰ ਮਨਾਉਣ ਲਈ ਦੇਸ਼ ਵਿਚ ਖਰਬਾਂ ਰੁਪਏ ਦਾ ਬਰੂਦ ਪਟਾਖਿਆਂ ਦੇ ਰੂਪ ਵਿਚ ਫੂਕ ਦਿੰਦੇ ਹਾਂ। ਉਸ ਬਾਰੂਦ ਦੇ ਧੂੰਏ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲੋਂ ਕਈ ਗੁਣਾ ਵਧੇਰੇ ਮਾਰੂ ਇਹ ਸਮਾਜਕ ਬੁਰਾਈਆਂ ਨਾਲ ਫੈਲਣ ਵਾਲਾ ਪ੍ਰਦੂਸ਼ਣ ਵਧੇਰੇ ਖਤਰਨਾਕ ਹੈ ਅਤੇ ਇਸਨੂੰ ਫੈਲਾਉਣ ਵਾਲੇ ਲੋਕ ਰਾਵਣ ਰੂਪੀ ਆਤਮਾ ਦੇ ਵਾਸੇ ਵਿਚ ਹਨ। ਇਸ ਲਈ ਇਨ੍ਹਾਂ ਰਾਵਣਾ ਨੂੰ ਮਾਰਨ ਲਈ ਜਿੰਨਾਂ ਸਮਾਂ ਅਸੀਂ ਅੱਗੇ ਨਹੀਂ ਆਵਾਂਗੇ ਉਨ੍ਹਾਂ ਸਮਾਂ ਭਗਵਾਨ ਰਾਮ ਚੰਦਰ ਜੀ ਦੇ ਪੂਰਨਿਆਂ ਵਾਲੇ ਪਾਸੇ ਇਕ ਵੀ ਕਦਮ ਨਹੀਂ ਵਧਾ ਸਕਾਂਗੇ। ਜਿੰਨਾਂ ਸਮਾਂ ਅਸੀਂ ਆਦਰਸ਼ ਰੂਪੀ ਭਗਵਾਨ ਰਾਮ ਚੰਦਰ ਜੀ ਦੇ ਪੂਰਨਿਆਂ ਵੱਲ ਕਦਮ ਨਹੀਂ ਵਧਾਉਂਦੇ ਉਨ੍ਹਾਂ ਸਮਾਂ ਦੀਵਾਲੀ ਵਾਲੇ ਦਿਨ ਸਿਰਫ ਦੀਪਮਾਲਾ ਕਰਕੇ ਖੁਸ਼ੀ ਦਾ ਇਜ਼ਹਾਰ ਕਰਨਾ ਮਹਿਜ਼ ਇਕ ਦਿਖਾਵਾ ਹੀ ਹੈ। ਸਹੀ ਅਰਥਾਂ ਵਿਚ ਦੀਪਮਾਲਾ ਉਸ ਦਿਨ ਹੋਵੇਗੀ ਜਦੋਂ ਅਸੀਂ ਦਿਲਾਂ ਵਿਚੋਂ ਨਫਰਤ ਦਾ ਹਨੇਰਾ ਦੂਰ ਕਰਕੇ ਪਿਆਰ ਦੇ ਦੀਵੇ ਬਾਲ ਕੇ ਆਪਣੇ ਮਨਾ ਅੰਦਰ ਸਤਿਕਾਰ ਦੀ ਰੌਸ਼ਨੀ ਕਰ ਸਕਗੇ। ਇਸ ਲਈ ਆਓ ! ਅੱਜ ਪ੍ਰਣ ਕਰੀਏ ਕਿ ਸਾਡੇ ਸਮਾਜ ਅੰਦਰ ਉਪੋਰਕਤ ਬੁਰਾਈਆਂ ਰੂਪੀ ਰਾਵਣਾ ਨੂੰ ਨੰਗੇ ਕਰਕੇ ਸਮਾਜ ਵਿਚ ਆਪਣਾ ਫਰਜ਼ ਅਦਾ ਕਰਦੇ ਹੋਏ ਭਗਵਾਨ ਰਾਮ ਚੰਦਰ ਜੀ ਦੇ ਆਦਰਸ਼ਾਂ ਵੱਲ ਨੂੰ ਇਕ-ਇਕ ਕਦਮ ਵਧਾਉਂਦੇ ਹੋਏ ਸਹੀ ਅਰਥਾਂ ਵਿਚ ਦੀਵਾਲੀ ਦਾ ਤਿਉਹਾਰ ਮਨਾਵਾਂਗੇ।
ਹਰਵਿੰਦਰ ਸਿੰਘ ਸੱਗੂ।
98723-27899
ਮੁਬਾਰਕ ਹੋਵੇ ਮਾਂ.....
1 ਨਵੰਬਰ ਦਾ ਦਿਨ ਕਰਨਾਟਕ ਦੇ ਲੋਕਾਂ ਲਈ ਤਿਉਹਾਰ ਵਰਗਾ ਹੁੰਦਾ ਹੈ ਅਸੀਂ ਕਰਨਾਟਕ ਦੇ ਵਿੱਚ ਨਵੇਂ ਕੱਪੜੇ ਪਾ ਕੇ ਕੰਨੜ ਮਾਂ ਬੋਲੀ ਵਿੱਚ ਗਾਣੇ ਗਾ ਕੇ ਨੱਚਦੇ ਹੋਏ ਖੁਸ.ੀ ਮਨਾTੁਂਦੇ ਹਾਂ| ਅੱਜ ਦੇ ਦਿਨ ਰਾਜ ਪੱਧਰ ਤੇ ਛੁੱਟੀ ਘੋਸਿ.ਤ ਹੋਣ ਕਾਰਨ ਸਾਰੇ ਦੇ ਸਾਰੇ ਲੋਕ ਮਿਲ ਜੁਲ ਕੇ ਇਸ ਦਿਨ ਨੂੰ ਖੁਸ.ੀਆਂ ਨਾਲ ਮਨਾਉਂਦੇ ਹਨ|ਪੂਰੇ ਦਿਨ ਹਰ ਥਾਂ ਤੇ ਕੰਨੜ ਭਾਸ.ਾ ,ਕੰਨੜ ਸਾਹਿਤ,ਸਭਿਆਚਾਰ ਦੀ ਖੂਬ ਵਡਿਆਈ ਹੁੰਦੀ ਹੈ| ਸਾਹਿਤਕਾਰ,ਬੁੱਧੀਜੀਵੀ,ਅਤੇ ਕਲਾਕਾਰ ਸੜ੍ਹਕ ਤੇ ਉਤਰ ਕੇ ਕੰਨੜ ਨਾਡੂ ਅਤੇ ਕੰਨੜ ਨੁਡੀ ਲਈ ਖੁਲ੍ਹੇ ਤੌਰ ਤੇ ਆਪਣਾ ਯੋਗਦਾਨ ਦਿੰਦੇ ਹਨ| ਇਸੇ ਦਿਨ ਹਰੇਕ ਕੰਨਡੀਗਾ, ਕੰਨੜ ਭਾਸ.ਾ ਨੂੰ ਬਚਾਉਣ ਦੀ ਕਸਮ ਖਾਂਦਾ ਹੈ,ਹਰੇਕ ਕੰਨਡ ਸਾਹਿਤਕਾਰ ਚੰਗੀ ਸਹਿਤਕ ਰਚਨਾ ਕਰਨ ਦਾ ਕਸਮ ਖਾਂਦਾ ਹੈ|ਹਰੇਕ ਕੰਨਡੀਗਾ ਕਰਨਾਟਕ ਦੀ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ ਦੀ ਕਸਮ ਖਾਂਦਾ ਹੈ|ਅਲੱ.ਗ ਰਾਜ ਬੰਨਣ ਦੀ ਖੁਸ.ੀ ਇਸ ਦਿਨ ਨਾ ਸਿਰਫ ਕਰਨਾਟਕ ਦੇ ਵਿੱਚ ਮਨਾਈ ਜਾਂਦੀ ਹੈ ਬਲਕਿ ਆਧਰਾਂ ਪ੍ਰਦੇਸ.,ਹਰਿਆਣਾ ਵਿੱਚ ਵੀ ਖੁਸ.ੀ ਮਨਾTੁਂਦੇ ਹਨ|ਪਰ ਜਦੋਂ ਮੈਂ ਕਰਨਾਟਕ ਤੋਂ ਪਹਿਲੀ ਵਾਰੀ ਨੌਕਰੀ ਕਰਨ ਲਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਇਆ ਤਾਂ ਇਸ ਤਰ੍ਹਾਂ ਦੀ ਖੁਸ.ੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਿਤੇ ਵੀ ਵੇਖਣ ਲਈ ਨਹੀਂ ਮਿਲੀ|ਉਦਾਸ ਮਨ ਨਾਲ ਮੈਂ ਪੰਜਾਬ ਦੇ ਹਰ ਥਾਂ ਤੇ ਇਸ ਦਿਨ ਇਸ ਤਰ੍ਹਾਂ ਦੀ ਖੁਸ.ੀ ਮਨਾਉਣ ਵਾਲੇ ਲੋਕਾ ਦੀ ਭਾਲ ਕੀਤੀ ਪਰ ਕੋਈ ਨਹੀਂ ਮਿਲਿਆ | ਇਥੋਂ ਤੱਕ ਕਿ ਨਾ ਹੀ ਕੋਈ ਸਾਹਿਤਕਾਰ,ਬੁੱਧੀਜੀਵੀ ,ਕਲਾਕਾਰ ਸੜ੍ਹਕ ਤੇ ਉਤਰ ਕਿ ਪੰਜਾਬ,ਪੰਜਾਬੀ, ਅਤੇ ਪੰਜਾਬੀਅਤ ਲਈ ਯੋਗਦਾਨ ਦਿੰਦੇ ਹੋਏ ਮੈਨੂੰ ਕਿਤੇ ਵੀ ਦਿਖਾਈ ਨਹੀਂ ਦਿੱਤੇ|ਕਰਨਾਟਕ ਦੇ ਲੋਕਾਂ ਵਰਗੇ ਪੰਜਾਬੀ ਲੋਕ ਪੰਜਾਬ ਦਿਵਸ ਨੂੰ ਨਾ ਮਨਾਉਣ ਦੇ ਕਾਰਨ ਲੱਭਣ ਲਈ ਮੈਂ ਪੰਜਾਬ ਦਾ ਇਤਿਹਾਸ ਗਹੁ ਨਾਲ ਪੜ੍ਹਿਆ ਅਤੇ ਇਸ ਬਾਰੇ ਬਹੁਤ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਪਤਾ ਚਲਿਆ ਕਿ ਅਖੰਡ ਪੰਜਾਬ ਨੂੰ ਖੰਡ ਖੰਡ ਕਰਨ ਵਾਲੇ ਇਸ ਦਿਨ ਤੇ ਪੰਜਾਬੀ ਲੋਕ ਕਿਸ ਤਰ੍ਹ.ਾਂ ਖੁਸ.ੀ ਮਨਾ ਸਕਦੇ ਹਨ? ਦਿਨ ਮਨਾਉਣ ਲਈ ਖੁਸ.ੀ ਦੇ ਕਾਰਨਾਂ ਦੀ ਲੋੜ ਹੁੰਦੀ ਹੈ ਪਰ ਦੁਨੀਆਂ ਨੂੰ ਸੂਫੀਵਾਦ ਦੀ ਰੁਚੀ ਖਿਲਾਉਣ ਵਾਲਾ ਪੰਜਾਬ,ਮਨੁੱਖਤਾ ਨੂੰ ਬਚਾਉਣ ਲਈ ਮਰ ਮਿੱਟਣ ਵਾਲਾ ਪੰਜਾਬ ਅਤੇ ਆਧੁਨਿਕ ਕਾਲ ਵਿੱਚ ਪੂਰੇ ਦੇਸ. ਨੂੰ ਅੰਨ ਖਿਲਾਉਣ ਵਾਲਾ ਪੰਜਾਬ ਨੂੰ ਇਸ ਦਿਨੀ ਦੀ ਖੁਸ.ੀ ਮਨਾਉਣ ਲਈ ਕਾਰਨ ਲੱਭਣਾ ਬਹੁਤ ਹੀ ਗੰਭੀਰ ਚਿੰਤਾ ਵਾਲੀ ਗੱਲ ਹੈ|ਪੰਜਾਬੀ ਲੋਕਾਂ ਨੂੰ ਖੁਸ.ੀ ਮਨਾਉਣ ਲਈ ਭਾਵੇਂ ਕੋਈ ਕਾਰਨ ਮਿਲੇ ਜਾਂ ਨਾ ਮਿਲੇ ਪਰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਮਹਾਨਤਾ ਨੂੰ ਬਰਕਰਾਰ ਰੱਖਣ ਲਈ ਲਈ ਖੁਸ.ੀ ਮਨਾਉਣ ਦੀ ਲੋੜ ਹੈ|ਭਾਵੇਂ ਨਵੇਂ ਕੱਪੜੇ ਨਾ ਪਾਏ ਹੋਣ,ਭਾਵੇਂ ਰਾਜ ਪੱਧਰ ਤੇ ਛੁੱਟੀ ਘੋਸਿ.ਤ ਨਾ ਹੋਵੇ ਪਰ ਫਿਰ ਵੀ ਹਰੇਕ ਪੰਜਾਬੀ ਨੂੰ ਪਵਿੱਤਰ ਪੰਜਾਬੀ ਭਾਸ.ਾ ਦੀ ਪਵਿੱਤਰਤਾ ਨੂੰ ਬਚਾਉਣ ਦੀ ਕਸਮ ਖਾਣੀ ਚਾਹੀਦੀ ਹੈ|ਚੰਗੇ ਸਾਹਿਤ ਦੀ ਰਚਨਾ ਕਰਕੇ ਪੰਜਾਬੀ ਭਾਸ.ਾ ਦੇ ਅਣਮੁੱਲੇ ਸਾਹਿਤ ਨੂੰ ਬਚਾਉਣ ਅਤੇ ਨਵੀਆਂ ਸਾਹਿਤਕ ਰਚਨਾਂਵਾ ਕਰਨ ਦੀ ਕਸਮ ਖਾਣੀ ਚਾਹੀਦੀ ਹੈ|ਵਿਦੇਸ. ਜਾਣ ਲਈ ਅਨੇਕਾਂ ਰਸਤੇ ਲੱਭਣਾਂ ਘੱਟ ਕਰਕੇ ਭਰੂਣ ਹੱਤਿਆਵਾਂ ,ਨਸ.ਾ ਖੋਰੀ ਉੱਤੇ ਕਾਬੂ ਰੱਖਣ ਲਈ ਨਵਾਂ ਰਸਤਾ ਲੱਭਣ ਦੀ ਕਸਮ ਖਾਣ ਦੀ ਲੋੜ ਹੈ|ਬਠਿੰਡਾ ਦੇ ਲੋਕ ਕੈਂਸਰ ਪੀੜਤ ਹੋ ਕਿ ਦੂਜੇ ਰਾਜ ਦੇ ਵਿੱਚ ਇਲਾਜ ਕਰਵਾਉਣ ਲਈ ਰੇਲ ਗੱਡੀ ਭਰ ਕਿ ਜਾਣ ਵਾਲੇ ਮਰੀਜ.ਾਂ ਨੂੰ ਮੁੜ ਕਿ ਪੰਜਾਬ ਆਉਣਾ ਨਸੀਬ ਨਹੀਂ ਹੁੰਦਾ| ਇਹੋ ਜਿਹੇ ਬਦਨਸੀਬ ਅਤੇ ਬੇ ਕਸੂਰ ਕੈਂਸਰ ਪੀੜਤ ਲੋਕਾਂ ਲਈਂ ਪੰਜਾਬ ਵਿੱਚ ਹੀ ਕਈ ਕੈਂਸਰ ਹਸਪਤਾਲ ਬਨਾਉਣ ਦੀ ਕਸਮ ਖਾਣ ਦੀ ਲੋੜ ਹੈ, ਨਾ ਕਿ ਪਿੰਡ ਦੇ ਮੂਹਰੇ ਯਾਦਗਾਰੀ ਗੇਟ ਬਨਾਉਣਾਂ |
ਸਾਡੇ ਪੰਜਾਬ ਵਿੱਚ ਹੁਣ ਵੀ ਅਸ.ਲੀਲ ਬੋਲੀ ਤੇ ਸਾਡੇ ਬੱਚੇ ਤਾੜੀਆਂ ਮਾਰ ਕਿ ਨੱਚਦੇ ਹਨ|ਪੁਰਖ ਪ੍ਰਧਾਨ ਸਮਾਜ ਅੱਜ ਵੀ ਇੰਨਾ ਮਜ.ਬੂਤ ਹੈ ਕਿ ਸਾਡੇ ਪੰਜਾਬੀ ਬੱਚੇ ਲੰਬੜਦਾਰ ਦੇ ਵਿਹੜੇ ਵਿੱਚ ਨੱਚਦੇ ਹਨ | ਅਣਜਾਣੇ ਵਿੱਚ ਨੱਚਣ ਵਾਲੇ ਸਾਡੇ ਮਾਸੂਮ ਬੱਚਿਆਂ ਨੂੰ ਅਤੇ ਪਵਿੱਤਰ ਪੰਜਾਬੀ ਭਾਸ.ਾ ਨੂੰ ਵਰਤ ਕਿ ਬਣਿਆ ਹੋਇਆ ਪੌਪ ਗਾਣਿਆਂ ਉੱਤੇ ਨਾ ਨੱਚਣ ਦੀ ਕਸਮ ਖਿਲਾਉਣ ਦੀ ਲੋੜ ਹੈ|ਗੁਰਿੰਦਰ ਸਿੰਘ ਨੂੰ ਗੈਰੀ ਅਤੇ ਸਤਵਿੰਦਰ ਸਿੰਘ ਨੂੰ ਸੈਂ.ਟੀ ਹੋਣ ਤੋਂ ਬਚਾਉਣ ਲਈ ਕੀਨੀਆਂ ਦੇਸ. ਦੇ ਮਹਾਨ ਲੇਖਕ ਨੀਗੁਗੀ ਵਾ ਥੀਯੋਗੋਂ ਦੇ ਬਾਰੇ ਦੱਸਣਾ ਪਵੇਗਾ ਜਿਨ੍ਹਾਂ ਨੇ ਉਪਨਿਵੇਸ.ਵਾਦ ਦੇ ਖਿਲਾਫ ਲਿਖ ਲਿਖ ਕਿ ਆਪਣਾ ਅੰਗਰੇਜ.ੀ ਨਾਮ ਜੇਮਜ. ਤੋਂ ਨੀਗੁਗੀ ਵਾ ਥੀਯੋਗੋਂ ਵਰਗੇ ਆਦੀਵਾਸੀ ਨਾਮ ਵਿੱਚ ਬਦਲ ਲਿਆ ਹੈ|ਇਸੇ ਮਹਾਨ ਲੇਖਕ ਨੇ ਅੰਗਰੇਜ.ੀ ਦੇ ਪ੍ਰੋਫੈਸਰ ਹੋਣ ਦੇ ਬਾਵਜੂਦ ਵੀ ਅੰਗਰੇਜ.ੀ ਵਿੱਚ ਲਿਖਣਾ ਛੱਡ ਕਿ ਆਪਣੀ ਮਾਂ ਬੋਲੀ ਆਦੀਵਾਸੀ ਭਾਸ.ਾ ਗੀਕੁਯੂ ਵਿੱਚ ਲਿਖ ਲਿਖ ਕਿ ਦੇਸ. ਵਿਦੇਸ. ਵਿੱਚ ਆਪਣੀ ਮਾਂ ਬੋਲੀ ਗੀਕੁਯੂ ਦੀ ਬੱਲੇ ਬੱਲੇ ਕਰ ਦਿੱਤੀ ਪਰ ਪਵਿੱਤਰ ਪੰਜਾਬੀ ਮਾਂ ਬੋਲੀ ਦੀ ਬੱਲੇ ਬੱਲੇ ਕਰਨ ਵਾਲੇ ਸੱਚੇ ਪੰਜਾਬੀ ਲੋਕ ਮੈਨੂੰ ਹਰ ਥਾਂ Tੱਤੇ ਜੇਕਰ ਮਿਲ ਜਾਣ ਤਾਂ ਮੈਂ ਪੰਜਾਬ ਦੀ ਮਿੱਟੀ ਨੂੰ ਮੱਥੇ ਤੇ ਪਾ ਕਿ ਇਹਦਾ ਰੰਗ ਸੁੰਦਰੀ ਹੈ,ਇਹ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰੀਓ ਮੇਰੇ ਪੰਜਾਬ ਦੀ ਮਿੱਟੀ ਹੈ ਗਾ ਕਿ ਮੈਂ ਖੂਬ ਨੱਚਾਗਾਂ|ਮੁਬਾਰਕ ਹੋਵੇ ਮਾਂ ਕਹਿ ਕਿ ਮੈਂ ਤਦ ਤਕ ਨੱਚਗਾਂ ਜਦੋਂ ਤੱਕ ਪੰਜ ਦਰਿਆਂ ਨਾ ਥੰਮਣ|ਵਗਦਾ ਰਹੇ ਤੇਰਾ ਖੂਹ ਮਿੱਤਰਾਂ,ਵੱਧੇ ਫੁੱਲੇ ਤੇ ਜਵਾਨੀ ਮਾਣੇ,ਖੁਸ. ਰਹੇ ਤੇਰੀ ਰੂਹ ਮਿੱਤਰਾਂ ਗਾ ਕਿ ਪੰਜਾਬੀ ਦਿਵਸ ਦੇ ੦ਸ.ਨ ਮੈਂ ਮਨਾਂਵਾਂਗਾ|
ਪੰਡਿਤਰਾਓ ਧਰੇਨੱਵਰ,
ਸਹਾਇਕ ਪ੍ਰੋਫੈਸਰ,ਸਰਕਾਰੀ ਕਾਲਿਜ ,
ਸੈਕਟਰ 46,ਚੰਡੀਗੜ੍ਹ|ਮੋ.ਨੰ.9988351695.

ਪਟਾਕੇ ਚਲਾਉਣ ਸਮੇਂ ਸਾਵਧਾਨ
ਬੱਚਿਓ! ਪਹਿਲੀ ਗੱਲ ਤਾਂ ਪਟਾਕੇ ਚਲਾਉ ਹੀ ਨਾ ਕਿਉਂਕਿ ਪਟਾਕੇ ਚਲਾਉਣ ਨਾਲ ਹਵਾ ਤੇ ਧੁਨੀ ਪ੍ਰਦੂਸ਼ਣ ਹੁੰਦਾ ਹੈ। ਵਾਤਾਵਰਨ ਵਿੱਚ ਗੰਦੀ ਹਵਾ ਰਲਦੀ ਹੈ ਜਿਸ ਨਾਲ ਪੌਦੇ, ਜਾਨਵਰ ਤੇ ਮਨੁੱਖਾਂ ਸਭ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਧੂੰਏਂ ਨਾਲ ਸਾਹ ਦੀਆਂ ਕਈ ਬੀਮਾਰੀਆਂ ਵੀ ਹੋ ਸਕਦੀਆਂ ਹਨ। ਇਸ ਲਈ ਬੱਚਿਓ ਪਟਾਕੇ ਚਲਾਉਣ ਦੀ ਬਜਾਏ ਕਿਤਾਬਾਂ ਜਾਂ ਖੇਡਾਂ ਖੇਡਣ ਲਈ ਸਾਮਾਨ ਖ਼ਰੀਦ ਲਉ। ਜੇ ਫਿਰ ਵੀ ਪਟਾਕੇ ਚਲਾਉਣੇ ਹੀ ਹਨ ਤਾਂ ਛੋਟੇ ਪਟਾਕੇ ਲੈ ਕੇ ਆਉ ਜਿਸ ਨਾਲ ਸ਼ੋਰ ਤੇ ਹਵਾ ਪ੍ਰਦੂਸ਼ਣ ਘੱਟ ਹੋਵੇ ਤੇ ਪਟਾਕੇ ਚਲਾਉਣ ਸਮੇਂ ਕੁਝ ਸਾਵਧਾਨੀਆਂ ਜ਼ਰੂਰ ਵਰਤੋ। ਜਿਵੇਂ:
- ਪਟਾਕੇ ਖੁੱਲ੍ਹੀ ਥਾਂ ’ਤੇ ਚਲਾਉ।
- ਪਟਾਕੇ ਚਲਾਉਣ ਸਮੇਂ ਇਹ ਜ਼ਰੂਰ ਦੇਖੋ ਕਿ ਤੁਹਾਡੇ ਘਰ ਨੇੜੇ ਹਸਪਤਾਲ ਨਾ ਹੋਵੇ ਜਾਂ ਤੁਹਾਡੇ ਆਂਢ-ਗੁਆਂਢ ਜਾਂ ਘਰ ਵਿੱਚ ਮਰੀਜ਼ ਨਾ ਹੋਵੇ ਕਿਉਂਕਿ ਇਸ ਤਰ੍ਹਾਂ ਪਟਾਕੇ ਚਲਾਉਣ ਨਾਲ ਮਰੀਜ਼ ਤੰਗ ਹੋਣਗੇ।
- ਡੱਬੀ ਦੀਆਂ ਤੀਲਾਂ ਦੀ ਬਜਾਏ ਲੰਮੀ ਮੋਮਬੱਤੀ ਜਲਾ ਕੇ ਪਟਾਕੇ ਨੂੰ ਅੱਗ ਲਗਾਉ।
- ਆਪਣੇ ਛੋਟੇ ਭੈਣ-ਭਰਾਵਾਂ ਨੂੰ ਪਟਾਕੇ ਚਲਾਉਣ ਵਾਲੀ ਥਾਂ ਤੋਂ ਦੂਰ ਰੱਖੋ। ਉਨ੍ਹਾਂ ਕੋਲ ਪਟਾਕੇ ਨਾ ਰੱਖੋ, ਉਨ੍ਹਾਂ ਕੋਲ ਪਟਾਕੇ ਰੱਖਣ ਨਾਲ ਉਹ ਪਟਾਕੇ ਮੂੰਹ ਵਿੱਚ ਪਾਉਣਗੇ।
- ਕਾਰ, ਸਕੂਟਰ ਜਾਂ ਹੋਰ ਵਾਹਨਾਂ ਵਾਲੀ ਥਾਂ ਤੋਂ ਦੂਰ ਪਟਾਕੇ ਚਲਾਉ।
- ਹਵਾਈ ਵਰਗੇ ਪਟਾਕੇ ਬੋਤਲ ਵਰਗੀ ਚੀਜ਼, ਜਿਸ ਨਾਲ ਹਵਾਈ ਸਿੱਧੀ ਆਸਮਾਨ ਵਿੱਚ ਜਾ ਕੇ ਚੱਲੇ, ਵਿੱਚ ਹੀ ਚਲਾਉ। ਹਵਾਈ ਨੂੰ ਟੇਢੀ ਨਾ ਹੋਣ ਦਿਉ, ਨਹੀਂ ਤਾਂ ਦੂਜਿਆਂ ਦੇ ਘਰ ਜਾ ਕੇ ਨੁਕਸਾਨ ਕਰ ਸਕਦੀ ਹੈ।
- ਪਟਾਕੇ ਹੱਥ ਵਿੱਚ ਫੜ ਕੇ ਨਾ ਚਲਾਓ।
- ਫੁੱਲਝੜੀ ਵਰਗੇ ਪਟਾਕੇ ਆਪਣੇ ਤੋਂ ਦੂਰ ਰੱਖ ਕੇ ਚਲਾਉ। ਇਨ੍ਹਾਂ ਨੂੰ ਘੁਮਾਉਣ ਸਮੇਂ ਆਪਣੇ ਆਸੇ-ਪਾਸੇ ਜ਼ਰੂਰ ਦੇਖੇ, ਕੋਈ ਨੇੜੇ ਨਾ ਹੋਵੇ, ਆਪਣੇ ਛੋਟੇ ਭੈਣ-ਭਰਾਵਾਂ ਦੇ ਹੱਥ ਵਿੱਚ ਫੁੱਲਝੜੀ ਨਾ ਫੜਾਉ।
- ਅਨਾਰ, ਚੱਕਰੀ ਆਦਿ ਵਰਗੇ ਪਟਾਕੇ ਚਲਾਉਣ ਸਮੇਂ ਅੱਗ ਲਾ ਕੇ ਕਾਫ਼ੀ ਦੂਰ ਹਟ ਜਾਉ ਤੇ ਖੁੱਲ੍ਹੀ ਥਾਂ ’ਤੇ ਹੀ ਚਲਾਉ।
ਸਾਵਧਾਨੀਆਂ ਵਰਤ ਕੇ ਪਟਾਕੇ ਚਲਾਉਗੇ ਤਾਂ ਤੁਸੀਂ ਕਿਸੇ ਮੁਸੀਬਤ ਵਿੱਚ ਪੈਣ ਤੋਂ ਬਚੇ ਰਹੋਗੇ।
-ਅਵਤਾਰ ਕਮਾਲ
ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਂਮ ਖੁੱਲ੍ਹੀ ਚਿੱਠੀ
ਸਤਿਕਾਰਯੋਗ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਪੰਥ ਦੀ ਆਨਸ਼ਾਨ ਲਈ ਆਪ ਜੀ ਵੱਲੋਂ ਕੀਤੀ ਮਹਾਨ ਕੁਰਬਾਨੀ ਅਤੇ ਉਸ ਪਿੱਛੋਂ ਆਪਣੀ ਜਾਨ ਦੀ ਭੀਖ ਮੰਗਣ ਦੀ ਥਾਂ; ਭਾਰਤ ਦੀ ਕੇਂਦਰ ਸਰਕਾਰ, ਇਸ ਦੇ ਸੰਵਿਧਾਨ/ਕਨੂੰਨ ਅਤੇ ਨਿਆਂ ਪ੍ਰਣਾਲੀ, ਜੋ ਸਿੱਖਾਂ ਨੂੰ ਕੋਈ ਵੀ ਇਨਸਾਫ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ; ਵਿਰੁੱਧ ਸਿੱਧੀ ਬਗਾਵਤ ਕਰਦੇ ਹੋਏ ਕੋਈ ਵੀ ਵਕੀਲ ਜਾਂ ਰਹਿਮ ਦੀ ਅਪੀਲ ਕਰਨ ਤੋਂ ਕੋਰੀ ਨਾਂਹ ਕਰਨ ਦੇ ਲਏ ਤੁਹਾਡੇ ਦ੍ਰਿੜ ਸਟੈਂਡ ਨੇ ਜਿਸ ਤਰ੍ਹਾਂ ਪੁਰਾਤਨ ਸਿੱਖ ਇਤਿਹਾਸ ਨੂੰ ਦੁਹਰਾ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਇਸ ਨਾਲ ਤੁਹਾਡੇ ਅੱਗੇ ਹਰ ਸਿੱਖ ਦਾ ਸਤਿਕਾਰ ਨਾਲ ਸਿਰ ਝੁਕਦਾ ਹੈ। ਇਹੋ ਕਾਰਣ ਹੈ ਕਿ ਮਾਰਚ 2012 ਵਿੱਚ ਆਪ ਜੀ ਵੱਲੋਂ ਦਿੱਤੇ ਕੇਸਰੀ ਲਹਿਰ ਦੇ ਸੱਦੇ ਨੂੰ ਹਰ ਵਰਗ ਦੇ ਸਿੱਖਾਂ; ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਅਤੇ ਸੰਸਥਾ ਨਾਲ ਸਬੰਧਤ ਸੀ; ਦੇ ਇਕੱਠ ਨੇ ਕੇਸਰੀ ਝੰਡੇ ਫੜ ਕੇ ਸੜਕਾਂ ਤੇ ਨਿਕਲ ਕੇ ਕੇਂਦਰੀ ਸਰਕਾਰ ਨੂੰ ਆਪ ਜੀ ਦੇ ਮੌਤ ਵਰੰਟ ’ਤੇ ਆਰਜੀ ਰੋਕ ਲਾਉਣ ਲਈ ਮਜਬੂਰ ਕਰ ਦਿੱਤਾ।
ਉਸ ਸਮੇਂ, ਜਿਸ ਤਰ੍ਹਾਂ ਆਪ ਜੀ ਵੱਲੋਂ ਕਹੇ ਹਰ ਸ਼ਬਦ ’ਤੇ ਸਿੱਖ ਜਾਨ ਵਾਰਨ ਲਈ ਤਿਆਰ ਹੋ ਗਏ ਸਨ ਅਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੇ ਆਪਣੀ ਸ਼ਹੀਦੀ ਵੀ ਦਿੱਤੀ; ਉਸ ਨੂੰ ਵੇਖ ਕੇ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਕਾਰਣ ਉਨ੍ਹਾਂ ਨੇ ਇਹ ਮਨਸੂਬੇ ਘੜਨੇ ਸ਼ੁਰੂ ਕਰ ਦਿੱਤੇ ਕਿ ਕਿਸ ਤਰ੍ਹਾਂ ਇਸ ਲਹਿਰ ਨੂੰ ਲੀਹੋਂ ਲਾਹਿਆ ਜਾਵੇ। ਵੀਰ ਜੀ ਆਪ ਜੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਕਿ ਕੋਈ ਵੀ ਮਨੁੱਖ ਅਭੁੱਲ ਨਹੀਂ ਹੋ ਸਕਦਾ। ਗੁਰਬਾਣੀ ਦਾ ਫੈਸਲਾ ਹੈ: “ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ”। ਇਸ ਗੁਰਫੁਰਮਾਨ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਮਨੁੱਖ ਆਪਣੇ ਆਪ ਨੂੰ ਅਭੁੱਲ ਮੰਨ ਬੈਠੇ ਉਸ ਤੋਂ ਕੋਈ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਕੌਮ ਦਾ ਕੋਈ ਭਲਾ ਕਰ ਸਕੇ। 31 ਮਾਰਚ 2012 ਤੋਂ ਬਾਅਦ ਆਪ ਜੀ ਵੱਲੋਂ ਦਿੱਤੇ ਕੁਝ ਅਖ਼ਬਾਰੀ ਬਿਆਨਾਂ ਸਦਕਾ; ਇਹ ਸਿਰਫ ਮੈਂ ਹੀ ਨਹੀਂ ਬਲਕਿ ਕੌਮ ਦਾ ਬਹੁਤ ਵੱਡਾ ਹਿੱਸਾ ਹਿੱਸਾ ਸੋਚਣ ਲਈ ਮਜਬੂਰ ਹੋ ਰਿਹਾ ਹੈ ਕਿ ਸ਼ਾਇਦ ਕੋਈ ਕੌਮ ਵਿਰੋਧੀ ਏਜੰਸੀ ਆਪ ਜੀ ਨੂੰ ਗੁੰਮਰਾਹ ਕਰ ਰਹੀ ਹੈ। ਮੈਂ ਤੁਹਾਡੇ ’ਤੇ ਇਹ ਕੋਈ ਦੋਸ਼ ਨਹੀਂ ਲਾ ਰਿਹਾ ਬਲਕਿ ਇੱਕ ਕੌਮ ਹਿਤੈਸ਼ੀ ਹੋਣ ਦੇ ਕਾਰਣ ਆਪ ਜੀ ਦੇ ਧਿਆਨ ਵਿੱਚ ਲਿਆਉਣ ਦਾ ਯਤਨ ਕਰ ਰਿਹਾ ਹਾਂ ਤਾ ਕਿ ਤੁਸੀਂ ਇਸ ਨੂੰ ਕੇਵਲ ਵਿਰੋਧ ਨਹੀਂ ਬਲਕਿ ਕਬੀਰ ਸਾਹਿਬ ਜੀ ਦੇ ਗਉੜੀ ਰਾਗ ਵਿੱਚ ਉਚਾਰਨ ਕੀਤੇ ਸ਼ਬਦ: “ਨਿੰਦਉ ਨਿੰਦਉ, ਮੋ ਕਉ ਲੋਗੁ ਨਿੰਦਉ ॥ ਨਿੰਦਾ, ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ, ਨਿੰਦਾ ਮਹਤਾਰੀ ॥1॥ ਰਹਾਉ ॥ ਨਿੰਦਾ ਹੋਇ, ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ, ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥1॥ ਨਿੰਦਾ ਕਰੈ, ਸੁ ਹਮਰਾ ਮੀਤੁ ॥ ਨਿੰਦਕ ਮਾਹਿ, ਹਮਾਰਾ ਚੀਤੁ ॥ ਨਿੰਦਕੁ ਸੋ, ਜੋ ਨਿੰਦਾ ਹੋਰੈ ॥ ਹਮਰਾ ਜੀਵਨੁ, ਨਿੰਦਕੁ ਲੋਰੈ ॥2॥ ਨਿੰਦਾ, ਹਮਰੀ ਪ੍ਰੇਮ ਪਿਆਰੁ ॥ ਨਿੰਦਾ, ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ, ਨਿੰਦਾ ਸਾਰੁ ॥ ਨਿੰਦਕੁ ਡੂਬਾ, ਹਮ ਉਤਰੇ ਪਾਰਿ ॥3॥20॥71” ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇ ਕਬੀਰ ਜੀ “ਨਿੰਦਾ ਕਰੈ, ਸੁ ਹਮਰਾ ਮੀਤੁ” ਕਹਿ ਰਹੇ ਹਨ ਤਾਂ ਸਾਨੂੰ ਸਿਰਫ ਸਲਾਹ ਦੇਣ ਕਰਕੇ ਹੀ ਆਪਣਾ ਵਿਰੋਧੀ ਜਾਂ ਨਿੰਦਕ ਨਹੀਂ ਸਮਝ ਲੈਣਾ ਚਾਹੀਦਾ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ੨੫ ਜੂਨ ੨੦੧੨ ਨੂੰ ਭੈਣ ਕਮਲਦੀਪ ਕੌਰ ਜੀ ਰਾਹੀਂ ਮੈਂ ਆਪ ਜੀ ਨੂੰ ਇੱਕ ਪੱਤਰ ਲਿਖਿਆ ਜਿਸ ਦਾ ਵਿਸ਼ਾ ਸੀ ਹਰ
ਸਮੇਂ ਦੀ ਵਾਹ ਵਾਹ ਤੁਹਾਡੀ ਪ੍ਰਤਿਭਾ ਨੂੰ ਰੁਸ਼ਨਾਉਣ ਵਿੱਚ ਸਹਾਈ ਨਹੀਂ ਹੋ ਸਕਦੀ।
ਇਸ ਦੇ ਉੱਤਰ ਵਿੱਚ ਭੈਣ ਕਮਲਦੀਪ ਕੌਰ ਵੱਲੋਂ ਈਮੇਲ ਰਾਹੀਂ ਦਿੱਤੇ ਜਵਾਬ ਨੇ ਮੈਨੂੰ ਹੈਰਾਨ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਲਿਖਿਆ ਸੀ:- “ਬਾਬਾ ਜੀ, ਮੈਨੂੰ ਅਫ਼ਸੋਸ ਹੈ ਕਿ ਮੈਂ ਉਹਨਾਂ ਹਾਲਾਤਾਂ ਵਿੱਚ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਤੁਹਾਨੂੰ ਟਾਇਮ ਦੇ ਕੇ ਤੁਹਾਡੇ ਨਾਲ ਗੱਲ ਕੀਤੀ। ਬਾਬਾ ਜੀ, ਤੁਸੀਂ ਵੀ ਯਾਦਗਾਰ ਦਾ ਵਿਰੋਧ ਕਰਨ ਵਾਲੇ ਦਿੱਲੀ ਦੇ ਤਖ਼ਤ ਨੂੰ ਸਮਰਪਿਤ ਉਸੇ ਗੰਦਗੀ ਦਾ ਹਿੱਸਾ ਨਿਕਲੇ।”
ਭੈਣ ਜੀ ਇਹ ਭੁੱਲ ਹੀ ਗਈ ਕਿ ਮੈਂ ਤੁਹਾਡਾ ਕਿੱਡਾ ਵੱਡਾ ਸਮਰਥਕ ਰਿਹਾ ਸੀ ਤੇ ਆਪਣੇ ਪੱਤਰ ਵਿੱਚ ਕਿਧਰੇ ਵੀ 1984 ਦੇ ਸ਼ਹੀਦਾਂ ਦੀ ਬਣਾਈ ਜਾਣ ਵਾਲੀ ਯਾਦਗਰ ਦਾ ਵਿਰੋਧ ਨਹੀਂ ਸੀ ਕੀਤਾ। ਜਦ ਇੱਕ ਮਹੀਨੇ ਤੱਕ ਵੀ ਤੁਹਾਡੇ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਆਇਆ ਤਾਂ ਦੁਖੀ ਮਨ ਨਾਲ ਮੈਨੂੰ ਆਪਣਾ ਉਹ ਪੱਤਰ 23 ਜੁਲਾਈ ਨੂੰ ਜਨਤਕ ਕਰਨਾ ਪਿਆ ਜਿਹੜਾ ਕਿ “ਬਾਦਲ ਦੀ ਸਾਜਿਸ਼ `ਚ ਫਸੇ ਭਾਈ ਰਾਜੋਆਣਾ ਨੂੰ ਉਸ ਦੀ ਮਾਨਸਿਕ ਗੁਲਾਮੀ `ਚੋਂ ਆਜਾਦ ਹੋਣ ਲਈ ਪ੍ਰੇਰਿਆ ਜਾਵੇ।” ਸਿਰਲੇਖ ਹੇਠ ਹੋਰਨਾਂ ਵੈੱਬਸਾਈਟਾਂ ਤੋਂ ਇਲਾਵਾ ਸਿੰਘ ਸਭਾ ਯੂਐੱਸਏ ਦੀ ਸਾਈਟ http://www.singhsabhausa.com/fullview.php?type=article&path=1814
’ਤੇ ਪੜ੍ਹਿਆ ਜਾ ਸਕਦਾ ਹੈ।
ਬਹੁ ਗਿਣਤੀ ਸਿੱਖਾਂ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਕਿ ਤੁਸੀਂ ਬਾਦਲ ਦੀ ਸਾਜਿਸ਼ ਦਾ ਸ਼ਿਕਾਰ ਹੋ ਰਹੇ ਹੋ ਪਰ ਤੁਹਾਡੀਆਂ ਤਾਜਾ ਛਪੀਆਂ ਤਿੰਨ ਚਿੱਠੀਆਂ ਜਿਨ੍ਹਾਂ ਵਿੱਚ ਤੁਸੀਂ ਪਟਿਅਲਾ ਲੋਕ ਸਭਾ ਹਲਕੇ ਤੋਂ ਆਪਣੀ ਭੈਣ ਬੀਬੀ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਉਣ ਦਾ ਐਲਾਣ ਕੀਤਾ ਹੈ; ਨੇ ਤਾਂ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਬਾਦਲ ਦੀ ਸਾਜਿਸ਼ ਦਾ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹੋ। ਇਸੇ ਲਈ ਤੁਸੀਂ ਹਰ ਉਹ ਗੱਲ ਕਰਦੇ ਹੋ ਜਿਸ ਦਾ ਸਿੱਧੇ ਤੌਰ ’ਤੇ ਬਾਦਲ-ਭਾਜਪਾ ਨੂੰ ਲਾਭ ਪਹੁੰਚਦਾ ਹੋਵੇ। ਪਿਛਲੇ ਤਜਰਬੇ ਤੋਂ ਇਹ ਤਾਂ ਭਲੀਭਾਂਤ ਸਪਸ਼ਟ ਹੈ ਕਿ ਮੇਰੀ ਇਸ ਚਿੱਠੀ ਵਿੱਚ ਉਠਾਏ ਗਏ ਸ਼ੰਕਿਆਂ ਨੂੰ ਅਸਲ ਤਾਂ ਭੈਣ ਕਮਲਦੀਪ ਕੌਰ ਨੇ ਤੁਹਾਡੇ ਤੱਕ ਪਹੁੰਚਾਉਣਾ ਹੀ ਨਹੀਂ ਇਸ ਲਈ ਤੁਹਾਥੋਂ ਕਿਸੇ ਜਵਾਬ ਦੀ ਉਮੀਦ ਨਹੀਂ ਹੈ ਇਸ ਕਾਰਨ ਮੈਂ ਇਸ ਚਿੱਠੀ ਨੂੰ ਪਹਿਲੇ ਹੱਲੇ ਹੀ ਜਨਤਕ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਤੁਸੀਂ ਪਹਿਲੇ ਸਿੱਖ ਨਜ਼ਰ ਆ ਰਹੇ ਸੀ ਜੋ ਕੌਮੀ ਸੰਘਰਸ਼ ਨੂੰ ਕੋਈ ਸੇਧ ਦੇਣ ਦੀ ਸਮਰੱਥਾ ਰੱਖਦੇ ਹੋ। ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਕੌਮ ਵੱਲੋਂ ਕੀਤੇ ਜਾਂਦੇ ਸ਼ੰਕਿਆਂ ਦਾ ਤੁਸੀਂ ਜਵਾਬ ਦੇ ਕੇ ਕੌਮ ਦੀ ਤਸੱਲੀ ਕਰਵਾਉਣ ਦੀ ਖੇਚਲ ਕਰੋਗੇ। ਸਾਡੇ ਸ਼ੰਕੇ ਇਹ ਹਨ:
ਪਹਿਲੀ ਚਿੱਠੀ ਵਿੱਚ ਤੁਸੀਂ ਪਟਿਆਲਾ ਅਤੇ ਅਨੰਦਪੁਰ ਸਾਹਿਬ ਦੋ ਹਲਕਿਆਂ ਵਿੱਚੋਂ ਕਿਸੇ ਇੱਕ ’ਤੋਂ ਚੋਣ ਲੜਨ ਦਾ ਸੰਕੇਤ ਦਿੱਤਾ ਤੇ ਦੂਸਰੀ ਚਿੱਠੀ ਵਿੱਚ ਐਲਾਣ ਕਰ ਦਿੱਤਾ ਕਿ “ਖਾਲਸਾ ਜੀ, ਹੁਣ ਮੈਂ ਆਪਣੇ ਸੰਘਰਸ਼ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਪਟਿਆਲਾ ਦੀ ਧਰਤੀ ਤੋਂ ਹੀ ਕਰਨਾ ਚਾਹੁੰਦਾ ਹਾਂ।” ਉਸ ਦਾ ਕਾਰਣ ਤੁਸੀਂ ਇਹ ਦੱਸਿਆ ਹੈ ਕਿ ਇਹ ਸੀਟ ਪਿਛਲੇ 15 ਸਾਲਾਂ ਤੋਂ ਸਾਡੇ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਮੋਤੀ ਮਹਿਲ ਦੇ ਕਬਜ਼ੇ ਵਿੱਚ ਹੈ। ਇਹ ਮੋਤੀ ਮਹਿਲ ਖਾਲਸਾ ਪੰਥ ਦੇ ਖਿਲਾਫ਼ ਰਚੀਆਂ ਗਈਆਂ ਸਾਜਿਸਾਂ ਅਤੇ ਰਚੀਆਂ ਜਾ ਰਹੀਆਂ ਸਾਜਿਸਾਂ ਦਾ ਕੇਂਦਰ ਬਿੰਦੂ ਹੈ।
ਸਾਡੇ ਸਵਾਲ ਇਹ ਹਨ ਕਿ:
(1) ਹੁਣ ਤੱਕ ਤੁਸੀਂ ਭਾਰਤ ਦੇ ਸੰਵਿਧਾਨ ਨੂੰ ਮੁੱਢੋਂ ਰੱਦ ਕਰਨ ਦੇ ਆਪਣੇ ਸਟੈਂਡ ’ਤੇ ਦ੍ਰਿੜ ਰਹੇ ਹੋ। ਪਰ ਹੁਣ ਉਸੇ ਸੰਵਿਧਾਨ ਹੇਠ ਆਪਣੀ ਭੈਣ ਨੂੰ ਚੋਣ ਲੜਾਉਣ ਦਾ ਫੈਸਲਾ ਕਿਸ ਅਧਾਰ ’ਤੇ ਲਿਆ ਹੈ?
(2) ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਨੇ ਪੰਜਾਬ ਤੇ ਪੰਥ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ। ਇੰਦਰਾ-ਰਾਜੀਵ ਅਤੇ ਉਨ੍ਹਾਂ ਦੇ ਕਰਿੰਦੇ ਬੇਅੰਤੇ (ਉਸ ਸਮੇਂ ਦਾ ਬੁੱਚੜ ਮੁੱਖ ਮੰਤਰੀ) ਦੇ ਸਮੇਂ ਜੋ ਕਾਂਗਰਸ ਸਰਕਾਰ ਨੇ ਸਿੱਖਾਂ ’ਤੇ ਜੁਲਮ ਕੀਤੇ ਉਹ ਅਸਹਿ ਹਨ ਤੇ ਇਸੇ ਕਾਰਣ ਸਿੱਖਾਂ ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਭਾਰੀ ਰੋਸ ਹੈ। ਬੇਸ਼ੱਕ ਬਾਦਲ-ਭਾਜਪਾ ਨੇ ਅੱਜ ਤੱਕ ਸਿੱਖਾਂ ਦੇ ਭਲੇ ਦਾ ਕੋਈ ਵੀ ਕੰਮ ਨਹੀਂ ਕੀਤਾ ਪਰ ਸਿੱਖਾਂ ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਇਸ ਰੋਸ ਦਾ ਹੀ ਸਿਆਸੀ ਲਾਹਾ ਖੱਟ ਰਹੇ ਹਨ। ਰਾਜੋਆਣਾ ਸਾਹਿਬ ਕੀ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਸਿੱਖਾਂ ਵਿਰੁੱਧ ਭਾਜਪਾ ਨਾਲੋਂ ਵੱਧ ਸਾਜਸ਼ਾਂ ਹੋਰ ਕੌਣ ਰਚ ਰਿਹਾ ਹੈ? ਭਾਜਪਾ ਦੇ ਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਸਵੈਜੀਵਨੀ ਵਿੱਚ ਖ਼ੁਦ ਲਿਖਿਆ ਹੈ ਕਿ ਅਕਾਲ ਤਖ਼ਤ ’ਤੇ ਹਮਲਾ ਕਰਨ ਲਈ ਉਸ ਨੇ ਹੀ ਇੰਦਰਾ ਗਾਂਧੀ ’ਤੇ ਜੋਰ ਪਾਇਆ ਸੀ। ਅਕਾਲ ਤਖ਼ਤ ਢਹਿਢੇਰੀ ਹੋਣ ਤੋਂ ਬਾਅਦ ਜੋ ਖੁਸ਼ੀ ਭਾਜਪਾ ਆਗੂਆਂ ਨੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਮਨਾਈ ਉਹ ਹੋਰ ਕਿਸੇ ਪਾਰਟੀ ਨੇ ਨਹੀਂ ਮਨਾਈ। ਅਕਾਲੀ ਦਲ ਨਾਲ ਗਠਜੋੜ ਹੋਣ ਦੇ ਬਾਵਯੂਦ ਗੁਜਰਾਤ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਿੱਖ ਕਿਸਾਨਾਂ ਦਾ ਉਜਾੜਾ ਕਰਨ ’ਤੇ ਤੁਲੀ ਹੋਈ ਹੈ। ਇਸ ਤੋਂ ਪਹਿਲਾਂ ਵੀ ਭਾਜਪਾ (ਜਨਸੰਘ) ਨੇ ਪੰਜਾਬ ਅਤੇ ਅਕਾਲੀ ਦਲ ਦੀ ਹਰੇਕ ਮੰਗ ਦਾ ਭਾਰੀ ਵਿਰੋਧ ਕੀਤਾ ਜਿਸ ਕਾਰਣ ਹੀ ਹਾਲਾਤ 1984 ਦੇ ਦੋ ਘਲੂਘਾਰੇ ਵਾਪਰਨ ਤੱਕ ਪਹੁੰਚੇ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਵੀ ਹਮੇਸ਼ਾਂ ਪੰਥ ਵਿਰੋਧੀ ਭਾਜਪਾ ਜਾਂ ਇਸ ਤੋਂ ਪਹਿਲਾਂ ਕਾਂਗਰਸ ਹੀ ਜਿਤਦੀ ਰਹੀ ਹੈ। ਪਟਿਆਲਾ ਤੋਂ ਫਿਰ ਵੀ ਕਦੀ ਗੁਰਚਰਨ ਸਿੰਘ ਟੌਹੜਾ ਜਾਂ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਜਿੱਤ ਹਾਸਲ ਕਰਦੇ ਰਹੇ ਹਨ ਪਰ ਅੰਮ੍ਰਿਤਸਰ ਤੋਂ ਅੱਜ ਤੱਕ ਕਿਸੇ ਅਕਾਲੀ ਨੂੰ ਜਿੱਤ ਦੇ ਨੇੜੇ ਤੇੜੇ ਪਹੁੰਚਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਫਿਰ ਕੀ ਕਾਰਣ ਹੈ ਕਿ ਤੁਸੀਂ ਅੰਮ੍ਰਿਤਸਰ ਹਲਕੇ ਦੀ ਚੋਣ ਕਿਉਂ ਨਹੀਂ ਕੀਤੀ! ਕੀ ਇਸ ਦਾ ਕਾਰਣ ਇਹ ਨਹੀਂ ਹੈ ਕਿ ਉਹ ਸੀਟ ਲੰਬੇ ਸਮੇਂ ਤੋਂ ਬਾਦਲ ਦੀ ਭਾਈਵਾਲ ਭਾਜਪਾ ਦੇ ਕਬਜ਼ੇ ਹੇਠ ਹੈ ਤੇ ਹੁਣ ਵੀ ਉਥੋਂ ਭਾਜਪਾ ਉਮੀਦਵਾਰ ਜਿੱਤਣ ਦੀ ਹੀ ਉਮੀਦ ਹੈ ਇਸ ਲਈ ਤੁਸੀਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਕਾਂਗਰਸ ਵਿੱਚ ਹੈ ਪਰ ਇਹ ਉਹ ਸ਼ਖ਼ਸ਼ ਹੈ ਜਿਸ ਨੇ ਅਕਾਲ ਤਖ਼ਤ ’ਤੇ ਹਮਲੇ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ। ਕੰਦੂਖੇੜਾ ਪਿੰਡ ਵਿੱਚ ਡੇਰਾ ਲਾ ਕੇ ਅਬੋਹਰ ਫਾਜ਼ਲਕਾ ਦਾ ਇਲਾਕਾ ਹਰਿਆਣਾ ਵਿੱਚ ਜਾਣ ਤੋਂ ਬਚਾਇਆ। ਬਲੈਕ ਥੰਡਰ ਉਪ੍ਰੇਸ਼ਨ ਦੇ ਰੋਸ ਵਜੋਂ ਬਰਨਾਲਾ ਸਰਕਾਰ ’ਚੋਂ ਮੰਤਰੀ ਮੰਡਲ ਵਿੱਚੋਂ ਅਸਤੀਫਾ ਦਿੱਤਾ। ਦਰਿਆਈ ਪਾਣੀਆਂ ਦੇ ਪਿਛਲੇ ਸਾਰੇ ਸਮਝੌਤੇ ਰੱਦ ਕਰਨ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਪੰਜਾਬ ਦੇ ਹੋਰ ਪਾਣੀਆਂ ਦੀ ਲੁੱਟ ਹੋਣ ਤੋਂ ਬਚਾਇਆ। ਇਹੋ ਕਾਰਣ ਹੈ ਕਿ ਪੰਜਾਬ ਦੇ ਸਿੱਖ ਅਤੇ ਕਿਸਾਨ ਕਾਂਗਰਸ ਵਿੱਚ ਹੋਣ ਦੇ ਬਾਵਯੂਦ ਕੈਪਟਨ ਅਮਰਿੰਦਰ ਸਿੰਘ ਦਾ ਸਤਿਕਾਰ ਕਰਦੇ ਹਨ ਤੇ ਉਸ ਦੀ ਪਤਨੀ ਤਿੰਨ ਵਾਰ ਪਟਿਆਲਾ ਹਲਕੇ ਤੋਂ ਚੁਣੀ ਗਈ ਹੈ; ਤੇ ਇਸ ਸਮੇਂ ਉਹ ਅਕਾਲੀ ਦਲ ਲਈ ਅਜਿੱਤ ਬਣੀ ਹੋਈ ਹੈ। ਕੀ ਇਹੋ ਕਾਰਣ ਨਹੀਂ ਹੈ ਕਿ ਤੁਸੀਂ ਬਾਦਲ-ਭਾਜਪਾ ਨੂੰ ਲਾਭ ਪਹੁੰਚਾਉਣ ਲਈ ਭਾਜਪਾ ਦਾ ਤਾਂ ਕਦੀ ਨਾਂ ਵੀ ਨਹੀਂ ਲਿਆ ਪਰ ਹਮੇਸ਼ਾਂ ਕੈਪਟਨ ਵੱਲ ਹੀ ਨਿਸ਼ਾਨਾ ਸੇਧੀ ਰੱਖਦੇ ਹੋ ਤੇ ਉਸ ਦੀ ਪਤਨੀ ਨੂੰ ਹਰਾਉਣ ਲਈ ਅੰਮ੍ਰਿਤਸਰ ਹਲਕੇ ਦੀ ਬਜਾਏ ਪਟਿਆਲੇ ਦੀ ਚੋਣ ਕੀਤੀ ਹੈ। ਇਸ ਦਾ ਭਾਵ ਇਹ ਹੋਵੇਗਾ ਕਿ ਕਾਂਗਰਸ ਵਿੱਚ ਪੰਜਾਬ ਤੇ ਪੰਥ ਦੇ ਹੱਕ ਵਿੱਚ ਬੋਲਣ ਵਾਲੇ ਇੱਕੋ ਇੱਕ ਕੈਪਟਨ ਪ੍ਰਵਾਰ ਨੂੰ ਹਰਾ ਕੇ ਤੁਸੀਂ ਫਿਰਕੂ ਪਾਰਟੀ ਭਾਜਪਾ ਨੂੰ ਲਾਭ ਪਹੁੰਚਾਉਣ ਦੇ ਰਾਹ ਪੈਣ ਜਾ ਰਹੇ ਹੋ। ਕੀ ਤੁਸੀਂ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਵੱਲੋਂ ਮਾਰੇ ਗਏ ਹਾਅ-ਦੇ-ਨਾਅਰੇ ਕਾਰਨ ਸਿੱਖਾਂ ਵੱਲੋਂ ਅੱਜ ਤੱਕ ਉਸ ਦਾ ਅਹਿਸਾਨ ਮੰਨੇ ਜਾਣ ਦੇ ਇਤਿਹਾਸ ਤੋਂ ਕੋਈ ਸਬਕ ਨਹੀਂ ਲੈਣਾ ਚਾਹੁੰਦੇ! ਤੁਹਾਡਾ ਇਹ ਫੈਸਲਾ ਦੂਸਰੀਆਂ ਪਾਰਟੀਆਂ ਵਿੱਚ ਬੈਠੇ ਹਰ ਚੰਗੇ ਸਿੱਖ; ਜਿਹੜਾ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਕੋਈ ਗੱਲ ਕਰਨੀ ਚਾਹੇਗਾ; ਉਸ ਦਾ ਰਾਹ ਰੋਕਣ ਦਾ ਕਾਰਣ ਬਣੇਗਾ। ਤੁਹਾਡੇ ਲਈ ਹਾਲੀ ਸੋਚਣ ਦਾ ਸਮਾਂ ਹੈ ਕਿ ਜਿਸ ਅਕਾਲੀ ਦਲ ਬਾਦਲ ਨੂੰ ਤੁਸੀਂ ਪੰਥਕ ਦੱਸ ਕੇ 2009 ਦੀਆਂ ਲੋਕ ਸਭਾ ਚੋਣਾਂ ਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਤਾਉਣ ਦੀਆਂ ਅਪੀਲਾਂ ਕੀਤੀਆਂ ਸਨ ਉਨ੍ਹਾਂ ਦੇ ਅੱਠ ਮੈਂਬਰ ਲੋਕ ਸਭਾ ਵਿੱਚ ਹਨ ਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਹੈ। ਉਨ੍ਹਾਂ ਨੇ ਬੇਸ਼ੱਕ ਸਿਆਸੀ ਲਾਹਾ ਲੈਣ ਲਈ ਜ਼ਜ਼ਬਾਤੀ ਭਾਸ਼ਣ ਤਾਂ ਕਈ ਵਾਰ ਦਿੱਤੇ ਹਨ ਪਰ ਉਨ੍ਹਾਂ ਮੰਗਾਂ; ਜਿਨ੍ਹਾਂ ਲਈ ਉਹ ਕਦੀ ਧਰਮ ਯੁੱਧ ਮੋਰਚੇ ਲਾਉਂਦੇ ਰਹੇ ਸਨ, ਉਨ੍ਹਾਂ ਮੰਗਾਂ ਦੀ ਪੂਰਤੀ ਲਈ ਕਦੀ ਮੰਗ ਕੀਤੀ ਹੈ! ਜਾਂ ਕਦੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਹੈ?
(3) ਜਿਸ ਅਕਾਲੀ ਦਲ ਬਾਦਲ ਨੂੰ ਤੁਸੀਂ ਪੰਥਕ ਦੱਸ ਕੇ ਜਿਤਾਉਣ ਦੀਆਂ ਅਪੀਲਾਂ ਕਰਦੇ ਰਹੇ ਹੋ ਉਸ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੁਹਾਡੀ ਭੈਣ ਨੂੰ ਟਿਕਟ ਦੇਣ ਜਾਂ ਚੋਣ ਮੈਦਾਨ ਵਿੱਚੋਂ ਹਟ ਕੇ ਪਾਰਟੀ ਵੱਲੋਂ ਅਜਾਦ ਉਮੀਦਵਾਰ ਦੇ ਤੌਰ ’ਤੇ ਸਮਰਥਨ ਦੇਣ ਦੀ ਬਜਾਏ ਐਲਾਣ ਕਰ ਦਿੱਤਾ ਹੈ ਕਿ “ਰਾਜੋਆਣਾ ਦੀ ਭੈਣ ਵੱਲੋਂ ਪਟਿਆਲਾ ਤੋਂ ਚੋਣ ਲੜਨ ਦੇ ਫੈਸਲੇ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀ ਪਏਗਾ। ਉਨ੍ਹਾਂ (ਬਾਦਲ ਦਲ) ਦਾ ਉਮੀਦਵਾਰ ਪਟਿਆਲਾ ਤੋਂ ਭਾਜਪਾ ਦੇ ਸਮਰਥਨ ਨਾਲ ਚੋਣ ਲੜੇਗਾ ਤੇ ਜਿੱਤ ਪ੍ਰਾਪਤ ਕਰੇਗਾ”। ਕੀ ਉਨ੍ਹਾਂ ਦੇ ਇਸ ਐਲਾਣ ਤੋਂ ਬਾਅਦ ਵੀ ਤੁਸੀਂ ਉਨ੍ਹਾਂ ਨੂੰ ਪੰਥਕ ਆਖ ਕੇ ਜਿਤਾਉਣ ਦੀਆਂ ਅਪੀਲਾਂ ਕਰਦੇ ਰਹੋਗੇ ਜਾਂ ਇਸ ਤੋਂ ਕੋਈ ਸਬਕ ਸਿੱਖਣ ਦੇ ਯਤਨ ਕਰਨ ਵੱਲ ਵਧਣ ਦੀ ਹਿੰਮਤ ਕਰੋਗੇ?
(4) ਇਨ੍ਹਾਂ ਹਾਲਤਾਂ ਵਿੱਚ ਆਪ ਜੀ ਨੂੰ ਸੁਹਿਰਦ ਸਲਾਹ ਦੇਣੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਫੈਸਲੇ ’ਤੇ ਮੁੜ ਵੀਚਾਰ ਕਰੋ। ਨਹੀਂ ਤਾਂ ਸ਼ੱਕ ਹੈ ਕਿ ਜਿਸ ਤਰ੍ਹਾਂ ਸ਼ਹੀਦ ਭਾਈ ਨਰਪਿੰਦਰ ਸਿੰਘ ਗੋਲਡੀ ਦੀ ਬਰਸੀ ਮੌਕੇ ੨੪ ਜੂਨ 2013 ਨੂੰ ਤੁਸੀਂ ਘੱਟ ਤੋਂ ਘੱਟ ਤਿੰਨ ਮੁੱਖ ਅਖ਼ਬਾਰ ਅਜੀਤ, ਸਪੋਕਸਮੈਨ, ਪਹਿਰੇਦਾਰ ਵਿੱਚ ਇਸ਼ਤਿਹਾਰ ਛਾਪ ਕੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਸੀ ਕਿ ੨੫ ਜੂਨ ਦਿਨ ਸੋਮਵਾਰ ਨੂੰ ਸਵੇਰੇ ੧੦ ਵਜੇ ਉਨ੍ਹਾਂ ਦੇ ਸ਼ਹੀਦੀ ਸਮਾਗਮ ਵਿੱਚ ਪਹੁੰਚਣ। ਤੁਹਾਡੀ ਉਹ ਬੇਨਤੀ ਤਕਰੀਬਨ ਸਾਰੀਆਂ ਧਿਰਾਂ ਵੱਲੋਂ ਅਣਗੌਲੀ ਕੀਤੀ ਗਈ ਸੀ ਤੇ ਤੁਹਾਡੇ ਚਹੇਤੇ ਧੁੰਮਾਂ ਤੇ ਜਥੇਦਾਰ ਅਕਾਲ ਤਖ਼ਤ ਸਮੇਤ ਕਿਸੇ ਨੇ ਵੀ ਉਥੇ ਪਹੁੰਚਣ ਦੀ ਖੇਚਲ ਨਹੀਂ ਸੀ ਕੀਤੀ। ਉਸੇ ਤਰ੍ਹਾਂ ਸੰਭਾਵਨਾ ਹੈ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸਿੱਖਾਂ ਨੇ ਤੁਹਾਡੇ ਵੱਲੋਂ ਐਲਾਣੇ ਉਮੀਦਵਾਰ (ਤੁਹਾਡੀ ਭੈਣ ਬੀਬੀ ਕਮਲਜੀਤ ਕੌਰ) ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦੇਣਾਂ ਹੈ। ਜਿੰਨੀਆਂ ਕੁ ਵੋਟਾਂ ਉਹ ਪ੍ਰਾਪਤ ਕਰੇਗੀ ਉਸ ਦਾ ਸਿੱਧੇ ਤੌਰ ’ਤੇ ਲਾਭ ਬਾਦਲ ਦਲ ਦੇ ਉਮੀਦਵਾਰ ਨੂੰ ਪਹੁੰਚੇਗਾ। ਇਸ ਦਾ ਭਾਵ ਇਹ ਨਿਕਲੇਗਾ ਕਿ ਜਿੰਦਾ ਸ਼ਹੀਦ ਦੇ ਸੱਦੇ ਨੂੰ ਕੌਮ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ ਜਿਹੜਾ ਕਿ ਤੁਹਾਡੇ ਮਾਨ ਸਨਮਾਨ ਨੂੰ ਸੱਟ ਮਾਰੇਗਾ। ਮੈਂ ਸਮਝਦਾ ਹਾਂ ਕਿ ਇਸ ਦਾ ਮੁੱਖ ਕਾਰਣ ਇਹ ਹੋਵੇਗਾ ਕਿ ਆਮ ਸਿੱਖ ਇਹ ਸਮਝਣ ਲੱਗ ਪਏ ਹਨ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਮੋਹਰੇ ਬਣ ਚੁੱਕੇ ਹੋ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਿੱਖਾਂ ਵਿੱਚ ਫੈਲ ਰਹੀ ਇਸ ਸ਼ੰਕਾ ਨੂੰ ਦੂਰ ਕਰਨ ਲਈ ਆਪਸੀ ਵਿਵਾਦ ਵਿੱਚੋਂ ਨਿਕਲ ਕੇ ਕੌਮੀ ਹਿੱਤਾਂ ਵਿੱਚ ਕੌਮ ਨੂੰ ਕੋਈ ਪ੍ਰੋਗਰਾਮ ਦਿੱਤਾ ਜਾਵੇ ਜੀ।
(ਚੈਨ ਸਿੰਘ ਟਰਾਂਟੋ)
ਮੋਬ: +14166066441

ਚਟਾਨ ਜਿਹੀ ਫੌਲਾਦੀ ਲਿਖਕਾ: ਤਸਲੀਮਾ ਨਸਰੀਨ
ਬਲਰਾਜ ਸਿੰਘ ਸਿਧੂ
25 ਅਗਸਤ 1962 ਨੂੰ ਬੰਗਲਾਦੇਸ਼ ਦੀ ਰਾਜਧਾਨੀ ਡਾਕਾ ਦੇ ਨੇੜੇ ਪੈਂਦੇ ਸ਼ਹਿਰ ਮੈਮਨ ਸਿੰਘ ਵਿੱਚ ਜਨਮ ਹੋਇਆ ਸੀ ਤਸਲੀਮਾ ਨਸਰੀਨ ਦਾ। ਤਸਲੀਮਾ ਨਸਰੀਨ ਯਾਨੀ ਇੱਕ ਦਮਦਾਰ, ਨਿਡਰ ਅਤੇ ਸੱਚ ਉਘਲਦੀ ਕਲਮ। ਤਸਲੀਮਾ ਨਸਰੀਨ ਯਾਨੀ ਮਜ਼ਲੁਮਾ ਲਈ ਹਾਅ ਦਾ ਨਾਅਰਾ ਮਾਰਨ ਅਤੇ ਜ਼ਾਲਿਮ ਦੇ ਖਿਲਾਫ ਬੁਲੰਦ ਹੋਣ ਵਾਲੀ ਆਵਾਜ਼। ਤਸਲੀਮਾ ਨਸਰੀਨ ਯਾਨੀ ਧਾਰਮਿਕ ਜਨੂੰਨੀਆਂ ਵੱਲੋਂ ਦਰੜੀ ਜਾ ਰਹੀ ਮਨੁੱਖਤਾ ਦਾ ਦਰਦ ਮਹਿਸੂਸਣ ਵਾਲੀ ਆਤਮਾ। ਤਸਲੀਮਾ ਨਸਰੀਨ ਯਾਨੀ ਤਸਲੀਮਾ ਨਸਰੀਨ। ਸਵਾ ਲੱਖ। ਜੀਹਦੇ ਵਰਗਾ ਕੋਈ ਹੋਰ ਨਹੀਂ ਬਣ ਸਕਦਾ!
ਤਸਲੀਮਾ ਨਸਰੀਨ ਦੀ ਫੋਟੋ ਨੂੰ ਗਹੁ ਨਾਲ ਦੋਖੋ ਤਾਂ ਉਹਦੇ ਸਾਵਲੇ ਚਿਹਰੇ ਉੱਤੇ ਚਮਕਦੀਆਂ ਅੱਖਾਂ ਦੇਖਦੇ ਇਉਂ ਲੱਗਦਾ ਹੈ, ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਦੁਨੀਆਂ ਦਾ ਅੰਧਕਾਰ ਮਿਟਾ ਕੇ ਸਾਰੀ ਲੁਕਾਈ ਨੂੰ ਜਗਮਗ-ਜਗਮਗ ਕਰਨ ਲਾ ਦਿਆਂਗੀ। ਕੱਟ ਕੇ ਖੁੱਲ੍ਹੇ ਛੱਡੇ ਉਹਦੇ ਵਾਲ ਇਸਲਾਮੀ ਕੱਟੜਤਾ ਤੋਂ ਉਹਦੇ ਪਾਸਾ ਵੱਟਣ ਦੀ ਸ਼ਾਹਦੀ ਭਰਦੇ ਹਨ। ਗੋਲ-ਮਟੋਲ ਮੂੰਹ ਉੱਪਰ ਤਿੱਖਾ ਨੱਕ ਉਹਦੇ ਸਿੱਧੇ ਅਤੇ ਸੱਚ ਦੇ ਮਾਰਗ ਉੱਤੇ ਚੱਲਣ ਦਾ ਪ੍ਰਤੀਕ ਹੈ।
ਘਰ ਅਤੇ ਦੋਸਤਾਂ ਮਿਤਰਾਂ ਵੱਲੋਂ ਪਿਆਰ ਨਾਲ ਬੂਬੂ ਕਹਿ ਕੇ ਪੁਕਾਰੀ ਜਾਣ ਵਾਲੀ ਤਸਲੀਮਾ ਨਸਰੀਨ ਨੇ ਮੈਮਨ ਸਿੰਘ ਮੈਡੀਕਲ ਕਾਲਜ਼ ਤੋਂ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਕੁੱਝ ਵਰ੍ਹੇ ਡਾਕਟਰੀ ਦੀ ਸਰਕਾਰੀ ਨੌਕਰੀ ਕੀਤੀ। ਵਿਹਲੇ ਸਮੇਂ ਵਿੱਚ ਸ਼ੌਕ ਵਜੋਂ ਉਸਨੇ ਕਵਿਤਾ ਦੀ ਵਿਧਾ ਨੂੰ ਹੱਥ ਪਾਇਆ ਸੀ, ਪਰ ਉਸਦੀ ਲੇਖਣੀ ਦੇ ਪ੍ਰਤਿਕ੍ਰਮ ਵਿੱਚ ਪਾਠਕਾਂ ਵੱਲੋਂ ਮਿਲੇ ਭਰਪੂਰ ਹੂੰਗਾਰੇ ਸਦਕਾ ਉਹਨੂੰ ਮਜ਼ਬੂਰਨ ਵਾਰਤਕ ਦੇ ਖੇਤਰ ਵਿੱਚ ਵੀ ਠਿਲਣਾ ਪਿਆ। ਬਸ ਫੇਰ ਕੀ ਸੀ ਉਹਨੇ ਰੱਜ ਕੇ
ਨਿਰੰਤਰ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਅਣਗਿਣਤ ਲੇਖ ਅਤੇ ਕਾਲਮ ਲਿਖੇ। ਨਾਲ ਦੀ ਨਾਲ ਹੀ ਰਚੀਆਂ ਇਹ ਨਿਮਨ ਲਿਖਿਤ ਪੁਸਤਕਾਂ:-
-SIKOREY BIPUL KHUDA 1986
-NIRBASITO BAHIREY ANTOREY1989
-AMAR KICHU JAI ASE NA 1991
-BALIKA GOLLACHOOT 1991
-NIRBACHITO 1991
-JABO NA KENO JABO 1992
-OPORPOKKHA 1992
-SODH 1992
-BEHULA EKA BHASIECHILO BHELA 1993
-NIMONTRON 1993
-BHRAMAR KOYO GIA 1993
-PHERA 1993
-NASHTO MEYER NASHTO GADYA 1993
-LAJJA(SHAME) 1993
-APARPAKSHA 1994
-ਛੋਟੇ ਛੋਟੇ ਦੁੱਖ ਕਥਾ 1994
-AYA KASHTA JHENPE, JIBON DIBO MEPE 1994
-ਔਰਤ ਕੇ ਹੱਕ ਮੇ (ਹਿੰਦੀ)1994
-DUKHBATI MEYE 1995
-ਔਰਤ ਦੇ ਹੱਕ ਵਿੱਚ (ਪੰਜਾਬੀ)1997
- FERO (ਗੁਜ਼ਰਾਤੀ) 1998
ਤਸਲੀਮਾ ਦੇ ਸਾਹਿਤਕ ਖੇਤਰ ਵਿੱਚ ਕੁੱਦਣ ਤੋਂ ਪੂਰਬ, ਬੰਗਾਲੀਆਂ ਦੀਆਂ ਦੋ ਚੀਜ਼ਾਂ ਜੱਗ ਵਿੱਚ ਮਸ਼ਹੂਰ ਸਨ। ਇੱਕ ਤਾਂ ਕਾਲਾ ਯਾਦੂ ਤੇ ਦੂਜਾ ਬੰਗਾਲੀ ਚੀਤੇ। ਤੇ ਹੁਣ ਉਨ੍ਹਾਂ ਕੋਲ ਜਿਹੜੀ ਤੀਜੀ ਜਗਤ ਪ੍ਰਸਿੱਧ ਸ਼ੈਅ ਹੋ ਗਈ ਹੈ, ਉਹ ਹੈ ਤਸਲੀਮਾ ਨਸਰੀਨ।
ਤਸਲੀਮਾ ਦੀ ਕਲਮ ਵਿੱਚ ਵੀ ਕਾਲੇ ਜਾਦੂ ਵਰਗਾ ਅਸਰ ਹੈ। ਪਾਠਕ ਨੂੰ ਉਹ ਆਪਣੀ ਲਿਖਤ ਨਾਲ ਮੰਤਰ-ਮੁਗਧ ਕਰ ਲੈਂਦੀ ਹੈ। ਹਿਪਨੋਟਾਈਜ਼ ਕਰ ਲੈਂਦੀ ਹੈ। ਤਸਲੀਮ ਨਸਰੀਨ ਨੂੰ ਪੜ੍ਹਦਿਆਂ ਆਲੇ-ਦੁਆਲੇ ਦੀ ਸੁੱਧ-ਬੁੱਧ ਨਹੀਂ ਰਹਿੰਦੀ। ਇਕਾਗਰ ਹੋਈ ਬਿਰਤੀ ਉਹਦੀ ਰਚਨਾ ਦੇ ਅੱਖਰਾਂ ਵਿੱਚ ਗੁਆਚ ਕੇ ਰਹਿ ਜਾਂਦੀ ਹੈ। ਕਹਿੰਦੇ ਨੇ ਯਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ। ਤਸਲੀਮਾ ਦੀ ਕਲਮ ਦਾ ਤਲਿਸਮ ਵੀ ਬੋਲਦਾ ਹੈ, ਸਿਰਫ਼ ਸਿਰ ਚੜ੍ਹ ਕੇ ਹੀ ਨਹੀਂ ਬਲਕਿ ਇੰਨਸਾਨ ਦੇ ਦਿਲ-ਓ-ਦਿਮਾਗ ਅਤੇ ਆਤਮਾ ’ਤੇ ਚੜ੍ਹਕੇ ਕੱਥਕ ਕਰਦਾ ਹੈ।
ਤਸਲੀਮਾ ਨਸਰੀਨ ਦੀ ਲੇਖਣੀ ਵਿੱਚ ਚੀਤੇ ਵਾਲੀਆਂ ਖਸਲਤਾਂ ਵੀ ਮੌਜੂਦ ਹਨ। ਉਸਦੀ ਕਲਮ ਵਿੱਚ ਫਰਤੀਲਾਪਨ ਅਤੇ ਰੋਹਦਾਰ ਦਬਕਾ ਹੈ। ਦਹਾੜ ਹੈ। ਰੂਹ ਨੂੰ ਨਸ਼ਿਆ ਜਾਂਦੀ ਹੈ ਉਹਦੀ ਸਿਨਫ਼। ਤਸਲੀਮਾ ਦੀ ਲਿਖਤ ਦੇ ਪ੍ਰਭਾਵ ਬਾਰੇ ਗੱਲ ਕਰਨੀ ਹੋਵੇ ਤਾਂ ਮੈਂ ਕਹਾਂਗਾ ਉਹ ਏਵਲ ਦੇ ਟੀਕੇ ਵਰਗੀ ਹੈ। ਜਿਸਨੂੰ ਲਾਉਂਦਿਆਂ ਹੀ ਹਲਕੀ ਜਿਹੀ ਚੁੰਭਨ ਹੁੰਦੀ ਹੈ। ਬੰਦਾ ਚੌਕਸ ਹੋ ਕੇ ਬੈਠ ਜਾਂਦਾ ਹੈ। ਫਿਰ ਰਚਨਾ ਪੜ੍ਹ ਲੈਣ ਬਾਅਦ ਸਰਿੰਜ਼ ਦੇ ਮਾਸ ਚੋਂ ਨਿਕਲਣ ਵਰਗਾ ਸੁਖਦ ਜਿਹਾ ਅਨੁਭਵ ਹੁੰਦਾ ਹੈ। ਉਸ ਤੋਂ ਪੇਸ਼ਤਰ ਦਵਾਈ ਦਾ ਖੂਨ ਵਿੱਚ ਸੰਚਾਰ ਹੋਣ ਨਾਲ ਮਿਚਦੀਆਂ ਅੱਖਾਂ ਵਾਂਗ ਪਾਠਕ ਦਾ ਧਿਆਨ ਰਚਨਾ ਵਿੱਚ ਹੀ ਅੜਕ ਕੇ ਰਹਿ ਜਾਂਦਾ ਹੈ ਤੇ ਬੇਹੋਸ਼ੀ ਦਾ ਆਲਮ ਤਾਰੀ ਹੋ ਜਾਂਦਾ ਹੈ। ਉਦੋਂ ਇੱਕ ਆਤਮਾ ਨੂੰ ਸ਼ਰਸਾਰ ਅਤੇ ਪ੍ਰਸੰਨ ਕਰ ਦੇਣ ਵਾਲੇ ਵਿਸਮਾਦ ਨੂੰ ਮਹਿਸੂਸਿਆ ਜਾ ਸਕਦਾ ਹੈ। ਰਚਨਾ ਵਿੱਚ ਗੜੂੰਦ ਰਹਿ ਕੇ ਪਾਠਕ ਜਦੋਂ ਰਚਨਾ ਦੇ ਅਰਥਾਂ ਦਾ ਗਿਆਨ ਗ੍ਰਹਿਣ ਕਰਦਾ ਹੈ ਤਾਂ ਝਟਕਾ ਖਾਹ ਉੱਠਦਾ ਹੈ। ਇਹ ਉਹ ਪਲ ਹੁੰਦੇ ਹਨ, ਜਦੋਂ ਪਾਠਕ ਨੋਟਿਸ ਕਰਦਾ ਹੈ ਕਿ ਉਸਦੀ ਬਿਮਾਰੀ (ਸਮਾਜਿਕ ਕੁਰੀਤੀ) ਦਾ ਬੇਹੋਸ਼ੀ ਦੇ ਪਲਾਂ ਦੌਰਾਨ ਇਲਾਜ਼ ਹੋ ਚੁੱਕਿਆ ਹੁੰਦਾ ਹੈ। ਉਸਦੀ ਮਾਨਸਿਕਤਾ ਵਿੱਚ ਬਦਲਾਉ ਆ ਚੁੱਕਾ ਹੁੰਦਾ ਹੈ। ਉਸਦੀ ਜ਼ਿਹਨੀਅਤ ਵਿੱਚ ਚੇਤਨਤਾ ਦਾ ਇੰਕਲਾਬ ਆ ਚੁੱਕਿਆ ਹੁੰਦਾ ਹੈ।
ਅਸਲ ਵਿੱਚ ਤਾਂ ਤਸਲੀਮਾ ਕਵਿਤਰੀ ਹੈ, ਸ਼ਾਇਦ ਇਸੇ ਕਰਕੇ ਉਸਦੀ ਵਾਰਤਕ ਵਿਚੋਂ ਵੀ ਕਾਵਿਕਤਾ ਦਾ ਝਲਕਾਰਾ ਪੈਂਦਾ ਹੈ। ਤਸਲੀਮਾ ਦੀ ਰਚਨਾ ਵਿੱਚ ਕੋਹੀ ਜਾ ਰਹੀ ਸਮੱਸਤ ਮਨੁੱਖ ਜਾਤੀ ਦੇ ਦ੍ਰਿਸ਼ਾਂ ਦਾ ਵਿਵਰਣ ਪੜ੍ਹ ਕੇ ਪਾਠਕ ਦੀਆਂ ਅੱਖਾਂ ਸਿਲੀਆਂ ਹੋਣੋਂ ਨਹੀਂ ਰਹਿ ਸਕਦੀਆਂ। ਤਸਲੀਮਾ ਨੂੰ ਪੜ੍ਹਦਿਆਂ ਉਸਦੀ ਇੱਕ ਹੋਰ ਪ੍ਰਭਾਵਸ਼ਾਲੀ ਅਤੇ ਦਿਲ ਨੂੰ ਲੁੱਟਣ ਵਾਲੀ ਅਦਾ ਜੋ ਮੇਰੇ ਧਿਆਨ ਵਿੱਚ ਆਈ ਹੈ, ਉਹ ਹੈ ਕਿ ਤਸਲੀਮਾ ਆਪਣੇ ਕਹੇ ਹੋਏ ਇੱਕ-ਇੱਕ ਵਾਕ ਨੂੰ ਸਹੀ ਸਾਬਤ ਕਰਨ ਲਈ ਸੌ-ਸੌ ਤੱਥ, ਹਵਾਲੇ ਅਤੇ ਤਰਕਮਈ ਦਲੀਲਾਂ ਦਿੰਦੀ ਹੈ ਤੇ ਕਹੀ ਗਈ ਗੱਲ ਨੂੰ ਸਿੱਧ ਕਰਕੇ ਹੀ ਦਮ ਲੈਂਦੀ ਹੈ। ਉਹ ਦਲੀਲ ਵੀ ਐਨੀ ਵਜ਼ਨਦਾਰ ਦੇਵੇਗੀ ਕਿ ਜਿਸਨੂੰ ਤੋੜ ਸਕਣਾ ਅਸੰਭਵ ਨਹੀਂ ਤਾਂ ਅਤਿ-ਮੁਸ਼ਕਿਲ ਤਾਂ ਜ਼ਰੂਰ ਹੁੰਦਾ ਹੈ। ਵੱਡੇ-ਵੱਡੇ ਆਲਮਾਂ-ਫਾਜ਼ਲਾਂ ਦੇ ਛੱਕੇ ਛੁਡਾ ਕੇ ਰੱਖ ਦਿੰਦੀ ਹੈ। ਸਾਜ਼ਾਂ ਦੀ ਤਾਲ ਨਾਲ ਤਾਲ ਮਿਲਾ ਕੇ ਨੱਚਦੀ ਕਿਸੇ ਨਾਚੀ ਦੇ ਪੈਰੀਂ ਪਾਈਆਂ ਝਾਜ਼ਰਾਂ ਦੇ ਛਣਕਦੇ ਬੋਰਾਂ ਵਰਗਾ ਸੰਗੀਤ ਹੁੰਦਾ ਹੈ, ਤਸਲੀਮਾ ਦੀ ਕਲਮ ਤੁਆਰਾ ਉਲੀਕੇ ਗਏ ਸ਼ਬਦਾਂ ਵਿੱਚ। ਉਹਦੇ ਸਧਾਰਨ ਤੋਂ ਸਧਾਰਨ ਵਾਕਾਂ ਵਿੱਚ ਵੀ ਲੋਕ ਗੀਤਾਂ ਵਰਗਾ ਰਿਦਮ ਹੈ ਤੇ ਆਪਣੇ ਕਾਵਿ ਵਿਚਲਾ ਰਵਾਨਗੀ ਵਾਲਾ ਗੁਣ ਉਹਨੇ ਬਚਪਨ ਵਿੱਚ ਬ੍ਰਹਮਪੁਤਰਾ ਦੀਆਂ ਧਾਰਾਵਾਂ ਨਾਲ ਖੇਡਦਿਆਂ ਉਨ੍ਹਾਂ ਤੋਂ ਗ੍ਰਹਿਣ ਕੀਤਾ ਹੈ।
ਤਸਲੀਮਾ ਦੇ ਹੋਸ਼ ਸੰਭਾਲਦਿਆਂ ਹੀ ਨਾਰੀ ਨਾਲ ਹੋ ਰਹੇ ਵਿਤਕਰੇ ਬਾਜ਼ੀ ਨੂੰ ਅਨੁਭਵ ਕੀਤਾ ਤੇ ਇਹੀ ਇੱਕ ਮਾਤਰ ਕਾਰਨ ਹੈ ਕਿ ਉਸਨੇ ਬਾਅਦ ਵਿੱਚ ਉਸ ਪ੍ਰਤਿ ਆਪਣਾ ਬਾਗੀ ਰੁੱਖ ਅਖਤਿਆਰ ਕਰ ਲਿਆ। ਸਮੇਂ-ਸਮੇਂ ਉਹਨੇ ਅਖਬਾਰਾਂ ਵਿੱਚ ਔਰਤ ਦੀ ਪੈਰਵਾਈ ਕਰਦੇ ਗਿਆਨਵਰਧਕ ਕਾਲਮ ਲਿਖ ਕੇ ਸਮਾਜ ਵਿੱਚ ਜਾਗਰਿਤੀ ਲਿਆਉਣ ਦੇ ਉਪਰਾਲੇ ਕੀਤੇ। ਉਸਦਾ ਕਥਨ ਹੈ ਕਿ ਮਰਦ ਵਿੱਚ ਪੰਜ ਗਿਆਨ ਇੰਦਰੀਆਂ ਅਤੇ ਔਰਤ ਵਿੱਚ ਛੇ ਹੁੰਦੀਆਂ ਹਨ। (ਛੇਵੀਂ ਜਿਸਦਾ ਔਰਤ ਮਰਦ ਨੂੰ ਸਮਝਣ ਲਈ ਪ੍ਰਯੋਗ ਕਰਦੀ ਹੈ!) ਇਸ ਲਈ ਔਰਤ ਮਰਦ ਤੋਂ ਨੀਵੀਂ ਨਹੀਂ ਬਲਕਿ ਸ੍ਰੇਸ਼ਟ ਹੈ।
ਇੱਕ ਥਾਂ ਤਸਲੀਮਾ ਨੇ ਆਪਣੇ ਨਿਬੰਧ ਵਿੱਚ ਜ਼ਿਕਰ ਕੀਤਾ ਹੈ ਕਿ ਭਾਰਤ ਦਾ ਭਰਮਣ ਕਰਨ ਬਾਅਦ ਜਦੋਂ ਉਹ ਵਾਪਸ ਬੰਗਲਾਦੇਸ਼ ਗਈ ਤਾਂ ਉਹ ਭਾਰਤ ਦੀ ਸੈਰ ਅਤੇ ਤਜ਼ਰਬਿਆਂ ਬਾਰੇ ਦੱਸਣ ਲਈ ਉਤਾਵਲੀ ਸੀ। ਤਸਲੀਮਾ ਜਦੋਂ ਵੀ ਕਿਸੇ ਨੂੰ ਦੱਸਦੀ ਕਿ ਉਹ ਭਾਰਤ ਜਾ ਕੇ ਆਈ ਹੈ ਤਾਂ ਬਜਾਏ ਇਸਦੇ ਕਿ ਲੋਕ ਉਹਨੂੰ ਉਸਦੀ ਯਾਤਰਾ ਸੰਬੰਧੀ ਪ੍ਰਸ਼ਨ ਪੁੱਛਦੇ। ਹਰ ਕੋਈ ਇਹੀ ਕਹਿੰਦਾ ਕਿ ਉਹਦੇ ਨਾਲ ਕੌਣ ਗਿਆ ਸੀ? ਭਾਵ ਕਿ ਇੱਕ ਔਰਤ ਐਨੀ ਕਮਜ਼ੋਰ ਸਮਝੀ ਜਾਂਦੀ ਹੈ ਕਿ ਇਕੱਲੀ ਘੁੰਮਣ ਵੀ ਨਹੀਂ ਜਾ ਸਕਦੀ। ਉਸਨੂੰ ਆਪਣੀ ਰੱਖਿਆ ਵਾਸਤੇ ਨਾਲ ਕੋਈ ਨਾ ਕੋਈ ਮਰਦ ਖੜ੍ਹਨਾ ਪੈਂਦਾ ਹੈ। ਇਸ ਘਟਨਾ ਉਪਰੰਤ ਉਸਨੇ ਨਾਰੀ ਸੁਤੰਰਤਾ ਦੇ ਵਿਸ਼ੇ ਨੂੰ ਲੈ ਕੇ ਅਨੇਕਾਂ ਕੰਢੇ ਕੱਢ ਲੇਖ ਲਿਖੇ। ਉਸਨੇ ਵਾਰ-ਵਾਰ ਬੁਧੀਜੀਵੀਆਂ ਨੂੰ ਸਤੀ ਅਤੇ ਬਾਂਝ ਸ਼ਬਦ ਦੇ ਪੁਲਿੰਗਾਂ ਦੀ ਅਣਹੋਂਦ ਬਾਰੇ ਸੁਆਲ ਕੀਤੇ ਹਨ। ਤਸਲੀਮਾ ਸ਼ਾਇਦ ਇੱਕੋ ਇੱਕ ਅਤੇ ਪਹਿਲੀ ਲੇਖਿਕਾ ਹੈ ਜਿਸਨੇ ਅਕਸ਼ਤ ਸ਼ਬਦ ਉੱਤੇ ਇਤਰਾਜ਼ ਉਠਾਇਆ ਹੈ ਕਿਉਂਕਿ ਇਸ ਸ਼ਬਦ ਦਾ ਲੜਕੀ ਦੇ ਮਾਮਲੇ ਵਿੱਚ ਅਰਥ ਕੁਆਰੀ ਕੁੜੀ ਹੈ ਅਤੇ ਲੜਕੇ ਦੇ ਸੰਦਰਭ ਵਿੱਚ ਅਰਥ ਹੋਰ ਹੈ ਜਿਸਦਾ ਕਿ ਮਤਲਵ ਸਹੀ ਸਲਾਮਤ ਠੀਕ ਠਾਕ ਬਣਦਾ ਹੈ। ਇੰਝ ਤਸਲੀਮਾ ਦੇ ਸਮਾਜਿਕ ਚੇਤਨਾ ਦੀ ਤੋਰ ਨੂੰ ਤੇਜ਼ ਕਰਨ ਅਤੇ ਨਾਰੀ ਮੁਕਤੀ ਦਾ ਝੰਡਾ ਬਰਦਾਰ ਕਰਨ ਵਿੱਚ ਕਦੇ ਕੋਈ ਕਸਰ ਬਾਕੀ ਨਹੀਂ ਛੱਡੀ।
ਪੱਛਮ ਵਿੱਚ ਔਰਤ ਦੀ ਸਥਿਤੀ ਬਾਰੇ ਅਨੇਕਾਂ ਕਲਮਕਾਰਾਂ ਨੇ ਕਲਮ ਵਾਹੀ ਹੈ ਜਿਨ੍ਹਾਂ ਵਿੱਚੋਂ ਕੈਥਰੀਨ ਕੁੱਕਸਨ ਤੇ ਸੈਮੋਨ-ਡੀ-ਬੈਵਰ ਆਦਿ ਅਨੇਕਾਂ ਨਾਮ ਵਰਣਨ ਕੀਤੇ ਜਾ ਸਕਦੇ ਹਨ। ਔਰਤ ਦੇ ਹੱਕ ਵਿੱਚ ਪੁਸਤਕ ਵਿਚਲੇ ਨਿਬੰਧਾਂ ਦਾ ਪਠਨ ਕਰਨ ਉਪਰੰਤ ਤਸਲੀਮਾ ਮੈਨੂੰ ਉਹਨਾਂ ਸਾਰੇ ਪੰਛਮੀ ਨਾਰੀਵਾਦੀ ਲੇਖਕਾਂ ਦੇ ਬਰਾਬਰ ਖੜ੍ਹੀ ਨਜ਼ਰ ਆਈ।
ਇੱਕ ਵਾਰ ਤਲਸੀਮਾਂ ਨੂੰ ਕੋਲ ਕੁੱਝ ਮੌਲਾਣੇ ਆਏ ਤੇ ਉਸਨੂੰ ਆਖਣ ਲੱਗੇ ਕਿ ਤੂੰ ਔਰਤ ਦੇ ਹੱਕਾਂ ਬਾਰੇ ਹੀ ਕਿਉਂ ਲਿਖੀ ਜਾ ਰਹੀ ਹੈਂ? ਤਾਂ ਤਸਲੀਮਾ ਉਹਨਾਂ ਨੂੰ ਹੱਸਕੇ ਕਹਾਣੀ ਸੁਣਾਉਣ ਲੱਗ ਪਈ ਕਿ ਬਚਪਨ ਵਿੱਚ ਉਸਦੇ ਛੋਟੇ ਭਰਾ ਨੂੰ ਕੀੜੇ-ਮਕੌੜਿਆਂ ਨਾਲ ਖੇਡਣ ਦਾ ਸ਼ੌਕ ਸੀ ਦੇ ਇੱਕ ਦਿਨ ਉਸਦੇ ਭਰਾ ਨੇ ਇੱਕ ਕਿਰਲੀ ਦੀ ਸੀਰੀ ’ਤੇ ਪੈਰ ਰੱਖ ਲਿਆ ਤੇ ਚੀਖ-ਚੀਖ ਕੇ ਆਖਣ ਲੱਗਾ, “ਆ ਦੇਖ ਬੂਬੂ? ਕਿਰਲੀ ਕਿੰਨੀ ਸ਼ੈਤਾਨ ਹੈ ਮੇਰੇ ਪੈਰ ਉੱਤੇ ਪੂਛ ਮਾਰੀ ਜਾ ਰਹੀ ਹੈ।” ਇਸ ’ਤੇ ਤਸਲੀਮਾ ਨੇ ਆਪਣੇ ਭਰਾ ਨੂੰ ਸਮਝਾਇਆ, “ਤੈਨੂੰ ਇਹ ਤਾਂ ਦਿਖਾਈ ਦੇ ਰਿਹਾ ਹੈ ਕਿ ਉਹ ਤੇਰੇ ਪੈਰ ’ਤੇ ਪੂਛ ਮਾਰ ਰਹੀ ਹੈ ਤੇ ਕੀ ਇਹ ਦਿਖਾਈ ਨਹੀਂ ਦਿੰਦਾ ਕਿ ਤੂੰ ਉਹਦੀ ਸੀਰੀ ਉੱਤੇ ਪੈਰ ਰੱਖਿਆ ਹੋਇਆ ਹੈ? ਉਹ ਮਰ ਰਹੀ ਹੈ। ਉਹਦਾ ਸਾਹ ਘੁੱਟਿਆ ਜਾ ਰਿਹਾ ਹੈ। ਇਸ ਲਈ ਉਹ ਤੜਫਦੀ ਹੋਈ ਆਪਣੇ ਬਚਾਅ ਖਾਤਰ ਪੂਛ ਮਾਰ ਰਹੀ ਹੈ। ਪੈਰ ਚੁੱਕ ਲੈ ’ਤੇ ਉਹ ਪੂਛ ਮਾਰਨੋਂ ਹੱਟ ਜਾਵੇਗੀ।” ਇਹ ਕਹਾਣੀ ਸੁਣਾ ਕੇ ਤਸਲੀਮਾ ਉਹਨਾਂ ਸੱਜਣਾ ਨੂੰ ਮੁਖਾਤਿਬ ਹੋ ਕੇ ਕਹਿਣ ਲੱਗੀ, “ਔਰਤ ਉੱਤੇ ਜ਼ੁਲਮ ਹੋ ਰਹੇ ਹਨ। ਇਸ ਲਈ ਮੈਂ ਉਸਦੇ ਹੱਕ ਵਿੱਚ ਆਵਾਜ਼ ਉੱਠਾ ਰਹੀ ਹਾਂ। ਤੁਸੀਂ ਜ਼ੁਲਮ ਕਰਨਾ ਛੱਡ ਦੇਵੋ। ਮੈਂ ਲਿਖਣਾ ਛੱਡ ਦੇਵਾਂਗੀ।”
ਅੱਗੋਂ ਉਹਨਾਂ ਨੂੰ ਕੋਈ ਜੁਆਬ ਨਾ ਆਇਆ।
ਔਰਤ ਦੇ ਹਿੱਤਾਂ ਲਈ ਸਭ ਤੋਂ ਵੱਧ ਡੱਟ ਕੇ ਲਿਖਣ ਕਾਰਨ ਪ੍ਰਸਿਧੀ ਤਾਂ ਤਸਲੀਮਾ ਨੂੰ ਪਹਿਲਾਂ ਹੀ ਕਾਫ਼ੀ ਮਿਲ ਗਈ ਸੀ। ਪਰ ਉਸਦੀ ਚਰਚਾ ਸਿਰਫ਼ ਬੰਗਲਾਦੇਸ਼ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਸੀ। ਫਰਵਰੀ 1993 ਵਿੱਚ ਜਦੋਂ ਉਹਨੇ ਲੱਜਾ ਨਾਵਲ ਪ੍ਰਕਾਸ਼ਿਤ ਕਰਵਾਇਆ ਤਾਂ ਸਾਰੇ ਸੰਸਾਰ ਵਿੱਚ ਤਰਥਲੀ ਮੱਚ ਗਈ। ਛਪਣ ਤੋਂ ਬਾਅਦ ਪੰਜ ਮਹੀਨਿਆਂ ਵਿੱਚ ਹੀ ਇਹਦੀਆਂ 60,000 ਕਾਪੀਆਂ ਵਿੱਕ ਗਈਆਂ। ਇਸ ਨਾਵਲ ਦੀ ਚਰਚਾ ਦਿਨੋਂ ਦਿਨ ਸਾਰੇ ਵਿਸ਼ਵ ਵਿੱਚ ਜੰਗਲ ਦੀ ਅੱਗ ਵਾਂਗ ਫੈਲਦੀ ਚਲੀ ਗਈ। ਉਸੇ ਸਾਲ ਜੁਲਾਈ ਵਿੱਚ ਬੰਗਲਾਦੇਸ਼ ਸਰਕਾਰ ਨੇ ਇਸ ਨਾਵਲ ਉੱਤੇ ਦੇਸ਼ ਅਤੇ ਕੌਮ ਦਾ ਅਮਨ ਭੰਗ ਕਰਨ ਦਾ ਦੋਸ਼ ਲਾ ਕੇ ਪਾਬੰਧੀ ਲਾ ਦਿੱਤੀ। ਉਸ ਤੋਂ ਬਾਅਦ ਸਤੰਬਰ ਵਿੱਚ ਕੱਟੜਪੰਥੀਆਂ ਵੱਲੋਂ ਤਸਲੀਮਾ ਨਸਰੀਨ ਨੂੰ ਫਤਵਾ ਲਾ ਦਿੱਤਾ ਗਿਆ ਤੇ ਉਸਦੇ ਸਿਰ ’ਤੇ ਭਾਰੀ ਨਕਦ ਇਨਾਮ ਰੱਖ ਦਿੱਤਾ ਗਿਆ। ਜਿਸ ਕਾਰਨ ਤਸਲੀਮਾ ਨੂੰ ਪਰਿਵਾਰ ਸਮੇਤ ਰੂਪੋਸ਼ ਹੋਣਾ ਪਿਆ। ਡਾਕੇ ਦੀਆਂ ਗਲੀਆਂ ਬਜ਼ਾਰਾਂ ਵਿੱਚ ਤਸਲੀਮਾ ਦੇ ਖੂਨ ਦੇ ਪਿਆਸਿਆਂ ਵੱਲੋਂ ਉਹਦੇ ਵਿਰੁਧ ਰੋਸ ਵਿਖਾਵੇ ਕੀਤੇ ਗਏ ਅਤੇ ਉਸਦੇ ਪੁਤਲੇ ਸਾੜੇ ਗਏ। ਇਕ ਔਰਤ ਹੋਣ ਦੇ ਬਾਵਜੂਦ ਉਸਦਾ ਸਾਹਸ ਕਾਬਲ-ਏ-ਦਾਦ ਹੈ। ਉਸਨੇ ਹੌਂਸਲਾ ਨਹੀਂ ਛੱਡਿਆ। ਨਾ ਹੀ ਡਰੀ ਅਤੇ ਨਾ ਹੀ ਜਰਕੀ ਹੈ। ਸਗੋਂ ਪਹਿਲਾਂ ਵਾਂਗ ਆਪਣੇ ਅਕੀਦੇ ਉੱਤੇ ਦ੍ਰਿੜਤਾ ਨਾਲ ਡਟੀ ਹੋਈ ਹੈ ਤੇ ਮਾਣ ਨਾਲ ਸਿਰ ਉੱਚਾ ਕਰਕੇ ਕਹਿੰਦੀ ਹੈ, “...none of these things have shaken my determination to continue the battle against religious persecution, genocide and communalism.” And “I am not afraid of any challenge or threat to my life.” ਅਸ਼ਕੇ! ਵਾਰੇ-ਵਾਰੇ ਜਾਈਏ ਇਹੋ ਜਿਹੀ ਦਲੇਰੀ ’ਤੇ।
ਲੱਜਾ ਦੀ ਮਸ਼ਹੂਰੀ ਤੋਂ ਬਾਅਦ ਤਸਲੀਮਾ ਦਾ ਜ਼ਿਕਰ ਸਾਰੇ ਹੱਦਾਂ-ਬੰਨ੍ਹੇ ਤੋੜ ਕੇ ਹੜ੍ਹਾਂ ਦੇ ਪਾਣੀ ਵਾਂਗ ਚਾਰੇ ਕੂੰਟੀ ਫੈਲ ਗਿਆ। ਅੱਜ ਬੱਚਾ-ਬੱਚਾ ਉਹਦੇ ਨਾਂ ਤੋਂ ਵਾਕਿਫ ਹੈ। ਹਾਲਾਂਕਿ ਉਸਦਾ ਅਕਸ ਨਾਰੀਵਾਦੀ ਲੇਖਕਾਂ ਵਜੋਂ ਬਣਿਆ ਹੋਇਆ ਹੈ, ਪਰ ਉਹ ਦੇਸ਼, ਲਿੰਗ ਅਤੇ ਮਜ਼ਹਬ ਦੀਆਂ ਕੱਚ ਜੜੀਆਂ ਵਲਗਣਾਂ ਨੂੰ ਟੱਪ ਕੇ ਨਿਰੋਲ ਮਾਨਵਤਾ ਦੀ ਬਾਤ ਪਾਉਂਦੀ ਹੈ। ਤਸਲੀਮਾ ਮੁਤਾਬਕ ਧਰਮ ਇੱਕ ਸੰਸਥਾ ਦੇ ਰੂਪ ਵਿੱਚ ਔਰਤ ਨੂੰ ਦਬਾਅ ਕੇ ਰੱਖਦਾ ਹੈ ਤੇ ਉਸਦਾ ਸ਼ੋਸ਼ਣ ਕਰਦਾ ਹੈ। ਇਸ ਲਈ ਉਹ ਖੋਖਲੀਆਂ ਅਤੇ ਬੇਬੁਨੀਆਦ ਗਲਤ ਧਾਰਮਿਕ ਰੀਤੀਆਂ ਅਤੇ ਰਿਵਾਜ਼ਾਂ ਦੀਆਂ ਖੂਬ ਧੱਜੀਆਂ ਉਡਾਉਂਦੀ ਹੈ। ਕੁਰਾਨ ਹਦੀਸ, ਤਿਰਮੀਜੀ ਹਦੀਸ ਅਤੇ ਮੁਸਲਿਮ ਕਿਤਾਬ ਮਕਸੂਦਲ- ਮੋਮੇਨੀਨ ਵਿਚਲੇ ਨਸੀਹਤ ਨਾਮਿਆਂ ਨੂੰ ਉਹ ਆੜੇ ਹੱਥੀਂ ਲੈਂਦੀ। ਮਾਮਲਾ ਇਹ ਨਹੀਂ ਹੈ ਕਿ ਉਹ ਖੁਦ ਮੁਸਲਮਾਨ ਹੋ ਕੇ ਹਿੰਦੂਆਂ ਦਾ ਪੱਖ ਪੂਰਦੀ ਹੈ ਤੇ ਮੁਸਲਮਾਨਾਂ ਦੇ ਬਰਖਿਲਾਫ ਲਿਖਦੀ ਹੈ। ਨਹੀਂ! ਉਸਨੇ ਆਪਣੀ ਪੁਸਤਕ ਔਰਤ ਕੇ ਹੱਕ ਮੇਂ। ਵਿੱਚ ਹਿੰਦੂ ਸੰਪਰਦਾਇਕਤਾ ਦਾ ਵੀ ਡੱਟਵਾਂ ਵਿਰੋਧ ਕੀਤਾ ਹੈ। ਉਹ ਤਾਂ ਧਰਮਾਂ ਮਜ਼ਹਬਾਂ ਦੇ ਨਾਮ ਹੇਠ ਫੈਲ ਰਹੀਆਂ ਗਲਤ ਧਾਰਨਾਵਾਂ ਅਤੇ ਦੁਰਾਚਾਰ ਦੇ ਕੋਹੜ ਨੂੰ ਨਿਰਪੱਖਤਾ ਨਾਲ ਬਿਆਨ ਕਰਦੀ ਅਤੇ ਨਿੰਦਦੀ ਹੈ। ਜੇ ਮਹਾਂਭਾਰਤ ਵਰਗੇ ਗ੍ਰੰਥ ਦਾ ਸਲੋਕ ਕਹਿੰਦਾ ਹੈ ਕਿ, ਨਾ ਇਸਤਰੀ ਸਵਾਤੰਤਰਮਰਹਤੀ ਤਾਂ ਫਿਰ ਵੀ ਉਹ ਚੁੱਪ ਨਹੀਂ ਰਹਿੰਦੀ ਤੇ ਹੱਥ ਖੜ੍ਹਾ ਕਰਕੇ ਪੁੱਛਦੀ ਹੈ ਕਿ ਕਿਉਂ? ਕਿਉਂ ਨਹੀਂ ਸਵੰਤਤਰਤਾ ਤੇ ਔਰਤ ਦਾ ਅਧਿਕਾਰ?
ਇਸੇ ਪ੍ਰਕਾਰ ਤਸਲੀਮਾ ਆਪਸਤੱਬ ਧਰਮਸੂਤਰ ਤੇ ਉਂਗਲ ਧਰਕੇ ਪੁੱਛਦੀ ਹੈ ਕਿ ਔਰਤ ਹੋਮ-ਹਵਨ ਕਿਉਂ ਨਹੀਂ ਕਰ ਸਕਦੀ? ਇੰਝ ਉਹ ਸਤਪਥ ਬ੍ਰਹਾਮਣ, ਬੋਧਾਯਿਨ ਧਰਮਸੂਤਰ, ਬ੍ਰਹਮਦਾਰਣਯਕ ਉਪਨਿਸ਼ਦ, ਮੈਤ੍ਰੈਯਣੀ ਸੰਹਿਤਾ, ਤੈਤਰੀਯ ਸੰਹਿਤਾ, ਏਤਰੇਯ ਬ੍ਰਾਹਮਣ, ਗ੍ਰਹਿ ਸੂਤਰ, ਵਸ਼ਿਸ਼ਠ ਧਰਮ ਸੂਤਰ ਆਦਿ ਗ੍ਰੰਥਾਂ ਤੇ ਵੀ ਨਿਝਿਜਕ ਹੋ ਕੇ ਉਂਗਲ ਰੱਖਦੀ ਹੈ।
2 ਫਰਵਰੀ 1968 ਨੂੰ ਸ਼ਾਰਦੀਯ ਦੇਸ਼ ਵਿੱਚ ਪ੍ਰਕਾਸ਼ਿਤ ਹੋਏ ਨਾਵਲਿਸਟ ਸਮਰੇਸ਼ ਬਸੂ ਦੇ ਨਾਵਲ ਪ੍ਰਜਾਪਤੀ ਉੱਤੇ ਦੂਜੇ ਲੇਖਕਾਂ ਦੇ ਕਹਿਣ ’ਤੇ ਅਸ਼ਲੀਲਤਾ ਦਾ ਦੋਸ਼ ਲਾ ਕੇ ਰੋਕ ਲਾ ਦਿੱਤੀ ਤਾਂ ਤਸਲੀਮਾਂ ਨੇ ਸਮਰੇਸ਼ ਬਸੂ ਦੇ ਹੱਕ ਵਿੱਚ ਲਿਖਿਆ ਅਤੇ ਧਾਰਮਿਕ ਗ੍ਰੰਥਾਂ ਵਿਚੋਂ ਹਵਾਲੇ ਦੇ ਕੇ ਸਾਬਤ ਕੀਤਾ ਕਿ ਜੇ ਇਸਤਰੀ ਪੁਰਸ਼ ਮਿਲਨ ਗੰਦੀ ਗੱਲ ਹੈ ਤੇ ਉਸਦਾ ਬੇਬਾਕੀ ਨਾਲ ਚਿਤਰਣ ਕਰਨ ਵਾਲਾ ਸਾਹਿਤ ਅਸ਼ਲੀਲ ਹੈ ਤਾਂ ਸਾਰੇ ਧਾਰਮਿਕ ਗ੍ਰੰਥ ਵੀ ਉੱਤੋਂ ਕੁੱਝ ਕਹਿ ਰਹੇ ਹਨ ਅਤੇ ਉਨ੍ਹਾਂ ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਇਸ ਲੇਖ ਵਿੱਚ ਉਸਨੇ, ਸੂਰਾ ਆ ਇਮਰਾਨ, ਸੂਰਾ ਬਕਾਰਾ, ਸੂਰਾ ਯੂਸਫ ਆਦਿ ਆਇਤਾਂ ਦੇ ਹਵਾਲੇ ਵੀ ਦਿੱਤੇ ਸਨ।
ਪੂਰਵਾਭਾਸ ਪੱਤ੍ਰਿਕਾ ਲਈ ਤਸਲੀਮਾ ਦੇ ਕਈ ਵਰ੍ਹੇ ਲਿਖਿਆ ਹੈ ਤੇ ਲੱਜਾ ਛਪੇ ਤੋਂ ਉਸੇ ਮੈਗਜ਼ੀਨ ਨੇ ਸਭ ਤੋਂ ਵੱਧ ਤਸਲੀਮਾ ਦੇ ਖਿਲਾਫ ਲਿਖਿਆ ਸੀ।
ਲੱਜਾ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੇ ਜੀਵਨ ਦੇ ਕੌੜੇ ਯਥਾਰਥ ਨੂੰ ਮੂਰਤੀਮਾਨ ਕਰਦੀ ਕਹਾਣੀ ਹੈ। ਵੱਡੀ ਮੱਛੀ ਦੇ ਛੋਟੀ ਮੱਛੀ ਨੂੰ ਖਾਣ ਦੇ ਸਿਧਾਂਤ ਅਨੁਸਾਰ ਬਹੁਗਿਣਤੀ ਕੌਮਾਂ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਕਿਵੇਂ ਮਧੋਲਿਆ ਅਤੇ ਮਸਲਿਆ ਜਾਂਦਾ ਹੈ। ਇੰਨਸਾਨਾਂ ਦੇ ਦਿਮਾਗ ਉੱਤੇ ਕਿਵੇਂ ਮਜ਼ਹਬੀ ਜਨੂੰਨ ਐਨਾ ਹਾਵੀ ਹੋ ਜਾਂਦਾ ਹੈ ਕਿ ਉਹ ਅੱਖਾਂ ਮੀਚ ਕੇ ਨਿਰਦੋਸ਼ ਜੀਵਾਂ ਦਾ ਘਾਣ ਕਰਨ ਲੱਗ ਜਾਂਦੇ ਹਨ। ਇੰਨਸਾਨ ਤੋਂ ਜਦੋਂ ਬੰਦਾ ਹੈਵਾਨ ਬਣ ਜਾਂਦਾ ਹੈ ਤਾਂ ਉਹ ਸ਼ਰਮਨਾਕ ਗਤੀਵਿਧੀਆਂ ਵਿੱਚ ਸਰਗਰਮ ਹੋ ਜਾਂਦਾ ਹੈ ਤੇ ਐਸੇ-ਐਸੇ ਕਾਰੇ ਕਰਦਾ ਹੈ ਕਿ ਜਿਸ ਨਾਲ ਸਾਰੀ ਮਨੁੱਖਤਾ ਲੱਜਿਤ ਹੋ ਜਾਂਦੀ ਹੈ। ਇਸ ਸਭ ਕਾਸੇ ਦੀ ਮੂੰਹ ਬੋਲਦੀ ਤਸਵੀਰ ਲੱਜਾ ਵਿੱਚ ਪੇਸ਼ ਕਰੀ ਗਈ ਹੈ। 1992 ਵਿੱਚ ਬੰਗਲਾਦੇਸ਼ ਵਿੱਚ ਹੋਏ ਖੂਨੀ ਸਾਕੇ ਲਈ ਤਸਲੀਮਾ ਸਾਰੇ ਬੰਗਲਾਦੇਸ਼ ਦੇ ਵਾਸੀਆਂ ਨੂੰ ਦੋਸ਼ੀ ਠਹਿਰਾਉਂਦੀ ਹੋਈ ਲਾਹਨਤ ਪਾ ਕੇ ਆਖਦੀ ਹੈ, “All of us who love Bangladesh should feel ashamed that such a terrible thing could happen in our beautiful country. The riots that took place in 1992 in Bangladesh are the responsibility of us all, and we are all to blame. Lajja is a docoment of our collective defeat.”
ਅਕਤੂਬਰ 1990 ਵਿੱਚ ਜਦੋਂ ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਨੂੰ ਭੰਨ੍ਹ ਕੇ ਮੰਦਰ ਉਸਾਰਨ ਦਾ ਮਾਮਲਾ ਖੜ੍ਹਾ ਹੋਇਆ ਸੀ ਤੇ ਵਿਸਵ ਮੀਡੀਏ(ਖਾਸ ਕਰ CNN) ਨੇ ਇਸਨੂੰ ਉਭਾਰਿਆ ਤਾਂ ਉਸ ਵਕਤ ਗੁੱਸੇ ਵਿੱਚ ਆ ਕੇ ਬੰਗਲਾਦੇਸ਼ ਦੇ ਕੱਟੜ ਮੁਸਲਮਾਨਾਂ ਵੱਲੋਂ ਮੰਦਰਾਂ ਦੀ ਤੋੜ੍ਹ-ਫੋੜ੍ਹ ਕੀਤੀ ਗਈ ਸੀ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤਹਿਸ-ਨਹਿਸ ਕੀਤੀਆਂ ਗਈਆਂ ਸਨ। ਮੁਲਖ ਦੇ ਹਿੰਦੂ ਬਾਸ਼ੀਦਿਆਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ। ਉਨ੍ਹਾਂ ਤੇ ਬੰਬ ਸਿੱਟੇ ਗਏ। ਅੱਗਾਂ ਲਾਈਆਂ ਗਈਆਂ। ਅਕਹਿ ਖੂਨ ਖਰਾਬਾ ਹੋਇਆ ਅਤੇ ਪੁਲੀਸ ਤਮਾਸ਼ਬੀਨ ਬਣ ਕੇ ਇਸ ਸਾਰੇ ਭਾਣੇ ਨੂੰ ਦੇਖਦੀ ਰਹੀ ਸੀ। ਉਸ ਵਕਤ ਬਹੁਤ ਸਾਰੇ ਨਿਰਦੋਸ਼ ਇਨ੍ਹਾਂ ਦੰਗਿਆਂ ਦੀ ਭੇਂਟ ਚੜ੍ਹ ਗਏ ਸਨ। ਕੁੱਝ ਕੁ ਨੇ ਇਸ ਤਨਾਉਪੂਰਬਕ ਸਥਿਤੀ ਵਿੱਚ ਚੰਗੇ ਮੁਸਲਿਮ ਲਿਹਾਜੀਆਂ ਦੇ ਘਰ ਸ਼ਰਨ ਲਈ ਸੀ। ਬਾਕੀ ਬਚੇ-ਖੁਚੇ ਹਿੰਦੂ ਬੰਗਲਾਦੇਸ਼ ਤੋਂ ਹਿਜ਼ਰਤ ਕਰਕੇ ਭਾਰਤ ਆ ਗਏ ਸਨ। ਹਾਲਾਤਾਂ ਵਿੱਚ ਆਇਆ ਉਬਾਲਾ ਕੁੱਝ ਦੇਰ ਲਈ ਟਲ੍ਹ ਗਿਆ ਸੀ।
ਉਸ ਤੋਂ ਬਾਅਦ ਭਾਰਤ ਵਿੱਚ 6 ਜੂਨ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਬਾਅਦ ਉਹੀ ਘਟਨਾਵਾਂ ਦੁਬਾਰਾ ਫਿਰ ਬੰਗਲਾਦੇਸ਼ ਵਿੱਚ ਵਾਪਰਦੀਆਂ ਹਨ। ਉਥੋਂ ਦੇ ਮੁਸਲਮਾਨ ਮੂਲਵਾਦੀ ਬਦਲੇ ਦੀ ਭਾਵਨਾ ਨਾਲ ਸਥਾਨਕ ਹਿੰਦੂਆਂ ਉੱਤੇ ਟੁੱਟ ਪੈਂਦੇ ਹਨ। ਤੇ ਫੇਰ ਉਹੀ ਕੁੱਝ ਹੁੰਦਾ ਹੈ ਜੋ 1947 ਵਿੱਚ ਭਾਰਤ ਪਾਕ ਵੰਡ ਵੇਲੇ ਹੋਇਆ ਸੀ ਜਾਂ 1984 ਵੇਲੇ ਦਿੱਲੀ ਦੰਗਿਆਂ ਵਿੱਚ। ਖੌਰੇ ਕਦੋਂ ਇੰਨਸਾਨ ਸਮਝੂਗਾ। ਵਾਰ-ਵਾਰ ਉਸੇ ਇਤਿਹਾਸ ਨੂੰ ਦੁਹਰਾਇਆ ਜਾ ਰਿਹਾ ਹੈ। ਬੰਗਲਾਦੇਸ਼ ਵਿੱਚ ਝੁੱਲਦੀ ਉਹ ਕਹਿਰ ਦੀ ਹਨੇਰੀ ਦੇਖ ਕੇ ਤਸਲੀਮਾ ਝੰਜੋੜੀ ਜਾਂਦੀ ਹੈ ਕਲਮ ਚੁੱਕ ਕੇ ਸੱਤਾਂ ਦਿਨਾਂ ਵਿੱਚ ਸ਼ਾਹਕਾਰ ਤੇ ਅਮਰ ਹੋ ਜਾਣ ਵਾਲੀ ਰਚਨਾ ਰਚ ਮਾਰਦੀ ਹੈ। ਨਾਵਲ ਵਿੱਚ ਦਰਸਾਇਆ ਗਿਆ ਜਦੋਂ ਇੰਨਸਾਨ ਇੰਸਾਨੀਅਤ ਤੋਂ ਗਿਰੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ ਤਾਂ ਇਸ ਸਾਰੇ ਕਾਰੇ ਨੂੰ ਦੇਖ ਕੇ ਹਰ ਸੰਵੇਦਨਾਸ਼ੀਲ ਹਿਰਦਾ ਲੱਜਿਤ! ਹੋ ਜਾਂਦਾ ਹੈ। ਬਸ ਉਸੇ ਵਹਿਸ਼ੀਅਤ ਦੇ ਤਾਡਵ ਨੂੰ ਨੰਗਾ ਕਰਕੇ ਨਸ਼ਰ ਕਰਨ ਦੀ ਗਾਥਾ ਹੈ ਇਹ ਲੱਜਾ।
ਲੱਜਾ ਦੀ ਸਾਰੀ ਕਹਾਣੀ ਦੱਤ ਗੋਤ ਦੇ ਪਰਿਵਾਰ ਦੇ ਇਰਦ-ਗਿਰਦ ਹੀ ਘੁੰਮਦੀ ਹੈ, ਜੋ ਕਿ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਦੇਸ਼ ਬੰਗਲਾਦੇਸ਼ ਵਿੱਚ ਘੱਟਗਿਣਤੀ ਵਾਲੇ ਹਿੰਦੂ ਪਰਿਵਾਰਾਂ ਵਿੱਚੋਂ ਇੱਕ ਹੈ। ਇਸ ਪਰਿਵਾਰ ਦੇ ਚਾਰ ਜੀਅ ਹਨ, ਸੁਧਾਮਯ, ਪਰਿਵਾਰ ਦਾ ਮੁੱਖੀ। ਕਿਰਨਮਈ ਉਸਦੀ ਪਤਨੀ। ਸੁਰਜਨ ਉਹਨਾਂ ਦਾ ਪੁੱਤਰ ਅਤੇ ਨੀਲਾਂਜਨਾ ਦੱਤ ਉਰਫ ਮਾਇਆ ਉਹਨਾਂ ਦੀ ਲੜਕੀ। ਸੁਧਾਮਯ ਨੇ ਬੰਗਲਾਦੇਸ਼ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਹਨ। ਪਾਕਸਤਾਨ ਤੋਂ ਬੰਗਲਾਦੇਸ਼ ਲੈਣ ਵਿੱਚ ਬੰਗਾਲੀਆਂ ਵੱਲੋਂ ਦਿੱਤੀਆਂ ਤਿੰਨ ਮੀਲੀਅਨ ਬਲੀਆਂ ਵਿੱਚੋਂ ਦੋ ਸੁਧਾਮਯ ਦੇ ਭਰਾਵਾਂ ਅਤੇ ਤਿੰਨ ਸਾਲਿਆਂ ਦੀਆਂ ਜਾਨਾਂ ਦਾ ਯੋਗਦਾਨ ਵੀ ਹੈ। ਇਸ ਦੇ ਬਾਵਜੂਦ ਵੀ ਜ਼ਿੰਦਗੀ ਵਿੱਚ ਪੈਰ-ਪੈਰ ’ਤੇ ਉਸ ਪਰਿਵਾਰ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਪਰਿਵਾਰ ਨੂੰ ਵੀ ਬਾਕੀ ਹੋਰ ਹਿੰਦੂ ਪਰਿਵਾਰਾਂ ਵਾਂਗ ਆਪਣੇ ਜੀਵਨ ਵਿੱਚ ਅਨੇਕਾਂ ਜ਼ੁਲਮ, ਅਨਿਆਏ ਅਤੇ ਧੱਕੇ ਸਹਿਣ ਕਰਨੇ ਪੈਂਦੇ ਹਨ। ਪਰ ਫਿਰ ਵੀ ਉਹ ਜਿਵੇਂ ਕਿਵੇਂ ਉਥੇ ਦਿਨ ਕਟੀ ਕਰੀ ਜਾ ਰਹੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ ਜੋ ਵੀ ਸਮਝੌਤੇ ਕਰਨੇ ਪੈਂਦੇ ਹਨ ਉਹ ਕਰੀ ਜਾ ਰਹੇ ਹਨ। ਮਸਲਨ, ਮਾਇਆ ਨੀਲਾਂਜਨਾ ਦੱਤ ਤੋਂ ਫਿਰੋਜਾ ਬੇਗਮ ਬਣ ਲਈ ਤਿਆਰ ਹੈ। ਸੁਧਾਮਯ 1975 ਤੋਂ ਧੋਤੀ ਲਾਹ ਕੇ ਪੰਜਾਮਾ ਪਹਿਨਣ ਲੱਗ ਪੈਂਦਾ ਹੈ ਤੇ ਕਿਰਨਮਈ ਨੇ 1971 ਤੋਂ ਹਿੰਦੂਤਵ ਦਾ ਸਬੂਤ ਸੁਹਾਗ ਦੀ ਸੰਖਾ ਅਤੇ ਸਿੰਧੂਰ ਪਾਉਣਾ ਛੱਡ ਦਿੱਤਾ ਸੀ, ਆਦਿ।
ਸੁਰਜਨ ਬਹੁਤ ਹੀ ਪੜ੍ਹਿਆ ਲਿਖਿਆ ਹੈ। ਪਰ ਉਸਨੂੰ ਫਿਰ ਵੀ ਹਿੰਦੂ ਹੋਣ ਕਰਕੇ ਨੌਕਰੀ ਨਹੀਂ ਮਿਲਦੀ। ਉਸ ਨਾਲ ਹਰ ਪੜ੍ਹਾਅ ’ਤੇ ਵਿਤਕਰਾ ਕੀਤਾ ਜਾਂਦਾ ਹੈ। ਉਸ ਤੋਂ ਘੱਟਯੋਗਤਾ ਵਾਲੇ ਮੁਸਲਮਾਨ ਅਸਾਨੀ ਨਾਲ ਨੌਕਰੀ ਹਥਿਆ ਜਾਂਦੇ ਹਨ।
ਮੂਲ ਰੂਪ ਵਿੱਚ ਇਹ ਦੰਗਿਆਂ ਦੌਰਾਨ ਦੱਤ ਪਰਿਵਾਰ ਵੱਲੋਂ ਬਿਤਾਏ ਉਨ੍ਹਾਂ ਸਹਿਮ ਭਰੇ ਪਲਾਂ ਦੀ ਹੀ ਦਾਸਤਾਨ ਹੈ ਪਰ ਤਸਲੀਮਾ ਨੇ ਇਸਨੂੰ ਕੁੱਝ ਦਹਿਸ਼ਤਵਾਦੀ ਦਿਨਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਫਲੈਂੱਸ਼ ਬੈਂੱਕ ਦੀ ਵਿਧੀ ਵਰਤ ਕੇ ਪਾਤਰਾਂ ਦੇ ਗੁਜ਼ਰੇ ਜੀਵਨ ਤੋਂ ਵੀ ਜਾਣੂ ਕਰਵਾਇਆ ਹੈ ਤੇ ਇਸਦੇ ਨਾਲ-ਨਾਲ ਹੀ ਨਾਵਲ ਦਾ ਘਟਨਾਕਾਲ 1906 ਮੁਸਲਿਮ ਲੀਗ ਦੇ ਜਨਮ ਵੇਲੇ ਤੱਕ ਪਸਾਰ ਕੇ ਸਮੱਸਿਆ ਦੀਆਂ ਜੜ੍ਹਾਂ ਨੂੰ ਵੀ ਜਾ ਹੱਥ ਪਾਇਆ ਹੈ।
ਬਹੁਤ ਸਾਰੇ ਹਿੰਦੂ ਪਰਿਵਾਰ 1947 ਅਤੇ ਫਿਰ ਬੰਗਲਾਦੇਸ਼ ਬਣੇ ਤੋਂ ਮੁਲਖ ਛੱਡ ਕੇ ਹਿੰਦੁਸਤਾਨ ਵਿੱਚ ਆ ਵਸਦੇ ਸਨ। ਪਰ ਸੁਧਾਮਯ ਦੇ ਪਿਤਾ ਸੁਕੁਮਾਰ ਵਰਗੇ ਕੁੱਝ ਪਰਿਵਾਰ ਉੱਥੇ ਇਹ ਆਖ ਕੇ ਟਿਕੇ ਰਹਿੰਦੇ ਹਨ ਕਿ ਬੰਗਲਾਦੇਸ਼ ਉਹਨਾਂ ਦੀ ਮਾਤਰਭੂਮੀ ਹੈ। ਉਹ ਕਿਉਂ ਛੱਡਣ ਆਪਣੀ ਧਰਤੀ ਅਤੇ ਪੁਰਖਿਆ ਦੀ ਵਿਰਾਸਤ ਨੂੰ? ਸੁਕੁਮਾਰ ਨੂੰ ਜਦੋਂ ਉਜੜ ਕੇ ਜਾ ਰਹੇ ਹਿੰਦੂ ਭਰਾ ਇਹ ਆਖਦੇ ਹਨ ਕਿ, “ਚਲੋ, ਭਾਰਤ ਚੱਲੀਏ। ਇਹ ਮੁਸਲਮਾਨਾਂ ਦਾ ਹੋਮਲੈਂਡ। ਹਿੰਦੂ ਜ਼ਿੰਦਗੀ ਦੀ ਇੱਥੇ ਕੋਈ ਗਰੰਟੀ ਨਹੀਂ।” ਤਾਂ ਅੱਗੋਂ ਸੁਕੁਮਾਰ ਉਨ੍ਹਾਂ ਲੋਕਾਂ ਨੂੰ ਕਾਵਰਡ (ਕਾਇਰ) ਦੇ ਵਿਸ਼ੇਸ਼ਨ ਨਾਲ ਸੰਬੋਧਨ ਕਰਕੇ ਝੱਟ ਜੁਆਬ ਦਿੰਦੇ ਹਨ, “ਗਰੰਟੀ ਤਾਂ ਕਿਤੇ ਵੀ ਨਹੀਂ। ਤੁਸੀਂ ਲੋਕ ਜਾਂਦੇ ਹੋ ਤਾਂ ਜਾਉ। ਮੈਂ ਆਪਣੇ ਪੁਰਖਿਆਂ ਦੀ ਭੂਮੀ ਨੂੰ ਨਹੀਂ ਛੱਡਾਂਗਾ।”
ਸੁਕੁਮਾਰ ਵਾਲੇ ਇਹੀ ਸੰਸਕਾਰ ਅੱਗੋਂ ਉਸਦਾ ਪੁੱਤਰ ਸੁਧਾਮਯ ਅਪਨਾ ਲੈਂਦਾ ਹੈ।1952 ਵਿੱਚ ਜਦੋਂ ਮਹੁੰਮਦ ਅਲੀ ਜਿਨਾਹ ਨੇ ਨਾਹਰਾ ਲਾਇਆ ਕਿ ਉਰਦੂ ਹੀ ਪਾਕਿਸਤਾਨ ਦੀ ਰਾਸ਼ਟਰ ਭਾਸ਼ਾ ਹੋਵੇਗੀ ਤਾਂ ਬੰਗਾਲੀਆਂ ਦਾ ਖੂਨ ਖੌਲ ਉਠੀਆ ਸੀ। ਉਹਨਾਂ ਨੇ ਜੰਗ-ਏੇ-ਆਜ਼ਾਦ ਅਤੇ ਪਾਕਸਤਾਨ ਬਣਨ ਵਿੱਚ ਪਾਏ ਆਪਣੇ ਸ਼ਹਾਦਤਾਂ ਦੇ ਯੋਗਦਾਨ ਬਦਲੇ ਬਣਦਾ ਆਪਣਾ ਹਿੱਸਾ ਮੰਗਿਆ ਸੀ ਤੇ ਬੰਗਾਲੀ ਨੂੰ ਰਾਸ਼ਟਰ ਭਾਸ਼ਾ ਦਾ ਦਰਜ਼ਾ ਦਿਵਾਉਣ ਲਈ ਸੰਘਰਸ਼ ਜਾਰੀ ਕਰ ਦਿੱਤਾ ਸੀ। ਸੁਧਾਮਯ ਉਦੋਂ ਉਨੀ-ਵੀਹ ਵਰ੍ਹਿਆਂ ਦੇ ਜਵਾਨ ਹੋਣ ਕਰਕੇ ਹਰ ਮੋਰਚੇ ਵਿੱਚ ਮੋਹਰੀ ਰਿਹਾ ਸੀ। ਜਲਸਿਆਂ-ਜਲੂਸਾਂ ਵਿੱਚ ਉਹ ਵੱਧ-ਚੜ੍ਹ ਕੇ ਸ਼ਿਰਕਤ ਕਰਦਾ ਰਿਹਾ ਸੀ। ਉਸਨੇ ਵੀ ਬਾਕੀ ਬੰਗਾਲੀਆਂ ਵਾਂਗ ਪੁਲਿਸ ਦਾ ਤਸ਼ੱਦਦ ਆਪਣੇ ਪਿੰਡੇ ਉੱਤੇ ਸਹਿਨ ਕੀਤਾ ਸੀ। ਆਪਣੇ ਸਾਥੀ ਰਫੀਕ, ਸਲੀਮ, ਬਰਕਤ ਤੇ ਜੱਬਾਰ ਨੂੰ ਗੋਲੀ ਲੱਗਣ ਵੇਲੇ ਵੀ ਉਨ੍ਹਾਂ ਦੇ ਮੋਡੇ ਨਾਲ ਮੋਡਾ ਲਾਈ ਖੜ੍ਹਾ ਸੀ।
1969 ਦੇ ਅੰਦੋਲਨ ਵਿੱਚ ਵੀ ਪਿਛੇ ਨਹੀਂ ਸੀ ਰਿਹਾ। ਆਯੂਬ ਖਾਂ ਦੇ ਹੁਕਮ ਤੇ ਪੁਲੀਸ ਨੇ ਫਾਇਰਿੰਗ ਕਰਕੇ ਕੁੱਝ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਸੁਧਾਮਯ ਨੇ ਵੀ ਮੈਮਨ ਸਿੰਘ ਦੀਆਂ ਸੜਕਾਂ ਤੇ ਦੂਜੇ ਬੰਗਾਲੀਆਂ ਵਾਂਗ ਪਾਕਸਤਾਨੀ ਸੈਨਿਕਾਂ ਵਿਰੁੱਧ ਰੋਸ ਮੁਜਾਹਿਰਾ ਕੀਤਾ ਸੀ। 1952 ਭਾਸ਼ਾ ਅੰਦੋਲਨ 1954 ਦੀ ਸੰਯੁਕਤ ਫਰੰਟ ਚੋਣ, 1962 ਸਿੱਖਿਆ ਅੰਦੋਲਨ 1964 ਫੌਜੀ ਰਾਜ ਵਿਰੋਧੀ ਅੰਦੋਲਨ, 1966 ਦੇ ਅੰਦੋਲਨ 1970 ਦੀਆਂ ਚੋਣਾਂ, 1971 ਦਾ ਮੁਕਤੀ ਯੁੱਧ। ਗੱਲ ਕੀ ਬੰਗਲਦੇਸ਼ ਦੀ ਬਿਹਤਰੀ ਵਾਲੀ ਕਿਸੇ ਵੀ ਮੁਹਿੰਮ ਵਿੱਚ ਸੁਧਾਮਯ ਫਾਡੀ ਨਹੀਂ ਸੀ ਰਿਹਾ।
ਵਤਨ ਦੇ ਮੁਸਤੱਕਬਿਲ ਨੂੰ ਸੁਆਰਨ ਲਈ ਜਦੋ-ਜਹਿਦ ਕਰਦਿਆਂ 25 ਮਾਰਚ 1971 ਪਾਕਸਤਾਨੀ ਸੈਨਿਕਾਂ ਨੇ ਸੁਧਾਮਯ ਨੂੰ ਘੇਰ ਲਿਆ ਸੀ। ਗਿਰਫਤਾਰ ਹੋਇਆ ਪੁੱਛ-ਗਿਛ ਵੇਲੇ ਉਹ ਆਪਣੇ ਪਿਤਾ ਦਾ ਨਾਂ ਸੁਕੁਮਾਰ ਦੱਤ ਤੇ ਦਾਦੇ ਦਾ ਜੋਤੀਰਾਮਯ ਦੱਤ ਆਦਿ ਸਭ ਭੁੱਲ ਗਿਆ ਸੀ ਤੇ ਇਥੋਂ ਤੱਕ ਕਿ ਬਚਣ ਲਈ ਉਸਨੇ ਆਪਣਾ ਨਾਮ ਸਿਰਾਜੁਦੀਨ ਹੁਸੈਨ ਦੱਸਿਆ ਸੀ। ਪਾਕਸਤਾਨੀ ਸੈਨਿਕਾਂ ਨੂੰ ਸ਼ੱਕ ਹੋ ਗਿਆ ਸੀ ਤੇ ਉਹਨਾਂ ਨੇ ਉਸਦੀ ਲੂੰਗੀ ਖੁੱਲ੍ਹਵਾ ਲਿੱਤੀ ਸੀ। ਕਈ ਦਿਨ ਸੁਧਾਮਯ ਉੱਤੇ ਟਾਰਚਰ ਸੈਲ ਵਿੱਚ ਅੰਨ੍ਹਾ ਤਸ਼ੱਦਦ ਹੁੰਦਾ ਰਿਹਾ ਸੀ। ਪਾਣੀ ਮੰਗਣ ਉੱਤੇ ਸਿਪਾਹੀ ਸੁਧਾਮਯ ਦੇ ਮੂਹਰੇ ਪਿਸ਼ਾਬ ਕਰਕੇ ਉਸਨੂੰ ਪਿਲਾਉਂਣ ਦੀ ਕੋਸ਼ਿਸ਼ ਕਰਦੇ। ਫਿਰ ਛੱਤ ਵਾਲੇ ਪੱਖੇ ਨਾਲ ਬੰਨ੍ਹ ਕੇ ਕੁੱਟਦੇ ਤੇ ਅੱਧ ਮੋਇਆ ਕਰ ਦਿੰਦੇ। ਇੱਥੇ ਲੱਜਾ ਨਾਵਲ ਵਿੱਚ ਬਿਲਕੁੱਲ ਅਲੇਕਸ ਹੈਲੀ ਦੇ ਨਾਵਲ ROOTS ਵਾਲੀ ਸਥਿਤੀ ਹੁੰਦੀ ਹੈ। ਜਿਵੇਂ ਉਸ ਵਿੱਚ ਹਬਸ਼ੀ ਮੁੰਡੇ ਕੁੰਟਾ-ਕੁੰਟੇ ਨੂੰ ਆਪਣਾ ਨਾਮ ਟੋਬੀ ਨਾ ਕਹਿਣ ਤੇ ਕੋੜੇ ਪੈਂਦੇ ਹਨ। ਉਵੇਂ ਸੁਧਾਮਯ ਨੂੰ ਮੁਸਲਮਾਨ ਬਣਨ ਲਈ ਕਿਹਾ ਜਾਂਦਾ ਹੈ। ਉਹ ਜਬਰੀ ਸਰਕਮਸ਼ਿਸਨ (ਸੁਨੱਤ) ਕਰਕੇ ਮੁਸਲਮਾਨ ਬਣਾਉਣ ਲਈ ਲਿੰਗ ਕੱਟ ਦਿੰਦੇ ਹਨ।- ਬੰਗਲਾਦੇਸ਼ ਆਜ਼ਾਦ ਮੁਲਖ ਬਣੇ ਤੋਂ ਜਖਮੀ ਹੋਇਆ ਸੁਧਾਮਯ ਗ਼ਮਗੀਨ ਪਿਆ ਹੁੰਦਾ ਹੈ ਤੇ ਲੋਕ ਖੁਸ਼ੀ ਵਿੱਚ ਜੈ ਬਾਂਗਲਾ ਆਮਰ ਬਾਂਗਲਾ ਦੇ ਜੈਕਾਰੇ ਲਾ ਰਹੇ ਹੁੰਦੇ ਹਨ।
ਸੁਧਾਮਯ ਦੀ 6 ਸਾਲ ਲੜਕੀ ਮਾਇਆ ਨੂੰ ਕੁੱਝ ਲੋਕ ਚੁੱਕ ਕੇ ਲੈ ਜਾਂਦੇ ਹਨ ਤੇ ਤਿੰਨ ਚਾਰ ਦਿਨ ਬਾਅਦ ਛੱਡ ਕੇ ਜਾਂਦੇ ਹੋਏ ਇਹ ਧਮਕੀ ਦੇ ਜਾਂਦੇ ਹਨ ਕਿ ਉਸਦੀ ਸਲਾਮਤੀ ਲਈ ਸੁਧਾਮਯ ਨੂੰ ਲਗਾਤਾਰ ਪੈਸੇ ਦਿੰਦੇ ਰਹਿਣਾ ਪਵੇਗਾ।
ਉਸ ਤੋਂ ਵੱਧ ਕੇ ਉਹਨਾਂ ਨੂੰ ਗੁਆਂਡੀ ਸ਼ੌਕਤ ਅਲੀ ਤੰਗ ਕਰਦਾ ਹੈ ਜੋ ਕਿ ਉਨ੍ਹਾਂ ਦੇ ਘਰ ਤੇ ਕਬਜ਼ਾ ਕਰਨ ਲਈ ਜਾਅਲੀ ਕਾਗ਼ਜ਼ ਬਣਾਈ ਫਿਰਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਮਜ਼ਬੂਰਨ ਉਨ੍ਹਾਂ ਨੂੰ 10 ਲੱਖ ਦਾ ਮਕਾਨ ਦੋ ਲੱਖ ਵਿੱਚ ਰਈਸੁਦੀਨ ਕੋਲ ਵੇਚਣਾ ਪੈਂਦਾ ਹੈ ਤੇ ਆਪ ਉਹ ਢਾਕੇ ਜਾ ਕੇ ਕਿਰਾਏ ਦੇ ਮਕਾਨਾਂ ਵਿੱਚ ਰੁਲਦੇ ਹਨ।
ਉਥੇ ਦੇ ਮੁਸਲਿਮ ਪਰਿਵਾਰਾਂ ਵਿੱਚ ਹਿੰਦੂਆਂ ਪ੍ਰਤਿ ਐਨੀ ਨਫਰਤ ਹੁੰਦੀ ਹੈ ਕਿ ਬਚਪਨ ਤੋਂ ਹੀ ਉਹਨਾਂ ਦੇ ਬੱਚੇ ਹਿੰਦੂ ਬੱਚਿਆਂ ਨਾਲ ਦੁਰ-ਵਿਹਾਰ ਕਰਨ ਲੱਗ ਜਾਂਦੇ ਹਨ ਤੇ ਉਨ੍ਹਾਂ ਨੂੰ ਅਛੂਤ ਸਮਝਦੇ ਹਨ। ਇਸ ਤੱਥ ਦਾ ਲੱਜਾ ਨਾਵਲ ਦੇ ਸਫਾ 25 ਉੱਤੇ ਤਸਲੀਮਾ ਇੱਕ ਘਟਨਾ ਰਾਹੀਂ ਬਹੁਤ ਵਧੀਆ ਵਰਣਨ ਕਰਦੀ ਹੈ, “He had had an massive argument with boy named Khaled. When this argument had reached its peak the boys had abused each other with the worst obscenities they could summon up. It was then that Khaled had angrily refereed to him as a Hindu. Suranjan was sure that the word Hindu was a derogatory as swine or dog.”
ਸੁਰਜਨ ਤੀਜੀ ਚੌਥੀ ਜਮਾਤ ਵਿੱਚ ਪੜ੍ਹਦਾ ਹੁੰਦਾ ਹੈ ਤਾਂ ਉਸਦਾ ਖਾਲਿਦ ਨਾਮੀ ਇੱਕ ਮੁਸਲਮਾਨ ਸਹਿਪਾਠੀ ਨਾਲ ਝਗੜਾ ਹੋ ਜਾਂਦਾ ਹੈ। ਖਾਲਿਦ ਉਸਨੂੰ ਗਾਲ ਕੱਢਦਾ ਹੈ, ਤੂੰ ਕੁੱਤਾ। ਅੱਗੋਂ ਸੁਰਜਨ ਉਹਨੂੰ ਉਹੀ ਗਾਲ ਕੱਢਦਾ ਹੈ, ਤੂੰ ਕੁੱਤਾ। ਖਾਲਿਦ ਫੇਰ ਉਹਨੂੰ, ਹਰਾਮਜ਼ਾਦਾ ਆਖਦਾ ਹੈ ਤਾਂ ਸੁਰਜਨ ਉਸਨੂੰ, ਹਰਾਮਜ਼ਾਦਾ ਆਖ ਕੇ ਮੋੜਾ ਦਿੰਦਾ ਹੈ। ਇਸ ਤੋਂ ਖਾਲਿਦ ਹੋਰ ਖਿੱਝ ਜਾਂਦਾ ਹੈ ਤੇ ਚੀਖ ਕੇ ਸੁਰਜਨ ਨੂੰ ਆਖਦਾ ਹੈ, ਤੂੰ ਹਿੰਦੂ। ਸੁਰਜਨ ਤੁਰੰਤ ਉਸਨੂੰ ਉੱਤਰ ਦਿੰਦਾ ਹੈ, ਤੂੰ ਹਿੰਦੂ। ਦੇਖੋ ਇਸ ਛੋਟੀ ਜਿਹੀ ਘਟਨਾ ਨਾਲ ਹੀ ਤਸਲੀਮਾ ਕਿੱਡਾ ਵੱਡਾ ਅਤੇ ਕਰੂਰ ਯਥਾਰਥ ਪਾਠਕ ਦੇ ਸਨਮੁੱਖ ਰੱਖ ਦਿੰਦੀ ਹੈ। ਉਹ ਬੱਚੇ ਐਨੇ ਭੋਲੇ ਅਤੇ ਨਾਸਮਝ ਹਨ ਕਿ ਉਹਨਾਂ ਨੂੰ ਤਾਂ ਹਿੰਦੂ ਜਾਂ ਮੁਸਲਮਾਨ ਜਿਹੇ ਸ਼ਬਦਾਂ ਦੇ ਅਰਥਾਂ ਦਾ ਵੀ ਗਿਆਨ ਨਹੀਂ ਹੈ। ਉਨ੍ਹਾਂ ਦੇ ਕੋਰੇ ਕਾਗ਼ਜ਼ ਜਿਹੇ ਬਾਲ ਮਨਾਂ ਉੱਤੇ ਫਿਰਕਾਪ੍ਰਸਤੀ ਦੇ ਹਰਫ ਉੱਕਰ ਦਿੱਤੇ ਜਾਂਦੇ ਹਨ। ਬਚਪਨ ਵਿੱਚ ਉਨ੍ਹਾਂ ਬੱਚਿਆਂ ਦੇ ਅੰਦਰ ਬੀਜਿਆ ਹੋਇਆ ਇਹ ਨਫਰਤ ਦਾ ਬੀਅ ਹੀ ਪੁੰਗਰ ਕੇ ਵੱਡੇ ਹੋਇਆਂ ਦੇ ਉਹਨਾਂ ਦੇ ਅੰਦਰ ਰੁੱਖ ਬਣ ਜਾਂਦਾ ਹੈ।
ਦੂਜਾ ਪੱਖ ਇਸ ਉਪਰੋਕਤ ਘਟਨਾ ਦਾ ਇਹ ਉਭਰਦਾ ਹੈ ਕਿ ਮੁਸਲਿਮ ਕੱਟੜਪੰਥੀਆਂ ਵੱਲੋਂ ਹਿੰਦੂ ਨਾਗਰਿਕਾਂ ਨਾਲ ਨਿਹਾਇਤ ਹੀ ਘਟੀਆ ਸਲੂਕ ਕਰਕੇ ਉਹਨਾਂ ਦੇ ਨੱਕ ਵਿੱਚ ਇਸ ਕਦਰ ਤੱਕ ਦਮ ਲਿਆਂਦਾ ਜਾਂਦਾ ਹੈ ਕਿ ਉਹਨਾਂ ਦੇ ਮਜ਼ਹਬ ਦਾ ਨਾਮ ਹਿੰਦੂ ਸ਼ਬਦ ਹੀ ਉਹਨਾਂ ਲਈ ਕੁੱਤਾ ਅਤੇ ਹਰਾਮਜ਼ਾਦਾ ਜਿਹੀ ਇੱਕ ਗਾਲ ਬਣ ਕੇ ਰਹਿ ਜਾਂਦਾ ਹੈ।
ਅੱਗੇ ਚੱਲ ਕੇ ਬੇਸ਼ੁਮਾਰ ਹੋਰ ਘਟਨਾਵਾਂ ਉਪਕਹਾਣੀਆਂ ਦੇ ਜ਼ਰੀਏ ਉਜਾਗਰ ਹੁੰਦੀਆਂ ਹਨ ਜਿਵੇਂ ਕਿ ਫਾਰੂਕ ਨਾਮ ਦਾ ਇੱਕ ਹੋਰ ਮੁੰਡਾ ਸੁਰਜਨ ਨੂੰ ਧੋਖੇ ਨਾਲ ਗਾਂ ਦਾ ਮਾਸ ਖੁਆ ਦਿੰਦਾ ਹੈ ਤੇ ਫਿਰ ਰੌਲਾ ਪਾਉਣ ਲੱਗ ਜਾਂਦਾ ਹੈ, “ਹਿੰਦੂ ਹਿੰਦੂ ਤੁਸਲੀ ਪੱਤਾ, ਹਿੰਦੂ ਖਾਂਦਾ ਗਾਂ ਦਾ ਮੱਥਾ।”
ਮਾਇਆ ਨੂੰ ਸਕੂਲ ਵਿੱਚ ਅਕਸਰ ਹਿੰਦੂ ਹਿੰਦੂ ਆਖ ਕੇ ਛੇੜਿਆ ਜਾਂਦਾ ਹੈ ਤੇ ਇਸਲਾਮ ਦੀ ਪੜਾਈ ਵੇਲੇ ਅਧਿਆਪਕ ਕਲਾਸ ਤੋਂ ਬਾਹਰ ਕੱਢ ਕੇ ਖੜ੍ਹੀ ਕਰ ਦਿੰਦੇ ਹਨ। ਅਕਸਰ ਉਨ੍ਹਾਂ ਨੂੰ ਮਲਾਊਨ (ਨੀਚ ) ਆਦਿਕ ਫਿਕਰੇ ਕਸੇ ਜਾਂਦੇ ਹਨ।
ਬਾਕੀ ਬੱਚੇ ਹਮੇਸ਼ਾਂ ਉਨ੍ਹਾਂ ਨੂੰ ਛੇੜਦੇ ਅਤੇ ਚੁੰਡੀਆਂ ਵੱਢ ਕੇ ਤੰਗ ਕਰਦੇ ਹਨ। ਸਰੁਜਨ ਦੀ ਪੈਂਟ ਵਿੱਚ ਤਿਲਚੱਟਾ(ਕਾਕਰੋਚ) ਮਾਰ ਕੇ ਪਾਉਂਦੇ ਹਨ। ਉਸਦਾ ਮਜ਼ਾਕ ਉਡਾਉਂਦੇ ਹਨ। ਇਸ ਪ੍ਰਕਾਰ ਹੋਰ ਬਹੁਤ ਸਾਰੇ ਛੋਟੇ ਛੋਟੇ ਵੇਰਵੇ ਹਨ ਜਿਨ੍ਹਾਂ ਤੋਂ ਹਿੰਦੂ ਨਾਗਰਿਕਾਂ ਦੀ ਬੰਗਲਾਦੇਸ਼ ਵਿੱਚ ਹੋਈ ਜਾਂ ਹੁੰਦੀ ਦੁਰ-ਦਸ਼ਾ ਦੇ ਸੰਕੇਤ ਮਿਲਦੇ ਹਨ।
ਮਾਇਆ ਜਹਾਂਗੀਰ ਨਾਮ ਦੇ ਇੱਕ ਮੁਸਲਮਾਨ ਮੁੰਡੇ ਨੂੰ ਪਿਆਰ ਕਰਦੀ ਹੁੰਦੀ ਹੈ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੁੰਦੀ ਹੈ। ਪਰ ਜਹਾਂਗੀਰ ਵਿਦੇਸ਼ ਜਾਣ ਦਾ ਬਹਾਨਾ ਲਾ ਕੇ ਉਸਨੂੰ ਕੋਈ ਲੜ੍ਹ ਸਿਰਾ ਨਹੀਂ ਫੜਾਉਂਦਾ।
6 ਜੂਨ 1992 ਵਿੱਚ ਆਯੋਧਿਆ (ਯੂ ਪੀ) ਵਿਖੇ ਇੱਕ ਅਹਿਮ ਘਟਨਾ ਘਟਦੀ ਹੈ। ਰਾਮ ਮੰਦਰ ਦੀ ਉਸਾਰੀ ਲਈ ਬਾਬਰੀ ਮਸਜਿਦ ਨੂੰ ਢਾਇਆ ਜਾਂਦਾ ਹੈ। ਭਾਵੇਂ ਕਿ ਇਹ ਘਟਨਾ ਭਾਰਤ ਵਿੱਚ ਘਟਦੀ ਹੈ ਪਰ ਇਸਦੇ ਪ੍ਰਕੋਪ ਨਾਲ ਸਾਰੀ ਦੁਨੀਆਂ ਪ੍ਰਭਾਵਿਤ ਹੁੰਦੀ ਹੈ। ਸੰਸਾਰ ਵਿੱਚ ਜਿੱਥੇ ਕਿਤੇ ਵੀ ਮੁਸਲਿਮ ਬਹੁਗਿਣਤੀ ਵਸਦੀ ਹੈ, ਉਹ ਹਿੰਦੂਆਂ ਤੇ ਅਤਿਆਚਾਰ ਕਰਦੇ ਹਨ। ਉਹਨਾਂ ਦੇ ਕਾਰੋਬਾਰ ਨਸ਼ਟ ਕਰਦੇ ਹਨ। ਮਕਾਨਾਂ ਅਤੇ ਦੁਕਾਨਾਂ ਨੂੰ ਅੱਗਾਂ ਲਾਉਂਦੇ ਹਨ। ਕਤਲੋ-ਗਾਰਤ, ਲੁੱਟ ਮਾਰ ਹੁੰਦੀ ਹੈ। ਔਰਤਾਂ ਦੀ ਬੇਪੱਤੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੀ ਦੱਤ ਪਰਿਵਾਰ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਦੰਗਿਆਂ ਵਾਲੇ ਚੰਦ ਕੁ ਦਿਨਾਂ ਵਿੱਚ ਉਹ ਪਰਿਵਾਰ ਕਿਨ੍ਹਾਂ-ਕਿਨ੍ਹਾਂ ਪ੍ਰਸਥਿਤੀਆਂ ਵਿੱਚੋਂ ਲੰਘਦਾ ਹੈ ਤੇ ਉਹਨਾਂ ਦੀ ਮਾਨਸਿਕ ਅਵੱਸਥਾ ਕੀ ਹੁੰਦੀ ਹੈ? ਇਸਨੂੰ ਬਹੁਤ ਹੀ ਸੂਝ, ਸਮਝ ਅਤੇ ਕਲਾ ਨਾਲ ਇਸ ਨਾਵਲ ਵਿੱਚ ਗੁੰਦਿਆਂ ਗਿਆ ਹੈ। ਸੁਧਾਮਯ ਦੀ ਇੱਕੀ ਵਰ੍ਹਿਆਂ ਦੀ ਭਰ ਜਵਾਨ ਕੁੜੀ ਮਾਇਆ ਨੂੰ ਦੰਗਾਕਾਰੀ ਸ਼ਰੇਆਮ ਘਰੋਂ ਚੁੱਕ ਕੇ ਲੈ ਜਾਂਦੇ ਹਨ ਤੇ ਮਗਰੋਂ ਉਸਦਾ ਕੁੱਝ ਪਤਾ ਨਹੀਂ ਚਲਦਾ। ਮਾਇਆ ਦੇ ਅਪਹਰਨ ਵੇਲੇ ਕਿਰਨਮਈ ਗਲੀ-ਮੁਹੱਲੇ ਵਾਲਿਆਂ ਨੂੰ ਮਦਦ ਲਈ ਪੁਕਾਰਦੀ ਹੈ ਪਰ ਸਭ ਬੁੱਤੇ ਬਣੇ ਖੜ੍ਹੇ ਰਹਿੰਦੇ ਹਨ ਤੇ ਕੋਈ ਵੀ ਉਸਦੀ ਮਦਦ ਲਈ ਨਹੀਂ ਬਹੁੜਦਾ। ਇਥੋਂ ਤੱਕ ਕਿ ਉਹ ਲੋਕ ਵੀ ਅੱਖਾਂ ਮੀਚ ਲੈਂਦੇ ਹਨ ਤੇ ਕੁੱਝ ਨਹੀਂ ਕਰਦੇ ਜਿਨ੍ਹਾਂ ਦਾ ਸੁਧਾਮਯ ਨੇ ਕਦੇ ਮੁਫਤ ਇਲਾਜ਼ ਕੀਤਾ ਹੁੰਦਾ ਹੈ, ਕਿਉਂਕਿ ਸੁਧਾਮਯ ਖੁਦ ਪੇਸ਼ੇ ਵਜੋਂ ਇੱਕ ਡਾਕਟਰ ਹੁੰਦੇ ਹਨ।
ਸੁਰਜਨ ਦੀ ਵੀ ਮੁਸਲਿਮ ਕੁੜੀ ਪਰਵੀਨ ਨਾਲ ਅਸ਼ਨਾਈ ਹੁੰਦੀ ਹੈ। ਪਰਵੀਨ ਦੇ ਘਰ ਵਾਲੇ ਸੁਰਜਨ ਨੂੰ ਮਸੁਲਿਮ ਬਣ ਲਈ ਆਖਦੇ ਹਨ। ਜਦੋਂ ਆਪਣਾ ਧਰਮ ਛੱਡਣ ਲਈ ਨਹੀਂ ਮੰਨਦਾ ਤਾਂ ਉਹ ਪਰਵੀਨ ਦੀ ਕਿਸੇ ਬਿਜਨੈਸਮੈਨ ਨਾਲ ਸ਼ਾਦੀ ਕਰ ਦਿੰਦੇ ਹਨ। ਸੁਰਜਨ ਨੂੰ ਪਰਵੀਨ ਦੀ ਬੇਵਫਾਈ ਨਾਲ ਕਾਫ਼ੀ ਦੁੱਖ ਪਹੁੰਚਦਾ ਹੈ ਕਿਉਂਕਿ ਕਦੇ ਪਰਵੀਨ ਆਉਂਦੀ ਹੀ ਉਹਦੇ ਉੱਤੇ ਡਿੱਗ ਪੈਂਦੀ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ, ਤਮੀ ਅਮਾਰ ਸਭੋ ਕੁਛੋ। ਅਮੀ ਤਮਾਕੋ ਬਾਲੋ ਬਾਸ਼ੀ। (ਮੈਂ ਤੇਰੇ ਬਿਨਾਂ ਮਰ ਜਾਉਂਗੀ। ਤੂੰ ਮੇਰਾ ਸਭ ਕੁੱਝ ਹੈਂ। ਮੈਨੂੰ ਤੈਨੂੰ ਬੇਪਨਾਹ ਮੁਹੱਬਤ ਕਰਦੀ ਹਾਂ। ਸੁਰਜਨ ਨੂੰ ਉਸਦੇ ਚੁੱਪਚਾਪ ਨਿਕਾਹ ਕਰਵਾ ਲੈਣ ਤੇ ਹੈਰਤ ਹੁੰਦੀ ਹੈ। ਕੁੱਝ ਅਰਸੇ ਬਾਅਦ ਪਰਵੀਨ ਦਾ ਵਿਆਹ ਅਸਫਲ ਹੋ ਜਾਂਦਾ ਹੈ। ਇਸ ਦੇ ਦਰਮਿਆਨ ਸੁਰਜਨ ਰਤਨਾ ਨਾਮ ਦੀ ਇੱਕ ਹਿੰਦੂ ਕੰਨਿਆ ਦੇ ਸੰਪਰਕ ਵਿੱਚ ਆ ਜਾਂਦਾ ਹੈ ਤੇ ਇੱਕ ਦਿਨ ਰਤਨਾ ਵੀ ਹਿਮਾਯੂ ਨਾਮੀ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਹੈ। ਸੁਰਜਨ ਇਸ ਹਾਦਸੇ ਨਾਲ ਟੁੱਟ ਜਾਂਦਾ ਹੈ ਤੇ ਇਸ ਮੁਕਾਮ ਤੱਕ ਪਹੁੰਚ ਕੇ ਉਹ ਵੀ ਕਮਿਊਨਲ(ਫਿਰਕੂ) ਹੋ ਜਾਂਦਾ ਹੈ। ਉਸ ਸੋਚਦਾ ਹੈ ਕਿ ਬੰਗਲਾਦੇਸ਼ ਵਿੱਚ ਦੋ ਕਰੋੜ ਹਿੰਦੂ ਹਨ। ਸਾਰੇ ਇਕੱਠੇ ਹੋ ਜਾਣ ਤੇ ਮਸੀਤਾਂ ਨੂੰ ਤੋੜਣ ਅਤੇ ਉਥੇ ਉਵੇਂ ਪਿਸ਼ਾਬ ਕਰਨ ਜਿਵੇਂ ਮੁਸਲਮਾਨ ਉਨ੍ਹਾਂ ਦੇ ਖੰਡਰਾਤ ਬਣੇ ਮੰਦਰ ਵਿੱਚ ਕਰਦੇ ਹਨ। ਉਸਦੀ ਜ਼ਿਹਨੀਅਤ ਵਿੱਚ ਮੁਕੱਮਲ ਪਰਿਵਰਤਨ ਆ ਜਾਂਦਾ ਹੈ ਤੇ ਉਹ ਵੀ ਵਹਿਸ਼ੀ ਬਣ ਜਾਂਦਾ ਹੈ। ਉਹ ਬਾਰ ਕੌਂਸਲ ਦੇ ਇਲਾਕੇ ਵਿੱਚ ਸ਼ਮੀਮਾ ਨਾਮ ਦੀ ਵੇਸਵਾ ਕੋਲ ਜਾ ਕੇ ਉਸਦਾ ਅਤੇ ਉਸਦੇ ਪਿਤਾ ਦਾ ਨਾਮ ਪੁੱਛਦਾ ਹੈ। ਜਦੋਂ ਵੇਸਵਾ ਆਪਣਾ ਨਾਮ ਸ਼ਮੀਮਾ ਬੇਗਮ ਅਤੇ ਆਪਣੇ ਪਿਉ ਦਾ ਅਬਦੁੱਲ ਜਲੀਲ ਦੱਸਦੀ ਹੈ ਤਾਂ ਸੁਰਜਨ ਨੂੰ ਚਾਅ ਚੜ੍ਹ ਜਾਂਦਾ ਹੈ। ਉਹ ਉਸ ਨਾਲ ਬਿਨਾਂ ਭਾਅ ਤੈਅ ਕੀਤਿਆਂ ਉਸਨੂੰ ਆਪਣੇ ਘਰ ਲਿਆ ਕੇ ਉਸ ਨਾਲ ਬੜ੍ਹੇ ਖੂਨਖਾਰ ਢੰਗ ਅਤੇ ਦਰਿੰਦਗੀ ਨਾਲ ਬਲਾਤਕਾਰ ਕਰਦਾ ਹੈ। ਸੁਰਜਨ ਸ਼ਮੀਮਾ ਦੇ ਕੱਪੜੇ ਫਾੜ੍ਹਦਾ ਹੈ। ਉਸਦੇ ਨਿਤੰਬਾਂ ਨੂੰ ਨੋਚਦਾ ਹੈ। ਉਸਦੀ ਛਾਤੀ ਤੇ ਬੇਰਹਿਮੀ ਨਾਲ ਦੰਦੀਆਂ ਵੱਢਦਾ ਹੈ। ਉਸਨੂੰ ਜ਼ਾਲਮਾਨਾ ਤਰੀਕੇ ਨਾਲ ਮਸਲਦਾ, ਮਧੋਲਦਾ ਅਤੇ ਖੇਹ-ਖਰਾਬ ਕਰਕੇ ਭੋਗਦਾ ਹੈ। ਸੁਰਜਨ ਦੀ ਕੈਫੀਅਤ ਅਤੇ ਇਸ ਪ੍ਰਕਾਰ ਦੀ ਪ੍ਰਵਿਰਤੀ ਤੋਂ ਉਸਦੀ ਮਾਨਸਿਕ ਅਵਸਥਾ ਅਤੇ ਉਸ ਉੱਪਰ ਹੋਏ ਮੈਂਟਲਟਾਰਚਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਉਸਨੂੰ ਇਸ ਕਿਰਿਆ ਦੌਰਾਨ ਇੰਝ ਲੱਗ ਰਿਹਾ ਹੁੰਦਾ ਹੈ ਕਿ ਉਹ ਤਮਾਮ ਹਿੰਦੂ ਔਰਤਾਂ ਦੀ ਲੁੱਟੀ ਗਈ ਇੱਜ਼ਤ ਦਾ ਬਦਲਾ ਲੈ ਰਿਹਾ ਹੋਵੇ। ਜ਼ਬਰ-ਜਿਨਾਹ ਕਰਕੇ ਉਸਨੂੰ ਬੇਪਨਾਹ ਸਕੂਨ ਮਿਲਦਾ ਹੈ। ਉਹ ਖੁਸ਼ੀ ਦਾ ਮਾਰਾ ਗਾਉਂਦਾ ਹੈ, ਪ੍ਰਥਮ ਬਾਂਗਲਾ ਦੇਸ਼ ਮੇਰਾ , ਸ਼ੇਸ਼ ਬਾਂਗਲਾ ਦੇਸ਼, ਜੀਵਨ ਬਾਂਗਲਾ ਦੇਸ਼ ਮੇਰਾ, ਮਰਣ ਬਾਂਗਲਾ ਦੇਸ਼। ਉਸ ਤੋਂ ਮਗਰੋਂ ਦਸ ਰੁਪਏ ਮਿਹਨਤਾਨਾ ਲੈ ਕੇ ਜਾਂਦੀ ਹੋਈ ਸ਼ਮੀਮਾ ਸੁਰਜਨ ਦੇ ਅਨੋਖੇ ਵਰਤਾਉ ਬਾਰੇ ਹੈਰਾਨੀ ਨਾਲ ਸੋਚਦੀ ਹੈ ਕਿਉਂਕਿ ਉਸ ਲਈ ਸੰਭੋਗ ਅਤੇ ਬਲਾਤਕਾਰ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ।
ਬਲਾਤਕਾਰੀ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ। ਵਿਰੋਧੀ ਤੋਂ ਬਦਲਾ ਲੈਣ ਅਤੇ ਆਪਣੀ ਹਵਸ ਪੂਰੀ ਕਰਨ ਲਈ ਉਹ ਔਰਤ ਨੂੰ ਹੀ ਆਪਣੇ ਇਸ ਇਰਾਦੇ ਦਾ ਸ਼ਿਕਾਰ ਬਣਾਉਂਦੇ ਹਨ।
ਕੱਟੜਵਾਦੀਆਂ ਵੱਲੋਂ ਨਾਅਰੇ ਲਾਏ ਜਾਂਦੇ ਹਨ, ਹਿੰਦੂਓ ਜੇ ਜੀਣਾ ਚਾਹੋ ਬਾਂਗਲਾ ਛੱਡ ਕੇ ਭਾਰਤ ਜਾਉ।
ਅੰਤ ਟੁੱਟ ਕੇ ਸੁਧਾਮਯ ਵੀ ਬਾਕੀ ਦੇ ਹਿੰਦੂਆਂ ਵਾਂਗ ਭਾਰਤ ਆਉਣ ਲਈ ਮਜ਼ਬੂਰ ਹੋ ਜਾਂਦੇ ਹਨ। ਜਦੋਂ ਸੁਧਾਮਯ ਆਪਣੇ ਪਰਿਵਾਰ ਨੂੰ ਥੱਕ-ਹਾਰ ਕੇ ਇੰਡੀਆ ਜਾਣ ਲਈ ਕਹਿੰਦਾ ਹੈ ਤਾਂ; ਆਉ ਹਿੰਦੁਸਤਾਨ ਚੱਲੀਏ ਕਹਿਣ ਵਿੱਚ ਉਸਨੂੰ ਲੱਜਾ ਆਉਂਦੀ ਹੈ।
ਇਸ ਨਾਵਲ ਵਿੱਚ ਇੱਕ ਐਸੀ ਅਤਿ ਵਿਸਫੋਟਕ ਸਥਿਤੀ ਆਉਂਦੀ ਹੈ ਜਿਸਦੇ ਉਲੇਖ ਨੂੰ ਪੜ੍ਹ ਕੇ ਪਾਠਕ ਦਾ ਸੀਨਾ ਦਹਿਲ ਜਾਂਦਾ ਹੈ। ਇਸ ਘਟਨਾ ਵਿੱਚ ਸੁਧਾਮਯ ਤੇ ਕਿਰਨਮਈ ਰਾਤ ਨੂੰ ਲੇਟੇ ਹੋਏ ਹੁੰਦੇ ਹਨ। ਉਹ ਕਿਰਨਮਈ ਅੰਦਰ ਮਘਦੀ ਮੱਠੀ-ਮੱਠੀ ਸੈਕਸ ਭੁੱਖ ਨੂੰ ਤਾੜਦਾ ਹੈ। ਕਿਰਨਮਈ ਉਸਲਵੱਟੇ ਲੈਂਦੀ ਹੈ। ਸੁਧਾਮਯ ਵੀ ਮਚਲਦਾ ਹੈ। ਪਰ ਲਾਚਾਰ ਹੈ। ਕੁੱਝ ਨਹੀਂ ਕਰ ਸਕਦਾ। ਜਦੋਂ ਉਹ ਕਿਰਨਮਈ ਅੰਦਰ ਸੁਲਘਦੀ ਕਾਮ ਦੀ ਅੱਗ ਨੂੰ ਦੇਖ ਕੇ ਆਖਦਾ ਹੈ ਕਿ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈ ਅਰਥਾਤ ਆਪਣੀ ਵਾਸਨਾ ਕਿਸੇ ਹੋਰ ਨਾਲ ਜਾ ਕੇ ਪੂਰੀ ਕਰ ਲੈ। ਇਹ ਕੁੱਝ ਬਿਆਨ ਕਰਨ ਬਾਅਦ ਤਸਲੀਮਾ ਇਸ ਪਿਛੇ ਛੁੱਪੇ ਰਹੱਸ ਨੂੰ ਅਗਰਭੂਮੀ ਤੇ ਲਿਆ ਕੇ ਦੱਸਦੀ ਹੈ ਕਿ ਜਨੂੰਨੀਆਂ ਦਾ ਅਤਿਆਚਾਰ ਹੱਦਾਂ ਤੋੜ ਕੇ ਐਨਾ ਲੰਘ ਚੁੱਕਿਆ ਹੁੰਦਾ ਹੈ ਕਿ ਉਹਨਾਂ ਨੇ ਮਰਦਾਂ ਦੇ ਲਿੰਗ ਕੱਟ ਕੇ ਉਨ੍ਹਾਂ ਦਾ ਜੀਵਨ ਮਰਿਆ ਨਾਲੋਂ ਵੀ ਬਦਤਰ ਬਣਾ ਦਿੱਤਾ ਹੁੰਦਾ ਹੈ। ਜਰ੍ਹਾਂ ਸੋਚੋ ਕਿ ਕੀ ਇਸ ਤੋਂ ਵੱਡੀ ਲਾਹਨਤ, ਗਾਲ ਜਾਂ ਸ਼ਰਮਨਾਕ ਚੀਜ਼ ਵੀ ਕੋਈ ਹੋ ਸਕਦੀ ਹੈ ਕਿ ਮਰਦ ਆਪਣੀ ਇਸਤਰੀ ਨੂੰ ਖੁਦ ਕਹੇ ਕਿ ਜਾਹ ਕਿਸੇ ਹੋਰ ਨਾਲ ਸੰਭੋਗ ਕਰ ਲੈ? ਇਉਂ ਇਸ ਨਾਵਲ ਵਿੱਚ ਨਾਵਲਕਾਰਾ ਜਗ੍ਹਾ-ਜਗ੍ਹਾ ਪਾਠਕ ਦੇ ਰੌਂਗਟੇ ਖੜ੍ਹੇ ਕਰਕੇ ਰੱਖ ਦਿੰਦੀ ਹੈ।
ਤਸਲੀਮਾ ਨੇ ਇਸ ਨਾਵਲ ਰਾਹੀਂ ਨਾਵਲ ਦੇ ਪਹਿਲਾਂ ਤੋਂ ਬਣੇ ਆ ਰਹੇ ਵਿਧਾ-ਵਿਧਾਨ ਅਤੇ ਮਾਡਲ ਨੂੰ ਵੀ ਤੋੜਿਆ ਹੈ ਅਤੇ ਉਸਦੀ ਥਾਂ ਨਵਾਂ ਸਿਰਜਿਆ ਹੈ। ਉਸਨੇ ਅਨੇਕਾਂ ਹੀ ਨਵੇਂ ਕਲਾਤਮਿਕ ਤਜ਼ਰਬੇ ਕੀਤੇ ਹਨ। ਪ੍ਰੈਸ ਅੰਕੜੇ ਦੇ ਕੇ ਇਸਨੂੰ ਗਾਲਪਨਿਕ ਦੀ ਬਜਾਏ ਯਥਾਰਥਵਾਦੀ ਰੂਪ ਵੀ ਬਖਸ਼ ਦਿੱਤਾ ਹੈ। ਇਸ ਨਾਵਲ ਵਿੱਚ ਦਰਜ਼ ਵੇਰਵਿਆਂ ਨੂੰ ਪੜ੍ਹ ਕੇ ਭਵਿੱਖ ਵਿੱਚ ਅਗਰ ਕੋਈ ਚਿੰਤਕ ਇਸ ਇਤਿਹਾਸਕ ਘਟਨਾ ਬਾਰੇ ਅਧਿਐਨ ਦਾ ਇਛੁਕ ਹੋਵੇਗਾ ਤਾਂ ਉਸ ਲਈ ਖੋਜ ਕਾਰਜ਼ ਵਿੱਚ ਤਸਲੀਮਾ ਨੇ ਬੜ੍ਹੀ ਸੌਖ ਕਰ ਦਿੱਤੀ ਹੈ।
ਲੱਜਾ ਮੂਲਵਾਦੀਆਂ ਦੀਆਂ ਜ਼ਿਆਦਤੀਆਂ ਦੀ ਵਾਰਤਾ ਹੈ। ਕੱਟੜਪੰਥੀਆਂ ਦੀਆਂ ਮਨਮਾਨੀਆਂ ਅਤੇ ਉਨ੍ਹਾਂ ਵੱਲੋਂ ਮਚਾਈ ਗਈ ਹਨੇਰ ਗਰਦੀ ਦੀ ਕਹਾਣੀ ਹੈ। ਧਰਮ ਦੀ ਆੜ ਵਿੱਚ ਹੋ ਰਹੇ ਅਧਰਮੀ ਕਾਰਜ਼ਾਂ ਨੂੰ ਲਾਹਨਤਾਂ ਪਾ ਕੇ ਤਸਲੀਮਾ ਨੇ ਲੱਜਾ ਨਾਵਲ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਬੌਸਨੀਆ ਅਤੇ ਹਾਰਜੇਗੋਵੀਨੀਆ ਦੀ ਘਟਨਾ ਲਈ ਬੰਗਲਾਦੇਸ਼ ਦਾ ਕੋਈ ਇਸਾਈ ਸ਼ਹਿਰੀ ਇਲਜ਼ਾਮ ਦਾ ਹੱਕਦਾਰ ਨਹੀਂ। ਉਵੇਂ ਭਾਰਤ ਦੀ ਦੁਰਘਟਨਾ ਲਈ ਵੀ ਬੰਗਲਾਦੇਸ਼ ਦੇ ਹਿੰਦੂ ਜਿੰਮੇਵਾਰ ਨਹੀਂ ਹਨ।
ਇਸ ਨਾਵਲ ਵਿੱਚ ਉਹ ਸਿਆਸਦਾਨਾਂ ਨੂੰ ਬੜ੍ਹੇ ਗੁੱਝੇ ਢੰਗ ਨਾਲ ਨੰਗਾ ਕਰਦੀ ਹੈ, ਮਿਸਾਲ ਦੇ ਤੌਰ ਤੇ ਲਾਰਡ ਮਾਉਂਟਬੈਟਨ ਵਲੋਂ ਪੰਜਾਬ ਅਤੇ ਬੰਗਾਲ ਸੂਬਿਆਂ ਵੰਡ ਦੇ ਸੰਦਰਭ ਵਿੱਚ ਮਸ਼ਵਰਾ ਕਰਨ ਤੇ ਜਿਨਾਹ ਦਾ ਇਹ ਕਹਿਣਾ ਕਿ “A man is Punjabi or Bengali before he is Hindu or Muslim. They share a common history, language, culture and economy. You must divide them. you will cause endless bloodshed and trouble.” ਅਤੇ ਬਾਬਰੀ ਮਸਜਿਦ ਕਾਂਡ ਵੇਲੇ ਚੋਟੀ ਦੇ ਅੱਠਾਂ ਨੇਤਾਵਾਂ ਦੇ ਚੁੱਪਚਪੀਤੇ ਗਿਰਫਤਾਰੀ ਦੇ ਕੇ ਅਰਾਮ ਨਾਲ ਜੇਲਾਂ ਵਿੱਚ ਬਹਿਣਾ ਤੇ ਬਾਹਰ ਹੋ ਰਹੇ ਖੂਨ-ਖਰਾਬੇ ਤੋਂ ਨਿਰਲੇਪ ਰਹਿਣ ਦਾ ਵਰਣਨ ਆਦਿ ਅਨੇਕਾਂ ਟਿਪਣੀ ਹਨ। ਇਥੇ ਉਹ ਪਾਤਰ ਵਿੱਚ ਦੀ ਲੁਪਤ ਰੂਪ ਵਿੱਚ ਇੱਕ ਪ੍ਰਸ਼ਨ ਕਰਕੇ ਉਸਨੂੰ ਬੜ੍ਹੀ ਚਲਾਕੀ ਨਾਲ ਹਾਈਲਾਈਟ ਕਰ ਜਾਂਦੀ ਹੈ। ਉਹ ਸਵਾਲ ਭਾਰਤ ਦੇ ਇਸ ਕਾਂਡ ਨਾਲ ਸੰਬੰਧਤ ਨੇਤਾਵਾਂ ਨੂੰ ਹੈ ਕਿ ਕੀ ਉਨ੍ਹਾਂ ਨੇ ਬਾਬਰੀ ਮਸਜਿਦ ਢਾਹੁੰਣ ਤੋਂ ਪਹਿਲਾਂ ਇਸਲਾਮੀ ਮੁਲਖਾਂ ਵਿੱਚ ਰਹਿੰਦੇ ਹੋਏ ਹਿੰਦੂਆਂ ਬਾਰੇ ਕੁੱਝ ਸੋਚਿਆ ਸੀ ਜਾਂ ਨਹੀਂ?
ਬੰਗਲਾਦੇਸ਼ ਦਾ ਕਾਨੂੰਨ ਵੀ ਕਿਵੇਂ ਹਿੰਦੂ ਨਾਗਰਿਕਾ ਨਾਲ ਧੱਕਾ ਕਰਦਾ ਹੈ ਤੇ ਉਨ੍ਹਾਂ ਦੀ ਮਲਕੀਅਤ ਸ਼ੱਤਰੂ ਸੰਪਤੀ (Enemy Property Act) ਅਤੇ ਅਰਪਿਤ ਸੰਪਤੀ ਆਦਿ ਕਾਨੂੰਨ ਠੋਕ ਕੇ ਕਿਵੇਂ ਸਰਕਾਰ ਜ਼ਬਤ ਕਰ ਲੈਂਦੀ ਹੈ। ਇਸ ਸਭ ਦਾ ਪਰਦਾ ਫਾਸ਼ ਕਰਦਿਆਂ ਤਸਲੀਮਾ ਨੇ ਇਹਨਾਂ ਕਾਨੂੰਨਾਂ ਦੀ ਬਹਾਲੀ ਨੂੰ ਸੰਵਿਧਾਨ ਦੀ ਉਲੰਘਣਾ ਸਾਬਤ ਕੀਤਾ ਹੈ। ਉਦਾਰਣ ਵਜੋਂ ਸੰਨ 1988 ਦੇ ਅੱਠਵੇਂ ਸੰਸ਼ੋਧਨ ਤੋਂ ਮਗਰੋਂ ਬੰਗਲਾਦੇਸ਼ੀ ਸੰਵਿਧਾਨ ਵਿੱਚ ਦਰਜ਼ ਕੀਤਾ ਗਿਆ ਕਿ, “The state religion of the Republic is Islam but other religions may be practised in peace and harmony in the Republic.”
ਇਉਂ ਲੇਖਕਾਂ ਨੇ ਨੁਕਤਾ ਉਠਾਇਆ ਹੈ ਕਿ may be ਦੀ ਜਗ੍ਹਾ shall be ਕਿਉਂ ਨਹੀਂ?
1972 ਦੇ ਸੰਵਿਧਾਨ ਨੂੰ ਬਦਲ ਕੇ 1978 ਦੇ ਸੰਵਿਧਾਨ ਦੇ ਸ਼ੁਰੂ ਵਿੱਚ ਬਿਸਮਿੱਲਾਹਹਿਰ ਰਹਿਮਾਨਿ ਰਹੀਮ ਦਾ ਜੋੜ ਦਿੱਤਾ ਜਾਣਾ, ਜਦ ਕਿ ਇਸਦੀ Freedom of Religion ਦੀ ਧਾਰਾ ਦੇ ਦੋ ਸੈਕਸ਼ਨ ਇਸ ਦੀ ਮਨਾਹੀ ਕਰਦੇ ਹਨ। ਹਾਜਰ ਹਨ ਉਹ ਦੋਨੋਂ ਮਿਸਾਲਾਂ :-
(C) The abuse of religion for political purposes.
(D) Any discrimination against or persecution of persons practising a particular religion.
ਲੱਜਾ ਪੜ੍ਹਣ ਬਾਅਦ ਆਪ ਮੂਹਰੇ ਹੀ ਤਸਲੀਮਾ ਨੂੰ ਮੁਖਾਤਿਬ ਹੋ ਕੇ ਮੇਰੇ ਮੂੰਹੋਂ ਨਿਕਲ ਗਿਆ ਸੀ ਕਿ, “ਬੂਬੂ!!! ਤੂੰ ਸਾਡੇ ਪੰਜਾਬ ’ਚ ਕਿਉਂ ਨਾ ਜੰਮੀ? ਬੰਗਾਲੀਆਂ ਨਾਲੋਂ ਜ਼ਿਆਦਾ ਤਾਂ ਸਾਨੂੰ ਪੰਜਾਬੀਆਂ ਨੂੰ ਤੇਰੀ ਲੋੜ੍ਹ ਸੀ!”
ਕਾਸ਼ ਕਦੇ ਤਸਲੀਮਾ ਮੇਰੇ ਰੂ-ਬ-ਰੂ ਆ ਜਾਵੇ ਤਾਂ ਸਭ ਪਹਿਲਾਂ (ਆਦਾਬ ਅਰਜ਼ ਕਰਨ ਤੋਂ ਵੀ ਪਹਿਲਾਂ) ਮੈਂ ਉਸ ਤੋਂ ਉਹ ਮੁਬਾਰਕ ਕਲਮ ਮੰਗਾਗਾ ਜਿਸ ਨਾਲ ਉਸਨੇ ਲੱਜਾ ਨਾਵਲ ਲਿਖਿਆ ਹੈ।
ਸਰਕਾਰ ਨੇ ਇਸ ਨਾਵਲ ਤੇ ਪਾਬੰਦੀ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਸੀ। ਕੀ ਮਿਲਿਆ ਬੈਨ ਕਰਕੇ? ਅੱਗੇ ਤਾਂ ਇਹ ਨਾਵਲ ਸਿਰਫ਼ ਬੰਗਾਲੀ ਵਿੱਚ ਹੀ ਛੱਪਿਆ ਸੀ। ਹੁਣ ਦੁਨੀਆਂ ਦੀਆਂ 43 ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਸਾਰੀ ਦੁਨੀਆਂ ਵਿੱਚ ਪਹੁੰਚ ਗਿਆ ਹੈ। ਜੀਹਨੇ ਨਹੀਂ ਵੀ ਪੜ੍ਹਨਾ ਸੀ ਉਹਨੇ ਵੀ ਪੜ੍ਹ ਲਿਆ ਹੈ। ਜਦੋਂ ਕਿਸੇ ਚੀਜ਼ ਦਾ ਵਿਰੋਧ ਹੋਵੇ ਤਾਂ ਉਸ ਚੀਜ਼ ਦੀ ਮੱਲੋਮੱਲੀ ਮੰਗ ਵੱਧ ਜਾਂਦੀ ਹੈ। ਪੰਛੀ ਨੂੰ ਹਵਾ ਪਵੇ ਤਾਂ ਉਹਦੇ ਖੰਭਾਂ ਵਿੱਚ ਤਾਕਤ ਆ ਜਾਂਦੀ ਹੈ ਤੇ ਉਹ ਹੋਰ ਜ਼ੋਰ ਨਾਲ ਉੱਡਦਾ ਹੋਇਆ ਆਪਣੀ ਮਜਿੰਲ-ਏ-ਮਕਸੂਦ ਵੱਲ ਵਧਦਾ ਹੈ। ਇਹ ਕਿੱਸਾ ਤਸਲੀਮਾ ਦਾ ਵੀ ਹੋਇਆ ਹੈ।
ਮੈਂ ਇਸ ਨਾਵਲ ਦੇ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਅਨੁਵਾਦ ਕਈ ਕਈ ਵਾਰ ਪੜ੍ਹੇ ਹਨ। ਸੋਮਾ ਸਬਲੋਕ ਦੇ ਕਰੇ ਪੰਜਾਬੀ ਨਾਲੋਂ ਤੁਤਲ ਗੁਪਤਾ ਦੁਆਰਾ ਕੀਤਾ ਗਿਆ ਅੰਗਰੇਜ਼ੀ ਅਨੁਵਾਦ ਮੈਨੂੰ ਵਧੇਰੇ ਪ੍ਰਭਾਵਸ਼ਾਲੀ ਲੱਗਿਆ ਹੈ। ਪੰਜਾਬੀ ਨਾਵਲ ਵਿੱਚ ਛਪਣ ਸਮੇਂ ਸਿਰਫ਼ ਪਰੂਫ ਰੀਡਿੰਗ ਦੀਆਂ ਹੀ ਗਲਤੀਆਂ ਨਹੀਂ ਬਲਕਿ ਲੇਖਿਕਾਂ ਵੱਲੋਂ ਕਰੀ ਗਈ ਕਾਂਡ ਵੰਢ (ਜੋ ਅੰਗਰੇਜ਼ੀ ਵਿੱਚ ਮੌਜ਼ੂਦ ਹੈ) ਵੀ ਕਿਧਰੇ ਨਜ਼ਰ ਨਹੀਂ ਆਉਂਦੀ।
ਸਮਝ ਨਹੀਂ ਆਉਂਦੀ ਕਿ ਇੱਕ ਛੋਟਾ ਜਿਹਾ ਨਾਵਲ ਲਿਖਣ ’ਤੇ ਹੀ ਐਡਾ ਵੱਡਾ ਤੂਫਾਨ ਕਿਉਂ ਖੜ੍ਹਾ ਕੀਤਾ ਜਾਂਦਾ ਹੈ? ਲੱਜਾ ਲਿਖ ਕੇ ਤਸਲੀਮਾ ਨੇ ਕੀ ਗੁਨਾਹ ਕੀਤਾ ਹੈ? ਕਲਮਕਾਰਾ ਹੋਣ ਦੇ ਨਾਤੇ ਇਹ ਤਾਂ ਉਸਦਾ ਫਰਜ਼ ਸੀ। ਉਸਨੇ ਤਾਂ ਸਿਰਫ਼ ਆਪਣੀ ਆਤਮਾ ਦੀ ਆਵਾਜ਼ ਨੂੰ ਕਾਗਜ਼ ਦੀ ਛਾਤੀ ਉੱਤੇ ਝਰੀਟਿਆ ਹੈ ਤੇ ਕੱਟੜਵਾਦੀਆਂ ਨੂੰ ਦੱਸਿਆ ਹੈ ਕਿ ਉਸ ਸਾਰੇ ਵਰਤਾਰੇ ਨੂੰ ਦੇਖ ਕੇ ਉਸਦੀ ਆਤਮਾਂ ਨੇ ਲੱਜਾ ਮਹਿਸੂਸ ਕੀਤੀ ਹੈ ਤੇ ਉਨ੍ਹਾਂ ਦੀ ਕਰਨੀ ਨੇ ਸਾਰੇ ਬੰਗਲਾਦੇਸ਼ ਨੂੰ ਲੱਜਿਤ ਕਰ ਦਿੱਤਾ ਹੈ।
ਇੱਥੇ ਲੱਜਾ ਨਾਵਲ ਦੀ ਪੰਜਾਬੀ ਅਨੁਵਾਦਿਕਾ ਸੋਮਾ ਸਬਲੋਕ ਦੀ ਤਰਕਸ਼ੀਲ ਟਿੱਪਣੀ ਖਾਸ ਮਹੱਤਵ ਰੱਖਦੀ ਹੈ, “ਮੈਂ ਸਮਝਦੀ ਹਾਂ ਕਿ ਕਿਸੇ ਦੇਸ਼ ਵਿੱਚ ਜਿਸ ਅਨੁਪਾਤ ਵਿੱਚ ਅਜਿਹੀ ਲੱਜਾ ਅਨੁਭਵ ਹੋਵੇਗੀ, ਉਸੇ ਅਨੁਪਾਤ ਵਿੱਚ ਉਸ ਦੇਸ਼ ਦੇ ਸਭਿਆਚਾਰ ਵਿੱਚ ਮਨੁੱਖੀ ਕਰਦਾਂ-ਕੀਮਤਾਂ ਦਾ ਸੰਚਾਰ ਹੋਵੇਗਾ।”
ਮੁੜ-ਮੁੜ ਮੇਰੇ ਜ਼ਿਹਨ ਵਿੱਚ ਇਹ ਸੁਆਲ ਉੱਠ ਰਿਹਾ ਹੈ ਕਿ ਕਿਉਂ ਦੁਨੀਆਂ ਵਾਲੇ ਲੇਖਕ ਨੂੰ ਸਮੇਂ ਦਾ ਸੱਚ ਚਿਤਰਨ ਤੋਂ ਰੋਕਦੇ ਹਨ। ਅਗਰ ਉਹ ਲੇਖਕ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਲੇਖਕ ਨੂੰ ਹਾਨੀ ਪਹੁੰਚਾਉਣ ਦੀ ਬਜਾਏ ਉਸਦੇ ਮਕਾਬਲੇ ਵਿੱਚ ਹੋਰ ਉਸ ਤੋਂ ਵਧੀਆ ਨਾਵਲ ਲਿਖਣ ਤੇ ਆਪਣੀਆਂ ਦਲੀਲਾਂ ਦੁਆਰਾ ਆਪਣੇ ਵਿਚਾਰ ਪੇਸ਼ ਕਰਨ ਤਾਂ ਕਿ ਉਹ ਲੇਖਕ ਜਿਸ ਉੱਤੇ ਉਹਨਾਂ ਨੂੰ ਇਤਰਾਜ਼ ਹੈ। ਉਹ ਵੀ ਤੁਹਾਡੇ ਤੋਂ ਮੁਤਾਸਿਰ ਹੋ ਕੇ ਤੁਹਾਡੇ ਨਾਲ ਰਲ੍ਹ ਜਾਵੇ। ਲੇਖਕਾਂ ਨੂੰ ਡਰਾ ਧਮਕਾ ਜਾਂ ਮਾਰ ਕੇ ਹਕੀਕਤ ਬਿਆਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਜੱਗ ਵਾਲਿਓ! ਇੱਕ ਤਸਲੀਮਾ ਨਸਰੀਨ ਨੂੰ ਮਾਰੋਂਗੇ ਸੌ ਹੋਰ ਪੈਦਾ ਹੋ ਜਾਣਗੀਆਂ। ਕਿੱਡੇ ਅਫਸੋਸ ਅਤੇ ਲੱਜਾ ਵਾਲੀ ਗੱਲ ਹੈ ਕਿ ਜੋ ਸਨਮਾਨ ਦੀ ਹੱਕਦਾਰ ਹੈ, ਉਹ ਮੂਲਵਾਦੀਆਂ ਵੱਲੋਂ ਦਿੱਤੇ ਤਸੀਹੇ ਝੱਲ ਰਹੀ, ਘਰੋਂ ਬੇਘਰ ਹੋ ਕੇ ਵਿਦੇਸ਼ਾਂ ਵਿੱਚ ਰੁਲ ਰਹੀ ਹੈ। ਤਸਲੀਮਾ ਦੀ ਕਿਤਾਬ ਔਰਤ ਦੇ ਹੱਕ ਵਿੱਚ ਦੀ ਪੰਜਾਬੀ ਅਨੁਵਾਦਿਕਾ ਡਾ: ਚਰਨਜੀਤ ਕੌਰ ਨੇ ਭੂਮਿਕਾ ਵਿੱਚ ਬਹੁਤ ਹੀ ਖੂਬਸੂਰਤ ਲਿਖਿਆ ਹੈ ਕਿ, “ਮੈਂ ਜਦੋਂ ਸੋਚਦੀ ਹਾਂ ਕਿ ਇਸ ਸੰਵੇਦਨਸ਼ੀਲ ਔਰਤ ਤਸਲੀਮਾ ਨੂੰ ਸਹਿਮ ਦੇ ਮਾਹੌਲ ਵਿੱਚ ਆਪਣਾ ਸ਼ਹਿਰ ਛੱਡ ਕੇ ਬਿਗਾਨੀ ਯੂਰਪ ਦੀ ਧਰਤੀ ’ਤੇ ਪਨਾਹ ਲੈਣੀ ਪਈ ਹੋਵੇਗੀ ਤਾਂ ਉਸਦੇ ਮਨ ’ਤੇ ਕੀ ਵਾਪਰੀ ਹੋਵੇਗੀ? ਇਹ ਸੋਚਦਿਆਂ ਭੁੱਬ ਮਾਰਨ ਨੂੰ ਜੀਅ ਕਰਦਾ ਹੈ।”
ਇਹ ਗੱਲ ਡਾ: ਚਰਨਜੀਤ ਜੀ ਦੇ ਮੂੰਹੋਂ ਹੀ ਨਹੀਂ ਨਿਕਲਦੀ ਬਲਕਿ ਹਰ ਉਸ ਮੁਖਾਰਬਿੰਦ ਤੋਂ ਨਿਕਲਦੀ ਹੈ ਜੋ ਤਸਲੀਮਾ ਦਾ ਪ੍ਰਸੰਸਕ ਹੈ। ਤੇ ਹਰ ਉਹ ਵਿਅਕਤੀ ਤਸਲੀਮਾ ਦਾ ਪ੍ਰਸੰਸਕ ਬਣ ਜਾਂਦੈ ਜਿਸਨੇ ਉਸਨੂੰ ਪੜ੍ਹਿਆ ਹੈ, ਬਾਸ਼ਰਤ ਹੈ ਕਿ ਉਸਦੀ ਸੋਚ ਵਿੱਚ ਕੱਟੜਤਾ ਨਾ ਹੋਵੇ।
ਪਾਣੀ ਜਦੋਂ ਜ਼ੋਰ ਨਾਲ ਵਹਿੰਦਾ ਹੈ ਤਾਂ ਰੇਤਾ, ਕੰਕਰ, ਪੱਥਰ ਆਦਿ ਛੋਟੀਆਂ-ਮੋਟੀਆਂ ਚੀਜ਼ਾਂ ਖੁਦ-ਬਾ-ਖੁਦ ਉਸ ਨਾਲ ਵਹਿ ਕੇ ਰੁੜ ਜਾਂਦੀਆਂ ਹਨ। ਦੋ ਚਾਰ ਹੜ੍ਹ ਜਿਹੇ ਲਿਆ ਕੇ ਪਾਣੀ ਵਿੱਚ ਹੰਕਾਰ ਆ ਜਾਂਦਾ ਹੈ ਤੇ ਉਸਨੂੰ ਵਹਿਮ ਹੋ ਜਾਂਦਾ ਹੈ ਕਿ ਉਹ ਹਰ ਸ਼ੈਅ ਆਪਣੇ ਨਾਲ ਵਹਾ ਕੇ ਲਿਜਾ ਸਕਦਾ ਹੈ। ਲੇਕਿਨ ਪਾਣੀ ਨੂੰ ਇਹ ਨਹੀਂ ਪਤਾ ਕਿ ਉਹ ਵੱਡੀਆਂ ਅਤੇ ਮਜ਼ਬੂਤ ਚੱਟਾਨਾਂ ਨੂੰ ਜੜੋਂ ਨਹੀਂ ਹਿਲਾ ਸਕਦਾ। ਚੱਟਾਨਾਂ ਤਾਂ ਉਸਨੂੰ ਚੀਰ ਕੇ ਰੱਖ ਦਿੰਦੀਆਂ ਹਨ। ਜਦੋਂ ਚੱਟਾਨਾਂ ਮੂਹਰੇ ਆ ਜਾਣ ਤਾਂ ਪਾਣੀ ਨੂੰ ਆਪਣੀ ਦਿਸ਼ਾ ਬਦਲਣੀ ਪੈ ਜਾਂਦੀ ਹੈ। ਉਹ ਚੱਟਾਨ ਨਾਲ ਖਹਿ ਕੇ ਤਾਂ ਲੰਘ ਸਕਦਾ ਹੈ ਪਰ ਉਸਨੂੰ ਵਹਾ ਨਹੀਂ ਸਕਦਾ। ਚੱਟਾਨ ਵਰਗੀ ਇਸ ਫੌਲਾਦੀ, ਨਿੱਡਰ ਅਤੇ ਬੇਝਿਜਕ ਕਲਮ ਨੂੰ ਸੀਸ ਨਿਵਾ ਕੇ ਸਿਜਦਾ!

ਅਪਰਾਧ ਅਤੇ ਸਿਆਸਤ ਦਾ ਯਾਰਾਨਾ ਦੇਸ਼ ਦੀਆਂ ਜੜਾਂ 'ਚ ਤੇਲ ਚੋਅ ਰਿਹੈ! ਮਿੰਟੂ ਗੁਰੂਸਰੀਆ
ਮਿੰਟੂ ਗੁਰੂਸਰੀਆ
ਅਪਰਾਧ ਅਤੇ ਸਿਆਸਤ ਦਾ ਯਾਰਾਨਾ ਦੇਸ਼ ਦੀਆਂ ਜੜਾਂ 'ਚ ਤੇਲ ਚੋਅ ਰਿਹੈ!
ਪਿਛਲੇ ਸਾਲ ਛੇਹਰਟਾ ਵਿਚ ਜਦੋਂ ਇਕ ਸਿਰਫਿਰੇ ਨੌਜਵਾਨ ਅਕਾਲੀ ਆਗੂ ਨੇ ਧੀ ਦੀ ਪੱਤ ਬਚਾਉਂਣ ਲਈ ਅੱਗੇ ਆਏ ਇਕ ਥਾਣੇਦਾਰ ਨੂੰ ਸ਼ਰੇਬਜ਼ਾਰ ਗਲੀਆਂ ਨਾਲ ਭੁੰਨ ਦਿੱਤਾ ਸੀ ਤਾਂ ਚੁਫੇਰਿਓਂ ਅਲੋਚਨਾ 'ਚ ਘਿਰੇ ਅਕਾਲੀ ਦਲ ਦੇ 'ਜਰਨੈਲ' ਸੁਖਬੀਰ ਬਾਦਲ ਨੇ ਇਹ ਲਲਕਾਰ ਦਿੱਤੀ ਸੀ ਕਿ ਅਕਾਲੀ ਦਲ 'ਚ ਅਪਰਾਧੀਆਂ ਲਈ ਕੋਈ ਜਗਾ ਨਹੀਂ ਹੈ ਤੇ ਅਕਾਲੀ ਦਲ ਦੀ ਪੂਰੀ ਤਰਾਂ 'ਸਫਾਈ' ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਦੇ ਦਾਅਵਿਆ ਦੀ ਖਿੱਦੋ ਉਦੋਂ ਉਧੜ ਗਈ, ਜਦੋਂ ਤਿੰਨ ਅਕਤੂਬਰ ਨੂੰ ਬਠਿੰਡੇ ਦੇ ਪਿੰਡ ਰਾਮ ਤੀਰਥ ਵਿਚ ਇਕ ਯੂਥ ਅਕਾਲੀ ਨੇਤਾ ਹਰਜਿੰਦਰ ਸਿੰਘ ਬਿੱਟੂ ਦੇ ਘਰੋਂ ਤਿੰਨ ਖੂੰਖਾਂਰ ਗੈਂਗਸਟਰ ਪੁਲਸ ਨੇ ਨੱਪ ਲਏ। ਇਹ ਪੁਲਸ ਲਈ ਜਿੱਥੇ ਵੱਡੀ ਸਫ਼ਲਤਾ ਸੀ, ਉੱਥੇ ਅਕਾਲੀ ਦਲ ਦੀ ਸਾਖ 'ਤੇ ਇਕ ਵੱਡਾ ਧੱਬਾ। ਸਿਆਸਤ ਤੇ ਅਪਰਾਧ ਦੇ ਯਾਰਾਨੇ ਦੇ ਪਾਜ ਖੋਲਦੀ ਇਹ ਘਟਨਾ ਮੀਡੀਆ ਦੀ ਮੋਟੀ ਸੁਰਖੀ ਬਣੀ ਰਹੀ ਪਰ ਹੈਰਾਨੀ ਦੀ ਗੱਲ; ਬਾਦਲਾਂ 'ਚੋਂ ਕਿਸੇ ਨੇ ਵੀ ਕੋਈ ਪ੍ਰਤੀਕ੍ਰਮ ਨਹੀਂ ਦਿੱਤਾ। ਸ਼ਾਇਦ, ਕੁਝ ਕਹਿਣ ਲਈ ਕੁਝ ਬਚਿਆ ਹੀ ਨਹੀਂ ਸੀ। ਹਾਂ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਰੂਰ ਸਫਾਈ ਦਿੱਤੀ ਕਿ ਫੜ•ੇ ਗਏ ਗੈਂਗਸਟਰਾਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਇਹ ਵੀ ਸਫਾਈ ਤਾਂ ਆਈ ਕਿਉਂਕਿ ਪੀ ਪੀ ਪੀ ਸੁਪਰੀਮੋ ਮਨਪ੍ਰੀਤ ਸਿੰਘ ਬਾਦਲ ਇਹ ਦੋਸ਼ ਮੜ ਰਹੇ ਸਨ ਕਿ ਫੜ•ੇ ਗਏ ਅਪਰਾਧੀ ਉਹੀ ਹਨ, ਜਿੰਨ•ਾਂ ਨੇ ਪੀ ਪੀ ਪੀ ਦੇ ਉਮੀਦਵਾਰ ਅਤੇ ਮਲੂਕਾ ਦੇ ਵਿਰੋਧੀ ਲੱਖਾ ਸਿਧਾਣਾ 'ਤੇ ਜਾਨਲੇਵਾ ਹਮਲਾ ਕੀਤਾ ਸੀ ਤੇ ਇਸ ਹਮਲੇ ਦੀ ਸਾਜ਼ਿਸ਼ ਮਲੂਕਾ ਨੇ ਹੀ ਘੜੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਤਾਂ ਆਪਣੀ ਭਰਜਾਈ ਤੇ ਅਕਾਲੀ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਇਹ ਸਵਾਲ ਵੀ ਦਾਗਿਆ ਕਿ ਉਹ ਦੱਸਣ ਉਨਾਂ ਨੂੰ ਅਪਰਾਧੀਆਂ ਦੀ ਲੋੜ ਕਿਉਂ ਪੈਂਦੀ ਹੈ? ਮਨਪ੍ਰੀਤ ਦੇ ਦੋਸ਼ਾਂ ਅਤੇ ਮਲੂਕਾ ਦੀ ਸਫਾਈ 'ਚੋਂ ਕੌਂਣ ਸੱਚਾ ਹੈ, ਇਹ ਤਾਂ ਹੀ ਸਪਸ਼ੱਟ ਹੋ ਸਕਦਾ ਹੈ ਜੇ ਪੁਲਸ ਬਗੈਰ ਕਿਸੇ ਸਿਆਸੀ ਦਬਾਅ ਦੇ ਗੈਂਗਸਟਰਾਂ ਤੋਂ ਪੁੱਛਗਿੱਛ ਕਰੇ, ਪਰ ਅਜਿਹਾ ਤਾਂ ਹੀ ਸੰਭਵ ਹੈ, ਜੇ ਸਰਕਾਰ ਅਜਿਹਾ ਕਰਨ ਦਾ ਤਹੱਈਆ ਕਰੇ। ਉਪਰੋਕਤ ਘਟਨਾ, ਇਸ ਗੱਲ 'ਤੇ ਮੋਹਰ ਹੈ ਕਿ ਸਿਆਸਤ ਅਤੇ ਅਪਰਾਧੀਆਂ ਦਾ ਗੱਠਜੋੜ ਪੁਖਤਾ ਹੈ, ਜਿਸ ਨੂੰ ਤੋੜਨ ਲਈ ਪੁਲਸ ਹੀ ਨਹੀਂ ਸਿਆਸੀ ਪਾਰਟੀਆਂ ਨੂੰ ਵੀ ਈਮਾਨਦਾਰ ਹੋਂਣ ਦੀ ਲੋੜ ਹੈ। ਪੰਜਾਬ ਇਕ ਛੋਟਾ ਜਿਹਾ ਸੂਬਾ ਹੈ, ਪਰ ਇਸ ਵਿਚ ਸੈਂਕੜੇ ਗੈਂਗ ਤੇ ਹਜ਼ਾਰਾਂ ਗੈਂਗਸਟਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਇਨਾਂ ਗੈਂਗਸਟਰਾਂ ਨੂੰ ਟਿਕਾਣੇ ਕੌਂਣ ਮੁਹੱਈਆ ਕਰਵਾਉਂਦਾ ਹੈ, ਇਨਾਂ ਕੋਲ ਹਥਿਆਰ ਅਤੇ ਦੂਰ ਸੰਚਾਰ ਦੇ ਸਾਧਨ ਕਿੱਥੋਂ ਆਉਂਦੇ ਹਨ, ਫੜੇ ਜਾਣ 'ਤੇ ਇਨਾਂ ਦੇ ਕੇਸਾਂ ਦੀ ਪੈਰਵੀ ਕੌਂਣ ਕਰਦਾ ਹੈ? ਇਨਾਂ ਸਵਾਲਾਂ ਦਾ ਜਵਾਬ ਇਕ ਹੀ ਹੈ ਕਿ ਬਿਨਾ ਸਿਆਸੀ ਸ਼ਹਿ ਦੇ ਇਹ ਸਭ ਕੁਝ ਹੋਂਣਾ ਅਸੰਭਵ ਹੈ। ਸੱਚ ਤਾਂ ਇਹ ਹੈ ਕਿ ਅਪਰਾਧੀਆਂ ਨੂੰ ਪੁਸ਼ਤਪਨਾਹੀ ਸਿਆਸਤ ਦੇਂਦੀ ਹੈ, ਜਿਸ ਤੋਂ ਉਹ ਮੁਨਕਰ ਨਹੀਂ ਹੋ ਸਕਦੀ। ਇੱਥੇ ਕਿਸੇ ਇਕ ਪਾਰਟੀ ਨੂੰ ਦੋਸ਼ ਦੇਣਾ ਤਰਕਸੰਗਤ ਨਹੀਂ ਹੋਵੇਗਾ, ਕਿਉਂਕਿ ਹਰ ਪਾਰਟੀ ਅਪਰਾਧੀਆਂ ਦੀ ਪਿੱਠ 'ਤੇ ਖੜੀ ਹੈ, ਖੜਦੀ ਆਈ ਹੈ ਤੇ ਖੜਦੀ ਰਹੇਗੀ। ਕਾਰਨ ਇਕ ਹੈ ਕਿ ਅੱਜ ਬਿਨਾਂ ਅਪਰਾਧਿਕ ਸਾਂਝ ਦੇ ਸਿਆਸਤ ਦਾ ਸਰਦਾ ਹੀ ਨਹੀਂ। ਜੇ ਸਿਆਸਤ ਅਪਰਾਧੀਆਂ ਨਾਲ ਮੁਲਾਹਜ਼ੇਦਾਰੀ ਛੱਡ ਦੇਵੇਗੀ ਤਾਂ ਫੇਰ ਵੋਟਾਂ ਵਾਲੇ ਦਿਨ ਲੋਕਾਂ ਨੂੰ ਘਰ 'ਚ ਦੁਬਕਾਕੇ ਬੂਥਾਂ 'ਤੇ ਝੰਡੇ ਕੌਂਣ ਗੱਡੇਗਾ? ਵਿਰੋਧੀਆਂ ਨੂੰ ਟਿਕਾਣੇ ਲਾਉਂਣ ਦੀਆਂ ਵੰਗਾਰਾਂ ਕੌਂਣ ਕੱਢੇਗਾ? ਅਪਰਾਧ ਨਾਲ ਜੁਟਾਏ ਧਨ ਨਾਲ ਚੱਲਣ ਵਾਲੀਆਂ ਚੋਣ ਮੁਹਿੰਮਾਂ ਦਾ ਕੀ ਬਣੇਗਾ? ਵੋਟਾਂ 'ਚ ਵੰਡੇ ਜਾਣ ਵਾਲੇ ਨਸ਼ੇ ਲੀਡਰਾਂ ਤੱਕ ਕੌਂਣ ਪਹੁੰਚਾਏਗਾ? ਇਸੇ ਲਈ ਸ਼ਾਇਦ ਸਿਆਸਤ ਅਤੇ ਅਪਰਾਧ ਇਕ ਦੂਜੇ ਦੇ ਪੂਰਕ ਬਣ ਬੈਠੇ ਹਨ। ਸਿਤਮ ਜ਼ਰੀਫੀ ਦੀ ਗੱਲ ਹੈ ਕਿ ਦੇਸ਼ ਨੂੰ ਤਬਾਹੀਆਂ ਦੇ ਰਾਹ ਤੋਰਨ ਵਾਲੇ ਇਸ ਗੱਠਜੋੜ ਨੂੰ ਤੋੜਨ ਲਈ ਕਲਮਾਂ ਵੀ ਘੱਟ ਹੀ ਹਰਫ਼ ਉਕਰਦੀਆਂ ਹਨ। ਉਹ ਇਸ ਲਈ, ਕਿਉਂਕਿ ਇਹ ਖ਼ਤਰਨਾਕ ਗੱਠਜੋੜ ਆਪਣੇ ਖਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਬੁਹਤੀ ਉੱਚੀ ਪਰਵਾਜ਼ ਭਰਨ ਦੀ ਇਜਾਜ਼ਤ ਨਹੀਂ ਦੇਂਦਾ। ਇਸ ਗੱਠਜੋੜ ਦੀ ਬਦੌਲਤ ਸਮਾਜ ਵਿਚ ਅਸ਼ਾਂਤੀ ਤੇ ਅਨੇਕਾਂ ਅਲਾਮਤਾਂ ਫੈਲੀਆਂ ਹੋਈਆਂ ਹਨ। ਅੱਜ ਆਲਮ ਇਹ ਹੈ ਕਿ ਪੰਜਾਬ ਦੇ ਥਾਣਿਆਂ ਦਾ ਸਿਆਸੀਕਰਣ ਹੋ ਗਿਐ। ਅੱਜ ਥਾਣਿਆਂ 'ਚ ਮੁਲਜ਼ਮਾਂ ਨੂੰ ਹਵਾਲਾਤ 'ਚ ਡੱਕਣ ਤੇ ਕੱਢਣ ਦੀ ਪਾਵਰ ਸਿਆਸੀ ਲੋਕਾਂ ਕੋਲ ਹੈ, ਪੁਲਸ ਤਾਂ ਬਸ ਹਵਾਲਤ 'ਚ ਡੱਕਣ ਤੇ ਛੱਡਣ ਦੀ ਪਹਿਰੇਦਾਰੀ ਵਜਾ ਰਹੀ ਹੈ। ਇਸ ਚਲਣ ਦੀ ਉਪਜ ਇਸ ਗੱਠਜੋੜ ਵਿੱਚੋਂ ਹੀ ਹੋਈ ਹੈ। ਪੰਜਾਬ ਵਿਚ ਤੇਜ਼ੀ ਨਾਲ ਉੱਤੇ ਨੂੰ ਜਾਂਦਾ ਅਪਰਾਧਿਕ ਗ੍ਰਾਫ ਤੇ ਦੋਸ਼ੀਆਂ ਦੀ ਸਜ਼ਾ ਦਰ ਘੱਟਣ ਪਿੱਛੇ ਸਿਆਸੀ ਕਾਰਿਆਂ ਦਾ ਹੀ ਹੱਥ ਹੈ। ਜੇ ਕੋਈ ਪੁਲਸ ਅਫਸਰ ਅਪਰਾਧੀਆਂ ਦੀ ਗਰਦਨ ਤੱਕ ਪਹੁੰਚ ਵੀ ਜਾਂਦਾ ਹੈ ਤਾਂ ਉਸ ਨੂੰ ਹੱਥ ਪਿੱਛੇ ਖਿੱਚਣ ਦਾ ਹੁਕਮ ਦੇ ਦਿੱਤਾ ਜਾਂਦਾ ਹੈ। ਜੇ ਕੋਈ ਈਮਾਨਦਾਰ ਅਫਸਰ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਸੁੱਟ ਵੀ ਦਿੰਦਾ ਹੈ ਤਾਂ ਸਿਆਸਤ ਜੇਲ 'ਚ ਅਪਰਾਧੀਆਂ ਨੂੰ ਨਵਾਬੀ ਸਹੂਲਤਾਂ ਪ੍ਰਦਾਨ ਕਰ ਦੇਂਦੀ ਹੈ। ਅਪਰਾਧੀਆਂ ਨੂੰ ਛੁਡਾਉਂਣ ਲਈ ਅਦਾਲਤਾਂ ਤੱਕ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਹਨ ਤੇ ਇਸ ਵਿਚ ਸਿਆਸਤ ਨੂੰ ਸਫਲਤਾ ਵੀ ਮਿਲਦੀ ਹੈ। ਅੱਜ ਨੌਜਵਾਨਾਂ ਦਾ ਅਪਰਾਧ ਦੀ ਦੁਨੀਆਂ 'ਚ ਧੜਾਧੜ ਦਾਖਲ ਹੋਣਾ ਸਿਆਸੀ ਪਿੱਠਥਾਪੜੀ ਦੀ ਹੀ ਦੇਂਣ ਹੈ, ਕਿਉਂਕਿ ਅੱਜ ਸਕੂਲਾਂ ਵਿਚ ਵੀ ਧੜੇ ਬਣ ਗਏ ਹਨ। ਆਪਣੇ ਕੰਮ ਕਢਾਉਂਣ ਲਈ ਸਿਆਸੀ ਪਾਰਟੀਆਂ ਵੱਲੋਂ ਇਨ•ਾਂ ਧੜਿਆਂ ਨੂੰ ਸਮੱਰਥਣ ਦਿੱਤਾ ਜਾਂਦਾ ਹੈ। ਲੜਾਈ ਅਤੇ ਛੋਟੇ ਅਪਰਾਧਾਂ 'ਚੋ ਸਿਆਸਤਦਾਨ ਇਨਾਂ ਅੱਲੜਾਂ ਨੂੰ ਬਚਾ ਕੇ ਪੱਕੇ ਅਪਰਾਧੀ ਬਨਣ ਦੇ ਰਾਹ ਤੋਰਦੇ ਹਨ। ਜਦੋਂ ਇਹ ਲੋਕ ਪੱਕੇ ਅਪਰਾਧੀ ਬਣ ਜਾਂਦੇ ਹਨ ਤਾਂ ਸਿਆਸਤਦਾਨ ਇਨਾਂ ਤੋਂ ਆਪਣੇ ਪੁੱਠੇ-ਸਿੱਧੇ ਕੰਮ ਕਢਵਾਉਂਦੇ ਹਨ। ਜੇਕਰ ਪੰਜਾਬ ਵਿਚ ਇਸ ਗਠਜੋੜ ਦਾ ਬੂਟਾ ਇਸੇ ਤਰਾਂ ਵੱਧਦਾ-ਫੁੱਲਦਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਯੂ.ਪੀ. -ਬਿਹਾਰ ਦੀ ਉਦਾਹਰਣ ਦੀ ਥਾਂ ਪੰਜਾਬ ਦਾ ਨਾਂਅ ਵਰਤਿਆ ਜਾਵੇਗਾ, ਕਿਉਂਕਿ ਯੂ.ਪੀ.-ਬਿਹਾਰ ਵਿਚ ਤਾਂ ਸੁਧਾਰ ਹੋ ਰਿਹਾ ਹੈ ਪਰ ਪੰਜ-ਆਬਾਂ ਦੀ ਧਰਤੀ 'ਤੇ ਗੁਨਾਹ ਨਿਰੰਤਰ ਵੱਧਦੇ ਜਾ ਰਹੇ ਹਨ। ਜੇਕਰ ਸਿਆਸਤ ਤੇ ਅਪਰਾਧ ਦੇ ਗੱਠਜੋੜ ਨੂੰ ਨੇਸਤਨਾਬੂਦ ਕਰ ਦਿੱਤਾ ਜਾਵੇ ਤਾਂ ਦਾਅਵਾ ਹੈ ਕਿ ਸਮਾਜ ਵਿਚ ਬੁਰਾਈਆਂ ਅੱਧੀਆਂ ਰਹਿ ਜਾਣਗੀਆਂ। ਅੱਜ ਅਸੀਂ ਦੇਖਦੇ ਆਂ ਕਿ ਜਦੋ ਵੀ ਕੋਈ ਸਕੈਂਡਲ ਜਾਂ ਵਾਰਦਾਤ ਟਰੇਸ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਸ ਦੀ ਤਾਰ ਸਿਆਸੀ ਲੋਕਾਂ ਨਾਲ ਹੀ ਜੁੜੀ ਹੁੰਦੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਜਦੋ ਇਸ ਤਰਫ਼ ਈਮਾਨਦਾਰੀ ਨਾਲ ਕੰਮ ਕੀਤਾ ਜਾਵੇ। ਸਾਰੀਆਂ ਪਾਰਟੀਆਂ ਨੀਅਤ ਸਾਫ ਕਰ ਲੈਂਣ ਤਾਂ ਇਹ ਕੰਮ ਖੱਬੇ ਹੱਥ ਦੀ ਖੇਡ ਹੈ। ਇਹੋ ਜਿਹਾ ਕਨੂੰਨ ਹੋਂਦ 'ਚ ਲਿਆਂਦਾ ਜਾਵੇ, ਜਿਸ ਤਹਿਤ ਅਪਰਾਧਿਕ ਮਾਮਲਿਆਂ 'ਚ ਸ਼ਮੂਲੀਅਤ ਸਿੱਧ ਹੋਂਣ ਜਾਂ ਅਪਰਾਧੀਆਂ ਨੂੰ ਪਨਾਹ ਦੇਂਣ ਦੇ ਦੋਸ਼ ਸਾਬਤ ਹੋਂਣ 'ਤੇ ਸਿਆਸਤਦਾਨ ਖਿਲਾਫ਼ ਵਤਨ ਧ੍ਰੋਹ ਦਾ ਮਾਮਲਾ ਦਰਜ਼ ਕੀਤਾ ਜਾਵੇ, ਕਿਉਂਕਿ ਸਿਆਸਤਦਾਨ ਜਨਤਾ ਦੇ ਨੁਮਾਇੰਦੇ ਹੁੰਦੇ ਹਨ ਤੇ ਉਨ•ਾਂ 'ਤੇ ਲੱਖਾਂ ਲੋਕਾਂ ਦਾ ਭਰੋਸਾ ਟਿਕਿਆ ਹੁੰਦਾ ਹੈ, ਜਨ ਦਾ ਭਰੋਸਾ ਦੇਸ਼ ਦਾ ਭਰੋਸਾ ਹੈ। ਇਸ ਨੂੰ ਧੋਖਾ ਦੇਂਣ ਵਾਲੇ ਖਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ਼ ਕਰਕੇ ਉਸ ਨੂੰ ਤਮਾਮ ਉਮਰ ਲਈ ਸਿਆਸਤ ਤੋਂ ਬੇਦਖ਼ਲ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਤਰਾਂ ਇਸ ਯਾਰਾਨੇ ਦੀਆਂ ਤੰਦਾਂ ਆਪਣੇ-ਆਪ ਟੁੱਟਣੀਆਂ ਸ਼ੁਰੂ ਹੋ ਜਾਣਗੀਆਂ। ਇਸ ਨਾਲ ਦੇਸ਼ ਅਤੇ ਸਮਾਜ ਤਾਂ ਬਚੇਗਾ ਹੀ ਨਾਲ ਹੀ ਉਹ ਜਵਾਨੀਆਂ ਵੀ ਬਚ ਜਾਣਗੀਆਂ, ਜੋ ਪੈਸੇ ਅਤੇ ਨਸ਼ੇ ਕਰਕੇ ਸਿਆਸਤ ਹੱਥੋਂ ਅਪਰਾਧ ਦੀ ਦੁਨੀਆਂ 'ਚ ਬਸੇਰਾ ਕਰਕੇ ਜੀਵਨ 'ਚ ਸਦਾ ਲਈ ਹਨੇਰਾ ਕਰ ਲੈਂਦੀਆਂ ਹਨ।
ਮਿੰਟੂ ਗੁਰੂਸਰੀਆ
ਪਿੰਡ ਤੇ ਡਾਕ. ਗੁਰੂਸਰ ਯੋਧਾ, ਤਹਿ. ਮਲੋਟ, ਜਿਲਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307
ਈਮੇਲ: gurusaria302@yahoo.com
ਬਾਦਲਾਂ ਦੇ ‘ਸੁਖ ਵਿਲਾਸ’ ਨੇ ਲੋਕਾਂ ਦਾ ਸੁਖ ਖੋਹਿਆ

ਪੰਜਾਬ ਦੀ ਸੱਤਾ ’ਤੇ ਕਾਬਜ਼ ਬਾਦਲ ਪਰਿਵਾਰ ਵੱਲੋਂ ਇਸਪਿੰਡ ਵਿੱਚ ਉਸਾਰੇ ਜਾ ਰਹੇ ਪੰਜ ਤਾਰਾ ਹੋਟਲ ‘ਸੁਖ-ਵਿਲਾਸ’ ਦੀ ਉਸਾਰੀ ਕਾਰਨ ਇਲਾਕੇ ਵਿੱਚੋਂ ਸੁਖ-ਚੈਨਗਾਇਬ ਹੋਣ ਲੱਗਾ ਹੈ। ਬਾਦਲ ਪਰਿਵਾਰ ਦੀਆਂ ਵਪਾਰਕਗਤੀਵਿਧੀਆਂ ਦਾ ਸਭ ਤੋਂ ਪਹਿਲਾ ਗ੍ਰਹਿਣ ਜੰਗਲਾਤਵਿਭਾਗ ਨੂੰ ਲੱਗਿਆ ਹੈ। ਜੰਗਲਾਤ ਵਿਭਾਗ ਦੇਅਧਿਕਾਰੀਆਂ ਮੁਤਾਬਕ ਸੀਸਵਾਂ ਰੇਂਜ ਵਿੱਚ 500 ਤੋਂ 700 ਏਕੜ ਤੱਕ ਜੰਗਲ ਹੈ। ਇਸ ਜੰਗਲ ਦੀ ਦੇਖ-ਰੇਖ ਅਤੇ ਗੈਰ ਕਾਨੂੰਨੀਗਤੀਵਿਧੀਆਂ ਨੂੰ ਰੋਕਣਾ ਹੁਣ ਵਿਭਾਗ ਦੇ ਵਸ ਦਾ ਰੋਗ ਨਹੀਂ ਰਿਹਾ। ਬਾਦਲ ਫਾਰਮ ਦੇ ਬਿਲਕੁਲ ਪਿਛਲੇ ਪਾਸੇ ਜੰਗਲਾਤ ਵਿਭਾਗ ਦੇਗੈਸਟ ਹਾਊਸ ਨੂੰ ਜ਼ਿੰਦਰੇ ਲੱਗ ਚੁੱਕੇ ਹਨ। ਤਕਰੀਬਨ ਦੋ ਏਕੜ ਜ਼ਮੀਨ ਵਿੱਚ ਫੈਲਿਆ ਤੇ ਆਲੀਸ਼ਾਨ ਇਮਾਰਤ ਵਾਲਾ ਗੈਸਟ ਹਾਊਸ ਹੁਣਖੰਡਰ ਬਣਦਾ ਜਾ ਰਿਹਾ ਹੈ। ਛੇ ਕੁ ਮਹੀਨੇ ਪਹਿਲਾਂ ਤੱਕ ਤਾਂ ਵਿਭਾਗ ਵੱਲੋਂ ਬਾਕਾਇਦਾ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ। ਗੈਸਟ ਹਾਊਸਵਿੱਚ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਬਰਬਾਦ ਹੋ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਦਬਸ਼ ਕਾਰਨਚੌਕੀਦਾਰ ਵੀ ਰਹਿਣ ਨੂੰ ਤਿਆਰ ਨਹੀਂ।
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਪੈਂਦਾ ਇਹ ਪਿੰਡ ਚੰਡੀਗੜ੍ਹ ਦੀ ਹੱਦ ਤੋਂ ਮਹਿਜ਼ 7 ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਬਾਦਲ ਪਰਿਵਾਰ ਵੱਲੋਂਇਹ ਜ਼ਮੀਨ ਤਾਂ ਬੇਸ਼ੱਕ ਸਾਲ 1980 ਵਿੱਚ ਖ਼ਰੀਦੀ ਗਈ ਸੀ ਪਰ ਸਾਲ 2008 ਵਿੱਚ ਇਸ ਜ਼ਮੀਨ ’ਤੇ ਹੋਟਲ ਬਣਾਉਣ ਦੀ ਯੋਜਨਾ ਬਣੀ।ਸੂਤਰਾਂ ਮੁਤਾਬਕ ਪੰਜਾਬ ਮੰਡੀ ਬੋਰਡ ਨੇ ਬਾਦਲ ਫ਼ਾਰਮ ਤੱਕ ਸੜਕ ਬਣਾਉਣ ਦੀ ਗੈਰ ਕਾਨੂੰਨੀ ਤਰੀਕੇ ਨਾ ‘ਸੇਵਾ’ ਕੀਤੀ। ਇਸ ਸੜਕਦੀ ਉਸਾਰੀ ਦਾ ਬਹਾਨਾ ਬੇਸ਼ੱਕ ਜੰਗਲਾਤ ਵਿਭਾਗ ਦਾ ਗੈਸਟ ਹਾਊਸ ਸੀ ਪਰ ਗੈਸਟ ਹਾਊਸ ਨੂੰ ਜਾਂਦਾ ਰਾਸਤਾ ਗੈਰਕਾਨੂੰਨੀ ਤੌਰ ’ਤੇ ਬੰਦਕਰ ਦਿੱਤਾ ਗਿਆ ਹੈ। ਪੱਕੇ ਤੌਰ ’ਤੇ ਬੈਰੀਕੇਡ ਸਥਾਪਤ ਕੀਤੇ ਗਏ ਹਨ ਤੇ ਪੈਸਕੋ ਦੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ‘ਪੰਜਾਬੀਟ੍ਰਿਬਿਊਨ’ ਦੀ ਟੀਮ ਜਦੋਂ ਮੌਕਾ ਦੇਖਣ ਪਹੁੰਚੀ ਤਾਂ ਰਣਧੀਰ ਸਿੰਘ ਮਾਂਗਟ ਅਤੇ ਜੋਗਾ ਸਿੰਘ ਨਾਮੀ ਸੁਰੱਖਿਆ ਮੁਲਾਜ਼ਮਾਂ ਨੇ ਅੱਗੇ ਵਧਣ ਤੋਂਰੋਕਿਆ। ਇੱਥੋਂ ਤੱਕ ਕਿ ਗੈਸਟ ਹਾਊਸ ਨੂੰ ਜਾਂਦੇ ਸਰਕਾਰੀ ਰਸਤੇ ’ਤੇ ਵੀ ਜਾਣ ਤੋਂ ਰੋਕਿਆ ਗਿਆ। ਲੰਮੀ ਜੱਦੋ ਜਹਿਦ ਤੋਂ ਬਾਅਦ ਗੈਸਟਹਾਊਸ ਤੱਕ ਪਹੁੰਚ ਕੀਤੀ ਗਈ।
ਗੈਸਟ ਹਾਊਸ ਵਿੱਚ ਤਿੰਨ ਬੈੱਡ ਰੂਮ, ਡਰਾਇੰਗ ਰੂਮ ਤੇ ਰਸੋਈ ਆਦਿ ਬਣੀ ਹੋਈ ਹੈ। ਸਾਰੇ ਕਮਰਿਆਂ ਵਿੱਚ ਸਪਲਿਟ ਏਅਰ ਕੰਡੀਸ਼ਨਰਲੱਗੇ ਹੋਏ ਹਨ। ਟੀ.ਵੀ. ਅਤੇ ਹੋਰ ਲੋੜੀਂਦਾ ਮਹਿੰਗਾ ਫਰਨੀਚਰ ਵੀ ਪਿਆ ਹੈ। ਇੱਥੇ ਕੋਈ ਵੀ ਚੌਕੀਦਾਰ ਨਹੀਂ ਤੇ ਲੱਖਾਂ ਰੁਪਏ ਦਾ ਕੀਮਤੀਸਾਮਾਨ ਬਰਬਾਦ ਹੋ ਰਿਹਾ ਹੈ। ਲੱਕੜੀ ਦੇ ਫ਼ਰਸ਼ ਨੂੰ ਸਿਉਂਕ ਲੱਗੀ ਪਈ ਹੈ। ਬਾਦਲ ਪਰਿਵਾਰ ਦੇ ਫਾਰਮ ਨਾਲ ਪਿੰਡ ਪੱਲਣਪੁਰ ਦੇ ਲੋਕਾਂਦੀ 80 ਏਕੜ ਦੇ ਕਰੀਬ ਜ਼ਮੀਨ ਹੈ। ਇਨ੍ਹਾਂ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਤੱਕ ਜਾਣ ਲਈ ਨਵੇਂ ਰਸਤਿਆਂ ਦੀ ਤਲਾਸ਼ ਕਰਨੀ ਪਵੇਗੀ। ਮੁੱਖਮੰਤਰੀ ਦੇ ਫਾਰਮ ਦੇ ਨਜ਼ਦੀਕ ਹੀ ਸਥਿਤ ਫਾਰਮ ’ਤੇ ਬੈਠੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇਤਾਂ ਇਨ੍ਹਾਂ ਮਹੀਨਿਆਂ ਦੌਰਾਨ ਕਦੇ ਚੱਕਰ ਨਹੀਂ ਲਗਾਇਆ ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 15 ਕੁ ਦਿਨਾਂ ਬਾਅਦ ਚੱਕਰਲਗਾਉਂਦੇ ਰਹਿੰਦੇ ਹਨ। ਹੋਟਲ ਦੀ ਬੇਸਮੈਂਟ ਬਣ ਕੇ ਤਿਆਰ ਹੈ। ਬਿਜਲੀ ਨਿਗਮ ਵੱਲੋਂ ਮਾਜਰਾ ਪਿੰਡ ਦੇ ਨਜ਼ਦੀਕ ਸਥਿਤ ਗਰਿੱਡ ਤੋਂ ਸਿੱਧੀਲਾਈਨ ਪਾਈ ਗਈ ਹੈ। ਇਸ ਵਿਸ਼ੇਸ਼ ਲਾਈਨ ’ਤੇ 50 ਲੱਖ ਰੁਪਏ ਖਰਚ ਆਇਆ ਹੈ। ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਦਲਪਰਿਵਾਰ ਨੇ ਪੱਲਿਉਂ ਪੈਸੇ ਖਰਚ ਕਰਕੇ ਬਿਜਲੀ ਦਾ ਕੁਨੈਕਸ਼ਨ ਲਿਆ ਹੈ। ਇਸ ਵਿਸ਼ੇਸ਼ ਲਾਈਨ ’ਤੇ 24 ਘੰਟੇ ਬਿਜਲੀ ਰਹੇਗੀ। ਸੁਖਬੀਰਸਿੰਘ ਬਾਦਲ ਵੱਲੋਂ ਪ੍ਰਸਿੱਧ ਹੋਟਲ ਚੇਨ ਓਬਰਾਏ ਗਰੁੱਪ ਨਾਲ ਸਾਂਝ ਪਾਈ ਗਈ ਹੈ ਤੇ ਬਾਦਲ ਪਰਿਵਾਰ ਦੇ ਸੂਤਰਾਂ ਮੁਤਾਬਕ ਇਸ ਹੋਟਲਦਾ ਨਾਮ ਸੁਖ ਵਿਲਾਸ ਰੱਖਿਆ ਜਾ ਸਕਦਾ ਹੈ। ਓਬਰਾਏ ਗਰੁੱਪ ਦੇ ਹੋਟਲਾਂ ਪਿੱਛੇ ਅਕਸਰ ਵਿਲਾਸ ਸ਼ਬਦ ਲਗਦਾ ਹੈ।
ਜੰਗਲਾਤ ਵਿਭਾਗ ਦੀ ਮੁਹਾਲੀ ਡਿਵੀਜ਼ਨ ਦੇ ਡਿਵੀਜ਼ਨਲ ਜੰਗਲਾਤ ਅਫ਼ਸਰ ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਗੈਸਟ ਹਾਊਸ ਦੀ ਹਾਲਤਖ਼ਸਤਾ ਹੋਣ ਕਰਕੇ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜੀਂਦੇ ਫੰਡ ਮਿਲ ਗਏ ਤਾਂ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿਗੈਸਟ ਹਾਊਸ ਵਿੱਚ ਪਿਛਲੇ 6 ਕੁ ਮਹੀਨਿਆਂ ਤੋਂ ਕੋਈ ਗਤੀਵਿਧੀ ਨਹੀਂ ਹੋਈ। ਇਸ ਤੋਂ ਪਹਿਲਾਂ ਵਿਭਾਗ ਦੇ ਮੰਤਰੀ ਮੀਟਿੰਗਾਂ ਕਰਦੇ ਸਨ ਤੇਵਣ ਚੇਤਨਾ ਕੈਂਪ ਵੀ ਲਗਾਏ ਜਾਂਦੇ ਸਨ। ਜੰਗਲਾਤ ਵਿਭਾਗ ਦੇ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਬੈਰੀਕੇਡ ਜੰਗਲਾਤ ਵਿਭਾਗ ਦੇਅਧਿਕਾਰੀਆਂ ਲਈ ਰੁਕਾਵਟ ਨਹੀਂ ਹਨ। ਇਹ ਤਾਂ ਆਮ ਵਿਅਕਤੀਆਂ ਲਈ ਰੁਕਾਵਟ ਹੋ ਸਕਦੇ ਹਨ। ਉਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈਕਿ ਬਾਦਲ ਪਰਿਵਾਰ ਦੀਆਂ ਵਪਾਰਕ ਸਰਗਰਮੀਆਂ ਕਾਰਨ ਇੱਕੋ ਫਾਇਦਾ ਹੋਇਆ ਹੈ ਕਿ ਪਿੰਡ ਦੀਆਂ ਜ਼ਮੀਨਾਂ ਦੇ ਭਾਅ ਆਸਮਾਨੀ ਚੜ੍ਹਗਏ ਹਨ। ਹੋਟਲ ਉਸਾਰੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਸੜਕਾਂ ਟੁੱਟੀਆਂ ਪਈਆਂ ਹਨ ਤੇ ਸਾਰਾ ਦਿਨ ਗਰਦਗੁਬਾਰ ਚੜ੍ਹਿਆ ਰਹਿੰਦਾ ਹੈ। ਸੁਖਬੀਰ ਸਿੰਘ ਬਾਦਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।ਐਸ.ਐਮ.ਐਸ. ਰਾਹੀਂ ਪੱਖ ਲਈ ਵੀ ਸੰਦੇਸ਼ ਭੇਜਿਆ ਗਿਆ ਪਰ ਫਿਰ ਵੀ ਕੋਈ ਉਤਰ ਨਾ ਆਇਆ।
‘‘ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਉਸਾਰੇ ਜਾ ਰਹੇ ਹੋਟਲ ਦੇ ਨਜ਼ਦੀਕ ਆਮ ਲੋਕਾਂ ਦੇ ਆਉਣ ਜਾਣ ’ਤੇ ਪਾਬੰਦੀ ਬਾਰੇ ਫਿਲਹਾਲ ਕੋਈਗੱਲ ਮੇਰੇ ਧਿਆਨ ਵਿੱਚ ਨਹੀਂ ਹੈ। ਮੈਂ ਇਸ ਦਾ ਪਤਾ ਕਰਾਵਾਂਗਾ ਫਿਰ ਹੀ ਕੁਝ ਕਹਿ ਸਕਾਂਗਾ’’
-ਹਰਚਰਨ ਸਿੰਘ ਬੈਂਸ
ਮੀਡੀਆ ਸਲਾਹਕਾਰ ਮੁੱਖ ਮੰਤਰੀ
ਪੰਜਾਬ ਦੀ ਸੱਤਾ ’ਤੇ ਕਾਬਜ਼ ਬਾਦਲ ਪਰਿਵਾਰ ਵੱਲੋਂ ਇਸਪਿੰਡ ਵਿੱਚ ਉਸਾਰੇ ਜਾ ਰਹੇ ਪੰਜ ਤਾਰਾ ਹੋਟਲ ‘ਸੁਖ-ਵਿਲਾਸ’ ਦੀ ਉਸਾਰੀ ਕਾਰਨ ਇਲਾਕੇ ਵਿੱਚੋਂ ਸੁਖ-ਚੈਨਗਾਇਬ ਹੋਣ ਲੱਗਾ ਹੈ। ਬਾਦਲ ਪਰਿਵਾਰ ਦੀਆਂ ਵਪਾਰਕਗਤੀਵਿਧੀਆਂ ਦਾ ਸਭ ਤੋਂ ਪਹਿਲਾ ਗ੍ਰਹਿਣ ਜੰਗਲਾਤਵਿਭਾਗ ਨੂੰ ਲੱਗਿਆ ਹੈ। ਜੰਗਲਾਤ ਵਿਭਾਗ ਦੇਅਧਿਕਾਰੀਆਂ ਮੁਤਾਬਕ ਸੀਸਵਾਂ ਰੇਂਜ ਵਿੱਚ 500 ਤੋਂ 700 ਏਕੜ ਤੱਕ ਜੰਗਲ ਹੈ। ਇਸ ਜੰਗਲ ਦੀ ਦੇਖ-ਰੇਖ ਅਤੇ ਗੈਰ ਕਾਨੂੰਨੀਗਤੀਵਿਧੀਆਂ ਨੂੰ ਰੋਕਣਾ ਹੁਣ ਵਿਭਾਗ ਦੇ ਵਸ ਦਾ ਰੋਗ ਨਹੀਂ ਰਿਹਾ। ਬਾਦਲ ਫਾਰਮ ਦੇ ਬਿਲਕੁਲ ਪਿਛਲੇ ਪਾਸੇ ਜੰਗਲਾਤ ਵਿਭਾਗ ਦੇਗੈਸਟ ਹਾਊਸ ਨੂੰ ਜ਼ਿੰਦਰੇ ਲੱਗ ਚੁੱਕੇ ਹਨ। ਤਕਰੀਬਨ ਦੋ ਏਕੜ ਜ਼ਮੀਨ ਵਿੱਚ ਫੈਲਿਆ ਤੇ ਆਲੀਸ਼ਾਨ ਇਮਾਰਤ ਵਾਲਾ ਗੈਸਟ ਹਾਊਸ ਹੁਣਖੰਡਰ ਬਣਦਾ ਜਾ ਰਿਹਾ ਹੈ। ਛੇ ਕੁ ਮਹੀਨੇ ਪਹਿਲਾਂ ਤੱਕ ਤਾਂ ਵਿਭਾਗ ਵੱਲੋਂ ਬਾਕਾਇਦਾ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ। ਗੈਸਟ ਹਾਊਸਵਿੱਚ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਬਰਬਾਦ ਹੋ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਦਬਸ਼ ਕਾਰਨਚੌਕੀਦਾਰ ਵੀ ਰਹਿਣ ਨੂੰ ਤਿਆਰ ਨਹੀਂ।
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਪੈਂਦਾ ਇਹ ਪਿੰਡ ਚੰਡੀਗੜ੍ਹ ਦੀ ਹੱਦ ਤੋਂ ਮਹਿਜ਼ 7 ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਬਾਦਲ ਪਰਿਵਾਰ ਵੱਲੋਂਇਹ ਜ਼ਮੀਨ ਤਾਂ ਬੇਸ਼ੱਕ ਸਾਲ 1980 ਵਿੱਚ ਖ਼ਰੀਦੀ ਗਈ ਸੀ ਪਰ ਸਾਲ 2008 ਵਿੱਚ ਇਸ ਜ਼ਮੀਨ ’ਤੇ ਹੋਟਲ ਬਣਾਉਣ ਦੀ ਯੋਜਨਾ ਬਣੀ।ਸੂਤਰਾਂ ਮੁਤਾਬਕ ਪੰਜਾਬ ਮੰਡੀ ਬੋਰਡ ਨੇ ਬਾਦਲ ਫ਼ਾਰਮ ਤੱਕ ਸੜਕ ਬਣਾਉਣ ਦੀ ਗੈਰ ਕਾਨੂੰਨੀ ਤਰੀਕੇ ਨਾ ‘ਸੇਵਾ’ ਕੀਤੀ। ਇਸ ਸੜਕਦੀ ਉਸਾਰੀ ਦਾ ਬਹਾਨਾ ਬੇਸ਼ੱਕ ਜੰਗਲਾਤ ਵਿਭਾਗ ਦਾ ਗੈਸਟ ਹਾਊਸ ਸੀ ਪਰ ਗੈਸਟ ਹਾਊਸ ਨੂੰ ਜਾਂਦਾ ਰਾਸਤਾ ਗੈਰਕਾਨੂੰਨੀ ਤੌਰ ’ਤੇ ਬੰਦਕਰ ਦਿੱਤਾ ਗਿਆ ਹੈ। ਪੱਕੇ ਤੌਰ ’ਤੇ ਬੈਰੀਕੇਡ ਸਥਾਪਤ ਕੀਤੇ ਗਏ ਹਨ ਤੇ ਪੈਸਕੋ ਦੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ‘ਪੰਜਾਬੀਟ੍ਰਿਬਿਊਨ’ ਦੀ ਟੀਮ ਜਦੋਂ ਮੌਕਾ ਦੇਖਣ ਪਹੁੰਚੀ ਤਾਂ ਰਣਧੀਰ ਸਿੰਘ ਮਾਂਗਟ ਅਤੇ ਜੋਗਾ ਸਿੰਘ ਨਾਮੀ ਸੁਰੱਖਿਆ ਮੁਲਾਜ਼ਮਾਂ ਨੇ ਅੱਗੇ ਵਧਣ ਤੋਂਰੋਕਿਆ। ਇੱਥੋਂ ਤੱਕ ਕਿ ਗੈਸਟ ਹਾਊਸ ਨੂੰ ਜਾਂਦੇ ਸਰਕਾਰੀ ਰਸਤੇ ’ਤੇ ਵੀ ਜਾਣ ਤੋਂ ਰੋਕਿਆ ਗਿਆ। ਲੰਮੀ ਜੱਦੋ ਜਹਿਦ ਤੋਂ ਬਾਅਦ ਗੈਸਟਹਾਊਸ ਤੱਕ ਪਹੁੰਚ ਕੀਤੀ ਗਈ।
ਜੰਗਲਾਤ ਵਿਭਾਗ ਦੀ ਮੁਹਾਲੀ ਡਿਵੀਜ਼ਨ ਦੇ ਡਿਵੀਜ਼ਨਲ ਜੰਗਲਾਤ ਅਫ਼ਸਰ ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਗੈਸਟ ਹਾਊਸ ਦੀ ਹਾਲਤਖ਼ਸਤਾ ਹੋਣ ਕਰਕੇ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜੀਂਦੇ ਫੰਡ ਮਿਲ ਗਏ ਤਾਂ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿਗੈਸਟ ਹਾਊਸ ਵਿੱਚ ਪਿਛਲੇ 6 ਕੁ ਮਹੀਨਿਆਂ ਤੋਂ ਕੋਈ ਗਤੀਵਿਧੀ ਨਹੀਂ ਹੋਈ। ਇਸ ਤੋਂ ਪਹਿਲਾਂ ਵਿਭਾਗ ਦੇ ਮੰਤਰੀ ਮੀਟਿੰਗਾਂ ਕਰਦੇ ਸਨ ਤੇਵਣ ਚੇਤਨਾ ਕੈਂਪ ਵੀ ਲਗਾਏ ਜਾਂਦੇ ਸਨ। ਜੰਗਲਾਤ ਵਿਭਾਗ ਦੇ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਬੈਰੀਕੇਡ ਜੰਗਲਾਤ ਵਿਭਾਗ ਦੇਅਧਿਕਾਰੀਆਂ ਲਈ ਰੁਕਾਵਟ ਨਹੀਂ ਹਨ। ਇਹ ਤਾਂ ਆਮ ਵਿਅਕਤੀਆਂ ਲਈ ਰੁਕਾਵਟ ਹੋ ਸਕਦੇ ਹਨ। ਉਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈਕਿ ਬਾਦਲ ਪਰਿਵਾਰ ਦੀਆਂ ਵਪਾਰਕ ਸਰਗਰਮੀਆਂ ਕਾਰਨ ਇੱਕੋ ਫਾਇਦਾ ਹੋਇਆ ਹੈ ਕਿ ਪਿੰਡ ਦੀਆਂ ਜ਼ਮੀਨਾਂ ਦੇ ਭਾਅ ਆਸਮਾਨੀ ਚੜ੍ਹਗਏ ਹਨ। ਹੋਟਲ ਉਸਾਰੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਸੜਕਾਂ ਟੁੱਟੀਆਂ ਪਈਆਂ ਹਨ ਤੇ ਸਾਰਾ ਦਿਨ ਗਰਦਗੁਬਾਰ ਚੜ੍ਹਿਆ ਰਹਿੰਦਾ ਹੈ। ਸੁਖਬੀਰ ਸਿੰਘ ਬਾਦਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।ਐਸ.ਐਮ.ਐਸ. ਰਾਹੀਂ ਪੱਖ ਲਈ ਵੀ ਸੰਦੇਸ਼ ਭੇਜਿਆ ਗਿਆ ਪਰ ਫਿਰ ਵੀ ਕੋਈ ਉਤਰ ਨਾ ਆਇਆ।
‘‘ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਉਸਾਰੇ ਜਾ ਰਹੇ ਹੋਟਲ ਦੇ ਨਜ਼ਦੀਕ ਆਮ ਲੋਕਾਂ ਦੇ ਆਉਣ ਜਾਣ ’ਤੇ ਪਾਬੰਦੀ ਬਾਰੇ ਫਿਲਹਾਲ ਕੋਈਗੱਲ ਮੇਰੇ ਧਿਆਨ ਵਿੱਚ ਨਹੀਂ ਹੈ। ਮੈਂ ਇਸ ਦਾ ਪਤਾ ਕਰਾਵਾਂਗਾ ਫਿਰ ਹੀ ਕੁਝ ਕਹਿ ਸਕਾਂਗਾ’’
ਮੀਡੀਆ ਸਲਾਹਕਾਰ ਮੁੱਖ ਮੰਤਰੀ
ਕੀ ਹੈ ਹਿਊਮਨ ਸਮਗਲਿੰਗ ਟੈਕਸ ਉਰਫ ਮਨੁੱਖੀ ਤਸਕਰੀ ਰੋਕੂ ਐਕਟ ?
ਨਵੇਂ ਨਵੇਂ ਨਜ਼ਾਇਜ ਟੈਕਸ ਲਾਉਣ ਵਿਚ ਸਾਰੇ ਪੰਜਾਬ ਭਾਰਤ ਚੋਂ ਪਹਿਲੇ ਨੰਬਰ ਤੇ -ਡਾ ਅਮਰੀਕ ਸਿੰਘ ਕੰਡਾ
ਸਿਆਣੇ ਕਹਿੰਦੇ ਨੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ । ਇਹ ਗੱਲ ਸਾਨੂੰ ਸਭ ਨੂੰ ਪਤਾ ਹੈ ਖਾਸਕਰ ਸਾਡੇ ਸਿਆਸਤਦਾਨਾਂ ਨੂੰ ਵੀ ਪਤਾ ਨੇ । ਅੱਜਕਲ ਪੰਜਾਬ ਚ ਟੈਕਸ਼ਾਂ ਦਾ ਮੌਸਮ ਹੈ । ਹਰ ਚੀਜ਼ ਤੇ ਟੈਕਸ ਲਗਾਇਆ ਜਾ ਰਿਹਾ ਹੈ । ਪਿਛਲੇ ਦਿਨੀ ਪ੍ਰਾਪਟੀ ਟੈਕਸ ਤੇ ਬਿਜ਼ਲੀ ਦੇ ਮੀਟਰਾਂ ਦੀ ਸਕੁਉਰਿਟੀ ਟੈਕਸ ਨੂੰ ਲੈ ਕੇ ਕਿੰਨਾ ਰੌਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਜਰਨੇਟਰਾਂ ਤੇ ਟੈਕਸ ਲਈ ਹੜਤਾਲਾਂ ਹੋਈਆਂ ਪੰਜਾਬ ਬੰਦ ਰਿਹਾ । ਮਹਿੰਗਾਈ ਤੇ ਨਸ਼ਿਆਂ ਚ ਡੁੱਬੇ ਪੰਜਾਬ ਤੇ ਹਰ ਰੋਜ਼ ਨਵੇਂ ਤੋਂ ਨਵਾਂ ਟੈਕਸ ਲਗ ਰਿਹਾ ਹੈ ਜਿਵੇਂ ਕੋਈ ਟੈਕਸ ਲਗਾਉਣ ਦਾ ਮੁਕਾਬਲਾ ਹੁੰਦਾ ਹੈ ।ਲਉ ਜੀ ਆ ਗਿਆ ਇਕ ਨਵਾਂ ਟੈਕਸ ਜਿਸਦਾ ਸਰਕਾਰ ਨੇ ਹਿਊਮਨ ਸਮਗਲਿੰਗ ਨਾ ਦਾ ਐਕਟ ਬਣਾ ਦਿੱਤਾ ਹੈ । ਜਿਹੜਾ ਕਿ ੨੦੧੨ ਚ ਬਣਾਇਆ ਗਿਆ ਸੀ । ਉਸ ਵਿਚ ਟਰੈਵਲ ਏਜੰਟ,ਕੰਸਲਟੈਂਟ,ਟਿਕਟਾਂ ਵਾਲੇ,ਸਟੱਡੀ ਵੀਜ਼ਾ ਜੋ ਕੋਈ ਇਸਦਾ ਕੰਮ ਕਰਦਾ ਹੈ ਜੇ ਉਹ ਪੰਜ ਸਾਲ ਪੁਰਾਣੀ ਫਰਮ ਜਾਂ ਟਰੈਵਲ ਏਜੰਸੀ ਹੈ ਤਾਂ ਇੱਕ ਲੱਖ ਰੁਪਏ ਪੰਜ ਸਾਲ ਦਾ ਟੈਕਸ ਤੇ ਜੇ ਕੋਈ ਨਵਾਂ ਹੈ ਜਾਂ ਪੰਜ ਸਾਲ ਤੋਂ ਘੱਟ ਹੈ ਤਾਂ ਪੱਚੀ ਹਜ਼ਾਰ ਰੁਪਏ ਟੈਕਸ ਪੰਜ ਸਾਲ ਦੀ ਫੀਸ ਇੱਕਠੀ ਲਈ ਜਾਵੇਗੀ । ਇਹ ਡਿਪਟੀ ਸੀ.ਐਮ ਪੰਜਾਬ ਨੇ ਹਰ ਏਜੰਟ ਨੂੰ ਅਕਤੂਬਰ ੨੦੧੩ ਚ ਵਿਚ ਆਪਣੀ ਟਰੈਵਲ ਏਜੰਸੀ ਰਜਿ ਕਰਵਾਉਣ ਤੇ ਫੀਸ ਭਰਨ ਦੇ ਆਰਡਰ ਕਰ ਦਿੱਤੇ ਨੇ । ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮਨੁੱਖੀ ਤਸਕਰੀ ਰੋਕੂ ਐਕਟ ਅਕਤੂਬਰ ਤੱਕ ਸਾਰੇ ਏਜੰਟਾਂ ਨੂੰ ਰਜਿ. ਕਰਨ ਦੀ ਤੇ ਫੀਸ ਦੇਣ ਦੀ ਹਦਾਇਤ ਦੇ ਦਿੱਤੀ ਹੈ । ਪਰ ਇਹ ਕਿਹੜਾ ਤਰੀਕਾ ਹੈ ਜੇ ਟੈਕਸ ਲਗਾਉਣਾ ਵੀ ਹੈ ਤਾਂ ਹਰ ਸਾਲ ਦਾ ਟੈਕਸ ਲਗਾਇਆ ਜਾ ਸਕਦਾ ਹੈ । ਇਹ ਜਰੂਰੀ ਨਹੀਂ ਕਿ ਉਹ ਬੰਦਾ ਪੰਜ ਸਾਲ ਹੀ ਕੰਮ ਕਰੇ ਹੋ ਸਕਦੈ ਹੈ ਕਿ ਉਹ ਇੱਕ ਸਾਲ ਕੰਮ ਕਰੇ ਹੋ ਸਕਦਾ ਦੋ ਸਾਲ ਕੰਮ ਕਰੇ ਉਸ ਤੋਂ ਬਾਅਦ ਨਾ ਕਰੇ ਜਾਂ ਹੋਰ ਕੋਈ ਕੰਮ ਕਰ ਲਵੇ । ਮੰਨ ਲਉ ਇੱਕ ਬੰਦਾ ਸਾਲ ਬਾਅਦ ਕੰਮ ਛੱਡ ਦੇਵੇ ਕੀ ਸਰਕਾਰ ਉਸਨੂੰ ਟੈਕਸ ਮੋੜੇਗੀ ? ਇਸ ਤੇ ਵੀ ਵਿਚਾਰ ਕਰਨ ਦੀ ਜਰੂਰਤ ਹੈ । ਇਹ ਕਾਨੂੰਨ ਬਨਾਉਣ ਦੀ ਕੀ ਲੋੜ ਪਈ..? ਸਰਕਾਰ ਦਾ ਕਹਿਣਾ ਹੈ ਕਿ ਠੱਗ ਟਰੈਲਵ ਏਜੰਟਾਂ ਤੇ ਸਕਿੰਜਾ ਕਸਣਾ ਹੈ ਉਹ ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਨਾਲ ਠੱਗੀਆਂ ਵੱਜਦੀਆਂ ਨੇ । ਬਹੁਤ ਸਾਰੇ ਪੰਜਾਬ ਦੇ ਗਭਰੂ ਮੁਟਿਆਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ । ਇਹ ਠੱਗੀਆਂ ਮਾਰਨ ਵਾਲੇ ਤੇ ਠੱਗੀਆਂ ਖਾਣ ਵਾਲੇ ਕੌਣ ਨੇ …? ਇੱਥੇ ਅਸੀਂ ਸਰਕਾਰ ਦੇ ਧਿਆਨ ਹਿੱਤ ਲਿਆਉਣ ਲਈ ਕਿ ਜਿਹੜੇ ਬੰਦੇ ਇਸ ਕੰਮ ਚ ਠੱਗੀਆਂ ਮਾਰਦੇ ਨੇ ਉਹ ਤਾਂ ਹਰ ਮਹੀਨੇ ਆਪਣਾ ਦਫ਼ਤਰ ਤੇ ਸ਼ਹਿਰ ਬਦਲ ਲੈਂਦੇ ਨੇ । ਉਹ ਫ਼ਰਜ਼ੀ ਕੰਪਨੀਆਂ ਤੇ ਫ਼ਰਜ਼ੀ ਇਸ਼ਿਤਿਹਾਰ ਦੇ ਕੇ ਫਰਜ਼ੀ ਫੋਨ ਨੰਬਰਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਗੁੰਮਰਾਹ ਕਰਦੇ ਰਹਿਣਗੇ ਜਿੰਨੀ ਦੇਰ ਤੱਕ ਅਨਪੜ ਲੋਕ ਇਹਨਾਂ ਨੂੰ ਲੱਖਾਂ ਰੁਪਏ ਦਿੰਦੇ ਰਹਿਣਗੇ । ਸਭ ਤੋਂ ਪਹਿਲਾਂ ਸਰਕਾਰ ਇਹ ਅਖ਼ਬਾਰਾਂ ਟੀ.ਵੀ ਚ ਇਸ਼ਿਤਿਹਾਰਾਂ ਵਾਲਿਆਂ ਨੂੰ ਤੇ ਅਖ਼ਬਾਰਾਂ ਵਾਲਿਆਂ ਨੂੰ ਬੜੀ ਪਾਰਦਰਸ਼ੀ ਤਰੀਕੇ ਨਾਲ ਹਰ ਏਜੰਟ ਤੋਂ ਸਬੂਤ ਲਿਆ ਜਾਵੇ ਜਿਵੇਂ ਕਿ ਪੈਨ ਕਾਰਡ,ਵੋਟਰ ਕਾਰਡ,ਆਧਾਰ ਕਾਰਡ,ਪਾਸਪੋਰਟ,ਟੈਲੀਫੋਨ ਮੋਬਾਈਲ ਬਿੱਲ ਜਾਂ ਉਹਨਾਂ ਦੇ ਕੰਪਨੀ ਤੋਂ ਵੈਰੀਫੀਕੇਸ਼ਨ ਆਦਿ । ਦੂਜੇ ਪਾਸੇ ਜਿਹੜੇ ਇਸ ਕੰਮ ਚ ਪੂਰੀ ਈਮਾਨਦਾਰੀ ਨਾਲ ਟਿਕਟਾਂ,ਸਟੱਡੀ ਵੀਜ਼ਾ,ਟੂਰਿਸਟ ਵੀਜੇ ਦਾ ਕੰਮ ਕਰਦੇ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਹੈ..? ਐਨੀ ਵੱਧ ਫੀਸ ਜਾਂ ਟੈਕਸ ਕਹਿ ਲਉ ਇਹ ਕੇਵਲ ਪੰਜਾਬ ਵਿਚ ਹੀ ਹੈ । ਦਿੱਲੀ ਬੰਬੇ ਕਲਕੱਤਾ ਮਦਰਾਸ ਇਹ ਟੈਕਸ ਕਿਸੇ ਵੀ ਹੋਰ ਸੂਬੇ ਚ ਨਹੀਂ ਹੈ । ਸ਼ਾਇਦ ਸਾਡਾ ਸੂਬਾ ਨਸ਼ਿਆਂ ਚ ਨੰਬਰ ਵੰਨ ਹੋਣ ਤੋਂ ਬਾਅਦ ਟੈਕਸ ਲਗਾਉਣ ਚ ਭਾਰਤ ਚ ਪਹਿਲੇ ਨੰਬਰ ਤੇ ਆ ਗਿਆ ਹੈ ।
੧੭੬੪-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-੧੪੨੦੦੧ ਪੰਜਾਬ ਭਾਰਤ ੦੯੮੫੫੭-੩੫੬੬੬

ਮਿਲਦਾ ਵਿਸਕੀ ਨਾਲ ਮੁਰਗਾ, ਬਾਬੇ ਨੰਬਰ ਥੋਕ 'ਚ ਦੇਂਦੇ ਨੇ !--
ਮਿੰਟੂ ਗੁਰੂਸਰੀਆ
ਮਿੰਟੂ ਗੁਰੂਸਰੀਆ
ਮਿਲਦਾ ਵਿਸਕੀ ਨਾਲ ਮੁਰਗਾ, ਬਾਬੇ ਨੰਬਰ ਥੋਕ 'ਚ ਦੇਂਦੇ ਨੇ !
ਸੱਟੇਬਾਜ਼ੀ ਦੇ ਸ਼ੌਂਕੀਨ 'ਨਕਲੀ ਰੱਬਾਂ' ਦੀ ਸ਼ਰਣ 'ਚ
ਨੰਬਰ ਲੈਂਣ ਲਈ ਉਨਾਂ ਸਾਧਾਂ ਦੀਆਂ ਕੱਢਦੇ ਨੇ ਲੇਲੜੀਆਂ, ਜਿੰਨਾਂ ਨੂੰ ਆਪਣੀ ਸੁਰਤ ਨਹੀਂ
ਮਲੋਟ (ਮਿੰਟੂ ਗੁਰੂਸਰੀਆ): ਅਜੋਕੇ ਦੌਰ 'ਚ ਪੰਜਾਬ ਅਨੇਕਾਂ ਅਲਾਮਤਾਂ ਨਾਲ ਜੂਝ ਰਿਹਾ ਹੈ। ਜੇ ਇਨਾਂ ਅਲਾਮਤਾਂ ਦਾ ਵਰਨਣ ਕਰਨ ਲੱਗੀਏ ਤਾਂ ਇਕ ਕਿਤਾਬਚਾ ਲਿਖਿਆ ਜਾ ਸਕਦਾ ਹੈ। ਇਨਾਂ ਅਲਾਮਤਾਂ ਵਿਚ ਨਸ਼ੇ ਤੋਂ ਬਾਅਦ ਨੰਬਰ ਆਉਂਦਾ ਹੈ, ਜੂਏਬਾਜ਼ੀ ਦਾ। ਜਿਸ ਦਾ ਹੀ ਇਕ ਸਵਰੂਪ ਹੈ, ਸੱਟੇਬਾਜ਼ੀ। ਅੱਜ ਸੱਟੇਬਾਜ਼ੀ ਘਰ-ਘਰ ਦੀ ਮਹਿਮਾਨ ਬਣ ਗਈ ਹੈ, ਜੋ ਮਹਿੰਗਾਈ ਦੇ ਝੰਬੇ ਲੋਕਾਂ ਦਾ ਬਚਿਆ-ਖੁਚਿਆ ਮਾਲ ਵੀ ਹਜ਼ਮ ਕਰ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੁਣ ਸੱਟੇਬਾਜ਼ੀ ਦਾ ਝੱਸ ਪੜੇ-ਲਿਖੇ ਤੇ ਨੌਂਕਰੀਪੇਸ਼ਾ ਲੋਕਾਂ ਨੂੰ ਵੀ ਲੱਗ ਗਿਆ ਹੈ। ਪਹਿਲਾਂ ਸੱਟੇਬਾਜ਼ੀ ਮਜ਼ਦੂਰ ਲੋਕ ਕਰਿਆ ਕਰਦੇ ਸਨ, ਪਰ ਹੁਣ ਇਸ ਵਿਚ ਮੱਧ ਵਰਗ ਅਤੇ ਨਿਮਨ ਮੱਧ ਵਰਗ ਤੋਂ ਇਲਾਵਾ ਜਾਗਰੂਕ ਕੁਨਬਾ ਵੀ ਕੱਦ ਪਿਆ ਹੈ। ਸੱਟੇਬਾਜ਼ੀ, ਜਲਦ ਅਮੀਰ ਹੋਂਣ ਦਾ ਉਹ ਭਰਮ ਹੈ, ਜਿਸ ਵਿਚ ਪਤਾ ਨਹੀਂ ਕਿੰਨੇ ਕੁ ਘਰਾਂ ਦੀਆਂ ਖੁਸ਼ੀਆਂ ਨਿਲਾਮ ਹੋ ਗਈਆਂ ਹਨ। ਸੱਟੇਬਾਜ਼ੀ ਦੀ ਚੇਨ ਦਿੱਲੀ/ਮੁੰਬਈ ਵਰਗੇ ਸ਼ਹਿਰ ਤੋਂ ਸ਼ੁਰੂ ਹੋ ਕੇ ਗਲੀਆਂ-ਕੂਚਿਆਂ ਤੱਕ ਪਹੁੰਚ ਕਰਦੀ ਹੈ। ਸ਼ਹਿਰਾਂ/ਪਿੰਡਾਂ ਵਿਚ ਸੱਟੇਬਾਜ਼ਾਂ ਨੇ ਆਪਣੇ ਏਜੰਟ (ਖਾਰੀਵਾਲ) ਤਾਇਨਾਤ ਕੀਤੇ ਹਨ, ਜੋ ਸ਼ਾਮ ਹੁੰਦਿਆਂ ਆਪਣੇ ਨੀਯਤ ਟਿਕਾਣੇ 'ਤੇ ਪਰਚੀਆਂ ਇਕੱਤਰ ਕਰਦੇ ਹਨ। ਗਾਹਕ ਸੌ ਨੰਬਰ (ਇਕ ਤੋਂ ਸੌ) ਤੱਕ ਕਿਸੇ ਵੀ ਨੰਬਰ 'ਤੇ ਦਾਅ ਲਾ ਸਕਦਾ ਹੈ। ਜਿਸ ਕਿਸੇ ਦਾ ਨੰਬਰ ਆ ਜਾਵੇ ਉਸ ਨੂੰ 90 ਗੁਣਾਂ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਂਦੀ ਹੈ। ਇਸ ਨੰਬਰ ਨੂੰ ਲਿਆਉਂਣ ਲਈ ਲੋਕ ਬਹੁਤ ਪਾਪੜ ਵੇਲਦੇ ਹਨ ਪਰ ਰੁੜ ਜਾਣਾ ਨੰਬਰ ਹੱਥ ਨਹੀਂ ਆਉਂਦਾ। ਉਹ, ਸ਼ਇਦ ਇਸ ਲਈ ਕਿਉਂਕਿ ਲੱਛਮੀ ਮਿਹਨਤ ਦੀ ਮੁਹਥਾਜ਼ ਹੁੰਦੀ ਹੈ ਨਾ ਕਿ ਲੋਟੂ ਖੇਡਾਂ ਦੀ। ਆਪਣੀ ਤਕਦੀਰ ਨੂੰ ਬਦਲਣ ਲਈ ਲੋਕਾਂ ਨੇ ਹੁਣ 'ਨਕਲੀ ਰੱਬਾਂ' (ਪਾਖੰਡੀ ਬਾਬਿਆਂ) ਦੀ ਓਟ ਲੈਣੀ ਅਰੰਭ ਦਿੱਤੀ ਹੈ। ਗਰੀਬ ਸਾਈਕਲਾਂ 'ਤੇ ਅਤੇ ਅਮੀਰ ਕਾਰਾਂ 'ਤੇ ਬਾਬਿਆਂ ਦੀ ਹਾਜ਼ਰੀ ਭਰ ਰਹੇ ਹਨ। ਹੋਰ ਤਾਂ ਹੋਰ ਸੜਕਾਂ ਦੇ ਕਿਨਾਰਿਆਂ 'ਤੇ ਬੇਠੇ ਭੰਗਪੀਣੇ ਸਾਧਾਂ ਦੇ ਲੋਕ ਗੋਡੇ ਘੁੱਟ ਰਹੇ ਹਨ। ਜੱਗੋਂ ਤੇਰਵੀਂ ਵੇਖੋ, ਕਈ ਤਾਂ ਕਮਲਿਆਂ ਨੂੰ ਛੇੜ ਕੇ ਉਨਾਂ ਕੋਲੋਂ ਮਿਲੀਆਂ ਗਾਲਾਂ ਨੂੰ ਨੰਬਰਾਂ 'ਤੇ ਅਜ਼ਮਾ ਰਹੇ ਹਨ। ਜੋ ਲੋਕ ਪਾਖੰਡੀਆਂ ਦੇ ਦਰ 'ਤੇ ਅਲਖ ਜਗਾਉਂਣ ਜਾਦੇ ਹਨ, ਉਹ ਘਰੇ ਬੱਚਿਆਂ ਲਈ ਭਾਵੇਂ ਕਦੇ ਦੋ ਕੇਲੇ ਨਾ ਲੈ ਕੇ ਗਏ ਹੋਂਣ ਪਰ ਬੂਬਣਿਆਂ ਲਈ ਉਹ ਲਿਫਾਫਿਆਂ 'ਚ ਗਰਮਾ-ਗਰਮ ਚਿਕਨ ਤੇ ਮਹਿੰਗਾ ਸੋਮ ਰਸ (ਸ਼ਰਬ) ਲਿਜਾਣਾ ਨਹੀਂ ਭੁਲਦੇ। ਬਾਬੇ ਮੀਟ ਦੇ ਡਕਾਰ ਮਾਰ ਕੇ ਤੇ ਦਾਰੂ ਦੇ ਨਸ਼ੇ ਦਾ ਝੂਟਾ ਲੈ ਕੇ ਨੰਬਰ ਵੰਡਦੇ ਹਨ। ਜੇ ਅਗਲੇ ਦਿਨ ਨੰਬਰ ਨਹੀਂ ਆਉਂਦਾ ਤਾਂ ਨੰਬਰ ਲੈਂਣ ਵਾਲਾ ਫੇਰ 'ਮਹਾਂਪੁਰਸ਼ਾਂ' ਦੇ ਦਰਾਂ 'ਤੇ ਉਲਾਂਭਾ ਦੇਂਣ ਪਹੁੰਚਦਾ ਹੈ ਤਾਂ ਇਹ ਲੋਕ ਬੜੇ ਪਿਆਰ ਨਾਲ ਆਖਦੇ ਹਨ ਕਿ ਬੱਚਾ ਤੇਰੀ ਸ਼ਰਧਾ 'ਚ ਹੀ ਖੋਟ ਸੀ, ਹੁਣ ਤੂੰ ਅਗਲੀ ਮੱਸਿਆ 'ਤੇ ਆਵੀਂ ਤੈਨੂੰ ਨਿਹਾਲ ਕਰਾਂਗੇ। ਇਹ ਸਿਲਸਿਲਾ ਬਾ-ਦਸਤੂਰ ਚੱਲਦਾ ਰਹਿੰਦਾ ਹੈ। ਡੇਰਿਆਂ ਦੇ ਚੌਂਖਟਾਂ 'ਤੇ ਖੜੀਆਂ ਮਹਿੰਗਂੀਆਂ ਕਾਰਾਂ ਇਹ ਸਾਫ਼ ਕਰ ਦੇਂਦੀਆਂ ਹਨ ਕਿ ਗਰੀਬ ਕਾਮਿਆਂ ਤੋਂ ਇਲਾਵਾ ਅਮੀਰ ਵੀ 'ਨੰਬਰਾਂ' ਦੇ ਸ਼ੁਦਾਈ ਬਣ ਬੈਠੇ ਹਨ। ਲੋਕ ਸੱਟੇਬਾਜ਼ੀ ਦੇ ਨਾਲ-ਨਾਲ ਬਾਬਿਆਂ ਹੱਥੋਂ ਦੂਹਰੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਇਹ ਲੁੱਟ ਲੱਖਾਂ 'ਚ ਨਹੀਂ ਸੈਂਕੜੇ ਕਰੋੜਾਂ 'ਚ ਹੈ, ਪਰ ਸਾਡੀ ਸਰਕਾਰ ਖਾਮੋਸ਼ ਹੋ ਕੇ ਤਮਾਸ਼ਾ ਦੇਖ ਰਹੀ ਹੈ। ਜੇਕਰ ਸੱਟੇਬਾਜ਼ੀ ਖਿਲਾਫ਼ ਠੋਸ ਕਨੂੰਨ ਹੋਂਦ 'ਚ ਨਾ ਲਿਆਂਦਾ ਗਿਆ ਤਾਂ ਪੰਜਾਬ ਦੇ ਲੋਕ ਅਮੀਰ ਹੋਂਣ ਦੇ ਚੱਕਰ 'ਚ ਸੁਪਰ-ਕੰਗਾਲ ਹੋ ਜਾਂਣਗੇ।

ਨਵੇਂ ਰਾਜ ਬਣਾਉਣਾ ਸਿਆਸੀ ਪ੍ਰਪੰਚ ਜਾਂ ਵਿਕਾਸ ਮੁੱਖ ਮੰਤਵ, ਉਜਾਗਰ ਸਿੰਘ
ਉਜਾਗਰ ਸਿੰਘ
ਤਿਲੰਗਨਾ ਰਾਜ ਬਣਾਉਣ ਦਾ ਐਲਾਨ ਕਰਕੇ ਕਾਂਗਰਸ ਪਾਰਨੀ ਨੇ ਵਿਰੋਧੀ ਪਾਰਟੀਆਂ ਵਿੱਚ ਨਵੀਂ ਸਫਬੰਦੀ ਦਾ ਰਾਹ ਖੂਲ ਦਿੱਤਾ ਹੈ। ਚੰਦਰ ਬਾਬੂ ਨਾਇਡੂ ਜਿਹੜਾ ਕਿਸੇ ਸਮੇਂ ਐਨ ਡੀ ਏ ਦਾ ਭਾਈਵਾਲ ਹੁੰਦਾ ਸੀ ਬੜੀ ਦੇਰ ਤੋਂ ਵੱਖਰਾ ਹੋ ਗਿਆ ਸੀ ਪ੍ਰੰਤੂ ਇਸ ਤਿਲੰਗਨਾ ਨਵੇਂ ਰਾਜ ਦੇ ਐਲਾਨ ਤੋਂ ਬਾਅਦ ਉਹ ਬੀ ਜੇ ਪੀ ਦੇ ਨਾਲ ਆ ਰਿਹਾ ਹੈ।ਆਬਾਦੀ ਅਤੇ ਇਲਾਕੇ ਦੋ ਪੱਖੋਂ ਭਾਰਤ ਇੱਕ ਵਿਸ਼ਾਲ ਦੇਸ਼ ਹੈ। ਆਜ਼ਾਦੀ ਦੇ 66 ਸਾਲਾਂ ਬਾਅਦ ਵੀ ਭਾਰਤ ਨੇ ਵਿਕਾਸ ਵਿੱਚ ਉਤਨੀਆਂ ਪੁਲਾਂਘਾਂ ਨਹੀਂ ਪੁਟੀਆਂ ਜਿੰਨੀਆਂ ਪੁਟਣੀਆਂ ਚਾਹੀਦੀਆਂ ਸਨ।ਦੇਸ਼ ਦੇ ਅਜੇ ਵੀ ਕਈ ਰਾਜ ਇਲਾਕੇ ਅਨੁਸਾਰ ਐਨੇ ਵੱਡੇ ਹਨ ਕਿ ਉਥੋਂ ਦੇ ਪ੍ਰਬੰਧਕੀ ਢਾਂਚੇ ੂਨੂੰ ਰਾਜ ਪ੍ਰਬੰਧ ਸੁਚੱੰਜੇ ਢੰਗ ਨਾਲ ਚਲਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।ਤਿਲੰਗਾਨਾ ਦੇਸ਼ ਦਾ 29ਵਾਂ ਰਾਜ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਰਬ ਭਾਰਤੀ ਕਾਂਗਰਸ ਦੀ ਵਰਕਿੰਗ ਕਮੇਟੀ ਅਤੇ ਯੂ ਪੀ ਏ ਦੀਆਂ ਭਾਈਵਾਲ ਪਾਰਟੀਆਂ ਨੇ ਇਸ ਤਜਵੀਜ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਨਵੇਂ ਰਾਜਾਂ ਦਾ ਪੁਨਰਗਠਨ ਕਰਨਾ ਸਿਆਸਤ ਤੋਂ ਪ੍ਰੇਰਤ ਹੈ ਜਾਂ ਵਿਕਾਸ ਕਰਨ ਵਿੱਚ ਸੁਚੱਜੀ ਪ੍ਰਬੰਧਕੀ ਕਾਰਵਾਈ ਨੂੰ ਮੁੱਖ ਰੱੰਖਕੇ ਫੈਸਲੇ ਕੀਤੇ ਜਾਂਦੇ ਹਨ।ਦਸੰਬਰ 2009 ਵਿੱਚ ਨਵਾਂ ਰਾਜ ਬਣਾਉਣ ਦਾ ਵਾਅਦਾ ਉਦੋਂ ਦੇ ਗ੍ਰਹਿ ਮੰਤਰੀ ਪੀ ਚਿਤੰਬਰਮ ਨੇ ਤਿਲੰਗਨਾ ਰਾਸ਼ਟਰੀਯ ਸੰਮਤੀ ਦੇ ਮੁੱਖੀ ਕੇ ਚੰਦਰ ਸ਼ੇਖਰ ਰਾਓ ਦੇ ਮਰਨ ਵਰਤ ਨੂੰ ਖੁਲਾਉਣ ਤੋਂ ਬਾਅਦ ਕੀਤਾ ਸੀ। ਚਾਰ ਸਾਲ ਦੀ ਜੱਕੋ ਤਕੀ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਅਸਲ ਵਿੱਚ ਕਾਂਗਰਸ ਪਾਰਟੀ ਇਸ ਨਵੇਂ ਰਾਜ ਦੀ ਸਥਾਪਨਾ ਦਾ ਸਿਹਰਾ ਤਿਲੰਗਨਾ ਰਾਸ਼ਟਰੀਯ ਪਾਰਟੀ ਦੇ ਮੁੱਖੀ ਨੂੰ ਦੇਣਾ ਨਹੀਂ ਚਾਹੁੰਦੀ ਸੀ।ਯੂ ਪੀ ਏ ਦਾ ਇਹ ਫੈਸਲਾ ਸਿਆਸਤ ਤੋਂ ਪ੍ਰੇਰਤ ਹੀ ਜਾਪਦਾ ਹੈ।ਛੋਟੇ ਰਾਜਾਂ ਵਿੱਚ ਪ੍ਰਬੰਧਕੀ ਕਾਰਜਕੁਸ਼ਲਤਾ ਵਿੱਚ ਤਾਂ ਵਾਧਾ ਹੁੰਦਾ ਹੈ ਪ੍ਰੰਤੂ ਬਹੁਤੇ ਰਾਜ ਬਣਾਉਣ ਨਾਲ ਕੇਂਦਰ ਕਮਜੋਰ ਹੁੰਦਾ ਹੈ ਕਿਉਂਕਿ ਹਰ ਰਾਜ ਆਪਣੀ ਖੁਦਮੁਖਤਾਰੀ ਦੀ ਤਾਂ ਗੱਲ ਕਰਦਾ ਹੈ,ਨਾਲ ਦੀ ਨਾਲ ਆਪਣੀ ਗੱਲ ਮੰਨਵਾਉਣ ਲਈ ਲਈ ਕੇਂਦਰੀ ਸਰਕਾਰ ਤੇ ਜੋਰ ਪਾਕੇ ਗਲਤ ਫੈਸਲੇ ਵੀ ਕਰਵਾ ਲੈਂਦੇ ਹਨ। ਅਸਲ ਵਿੱਚ ਕੇਂਦਰ ਵਿੱਚ ਇੱਕ ਪਾਰਟੀ ਦਾ ਰਾਜ ਨਾ ਹੋਣ ਕਰਕੇ ਕੇਂਦਰ ਸਰਕਾਰ ਰਾਜਾਂ ਅਤੇ ਖੇਤਰੀ ਪਾਰਟੀਆਂ ਤੇ ਨਿਰਭਰ ਕਰਦੀ ਹੈ। ਸਮੁੱਚੇ ਸੰਧਰਵ ਵਿੱਚ ਜੇਕਰ ਵੇਖਿਆ ਜਾਵੇ ਤਾਂ ਛੋਟੇ ਰਾਜ ਬਿਹਤਰ ਰਾਜ ਪ੍ਰਬੰਧ ਦੇ ਕੇ ਵਿਕਾਸ ਦੀ ਰਫਤਾਰ ਤੇਜ ਕਰ ਸਕਦੇ ਹਨ ਪ੍ਰੰਤੂ ਰਾਜਾਂ ਦੀ ਸਥਾਪਤੀ ਕਰਨ ਦੇ ਮੌਕੇ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਉਹ ਵੋਟ ਦੀ ਰਾਜਨੀਤੀ ਨੂੰ ਮੁੱਖ ਰੱਖਕੇ ਜਿਹੜਾ ਵਕਤ ਉਹਨਾ ਨੂੰ ਲਾਭਦਾਇਕ ਹੁੰਦਾ ਹੈ ਉਸ ਸਮੇਂ ਹੀ ਫੈਸਲੇ ਕਰਦੇ ਹਨ। ਇਹ ਤਿਲੰਗਾਨਾ ਦਾ ਫੈਸਲਾ ਵੀ ਸਿਆਸਤ ਤੋਂ ਹੀ ਪ੍ਰੇਰਤ ਹੈ।ਹੈਰਾਨੀ ਦੀ ਗੱਲ ਹੈ ਜਦੋਂ ਕਿਸੇ ਰਾਜ ਦੀ ਸਥਾਪਨਾ ਦੀ ਚਰਚਾ ਛਿੜਦੀ ਹੈ ਤਾਂ ਰਾਜ ਦੇ ਹੱਕ ਵਿੱਚ ਅੰਦਲੋਨ,ਮੋਰਚੇ,ਧਰਨੇ ਅਤੇ ਮਰਨ ਵਰਤ ਤੱਕ ਰੱਖੇ ਜਾਂਦੇ ਹਨ ,ਨਾਲ ਦੀ ਨਾਲ ਹੀ ਉਹਨਾ ਦੇ ਵਿਰੋਧੀ ਅੰਦੋਲਨ ਸ਼ੁਰੂ ਕਰ ਦਿੰਦੇ ਹਨ। ਜਿਵੇਂ ਹੁਣ ਆਂਧਰਾ ਵਿੱਚ ਹੋ ਰਿਹਾ ਹੈ।ਇਹਨਾਂ ਅੰਦੋਲਨਾ ਵਿੱਚ ਸਰਕਾਰੀ ਸੰਪਤੀ ਦਾ ਵਧੇਰੇ ਨੁਕਸਾਨ ਹੁੰਦਾ ਹੈ। ਮੌਤਾਂ ਵੀ ਹੁੰਦੀਆਂ ਹਨ।ਫਿਰ ਅਜੇਹੇ ਰਾਜਾਂ ਦਾ ਕੀ ਲਾਭ ਜਿਹੜੇ ਹਿੰਸਕ ਰੂਪ ਧਾਰ ਕੇ ਬਣਦੇ ਹਨ।ਕਾਂਗਰਸ ਅਤੇ ਯੂ ਪੀ ਏ ਨੇ ਤਿਲੰਗਾਨਾ ਰਾਜ ਬਣਾਉਣ ਦਾ ਫੈਸਲਾ ਕਰਕੇ ਭਰਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਹੈ ,ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਉਹ ਆਪਣਾ ਹੱਥ ਕਿਵੇਂ ਬਚਾਉਣਗੇ ਕਿਉਂਕਿ ਆਸਾਮ ਵਿੱਚ ਬੋਡੋ ਲੈਂਡ ਅਤੇ ਕਾਬਰੀ ਕਬੀਲੇ ਨੇ ਔਂਗਲੌਂਗ ਰਾਜ,ਵੈਸਟ ਬੰਗਾਲ ਵਿੱਚ ਗੋਰਖਾ ਜਨ ਮੁਕਤੀ ਮੋਰਚਾ ਨੇ ਗੋਰਖਾ ਲੈਂਡ,ਮਹਾਰਾਸ਼ਟਰ ਵਿੱਚ ਐਨ ਸੀ ਪੀ ਨੇ ਵਿਦਰਭ,ਜੰਮੂ ਕਸ਼ਮੀਰ ਵਿੱਚ ਜੰਮੂ ਅਤੇ ਲਦਾਖ ਰਾਜ ਅਤੇ ਬਹੁਜਨ ਸਮਾਜ ਪਾਰਟੀ ਨੇ ਉਤਰ ਪ੍ਰਦੇਸ਼ ਦੇ ਚਾਰ ਰਾਜ ਪੁਰਵਾਂਚਲ,ਬੁੰਧੇਲਖੰਡ,ਅਵਧ ਪ੍ਰਦੇਸ਼ ਅਤੇ ਪੱਛਚਿਮਆਂਚਲ ਬਣਾਉਣ ਦੀ ਮੰਗ ਕਰ ਦਿੱਤੀ ਹੈ। ਇਕੋਂ ਤੱਕ ਕਿ ਆਂਧਰਾ ਵਿੱਚੋਂ ਹੀ ਰਾਇਲਸਾਂ ਇਲਾਕੇ ਦੇ ਦੋ ਜਿਲਿਆਂ ਨੂੰ ਵੀ ਵਖਰਾ ਰਾਜ ਬਣਾਉਣ ਦੀ ਮੰਗ ਨੇ ਵੀ ਜ਼ੋਰ ਫੜ ਲਿਆ ਹੈ।ਪ੍ਰਸਿਧ ਕਾਲਮ ਨਵੀਸ ਸ਼ੋਭਾ ਡੇ ਨੇ ਵੀ ਟਵੀਟ ਕਰਕੇ ਬੰਬਈ ਨੂੰ ਵਖਰੇ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਦਿੱੰਤੀ ਹੈ। ਆਂਧਰਾ ਪ੍ਰਦੇਸ਼ ਦੇ 13 ਵਿਧਾਨਕਾਰਾਂ ਅਤੇ 13 ਹੀ ਮੰਤਰੀਆਂ ਨੇ ਮੁੱਖ ਮੰਤਰੀ ਕਿਰਨ ਰੈਡੀ ਨੂੰ ਆਪਣੇ ਅਸਤੀਫੇ ਦਬਾਅ ਪਾਉਣ ਲਈ ਦੇ ਦਿੱਤੇ ਸਨ।ਇਹਨਾਂ ਰਾਜਾਂ ਦੇ ਹੱਕ ਵਿੱਚ ਅੰਦੋਲਨ ਤੇ ਮੋਰਚੇ ਸ਼ੁਰੂ ਹੋ ਗਏ ਹਨ ਜੋ ਭਾਰਤ ਦੀ ਆਰਥਕਤਾ ਨੂੰ ਸੱਟ ਮਾਰਨਗੇ।ਭਾਸ਼ਾ ਦੇ ਆਧਾਰ ਤੇ ਵੱਖਰੇ ਰਾਜ ਬਣਾਉਣ ਦਾ ਸਭ ਤੋਂ ਪਹਿਲਾਂ 1952 ਵਿੱਚ ਸਰੀਰਾਮੁਲ ਨਾਂ ਦੇ ਇੰਜਿਨੀਅਰ ਨੇਂ ਤਿਲੰਗਾਨਾ ਪ੍ਰਦੇਸ਼ ਬਣਾਉਣ ਲਈ ਮਰਨ ਵਰਤ ਰੱਖਿਆ ਸੀ,ਜਦੋਂ 58 ਦਿਨ ਭੁਖੇ ਰਹਿਣ ਤੋਂ ਬਾਅਦ ਉਸਦੀ ਮੌਤ ਹੋ ਗਈ ਤਾਂ ਉਸਦੇ ਦੋ ਹਫਤਿਆਂ ਬਾਅਦ ਉਥੇ ਦੰਗੇ ਸ਼ੁਰੂ ਹੋ ਗਏ ਤੇ ਕੇਂਦਰੀ ਸਰਕਾਰ ਨੂੰ ਮਜਬੂਰ ਹੋਕੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਵੱਖਰਾ ਆਂਧਰਾ ਪ੍ਰਦੇਸ਼ ਬਨਾਉਣ ਦੀ ਗੱਲ ਕੀਤੀ ਅਤੇ 4 ਸਾਲ ਬਾਅਦ 1956 ਵਿੱਚ ਭਾਸ਼ਾ ਦੇ ਆਧਾਰ ਤੇ ਰਾਜ ਪੁਨਰਗਠਨ ਕਮਿਸ਼ਨ ਬਣਾਇਆ ,ਜਿਸ ਦੀ ਰਿਪੋਰਟ ਦੇ ਆਧਾਰ ਤੇ ਆਂਧਰਾ ਪ੍ਰਦੇਸ਼ ਰਾਜ ਹੋਂਦ ਵਿੱਚ ਆਇਆ।1956 ਵਿੱਚ ਤਿਲੰਗਾਨਾ ਹੈਦਰਾਬਾਦ ਸਟੇਟ ਦਾ ਹਿੱਸਾ ਸੀ। ਉਸ ਤੋਂ ਬਾਅਦ ਪੰਜਾਬ ਨੂੰ 1966 ਵਿੱਚ ਤਿੰਨ ਹਿੱਸਿਆਂ ਹਿਮਾਚਲ ਅਤੇ ਹਰਿਆਣਾ ਵਿੱਚ ਵੰਡ ਦਿੱਤਾ ਗਿਆ, ਜਿਸਦੇ ਸਿੱਟੇ ਵਜੋਂ ਭਾਵੇਂ ਪੰਜਾਬ ਨੂੰ ਨੁਕਸਾਨ ਹੋਇਆ ਪ੍ਰੰਤੂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ਾਂ ਦਾ ਸੰਪੂਰਨ ਵਿਕਾਸ ਹੋਇਆ ਹੈ। ਪੰਜਾਬ ਵਿੱਚ ਰਾਜਨੀਤਕ ਤੌਰ ਤੇ ਅਕਾਲੀ ਦਲ ਨੂੰ ਲਾਭ ਹੋਇਆ ਕਿਉਂਕਿ ਸਾਂਝੇ ਪੰਜਾਬ ਵਿੱਚ ਉਹਨਾ ਦੀ ਸਰਕਾਰ ਕਦੀ ਵੀ ਨਹੀਂ ਬਣ ਸਕਦੀ ਸੀ।ਭਾਰਤੀ ਜਨਤਾ ਪਾਰਟੀ ਨੇ ਵੀ 2000 ਵਿੱਚ ਤਿੰਨ ਰਾਜ ਛਤੀਸਗੜ,ਉਤਰਾਖੰਡ ੇਅਤੇ ੇਝਾਰਖੰਡ ਬਣਾ ਦਿੱਤੇ ਸਨ। ਆਮ ਤੌਰ ਤੇ ਜਿਹੜੀ ਸਰਕਾਰ ਨਵੇਂ ਰਾਜ ਬਣਾਉਂਦੀ ਹੈ, ਰਾਜਨੀਤਕ ਤੌਰ ਤੇ ਇੱਕ ਦੋ ਵਾਰ ਉਹਨਾ ਦੀ ਹੀ ਸਰਕਾਰ ਬਣਦੀ ਹੈ।ਇਸੇ ਉਮੀਦ ਨਾਲ ਕਾਂਗਰਸ ਨੇ ਤਿਲੰਗਾਨਾ ਰਾਜ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਬਣਾਇਆ ਹੈ।ਜਦੋਂ ਕਿ ਕੇ ਚੰਦਰ ਸ਼ੇਖਰ ਰਾਓ ਲਗਾਤਾਰ ਪਿਛਲੇ 20 ਸਾਲਾਂ ਤੋਂ ਅੰਦੋਲਨ ਕਰ ਰਿਹਾ ਸੀ।ਇਸ ਸਮੇਂ ਆਂਧਰਾ ਪ੍ਰਦੇਸ਼ ਵਿੱਚ 42 ਲੋਕ ਸਭਾ ਦੇ ਮੈਂਬਰ,294 ਵਿਧਾਨ ਸਭਾ ਦੇ ਮੈਂਬਰ ਅਤੇ 24 ਜਿਲੇ ਹਨ।ਨਵੇਂ ਰਾਜ ਦੀ ਤਜਵੀਜ ਅਨੁਸਾਰ ਤਿਲੰਗਾਨਾ ਵਿੱਚ 10 ਜਿਲੇ,17 ਐਮ ਪੀ,119 ਵਿਧਾਨਕਾਰੇ ਹੋਣਗੇ ਜਦੋਂਕਿ ਆਂਧਰਾ ਪ੍ਰਦੇਸ਼ ਵਿੱਚ 14 ਜਿਲੇ 25 ਐਮ ਪੀ ਅਤੇ175 ਵਿਧਾਨਕਾਰ ਹੋਣਗੇ।ਇਸ ਸਮੇਂ ਆਂਧਰਾ ਤੋਂ ਕਾਂਗਰਸ ਦੇ 33 ਐਮ ਪੀ ਹਨ। ਨਵੇਂ ਰਾਜ ਦਾ ਇਲਾਕਾ 1ਲੱਖ 1 ਹਜ਼ਾਰ ਵਰਗ ਕਿਲੋਮੀਟਰ,ਜਨਸੰਖਿਆ3 ਕਰੋੜ 52 ਲੱਖ ਜੋ ਕਿ ਆਂਧਰਾ ਪ੍ਰਦੇਸ਼ ਦੀ 41-6ਪ੍ਰਤੀਸ਼ਤ ਬਣਦੀ ਹੈ।ਦੋ ਵੱਡੇ ਸ਼ਹਿਰ ਹੈਦਰਾਬਾਦ ਅਤ ਵਾਰੰਗਲ ਤਿਲੰਗਾਨਾ ਵਿੱਚ ਹੋਣਗੇ। ਹੈਦਰਾਬਾਦ ਦੀ ਆਬਾਦੀ 80 ਲੱਖ ਹੈ ਤੇ 65 ਫੀ ਸਦੀ ਲੋਕ ਪੜੇ ਲਿਖੇ ਹਨ।ਹੈਦਰਾਬਾਦ 10 ਸਾਲ ਆਂਧਰਾ ਪ੍ਰਦੇਸ਼ ਦੀ ਵੀ ਰਾਜਧਾਨੀ ਰਹੇਗਾ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਹੋਵੇਗਾ।ਹੈਰਾਨੀ ਦੀ ਗੱਲ ਹੈ ਕਿ ਆਂਧਰਾ ਪ੍ਰਦੇਸ਼ ਦੇ ਰੈਵਨਿਊ ਉਗਰਾਹੀ ਵਿੱਚ 55 ਫੀ ਸਦੀ ਜੋ ਕਿ 6500 ਕਰੋੜ ਰੁਪਏ ਬਣਦੀ ਹੈ, ਇਕੱਲੇ ਹੈਦਰਾਬਾਦ ਤੋਂ ਹੁੰਦੀ ਹੈ।ਇਸੇ ਤਰਾਂ ਕੇਂਦਰੀ ਟੈਕਸਾਂ ਦੀ 65 ਫੀ ਸਦੀ ਉਗਰਾਹੀ ਹੈਦਰਾਬਾਦ ਤੋਂ ਹੁੰਦੀ ਹੈ ਜੋ 15000 ਕਰੋੜ ਰੁਪਏ ਹੁੰਦੀ ਹੈ।ਇਥੋਂ 51 ਫੀ ਸਦੀ ਜੀ ਡੀ ਪੀ ਦੀ ਦਰ ਹੈ।ਹੈਦਰਾਬਾਦ ਵਿੱਚੋਂ 90000 ਕਰੋੜ ਰੁਪਏ ਦਾ ਉਤਪਾਦਨ ਹੁੰਦਾ ਹੈ।ਕੇਂਦਰੀ ਸ਼ਾਸ਼ਤ ਪ੍ਰਦੇਸ਼ ਹੋਣ ਨਾਲ ਆਂਧਰਾ ਅਤੇ ਤਿਲੰਗਾਨਾ ਦੋਹਾਂ ਰਾਜਾਂ ਨੂੰ ਨੁਕਸਾਨ ਹੋਵੇਗਾ।ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਵੱਖਰਾ ਰਾਜ ਬਣਾਉਣ ਲਈ ਪਿਛਲੇ 15 ਸਾਲਾਂ ਤੋਂ ਚਲ ਰਹੇ ਅੰਦੋਲਨਾ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਗਨ ਮੋਹਨ ਰੈਡੀ ਦੇ ਪਿਤਾ ਵਾਈ ਐਸ ਰੈਡੀ ਜੋ ਆਂਧਰਾ ਦੇ ਮੁੱਖ ਮੰਤਰੀ ਸਨ ਦੀ ਹਵਾਈ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਕਾਂਗਰਸ ਕਮਜੋਰ ਹੋ ਗਈ ਸੀ ,ਹੁਣ ਕਾਂਗਰਸ ਦੇ ਮਜਬੂਤ ਹੋਣ ਦੇ ਆਸਾਰ ਬਣੇ ਹਨ।ਕਾਂਗਰਸ ਨੇ ਇਸ ਸਮੇਂ ਨੂੰ ਰਾਜਨੀਤਕ ਤੌਰ ਤੇ ਨਵਾਂ ਰਾਜ ਬਣਾਉਣ ਲਈ ਠੀਕ ਸਮਝਿਆ ਹੈ ਤਾਂ ਜੋ ਕੇ ਚੰਦਰ ਸ਼ੇਖਰ ਰਾਓ ਰਾਜਨੀਤਕ ਲਾਭ ਨਾ ਲੈ ਸਕੇ।1997 ਵਿੱਚ ਬੀ ਜੇ ਪੀ ਨੇ ੇਆਪਣੇ ਚੋਣ ਮਨੋਰਥ ਪੱੰਤਰ ਵਿੱਚ ਤਿਲੰਗਨਾ ਰਾਜ ਬਣਾਉਣ ਦਾ ਵਾਅਦਾ ਕੀਤਾ ਸੀ।ਕਾਂਗਰਸ ਦੀ ਵਰਕਿੰਗ ਕਮੇਟੀ ਨੇ 2001 ਵਿੱਚ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਾਉਣ ਦੀ ਸ਼ਿਫਾਰਸ਼ ਕੀਤੀ ਸੀ।ਇਸਦੇ ਬਾਵਜੂਦ ਵੀ ਤਿਲੰਗਾਨਾ ਰਾਜ ਦੇ ਬਣਾਉਣ ਦੇ ਐਲਾਨ ਤੋ ਬਾਅਦ ਆਂਧਰਾ ਵਿੱਚ ਧਰਨੇ ,ਜਲਸੇ, ਜਲੂਸ ,ਅੰਦੋਲਨ,ਭੰਨ ਤੋੜ ਫਿਰ ਸ਼ੁਰੂ ਹੋ ਗਈ ਹੈ।ਰਾਇਲਸੀਆਂ,ਸੀਮਾਂਧਰਾ ਅਤੇ ਤੱਟੀ ਆਂਧਰਾ ਪ੍ਰਦੇਸ਼ ਵਿੱਚ ਮੁਜਾਹਰੇ ਸ਼ੁਰੂ ਹੋ ਗਏ ਹਨ।ਆਂਧਰਾ ਪ੍ਰਦੇਸ਼ ਦੇ 13 ਜਿਲਿਆਂ ਵਿੱਚ ਪੂਰਨ ਬੰਧ ਰਿਹਾ ਹੈ। ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਬੁਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਇੱਕ ਹੋਮ ਗਾਰਡ ਦੇ ਮੁਲਾਜਮ ਨੇ ਤਿਲੰਗਾਨਾ ਦੇ ਵਿਰੁਧ ਆਤਮ ਹੱਤਿਆ ਕਰ ਲਈ ਹੈ।ਰਾਜ ਬਣਾਉਣ ਦਾ ਪੂਰਾ ਪ੍ਰਾਸੈਸ ਚਾਰ ਮਹੀਨੇ ਵਿੱਚ ਮੁਕੰਮਲ ਹੋਣ ਦੇ ਆਸਾਰ ਹਨ ਜੇ ਹਾਲਾਤ ਨਾਰਮਲ ਰਹੇ। ਉਪਰੋਕਤ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਛੋਟੇ ਰਾਜਾਂ ਦਾ ਵਿਕਾਸ ਸੌਖੇ,ਵਧੀਆ ਅਤੇ ਪ੍ਰਬੰਧਕੀ ਕਾਰਜਕੁਸ਼ਲਤਾ ਨਾਲ ਹੋ ਸਕਦਾ ਹੈ। ਵੱਡੇ ਰਾਜਾਂ ਵਿੱਚ ਅਧਿਕਾਰੀਆਂ ਅਤੇ ਮੰਤਰੀਆਂ ਤੋਂ ਸਮੇਂ ਸਿਰ ਨਿਗਰਾਨੀ ਨਹੀ ਹੁੰਦੀ, ਇਸ ਲਈ ਕਈ ਵਾਰ ਛੋਟੇ ਅਧਿਕਾਰੀ ਆਪਣੀਆਂ ਮਨਮਾਨੀਆਂ ਕਰ ਲੈਂਦੇ ਹਨ। ਸੁਚੱਜੀ ਨਿਗਰਾਨੀ ਲਈ ਛੋਟੇ ਰਾਜਾਂ ਦੀ ਪ੍ਰਣਾਲੀ ਬਹੁਤ ਹੀ ਜਾਇਜ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿਆਸੀ ਪਾਰਟੀਆਂ ਛੋਟੇ ਰਾਜ ਬਣਾਉਣ ਸਮੇਂ ਆਪਣੀਆਂ ਪਾਰਟੀਆਂ ਦੇ ਹਿਤਾਂ ਅਨੁਸਾਰ ਫੈਸਲੇ ਕਰਦੀਆਂ ਹਨ ਜਿਹਨਾਂ ਦਾ ਬਹੁਤਾ ਚੰਗਾ ਪ੍ਰਭਾਵ ਨਹੀਂ ਪੈਂਦਾ। ਫਿਰ ਵੀ ਸਮੁਚੇ ਤੌਰ ਤੇ ਵੱਡੇ ਹਿੱਤਾਂ ਨੂੰ ਮੁੱਖ ਰਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਪ੍ਰਣਾਲੀ ਸਫਲ ਰਹੇਗਾ ਚੰਗਾ ਹੋਵੇ ਜੇਕਰ ਕੇਂਦਰੀ ਸਰਕਾਰਾਂ ਬਿਨਾਂ ਅੰਦੋਲਨਾਂ,ਮੋਰਚਿਆਂ ਅਤੇ ਧਰਨਿਆਂ ਤੋਂ ਹੀ ਲੋਕਾਂ ਦੀਆਂ ਜਾਇਜ ਮੰਗਾਂ ਮੰਨ ਲਿਆ ਕਰਨ ਤਾਂ ਜੋ ਸਰਕਾਰੀ ਸੰਪਤੀ ਦਾ ਨੁਕਸਾਨ ਨਾ ਹੋ ਸਕੇ।ਕਾਂਗਰਸ ਲਈ ਨਵਾਂ ਰਾਜ ਖਤਰੇ ਦੀ ਘੰਟੀ ਸਾਬਤ ਹੋਵੇਗਾ ਕਿਉਂਕਿ ਵਿਰੋਧੀ ਪਾਰਟੀਆਂ ਵਿੱਚ ਨਵੀਂ ਸਫਬੰਦੀ ਸ਼ੁਰੂ ਹੋ ਗਈ ਹੈ। ਚੰਦਰ ਬਾਬੂ ਨਾਇਡੂ ਜਿੜਾ ਬੀ ਜੇ ਪੀ ਤੋਂ ਦੂਰ ਹੋ ਗਿਆ ਸੀ ਹੁਣ ਮੁੜ ਨੇੜੇ ਰਿਹਾ ਹੈ।
੯੪੧੭੮-੧੩੦੭੨
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ

ਮਨੁੱਖੀ ਤਸਕਰੀ ਰੋਕੂ ਐਕਟ ਅਧੀਨ ਆਉ,ਜ਼ਹਿਰੀਲਾ ਸੱਪ ਗਲ ਚ ਪਾਉ,ਸੌ ਗੰਡੇ ਨਾਲੇ ਸੌ ਛਿੱਤਰ ਖਾਉ -ਡਾ ਅਮਰੀਕ ਸਿੰਘ ਕੰਡਾ

ਸਿਆਣੇ ਕਹਿੰਦੇ ਨੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ । ਇਹ ਗੱਲ ਸਾਨੂੰ ਸਭ ਨੂੰ ਪਤਾ ਹੈ ਖਾਸਕਰ ਸਾਡੇ ਸਿਆਸਤਦਾਨਾਂ ਨੂੰ ਵੀ ਪਤਾ ਨੇ । ਅੱਜਕਲ ਪੰਜਾਬ ਚ ਟੈਕਸ਼ਾਂ ਦਾ ਮੌਸਮ ਹੈ । ਹਰ ਚੀਜ਼ ਤੇ ਟੈਕਸ ਲਗਾਇਆ ਜਾ ਰਿਹਾ ਹੈ । ਪਿਛਲੇ ਦਿਨੀ ਪ੍ਰਾਪਟੀ ਟੈਕਸ ਤੇ ਬਿਜ਼ਲੀ ਦੇ ਮੀਟਰਾਂ ਦੀ ਸਕੁਉਰਿਟੀ ਟੈਕਸ ਨੂੰ ਲੈ ਕੇ ਕਿੰਨਾ ਰੌਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਜਰਨੇਟਰਾਂ ਤੇ ਟੈਕਸ ਲਈ ਹੜਤਾਲਾਂ ਹੋਈਆਂ ਪੰਜਾਬ ਬੰਦ ਰਿਹਾ । ਮਹਿੰਗਾਈ ਤੇ ਨਸ਼ਿਆਂ ਚ ਡੁੱਬੇ ਪੰਜਾਬ ਤੇ ਹਰ ਰੋਜ਼ ਨਵੇਂ ਤੋਂ ਨਵਾਂ ਟੈਕਸ ਲਗ ਰਿਹਾ ਹੈ ਜਿਵੇਂ ਕੋਈ ਟੈਕਸ ਲਗਾਉਣ ਦਾ ਮੁਕਾਬਲਾ ਹੁੰਦਾ ਹੈ । ਲਉ ਜੀ ਆ ਗਿਆ ਇਕ ਨਵਾਂ ਟੈਕਸ ਜਿਸਦਾ ਸਰਕਾਰ ਨੇ ਹਿਊਮਨ ਸਮਗਲਿੰਗ ਨਾ ਦਾ ਐਕਟ ਬਣਾ ਦਿੱਤਾ ਹੈ ।
ਚੈਕਿੰਗ ਕਿਵੇਂ ਹੋਵੇਗੀ…?
ਸਭ ਤੋਂ ਪਹਿਲਾਂ ਇਹ ਐਕਟ ੨੦੦੮ ਚ ਸੈਂਟਰ ਸਰਕਾਰ ਨੇ ਖਾਰਿਜ਼ ਕਰ ਦਿੱਤਾ ਸੀ ਇਸ ਚ ਲਿਖਿਆ ਸੀ ਕਿ ਦਸ ਲੱਖ ਦੀ ਸਕੁਉਰਟੀ ਤੇ ਦਸ ਹਜ਼ਾਰ ਰੁਪਏ ਟੈਕਸ । ਜਿਹੜਾ ਕਿ ਇਹ ਸੋਧ ਕੇ ੨੦੧੩ ਚ ਦੁਬਾਰਾ ਤੋਂ ਬਣਾਇਆ ਗਿਆ ਹੈ । ਇਸਦੇ ਬਿੱਲ ਚ ਲਿਖਿਆ ਹੈ ਕਿ ਪੁਲਿਸ ਦਾ ਕੋਈ ਵੀ ਗਜ਼ਟਿਡ ਅਫਸਰ ਜਿਵੇਂ ਡੀ.ਐਸ.ਪੀ.,ਐਸ.ਪੀ ਜਾਂ ਐਸ ਐਸ ਪੀ ਤੇ ਮਜੈਸਿਟਿਡ ਜਦੋਂ ਮਰਜ਼ੀ ਤੁਹਾਡਾ ਘਰ ਤੇ ਦਫਤਰ ਚੋਵੀ ਘੰਟੇ ਚ ਕਦੋਂ ਵੀ ਚੈੱਕ ਕਰ ਸਕਦਾ ਹੈ ਕਦੋਂ ਵੀ ਰੇਡ ਪੈ ਸਕਦੀ ਹੈ…? ਤੁਹਾਡਾ ਦਫਤਰ ਤੇ ਫਾਈਲਾਂ ਤੇ ਕੰਪਿਊਟਰ ਸੀਲ ਕਰ ਸਕਦਾ ਹੈ । ਉਹ ਤੁਹਾਡੇ ਦਰਵਾਜੇ ਖਿੜਕੀਆਂ ਤੋੜ ਕੇ ਅੰਦਰ ਆ ਸਕਦਾ ਹੈ । ਤੁਸੀ ਹਾਜ਼ਿਰ ਹੋਵੋ ਜਾਂ ਨਾਂ ਹੋਵੋ ਪੁਲਿਸ ਨੂੰ ਕੋਈ ਰੋਕ ਟੋਕ ਨਹੀਂ । ਕਿਆ ਕਾਨੂੰਨ ਪਾਸ ਕੀਤਾ ਹੈ ? ਕੀ ਇਹ ਪੜੇ ਲਿਖੇ ਦਸ ਦਸ ਵੀਹ ਵੀਹ ਸਾਲ ਤੋਂ ਰਜਿ.ਟਰੈਲਵ ਏਜੰਟ ਕੋਈ ਅੱਤਵਾਦੀ ਨੇ ..? ਸ਼ਾਇਦ ਇਹ ਕਾਨੂੰਨ ਅੱਤਵਾਦੀਆਂ ਲਈ ਹੋ ਸਕਦਾ ਹੈ । ਕਿਉਂਕਿ ਅਕਸਰ ਇਹ ਹਿੰਦੀ ਫਿਲਮਾਂ ਚ ਵੇਖਣ ਨੂੰ ਮਿਲਦਾ ਹੈ ।
ਸ਼ਕਾਇਤ ਕਰਤਾ ਲਈ ਸਹੂਲਤ
ਇਸ ਬਿੱਲ ਚ ਇਹ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਆਦਮੀ ਜਾਂ ਔਰਤ ਕਿਸੇ ਵੀ ਕੰਸਲਟੈਂਟ ਜਾਂ ਟਰੈਵਲ ਏਜੰਟ ਨੂੰ ਪੁਲਿਸ ਪੁੱਛਗਿੱਛ ਲਈ ਫੜ ਕੇ ਲੈ ਜਾ ਸਕਦੀ ਹੈ ਤੇ ਸ਼ਕਾਇਤ ਕਰਤਾ ਦੀ ਸ਼ਕਾਇਤ ਪੁਲਿਸ ਦੋ ਮਹੀਨੇ ਚ ਉਸਦੀ ਸ਼ਕਾਇਤ ਦਾ ਹੱਲ ਕਰੇਗੀ । ਮੰਨ ਲਉ ਜੇ ਸ਼ਕਾਇਤ ਝੂਠੀ ਹੋਵੇ ਕੀ ਪੁਲਿਸ ਮੁਆਫੀ ਮੰਗੇਗੀ…? ਸ਼ਕਾਇਤ ਕਰਤਾ ਨੂੰ ਕੀ ਸਜ਼ਾ ਮਿਲੇਗੀ…? ਜਿਸ ਟਰੈਲਵ ਏਜੰਟ ਨੂੰ ਪੁਲਿਸ ਫੜੂਗੀ ਉਸਦੀ ਬੇਝਤੀ ਹੋਵੇਗੀ ਕੀ ਸਰਕਾਰ ਉਸ ਨੂੰ ਇਸਦਾ ਮੁਆਵਜ਼ਾ ਦੇਵੇਗੀ…? ਲ਼ੋਕ ਪਾਲ ਬਿੱਲ ਦੇ ਹਿਸਾਬ ਨਾਲ ਜੇ ਸ਼ਕਾਇਤ ਕਰਤਾ ਝੂਠਾ ਹੈ ਤਾਂ ਚਾਰ ਸਾਲ ਦੀ ਸਜ਼ਾ ਹੈ । ਪਰ ਇਸ ਬਿੱਲ ਚ ਕਿਸੇ ਨੂੰ ਕੋਈ ਸਜ਼ਾ ਨਹੀਂ ਲਿਖੀ ਗਈ । ਹੈ ਨਾ ਅਜ਼ੀਬ ਗੱਲ ।
ਮੰਨ ਲਉ ਕੋਈ ਕੁੜੀ ਜਾਂ ਮੁੰਡਾ ਸੱਟਡੀ ਵੀਜ਼ੇ ਲਈ ਕਿਸੇ ਕੰਟਰੀ ਚ ਅਪਲਾਈ ਕਰਦੇ ਨੇ ਤੇ ਫੀਸ ਬੈਂਕ ਦੇ ਥਰੂ ਵਾਇਲ ਟਰਾਂਸ਼ਫਰ ਕਰਦੇ ਨੇ ਤੇ ਜੇ ਉੱਧਰ ਉਹ ਕਾਲਜ਼ ਬਲੈਲਿਸਟ ਜਾਂ ਬੰਦ ਹੋ ਜਾਂਦਾ ਹੈ ਤੇ ਵੀਜ਼ਾ ਰਿਫਊਜ਼ ਹੋ ਜਾਂਦਾ ਹੈ ਤਾਂ ਇੱਥੋਂ ਦੇ ਐਕਟ ਮੁਤਾਬਿਕ ਏਜੰਟ ਨੂੰ ਪੈਸੇ ਵਾਪਸ ਕਰਨੇ ਪੈਂਦੇ ਹਨ ਜਿਹੜੇ ਕਿ ਸਰਾਸਰ ਗਲਤ ਹੈ । ਇਹ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਸ ਦੇਸ਼ ਦੀ ਸਰਕਾਰ ਨਾਲ ਗੱਲ ਕਰੇ ਤੇ ਸਟੂਡੈਂਟ ਦੇ ਪੈਸੇ ਦੁਆਏ ਜਾਣ । ਇਹ ਇੱਕ ਬਹੁਤ ਵੱਡਾ ਮੁੱਦਾ ਹੈ ।
ਟੈਕਸ ਕਿੰਨਾ,ਕਿੰਨੇ ਸਮੇ ਲਈ,ਕੀ ਲਾਇਆ ਹੈ ?
ਸਭ ਤੋਂ ਪਹਿਲਾਂ ਇਹ ਐਕਟ ੨੦੦੮ ਚ ਸੈਂਟਰ ਸਰਕਾਰ ਨੇ ਖਾਰਿਜ਼ ਕਰ ਦਿੱਤਾ ਸੀ ਇਸ ਚ ਲਿਖਿਆ ਸੀ ਕਿ ਦਸ ਲੱਖ ਦੀ ਸਕੁਉਰਟੀ ਤੇ ਦਸ ਹਜ਼ਾਰ ਰੁਪਏ ਟੈਕਸ ।ਉਸ ਵਿਚ ਟਰੈਵਲ ਏਜੰਟ, ਕੰਸਲਟੈਂਟ, ਟਿਕਟਾਂ ਵਾਲੇ,ਸਟੱਡੀ ਵੀਜ਼ਾ ਜੋ ਕੋਈ ਇਸਦਾ ਕੰਮ ਕਰਦਾ ਹੈ ਜੇ ਉਹ ਪੰਜ ਸਾਲ ਪੁਰਾਣੀ ਫਰਮ ਜਾਂ ਟਰੈਵਲ ਏਜੰਸੀ ਹੈ ਤਾਂ ਇੱਕ ਲੱਖ ਰੁਪਏ ਪੰਜ ਸਾਲ ਦਾ ਟੈਕਸ ਤੇ ਜੇ ਕੋਈ ਨਵਾਂ ਹੈ ਜਾਂ ਪੰਜ ਸਾਲ ਤੋਂ ਘੱਟ ਹੈ ਤਾਂ ਪੱਚੀ ਹਜ਼ਾਰ ਰੁਪਏ ਟੈਕਸ ਪੰਜ ਸਾਲ ਦੀ ਫੀਸ ਇੱਕਠੀ ਲਈ ਜਾਵੇਗੀ । ਇਹ ਡਿਪਟੀ ਸੀ.ਐਮ ਪੰਜਾਬ ਨੇ ਹਰ ਏਜੰਟ ਨੂੰ ਅਕਤੂਬਰ ੨੦੧੩ ਚ ਵਿਚ ਆਪਣੀ ਟਰੈਵਲ ਏਜੰਸੀ ਰਜਿ ਕਰਵਾਉਣ ਤੇ ਫੀਸ ਭਰਨ ਦੇ ਆਰਡਰ ਕਰ ਦਿੱਤੇ ਨੇ । ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮਨੁੱਖੀ ਤਸਕਰੀ ਰੋਕੂ ਐਕਟ ਅਕਤੂਬਰ ਤੱਕ ਸਾਰੇ ਏਜੰਟਾਂ ਨੂੰ ਰਜਿ. ਕਰਨ ਦੀ ਤੇ ਫੀਸ ਦੇਣ ਦੀ ਹਦਾਇਤ ਦੇ ਦਿੱਤੀ ਹੈ ।
ਟੈਕਸ ਲਗਾਉਣ ਦਾ ਤਰੀਕਾ ਗਲਤ
ਮੰਨ ਲਉ ਜੇ ਟੈਕਸ ਲਗਾਉਣਾ ਵੀ ਹੈ ਇਹ ਕਿਹੜਾ ਤਰੀਕਾ ਹੈ ਹਰ ਸਾਲ ਦਾ ਟੈਕਸ ਲਗਾਇਆ ਜਾ ਸਕਦਾ ਹੈ । ਇਹ ਜਰੂਰੀ ਨਹੀਂ ਕਿ ਉਹ ਬੰਦਾ ਪੰਜ ਸਾਲ ਹੀ ਕੰਮ ਕਰੇ ਹੋ ਸਕਦੈ ਹੈ ਕਿ ਉਹ ਇੱਕ ਸਾਲ ਕੰਮ ਕਰੇ ਹੋ ਸਕਦਾ ਦੋ ਸਾਲ ਕੰਮ ਕਰੇ ਉਸ ਤੋਂ ਬਾਅਦ ਨਾ ਕਰੇ ਜਾਂ ਹੋਰ ਕੋਈ ਕੰਮ ਕਰ ਲਵੇ । ਮੰਨ ਲਉ ਇੱਕ ਬੰਦਾ ਸਾਲ ਬਾਅਦ ਕੰਮ ਛੱਡ ਦੇਵੇ ਕੀ ਸਰਕਾਰ ਉਸਨੂੰ ਉਸਦਾ ਟੈਕਸ ਮੋੜੇਗੀ ? ਇਸ ਤੇ ਵੀ ਵਿਚਾਰ ਕਰਨ ਦੀ ਜਰੂਰਤ ਹੈ ।
ਇਹ ਕਾਨੂੰਨ ਬਨਾਉਣ ਦੀ ਕੀ ਲੋੜ ਪਈ..?
ਸਰਕਾਰ ਦਾ ਕਹਿਣਾ ਹੈ ਕਿ ਠੱਗ ਟਰੈਲਵ ਏਜੰਟਾਂ ਤੇ ਸਕਿੰਜਾ ਕਸਣਾ ਹੈ ਉਹ ਆਮ ਅਨਪੜ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਨਾਲ ਠੱਗੀਆਂ ਵੱਜਦੀਆਂ ਨੇ । ਅਨਪੜ ਗਵਾਰ ਇਨੋਸੈਂਟ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ । ਬਹੁਤ ਸਾਰੇ ਪੰਜਾਬ ਦੇ ਗਭਰੂ ਮੁਟਿਆਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ।
ਇਹ ਠੱਗੀਆਂ ਮਾਰਨ ਵਾਲੇ ਤੇ ਠੱਗੀਆਂ ਖਾਣ ਵਾਲੇ ਕੌਣ ਨੇ …?
ਇੱਥੇ ਅਸੀਂ ਸਰਕਾਰ ਦੇ ਧਿਆਨ ਹਿੱਤ ਲਿਆਉਣ ਲਈ ਕਿ ਜਿਹੜੇ ਬੰਦੇ ਇਸ ਕੰਮ ਚ ਠੱਗੀਆਂ ਮਾਰਦੇ ਨੇ ਉਹ ਤਾਂ ਹਰ ਮਹੀਨੇ ਆਪਣਾ ਦਫ਼ਤਰ ਤੇ ਸ਼ਹਿਰ ਬਦਲ ਲੈਂਦੇ ਨੇ । ਉਹ ਫ਼ਰਜ਼ੀ ਕੰਪਨੀਆਂ ਤੇ ਫ਼ਰਜ਼ੀ ਇਸ਼ਿਤਿਹਾਰ ਦੇ ਕੇ ਫਰਜ਼ੀ ਫੋਨ ਨੰਬਰਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਗੁੰਮਰਾਹ ਕਰਦੇ ਰਹਿਣਗੇ ਜਿੰਨੀ ਦੇਰ ਤੱਕ ਅਨਪੜ ਲੋਕ ਇਹਨਾਂ ਨੂੰ ਲੱਖਾਂ ਰੁਪਏ ਦਿੰਦੇ ਰਹਿਣਗੇ ।
ਇਹਨਾਂ ਤੇ ਕਸੋ ਸਿੰਕਜਾ
ਸਭ ਤੋਂ ਪਹਿਲਾਂ ਸਰਕਾਰ ਇਹ ਅਖ਼ਬਾਰਾਂ ਟੀ.ਵੀ ਚ ਇਸ਼ਿਤਿਹਾਰਾਂ ਵਾਲਿਆਂ ਨੂੰ ਤੇ ਅਖ਼ਬਾਰਾਂ ਵਾਲਿਆਂ ਨੂੰ ਬੜੀ ਪਾਰਦਰਸ਼ੀ ਤਰੀਕੇ ਨਾਲ ਹਰ ਏਜੰਟ ਤੋਂ ਸਬੂਤ ਲਿਆ ਜਾਵੇ ਜਿਵੇਂ ਕਿ ਪੈਨ ਕਾਰਡ,ਵੋਟਰ ਕਾਰਡ,ਆਧਾਰ ਕਾਰਡ,ਪਾਸਪੋਰਟ,ਟੈਲੀਫੋਨ ਮੋਬਾਈਲ ਬਿੱਲ ਜਾਂ ਉਹਨਾਂ ਦੇ ਕੰਪਨੀ ਤੋਂ ਵੈਰੀਫੀਕੇਸ਼ਨ ਆਦਿ ਕੀਤੀ ਜਾਵੇ । ਜਿਹੜੀਆਂ ਅਖਬਾਰਾਂ ਚ ੧੦੦% ਅਮਰੀਕਾ,ਕਨੈਡਾ ਦਾ ਮਲਟੀਪਰਪਜ਼ ਵੀਜ਼ਾ,ਬਿਨਾਂ ਆਈਲੈੱਟ ਤੋਂ ਕਨੈਡਾ ਅਮਰੀਕਾ,ਆਸਟਰੇਲੀਆ,ਨਿਊਜੀਲੈਂਡ ਦੇ ਇਸ਼ਿਤਿਹਾਰ ਹੁੰਦੇ ਨੇ ਸਰਕਾਰ ਨੂੰ ਜਾਂ ਪ੍ਰਸ਼ਾਸ਼ਨ ਨੂੰ ਵਿਖਾਈ ਨਹੀਂ ਦਿੰਦੇ …? ਅੱਜਕਲ ਤਾਂ ਤਾਂਤਰਿਕ ਬਾਬੇ ਵੀ ਵਰਕ ਪਰਮਿਟ ਤੇ ਮਲਟੀਪਰਪਜ਼ ਵੀਜ਼ੇ ਦੇ ਇਸ਼ਤਿਹਾਰ ਦੇ ਰਹੇ ਨੇ ਉਹ ਵੀ ਪੰਜ ਮਿੰਟ ਚ ਵੀਜ਼ਾ ।
ਚੰਡੀਗੜ ਨੂੰ ਕਿਉਂ ਛੱਡਿਆ
ਪੰਜਾਬ ਸਰਕਾਰ ਨੇ ਚੰਡੀਗੜ ਨੂੰ ਕਿਉਂ ਛੱਡ ਦਿੱਤਾ ਇਹ ਸਮਝੋਂ ਬਾਹਰ ਹੈ ਜਿਹੜੇ ਇਸ਼ਤਿਹਾਰ ਚੰਡੀਗੜ ਤੋਂ ਲੱਗਦੇ ਨੇ ਉਹ ਪੜ ਪੜ ਕੇ ਹਾਸਾ ਆਉਂਦਾ ਹੈ ਬਿਨਾਂ ਆਈਲੈਟ ਤੋਂ ਕਨੈਡਾ ਅਮਰੀਕਾ ਆਸਟਰੇਲੀਆ ਨਿਊਜੀਲੈਂਡ,ਵਿਦੇਸ਼ ਜਾਉ ਦਸ ਹਜ਼ਾਰ ਚ ਵੀਜ਼ਾ ਪਾਉ ਅਮਰੀਕਾ ਜਾਉ ਅਮਰੀਕਾ ਦੀ ਅੰਬੈਸੀ ਦੀ ਫੀਸ ਲੱਗਭੱਗ ਬਾਰਾਂ ਹਜ਼ਾਰ ਹੈ ਮੇਰੇ ਮੁਤਾਬਿਕ ਲੋੜ ਹੈ ਇਹਨਾਂ ਨੂੰ ਫੜਨ ਦੀ ਇਹ ਵੱਡੇ ਵੱਡੇ ਦਫਤਰ ਖੋਲ ਕੇ ਬੈਠੇ ਨੇ ਇਹ ਕੌਣ ਨੇ…? ਇਹ ਕਿੱਥੋਂ ਆਏ …? ਹਰ ਸਾਲ ਕਰੋੜਾਂ ਅਰਬਾਂ ਦੇ ਇਸ਼ਿਤਿਹਾਰ ਕਿਵੇਂ ਦੇ ਰਹੇ ਨੇ …? ਇਹ ਪੈਸਾ ਕਿੱਥੋਂ ਆ ਰਿਹਾ ਹੈ ? ਇਸਦੀ ਜਾਂਚ ਕਰਨੀ ਬਣਦੀ ਹੈ ।
ਸਹੀ ਕੰਸਲਟੈਂਟ ਟਰੈਵਲ ਏਜੰਟ ਬਾਰੇ
ਦੂਜੇ ਪਾਸੇ ਜਿਹੜੇ ਇਸ ਕੰਮ ਚ ਪੂਰੀ ਈਮਾਨਦਾਰੀ ਨਾਲ ਟਿਕਟਾਂ,ਸਟੱਡੀ ਵੀਜ਼ਾ,ਟੂਰਿਸਟ ਵੀਜੇ ਦਾ ਕੰਮ ਕਰਦੇ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਹੈ..? ਸਰਕਾਰ ਲਈ ਸਵਾਲ ਕੀ ਕੋਈ ਪੀ.ਆਰ ਜਾਂ ਸਟੱਡੀ ਵੀਜ਼ਾ ਜਿਸਨੇ ਆਈਲੈੱਟ ਕੀਤੀ ਹੁੰਦੀ ਹੈ ਕੀ ਉਹ ਅਨਪੜ,ਗਵਾਰ ਇਨਸੈਂਟ ਨੇ..? ਇਹਨਾਂ ਕੋਲ ਪੜੇ ਲਿਖੇ ਲੋਕ ਹੀ ਆਉਂਦੇ ਨੇ ਮੁਆਫ ਕਰਨ ਪੜੇ ਲਿਖੇ ਲੋਕ ਅਨਪੜ ਗਵਾਰ ਨਹੀਂ ਹੋ ਸਕਦੇ ਤੇ ਨਾ ਹੀ ਇਨੋਸੈਂਟ ਹੋ ਸਕਦੇ । ਪੀ.ਆਰ ਲੈਣ ਲਈ ਅਧਿਆਪਕ,ਡਾਕਟਰ,ਇੰਜਨੀਅਰ,ਬਿਜ਼ਿਨਿਸ ਮੈਨ,ਨਰਸਿਜ਼,ਚਾਰਟਡ ਅਕਾਊਟੈਂਟ ਇਹ ਸਭ ਪੜੇ ਲਿਖੇ ਨੇ ਅਨਪੜ ਜਾਂ ਇਨੋਸੈਂਟ ਨਹੀਂ । ਉਹ ਆਪਣੀ ਮਰਜ਼ੀ ਨਾਲ ਵਿਦੇਸ਼ ਜਾਣਾ ਚਾਹੁੰਦੇ ਨੇ ਉਸਦਾ ਕਾਰਨ ਵੀ ਇੱਥੋਂ ਦੀਆਂ ਸਰਕਾਰਾਂ ਹੀ ਹਨ ।
ਟਰੈਲਵ ਏਜੰਟ ਜਾਂ ਕੰਸਲਟੈਂਟ ਕੋਈ ਸਹੂਲਤ ਨਹੀਂ
ਇਸ ਐਕਟ ਤੇ ਬਿੱਲ ਦੀ ਖਾਸ ਗੱਲ ਇਹ ਹੈ ਕਿ ਇਸਨੂੰ ਬਣਾਉਣ ਲੱਗਿਆ ਟਰੈਵਲ ਏਜੰਟ ਤੋਂ ਟੈਕਸ ਲੈ ਕੇ ਉਸ ਨੂੰ ਕੋਈ ਸੁਵਿਧਾ ਸਹੂਲਤ ਨਹੀਂ ਦਿੱਤੀ ਗਈ । ਸਗੋਂ ਉਸਨੂੰ ਫਸਾਉਣ ਦੇ ਤਰੀਕੇ ਹੀ ਨਜ਼ਰ ਆ ਰਹੇ ਨੇ । ਇਹ ਤਾਂ ਉਹ ਗੱਲ ਹੋਈ ਨਾਲੇ ਜ਼ਹਿਰੀਲਾ ਸੱਪ ਗਲ ਚ ਪਾਉ,ਨਾਲੇ ਸੌ ਗੰਡੇ ਨਾਲੇ ਸੌ ਛਿੱਤਰ ਖਾਉ । ਵਾਹ ਸਰਕਾਰੇ ।
ਹਿੰਦੋਸਤਾਨ ਚ ਕਿਸੇ ਸੂਬੇ ਚ ਇਹ ਕਾਨੂੰਨ ਨਹੀਂ
ਹਿਊਮਨ ਸਮਗਲਿੰਗ ਨਾ ਦਾ ਐਕਟ ਤੇ ਟੈਕਸ ਇਹ ਕੇਵਲ ਪੰਜਾਬ ਵਿਚ ਹੀ ਲਾਗੂ ਕੀਤਾ ਗਿਆ ਹੈ । ਦਿੱਲੀ ਬੰਬੇ ਕਲਕੱਤਾ ਮਦਰਾਸ ਇਹ ਟੈਕਸ ਭਾਰਤ ਦੇ ਕਿਸੇ ਵੀ ਹੋਰ ਸੂਬੇ ਚ ਨਹੀਂ ਹੈ । ਸ਼ਾਇਦ ਸਾਡਾ ਸੂਬਾ ਨਸ਼ਿਆਂ ਚ ਨੰਬਰ ਵੰਨ ਹੋਣ ਤੋਂ ਬਾਅਦ ਟੈਕਸ ਲਗਾਉਣ ਚ ਭਾਰਤ ਚ ਪਹਿਲੇ ਨੰਬਰ ਤੇ ਆ ਗਿਆ ਹੈ । ਇਸ ਬਾਰੇ ਸਰਕਾਰ ਨੂੰ ਜਰੂਰ ਸੋਚਣਾ ਪਵੇਗਾ ।
੧੭੬੪-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-੧੪੨੦੦੧ ਪੰਜਾਬ ਭਾਰਤ ੦੯੮੫੫੭-੩੫੬੬੬
ਚਿਤਾਵਨੀ ਚਿਤਾਵਨੀ ਚਿਤਾਵਨੀ, ਇਹ ਪਢ਼ਨਾ ਸਖਤ ਮਨ੍ਹਾ ਹੈ |

"ਪੰਜਾਬ ਅਤੇ ਸਿਖਾਂ ਦਾ ਖਾਤਮਾ" ਕੱਲ ਜਸ ਪੰਜਾਬੀ ਟੀ ਵੀ ਤੇ ਪ੍ਰੋਗ੍ਰਾਮ ਮੁਦ੍ਦਾ ਦੇਖ ਰਿਹਾ ਸੀ, ਡਾਕਟਰ ਸੁਖਪ੍ਰੀਤ ਸਿੰਘ ਉਦ੍ਦੋਕੇ ਮਹਿਮਾਨ ਸਨ | ਉਦ੍ਦੋਕੇ ਜੀ ਨੇ ਦੱਸਿਆ ਕਿ ਜੋ ਹੈਰੋਇਨ ਅਤੇ ਕੋਕੀਨ ਵਗੈਰਾ ਨਸ਼ੇ ਪੰਜਾਬ ਵਿਚ ਕਾਲੀਆਂ ਦੀ ਮਿਹਰਬਾਨੀ ਨਾਲ ਸ਼ਰੇਆਮ ਵਿਕ ਰਹੇ ਹਨ | ਉਹਨਾ ਨਾਲ ਪੰਜਾਬ ਦੇ ਨੌਜਵਾਨ ਬਢ਼ੀ ਵੱਡੀ ਗਿਣਤੀ ਵਿਚ ਖੱਸੀ ਹੋ ਰਹੇ ਹਨ ਅਤੇ ਪੰਜਾਬਣ ਔਰਤਾਂ ਗਰਭ ਧਾਰਨ ਕਰਨ ਲਈ ਆਰਟੀਫਿਸਲ ਵਿਧੀ ਦਾ ਸਹਾਰਾ ਲੈ ਰਹੀਆਂ ਨੇ ਮਤਲਬ ਕੇ ਡੋਨਰ ਸਪਰਮ (ਵੀਰਜ) ਲੈ ਰਹੀਆਂ ਨੇ ਜੋ ਕਿ ਸਪਰਮ ਡੋਨਰ ਬੈੰਕਾਂ ਤੋਂ ਲਿਆ ਜਾਂਦਾ ਹੈ | ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਡੀ ਜੀ ਪੀ ਜੇਲਾਂ ਸ਼੍ਰੀ ਸਸ਼ੀ ਕਾੰਤ ਜੀ ਨੇ ਹਾਈਕੋਰਟ ਵਿਚ ਦੱਸਿਆ ਕਿ ਪੰਜਾਬ ਵਿਚ ਇਕ ਸਾਲ ਵਿਚ ਸਠ ਕ੍ਰੋਢ਼ ਦੀ ਹੈਰੋਇਨ ਅਤੇ ਕੋਕੀਨ ਵਿਕ ਰਹੀ ਹੈ ਜੋ ਕਿ ਪੰਜਾਬੀ ਨੌਜਵਾਨ ਹੀ ਖਾ ਰਹੇ ਨੇ | ਡਾਕਟਰ ਉਦ੍ਦੋਕੇ ਜੀ ਨੇ ਜਾਣਕਾਰੀ ਦਿੱਤੀ ਕਿ ਜੋ ਸਪਰਮ ਬੈੰਕਾਂ ਵਿਚ ਸਪਰਮ ਦਾਨ ਕੀਤਾ ਜਾਂਦਾ ਹੈ ਉਹ ਸਭ ਯੂਪੀ ਅਤੇ ਬਿਹਾਰ ਦੇ ਭਈਆਂ ਵੱਲੋਂ ਦਾਨ ਕੀਤਾ ਜਾਂਦਾ ਹੈ | ਜਿਸਦਾ ਸਿੱਦਾ ਸਿੱਦਾ ਮਤਲਬ ਹੈ ਕਿ ਪੰਜਾਬ ਵਿਚ ਸਿਖਾਂ ਦੀ ਆਉਣ ਵਾਲੀ ਨਸਲ ਸਿਖਾਂ ਦੀ ਆਪਣੀ ਨਹੀਂ ਹੋਵੇਗੀ ਪਰ ਭਈਆਂ ਦੀ ਹੋਵੇਗੀ ਜੋ ਸ਼ਾਇਦ ਕਾਫੀ ਸਮੇਂ ਤੋਂ ਪੈਦਾ ਵੀ ਹੋ ਰਹੀ ਹੈ | ਇਸਦਾ ਜਿਮ੍ਮੇੰਵਾਰ ਕੌਣ ਹੈ ? ਅੱਸੀਵਿਆਂ ਵਿਚ ਇਕ ਭਾਰਤੀ ਫੌਜ ਦੇ ਜਰਨਲ ਨੇ ਕਿਹਾ ਸੀ ਕਿ ਅਸੀਂ ਸਿਖਾਂ ਦੀ ਨਸਲ ਬਦਲੀ ਕਰ ਦੇਣੀ ਹੈ ਤਾਂ ਕਿ ਇਹ ਫਿਰ ਕਦੀ ਹਿੰਦੁਸਤਾਨ ਨੂੰ ਅਖਾਂ ਨਾ ਦਿਖਾ ਸਕਣ | ਸਿਖ ਸੂਰਮਿਆਂ ਦੇ ਹੁੰਦਿਆਂ ਉਹ ਤਾਂ ਇਹ ਕੰਮ ਨਹੀਂ ਸਨ ਕਰ ਸਕੇ ਪਰ ਹੁਣ ਇਹ ਕੰਮ ਪੰਜਾਬੀਆਂ ਦੇ ਚਹੇਤੇ ਅਕਾਲੀਆਂ ਨੇ ਬਢ਼ੀ ਆਸਾਨੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਸਭ ਦੇ ਜਿਮੇਵਾਰ ਆਪਣੇ ਆਪ ਨੂੰ ਸਿਖ ਅਖਵਾਉਣ ਵਾਲੇ ਪੰਜਾਬ ਦੇ ਅਕਾਲੀ, ਕਾਂਗਰਸੀ, ਸਾਧ ਬਾਬੇ ਅਤੇ ਆਪੇ ਬਣੇ ਪੰਜਾਬੀ ਸਭਿਆਚਾਰ ਦੇ ਰਖਵਾਲੇ ਲੱਚਰ ਗਾਇਕ ਹਨ | ਸਿਖਾਂ ਨੂੰ ਜਿਆਦਾ ਤੋਂ ਜਿਆਦਾ ਅਮੀਰ ਹੋਣ ਦੋ ਹੋਢ਼ ਲੱਗੀ ਹੋਈ ਹੈ | ਅਖੌਤੀ ਜਥੇਦਾਰ ਅਤੇ ਸਾਧ ਬਾਬੇ ਵੀ ਬਾਦਲਕਿਆਂ ਦੇ ਦੱਲੇ ਹੋ ਚੁੱਕੇ ਹਨ | ਪੰਜਾਬੀਆਂ ਦੀ ਖਾਸ ਕਰਕੇ ਸਿਖਾਂ ਦੀ ਜ਼ਮੀਰ ਅਤੇ ਅਣਖ ਮਰ ਚੁੱਕੀ ਹੈ | ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਵੀ ਆਪਣਾ ਆਪਣਾ ਰਾਗ ਅਲਾਪ ਰਹੇ ਨੇ ਅਤੇ ਉਹ ਵੀ ਕੌਮ ਦੀ ਬੌਹਢ਼ੀ ਕਰਨ ਵਾਸਤੇ ਇਕਠੇ ਨਹੀਂ ਹੋ ਰਹੇ | ਆਪਣੀ ਆਪਣੀ ਚੌਧਰ ਚਮਕਾਉਣ ਖਾਤਰ ਕੌਮ ਦੀ ਬਲੀ ਦਿੱਤੀ ਜਾ ਰਹੀ ਹੈ, ਜਿਸ ਵਾਸਤੇ ਗੁਰੂ ਇਹਨਾਂ ਨੂੰ ਕਦੀ ਵੀ ਮੁਆਫ ਨਹੀਂ ਕਰੇਗਾ | ਬਾਦਲਕਿਆਂ ਨੇ ਕਾਂਗਰਸ, ਬੀ ਜੇ ਪੀ ਅਤੇ ਆਰ ਐਸ ਐਸ ਨਾਲ ਮਿਲ ਕੇ ਪਿਛਲੇ ਪਚੀ ਸਾਲਾਂ ਵਿਚ ਕੌਮ ਦੀ ਅਣਖ ਖਤਮ ਕਰ ਦਿੱਤੀ ਹੈ | ਅੱਜ ਕੌਮ ਦੇ ਆਪਨੇ ਆਪ ਨੂੰ ਸਿਖ ਅਖਵਾਉਣ ਵਾਲੇ ਲੋਕ ਮੁਫਤ ਬਿਜਲੀ ਜਾਂ ਸਢ਼ਕਾਂ ਪੱਕੀਆਂ ਕਰਵਾਉਣ ਵੱਲ ਹੀ ਧਿਆਨ ਦੇ ਰਹੇ ਨੇ ਪਰ ਕੌਮ ਦੇ ਭਵਿਖ ਦੀ ਕਿਸੇ ਨੂੰ ਵੀ ਚਿੰਤਾ ਨਹੀਂ ਹੈ | ਮੈਨੂੰ ਮੇਰੀ ਤਾਂ ਕੋਈ ਚਿੰਤਾ ਨਹੀਂ ਹੈ ਕਿਓੰਕੇ ਮੈਂ ਤਾਂ ਪਿਛਲੇ ਲੰਬੇ ਸਮੇਂ ਤੋਂ ਕਨੇਡਾ ਦਾ ਪੱਕਾ ਵਸਨੀਕ ਹਾਂ ਪਰ ਚਿੰਤਾ ਹੈ ਤਾਂ ਮੈਨੂੰ ਮੇਰੀ ਕੌਮ ਦੀ ਜਿਸ ਨੇ ਮੈਨੂੰ ਆਪਣੇ ਇੱਕ ਸਿਖ ਦੇ ਘਰ ਜਨਮ ਦੇ ਕੇ ਇਕ ਸਿਖ ਅਖਵਾਉਣ ਦਾ ਮਾਣ ਬਖਸਿਆ ਹੈ | ਮੇਰੀ ਕੌਮ ਪ੍ਰਤੀ ਸੁਹਿਰਦ ਲੋਕਾਂ ਨੂੰ ਹਥ ਜੋਢ਼ ਕੇ ਬੇਨਤੀ ਹੈ ਕਿ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਅਤੇ ਇਹ ਸਭ ਭੁਲ ਕੇ ਕਿ ਅਸੀਂ ਕਾਂਗਰਸੀ, ਅਕਾਲੀ, ਬੀ ਜੇ ਪੀ ਵਾਲੇ, ਸੰਤ ਸਮਾਜ ਦੇ ਸਮਰਥਕ ਜਾਂ ਮਿਸ਼ਨਰੀ ਹਾਂ ਪਰ ਇਹ ਚੇਤੇ ਰਖ ਕੇ ਕਿ ਅਸੀਂ ਕਾਂਗਰਸੀ, ਅਕਾਲੀ, ਬੀ ਜੇ ਪੀ ਵਾਲੇ, ਸੰਤ ਸਮਾਜ ਦੇ ਸਮਰਥਕ ਜਾਂ ਮਿਸ਼ਨਰੀ ਬਾਅਦ ਵਿਚ ਹਾਂ ਅਤੇ ਅਸੀਂ ਸਿਖ ਪਹਿਲਾਂ ਹਾਂ ਅਤੇ ਉਹ ਵੀ ਉਸ ਗੁਰੂ ਦੇ ਜਿਸਨੇ ਆਪਣਾ ਸਾਰਾ ਸਰਬੰਸ ਵਾਰ ਕੇ ਕਿਹਾ ਸੀ ਕਿ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਅਤੇ ਕਿਹਾ ਸੀ ਸਵਾ ਲਾਖ ਸੇ ਏਕ ਲਢ਼ਾਊਂ ਤਬ੍ਹੈ ਗੋਬਿੰਦ ਸਿੰਘ ਨਾਮ ਕਹਾਊਂ | ਸਾਡਾ ਫਰਜ਼ ਬਣਦਾ ਹੈ ਕਿ ਜਿਸ ਤਰਾਂ ਸਾਨੂੰ ਵਿਰਸੇ ਵਿਚ ਸਭ ਕੁਝ ਸਾਡੇ ਵੱਡਿਆਂ ਨੇ ਦਿੱਤਾ ਸੀ ਉਹ ਅਸੀਂ ਆਪਣੇ ਛੋਟਿਆਂ ਨੂੰ ਦੇ ਕੇ ਜਾਈਏ | ਸੋ ਆਵੋ ਕਿਰਪਾ ਕਰਕੇ ਪੰਜਾਬ, ਪੰਜਾਬੀਅਤ, ਸਿਖਾਂ ਅਤੇ ਸਿਖੀ ਨੂੰ ਬਚਾਉਣ ਲਈ ਇਕਮੁਠ ਹੋ ਕੇ ਹੰਭਲਾ ਮਾਰੋ ਤਾਂ ਕੇ ਮਰਨ ਤੋਂ ਬਾਅਦ ਅਸੀਂ ਸੁਰਖਰੂ ਹੋ ਸਕੀਏ | ਗੁਰੂ ਰਾਖਾ |
ਪੰਜਾਬੀਅਤ ਅਤੇ ਸਿਖ ਕੌਮ ਦਾ ਕਰਜਦਾਰ
ਅਜਾਦ ਸਿੰਘ 'ਬਰਾਢ਼' ਕਨੇਡਾ ਫੋਨ: ੫੭੯-੭੬੫-੨੯੦੨
ਨਾ ਮੈਂ ਕੋਈ ਝੂਠ ਬੋਲਿਆ.....?
ਸਮਾਜ ਵਿਚ ਵਿਚਰ ਰਹੇ ਰਾਵਣ ਰੂਪੀ ਕਰੂਪ ਚਿਹਰਿਆਂ ਨੂੰ ਨੰਗੇ ਕਰਕੇ ਸਹੀ
ਅਰਥਾਂ ਵਿਚ ਦੁਸਹਿਰਾ ਮਨਾਓ
ਹਰ ਨੁੱਕਰ 'ਤੇ ਦਿਖਾਈ ਦੇ ਰਹੇ ਹਨ ਰਾਵਣ
ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰਾ ਤਿਉਹਾਰ ਨੂੰ ਅਸੀਂ ਸਦੀਆਂ ਤੋਂ ਇਕੋ ਢੱਗ ਨਾਲ ਮਨਾ ਰਹੇ ਹਾਂ। ਬਦੀ ਦੇ ਪ੍ਰਤੀਕ ਰਾਵਣ, ਕੁੰਭਕਰਨ ਅਤੇ ਮੇਘ ਨਾਥ ਦੇ ਪੁਤਲਿਆਂ ਨੂੰ ਜਲਾ ਕੇ ਅਸੀਂ ਸਾਲ ਭਰ ਸਤੁੰਸ਼ਟ ਹੋ ਜਾਂਦੇ ਹਾਂ ਕਿ ਅਸੀਂ ਅਜਿਹਾ ਕਰਕੇ ਬਦੀ ਦਾ ਅੰਤ ਕਰ ਦਿਤਾ ਹੈ ਪਰ ਸਹੀ ਅਰਥਾਂ ਵਿਚ ਅੱਜ ਹਰ ਪਾਸੇ ਬਦੀ ਹੀ ਬਦੀ ਭਾਰੂ ਦਿਖਾਈ ਦੇ ਰਹੀ ਹੈ। ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਚੰਦਰ ਜੀ ਨੇ ਜੋ ਪੂਰਨੇ ਆਪਣੇ ਖੁਦ ਦੇ ਜੀਵਨ ਨੂੰ ਢਾਲ ਕੇ ਪੈਦਾ ਕੀਤੇ ਸਨ ਉਨ੍ਹਾਂ ਪੂਰਨਿਆਂ ਤੇ ਸਾਡੇ ਵਿਚੋਂ ਕੋਈ ਵੀ ਨਹੀਂ ਚੱਲ ਰਿਹਾ। ਸਾਲ ਪਿੱਛੋਂ ਰਾਵਣ, ਕੁੰਭਕਰਨ ਆਦਿ ਦੇ ਪੁਤਲੇ ਜਲਾ ਕੇ ਅਸੀਂ ਆਪਣਾ ਫਰਜ਼ ਪੂਰਾ ਕਰ ਲੈਂਦੇ ਹਾਂ। ਜੇਕਰ ਅਸਲ ਸਥਿਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਸਦੀਆਂ ਪਹਿਲਾਂ ਕੀਤੀ ਗਈ ਗਲਤੀ ਦੀ ਸਜ਼ਾ ਤਾਂ ਅਸੀਂ ਰਾਵਣ,ਮੇਘਨਾਥ ਅਤੇ ਕੁੰਭਕਰਨ ਨੂੰ ਅੱਜ ਵੀ ਉਨ੍ਹਾਂ ਦੇ ਪੁਤਲੇ ਜਲਾ ਕੇ ਦੇ ਰਹੇ ਹਾਂ ਪਰ ਸਮਾਜ ਵਿਚ ਜੋ ਹੋਰ ਲੱਖਾਂ ਰਾਵਣ ਪੈਦਾ ਹੋ ਰਹੇ ਹਨ ਅਤੇ ਸਦੀਆਂ ਪਹਿਲੇ ਰਾਵਣ ਨਾਲੋਂ ਵੀ ਭਿਆਨਕ ਗਲਤੀਆਂ ਕਰਕੇ ਸਮਾਜ ਲਈ ਨਾਸੁਰ ਬਣੇ ਹੋਏ ਹਨ ਉਨ੍ਹਾਂ ਪ੍ਰਤੀ ਸਾਡਾ ਨਜ਼ਰੀਆ ਹਮਦਰਦੀ ਭਰਿਆ ਹੈ। ਰਾਵਣ ਰੂਪੀ ਬੁਰਾਈਆਂ ਸਾਡੇ ਖੁਦ ਦੇ ਮਨਾ ਅੰਦਰ ਹਨ ਜਿਨ੍ਹਾਂ ਨੂੰ ਅਸੀਂ ਹਾਊਮੈ ਦਾ ਦਾਣਾ ਪਾ ਕੇ ਖੁਦ ਪਾਲ ਰਹੇ ਹਾਂ ਅਤੇ ਉਨ੍ਹਾਂ ਨੂੰ ਫਖਰ ਨਾਲ ਬਲਵਾਨ ਵੀ ਬਣਾ ਰਹੇ ਹਾਂ। ਅੱਜ ਸਾਨੂੰ ਹਰ ਪਾਸੇ ਰਾਵਣਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਨ੍ਹਾਂ ਨੂੰ ਸਾੜਣ ਲਈ ਸਾਡੇ ਵਿਚੋਂ ਕੋਈ ਵੀ ਤਿਆਰ ਨਹੀਂ ਹੈ। ਭਾਰਤ ਦੇਸ਼ ਨੂੰ ਸਦੀਆਂ ਤੋਂ ਸੇਨੇ ਦੀ ਚਿੜੀ ਦਾ ਖਿਤਾਬ ਦਿਤਾ ਗਿਆ। ਇਸ ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ 'ਤੇ ਅਨੇਕਾਂ ਹਮਲੇ ਹੋਏ ਅਤੇ ਹਮਲਾਵਰਾਂ ਨੇ ਦੋਹੀਂ ਹਥੀਂ ਇਸਨੂੰ ਲੁੱਟਿਆ। ਉਸਤੋਂ ਬਾਅਦ ਇਕ ਸਦੀ ਤੋਂ ਵਧੇਰੇ ਸਮਾਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਵਿਚ ਬਤੀਤ ਕਰਨਾ ਪਿਆ। ਉਸ ਸਮੇਂ ਦੌਰਾਨ ਮੁੱਠੀ ਭਰ ਅੰਗਰੇਜ਼ਾਂ ਨੇ ਭਾਰਤ ਵਿਚ ਫੌਹੜਿਆਂ ਨਾਲ ਧਨ ਅਤੇ ਸੋਮਿਆਂ ਨੂੰ ਆਪਣੇ ਪਾਸ ਜਮਾਂ ਕਰ ਲਿਆ। ਉਸਦੇ ਬਾਵਜ਼ੂਦ ਵੀ ਭਾਰਤ ਸੋਨੇ ਦੀ ਚਿੜੀ ਹੀ ਰਿਹਾ। ਆਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਭਾਰਤ ਆਜ਼ਾਦ ਹੋਇਆ ਅਤੇ ਆਜ਼ਾਦੀ ਦੇ 60 ਸਾਲਾਂ ਵਿਚ ਹੀ ਭਾਰਤ ਦੀ ਸੋਨੇ ਦੀ ਚਿੜੀ ਦੇ ਖੰਭ ਸਾਡੇ ਹੀ ਹਾਕਮਾਂ ਨੇ ਨੋਚ ਲਏ। ਜਿਸ ਦੇਸ਼ ਨੂੰ ਸਾਰੀ ਦੁਨੀਆਂ ਕੰਗਾਲ ਨਹੀਂ ਕਰ ਸਕੀ ਉਸ ਦੇਸ਼ ਨੂੰ ਉਸਦੇ ਹਾਕਮਾਂ ਨੇ ਹੀ ਕੰਗਾਲੀ ਦੇ ਰਸਤੇ ਤੇ ਲਿਆ ਖੜ੍ਹਾ ਕੀਤਾ। ਜੇਕਰ ਚਾਰੇ ਪਾਸੇ ਨਜ਼ਰ ਦੌੜਾਈ ਜਾਵੇ ਤਾਂ ਅੱਜ ਸਭ ਤੋਂ ਵੱਡੇ ਰਾਵਣ ਸਾਡੇ ਰਾਜਨੀਤਿਕ ਲੋਕਾਂ ਵਿਚ ਛੁਪੇ ਬੈਠੇ ਹਨ। ਜਿਨ੍ਹਾਂ ਦੀ ਪਛਾਣ ਤੁਸੀਂ ਹਰ ਹਲਕੇ ਵਿਚ ਆਪਣੇ ਤੌਰ ਤੇ ਕਰ ਸਕਦੇ ਹੋ। ਦੇਸ਼ ਨੂੰ ਕੰਗਾਲੀ ਦੇ ਰਸਤੇ ਤੇ ਲਿਆਉਣ ਵਿਚ ਸਭ ਤੋਂ ਵੱਡਾ ਯੋਗਦਾਨ ਹੀ ਬਹੁਤੇ ਰਾਜਨੀਤਿਕ ਲੋਕਾਂ ਦਾ ਹੈ। ਕਦੇ ਦੇਸ਼ ਦੀ ਸੇਵਾ ਦੇ ਪ੍ਰਤੀਕ ਵਜੋਂ ਰਾਜਨੀਤੀ ਨੂੰ ਦੇਖਿਆ ਜਾਂਦਾ ਸੀ ਪਰ ਅੱਜ ਸਭ ਤੋਂ ਕਮਾਊ ਸਾਧਨ ਵਜੌਂ ਰਾਜਨੀਤੀ ਨੂੰ ਲਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਤੌਰ 'ਤੇ ਹੀ ਨਜ਼ਰ ਦੌੜਾਓਗੇ ਤਾਂ ਤੁਹਾਡੇ ਸਾਹਮਣੇ ਹਰ ਹਲਕੇ ਵਿਚ ਅਜਿਹੇ ਚਿਹਰੇ ਸਾਹਮਣੇ ਆ ਜਾਣਗੇ ਜੋ ਬਿਲਕੁਲ ਮਾਮੂਲੀ ਹੈਸੀਅਤ 'ਚ ਰਾਜਨੀਤੀ ਵਿਚ ਦਾਖਲ ਹੋਏ ਸਨ ਅਤੇ ਅੱਜ ਉਨ੍ਹਾਂ ਪਾਸ ਇਨਾਂ ਧਨ ਹੈ ਕਿ ਉਨ੍ਹਾਂ ਦੀਆਂ ਸੱਤ ਪੁਸ਼ਤਾਂ ਤੱਕ ਰੋਟੀ ਬੈਠ ਕੇ ਖਾ ਸਕਦੀਆਂ ਹਨ। ਹੁਣ ਇਸ ਗੱਲ ਬਾਰੇ ਕਦੇ ਕਿਸੇ ਰਾਜਨੀਤਿਕ ਆਗੂ ਜਾਂ ਕਿਸੇ ਇਨਸਾਫ ਪਸੰਦ ਬੰਦੇ ਜਾਂ ਜੁਡੀਸ਼ਰੀ ਨੇ ਨਹੀਂ ਸੋਚੀ ਕਿ ਬੱਝਵੇਂ ਤਨਖਾਹ-ਭੱਤੇ ਲੈਣ ਵਾਲੇ ਰਾਜਨੀਤਿਕ ਲੋਕਾਂ ਪਾਸ ਬੇਅਥਾਹ ਧਨ ਕਿਥੋਂ ਆਉਂਦਾ ਹੈ ? ਦੋਵਾਂ ਹੱਥਾਂ ਨਾਲ ਲੁੱਟ ਕੇ ਆਪਣੇ ਘਰ ਭਰਨ ਾਵਲੇ ਇਹ ਲੋਕ ਸਭ ਤੋਂ ਵੱਡੇ ਰਾਵਣ ਹਨ। ਉਸਤੋਂ ਬਾਅਦ ਵਾਰੀ ਆਉਂਦੀ ਹੈ ਧਾਰਮਿਕ ਚੋਲੇ ਪੇ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਇਹ ਅਖੌਤੀ ਸਾਧ। ਅੱਜ ਸਥਿਤੀ ਇਹ ਹੈ ਕਿ ਬੇਹਦ ਵਧੀ ਹੋਈ ਮੰਹਿਗਾਈ ਸਦਕਾ ਕੋਈ ਵੀ ਵਿਅਕਤੀ ਮਾਨਸਿਕ ਤੌਰ 'ਤੇ ਸਤੁੰਸ਼ਟ ਨਹੀਂ ਹੈ। ਜਿਸ ਪਾਸ ਜਿਆਦਾ ਧਨ ਹੈ ਉਹ ਦੋ ਨੰਬਰ ਦੀ ਕਮਾਈ ਤੋਂ ਬਿਨ੍ਹਾਂ ਨਹੀਂ ਇਕੱਠਾ ਹੁੰਦਾ, ਉਸਨੂੰ ਧਨਵਾਨ ਹੋਣ ਦੇ ਨਾਲ ਦੋ ਨੰਬਰ ਦੀ ਕਮਾਈ ਮਾਨਸਿਕ ਸਤੁੰਸ਼ਟੀ ਨਹੀਂ ਦਿੰਦੀ। ਜਿਸ ਪਾਸ ਧਨ ਨਹੀਂ ਹੈ ਉਸਨੂੰ ਬੱਚਿਆਂ ਨੂੰ ਪਾਲਣ ਦੀ ਜਿੰਮੇਵਾਰੀ ਮਾਨਸਿਕ ਤੌਰ 'ਤੇ ਸਤੁੰਸ਼ਟ ਨਹੀਂ ਹੋਣ ਦਿੰਦੀ। ਦੋਵ ਹੀ ਹਾਲਾਤਾ ਵਿਚ ਲੋਕ ਮਾਨਸਿਕ ਸਤੁੰਸ਼ਟੀ ਦੀ ਭਾਲ ਵਿਚ ਸਾਧਾਂ ਦੇ ਦੁਵਾਰਾਂ 'ਤੇ ਨਤਮਸਤਕ ਹੁੰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਵਿਚੋਂ ਬਹੁਤੇ ਜੋ ਖੁਦ ਨੂੰ ਰੱਬ ਹੋਣ ਦਾ ਦਰਜਾ ਦੇਈ ਬੈਠੇ ਹਨ ਇਹ ਅੰਦਰੂਨੀ ਤੌਰ 'ਤੇ ਰਾਵਣ ਨਾਲੋਂ ਵੀ ਕਰੂਪ ਚਿਹਰੇ ਰੱਖਦੇ ਹਨ। ਤੀਸਰੀ ਵਾਰੀ ਆਉਂਦੀ ਹੈ ਸਰਕਾਰੀ ਦਫਤਰਾਂ ਵਿਚ ਬੈਠੇ ਮੋਟੇ ਢਿੱਡਾਂ ਵਾਲੇ ਸਰਕਾਰੀ ਮੁਲਾਜ਼ਮਾਂ ਦੀ। ਇਨ੍ਹਾਂ ਦੇ ਰਾਵਣ ਰੂਪੀ ਕਰੂਪ ਚਿਹਰੇ ਸਾਨੂੰ ਰੋਜ਼ਾਨਾਂ ਹੀ ਦੇਖਣ ਨੂੰ ਮਿਲਦੇ ਹਨ। ਸਰਕਾਰੀ ਨੌਕਰੀ ਦਾ ਮਤਲਬ ਹੁੰਦਾ ਹੈ ਪਬਲਿਕ ਸਰਵੈਂਟ, ਬਾਵ ਜਨਤਾ ਦੇ ਨੌਕਰ। ਪਰ ਇਥੇ ਸਥਿਤੀ ਬਿਲਕੁਲ ਉਲਟ ਹੈ। ਜੇਕਰ ਕਿਸੇ ਨੂੰ ਦਰਜਾ ਚਾਰ ਦੀ ਵੀ ਸਰਕਾਰੀ ਨੌਕਰੀ ਹਾਸਲ ਹੋ ਜਾਂਦੀ ਹੈ ਤਾਂ ਉਹ ਪਬਲਿਕ ਦਾ ਨੌਕਰ ਨਹੀਂ ਮਾਲਕ ਬਣ ਜਾਂਦਾ ਹੈ। ਜ਼ਿਆਦਾਤਰ ਸਰਕਾਰੀ ਨੌਕਰਾਂ ਪਾਸ ਆਪਣੀ ਹੱਕ ਦੀ ਕਮਾਈ ਤੋਂ ਇਲਾਵਾ ਚੌਗੁਣਾ ਧਨ ਹੁੰਦਾ ਹੈ। ਇਥੋਂ ਤੱਕ ਕਿ ਕਈ ਚਿਹਰੇ ਤਾਂ ਤੁਹਾਡੀ ਨਜ਼ਰ ਅੱਗੇ ਅਜਿਹੇ ਵੀ ਸਾਹਮਣੇ ਆ ਜਾਣਗੇ ਜਿਨ੍ਹਾਂ ਨੇ ਕਦੇ ਆਪਣੀ ਤਨਖਾਹ ਵਾਲੀ ਰਾਸ਼ੀ ਨੂੰ ਛੇੜਿਆ ਹੀ ਨਹੀ ਹੋਵੇਗਾ। ਘਰ ਦੇ ਖਰਚਿਆਂ ਸਮੇਤਚ ਸਾਰੇ ਖਰਚੇ ਉਨ੍ਹਾਂ ਦੀ ਉਪਰਲੀ ਕਮਾਈ ਤੋਂ ਹੀ ਚੱਲਦੇ ਹਨ। ਇਹ ਸਾਰੇ ਰਾਵਣ ਰੂਪੀ ਉਹ ਕਿਰਦਾਰ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾਂ ਦੇਖਦੇ ਅਤੇ ਉਨ੍ਹਾਂ ਵਿਚ ਹੀ ਵਿਚਰਦੇ ਹਾਂ। ਪਰ ਚਾਹੁੰਦੇ ਹੋਏ ਕਉਜ ਨਹੀਂ ਕਰ ਸਕਦੇ। ਅੱਜ ਜਿਥੇ ਇਹ ਰਾਵਣ ਰੂਪੀ ਕਰੂਪ ਚਿਹਰੇ ਸਾਡੇ ਸਾਹਮਣੇ ਹਨ ਉਥੇ ਗਰੀਬ ਆਦਮੀ ਜੋ ਕਿ ਅੱਜ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਕੇ ਰਹਿ ਗਿਆ ਹੈ। ਮੰਹਿਗਾਈ, ਬੇਰੁਜ਼ਗਾਰੀ, ਭ੍ਰਿਸਟਾਚਾਰ, ਲਾਚਾਰੀ, ਦਹੇਜ, ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨਾਲ ਦੋ ਚਾਰ ਹੋ ਰਿਹਾ ਹੈ ਅਤੇ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਗਈ ਹੋਵੇ। ਉਥੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੀ ਬੁਰਾਈ ਛੋਟੀ ਨਜ਼ਰ ਆਉਂਦੀ ਹੈ। ਇਸ ਲਈ ਜਿੰਨਾਂ ਸਮਾਂ ਅਸੀਂ ਆਪਣੇ ਆਸ ਪਾਸ ਦੀਆਂ ਅਤੇ ਆਪਣੇ ਖੁਦ ਦੇ ਅੰਦਰ ਬੈਠੇ ਰਾਵਣਾਂ ਨੂੰ ਸਮਾਪਤ ਕਰਨ ਲਈ ਅੱਗੇ ਨਹੀਂ ਆਉਂਦੇ ਉਨ੍ਹਾਂ ਸਮਾਂ ਸਿਰਫ ਰਾਵਣ-ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਹਰ ਸਾਲ ਜਲਾ ਕੇ ਮਨ ਨੂੰ ਸਤੁੰਸ਼ਟੀ ਹਾਸਲ ਨਹੀਂ ਹੋ ਸਕਦੀ। ਇਸ ਲਈ ਆਓ ! ਅਸੀਂ ਖੁਦ ਪਹਿਲ ਕਰਦੇ ਹੋਏ ਸਭ ਤੋਂ ਪਹਿਲਾਂ ਆਪਣੇ ਅੰਦਰ ਬੈਠੇ ਰਾਵਣਾਂ ਅਤੇ ਫਿਰ ਸਮਾਜ ਵਿਚ ਵਿਚਰ ਰਹੇ ਇਨ੍ਹਾਂ ਰਾਵਣਾਂ ਵਿਰੁੱਧ ਉੱਠ ਕੇ ਭਗਵਾਨ ਰਾਮ ਚੰਦਰ ਜੀ ਦੇ ਆਦਰਸ਼ਾਂ ਵੱਲ ਸਿਰਫ ਇਕ ਹੀ ਕਦਮ ਵਧਾਉਣ ਦਾ ਉਪਰਾਲਾ ਕਰੀਏ।
ਹਰਵਿੰਦਰ ਸਿੰਘ ਸੱਗੂ
98723-27899
ਰੱਬ ਨੂੰ ਲੱਭਣ ਦੀ ਕਹਾਣੀ ਕੀ ਹੈ?

ਆਓ, ਐਲ. ਐਚ. ਸੀ. ਉਰਫ਼ ਪਰਲੋ ਦੀ ਮਹਾਂ ਪ੍ਰਯੋਗਸ਼ਾਲਾ ਬਾਰੇ ਤੁਹਾਨੂੰ ਕੁਝ ਅਜਿਹਾ ਦੱਸੀਏ ਜੋ ਤੁਸੀਂ ਕਦੇ ਸੁਣਿਆ/ਪੜਿ੍ਹਆ ਨਾ ਹੋਵੇ | ਇਸ ਦੇ ਐਲਿਸ ਡੀਟੈਕਟਰ ਦੀਆਂ ਗੱਲਾਂ |
ਜੈਨੇਵਾ ਦੇ ਲਾਰਜ ਹੈਡਰਨ ਕੋਲਾਈਡਰ ਦੀ ਗੱਲ ਤੁਰਦੀ ਹੈ ਤਾਂ ਅੰਧ-ਵਿਸ਼ਵਾਸ ਵਿਚ ਫਸੇ ਲੋਕਾਂ ਤੋਂ ਦੋ ਸ਼ਬਦ ਵਧੇਰੇ ਸੁਣੀਂਦੇ ਹਨ | ਪਹਿਲਾ-ਪਰਲੋ ਅਤੇ ਦੂਜਾ-ਗਾਡ ਪਾਰਟੀਕਲ ਜਾਂ ਈਸ਼ਵਰੀ ਕਣ | ਮੈਨੂੰ ਜਦੋਂ ਵੀ ਕਿਸੇ ਵਿਅਕਤੀ ਜਾਂ ਸੰਸਥਾ ਨੇ ਇਸ ਬਾਰੇ ਗੱਲ ਕਰਨ ਲਈ ਕਿਹਾ ਹੈ, ਸੰਵਾਦ ਤੋਂ ਪਹਿਲਾਂ ਜਾਂ ਪਿਛੋਂ ਇਨ੍ਹਾਂ ਦੋ ਨੁਕਤਿਆਂ ਬਾਰੇ ਅਕਸਰ ਹੀ ਬੜਾ ਕੁਝ ਸੁਣਨ ਨੂੰ ਮਿਲਿਆ ਹੈ | ਉਸ ਵਿਚੋਂ ਲਗਭਗ 99ਵੇਂ ਫ਼ੀਸਦੀ ਅਗਿਆਨ ਅਤੇ ਸੁਣੇ-ਸੁਣਾਏ ਉਤੇ ਆਧਾਰਿਤ ਹੁੰਦਾ ਹੈ | ਸਾਲ ਤੋਂ ਵਧੇਰੇ ਹੋ ਗਿਆ ਹੈ ਹਿਗਜ਼ ਬੋਸਾਨ ਦੀ ਖੋਜ ਦੇ ਐਲਾਨ ਨੂੰ | ਅਜੇ ਵੀ ਲੋਕ ਪੁੱਛੀ ਜਾਂਦੇ ਹਨ ਕਿ ਜੀ ਸੁਣਿਆ ਸਾਇੰਸਦਾਨਾਂ ਨੇ ਰੱਬ ਲੱਭ ਲਿਆ ਹੈ | ਤੁਸੀਂ ਦੱਸੋ ਕਿ ਕਹਾਣੀ ਕੀ ਹੈ? ਕਈ ਆਖਦੇ ਹਨ ਜੀ, ਗਾਡ ਪਾਰਟੀਕਲ ਦੇ ਤਜਰਬੇ ਨਾਲ ਬਲੈਕ ਹੋਲ ਨਹੀਂ ਬਣੀ | ਅਸੀਂ ਸੁਣਿਆ ਸੀ ਕਿ ਬਲੈਕ ਹੋਲ ਬਣੇਗੀ ਅਤੇ ਸਾਰੀ ਧਰਤੀ ਉਸ ਵਿਚ ਗਰਕ ਹੋ ਜਾਵੇਗੀ | ਮੇਰਾ ਇਕੋ ਜਵਾਬ ਹੈ ਕਿ ਮੱਛਰ ਦੀ ਭੀਂ-ਭੀਂ ਜਿੰਨਾ ਵੀ ਅਸਰ ਨਹੀਂ ਇਸ ਕਿਸਮ ਦੀ ਬਲੈਕ ਹੋਲ ਦਾ | ਜਿਥੋਂ ਤੱਕ ਵਿਗਿਆਨੀਆਂ ਦੁਆਰਾ ਰੱਬ ਦੀ ਖੋਜ ਦਾ ਸਵਾਲ ਹੈ, ਜਨਾਬ ਅਰਜ਼ ਹੈ ਕਿ ਗਾਡ ਪਾਰਟੀਕਲ ਦੇਹਧਾਰੀ ਰੱਬ ਦੀ ਦੇਹ ਦਾ ਕਣ ਨਹੀਂ | ਇਹ ਕਿਸੇ ਹੋਰ ਬਲਾਅ ਦਾ ਨਾਂਅ ਹੈ | ਇਸ ਬਾਰੇ ਧਿਆਨ ਨਾਲ ਪੜ੍ਹਨ, ਸੁਣਨ, ਜਾਣਨ, ਸਮਝਣ ਦੀ ਲੋੜ ਹੈ | ਐਲ. ਐਚ. ਸੀ. ਦਾ ਮਹਾਂ-ਵਿਗਿਆਨ ਬ੍ਰਹਿਮੰਡ ਦੇ ਸੂਖਮ ਰਹੱਸਾਂ ਨੂੰ ਜਾਣਨ ਸਮਝਣ ਲਈ ਹੀ ਯਤਨਸ਼ੀਲ ਹੈ | ਕਮਾਲ ਇਹ ਹੈ ਕਿ ਅੰਧ-ਵਿਸ਼ਵਾਸ ਵਿਚ ਫਸੇ ਇਸ ਦੇਸ਼ ਦੇ ਵਿਗਿਆਨੀ ਅਜੋਕੇ ਯੁੱਗ ਦੇ ਇਸ ਪ੍ਰਯੋਗਸ਼ਾਲਾ ਵਿਚ ਪੂਰੀ ਤਰ੍ਹਾਂ ਸਰਗਰਮ ਹਨ |
ਜੈਨੇਵਾ ਦੀ ਐਲ. ਐਚ. ਸੀ. ਪ੍ਰਯੋਗਸ਼ਾਲਾ ਦੇ ਕਈ ਡੀਟੈਕਟਰ ਹਨ | ਇਥੇ ਭੌਤਿਕ ਵਿਗਿਆਨ ਦੇ ਵੱਖ-ਵੱਖ ਸਿਧਾਂਤਕ ਖ਼ੇਤਰਾਂ ਬਾਰੇ ਨਿਰੰਤਰ ਪ੍ਰਯੋਗ ਹੁੰਦੇ ਰਹਿੰਦੇ ਹਨ | ਪਿਛਲੇ ਦੋ ਦਹਾਕਿਆਂ ਤੋਂ ਐਲਿਸ ਡੀਟੈਕਟਰ ਉਤੇ ਪ੍ਰਯੋਗਾਂ ਰਾਹੀਂ ਬ੍ਰਹਿਮੰਡ ਦੇ ਜਨਮ ਦੇ ਹਾਲਾਤ ਨੂੰ ਸਮਝਣ ਦੇ ਯਤਨ ਜਾਰੀ ਹਨ | ਬਚਪਨ ਵਿਚ ਤੁਸੀਂ ਐਲਿਸ ਇਨ ਵੰਡਰਲੈਂਡ ਦੀਆਂ ਗੱਲਾਂ ਸੁਣੀਆਂ ਹੋਣਗੀਆਂ | ਹੁਣ ਬ੍ਰਹਿਮੰਡ ਦੇ ਜਨਮ ਦੇ ਰਹੱਸਾਂ ਦੀਆਂ ਗੱਲਾਂ ਸੁਣ ਪੜ੍ਹ ਲਓ ਐਲਿਸ ਦੇ ਹਵਾਲੇ ਨਾਲ ਹੀ | ਇਹ ਐਲਿਸ ਕੋਈ ਨਿੱਕੀ ਨੰਨ੍ਹੀ ਬੱਚੀ ਨਹੀਂ | ਇਹ ਐਲ. ਐਚ. ਸੀ. ਦਾ ਇਕ ਡੀਟੈਕਟਰ ਹੈ | ਆਪਣੇ-ਆਪ ਵਿਚ ਇਕ ਪ੍ਰਯੋਗਸ਼ਾਲਾ | ਫੋਟਾਨ ਮਲਟੀਪਲੀਸਿਟੀ ਡੀਕੈਟਰ ਅਤੇ ਮੂਆਨ ਸਪੈਕਟਰੋਮੀਟਰ ਜਿਹੇ ਐਲਿਸ ਡੀਕੈਟਰ ਦੇ ਕਈ ਹਿੱਸੇ ਪੁਰਜ਼ੇ ਭਾਰਤੀ ਵਿਗਿਆਨ ਤੇ ਉਦਯੋਗ ਦੀ ਦੇਣ ਹਨ | ਇਸ ਡੀਟੈਕਟਰ ਉਤੇ ਇਹ ਦੇਖਣ ਦੇ ਯਤਨ ਹੋ ਰਹੇ ਹਨ ਕਿ ਬਿਗ ਬੈਂਗ ਤੋਂ ਕੁਝ ਮਾਈਕਰੋਸੈਕੰਡ ਬਾਅਦ ਪਦਾਰਥ ਦਾ ਰੂਪ ਤੇ ਵਿਹਾਰ ਕੀ ਸੀ | ਹੈ ਨਾ ਹੈਰਾਨ ਕਰਨ ਵਾਲੀ ਖੋਜ | ਵਿਗਿਆਨੀ ਇਹ ਮੰਨਦੇ ਹਨ ਕਿ ਬ੍ਰਹਿਮੰਡ ਇਕ ਬਿੰਦੂ ਤੋਂ ਹੋਇਆ | ਇਕ ਦੀ ਹੋਂਦ ਹੈ ਇਹ | ਵਿਗਿਆਨ ਉਸ ਸਮੇਂ ਦੇ ਪਦਾਰਥ ਨੂੰ ਕੁਆਰਕ ਗਲੂਆਨ ਪਲਾਜ਼ਮਾ ਦਾ ਨਾਂਅ ਦਿੰਦਾ ਹੈ | ਸਿੰਗੂਲੈਰਿਟੀ ਦਾ ਵਿਸਫੋਟ, ਇਕ ਦਾ ਉਦਕਰਖ ਸੀ | ਇਕ ਦਾ ਪਸਾਰਾ ਜੋ ਤੇਜ਼ੀ ਨਾਲ ਹੋਇਆ | ਦਸ ਦੀ ਤਾਕਤ ਮਨਫ਼ੀ ਪੈਂਤੀ ਤੋਂ ਮਨਫ਼ੀ ਬੱਤੀ ਸਕਿੰਟ ਵਿਚ ਹੀ ਜਿਸ ਤੇਜ਼ੀ ਨਾਲ ਹੋਇਆ ਉਸ ਨੂੰ ਇਨਫਲੇਸ਼ਨ ਕਹਿੰਦੇ ਹਨ | ਸਮੇਂ ਦੀ ਇਸ ਅਵਧੀ ਬਾਰੇ ਪੂਰੀ ਨਿਸ਼ਚਿਤਤਾ ਸੰਭਵ ਨਹੀਂ | ਘਾਟ ਵਾਧ ਹੋ ਸਕਦੀ ਹੈ | ਇੰਨਾ ਜ਼ਰੂਰ ਹੈ ਕਿ ਪਦਾਰਥ ਉਸ ਵੇਲੇ ਸ਼ਾਇਦ ਕੁੁਆਰਕ ਗਲੂਆਨ ਪਲਾਜ਼ਮਾਂ ਦੇ ਰੂਪ ਵਿਚ ਸੀ | ਕੁੁਆਰਕ ਅਤੇ ਗਲੂਆਨ ਨਾਮੀ ਸੂਖਮ ਕਣਾਂ ਦਾ ਪ੍ਰਵਾਹ ਸੀ ਇਹ |
ਤੁਸੀਂ ਪੁੱਛੋਗੇ ਕਿ ਇਹ ਕੁਆਰਕ ਤੇ ਗਲੂਆਨ ਕੀ ਹਨ? ਸੁਣੋ! ਸਾਡੇ ਆਲੇ-ਦੁਆਲੇ ਦਾ ਪਦਾਰਥ ਅਣੂਆਂ ਭਾਵ ਮਾਲੀਕਿਊਲਾਂ ਦੀ ਬਣਿਆ ਹੋਇਆ ਹੈ ਜੋ ਅੱਗੋਂ ਵੱਖ-ਵੱਖ ਤੱਤਾਂ ਦੇ ਐਟਮਾਂ ਦੇ ਬਣੇ ਹਨ | ਇਨ੍ਹਾਂ ਐਟਮਾਂ ਨੂੰ ਬਿਜਲ ਚੁੰਬਕੀ ਬਲਾਂ ਨੇ ਬੰਨ੍ਹ ਕੇ ਰੱਖਿਆ ਹੋਇਆ ਹੈ | ਐਟਮ ਦੀ ਨਾਭੀ ਬੜੀ ਸੰਘਣੀ ਹੁੰਦੀ ਹੈ | ਪਰੋਟਾਨ ਤੇ ਨਿਊਟਰਾਨ ਹੁੰਦੇ ਹਨ ਇਸ ਵਿਚ | ਇਸ ਦੇ ਆਸ-ਪਾਸ ਇਲੈਕਟ੍ਰਾਨ ਅੱਗੋਂ ਕੁਆਰਕਾਂ ਦੇ ਬਣੇ ਹੁੰਦੇ ਹਨ | ਇਹ ਕੁਆਰਕ ਸਟਰਾਂਗ ਇੰਟਰ-ਐਕਸ਼ਨ ਭਾਵ ਇਕ ਸਖਤ ਪਰਸਪਰ ਕਿਰਿਆ ਦੇ ਪ੍ਰਭਾਵ ਹੇਠ ਜੁੜ ਕੇ ਪ੍ਰੋਟਾਨ ਜਾਂ ਨਿਊਟ੍ਰਾਨ ਬਣੇ ਹਨ | ਇਹ ਕਿਰਿਆ ਗਲੂਆਨ ਨਾਂਅ ਦੇ ਬਲ ਦੇ ਸੰਚਾਲਕ ਕਣਾਂ ਦੇ ਵਟਾਂਦਰੇ ਨਾਲ ਹੋਂਦ ਵਿਚ ਆਈ ਹੈ | ਕੁੁਆਰਕ ਅੱਗੋਂ ਛੇ ਕਿਸਮ ਦੇ ਹਨ | ਅੱਪ/ਡਾਊਨ, ਬਾਟਮ/ਟਾਪ, ਸਟਰੇਂਜ/ਚਾਰਮ | ਪ੍ਰੋਟਾਨ ਤੇ ਨਿਊਟ੍ਰਾਨ ਅੱਪ ਤੇ ਡਾਊਨ ਕੁਆਰਕਾਂ ਦੇ ਬਣੇ ਹੋਏ ਹਨ |
ਕੁੁਆਰਕਾਂ ਦੇ ਵਿਸ਼ੇਸ਼ ਜਨਮ ਜਾਤ ਗੁਣ ਹਨ ਜਿਵੇਂ ਬਿਜਲਈ ਚਾਰਜ, ਪੰੁਜ (ਮਾਸ), ਘੁਮਾਓ ਜਾਂ ਸਪਿਨ, ਕਲਰ ਚਾਰਜ | ਦੋ ਚਾਰਜਡ ਕਣਾਂ ਵਿਚ ਬਿਜਲ-ਚੁੰਬਕੀ ਬਲ ਦਾ ਆਧਾਰ ਫੋਟਾਨਾਂ ਦਾ ਵਟਾਂਦਰਾ ਹੈ | ਕੁੁਆਰਕਾਂ ਦੇ ਸਟਰਾਂਗ ਇੰਟਰ-ਐਕਸ਼ਨ ਦਾ ਆਧਾਰ ਗਲੂਆਨਾਂ ਦਾ ਵਟਾਂਦਰਾ ਹੈ | ਹੁਣ ਤੁਸੀਂ ਸੋਚੋ ਕਿ ਸਾਨੂੰ ਤਾਂ ਐਟਮ ਹੀ ਨਹੀਂ ਦਿਸਦੇ | ਇਕ ਪੌਾਡ ਲੋਹੇ ਵਿਚ 4891500 ਮਿਲੀਅਨ ਮਿਲੀਅਨ ਮਿਲੀਅਨ ਐਟਮ ਹੁੰਦੇ ਹਨ | ਚੇਤੇ ਰਹੇ ਤਿੰਨ ਵਾਰ ਮਿਲੀਅਨ ਲਿਖਿਆ ਹੈ ਅਸੀਂ | ਇਸ ਐਟਮ ਦਾ ਨਿਊਕਲੀਅਸ ਹੋਰ ਸੂਖਮ ਹੈ | ਇੰਨਾ ਛੋਟਾ ਜਿਵੇਂ ਇਕ ਵਿਸ਼ਾਲ ਫੁੱਟਬਾਲ ਗਰਾਊਾਡ ਵਿਚ ਨਿੱਕਾ ਜਿਹਾ ਫੁੱਟਬਾਲ | ਹੁਣ ਇਹ ਨਿਊਕਲੀਅਸ ਕੀ ਦਿਸਣਾ ਹੈ ਅਤੇ ਕੀ ਦਿਸਣਾ ਹੈ ਕੋਈ ਪ੍ਰੋਟਾਨ | ਅੱਗੋਂ ਇਸ ਨੂੰ ਸਿਰਜਣ ਵਾਲੇ ਸੂਖਮ ਕੁਆਰਕ ਦਾ ਕੀ ਹਾਲ ਹੋਵੇਗਾ | ਉਨ੍ਹਾਂ ਵਿਚਲੀ ਪਰਸਪਰ ਕਿਰਿਆ ਲਈ ਜ਼ਿੰਮੇਵਾਰ ਗਲੂਆਨ ਕਿੰਨੇ ਸੂਖਮ ਹੋਣਗੇ | ਕੁਆਰਕ ਤੇ ਗਲੂਆਨ ਜਦੋਂ ਬਹੁਤ ਨੇੜੇ ਹੋਣ ਤਾਂ ਸੁਤੰਤਰ ਕਣਾਂ ਵਾਂਗ ਵਿਹਾਰ ਕਰਦੇ ਹਨ | ਜਦੋਂ ਇਨ੍ਹਾਂ ਨੂੰ ਇਕ ਨਿਸ਼ਚਿਤ ਵਿਥ ਤੋਂ ਵਧੇਰੇ ਦੂਰ ਕਰਨ ਦਾ ਯਤਨ ਕਰੀਏ ਤਾਂ ਬਹੁਤ ਵਧੇਰੇ ਬਲ ਨਾਲ ਇਨ੍ਹਾਂ ਦੇ ਜੁੜੇ ਹੋਣ ਦਾ ਅਹਿਸਾਸ ਹੁੰਦਾ ਹੈ | ਇਸਨੂੰ ਇਨ੍ਹਾਂ ਕਣਾਂ ਦਾ ਅਸਿੰਪਟੋਟਿਕ ਗੁਣ ਆਖਦੇ ਹਨ | ਇਸ ਦਾ ਪਤਾ 1973 ਵਿਚ ਲੱਗਾ ਅਤੇ 2004 ਵਿਚ ਕਈ ਵਰ੍ਹੇ ਪਿਛੋਂ ਇਸ ਦੀ ਖੋਜ ਕਰਨ ਵਾਲੇ ਤਿੰਨ ਵਿਗਿਆਨੀਆਂ ਪੋਲਿਜ਼ਰ, ਵਿਲਜ਼ੈਕ ਅਤੇ ਗਰਾਸ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ | ਇਸ ਸਿਧਾਂਤ ਅਨੁਸਾਰ ਕੁੁਆਰਕ ਕਦੇ ਵੀ ਵੱਖਰੇ ਨਹੀਂ ਦਿਸਦੇ | ਇਹ ਪ੍ਰੋਟਾਨ ਆਦਿ ਕਣਾਂ ਦੇ ਅੰਗ ਵਜੋਂ ਹੀ ਪਛਾਣੇ ਜਾਂਦੇ ਹਨ | ਸਟਰਾਂਗ ਇੰਟਰ-ਐਕਸ਼ਨ ਦੀ ਨਵੀਂ ਸੋਚ ਤੇ ਕਵਾਂਟਮ ਕਰੋੋ ਡਾਇਨੈਮਿਕਸ ਦੀ ਕਲਪਨਾ ਹੈ ਕਿ ਅਤਿ ਉਚੇ ਤਾਪਮਾਨ ਅਤੇ ਅਤਿ ਉੱਚੀ ਘਣਤਾ ਸਮੇਂ ਕੁੁਆਰਕ ਅਤੇ ਗਲੂਆਨ ਸੁਤੰਤਰ ਵਿਚਰ ਸਕਦੇ ਹਨ | ਇਹ ਕੁਆਰਕ ਗਲੂਆਨ ਪਲਾਜ਼ਮਾ ਦੇ ਰੂਪ ਵਿਚ ਹੁੰਦੇ ਹਨ | ਅਜਿਹੀ ਸਥਿਤੀ ਬ੍ਰਹਿਮੰਡ ਦੇ ਜਨਮ ਦੇ ਆਰੰਭਕ ਛਿਣਾਂ ਵਿਚ ਸੀ | ਐਲਿਸ ਦੇ ਪ੍ਰਯੋਗ ਇਸੇ ਸਥਿਤੀ ਦੇ ਨੇੜੇ ਦੇ ਹਾਲਾਤ ਸਿਰਜਣ ਸਮਝਣ ਉਤੇ ਕੇਂਦਰਿਤ ਹਨ |
ਇਸ ਵਾਸਤੇ ਸੋਨੇ/ਸਿੱਕੇ ਜਿਹੇ ਭਾਰੀ ਐਟਮਾਂ ਦੀਆਂ ਨਾਭੀਆਂ ਨੂੰ ਉੱਚੀ ਊਰਜਾ ਨਾਲ ਟਕਰਾਇਆ ਜਾਂਦਾ ਹੈ ਤਾਂ ਕਿ ਕੁਝ ਮਾਈਕ੍ਰੋਸੈਕਿੰਡ ਲਈ ਕੁੁਆਰਕ ਗਲੂਆਨ ਪਲਾਜ਼ਮਾਂ ਪੈਦਾ ਹੋ ਸਕੇ | ਇਹ ਭਾਵੇਂ ਆਕਾਰ ਵਿਚ ਕਿਸੇ ਐਟਮ ਦੀ ਨਾਭੀ ਜਿੰਨਾ ਹੀ ਹੋਵੇ | ਭਾਵੇਂ ਉਸ ਤੋਂ ਵੀ ਛੋਟੇ ਆਕਾਰ ਵਿਚ ਹੋਵੇ | ਭਾਵੇਂ ਇਹ ਕੁਝ ਮਾਈਕ੍ਰੋਸੈਕਿੰਡ ਪਿਛੋਂ ਹੀ ਗਾਇਬ ਹੋ ਜਾਵੇ, ਪੰ੍ਰਤੂ ਬਣੇ ਤਾਂ ਸਹੀ | ਵਿਗਿਆਨੀ ਇਸ ਪਲਾਜ਼ਮਾਂ ਦੇ ਪ੍ਰੋਟਾਨਾਂ/ਨਿਊਟ੍ਰਾਨਾਂ ਵਿਚ ਬਦਲਣ ਦੀ ਪ੍ਰਕਿਰਿਆ ਦੇਖਣੀ ਚਾਹੁੰਦੇ ਹਨ | ਇਹ ਦੇਖਣਾ, ਸਮਝਣਾ ਚਾਹੁੰਦੇ ਹਨ ਕਿ ਇਹ ਪਲਾਜ਼ਮਾ ਫੈਲ ਕੇ ਅਤੇ ਠੰਢਾ ਹੋ ਕੇ ਸਾਡੇ ਜਾਣੇ-ਪਛਾਣੇ ਪਦਾਰਥ ਵਿਚ ਕਿਵੇਂ ਬਦਲਦਾ ਹੈ | ਉੱਚ ਊਰਜਾ ਵਾਲੇ ਕਣਾਂ ਦੀ ਉੱਚ ਗਤੀ ਉਤੇ ਟੱਕਰ ਨਾਲ ਪੈਦਾ ਹੋਏ ਉੱਚੇ ਤਾਪਮਾਨ ਤੇ ਘਣਤਾ ਵਾਲੇ ਪਦਾਰਥ ਦੀ ਪਛਾਣ ਇਸ ਮਿਹਨਤ ਦੀ ਅਸਲ ਪ੍ਰਾਪਤੀ ਹੋਵੇਗੀ | ਐਲਿਸ ਉਤੇ ਹੀ ਨਹੀਂ, ਇਹ ਪ੍ਰਯੋਗ ਸੀ. ਐਮ. ਐਸ. ਅਤੇ ਐਟਲਸ ਡੀਟੈਕਟਰਾਂ ਉਤੇ ਵੀ ਹੋ ਰਹੇ ਹਨ | ਐਲਿਸ ਇਸ ਉਦੇਸ਼ ਲਈ ਕੁਝ ਵਧੇਰੇ ਹੀ ਯੋਗ ਹੈ |
ਐਲਿਸ ਡੀਟੈਕਟਰ ਸਿਸਟਮ ਲਈ ਫੋਟਾਨ ਮਲਟੀਪਲਿਸਿਟੀ ਡੀਟੈਕਟਰਾਂ ਅਤੇ ਮਿਊਆਨ ਸਪੈਕਟਰੋਮੀਟਰ ਆਦਿ ਉਪਕਰਨ ਭਾਰਤ ਨੇ ਬਣਾਏ ਹਨ | ਕੰਪਿਊਟਰ ਗਰਿਡ ਦੀ ਮਾਨਸ ਚਿੱਪ ਕਲਕੱਤੇ ਦੇ ਸਾਹਾ ਇੰਸਟੀਚਿਊਟ ਆਫ਼ ਨਿਊਕਲੀਅਰ ਫਿਜ਼ਿਕਸ ਨੇ ਬਣਾਈ ਹੈ |
ਬੀਤੇ ਦੋ ਕੁ ਸਾਲਾਂ ਵਿਚ ਐਲ. ਐਚ. ਸੀ. ਨੇ ਦੋ ਦਸ਼ਮਲਵ ਸੱਤ ਛੇ ਟੈਰਾ ਇਲੈਕਟ੍ਰਾਨ ਵੋਲਟ ਦੀ ਊਰਜਾ ਨਾਲ ਲੈਡ ਕਣਾਂ ਦੀ ਟੱਕਰ ਕਰਵਾਈ ਹੈ | ਅਜਿਹੀ ਹਰ ਟੱਕਰ ਨਾਲ ਕਈ ਕਈ ਹਜ਼ਾਰ ਸੂਖਮ ਕਣ ਪੈਦਾ ਹੁੰਦੇ ਹਨ | ਇਸ ਖਿਲਾਰੇ ਵਿਚੋਂ ਕੁੁਆਰਕ ਗਲੂਆਨ ਪਲਾਜ਼ਮਾ ਦੀ ਹੋਂਦ ਪਛਾਣਨ ਦੇ ਯਤਨ ਹੋਰਨਾਂ ਦੇ ਨਾਲ-ਨਾਲ ਭਾਰਤੀ ਵਿਗਿਆਨੀਆਂ ਨੇ ਵੀ ਕੀਤੇ ਹਨ | ਪਛਾਣ ਕਰਨ ਵਾਸਤੇ ਅੰਕੜੇ ਕੰਪਿਊਟਰ ਗਰਿੱਡ ਤੇ ਟੀਅਰ ਸਿਸਟਮ ਨਾਲ ਵਿਸ਼ਵ ਦੇ ਇਸ ਖੇਤਰ ਦੇ ਸਭ ਵੱਡੇ-ਵੱਡੇ ਮਾਹਿਰਾਂ ਨੇ ਵਿਸ਼ਲੇਸ਼ਿਤ ਕੀਤੇ | ਮਾਰਚ 2012 ਵਿਚ ਵਾਸ਼ਿੰਗਟਨ ਵਿਚ ਹੋਈ ਕੁੁਆਰਕ ਮੈਟਰ ਕਾਨਫਰੰਸ ਵਿਚ ਮਾਹਿਰ ਵਿਗਿਆਨੀਆਂ ਨੇ ਕਿਹਾ ਕਿ ਐਲ. ਐਚ. ਸੀ. ਦੇ ਕੁਝ ਪ੍ਰਯੋਗਾਂ ਦੇ ਰਹੱਸਮਈ ਸਿੱਟਿਆਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਇਨ੍ਹਾਂ ਵਿਚ ਕੁਝ ਗਰਮ ਤੇ ਸੰਘਣਾ ਪਲਾਜ਼ਮਾ ਪੈਦਾ ਹੋਇਆ ਹੈ |
ਵਿਗਿਆਨੀਆਂ ਨੇ ਭਾਰੀ ਆਇਕਾਂ ਦੀ ਟੱਕਰ ਉਪਰੰਤ ਪੈਦਾ ਕਣਾਂ ਦੇ ਵਿਸ਼ਲੇਸ਼ਣ ਸਮੇਂ ਵੇਖਿਆ ਕਿ ਇਕ ਟੱਕਰ ਵਿਚ ਵੀਹ ਹਜ਼ਾਰ ਤੋਂ ਵਧੇਰੇ ਸੂਖਮ ਕਣ ਪੈਦਾ ਹੋਏ ਅਤੇ ਉਨ੍ਹਾਂ ਦੀ ਊਰਜਾ ਘਣਤਾ ਕੁੁਆਰਕ ਗਲੂਆਨ ਪਲਾਜ਼ਮਾ ਲਈ ਲੋੜੀਂਦੀ ਊਰਜਾ ਘਣਤਾ ਤੋਂ ਲਗਭਗ 16 ਗੁਣਾਂ ਸੀ | ਟੱਕਰ ਉਪਰੰਤ 304 ਐਮ. ਈ. ਵੀ. ਤਾਪਮਾਨ ਮਿਣਿਆ ਗਿਆ | ਇਹ ਸਾਢੇ ਪੰਜ ਟਰਿਲੀਅਨ ਡਿਗਰੀ ਬਣਦਾ ਹੈ | ਮਨੁੱਖ ਦੁਆਰਾ ਪੈਦਾ ਕੀਤਾ ਗਿਆ ਇਹ ਸਭ ਤੋਂ ਉੱਚਾ ਤਾਪਮਾਨ ਹੈ | ਇੰਜ ਹੀ ਪੈਦਾ ਹੋਏ ਪਦਾਰਥ ਦੀ ਵਿਸਕਾਸਿਟੀ ਭਾਵ ਵਗਣ ਗੁਣ ਨੂੰ ਮਿਣ ਕੇ ਪਤਾ ਲੱਗਾ ਕਿ ਇਹ ਪਾਣੀ ਦੀ ਵਿਸਕਾਸਿਟੀ ਦਾ ਤਿੰਨ ਸੌਵਾਂ ਹਿੱਸਾ ਹੈ | ਕੁੁਆਰਕ ਜਦੋਂ ਪ੍ਰੋਟਾਨਾਂ ਜਾਂ ਨਿਊਟ੍ਰਾਨਾਂ ਵਿਚ ਬੱਝਦੇ ਹਨ ਤਾਂ ਇਨ੍ਹਾਂ ਉਤੇ ਕਲਰ ਚਾਰਜ ਨਹੀਂ ਹੁੰਦਾ | ਐਲ. ਐਚ. ਸੀ. ਟੱਕਰ ਉਪਰੰਤ ਪੈਦਾ ਪਦਾਰਥ ਵਿਚ ਕਲਰ ਚਾਰਜ ਦੀ ਹੋਂਦ ਦਸਦੀ ਸੀ ਕਿ ਕੁਆਰਕ ਸੁਤੰਤਰ ਹਨ | ਇਸੇ ਪ੍ਰਯੋਗ ਦੌਰਾਨ ਵਿਗਿਆਨੀਆਂ ਨੇ ਜੈਟ-ਕੁਐਾਚਿੰਗ ਨਾਂਅ ਦੇ ਵਰਤਾਰੇ ਨੂੰ ਵੀ ਕੁੁਆਰਕ ਪਲਾਜ਼ਮਾ ਦੇ ਉਤਪਾਦਕ ਦੀ ਇਕ ਹੋਰ ਗਵਾਹੀ ਦੱਸਿਆ | ਕੁਲ ਮਿਲਾ ਕੇ 2010-11 ਦੇ ਐਲਿਸ ਦੇ ਪ੍ਰਯੋਗਾਂ ਨੇ ਕੁੁਆਰਕ ਗਲੂਆਨ ਪਲਾਜ਼ਮਾ ਦੇ ਜਨਮ ਦੀ ਪੁਸ਼ਟੀ ਕਾਫ਼ੀ ਹੱਦ ਤੱਕ ਕਰ ਦਿੱਤੀ | ਵਿਗਿਆਨੀ ਇਸ ਸਿਲਸਿਲੇ ਵਿਚ ਅਜੇ ਵੀ ਪ੍ਰਯੋਗ ਕਰ ਰਹੇ ਹਨ ਤਾਂ ਕਿ ਇਸ ਪਲਾਜ਼ਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਹੋ ਸਕੇ |
-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ

ਮੁਫਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ
ਅਧਿਆਪਕ ਦਿਵਸ ਰਾਜਨੀਤੀ ਦਾ ਸ਼ਿਕਾਰ
ਦੁਨੀਆਂ ਵਿੱਚ ਅਧਿਆਪਕ ਦਿਵਸ ਮਨਾਉਣ ਦੀ ਪਰੰਪਰਾ ਅਰਜਨਟਾਇਨਾ ਤੋਂ ਸ਼ੁਰੂ ਹੋਈ ਸੀ ਜਿਸ ਦੇ ਲੋਕਾਂ ਨੇ ਆਪਣੇ ਆਦਰਸ਼ ਅਧਿਆਪਕ ਦੇਸਿੰਗੇ ਫਾਸਟਿਨ ਸਰਮੀਐਂਟ ਦੇ ਅਕਾਲ ਚਲਾਣਾ ਹੋਣ ਤੇ 11 ਸਿਤੰਬਰ 1915 ਤੋਂ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ । ਦੁਨੀਆਂ ਦੇ ਵੱਖ-ਵੱਖ ਦੇਸ਼ ਅਧਿਆਪਕ ਦਿਵਸ ਵੱਖ-ਵੱਖ ਤਾਰੀਖਾਂ ਨੂੰ ਮਨਾਉਂਦੇ ਹਨ । ਵਿਸ਼ਵ ਅਧਿਆਪਕ ਦਿਵਸ 1964 ਵਿੱਚ ਯਨੇਸਨੋ ਦੁਆਰਾ ਸਥਾਪਿਤ ਕੀਤਾ ਗਿਆ ਅਤੇ 1966 ਵਿੱਚ ਸੰਯੁਕਤ ਹਸਤਾਖਰ (ਯੁਨੇਸਕੋ/ਆਈ.ਐਲ.ਓ.) ਇਸ ਨੂੰ ਸ਼ੁਰੂ ਦੁਬਾਰਾ ਕੀਤਾ ਗਿਆ । 5 ਅਕਤੂਬਰ ਪੂਰੇ ਵਿਸ਼ਵ ਦੁਬਾਰਾ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਇਸ ਵਿੱਚ 100 ਤੋਂ ਵੱਧ ਦੇਸ਼ ਇਸ ਦਿਨ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਮਨਾਉਂਦੇ ਹਨ । ਅਧਿਆਪਕਾਂ ਨੂੰ ਉਹਨਾਂ ਦੁਆਰਾ ਸਮਾਜ ਨੂੰ ਦਿੱਤੀ ਦੇਣ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ ।
ਭਾਰਤ ਵਿੱਚ ਅਧਿਆਪਕ ਦਿਵਸ ਦੇਸ਼ ਦੇ ਦੂਜੇ ਰਾਸ਼ਟਰਪਤੀ ਸਰਵਪਾਲੀ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਹੈ ਤੇ ਇਹ 5 ਸਤੰਬਰ 1962 ਤੋਂ ਨਿਰੰਤਰ ਮਨਾਇਆ ਜਾ ਰਿਹਾ ਹੈ । ਡਾ. ਰਾਧਾ ਕ੍ਰਿਸ਼ਨਨ ਇਕ ਆਦਰਸ਼ ਅਧਿਆਪਕ ਅਤੇ ਮਹਾਨ ਦਾਰਸ਼ਨਿਕ ਵੀ ਸਨ । ਸਿਖਿਆ ਦੇ ਖੇਤਰ ਵਿੱਚ ਸਮਰਪਿਤ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ । ਰਾਸ਼ਟਰ ਪੱਧਰ ਦਾ ਅਧਿਆਪਕ ਦਿਵਸ ਰਾਸ਼ਟਰਪਤੀ ਭਵਨ ਵਿੱਚ ਮਨਾਇਆ ਜਾਂਦਾ ਹੈ ਅਤੇ ਅਧਿਆਪਕਾਂ ਨੂੰ ਭਾਰਤ ਦੇ ਰਾਸ਼ਟਰਪਤੀ 5 ਸਿਤੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਸਨਮਾਨਿਤ ਕਰਦੇ ਹਨ । ਭਾਰਤੀ ਪਰੰਪਰਾ ਅਨੁਸਾਰ ਅਧਿਆਪਕ ਨੂੰ ਭਗਵਾਨ ਦੇ ਤੁਲ ਮਾਨਤਾ ਦਿੱਤੀ ਹੈ । ਧਾਰਮਿਕ ਗ੍ਰੰਥਾਂ ਵਿੱਚ ਇਸ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ । ਦੁਨੀਆਂ ਦਾ ਕੋਈ ਵੀ ਮਹਾਨ ਤੋਂ ਮਹਾਨ ਅਤੇ ਛੋਟੇ ਤੋਂ ਛੋਟਾ ਵਿਅਕਤੀ ਨਹੀਂ ਹੋਵੇਗਾ । ਜਿਸ ਨੇ ਕਿਸੇ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਨਾ ਕੀਤੀ ਹੋਵੇ । ਇਹ ਅਧਿਆਪਕ ਹੀ ਹੈ ਜੋ ਇੱਕ ਆਦਰਸ਼ ਸਮਾਜ ਦੀ ਸਿਰਜਨਾ ਕਰਦਾ ਹੈ ਅਤੇ ਇੱਕ ਆਦਰਸ਼ ਰਾਸ਼ਟਰ ਦਾ ਨਿਰਮਾਤਾ ਹੈ ।
ਪੰਜਾਬ ਵਿੱਚ ਅਧਿਆਪਕ ਦਿਵਸ:-
ਸੂਬਿਆਂ ਦਾ ਅਧਿਆਪਕ ਦਿਵਸ ਰਾਜ ਭਵਨ ਵਿੱਚ ਮਨਾਉਣ ਦੀ ਪਰੰਪਰਾ ਸੀ, ਜਿੱਥੇ ਸੂਬੇ ਦੇ ਰਾਜਪਾਲ ਅਧਿਆਪਕਾਂ ਨੂੰ ਰਾਜ ਭਵਨ ਵਿਖੇ ਰਾਜ ਪੁਰਸਕਾਰ ਦੇ ਕੇ ਸਨਮਾਨਿਤ ਕਰਦੇ ਸਨ । ਪਰੰਤੂ ਹੁਣ ਤਾਂ ਅਧਿਆਪਕ ਦਿਵਸ ਵੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਹੈ । ਕਿਉਂਕਿ ਸਿਆਸਤਦਾਨਾ ਨੇ ਅਧਿਆਪਕ ਦਿਵਸ ਦਾ ਵੀ ਸਿਆਸੀਕਰਨ ਕਰ ਦਿੱਤਾ ਹੈ । ਅਧਿਆਪਕ ਵਰਗ ਨੂੰ ਆਕਰਸ਼ਿਤ ਕਰਨ ਲਈ ਅਤੇ ਲੋਕਾਂ ਵਿੱਚ ਇਹ ਪ੍ਰਚਾਰ ਕਰਨ ਲਈ ਕਿ ਅਸੀਂ ਅਧਿਆਪਕਾਂ ਦਾ ਬਹੁਤ ਸਨਮਾਨ ਕਰਦੇ ਹਾਂ । ਇਸ ਨੂੰ ਸਿਆਸੀ ਲੋਕਾਂ ਨੇ ਰਾਜ ਭਵਨ ਤੋਂ ਬਾਹਰ ਕੱਢ ਕੇ ਸਿੱਖਿਆ ਮੰਤਰੀਆਂ ਨੇ ਆਪਣੇ ਹਲਕੇ ਦੀਆਂ ਸੜਕਾਂ ਤੇ ਰੋਲ ਕੇ ਰੱਖ ਦਿੱਤਾ ਹੈ । ਅਧਿਆਪਕ ਦਿਵਸ ਦੇ ਮੌਕੇ ਤੇ ਸਮਾਗਮ ਕੀਤਾ ਜਾਂਦਾ ਹੈ । ਜਿਸ ਵਿੱਚ ਮੰਤਰੀ ਜੀ ਦੇ ਹੁਕਮਾਂ ਤੇ ਅਧਿਆਪਕਾਂ ਨੂੰ ਜਬਰਨ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ । ਇਹ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਵੀ ਹੋਰ ਅੱਗੇ ਨਿਗਾਰ ਵੱਲ ਚੱਲੀ ਗਈ ਹੈ ਕਿ ਜੇਕਰ ਮਾਨਯੋਗ ਸਿੱਖਿਆ ਮੰਤਰੀ ਜੀ ਕਿਸੇ ਕਾਰਨ ਵਿਦੇਸ਼ ਵਿੱਚ ਹਨ ਤਾਂ ਇਹ ਦਿਵਸ ਮਨਾਉਣ ਦਾ ਸਮਾਗਮ ਹੀ ਅੱਗੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਸਿੱਖਿਆ ਮੰਤਰੀ ਜੀ ਤੋਂ ਬਿਨ•ਾਂ ਹੋਰ ਕੋਈ ਵੀ ਇਸ ਸਮਾਗਮ ਦੀ ਪ੍ਰਧਾਨਗੀ ਹੀ ਨਹੀਂ ਕਰ ਸਕਦਾ । ਇੱਕ ਸਵਾਲ ਹੋਰ ਵੀ ਮਨ ਵਿੱਚ ਉਠਦਾ ਹੈ ਕਿ ਜੇਕਰ ਭਾਰਤ ਦੇ ਰਾਸ਼ਟਰਪਤੀ 5 ਸਿਤੰਬਰ ਨੂੰ ਵਿਦੇਸ਼ ਵਿੱਚ ਹੋਣ ਤਾਂ ਕੀ ਭਾਰਤ ਸਰਕਾਰ ਅਧਿਆਪਕ ਦਿਵਸ ਦੇ ਪ੍ਰੋਗਰਾਮ ਨੂੰ ਸਥਗਿਤ ਕਰਦੀ ਹੈ ਜੇ ਨਹੀਂ ਤਾਂ ਪੰਜਾਬ ਸਰਕਾਰ ਨੇ ਇਸ ਸਮਾਗਮ ਨੂੰ ਕਿਉਂ ਸਥਗਿਤ ਕੀਤਾ? ਇਸ ਵਿਸ਼ੇ ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ । ਇਸ ਤਰ•ਾਂ ਪੰਜਾਬ ਸਰਕਾਰ ਨੇ ਅਧਿਆਪਕ ਦਿਵਸ 5 ਸਿਤੰਬਰ ਨੂੰ ਨਾ ਮਨਾ ਕੇ ਅਧਿਆਪਕਾਂ ਦੀ ਬੇਇਜ਼ਤੀ ਕੀਤੀ ਹੈ । ਸੂਬੇ ਵਿੱਚ ਅਧਿਆਪਕਾਂ ਨੂੰ 6 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਅਤੇ ਮਰਜਰ ਦੀ ਮੰਗ ਨੂੰ ਲੈ ਕੇ ਏਡਿਡ ਸਕੂਲ ਅਧਿਆਪਕ ਸੜਕਾਂ ਤੇ ਉਤਰੇ ਹੋਏ ਹਨ ਅਤੇ ਆਪਣੀਆਂ ਤਨਖਾਹਾਂ ਤੇ ਮਰਜਰ ਦੀ ਮੰਗ ਨੂੰ ਲੈ ਕੇ 9 ਅਕਤੂਬਰ ਨੂੰ ਪਟਿਆਲਾ ਵਿਖੇ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਦੇ ਮੌਕੇ ਤੇ ਸਿੱਖਿਆ ਮੰਤਰੀ ਜੀ ਦਾ ਘਿਰਾਉ ਕਰਨ ਵਾਲੇ ਹਨ । ਬਾਦਲ ਸਰਕਾਰ ਨੂੰ ਚਾਹੀਦਾ ਹੈ ਕਿ ਕਮ ਸੇ ਕਮ ਅਧਿਆਪਕ ਦਿਵਸ ਦੇ ਸਮਾਗਮ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਦੀ ਜਾਇਜ ਅਤੇ ਉਚਿੱਤ ਮਰਜਰ ਦੀ ਮੰਗ ਮੰਨ ਕੇ ਅਧਿਆਪਕ ਦਿਵਸ ਦੇ ਮੌਕੇ ਤੇ ਐਲਾਨ ਕਰਨ । ਇਸ ਤਰ•ਾਂ ਕਰਨ ਨਾਲ ਘੱਟੋ-ਘੱਟ ਏਡਿਡ ਸਕੂਲ ਅਧਿਆਪਕਾਂ ਲਈ ਤਾਂ ਅਧਿਆਪਕ ਦਿਵਸ ਦਾ ਤੋਹਫਾ ਹੋਵੇਗਾ ਜੋ ਕਿ ਮਾਨਯੋਗ ਮੁੱਖ ਮੰਤਰੀ ਬਾਦਲ ਸਾਹਿਬ ਦੀਆਂ ਪ੍ਰਾਪਤੀਆਂ ਦੇ ਇਤਿਹਾਸ ਵਿੱਚ ਇੱਕ ਹੋਰ ਵਾਧਾ ਹੋਵੇਗਾ ।
ਡਾਕਟਰ ਸਤੀਸ਼ ਥੰਮਣ
ਸਮਾਜ ਸੇਵਕ
112 ਐਫ ਰਿਸ਼ੀ ਨਗਰ, ਲੁਧਿਆਣਾ

ਨਾ ਮੈਂ ਕੋਈ ਝੂਠ ਬੋਲਿਆ................?
ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨੈਗਟਿਵ ਵੋਟਿੰਗ ਅਤੇ ਅਪਰਾਧੀਆਂ ਨੂੰ
ਰਾਜਨੀਤੀ ਤੋਂ ਬਾਹਰ ਕਰਨ ਦੇ ਫੈਸਲੇ ਸ਼ਲਾਘਾਯੋਗ
ਹੁਣ ਇਸ ਤੋਂ ਥੋੜਾ ਅੱਗੇ ਜਾ ਕੇ ਕੰਮ ਕਰਨ ਦੀ ਜਰੂਰਤ
ਕੱਲ੍ਹ 27 ਸਤੰਬਰ 2013 ਨੂੰ ਦੋ ਇਤਿਹਾਸਿਕ ਘਟਨਾਵਾਂ ਸਾਹਮਣੇ ਆਈਆਂ। ਜਿੰਨਾਂ ਦਾ ਸਿੱਧਾ ਸਬੰਧ ਆਮ ਪਬਲਿਕ ਨਾਲ ਹੈ। ਪਹਿਲੀ ਘਟਨਾ ਵਿਚ ਮਾਣਯੋਗ ਸੁਪਰੀਮ ਕੋਰਟ ਵਲੋਂ ਇਤਿਹਾਸਿਕ ਫੈਸਲਾ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਵੋਟਰ ਬਾਦਸ਼ਾਹ ਚੋਣਾਂ ਸਮੇਂ ਉਮੀਦਵਾਰਾਂ ਨੂੰ ਵੋਟ ਰਾਹੀਂ ਰੱਦ ਵੀ ਕਰ ਸਕਦਾ ਹੈ। ਸ ਲਈ ਬਕਾਇਦਾ ਚੋਣ ਕਮਿਸ਼ਨ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਈ ਵੀ ਐਮ. ਵੋਟਿੰਗ ਮਸ਼ੀਨ ਵਿਚ ਰਿਜੈਕਟ ਦਾ ਬਟਨ ਵੀ ਸ਼ਾਮਲ ਕੀਤਾ ਜਾਵੇ। ਇਸਤੋਂ ਇਲਾਵਾ ਜੋ ਹੋਰ ਘਟਨਾ ਵਾਪਰੀ ਉਹ ਹੈ ਕਿ ਦਾਗੀ ਆਗੂਆਂ ਨੂੰ ਬਚਾਉਣ ਲਈ ਕਾਂਗਰਸ ਹਾਈ ਕਮਾਂਡ ਵਲੋਂ ਮਨਜੂਰੀ ਲਈ ਭੇਜੇ ਗਏ ਆਰਡੀਨੈਂਸ ਨੂੰ ਕਾਂਗਰਸ ਦੇ ਹੀ ਮੀਤ ਪ੍ਰਧਾਨ ਅਤੇ ਪਾਰਟੀ ਦੇ ਸੰਭਾਵੀ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਵਲੋਂ ਰੱਦ ਕਰਨ ਦੀ ਗੱਲ ਜ਼ੋਰਦਾਰ ਢੰਗ ਨਾਲ ਕਹਿਣਾ ਹੈ। ਇਹ ਦੋਵੇਂ ਗੱਲਾਂ ਜਿਥੇ ਰਾਜਨੀਤਿਕ ਲੋਕਾਂ ਦੇ ਗਲੇ ਦੀ ਹੱਡੀ ਹਨ ਉਥੇ ਆਮ ਪਬਲਿਕ ਲਈ ਚੰਗੀ ਖਬਰ ਹਨ। ਮੈਂ ਇਥੇ ਇਨ੍ਹਾਂ ਦੋਵਾਂ ਬਾਰੇ ਥੋੜਾ ਵਿਚਾਰ ਚਰਚਾ ਕਰਨੀ ਚਾਹੁੰਦਾ ਹਾਂ ਕਿਉਂਕਿ ਇਨ੍ਹਾਂ ਦੋਵਾਂ ਵਿਚ ਹੀ ਅਜੇ ਬਹੁਤ ਸਾਰੀਆਂ ਊਣਤਾਈਆਂ ਹਨ। ਇਨ੍ਹਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਆਗੂ ਆਪੋ-ਆਪਣੇ ਢੰਗ ਨਾਲ ਸਿਆਸੀ ਲਾਹਾ ਹਾਸਲ ਕਰਨ ਲਈ ਬਿਆਨਬਾਜ਼ੀ ਕਰ ਰਹੇ ਹਨ ਪਰ ਅਸਲੀਅਆਤ ਕੁਝ ਹੋਰ ਹੈ। ਜੇਕਰ ਮਾਣਯੋਗ ਸੁਪਰੀਮ ਕੋਰਟ ਨੈਗਟਿਵ ਵੋਟਿੰਗ ਦਾ ਹੱਕ ਵੋਟਰ ਬਾਦਸ਼ਾਹ ਨੂੰ ਪ੍ਰਦਾਨ ਕਰਨ ਨਾਲ ਇੰਨੀ ਜਲਦੀ ਕੋਈ ਲਾਭ ਹਾਸਲ ਹੋਣ ਵਾਲਾ ਨਹੀਂ ਹੈ ਕਿਉਂਕਿ ਇਥੇ ਸਿਰਫ ਨੈਗਟਿਵ ਵੋਟ ਕਰਨ ਦਾ ਹੱਕ ਹੀ ਦਿਤਾ ਗਿਆ ਹੈ। ਉਸ ਨੈਗਟਿਵ ਵੋਟ ਨਾਲ ਕਿਸੇ ਉਮੀਦਵਾਰ ਨੂੰ ਕੋਈ ਫਰਕ ਪਵੇਗਾ ਜਾਂ ਉਸਦੀ ਚੋਣ ਰੱਦ ਕੀਤੀ ਜਾਵੇ ਗੀ ਜਾਂ ਕੋਈ ਹੋਰ ਕਦਮ ਉਟਾਇਆ ਜਾਵੇਗਾ ਇਨ੍ਹਾਂ ਗੱਲਾਂ ਦਾ ਫਿਲਹਾਲ ਕੋਈ ਜ਼ਿਕਰ ਨਹੀਂ ਹੈ। ਮੌਜੂਦਾ ਸਥਿਤੀ ਵਿਚ ਇਹ ਅਧਿਕਾਰ ਸਿਰਫ ਰਾਜਨੀਤਿਕ ਦਲਾਂ ਨੂੰ ਪਹਿਲਾਂ ਨਾਲੋਂ ਥੋੜੇ ਚੰਗੇ ਉਮੀਦਵਾਰ ਮੈਦਾਨ ਵਿਚ ਲਿਆਉਣ ਲਈ ਸੋਚਣ ਵਾਸਤੇ ਪ੍ਰੇਰਿਤ ਕਰੇਗਾ। ਇਸ ਤੋਂ ਵਧ ਕੇ ਇਸ ਦਾ ਹੋਰ ਕੋਈ ਯੋਗਦਾਨ ਸਾਬਤ ਨਹੀਂ ਹੋਵੇਗਾ। ਦੇਸ਼ ਦੀ ਰਾਜਨੀਤੀ ਵਾਲੇ ਹਮਾਮ ਵਿਚ ਸਭ ਨੰਗੇ ਹਨ ਕਿਉਂਕਿ ਸਥਾਪਤ ਪਾਰਟੀਆਂ ਵਿਚ ਬਹੁਤ ਸਾਰੇ ਉਮੀਦਵਾਰ ਦਾਗੀ ਹੁੰਦੇ ਹਨ ਜੋ ਕਿ ਅਪਰਾਧੀ ਹੋਣ ਦੇ ਬਾਵਜੂਦ ਪੈਸੇ ਅਤੇ ਤਾਕਤ ਦੇ ਬਲ 'ਤੇ ਚੋਣਾਂ ਜਿੱਤ ਕੇ ਕੁਰਸੀ ਦਾ ਆਨੰਦ ਮਾਣਦੇ ਹਨ ਅਤੇ ਉਸਤੋਂ ਅੱਗੇ ਉਹ ਸਰਾਕਰਾਂ ਵਿਚ ਸ਼ਾਮਲ ਹੋ ਕੇ ਮੰਤਰੀ ਪਦ ਦੇ ਤਾਜ ਪਹਿਨਦੇ ਹਨ। ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਦੇ ਆਖਾਣ ਵਾਂਗ ਮਾਣਯੋਗ ਕੋਰਟ ਦਾ ਇਹ ਫੈਸਲਾ ਰਾਜਨੀਤਿਕ ਦਲਾਂ ਵਲੋਂ ਖੁਦ ਹੀ ਮਿਲ ਬੈਠ ਕੇ ਕੈਸ਼ ਕਰ ਲਿਆ ਜਾਵੇਗਾ। ਹਾਂ ! ਜੇਕਰ ਮਾਣਯੋਗ ਕੋਰਟ ਇਸਤੋਂ ਥੋੜਾ ਅੱਗੇ ਜਾ ਕੇ ਹੋਰ ਫੈਸਲਾ ਕਰ ਦੇਵੇ ਕਿ ਜਿਸ ਹਲਕੇ ਵਿਚ ਉਮੀਦਵਾਰਾਂ ਦੀ ਬਜਾਏ ਰਿਜੈਕਟ ਵੋਟ ਵਧੇਰੇ ਪੈਂਦੀ ਹੈ ਉਸ ਹਲਕੇ ਵਿਚ ਉਨ੍ਹਾਂ ਉਮੀਦਵਾਂ ਨੂੰ ਰੱਦ ਕਰਕੇ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਲਿਆਂਦਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਭਾਵੇਂ ਜਾ ਕੇ ਥੋੜਾ ਕੁਝ ਸੁਧਾਰ ਹੋ ਸਕਦਾ ਹੈ। ਫਿਲਹਾਲ ਤਾਂ ਇਸ ਰਿਜੈਕਟ ਵੋਟ ਨੂੰ ਸਿਆਸੀ ਪਾਰਟੀਆਂ ਇਕ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦੇਣਗੀਆਂ। ਹਰੇਕ ਉਮੀਦਵਾਰ ਇਹ ਕੋਸ਼ਿਸ਼ ਕਰੇਗਾ ਕਿ ਜੇਕਰ ਇਸ ਤਬਕੇ ਦੀ ਵੋਟ ਉਸਨੂੰ ਨਹੀਂ ਪੈਣੀ ਤਾਂ ਉਹ ਰਿਜੈਕਟ ਦੇ ਖਾਤੇ ਵਿਚ ਪੈ ਜਾਵੇ। ਉਸ ਲਈ ਪਹਿਲਾਂ ਨਾਲੋਂ ਵਧੇਰੇ ਵੋਟਾਂ ਦੇ ਮੁੱਲ ਤੈਅ ਹੋਣਗੇ। ਇਸ ਲਈ ਇਸ ਮਾਮਲੇ ਵਿਚ ਥੋੜਾ ਹੋਰ ਸੋਧ ਦੀ ਜਰੂਰਤ ਹੈ ਤਾਂ ਜੋ ਸਚ ਮੁੱਚ ਹੀ ਵੋਟਰ ਬਾਦਸ਼ਾਹ ਨੂੰ ਆਪਣੀ ਵੋਟ ਦੀ ਤਾਕਤ ਦਾ ਅਹਿਸਾਸ ਹੋ ਸਕੇ ਅਤੇ ਰਾਜਨੀਤਿਕ ਲੋਕਾਂ ਨੂੰ ਵੀ ਪਬਲਿਕ ਸਾਹਮਣੇ ਪਾਰਦਰਸ਼ਤਾ ਲਿਆਉਣ ਲਈ ਮਜਬੂਰ ਹੋਣਾ ਪਏ। ਜਿਥੋਂ ਤੱਕ ਕਾਂਗਰਸੀ ਯੁਵਾ ਨੇਤਾ ਰਾਹੁਲ ਗਾਂਧੀ ਵਲੋਂ ਅਚਾਨਕ ਆਪਣੀ ਹੀ ਪਾਰਟੀ ਦੇ ਵਿਰੁੱਧ ਜਾ ਕੇ ਧਮਾਕਾਖੇਜ਼ ਐਲਾਨ ਕਰਨ ਦਾ ਮਾਮਲਾ ਹੈ ਉਹ ਮੈਂ ਸਮਝਦਾ ਹਾਂ ਕਿ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਵਿਰੋਧੀ ਪਾਰਟੀਆਂ ਵਲੋਂ ਉਸ 'ਤੇ ਚੁਟਕੀ ਲੈਣਾ ਉਨ੍ਹਾਂ ਦਾ ਹੱਕ ਹੈ। ਇਸ ਲਈ ਸਾਡੇ ਵਲੋਂ ਭਾਵੇਂ ਇਹ ਸਭ ਲੋਕ ਇਕ ਦੂਸਰੇ ਵਿਰੁੱਧ ਤਲਵਾਰਾਂ ਵੀ ਕਿਉਂ ਨਾ ਕੱਢ ਲੈਣ ਪਰ ਜੋ ਐਲਾਨ ਰਾਹੁਲ ਗਾਂਦੀ ਨੇ ਕੀਤਾ ਹੈ ਭਾਵੇਂ ਉਹ ਕਿਸੇ ਸਿਆਸੀ ਮਜ਼ਬੂਰੀ ਕਾਰਨ ਹੋਵੇ ਜਾਂ ਕੋਈ ਸਿਆਸੀ ਲਾਹਾ ਲੈਣ ਲਈ ਕੀਤਾ ਹੋਵੇ ਪਰ ਇਹ ਐਲਾਨ ਆਮ ਪਬਲਿਕ ਦੇ ਹਿਤ ਵਿਚ ਹੈ। ਇਸ ਲਈ ਮੈਂ ਇਸਦਾ ਜ਼ੋਰਦਾਰ ਸਵਾਗਤ ਕਰਦਾ ਹਾਂ। ਰਾਜਨੀਤਿਕ ਪਾਰਟੀਆਂ ਦੀ ਆਪਸੀ ਅੰਦਰੂਨੀ ਲੜਾਈ ਜੇਕਰ ਆਮ ਪਬਲਿਕ ਦੇ ਹਿਤਾਂ ਲਈ ਲਾਹੇਵੰਦ ਸਾਬਤ ਹੋਣ ਲੱਗ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਭਾਰਤ ਦੇ ਹਰੇਕ ਨਾਗਰਿਕ ਵਲੋਂ ਰੋਜ਼ਾਨਾਂ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਇਸੇ ਤਰ੍ਹਾਂ ਰੋਜ਼ ਲੜਣ। ਜਿਸ ਨਾਲ ਦੇਸ਼ ਹਿੱਤ ਵਿਚ ਇਨ੍ਹਾਂ ਨੂੰ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਏ। ਦੇਸ਼ ਦੀ ਰਾਜਨੀਤੀ ਅੱਜ ੰਿਨੀ ਗੰਧਲੀ ਹੋ ਚੁੱਕੀ ਹੈ ਕਿ ਕਿਸੇ ਸਮੇਂ ਦੇਸ਼ ਦੀ ਸੇਵਾ ਦਾ ਮਕਸਦ ਲੈ ਕੇ ਰਾਜਨੀਤੀ ਵਿਚ ਲੋਕ ਆਉਂਦੇ ਸਨ ਅਤੇ ਅੱਜ ਆਪਣੇ ਕੁਨਬੇ ਦੀਆਂ ਸੱਤ ਪੁਸ਼ਤਾਂ ਦੀਆਂ ਰੋਟੀਆਂ ਦਾ ਜੁਗਾੜ ਕਰਨ ਦੇ ਮਕਸਦ ਨਾਲ ਲੋਕ ਰਾਜਨੀਤੀ ਵਿਚ ਪ੍ਰਵੇਸ਼ ਕਰਦੇ ਹਨ।ਹਰੇਕ ਛੋਟੀ ਤੋਂ ਚੋਟੀ ਚੋਣ ਵਿਚ ਵੀ ਉਮੀਦਵਾਰ ਲੱਖ ਤੋਂਕਰੋੜਾਂ ਤੱਕ ਦਾ ਖਰਚਾ ਕਰਨ ਲੱਗ ਪਏ ਹਨ। ਜੇਕਰ ਸਿੱਧੇ ਤੌਰ 'ਤੇ ਦੇਖਿਆ ਜਾਵੇ ਤਾਂ ਕਰੋੜਾਂ ਰੁਪਏ ਆਪਮੀ ਜੇਬ ਵਿਚੋਂ ਖਰਚ ਕਰਕੇ ਈਮਾਨਦਾਰਹੀ ਨਾਲ ਰਾਜਨੀਤੀ ਕਰਨੀ ਹੋਵੇ ਤਾਂ ਕੁਝ ਹੀ ਸਮੇਂ ਵਿਚ ਸਭ ਕੁਝ ਖਾਲੀ ਹੋ ਜਾਵੇਗਾ ਅਤੇ ਕੋਈ ਵੀ ਚੋਣ ਨਹੀਂ ਲੜੇਗਾ। ਰਾਜਨੀਤੀ ਵਿਚ ਪ੍ਰਵੇਸ਼ ਦਾ ਮਤਲਬ ਹੈ ਪਹਿਲੇ ਹੀ ਦਿਨ ਤੋਂ ਮੋਟੀ ਕਮਾਈ ਹੋਣੀ ਸ਼ੁਰੂ ਹੋ ਜਾਣੀ ਹੈ। ਇਥੇ ਤਾਂ ਆਲਮ ਇਹ ਹੈ ਕਿ ਜੋ ਵਿਅਕਤੀ ਚੋਣ ਵਿਚ ਖੜਾ ਹੋ ਜਾਂਦਾ ਹੈ ਉਸਨੂੰ ਵੋਟ ਭਾਵੇਂ ਕਿੰਨੀ ਵੀ ਕਿਉਂ ਨਾ ਨਿਕਲੇ ਉਸਦਾ ਦਲਾਲੀ ਬਾਜੀ ਕਰਕੇ ਨੋਟ ਬਨਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਸਿਅਸਤ ਵਿਚੋਂ ਅਪਰਾਧੀਆਂ ਦਾ ਨਾਤਾ ਤੋੜ ਦਿਤਾ ਜਾਵੇ ਅਤੇ ਉਨ੍ਹਾਂ ਨੂੰ ਚੋਣਾਂ ਵਿਚੋਂ ਬਾਹਰ ਕਰ ਦਿਤਾ ਜਾਵੇ ਤਾਂ ਦੇਸ਼ ਅੰਦਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਕੁਝ ਕਦਮ ਅਸੀਂ ਅੱਗੇ ਵਧਾ ਸਕਦੇ ਹਾਂ। ਇਸ ਲਈ ਇਹ ਇਕ ਚੰਗੀ ਸ਼ੁਰੂਆਤ ਹੈ। ਜਿਥੇ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਦੇ ਫੈਸਲੇ ਨੂੰ ਪਲਟਦਿਆਂ ਚੰਗੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ, ਭਾਵੇਂ ਉਹ ਦੇਰ ਨਾਲ ਹੀ ਸਹੀ, ਹੁਣ ਉਸ ਤੋਂ ਥੋੜਾ ਅੱਗੇ ਜਾਂਦੇ ਹੋਏ ਇਸ ਫੈਸਲੇ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਕਰਵਾਉਣ ਵੱਲ ਵੀ ਥੋੜੀ ਪਹਿਲਕਦਮੀ ਕਰਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਦੇਸ਼ ਵਿਚ ਸੱਚ ਮੁੱਚ ਕ੍ਰਾਂਤੀ ਆ ਸਕਦੀ ਹੈ।
ਹਰਵਿੰਦਰ ਸਿੰਘ ਸੱਗੂ।
98723-27899
ਬੱਚੋ.....ਬੋਲੀ ਤੇ ਸੋਚ ਕੇ ਨੱਚੋ
ਇਕ ਮੇਰੀ ਵਿਦਿਆਰਥਣ ਨੇ ਮੇਰੇ ਕੋਲ ਆ ਕੇ ਮੈਨੂੰ ਬੇਨਤੀ ਕੀਤੀ ਕਿ ਕੁੱਝ ਦਿਨ ਲਈ ਉਹ ਕਲਾਸ ਨਹੀਂ ਲਗਾ ਸਕਦੀ| ਮੈਂ ਪੁੱਛਿਆ ਕਿਉ ਨਹੀਂ ਲਗਾ ਸਕਦੀ| ਤੁਰੰਤ ਉਹ ਕਹਿਣ ਲੱਗੀ ਕਿ ਉਹ ਯੂਥ ਫੈਸਟੀਵਲ ਵਿੱਚ ਗਿੱਧੇ ਦਾ ਹਿੱਸਾ ਬਣ ਰਹੀ ਹੈ| ਮੈਂ ਖੁਸ਼ੀ ਨਾਲ ਵਿਦਿਆਰਥਣ ਨੂੰ ਵਧਾਈ ਦਿੱਤੀ ਕਿ ਪੰਜਾਬ ਦੇ ਅਮੀਰ ਵਿਰਾਸਤ ਨੂੰ ਸੰਭਾਲੋ ਅਤੇ ਯੂਥ ਫੈਸਟੀਵਲ ਦੇ ਵਿੱਚ ਇਨਾਮ ਜਿੱਤ ਕੇ ਆਓ| ਵਧਾਈ ਦੇਣ ਤੋਂ ਬਾਅਦ ਮੈਂ ਵਿਦਿਆਰਥਣ ਨੂੰ ਪੁੱਛਿਆ ਕਿ ਗਿੱਧਾ ਦੀਆਂ ਕੁੱਝ ਬੋਲੀਆਂ ਤਾਂ ਮੈਨੂੰ ਸੁਣਾਓ ਜਿਹੜੀਆਂ ਫੈਸਟੀਵਲ ਦੇ ਵਿੱਚ ਪੇਸ਼ ਕਰਨ ਜਾ ਰਹੀ ਹੈ| ਵਿਦਿਆਰਥਣ ਨੇ ਖੁਸ਼ੀ ਨਾਲ ਬੋਲੀ ਬੋਲਣ ਲੱਗੀ ''ਬਣ ਕੇ ਪਟੋਲਾ ਮੇਲਣ ਆਈ, ਨੱਚ-ਨੱਚ ਕਰੂੰ ਕਮਾਲ, ਵਿਹੜੇ ਲੰਬੜਾ ਦੇ, ਪੈਦੇ ਦੇਖ ਧਮਾਲਾ"| ਇਸ ਬੋਲੀ ਨੂੰ ਸੁਣ ਕੇ ਮੈਂ ਹੈਰਾਨ ਹੋਇਆ ਅਤੇ ਬਹੁਤ ਦੁੱਖੀ ਵੀ ਹੋਇਆ ਕਿ ਹੁਣ ਤੱਕ ਸਾਡੇ ਬੱਚਿਆਂ ਇਹੋ ਜਿਹਾ ਅਸ਼ਲੀਲ, ਪੁਰਸ਼ ਪ੍ਰਧਾਨ ਸਮਾਜ ਦੀ ਸੋਚ ਤੇ ਨੱਚ ਰਹੇ ਹਨ| ਇਸ ਦੁੱਖ ਦੀ ਗੱਲ ਤੇ ਇਕ ਦਿਨ ਸੋਚਣ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਕਿ ਇਹੋ ਜਿਹੀ ਬੋਲੀ ਤੇ ਜਿਹੜੇ ਵਿਦਿਆਰਥੀ ਗਿੱਧੇ ਵਿੱਚ ਨੱਚ ਰਹੇ ਹਨ ਉਹ ਵਿਦਿਆਰਥੀ ਮੇਰੇ ਕਲਾਸ ਤੋਂ ਬਾਹਰ ਕੱਢੇ ਜਾਣ| ਅਗਲੇ ਦਿਨ ਦੇ ਕਲਾਸ ਵਿੱਚ ਮੇਰੇ ਫੈਸਲੇ ਨੂੰ ਮੈਂ ਆਪਣੀ ਕਲਾਸ ਵਿੱਚ ਸਭ ਦੇ ਸਾਹਮਣੇ ਸੁਣਾ ਦਿੱਤਾ ਅਤੇ ਗਿਧੇ ਵਿੱਚ ਹਿੱਸਾ ਲੈਣ ਵਾਲੇ ਉਸ ਵਿਦਿਆਰਥਣ ਨੂੰ ਕਲਾਸ ਵਿੱਚ ਬੁਲਾਇਆ ਗਿਆ| ਮੁੱਦੇ ਤੇ ਵਿਸਥਾਰ ਵਿੱਚ ਚਰਚਾ ਹੋਈ| ਚਰਚੇ ਤੋਂ ਬਾਅਦ ਪੂਰੀ ਕਲਾਸ ਵੱਲੋਂ ਇਹ ਫੈਸਲਾ ਵੀ ਹੋਇਆ ਕਿ ਇਹੋ ਜਿਹੇ ਗਾਣੇ ਤੇ ਨੱਚਣ ਵਾਲੇ ਕਲਾਸ ਵਿੱਚ ਨਹੀਂ ਬੈਠ ਸਕਦੇ| ਮੈਂ ਉਨ੍ਹਾਂ ਵਿਦਿਆਰਥੀਆਂ ਨੂੰ ਇਕ ਦਿਨ ਦਾ ਸਮਾਂ ਵੀ ਦਿੱਤਾ ਕਿ ਉਹ ਬੋਲੀ ਦੇ ਉਸ ਸ਼ਬਦ ਨੂੰ ਹਟਾਉਣ ਜਾਂ ਦੂਜੇ ਸੈਕਸ਼ਨ ਵਿੱਚ ਜਾ ਕੇ ਬੈਠ ਜਾਣ|
ਮੈਂ ਉਹਨਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਇਹੋ ਜਿਹੀ ਬੋਲੀ ਤੇ ਬਿਨ ਸੋਚੇ ਨਹੀਂ ਨੱਚਣਾ ਚਾਹੀਦਾ| ਉਹ ਵਿਦਿਆਰਥੀ ਕਹਿਣ ਲੱਗੇ ਕਿ ਸਾਡੇ ਪੰਜਾਬ ਵਿੱਚ ਇਸੇ ਤਰ੍ਹਾ ਹੀ ਹੁੰਦਾ ਹੈ| ਮੈਂ ਕਿਹਾ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਪੰਜਾਬਣ ਨੂੰ ਪਟੋਲਾ ਬਣਾ ਕੇ ਲੰਬੜਦਾਰ ਦੇ ਵਿਹੜੇ ਤੇ ਨਚਾਇਆ ਜਾਵੇ| ਅਰੇ! ਪੰਜਾਬੀ ਲੋਕ ਤਾਂ ਭਗਵਾਨ ਦੀ ਯਾਦ ਵਿੱਚ ਨੱਚਦੇ ਹਨ | ਜੇਕਰ ਤੁਹਾਨੂੰ ਪਟੋਲਾ ਬਣ ਕੇ ਨੱਚਣਾ ਹੀ ਹੈ ਤਾਂ ਇਕੋ ਇਕ ਪ੍ਰਮਾਤਮਾ ਹੈ, ਉਹਨਾ ਦੇ ਸਾਹਮਣੇ ਜਿਨ੍ਹਾ ਮਰਜੀ ਨੱਚਣਾ ਹੈ ਤਾਂ ਨੱਚੋ ਪਰ ਮੈਂ ਤੁਹਾਨੂੰ ਤੁੱਛ ਮਾਨਵ ਲੰਬੜਦਾਰ ਦੇ ਸਾਹਮਣੇ ਨਹੀਂ ਨੱਚਣ ਦੇਵਾਂਗਾ| ਇਹ ਸੁਣ ਕੇ ਬੱਚਿਆਂ ਨੇ ਤਾਲੀਆਂ ਤਾਂ ਨਹੀਂ ਮਾਰੀਆਂ ਪਰ ਚਾਰੋ ਪਾਸੇ ਵਾਹੁ-ਵਾਹੁ ਦੀ ਗੂੰਜ ਮੈਨੂੰ ਸੁਣਾਈ ਦਿੱਤੀ|
ਸਾਡੇ ਬੱਚੇ ਹੁਣ ਤੱਕ ਕਿਹੜੀ ਬੋਲੀ ਤੇ ਤਾਲੀ ਮਾਰ ਕੇ ਨੱਚਣ ਤੇ ਕਿਹੜੀ ਬੋਲੀ ਤੇ ਤਾਲੀ ਮਾਰ ਕੇ ਨਹੀਂ ਨੱਚਣ, ਇਹ ਸਿੱਖਿਆ ਹੀ ਨਹੀਂ| ਸਾਡੇ ਬੱਚਿਆਂ ਨੂੰ ਬੋਲੀ ਸਿਖਾਉਣ ਵਾਲੇ ਵੀ ਅਮੀਰ ਪੰਜਾਬੀ ਵਿਰਾਸਤ ਨੂੰ ਸਮਝਾਇਆ ਹੀ ਨਹੀਂ| ਅਮੀਰ ਪੰਜਾਬੀ ਵਿਰਾਸਤ ਨੂੰ ਮੇਰੇ ਵਰਗੇ ਕਰਨਾਟਕ ਤੋਂ ਆਏ ਹੋਏ ਤੁੱਛ ਮਾਨਵ ਵੀ ਪੂਰੀ ਤਰ੍ਹਾਂ ਨਹੀਂ ਸਮਝਿਆ ਹੋਵੇਗਾ ਪਰ ਇਹ ਮੈਂ ਖੂਬ ਜਾਣਦਾ ਹਾਂ ਕਿ ਗਿੱਧੇ ਵਿੱਚ ਪੰਜਾਬਣ ਨੂੰ ਪਟੋਲਾ ਬਨਾਉਣ ਅਤੇ ਉਸਨੂੰ ਲੰਬੜਦਾਰ ਦੇ ਵਿਹੜੇ ਵਿੱਚ ਨਚਵਾਉਣਾ ਬਿਲਕੁੱਲ ਗਲਤ ਹੈ| ਅਮੀਰ ਪੰਜਾਬੀ ਸੱਭਿਆਚਾਰ ਨੂੰ ਪ੍ਰਸਤੁਤ ਕਰਨ ਦਾ ਇਕ ਅਨੌਖਾ ਤਰੀਕਾ ਹੈ ਗਿੱਧਾ ਪਰ ਉਸ ਗਿੱਧੇ ਦੀਆਂ ਬਹੁਤ ਸਾਰੀਆਂ ਬੋਲੀਆਂ ਮੈਨੂੰ ਤਾਂ ਪੁਰਸ਼ ਪ੍ਰਧਾਨ ਸਮਾਜ ਦੀ ਪ੍ਰਤੀਕ ਲੱਗਦੇ ਹਨ| ਬਹੁਤ ਸਾਰੀਆਂ ਬੋਲੀਆਂ ਹੁਣ ਤੱਕ ਸੱਸ-ਨੂੰਹ ਦੇ ਇਰਧ-ਗਿਰਧ ਘੁੰਮਦੀਆਂ ਹਨ| ਭਰੂਣ ਹੱਤਿਆਂ, ਨਸ਼ਾ, ਸ਼ਰਾਬੀਪਣ ਵਰਗੇ ਬਹੁਤ ਸਾਰੇ ਸਮਾਜਿਕ ਮਸਲਿਆਂ ਤੇ ਬੋਲੀਆਂ ਘੱਟ ਸਗੋਂ ''ਮੈਂ ਨੱਚਿਆਂ ਮੋਰ ਬਣਕੇ" ਵਰਗੇ ਬੋਲੀ ਵਿੱਚ ਪੰਜਾਬਣ ਨੂੰ ਨਚਵਾਉਣਾ ਹਰ ਪਾਸੇ ਪੇਸ਼ ਹੁੰਦੇ ਹਨ| ਇਹ ਸਾਰੀਆਂ ਬੋਲੀਆਂ ਸਮਾਜ ਦੀ ਪ੍ਰਤੀਬਿੰਧ ਨਹੀਂ ਹੁੰਦੇ ਹਨ| ਅਮੀਰ ਪੰਜਾਬੀ ਸੱਭਿਆਚਾਰ ਨੂੰ ਠੀਕ ਢੰਗ ਨਾਲ ਪੇਸ਼ ਕਰਨਾ ਛੱਡ ਕੇ ਪੁਰਸ਼ ਪ੍ਰਧਾਨ ਸਮਾਜ ਨੂੰ ਦਰਸਾਉਣ ਵਾਲੀਆਂ ਬੋਲੀਆਂ ਤੇ ਸਾਡੇ ਬੱਚੇ ਨੱਚਦੇ ਹੋਏ ਅਸੀ ਕਿੱਦਾ ਵੇਖ ਸਕਦੇ ਹਾਂ? ''ਬਣ ਕੇ ਪਟੋਲਾ" ਵਰਗੇ ਬੋਲੀ ਅਨਪੜ੍ਹ ਲੋਕ ਜੇਕਰ ਗਾ ਕੇ ਨੱਚਦੇ ਹੁੰਦੇ ਤਾਂ ਮੈ ਉਹਨਾਂ ਨੂੰ ਮੁਆਫ ਕਰ ਸਕਦਾ ਸੀ, ਪਰ ਜਿਥੇ ਪੜ੍ਹਾਈ-ਲਿਖਾਈ ਹੁੰਦੀ ਹੈ, ਜਿਥੇ ਗਿਆਨ ਦੀ ਗੱਲ ਹੁੰਦੀ ਹੈ, ਜਿਥੇ ਗੁਰੂ-ਦੁਆਰਾ ਪ੍ਰਮਾਤਮਾ ਨੂੰ ਮਿਲਣ ਦਾ ਯਤਨ ਹੁੰਦਾ ਹੈ, ਉੱਥੇ ਔਰਤ ਨੂੰ ਪਟੋਲਾ ਬਣਾ ਕੇ ਨਚਵਾਉਣਾ ਮੈਂ ਨਹੀਂ ਸਹਿ ਸਕਦਾ| ਇਸ ਲਈ ਭਾਵੇ ਨਤੀਜਾ ਕੁੱਝ ਵੀ ਹੋਵੇ, ਨਾਂ ਸਿਰਫ ਮੌਜੂਦਾ ਵਿਦਿਆਰਥੀਆਂ ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਹੋ ਜਿਹੇ ਬੋਲੀ ਤੇ ਮੈਂ ਨਹੀਂ ਨੱਚਣ ਦੇਵਾਂਗਾ| ਨਾਂ ਸਿਰਫ ਚੰਡੀਗੜ੍ਹ ਦੇ ਇਕ-ਇਕ ਕਾਲਜ ਵਿੱਚ ਜਾਂ ਕੇ ਵਿਦਿਆਰਥੀਆਂ ਨੂੰ ਦੱਸਾਂਗਾ ਬਲਕਿ ਪੰਜਾਬ ਦੇ ਪਿੰਡਾਂ ਦੀ ਹਰ ਗੱਲੀ ਵਿੱਚ ਜਾ ਕੇ ਔਰਤ ਨੂੰ ਮੈਂ ਇਹ ਦੱਸਾਂਗਾ ਕਿ ਜਾਗੋ ਪੰਜਾਬੀ ਔਰਤੋ ਜਾਗੋ, ਪੁਰਸ਼ ਦੇ ਵਿਆਹ ਵਿੱਚ ''ਜਾਗੋ ਆਈ ਜਾਗੋ" ਗਾ ਕੇ ਪੂਰੀ ਰਾਤ, ਸਭ ਨੂੰ ਜਗਾਉਣ ਵਾਲੀ ਪੰਜਾਬੀ ਔਰਤੋ ਤੁਹਾਨੂੰ ਖੁੱਦ ਜਾਗਣ ਦੀ ਲੋੜ ਹੈ|
(ਪੰਡਿਤਰਾਓ ਧਰੇਨੰਵਰ)
ਸਹਾਇਕ ਪ੍ਰੋਫੈਸਰ
ਸਰਕਾਰੀ ਕਲਾਜ, ਸੈਕਟਰ-46, ਚੰਡੀਗੜ੍ਹ
ਮੋਬਾਇਲ: 99883-51695
ਬਚਅਹ.ਲਜ|ਠ.ਲਰ;ਜ"ਖ.ੀਰਰ|ਫਰਠ
ਨੋਟ ਪੰਡਿਤਰਾਓ ਧਰੇਨੰਵਰ ਕਰਟਾਨਕ ਤੋਂ ਹੈ ਪਰ ਪੰਜਾਬੀ ਭਾਸ਼ਾ ਸਿੱਖ ਕੇ ਹੁਣ ਤੱਕ 11 ਪੰਜਾਬੀ ਕਿਤਾਬਾ ਲਿਖ ਚੁੱਕੇ ਹਨ| ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫਰਨਾਮਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ|
ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨੈਗਟਿਵ ਵੋਟਿੰਗ ਅਤੇ ਅਪਰਾਧੀਆਂ ਨੂੰ
ਰਾਜਨੀਤੀ ਤੋਂ ਬਾਹਰ ਕਰਨ ਦੇ ਫੈਸਲੇ ਸ਼ਲਾਘਾਯੋਗ
ਕੱਲ੍ਹ 27 ਸਤੰਬਰ 2013 ਨੂੰ ਦੋ ਇਤਿਹਾਸਿਕ ਘਟਨਾਵਾਂ ਸਾਹਮਣੇ ਆਈਆਂ। ਜਿੰਨਾਂ ਦਾ ਸਿੱਧਾ ਸਬੰਧ ਆਮ ਪਬਲਿਕ ਨਾਲ ਹੈ। ਪਹਿਲੀ ਘਟਨਾ ਵਿਚ ਮਾਣਯੋਗ ਸੁਪਰੀਮ ਕੋਰਟ ਵਲੋਂ ਇਤਿਹਾਸਿਕ ਫੈਸਲਾ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਵੋਟਰ ਬਾਦਸ਼ਾਹ ਚੋਣਾਂ ਸਮੇਂ ਉਮੀਦਵਾਰਾਂ ਨੂੰ ਵੋਟ ਰਾਹੀਂ ਰੱਦ ਵੀ ਕਰ ਸਕਦਾ ਹੈ। ਸ ਲਈ ਬਕਾਇਦਾ ਚੋਣ ਕਮਿਸ਼ਨ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਈ ਵੀ ਐਮ. ਵੋਟਿੰਗ ਮਸ਼ੀਨ ਵਿਚ ਰਿਜੈਕਟ ਦਾ ਬਟਨ ਵੀ ਸ਼ਾਮਲ ਕੀਤਾ ਜਾਵੇ। ਇਸਤੋਂ ਇਲਾਵਾ ਜੋ ਹੋਰ ਘਟਨਾ ਵਾਪਰੀ ਉਹ ਹੈ ਕਿ ਦਾਗੀ ਆਗੂਆਂ ਨੂੰ ਬਚਾਉਣ ਲਈ ਕਾਂਗਰਸ ਹਾਈ ਕਮਾਂਡ ਵਲੋਂ ਮਨਜੂਰੀ ਲਈ ਭੇਜੇ ਗਏ ਆਰਡੀਨੈਂਸ ਨੂੰ ਕਾਂਗਰਸ ਦੇ ਹੀ ਮੀਤ ਪ੍ਰਧਾਨ ਅਤੇ ਪਾਰਟੀ ਦੇ ਸੰਭਾਵੀ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਵਲੋਂ ਰੱਦ ਕਰਨ ਦੀ ਗੱਲ ਜ਼ੋਰਦਾਰ ਢੰਗ ਨਾਲ ਕਹਿਣਾ ਹੈ। ਇਹ ਦੋਵੇਂ ਗੱਲਾਂ ਜਿਥੇ ਰਾਜਨੀਤਿਕ ਲੋਕਾਂ ਦੇ ਗਲੇ ਦੀ ਹੱਡੀ ਹਨ ਉਥੇ ਆਮ ਪਬਲਿਕ ਲਈ ਚੰਗੀ ਖਬਰ ਹਨ। ਮੈਂ ਇਥੇ ਇਨ੍ਹਾਂ ਦੋਵਾਂ ਬਾਰੇ ਥੋੜਾ ਵਿਚਾਰ ਚਰਚਾ ਕਰਨੀ ਚਾਹੁੰਦਾ ਹਾਂ ਕਿਉਂਕਿ ਇਨ੍ਹਾਂ ਦੋਵਾਂ ਵਿਚ ਹੀ ਅਜੇ ਬਹੁਤ ਸਾਰੀਆਂ ਊਣਤਾਈਆਂ ਹਨ। ਇਨ੍ਹਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਆਗੂ ਆਪੋ-ਆਪਣੇ ਢੰਗ ਨਾਲ ਸਿਆਸੀ ਲਾਹਾ ਹਾਸਲ ਕਰਨ ਲਈ ਬਿਆਨਬਾਜ਼ੀ ਕਰ ਰਹੇ ਹਨ ਪਰ ਅਸਲੀਅਆਤ ਕੁਝ ਹੋਰ ਹੈ। ਜੇਕਰ ਮਾਣਯੋਗ ਸੁਪਰੀਮ ਕੋਰਟ ਨੈਗਟਿਵ ਵੋਟਿੰਗ ਦਾ ਹੱਕ ਵੋਟਰ ਬਾਦਸ਼ਾਹ ਨੂੰ ਪ੍ਰਦਾਨ ਕਰਨ ਨਾਲ ਇੰਨੀ ਜਲਦੀ ਕੋਈ ਲਾਭ ਹਾਸਲ ਹੋਣ ਵਾਲਾ ਨਹੀਂ ਹੈ ਕਿਉਂਕਿ ਇਥੇ ਸਿਰਫ ਨੈਗਟਿਵ ਵੋਟ ਕਰਨ ਦਾ ਹੱਕ ਹੀ ਦਿਤਾ ਗਿਆ ਹੈ। ਉਸ ਨੈਗਟਿਵ ਵੋਟ ਨਾਲ ਕਿਸੇ ਉਮੀਦਵਾਰ ਨੂੰ ਕੋਈ ਫਰਕ ਪਵੇਗਾ ਜਾਂ ਉਸਦੀ ਚੋਣ ਰੱਦ ਕੀਤੀ ਜਾਵੇ ਗੀ ਜਾਂ ਕੋਈ ਹੋਰ ਕਦਮ ਉਟਾਇਆ ਜਾਵੇਗਾ ਇਨ੍ਹਾਂ ਗੱਲਾਂ ਦਾ ਫਿਲਹਾਲ ਕੋਈ ਜ਼ਿਕਰ ਨਹੀਂ ਹੈ। ਮੌਜੂਦਾ ਸਥਿਤੀ ਵਿਚ ਇਹ ਅਧਿਕਾਰ ਸਿਰਫ ਰਾਜਨੀਤਿਕ ਦਲਾਂ ਨੂੰ ਪਹਿਲਾਂ ਨਾਲੋਂ ਥੋੜੇ ਚੰਗੇ ਉਮੀਦਵਾਰ ਮੈਦਾਨ ਵਿਚ ਲਿਆਉਣ ਲਈ ਸੋਚਣ ਵਾਸਤੇ ਪ੍ਰੇਰਿਤ ਕਰੇਗਾ। ਇਸ ਤੋਂ ਵਧ ਕੇ ਇਸ ਦਾ ਹੋਰ ਕੋਈ ਯੋਗਦਾਨ ਸਾਬਤ ਨਹੀਂ ਹੋਵੇਗਾ। ਦੇਸ਼ ਦੀ ਰਾਜਨੀਤੀ ਵਾਲੇ ਹਮਾਮ ਵਿਚ ਸਭ ਨੰਗੇ ਹਨ ਕਿਉਂਕਿ ਸਥਾਪਤ ਪਾਰਟੀਆਂ ਵਿਚ ਬਹੁਤ ਸਾਰੇ ਉਮੀਦਵਾਰ ਦਾਗੀ ਹੁੰਦੇ ਹਨ ਜੋ ਕਿ ਅਪਰਾਧੀ ਹੋਣ ਦੇ ਬਾਵਜੂਦ ਪੈਸੇ ਅਤੇ ਤਾਕਤ ਦੇ ਬਲ 'ਤੇ ਚੋਣਾਂ ਜਿੱਤ ਕੇ ਕੁਰਸੀ ਦਾ ਆਨੰਦ ਮਾਣਦੇ ਹਨ ਅਤੇ ਉਸਤੋਂ ਅੱਗੇ ਉਹ ਸਰਾਕਰਾਂ ਵਿਚ ਸ਼ਾਮਲ ਹੋ ਕੇ ਮੰਤਰੀ ਪਦ ਦੇ ਤਾਜ ਪਹਿਨਦੇ ਹਨ। ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਦੇ ਆਖਾਣ ਵਾਂਗ ਮਾਣਯੋਗ ਕੋਰਟ ਦਾ ਇਹ ਫੈਸਲਾ ਰਾਜਨੀਤਿਕ ਦਲਾਂ ਵਲੋਂ ਖੁਦ ਹੀ ਮਿਲ ਬੈਠ ਕੇ ਕੈਸ਼ ਕਰ ਲਿਆ ਜਾਵੇਗਾ। ਹਾਂ ! ਜੇਕਰ ਮਾਣਯੋਗ ਕੋਰਟ ਇਸਤੋਂ ਥੋੜਾ ਅੱਗੇ ਜਾ ਕੇ ਹੋਰ ਫੈਸਲਾ ਕਰ ਦੇਵੇ ਕਿ ਜਿਸ ਹਲਕੇ ਵਿਚ ਉਮੀਦਵਾਰਾਂ ਦੀ ਬਜਾਏ ਰਿਜੈਕਟ ਵੋਟ ਵਧੇਰੇ ਪੈਂਦੀ ਹੈ ਉਸ ਹਲਕੇ ਵਿਚ ਉਨ੍ਹਾਂ ਉਮੀਦਵਾਂ ਨੂੰ ਰੱਦ ਕਰਕੇ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਲਿਆਂਦਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਭਾਵੇਂ ਜਾ ਕੇ ਥੋੜਾ ਕੁਝ ਸੁਧਾਰ ਹੋ ਸਕਦਾ ਹੈ। ਫਿਲਹਾਲ ਤਾਂ ਇਸ ਰਿਜੈਕਟ ਵੋਟ ਨੂੰ ਸਿਆਸੀ ਪਾਰਟੀਆਂ ਇਕ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦੇਣਗੀਆਂ। ਹਰੇਕ ਉਮੀਦਵਾਰ ਇਹ ਕੋਸ਼ਿਸ਼ ਕਰੇਗਾ ਕਿ ਜੇਕਰ ਇਸ ਤਬਕੇ ਦੀ ਵੋਟ ਉਸਨੂੰ ਨਹੀਂ ਪੈਣੀ ਤਾਂ ਉਹ ਰਿਜੈਕਟ ਦੇ ਖਾਤੇ ਵਿਚ ਪੈ ਜਾਵੇ। ਉਸ ਲਈ ਪਹਿਲਾਂ ਨਾਲੋਂ ਵਧੇਰੇ ਵੋਟਾਂ ਦੇ ਮੁੱਲ ਤੈਅ ਹੋਣਗੇ। ਇਸ ਲਈ ਇਸ ਮਾਮਲੇ ਵਿਚ ਥੋੜਾ ਹੋਰ ਸੋਧ ਦੀ ਜਰੂਰਤ ਹੈ ਤਾਂ ਜੋ ਸਚ ਮੁੱਚ ਹੀ ਵੋਟਰ ਬਾਦਸ਼ਾਹ ਨੂੰ ਆਪਣੀ ਵੋਟ ਦੀ ਤਾਕਤ ਦਾ ਅਹਿਸਾਸ ਹੋ ਸਕੇ ਅਤੇ ਰਾਜਨੀਤਿਕ ਲੋਕਾਂ ਨੂੰ ਵੀ ਪਬਲਿਕ ਸਾਹਮਣੇ ਪਾਰਦਰਸ਼ਤਾ ਲਿਆਉਣ ਲਈ ਮਜਬੂਰ ਹੋਣਾ ਪਏ। ਜਿਥੋਂ ਤੱਕ ਕਾਂਗਰਸੀ ਯੁਵਾ ਨੇਤਾ ਰਾਹੁਲ ਗਾਂਧੀ ਵਲੋਂ ਅਚਾਨਕ ਆਪਣੀ ਹੀ ਪਾਰਟੀ ਦੇ ਵਿਰੁੱਧ ਜਾ ਕੇ ਧਮਾਕਾਖੇਜ਼ ਐਲਾਨ ਕਰਨ ਦਾ ਮਾਮਲਾ ਹੈ ਉਹ ਮੈਂ ਸਮਝਦਾ ਹਾਂ ਕਿ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਵਿਰੋਧੀ ਪਾਰਟੀਆਂ ਵਲੋਂ ਉਸ 'ਤੇ ਚੁਟਕੀ ਲੈਣਾ ਉਨ੍ਹਾਂ ਦਾ ਹੱਕ ਹੈ। ਇਸ ਲਈ ਸਾਡੇ ਵਲੋਂ ਭਾਵੇਂ ਇਹ ਸਭ ਲੋਕ ਇਕ ਦੂਸਰੇ ਵਿਰੁੱਧ ਤਲਵਾਰਾਂ ਵੀ ਕਿਉਂ ਨਾ ਕੱਢ ਲੈਣ ਪਰ ਜੋ ਐਲਾਨ ਰਾਹੁਲ ਗਾਂਦੀ ਨੇ ਕੀਤਾ ਹੈ ਭਾਵੇਂ ਉਹ ਕਿਸੇ ਸਿਆਸੀ ਮਜ਼ਬੂਰੀ ਕਾਰਨ ਹੋਵੇ ਜਾਂ ਕੋਈ ਸਿਆਸੀ ਲਾਹਾ ਲੈਣ ਲਈ ਕੀਤਾ ਹੋਵੇ ਪਰ ਇਹ ਐਲਾਨ ਆਮ ਪਬਲਿਕ ਦੇ ਹਿਤ ਵਿਚ ਹੈ। ਇਸ ਲਈ ਮੈਂ ਇਸਦਾ ਜ਼ੋਰਦਾਰ ਸਵਾਗਤ ਕਰਦਾ ਹਾਂ। ਰਾਜਨੀਤਿਕ ਪਾਰਟੀਆਂ ਦੀ ਆਪਸੀ ਅੰਦਰੂਨੀ ਲੜਾਈ ਜੇਕਰ ਆਮ ਪਬਲਿਕ ਦੇ ਹਿਤਾਂ ਲਈ ਲਾਹੇਵੰਦ ਸਾਬਤ ਹੋਣ ਲੱਗ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਭਾਰਤ ਦੇ ਹਰੇਕ ਨਾਗਰਿਕ ਵਲੋਂ ਰੋਜ਼ਾਨਾਂ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਇਸੇ ਤਰ੍ਹਾਂ ਰੋਜ਼ ਲੜਣ। ਜਿਸ ਨਾਲ ਦੇਸ਼ ਹਿੱਤ ਵਿਚ ਇਨ੍ਹਾਂ ਨੂੰ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਏ। ਦੇਸ਼ ਦੀ ਰਾਜਨੀਤੀ ਅੱਜ ੰਿਨੀ ਗੰਧਲੀ ਹੋ ਚੁੱਕੀ ਹੈ ਕਿ ਕਿਸੇ ਸਮੇਂ ਦੇਸ਼ ਦੀ ਸੇਵਾ ਦਾ ਮਕਸਦ ਲੈ ਕੇ ਰਾਜਨੀਤੀ ਵਿਚ ਲੋਕ ਆਉਂਦੇ ਸਨ ਅਤੇ ਅੱਜ ਆਪਣੇ ਕੁਨਬੇ ਦੀਆਂ ਸੱਤ ਪੁਸ਼ਤਾਂ ਦੀਆਂ ਰੋਟੀਆਂ ਦਾ ਜੁਗਾੜ ਕਰਨ ਦੇ ਮਕਸਦ ਨਾਲ ਲੋਕ ਰਾਜਨੀਤੀ ਵਿਚ ਪ੍ਰਵੇਸ਼ ਕਰਦੇ ਹਨ।ਹਰੇਕ ਛੋਟੀ ਤੋਂ ਚੋਟੀ ਚੋਣ ਵਿਚ ਵੀ ਉਮੀਦਵਾਰ ਲੱਖ ਤੋਂਕਰੋੜਾਂ ਤੱਕ ਦਾ ਖਰਚਾ ਕਰਨ ਲੱਗ ਪਏ ਹਨ। ਜੇਕਰ ਸਿੱਧੇ ਤੌਰ 'ਤੇ ਦੇਖਿਆ ਜਾਵੇ ਤਾਂ ਕਰੋੜਾਂ ਰੁਪਏ ਆਪਮੀ ਜੇਬ ਵਿਚੋਂ ਖਰਚ ਕਰਕੇ ਈਮਾਨਦਾਰਹੀ ਨਾਲ ਰਾਜਨੀਤੀ ਕਰਨੀ ਹੋਵੇ ਤਾਂ ਕੁਝ ਹੀ ਸਮੇਂ ਵਿਚ ਸਭ ਕੁਝ ਖਾਲੀ ਹੋ ਜਾਵੇਗਾ ਅਤੇ ਕੋਈ ਵੀ ਚੋਣ ਨਹੀਂ ਲੜੇਗਾ। ਰਾਜਨੀਤੀ ਵਿਚ ਪ੍ਰਵੇਸ਼ ਦਾ ਮਤਲਬ ਹੈ ਪਹਿਲੇ ਹੀ ਦਿਨ ਤੋਂ ਮੋਟੀ ਕਮਾਈ ਹੋਣੀ ਸ਼ੁਰੂ ਹੋ ਜਾਣੀ ਹੈ। ਇਥੇ ਤਾਂ ਆਲਮ ਇਹ ਹੈ ਕਿ ਜੋ ਵਿਅਕਤੀ ਚੋਣ ਵਿਚ ਖੜਾ ਹੋ ਜਾਂਦਾ ਹੈ ਉਸਨੂੰ ਵੋਟ ਭਾਵੇਂ ਕਿੰਨੀ ਵੀ ਕਿਉਂ ਨਾ ਨਿਕਲੇ ਉਸਦਾ ਦਲਾਲੀ ਬਾਜੀ ਕਰਕੇ ਨੋਟ ਬਨਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਸਿਅਸਤ ਵਿਚੋਂ ਅਪਰਾਧੀਆਂ ਦਾ ਨਾਤਾ ਤੋੜ ਦਿਤਾ ਜਾਵੇ ਅਤੇ ਉਨ੍ਹਾਂ ਨੂੰ ਚੋਣਾਂ ਵਿਚੋਂ ਬਾਹਰ ਕਰ ਦਿਤਾ ਜਾਵੇ ਤਾਂ ਦੇਸ਼ ਅੰਦਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਕੁਝ ਕਦਮ ਅਸੀਂ ਅੱਗੇ ਵਧਾ ਸਕਦੇ ਹਾਂ। ਇਸ ਲਈ ਇਹ ਇਕ ਚੰਗੀ ਸ਼ੁਰੂਆਤ ਹੈ। ਜਿਥੇ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਦੇ ਫੈਸਲੇ ਨੂੰ ਪਲਟਦਿਆਂ ਚੰਗੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ, ਭਾਵੇਂ ਉਹ ਦੇਰ ਨਾਲ ਹੀ ਸਹੀ, ਹੁਣ ਉਸ ਤੋਂ ਥੋੜਾ ਅੱਗੇ ਜਾਂਦੇ ਹੋਏ ਇਸ ਫੈਸਲੇ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਕਰਵਾਉਣ ਵੱਲ ਵੀ ਥੋੜੀ ਪਹਿਲਕਦਮੀ ਕਰਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਦੇਸ਼ ਵਿਚ ਸੱਚ ਮੁੱਚ ਕ੍ਰਾਂਤੀ ਆ ਸਕਦੀ ਹੈ।
ਹਰਵਿੰਦਰ ਸਿੰਘ ਸੱਗੂ।
98723-27899
ਰਾਜਨੀਤੀ ਤੋਂ ਬਾਹਰ ਕਰਨ ਦੇ ਫੈਸਲੇ ਸ਼ਲਾਘਾਯੋਗ
ਹੁਣ ਇਸ ਤੋਂ ਥੋੜਾ ਅੱਗੇ ਜਾ ਕੇ ਕੰਮ ਕਰਨ ਦੀ ਜਰੂਰਤ
ਕੱਲ੍ਹ 27 ਸਤੰਬਰ 2013 ਨੂੰ ਦੋ ਇਤਿਹਾਸਿਕ ਘਟਨਾਵਾਂ ਸਾਹਮਣੇ ਆਈਆਂ। ਜਿੰਨਾਂ ਦਾ ਸਿੱਧਾ ਸਬੰਧ ਆਮ ਪਬਲਿਕ ਨਾਲ ਹੈ। ਪਹਿਲੀ ਘਟਨਾ ਵਿਚ ਮਾਣਯੋਗ ਸੁਪਰੀਮ ਕੋਰਟ ਵਲੋਂ ਇਤਿਹਾਸਿਕ ਫੈਸਲਾ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਵੋਟਰ ਬਾਦਸ਼ਾਹ ਚੋਣਾਂ ਸਮੇਂ ਉਮੀਦਵਾਰਾਂ ਨੂੰ ਵੋਟ ਰਾਹੀਂ ਰੱਦ ਵੀ ਕਰ ਸਕਦਾ ਹੈ। ਸ ਲਈ ਬਕਾਇਦਾ ਚੋਣ ਕਮਿਸ਼ਨ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਈ ਵੀ ਐਮ. ਵੋਟਿੰਗ ਮਸ਼ੀਨ ਵਿਚ ਰਿਜੈਕਟ ਦਾ ਬਟਨ ਵੀ ਸ਼ਾਮਲ ਕੀਤਾ ਜਾਵੇ। ਇਸਤੋਂ ਇਲਾਵਾ ਜੋ ਹੋਰ ਘਟਨਾ ਵਾਪਰੀ ਉਹ ਹੈ ਕਿ ਦਾਗੀ ਆਗੂਆਂ ਨੂੰ ਬਚਾਉਣ ਲਈ ਕਾਂਗਰਸ ਹਾਈ ਕਮਾਂਡ ਵਲੋਂ ਮਨਜੂਰੀ ਲਈ ਭੇਜੇ ਗਏ ਆਰਡੀਨੈਂਸ ਨੂੰ ਕਾਂਗਰਸ ਦੇ ਹੀ ਮੀਤ ਪ੍ਰਧਾਨ ਅਤੇ ਪਾਰਟੀ ਦੇ ਸੰਭਾਵੀ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਵਲੋਂ ਰੱਦ ਕਰਨ ਦੀ ਗੱਲ ਜ਼ੋਰਦਾਰ ਢੰਗ ਨਾਲ ਕਹਿਣਾ ਹੈ। ਇਹ ਦੋਵੇਂ ਗੱਲਾਂ ਜਿਥੇ ਰਾਜਨੀਤਿਕ ਲੋਕਾਂ ਦੇ ਗਲੇ ਦੀ ਹੱਡੀ ਹਨ ਉਥੇ ਆਮ ਪਬਲਿਕ ਲਈ ਚੰਗੀ ਖਬਰ ਹਨ। ਮੈਂ ਇਥੇ ਇਨ੍ਹਾਂ ਦੋਵਾਂ ਬਾਰੇ ਥੋੜਾ ਵਿਚਾਰ ਚਰਚਾ ਕਰਨੀ ਚਾਹੁੰਦਾ ਹਾਂ ਕਿਉਂਕਿ ਇਨ੍ਹਾਂ ਦੋਵਾਂ ਵਿਚ ਹੀ ਅਜੇ ਬਹੁਤ ਸਾਰੀਆਂ ਊਣਤਾਈਆਂ ਹਨ। ਇਨ੍ਹਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਆਗੂ ਆਪੋ-ਆਪਣੇ ਢੰਗ ਨਾਲ ਸਿਆਸੀ ਲਾਹਾ ਹਾਸਲ ਕਰਨ ਲਈ ਬਿਆਨਬਾਜ਼ੀ ਕਰ ਰਹੇ ਹਨ ਪਰ ਅਸਲੀਅਆਤ ਕੁਝ ਹੋਰ ਹੈ। ਜੇਕਰ ਮਾਣਯੋਗ ਸੁਪਰੀਮ ਕੋਰਟ ਨੈਗਟਿਵ ਵੋਟਿੰਗ ਦਾ ਹੱਕ ਵੋਟਰ ਬਾਦਸ਼ਾਹ ਨੂੰ ਪ੍ਰਦਾਨ ਕਰਨ ਨਾਲ ਇੰਨੀ ਜਲਦੀ ਕੋਈ ਲਾਭ ਹਾਸਲ ਹੋਣ ਵਾਲਾ ਨਹੀਂ ਹੈ ਕਿਉਂਕਿ ਇਥੇ ਸਿਰਫ ਨੈਗਟਿਵ ਵੋਟ ਕਰਨ ਦਾ ਹੱਕ ਹੀ ਦਿਤਾ ਗਿਆ ਹੈ। ਉਸ ਨੈਗਟਿਵ ਵੋਟ ਨਾਲ ਕਿਸੇ ਉਮੀਦਵਾਰ ਨੂੰ ਕੋਈ ਫਰਕ ਪਵੇਗਾ ਜਾਂ ਉਸਦੀ ਚੋਣ ਰੱਦ ਕੀਤੀ ਜਾਵੇ ਗੀ ਜਾਂ ਕੋਈ ਹੋਰ ਕਦਮ ਉਟਾਇਆ ਜਾਵੇਗਾ ਇਨ੍ਹਾਂ ਗੱਲਾਂ ਦਾ ਫਿਲਹਾਲ ਕੋਈ ਜ਼ਿਕਰ ਨਹੀਂ ਹੈ। ਮੌਜੂਦਾ ਸਥਿਤੀ ਵਿਚ ਇਹ ਅਧਿਕਾਰ ਸਿਰਫ ਰਾਜਨੀਤਿਕ ਦਲਾਂ ਨੂੰ ਪਹਿਲਾਂ ਨਾਲੋਂ ਥੋੜੇ ਚੰਗੇ ਉਮੀਦਵਾਰ ਮੈਦਾਨ ਵਿਚ ਲਿਆਉਣ ਲਈ ਸੋਚਣ ਵਾਸਤੇ ਪ੍ਰੇਰਿਤ ਕਰੇਗਾ। ਇਸ ਤੋਂ ਵਧ ਕੇ ਇਸ ਦਾ ਹੋਰ ਕੋਈ ਯੋਗਦਾਨ ਸਾਬਤ ਨਹੀਂ ਹੋਵੇਗਾ। ਦੇਸ਼ ਦੀ ਰਾਜਨੀਤੀ ਵਾਲੇ ਹਮਾਮ ਵਿਚ ਸਭ ਨੰਗੇ ਹਨ ਕਿਉਂਕਿ ਸਥਾਪਤ ਪਾਰਟੀਆਂ ਵਿਚ ਬਹੁਤ ਸਾਰੇ ਉਮੀਦਵਾਰ ਦਾਗੀ ਹੁੰਦੇ ਹਨ ਜੋ ਕਿ ਅਪਰਾਧੀ ਹੋਣ ਦੇ ਬਾਵਜੂਦ ਪੈਸੇ ਅਤੇ ਤਾਕਤ ਦੇ ਬਲ 'ਤੇ ਚੋਣਾਂ ਜਿੱਤ ਕੇ ਕੁਰਸੀ ਦਾ ਆਨੰਦ ਮਾਣਦੇ ਹਨ ਅਤੇ ਉਸਤੋਂ ਅੱਗੇ ਉਹ ਸਰਾਕਰਾਂ ਵਿਚ ਸ਼ਾਮਲ ਹੋ ਕੇ ਮੰਤਰੀ ਪਦ ਦੇ ਤਾਜ ਪਹਿਨਦੇ ਹਨ। ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਦੇ ਆਖਾਣ ਵਾਂਗ ਮਾਣਯੋਗ ਕੋਰਟ ਦਾ ਇਹ ਫੈਸਲਾ ਰਾਜਨੀਤਿਕ ਦਲਾਂ ਵਲੋਂ ਖੁਦ ਹੀ ਮਿਲ ਬੈਠ ਕੇ ਕੈਸ਼ ਕਰ ਲਿਆ ਜਾਵੇਗਾ। ਹਾਂ ! ਜੇਕਰ ਮਾਣਯੋਗ ਕੋਰਟ ਇਸਤੋਂ ਥੋੜਾ ਅੱਗੇ ਜਾ ਕੇ ਹੋਰ ਫੈਸਲਾ ਕਰ ਦੇਵੇ ਕਿ ਜਿਸ ਹਲਕੇ ਵਿਚ ਉਮੀਦਵਾਰਾਂ ਦੀ ਬਜਾਏ ਰਿਜੈਕਟ ਵੋਟ ਵਧੇਰੇ ਪੈਂਦੀ ਹੈ ਉਸ ਹਲਕੇ ਵਿਚ ਉਨ੍ਹਾਂ ਉਮੀਦਵਾਂ ਨੂੰ ਰੱਦ ਕਰਕੇ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਲਿਆਂਦਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਭਾਵੇਂ ਜਾ ਕੇ ਥੋੜਾ ਕੁਝ ਸੁਧਾਰ ਹੋ ਸਕਦਾ ਹੈ। ਫਿਲਹਾਲ ਤਾਂ ਇਸ ਰਿਜੈਕਟ ਵੋਟ ਨੂੰ ਸਿਆਸੀ ਪਾਰਟੀਆਂ ਇਕ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦੇਣਗੀਆਂ। ਹਰੇਕ ਉਮੀਦਵਾਰ ਇਹ ਕੋਸ਼ਿਸ਼ ਕਰੇਗਾ ਕਿ ਜੇਕਰ ਇਸ ਤਬਕੇ ਦੀ ਵੋਟ ਉਸਨੂੰ ਨਹੀਂ ਪੈਣੀ ਤਾਂ ਉਹ ਰਿਜੈਕਟ ਦੇ ਖਾਤੇ ਵਿਚ ਪੈ ਜਾਵੇ। ਉਸ ਲਈ ਪਹਿਲਾਂ ਨਾਲੋਂ ਵਧੇਰੇ ਵੋਟਾਂ ਦੇ ਮੁੱਲ ਤੈਅ ਹੋਣਗੇ। ਇਸ ਲਈ ਇਸ ਮਾਮਲੇ ਵਿਚ ਥੋੜਾ ਹੋਰ ਸੋਧ ਦੀ ਜਰੂਰਤ ਹੈ ਤਾਂ ਜੋ ਸਚ ਮੁੱਚ ਹੀ ਵੋਟਰ ਬਾਦਸ਼ਾਹ ਨੂੰ ਆਪਣੀ ਵੋਟ ਦੀ ਤਾਕਤ ਦਾ ਅਹਿਸਾਸ ਹੋ ਸਕੇ ਅਤੇ ਰਾਜਨੀਤਿਕ ਲੋਕਾਂ ਨੂੰ ਵੀ ਪਬਲਿਕ ਸਾਹਮਣੇ ਪਾਰਦਰਸ਼ਤਾ ਲਿਆਉਣ ਲਈ ਮਜਬੂਰ ਹੋਣਾ ਪਏ। ਜਿਥੋਂ ਤੱਕ ਕਾਂਗਰਸੀ ਯੁਵਾ ਨੇਤਾ ਰਾਹੁਲ ਗਾਂਧੀ ਵਲੋਂ ਅਚਾਨਕ ਆਪਣੀ ਹੀ ਪਾਰਟੀ ਦੇ ਵਿਰੁੱਧ ਜਾ ਕੇ ਧਮਾਕਾਖੇਜ਼ ਐਲਾਨ ਕਰਨ ਦਾ ਮਾਮਲਾ ਹੈ ਉਹ ਮੈਂ ਸਮਝਦਾ ਹਾਂ ਕਿ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਵਿਰੋਧੀ ਪਾਰਟੀਆਂ ਵਲੋਂ ਉਸ 'ਤੇ ਚੁਟਕੀ ਲੈਣਾ ਉਨ੍ਹਾਂ ਦਾ ਹੱਕ ਹੈ। ਇਸ ਲਈ ਸਾਡੇ ਵਲੋਂ ਭਾਵੇਂ ਇਹ ਸਭ ਲੋਕ ਇਕ ਦੂਸਰੇ ਵਿਰੁੱਧ ਤਲਵਾਰਾਂ ਵੀ ਕਿਉਂ ਨਾ ਕੱਢ ਲੈਣ ਪਰ ਜੋ ਐਲਾਨ ਰਾਹੁਲ ਗਾਂਦੀ ਨੇ ਕੀਤਾ ਹੈ ਭਾਵੇਂ ਉਹ ਕਿਸੇ ਸਿਆਸੀ ਮਜ਼ਬੂਰੀ ਕਾਰਨ ਹੋਵੇ ਜਾਂ ਕੋਈ ਸਿਆਸੀ ਲਾਹਾ ਲੈਣ ਲਈ ਕੀਤਾ ਹੋਵੇ ਪਰ ਇਹ ਐਲਾਨ ਆਮ ਪਬਲਿਕ ਦੇ ਹਿਤ ਵਿਚ ਹੈ। ਇਸ ਲਈ ਮੈਂ ਇਸਦਾ ਜ਼ੋਰਦਾਰ ਸਵਾਗਤ ਕਰਦਾ ਹਾਂ। ਰਾਜਨੀਤਿਕ ਪਾਰਟੀਆਂ ਦੀ ਆਪਸੀ ਅੰਦਰੂਨੀ ਲੜਾਈ ਜੇਕਰ ਆਮ ਪਬਲਿਕ ਦੇ ਹਿਤਾਂ ਲਈ ਲਾਹੇਵੰਦ ਸਾਬਤ ਹੋਣ ਲੱਗ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਭਾਰਤ ਦੇ ਹਰੇਕ ਨਾਗਰਿਕ ਵਲੋਂ ਰੋਜ਼ਾਨਾਂ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਇਸੇ ਤਰ੍ਹਾਂ ਰੋਜ਼ ਲੜਣ। ਜਿਸ ਨਾਲ ਦੇਸ਼ ਹਿੱਤ ਵਿਚ ਇਨ੍ਹਾਂ ਨੂੰ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਏ। ਦੇਸ਼ ਦੀ ਰਾਜਨੀਤੀ ਅੱਜ ੰਿਨੀ ਗੰਧਲੀ ਹੋ ਚੁੱਕੀ ਹੈ ਕਿ ਕਿਸੇ ਸਮੇਂ ਦੇਸ਼ ਦੀ ਸੇਵਾ ਦਾ ਮਕਸਦ ਲੈ ਕੇ ਰਾਜਨੀਤੀ ਵਿਚ ਲੋਕ ਆਉਂਦੇ ਸਨ ਅਤੇ ਅੱਜ ਆਪਣੇ ਕੁਨਬੇ ਦੀਆਂ ਸੱਤ ਪੁਸ਼ਤਾਂ ਦੀਆਂ ਰੋਟੀਆਂ ਦਾ ਜੁਗਾੜ ਕਰਨ ਦੇ ਮਕਸਦ ਨਾਲ ਲੋਕ ਰਾਜਨੀਤੀ ਵਿਚ ਪ੍ਰਵੇਸ਼ ਕਰਦੇ ਹਨ।ਹਰੇਕ ਛੋਟੀ ਤੋਂ ਚੋਟੀ ਚੋਣ ਵਿਚ ਵੀ ਉਮੀਦਵਾਰ ਲੱਖ ਤੋਂਕਰੋੜਾਂ ਤੱਕ ਦਾ ਖਰਚਾ ਕਰਨ ਲੱਗ ਪਏ ਹਨ। ਜੇਕਰ ਸਿੱਧੇ ਤੌਰ 'ਤੇ ਦੇਖਿਆ ਜਾਵੇ ਤਾਂ ਕਰੋੜਾਂ ਰੁਪਏ ਆਪਮੀ ਜੇਬ ਵਿਚੋਂ ਖਰਚ ਕਰਕੇ ਈਮਾਨਦਾਰਹੀ ਨਾਲ ਰਾਜਨੀਤੀ ਕਰਨੀ ਹੋਵੇ ਤਾਂ ਕੁਝ ਹੀ ਸਮੇਂ ਵਿਚ ਸਭ ਕੁਝ ਖਾਲੀ ਹੋ ਜਾਵੇਗਾ ਅਤੇ ਕੋਈ ਵੀ ਚੋਣ ਨਹੀਂ ਲੜੇਗਾ। ਰਾਜਨੀਤੀ ਵਿਚ ਪ੍ਰਵੇਸ਼ ਦਾ ਮਤਲਬ ਹੈ ਪਹਿਲੇ ਹੀ ਦਿਨ ਤੋਂ ਮੋਟੀ ਕਮਾਈ ਹੋਣੀ ਸ਼ੁਰੂ ਹੋ ਜਾਣੀ ਹੈ। ਇਥੇ ਤਾਂ ਆਲਮ ਇਹ ਹੈ ਕਿ ਜੋ ਵਿਅਕਤੀ ਚੋਣ ਵਿਚ ਖੜਾ ਹੋ ਜਾਂਦਾ ਹੈ ਉਸਨੂੰ ਵੋਟ ਭਾਵੇਂ ਕਿੰਨੀ ਵੀ ਕਿਉਂ ਨਾ ਨਿਕਲੇ ਉਸਦਾ ਦਲਾਲੀ ਬਾਜੀ ਕਰਕੇ ਨੋਟ ਬਨਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਸਿਅਸਤ ਵਿਚੋਂ ਅਪਰਾਧੀਆਂ ਦਾ ਨਾਤਾ ਤੋੜ ਦਿਤਾ ਜਾਵੇ ਅਤੇ ਉਨ੍ਹਾਂ ਨੂੰ ਚੋਣਾਂ ਵਿਚੋਂ ਬਾਹਰ ਕਰ ਦਿਤਾ ਜਾਵੇ ਤਾਂ ਦੇਸ਼ ਅੰਦਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਕੁਝ ਕਦਮ ਅਸੀਂ ਅੱਗੇ ਵਧਾ ਸਕਦੇ ਹਾਂ। ਇਸ ਲਈ ਇਹ ਇਕ ਚੰਗੀ ਸ਼ੁਰੂਆਤ ਹੈ। ਜਿਥੇ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਦੇ ਫੈਸਲੇ ਨੂੰ ਪਲਟਦਿਆਂ ਚੰਗੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ, ਭਾਵੇਂ ਉਹ ਦੇਰ ਨਾਲ ਹੀ ਸਹੀ, ਹੁਣ ਉਸ ਤੋਂ ਥੋੜਾ ਅੱਗੇ ਜਾਂਦੇ ਹੋਏ ਇਸ ਫੈਸਲੇ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਕਰਵਾਉਣ ਵੱਲ ਵੀ ਥੋੜੀ ਪਹਿਲਕਦਮੀ ਕਰਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਦੇਸ਼ ਵਿਚ ਸੱਚ ਮੁੱਚ ਕ੍ਰਾਂਤੀ ਆ ਸਕਦੀ ਹੈ।
ਹਰਵਿੰਦਰ ਸਿੰਘ ਸੱਗੂ।
98723-27899
ਬੱਚੋ.....ਬੋਲੀ ਤੇ ਸੋਚ ਕੇ ਨੱਚੋ
ਮੈਂ ਉਹਨਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਇਹੋ ਜਿਹੀ ਬੋਲੀ ਤੇ ਬਿਨ ਸੋਚੇ ਨਹੀਂ ਨੱਚਣਾ ਚਾਹੀਦਾ| ਉਹ ਵਿਦਿਆਰਥੀ ਕਹਿਣ ਲੱਗੇ ਕਿ ਸਾਡੇ ਪੰਜਾਬ ਵਿੱਚ ਇਸੇ ਤਰ੍ਹਾ ਹੀ ਹੁੰਦਾ ਹੈ| ਮੈਂ ਕਿਹਾ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਪੰਜਾਬਣ ਨੂੰ ਪਟੋਲਾ ਬਣਾ ਕੇ ਲੰਬੜਦਾਰ ਦੇ ਵਿਹੜੇ ਤੇ ਨਚਾਇਆ ਜਾਵੇ| ਅਰੇ! ਪੰਜਾਬੀ ਲੋਕ ਤਾਂ ਭਗਵਾਨ ਦੀ ਯਾਦ ਵਿੱਚ ਨੱਚਦੇ ਹਨ | ਜੇਕਰ ਤੁਹਾਨੂੰ ਪਟੋਲਾ ਬਣ ਕੇ ਨੱਚਣਾ ਹੀ ਹੈ ਤਾਂ ਇਕੋ ਇਕ ਪ੍ਰਮਾਤਮਾ ਹੈ, ਉਹਨਾ ਦੇ ਸਾਹਮਣੇ ਜਿਨ੍ਹਾ ਮਰਜੀ ਨੱਚਣਾ ਹੈ ਤਾਂ ਨੱਚੋ ਪਰ ਮੈਂ ਤੁਹਾਨੂੰ ਤੁੱਛ ਮਾਨਵ ਲੰਬੜਦਾਰ ਦੇ ਸਾਹਮਣੇ ਨਹੀਂ ਨੱਚਣ ਦੇਵਾਂਗਾ| ਇਹ ਸੁਣ ਕੇ ਬੱਚਿਆਂ ਨੇ ਤਾਲੀਆਂ ਤਾਂ ਨਹੀਂ ਮਾਰੀਆਂ ਪਰ ਚਾਰੋ ਪਾਸੇ ਵਾਹੁ-ਵਾਹੁ ਦੀ ਗੂੰਜ ਮੈਨੂੰ ਸੁਣਾਈ ਦਿੱਤੀ|
ਸਾਡੇ ਬੱਚੇ ਹੁਣ ਤੱਕ ਕਿਹੜੀ ਬੋਲੀ ਤੇ ਤਾਲੀ ਮਾਰ ਕੇ ਨੱਚਣ ਤੇ ਕਿਹੜੀ ਬੋਲੀ ਤੇ ਤਾਲੀ ਮਾਰ ਕੇ ਨਹੀਂ ਨੱਚਣ, ਇਹ ਸਿੱਖਿਆ ਹੀ ਨਹੀਂ| ਸਾਡੇ ਬੱਚਿਆਂ ਨੂੰ ਬੋਲੀ ਸਿਖਾਉਣ ਵਾਲੇ ਵੀ ਅਮੀਰ ਪੰਜਾਬੀ ਵਿਰਾਸਤ ਨੂੰ ਸਮਝਾਇਆ ਹੀ ਨਹੀਂ| ਅਮੀਰ ਪੰਜਾਬੀ ਵਿਰਾਸਤ ਨੂੰ ਮੇਰੇ ਵਰਗੇ ਕਰਨਾਟਕ ਤੋਂ ਆਏ ਹੋਏ ਤੁੱਛ ਮਾਨਵ ਵੀ ਪੂਰੀ ਤਰ੍ਹਾਂ ਨਹੀਂ ਸਮਝਿਆ ਹੋਵੇਗਾ ਪਰ ਇਹ ਮੈਂ ਖੂਬ ਜਾਣਦਾ ਹਾਂ ਕਿ ਗਿੱਧੇ ਵਿੱਚ ਪੰਜਾਬਣ ਨੂੰ ਪਟੋਲਾ ਬਨਾਉਣ ਅਤੇ ਉਸਨੂੰ ਲੰਬੜਦਾਰ ਦੇ ਵਿਹੜੇ ਵਿੱਚ ਨਚਵਾਉਣਾ ਬਿਲਕੁੱਲ ਗਲਤ ਹੈ| ਅਮੀਰ ਪੰਜਾਬੀ ਸੱਭਿਆਚਾਰ ਨੂੰ ਪ੍ਰਸਤੁਤ ਕਰਨ ਦਾ ਇਕ ਅਨੌਖਾ ਤਰੀਕਾ ਹੈ ਗਿੱਧਾ ਪਰ ਉਸ ਗਿੱਧੇ ਦੀਆਂ ਬਹੁਤ ਸਾਰੀਆਂ ਬੋਲੀਆਂ ਮੈਨੂੰ ਤਾਂ ਪੁਰਸ਼ ਪ੍ਰਧਾਨ ਸਮਾਜ ਦੀ ਪ੍ਰਤੀਕ ਲੱਗਦੇ ਹਨ| ਬਹੁਤ ਸਾਰੀਆਂ ਬੋਲੀਆਂ ਹੁਣ ਤੱਕ ਸੱਸ-ਨੂੰਹ ਦੇ ਇਰਧ-ਗਿਰਧ ਘੁੰਮਦੀਆਂ ਹਨ| ਭਰੂਣ ਹੱਤਿਆਂ, ਨਸ਼ਾ, ਸ਼ਰਾਬੀਪਣ ਵਰਗੇ ਬਹੁਤ ਸਾਰੇ ਸਮਾਜਿਕ ਮਸਲਿਆਂ ਤੇ ਬੋਲੀਆਂ ਘੱਟ ਸਗੋਂ ''ਮੈਂ ਨੱਚਿਆਂ ਮੋਰ ਬਣਕੇ" ਵਰਗੇ ਬੋਲੀ ਵਿੱਚ ਪੰਜਾਬਣ ਨੂੰ ਨਚਵਾਉਣਾ ਹਰ ਪਾਸੇ ਪੇਸ਼ ਹੁੰਦੇ ਹਨ| ਇਹ ਸਾਰੀਆਂ ਬੋਲੀਆਂ ਸਮਾਜ ਦੀ ਪ੍ਰਤੀਬਿੰਧ ਨਹੀਂ ਹੁੰਦੇ ਹਨ| ਅਮੀਰ ਪੰਜਾਬੀ ਸੱਭਿਆਚਾਰ ਨੂੰ ਠੀਕ ਢੰਗ ਨਾਲ ਪੇਸ਼ ਕਰਨਾ ਛੱਡ ਕੇ ਪੁਰਸ਼ ਪ੍ਰਧਾਨ ਸਮਾਜ ਨੂੰ ਦਰਸਾਉਣ ਵਾਲੀਆਂ ਬੋਲੀਆਂ ਤੇ ਸਾਡੇ ਬੱਚੇ ਨੱਚਦੇ ਹੋਏ ਅਸੀ ਕਿੱਦਾ ਵੇਖ ਸਕਦੇ ਹਾਂ? ''ਬਣ ਕੇ ਪਟੋਲਾ" ਵਰਗੇ ਬੋਲੀ ਅਨਪੜ੍ਹ ਲੋਕ ਜੇਕਰ ਗਾ ਕੇ ਨੱਚਦੇ ਹੁੰਦੇ ਤਾਂ ਮੈ ਉਹਨਾਂ ਨੂੰ ਮੁਆਫ ਕਰ ਸਕਦਾ ਸੀ, ਪਰ ਜਿਥੇ ਪੜ੍ਹਾਈ-ਲਿਖਾਈ ਹੁੰਦੀ ਹੈ, ਜਿਥੇ ਗਿਆਨ ਦੀ ਗੱਲ ਹੁੰਦੀ ਹੈ, ਜਿਥੇ ਗੁਰੂ-ਦੁਆਰਾ ਪ੍ਰਮਾਤਮਾ ਨੂੰ ਮਿਲਣ ਦਾ ਯਤਨ ਹੁੰਦਾ ਹੈ, ਉੱਥੇ ਔਰਤ ਨੂੰ ਪਟੋਲਾ ਬਣਾ ਕੇ ਨਚਵਾਉਣਾ ਮੈਂ ਨਹੀਂ ਸਹਿ ਸਕਦਾ| ਇਸ ਲਈ ਭਾਵੇ ਨਤੀਜਾ ਕੁੱਝ ਵੀ ਹੋਵੇ, ਨਾਂ ਸਿਰਫ ਮੌਜੂਦਾ ਵਿਦਿਆਰਥੀਆਂ ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਹੋ ਜਿਹੇ ਬੋਲੀ ਤੇ ਮੈਂ ਨਹੀਂ ਨੱਚਣ ਦੇਵਾਂਗਾ| ਨਾਂ ਸਿਰਫ ਚੰਡੀਗੜ੍ਹ ਦੇ ਇਕ-ਇਕ ਕਾਲਜ ਵਿੱਚ ਜਾਂ ਕੇ ਵਿਦਿਆਰਥੀਆਂ ਨੂੰ ਦੱਸਾਂਗਾ ਬਲਕਿ ਪੰਜਾਬ ਦੇ ਪਿੰਡਾਂ ਦੀ ਹਰ ਗੱਲੀ ਵਿੱਚ ਜਾ ਕੇ ਔਰਤ ਨੂੰ ਮੈਂ ਇਹ ਦੱਸਾਂਗਾ ਕਿ ਜਾਗੋ ਪੰਜਾਬੀ ਔਰਤੋ ਜਾਗੋ, ਪੁਰਸ਼ ਦੇ ਵਿਆਹ ਵਿੱਚ ''ਜਾਗੋ ਆਈ ਜਾਗੋ" ਗਾ ਕੇ ਪੂਰੀ ਰਾਤ, ਸਭ ਨੂੰ ਜਗਾਉਣ ਵਾਲੀ ਪੰਜਾਬੀ ਔਰਤੋ ਤੁਹਾਨੂੰ ਖੁੱਦ ਜਾਗਣ ਦੀ ਲੋੜ ਹੈ|
(ਪੰਡਿਤਰਾਓ ਧਰੇਨੰਵਰ)
ਸਹਾਇਕ ਪ੍ਰੋਫੈਸਰ
ਸਰਕਾਰੀ ਕਲਾਜ, ਸੈਕਟਰ-46, ਚੰਡੀਗੜ੍ਹ
ਮੋਬਾਇਲ: 99883-51695
ਬਚਅਹ.ਲਜ|ਠ.ਲਰ;ਜ"ਖ.ੀਰਰ|ਫਰਠ
ਨੋਟ ਪੰਡਿਤਰਾਓ ਧਰੇਨੰਵਰ ਕਰਟਾਨਕ ਤੋਂ ਹੈ ਪਰ ਪੰਜਾਬੀ ਭਾਸ਼ਾ ਸਿੱਖ ਕੇ ਹੁਣ ਤੱਕ 11 ਪੰਜਾਬੀ ਕਿਤਾਬਾ ਲਿਖ ਚੁੱਕੇ ਹਨ| ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫਰਨਾਮਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ|
ਸ਼ਹੀਦ ਭਗਤ ਸਿੰਘ ਅਤੇ ਅਜੋਕਾ ਨੌਜਵਾਨ
[ ਜੈ ਸਿੰਘ ਛਿੱਬਰ ]
ਸ਼ਹੀਦ ਭਗਤ ਸਿੰਘ ਹੁਰਾਂ ਦੇ 105ਵੇਂ ਜਨਮ ਦਿਨ ਤੇ ਸਾਡੇ ਸਾਥੀ ਪਤਰਕਾਰ ਦੋਸਤ ਜੈ ਸਿੰਘ ਛਿੱਬਰ ਦਾ ਨੌਜਵਾਨਾ ਦੇ ਨਾਮ ਲਿਖਿਆ ਲੇਖ ਆਪ ਦੇ ਸਨਮੁਖ ਕਰ ਰਹੇ ਹਾਂ।
” ਸੰਪਾਦਕ ”
” ਸੰਪਾਦਕ ”
ਪੰਜਾਬ ਦੀ ਧਰਤੀ ’ਤੇ ਕਰੀਬ 106 ਵਰ੍ਹੇ ਪਹਿਲਾਂ ਇੱਕ ਅਜਿਹੇ ਯੁੱਗ ਪਲਟਾਊ ਯੋਧੇ ਨੇ ਜਨਮ ਲਿਆ ਸੀ ਜਿਸਨੇ ਨਾ ਕੇਵਲ ਸਦੀਆਂ ਤੋਂ ਗ਼ੁਲਾਮੀ ਦਾ ਜੀਵਨ ਬਸਰ ਕਰ ਰਹੀ ਲੋਕਾਈ ਨੂੰ ਆਜ਼ਾਦੀ ਦਾ ਰਾਹ ਦਿਖਾਇਆ ਬਲਕਿ ਭਾਰਤ ਨੂੰ ਅੰਗਰੇਜ਼ ਹਕੂਮਤ ਦੀਆਂ ਜ਼ੰਜੀਰਾਂ ਤੋੜਕੇ ਮੁਕਤੀ ਦੁਆਉਂਦਿਆਂ ਹਮੇਸ਼ਾਂ-ਹਮੇਸ਼ਾਂ ਲਈ ਅੰਗਰੇਜ਼ੀ ਸ਼ਾਸਨ ਦਾ ਅੰਤ ਕਰ ਦਿੱਤਾ। ਜ਼ਿੰਦਗੀ ਦੇ 24 ਵਰ੍ਹਿਆਂ ਦੇ ਪੰਧ ਦੌਰਾਨ ਉਸ ਨੌਜਵਾਨ ਨੇ ਅਜਿਹੇ ਇਤਿਹਾਸਕ ਅਤੇ ਮਹੱਤਵਪੂਰਨ ਫ਼ੈਸਲੇ ਲਏ ਜੋ ਭਾਰਤੀਆਂ ਦੀ ਮਾਨਸਿਕ ਤੇ ਆਰਥਿਕ ਅਜ਼ਾਦੀ ਦਾ ਰਾਹ ਦਸੇਰਾ ਬਣਨ ਦੇ ਨਾਲ-ਨਾਲ ਭਾਰਤ ਦੇ ਮੱਥੇ ’ਤੇ ਲੱਗੇ ਗ਼ੁਲਾਮੀ ਦੇ ਕਲੰਕ ਨੂੰ ਵੀ ਧੋ ਗਏ। ਭਾਵੇਂ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਬਹੁਤ ਸਾਰੇ ਗ਼ਦਰੀ ਬਾਬਿਆਂ, ਦੇਸ਼ ਭਗਤਾਂ, ਇਨਕਲਾਬੀਆਂ ਅਤੇ ਸੂਰਬੀਰਾਂ ਨੇ ਆਪਣਾ ਯੋਗਦਾਨ ਪਾਉਂਦਿਆਂ ਜ਼ਿੰਦਗੀ ਦੀ ਆਹੂਤੀ ਦਿੱਤੀ ਸੀ ਪਰ ਆਜ਼ਾਦੀ ਸੰਗਰਾਮ ਵਿੱਚ ਛੋਟੀ ਉਮਰੇ ਵੱਡੀ ਘਾਲਣਾ ਘਾਲਣ ਵਾਲੇ ਨੌਜਵਾਨ ਭਗਤ ਸਿੰਘ ਦਾ ਨਾਮ ਅੱਜ ਵੀ ਬੜੀ ਸ਼ਿੱਦਤ ਨਾਲ ਲਿਆ ਜਾਂਦਾ ਹੈ। ਜਿੰਨੀ ਪ੍ਰਸਿੱਧੀ ਭਗਤ ਸਿੰਘ ਨੂੰ ਮਿਲੀ ਹੈ, ਸ਼ਾਇਦ ਹੀ ਕਿਸੇ ਹੋਰ ਆਜ਼ਾਦੀ ਪਰਵਾਨੇ ਦੇ ਹਿੱਸੇ ਆਈ ਹੋਵੇ।
ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਮਾਤਾ ਵਿੱਦਿਆਵਤੀ ਦੀ ਕੁੱਖੋਂ ਪਿਤਾ ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਭਗਤ ਸਿੰਘ ਹੁਰਾਂ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਹੈ। ਭਗਤ ਸਿੰਘ ਦੇ ਜਨਮ ਲੈਣ ਤੋਂ ਬਾਅਦ ਉਸ ਦੇ ਪਿਤਾ ਕਿਸ਼ਨ ਸਿੰਘ ਨੇਪਾਲ ਤੋਂ ਘਰ ਪਰਤੇ ਸਨ। ਉਸ ਦੇ ਚਾਚਾ ਅਜੀਤ ਸਿੰਘ ਨੂੰ ਕਰੀਬ ਡੇਢ ਮਹੀਨੇ ਬਾਅਦ ਜੇਲ੍ਹ ਤੋਂ ਰਿਹਾਈ ਮਿਲੀ ਸੀ ਅਤੇ ਚਾਚਾ ਸਵਰਨ ਸਿੰਘ ਇੱਕ ਮੁਕੱਦਮੇ ਵਿੱਚ ਬਾਇੱਜ਼ਤ ਬਰੀ ਹੋ ਕੇ ਘਰ ਵਾਪਸ ਆਏ ਸਨ। ਇੱਕ ਤਰ੍ਹਾਂ ਨਾਲ ਸਮੁੱਚੇ ਪਰਿਵਾਰ ਨੂੰ ਅੰਗਰੇਜ਼ ਸ਼ਾਸਨ ਵੱਲੋਂ ਕੀਤੇ ਜਾ ਰਹੇ ਜਬਰ-ਜ਼ੁਲਮ ਤੋਂ ਨਿਜਾਤ ਮਿਲੀ ਸੀ। ਇਸ ਲਈ ਪਰਿਵਾਰ ਭਗਤ ਸਿੰਘ ਨੂੰ ਭਾਗਾਂ ਵਾਲਾ ਮੰਨਦਾ ਸੀ। ਸਮੁੱਚਾ ਪਰਿਵਾਰ ਦੇਸ਼ ਭਗਤ ਹੋਣ ਕਾਰਨ ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜ੍ਹਤੀ ਪਰਿਵਾਰ ਤੋਂ ਹੀ ਮਿਲੀ ਸੀ। ਇਸੇ ਲਈ ਉਹ ਬਾਲ ਅਵਸਥਾ ਵਿੱਚ ਹੀ ਖੇਤਾਂ ਵਿੱਚ ਬੰਦੂਕਾਂ ਬੀਜਣ ਦੀਆਂ ਗੱਲਾਂ ਕਰਨ ਲੱਗ ਪਿਆ ਸੀ। ਪਰਿਵਾਰ ਦੀ ਇਨਕਲਾਬੀ ਸੋਚ ਅਤੇ ਦੇਸ਼ ਭਗਤਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਭਾਰਤੀਆਂ ਨੂੰ ਆਜ਼ਾਦ ਕਰਵਾਉਣ ਤੇ ਅੰਗਰੇਜ਼ੀ ਹਕੂਮਤ ਦਾ ਅੰਤ ਕਰਨ ਦੀ ਠਾਣ ਲਈ ਸੀ। ਉਸ ਵੱਲੋਂ ਐੱਫ.ਏ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਪਰਿਵਾਰ ਉਸ ਦਾ ਵਿਆਹ ਕਰਨਾ ਚਾਹੁੰਦਾ ਸੀ ਪਰ ਉਹ ਇਸ ਗੱਲ ਨੂੰ ਉਹ ਹਮੇਸ਼ਾਂ ਟਾਲ ਦਿੰਦਾ ਸੀ। ਉਸ ਦਾ ਸੁਪਨਾ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਹਰੇਕ ਨਾਗਰਿਕ ਨੂੰ ਮਾਣ-ਸਨਮਾਨ ਦੁਆਉਣਾ ਸੀ।
ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਦੇ ਸਖ਼ਤ ਖ਼ਿਲਾਫ਼ ਸੀ। ਇਸੇ ਕਰਕੇ ਉਹ ਦੇਸ਼ਵਾਸੀਆਂ ਤੇ ਖ਼ਾਸ ਕਰਕੇ ਨੌਜਵਾਨ ਵਰਗ ਵਿੱਚ ਮਕਬੂਲ ਹੋ ਗਿਆ ਸੀ। ਅੱਜ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਵਰਗ ਵਿੱਚ ਹਰਮਨ-ਪਿਆਰਾ ਹੈ। ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਬਣੀਆਂ ਫ਼ਿਲਮਾਂ ਅਤੇ ਗੀਤਾਂ ਨੂੰ ਨੌਜਵਾਨ ਬੜੇ ਚਾਅ ਨਾਲ ਦੇਖਦਾ-ਸੁਣਦਾ ਹੈ। ਭਗਤ ਸਿੰਘ ਦੀਆਂ ਫੋਟੋਆਂ ਨੂੰ ਆਪਣੇ ਵਾਹਨਾਂ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਬੱਸਾਂ ਅਤੇ ਘਰਾਂ ਦੀਆਂ ਦੀਵਾਰਾਂ ’ਤੇ ਲਗਾਉਂਦਾ ਹੈ ਪਰ ਇਸ ਸਭ ਦੇ ਬਾਵਜੂਦ ਉਹ ਭਗਤ ਸਿੰਘ ਦੀ ਸੋਚ ਤੇ ਉਸ ਦੇ ਸੁਪਨਿਆਂ ਦਾ ਹਾਣੀ ਨਹੀਂ ਬਣ ਰਿਹਾ। ਇਹੀ ਵਜਾ ਹੈ ਕਿ ਜਿਹੜੇ ਸੁਪਨਿਆਂ ਨੂੰ ਲੈ ਕੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਅਤੇ ਜਿਹੜੇ ਸੁਪਨਿਆਂ ਦਾ ਦੇਸ਼ ਉਹ ਚਾਹੁੰਦਾ ਸੀ, ਉਹ ਨਹੀਂ ਬਣ ਸਕਿਆ।
ਜੇਕਰ ਅਜੋਕੇ ਨੌਜਵਾਨ ਦੀ ਗੱਲ ਕਰੀਏ ਤਾਂ ਅੱਜ ਇਹ ਵਰਗ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੇ ਸੱਭਿਆਚਾਰ ਅਤੇ ਵਿਰਸੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅੱਜ ਨੌਜਵਾਨ ਭਗਤ ਸਿੰਘ ਵਰਗੀ ਮੁੱਛ ਬਣਾਉਣ ਦੀ ਗੱਲ ਕਰਦਾ ਹੈ ਪਰ ਨੌਜਵਾਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਭਗਤ ਸਿੰਘ ਨੇ ਆਪਣੇ ਵਾਲ ਕਿਉਂ ਕਟਵਾਏ ਸਨ? ਪਹਿਲੀ ਗੱਲ ਭਗਤ ਸਿੰਘ ਨੇ ਉਸ ਸਮੇਂ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਦੇਸ਼ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਵਾਲ ਕਟਵਾਏ ਸਨ। ਦੂਜੀ ਗੱਲ ਭਗਤ ਸਿੰਘ ਤੀਖਣ ਬੁੱਧੀ, ਦੂਰਅੰਦੇਸ਼ੀ ਅਤੇ ਆਤਮ-ਵਿਸ਼ਵਾਸ ਵਿੱਚ ਪਰਪੱਕ ਨੌਜਵਾਨ ਸੀ। ਉਸ ਨੇ ਕਾਲਜ ਦੀ ਪੜ੍ਹਾਈ ਦੌਰਾਨ ਨੌਜਵਾਨ ਵਰਗ ਨੂੰ ਇੱਕਮੁੱਠ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦਾ ਗਠਨ ਕੀਤਾ ਸੀ ਤਾਂ ਜੋ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਸਕੇ। ਉਹ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਸੀ। ਜੇਲ੍ਹ ਵਿੱਚ ਵੀ ਭਗਤ ਸਿੰਘ ਜ਼ਿਆਦਾਤਰ ਸਮਾਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਜੇਲ੍ਹ ਸਟਾਫ਼ ਕਿਤਾਬਾਂ ਲਿਆਉਂਦਾ ਥੱਕ ਜਾਂਦਾ ਸੀ ਜਦੋਂਕਿ ਹੁਣ ਨੌਜਵਾਨ ਵਰਗ ਤਾਂ ਕੀ ਆਮ ਲੋਕਾਂ ਵਿੱਚ ਵੀ ਕਿਤਾਬਾਂ ਤੇ ਸਾਹਿਤ ਪੜ੍ਹਨ ਦਾ ਰੁਝਾਨ ਤੇ ਸ਼ੌਕ ਖ਼ਤਮ ਹੁੰਦਾ ਜਾ ਰਿਹਾ ਹੈ। ਕਾਲਜਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਰਬ ਭਾਰਤ ਸਭਾ ਬਾਰੇ ਗਿਆਨ ਤਕ ਨਹੀਂ ਹੈ। ਤੀਜੀ ਗੱਲ ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਦੇ ਖ਼ਿਲਾਫ਼ ਸੀ, ਭਾਵੇਂ ਉਹ ਚਿੱਟੀ ਚਮੜੀ ਵਾਲੇ (ਅੰਗਰੇਜ਼) ਹੋਣ ਜਾਂ ਭਾਰਤੀ। ਉਹ ਭੇਦਭਾਵ ਦੇ ਸਖ਼ਤ ਖ਼ਿਲਾਫ਼ ਸੀ। ਇਸ ਦੀ ਮਿਸਾਲ ਜੇਲ੍ਹ ਵਿੱਚ ਬੰਦ ਬੈਰਕ ਦੀ ਸਫ਼ਾਈ ਕਰਨ ਵਾਲੇ ਭੰਗੀ (ਸਫ਼ਾਈ ਸੇਵਕ) ਤੋਂ ਮਿਲਦੀ ਹੈ। ਭਗਤ ਸਿੰਘ ਉਸ ਭੰਗੀ ਨੂੰ ਹਮੇਸ਼ਾਂ ‘ਬੇਬੇ’ ਆਖ ਕੇ ਬਲਾਉਂਦਾ ਸੀ ਤੇ ਉਸ ਦੇ ਹੱਥ ਦੀ ਰੋਟੀ ਖਾਣ ਦੀ ਵੀ ਇੱਛਾ ਰੱਖਦਾ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਨੌਜਵਾਨ ਵਰਗ ਭਗਤ ਸਿੰਘ ਵੱਲੋਂ ਲਏ ਸੁਪਨਿਆਂ ਨੂੰ ਭੁਲਾਈ ਬੈਠਾ ਹੈ। ਇਹੀ ਕਾਰਨ ਹੈ ਕਿ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਹੈ। ਦੇਸ਼ ਵਿੱਚ ਲੁੱਟ-ਖਸੁੱਟ, ਭ੍ਰਿਸ਼ਟਾਚਾਰ, ਜਾਤੀਵਾਦ, ਖੇਤਰਵਾਦ ਅਤੇ ਭੇਦਭਾਵ ਦਾ ਵਰਤਾਰਾ ਵਧਦਾ ਦਾ ਰਿਹਾ ਹੈ। ਨੌਕਰੀਆਂ ਦੇ ਰਸਤੇ ਬੰਦ ਹੋ ਰਹੇ ਹਨ। ਨੌਜਵਾਨ ਵਰਗ ਬੇਕਾਰੀ ਦਾ ਜੀਵਨ ਗੁਜਾਰ ਰਿਹਾ ਹੈ। ਠੇਕੇਦਾਰੀ ਸਿਸਟਮ ਲਾਗੂ ਹੋਣ ਨਾਲ ਸਾਮਰਾਜਵਾਦ ਸਾਡੇ ਮੁਲਕ ਵਿੱਚ ਆਪਦੇ ਪੈਰ ਪਸਾਰ ਰਿਹਾ ਹੈ ਅਤੇ ਦੇਸ਼ ਫਿਰ ਗ਼ੁਲਾਮ ਹੋਣ ਵੱਲ ਵਧ ਰਿਹਾ ਹੈ।
ਨੌਜਵਾਨ ਦੇਸ਼ ਦਾ ਭਵਿੱਖ ਹਨ; ਇਸ ਲਈ ਇਨ੍ਹਾਂ ਨੂੰ ਹੋਸ਼ ਵਿੱਚ ਆਉਣ ਦੀ ਜ਼ਰੂਰਤ ਹੈ। ਦੇਸ਼ ਵਿੱਚ ਪਰੋਸੇ ਜਾ ਰਹੇ ਪੱਛਮੀ ਸੱਭਿਆਚਾਰ ਅਤੇ ਨਸ਼ਿਆਂ ਦੇ ਵਪਾਰੀਆਂ ਤੋਂ ਬਚਣ ਦੀ ਜ਼ਰੂਰਤ ਹੈ। ਕੁਰਸੀ ਖ਼ਾਤਰ ਨੌਜਵਾਨ ਵਰਗ ਨੂੰ ਵੱਖ-ਵੱਖ ਨਸ਼ਿਆਂ ਦੇ ਆਦੀ ਬਣਾਉਣ ਵਾਲੇ, ਧਰਮ, ਜਾਤ-ਪਾਤ, ਇਲਾਕਾਵਾਦ ਦੇ ਨਾਮ ’ਤੇ ਲੋਕਾਂ ਨੂੰ ਵੰਡਣ ਵਾਲੇ ਤੇ ਸੌੜੀ ਸੋਚ ਰੱਖਣ ਵਾਲੇ ਅਖੌਤੀ ਆਗੂਆਂ ਤੋਂ ਬਚਣ ਤੇ ਉਨ੍ਹਾਂ ਦੀ ਪਛਾਣ ਕਰਨ ਦੀ ਜ਼ਰੂਰਤ ਹੈ, ਜਿਹੜੇ ਆਪਣੇ ਨਿੱਜੀ ਮੁਫ਼ਾਦਾਂ ਲਈ ਨੌਜਵਾਨ ਵਰਗ ਨੂੰ ਘਸਿਆਰੇ ਬਣਾ ਰਹੇ ਹਨ। ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਨੌਜਵਾਨ ਵਰਗ ਨੂੰ ਉਸ ਦੀ ਫੋਟੋ ਨਾਲ ਮੋਹ ਦੇ ਨਾਲ-ਨਾਲ ਉਸ ਦੇ ਵਿਚਾਰਾਂ ਦਾ ਧਾਰਨੀ ਵੀ ਬਣਨਾ ਪਵੇਗਾ ਤਾਂ ਜੋ ਉਸ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕੇ। ਫ਼ਾਂਸੀ ਦੇ ਤਖ਼ਤੇ ’ਤੇ ਚੜ੍ਹਨ ਸਮੇਂ ਭਗਤ ਸਿੰਘ ਵੱਲੋਂ ਗੁਣਗੁਣਾਈਆਂ ਗਈਆਂ ਸਤਰਾਂ ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੋਂ ਦਿਲੋਂ ਨਾ ਭੁਲਾ ਜਾਣਾ’ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ। ਇਸ ਵਿੱਚ ਹੀ ਨੌਜਵਾਨ ਵਰਗ ਅਤੇ ਸਮੁੱਚੇ ਦੇਸ਼ ਦੀ ਭਲਾਈ ਹੈ।
- ਜੈ ਸਿੰਘ ਛਿੱਬਰ
* ਸੰਪਰਕ: 99151-70050

ਇਹ ਕੀ ਹੋ ਗਿਆ ‘ਗੁਰੂ’ ?
ਬੱਲੇ ਨਾਲ ਕਦੇ ਵਿਰੋਧੀਆਂ ਦੇ ਛੱਕੇ ਛੁਡਾਉਂਣ ਵਾਲਾ ਤੇ ਟੀ.ਵੀ. ਚੈਨਲਾਂ ‘ਤੇ ‘ਠੋਕੋ ਤਾੜੀ’ ਦਾ ਨਾਅਰਾ ਲਾਉਂਣ ਵਾਲਾ ਸਾਂਸਦ ਨਵਜੋਤ ਸਿੱਧੂ ਸਿਆਸੀ ਮੇਲੇ ਵਿਚ ਅੱਜ ਅਲੱਗ-ਥਲੱਗ ਪੈ ਗਿਆ ਹੈ। ਰਾਜਨਾਥ ਸਿੰਘ ਵੱਲੋਂ ਵੀ ਕੋਈ ਪਾਜ਼ਟਿਵ ਰਿਸਪਾਂਸ ਨਾ ਮਿਲਣ ‘ਤੇ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਸਿੱਧੂ ਦੀ ਪਾਰੀ ਦਾ ਅੰਤ ਹੋ ਗਿਐ। ਕੁਝ ਦਿਨਾਂ ਤੱਕ ਸ਼ਬਦੀ-ਬਾਣ ਚਲਾਉਂਣ ਤੋਂ ਬਾਅਦ ਸਿੱਧੂ ਸਾਬ ਮੌਨ ਧਾਰ ਗਏ ਹਨ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਹੁਣ ਸਿੱਧੂ ਨੂੰ ਨਾ ‘ਆਪਣਿਆਂ’ ਤੋਂ ਆਸ ਰਹੀ ਹੈ ਤੇ ਨਾ ‘ਬੇਗਾਨਿਆਂ’ ਕੋਲੋਂ ਰਹਿਮ ਦੀ ਉਮੀਦ। ‘ਸਿਕਸਰ ਸਿੱਧੂ’ ਤੇ ‘ਸ਼ੇਰੀ ਭਾਜੀ’ ਦਾ ਨਾਵਾਂ ਨਾਲ ਮਸ਼ਹੂਰ ਨਵਜੋਤ ਸਿੱਧੂ ਨੇ 1998 ਵਿਚ ਕ੍ਰਿਕਟ ਨੂੰ ਅਲਵਿਦਾ ਕਹਿ ਕੇ, ਕੁਮੈਂਟਰੀ ਕਰਦਿਆਂ 2004 ਵਿਚ ਸਿਆਸੀ ਸਫ਼ਾਂ ‘ਚ ਪੈਰ ਧਰਿਆ, ਪਰ ਜੋ ਪ੍ਰਸਥਿਤੀਆਂ ਅੱਜ ਸਿੱਧੂ ਦੇ ਸਨਮੁੱਖ ਖੜੀਆਂ ਹਨ, ਉਹ ਕ੍ਰਿਕਟ ਦੇ ਮੈਦਾਨ ਵਿਚ ਵਿਰੋਧੀਆਂ ਦੀਆਂ ਤੂਫ਼ਾਨੀ ਗੇਂਦਾਂ ਤੋਂ ਕਿਤੇ ਔਖੀਆਂ ਹਨ। ਸਿੱਧੂ ਜਦੋਂ ਸਿਆਸਤ ਦੇ ਰਣ ‘ਚ ਕੁੱਦਿਆ ਸੀ ਤਾਂ ਪੰਜਾਬੀਆਂ ਅਤੇ ਖਾਸ ਤੌਰ ‘ਤੇ ਅੰਬਰਸਰੀਆਂ ਦੇ ਨੈਣਾਂ ‘ਚ ਇਹ ਉਮੀਦ ਜਗੀ ਸੀ ਕਿ ਸਿੱਧੂ ਠੀਕ ਉਸੇ ਤਰਾ ਪੰਜਾਬ ਦੀ ਦਸ਼ਾ ਬਦਲ ਦੇਂਣਗੇ ਜਿਵੇਂ ਉਹ ਅਪਣੀ ਬੱਲੇਬਾਜ਼ੀ ਨਾਲ ਭਾਰਤੀ ਪਾਰੀ ਦੀ ਬਦਲ ਦਿਆ ਕਰਦੇ ਸਨ। ਸਿੱਧੂ ਨੂੰ ਜਦੋਂ ਇਕ ਕੇਸ ਦੇ ਚਲਦਿਆਂ ਅਸਤੀਫਾ ਦੇਣਾ ਪਿਆ ਤਾਂ ਉਸ ਸਮੇਂ ਵੀ ਲੋਕਾਂ ਨੇ ਸਿੱਧੂ ‘ਤੇ ਭਰੋਸਾ ਕਾਇਮ ਰੱਖਿਆ ਤੇ ਮਝੈਲਾਂ ਨੇ 2009 ਵਿਚ ਸਿੱਧੂ ਨੂੰ ਅਮ੍ਰਿਤਸਰ ਸੀਟ ਤੋਂ ਮੁੜ ਚੁਣ ਦਿੱਤਾ। ਇਹੀ ਨਹੀਂ ਉਨ੍ਹਾਂ ਦੀ ਧਰਮ ਪਤਨੀ ਨੂੰ ਵੀ ਅਮ੍ਰਿਤਸਰ ਦੇ ਲੋਕਾਂ ਨੇ ਵਧਾਇਕ ਬਣਾਇਆ। ਪਰ ਇਸ ਤੋਂ ਬਾਅਦ ਸਿੱਧੂ ਨਾ ਤਾਂ ਆਪਣੇ ਚੋਣ ਖੇਤਰ ਨੂੰ ਸਮਾਂ ਦੇ ਸਕਿਆ ਤੇ ਨਾ ਹੀ ਪੰਜਾਬ ਦੀ ਸਰਗਰਮ ਸਿਆਸਤ ਨੂੰ। ਹੋਰ ਤਾਂ ਹੋਰ ਸਿੱਧੂ ਨੇ ਸੰਸਦ ਵਿਚ ਵੀ ਜਾਣ ‘ਚ ਦੱਬ ਕੇ ਕੰਜੂਸੀ ਵਰਤੀ। 2009 ਤੋਂ ਸਤੰਬਰ 2013 ਤੱਕ ਲੋਕ ਸਭਾ ਦੇ 14 ਸ਼ੈਸਨਾਂ ਦੀਆਂ 340 ਦਿਨਾਂ ਦੀਆਂ ਬੈਠਕਾਂ ਵਿਚ ਉਹ 249 ਦਿਨ ਗਾਇਬ ਰਿਹਾ। ਹਾਂ, ਟੈਲੀਵਿਜ਼ਨ ਸ਼ੋਅ ਹੋਂਣ ਜਾਂ ਸਟਾਰਾਂ ਦੀਆਂ ਪਾਰਟੀਆਂ ਸਿੱਧੂ ਦੀ ਹਾਜ਼ਰੀ ਉੱਥੇ ਨਿਰੰਤਰ ਬਣੀ ਰਹੀ। 2014 ਦੀਆਂ ਚੋਣਾਂ ਸਿਰ ‘ਤੇ ਆਈਆਂ ਤਾਂ ਸਿੱਧੂ ਨੂੰ ਅਮ੍ਰਿਤਸਰ ਦਾ ਚੇਤਾ ਆਇਆ ਕਿ ਕੋਈ ਉਡੀਕ ਰਿਹਾ ਹੈ। ਸਿੱਧੂ ਨੇ ਸਤੰਬਰ ਦੇ ਮੱਧ ਵਿਚ ਅਮ੍ਰਿਤਸਰ ਪਰਤਣ ਦਾ ਪ੍ਰੋਗਰਾਮ ਬਣਾਇਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਦੋਂ ਤੱਕ ‘ਕਾਲੀ ਕਿੱਲ ਠੋਕ ਚੁੱਕੇ ਸਨ। ਸਿੱਧੂ ਦੇ ਸਵਾਗਤ ‘ਚ ਜੋ ਪ੍ਰੋਗਰਾਮ ਰੱਖਿਆ ਗਿਆ, ਉਹ ਸਿੱਧੂ ਦੀਆਂ ਅੱਖਾਂ ਖੋਲ੍ਹ ਗਿਆ। ਖਾਲ੍ਹੀ ਪਈਆਂ ਕੁਰਸੀਆਂ ਨੇ ਸਿੱਧੂ ਦੇ ਕੰਨ ‘ਚ ਕਹਾਣੀ ਬਿਆਨ ਕਰ ਦਿੱਤੀ ਕਿ ‘ਕਾਲੀ ਹੁਣ ਵਿਰੋਧ ‘ਚ ਕੌਡੀ ਪਾਉਂਣ ਲਈ ਤਿਆਰ ਹਨ। ਸਿੱਧੂ, ਜਿਸ ਚੀਜ਼ ਲਈ ਮਸ਼ਹੂਰ ਸੀ, ਉਸ ਨੇ ਬਿਆਨਬਾਜ਼ੀ ਦਾ ਸਹਾਰਾ ਲਿਆ ਤੇ ਦੁਹੱਥੜ ਮਾਰ ਕੇ ਦੁਆਹੀ ਦਿੱਤੀ ਕਿ ਉਸ ਦੀ ਸਰਕਾਰ ਹੀ ਉਸ ਨੂੰ ਨੁੱਕਰੇ ਲਾ ਰਹੀ ਹੈ। ਏਨੀ ਗੱਲ ਕਹਿਣ ਦੀ ਦੇਰ ਕਿ ‘ਬਾਦਲਾਂ’ ਨੇ ਅਮ੍ਰਿਤਸਰ ਵਿਚ 2000 ਕਰੋੜ ਦੇ ਮਸਾਟਰ ਪਲਾਨ ਦਾ ਨੀਂਹ ਪੱਥਰ ਜਾ ਗੱਡਿਆ। ਫ਼ਰਕ ਹੋਰ ਵੱਧ ਗਏ। ਸੁਲ੍ਹਾ ਦੀ ਕੋਸ਼ਿਸ਼ ਹੋਈ ਤਾਂ ਸੁਖਬੀਰ ਬਾਦਲ ਨਾਂਹ ਵਿਚ ਸਿਰ ਮਾਰ ਗਏ। ਆਖਰੀ ਆਸ ਰਾਜਨਾਥ ਸਿੰਘ ਦੀ ਫੇਰੀ ਸੀ, ਪਰ ਇੱਥੇ ਵੀ ਕੋਈ ਦਾਲ ਨਾ ਗਲੀ। ਹੁਣ ਸਿੱਧੂ ਉਸ ਮੋੜ ‘ਤੇ ਖੜਿਆ ਹੈ, ਜਿੱਥੇ ਉਸ ਦੇ ਨਾਲ ਫਰਜ਼ ਨਿਭਾਉਂਦੀ ਉਸ ਦੀ ਪਤਨੀ ਤੋਂ ਇਲਾਵਾ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ। ਸਿਆਸੀ ਮਾਹਿਰ ਇਸ ਨੂੰ ਸਿੱਧੂ ਦੀ ਸਿਆਸੀ ਓਪਨਿੰਗ ਪਾਰੀ ਦਾ ਭੋਗ ਮੰਨ ਰਹੇ ਹਨ। ਲੋਕ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਅਮ੍ਰਿਤਸਰ ਸੀਟ ਤੋਂ ਸਿੱਧੂ ਦਾ ਪੱਤਾ ਕੱਟਿਆ ਜਾ ਚੁੱਕਾ ਹੈ ਤੇ ਅਕਾਲੀ ਦਲ ਂਿÂਸ ਸੀਟ ‘ਤੇ ਚੋਣ ਲੜਨ ਦੀ ਤਿਆਰੀ ਵੀ ਸ਼ੁਰੂ ਕਰ ਚੁੱਕਾ ਹੈ, ਅਮ੍ਰਿਤਸਰ ਨੂੰ 2000 ਕਰੋੜ ਦਾ ਮਾਸਟਰ ਪਲਾਨ ਦੇਣਾ ਚੋਣ ਮੁਹਿੰਮ ਦੇ ਆਗਾਜ਼ ਦਾ ਹਿੱਸਾ ਸੀ । ਵੈਸੇ, ਇਸ ਗੱਲ ਵਿਚ ਵਜ਼ਨ ਨਜ਼ਰ ਆਉਂਦਾ ਹੈ ਕਿਉਂਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਸ਼ਹਿਰ ਅਮ੍ਰਿਤਸਰ ਨੂੰ ਕੌਂਣ ਆਪਣੇ ਝੰਡੇ ਥੱਲੇ ਕਰਨਾ ਨਾ ਚਾਹੇਗਾ। ਨਾਲੇ, ਹੁਣ ਸਿੱਧੂ ਨਾਲੋਂ ਅਕਾਲੀਆਂ ਦਾ ਧਾਗਾ ਟੁੱਟ ਚੁੱਕਾ ਹੈ, ਜੁੜ ਵੀ ਗਿਆ ਗੰਢ ਜ਼ਰੂਰ ਰਹੇਗੀ। ਸੁਖਬੀਰ ਬਾਦਲ ਤੇ ਮਜੀਠੀਆ ਤਾਂ ਬਹੁਤ ਸਖਤ ਬੋਲ ਦਾਗ ਚੁੱਕੇ ਹਨ। ਸਿੱਧੂ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਉਹ ਆਪਣੇ ਆਪਣੇ ਹਲਕੇ ਦੇ ਵੋਟਰਾਂ ਦਾ ਯਕੀਨ ਗਵਾ ਚੁੱਕਿਐ। ਦੂਜਾ, ਹੁਣ ਸਿੱਧੂ ਜਿੱਥੋਂ ਮਰਜ਼ੀ ਚੋਣ ਲੜ ਲਵੇ ‘ਕਾਲੀ ਉਸ ਨੂੰ ਠਿੱਬੀ ਜ਼ਰੂਰ ਲਾਉਂਣਗੇ। ਸੀਨੀਅਰ ਬਾਦਲ ਵੀ ਸਾਰੀ ਸੁੱਟ ਜੂਨੀਅਰ ਬਾਦਲ ‘ਤੇ ਸੁੱਟ ਕੇ ਖੁਦ ਨੂੰ ਅਸੱਮਰਥ ਸਿੱਧ ਕਰ ਚੁੱਕੇ ਹਨ। ਭਾਜਪਾ ਵੀ ਸਿੱਧੂ ਬਦਲੇ ਗਠਜੋੜ-ਧਰਮ ਨੂੰ ਦਾਅ ‘ਤੇ ਲਾਉਂਣ ਦੀ ਭੁੱਲ ਕਰਨ ਦੇ ਮੂਡ ਵਿਚ ਨਹੀਂ ਹੈ। ਪੰਜਾਬ ਇੰਚਾਰਜ਼ ਸ਼ਾਂਤਾ ਕੁਮਾਰ ਦਾ ਅਕਾਲੀ ਦਲ ਦੇ ਹੱਕ ‘ਚ ਬਿਆਨ ਦੇਂਣਾ ਇਸ ਗੱਲ ‘ਤੇ ਮੋਹਰ ਹੈ ਕਿ ਸਿੱਧੂ ਲਈ ਰਸਤਾ ਕੰਡਿਆਂ ਨਾਲ ਭਰਪੂਰ ਹੈ। ਉਧਰ ਪੀ ਪੀ ਪੀ ਤੇ ਕਾਂਗਰਸ ਸਿੱਧੂ ਦੀ ਆਪਣੇ ਪਾਲੇ ‘ਚ ਆਉਂਣ ਲਈ ਘਿਉ ਦੇ ਦੀਵੇ ਬਾਲ ਰਹੀਆਂ ਹਨ। ਪਰ ਸਿੱਧੂ ਲਈ ਫੈਸਲਾ ਲੈਣਾ ਆਖਰੀ ਗੇਂਦ ‘ਤੇ ਸੱਤ ਰਨ ਬਨਾਉਂਣ ਦੇ ਬਰੋਬਰ ਹੋਵੇਗਾ।
ਪਿੰਡ ਤੇ ਡਾਕ. ਗੁਰੂਸਰ ਯੋਧਾ, ਤਹਿ. ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (152115)

ਹੁਣ ਸਮਾਂ ਆ ਗਿਆ ਹੈ ਕਿ ਸਮੁੱਚਾ ਪੱਤਰਕਾਰ ਭਾਈਚਾਰਾ ਇਕ ਵਾਰ ਪਾ
ਪੜਚੋਲ ਕਰੇ
ਲੋਕਤੰਤਰ ਦੇ ਚੌਥੇ ਥੰਮ ਦੀ ਭਰੋਸੇਯੋਗਤਾ ਬਹਾਲ ਰੱਖਣ ਲਈ ਕਾਲੀਆਂ ਭੇਡਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਜਰੂਰੀ
ਅੰਗਰੇਜੀ ਅਖਬਾਰ ਦੇ ਪੱਤਰਕਾਰ ਜਸਦੀਪ ਮਲਹੋਤਰਾ ਦੀ ਇਕ ਸੜਕ ਹਾਦਸੇ ਦੌਰਾਨ ਹੋਈ ਮੌਤ ਨੇ ਇਕ ਵਾਰ ਸਭ ਨੂੰ ਝੰਜੋੜ ਕੇ ਰੱਖ ਦਿਤਾ ਹੈ। ਭਾਵੇਂ ਕਿ ਮਲਹੋਤਰਾ ਦੀ ਮੌਤ ਨੂੰ ਮਹਿਜ਼ ਇਕ ਸੜਕ ਹਾਦਸਾ ਦਰਸਾਇਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਮੌਤ ਨੂੰ ਹੁਣ ਸਿਰਫ ਸੜਕ ਹਾਦਸਾ ਮੰਨਣ ਲਈ ਮੀਡੀਆ ਅਤੇ ਦੇਸ਼ ਦਾ ਬੁੱਧੀਜੀਵੀ ਵਰਗ ਤਿਆਰ ਨਹੀਂ ਹੈ। ਉਸਦੀ ਅਹਿਮ ਵਜਹ ਇਹ ਹੈ ਕਿ ਇਸ ਦਰਦਨਾਕ ਸੜਕ ਹਾਦਸੇ ਤੋਂ ਪਹਿਲਾਂ ਸੂਬੇ ਅੰਦਰ ਰੇਤ ਮਾਫੀਏ ਵਲੋਂ ਮਚਾਏ ਜਾ ਰਹੇ ਗਦਰ ਅਤੇ ਅੰਨੀ ਲੁੱਟ ਦੇ ਪਰਦੇ ਫਾਸ਼ ਕਰਦੀ ਇਕ ਖਬਰ ਤੱਥਾਂ ਸਹਿਤ ਪ੍ਰਕਾਸ਼ਤ ਕੀਤੀ ਸੀ। ਇਹੀ ਸਮਝਿਆ ਜਾ ਰਿਹਾ ਹੈ ਉਸ ਖਬਰ ਅੰਦਰਲੇ ਤੱਥ ਅਤੇ ਸੱਚ ਰੇਤ ਮਾਫੀਏ ਦੇ ਗਲੇ ਤੋਂ ਹੇਠਾਂ ਨਹੀਂ ਉੱਤਰ ਰਿਹਾ ਸੀ। ਜਿਸ ਕਾਰਨ ਜਸਦੀਪ ਮਲਹੋਤਰਾ ਨੂੰ ਮੌਤ ਦੀ ਗੋਦ ਵਿਚ ਸਮਾਉਣਾ ਪਿਆ। ਭਾਵੇਂ ਕਿ ਮਲਹੋਤਰਾ ਦੀ ਮੌਤ ਦੀ ਸੀ. ਬੀ. ਆਈ. ਜਾਂਚ ਦੀ ਮੰਗ ਹੋ ਰਹੀ ਹੈ ਪਰ ਇਸਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਰੇਤ ਮਾਫੀਆ ਪੰਜਾਬ ਅੰਦਰ ਕਿਵੇਂ ਅਤੇ ਕਿਸ ਦੀ ਸ਼ਹਿ 'ਤੇ ਪਨਪਿਆ ਹੋਇਆ ਹੈ ਇਹ ਸਭ ਨੂੰ ਭਲੀ ਭਾਂਤ ਪਤਾ ਹੀ ਹੈ। ਪਰ ਉਸਦੇ ਬਾਵਜੂਦ ਵੀ ਮੈਂ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਤਿਹਾਸ 'ਤੇ ਨਜ਼ਰ ਮਾਰ ਲਈ ਜਾਵੇ ਤਾਂ ਸਪਸ਼ਟ ਹੈ ਕਿ ਜਦੋਂ ਵੀ ਕਿਸੇ ਵੀਰ 'ਤੇ ਅਜਿਹਾ ਕਹਿਰ ਵਾਪਰਿਆ ਤਾਂ ਉਸਦੇ ਪਿੱਛੇ ਬਾਹਰੀ ਤਾਕਤਾਂ ਦੀ ਸੋਚ ਘੱਟ ਅਤੇ ਪੱਤਰਕਾਰ ਭਾਈਚਾਰੇ ਵਿਚ ਬੈਠੀਆਂ ਕਾਲੀਆਂ ਭੇਡਾਂ ਦਾ ਰੋਲ ਵਧੇਰੇ ਰਿਹਾ। ਇਸ ਲਈ ਹੁਣ ਸਮਾਂ ਹੈ ਕਿ ਅੱਜ ਜਿਥੇ ਸੱਚ ਦੀ ਬੋਲੀ ਬੋਲਣ ਵਾਲੀ ਕਲਮ ਨੂੰ ਮਾਫੀਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪੱਤਰਕਾਰ ਭਾਈਚਾਰੇ ਵਿਚ ਬੈਠੀਆਂ ਕਾਲੀਆਂ ਭੇਡਾਂ ਦੀ ਚੋਣ ਕਰਕੇ ਉਨ੍ਹਾਂ ਵਿਰੁੱਧ ਵੀ ਮੋਰਚਾ ਖੋਲ੍ਹਣਾ ਚਾਹੀਦਾ ਹੈ। ਕਿਸੇ ਵੀ ਦੇਸ਼ ਦੇ ਮਜ਼ਬੂਤ ਲੋਕਤੰਤਰ ਲਈ 4 ਥੰਮ ਮੰਨੇ ਜਾਂਦੇ ਹਨ। ਜਿਨ੍ਹਾਂ ਵਿਚ ਇਕ ਥੰਮ ਪ੍ਰੈਸ ਵੀ ਮੰਨਿਆਂ ਜਾਂਦਾ ਹੈ। ਜਿਸਦੀ ਭੂਮਿਕਾ ਹਮੇਸ਼ਾ ਅਹਿਮ ਰਹੀ ਹੈ। ਭਾਰਤ ਵਿਚ ਪ੍ਰੈਸ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਕਈ ਅਹਿਮ ਖੁਲਾਸੇ ਕੀਤੇ ਅਤੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਕੇ ਦੇਸ਼ ਦੀ ਸਾਖ ਬਚਾਈ। ਪਰ ਜਿਸ ਤਰ੍ਹਾਂ ਆਮ ਕਹਾਵਤ ਹੈ ਕਿ ਹਰੇਕ ਖੇਤਰ ਵਿਚ ਕਾਲੀਆਂ ਭੇਡਾਂ ਦੀ ਜਦੋਂ ਘੁਸਪੈਠ ਹੋ ਜਾਂਦੀ ਹੈ ਤਾਂ ਉਸ ਖੇਤਰ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਲੋਕਾਂ ਦੀ ਭਰੋਸੇਯੱਗਤਾ ਖਤਮ ਹੁੰਦੀ ਜਾਂਦੀ ਹੈ। ਅੱਜ ਇਹੀ ਸਥਿਤੀ ਬਣਦੀ ਜਾ ਰਹੀ ਹੈ ਲੋਕ ਤੰਤਰ ਦੇ ਚੌਥੇ ਮਜ਼ਬੂਤ ਥੰਮ ਪ੍ਰਤੀ ਹੁਣ ਲੋਕ ਮੀਡੀਆ ਨੂੰ ਜ਼ਿਆਦਾਤਰ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗ ਪਏ ਹਨ। ਜਿਸਦਾ ਖਮਿਆਜ਼ਾ ਰੋਜ਼ਾਨਾਂ ਵੱਖ-ਵੱਖ ਖੇਤਰਾਂ ਵਿਚ ਈਮਾਨਦਾਰੀ ਦਾ ਪੱਲਾ ਫੜੀ ਬੈਠੇ ਪੱਤਰਕਾਰਾਂ ਨੂੰ ਭੁਗਤਨਾ ਪੈ ਰਿਹਾ ਹੈ। ਜਿਸ ਤਰ੍ਹਾਂ ਹੋਰਨਾ ਖੇਤਰਾਂ ਵਿਚ ਕਾਲੀਆਂ ਭੇਡਾਂ ਦਾ ਜਮਾਵੜਾ ਹੈ ਉਸੇ ਤਰ੍ਹਾਂ ਪੱਤਰਕਾਰ ਭਾਈਚਾਰੇ ਵਿਚ ਸਭ ਨਾਲੋਂ ਵੱਖ ਕਾਲੀਆਂ ਭੇਡਾਂ ਜਮ੍ਹਾਂ ਹੋ ਚੁੱਕੀਆਂ ਹਨ। ਪੱਤਰਕਾਰ ਛਤਰਪਤੀ ਦਾ ਕਤਲ, ਹੁਣ ਅਸਿੱਧੇ ਤੌਰ 'ਤੇ ਮਲਹੋਤਰਾ ਦਾ ਕਤਲ ਹੋਇਆ। ਮੈਂ ਸਮਝਦਾ ਹਾਂ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਜਿਥੇ ਵੀ ਕਲਮ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਗਈ ਜਾਂ ਮਲਹੋਤਰਾ ਵਾਂਗ ਸੱਚ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਕਰ ਦਿਤੀ ਗਈ, ਉਸਦੇ ਪਿੱਛੇ ਜੇਕਰ ਹੋਰ ਪਹਿਲੂਆਂ ਤੋਂ ਜਾਂਚ ਹੁੰਦੀ ਹੈ ਤਾਂ ਇਕ ਹੋਰ ਪਹਿਲੂ ਦੀ ਜਾਂਚ ਹੋਵੇ ਤਾਂ ਸਪਸ਼ਟ ਹੋ ਜਾਵੇਗਾ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਵਾਉਣ ਪਿੱਛੇ ਪੱਤਰਕਾਰੀ ਦੀ ਆੜ ਵਿਚ ਛੁਪੀਆਂ ਹੋਈਆਂ ਕਾਲੀਆਂ ਭੇਡਾਂ ਦਾ ਵੀ ਵੱਡਾ ਯੋਗਦਾਨ ਸਾਹਮਣੇ ਆਏਗਾ। ਇਥੇ ਮੈਂ ਕਿਸੇ ਹੋਰ ਅਦਾਰੇ ਜਾਂ ਅਫਸਰਸ਼ਾਹੀ ਨੂੰ ਕਹਿਣ ਅਤੇ ਕੋਸਣ ਦੀ ਬਜਾਏ ਆਪਣੇ ਹੀ ਭਾਈਚਾਰੇ ਨੂੰ ਕਹਿਣਾ ਚਾਹਾਂਗਾ ਕਿ ਆਪਣੇ ਅੰਦਰ ਛੁਪੀਆਂ ਹੋਈਆਂ ਕਾਲੀਆਂ ਭੇਡਾਂ ਨੂੰ ਚੁਣ ਕੇ ਬਾਹਰ ਕਰ ਲਓ, ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿਚ ਪੱਤਰਕਾਰ ਭਾਈਚਾਰੇ 'ਤੇ ਬਹੁਤ ਭਾਰੂ ਸਾਬਤ ਹੋਣਗੀਆਂ ਅਤੇ ਕੋਈ ਵੀ ਸੱਚ ਦਾ ਪੱਲਾ ਫੜੀ ਰੱਖਣ ਦੀ ਹਿੰਮਤ ਨਹੀਂ ਰੱਖ ਸਕੇਗਾ। ਮੈਂ ਇਸ ਵਿਸ਼ੇ ਨੂੰ ਲੈ ਕੇ ਬਹੁਤੀ ਦੂਰ ਨਹੀਂ ਜਾਵਾਂਗਾ ਸਗੋਂ ਆਪਣੇ ਹੀ ਆਸ-ਪਾਸ ਦੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਵਨੀਆਂ ਚਾਹਾਂਗਾ। ਪਿਛਲੇ ਸਮੇਂ 'ਚ ਰਾਏਕੋਟ, ਮੁੱਲਾਂਪੁਰ ਅਤੇ ਜਗਰਾਓਂ ਵਿਖੇ ਪੱਤਰਕਾਰਾਂ 'ਤੇ ਵੱਖ-ਵੱਖ ਮਾਫੀਏ ਵਲੋਂ ਹਮਲੇ ਕੀਤੇ ਗਏ। ਉਨ੍ਹਾਂ ਹਮਲਿਆਂ ਵਿਚ ਜਿਥੇ ਕੁਝ ਰਾਜਨੀਤਿਕ ਲੋਕਾਂ ਦੀ ਭੂਮਿਕਾ ਸ਼ੱਕੀ ਸਾਹਮਣੇ ਆਈ ਉਥੇ ਪ੍ਰੈਸ ਦੀ ਆੜ ਵਿਚ ਪਨਪੀਆਂ ਕਾਲੀਆਂ ਭੇਡਾਂ ਦਾ ਰੋਲ ਉਨ੍ਹਾਂ ਨਾਲੋਂ ਵੀ ਵੱਧ ਸਾਹਮਣੇ ਆਇਆ। ਮੈਂ ਇਥੇ ਕਿਸੇ ਹੋਰ ਦੀ ਗੱਲ ਕਰਨ ਨਾਲੋਂ ਪਹਿਲਾਂ ਆਪਣੀ ਗੱਲ ਕਰਦਾ ਹਾਂ। ਪਿਛਲੇ ਸਮੇਂ ਅੰਦਰ ਮੇਰੇ 'ਤੇ ਗੁੰਡਾ ਅਨਸਰਾਂ ਵਲੋਂ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਵਿਚ ਹੋ ਰਹੇ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ 'ਤੇ ਹਤਾਸ਼ ਹੋ ਕੇ ਦਫਤਰ ਨਗਰ ਕੌਂਸਲ ਵਿਖੇ ਹਮਲਾ ਕੀਤਾ ਗਿਆ ਸੀ। ਉਸ ਸਮੇਂ ਗੁੰਡਾ ਅਨਸਰਾਂ ਨੂੰ ਹਾਸਲ ਰਾਜਨੀਤਿਕ ਪੁਸ਼ਤਪਨਾਹੀ, ਸੱਤਾ ਤੇ ਪੈਸੇ ਦੀ ਹੈਂਕੜ ਤੋਂ ਇਲਾਵਾ ਪੱਤਰਕਾਰੀ ਦੀ ਆੜ ਵਿਚ ਕਈ ਕਾਲੀਆਂ ਭੇਡਾਂ ਦੀ ਭਰਪੂਰ ਹਮਾਇਤ ਹਾਸਲ ਸੀ। ਇਨ੍ਹਾਂ ਸਾਰੀਆਂ ਗੱਲਾਂ ਸਦਕਾ ਗੁੰਡਾ ਅਨਸਰਾਂ ਵਲੋਂ ਮੇਰੇ 'ਤੇ ਹਮਲਾ ਕੀਤਾ ਗਿਆ ਸੀ। ਪਰ ਸਭ ਕੁਝ ਕੋਲ ਹੋਣ ਦੇ ਬਾਵਜੂਦ ਉਨ੍ਹਾਂ ਗੁੰਡਾ ਅਨਸਰਾਂ ਨੂੰ ਮੂੰਹ ਦੀ ਖਾਣੀ ਪਈ ਅਤੇ ਨਿਰਪੱਖ ਸੋਚ ਦੇ ਧਾਰਨੀ ਪੱਤਰਕਾਰ ਭਾਈਚਾਰੇ ਵਲੋਂ ਲਏ ਗਏ ਸਖਤ ਸਟੈਂਡ ਸਦਕਾ ਗੁੰਡਾ ਅਨਸਰਾਂ ਨੂੰ ਮੂੰਹ ਦੀ ਖਾਣੀ ਪਈ ਅਤੇ ਉਨ੍ਹਾਂ ਵਲੋਂ ਹਲਫੀਆ ਬਿਆਨ 'ਤੇ ਮਾਫੀ ਮੰਗ ਕੇ ਜਾਨ ਛੁਡਾਈ ਗਈ। ਇਸ ਮਾਮਲੇ ਵਿਚ ਕਾਲੀਆਂ ਭੇਡਾਂ ਉਸ ਸਮੇਂ ਸਾਰੇ ਭਾਈਚਾਰੇ ਸਾਹਮਣੇ ਨੰਗੀਆਂ ਹੋ ਗਈਆਂ ਸਨ ਜਦੋਂ ਇਕ ਧਾਰਮਿਕ ਅਸਥਾਨ 'ਤੇ ਸਮੁੱਚੇ ਜ਼ਿਲੇ ਦੇ ਪੱਤਰਕਾਰ ਇਕੱਠੇ ਹੋ ਕੇ ਗੁੰਡਾ ਅਨਸਰਾਂ ਵਿਰੁੱਧ ਲੜਾਈ ਵਿੱਢਣ ਲਈ ਰੂਪ ਰੇਖਾ ਤਿਆਰ ਕਰ ਰਹੇ ਸਨ। ਉਸ ਰੂਪ ਰੇਖਾ ਨੂੰ ਤਾਰਪੀਡੋ ਕਰਨ ਲਈ ਆਪਣੇ ਆਕਾਵਾਂ ਦੇ ਹੁਕਮ 'ਤੇ ਪੱਤਰਕਾਰ ਭਾਈਚਾਰੇ ਦੀਆਂ ਕਾਲੀਆਂ ਭੇਡਾਂ ਨੇ ਉਥੇ ਖਰੂਦ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਮੌਕੇ ਸਾਰੇ ਭਾਈਚਾਰੇ ਪਾਸੋਂ ਥੂ-ਥੂ ਕਰਵਾਈ ਤੇ ਆਪਣਾ ਕਾਲਾ ਮੂੰਹ ਲੈ ਕੇ ਉਥੋਂ ਨਮੋਸ਼ੀ ਵਿਚ ਰਫੂ ਚੱਕਰ ਹੋਣਾ ਪਿਆ। ਅੱਜ ਵੀ ਪੱਤਰਕਾਰੀ ਦੀ ਆੜ ਵਿਚ ਉਸ ਬਲੈਕਮੇਲਰ ਟੋਲੇ ਅਤੇ ਕਾਲੀਆਂ ਭੇਡਾਂ ਦਾ ਨਾਮ ਲੋਕ ਘ੍ਰਿਣਾ ਨਾਲ ਲੈਂਦੇ ਹਨ। ਇਹ ਸਿਰਫ ਮੇਰੇ ਜਗਰਾਓਂ ਇਲਾਕੇ ਦੀ ਹੀ ਦਾਸਤਾਨ ਨਹੀਂ ਹੈ ਸਗੋਂ ਅਜਿਹੀ ਸਥਿਤੀ ਹਰੇਕ ਸ਼ਹਿਰ ਅਤੇ ਜ਼ਿਲੇ ਵਿਚ ਪੈਦਾ ਹੋ ਚੁੱਕੀ ਹੈ। ਇਸ ਲਈ ਅੱਜ ਸਭ ਤੋਂ ਪਹਿਲਾਂ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਇਕ ਤਾਰ ਵਿਚ ਪਰੋਣਾ ਜਰੂਰੀ ਹੋ ਗਿਆ ਹੈ ਅਤੇ ਉਸ ਨਾਲੋਂ ਜਰੂਰੀ ਇਹ ਹੋ ਗਿਆ ਹੈ ਕਿ ਕਾਲੀਆਂ ਭੇਡਾਂ ਨੂੰ ਸਾਰੇ ਇਲਾਕਿਆਂ ਵਿਚ ਖੁਦ ਹੀ ਚੁੱਣ ਲਿਆ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅੱਜ ਸਾਡੇ ਪਾਸੋਂ ਨਿਰਪੱਖ ਸੋਚ ਅਤੇ ਨਿਡਰ ਕਲਮ ਦਾ ਧਨੀ ਪੱਤਰਕਾਰ ਜਸਦੀਪ ਮਲਹੋਤਰਾ ਖੋਹਿਆ ਗਿਆ ਹੈ ਕੱਲ੍ਹ ਨੂੰ ਹੋਰ ਮਲਹੋਤਰੇ ਹਰੇਕ ਸ਼ਹਿਰ ਅਤੇ ਜ਼ਿਲੇ ਵਿਚੋਂ ਖੋਹੇ ਜਾਣਗੇ। ਫਿਰ ਨਿਡਰ ਕਲਮ ਕੋਈ ਨਜ਼ਰ ਨਹੀਂ ਆਏਗੀ ਅਤੇ ਪ੍ਰੈਸ ਲੋਕਤੰਤਰ ਦੇ ਚੌਥੇ ਥੰਮ ਵਾਲਾ ਰੁਤਬਾ ਗੁਆ ਦੇਵੇਗੀ। ਇਸ ਲਈ ਅੱਜ ਵੀ ਸਮਾਂ ਹੈ ਸਮੁੱਚਾ ਪੱਤਰਕਾਰ ਭਾਈਚਾਰਾ ਇਕ ਵਾਰ ਪਾ ਪੜਚੋਲ ਕਰੇ।
ਹਰਵਿੰਦਰ ਸਿੰਘ ਸੱਗੂ।
98723-27899
ਸ਼ਹੀਦਾਂ ਦਾ ਪਹਿਰਾ, ਮੱਟੀਆਂ, ਦੀਵੇ ਅਤੇ ਜੋਤਾਂ
ਸ਼ਹੀਦਾਂ ਦਾ ਪਹਿਰਾ, ਮੱਟੀਆਂ, ਦੀਵੇ ਅਤੇ ਜੋਤਾਂ/ ਅਵਤਾਰ ਸਿੰਘ ਮਿਸ਼ਨਰੀ (5104325827)
ਮਹਾਂਨ ਕੋਸ਼ ਅਨੁਸਾਰ ਸ਼ਹੀਦ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਗਵਾਹ, ਸਾਕੀ (ਸਾਖੀ) ਅਜਿਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ਸੋ ਭਾਵ ਹੈ ਸੱਚ, ਪਰਉਪਕਾਰ ਅਤੇ ਇਨਸਾਫ ਦੀ ਖਾਤਰ ਆਪਾ ਕੁਰਬਾਨ ਕਰਨ ਵਾਲਾ ਇਨਸਾਨ ਸ਼ਹੀਦ ਹੈ ਭਾਵੇਂ ਉਹ ਮਰਦ ਹੈ ਜਾਂ ਔਰਤ। ਕੀ ਐਸੇ ਮਹਾਂਨ ਇਨਸਾਨਾਂ ਦੀਆਂ ਮੜੀਆਂ ਜਾਂ ਮੱਟੀਆਂ ਬਣਾ ਕੇ ਜੋਤਾਂ ਬਾਲਣੀਆਂ ਜਾਂ ਧੂਫਾਂ ਧੁਖਾਈ ਜਾਣੀਆਂ ਗੁਰਮਤਿ ਹਨ? ਹਰਗਜ਼ ਨਹੀਂ ਕਿਉਂਕਿ ਗੁਰਮਤਿ ਦਾ ਅਰਥ ਹੈ ਗੁਰੂ ਦੀ ਮਤਿ ਜਾਂ ਸਿਖਿਆ। ਇਸ ਬਾਰੇ ਖੁਲ੍ਹੀ ਵਿਚਾਰ ਇਸ ਪ੍ਰਕਾਰ ਹੈ-
ਸਾਨੂੰ ਪਹਿਲਾਂ ਗੁਰਮਤਿ ਸਿਖਣ ਦੀ ਲੋੜ ਹੈ ਬਾਕੀ ਕਰਮ ਬਾਅਦ ਵਿੱਚ ਹਨ। ਜਿਸ ਬੰਦੇ ਨੇ ਅੰਗ੍ਰੇਜੀ ਦੀ ਅਲਫਾਬੈੱਟ ਨਹੀਂ ਸਿੱਖੀ ਉਹ ਅੰਗ੍ਰੇਜੀ ਵਿੱਚ ਲਿਖੇ ਗ੍ਰੰਥ ਜਾਂ ਪੁਸਤਕਾਂ ਕਿਵੇਂ ਪੜ੍ਹ ਵਿਚਾਰ ਤੇ ਸਮਝ ਸਕਦਾ ਹੈ। ਇਵੇਂ ਹੀ ਜਿਸ ਮਾਈ ਭਾਈ ਨੇ ਪੰਜਾਬੀ (ਗੁਰਮੁਖੀ) ਦੀ ਪੈਂਤੀ ਅਖਰੀ ਨਹੀਂ ਸਿੱਖੀ ਉਹ ਗੁਰੂ ਗ੍ਰੰਥ ਸਾਹਿਬ, ਮਰਯਾਦਾ, ਫਿਲਾਸਫੀ ਅਤੇ ਇਤਹਾਸ ਕਿਵੇਂ ਪੜ੍ਹ,ਵਿਚਾਰ ਅਤੇ ਸਮਝ ਸਕਦਾ ਹੈ? ਸ਼ਹੀਦਾਂ ਦੀਆਂ ਮੱੜੀਆਂ ਜਾਂ ਮੱਟਾਂ ਬਣਾ ਕੇ ਦੀਵੇ-ਜੋਤਾਂ ਬਾਲਣ ਅਤੇ ਧੂਫਾਂ ਧੁਖਾਉਣ ਆਦਕਿ ਵਾਲੇ ਵਹਿਮ ਭਰਮ ਅਨਪੜ੍ਹ, ਢੌਂਗੀ, ਚਾਲਬਾਜ ਅਤੇ ਭੇਖੀ ਸਾਧ ਸੰਤ ਡੇਰੇਦਾਰ ਅਤੇ ਜੋਤਸ਼ੀ ਹੀ ਇਹ ਸਭ ਤਰ੍ਹਾਂ ਦੇ ਵਹਿਮ ਭਰਮ ਫੈਲਾ ਕੇ ਭੋਲੀ ਭਾਲੀ ਜਨਤਾ ਨੂੰ ਲੁੱਟ ਰਹੇ ਹਨ।
ਇਹ ਜੋ ਕਹਾਵਤ ਹੈ ਕਿ "ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ" ਹਰ ਬਰਸ ਮੇਲੇ ਲਗਨ ਤੋਂ ਭਾਵ ਹੈ ਕਿ ਸ਼ਹੀਦਾਂ ਦੇ ਉੱਚੇ-ਸੁੱਚੇ ਅਦਰਸ਼ ਲਈ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾਂ ਤੇ ਸਿਖਿਆ ਲੈਣ ਲਈ ਇਕੱਠੇ ਹੋਣਾ, ਇਹ ਹੀ ਸ਼ਹੀਦਾਂ ਦਾ ਨਿਸ਼ਾਂ ਭਾਵ ਯਾਦਗਾਰ ਹੁੰਦੀ ਹੈ। ਹਰੇਕ ਧਰਮ ਜਾਂ ਕੌਮ ਦੇ ਆਪੋ ਆਪਣੇ ਸ਼ਹੀਦ ਹਨ ਜੋ ਉਸ ਧਰਮ ਜਾ ਕੌਮ ਦੀ ਖਾਤਰ ਸ਼ਹੀਦ ਜਾਂ ਕੁਰਬਾਨ ਹੋਏ। ਉਨ੍ਹਾਂ ਦੇ ਵਾਰਸਾਂ ਨੂੰ ਉਨ੍ਹਾਂ ਦੀ ਮਰਯਾਦਾ ਜਾਂ ਰਹੁਰੀਤ ਅਨੁਸਾਰ ਸ਼ਹੀਦਾਂ ਦੀ ਯਾਦਗਾਰ ਮਨਾ ਕੇ ਉਸ ਤੇ ਅਮਲ ਕਰਨਾ ਚਾਹੀਦਾ ਹੈ।
ਆਪਾਂ ਗੱਲ ਗੁਰਮਤਿ ਦੀ ਕਰ ਰਹੇ ਸੀ ਜਿਸ ਦਾ ਸਿੱਖ ਧਰਮ ਨਾਲ ਸਬੰਧ ਹੈ। ਸਿੱਖਾਂ ਨੇ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਕਿਵੇਂ ਮਨਾਉਣੀਆਂ ਹਨ? ਇਸ ਬਾਰੇ ਸਾਨੂੰ ਸੋਚਣ ਦੀ ਲੋੜ ਹੈ। ਪੰਜਾਬ ਜੋ ਸ਼ਹੀਦ ਸੂਰਬੀਰ ਯੋਧਿਆਂ ਦੀ ਧਰਤੀ ਹੈ ਜਿੱਥੇ ਵੱਡੇ ਵੱਡੇ ਗੁਰੂ, ਪੀਰ ਅਤੇ ਯੋਧੇ ਪੈਦਾ ਹੋਏ ਜਿਨ੍ਹਾਂ ਦੀ ਧਾਂਕ ਦੁਨੀਆਂ ਭਰ ਵਿੱਚ ਪੈਂਦੀ ਸੀ। ਪੰਜਾਬ ਅਤੇ ਦੁਨੀਆਂ ਭਰ ਦੀ ਹਿਸਟਰੀ ਇਸ ਦੀ ਗਵਾਹ ਹੈ ਪਰ ਅੱਜ ਭੇਖੀ ਸਾਧ ਡੇਰੇਦਾਰਾਂ ਦੀ ਬਦੌਲਤ ਪੰਜਾਬ ਦੇ ਪਿੰਡ ਪਿੰਡ ਖਾਸ ਕਰਕੇ ਦੁਆਬੇ ਦੇ ਇਲਾਕੇ ਵਿੱਚ"ਸ਼ਹੀਦਾਂ ਦੀਆਂ ਮੱਟੀਆਂ" ਬਣਾ ਕੇ, ਡੰਡੇ ਜਾਂ ਪਈਪਾਂ ਗੱਡ ਕੇ ਉਪਰ ਹਰੀਆਂ, ਨੀਲੀਆਂ ਜਾਂ ਪੀਲੀਆਂ ਝੰਡੀਆਂ ਲਹਿਰਾ ਕੇ ਅਤੇ ਵੀਰਵਾਰ ਜਾਂ ਕਿਸੇ ਖਾਸ ਦਿਨ ਤੇ ਜਾਂ ਸੰਗ੍ਰਾਂਦ ਵਾਲੇ ਦਿਨ ਉਨ੍ਹਾਂ ਮੱਟਾਂ ਜਿਨ੍ਹਾਂ ਨੂੰ ਸ਼ਹੀਦੀ ਯਾਦਗਾਰਾਂ ਕਿਹਾ ਜਾ ਰਹਾ ਹੈ ਓਥੇ ਘਿਓ ਜਾਂ ਤੇਲ ਦੇ ਦੀਵੇ ਜਾਂ ਜੋਤਾਂ ਬਾਲੀਆਂ ਅਤੇ ਧੂਫਾਂ ਧੁਖਾਈਆਂ ਜਾਂਦੀਆਂ ਹਨ। ਓਥੇ ਗੋਲਕਾਂ ਰੱਖ ਕੇ ਭਾੜੇ ਦੇ ਪਾਠ ਕਰਵਾਏ ਜਾ ਰਹੇ ਹਨ।ਜਿਆਦਾ ਤਰ ਅਜਿਹੇ ਗੁਰਮਤਿ ਵਿਰੋਧੀ ਕਰਮਕਾਂਡ ਕਰਨ ਵਾਲੇ ਸਿੱਖ ਪ੍ਰਵਾਰ ਕੇਸ ਕਤਲ ਕਰਵਾਉਂਦੇ, ਨਸ਼ੇ ਅਤੇ ਬ੍ਰਾਹਮਣੀ ਕਰਮਕਾਂਡ ਕਰਦੇ ਹੋਏ ਸਾਧ ਸੰਤ ਡੇਰੇਦਾਰਾਂ ਦੇ ਪੁਜਾਰੀ ਹਨ। ਦੇਖੋ ਸ਼ਹੀਦਾਂ ਨਾਲ ਕੈਸਾ ਅਨਿਆਂ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਸ਼ਰੇਆਮ ਮੂੰਹ ਚਿੜਾਇਆ ਜਾ ਰਿਹਾ ਹੈ?
ਸਿੱਖ ਧਰਮ ਦੇ ਸ਼ਹੀਦ ਸਾਬਤ ਸੂਰਤ, ਗੁਰਮਤਿ ਦੇ ਧਾਰਨੀ, ਪਰਉਪਕਾਰੀ, ਨਿਮਰਤਾਵਾਨ ਅਤੇ ਗੁਰਬਾਣੀ ਦੇ ਰਸੀਏ ਸਨ। ਦੇਖੋ ਹੋਰ ਲੋਹੜਾ ਕਈ ਪ੍ਰਵਾਰ ਆਪਣੇ ਆਪ ਨੂੰ ਸ਼ਹੀਦਾਂ ਦੇ ਪ੍ਰਵਾਰ ਜਾਂ ਉਨ੍ਹਾਂ ਦੀ ਅੰਸ-ਬੰਸ ਦੇ ਵਾਰਸ ਦੱਸਦੇ ਹਨ ਪਰ ਆਪ ਬਹੁਤੇ ਸਿਰਾਂ ਤੋਂ ਮੋਨੇ, ਨਸ਼ਈ, ਬ੍ਰਾਹਮਣੀ ਕਰਮਕਾਂਡ ਕਰਨ ਵਾਲੇ ਅਤੇ ਭੇਖੀ ਡੇਰੇਦਾਰ ਸਾਧਾਂ ਦੇ ਪੁਜਾਰੀ ਹਨ। ਦੇਖੋ ਦੀਵੇ ਜਾਂ ਜੋਤਾਂ ਵੀ ਸਿਰਕੱਢ ਸ਼ਹੀਦਾਂ ਜਿਵੇਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ, ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ, ਬਾਬਾ ਦੀਪ ਸਿੰਘ ਸ਼ਹੀਦ, ਸ਼ਹੀਦ ਭਾਈ ਮਨੀ ਸਿੰਘ ਅਤੇ ਹੋਰ ਸਿਰਕੱਢ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਜਗਾਉਂਦੇ ਜਾਂ ਬਾਲਦੇ ਹਨ ਪਰ ਇਨ੍ਹਾਂ ਦੀਆਂ ਸ਼ਕਲਾਂ, ਅਕਲਾਂ ਅਤੇ ਕਰਮ ਉਨ੍ਹਾਂ ਮਹਾਂਨ ਸ਼ਹੀਦਾਂ ਨਾਲ ਨਹੀਂ ਮਿਲਦੇ। ਕਈ ਪ੍ਰਵਾਰ ਮੁਦਤਾਂ ਤੋਂ ਜੋਤਿ ਬਾਬਾ ਦੀਪ ਸਿੰਘ ਸ਼ਹੀਦ ਜਾਂ ਚਾਰ ਸਹਿਬਜ਼ਾਦਿਆਂ ਦੀ ਬਾਲ ਰਹੇ ਹਨ ਪਰ ਪ੍ਰਵਾਰ ਵਿੱਚ ਸਾਬਤ ਸੂਰਤ, ਨਸ਼ਾ ਰਹਿਤ,ਗੁਰਬਾਣੀ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਵਾਲਾ ਇੱਕ ਵੀ ਮੈਂਬਰ ਨਹੀਂ, ਇਹ ਕੈਸੀ ਸਿੱਖੀ ਹੈ?
ਕੁਝ ਪੈਸੇ ਵਾਲੇ ਅਮੀਰ ਪ੍ਰਵਾਰ ਤਾਂ ਗੁਰਦੁਆਰਿਆਂ ਦੇ ਵੀ ਮੈਂਬਰ, ਪ੍ਰਧਾਂਨ ਜਾਂ ਸਕੱਤਰ ਹਨ। ਇਸ ਲਈ ਉਹ ਗੁਰਦੁਆਰਿਆਂ ਵਿੱਚ ਵੀ ਅਜਿਹੇ ਕਰਮਕਾਂਡ ਜਾਂ ਭੇਖੀ ਸਾਧਾਂ ਸੰਤਾਂ ਦੀਆਂ ਬਰਸੀਆਂ ਮਨਾਉਂਦੇ ਜਾਂ ਮਨਾਉਂਣਾ ਚਾਹੁੰਦੇ ਹਨ। ਗੁਰਬਾਣੀ ਦੀ ਸੱਚੀ ਸੁੱਚੀ ਵਿਚਾਰਧਾਰਾ ਜਾਂ ਸਿੱਖ ਰਹਿਤ ਮਰਯਾਦਾ ਦਾ ਉਨ੍ਹਾਂ ਨੂੰ ਉਕਾ ਹੀ ਗਿਆਨ ਨਹੀਂ ਜਾਂ ਆਪਣੇ ਡਰੇਰਦਾਰਾਂ ਨੂੰ ਖੁਸ਼ ਕਰਨ ਲਈ ਜਾਣਦੇ ਬੁਝਦੇ ਵੀ ਕਰੀ ਕਰਾਈ ਜਾ ਰਹੇ ਹਨ। ਜੇ ਕਿਤੇ ਸਬੱਬ ਨਾਲ ਗੁਰਮਤਿ ਦਾ ਧਾਰਨੀ ਪ੍ਰਚਾਰਕ, ਰਾਗੀ, ਗ੍ਰੰਥੀ ਜਾਂ ਕਥਾਕਾਰ ਗੁਰਦੁਆਰੇ ਸ਼ਬਦ ਗੁਰੂ ਦਾ ਪ੍ਰਚਾਰ ਕਰੇ ਤਾਂ ਇਹ ਲੋਕ ਉਸ ਦੇ ਵਿਰੁੱਧ ਜਹਾਦ ਖੜਾ ਕਰ ਦਿੰਦੇ ਹਨ। ਇਸ ਲਈ ਬਹੁਤੇ ਪ੍ਰਚਾਰਕ ਵੀ ਧੰਨ ਦੌਲਤ ਅਤੇ ਇਜ਼ਤ ਆਬਰੂ ਲਈ ਇਨ੍ਹਾਂ ਦੇ ਅਧੀਨ ਹੋ ਦਨਿ ਕਟੀ ਕਰੀ ਜਾਂਦੇ ਹਨ।
ਜਦ ਵਿਗਿਆਨ ਏਨਾਂ ਵਿਕਸਤ ਨਹੀਂ ਸੀ, ਆਵਾਜਾਈ, ਪ੍ਰਚਾਰ, ਪਸਾਰ ਅਤੇ ਇਲੇਕਟ੍ਰੌਨਕ ਮੀਡੀਏ ਦੇ ਸਾਧਨ ਵੀ ਸੀਮਤ ਸਨ ਤਾਂ ਆਂਮ ਲੋਕਾਂ ਨੂੰ ਇਨ੍ਹਾਂ ਦੀਆਂ ਕਾਰਵਾਈਆਂ ਦਾ ਪਤਾ ਨਹੀਂ ਸੀ ਚਲਦਾ। ਧਰਮ ਅਸਥਾਨਾਂ ਵਿੱਚ ਇਨ੍ਹਾਂ ਦਾ ਹੋਲਡ ਹੋਣ ਕਰਕੇ ਆਂਮ ਸੰਗਤਾਂ ਨੂੰ ਧਰਮ ਕਰਮ ਤੋਂ ਦੂਰ ਹੀ ਰੱਖਿਆ ਜਾਂਦਾ ਸੀ। ਸੰਗਤ ਨੂੰ ਕੇਵਲ ਸੇਵਾ ਕਰਨ, ਦਸਵੰਧ ਦੇਣ ਅਤੇ ਪਾਠ ਪੂਜਾ ਕਰਾਉਣ ਦੀ ਹੀ ਸਿਖਿਆ ਦਿੱਤੀ ਜਾਂਦੀ ਸੀ। ਡੇਰੇਦਾਰ ਸਿਖਾਉਂਦੇ ਸੰਨ ਕਿ ਏਨੀਆਂ ਮਾਲਾਂ ਫੇਰੋ, ਇਨੇ ਪਾਠ ਕਰਵਾਓ ਅਤੇ ਏਨੇ ਚਲੀਸੇ ਕੱਟੋ ਤਾਂ ਤੁਸੀਂ ਮਾਲੋ ਮਾਲ ਹੋ ਜਾਓਗੇ, ਤੁਹਾਨੂੰ ਪ੍ਰਲੋਕ ਵਿੱਚ ਫਲਾਨਾਂ ਫਲਾਨਾਂ ਫਲ ਮਿਲੇਗਾ, ਤੁਹਾਡੇ ਦੁੱਖ ਦੂਰ ਹੋ ਜਾਣਗੇ ਅਤੇ ਤੁਹਾਨੂੰ ਸਵਰਗਾਂ ਆਦਿਕ ਦੈਵੀ ਥਾਵਾਂ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਬਹੁਤੀਆਂ ਸਿੱਖ ਸੰਗਤਾਂ ਬਲਾਂਈਂਡ ਫੇਥ ਹੋ ਕੇ ਲਾਲਚ ਵੱਸ ਧਰਮ ਪੁਜਾਰੀਆਂ ਦੇ ਅਧੀਨ ਚਲਦੀਆਂ ਹੋਈਆਂ ਬਿਨਾਂ ਪੜ੍ਹੇ, ਵਿਚਾਰੇ ਅਤੇ ਸਮਝੇ ਪੁਜਾਰੀਆਂ ਜਾਂ ਪ੍ਰਬੰਧਕਾਂ ਦੇ ਕਹੇ ਕਰਮਕਾਂਡ ਕਰੀ ਕਰਾਈ ਜਾਂਦੀਆਂ ਸਨ।
ਅੱਜ ਜ਼ਮਾਨਾਂ ਬਦਲਿਆ ਤੇ ਵਿਗਿਆਨ ਦੀ ਸਹੂਲਤ ਨਾਲ ਘਰ ਘਰ ਇੰਟ੍ਰਨੈੱਟ ਪਹੁੰਚ ਚੁੱਕਾ ਅਤੇ ਮਿਸ਼ਨਰੀ ਕਾਲਜਾਂ ਤੋਂ ਧਰਮ ਵਿਦਿਆ ਪੜ੍ਹੇ ਪ੍ਰਚਾਰਕ ਵੀ ਪ੍ਰਚਾਰ ਖੇਤਰ ਵਿੱਚ ਆ ਚੁੱਕੇ ਹਨ। ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਸੰਗਤਾਂ ਵੀ ਗੁਰਬਾਣੀ,ਸਿਧਾਂਤ, ਮਰਯਾਦਾ ਅਤੇ ਇਤਿਹਾਸ ਵਿਚਾਰਨ ਲੱਗ ਪਈਆਂ ਹਨ। ਇਸ ਲਈ ਹੁਣ ਡੇਰੇਦਾਰ ਅਤੇ ਉਨ੍ਹਾਂ ਦੇ ਡੇਰਿਆਂ ਨਾਲ ਸਬੰਧਤ ਪ੍ਰਵਾਰ ਘਬਰਾਏ ਹੋਏ ਹਨ। ਜਦ ਉਹ ਕਿਸੇ ਸਵਾਲ ਦਾ ਜਵਾਬ ਗੁਰਮਤਿ ਅਨੁਸਾਰ ਦੇ ਨਹੀਂ ਸਕਦੇ ਤਾਂ ਪ੍ਰਚਾਰਕਾਂ ਜਾਂ ਗ੍ਰੰਥੀਆਂ ਨੂੰ ਧਮਕੀਆਂ ਦੇਣ ਲੱਗ ਜਾਂਦੇ ਹਨ ਜਾਂ ਉਨ੍ਹਾਂ ਤੇ ਕੋਈ ਬੇਹੂਦਾ ਦੋਸ਼ ਲਗਾ ਕੇ ਗੁਰਦੁਆਰੇ ਚੋਂ ਕੱਢ ਦਿੰਦੇ ਹਨ।
ਇਸ ਵੇਲੇ ਪ੍ਰਬੰਧਕਾਂ, ਪ੍ਰਚਾਰਕਾਂ ਤੇ ਸਿੱਖ ਸੰਗਤਾਂ ਨੂੰ ਜਾਗਣ ਅਤੇ ਸ਼ਹੀਦਾਂ ਦੇ ਅਸਲੀ ਮਨੋਰਥ ਨੂੰ ਸਮਝਣ ਅਤੇ ਉਸ ਤੇ ਅਮਲ ਕਰਨ ਦੀ ਲੋੜ ਹੈ। ਖਾਸ ਕਰਕੇ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਜਿਸ ਦੇ ਪੈਸੇ ਨੂੰ ਧਾਰਮਿਕ ਡੇਰਦਾਰ ਜਾਂ ਪ੍ਰਬੰਧਕ ਮਿਸਯੂਜ ਕਰ ਰਹੇ ਹਨ। ਸੰਗਤਾਂ ਦਾ ਪੈਸਾ ਫੋਕੀਆਂ ਚੌਧਰਾਂ, ਪਾਰਟੀਆਂ, ਧਰਮ ਦੇ ਨਾਂ ਤੇ ਚਲਾਏ ਕਰਮਕਾਂਡਾਂ ਅਤੇ ਬੇਲੋੜੀਆਂ ਖਰਚੀਲੀਆਂ ਬਿਲਡਿੰਗਾਂ ਅਤੇ ਅਖੌਤੀ ਸਾਧਾਂ ਅਤੇ ਲੀਡਰਾਂ ਦੀ ਆਓ ਭਗਤਿ ਸ਼ੁਹਰਤ ਖੱਟਣ ਲਈ ਰੋੜ ਦਿੱਤਾ ਜਾਂਦਾ ਹੈ।ਕਰਤਾਰ ਦੀ ਰਹਮਤਿ ਨਾਲ ਜੇ ਗੁਰੂ ਦੀ ਸਿਖਿਆ ਤੇ ਚੱਲ ਕੇ ਸੰਗਤਾਂ ਆਪ ਗੁਰਬਾਣੀ ਪੜ੍ਹਨ, ਸੁਣਨ, ਵਿਚਾਰਨ ਅਤੇ ਧਾਰਨ ਕਰਨ ਲੱਗ ਪਈਆਂ ਤਾਂ ਅਗਿਆਨਤਾ ਵਿੱਚ ਸ਼ਹੀਦਾਂ ਦੀਆਂ ਮੜ੍ਹੀਆਂ ਜਾਂ ਮੱਟੀਆਂ ਬਣਨੀਆਂ ਵੀ ਬੰਦ ਹੋ ਜਾਣਗੀਆਂ ਅਤੇ ਓਥੇ ਬੇਲੋੜਾ ਲੱਖਾਂ "ਮਣ ਘਿਓ ਜਾਂ ਤੇਲ" ਜੋਤਾਂ ਜਾਂ ਚਰਾਗਾਂ ਦੇ ਨਾਂ ਤੇ ਫੂਕਿਆ ਜਾਣਾ ਵੀ ਬੰਦ ਹੋ ਜਾਵੇਗਾ ਅਤੇ ਸ਼ਹੀਦਾਂ ਦੇ ਪ੍ਰਵਾਰ ਜਾਂ ਉਨ੍ਹਾਂ ਦੇ ਸੰਗੀ ਸਾਥੀ ਵੀ ਸਾਬਤ ਸੂਰਤ ਗੁਰਮਤਿ ਦੇ ਧਾਰਨੀ ਹੋ ਜਾਣਗੇ।
ਸੋ ਗੁਰਮਤਿ ਦੀ ਐਨਕ ਨਾਲ ਗੁਰਬਾਣੀ, ਮਰਯਾਦਾ ਅਤੇ ਸਿੱਖ ਇਤਿਹਾਸ ਦੇ ਸੰਧਰਬ ਵਿੱਚ ਇਸ ਲੇਖ ਨੂੰ ਵਿਚਾਰ ਕੇ ਕਿਹਾ ਜਾ ਸਕਦਾ ਹੈ ਕਿ ਸ਼ਹੀਦਾਂ ਦੀਆਂ ਮੱਟੀਆਂ ਜਾਂ ਮੜੀਆਂ ਬਣਾ ਕੇ ਓਥੇ ਘਿਓ ਜਾਂ ਤੇਲ ਦੇ ਦੀਵੇ ਬਾਲਣੇ, ਧੂਫਾਂ ਧੁਖਾਉਣੀਆਂ ਅਤੇ ਕਰਮਕਾਂਡੀ ਪਾਠ ਕਰਾਉਣੇ ਮਨਮਤਿ ਹੀ ਹਨ। ਇਸ ਸਬੰਧ ਵਿੱਚ ਗੁਰਬਾਣੀ ਦਾ ਉਪਦੇਸ਼ ਹੈ-ਦੁਬਿਧਾ ਨਾ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥(੬੩੪) ਹੋਰ ਵੀ ਫੁਰਮਾਨ ਹੈ-ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (੭੪੭) ਸਿੱਖੀ ਤਾਂ ਗੁਰੂ ਦੀ ਸਿਖਿਆ ਤੇ ਚੱਲਣ ਦਾ ਨਾਮ ਹੈ ਨਾਂ ਕਿ ਡੇਰੇਦਾਰ ਸਾਧਾਂ ਜਾਂ ਆਪੂੰ ਬਣਾਏ ਵੱਡੇ-ਵਡੇਰਿਆਂ ਦੇ ਮਨੌਤੀ ਕਰਮਕਾਂਡ ਕਰੀ ਜਾਣ ਦਾ-ਸਿਖੀ ਸਿਖਿਆ ਗੁਰ ਵੀਚਾਰਿ॥(੪੬੫) ਅਤੇ ਗੁਰੂ ਦਾ ਅਸਲੀ ਪਿਆਰਾ ਮਿਤਰ ਸਬੰਧੀ ਸਿੱਖ ਕੌਣ ਹੈ? ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥(੬੦੧) ਅਖੀਰ ਤੇ ਆਸ ਕਰਦਾ ਹਾਂ ਕਿ ਜੇ ਗੁਰੂ ਦੀ ਰਹਿਮਤ ਅਤੇ ਸਿਖਿਆ ਸਦਕਾ, ਰੱਬੀ ਗਿਆਨ ਦਾ ਚਰਾਗ ਰੂਪ ਵੱਡਾ ਦੀਵਾ ਹਿਰਦੇ ਵਿੱਚ ਬਲ ਜਾਏ ਤਾਂ ਅਗਿਆਨਤਾ ਵੱਸ ਜਾਂ ਦੇਖਾ-ਦੇਖੀ ਜਾਂ ਪਾਖੰਡੀ ਸੰਤਾਂ ਦੇ ਕਹੇ ਕਹਾਏ ਮਨਮੱਤਾਂ ਦੇ ਦੀਵੇ ਜਗਣੇ ਜਾਂ ਜਗਾਉਣੇ ਬੰਦ ਹੋ ਜਾਂਦੇ ਹਨ-ਦੀਵਾ ਬਲੇ ਅੰਧੇਰਾ ਜਾਇ॥(੭੯੧)
ਯਾਦ ਰਹੇ ਕਿ "ਸਿੱਖ ਰਹਿਤ ਮਰਯਾਦਾ" ਅਨੁਸਾਰ ਮੜ੍ਹੀਆਂ, ਮਸਾਣਾਂ, ਮੱਟਾਂ ਜਾਂ ਸ਼ਹੀਦਾਂ ਦੇ ਕਿਸੇ ਵੀ ਅਸਥਾਨ ਉੱਤੇ ਦੀਵੇ ਬਾਲਣੇ, ਜੋਤਾਂ ਜਗਾਉਣੀਆਂ, ਧੂਫਾਂ ਧੁਖਾਉਣੀਆਂ ਅਤੇ ਸਾਧਾਂ ਦੇ ਕਹੇ ਸਮਗਰੀਆਂ ਚੜ੍ਹਾਉਣੀਆਂ ਮਨਮਤਿ ਹਨ। ਸ਼ਹੀਦ ਕਦੀ ਕਿਸੇ ਨੂੰ ਤੰਗ ਨਹੀਂ ਕਰਦੇ, ਉਹ ਕਿਸੇ ਵਿੱਚ ਨਹੀਂ ਆਉਂਦੇ ਕਿਉਂਕਿ ਉਹ ਸਦਾ ਲਈ ਜੀਵਨ ਮੁਕਤਿ ਹੋ ਜਾਂਦੇ ਹਨ। ਸ਼ਹੀਦਾਂ ਦਾ ਕਿਸੇ ਤੇ ਕੋਈ ਪਹਿਰਾ ਨਹੀਂ ਹੁੰਦਾ ਇਹ ਤਾਂ ਚਾਲਬਾਜ ਸਾਧ ਠੱਗਾਂ ਜਾਂ ਬਾਬਿਆਂ ਦਾ ਲੋਕਾਂ ਨੂੰ ਡਰਾ ਕੇ, ਉਨ੍ਹਾਂ ਤੋਂ ਧਰਮ ਦੇ ਨਾਂ ਤੇ ਪੂਜਾ ਪਾਠ ਜਾਂ ਕਰਮਕਾਂਡ ਕਰਵਾ ਕੇ ਮਾਇਆ ਬਟੋਰਨ ਦੀ ਹੀ ਤਕਨੀਕ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰੂ-ਗੱਦੀ
ਦਿਵਸ 18-09-13 ਤੇ ਵਿਸ਼ੇਸ਼--ਪੰਡਤਰਾਉ ਧਰੇਨੰਵਰ(ਲੇਖਕ )
ਸ਼੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ
'ਨਾਨਕ ਚਿੰਤਾ ਮਤਿ ਕਰਹੁ, ਚਿੰਤਾ ਤਿਸ ਹੀ ਹੇਇ ||
ਜਲ ਮਹਿ ਜੰਤ ਉਪਾਇਅਨੁ, ਤਿੰਨਾ ਭਿ ਰੋਜੀ ਦੇਇ ||
(ਅੰਗ, 955)'
ਭਾਵ ਹੈ ਕਿ ਇੰਨਸਾਨ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਭਗਵਾਨ ਜਲ ਵਿੱਚ ਜੀਵ-ਜੰਤੂ ਨੂੰ ਉਪਾਇਅਨੁ ਤੋਂ ਬਾਅਦ ਉਹਨਾਂ ਲਈ ਖਾਣ ਲਈ ਬੰਦੋਬਸਤ ਵੀ ਕਰਦਾ ਹੈ| ਇਸੇ ਤਰ੍ਹਾ ਹੀ ਇੰਨਸਾਨ ਨੂੰ ਉਪਾਇਅਨੁ ਤੋਂ ਬਾਅਦ ਖਾਣ ਲਈ ਬੰਦੋਬਸਤ ਜਰੂਰ ਕਰਦਾ ਹੈ, ਪਰ ਆਧੁਨਿਕ-ਕਾਲ ਵਿੱਚ ਮਾਨਵ, ਗੁਰੂ ਸਾਹਿਬ ਦੇ ਇਸ ਸ਼ਬਦ ਨੂੰ ਨਾ ਸਮਝ ਕੇ ਗਲਤ ਕਰਮ ਤੋਂ ਖਾਣ ਦਾ ਪ੍ਰਬੰਧ ਖੁਦ ਕਰਨ ਦਾ ਦੁ ਸਾਹਸ ਕਰਦਾ ਹੈ| ਇਸ ਲਈ ਉਹ ਇੰਨਸਾਨ ਚਿੰਤਾ ਦੇ ਜਾਲ ਵਿੱਚ ਫਸ ਜਾਂਦਾ ਹੈ| ਪਵਿੱਤਰ ਪੰਜਾਬੀ-ਭਾਸ਼ਾ ਵਿੱਚ ਲੱਚਰ ਗਾਣੇ ਗਾ ਕੇ ਪੈਸੇ ਕਮਾਉਣ ਵਾਲੇ ਕੁੱਝ ਗਾਇਕਾਂ ਵਰਗੇ ਮਨੁੱਖ ਲੋਕਾਂ ਨੂੰ ਗੁਰੂ ਦੀ ਇਸ ਬਾਣੀ ਨੂੰ ਸਮਝਣਾ ਪਵੇਗਾ: ਕਿਉਂਕਿ ਪੰਜਾਬੀ-ਭਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਹਾਨ ਦੇਣ ਹੈ| ਦੁਨੀਆਂ ਵਿੱਚ ਇਹੋ ਜਿਹੀ ਇਕੋ ਇਕ ਭਾਸ਼ਾ ਇਹੀ ਹੋਵੇਗੀ ਜਿਸ ਦਾ ਅੱਖਰ ਇਕ ਗੁਰੂ ਨੇ ਸਜਾਇਆ ਹੋਵੇਗਾ| ਪੰਜਾਬੀ ਹੀ ਇਕ ਭਾਸ਼ਾ ਹੋਵੇਗੀ ਜਿਸ ਵਿੱਚ ਨਾ-ਸਿਰਫ ਸੂਫੀ ਵਾਦ ਦਾ ਰਸ ਮਿਲੇਗਾ, ਬਲਕਿ ਮਾਨਵੀਅਤ ਦੇ ਸੰਦੇਸ਼ ਨੂੰ ਸਭ ਲਈ ਦੱਸਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਸ ਭਾਸ਼ਾ ਵਿੱਚ ਸਸ਼ੋਭਿਤ ਹੈ| ਇਸ ਭਾਸ਼ਾ ਨੂੰ ਸਭ ਨੂੰ ਸਿਖਾਉਣ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਜਿੰਨੀ ਮਿਹਨਤ ਕੀਤੀ ਸੀ ਉਨੀ ਮਿਹਨਤ ਕਿਸੇ ਹੋਰ ਨਹੀਂ ਕੀਤੀ ਹੋਵੇਗੀ| ਆਧੁਨਿਕ-ਕਾਲ ਵਿੱਚ ਭਾਵੇਂ 'ਕਿੱਟਲ', 'ਮੈਕਸ-ਮੂਲਰ' ਵਰਗੇ ਵਿਦੇਸ਼ੀ ਭਾਸ਼ਾ-ਗਿਆਨੀ ਲੋਕਾਂ ਨੇ ਭਾਰਤੀਯ ਸੂਬਾ-ਭਾਸ਼ਾ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ, ਪਰ ਗੁਰੂ ਅੰਗਦ ਦੇਵ ਜੀ 15ਵੀਂ ਸਦੀ ਦੇ ਵਿੱਚ ਹੀ ਪ੍ਰਾਂਤਕ-ਭਾਸ਼ਾ ਦੀ ਦੁਰਗਤੀ ਸਮਝ ਚੁੱਕੇ ਸਨ| ਇਸ ਲਈ ਸ੍ਰੀ ਖਡੂਰ ਸਾਹਿਬ ਜੀ ਦੇ ਵਿੱਚ ਪੇੜ ਦੇ ਨੀਚੇ ਬੈਠ ਕੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਸਨ| ਗੁਰੂ ਸਾਹਿਬ ਜੀ ਇੰਨੇ ਅੰਤਰਜਾਮੀ ਸਨ ਕਿ ਬਿਨ ਬੋਲੇ ਲੋਕਾਂ ਦੇ ਦਰਦ ਸਮਝਦੇ ਸਨ| ਇਸੀ ਲਈ ਇੰਨੇ ਵੱਡੇ ਤੌਰ ਤੇ ਲੰਗਰ ਪ੍ਰਥਾ ਚਲਾ ਕੇ ਹਜਾਰਾਂ ਲੋਕਾਂ ਦੇ ਖਾਣ ਦਾ ਪ੍ਰਬੰਧ ਕਰਦੇ ਸਨ| ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਇਕ ਮਹਾਨ ਦੇਣ ਇਹ ਵੀ ਹੈ ਕਿ ਔਰਤ ਨੂੰ ਸਮਾਜ ਵਿੱਚ ਕੋਈ ਦਰਜਾ ਨਾ ਦੇਣ ਦੇ ਵਕਤ ਗੁਰੂ ਸਾਹਿਬ ਜੀ ਨੇ ਆਪਣੀ ਪਤਨੀ ਖੀਵੀ ਜੀ ਨੂੰ ਪੂਰੇ ਲੰਗਰ-ਪ੍ਰਥਾ ਦੀ ਦੇਖ-ਰੇਖ ਦੀ ਜਿੰਮੇਵਾਰੀ ਦੇ ਦਿੱਤੀ ਸੀ| ਇਸ ਲਈ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਕੋ-ਇਕ ਮਹਿਲਾ ਦਾ ਨਾਮ ਜੇਕਰ ਦਰਜ ਹੈ ਤਾਂ ਉਹ ਮਾਤਾ ਖੀਵੀ ਜੀ ਦਾ ਹੈ| ਗੁਰੂ ਸਾਹਿਬ ਨਾ ਸਿਰਫ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਦਾ ਪ੍ਰਬੰਧ ਕਰਦੇ ਸਨ, ਬਲਕਿ ਗਰੀਬ ਲੋਕਾਂ ਲਈ ਦੀਨ-ਦਿਆਲ ਵੀ ਸਨ| ਉਹ ਇੰਨੇ ਦਿਆਲੂ ਸਨ ਕਿ ਜਦੋਂ 'ਹਮਾਯੂ' ਨੇ ਆਪਣੀ ਤਲਵਾਰ ਗੁਰੂ ਸਾਹਿਬ ਜੀ ਦੇ ਗਲ ਤੇ ਰੱਖ ਦਿੱਤੀ ਸੀ ਤਾਂ ਉਨ੍ਹਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਮਾਫ ਕੀਤਾ ਸੀ| ਇਸ ਲਈ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠ ਕੇ ਮਨੁੱਖਤਾ ਦਾ ਸੰਦੇਸ਼ ਦਾ ਚਾਰੇ ਪਾਸੋਂ ਪ੍ਰਸਾਰ ਕੀਤਾ ਸੀ| ਪਰ, ਬਹੁਤ ਦੁੱਖ ਹੁੰਦਾ ਹੈ, ਜਦੋਂ ਲੋਕ ਕਹਿੰਦੇ ਹਨ ਕਿ ਪੰਜਾਬੀ-ਭਾਸ਼ਾ ਅਗਲੇ 50 ਸਾਲਾਂ ਵਿਚ ਖਤਮ ਹੋ ਜਾਵੇਗੀ| ਮਨ ਉਦਾਸ ਹੋ ਜਾਂਦਾ ਹੈ ਜਦੋਂ ਪੰਜਾਬੀ ਗੱਭਰੂ ਨਸ਼ਾ ਕਰਕੇ ਖੇਡ ਖੇਡਦੇ ਹਨ| ਮਨ ਤਦ ਵੀ ਦੁੱਖੀ ਹੋ ਜਾਂਦਾ ਹੈ, ਜਦੋਂ ਜਨਮ ਤੋਂ ਪਹਿਲਾ ਹੀ ਕੁੜੀ ਨੂੰ ਕੁੱਖ ਵਿਚ ਮਾਰ ਦਿੰਦੇ ਹਨ| ਇਸ ਸਾਰੀ ਸੱਚਾਈ ਤੋ ਬਹੁਤ ਵੱਡੀ ਸੱਚਾਈ ਤਾਂ ਇਹ ਹੈ ਕਿ ਆਧਨਿਕ ਪੰਜਾਬ ਵਿਚ ਕਿਤੇ ਵੀ ਸੱਚੇ ਪੰਜਾਬੀ ਭਾਸ਼ਾ-ਪ੍ਰੇਮੀ ਨਹੀਂ ਦਿਸਦੇ ਹਨ| ਜੇ ਸੱਚਾ ਪੰਜਾਬੀ ਭਾਸਾ-ਪ੍ਰੇਮੀ ਹੁੰਦਾ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਪੰਜਾਬ ਵਿੱਚ ਭਾਸ਼ਾ ਯੂਨੀਵਰਸਿਟੀ ਹੁੰਦੀ, ਨਾ ਕਿ ਇੱਥੇ ਖੇਤੀ-ਬਾੜੀ ਯੂਨੀਵਰਸਿਟੀ ਹੁੰਦੀ| ਜੇ ਸੱਚੇ ਪੰਜਾਬੀ ਭਾਸ਼ਾ-ਪ੍ਰੇਮੀ ਹੁੰਦੇ ਤਾਂ ਇੱਥੇ ਨਾ ਹੀ ਕੋਈ ਲੱਚਰ ਗਾਣੇ ਬਣਦੇ ਅਤੇ ਨਾ ਹੀ ਕੋਈ ਲੱਚਰ ਗਾਣੇ ਤੇ ਨੱਚਦੇ| ਪੂਰੇ ਪੰਜਾਬ ਵਿਚ ਹਜਾਰਾਂ ੦ਥ:Tਛ ਕੋਚਿੰਗ-ਸੈਂਟਰ ਦਿਸਦੇ ਹਨ| ਪਰ ਜੇਕਰ ਸੱਚੇ ਪੰਜਾਬੀ-ਪ੍ਰੇਮੀ ਹੁੰਦੇ ਤਾਂ ਹਰ ਥਾਂ ਤੇ ਪੰਜਾਬੀ-ਪਾਠਸ਼ਾਲਾ ਹੁੰਦੀ| ਪੰਜਾਬ ਵਿਚ ਜੇਕਰ ਸੱਚੇ ਪੰਜਾਬੀ-ਪ੍ਰੇਮੀ ਹੁੰਦੇ ਤਾ ਕਲਾਕਾਰ, ਗੀਤਕਾਰ ਪੈਸੇ ਲੈ ਕੇ ਸਟੇਜ ਉਤੇ ਨਾ ਗਾਉਂਦੇ, ਬਲਕਿ ਸੁੰਨੇ ਪਏ ਹੋਏ ਪਿੰਡਾਂ ਦੀਆਂ ਗਲੀਆਂ ਵਿਚ, ਪੰਜਾਬੀ ਗਾਣੇ ਗਾਉਂਦੇ| ਪਰ, ਇਹ ਸਾਰੀਆਂ ਗੱਤੀਵਿਧੀਆ ਨਹੀਂ ਹੁੰਦੀਆ ਇਸੇ ਲਈ ਪੰਜਾਬੀ-ਭਾਸ਼ਾ ਖਤਰੇ ਵਿਚ ਹੈ| ਹਰੀ-ਕ੍ਰਾਂਤੀ ਵੇਖਦਿਆਂ ਹੋਇਆਂ ਪੰਜਾਬ ਵਿਚ ਸਾਹਿਤਕ-ਕ੍ਰਾਂਤੀ ਦੀ ਲੋੜ ਹੈ| ਕਰਨਾਟਕਾ ਵਿਚ ਵੀ 1970 ਵਿਚ ਇਹੋ-ਜਿਹੀ ਸਾਹਿਤਕ-ਕ੍ਰਾਤੀ ਦੀ ਲੋੜ ਸੀ ਉਸ ਵਕਤ ਕੱਨੜ-ਭਾਸ਼ਾਂ ਦੇ ਕਲਾਕਾਰ ਤੇ ਗਾਇਕ ਡਾ: ਰਾਜਕੁਮਾਰ ਨੇ ਸੜਕ ਤੇ ਆ ਕੇ ਕੱਨੜਭਾਸ਼ਾ ਲਈ ਅੰਦੋਲਨ ਕੀਤਾ ਸੀ| ਅੰਦੋਲਨ ਇੰਨਾ ਮਜਬੂਤ ਸੀ ਕਿ ਕੱਨੜ ਭਾਸਾ ਵਿਚ ਮਹਾਨ-ਕ੍ਰਾਤੀ ਹੋਈ| ਇਸੀ ਦਾ ਨਤੀਜਾ ਸੀ ਕਿ ਕੱਨੜ ਭਾਸਾ ਲਈ 8 'ਗਿਆਨਪੀਠ' ਪਰੁਸਕਾਰ ਮਿਲ ਚੁੱਕੇ ਹਨ| ਪਰ, ਪਵਿੱਤਰ ਪੰਜਾਬੀ- ਭਾਸ਼ਾ ਲਈ ਹੁਣ ਤੱਕ ਸਿਰਫ ਡੇਢ ਹੀ 'ਗਿਆਨਪੀਠ' ਪਰੁਸਕਾਰ ਮਿਲਣਨ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ| ਇਹੋ-ਜਿਹੇ ਚਿੰਤਾਜਨਕ ਵਿਸ਼ੇ ਤੇ ਗਾਣਾ ਗਾ ਕੇ ਜੰਨਤਾ ਵਿਚ ਜਾਗਰੂਕਤਾ ਪੈਦਾ ਕਰਨ ਲਈ ਪੰਜਾਬੀ ਗਾਇਕ-ਕਲਾਕਾਰ ਸੜਕ ਤੇ ਕਿਉ ਨਹੀਂ ਆ ਸਕਦੇ? ਖਡੂਰ ਸਾਹਿਬ ਦੇ 'ਸ਼੍ਰੀ ਅੱਖਰ ਸਾਹਿਬ ਗੁਰਦੁਆਰੇ' ਵਿੱਚ ਮੱਥਾ ਟੇਕ ਕੇ ਹੋਸ਼ ਵਿਚ ਕੁਝ ਲਿਖਣ ਦਾ ਵਾਅਦਾ ਜੇਕਰ ਕੁਝ ਸ਼ਰਾਬੀ ਪੰਜਾਬੀ-ਲੇਖਕ ਕਰਨਗੇ ਤਾਂ ਪੰਜਾਬੀ ਸਾਹਿਤਕ-ਲੋਕ ਵਿੱਚ ਕ੍ਰਾਤੀ ਆ ਸਕਦੀ ਹੈ| ਸ਼ਰਾਬ ਵੇਚ ਕੇ ਇਕੱਠੇ ਹੋਏ ਪੈਸੇ ਤੇ ਰਾਜ ਕਰਨ ਵਾਲੀ ਸਰਕਾਰ ਵਲੋਂ ਜੇਕਰ ਹਰ ਜਿਲ੍ਹੇ ਵਿਚ ਇਕ 'ਗੁਰੂ ਅੰਗਦ ਦੇਵ ਸਾਹਿਤ ਕੇਦਰ' ਖੋਲ੍ਹਿਆ ਜਾਵੇ ਤਾਂ ਘੱਟੋ ਘੱਟ ਪੰਜਾਬ ਵਿੱਚ ਗੁਰੂ ਅੰਗਦ ਦੇਵ ਜੀ ਦੀ 'ਭਾਸ਼ਾ-ਪ੍ਰੇਮ' ਪੰਜਾਬੀ ਲੋਕਾਂ ਨੂੰ ਪਤਾ ਲੱਗ ਜਾਵੇਗਾ| ਕਰਨਾਟਕਾ ਦੇ ਮਸ਼ਹੂਰ ਲੇਖਕ ਗਿਆਨਪੀਠੀ 'ਕੁਵੇੱਪ' ਦੇ ਨਾਂ ਤੇ ਭਾਸ਼ਾ ਅਨੁਵਾਦ ਕੇਂਦਰ ਕਰਨਾਟਕਾ ਸਰਕਾਰ ਨੇ ਖੋਲਕੇ ਹਰ ਸਾਲ 50 ਕਰੋੜ ਰੁਪਏ ਦਿੰਦਾ ਹੈ| ਪਰ, ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਅਜਿਹਾ ਨਾ ਤਾਂ ਕੋਈ ਅਨੁਵਾਦ-ਕੇਂਦਰ ਹੈ ਅਤੇ ਨਾ ਹੀ ਕੋਈ ਗੁਰੂ ਨੂੰ ਸਤਿਕਾਰ ਕਰਨ ਦੀ ਸ਼ਮਤਾ ਹੈ| ਗੁਰੂ ਪੀਰਾ ਦੀ ਰਾਹ ਤੇ ਨਾ ਚੱਲਣ ਵਾਲੇ ਕੁੱਝ ਪੰਜਾਬੀ ਲੋਕ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੇ ਸਾਹਮਣੇ ਵੀ ਮੱਥਾ ਨਹੀ ਟੇਕਦੇ|
ਸ਼੍ਰੀ ਗੁਰੂ ਅੰਗਦ ਦੇਵ ਜੀ ਫਰਮਾਉਦੇ ਹਨ:
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ||
ਨਾਨਕ ਜਿਸੁ ਪਿਜੰਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ||
(ਸਲੋਕ ਮਹੱਲਾ 2, ਪੰਨਾ 89)
ਪੰਡਤਰਾਉ ਧਰੇਨੰਵਰ
ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ
ਸੈਕਟਰ 46, ਚੰਡੀਗੜ੍ਹ|
ਨੋਟ: ਪੰਡਤਰਾਉ ਧਰੇਨੰਵਰ ਕਰਨਾਟਕ ਤੋ ਹੈ ਪਰ ਪੰਜਾਬੀ ਭਾਸ਼ਾ ਸਿਖ ਕੇ ਹੁਣ ਤੱਕ ਪੰਜਾਬੀ ਵਿੱਚ 11 ਕਿਤਾਬਾ ਲਿਖ ਚੁੱਕੇ ਹਨ| ਸ਼੍ਰੀ ਜਪੁਜੀ ਸਾਹਿਬ, ਸ਼੍ਰੀ ਸੁਖਮਨੀ ਸਾਹਿਬ, ਜਫਰਨਾਮਾ, ਕੱਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ|
____________________________
ਪੰਜਾਬ ਦੀ ਨਸ਼ਾ ਰੋਕੂ ਮੁਹਿੰਮ
ਫੜਿਆ ਜਾ ਰਿਹਾ ਪੂੰਗ ਤੇ ਛੋਟੀਆਂ ਮੱਛੀਆਂ, ਮਗਰਮੱਛਾਂ ਨੂੰ ਕੋਈ ਹੱਥ ਨਹੀਂ ਪਾ ਰਿਹਾ
ਗੁਰਭੇਜ ਸਿੰਘ ਚੌਹਾਨ
98143 06545
ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਪਿਛਲੇ 6-7 ਸਾਲ ਤੋਂ ਸ਼ੁਰੂ ਹੋ ਕੇ ਅੱਜ ਆਪਣੀ ਚਰਮ ਸੀਮਾਂ ਤੇ ਪਹੁੰਚਿਆ ਹੋਇਆ ਹੈ, ਜਿਸਨੇ ਪੰਜਾਬ ਦੀ ਜਵਾਨੀ ਨੂੰ ਭੁੱਕੀ, ਅਫੀਮ, ਗੋਲੀਆਂ, ਕੈਪਸੂਲਾਂ ਤੋਂ ਅੱਗੇ ਮਹਿੰਗੇ ਤੇ ਖਤਰਨਾਕ ਨਸ਼ੇ ਹੈਰੋਇਨ ਦੇ ਆਦੀ ਬਣਾ ਦਿੱਤਾ ਹੈ ਅਤੇ ਇਹ ਨਸ਼ੇ ਪੜ•ੀਆਂ ਲਿਖੀਆਂ ਮਾਡਰਨ ਕੁੜੀਆਂ ਤੱਕ ਵੀ ਪਹੁੰਚ ਗਏ ਹਨ। ਜਿਸ ਨਾਲ ਚੌੜੀਆਂ ਹਿੱਕਾ ਵਾਲੀ ਪੰਜਾਬ ਦੀ ਜਵਾਨੀ ਹੱਡੀਆਂ ਦੀ ਮੁੱਠ ਬਣਕੇ ਰਹਿ ਗਈ ਹੈ ਅਤੇ ਇਸ ਨਸ਼ਿਆਂ ਦੇ ਸਰੀਰਕ ਪ੍ਰਭਾਵ ਹੇਠ ਨਿਪੁੰਨਸਕ ਵੀ ਹੋ ਰਹੀ ਹੈ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ਵਿਚ ਵੀ ਜਾ ਰਹੀ ਹੈ। ਜਿਸ ਨਾਲ ਪੰਜਾਬ ਨਸਲਕੁਸ਼ੀ ਵੱਲ ਵੱਧ ਰਿਹਾ ਹੈ। ਇਸਤੋਂ ਇਲਾਵਾ ਨਸ਼ੇੜੀ ਨੌਜਵਾਨ ਜਿੱਥੇ ਆਪਣੇ ਮਾਪਿਆਂ ਲਈ ਸਿਰਦਰਦੀ ਬਣੇ ਹੋਏ ਹਨ, ਉੱਥੇ ਆਪਣੇ ਨਸ਼ੇ ਦੀ ਪੂਰਤੀ ਲਈ ਬਲਾਤਕਾਰ, ਲੁੱਟਾਂ ਖੋਹਾਂ ਅਤੇ ਭਾੜੇ ਦੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਨਾਲ ਸਮਾਜ ਵਿਚ ਅਰਾਜਕਤਾ ਫੈਲੀ ਹੋਈ ਹੈ। ਇਸ ਨਸ਼ਿਆਂ ਦੇ ਕਾਰੋਬਾਰ ਪਿੱਛੇ ਕੁੱਝ ਅਜਿਹੇ ਲੋਕ ਹਨ ਜਿਨ•ਾਂ ਦੀ ਸਰਕਾਰੇ ਦਰਬਾਰੇ ਪੂਰੀ ਪਹੁੰਚ ਹੈ ਅਤੇ ਪੁਲਿਸ ਉਨ•ਾਂ ਨੂੰ ਹੱਥ ਨਹੀਂ ਪਾ ਸਕਦੀ। ਸਮਾਜ ਦੇ ਦੁਸ਼ਮਣ ਇਹ ਲੋਕ ਬਗੈਰ ਕਿਸੇ ਡਰ ਭੈ ਦੇ ਆਪਣਾ ਦੋ ਨੰਬਰ ਦਾ ਧੰਦਾ ਕਰਕੇ ਮੋਟੀ ਕਮਾਈ ਕਰ ਰਹੇ ਹਨ। ਪਿਛਲੇ ਦਿਨੀ ਪੰਜਾਬ ਦੇ ਜੇਲ•ਾਂ ਦੇ ਸਾਬਕਾ ਡੀ ਜੀ ਪੀ ਸ਼੍ਰੀ ਸ਼ਸ਼ੀ ਕਾਂਤ ਨੇ ਸ਼ਪਸ਼ਟ ਕਹਿ ਦਿੱਤਾ ਹੈ ਕਿ ਨਸ਼ਿਆਂ ਦੀ ਤਸਕਰੀ ਵਿਚ ਰਾਜਨੀਤਕ ਲੋਕਾਂ ਅਤੇ ਪੁਲਿਸ ਦੀ ਮਿਲੀ ਭੁਗਤ ਹੈ, ਜਿਸਦਾ ਸਬੂਤ ਕੁੱਝ ਦਿਨ ਪਹਿਲਾਂ ਪਿੰਡ ਨੱਥੁਵਾਲਾ ਗਰਬੀ ਦੀ ਪੁਲਿਸ ਚੌਕੀ ਵਿਚੋਂ ਫੜ•ੇ ਗਏ ਵੱਡੀ ਮਾਤਰਾ ਵਿਚ ਚੂਰਾ ਪੋਸਤ ਅਤੇ ਨਕਦੀ ਤੋਂ ਮਿਲ ਜਾਂਦਾ ਹੈ ਕਿ ਇਸ ਚੌਕੀ ਵਿਚ ਮੁਨਸ਼ੀ, ਏ ਐਸ ਆਈ ਅਤੇ ਹੌਲਦਾਰ ਮਿਲਕੇ ਇਹ ਤਸਕਰੀ ਕਰਦੇ ਸਨ ਅਤੇ ਇਕ ਰਾਜਨੀਤਕ ਆਗੂ ਨੇ ਇਨ•ਾਂ ਦੀ ਇੱਥੇ ਬਦਲੀ ਕਰਵਾ ਕੇ ਲਗਵਾਇਆ ਸੀ। ਇਸੇ ਤਰਾਂ ਡਾ: ਨਵਤੋਜ ਕੌਰ ਸਿੱਧੂ ਸਾਂਸਦੀ ਸਕੱਤਰ ਪੰਜਾਬ ਨੇ ਵੀ ਆਪਣੇ ਬਿਆਨ ਵਿਚ ਸ਼ਪਸ਼ਟ ਕਹਿ ਦਿੱਤਾ ਹੈ ਕਿ ਜਿਲ•ੇ ਦੇ ਰਾਜਨੀਤਕ ਆਗੂ ਨਸ਼ਿਆਂ ਦੀ ਤਸਕਰੀ ਕਰਦੇ ਹਨ ਅਤੇ ਸਰਹੱਦੀ ਜਿਲ•ਾ ਅੰਮ੍ਰਿਤਸਰ ਰਾਹੀਂ 5 ਹਜ਼ਾਰ ਕਰੋੜ ਦੀ ਸਾਲਾਨਾਂ ਇਕੱਲੀ ਹੈਰੋਇਨ ਦੀ ਤਸਕਰੀ ਹੋ ਰਹੀ ਹੈ। ਸ਼੍ਰੀ ਸ਼ਸ਼ੀ ਕਾਂਤ ਅਤੇ ਡਾ: ਨਵਜੋਤ ਕੌਰ ਦੋਨੋ ਹੀ ਜਿਮੇਂਵਾਰ ਸ਼ਖਸ਼ੀਅਤਾਂ ਹਨ, ਜਿਨ•ਾਂ ਦੇ ਦੋਸ਼ ਨੂੰ ਝੁਠਲਾਇਆ ਨਹੀਂ ਜਾ ਸਕਦਾ। ਰਾਜਨੀਤਕ ਲੀਡਰਾਂ ਪ੍ਰਤੀ ਅਜਿਹੀ ਘੁਸਰ ਮੁਸਰ ਤਾਂ ਕਾਫੀ ਲੰਮੇਂ ਸਮੇਂ ਤੋਂ ਸੁਣਨ ਨੂੰ ਮਿਲ ਰਹੀ ਸੀ ਪਰ ਸ਼ਸ਼ੀ ਕਾਂਤ ਅਤੇ ਡਾ: ਸਿੱਧੂ ਵਾਂਗ ਕੋਈ ਸਿੱਧੀ ਗੱਲ ਸ਼ਪਸ਼ਟ ਕਰਨ ਦਾ ਹੌਸਲਾ ਨਹੀਂ ਸੀ ਕਰ ਰਿਹਾ। ਇਨ•ਾਂ ਪ੍ਰਮੁੱਖ ਸ਼ਖਸ਼ੀਅਤਾਂ ਦੇ ਬਿਆਨ ਨੇ ਪੰਜਾਬ ਵਿਚ ਤਰਥੱਲੀ ਮਚਾ ਦਿੱਤੀ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਬਹੁਤ ਵੱਡੀ ਬਦਨਾਮੀ ਹੋਈ ਹੈ ਜਿਸਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਵੀ ਪੈਣਾਂ ਲਾਜਮੀਂ ਹੈ ਅਤੇ ਇਸ ਬਦਨਾਮੀ ਦੇ ਦਾਗ ਨੂੰ ਮਿਟਾਉਣ ਲਈ ਪਿਛਲੇ ਦਿਨੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਨਸ਼ਾ ਰੋਕੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਇਸ ਵਿਰੁੱਧ ਆਪਣੀ ਮੁਹਿੰਮ ਵਿੱਢ ਦਿੱਤੀ ਹੈ। ਅੱਜ ਤੱਕ ਦੀ ਪੁਲਿਸ ਦੀ ਜੋ ਕਾਰਗੁਜ਼ਾਰੀ ਹੈ, ਉਸਤੋਂ ਇਹ ਪੱਖ ਸਾਹਮਣੇ ਆ ਰਿਹਾ ਹੈ ਕਿ ਪੁਲਿਸ ਇਸ ਮੁਹਿੰਮ ਰਾਹੀਂ ਪੂੰਗ ਤੇ ਛੋਟੀਆ ਮੱਛੀਆ ਨੂੰ ਹੀ ਫੜ• ਰਹੀ ਹੈ ਪਰ ਅਜੇ ਤੱਕ ਕਿਸੇ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਇਆ ਗਿਆ ਅਤੇ ਨਾਂ ਹੀ ਪਾਇਆ ਜਾਏਗਾ। ਆਮ ਨਸ਼ਾ ਖਾਣ ਵਾਲੇ ਜਾਂ ਛੋਟੀ ਮੋਟੀ ਤਸਕਰੀ ਕਰਨ ਵਾਲੇ ਲੋਕਾਂ ਦੇ ਨਾਂ ਹੀ ਸਾਹਮਣੇ ਆਏ ਹਨ ਜਿਨ•ਾਂ ਵਿਚੋਂ ਬਹੁਤਿਆਂ ਤੇ ਨਜ਼ਾਇਜ਼ ਕੇਸ ਵੀ ਪਾਏ ਗਏ ਹਨ। ਇਹ ਮੁਹਿੰਮ ਸਿਰਫ ਸਰਕਾਰ ਦੀ ਵਾਹ ਵਾਹ ਕਰਵਾਉਣ ਤੱਕ ਹੀ ਸੀਮਤ ਰਹੇਗੀ। ਜੇਕਰ ਸਰਕਾਰ ਸੱਚੇ ਦਿਲੋਂ ਪੰਜਾਬ ਚੋਂ ਇਹ ਕਲੰਕ ਦੂਰ ਕਰਨਾਂ ਚਾਹੁੰਦੀ ਹੈ ਤਾਂ ਉਸਨੂੰ ਇਸਦਾ ਅੰਤ ਜੜ• ਵਾਲੇ ਪਾਸਿਉਂ ਕਰਨਾਂ ਚਾਹੀਦਾ ਹੈ, ਸ਼ਾਖਾਂ ਵੱਢਕੇ ਨਹੀਂ।
__________________________________________________
13 ਸਤੰਬਰ ਫੈਡਰੇਸ਼ਨ ਸਥਾਪਨਾ ਦਿਵਸ ਤੇ ਵਿਸੇਸ਼.
ਨਾ ਮੈਂ ਕੋਈ ਝੂਠ ਬੋਲਿਆ....................
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਚਾਪਲੂਸੀ ਵਾਲੀ ਨੀਤੀ
ਤਿਆਗ ਕੇ ਜਥਬੰਦੀ ਦੇ ਅਸਲ ਮਕਸਦ ਨੂੰ ਪਹਿਚਾਨਣ
ਜਿਸ ਦਿਨ ਫੈਡਰੇਸ਼ਨ ਅਸਲ ਮਕਸਦ ਵੱਲ ਮੁੜੇਗੀ ਉਸ ਦਿਨ ਫੈਡਰੇਸ਼ਨ ਨਾਲ ਸਮੁੱਚੇ ਪੰਜਾਬ ਦਾ ਨੌਜਵਾਨ ਵਰਗ ਖੜ੍ਹਾ ਹੋਵੇਗਾ ਅਤੇ ਫੈਡਰੇਸ਼ਨ ਇਕ ਵੱਡੀ ਸ਼ਕਤੀ ਦੇ ਰੂਪ ਵਿਚ ਸਾਹਮਣੇ ਹੋਵੇਗੀ
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਗਠਨ 13 ਸਤੰਬਰ 1944 ਨੂੰ ਹੋਇਆ ਸੀ। ਸਰੂਪ ਸਿੰਘ ਕੱਲ੍ਹਾ ਨੂੰ ਫੈਡਰੇਸ਼ਨ ਦਾ ਪਹਿਲਾ ਪ੍ਰਧਾਨ ਬਨਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਤਿਹਾਸ ਬਹੁਤ ਮਾਣ ਮੰਤਾ ਰਿਹਾ ਹੈ। ਇਹ ਜਥੇਬੰਦੀ ਸਿੱਖੀ ਕਦਰਾਂ ਕੀਮਤਾਂ 'ਤੇ ਪਹਿਰਾ ਦੇਣ ਵਾਲੇ ਨੌਜਵਾਨ ਵਰਗ ਨੂੰ ਇਕ ਸੂਤਰਧਾਰ ਵਿਚ ਬੰਨ੍ਹ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇ ਮਕਸਦ ਨਾਲ ਹੋਂਦ ਵਿਚ ਆਈ ਸੀ। ਸ਼ੁਰੂਆਤੀ ਦੌਰ ਵਿਚ ਇਸ ਜਥੇਬੰਦੀ ਨੇ ਆਗੂਆਂ ਵਲੋਂ ਕੌਮ ਪ੍ਰਤੀ ਕਈ ਸ਼ਲਾਘਾਯੋਗ ਕੰਮ ਕੀਤੇ। ਜਿਸ ਸਦਕਾ ਨੌਜਵਾਨ ਵਰਗ ਦਾ ਵੱਡਾ ਸਮੂਹ ਇਸ ਜਥੇਬੰਦੀ ਨਾਲ ਜੁੜਿਆ। ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਖੇਤਰੀ ਪਾਰਟੀ ਹੋਣ ਕਾਰਨ ਜਿਸ ਤਰ੍ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲਾਭ ਅਕਾਲੀ ਦਲ ਧਾਰਮਿਕ ਅਤੇ ਰਾਜਨੀਤਿਕ ਤੌਰ 'ਤੇ ਨੂੰ ਮਿਲਦਾ ਆਇਆ ਹੈ ਉਸ਼ੇ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਲਾਭ ਹਮੇਸ਼ਾ ਅਕਾਲੀ ਦਲ ਦੀ ਝੋਲੀ ਵਿਚ ਪਿਆ। ਨੌਜਵਾਨ ਵਰਗ ਦੇ ਵੱਡੇ ਸਮੂਹ ਨੂੰ ਆਪਣੀ ਝੋਲੀ ਵਿਚ ਸਮੇਟਨ ਵਿਚ ਅਕਾਲੀ ਦਲ ਸਫਲ ਵੀ ਰਿਹਾ।ਹੌਲੀ-ਹੌਲੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਆਪਣੇ ਅਸਲ ਮਕਸਦ ਤੋਂ ਲਾਂਭੇ ਹੁੰਦੇ ਗਏ ਅਤੇ ਰਾਜਨੀਤਿਕ ਆਗੂਆਂ ਦੇ ਝੰਡਾ ਬਰਦਾਰ ਬਣਦੇ ਗਏ ਅਤੇ ਫੈਡਰੇਸ਼ਨ ਧੜ੍ਹੇਬੰਦੀ ਵਿਚ ਵੰਡੀ ਗਈ ਅਤੇ ਇਕ ਦੀਆਂ ਕਈ ਫੈਡਰੇਸ਼ਨਾਂ ਹੋਂਦ ਵਿਚ ਆ ਗਈਆਂ। ਇਸ ਸਮੇਂ ਅਸਲ ਮਕਸਦ ਨੂੰ ਲੈ ਕੇ ਚੱਲੀ ਹੋਈ ਕੋਈ ਵੀ ਫੈਡਰੇਸ਼ਨ ਹੋਂਦ ਵਿਚ ਨਹੀਂ ਰਹੀ। ਜੇਕਰ ਸਿੱਖੀ ਮੁੱਦਿਆਂ ਨੂੰ ਲੈ ਕੇ ਕੋਈ ਆਗੂ ਅੱਜ ਵੀ ਝਗੜ ਰਿਹਾ ਹੈ ਤਾਂ ਉਹ ਕਰਨੈਲ ਸਿੰਘ ਪੀਰ ਮੁਹਮੰਦ ਹੈ। ਉਸਤੋਂ ਇਲਾਵਾ ਫੈਡਰੇਸ਼ਨਾਂ ਰਾਜਨੀਤਿਕ ਆਗੂਆਂ ਦੇ ਇਸ਼ਾਰੇ 'ਤੇ ਬਿਆਨ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਕੋਈ ਪ੍ਰੋਗ੍ਰਾਮ ਉਲੀਕਦੀਆਂ ਹਨ। ਰਾਜਨੀਤਿਕ ਆਗੂ ਫੈਡਰੇਸ਼ਨ ਆਗੂਆਂ ਨੂੰ ਆਪਣੇ ਲਾਭ ਖਾਤਰ ਜਨਤਾ ਵਿਚ ਬਿਆਨਬਾਜ਼ੀ ਕਰਕੇ ਗੁੰਮਰਾਹ ਕਰਦੀਆਂ ਹਨ। ਅੱਗੇ ਚੱਲਣ ਤੋਂ ਪਹਿਲਾਂ ਮੈਂ ਸਪਸ਼ੱਟ ਕਰ ਦਿਆਂ ਕਿ ਮੇਰਾ ਕਿਸੇ ਵੀ ਰਾਜਨੀਤਿਕ ਆਗੂ ਜਾਂ ਫੈਡਰੇਸ਼ਨ ਆਗੂ ਨਾਲ ਨਿੱਜੀ ਕੋਈ ਮਤਭੇਦ ਨਹੀਂ ਹੈ। ਜੋ ਜ਼ਿਆਦਾਤਰ ਲੋਕਾਂ ਦੀ ਸੋਚ ਹੈ ਉਸਨੂੰ ਮੈਂ ਆਪਣੀ ਕਲਮ ਰਾਹੀਂ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ। ਹੋ ਸਕਦਾ ਮੇਰੀ ਗੱਲ ਕਿਸੇ ਨੂੰ ਕੌੜੀ ਲੱਗੇਉਸ ਲਈ ਮੈਂ ਖਿਮਾ ਦਾ ਜਾਚਕ ਹਾਂ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਕਾਰਗੁਜ਼ਾਰੀ ਪ੍ਰਤੀ ਚਰਚਾ ਇਸ ਲਈ ਜਰੂਰੀ ਹੋ ਗਈ ਸੀ ਕਿਉਂਕਿ ਜੇਕਰ ਥੋੜਾ ਪਿੱਛੇ ਵੱਲ ਜਾ ਕੇ ਝਾਤ ਮਾਰੀ ਜਾਵੇ ਤਾਂ ਸਾਫ ਹੈ ਕਿ ਜਦੋਂ ਵੀ ਕਿਧਰੇ ਕੋਈ ਅਹਿਮ ਮੁੱਦਾ ਸਾਹਮਣੇ ਆਇਆ ਉਸੇ ਵੇਲੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਸਟੂਡੈਂਟ ਫੈਡਰੇਸ਼ਨ ਜਥੇਬੰਦੀ ਨੂੰ ਢਾਲ ਬਣਾ ਕੇ ਵਰਤੋਂ ਕਰ ਲਈ ਗਈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਚਰਚਾ ਕੀਤੀ ਹੈ ਕਿ ਜ਼ਿਆਦਾਤਰ ਫੈਡਰੇਸ਼ਨ ਆਗੂ ਸਿਰਫ ਅਕਾਲੀ ਆਗੂਆਂ ਅਤੇ ਸਰਕਾਰ ਦੀ ਹਾਂ ਵਿਚ ਹਾਂ ਮਿਲਾਉਣ ਦਾ ਹੀ ਕੰਮ ਕਰ ਰਹੇ ਹਨ। ਜਦੋਂ ਕਿ ਚਾਹੀਦਾ ਇਹ ਹੈ ਕਿ ਇਹ ਸਿੱਖ ਨੌਜਵਾਨਾਂ ਦੀ ਉਹ ਸਿਰਮੌਰ ਜਥੇਬੰਦੀ ਹੈ ਜਿਸਦੇ ਆਪਣੇ ਵੱਖਰੇ ਸਿਧਾਂਤ ਅਤੇ ਵੱਖਰੀਆਂ ਨੀਤੀਆਂ ਹਨ। ਉਨ੍ਹਾਂ ਸਿਧਾਤਾਂ ਦੀ ਪਾਲਣਾ ਕਰਦੇ ਹੋਏ ਸਿੱਖ ਵਿਰੋਧੀ ਕਿਸੇ ਵੀ ਗਤੀਵਿਧੀ ਦੇ ਵਿਰੁੱਧ ਆਵਾਜ਼ ਉਠਾਉਣੀ ਫੈਡਰੇਸ਼ਨ ਦਾ ਕਰਤੱਵ ਹੈ। ਪਰ ਸਾਇਦ ਹੁਣ ਇਹ ਕਰਤੱਵ ਫੈਡਰੇਸ਼ਨ ਆਗੂ ਵਿਸਾਰ ਚੁੱਕੇ ਹਨ। ਥੋੜਾ ਪਿੱਛੇ ਵੱਲ ਝਾਤ ਮਾਰੀਏ ਤਾਂ ਬਹੁਤੇ ਫੈਡਰੇਸ਼ਨ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝ ਪਾਲ ਲਈ ਗਈ ਹੈ ਅਤੇ ਸਰਕਾਰ ਦੇ ਇਸ਼ਾਰਿਆਂ 'ਤੇ ਚੱਲਣਾ ਉਨ੍ਹਾਂ ਦਾ ਮੁੱਢਲਾ ਫਰਜ਼ ਬਣ ਚੁੱਕਾ ਹੈ। ਭਾਵੇਂ ਕਿ ਉਸ ਲਈ ਸਮੇਂ-ਸਮੇਂ 'ਤੇ ਸਰਕਾਰ ਵਲੋਂ ਉਨ੍ਹਾਂ ਆਗੂਆਂ ਨੂੰ ਚੰਗਾ ਰੁਤਬੇ ਅਤੇ ਇਨਾਮ ਦੇ ਕੇ ਨਿਵਾਜਿਆ ਪਰ ਉਹ ਆਗੂ ਆਪਣੀ ਅਸਲ ਪਛਾਣ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਗੁਆਉਂਦੇ ਚਲੇ ਜਾ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ ਹਰੇਕ ਸਿੱਖ ਲਈ ਗੁਰੂ ਦਰਬਾਰ ਹੈ। ਉਥੋਂ ਜਾਰੀ ਹੋਇਆ ਹਰੇਕ ਹੁਕਮਨਾਮਾ ਕਬੂਲ ਕਰਨਾ ਹਰੇਕ ਸਿੱਖ ਦਾ ਫਰਜ਼ ਹੈ ਅਤੇ ਫੈਡਰੇਸ਼ਨ ਉਨ੍ਹਾਂ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਲਈ ਹਮੇਸ਼ਾ ਚੰਗਾ ਰੋਲ ਅਦਾ ਕਰਦੀ ਰਹੀ ਹੈ। ਪਰ ਪਿਛਲੇ ਸਮੇਂ 'ਚ ਝਾਤ ਮਾਰੀਏ ਤਾਂ ਪੰਜਾਬ ਅੰਦਰ ਸਿੱਖ ਸਟਡੈਂਟ ਫੈਡਰੇਸ਼ਨ ਦੇ ਬਹੁਤੇ ਆਗੂਆਂ ਨੇ ਸਿਰਫ ਉਨ੍ਹਾਂ ਹੀ ਹੁਕਮਨਾਮਿਆਂ ਪ੍ਰਖਤੀ ਆਵਾਜ਼ ਉਠਾਈ ਜਿਸਦਾ ਸਰਕਾਰ ਨੂੰ ਲਾਭ ਹੁੰਦਾ ਦਿਖਾਈ ਦਿੰਦਾ ਸੀ। ਜੋ ਹੁਕਮਨਾਮੇ ਸਰਕਾਰ ਵਿਰੋਧੀ ਜਾਰੀ ਹੋਏ ਉਨ੍ਹਾਂ 'ਤੇ ਫੈਡਰੇਸ਼ਨ ਆਗੂਆਂ ਨੇ ਦੜ ਵੱਟੀ ਰੱੰਖੀ। ਪ੍ਰੋ. ਦਰਸ਼ਨ ਸਿੰਘ ਨੂੰ ਤਨਖਾਹੀਆ ਕਰਾਰ ਦੇਣ ਦਾ ਮਾਮਲਾ ਹੋਵੇ ਜਾਂ ਡੇਰਾ ਸਿਰਸਾ ਦੇ ਮੁਖੀ ਸਮੇਤ ਹੋਰ ਡੇਰੇਦਾਰਾਂ ਵਿਰੁੱਧ ਜਾਰੀ ਕੀਤੇ ਹੁਕਮਨਾਮਿਆਂ ਦਾ ਹੋਵੇ। ਸਭ ਲਈ ਵੱਖੋ-ਵੱਖਰੇ ਮਾਪਦੰਡ ਸਾਹਮਣੇ ਆਏ। ਬਹੁਤ ਸਾਰੇ ਹੁਕਮਨਾਮੇ ਅਜਿਹੇ ਜਾਰੀ ਹੋਏ ਜਿਨ੍ਹਾਂ ਨਾਲ ਅਕਾਲੀ ਦਲ ਨੂੰ ਹੋਣ ਵਾਲੇ ਨੁਕਸਾਨ ਨੂੰ ਭਾਂਪਦੇ ਹੋਏ ਬਿਨ੍ਹਾਂ ਕੋਈ ਕਾਰਨ ਦੱਸੇ ਦੂਸਰੇ ਜਥੇਦਾਰ ਪਾਸੋਂ ਰੱਦ ਕਰਵਾ ਦਿਤਾ ਗਿਆ। ਉਸ ਵੇਲੇ ਫੈਡਰੇਸ਼ਨ ਆਗੂਆਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਕਿਸੇ ਵੀ ਆਗੂ ਨੇ ਸ੍ਰੀ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਮਰਜ਼ੀ ਅਨੁਸਾਰ ਢਾਲਣ ਵਾਲਿਆਂ ਵਿਰੁੱਧ ਇਕ ਵੀ ਆਵਾਜ਼ ਨਹੀਂ ਕੱਢੀ ? ਬਹੁਤਾ ਡੂੰਘਾਈ ਤੱਕ ਨਾ ਜਾਵਾਂ ਤਾਂ ਸਿਰਫ ਇਕ ਮੁੱਦੇ 'ਤੇ ਹੀ ਚਰਚਾ ਕਰਦਾ ਹਾਂ। ਕੁਝ ਸਮਾਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁੱਖੀ ਬਾਬੇ ਨਾਲ ਟਕਰਾਅ ਪੈਦਾ ਹੋਇਆ। ਸ਼ੁਰੂਆਤੀ ਦੌਰ ਵਿਚ ਫੈਡਰੇਸ਼ਨ ਵਲੋਂ ਵੀ ਬੜੇ ਤਿੱਖੇ ਤੇਵਰ ਦਿਖਾਏ ਗਏ। ਪਰ ਇਕਦਮ ਨਾਟਕੀ ਮੋੜ ਨੇ ਸਭ ਨੂੰ ਹੈਰਾਨ ਕਰ ਦਿਤਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਵਿਚਲੇ ਡੇਰੇ ਬੰਦ ਕਰਵਾਉਣ ਨੂੰ ਲੈ ਕੇ ਜਾਰੀ ਕੀਤੇ ਹੋਏ ਹੁਕਮਨਾਮੇ ਨੇ ਕਈ ਨਾਟਕੀ ਮੋੜ ਕੱਟੇ। ਹੈਰਾਨੀਜਨਕ ਗੱਲ ਤਾਂ ਇਹ ਵੀ ਰਹੀ ਕਿ ਬਹੁਤ ਸਾਰੇ ਹੁਕਮਨਾਮੇ ਤਾਂ ਜਥੇਦਾਰ ਸਾਹਿਬ ਦੇ ਨਾਲ ਹੀ ਬਦਲਾ ਦਿਤੇ ਗਏ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਦੀ ਚਰਚਾ ਇਥੇ ਕੀਤੀ ਜਾ ਸਕਦੀ ਹੈ। ਫਿਲਹਾਲ ਸਮਾਂ ਅਤੇ ਕਲਮ ਜ਼ਿਆਦਾ ਡੂੰਘਾਈ ਤੱਕ ਜਾਣ ਦੀ ਇਜ਼ਾਜਤ ਨਹੀਂ ਦੇ ਰਹੀ। ਮੈਂ ਆਪਣੀ ਗੱਲ ਇਹ ਕਹਿ ਕੇ ਹੀ ਸਮਾਪਤ ਕਰਨੀ ਚਾਹਾਂਗਾ ਕਿ ਫੈਡਰੇਸ਼ਨ ਆਪਣੇ ਮੂਲ ਰੂਪ ਵਿਚ ਆਏ ਅਤੇ ਨੌਜਵਾਨ ਵਰਗ ਜੋ ਨਸ਼ਿਆਂ ਦੀ ਦਲ-ਦਲ ਵਿਚ ਫਸ ਚੁੱਕਾ ਹੈ ਉਸਨੂੰ ਨਾਲ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੇ। ਸਿਰਫ ਸਰਕਾਰ ਦੇ ਪੱਖ ਵਿਚ ਬਿਆਨਬਾਜ਼ੀ ਕਰਕੇ ਚਾਪਲੂਸੀ ਵਾਲੀ ਨੀਤੀ ਦਾ ਤਿਆਗ ਕਰਕੇ ਸਮੁੱਚੇ ਰੂਪ ਵਿਚ ਸਿੱਖ ਵਿਰੋਧੀ ਕਿਸੇ ਵੀ ਗਤੀਵਿਧੀ ਨੂੰ ਅੰਜਾਮ ਦੇਣ ਵਾਲੇ ਉਸ ਸਖਸ਼ ( ਚਾਹੇ ਉਹ ਕੋਈ ਵੀ ਅਤੇ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ) ਦਾ ਵਿਰੋਧ ਕੀਤਾ ਜਾਵੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਦੀ ਗਤੀਵਿਧੀ ਨੂੰ ਅੰਜਾਮ ਦੇ ਰਿਹਾ ਹੋਵੇ। ਫਿਲਹਾਲ ਜ਼ਿਆਦਾਤਰ ਫੈਡਰੇਸ਼ਨ ਆਗੂ ਖੁਦ ਡੇਰਾਵਾਦ ਨੂੰ ਬੜਾਵਾ ਦੇਣ ਵਿਚ ਲੱਗੇ ਹੋਏ ਹਨ ਅਤੇ ਅਖੌਤੀ ਸਾਧਾਂ ਦੇ ਚਰਨਾ ਵਿਚ ਨਤਮਸਤਕ ਹੁੰਦੇ ਆਮ ਦਿਖਾਈ ਦਿੰਦੇ ਹਨ। ਜਿਸ ਦਿਨ ਫੈਡਰੇਸ਼ਨ ਆਗੂ ਆਪਣੇ ਅਸਲ ਮਕਸਦ ਵੱਲ ਨੂੰ ਮੁੜ ਆਉਣਗੇ ਉਸ ਦਿਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸਮੁੱਚੇ ਪੰਜਾਬ ਦਾ ਨੌਜਵਾਨ ਵਰਗ ਖੜ੍ਹਾ ਦਿਖਾਈ ਦੇਵੇਗਾ ਅਤੇ ਫੈਡਰੇਸ਼ਨ ਇਕ ਵੱਡੀ ਸ਼ਕਤੀ ਦੇ ਰੂਪ ਵਿਚ ਸਾਹਮਣੇ ਹੋਵੇਗੀ। ਜਿਸ ਕਿਸੇ ਵੀ ਰਾਜਨੀਤਿਕ ਪਾਰਟੀ ਅੱਗੇ ਚਾਪਲੂਸੀ ਨਹੀਂ ਕਰਨੀ ਪਏਗੀ। ਅੱਜ ਫੈਡਰੇਸ਼ਨ ਦਾ ਸਥਾਪਨਾ ਦਿਵਸ ਹੈ ਅਜਿਹੇ ਮੌਕੇ ਜੇਕਰ ਫੈਡਰੇਸ਼ਨ ਆਗੂ, ਚਾਹੇ ਉਹ ਕੋਈ ਵੀ ਫੈਡਰੇਸ਼ਨ ਹੋਵੇ, ਉਹ ਆਪਣੇ ਸਹੀ ਫਰਜ਼ ਨੂੰ ਪਛਾਨਣ ਵੱਲ ਕਦਮ ਵਧਾ ਦੇਣ ਤਾਂ ਸੱਚ ਮੁੱਚ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀ ਹੋਰ ਕੋਈ ਜਥੇਬੰਦੀ ਨਹੀਂ ਹੈ ਜਿਸਦੇ ਨਾਲ ਸਮੁੱਚੇ ਦੇਸ਼ ਦਾ ਨੌਜਵਾਨ ਵਰਗ ਖੜ੍ਹ ਕੇ ਫਖਰ ਮਹਿਸੂਸ ਕਰੇਗਾ।
ਹਰਵਿੰਦਰ ਸਿੰਘ ਸੱਗੂ।
98723-27899
_________________________________________________________________________________
ਨਾ ਮੈਂ ਕੋਈ ਝੂਠ ਬੋਲਿਆ...........?
ਸੁਖਬੀਰ ਬਾਦਲ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਠੋਸ ਉਪਰਾਲੇ
ਕਰਨ ਦਾ ਐਲਾਨ ਸ਼ਲਾਘਾਯੋਗ
ਜੇਕਰ ਰਾਜਨੀਤਿਕ ਲੋਕ ਚਾਹੁਣ ਤਾਂ ਪੰਜਾਬ ਸਿਰਫ ਇਕ ਹਫਤੇ ਵਿਚ ਨਸ਼ਾ ਮੁਕਤ ਹੋ ਸਕਦਾ ਹੈ
ਅਸਲੀਅਤ ਵਿਚ ਸਮਗਲਰ ਲੋਕ ਵਧੇਰੇਤਰ ਉੱਚ ਰਾਜਨੀਤਿਕ ਲੋਕਾਂ ਦੀ ਮੁੱਛ ਦਾ ਵਾਲ ਹੁੰਦੇ ਹਨ
ਪੰਜਾਬ ਦੇ ਉੁੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਆਗੂਆਂ ਵਲੋਂ ਹਾਲ ਹੀ ਵਿਚ ਦੂਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪ ਦਿਤਾ ਗਿਆ ਹੈ। ਚਲੋ ! ਆਪਾਂ ਇਸ ਵਿਵਾਦ ਵਿਚ ਨਹੀਂ ਪੈਣਾ ਕਿ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਦਾਨ ਕਿਉਂ ਜਾਂ ਕਿਵੇਂ ਬਣਾਇਆ ਗਿਆ। ਪਾਰਟੀ ਪ੍ਰਤੀ ਸੁਖਬੀਰ ਬਾਦਲ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਉਨ੍ਹਾਂ ਨੂੰ ਦੂਜੀ ਵਾਰ ਪ੍ਰਦਾਨ ਬਣਾ ਦੇਣਾ ਪਾਰਟੀ ਦਾ ਫਰਜ਼ ਵੀ ਬਣਦਾ ਸੀ ਕਿਉਂਕਿ ਮੈਂ ਸਮਝਦਾ ਹਾਂ ਕਿ ਜੋ ਵਿਅਕਤੀ ਆਪਣੀ ਪਾਰਟੀ ਨੂੰ ਸਿਖਰ ਤੱਕ ਲਿਜਾਣ ਵਿਚ ਸਫਲ ਹੋ ਜਾਵੇ ਉਸ ਦੀਆਂ ਲੱਤਾਂ ਖਿੱਚਣ ਦੀ ਬਜਾਏ ਉਸਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ। ਉਸ ਲਈ ਪਾਰਟੀ ਅਤੇ ਆਗੂ ਚਾਹੇ ਕੋਈ ਵੀ ਕਿਉਂ ਨਾ ਹੋਵੇ। ਸੁਖਬੀਰ ਸਿੰਘ ਬਾਦਲ ਨੇ ਦੂਜੀ ਵਾਰ ਪ੍ਰਧਾਨਗੀ ਦਾ ਤਾਜ ਪਹਿਣਦਿਆਂ ਹੀ ਬਿਆਨ ਦਾਗਿਆ ਕਿ ਪੰਜਾਬ ਵਿਚ ਹੁਣ ਨਸ਼ੇ ਲਈ ਕੋਈ ਥਾਂ ਨਹੀਂ ਹੈ। ਜੋ ਅਧਿਕਾਰੀ ਨਸ਼ੇ ਪ੍ਰਤੀ ਕਤਾਹੀ ਵਰਤਦਾ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਬਹੁਤ ਵਧੀਆ ਗੱਲ ਅਤੇ ਚੰਗੀ ਸੋਚ ਹੈ ਪਰ ਜੇਕਰ ਇਸ ਗੱਲ 'ਤੇ ਅਮਲ ਹੋ ਜਾਵੇ ਤਾਂ ਸੱਚ ਜਾਣਿਓ ਨਜ਼ਾਰਾ ਹੀ ਆ ਜਾਵੇਗੀ। ਪਰ ਲੀਡਰਾਂ ਦੀ ਕਹਿਣੀ ਅਤੇ ਕਥਨੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਆਪਾਂ ਥੋੜਾ ਜਿਹਗਾ ਪਿੱਛੇ ਚੱਲਦੇ ਹਾਂ। ਮੈਂ ਤੁਹਾਨੂੰ ਯਾਦ ਕਰਵਾਉਂਦਾ ਹਾਂ ਕਿ ਪਿਛਲੇ ਸਮੇਂ 'ਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਨਸ਼ੇ ਵਿਰੋਧੀ ਬੋਰਡ ਬਨਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਚਰਚਾ ਦਾ ਵਿਸ਼ਾ ਬਣੀ ਰਹੀ। ਉਸ ਸਮੇਂ ਸਥਿਤੀ ਇਕਤਰਫਾ ਬਣਦੀ ਦੇਖ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਗਰਾਓਂ ਵਿਖੇ ਕੀਤੇ ਗਏ ਪੰਚਾਇਤ ਦਰਸ਼ਨ ਮੌਕੇ ਐਲਾਨ ਕਰ ਗਏ ਕਿ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਬੋਰਡ ਗਠਿਤ ਕਰਨ ਲਈ ਤਿਆਰ ਹੈ। ਉਸਤੋਂ ਬਾਅਦ ਬੋਰਡ ਗਠਿਤ ਹੋਇਆ ਪਰ ਅੱਜ ਤੱਕ ਉਸਦੀ ਕੀ ਕਾਰਗੁਜ਼ਾਰੀ ਰਹੀ ਇਸ ਬਾਰੇ ਕਦੇ ਕੋਈ ਚਰਚਾ ਨਹੀਂ ਆਈ। ਬੋਰਡ ਗਠਿਤ ਕਰਵਾਉਣ ਲਈ ਭੁੱਖ ਹੜਤਾਲ ਤੇ ਬੈਠਣ ਵਾਲੇ ਸਾਸੰਦ ਮੈਂਬਰ ਰਵਨੀਤ ਬਿੱਟੂ ਅਤੇ ਬੋਰਡ ਗਠਿਤ ਕਰਨ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਬਾਦਲ ਉਸ ਸਮੇਂ ਤੋਂ ਬਾਆਦ ਅੱਜ ਤੱਕ ਉਸ ਮਾਮਲੇ 'ਚ ਕਦੇ ਕੁਝ ਨਹੀਂ ਬੋਲੇ ਅਤੇ ਨਾ ਹੀ ਕਿਸੇ ਨੇ ਪੁੱਛਣ ਦੀ ਜਰੂਰਤ ਸਮਝੀ। ਜੇਕਰ ਪੰਜਾਬ ਦੀ ਮੌਜੂਦਾ ਸਥਿਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜ ਦਰਿਆਵਾਂ ਦੀ ਇਸ ਧਰਤੀ 'ਤੇ ਇਸ ਸਮੇਂ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਜਿਸ ਵਿਚ ਪੰਜਾਬ ਦਾ ਦੁੱਧ ਮੱਖਣਾ ਨਾਲ ਪਲਿਆ ਨੌਜਵਾਨ ਵਰਗ ਗਲਤਾਨ ਹੋ ਕੇ ਰਹਿ ਗਿਆ ਹੈ। ਇਸ ਲਈ ਇਸ ਦਰਿਆ ਨੂੰ ਭਰਨ ਦਾ ਸਮਾਂ ਹੁਣ ਆ ਗਿਆ ਹੈ। ਜੇਕਰ ਹੁਣ ਵੀ ਅਸੀਂ ਇਸ ਪਾਸੇ ਸਖਤ ਕਦਮ ਨਾ ਉਠਾਏ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਤਬਾਹੀ ਵਾਲਾ ਹੋਵੇਗਾ ਅਤੇ ਇਥੇ ਗੱਭਰੂ ਨੂੰ ਦੇਖਣ ਲਈ ਅੱਖਾਂ ਤਰਸ ਜਾਇਆ ਕਰਨਗੀਆਂ। ਨੌਜਵਾਨ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਇਸ ਮਾਮਲੇ ਨੂੰ ਕੈਸ਼ ਕਰਦਿਆਂ ਬੋਰਡ ਗਠਿਤ ਕਰਵਾਉਣ ਲਈ ਸਰਕਾਰ 'ਤ ਦਬਾਅ ਬਣਾਇਆ ਪਰ ਉਸਤੋਂ ਅੱਗੇ ਕੁਝ ਨਹੀਂ ਹੋ ਸਕਿਆ। ਹੁਣ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਗ ਬਾਦਲ ਨੇ ਇਸ ਪਾਸੇ ਹਰਕਤ ਦਿਖਾਈ ਹੈ ਤਾਂ ਉਸ ਉੱਪਰ ਕਿੰਨਾਂ ਅਮਲ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੁਣ ਇਥੇ ਸਵਾਲ ਤਾਂ ਇਹ ਹੈ ਕਿ ਪੰਜਾਬ ਦੇ ਰਾਜਨੀਤਿਕ ਲੋਕ ਸੱਚ-ਮੁੱਚ ਚਾਹੁੰਦੇ ਹਨ ਕਿ ਪੰਜਾਬ ਵਿਚੋਂ ਨਸ਼ਾ ਬੰਦ ਹੋ ਜਾਵੇ ਅਤੇ ਇਥੋਂ ਦਾ ਨੌਜਵਾਨ ਵਰਗ ਆਪਣੀ ਹੋਸ਼ ਵਿਚ ਆ ਜਾਵੇ ਇਸ ਸਵਾਲ ਦਾ ਜਵਾਬ ਪਹਿਲੀ ਵਾਰ ਹੀ ਨਾਂਹ ਪੱਖੀ ਸਾਹਮਣੇ ਆਉਂਦਾ ਹੈ ਕਿਉਂਕਿ ਜੇਕਰ ਸਰਕਾਰ ਚਾਹੇ ਤਾਂ ਪੰਜਾਬ ਵਿਚ ਨਸ਼ੇ ਦੀ ਤਸਕਰੀ ਤਾਂ ਇਕ ਪਾਸੇ ਰਹੀ ਇਥੇ ਪਰਿੰਦਾ ਵੀ ਪਰ ਨਾ ਮਾਰ ਸਕੇ। ਆਓ ਥੋੜਾ ਜਿਹਾ ਇਸ ਪਾਸੇ ਵੱਲ ਗਹੁ ਨਾਲ ਵਾਚੀਏ। ਇਸ ਸਮੇਂ ਪੰਜਾਬ ਵਿਚ ਅਫੀਮ-ਭੁੱਕੀ , ਚਰਸ, ਸਮੈਕ, ਹੈਰੋਇਨ ਵਰਗੇ ਨਸ਼ੇ ਪੈਰ ਪਸਾਰ ਰਹੇ ਹਨ। ਜਦੋਂ ਕਿ ਇਨ੍ਹਾਂ ਵਿਚੋਂ ਕਿਸੇ ਵੀ ਨਸ਼ੇ ਦੀ ਪੈਦਾਵਾਰ ਪੰਜਾਬ ਵਿਚ ਨਹੀਂ ਹੁੰਦੀ। ਪੰਜਾਬ ਦੇ ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿਚ ਨਸ਼ਿਆਂ ਦੇ ਸੌਦਾਗਰ ਸਰਗਰਮ ਹਨ। ਮੇਰੇ ਵਾਂਗ ਤੁਸੀਂ ਵੀ ਆਪਣੇ ਇਲਾਕੇ ਵਿਚ ਇਸ ਧੰਦੇ ਨਾਲ ਜੁੜੇ ਹੋਏ ਲੋਕਾਂ ਬਾਰੇ ਨਜ਼ਰ ਦੌੜਾਓਗੇ ਤਾਂ ਉਨ੍ਹਾਂ ਵਿਚ 99% ਲੋਕ ਰਾਜਨੀਤਿਕ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਹਮਣੇ ਆਉਣਗੇ। ਪੰਜਾਬ ਵਿਚ ਅਫੀਮ ਅਤੇ ਭੁੱਕੀ ਦੀਆਂ ਵੱਡੀਆਂ ਖੇਪਾਂ ਸਮੇਤ ਜਦੋਂ ਵੀ ਕੋਈ ਸਮਗਲਰ ਫੜਿਆ ਗਿਆ ਤਾਂ ਉਸਦੇ ਪਿੱਛੇ ਰਾਜਨੀਤਿਕ ਵਿਅਕਤੀ ਦਾ ਹੀ ਹੱਥ ਸਾਹਮਣੇ ਆਇਆ ਅਤੇ ਉਸਨੂੰ ਛੁਡਾਉਣ ਲਈ ਰਾਜਨੀਤਿਕ ਵਿਅਕਤੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ। ਪੰਜਾਬ ਵਿਚ ਰਾਜਨੀਤਿਕ ਪਾਰਟੀਆਂ ਅਤੇ ਹਲਕਾ ਵਾਰ ਲੀਡਰਾਂ ਵਲੋਂ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਉਸ ਵਿਚ ਵੱਡੇ ਇਕੱਠ ਦਿਖਾਉਣ ਦੀ ਦੌੜ ਵਿਚ ਪਹਿਲਾਂ ਲੋਕਾਂ ਨੂੰ ਰੈਲੀਆਂ ਵਿਚ ਜਮ੍ਹਾਂ ਕਰਨ ਲਈ ਭੁੱਕੀ ਅਤੇ ਅਫੀਮ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ ਅਤੇ ਸਮਾਪਤੀ ਸਮੇਂ ਉਨ੍ਹਾਂ ਲਈ ਸ਼ਰਾਬ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਸਭ ਬਾਰੇ ਪੁਲਸ ਨੂੰ ਭਲੀਭਾਂਤ ਪਤਾ ਹੁੰਦਾ ਹੈ ਕਿ ਹੁਣ ਭੁੱਕੀ ਆ ਗਈ ਹੈ। ਪਰ ਪੁਲਸ ਅਧਿਕਾਰੀ ਮੂਕ ਦਰਸ਼ਕ ਬਨਣ ਤੋਂ ਵਧੇਰੇ ਕੁਝ ਨਹੀਂ ਕਰ ਸਕਦੇ। ਫਿਰ ਇਨ੍ਹਾਂ ਵੱਡੀਆਂ ਰੈਲੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਹੁੰਦਾ ਹੈ ਅਤੇ ਉਹ ਖਰਚਾ ਕੌਨ ਕਰਦਾ ਹੈ ਇਸ ਬਾਰੇ ਕਦੇ ਕਿਸੇ ਨੇ ਗੌਰ ਨਹੀਂ ਕੀਤੀ ਅਤੇ ਨਾ ਹੀ ਕਿਸੇ ਰਾਜਨੀਤਿਕ ਵਿਅਰਕਤੀ ਨੇ ਇਹ ਸਵਾਲ ਉਠਾਇਆ। ' ਇਸ ਹਮਾਮ ਵਿਚ ਸਭ ਨੰਗੇ ਹਨ ' ਅਖਾਣ ਅਨੁਸਾਰ ਇਸ ਬਾਰੇ ਸਾਰੀਆਂ ਰਾਜਨੀਤਿਕ ਪਾਰਟੀਆਂ ਪਾਸ ਕੋਈ ਜਵਾਬ ਨਹੀਂ ਹੈ। ਹਰ ਹਲਕੇ ਵਿਚ ਭੁੱਕੀ, ਅਫੀਮ ਦੇ ਸਮਗਲਰ ਰਾਜਨੀਤਿਕ ਵਿਅਕਤੀਆਂ ਨਾਲ ਸੰਬੰਧਤ ਹੀ ਹਨ। ਆਪਸੀ ਹਿੱਸੇਦਾਰੀ ਜਾਂ ਰਾਜਨੀਤਿਕ ਇਕੱਠਾਂ ਵਿਚ ਉਸ ਪਾਸੋਂ ਕਰਵਾਏ ਜਾਣ ਵਾਲੇ ਖਰਚ ਕਾਰਨ ਉੱਚ ਰਾਜਨੀਤਿਕ ਲੋਕ ਉਨ੍ਹਾਂ ਸਮਗਲਰਾਂ ਦੀ ਹਰ ਸਮੇਂ ਪੁਸ਼ਤ ਪਨਾਹੀ ਕਰਦੇ ਹਨ। ਉਨ੍ਹਾਂ ਲੋਕਾਂ ਦੀ ਨਸ਼ੇ ਦੀ ਤਸਕਰੀ ਲਈ ਇਲਾਕੇ ਵਿਚ ਹੁੰਦੀ ਚਰਚਾ ਤੋਂ ਬਾਅਦ ਵੀ ਰਾਜਨੀਤਿਕ ਲੀਡਰਸ਼ਿਪ ਦਾ ਕਹਿਣਾ ਇਹ ਹੁੰਦਾ ਹੈ ਕਿ ਅਸੀਂ ਤਾਂ ਕਿਹਾ ਹੋਇਆ ਹੈ ਬਈ। ਇਹ ਕੰਮ ਨਾ ਕਰੋ ਜੇਕਰ ਨਹੀਂ ਹਟਦੇ ਤਾਂ ਆਪੇ ਫਸਣਗੇ, ਅਸੀਂ ਮਗਰ ਨਹੀਂ ਜਾਣਾ। ਜਦੋਂ ਕਿ ਅਸਲੀਅਤ ਵਿਚ ਅਜਿਹੇ ਲੋਕ ਉੱਚ ਰਾਜਨੀਤਿਕ ਲੋਕਾਂ ਦੀ ਮੁੱਛ ਦਾ ਵਾਲ ਹੁੰਦੇ ਹਨ ਅਤੇ ਉਨ੍ਹਾਂ ਦੀ ਗੱਡੀ ਦੀ ਪਹਿਲੀ ਸੀਟ ਦਾ ਹਰ ਵੇਲੇ ਸ਼ਿੰਗਾਰ ਬਣਦੇ ਹਨ। ਉਨ੍ਹਾਂ ਨਾਲ ਹੀ ਉੱਚ ਪੁਲਸ ਅਧਿਕਾਰੀਆਂ ਨਾਲ ਕੁਰਸੀਆਂ 'ਤੇ ਬੈਠਕੇ ਚਾਹਾਂ ਪੀਂਦੇ ਹਨ ਅਤੇ ਲੀਡਰਸ਼ਿਪ ਉਨ੍ਹਾਂ ਦੀ ਅਫਸਰਸ਼ਾਹੀ ਪਾਸ ਹਰ ਤਰ੍ਹਾਂ ਦਾ ਕੰਮ ਕਰਨ ਦੀ ਸਿਫਾਰਸ਼ ਤੱਕ ਕਰਦੀ ਹੈ। ਉਂਝ ਭਾਵੇਂ ਹਰ ਥਾਂ ਪਾਰਟੀਬਾਜ਼ੀ ਆੜੇ ਆਉਂਦੀ ਹੋਵੇ ਪਰ ਸਮਗਲਰ ਲੋਕਾਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੁੰਦਾ ਹੈ ਸਮਗਲਿੰਗ ਦਾ ਧੰਦਾ। ਜੇਕਰ ਸਰਕਾਰ ਅਕਾਲੀ ਦਲ ਦੀ ਆ ਜਾਵੇ ਤਾਂ ਕਾਂਗਰਸੀ ਸਮਗਲਰ ਅਕਾਲੀ ਸਾਥੀਆਂ ਦੀ ਸਰਪ੍ਰਸਤੀ ਹੇਠ ਧੰਦੇ ਨੂੰ ਅਜਾਮ ਦਿੰਦੇ ਹਨ ਅਤੇ ਜੇਕਰ ਸਰਕਾਰ ਕਾਂਗਰਸ ਦੀ ਆ ਜਾਵੇ ਤਾਂ ਅਕਾਲੀ ਦਲ ਨਾਲ ਸਬੰਧਤ ਸਮਗਲਰ ਕਾਂਗਰਸੀ ਸਾਥੀ ਦੀ ਸਹਾਇਤਾ ਨਾਲ ਆਪਣੇ ਧੰਦੇ ਨੂੰ ਅੰਜਾਮ ਦਿੰਦੇ ਹਨ ਜਾਂ ਇਸ ਤਰ੍ਹਾਂ ਕਹਿ ਲਓ ਕਿ ਇਨ੍ਹਾਂ ਦੇ ਧੰਦੇ ਵਿਚ ਪਾਰਟੀਬਾਜ਼ੀ ਨੂੰ ਕਦੇ ਥਾਂ ਨਹੀਂ ਮਿਲੀ। ਇਨ੍ਹਾਂ ਸਮਗਲਰਾਂ ਦੇ ਉੱਚ ਰਾਜਨੀਤਿਕ ਲੋਕਾਂ ਨਾਲ ਨਿੱਘੇ ਸਬੰਧਾਂ ਸਦਕਾ ਪੁਲਸ ਕਦੇ ਵੀ ਇਨ੍ਹਾਂ ਵੱਲ ਨਹੀਂ ਝਾਕਦੀ ਸਗੋਂ ਦਫਤਰਾਂ ਵਿਚ ਜਾਣ ਸਮੇਂ ਕੁਰਸੀ ਦੇ ਨਾਲ-ਨਾਲ ਚਾਹ ਦਾ ਸਵਾਦ ਵੀ ਇਨ੍ਹਾਂ ਨੂੰ ਮਿਲਦਾ ਹੈ। ਇਨ੍ਹਾਂ ਹਾਲਾਤਾਂ ਵਿਚ ਪੰਜਾਬ ਵਿਚੋਂ ਨਸ਼ਿਆਂ ਦਾ ਦਰਿਆ ਕਿਸ ਤਰ੍ਹਾਂ ਨਾਲ ਬੰਦ ਹੋ ਸਕੇਗਾ ? ਮੈਂ ਪਹਿਲਾਂ ਵੀ ਲਿਖਿਆ ਹੈ ਕਿ ਜੇਕਰ ਸਰਕਾਰ ਚਾਹੇ ਤਾਂ ਇਕ ਮਿੰਟ ਵਿਚ ਪੰਜਾਬ ਵਿਚ ਨਸ਼ੇ ਦੀ ਤਸਕਰੀ ਬੰਦ ਹੋ ਸਕਦੀ ਹੈ। ਸਭ ਤੋਂ ਪਹਿਲਾਂ ਸਥਾਪਤ ਪਾਰਟੀਆਂ ਦੇ ਆਗੂ ਆਪਣੇ ਸਾਥੀਆਂ ਨੂੰ ਮੀਟਿੰਗ ਬੁਲਾ ਕੇ ਆਦੇਸ਼ ਦੇਣ ਕਿ ਉਹ ਇਸ ਧੰਦੇ ਵਿਚੋਂ ਬਾਹਰ ਆ ਜਾਣ। ਫਿਰ ਪੁਲਸ ਦੇ ਹਥ ਖੁੱਲ੍ਹੇ ਛੱਡ ਦਿਤੇ ਜਾਣ ਕਿ ਜੇਕਰ ਕੋਈ ਵੀ ਇਸ ਧੰਦੇ ਵਿਚ ਸ਼ਾਮਲ ਪਾਇਆ ਜਾਵੇ ਤਾਂ ਉਸਦੇ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਅੰਜਾਮ ਵਿਚ ਲਿਆਂਦੀ ਜਾਵੇ ਉਸ ਲਈ ਕੋਈ ਅਹੁਦਾ ਜਾਂ ਰੀਜਨੀਤਿਕ ਪਦਵੀ ਅੱਗੇ ਨਹੀਂ ਆਏਗੀ। ਜੇਕਰ ਇਹ ਦੋਵੇਂ ਕਦਮ ਸਖਤੀ ਨਾਲ ਉਠਾ ਲਏ ਜਾਣ ਤਾਂ ਪੰਜਾਬ ਵਿਚ ਨਸ਼ੇ ਬੰਦ ਕਰਵਾਉਣ ਲਈ ਕਿਸੇ ਤਰ੍ਹਾਂ ਦਾ ਬੋਰਡ ਗਠਿਤ ਕਰਨ ਦੀ ਜਰੂਰਤ ਨਹੀਂ ਸਗੋਂ ਇਕ ਹਫਤੇ ਦੇ ਅੰਦਰ-ਅੰਦਰ ਪੰੰਜਾਬ ਨਸਾ ਮੁਕਤ ਹੋ ਜਾਵੇਗਾ। ਪਰ ਕੌਣ ਕਹੇ ਕਿ ਰਾਣੀਏ ਅੱਗਾ ਢਕ, ਭਰਾਵੋ ! ਜੇਕਰ ਰਾਜਨੀਤਿਕ ਪਾਰਟੀਆਂ ਇਸ ਪਾਸ,ੇ ਸੱਚੀ ਹੀ ਗੰਭੀਰ ਹੋ ਗਈਆਂ ਤਾਂ ਰਾਜਨੀਤਿਕ ਲੋਕਾਂ ਦੀਆਂ ਗੱਡੀਆਂ ਵਿਚ ਪੈਟਰੋਲ ਕਿਥੋਂ ਪਏਗਾ, ਕਿਵੇਂ ਹੋਣਗੀਆਂ ਵੱਡੀਆਂ ਰੈਲੀਆਂ, ਕੌਨ ਕਰੇਗਾ ਉਨ੍ਹਾਂ ਦੇ ਖਰਚੇ, ਚੋਣਾ ਕਿਸ ਤਰ੍ਹਾਂ ਹੋਣਗੀਆਂ ਆਦਿ ਅਜਿਹੇ ਕੁਝ ਸਵਾਲ ਹਨ। ਜਿੰਨਾਂ ਦੇ ਜਵਾਬ ਸ਼ਾਇਦ ਜਨਤਾ ਪਾਸ ਨਹੀਂ ਅਤੇ ਨਾ ਹੀ ਕਿਸੇ ਰਾਜਨੀਤਿਰਕ ਆਗੂ ਪਾਸ ਹਨ। ਇਸ ਲਈ ਪੰਜਾਬ ਵਿਚੋਂ ਕਦੇ ਵੀ ਨਸ਼ਿਆਂ ਦਾ ਛੇਵਾਂ ਦਰਿਆ ਸਮਾਪਤ ਨਹੀਂ ਹੋਵੇਗਾ। ਸਗੋਂ ਇਹ ਦਰਿਆ ਤਾਂ ਹੋਰ ਗਹਿਰਾ ਹੁੰਦਾ ਜਾਵੇਗਾ ਜਿਸਦੀ ਡੂੰਘਾਈ ਵਿਚ ਵਗਦੇ ਨੋਟਾਂ ਵਿਚ ਤਾਰੀਆਂ ਲਗਾਉਣੀਆਂ ਹਰੇਕ ਲੀਡਰ ਨੂੰ ਪਸੰਦ ਹਨ। ਇਸ ਲਈ ਬਾਦਲ ਸਾਹਿਬ ! ਜੇਕਰ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਠੋਸ ਉਪਰਾਲਾ ਕਰਕੇ ਦਿਖਾ ਦਿਓ ਤਾਂ ਸੱਚ ਜਾਣਿਓ ! ਪੰਜਾਬ ਵਿਚ 25 ਸਾਲ ਰਾਜ ਕਰਨ ਦੇ ਤੁਹਾਡੇ ਸੁਪਨੇ ਨੂੰ ਪੂਰਾ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ ਅਤੇ ਬਾਪੂ ਵਾਂ ਹਮੇਸ਼ਾ ਹੀ ਸ਼ਰੋਮਣੀ ਅਕਾਲੀ ਦਲ ਦੇ ਸਿਰਤਾਜ ਬਣੇ ਰਹੋਗੇ।
ਹਰਵਿੰਦਰ ਸਿੰਘ ਸੱਗੂ।
98723-27899
________________________________
ਪੰਜਾਬੀ ਫਿਲਮਾਂ ਦੇ ਨਿਰਮਾਤਾ ਦੇ ਨਾਮ ਖੁੱਲੀ ਚਿੱਠੀ
ਅੱਜ ਪੰਜਾਬੀ ਫਿਲਮਾਂ ਦਾ ਵਧੀਆ ਦੌਰ ਹੈ ਹੋਵੇ ਵੀ ਕਿਉਂ ਨਾਂ ਕਿਉਕਿ ਇੰਨੇ ਲੰਬੇ ਅਰਸੇ ਤੋਂ ਬਾਅਦ ਪੰਜਾਬੀ ਸਿਨੇਮਾ ਫਿਰ ਓਪਨ ਹੋਇਆ ਹੈ ਪਰ ਲਗਦਾ ਹੈ ਇਹ ਫਿਰ ਜਲਦੀ ਬੰਦ ਹੋ ਜਾਵੇ ਗਾ ਉਸਦਾ ਕਾਰਣ ਇੰਨੀਆਂ ਜਾਇਦਾ ਫਿਲਮਾਂ ਦਾ ਬਨਣਾ , ਕਈ ਲੋਕੀ ਸੋਚਦੇ ਹੋਣਗੇ ਕਿ ਫਿਲਮਾਂ ਵਾਧੇ ਦਾ ਸੋਧਾ ਹਨ ਪਰ ਦੋਸਤੋ ਇਸਦਾ ਅੰਦਰਲਾ ਸੱਚ ਕੁੱਝ ਹੋਰ ਹੀ ਹੈ ਸਿਵਾਏ 2-4 ਫਿਲਮਾਂ ਤੋਂ ਬਿਨਾ ਕਿਸੇ ਵੀ ਫਿਲਮ ਦੇ ਚੰਗਾ ਕਾਰੋਵਾਰ ਨਹੀ ਕੀਤਾ ਕਿਉਕਿ ਫਿਲਮ ਉਪੱਰ ਖਰਚਾ ਹੀ ਇੰਨਾ ਆ ਰਿਹਾ ਹੈ ਜਿਸ ਦੀ ਰਿਕਵਰੀ ਕਰਨਾ ਮੁਸ਼ਕਿਲ ਹੋਇਆ ਹੈ ਉਸਦਾ ਕਾਰਣ ਜਿਹੜੇ ਕਲਾਕਾਰ ਹਜਾਰਾਂ ਰੁਪਏ ਵਿੱਚ ਉਪਲਬਧ ਸਨ ਉਹ ਅੱਜ ਲੱਖਾਂ ਕਰੋੜਾਂ ਰੁਪਏ ਮੰਗ ਰਹੇ ਹਨ ਜਿਸ ਕਾਰਣ ਅੱਜ ਕੋਈ ਵੀ ਚੰਗੀ ਫਿਲਮ 5-6 ਕਰੋੜ ਰੁਪਏ ਤੋਂ ਘੱਟ ਨਹੀ ਬਣ ਰਹੀ , ਤੇ ਫਿਰ ਫਿਲਮ ਦੀ ਪਰੋਮਸ਼ਨ ਤੇ ਲੱਖਾਂ ਰੁਪਏ ਦਾ ਖਰਚ , ਇਸੇ ਲਈ ਫਿਲਮ ਦਾ ਖਰਚਾ ਵੀ ਪੁਰਾ ਨਹੀ ਹੋ ਰਿਹਾ ਇੱਕ ਸਭ ਤੋਂ ਵੱਡਾ ਕਾਰਣ ਹੈ ਪੈਸਾ ਨਾ ਪੂਰਾ ਹੋਣ ਦਾ ਉਹ ਇਹ ਕਿ ਹਰ ਹਫਤੇ ਫਿਲਮ ਰੀਲਜ਼ ਹੋ ਰਹੀ ਹੈ ਤੇ ਪੰਜਾਬੀ ਫਿਲਮ ਨੂੰ ਪੈਸਾ ਪੂਰਾ ਕਰਨ ਲਈ ਘੱਟੋ ਘੱਟ 15 ਦਿਨ ਦਾ ਸਮਾ ਲਗਦਾ ਹੈ ਇਸੇ ਕਰਕੇ ਇਹ ਫਿਲਮਾਂ ਘਾਟੇ ਦਾ ਸੋਧਾ ਲੱਗ ਸਾਬਿਤ ਹੋ ਰਹੀਆਂ ਹਨ , ਫਿਲਮਾਂ ਬਨਾਉਣ ਵਾਲਿਆਂ ਨੂੰ ਇਕ ਦੁਜੇ ਲਈ ਸੋਚਣਾ ਪਏ ਗਾ ਨਹੀ ਤਾਂ ਸਾਰੇ ਨਿਰਮਾਤਾ ਬਰਬਾਦ ਹੋ ਜਾਣਗੇ ਤੇ ਜਿਸ ਤਰਾਂ ਕਈ ਸਾਲ ਪਹਿਲਾਂ ਪੰਜਾਬੀ ਸਿਨੇਮਾ ਬੰਦ ਹੋ ਗਿਆ ਸੀ ਉਸ ਤਰਾਂ ਨਾਲ ਫਿਰ ਬੰਦ ਹੋ ਜਾਵੇਗਾ , ਤੇ ਲੱਖਾਂ ਕਰੋੜਾਂ ਰੁਪਏ ਦੀ ਮੰਗ ਕਰਣ ਵਾਲੇ ਕਲਾਕਾਰ ਬਹਿਲੇ ਬੇਠੇ ਨਜਰ ਆਉਣ ਗੇ ਜੇ ਉਹ ਚਾਹੁੰਦੇ ਹਨ ਕਿ ਇਹ ਵਿਰਾਸਤ ਇਸੇ ਤਰਾਂ ਨਾਲ ਬਚੀ ਰਹੇ ਤਾਂ ਰੇਟ ਘੱਟ ਕਰਨੇ ਪੈਣਗੇ
ਫਿਲਮ ਲਾਇਨ ਵਿੱਚ ਜਾਇਦਾ ਤਰ ਬਿਲਡਰ ਪੈਸਾ ਲਗਾ ਰਹੇ ਹਨ ਇਹਨਾਂ ਵਿਚੋਂ ਬਾਹੁਤੇ ਘਾਟਾ ਖਾ ਕੇ ਠੰਡੇ ਹੋਕੇ ਬੇਠ ਗਏ ਹਨ ਤੇ ਬਾਕੀ ਤੇ ਬਾਹੁਤ ਜਲਦੀ ਬੇਠਣ ਵਾਲੇ ਹਨ ਇਸ ਲਈ ਸਭ ਨੂੰ ਬੇਨਤੀ ਹੈ ਕਿ ਸੋਚੋ ਇਹਨਾਂ ਗੱਲਾਂ ਤੇ ਫਿਰ ਪੰਜਾਬੀ ਫਿਲਮ ਦਾ ਨਿਰਮਾਣ ਕਰੋ
ਕਲਾਕਾਰਾਂ ਲਈ ਇਹੀ ਕਹਿਣਾ ਹੈ ਕਿ ਜਿਹੜੇ ਕਲਾਕਾਰ ਕੁੱਝ ਕੁ ਮਹੀਨੇ ਪਹਿਲਾਂ ਦਰੱਖਤਾਂ ਦੀਆਂ ਠੰਡੀਆਂ ਛਾਵਾਂ ਥੱਲੇ ਬੇਠ ਕੇ ਰੋਲ ਦਾ ਇੰਤਜਾਰ ਕਰਦੇ ਸਨ ਅੱਜ ਉਹ ਸਾਰੇ ਏਅਰ ਕੰਡੀਸ਼ਨ ਗੱਡੀਆਂ ਭਾਲਦੇ ਹਨ , ਜਿਹੜ੍ਹੇ ਨਲਕੇ ਦਾ ਪਾਣੀ ਪੀਦੇਂ ਸਨ ਉਹ ਅੱਜ ਰੈਡ ਬੁਲ ਤੋਂ ਘੱਟ ਗੱਲ ਨੀ ਕਰਦੇ,ਮਹਿੰਗੇ ਹੋਟਲ ਹੋਰ ਬਾਹੁਤ ਕੁੱਝ ਇਸੇ ਲਈ ਉਹਨਾਂ ਨੂੰ ਸਲਾਹ ਹੈ ਕਿ ਸਭ ਕੁੱਝ ਦਾ ਹੀ ਮਿਲੇਗਾ ਜੇ ਪੰਜਾਬੀ ਸੰਨਅਤ ਬਚੇ ਗੀ ਨਹੀ ਸਭ ਖਤਮ
ਕੁਲਵੰਤ ਗਿੱਲ
9814264624
________________________________________________________________________
ਚੰਡੀਗੜ 'ਚ ਦਫਤਰੀ-ਭਾਸ਼ਾ ਪੰਜਾਬੀ ਨਹੀਂ: ਕਿਥੋਂ ਦਾ ਇਨਸਾਫ ਹੈ?
ਲੋਕ ਕਹਿੰਦੇ ਹਨ ਕਿ ਚੰਡੀਗੜ• ਇੱਕ ਸੁੰਦਰ ਸ਼ਹਿਰ ਹੈ, ਪਰ ਇਹ ਸ਼ਹਿਰ ਮੈਨੂੰ ਤਾਂ ਬਿਲਕੁਲ ਸੁੰਦਰ ਨਹੀਂ ਲੱਗਦਾ, ਕਿਉਂਕਿ ਜਿਸ ਸ਼ਹਿਰ ਵਿਚ 300 ਤੋਂ ਵੱਧ ਸ਼ਰਾਬ ਦੇ ਠੇਕੇ ਹੋਣ ਪਰ ਸਿਰਫ ਚਾਰ ਸਰਕਾਰੀ ਲਾਇਬ੍ਰੇਰੀਆਂ ਹੋਣ ਤਾਂ ਉਹ ਸ਼ਹਿਰ ਕਿੱਦਾਂ ਸੁੰਦਰ ਲਗ ਸਕਦਾ ਹੈ? 80 ਪ੍ਰਤੀਸ਼ਤ ਤੋਂ ਵੱਧ ਲੋਕ ਪਵਿੱਤਰ ਪੰਜਾਬੀ ਭਾਸ਼ਾ ਪੜ•ਨਾ, ਲਿਖਣਾ ਜਾਣਦੇ ਹਨ। ਪਰ, ਹੁਣ ਤੱਕ ਇਸ ਸ਼ਹਿਰ ਨੂੰ ਇਹੋ ਜਿਹਾ ਸਾਹਿਤਕ ਪੁਰਸਕਾਰ ਨਹੀਂ ਮਿਲਿਆ ਜਿਸ ਤੇ ਮਾਣ ਕਰੀਏ। ਇਸ ਸ਼ਹਿਰ ਦੇ ਵਿੱਚ ਭਾਸ਼ਾ-ਪ੍ਰੇਮੀ ਘੱਟ, ਮਾਇਆ-ਪ੍ਰੇਮੀ ਵੱਧ ਦਿਸਦੇ ਹਨ। ਇਸ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਪਵਿੱਤਰ ਪੰਜਾਬੀ ਭਾਸ਼ਾ ਨੂੰ ਚੰਡੀਗੜ• ਪ੍ਰਸ਼ਾਸਨ ਦੀ ਦਫਤਰੀ ਭਾਸ਼ਾ ਵਜੋਂ ਲਾਗੂ ਕਰਨਾ ਪਵੇਗਾ। ਭਾਵੇਂ ਚੰਡੀਗੜ• ਕੇਂਦਰ ਸਾਸ਼ਿਤ ਪ੍ਰਦੇਸ਼ ਹੈ ਪਰ, ਫਿਰ ਵੀ ਇਸ ਸ਼ਹਿਰ ਦੀ ਦਫਤਰੀ ਭਾਸ਼ਾ ਪਵਿੱਤਰ ਪੰਜਾਬੀ ਹੋਣ ਦੀ ਵਜ•ਾ ਇਹ ਹੈ ਕਿ ਬੁਨਿਆਦੀ ਤੌਰ ਤੇ ਇਹ ਸ਼ਹਿਰ 'ਮਾਨਵ ਨਿਰਮਤ' ਬਣਾਵਟੀ ਸ਼ਹਿਰ ਹੈ, ਜਿਸ ਦਾ ਨੀਂਹ-ਪੱਥਰ ਕਈ ਦਰਜਨਾਂ ਪੰਜਾਬੀ ਪਿੰਡਾਂ ਨੂੰ ਹਟਾਉਣ ਤੋਂ ਬਾਅਦ ਰੱਖਿਆ ਗਿਆ ਸੀ। ਇਤਿਹਾਸਿਕ ਤੌਰ ਤੇ ਵੀ ਇਸ ਸ਼ਹਿਰ ਦੀ ਹਰ ਗਲੀ, ਹਰ ਪੇੜ, ਹਰ ਪੌਦੇ, ਹਰ ਪੱਤੇ, ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹੋਣਗੇ। ਪਰ, ਇਸ ਸ਼ਹਿਰ ਵਿਚ ਜਿਹੜੇ ਆਧੁਨਿਕ-ਮਾਨਵ ਅੱਜ-ਕੱਲ ਵਸ ਕੇ ਕੋਈ ਹੋਰ ਭਾਸ਼ਾ ਵਿੱਚ ਗੱਲ ਕਰਦੇ ਹਨ ਉਹ ਕਿਥੋਂ ਦਾ ਇਨਸਾਫ ਹੈ?
ਇਸ ਸ਼ਹਿਰ ਦੀ ਦਫਤਰੀ-ਭਾਸ਼ਾ ਪਵਿੱਤਰ ਪੰਜਾਬੀ ਹੋਣ ਦਾ ਦੂਜਾ ਕਾਰਨ ਇਹ ਹੈ ਕਿ ਇਥੋਂ ਦੀ 80 ਪ੍ਰਤੀਸ਼ਤ ਤੋਂ ਵੱਧ ਲੋਕ ਪੰਜਾਬੀ ਵਿਚ ਲਿਖਣਾ, ਪੜ•ਨਾ ਅਤੇ ਬੋਲਣਾ ਜਾਣਦੇ ਹਨ। ਪ੍ਰਸਾਸ਼ਨ ਦੇ ਵਿੱਚ ਆਉਣ ਵਾਲੇ ਕੁੱਝ ਪਿੰਡਾਂ ਦੀ ਮਾਂ-ਬੋਲੀ ਪੰਜਾਬੀ ਹੈ। ਇਨਾਂ ਪਿੰਡ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਕੁੱਝ ਨੋਟਿਸ, ਟੈਂਡਰ ਅਤੇ ਪ੍ਰਸਾਸ਼ਨਿਕ-ਇਸ਼ਤਿਹਾਰ ਅੰਗਰੇਜ਼ੀ ਅਤੇ ਹਿੰਦੀ ਵਿੱਚ ਹੋਣਾ ਕਿਥੋਂ ਦਾ ਇਨਸਾਫ ਹੈ। ਮੰਨਿਆ ਕਿ ਚੰਡੀਗੜ• ਕੇਂਦਰ-ਪ੍ਰਸ਼ਾਸਿਤ ਪ੍ਰਦੇਸ਼ ਹੈ। ਦੇਸ਼ ਅਤੇ ਦੁਨੀਆਂ ਦੇ ਹਰ ਥਾਂ ਤੋਂ ਲੋਕ ਇਸ ਸ਼ਹਿਰ ਵਿਚ ਆ ਵਸ ਜਾਂਦੇ ਨੇ। ਇਸ ਦਾ ਭਾਵ ਇਹ ਨਹੀਂ ਹੈ ਕਿ ਸੂਬੇ ਦੀ ਭਾਸ਼ਾ ਨੂੰ ਛੱਡਕੇ ਹੋਰ ਕੋਈ ਭਾਸ਼ਾ ਅਪਨਾਉਣਾ। ਪੁੱਛਣ ਵਾਲਾ ਇਹ ਵੀ ਪੁੱਛ ਸਕਦਾ ਹੈ ਕਿ ਜੇਕਰ ਦੱਖਣ-ਭਾਰਤ ਵਿੱਚ 3 ਭਾਸ਼ਾਵਾਂ ਦੀ ਨੀਤੀ ਲਾਗੂ ਕਰ ਸਕਦੇ ਹਾਂ, ਤਾਂ ਚੰਡੀਗੜ• ਸ਼ਹਿਰ ਦੇ ਵਿੱਚ ਇਹੋ ਜਿਹਾ ਕਾਨੂੰਨ ਨਾ ਲਗਾਕੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਲੋਕਾਂ ਤੇ ਥੋਪਣਾ ਕਿਥੋਂ ਦਾ ਇਨਸਾਫ ਹੈ?
'ਪੰਜਾਬੀ' ਇਸ ਸ਼ਹਿਰ ਦੀ ਦਫਤਰੀ-ਭਾਸ਼ਾ ਹੋਣ ਦਾ ਤੀਜਾ ਕਾਰਨ ਇਹ ਹੈ ਕਿ ਅਖੰਡ ਪੰਜਾਬ ਨੂੰ ਖੰਡ-ਖੰਡ ਕਰਨ ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਹਿੱਸਾ ਸੀ। ਹਰਿਆਣਾ ਦੇ ਹਰੇਕ ਇਨਸਾਨ ਪੰਜਾਬੀ ਵਰਗੇ ਦਿਸਦੇ ਸਨ। ਪਰ, ਇੰਨਾ ਭਾਈਚਾਰਾ, ਸਬੰਧ ਵੱਖ-ਵੱਖ ਹੋਣ ਤੋਂ ਬਾਅਦ ਭਾਸ਼ਾ ਵੀ ਵੱਖ-ਵੱਖ ਹੋਈ ਪਰ ਅਫਸੋਸ ਦੀ ਗੱਲ ਇਹ ਹੈ ਕਿ ਹਰਿਆਣਵੀਂ ਲੋਕ ਇੰਨੇ ਗਰੀਬ ਹੋ ਗਏ ਕਿ ਉਨ•ਾਂ ਦੀ ਮਾਂ-ਬੋਲੀ ਹਰਿਆਣਵੀਂ ਭਾਸ਼ਾ ਦੀ ਲਿਪੀ ਵੀ ਨਹੀਂ ਰਹਿ ਗਈ। ਪਰ, ਪੰਜਾਬੀ ਭਾਸ਼ਾ ਦੀ ਲਿਪੀ ਇੰਨੀ ਮਜ਼ਬੂਤ ਅਤੇ ਪਵਿੱਤਰ ਹੈ ਕਿ ਇਸ ਭਾਸ਼ਾ ਨੂੰ ਹਰੇਕ ਚੰਡੀਗੜ•-ਵਾਸੀ ਨੂੰ ਸਤਿਕਾਰ ਨਾਲ ਪੜ•ਨਾ, ਲਿਖਣਾ ਅਤੇ ਬੋਲਣਾ ਚਾਹੀਦਾ ਹੈ। ਪਰ ਪ੍ਰਸ਼ਾਸਨ ਵਿਚ ਬੈਠੇ ਹੋਏ ਕੁਝ ਅਧਿਕਾਰੀ-ਵਰਗ ਵਲੋ ਹਰਿਆਣਵੀਂ ਦੀ ਲਿਪੀ ਨੂੰ ਵਿਕਸਿਤ ਕਰਨਾ ਛੱਡ ਕੇ, ਪੰਜਾਬੀ-ਭਾਸ਼ਾ ਦੀ ਤਰੱਕੀ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਨਾ ਕਿਥੋਂ ਦਾ ਇਨਸਾਫ ਹੈ?
ਪਵਿੱਤਰ ਪੰਜਾਬੀ ਨਾ-ਸਿਰਫ ਚੰਡੀਗੜ•, ਬਲਕਿ ਇਸ ਉੱਤਰੀ-ਭਾਰਤ ਦੀ ਦਫਤਰੀ-ਭਾਸ਼ਾ ਬਣਨ ਦੀ ਤਾਕਤ ਰੱਖਣ ਦਾ, ਚੌਥਾ ਕਾਰਣ ਇਹ ਹੈ ਕਿ ਪੂਰੇ ਹਿੰਦੋਸਤਾਨ ਨੂੰ ਅੰਨ ਖਿਲਾਉਣ ਵਾਲੇ ਪੰਜਾਬ ਅਤੇ ਹਰਿਆਣਾ ਪੂਰੀ ਤਰ•ਾਂ 'ਹਰੀ-ਕ੍ਰਾਂਤੀ' 'ਚੋ ਗੁਜ਼ਰੇ ਹਨ, ਵਿਕਾਸ ਦੀ ਸ਼ਿਖਰ ਤੇ ਪਹੁੰਚਣ ਦਾ ਦਾਅਵਾ ਵੀ ਕਰਦੇ ਹਨ। 'ਨੰਬਰ-ਵਨ, ਨੰਬਰ-ਵਨ' ਕਹਿਕੇ ਉੱਛਲਣ ਦੀ ਕੋਸ਼ਿਸ਼ ਵੀ ਕਰਦੇ ਹਨ। ਪਰ, ਸੱਚਾਈ ਇਹ ਹੈ ਕਿ ਘੱਟੋ-ਘੱਟ ਹਰਿਆਣਾ ਦੇ ਲੋਕ ਮੈਨੂੰ ਤਾਂ ਸਭ ਤੋਂ ਗਰੀਬ ਦਿਸਦੇ ਹਨ, ਕਿਉਂਕਿ ਉਨ•ਾਂ ਦੀ ਮਾਂ-ਬੋਲੀ ਦੀ ਲਿਪੀ ਵੀ ਨਹੀਂ ਹੈ। ਪਰ, ਸਾਹਿਤਕ ਅਤੇ ਧਾਰਮਿਕ ਲਿਪੀ ਹੋਣ ਦਾ ਦਰਜਾ ਪੰਜਾਬੀ ਭਾਸ਼ਾ ਨੂੰ ਜਾਂਦਾ ਹੈ। ਇਸ ਲਈ ਪਵਿੱਤਰ ਪੰਜਾਬੀ-ਭਾਸ਼ਾ ਵਿੱਚ ਆਧੁਨਿਕ ਸਾਹਿਤਕ-ਕ੍ਰਾਂਤੀ ਹੋਣ ਦੀ ਲੋੜ ਹੈ, ਕਿਉਂਕਿ ਸਭ ਤੋਂ ਵੱਧ ਭਰੂਣ ਹੱਤਿਆ, ਬਲਾਤਕਾਰ, ਨਸ਼ਾ, ਸ਼ਰਾਬੀ-ਪਨ ਹਰਿਆਣਾ ਅਤੇ ਪੰਜਾਬ ਵਿੱਚ ਵੀ ਹੁੰਦੇ ਹਨ। ਇਹੋ ਜਿਹੀਆਂ ਸਮਾਜਿਕ-ਸਮੱਸਿਆਵਾਂ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਸਾਹਿਤਕ ਰਚਨਾ ਦੀ ਲੋੜ ਹੈ। ਇਹੋ ਜਿਹਾ ਸਾਹਿਤਕ ਰਚਨਾ ਕਰਨ ਲਈ ਚੰਡੀਗੜ• ਤੋਂ ਵੱਧ ਸ਼ਹਿਰ ਕੋਈ ਹੋਰ ਨਹੀਂ ਹੋ ਸਕਦਾ, ਕਿਉਂਕਿ ਇਹ ਦੋਵੇਂ ਸੂਬਿਆਂ ਦੀ ਰਾਜਧਾਨੀ ਵੀ ਹੈ। ਪਰ ਇਸ ਰਾਜਧਾਨੀ ਨੂੰ 'ਮੇਰਾ ਹੈ, ਮੇਰਾ ਹੈ' ਕਹਿਕੇ ਲੜਨ ਵਾਲੇ ਲੋਕ ਪੰਜਾਬੀ ਭਾਸ਼ਾ 'ਮੇਰਾ ਹੈ, ਮੇਰਾ ਹੈ' ਕਹਿਕੇ ਪਵਿੱਤਰ ਪੰਜਾਬੀ ਭਾਸ਼ਾ ਨੂੰ ਪਿਆਰ ਨਾਂ ਕਰਨਾ ਕਿਥੋਂ ਦੀ ਇਨਸਾਫੀ ਹੈ?
ਪਵਿੱਤਰ ਪੰਜਾਬੀ-ਭਾਸ਼ਾ ਚੰਡੀਗੜ• ਦੀ ਦਫਤਰੀ-ਭਾਸ਼ਾ ਹੋਣ ਦਾ ਸਭ ਤੋਂ ਵੱਧ ਕਾਰਣ ਇਹ ਹੈ ਕਿ ਪੰਜਾਬੀ ਇੱਕ ਪਵਿੱਤਰ-ਭਾਸ਼ਾ ਹੈ। ਇਹ ਭਾਸ਼ਾ ਨਾ ਸਿਰਫ ਗੁਰੂ, ਪੀਰਾਂ ਦੀ ਹੈ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਬਾਨ ਵੀ ਹੈ। ਮਾਨਵਤਾ ਦੀ ਗੱਲ ਨੂੰ ਰੱਬ ਤੱਕ ਪਹੁੰਚਾਉਣ ਦੇ ਕੰਮ ਪੰਜਾਬੀ ਭਾਸ਼ਾ ਕਰਦੀ ਹੈ। ਇਹ ਭਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਹਾਨ ਦੇਣ ਹੈ। ਪਰ ਇਸ ਦੇਣ ਨੂੰ ਨਾ ਪਹਿਚਾਨਣ ਵਾਲੇ ਲੋਕ ਗੁਰੂਆਂ ਦੀ ਕੁਰਬਾਨੀ ਕਦੇ ਵੀ ਨਹੀਂ ਪਹਿਚਾਣ ਸਕਣਗੇ। ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਸ਼ੀਸ਼ ਦੇਣ ਵਾਲੀ ਕਹਾਣੀ, ਗੁਰੂਆਂ ਦੇ ਆਦੇਸ਼ ਪਾਲਣ ਕਰਕੇ ਬੰਦ-ਬੰਦ ਕਟਵਾਉਣ ਵਾਲੇ, ਪਰ ਧਰਮ ਨਾ ਹਾਰਨ ਵਾਲੇ ਦੀ ਕਹਾਣੀ, ਚਾਰ ਸ਼ਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਲੇ ਕਤਲਕਾਰ ਨੂੰ ਵੀ 'ਜ਼ਫਰਨਾਮੇ' ਦੇ ਵਿੱਚ ਸਤਿਕਾਰ ਨਾਲ ਵਡਿਆਈ ਕਰਨ ਵਾਲੇ ਦੀ ਕਹਾਣੀ ਪਵਿੱਤਰ ਪੰਜਾਬੀ ਵਿੱਚ ਪੜ•ਨਾ-ਲਿਖਣਾ ਛੱਡਣਾ ਕਿਥੋਂ ਦਾ ਇਨਸਾਫ ਹੈ?
ਮੈਂ ਤਾਂ ਕਰਨਾਟਕ ਤੋਂ ਹਾਂ। ਪਵਿੱਤਰ ਪੰਜਾਬੀ-ਭਾਸ਼ਾ ਸਿੱਖ ਕੇ ਪਵਿੱਤਰ ਹੋ ਗਿਆ ਹਾਂ। ਮੈਨੂੰ ਇਸ ਸ਼ਹਿਰ ਦੀ ਹਰ ਗਲੀ, ਹਰ ਪੇੜ, ਹਰ ਪੌਦੇ, ਹਰ ਪੱਤੇ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਗੁਰੂਆਂ ਦੀ ਕੁਰਬਾਨੀ ਦੀ ਵਡਿਆਈ ਕਰਦੇ ਮਹਿਸੂਸ ਹੁੰਦੇ ਹਨ, ਪਰ ਉਸ ਤਰ•ਾਂ ਦੀ ਮਹਿਸੂਸ ਚੰਡੀਗੜ• ਦੇ ਲੋਕ ਨਾ ਕਰਨ ਕਿਥੋਂ ਦੀ ਇਨਸਾਫ ਹੈ?
ਗੋਬਿੰਦ, ਹਮ ਐਸੈਂ ਅਪਰਾਧੀ£
ਦਯਾ, ਧਰਮ, ਔਰ ਗੁਰੂ ਕੀ ਸੇਵਾ ਇਹ ਸਬ ਨੰਦਨ ਨਾਹਿ£
ਪੰਡਿਤਰਾਓ ਧਰੇਨੱਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ, ਸੈਕਟਰ-46,
ਚੰਡੀਗੜ•।
ਮੋਬਾ.ਨੰ: 99883-51695
5mail: punjabi.maboli0yahoo.com
(ਨੋਟ :- ਪੰਡਿਤਰਾਓ ਧਰੇਨੱਵਰ ਕਰਨਾਟਕ ਰਾਜ ਤੋਂ ਹੈ ਪਰ ਪੰਜਾਬੀ ਭਾਸ਼ਾ ਸਿੱਖ ਕੇ ਹੁਣ ਤੱਕ 11 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ। ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫਰਨਾਮਾ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ। )
___________________________________________________________
'ਹਾਣੀ' ਫ਼ਿਲਮ ਦੇਖਣ 'ਚ ਕੋਈ ਹਾਨੀ ਨਹੀਂ: ਮਿੰਟੂ ਬਰਾੜ
ਅਕਸਰ ਸਿੱਟਾ ਲੇਖ ਲਿਖਣ ਵੇਲੇ ਲੇਖ ਦੇ ਆਖਿਰ ਵਿਚ ਕੱਢਿਆ ਜਾਂਦਾ ਹੈ ਪਰ ਆਪਾਂ ਸਿੱਟਾ ਸਿਰਲੇਖ 'ਚ ਹੀ ਕੱਢ ਦਿੱਤਾ ਕਿ ''ਹਾਣੀ ਫ਼ਿਲਮ ਦੇਖਣ 'ਚ ਕੋਈ ਹਾਨੀ ਨਹੀਂ''। ਮਤਲਬ ਅੱਜ ਕੱਲ ਜ਼ਿਆਦਾਤਰ ਫ਼ਿਲਮਾਂ ਦੇਖਣ ਤੋਂ ਬਾਅਦ ਬਹੁਤਿਆਂ ਦੇ ਮੂੰਹੋਂ ਇਹ ਹੀ ਨਿਕਲਦਾ ਹੈ ਕਿ ਐਵੇਂ ਪੈਸੇ ਅਤੇ ਵਕਤ ਦੀ ਬਰਬਾਦੀ ਕੀਤੀ, ਮਤਲਬ ਨੁਕਸਾਨ ਖਾਧਾ, ਨੁਕਸਾਨ ਮਤਲਬ ਹਾਨੀ। ਸੋ ਹੁਣ ਤੁਸੀਂ ਭਾਵੇਂ ਫ਼ਿਲਮ ਦੀ ਸਾਰੀ ਸਮੀਖਿਆ ਪੜ੍ਹ ਕੇ ਫ਼ਿਲਮ ਦੇਖਣ ਜਾਇਓ ਭਾਵੇਂ ਇਕੱਲਾ ਸਿਰਲੇਖ ਪੜ੍ਹ ਕੇ, ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਆਖੀਰ 'ਚ ਹਾਨੀ ਉਠਾਉਣੀ ਪਵੇ। ਮੈਂ ਭਾਵੇਂ ਸਿੱਟਾ ਇਸ ਲੇਖ ਦੇ ਸ਼ੁਰੂ 'ਚ ਕੱਢ ਦਿੱਤਾ ਪਰ ਫ਼ਿਲਮ ਸਾਰੀ ਦੇਖ ਕੇ ਕੱਢਿਆ।
ਦੁਨੀਆਂ 'ਚ ਹਰ ਇਕ ਦਾ ਨਜ਼ਰੀਆ ਵੱਖਰਾ ਹੁੰਦਾ ਹੈ, ਸੋ ਬਹੁਤਿਆਂ ਨੂੰ ਇਹ ਫ਼ਿਲਮ ਚੰਗੀ ਵੀ ਨਹੀਂ ਲੱਗਣੀ। ਪਰ ਅਖੀਰ 'ਚ ਬਹੁਤਾਤ ਪਸੰਦ ਕਰਨ ਵਾਲਿਆ ਦੀ ਹੋਵੇਗੀ। ਸ਼ੁਰੂ ਤੋਂ ਹੀ ਗਲਾਸ ਅੱਧਾ ਭਰਿਆ ਦੇਖਣ ਦੀ ਆਦਤ ਹੈ ਸੋ ਹੋ ਸਕਦਾ ਕਿ ਮੈਨੂੰ ਗਲਾਸ ਦਾ ਖ਼ਾਲੀ ਪਾਸਾ ਨਾ ਦਿਸਿਆ ਹੋਵੇ, ਤਾਂਹੀਓਂ ਕਹਿਣਾ ਹਾਂ ਕਿ ਆਪੋ ਆਪਣਾ ਨਜ਼ਰੀਆ।
ਫ਼ਿਲਮ ਦੇ ਸਾਰੇ ਪੱਖ ਦੇਖ ਕੇ ਮੈਂ ਆਪਣੀ ਬੁੱਧੀ ਅਨੁਸਾਰ 10 ਵਿਚੋਂ 8 ਅੰਕ ਦਿੱਤੇ ਹਨ। ਪਹਿਲਾਂ ਮਨ ਕਹੇ ਕੀ 9 ਕੁ ਦੀ ਹੱਕਦਾਰ ਹੈ ਫ਼ਿਲਮ। ਪਰ ਫੇਰ ਜਦੋਂ ਸੋਚਿਆ ਕਿ ਸੀਮਤ ਸਾਧਨਾਂ ਨਾਲ ਪੰਜਾਹ ਸਾਲ ਮਗਰ ਜਾ ਕੇ ਫ਼ਿਲਮ ਬਣਾਉਣੀ ਵੀ ਇਕ ਹੌਸਲੇ ਦਾ ਤੇ ਚੁਨੌਤੀ ਦਾ ਕੰਮ ਸੀ। ਸੋ ਇਸੇ ਦੀ ਦਾਦ 'ਚ 9 ਪੁਆਇੰਟ ਦੇ ਦਿੱਤੇ। ਕਿਉਂਕਿ 10 ਚੋਂ 10 ਜਿਨ੍ਹਾਂ ਪਰਫੈਕਟ ਹੋਣਾ ਹਰ ਇਕ ਲਈ ਮੁਸ਼ਕਿਲ ਹੈ।
ਫ਼ਿਲਮ ਦੀ ਸ਼ੁਰੂਆਤ ਵਿਚ ਪੁਰਾਣੇ ਜ਼ਮਾਨੇ ਦੇ ਫਿਲਮਾਏ ਗਏ ਵਿਆਹ ਅਤੇ ਪਿੰਡ ਦੇ ਸੀਨ ਜਿੱਥੇ ਚਾਲੀ ਕੁ ਵਰ੍ਹਿਆਂ ਤੋਂ ਉੱਤੋਂ ਦੇ ਦਰਸ਼ਕਾਂ ਦੀ ਧੁੰਦਲੀ ਹੋ ਰਹੀ ਸੋਚ ਨੂੰ ਸਾਫ਼ ਕਰਦੇ ਹਨ ਉਥੇ ਨੌਜਵਾਨਾਂ ਨੂੰ ਸੋਚਣ ਲਈ ਇਕ ਵਿਸ਼ਾ ਵਸਤੂ ਮਿਲਦੀ ਹੈ। ਅਸੀਂ ਅਕਸਰ ਦੋਸ਼ ਲਾਉਂਦੇ ਹਾਂ ਕਿ ਅੱਜ ਦੀ ਪੀੜੀ ਆਪਣਾ ਅਮੀਰ ਵਿਰਸਾ ਭੁੱਲਦੀ ਜਾ ਰਹੀ ਹੈ। ਪਰ ਉਸ ਨੂੰ ਪੁਰਾਣਾ ਵਿਰਸਾ ਮਿਲੇ ਕਿਥੋਂ ? ਅੱਜ ਜਦੋਂ ਹੱਟੀ ਤੇ ਇਕ ਹੀ ਚੀਜ਼ ਮਿਲਦੀ ਹੈ ਤਾਂ ਨੌਜਵਾਨ ਨੇ ਤਾਂ ਉਹੀ ਲੈਣੀ ਹੈ। ਇਸ ਫ਼ਿਲਮ ਨਾਲ ਨੌਜਵਾਨਾਂ ਨੂੰ ਇਕ ਵਿਕਲਪ ਮਿਲੇਗਾ ਜਿਸ ਵਿਚੋਂ ਉਹ ਚੁਣ ਸਕਦੇ ਹਨ। ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਆਉਣ ਵਾਲੇ ਦਿਨਾਂ 'ਚ ਫੇਰ ਇਕ ਬਾਰ ਟੌਰੇ ਵਾਲੀ ਪੱਗ ਬੰਨ੍ਹੀ ਫਿਰਦੇ ਨੌਜਵਾਨ ਤੁਹਾਡੇ ਨਜ਼ਰੀਂ ਪੈ ਜਾਣ।
ਤਿੰਨ ਪੀੜ੍ਹੀਆਂ ਦੀ ਕਹਾਣੀ ਸਮੇਟੀ ਇਹ ਫ਼ਿਲਮ ਕੀਤੇ ਕੀਤੇ ਥੋੜ੍ਹੀ ਜਿਹੀ ਢਿੱਲੀ ਪੈਂਦੀ ਲਗਦੀ ਹੈ ਪਰ ਛੇਤੀ ਹੀ ਲੀਹ ਤੇ ਆ ਜਾਂਦੀ ਹੈ। ਪੰਜਾਬੀ ਫ਼ਿਲਮ ਦੇਖਦਿਆਂ ਪਿੰਡੇ ਚੋਂ ਤੁੜ-ਤੜੀ ਘੱਟ ਹੀ ਨਿਕਲਦੀ ਹੁੰਦੀ ਹੈ ਪਰ ਇਸ ਫ਼ਿਲਮ 'ਚ ਤਿੰਨ-ਚਾਰ ਬਾਰ ਇਹੋ ਜਿਹਾ ਵੇਲਾ ਵੀ ਆਉਂਦਾ ਜਦੋਂ ਇਹ ਦਰਸ਼ਕਾਂ ਨੂੰ ਸੱਤਰ ਦੇ ਦਹਾਕੇ ਦੀਆਂ ਹਿੰਦੀ ਫ਼ਿਲਮਾਂ ਵਾਂਗ ਜਜ਼ਬਾਤੀ ਬਹਿਨ 'ਚ ਵੀ ਬਹਾ ਲੈਂਦੀ ਹੈ। ਕਾਮੇਡੀ ਦੇ ਦੌਰ 'ਚ ਇਕ ਪੂਰੇ ਵਿਸ਼ੇ ਤੇ ਫ਼ਿਲਮ ਬਣਾਉਣਾ ਕਾਫ਼ੀ ਜੋਖ਼ਮ ਭਰਿਆ ਕਦਮ ਸੀ। ਜੋ ਅਮਿਤੋਜ ਮਾਨ ਨੇ ਚੁੱਕਿਆ ਤੇ ਜਿਸ ਵਿਚ ਉਹ ਕਾਮਯਾਬ ਵੀ ਹੋ ਗਏ ਹਨ।
ਹਰਭਜਨ ਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਉਮਰ ਦੇ ਇਸ ਦੌਰ 'ਚ 'ਰਣਜੀਤ ਸਿੰਘ ਮਰਾੜਾਂ' ਵਾਲੇ ਤੋਂ ਵਧੀਆ ਕਿਰਦਾਰ ਮਿਲਣਾ ਮੁਸ਼ਕਿਲ ਹੈ ਜਿਸ ਨੂੰ ਉਹ ਨਿਭਾਉਣ 'ਚ ਵੀ ਕਾਮਯਾਬ ਹੋਏ ਹਨ। ਹਰਭਜਨ ਦੀ ਐਕਟਿੰਗ ਤੇ ਉਂਗਲ ਚੁੱਕਣ ਵਾਲੇ ਸ਼ਾਇਦ ਇਸ ਕਿਰਦਾਰ ਵਿਚ ਖੁੱਭੇ ਹਰਭਜਨ ਨੂੰ ਦੇਖ ਕੇ ਆਪਣੇ ਵਿਚਾਰ ਬਦਲ ਲੈਣ। ਮੁੱਢੋਂ ਨਵੀਂ, ਫ਼ਿਲਮ ਦੀ ਨਾਇਕਾ 'ਮਹਰੀਨ ਕਾਲੇਕਾ' ਜਿੱਥੇ ਪੰਜਾਹ ਵਰ੍ਹੇ ਪੁਰਾਣੇ ਵੇਲੇ ਦੀ ਮੁਟਿਆਰ ਦੇ ਕਿਰਦਾਰ ਨਾਲ ਇਨਸਾਫ਼ ਕਰਦੀ ਨਜ਼ਰ ਆਉਂਦੀ ਹੈ ਉਥੇ ਉਸ ਨੇ ਬੁਢਾਪੇ ਵਾਲੇ ਰੋਲ 'ਚ ਵੀ ਪਰਪੱਕਤਾ ਦਿਖਾਈ ਹੈ। ਫ਼ਿਲਮ ਦੀ ਦੂਜੀ ਜੋੜੀ ਅਨੁਜ ਸਚਦੇਵਾ ਅਤੇ ਸੋਨੀਆ ਮਾਨ ਦੀ ਗੱਲ ਕੀਤੀ ਜਾਵੇ ਤਾਂ ਮੈਂ ਇਹੀ ਕਹਾਂਗਾ ਕਿ ਜੇ ਇਸ ਫ਼ਿਲਮ ਦਾ ਸਭ ਤੋਂ ਵੱਧ ਫ਼ਾਇਦਾ ਕਿਸੇ ਨੂੰ ਮਿਲਣ ਵਾਲਾ ਹੈ ਤਾਂ ਉਹ ਇਸ ਨੌਜਵਾਨ 'ਅਨੁਜ' ਨੂੰ ਮਿਲੇਗਾ। ਜਿੱਥੇ ਉਸ ਦੀ ਦਿੱਖ 'ਚ ਸਟਾਰਡਮ ਹੈ ਉਥੇ ਉਸ ਦੀ ਕਿਰਦਾਰ ਤੇ ਪਕੜ ਉਸ ਦੇ ਚੰਗੇ ਭਵਿੱਖ ਦੀ ਗਵਾਹੀ ਭਰਦੀ ਹੈ। ਅਸ਼ੀਸ਼ ਦੁੱਗਲ ਨੇ ਵੀ ਗੁਰਜੰਟ ਸਿੰਘ ਦੇ ਕਿਰਦਾਰ 'ਚ ਜਾਣ ਪਾਈ ਹੈ।
ਜੇ ਹੁਣ ਗੱਲ ਕੀਤੀ ਜਾਵੇ ਸਰਬਜੀਤ ਚੀਮੇ ਦੀ ਤਾਂ ਦੋਸਤੋ ਸੱਚ ਦੱਸਾਂ! ਮੈਨੂੰ ਸਰਬਜੀਤ ਤੋਂ ਐਨੀ ਆਸ ਨਹੀਂ ਸੀ। ਮੈਂ ਤਾਂ ਸੋਚਦਾ ਸੀ ਕਿ ਉਹ ਦੇਖੋ ਦੇਖੀ ਗਾਉਣ ਵਾਲਿਆਂ ਦੇ ਫ਼ਿਲਮਾਂ 'ਚ ਆਉਣ ਦੇ ਰੁਝਾਨ ਵਿਚ ਹੀ ਫ਼ਿਲਮਾਂ 'ਚ ਹੱਥ ਪੈਰ ਮਾਰ ਰਿਹਾ ਹੈ। ਪਰ ਉਸ ਨੇ ਤਾਂ ਇਸ ਫ਼ਿਲਮ'ਚ ਆਪਣੇ ਕਿਰਦਾਰ ਨੂੰ ਜਿਉਂਦਾ ਕਰ ਦਿੱਤਾ। ਮੈਨੂੰ ਉਨ੍ਹਾਂ ਦਾ ਇਹ ਕਿਰਦਾਰ ਦੇਖ ਕੇ ਲਗਿਆ ਕਿ ਚੀਮਾ ਇਕ ਗ਼ਲਤੀ ਕਰ ਗਿਆ! ਉਸ ਨੂੰ ਆਪਣੀ ਫ਼ਿਲਮ 'ਪੰਜਾਬ ਬੋਲਦਾ' ਹਾਣੀ ਤੋਂ ਬਾਅਦ ਰਿਲੀਜ਼ ਕਰਨੀ ਚਾਹੀਦੀ ਸੀ। ਹਾਣੀ ਤੋਂ ਬਾਅਦ ਉਸ ਦੇ ਫ਼ਿਲਮੀ ਸਫ਼ਰ ਨੂੰ ਨਵਾਂ ਮੋੜ ਮਿਲਦਾ ਦਿਖਾਈ ਦੇ ਰਿਹਾ ਹੈ। ਸਰਦਾਰ ਸੋਹੀ ਦਾ ਕਿਰਦਾਰ ਭਾਵੇਂ ਬਹੁਤ ਛੋਟਾ ਸੀ ਪਰ ਉਸ ਦੀ ਕਲਮ ਚੋਂ ਨਿਕਲੇ ਸੰਵਾਦ ਉਸਾਰੂ ਸਨ। ਆਪਣੇ ਪੁਰਾਣੇ ਇਕ ਜੁੰਡੀ ਦੇ ਯਾਰ 'ਦਿਲਖ਼ੁਸ਼ ਥਿੰਦ' ਜਿਸ ਨੂੰ ਕੀ ਮੈਂ ਦੱਸ ਕੁ ਵਰ੍ਹੇ ਪਹਿਲਾਂ ਰਾਗ ਅਲਾਪਦੇ ਨੂੰ ਛੱਡ ਕੇ ਆਇਆ ਸੀ ਨੂੰ ਇਸ ਫ਼ਿਲਮ 'ਚ ਇਕ ਛੋਟੇ ਜਿਹੇ ਕਿਰਦਾਰ 'ਚ ਕੁੱਟ ਖਾਂਦੀਆਂ ਦੇਖ ਕੇ ਚੰਗਾ ਲੱਗਿਆ।
ਫ਼ਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਦਾ ਬਹੁਤ ਹੀ ਮਜ਼ਬੂਤ ਪੱਖ ਹੈ। ਕਿਉਂਕਿ ਇਸ ਪਿੱਛੇ ਬਾਬੂ ਸਿੰਘ ਮਾਨ ਮਰਾੜਾਂ ਜਿਹੇ ਤਜਰਬੇਕਾਰ ਇਨਸਾਨ ਦਾ ਹੱਥ ਹੋਵੇ ਉਹ ਪੱਖ ਕਮਜ਼ੋਰ ਕਿਵੇਂ ਹੋ ਸਕਦਾ। ਇਕ ਪੱਖ ਜਿਸ ਤੇ ਕੁਝ ਕੁ ਉਂਗਲ਼ਾਂ ਆਉਣ ਵਾਲੇ ਦਿਨਾਂ 'ਚ ਉੱਠ ਸਕਦੀਆਂ ਹਨ ਉਹ ਹੈ ਰੂਹਾਂ ਦੀ ਗੱਲ ਪਰ ਮੇਰੇ ਨਜ਼ਰੀਏ 'ਚ ਇਹ ਇਕ ਸੂਤਰਧਾਰ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਜੋ ਕਹਾਣੀ ਨੂੰ ਅੱਗੇ ਤੋਰਦਾ ਨਾ ਕਿ ਕਿਸੇ ਵਹਿਮ ਭਰਮ ਨਾਲ।
ਆਖ਼ਿਰ 'ਚ ਵਧਾਈ ਦੇਣੀ ਚਾਹਾਂਗਾ ਇਸ ਫ਼ਿਲਮ ਨਾਲ ਜੁੜੇ ਹਰ ਇਕ ਸ਼ਖ਼ਸ ਨੂੰ ਜਿਨ੍ਹਾਂ ਕਾਮੇਡੀ ਦੇ ਝੱਖੜ ਮੂਹਰੇ ਦੀਵਾ ਬਾਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਲਮ ਦੇ ਐਸੋਸੀਏਟ ਡਾਇਰੈਕਟਰ ਮਨਪ੍ਰੀਤ ਸਿੰਘ ਗਿੱਲ ਦਾ ਵੀ ਧੰਨਵਾਦ ਜਿਨ੍ਹਾਂ ਦੇ ਯਤਨਾਂ ਸਦਕਾ ਸਾਨੂੰ ਆਸਟ੍ਰੇਲੀਆ ਬੈਠਿਆਂ ਨੂੰ ਸਭ ਤੋਂ ਪਹਿਲਾਂ ਫ਼ਿਲਮ ਦੇਖਣ ਨੂੰ ਮਿਲੀ। ਜਾਂਦੇ ਜਾਂਦੇ ਫ਼ਿਲਮ ਦੇਖਣ ਤੋਂ ਪਹਿਲਾਂ ਇਕ ਹੱਡਬੀਤੀ ਵੀ ਸੁਣਦੇ ਜਾਇਓ;
ਦੋਸਤੋ ਅੱਜ ਇਕ ਅਜੀਬ ਇਤਫ਼ਾਕ ਬਣਿਆ ਜਦੋਂ ਮੈਂ ਕੰਮ ਦੇ ਸਿਲਸਿਲੇ 'ਚ ਇਕ ਬਜ਼ੁਰਗ ਜੋੜੇ ਦੇ ਬੁਸ਼ ਵਿੱਚ ਬਣੇ ਇੱਕ ਖ਼ੂਬਸੂਰਤ ਘਰ ਵਿਚ ਗਿਆ ਤਾਂ ਉਨ੍ਹਾਂ ਅੱਜ ਹੀ ਇਕ ਬਹੁਤ ਹੀ ਖ਼ੂਬਸੂਰਤ ਤੋਤਾ ਲਿਆਂਦਾ ਸੀ। ਉਹ ਦੋਵੇਂ ਉਸ ਨਵੇਂ ਆਏ ਮਹਿਮਾਨ ਦੀ ਸੇਵਾ ਸੰਭਾਲ 'ਚ ਲੱਗੇ ਹੋਏ ਸਨ ਤਾਂ ਮੈਨੂੰ ਅਚਾਨਕ ਬੀ.ਐੱਮ.ਜੀ. ਫਿਲਮਜ਼ ਤੋਂ ਮਨਪ੍ਰੀਤ ਗਿੱਲ ਸਾਹਿਬ ਦਾ ਫ਼ੋਨ ਆ ਗਿਆ। ਉਹ ਸ਼ਾਮ ਨੂੰ 'ਹਾਣੀ' ਫ਼ਿਲਮ ਦੇ ਪਹਿਲੇ ਸ਼ੋਅ 'ਚ ਆਉਣ ਲਈ ਮੈਨੂੰ ਯਾਦ ਕਰਵਾ ਰਹੇ ਸਨ। ਜਦੋਂ ਸਾਡੀ ਗੱਲਬਾਤ ਖ਼ਤਮ ਹੋਈ ਤਾਂ ਮੈਂ ਉਸ ਬਜ਼ੁਰਗ ਜੋੜੇ ਤੋਂ ਮਾਫ਼ੀ ਮੰਗੀ ਕਿ ਮੈਂ ਆਪਣੀ ਭਾਸ਼ਾ ਪੰਜਾਬੀ 'ਚ ਗੱਲ ਕਰ ਰਿਹਾ ਸੀ। ਉਹ ਕਹਿੰਦੇ ਕੋਈ ਗੱਲ ਨਹੀ, ਪਰ ਪੁੱਛਣ ਲੱਗੇ ਕਿ ਕਿਸ ਵਿਸ਼ੇ ਤੇ ਤੁਹਾਡੀ ਗੱਲ ਹੋ ਰਹੀ ਸੀ! ਮੈਂ ਕਿਹਾ ਕਿ ਅਸੀਂ ਅੱਜ ਨਵੀਂ ਆ ਰਹੀ ਫ਼ਿਲਮ ਦੇਖਣ ਜਾਣ ਦਾ ਪਲਾਨ ਬਣਾ ਰਹੇ ਸਾਂ। ਉਨ੍ਹਾਂ ਫ਼ਿਲਮ ਦਾ ਨਾਂ ਜਾਣਨਾ ਚਾਹਿਆ। ਮੇਰੇ 'ਹਾਣੀ'ਦੱਸਣ ਤੇ ਉਨ੍ਹਾਂ ਉਸ ਦੇ ਮਾਅਨੇ ਪੁੱਛੇ ਤਾਂ ਮੈਂ ਦੱਸਿਆ ਕਿ ਜਿਵੇਂ ਆਸਟ੍ਰੇਲੀਆ 'ਚ 'ਬਡੀ' ਜਾਂ 'ਮੇਟ' ਹੁੰਦਾ ਬੱਸ ਓਵੇਂ ਸਾਡੇ 'ਹਾਣੀ' ਹੁੰਦਾ। ਉਹ ਦੋਵੇਂ ਇਹ ਸੁਣ ਕੇ ਬੜੇ ਖ਼ੁਸ਼ ਹੋਏ ਤੇ ਕਹਿਣ ਲੱਗੇ ਕਿ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਅਸੀਂ ਆਪਣੇ ਇਸ ਨਵੇਂ ਮਹਿਮਾਨ ਦਾ ਨਾਂ 'ਹਾਣੀ' ਰੱਖ ਲਈਏ? ਸਾਨੂੰ ਬਹੁਤ ਵਧੀਆ ਲੱਗਿਆ ਇਹ ਨਾਮ। ਮੇਰੇ ਅੰਦਰ ਵੀ ਤੁੜ-ਤੜੀ ਜਿਹੀ ਨਿਕਲੀ ਅਤੇ ਸੋਚਾਂ 'ਚ ਡੁੱਬ ਗਿਆ ਕਿ ਚੰਗੇ ਅਰਥ ਰੱਖਣ ਵਾਲੀ ਚੀਜ਼ ਨੂੰ ਕੋਈ ਲਿਪੀ ਜਾਂ ਭਾਸ਼ਾ ਦਬਾ ਨਹੀਂ ਸਕਦੀ, ਨਾ ਹੱਦਾਂ-ਸਰਹੱਦਾਂ ਰੋਕ ਸਕਦੀਆਂ ਹਨ, ਪਿਆਰ ਤਾਂ ਹਰ ਇਕ ਦੇ ਦਿਲ ਨੂੰ ਟੁੰਬ ਜਾਂਦਾ ਹੈ। ਸੋ ਹਾਲੇ 'ਹਾਣੀ' ਫ਼ਿਲਮ ਤਾਂ ਸ਼ਾਮ ਨੂੰ ਦੇਖਣ ਜਾਣਾ ਹੈ, ਪਰ ਅੱਜ ਇਕ ਪਿਆਰੇ ਜਿਹੇ ਤੋਤੇ ਨੂੰ 'ਹਾਣੀ' ਨਾਂ ਦੇ ਕੇ ਮਨ ਬਹੁਤ ਖ਼ੁਸ਼ ਹੈ।

______________________________________________
ਲੋਕ ਗਾਇਕ ਬਲਧੀਰ ਮਾਹਲਾ- -ਜਿਸਨੇ ਗਾਇਨ ਕਲਾ ਨਾਲ ਦਗਾ
ਨਹੀਂ ਕੀਤਾ, ਪਰ........?
ਵਿਸ਼ੇਸ਼ ਮੁਲਾਕਾਤ | |||||||||
|
ਜਿਸ ਸਖ਼ਸ਼ ਨੂੰ ਜਾਣ ਕੇ ਪਤਾ ਲੱਗਾ ਕਿ ਗਾਇਨ ਕਲਾ, ਪੈਸੇ ਪੱਖੋਂ ਅਮੀਰੀ ਦਾ ਨਾਂ ਨਹੀਂ ਹੈ ਸਗੋਂ ਇਹ ਤਾਂ ਮਾਂ-ਪੁੱਤ ਦੇ, ਭੈਣ-ਭਰਾ ਦੇ ਜਾਂ ਆਸ਼ਕ-ਮਹਿਬੂਬ ਦੇ ਦਿਲਾਂ 'ਚ ਪਨਪਦੇ ਹਕੀਕੀ ਪਿਆਰ ਵਰਗੇ 'ਸੁੱਚੇ' ਬੋਲਾਂ ਨਾਲ ਦਿਲਾਂ 'ਚ ਅਲਖ ਜਗਾਉਣ ਵਾਲੀ ਫ਼ਕੀਰੀ ਦਾ ਨਾਂ ਹੈ। ਉਹ ਸਖ਼ਸ਼ ਹੈ ਲੋਕ ਗਾਇਕ ਬਲਧੀਰ ਮਾਹਲਾ। ਬੇਸ਼ੱਕ ਬੇਰੁਜ਼ਗਾਰੀ ਦੀ ਮਾਰ ਅਤੇ ਪੈਸੇ ਦੀ ਚਕਾਚੌਂਧ ਨੇ ਗਾਇਕਾਂ ਦੇ ਵੱਗ ਪੈਦਾ ਕਰ ਦਿੱਤੇ ਹਨ ਪਰ ਬਲਧੀਰ ਮਾਹਲੇ ਦੇ ਨਾਂ ਨਾਲ 'ਲੋਕ ਗਾਇਕ' ਲਿਖ ਕੇ ਖੁਦ ਵੀ ਸਕੂਨ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮਾਹਲਾ ਅਸਲੋਂ ਹੀ ਲੋਕਾਂ ਦਾ ਗਾਇਕ ਹੈ ਜਿਸਨੇ ਜ਼ਮਾਨੇ ਦੀ ਵਕਤੀ ਚਕਾਚੌਂਧ ਨੂੰ ਮਾਨਣ ਲਈ ਲੋਕਾਂ ਦੀਆਂ ਇੱਕ ਕਲਾਕਾਰ ਤੋਂ ਲਾਈਆਂ ਜਾਂਦੀਆਂ ਆਸਾਂ ਨਾਲ ਅਕ੍ਰਿਤਘਣਤਾ ਜਾਂ ਧ੍ਰਿਗ ਨਹੀਂ ਕਮਾਇਆ। ਮਾਹਲਾ ਉਹਨਾਂ ਮਰਜੀਵੜਿਆਂ 'ਚੋਂ ਹੈ ਜਿਸਨੇ ਮਾਂ ਬੋਲੀ ਦੇ ਪਿਆਰ 'ਚ ਗੜੁੱਚ ਹੋ ਕੇ ਨਾ ਸਿਰਫ ਆਪਣੇ ਨਿੱਜੀ ਸੁੱਖਾਂ, ਚਾਵਾਂ ਨੂੰ ਤਿਲਾਂਜਲੀ ਦਿੱਤੀ ਸਗੋਂ ਇੱਕ ਕਲਾਕਾਰ ਦੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਸਮਾਜ ਦੀਆਂ ਨਜ਼ਰਾਂ 'ਚ ਸ਼ਾਇਦ ਮਾਹਲਾ ਵੀ 'ਝੱਲਾ' ਹੀ ਹੋਵੇ। ਪਰ ਇਹ ਗੱਲ ਪੱਥਰ 'ਤੇ ਲੀਕ ਹੈ ਕਿ ਜੇ ਇਹੀ ਮਾਹਲਾ ਆਪਣੇ ਪੈਰ ਥਿੜਕਾ ਕੇ ਇਹਨਾਂ ਹੀ ਲੋਕਾਂ ਦੇ ਪਰਿਵਾਰਕ ਰਿਸ਼ਤਿਆਂ ਨੂੰ ਤੂੰਬੀ ਦੀ ਤਾਰ ਦੇ ਆਸਰੇ ਨਾਲ 'ਤਾਰ ਤਾਰ' ਕਰਨ ਦੇ ਰਾਹ ਤੁਰ ਪੈਂਦਾ ਤਾਂ ਸ਼ਾਇਦ ਮਾਹਲਾ ਵੀ 'ਝੱਲਾ' ਨਾ ਰਹਿੰਦਾ। ਖੈਰ.... ਆਓ ਮਿਲੀਏ ਲੋਕ ਗਾਇਕ ਬਲਧੀਰ ਮਾਹਲਾ ਨੂੰ...ਜਾਣੀਏ ਕਿ ਉਸਨੇ ਲੋਕਾਂ ਨਾਲ ਵਫਾਦਾਰੀ ਨਿਭਾ ਕੇ ਕੀ ਖੱਟਿਆ? ਕੀ ਗੁਆਇਐ?
ਸਵਾਲ - ਸਭ ਤੋ ਪਹਿਲਾ ਆਪਣੇ ਪਰਿਵਾਰਕ ਪਿਛੋਕੜ ਬਾਰੇ ਅਤੇ ਆਪਣੀ ਵਿਦਿਆ ਬਾਰੇ ਦੱਸੋ?
ਜਵਾਬ- ਮੇਰਾ ਜਨਮ ਪਿੰਡ ਮਾਹਲਾ ਕਲਾ ਜ਼ਿਲਾ ਮੋਗਾ ਵਿਖੇ ਪਿਤਾ ਸ੍ਰ. ਜਸਵੰਤ ਸਿੰਘ ਤੇ ਮਾਤਾ ਸਵਰਗੀ ਸ਼੍ਰੀਮਤੀ ਗਿਆਨ ਕੌਰ ਦੇ ਘਰ 12 ਸਤੰਬਰ 1960 ਨੂੰ ਇੱਕ ਜ਼ਿਮੀਂਦਾਰ ਘਰਾਣੇ ਵਿੱਚ ਹੋਇਆ। 26 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਪਿੰਡ ਗੁਜਰਪੁਰਾ (ਅੰਮ੍ਰਿਤਸਰ) ਵਿਖੇ ਹੋਇਆ। ਮੇਰੀ ਧਰਮ ਪਤਨੀ ਦਾ ਨਾਮ ਅਮਰਜੀਤ ਕੌਰ ਹੈ ਜੋ ਇਸ ਵੇਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਬਤੌਰ ਨਰਸਿੰਗ ਸਿਸਟਰ ਸਰਵਿਸ ਵਿੱਚ ਹੈ। ਮੇਰੀ ਪਰਿਵਾਰਕ ਫੁਲਵਾੜੀ ਵਿੱਚ ਰੱਬ ਦੀ ਅਪਾਰ ਬਖਸ਼ਿਸ਼ ਨਾਲ ਦੋ ਫੁੱਲ ਬੇਟਾ ਕੰਵਰਵਿਸ਼ਵਜੀਤ ਤੇ ਬੇਟੀ ਪ੍ਰਭ-ਪ੍ਰਤੀਕ ਖਿੜੇ ਹਨ। ਬੇਟੇ ਨੇ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਬੇਟੀ ਪ੍ਰਭਪ੍ਰਤੀਕ ਨੇ ਵੀ ਆਈ. ਟੀ. ਇੰਜਨੀਅਰਿੰਗ ਕੀਤੀ ਹੈ, ਜਿਸ ਨੇ ਬੰਗਲੌਰ ਵਿਖੇ ਲਗਾਤਾਰ 36 ਘੰਟੇ ਕੰਪਿਊਟਰ ਟੈਕਨੀਕਲ ਵਰਕ ਕਰ ਕੇ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ' ਵਿੱਚ ਆਪਣਾ ਨਾਮ ਦਰਜ ਕਰਾਉਣ ਦਾ ਮਾਣ ਹਾਸਲ ਕੀਤਾ ਹੈ।
ਮੁੱਢਲੀ ਵਿਦਿਆ ਮੈ ਆਪਣੇ ਜੱਦੀ ਪਿੰਡ ਮਾਹਲਾ ਕਲਾ ਤੋ ਹੀ ਸ਼ੁਰੂ ਕੀਤੀ। ਫੇਰ ਸਪੋਰਟਸ ਵਿੰਗ ਵਿੱਚ ਵਾਲੀਬਾਲ ਖੇਡ ਦੇ ਦਾਖਲੇ ਸਦਕਾ ਗੌਰਮਿੰਟ ਬਲਬੀਰ ਹਾਈ ਸਕੂਲ ਫਰੀਦਕੋਟ ਅਤੇ ਬਾਕੀ ਕੁਝ ਸਰਕਾਰੀ ਬ੍ਰਜਿੰਦਰ ਕਾਲਜ ਫਰੀਦਕੋਟ ਦਸਤਕ ਦੇਕੇ ਕੁਝ ਕੁ ਹੀ ਵਿਦਿਆ ਦਾ ਸਫਰ ਪ੍ਰਾਪਤ ਕਰ ਸਕਿਆ। ਅੱਜਕੱਲ੍ਹ ਫਰੀਦਕੋਟ ਸ਼ਹਿਰ ਹੀ ਮੇਰੇ ਲਈ ਮੱਕਾ ਹੈ।
ਸਵਾਲ- ਤੁਹਾਡਾ ਤੂੰਬੀ ਨਾਲ ਮੋਹ ਕਿਵੇ ਪਿਆ ?
ਜਵਾਬ - ਪਵਿੱਤਰ ਪੰਜਾਬੀ ਲੋਕ-ਸਾਜ਼ "ਤੂੰਬੀ" ਨਾਲ ਮੇਰਾ ਮੋਹ 1973-74 ਵਿੱਚ ਪਿਆ ਤੇ ਉਦੋ ਤੋ ਹੀ ਮਰਹੂਮ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਵੱਡਮੁੱਲੀ ਤੇ ਪਵਿੱਤਰ ਦੇਣ ਇਹ "ਤੂੰਬੀ" ਮੇਰੇ ਹੱਡਾ ਵਿੱਚ ਰਚ ਗਈ ਸੀ। ਤੂੰਬੀ ਵਜਾਉਣ ਦੀ ਮੁੱਢਲੀ ਤਾਲੀਮ ਮੈ ਸਵਰਗੀ ਕਵੀਸ਼ਰ ਕਰਤਾਰ ਸਿੰਘ ਤੋ ਗ੍ਰਹਿਣ ਕੀਤੀ ਤੇ ਫੇਰ ਉਸ ਤੋ ਬਾਅਦ ਪੰਜਾਬੀ ਲੋਕ-ਗੀਤਾ ਦੀਆ ਸੰਗੀਤਕ ਧੁਨਾ 'ਤੇ ਮਹਾਨ ਸਾਜ਼ "ਤੂੰਬੀ" ਦੇ ਸੁਰਾ ਨੂੰ ਵਜਾਉਣ ਦੀ ਮੁਹਾਰਤ ਪ੍ਰਾਪਤ ਕਰਨ ਲਈ ਮਾਨਯੋਗ ਗਿਆਨੀ ਹਰਚੰਦ ਸਿੰਘ ਜਾ ਗਪੁਰੀ ਜੀ ਨੂੰ ਗੁਰੂ ਧਾਰਨ ਕੀਤਾ।
ਸਵਾਲ - ਆਪਣੇ ਸੰਗੀਤਕ ਸਫਰ ਬਾਰੇ ਚਾਨਣਾ ਪਾਓ ਅਤੇ ਇਹ ਵੀ ਦੱਸੋ ਕਿ ਤੁਹਾਡੇ ਤੇ ਹੋਰਨਾ ਕਲਾਕਾਰਾ ਵਿੱਚ ਕੀ ਫਰਕ ਰਿਹਾ ਹੁਣ ਤੱਕ ?
ਜਵਾਬ ਬੇਟਾ ਜੀ, ਮੇਰੇ ਸੰਗੀਤਕ ਸਫਰ ਦੀ ਸ਼ੁਰੂਆਤ ਕੋਈ ਬਹੁਤੀ ਵਧੀਆ ਨਹੀ ਰਹੀ ਕਿਉ ਕਿ ਜ਼ਿਮੀ ਦਾਰ ਘਰਾਣੇ ਵਿੱਚ ਪੈਦਾ ਹੋਣ ਕਰਕੇ ਮੇਰਾ ਪਰਿਵਾਰ ਬਿਲਕੁਲ ਹੀ ਉਲਟ ਸੀ ਜਿਸ ਕਰਕੇ ਮੈਨੂੰ ਇਹ ਦੱਸਦਿਆ ਬਹੁਤ ਅਫਸੋਸ ਤੇ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਮਾ -ਪਿਓ ਨੇ ਮੈਨੂੰ ਬਾਲੜੀ ਉਮਰ ਵਿੱਚ ਹੀ ਜਿਵੇ ਧੱਕਾ ਜਿਹਾ ਦੇ ਕੇ ਘਰੋ ਬਾਹਰ ਕੱਢ ਦਿੱਤਾ ਤੇ ਉਸ ਤੋ ਬਾਅਦ ਅੱਜ ਤੱਕ ਮੈ ਆਪਣੇ ਮਾ -ਪਿਓ, ਭੈਣ-ਭਰਾਵਾ ਦੇ ਹੁੰਦਿਆ ਵੀ ਇਸ ਦੁਨੀਆ ਵਿੱਚ ਬੇਗਾਨਾ ਜਿਹਾ ਹੋ ਕੇ ਰਹਿ ਗਿਆ। ਕੀ ਕੋਈ ਸੋਚ ਸਕਦਾ ਹੈ ਕਿ ਇੱਕ ਅਲੂੰਆ ਛੋਕਰਾ ਖੇਡਣ ਕੁੱਦਣ ਤੇ ਮੌਜਾ ਮਾਨਣ ਦੀ ਬਾਲ-ਵਰੇਸ ਉਮਰਾ ਵਿੱਚ ਭੀਖ ਮੰਗਣੀ, ਨੰਗੇ ਤਨ ਫੁਟਪਾਥਾ 'ਤੇ ਸੌਣਾ, ਘਰਾ ਦੀ ਸਫਾਈ ਕਰਨੀ, ਮਜ਼ਦੂਰੀ ਕਰਨੀ, ਹੋਟਲਾ 'ਤੇ ਭਾ ਡੇ ਮਾ ਜਣੇ, ਕੱਪੜਿਆ ਦੀਆ ਦੁਕਾਨਾ 'ਚ ਕੰਮ ਕਰਨਾ, ਟਰੱਕਾ ਦੀ ਕਲੀਨਰੀ ਕਰਨੀ, ਚੱਲਦੀਆ ਗੱਡੀਆ 'ਚ ਗਾ-ਮੰਗਕੇ ਪਾਪੀ ਪੇਟ ਦੀ ਪੂਰਤੀ ਕਰਨੀ ਤੇ ਦਰ-ਦਰ ਦੀਆ ਠੋਕਰਾ ਖਾ ਕੇ ਦਿਨ ਕੱਟਣੇ ਕਹਿਣਾ ਬਹੁਤ ਸੌਖਾ ਹੈ, ਜੋ ਬਚਪਨ ਉਮਰੇ ਹੀ ਇਹ ਸਭ ਕੁਝ ਮੈ ਆਪਣੇ ਤਨ 'ਤੇ ਹੰਢਾਉਣ ਦੇ ਬਾਵਜੂਦ ਵੀ ਮੇਰਾ ਸੰਗੀਤ ਨਾਲੋ ਮੋਹ ਟੁੱਟਣ ਦੀ ਬਜਾਏ ਹੋਰ ਵੀ ਗੂਹੜਾ ਹੁੰਦਾ ਗਿਆ। ਆਖਰ ਰੁਲਦੇ ਖੁਲਦੇ ਨੂੰ ਮੈਨੂੰ ਗੁਰੁਦੁਆਰਾ ਸਾਹਿਬ ਪਿੰਡ ਆਲਮਵਾਲਾ (ਬਾਘਾਪੁਰਾਣਾ) ਵਿਖੇ ਸ਼ਰਨ ਮਿਲੀ ਜਿਥੇ ਮੈ ਸਵਰਗੀ ਜੱਥੇਦਾਰ ਬਾਬਾ ਗੁਰਦਿਆਲ ਸਿੰਘ ਜੀ ਦੀ ਸਮੁੱਚੀ ਰਾਹਨੁਮਾਈ ਵਿੱਚ ਥੋੜਾ-ਥੋੜਾ ਢੋਲਕੀ, ਚਿਮਟਾ ਤੇ ਹਰਮੋਨੀਅਮ ਸਿੱਖਣ ਦਾ ਸਫਰ ਸ਼ੁਰੂ ਕੀਤਾ ਅਤੇ ਨਾਲ-ਨਾਲ ਪਾਠ-ਕੀਰਤਨ ਤੇ ਚੋਲਾ ਪਾ ਕੇ ਪਿੰਡ 'ਚੋ ਗਜ਼ਾ ਕਰਨ ਵਿੱਚ ਸੇਵਾ ਦਾ ਸੁਭਾਗ ਪ੍ਰਾਪਤ ਕੀਤਾ। ਉਸ ਤੋ ਬਾਅਦ ਭੈਣ ਅਮਰਜੀਤ ਕੌਰ ਰੋਡੇ ਨੇ ਆਪਣਾ ਵੀਰ ਮੰਨਕੇ ਆਪਣੇ ਘਰ ਪਿੰਡ ਰੋਡੇ ਰੱਖਿਆ ਤੇ ਮੇਰੀ ਪੜ੍ਹਾਈ ਲਈ ਖਰਚ ਕਰਕੇ ਵਿੱਦਿਆ ਲਈ ਪ੍ਰੇਰਤ ਕੀਤਾ। ਉਸ ਮਗਰੋ ਸੰਗੀਤਕ ਧੁਨਾ ਵਿੱਚ ਤਕਨੀਕੀ ਸਿਖਿਆ ਤੇ ਪ੍ਰਪੱਕਤਾ ਲਿਆਉਣ ਲਈ ਮੈ ਮਰਹੂਮ ਪ੍ਰੋਫੈਸਰ ਸ੍ਰੀ ਕ੍ਰਿਸ਼ਨ ਕਾ ਤ ਜੀ ਹੋਰਾ ਦੇ ਲੜ ਲੱਗ ਗਿਆ ਤੇ ਹਰਮੋਨੀਅਮ ਦੀ ਵਿਦਿਆ ਹੋਰ ਦ੍ਰਿੜ ਕੀਤੀ।
ਮੇਰੇ ਤੇ ਹੋਰਨਾ ਵਿੱਚ ਫਰਕ ਨੂੰ ਮੈ ਕੀ ਉਜਾਗਰ ਕਰਾ ? ਇਹ ਤਾ ਮੇਰੇ ਰੱਬ ਵਰਗੇ ਸਰੋਤੇ ਹੀ ਦੱਸ ਸਕਦੇ ਹਨ। ਹਾ , ਮੈ ਏਨਾ ਜ਼ਰੂਰ ਕਹਾ ਗਾ ਕਿ ਕੁਝ ਕੁ ਬਾਬੇ ਬੋਹੜ ਗਾਇਕਾ ਨੂੰ ਛੱਡਕੇ ਮੈ ਬਹੁਤਿਆ ਵਾ ਗ ਦੌਲਤ ਕਮਾਉਣ ਲਈ ਆਪਣੀ ਰੂਹਦਾਰੀ ਤੋ ਭਟਕ ਕੇ ਪੰਜਾਬੀ ਸੱਭਿਆਚਾਰ ਨਾਲ ਨਾ-ਇਨਸਾਫੀ ਨਹੀ ਕੀਤੀ। ਮੈਂ ਹਿੱਕ ਠੋਕ ਕੇ ਕਹਿ ਸਕਦਾ ਹਾਂ ਕਿ ਮੇਰੇ ਬੱਚਿਆਂ ਦੀ ਪ੍ਰਵਰਿਸ਼ ਵਿੱਚ ਹੁਣ ਤੱਕ ਇੱਕ ਨਵਾਂ ਪੈਸਾ ਵੀ ਅਜਿਹਾ ਨਹੀਂ ਲੱਗਾ ਜਿਹੜਾ ਕਿਸੇ ਨਿਹੱਕੇ ਦਾ ਹੱਕ ਹੋਵੇ।
ਸਵਾਲ - ਆਮ ਗਾਇਕ ਲੋਕਾ ਤੋ ਦੂਰੀ ਨੂੰ ਟੌਹਰ ਸਮਝਦੇ ਹਨ ਕਿਉ ? ਬਲਧੀਰ ਮਾਹਲਾ ਸਮਾਜ ਸੇਵੀ ਸੰਸਥਾਵਾ ਨਾਲ ਵੀ ਜੁੜਿਆ ਰਿਹਾ ਹੈ, ਇਸ ਬਾਰੇ ਵੀ ਦੱਸੋ।
ਜਵਾਬ ਅੱਜਕੱਲ੍ਹ ਗਾਇਕਾਂ ਤੇ ਲੀਡਰਾ ਵਿੱਚ ਕੋਈ ਫਰਕ ਨਹੀ । ਮਾਫ ਕਰਨਾ ਮੇਰੇ ਨਾ-ਚੀਜ ਦੇ ਮੂੰਹੋ ਸੱਚ ਨਿੱਕਲਣਾ ਰੁਕੇਗਾ ਨਹੀ ਜਿਵੇ ਚੋਣਾ ਤੋ ਪਹਿਲਾ ਹਰ ਛੋਟੇ-ਵੱਡੇ ਲੀਡਰ ਹੱਥ ਜੋੜ-ਜੋੜਕੇ ਗਰੀਬਾ ਨੂੰ ਜੱਫੀਆ ਪਾਉ ਦੇ ਨੇ ਤੇ ਜਿੱਤਣ ਮਗਰੋ ਓਹੀ ਲੀਡਰ ਗੰਨਮੈਨਾ ਦੇ ਘੇਰੇ ਤੋ ਅੱਗੇ ਨਹੀ ਵਧਣ ਦਿੰਦੇ, ਠੀਕ ਓਸੇ ਤਰ੍ਹਾ ਹੀ ਅਜੋਕੇ ਗਾਇਕ ਰਾਤੋ-ਰਾਤ ਰੁਪਏ ਲਾ ਕੇ ਥੋੜ੍ਹਾ ਜਿਹਾ ਮਸ਼ਹੂਰ ਹੋਣ ਤੋ ਬਾਅਦ ਆਮ ਲੋਕਾ ਤੋ ਐਨੀ ਦੂਰੀ ਵਧਾ ਲੈ ਦੇ ਕਿ ਆਮ ਲੋਕ ਉਹਨਾ ਦੇ ਨੇੜੇ ਨਹੀ ਢੁੱਕ ਸਕਦੇ ਤੇ ਨਾਲੋ-ਨਾਲ ਆਪਣੇ ਪ੍ਰੋਗਰਾਮਾ ਦਾ ਰੇਟ ਵੀ ਲੱਖਾ ਰੁਪਏ ਰੱਖਦੇ ਹਨ, ਜੋ ਆਮ ਆਦਮੀ ਸੋਚ ਵੀ ਨਹੀ ਸਕਦਾ। ਪਰ ਏਥੇ ਇੱਕ ਗੱਲ ਜ਼ਰੂਰ ਕਹਾ ਗਾ ਕਿ ਪਤਾ ਨਹੀ ਫੇਰ ਵੀ ਆਮ ਲੋਕ ਇਹਨਾ ਬਰਸਾਤੀ ਡੱਡੂਆ ਪਿੱਛੇ ਕਿਉ ਭੱਜਦੇ ਹਨ? ਉਹਨਾ ਨੂੰ ਸੋਚਣਾ ਚਾਹੀਦਾ ਹੈ ਕਿ 'ਆਮ ਗਾਇਕਾ ' ਪਿੱਛੇ ਆਪਣੀ 'ਖਾਸ ਰੂਹ' ਦਾ ਤਿਆਗ ਕਦੇ ਨਹੀ ਕਰਨਾ ਚਾਹੀਦਾ।
ਰਹੀ ਗੱਲ ਸਮਾਜ ਸੇਵੀ ਸੰਸਥਾਵਾ ਨਾਲ ਜੁੜਕੇ ਸੇਵਾ ਨਿਭ੍ਹਾਉਣ ਦੀ, ਉਸ ਬਾਰੇ ਮੈ ਇਹੀ ਕਹਾ ਗਾ ਕਿ ਬਲਧੀਰ ਮਾਹਲਾ ਨਹੀ ਸਗੋਂ ਬਲਧੀਰ ਵਿੱਚਲਾ ਬੰਦਾ ਇਹ ਸੇਵਾ ਨਿਭ੍ਹਾ ਰਿਹਾ ਹੈ। ਕਾਰਨ ਸਪਸ਼ਟ ਨਹੀ , ਅਕਾਰਣ ਮੈਨੂੰ ਪਤਾ ਨਹੀ ।
ਸਵਾਲ - ਤੁਸੀ 'ਸੁਰੀਲੀ' ਨਾਮਕ ਸਾਜ਼ ਤਿਆਰ ਕੀਤਾ ਹੈ ਉਹ ਕੰਮ ਕਿਵੇ ਕਰਦੀ ਹੈ? ਮਤਲਬ ਕਿ ਉਸਦਾ ਵਜਾਉਣ ਦਾ ਢੰਗ ਕੀ ਹੈ ?
ਜਵਾਬ - "ਸੁਰੀਲੀ" ਨਾਮਕ ਪੰਜਾਬੀ ਲੋਕ ਸਾਜ਼ ਮੇਰੇ ਵੱਲੋ "ਤੂੰਬੀ" ਨੂੰ ਬਿਜਲਈ ਕੁਨੈਕਸ਼ਨ ਪ੍ਰਦਾਨ ਕਰਕੇ ਨਵੀ ਤਕਨੀਕ ਨਾਲ ਸੱਤ ਸੁਰਾ ਵਾਲਾ ਸਾਜ਼ ਤਿਆਰ ਕੀਤਾ ਗਿਆ ਹੈ। ਇਹ "ਸੁਰੀਲੀ" ਸਾਜ਼ ਕੌਰਡਲੈਸ ਸਿੰਗਲ ਸਟਰਿੰਗ ਤੇ ਡਬਲ ਸਟਰਿੰਗਡ ਹੈ। ਮੈ ਆਪਣੇ ਸੱਜੇ ਹੱਥ ਦੀ ਪਹਿਲੀ ਉ ਗਲ ਨਾਲ ਤਾਰ ਛੇੜਦਾ ਹਾ ਤੇ ਖੱਬੇ ਹੱਥ ਦੀਆ ਉ ਗਲਾ ਨਾਲ ਸੱਤ ਸੁਰਾ ਨੂੰ ਧੁਨ ਮੁਤਾਬਿਕ ਦਿਸ਼ਾ ਦੇਣ ਦਾ ਯਤਨ ਕਰਦਾ ਹਾ । "ਸੁਰੀਲੀ" ਨੂੰ ਤਾ ਹੀ ਤਿਆਰ ਕਰਨਾ ਪਿਆ ਕਿਉ ਕਿ ਜਦੋ ਤੂੰਬੀ 'ਤੇ ਪੰਜਾਬੋ ਬਾਹਰ ਜਾ ਕੇ ਗਾਈਦਾ ਸੀ ਤਾ ਕੁੱਝ ਲੋਕ ਇਹ ਕਹਿਕੇ ਛੁਟਿਆ ਦਿੰਦੇ ਸਨ ਕਿ ''ਚਲੋ ਛੋੜੋ ਯਾਰ ਏਕ ਤਾਰੇ ਪਰ ਗਾਨੇ ਵਾਲਾ ਕਿਆ ਗਾਏਗਾ।" ਹਾਲਾ ਕਿ ਇੱਕ ਤਾਰੇ ਨਾਲ ਗਾਉਣਾ ਕੋਈ ਸੌਖਾ ਨਹੀ ਸਗੋ ਬੜਾ ਮੁਸ਼ਕਿਲ ਹੈ, ਪਰ ਲੋਕਾ ਨੂੰ ਤੂੰਬੀ ਨਾ ਭੁੱਲਣ ਦੇਣ ਲਈ ਨਵੀ ਅਨੋਖੀ ਤਕਨੀਕ ਤੇ ਇਲੈਕਟ੍ਰਿਕ ਸਾਜ਼ਾ ਦੇ ਬਰਾਬਰ ਵਜਾਉਣ ਲਈ ਇਸ ਵਿੱਚ ਬਿਜਲਈ ਕੁਨੈਕਸ਼ਨ ਦੇ ਕੇ ਸੱਤ ਸੁਰਾ ਨਾਲ ਲੈਸ ਕਰਨਾ ਮੇਰਾ ਜਨੂੰਨ ਵੀ ਸੀ ਤੇ ਪੇਸ਼ ਕਰਨਾ ਵੀ ਜ਼ਰੂਰੀ ਸੀ । ਸੋ ਰੱਬ ਦਾ ਕੋਟਿ-ਕੋਟਿ ਸ਼ੁਕਰ ਹੈ ਕਿ ਮੇਰੇ ਮਾਲਕ ਨੇ ਮੇਰਾ ਸੁਪਨਾ ਪੂਰਾ ਕੀਤਾ।
ਸਵਾਲ - ਮਾਹਲੇ ਨੇ ਹੁਣ ਤੱਕ ਸਮਾਜ ਦੇ ਪੱਖ ਦੀ ਗੱਲ ਕੀਤੀ ਹੈ, ਕੀ ਸਮਾਜ ਨੇ ਜਾ ਸਮਾਜ ਦੇ ਲੰਬੜਦਾਰਾ ਨੇ ਮਾਹਲੇ ਦੇ ਪੱਖ ਦੀ ਕੋਈ ਗੱਲ ਕੀਤੀ?
ਜਵਾਬ - ਇਹ ਪ੍ਰਸ਼ਨ ਕਰਕੇ ਤੁਸੀ ਬਲਧੀਰ ਦੀ ਨਹੀ , ਬਲਕਿ ਸਮਾਜ ਪੱਖੀ ਉਸਾਰੂ ਸੋਚ ਦੀ ਦੁਖਦੀ ਰਗ 'ਤੇ ਹੱਥ ਰੱਖ ਦਿੱਤਾ ਹੈ। ਤੁਸੀ ਸਮਾਜ ਦੇ ਕਿਹੜੇ ਲੰਬੜਦਾਰਾ ਦੀ ਗੱਲ ਕਰਦੇ ਹੋ ? ਮੈਨੂੰ ਸਮਾਜ ਦਾ ਕੋਈ ਲੰਬੜਦਾਰ ਮਿਲਿਆ ਹੀ ਨਹੀ । ਕੱਲਾ ਮਾਹਲਾ ਨਹੀ , ਹਰ-ਇੱਕ ਸਮਾਜ ਪੱਖੀ ਗਵੱਈਆ ਬੁਰੀ ਤਰ੍ਹਾ ਝੰਜੋੜਿਆ ਗਿਆ ਕਿਉ ਕਿ ਜਿੰਨ੍ਹਾ ਨੂੰ ਲੋਕ, ਸਮਾਜ ਦੇ ਲੰਬੜਦਾਰ ਬਣਾਈ ਫਿਰਦੇ ਹਨ ਉਹੀ ਅਸਲ ਵਿੱਚ ਗੰਦ ਦੀ ਮੰਡੀ ਦੇ ਵਪਾਰੀ ਹਨ। ਮਾਫ ਕਰਨਾ ਅੱਜ ਦੇ ਬਹੁਤੇ ਗਾਇਕ ਗੰਦ ਗਾਕੇ ਹੀ ਤਾ ਹਿੱਟ ਹੁੰਦੇ ਹਨ ਕਿਉ ਕਿ ਗੰਦ ਦੀ ਮੰਡੀ ਦਾ ਪਿੜ ਸਮਜਿਕ ਪੱਖਾ ਨੂੰ ਹੀ ਨਿਗਲ ਗਿਆ। ਜਦੋ ਨੈਤਿਕ ਕਦਰਾ ਕੀਮਤਾ ਨਹੀ ਰਹੀਆ , ਤਾ ਸਮਾਜਿਕ ਪੱਖ ਕਿੱਥੋ ਲੱਭ੍ਹਣ ? ਪੰਜਾਬੀ ਸਭਿਆਚਾਰ ਦੇ ਸੁੱਚੇ ਮੋਤੀ, ਗੰਦ ਖਾਣੇ ਕਾ ਵਾ ਅੱਗੇ ਪ੍ਰੋਸਣ ਦੀ ਲੋੜ ਨਹੀ । ਜਿੰਨ੍ਹਾ ਦੀ ਜ਼ਮੀਰ ਜਾਗਦੀ ਹੈ ਉਹ ਹੁਣ ਵੀ ਪੰਜਾਬੀ ਸਭਿਆਚਾਰ ਨੂੰ ਸੰਭ੍ਹਾਲ ਕੇ ਬੈਠੇ ਹਨ ਤੇ ਸੰਭ੍ਹਾਲਦੇ ਰਹਿਣਗੇ, ਵਿਕਣਗੇ ਨਹੀ ।
ਸਵਾਲ - ਤੁਸੀ ਆਪਣੀ ਆਵਾਜ਼, ਅੰਦਾਜ ਅਤੇ 'ਸੁਰੀਲੀ' ਸਾਜ਼ ਦੀ ਵਜਾਹ ਨਾਲ ਜਹਾਜਾ ਦੇ 'ਹੂਟੇ' ਵੀ ਲਏ ਹਨ ਕਿੱਥੇ-ਕਿੱਥੇ ਪੰਜਾਬੀ ਸੱਭਿਆਚਾਰ ਦੀਆ ਮਹਿਕਾ ਵੰਡ ਆਏ ਹੋ ?
ਜੁਵਾਬ ਮੈਂ ਹੁਣ ਤੱਕ ਅਮਰੀਕਾ, ਇੰਗਲੈ ਡ, ਪਾਕਿਸਤਾਨ, ਜਰਮਨ , ਹੌਲੈ ਡ ਆਦਿ ਤਕਰੀਬਨ ਸਾਰੇ ਯੋਰਪ 'ਚ ਹਾਜ਼ਰੀ ਲੁਆ ਚੁੱਕਾ ਹਾਂ।
ਸਵਾਲ - ਹੁਣ ਤੱਕ ਸ੍ਰੋਤਿਆ ਦੀ ਝੋਲੀ ਕੀ ਕੁਝ ਪਾ ਚੁੱਕੇ ਹੋ ?
ਜਵਾਬ ਹੁਣ ਤੱਕ 'ਕੁੱਕੂ ਰਾਣਾ ਰੋ ਦਾ', 'ਮਾ ਦਿਆ ਸੁਰਜਨਾ', 'ਚੰਨ ਸੂਰਜ ਦੀ ਵਹਿੰਗੀ', 'ਸ਼ੱਕ ਕਰੂ ਜ਼ਮਾਨਾ', 'ਮਾ ਦੀਆ ਲੋਰੀਆ ' (ਧਾਰਮਿਕ), 'ਕਰਕ ਕਲੇਜੇ ਦੀ' (ਪੰਜਾਬ ਦੀ ਕਤਲੋਗਾਰਤ 'ਤੇ), 'ਪਿੱਪਲਾ ਵਰਗੀਆ ਛਾ ਵਾ ' ਤੇ 'ਮ' ਮੌਜਾ ਮਾਣਾ ਗੇ (ਸਾਖਰਤਾ ਮੁਹਿੰਮ ਬਾਰੇ) ਆਦਿ ਕੈਸੇਟਾਂ ਸ੍ਰੋਤਿਆਂ ਦੀ ਝੋਲੀ ਪਾ ਚੁੱਕਾ ਹਾਂ।
ਸਵਾਲ - ਕਿਹੜੀ ਸੋਚ ਹੈ ਜਿਸਨੇ ਮਾਹਲੇ ਨੂੰ ਤੰਗੀ ਵਾਲੇ ਦਿਨਾ ਵਿੱਚ ਵੀ ਰਾਹ ਤੋ ਡੋਲਣ ਨਹੀ ਦਿੱਤਾ ?
ਜਵਾਬ - ਤੂੰਬੀ ਰਹੀ ਤਾ ਮਾਹਲੇ ਨੂੰ ਰੱਬ ਯਾਦ ਰਿਹਾ। ਰੱਬ ਯਾਦ ਰਿਹਾ ਤਾ ਸੱਚ ਵੀ ਯਾਦ ਰਿਹਾ। ਸੱਚ ਦੇ ਨਾਲ ਰੂਹ ਹੈ ਤੇ ਸ਼ਾਇਦ ਤਾ ਹੀ ਮਾਹਲਾ ਰੂਹਦਾਰੀ ਤੋ ਕਦੇ ਨਹੀ ਭਟਕਿਆ।
''ਰੱਬ ਦਾ ਬਖਸ਼ਿਆ ਬੋਲ ਹਾ ,
ਕੋਈ ਭਗਤ ਫਰੀਦ ਕਬੀਰ ਹਾ ਮੈ ।
ਮਨ ਦੀ ਜੋਤ ਜਗੇ ਮਨ-ਮੰਦਰੀ ,
ਸੋਹਣੇ ਦੀ ਤਸਵੀਰ ਹਾ ਮੈ ।
ਬੁੱਲ੍ਹੇ ਸ਼ਾਹ ਵਾਰਿਸ ਦਾ ਵਾਰਸ,
ਸ਼ਾਹ ਹੁਸੈਨ ਫਕੀਰ ਹਾ ਮੈ ।
ਧਰਮ ਮਜ਼੍ਹਬ ਮੇਰੀ ਜ਼ਾਤ ਮੁਹੱਬਤ,
ਨਾ ਜਾਣਾ ਬਲਧੀਰ ਹਾ ਮੈ ।
ਸਵਾਲ- ਕਿਹੜੇ-ਕਿਹੜੇ ਲੇਖਕਾ ਨੂੰ ਤੁਸੀ ਸ਼ਿਦਤ ਨਾਲ ਗਾਇਆ ਹੈ ?
ਜਵਾਬ- ਮੈ ਉੱਭਰ ਰਹੇ ਤੇ ਨਾਮਵਰ ਸ਼ਾਇਰਾ ਨੂੰ ਗਾ ਚੁੱਕਿਆ ਹਾ ।ਕੁੱਝ ਕੁ ਦਾ ਜ਼ਿਕਰ ਕਰਦਾ ਹਾ , ਬਾਬੂ ਰਜ਼ਬ ਅਲੀ, ਡਾ. ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋ. ਅਨੂਪ ਵਿਰਕ, ਸੁਰਜੀਤ ਪਾਤਰ, ਪ੍ਰੋ. ਬਚਨਜੀਤ, ਪ੍ਰੋ. ਜਸਬੀਰ ਸਿੱਧੂ, ਪ੍ਰੋ. ਗੁਰਭਜਨ ਗਿੱਲ, ਤਾਇਰ ਪਾਕਿਸਤਾਨ, ਡੀ.ਡੀ ਸਵਿਤੋਜ, ਪ੍ਰੋ. ਨਛੱਤਰ ਸਿੰਘ ਖੀਵਾ, ਪ੍ਰੋ. ਰਾਕੇਸ਼ ਰਮਨ,ਡਾ. ਅਵਤਾਰ, ਡਾ. ਮਲਕੀਤ, ਧਰਮ ਕੰਮੇਆਣਾ, ਹਰਦੇਵ ਦਿਲਗੀਰ, ਪ੍ਰੋ. ਸਾਧੂ ਸਿੰਘ, ਗੁਰਬਚਨ ਖੁਰਮੀ , ਗੁਰਚਰਨ ਵਿਰਕ, ਸੁਖਵੰਤ ਕਿੰਗਰਾ, ਭਿੰਦਰ ਡੱਬਵਾਲੀ, ਹਰਦਮ ਮਾਨ, ਦਰਸ਼ਨ ਸੰਘਾ, ਰਜਿੰਦਰ ਸ਼ੌਕੀ, ਸੁਖਪਾਲ ਢਿੱਲੋ ,ਮਿੰਟੂ ਖੁਰਮੀ , ਸ਼ਮਸ਼ੇਰ ਸੰਧੂ, ਤ੍ਰਲੋਚਨ ਝਾ ਡੇ, ਗੁਰਦਿਆਲ ਰੌਸ਼ਨ, ਬਚਨ ਬੇਦਿਲ, ਤਲਵਿੰਦਰ ਢਿੱਲੋ , ਰਾਜਬੀਰ ਮੱਲ੍ਹੀ, ਰਾਜ ਬਰਾੜ ਤੇ ਆਪਣੀ ਕਲਮ ਆਦਿ ।
ਸਵਾਲ- ਤੁਸੀ ਕੀ ਸੋਚਦੇ ਹੋ ਕਿ ਹੁਣ ਤੱਕ ਦੀਆ ਸਰਕਾਰਾ ਵੱਲੋ ਕਲਾ ਤੇ ਕਲਾਕਾਰਾ ਨੂੰ ਸਾ ਭਣ ਦਾ ਕੋਈ ਯਤਨ ਕੀਤਾ ਹੈ? ਤਾ ਜੋ ਕਲਾ ਦੀ ਪਵਿੱਤਰਤਾ ਨੂੰ ਬਰ-ਕਰਾਰ ਰੱਖਣ ਵਾਲੇ ਰਾਖਿਆਂ ਨੂੰ ਜਿਉ ਦਾ ਰੱਖਿਆ ਜਾ ਸਕੇ।
ਜਵਾਬ- ਕਲਾ ਤੇ ਕਲਾਕਾਰਾ ਨੂੰ ਸਾ ਭ੍ਹਣ ਦਾ ਯਤਨ ਉਹ ਸਰਕਾਰਾ ਕਰਦੀਆ ਨੇ ਜਿੰਨਾ ਨੂੰ ਕਲਾ ਤੇ ਕਲਾਕਾਰਾ ਦਾ ਅਸਲੀ ਰੁਤਬਾ ਪਤਾ ਹੋਵੇ। ਅੱਜ ਦੀਆ ਸਰਕਾਰਾ ਨੂੰ ਆਪਣੀ ਕੁਰਸੀ ਤੋ ਸਿਵਾਏ ਹੋਰ ਦਿਸਦਾ ਹੀ ਕੀ ਹੈ? ਵੋਟਾ ਵੇਲੇ ਵੀ ਇਹਨਾ ਸਰਕਾਰਾ ਨੂੰ ਬਨਾਉਣ ਵਾਲੇ ਲੀਡਰ ਉਹਨਾ ਰੈਡੀਮੇਡ ਗਾਇਕਾ ਦਾ ਹੀ ਸਹਾਰਾ ਲੈ ਦੇ ਹਨ ਜੋ ਲੱਚਰਤਾ ਨੂੰ ਸਟੇਜਾ ਤੋ ਪੇਸ਼ ਕਰਕੇ ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਗਲਾ ਘੁੱਟਦੇ ਹਨ, ਤੇ ਫੇਰ ਅਪਵਿੱਤਰ ਮਨ ਵਾਲੀਆ ਸਰਕਾਰਾ ਪਾਕਿ ਪਵਿੱਤਰ ਕਲਾ ਦੀ ਪਾਕੀਜ਼ਗੀ ਨੂੰ ਸਾ ਭ੍ਹਣ ਦਾ ਤਹੱਈਆ ਕਿਵੇ ਕਰ ਸਕਦੀਆ ਨੇ?
ਸਵਾਲ- ਅਜੋਕੀ ਗਾਇਕੀ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ ਤੇ ਭਵਿੱਖ 'ਚ ਤੁਸੀ ਕੀ ਕਰਨਾ ਚਾਹੁੰਦੇ ਹੋ ? ਕਿਉ ਕਿ ਲੱਗੀ ਵਾਲਾ ਕਦੇ ਵੀ ਟਿਕ ਕੇ ਨਹੀ ਬੈਠ ਸਕਦਾ।
ਜਵਾਬ- ਅਜੋਕੀ ਗਾਇਕੀ ਬਾਰੇ ਮੇਰੇ ਵਿਚਾਰ ਉਹਨਾ ਜਾਗਰੂਕ ਸ੍ਰੋਤਿਆ ਵਾਲੇ ਹੀ ਹਨ ਜਿੰਨ੍ਹਾ ਨੇ ਭੂੰਡ ਆਸ਼ਕੀ ਤੇ ਕਤਲੋਗਾਰਤ ਦਾ ਸ਼ਰੇਆਮ ਤਾ ਡਵ ਕਰਨ ਵਾਲੇ ਅਸਿਭਅਕ ਵਤੀਰੇ ਦੀ ਫੈਲ ਰਹੀ ਮਾ ਹਵਾਰੀ ਨੂੰ ਰੋਕਣ ਲਈ ਲਕਸ਼ਮਣ ਰੇਖਾ ਖਿੱਚਣ ਦਾ ਮਨ ਬਣਾ ਲਿਆ ਹੈ। ਨਿੱਘਰਦੀਆ ਜਾ ਰਹੀਆ ਨੈਤਿਕ ਕਦਰਾ ਕੀਮਤਾ ਨੂੰ ਮੁੜ ਸੁਰਜੀਤ ਕਰਨ ਲਈ ਸਮਾਜ ਸਿਰਜਕ ਤੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨ ਵਾਲੀ ਨਿੱਗਰ ਸੋਚ ਦਾ ਹੋਕਾ ਦੇਣਾ ਮੇਰੇ ਭਵਿੱਖ ਦੇ ਏਜੰਡੇ ਦਾ ਝੰਡਾ ਹੋਵੇਗਾ। ਭਵਿੱਖ ਵਿੱਚ ਵੀ ਓਹੀ ਕੁਝ ਗਾਉਣ ਦੀ ਚੇਸ਼ਟਾ ਹੈ ਜਿਸਨੂੰ ਆਪਣੀ ਬੇਟੀ ਨਾਲ ਬੈਠ ਕੇ ਸੁਣਦਿਆਂ ਨੀਵੀਂ ਨਾ ਪਾਉਣੀ ਪਵੇ।
(ਬਲਧੀਰ ਮਾਹਲਾ ਨਾਲ ਲਫ਼ਜ਼ੀ ਸਾਂਝ ਪਾਉਣ ਲਈ ਉਹਨਾਂ ਦੇ ਮੋਬਾਈਲ ਨੰਬਰ 98150-33503 'ਤੇ ਸੰਪਰਕ ਕੀਤਾ ਜਾ ਸਕਦਾ ਹੈ।)
__________________________________________________
ਨੰਗੇ ਸਾਗਰ ਦੀ ਸੈਰ-ਬਲਰਾਜ ਸਿੰਘ ਸਿੱਧੂ
ਅੱਜ ਮਿਤੀ ਇਕ ਸਤੰਬਰ ਦੋ ਹਜ਼ਾਰ ਤੇਰਾਂ ਨੂੰ ਪੰਜਾਬ ਟੈਲੀਗ੍ਰਾਫ ਵੱਲੋਂ ਪੰਜਾਬ ਟੂਰਜ਼ ਦੇ ਬੈਨਰ ਹੇਠ ਇੰਗਲੈਂਡ ਦੇ ਇਕ ਮਸ਼ਹੂਰ ਸਮੁੰਦਰੀ ਤੱਟ ਬ੍ਰਾਇਟਨ ਨੂੰ ਟੂਰ ਲਿਜਾਇਆ ਗਿਆ। ਮੈਂ ਦੁਨੀਆਂ ਦੇ ਅਨੇਕਾਂ ਮੁਲਖਾਂ ਦੇ ਸਮੁੰਦਰ ਦੇਖੇ ਹਨ। ਇੰਗਲੈਂਡ ਦੇ ਵੀ ਬਲੈਕਪੂਲ, ਸਾਊਥਐਂਡ-ਔਨ-ਸੀਅ ਅਤੇ ਵੈਸਟਰਨਸੁਪਰਮੇਅਰ ਆਦਿ ਨੂੰ ਤਾਂ ਨਾਨਕੀ ਜਾਣ ਵਾਂਗ ਜਦੋਂ ਚਿੱਤ ਕਰੇ ਚਲੇ ਜਾਈਦੈ। ਬ੍ਰਾਇਟਨ ਦੇ ਇਸ ਸਾਗਰ ਦੀ ਸੈਰ ਦਾ ਵੀ ਇਹ ਕੋਈ ਪਹਿਲਾ ਅਵਸਰ ਨਹੀਂ ਸੀ। ਕਾਲਜ਼ ਦੇ ਦਿਨਾਂ ਵਿਚ ਤਾਂ ਤਕਰੀਬਨ ਹਰ ਦੂਜੇ ਤੀਜੇ ਸਪਤਾਹ ਅੰਤ ਉਤੇ ਇਥੇ ਜਾ ਕੇ 'ਡੱਟ' ਖੋਲ੍ਹੀਦੇ ਸਨ। ਲੇਕਿਨ ਬ੍ਰਾਇਟਨ ਦੀ ਮੇਰੀ ਇਸ ਫੇਰੀ ਵਿਚ ਪੂਰਬਲੀਆਂ ਫੇਰੀਆਂ ਨਾਲੋਂ ਭਿੰਨਤਾ ਸੀ। ਪਹਿਲਾਂ ਇਕ ਆਸ਼ਿਕਮਿਜ਼ਾਜ ਗੱਭਰੂ ਇਥੇ ਜਾਂਦਾ ਹੁੰਦਾ ਸੀ ਤੇ ਹੁਣ ਇਕ ਸੰਜ਼ੀਦਾ ਤੇ ਸਾਹਿਤ ਨੂੰ ਸਮਰਪਿਤ ਲੇਖਕ ਜਾ ਰਿਹਾ ਸੀ।
ਬ੍ਰਾਇਟਨ ਸ਼ਹਿਰ, ਪੂਰਬੀ ਸਸੈਕਸ ਕਾਉਂਟੀ ਅਧੀਨ ਗ੍ਰੇਟ ਬ੍ਰਿਟਿਨ ਦੀ ਦੱਖਣੀ ਬੰਦਰਗਾਹ ਵਾਲਾ ਸ਼ਹਿਰ ਹੈ। ਇਸ ਦੇ ਵਸਣ ਦਾ ਇਤਿਹਾਸ 1080 ਤੋਂ ਵੀ ਪਹਿਲਾਂ ਦਾ ਹੈ। ਪਹਿਲਾਂ ਇਸ ਨੂੰ ਬ੍ਰਿਸਟੈਲਮਸਟਿਉਨ ਆਖਿਆ ਜਾਂਦਾ ਸੀ। ਪੁਰਾਣੀ ਅੰਗਰੇਜ਼ੀ ਦੇ ਇਸ ਸ਼ਬਦ ਦਾ ਅਰਥ ਹੈ ਕਿ ਪੱਥਰ ਦਾ ਚਮਕੀਲਾ ਟੋਪ। ਇਹ ਸਿੱਲ ਟੋਪ ਸਮੁੰਦਰੀ ਹਮਲਾਵਰਾਂ ਦਾ ਟਾਕਰਾ ਕਰਨ ਵਾਲੇ ਸੈਨਿਕ ਆਪਣੀ ਸੁਰੱਖਿਆ ਲਈ ਪਹਿਨਿਆ ਕਰਦੇ ਸਨ। ਭਾਵ ਬ੍ਰਾਇਟਨ ਨੂੰ ਇੰਗਲੈਂਡ ਦਾ ਸੁਰੱਖਿਆ ਟੋਪ ਮੰਨਿਆ ਜਾਂਦਾ ਸੀ, ਕਿਉਂਕਿ ਸਮੁੰਦਰ ਰਸਤਿਉਂ ਹੋਣ ਵਾਲੇ ਹਮਲੇ ਜ਼ਿਆਦਾ ਇਸੇ ਮਾਰਗ ਰਾਹੀਂ ਹੁੰਦੇ ਸਨ। ਬਾਰਵੀਂ ਤੇਰਵੀਂ ਸਦੀ ਵਿਚ ਇਹ ਨਾਮ ਵਿਗੜ ਕੇ ਬ੍ਰਾਇਟਹਲਮਸਟੋਨ ਬਣ ਗਿਆ ਸੀ, ਜਿਸ ਦਾ ਅਰਥ ਵੀ ਉਹੀ ਸੀ। ਉਸ ਤੋਂ ਬਾਅਦ ਬ੍ਰਾਇਟਹਲਮਸਟੋਨ ਦਾ ਮੌਜੂਦਾ ਸੰਖੇਪ ਰੂਪ ਬ੍ਰਾਇਟਨ ਪ੍ਰਚਲਤ ਹੋ ਗਿਆ ਸੀ।
1514 ਵਿਚ ਫਰਾਂਸ ਅਤੇ ਇੰਗਲੈਂਡ ਦੇ ਯੁੱਧ ਵਿਚ ਇਹ ਸਾਰਾ ਸ਼ਹਿਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ ਸੀ। 48੦,੦੦੦ ਦੀ ਅਬਾਦੀ ਵਾਲੇ ਬ੍ਰਾਇਟਨ ਨਾਲ ਲੱਗਦੇ ਪੋਰਟਸਡੇਲ, ਵੌਰਥਿੰਗ ਅਤੇ ਲਿਟਲਹੈਮਪਟਨ ਆਦਿ ਇਲਾਕੇ ਇਸੇ ਸ਼ਹਿਰ ਦੇ ਅੰਗ ਹੀ ਹਨ। ਇਥੇ ਦੋ ਯੂਨੀਵਰਸਿਟੀਆਂ ਅਤੇ ਇਕ ਮੈਡੀਕਲ ਸਕੂਲ ਹੈ।
ਦਿਨੋਂ ਦਿਨ ਵਧਦੀ ਅਬਾਦੀ ਨੂੰ ਦੇਖ ਕੇ 1997 ਵਿਚ ਬ੍ਰਾਇਟਨ ਨਾਲ ਹੋਵ ਇਲਾਕੇ ਨੂੰ ਵੀ ਮਿਲਾ ਦਿੱਤਾ ਗਿਆ ਸੀ। ਹੁਣ ਇਸ ਬ੍ਰਾਇਟਨ ਐਂਡ ਹੋਵ ਆਖਦੇ ਹਨ। ਮਲਕਾ ਇਲੀਜ਼ਬੈਥ-2 ਦੀ 2000 ਵਿਚ ਮਲੀਨੀਅਮ ਵਰ੍ਹੇਗੰਢ ਮੌਕੇ ਬ੍ਰਾਇਟਨ ਨੂੰ ਪ੍ਰਮੁੱਖ ਸੈਲਾਨੀ ਬੰਦਰਹਾਗਾਹ ਐਲਾਨ ਦਿੱਤਾ ਸੀ
ਮੈਂ ਜਦੋਂ ਕਦੇ ਵੀ ਸਮੁੰਦਰ ਕੰਢੇ ਤੁਰਦਾ ਹਾਂ ਤਾਂ ਸਕੂਲ ਦੇ ਦਿਨਾਂ ਵਿਚ ਪੜ੍ਹੀ ਹੋਈ ਅੰਗਰੇਜ਼ੀ ਦੀ ਕਵਿਤਾ 'ਮੈਨ ਐਂਡ ਗੌਡ' ਮੈਨੂੰ ਚੇਤੇ ਆ ਜਾਂਦੀ ਹੈ। ਜੋ ਸ਼ਾਇਦ ਲੌਰਡ ਟਾਇਸਨ ਦੀ ਲਿਖੀ ਹੋਈ ਸੀ। ਕਵਿਤਾ ਤਾਂ ਹੁਣ ਚੱਜ ਨਾਲ ਯਾਦ ਨਹੀਂ। ਪਰ ਉਸ ਰਾਹੀਂ ਬਿਆਨ ਕੀਤੀ ਕਹਾਣੀ ਮੈਨੂੰ ਤਮਾਮ ਉਮਰ ਯਾਦ ਰਹੇਗੀ। ਖੇਰ, ਮੇਰੀ ਸੋਚ ਅਤੇ ਵਿਚਾਰਧਾਰਾ ਤਾਂ ਕਿਤਾਬਾਂ ਪੜ੍ਹ ਕੇ ਨਾਸਤਿਕ ਬਣ ਚੁੱਕੀ ਹੈ। ਪਰ ਗਿਆਨ ਫੈਲਾਉਣ ਦੇ ਮਕਸਦ ਨਾਲ ਇਸ ਕਵਿਤਾ ਤਾਂ ਜ਼ਿਕਰ ਕਰ ਰਿਹਾ ਹਾਂ। ਪ੍ਰਾਪਤ ਕੀਤੀ ਵਿਦਿਆ ਅਤੇ ਹੁਨਰ ਦੇ ਤੁਸੀਂ ਉਤਨੀ ਦੇਰ ਤੱਕ ਹੱਕਦਾਰ ਨਹੀਂ ਬਣਦੇ, ਜਦ ਤੱਕ ਤੁਸੀਂ ਉਸਨੂੰ ਕਿਸੇ ਦੂਸਰੇ ਦੀ ਝੋਲੀ ਵਿਚ ਨਹੀਂ ਪਾਉਂਦੇ। ਮਹਾਤਮਾ ਬੁੱਧ ਵੀ ਆਖ ਗਿਆ ਹੈ ਕਿ ਗਿਆਨ ਅਤੇ ਪਿਆਰ ਵੰਢਿਆਂ ਵਧਦੇ ਅਤੇ ਵਿਕਸਦੇ ਹਨ।
ਬਹਿਰਹਾਲ, ਉਸ ਕਵਿਤਾ ਰਾਹੀਂ ਕਵੀ ਜੋ ਕਥਾ ਪੇਸ਼ ਕਰਦਾ ਹੈ, ਉਹ ਇਸ ਪ੍ਰਕਾਰ ਹੈ। ਕਵੀ ਮੌਤ ਉਪਰੰਤ ਰੱਬ ਦੀ ਕਚਹਿਰੀ ਵਿਚ ਚਲਾ ਜਾਂਦਾ ਹੈ। ਉਸਦੀ ਜ਼ਿੰਦਗੀ ਦਾ ਲੇਖਾ-ਜੋਖਾ ਹੋਣ ਲੱਗਦਾ ਹੈ। ਉਸਦੇ ਪੂਰੇ ਜੀਵਨ ਸਫਰ ਦੀ ਦਾਸਤਾਨ ਮੂਹਰੇ ਪਈ ਹੁੰਦੀ ਹੈ। ਉਸਨੂੰ ਦੇਖ ਕੇ ਉਹ ਵਿਅਕਤੀ ਰੱਬ ਨੂੰ ਸਵਾਲ ਕਰਦਾ ਹੈ, "ਦੇਖ ਮੈਂ ਆਪਣੀ ਬੀਤੀ ਜ਼ਿੰਦਗੀ ਦੇ ਸਾਗਰ ਨੂੰ ਦੇਖਦਾ ਹਾਂ ਤਾਂ ਉਸ ਦੇ ਕੰਢੇ ਰੇਤੇ ਉੱਤੇ ਦੋ ਪੈੜਾਂ ਹਨ। ਇਕ ਮੇਰੀ ਤੇ ਇਕ ਤੇਰੀ। ਫੇਰ ਮੈਂ ਦੇਖਦਾਂ ਹਾਂ ਅੱਗੇ ਜਾ ਕੇ ਕਈ ਥਾਈਂ ਕੇਵਲ ਇਕ ਪੈੜ ਰਹਿ ਜਾਂਦੀ ਹੈ। ਇਹ ਉਹ ਸਮਾਂ ਸੀ ਜਦੋਂ ਮੇਰੇ 'ਤੇ ਦੁੱਖਾਂ, ਔਕੜਾਂ ਅਤੇ ਮੁਸੀਬਤਾਂ ਦੇ ਝੱਖੜ ਝੁੱਲੇ। ਮੈਂ ਤੇਰੀ ਕਿੰਨੀ ਭਗਤੀ ਕੀਤੀ। ਕਿੰਨ੍ਹਾਂ ਨਾਮ ਸਿਮਰਨ ਕੀਤਾ। ਕਿੰਨੇ ਦਾਨ-ਪੁੰਨ ਤੇ ਲੋਕ ਭਲਾਈ ਦੇ ਕਾਰਜ਼ ਕੀਤੇ। ਲੋਕਾਂ, ਦੋਸਤਾਂ-ਮਿੱਤਰਾਂ ਅਤੇ ਸਕੇ ਸੰਬੰਧੀਆਂ ਨੇ ਤਾਂ ਮੇਰਾ ਸਾਥ ਛੱਡਣਾ ਹੀ ਸੀ। ਤੂੰ ਵੀ ਮੇਰਾ ਸਾਥ ਛੱਡ ਦਿੱਤਾ?"
ਇਹ ਸੁਣ ਕੇ ਰੱਬ ਉਸਨੂੰ ਉੱਤਰ ਦਿੰਦਾ ਹੈ, "ਜਦੋਂ ਤੇਰੇ 'ਤੇ ਗਮਾਂ ਦੇ ਬੱਦਲ ਛਾਏ ਹੋਏ ਸਨ ਤਾਂ ਤੇਰੇ ਵਿਚ ਚੱਲਣ ਦੀ ਹਿੰਮਤ ਨਹੀਂ ਸੀ ਰਹੀ। ਤੂੰ ਮੁੱਧੇ ਮੂੰਹ ਡਿੱਗ ਪਿਆ ਸੀ। ਮੈਂ ਤੈਨੂੰ ਆਪਣੇ ਘਨੇੜੇ ਚੁੱਕ ਕੇ ਤਰਿਆ ਸੀ। ਧਿਆਨ ਨਾਲ ਦੇਖ। ਉਹ ਜਿਹੜੀ ਇਕ ਪੈੜ ਤੈਨੂੰ ਦਿਸਦੀ ਹੈ ਨਾ, ਉਹ ਤੇਰੀ ਨਹੀਂ। ਮੇਰੀ ਹੈ।"
ਇਹ ਟੂਰ ਸਾਡੇ ਯੂ. ਕੇ. ਤੋਂ ਛਪਦੇ ਪੰਜਾਬ ਟੈਲੀਗ੍ਰਾਫ ਅਖਬਾਰ ਵੱਲੋਂ ਆਯੋਜਿਤ ਕੀਤਾ ਗਿਆ ਹੋਣ ਕਰਕੇ ਬਹੁ-ਗਿਣਤੀ ਸੈਲਾਨੀ ਸਵਾਰੀਆਂ ਅਖਬਾਰ ਦੇ ਪਾਠਕ ਸਨ ਤੇ ਅੱਜਕੱਲ੍ਹ ਮੇਰਾ ਨਾਵਲ ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ ਛਪਦਾ ਹੋਣ ਕਰਕੇ ਮੇਰੇ ਨਾਮ ਤੋਂ ਵਾਕਿਫ ਸਨ। ਮੇਰੀ ਮੌਜੂਦਗੀ ਬਾਰੇ ਜਦੋਂ ਕਮਲ ਅਨਮੋਲ ਗਿੱਲ ਨੇ ਕੋਚ ਵਿਚ ਦੱਸਿਆ ਤਾਂ ਇਕਦਮ ਸਭ ਦੀਆਂ ਨਜ਼ਰਾਂ ਮੇਰੇ 'ਤੇ ਕੇਂਦਰਤ ਹੋ ਗਈਆਂ। ਦੇਖਿਆ ਜਾਵੇ ਤਾਂ ਇਹ ਆਪਣੇ ਆਪ ਵਿਚ ਇਹ ਮੇਰੀ ਕਲਾ ਦੀ ਦਾਦ ਸੀ। ਪਾਠਕ ਦਾ ਯੋਗ ਮੌਕੇ 'ਤੇ ਮਿਲਿਆ ਹੁੰਗਾਰਾ ਲੇਖਕ ਨੂੰ ਅੱਗੇ ਹੋਰ ਲਿਖਣ ਲਈ ਉਤਸ਼ਾਹਿਤ ਕਰਦਾ ਹੈ ਤੇ ਸਹੀ ਸਮੇਂ ਮਿਲੇ ਆਲੋਚਆਤਮਕ ਸੁਝਾਅ ਸਵੈ-ਪੜਚੋਲ ਕਰਨ ਤੇ ਅਗਲੇਰੀਆਂ ਰਚਨਾਵਾਂ ਨੂੰ ਦੋਸ਼ ਮੁਕਤ ਬੇਹਤਰੀਨ ਬਣਾਉਣ ਵਿਚ ਸਹਾਈ ਸਿੱਧ ਹੁੰਦੇ ਹਨ।
ਇਕ ਵਾਰ ਇਕ ਮੰਨਿਆ ਹੋਇਆ ਕਵੀ ਸੀ। ਉਸਨੂੰ ਰਾਜ ਦਰਬਾਰੀ ਕਵੀ ਬਣਨ ਦਾ ਭੁੱਸ ਪੈ ਗਿਆ। ਉਹ ਬਾਦਸ਼ਾਹ ਕੋਲ ਗਿਆ ਤੇ ਆਪਣੀ ਗ਼ਜ਼ਲ ਸੁਣਾਉਣ ਲੱਗ ਪਿਆ। ਗ਼ਜ਼ਲ ਦਾ ਮਤਲਾ ਸੁਣ ਕੇ ਬਾਦਸ਼ਾਹ ਖਾਮੋਸ਼ ਰਹਿੰਦਾ ਹੈ। ਪਹਿਲਾ ਸ਼ਿਅਰ ਸੁਣ ਕੇ ਬਾਦਸ਼ਾਹ ਸੱਜੇ ਪਾਸੇ ਮੂੰਹ ਕਰਕੇ ਬੈਠ ਜਾਂਦਾ ਹੈ। ਦੂਜਾ ਸਿਅਰ ਸੁਣਾਉਣ 'ਤੇ ਬਾਦਸ਼ਾਹ ਉਹਦੇ ਵੱਲ ਪਿੱਠ ਕਰ ਲੈਂਦਾ ਹੈ। ਤੀਜਾ ਸ਼ਿਅਰ ਸੁਣਾਉਂਦਾ ਹੈ ਤਾਂ ਬਾਦਸ਼ਾਹ ਹੋਰ ਘੁੰਮ ਕੇ ਕਵੀ ਦੇ ਸੱਜੇ ਪਾਸੇ ਵਾਲੀ ਦਿਸ਼ਾਂ ਵਿਚ ਮੂੰਹ ਕਰ ਲੈਂਦਾ ਹੈ। ਚੌਥੇ ਸ਼ਿਅਰ ਨਾਲ ਬਾਦਸ਼ਾਹ ਘੁੰਮਾ ਕੇ ਗ਼ਜ਼ਲਗੋ ਵੱਲ ਮੂੰਹ ਸਿੱਧਾ ਕਰ ਲੈਂਦਾ ਹੈ। ਕਵੀ ਬਾਦਸ਼ਾਹ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿੰਦਾ ਹੈ, "ਛੱਡ ਖਹਿੜਾ ਯਾਰ। ਮੈਂ ਤੇਰਾ ਤੇ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ। ਤੈਨੂੰ ਮੇਰੀ ਸਮਝ ਨਹੀਂ ਆਉਣੀ।"
ਇਹ ਸੁਣ ਕੇ ਬਾਦਸ਼ਾਹ ਕਹਿੰਦਾ ਹੈ, "ਜਦੋਂ ਤੂੰ ਮੈਨੂੰ ਪਹਿਲਾ ਸ਼ਿਅਰ ਸੁਣਾਇਆ ਤਾਂ ਮੈਂ ਤੈਨੂੰ ਆਪਣੇ ਸੱਜੇ ਪਾਸੇ ਵਾਲੀ ਰਿਆਸਤ ਦੇ ਦਿੱਤੀ। ਦੂਜੇ ਸ਼ਿਅਰ ਤੋਂ ਮੁਤਾਸਿਰ ਹੋ ਕੇ ਮੈਂ ਆਪਣੇ ਪਿਛਲੇ ਪਾਸੇ ਵਾਲੀ ਦਿਸ਼ਾ ਦੀ ਰਿਆਸਤ ਬਖਸ਼ ਦਿੱਤੀ। ਤੀਜੇ ਸ਼ਿਅਰ ਨਾਲ ਖੱਬੇ ਪਾਸੇ ਵਾਲੀ ਤੇਰੇ ਨਾਮ ਕਰ ਦਿੱਤੀ। ਚੌਥੇ ਨਾਲ ਸਾਹਮਣੇ ਵਾਲੀ ਰਿਆਸਤ ਤੈਨੂੰ ਇਨਾਮ ਵਜੋਂ ਦੇ ਦਿੱਤੀ।"
ਕਵੀ ਉਹਦੀ ਗੱਲ ਵਿਚਾਲਿਉਂ ਕੱਟਦਾ ਹੋਇਆ ਬੋਲਦਾ ਹੈ, "ਤੇਰੀਆਂ ਰਿਆਸਤਾਂ ਮੈਂ ਸਿਰ ਵਿਚ ਮਾਰਨੀਆਂ ਹਨ ਜੇ ਤੂੰ ਮੇਰੀ ਰਚਨਾ ਦੀ ਹੀ ਮੌਕੇ 'ਤੇ ਦਾਦ ਨਾ ਦਿੱਤੀ ਤਾਂ ਕੀ ਦਿੱਤੈ।"
ਮੌਕੇ ਉੱਤੇ ਮਿਲੀ ਦਾਦ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਸਾਡੀ ਬਮਿੰ੍ਰਘਮ ਵਾਲੀ ਕੋਚ ਵਿਚ ਆਰ ਪੀ ਸਿੰਘ ਵੀ ਸਨ। ਅੱਸੀ ਪੱਚਾਸੀ ਸਾਲ ਦੀ ਉਮਰ ਦੇ ਉਹ ਸੇਵਾ ਮੁਕਤ ਸਾਰਕਾਰੀ ਅਫਸਰ ਹਨ। ਉਨ੍ਹਾਂ ਨੂੰ ਮੇਰਾ ਸਭ ਤੋਂ ਪਹਿਲਾ ਤੁਆਰਫ ਕਰਵਾਉਂਦਿਆਂ ਰਾਮਦਾਸ ਚਾਹਲ ਨੇ ਦੱਸਿਆ ਸੀ. "ਇਹ ਬਲਰਾਜ ਸਿੱਧੂ ਉਹ ਮੁੰਡਾ ਹੈ, ਜੀਹਨੇ ਰੰਨ, ਘੋੜਾ ਤੇ ਤਲਵਾਰ ਕਹਾਣੀ ਲਿੱਖੀ ਸੀ।" , ਉਹ ਕਹਾਣੀ ਬਾਰੇ ਗੱਲਾਂ ਕਰਨ ਲੱਗ ਪਏ।... ਤੇ ਫੇਰ ਕਹਿੰਦੇ, "ਸਿੱਧੂ ਤੇਰੀ ਕਹਾਣੀ ਦਾ ਇਕ ਡਾਇਲਾਗ ਹੈ। ਮੈਨੂੰ ਐਨਾ ਵਧੀਆ ਲੱਗਿਆ ਕਿ ਮੈਂ ਕਈਆ ਨੂੰ ਸੁਣਾ ਕੇ ਕਹਾਣੀ ਪੜ੍ਹਣ ਦੀ ਸਿਫਾਰਸ਼ ਕੀਤੀ ਹੈ। ਜਦੋਂ ਕਪੂਰਥਲੇ ਦੀ ਸ਼ਹਿਜ਼ਾਦੀ ਗੋਬਿੰਦ ਕੌਰ ਹਮੇਸ਼ਾਂ ਨਿਰਵਾਸਤਰ ਰਹਿੰਦੀ ਹੈ ਤੇ ਉਸਦੇ ਘਰ ਵਾਲਾ ਉਸਨੂੰ ਕਪੜੇ ਪਹਿਨਣ ਲਈ ਆਖਦਾ ਹੈ ਤਾਂ ਉਹ ਜੁਆਬ ਦਿੰਦੀ ਹੈ। ਵਸਤਰ ਪਹਿਨ ਦਾ ਕੀ ਫਾਇਦਾ। ਕੱਪੜਿਆਂ ਦੇ ਵਿਚ ਵੀ ਤਾਂ ਅਸੀਂ ਨੰਗੇ ਹੀ ਹੁੰਦੇ ਹਾਂ।"
ਮੈਂ ਗੱਲ ਹਾਸੇ ਪਾ ਦਿੱਤੀ ਤੇ ਸੁਣ ਕੇ ਪ੍ਰਸੰਤਾ ਵੀ ਹੋਈ ਕਿ ਮੇਰੀਆਂ ਕਹਾਣੀਆਂ ਨੂੰ ਯਾਦ ਰੱਖਿਆ ਜਾਂਦਾ ਹੈ। ਬ੍ਰਾਇਟਨ ਇੰਗਲੈਂਡ ਦਾ ਇਕੋ ਇਕ ਨੂਡ ਬੀਚ ਹੈ, ਭਾਵ ਇਸ ਦਾ ਇਕ ਹਿੱਸਾ ਅਜਿਹਾ ਹੈ, ਜਿੱਥੇ ਪੂਰਨਰੂਪ ਵਿਚ ਨਿਰਵਸਤਰ ਹੋ ਕੇ ਤੁਸੀਂ ਧੁੱਪ ਸੇਕ ਸਕਦੇ ਹੋ। ਆਮ ਤੌਰ 'ਤੇ ਸਮੁੰਦਰੀ ਤਟਾਂ ਉੱਤੇ ਤੁਸੀਂ ਵਿਹੜੇ ਵਿਚ ਸੁੱਕਣੀ ਪਾਈ ਕਣਕ ਵਾਂਗੂ ਧੁੱਪ ਸੇਕਣ ਲਈ ਲਿਟੇ ਗੋਰੇ ਗੋਰੀਆਂ ਦੇਖ ਸਕਦੇ ਹੋ, ਪਰ ਉਹਨਾਂ ਦੇ ਬਰਾ ਅਤੇ ਕੱਛੀਆਂ ਪਹਿਨੀਆਂ ਹੁੰਦੀਆਂ ਹਨ। ਪਰ ਬ੍ਰਾਇਟਨ ਤੁਸੀਂ ਇਹਨਾਂ ਨੂੰ ਅਲਫ ਨਗਨ ਅਵਸਥਾ ਵਿਚ ਦੇਖ ਸਕਦੇ ਹੋ। ਇਹ ਪ੍ਰਥਾ ਯੁਨਾਇਟਡ ਕਿੰਗਡਮ, ਆਇਰਲੈਂਡ ਅਤੇ ਹੈਨਓਵਰ (ਜਰਮਨ) ਦੇ ਬਾਦਸ਼ਾਹ ਜ਼ੌਰਜ਼ ਚੌਥੇ (12 ਅਗਸਤ 1726 – 23 ਜੂਨ 1830) ਨੇ ਤੋਰੀ ਸੀ। ਉਹ ਸਾਹਿਤ, ਸੰਗੀਤ ਤੋਂ ਇਲਾਵਾ ਸ਼ਰਾਬ. ਖਬਾਬ ਅਤੇ ਸ਼ਬਾਬ ਦਾ ਸ਼ੌਕੀਨ ਸੀ। ਇਕੀ ਸਾਲ ਦੀ ਉਮਰ ਵਿਚ ਉਹ ਆਪਣੀਆਂ ਅਠਾਰਾਂ ਰਖੇਲਾਂ ਨੂੰ ਲੈ ਕੇ ਬ੍ਰਾਇਟਨ ਆਉਂਦਾ ਹੁੰਦਾ ਸੀ ਤੇ ਇਸ ਸਮੁੰਦਰੀ ਤੱਟ ਉੱਤੇ ਸ਼ਰਾਬ ਪੀਂਦਾ, ਬਾਰਬੀਕਿਉ ਪਾਰਟੀਆਂ ਵਿਚ ਮੁਰਗੇ ਬਕਰੇ ਭੁੰਨ੍ਹਦਾ ਹੋਇਆ ਨਗਨ ਨ੍ਰਿਤ ਦੇਖ ਕੇ ਆਪਣਾ ਮਨ ਪ੍ਰਚਾਵਾ ਕਰਿਆ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਇਹ ਸਭ ਬੰਦ ਹੋ ਗਿਆ ਸੀ।
ਮਲਕਾ ਵਿਕਟੋਰੀਆ ਦੇ ਵੱਡੇ ਪੁੱਤਰ ਪ੍ਰਿੰਸ ਔਫ ਵੇਲਜ਼, ਐਲਬਰਟ ਐਡਵਰਡ, ਬਾਅਦ ਵਿਚ ਐਡਵਰਡ ਸੱਤਵਾਂ ਬਣ ਕੇ ਯੂਨਾਟਿਡ ਕਿੰਗਡਮ, ਬ੍ਰਿਟਿਸ਼ ਡੋਮੇਨਜ਼ ਅਤੇ ਹਿੰਦੋਸਤਾਨ ਦਾ ਬਾਦਸ਼ਾਹ ਬਣਿਆ, ਨੇ ਭਾਰਤੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ ੧੮੪੭ ਵਿਚ ਬ੍ਰਾਇਟਨ ਦੇ ਬੀਚ ਨੂੰ ਨਿਉਟਰਸ ਬੀਚ ਐਲਾਨ ਦਿੱਤਾ ਸੀ। ਉਸਨੇ ਮਹਾਭਾਰਤ ਦੇ ਕੌਰਵ ਦਰਯੋਧਨ ਦੀ ਕਹਾਣੀ ਸੁਣੀ ਸੀ ਕਿ ਉਸਦੇ ਬਾਪ ਧ੍ਰਿਦਰਾਸ਼ਟਰ ਦੇ ਅੰਨ੍ਹਾ ਹੋਣ ਕਾਰਨ ਉਸਦੀ ਮਾਂ ਗੰਧਾਰੀ ਨੇ ਵੀ ਆਪਣੇ ਅੱਖਾਂ ਉੱਤੇ ਇਹ ਆਖ ਕੇ ਪੱਟੀ ਬੰਨ੍ਹ ਲਈ ਸੀ ਕਿ ਜਿਸ ਸੰਸਾਰ ਨੂੰ ਉਸਦਾ ਪਤੀ ਨਹੀਂ ਦੇਖ ਸਕਦਾ। ਉਹ ਵੀ ਨਹੀਂ ਦੇਖੇਗੀ। ਦ੍ਰਯੋਧਨ ਨੂੰ ਵਰ ਪ੍ਰਾਪਤ ਹੋਇਆ ਸੀ ਕਿ ਜੇ ਉਸ ਨੂੰ ਨਗਨ ਰੂਪ ਵਿਚ ਉਸਦੀ ਮਾਂ ਇਕ ਵਾਰ ਅੱਖਾਂ ਤੋਂ ਪੱਟੀ ਲਾਹ ਕੇ ਦੇਖ ਲਵੇਗੀ ਤਾਂ ਉਸਦਾ ਸਾਰਾ ਸ਼ਰੀਰ ਪੱਧਰ ਵਰਗਾ ਪੱਕਾ ਹੋ ਜਾਵੇਗਾ ਤੇ ਉਸਨੂੰ ਕੋਈ ਵੀ ਹਥਿਆਰ ਚੋਟ ਨਹੀਂ ਪਹੁੰਚਾ ਸਕੇਗਾ। ਦ੍ਰੋਯਧਨ ਜਦੋਂ ਅਲਫ ਨੰਗਾ ਹੋ ਕੇ ਆਪਣੀ ਮਾਂ ਕੋਲ ਜਾਣ ਲੱਗਾ ਤਾਂ ਕ੍ਰਿਸ਼ਨ ਨੇ ਚਾਲ ਨਾਲ ਉਸਨੂੰ ਲਗੋਟ ਪਹਿਨਣ ਲਈ ਉਕਸਾ ਦਿੱਤਾ ਸੀ। ਜਦੋਂ ਗੰਧਾਰੀ ਨੇ ਅੱਖਾਂ ਤੋਂ ਪੱਟੀ ਲਾਹ ਕੇ ਦ੍ਰਯੋਧਨ ਨੂੰ ਦੇਖਿਆ ਤਾਂ ਉਸਦਾ ਬਾਕੀ ਸਾਰਾ ਸ਼ਰੀਰ ਤਾਂ ਚਟਾਨ ਵਾਂਗ ਸਖਤ ਅਤੇ ਫੌਲਾਦੀ ਬਣ ਗਿਆ ਸੀ। ਲੇਕਿਨ ਲੰਗੋਟ ਵਾਲਾ ਹਿੱਸਾ ਕੱਚਾ ਰਹਿ ਗਿਆ ਸੀ। ਹਿੰਦੂ ਮਿਥਿਹਾਸ ਮਰਦ ਦੇ ਲੰਗੋਟ ਅੰਦਰ ਆਉਂਦੇ ਇਸ ਅੰਗ 'ਤੇ ਸੱਟ ਲੱਗਣ ਨਾਲ ਮਰਦ ਦੀ ਹੋਣ ਵਾਲੀ ਮੌਤ ਨੂੰ ਇਸ ਮਿੱਥ ਨਾਲ ਜੋੜਦੇ ਹਨ।
ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਐਡਵਰਡ ਸੱਤਵੇਂ ਨੇ ਆਪਣੇ ਸ਼ਾਸਨ ਕਾਲ ਸਮੇਂ ਇਸ ਸਮੁੰਦਰ ਕੰਡੇ ਧੁੱਪ ਸੇਕਦਿਆਂ ਔਰਤਾਂ ਮਰਦਾਂ ਨੂੰ ਸਾਰੇ ਕੱਪੜੇ ਉਤਾਰਨ ਦੀ ਨਾ ਸਿਰਫ ਖੁੱਲ੍ਹ ਦਿੱਤੀ, ਬਲਕਿ ਇਸ ਨੇਕ ਕਾਰਜ ਵਿਚ ਖੁਦ ਵੀ ਸ਼ਾਮਿਲ ਹੋ ਕੇ ਇਸ ਨੂੰ ਵੜਾਵਾ ਵੀ ਦਿੱਤਾ ਸੀ। ਉਦੋਂ ਤੋਂ ਇਸ ਨੰਗੇ ਸਮੁੰਦਰ ਤੱਟ ਦੀ ਮਸ਼ਹੂਰੀ ਹੋਣੀ ਸ਼ੁਰੂ ਹੋਈ ਸੀ ਤੇ ਇਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਸੀ। ਐਡਵਰਡ ਦਾ ਮੰਨਣਾ ਸੀ ਕਿ ਠੰਡੇ ਮੁਲਖਾਂ ਵਿਚ ਰਹਿਣ ਵਾਲਿਆਂ ਲਈ ਧੁੱਪ ਪੌਸ਼ਟਿਕ ਆਹਰ ਦਾ ਕੰਮ ਕਰਦੀ ਹੈ। ਉਸਨੇ ਪ੍ਰਚਾਰਿਆ ਕਿ ਧੁੱਪ ਦੇ ਗੁਣਾਂ ਅਤੇ ਪੌਸ਼ਟਿਕ ਆਹਰ ਤੋਂ ਗੁਪਤ ਅੰਗ ਅਤੇ ਔਰਤਾਂ ਦੀਆਂ ਛਾਤੀਆਂ ਵਾਝੀਆਂ ਕਿਉਂ ਰਹਿਣ! ਇਸੇ ਲਈ ਇਸ ਸਮੁੰਦਰ ਦੇ ਉਹਨੇ ਹਿੱਸੇ ਨੂੰ ਨਿਉਟਰੀਅਸ ਬੀਚ ਕਿਹਾ ਜਾਂਦਾ ਹੈ। ਉਹਨਾਂ ਦਿਨਾਂ ਵਿਚ ਬ੍ਰਾਇਟਨ ਨੂੰ ਸਮੁੰਦਰ ਕੰਢੇ ਵਸਦਾ ਲੰਡਨ ਕਿਹਾ ਜਾਂਦਾ ਸੀ।
ਮੈਂ ਆਰ ਪੀ ਸਿੰਘ ਨੂੰ ਕਿਹਾ ਕਿ ਤੁਸੀਂ ਬੈਠੋ ਤੇ ਸਮੁੰਦਰ ਦੇਖੋ। ਮੈਂ ਕੋਈ ਜ਼ਰੂਰੀ ਕੰਮ ਕਰਕੇ ਆਉਂਦਾ ਹਾਂ। ਜੇ ਬ੍ਰਾਇਟਨ ਦੇ ਸਮੁੰਦਰ ਵੱਲ ਜਾਂਦਿਆਂ ਮੂੰਹ ਕਰ ਲਈਏ ਤਾਂ ਸੱਜੇ ਪਾਸੇ ਸਧਾਰਨ ਬੀਚ ਹੈ ਤੇ ਖੱਬੇ ਪਾਸੇ ਨਿਉਟਰਸ ਬੀਚ ਹੈ। ਮੈਂ ਸਿੱਧਾ ਜਾ ਵੱਜਿਆ ਉਥੇ। ਜਿਵੇਂ ਸੱਜਰੀਆਂ ਵੱਟ ਕੇ ਸੇਵੀਆਂ ਸੁੱਕਣ ਲਈ ਟੰਗੀਆਂ ਹੁੰਦੀਆਂ ਹਨ। ਇਉਂ ਗੋਰੇ ਗੋਰੀਆਂ ਨਗਨ ਸਰੀਰ ਸੂਰਜ ਵੱਲ ਕੀਤੇ ਸ਼ੀਸ਼ੇ ਵਾਂਗ ਲਿਸ਼ਕੋਰਾਂ ਮਾਰ ਰਹੇ ਸਨ। ਲਿਖਣ ਲਈ ਲੇਖਕ ਆਪਣੇ ਆਲ੍ਹ-ਦੁਆਲੇ ਵਿਚੋਂ ਇਸੇ ਤਰ੍ਹਾਂ ਹੀ ਚੀਜ਼ਾਂ ਚੁੱਕਦਾ ਹੈ। ਨਗਨ ਡਾਂਸ ਅਤੇ ਮੁਜ਼ਰੇ ਤਾਂ ਬਥੇਰੇ ਦੇਖੇ ਹਨ। ਪਰ ਕਹਿੰਦੇ ਹੁੰਦੇ ਹਨ ਕਿ ਹੁਸਨ ਉਦੋਂ ਪੂਰੇ ਜਲੋਅ ਵਿਚ ਹੁੰਦਾ ਹੈ, ਜਦੋਂ ਸੁੱਤਾ ਹੋਵੇ। ਵੈਸੇ ਤਾਂ ਹੈਰਾਨੀ ਜਿਹੀ ਵੀ ਹੁੰਦੀ ਸੀ ਕਿ ਕਿਵੇਂ ਇਹ ਲੋਕ ਦੁਨੀਆ ਤੋਂ ਬੇਖਬਰ ਅਤੇ ਬੇਲਿਬਾਸ ਆਪਣੀ ਮਸਤੀ ਵਿਚ ਮਸਤ ਹਨ। ਮੈਂ ਜਿੰਨਾ ਵੀ ਗਲਪ ਲਿਖਿਆ ਹੈ, ਅਰਥਾਤ ਨਾਵਲ ਕਹਾਣੀਆਂ ਸਾਰੀਆਂ ਔਰਤ ਮਰਦ ਦੇ ਰਿਸ਼ਤੇ ਉੱਥੇ ਅਧਾਰਤ ਹਨ ਤੇ ਇਸ ਰਿਸ਼ਤੇ ਦੀ ਬੁਨਿਆਦ ਸੈਕਸ ਹੁੰਦਾ ਹੈ। ਅਚਾਰੀਆ ਰਜ਼ਨੀਸ਼ ਓਸ਼ੋ ਆਪਣੀ ਪੁਸਤਕ 'ਸੰਭੋਗ ਤੋਂ ਸਮਾਧੀ ਵੱਲ' ਵਿਚ ਇਕ ਬੜੀ ਵਧੀਆ ਗੱਲ ਬਿਆਨਦਾ ਹੈ। ਉਹ ਦੱਸਦਾ ਹੈ ਕਿ ਇਕ ਵਿਅਕਤੀ ਹੁੰਦਾ ਹੈ ਤੇ ਕਿਸੇ ਇਸਲਾਮਿਕ ਮੁਲਖ ਦੇ ਕਿਸੇ ਪਿੰਡ ਵਿਚ। ਉਸਨੇ ਬਚਪਨ ਤੋਂ ਜਵਾਨ ਹੋ ਤੱਕ ਕਦੇ ਕਿਸੇ ਔਰਤ ਨੂੰ ਨਹੀਂ ਦੇਖਿਆ ਹੁੰਦੈ। ਫੇਰ ਇਕ ਦਿਨ ਸ਼ਹਿਰ ਜਾਂਦਾ ਹੈ ਤੇ ਉਹ ਇਕ ਬੁਰਕਾਪੋਸ਼ ਔਰਤ ਦੇ ਹੱਥਾਂ ਦੀਆਂ ਉਂਗਲਾਂ ਦੇਖਦਾ ਹੈ ਤਾਂ ਉਸਨੂੰ ਅਸੀਮ ਉਤਾਜਨਾ ਹੁੰਦੀ ਹੈ। ਉਹ ਰੋਜ਼ ਔਰਤਾਂ ਦੀਆਂ ਉਂਗਲਾਂ ਵੱਲ ਦੇਖਦਾ ਰਹਿੰਦਾ ਹੈ। ਉਸ ਅੰਦਰੋਂ ਉਤੇਜਨਾ ਮਰ ਜਾਂਦੀ ਹੈ। ਉਸ ਤੋਂ ਬਾਅਦ ਉਹ ਕਿਸੇ ਵੱਡੇ ਸ਼ਹਿਰ ਵਿਚ ਚਲਾ ਜਾਂਦਾ ਹੈ। ਉਥੋਂ ਦੀਆਂ ਔਰਤਾਂ ਦੀਆਂ ਮੋਢਿਆਂ ਤੱਕ ਬਾਹਾਂ ਨੰਗੀਆਂ ਹੁੰਦੀਆਂ ਹਨ। ਉਸਦੀ ਉਤੇਜਨਾ ਮੁੜ ਉਤਪਨ ਹੋ ਜਾਂਦੀ ਹੈ। ਕੁਝ ਸਮੇਂ ਮਗਰੋਂ ਉਹ ਇਸਦਾ ਆਦੀ ਹੋ ਜਾਂਦਾ ਹੈ। ਫੇਰ ਉਹ ਕਿਸੇ ਮਹਾਂਨਗਰ ਵਿਚ ਚਲਾ ਜਾਂਦਾ ਹੈ, ਜਿਥੇ ਔਰਤਾਂ ਬੁਰਕਾ ਨਹੀਂ ਸਨ ਪਹਿਨਦੀਆਂ। ਕਾਮ ਉਹਦੇ ਅੰਦਰ ਭੜਥੂ ਪਾਉਣ ਲੱਗ ਜਾਂਦਾ ਹੈ। ਕੁਝ ਸਮੇਂ ਬਾਅਦ ਉਹ ਬਿਨਾ ਬੁਰਕਿਆਂ ਵਾਲੀਆਂ ਔਰਤਾਂ ਦੇ ਅੰਗ ਦੇਖਣ ਦਾ ਆਦੀ ਵੀ ਹੋ ਜਾਂਦਾ ਹੈ। ਫੇਰ ਉਹ ਯੂਰਪ ਵਿਚ ਆ ਜਾਂਦਾ ਹੈ ਤੇ ਬਕੀਨੀਆਂ ਵਾਲੀਆਂ ਔਰਤਾਂ ਦੇਖਣ ਲੱਗ ਜਾਂਦਾ ਹੈ। ਇਥੇ ਉਹ ਉਤੇਜਨਾ ਦੇ ਅਗਲੇ ਪੜਾਅ ਵਿਚ ਪਹੁੰਚ ਜਾਂਦਾ ਹੈ। ਫੇਰ ਉਹ ਮੇਰੇ ਵਾਂਗੂ ਬ੍ਰਾਇਟਨ ਬੀਚ 'ਤੇ ਆਉਣ ਲੱਗ ਜਾਂਦਾ ਹੈ ਤੇ ਇਸ ਪ੍ਰਕਾਰ ਜਦੋਂ ਔਰਤ ਦੇ ਜਿਸਮ ਅਤੇ ਸੰਭੋਗ ਕਲਾ ਦਾ ਗਿਆਤਾ ਹੋ ਜਾਂਦਾ ਹੈ ਤੇ ਉਹ ਸੈਕਸ ਤੋਂ ਉੱਪਰ ਉਠ ਜਾਂਦਾ ਹੈ ਤੇ ਬਹੁਤ ਵੱਡਾ ਵਿਅਕਤੀ ਬਣ ਜਾਂਦਾ ਹੈ। ਮਰਨ ਬਾਅਦ ਵੀ ਅੇਨੇ ਸਾਲ ਬੀਤ ਜਣ ਬਾਅਦ ਉਹ ਅੱਜ ਤੱਕ ਵੀ ਜਿੰਦਾ ਹੈ। ਮੈਂ ਵੀ ਉਹਦੀ ਰੀਸ ਨਾਲ ਸੈਕਸ ਤੋਂ ਉੱਪਰ ਉੱਠਣ ਦਾ ਪ੍ਰੀਯਾਸ ਕਰ ਰਿਹਾ ਸੀ। ਬਾਕੀ ਕੱਲ੍ਹ...

_________________________________________________________________________________________
ਜਦੋ ਰੁਪਈਏ ਦੀ ਡਿਗਦੀ ਕੀਮਤ ਨੇ ਸੰਤ ਜੀ ਨੂ ਹਲੂਣਿਆ
ਇਕ ਦਿਨ ਇਕ ਬੜੇ ਮਸ਼ਹੂਰ ਅਤੇ ਪਹੁਚੇ ਹੋਏ ਸੰਤ ਜੀ ਭੋਰੇ ਵਿਚ ਬੈਠੇ ਟੀ ਵੀ ਦੇਖ ਰਹੇ ਸਨ .ਟੀ ਵੀ ਉਪਰ ਖਬਰਾਂ ਆ ਰਹੀਆਂ ਸਨ ਕਿ ਰੁਪਇਆ ਵਿਦੇਸ਼ੀ ਕਰੰਸੀ ਦੇ ਮੁਕਾਬਲੇ ਬਿਲਕੁਲ ਡਿਗ ਪਿਆ ਹੈ ....ਇਨੀ ਖਬਰ ਸੁਣਨ ਦੀ ਦੇਰ ਸੀ ਕਿ ਸੰਤ ਜੀ ਦੇ ਮਨ ਵਿਚ ਇਕ ਫੁਰਨਾ ਫੁਰਿਆ ,,ਅਤੇ ਉਚੀ ਉਚੀ ਕਰਨ ਕਰਨ ਲੱਗ ਗਿਆ ...ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ...ਇਨੀ ਅਵਾਜ਼ ਜਦੋਂ ਭੋਰੇ ਦੇ ਬਾਹਰ ਖੜੇ ਗੜਵਈ ਭਾਨ ਸਿੰਘ ਦੇ ਕੰਨੀ ਪਈ ਤਾ ਇਕ ਦਮ ਭੱਜ ਕੇ ਬਾਬਾ ਜੀ ਕੋਲ ਆਕੇ ਹਥ ਜੋੜ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਠੀਕ ਹੋ ?....ਆਹ ਭਾਨ ਸਿਆ ਭਲਾ ਆਹ ਪੋਂਡ ਕਿਹੜੇ ਦੇਸ ਦੇ ਪੈਸੇ ਦਾ ਨਾਮ ਹੈ ? ਅੱਗੋ ਭਾਨ ਸਿੰਘ ਗੜਵਈ ਬੋਲਿਆ ਜੀ ਮੈਂ ਸੁਣਿਆ ਇੰਗ੍ਲੈੰਡ ਦਾ ਹੈ ...ਭਾਨ ਸਿਆ ਓਥੇ ਭਲਾ ਆਪਣਾ ਕੋਈ ਪ੍ਰਮੋਟਰ ਹੈ ? ਬਾਬਾ ਜੀ ਹਾ ਓਥੇ ਆਪਣਾਇਕ ਚੇਲਾ ਓਹ ਗੁਰਮੁਖ ਸਿੰਘ ਹੈ ...ਲਿਆ ਫੜਾ ਕਾ ਫੋਨ ਕਰਾਂ ਗੁਰਮੁਖ ਨੂ ...ਕੀ ਨਬਰ ਹੈ ?ਭਾਨ ਸਿਆ ਭਲਾ ... ਬਾਬਾ ਜੀ ਆਹ ਤੁਹਾਡੀ ਪ੍ਰੋਗ੍ਰਾਮ ਬੁਕ ਕਰਨ ਵਾਲੀ ਡਾਇਰੀ ਵਿਚ ਹੋਵੇਗਾ ...ਠੀਕ ਹੈ .ਬਾਬੇ ਨੇ ਪਾਸਾ ਜਿਹਾ ਲੈਕੇ ਸਿਰਹਾਣੇ ਥਲਿਓਂ ਆਪਣੀ ਡਾਇਰੀ ਕਢੀ ਅਤੇ ਗੁਰਮੁਖ ਸਿੰਹ ਨੂ ਇੰਗ੍ਲੈੰਡ ਫੋਨ ਮਿਲਾ ਲਿਆ ..ਬਾਬੇ ਨੂ ਇਨੀ ਅਚਵੀ ਲੱਗੀ ਕਿ ਟਾਈਮ ਵੀ ਨਹੀ ਦੇਖਿਆ ਜਦੋ ਬਾਬੇ ਨੇ ਫੋਨ ਮਿਲਾਇਆ ............ਟਰਨ ...ਟਰਨ...ਟਰਨ ਹੋਈ ਤਾ ਗੁਰਮੁਖ ਜਿਹੜਾ ਕਮ ਤੋ ਥਕਿਆ ਟੁਟਿਆ ਆਇਆ ਸੀ .ਅਤੇ ਸੁਤਾ ਪਿਆ ਸੀ .ਸੁਤੇ ਪਏ ਨੇ ਫੋਨ ਚੂਕ ਕੇ ਹੈਲੋ ਕਿਹਾ ..ਅੱਗੋ ਬਾਬਾ ਜੀ ਬੋਲੇ ਭਾਨ ਸਿਆ ਗੁਰ੍ਫਾਤੇਹ ..ਬਾਬੇ ਦੀ ਅਵਾਜ਼ ਸੁਨ ਕੇ ਗੁਰਮੁਖ ਸਿਓ ਨੂ ਜਾਨੀ ਖੁਸ਼ੀ ਜਿਹੀ ਹੋਈ ਅਤੇ ਨੀਦ ਉੱਡ ਗਈ ਕਿ ਬਾਬਾ ਜੀ ਨੇ ਅਜ ਆਪ ਮੈਨੂ ਕਿਵੇ ਯਾਦ ਕੀਤਾ ...ਬਾਬਾ ਜੀ ਪੈਰੀ ਪੈਨਾ ..ਗਰੁਮੁਖ ਸਿਆ ਕਿਓਂ ਸ਼ਰਮਿੰਦਾ ਕਰਦਾ .ਗੁਰਸਿਖ ਪੈਰੀ ਨਹੀ ਪੈਂਦੇ ਹੁੰਦੇ ....ਅੱਗੇ ਗੁਰਮੁਖ ਸਿਓ ਬੋਲਿਆ ...ਬਾਬਾ ਜੀ ਦਾਸ ਨੂ ਕਿਵੇ ਯਾਦ ਕੀਤਾ ? ਗੱਲ ਇਹ ਹੈ ਰਾਤੀ ਮੈਨੂ ਸੁਪਨੇ ਵਿਚ ਗੁਰੂ ਗੋਬਿੰਦ ਸਿੰਘ ਦਿਸੇ ਨੇ .(.ਬਾਬੇ ਨੇ ਆਪਣੀ ਬਣਾਈ ਮਨਘੜਤ ਕਹਾਨੀ ਸੁਨਾਉਣੀ ਸ਼ੁਰੂ ਕਰ ਦਿਤੀ )....ਫੇਰ ਬਾਬਾ ਜੀ .ਅੱਗੋ ਗੁਰਮੁਖ ਸਿੰਘ ਉਤਾਵਲਾ ਸੀ ਬਾਬਾ ਜੀ ਦੀ ਕਹਾਣੀ ਸੁਣਨ ਵਾਸਤੇ ....ਬੱਸ ਗੁਰਮੁਖ ਸਿਆ ਮੈਨੂ ਗੁਰੂ ਗੋਬਿੰਦ ਸਿੰਘ ਜੀ ਨੇ ਆਕੇ ਹਲੂਣਾ ਦਿਤਾ ਕਿ ਇੰਗ੍ਲੈੰਡ ਦੀ ਧਰਤੀ ਤੇ ਹੁਣ ਸਿਖੀ ਦੇ ਪ੍ਰਚਾਰ ਦੀ ਬਹੁਤ ਲੋੜ ਹੈ ...ਮੈਂ ਗੁਰੂ ਸਾਹਿਬ ਨੂ ਕਿਹਾ ਜੀ ਜੁਰੁਰ ਜਾਵਾਂਗਾ ਤਾ .ਇਹ ਮਨਘੜਤ ਕਹਾਣੀ ਸੁਨ ਕੇ ਗੁਰਮੁਖ ਸਿੰਘ ਦੀਆ ਅਖਾਂ ਵਿਚ ਪਾਣੀ ਆ ਗਿਆ ....ਮੈ ਤੈਨੂ ਫੋਨ ਤਾ ਕੀਤਾ ਕਿ ਤੂ ਮੇਰੇ ਦੀਵਾਨਾ ਦਾ ਓਸ ਗੁਰਦਵਾਰੇ ਵਿਚ ਦੀਵਾਨਾ ਇੰਤਜ਼ਾਮ ਕਰ ਜਿਹੜੇ ਗੁਰਦਵਾਰੇ ਦੀ ਕਮੇਟੀ ਵਿਚ ਤੂ ਖਜਾਨਚੀ ਹੈ .....ਅੱਗੋ ਗੁਰਮੁਖ ਬੋਲਿਆ ਬਾਬਾ ਜੀ ਹੁਣ ਕਮੇਟੀ ਬਦਲ ਗਈ ਹੈ ...ਹੁਣ ਕਮੇਟੀ ਵਿਚ ਮਿਸ਼ਨਰੀ ਆ ਗਏ ਨੇ ਤੇ ਓਹ ਕਹਿੰਦੇ ਕਿਸੇ ਚਿਮਟੇ ਵਾਲੇ ਨੂ ਅਸੀਂ ਸਟੇਜ ਤੇ ਨਹੀ ਚੜਨ ਦੇਣਾ ..ਜਿਹੜਾ ਗੁਰਮਤ ਦੇ ਉਲਟ ਬੋਲਦਾ ਅਸੀਂ ਨਹੀ ਬੋਲਣ ਦੇਣਾ …ਨਹੀ ਨਹੀ ਗੁਰਮੁਖ ਸਿਆ ਕਮੇਟੀ ਵਾਲਿਆਂ ਨੂ ਮੇਰੀਆਂ ਹੁਣ ਵਾਲਿਆਂ ਵੇਡਿਓ ਦਿਖਾ ਹੁਣ ਮੈਂ ਵੀ ਗੁਰਮਤ ਦਾ ਪ੍ਰਚਾਰ ਕਰਨ ਲੱਗ ਗਿਆ ਹਾ ..ਤੁਸੀਂ ਦੇਖਿਆ ਨਹੀ ਮੈਂ ਰਖੜੀ ਦੇ ਖਿਲਾਫ਼ ਬੋਲਿਆਂ ਹਾ .,,ਠੀਕ ਹੈ ਬਾਬਾ ਜੀ ਮੈਂ ਕੋਸ਼ਿਸ਼ ਕਰਦਾ ਇਨਾ ਕਹ ਕੇ ਗੁਰਮੁਖ ਸਿੰਘ ਨੇ ਫ਼ਤੇਹ ਬੁਲਾ ਕੇ ਫੋਨ ਰਖ ਦਿਤਾ ...ਅਤੇ ਅੰਦਰੋ ਅੰਦਰੀ ਖੁਸ਼ ਵੀ ਹੋ ਰਿਹਾ ਸੀ ਕਿ ਹੁਣ ਬਾਬੇ ਨਾਲ ਸਿਧੀ ਗਲਬਾਤ ਹੈ | ਇਧਰ ਬਾਬੇ ਨੇ ਜਦੋ ਫੋਨ ਰਖਿਆ ਤਾ ਕੋਲ ਖੜੇ ਬਾਬੇ ਦੇ ਡਰਾਈਵਰ ਸੁਰਜੀਤ ਸਿੰਘ ਨੇ ਸਵਾਲ ਕੀਤਾ ਜਿਹੜਾ ਵਿਚਾਰਾ ਅਨਪੜ ਸੀ ਕਦੇ ਬਾਹਰ ਨਹੀ ਗਿਆ ਸੀ ਓਸ ਨੇ ਕਿਹਾ ਬਾਬਾ ਜੀ ਜੇਕਰ ਪ੍ਰਚਾਰ ਹੀ ਕਰਨਾ ਆਪਾਂ ਪਾਕਿਸਤਾਨ ਚਲੇ ਚਲਦੇ ਚਲਦੇ ਮੈਂ ਸੁਣਿਆ ਓਥੇ ਵੀ ਕਾਫੀ ਸਿਖ ਨੇ ....ਅੱਗੋ ਬਾਬੇ ਨੇ ਕ੍ਰੋਧ ਭਰੀਆਂ ਅਖਾ ਨਾਲ ਆਪਣੇ ਡਰਾਇਵਰ ਸੁਰਜੀਤ ਸਿੰਘ ਵੱਲ ਦੇਖਿਆ ਅਤੇ ਕਿਹਾ ਮੂਰਖਾ .ਪਾਕਿਸਤਾਨ ਦਾ ਰੁਪਇਆ ਤਾ ਆਪਣੇ ਨਾਲੋ ਵੀ ਗਿਆ ਗੁਜਰਿਆ ..ਉਪਰੋ ਆਹ ਜਿਹੜੇ ਲੱਕ ਨਾਲ ਬੰਬ ਬੰਨ ਕੇ ਪਤਾ ਨਹੀ ਲਗਦਾ ਕਦੋ ਮਾਰ ਦੇਣ ਤੈਨੂ ਲਗਦਾ ਮੈਂ ਏ ਸੀ ਵਾਲੇ ਭੋਰੇ ਵਿਚ ਬੈਠਾ ਚੰਗਾ ਨਹੀ ਲਗਦਾ ...ਇਨੀ ਗੱਲ ਬਾਬੇ ਦੀ ਸੁਨ ਕੇ ਸੁਰਜੀਤ ਡ੍ਰਾਈਵਰ ਸੋਚੀ ਪੈ ਗਿਆ ..ਅਤੇ ਕੰਨ ਜਿਹਾ ਖੁਰਕਦਾ ਬਾਹਰ ਨੂ ਚਲਾ ਗਿਆ ...ਦੂਸਰੇ ਦਿਨ ਇੰਗਲੈਂਡ ਤੋ ਗੁਰਮੁਖ ਸਿੰਘ ਦਾ ਸਿੰਘ ਫੋਨ ਆ ਗਿਆ ਕਿ ਬਾਬਾ ਜੀ ਕਮ ਬਣ ਗਿਆ ਕਮੇਟੀ ਮੰਨ ਗਈ ਹੈ ..ਹੁਣ ਮੈਂ ਪੋਸਟਰ ਛਪਵਾਉਨੇ ਹਨ ਓਸ ਤੇ ਕੀ ਲਿਖਣਾ ਹੈ ? ਅੱਗੋ ਗੁਰਮੁਖ ਸਿੰਘ ਨੇ ਬਾਬੇ ਦੀ ਮਸ਼ਹੂਰੀ ਵਾਸਤੇ ਸਵਾਲ ਕੀਤਾ ..ਅੱਗੋ ਬਾਬਾ ਜੀ ਕਹਿੰਦੇ ..ਗੁਰਮੁਖ ਸਿਆ ਪੋਸਟਰ ਤੇ ਲਿਖ ਦੇ ..ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਸੰਤ ....ਹੈਂ ਅੱਗੋ ਇਹ ਗੱਲ ਸੁਨ ਕੇ ਗੁਰਮੁਖ ਸਿੰਘ ਹੈਰਾਨ ਹੋ ਗਿਆ ਕਿਹਾ ਬਾਬਾ ਜੀ ਇਹ ਕੀ ...ਓਹ ਨਹੀ ਨਹੀ ਜਬਾਨ ਫਿਸਲ ਗਈ ਸੀ ..ਇਹ ਲਿਖੋ ਸਭ ਸਿਖ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ..ਇਨੀ ਗੱਲ ਕਰਕੇ ਗੁਰਮੁਖ ਸਿੰਘ ਨੇ ਫੋਨ ਰਖ ਦਿਤਾ ..ਇਧਰ ਬਾਬੇ ਨੇ ਆਪਣੇ ਗੜਵਈ ਭਾਨ ਸਿੰਘ ਨੂ ਭੋਰੇ ਵਿਚ ਬੁਲਾ ਕੇ ਕੇ ਕਿਹਾ ਤਿਆਰੀ ਕਰੋ ..ਆਪਾਂ ਪਰਸੋ ਨੂ ਇੰਗ੍ਲੈੰਡ ਜਾਣਾ .ਜੇਕਰ ਇਕ ਦੋ ਕਬੂਤਰ ਵੀ ਹਨ ਓਹਨਾ ਨੂ ਵੀ ਤਿਆਰ ਕਰੋ ....ਤਾ ਅੱਗੋ ਭਾਨ ਸਿੰਘ ਬੋਲਿਆ ਬਾਬਾ ਜੀ ਇਨੀ ਦਿਨੀ ਤਾ ਆਪਣੇ ਪਿੰਡਾ ਵਿਚ ਪੋਰਗ੍ਰਾਮ ਨੇ ਓਹਨਾ ਨੂ ਕੀ ਕਹਾਂਗੇ ? ਓਹਨਾ ਦਾ ਕੀ ਹੈ ?ਭਾਨ ਸਿਆ ਤੂ ਆਪ ਸਿਆਣਾ ਇਹਨਾ ਲੋਕਾਂ ਨੇ ਤਾ ਓਹੀ ਮੁੜਕੇ ਨਾਲ ਭਿਜੇ ਗਾਂਧੀ ਵਾਲੇ ਰੁਪਈਏ ਦੇਣੇ ਜਿਹਨਾ ਨੂ ਅਜ ਕਲ ਮੰਗਤਾ ਵੀ ਨਹੀ ਲੈਂਦਾ .... ਇਹਨਾ ਨੂ ਆਖ ਦੇਵੋ ਬਾਬੇ ਦੇ ਪਥਰੀ ਹੈ .ਇਕ ਦਮ ਅਪ੍ਰੇਸ਼ਨ ਕਰਵਾਉਣ ਵਾਸਤੇ ਇੰਗਲੈਂਦ ਜਾਣਾ ਹੈ ..ਬਾਬੇ ਨੇ ਸੋਚਿਆ ਇਸ ਬਹਾਨੇ ਲੋਕ ਗੁੱਸੇ ਵੀ ਨਹੀ ਹੋਣਗੇ ਅਤੇ ਬਿਮਾਰੀ ਦੀ ਹਮਦਰਦੀ ਕਰਕੇ ..ਚੜਾਵਾ ਵੀ ਆ ਜਾਵੇਗਾ | ਚਲੋ ਜੀ ਬਾਬਾ ਜੀ ਇੰਗਲੈਂਡ ਪਹੁਚ ਗਏ ,..ਗੁਰਮੁਖ ਸਿੰਘ ਆਪਣੇ ਲਾਮਲਸ਼ਕਰ ਲੈਕੇ ਇਕ ਲਿਮੋਜੀਨ ਕਿਰਾਏ ਤੇ ਕੀਤੀ ਅਤੇ ਪਹੁਚ ਗਏ ਏਰ੍ਪੋਰਟ ਤੇ ..ਨਾਲ ਗਏ ਪੰਜ ਚਾਰ ਚੇਲੇ ਚਾਟੜੇ ਫੋਟੋਆਂ ਖਿਚਵਾ ਕੇ ਫੇਸਬੁਕ ਤੇ ਪਾਉਣ ਵਾਲੇ ਵੀ ਖੁਸ਼ੀ ਖੁਸ਼ੀ ਬਾਬੇ ਨਾਲ ਫੋਟੋਆਂ ਖਿਚਵਾ ਰਹੇ ਸਨ ਜਿਵੇ ਓਹਨਾ ਭਾਣੇ ਧਰਤੀ ਤੇ ਉਤਰੇ ਰੱਬ ਨਾਲ ਫੋਟੋਆਂ ਖਿਚਵਾ ਰਿਹਾ ਹੋਵੇ ...ਬਾਬਾ ਜੀ ਲਿਮੋਜੀਨ ਵਿਚ ਬੈਠੇ ਕੇ ਪਹੁਚ ਗਏ ਗੁਰਦਵਾਰੇ ਅਤੇ ਸਟੇਜ ਬੈਠੇ ਕੇ ਧਾਰਨਾ ਗਾਉਣੀ ਸ਼ੁਰੂ ਕਰ ਦਿਤੀ | .......ਇਹ ਮਾਇਆ ਨਹੀ ਕਿਸੇ ਕੰਮ ਆਉਣੀ ਕਿਓਂ ਸਾਭ ਸਾਂਭ ਰਖਦਾ ਫਿਰੇ ,,,ਬੋਲੋ ਸਾਰੇ ਇਹ ਮਾਇਆ ਨਹੀ ਕਿਸੇ ਕਮ ਆਉਣੀ ਕਿਓਂ ਸਾੰਭ ਸਾੰਭ ਰਖਦਾ ਫਿਰੇ ...,.ਬੋਲੋ ਭੈਣੋ ...ਅੱਗੋ ਚਿਮਟੇ ਦੀ ਤਾਲ ਹੌਲੀ ਕਰਨ ਦੇ ਇਸਾਰੇ ਨਾਲ ਉਪਰੋ ਹਥ ਚਕਦੇ ਹੋਏ ਬਾਬੇ ਨੇ ਕਿਹਾ ਮੈਂ ਤਾ ਅਜ ਕਿਓਂ ਤੁਹਾਨੂ ਗੱਲ ਵਾਰ ਵਾਰ ਅਖ ਰਿਹਾ ਕਿਓਂ ਕਿ ਰੁਪਿਆ ਬਹੁਤ ਥੱਲੇ ਚਲਾ ਗਿਆ ਹੈ ..ਪੋਂਡ ਬਹੁਤ ਮਹਿੰਗਾ ਹੋ ਗਿਆ ..ਇਸ ਕਰਕੇ ਮੈਂ ਨਹੀ ਚਾਹੁੰਦਾ ਤੁਹਾਨੂ ਕੋਈ ਪਾਖੰਡੀ ਲੁਟ ਕੇ ਲੈ ਜਾਵੇ ...ਹੁਣ ਬਹੁਤ ਆਉਣਗੇ ਤੁਹਾਨੂ ਲੁਟਣ ...ਪਰ ਬਚੋ ਇਹਨਾ ਪਾਖੰਡੀ ਸਾਧਾਂ ਸੰਤਾ ਨੂ (ਬਾਬ ਮਨ ਵਿਚ ਸੋਚਦਾ ਸੀ ਕਿ ਮੇਰੇ ਤੋ ਵੱਡਾ ਪਾਖੰਡੀ ਕੌਣ ਹੈ )ਇਨੀ ਗੱਲ ਸੁਨ ਕੇ ਇਕ ਨੇ ਜੈਕਾਰਾ ਲਾ ਦਿਤਾ ....ਬੋਲੇ ਸੋ ਨਿਹਾਲ ..ਸਤ ਸ਼੍ਰੀ ਅਕਾਲ ..ਅਤੇ ਲੋਕਾਂ ਨੇ ਇਨੀ ਗੱਲ ਸੁਨ ਕੇ ਬਾਬੇ ਅੱਗੇ ਪੌਂਡਾ ਦੇ ਢੇਰ ਲਗਾ ਦਿਤੇ ਅਤੇ ..ਅਤੇ ਆਪਣੀ ਜੇਬ ਖਾਲੀ ਕਰਕੇ ਲੰਗਰ ਛਕ ਕੇ ..ਘਰ ਨੂ ਜਾਂਦੇ ਗੱਲਾਂ ਕਰਦੇ ਜਾਂਦੇ ਹਨ ..ਬਾਬਾ ਜੀ ਤਾ ਬਹੁਤੇ ਚੰਗੇ ਨੇ ਕਿਵੇ ਸਾਨੂ ਪਾਖੰਡੀ ਸਾਧਾਂ ਨੂ ਬਚਾਉਣ ਵਾਸਤੇ ਇੰਡੀਆ ਤੋ ਆਏ ਨੇ ..ਪਰ ਇਹਨਾ ਭੋਲੇ ਭਲੇ ਲੋਕਾਂ ਨੂ ਇਹ ਨਹੀ ਪਤਾ ਤੁਸੀਂ ਤਾ ਲੁੱਟੇ ਜਾ ਚੁਕੇ ਹੋ ...ਇਧਰ ਬਾਬਾ ਜੀ ਦਾ ਸੀਜਨ ਬਹੁਤ ਵਧੀਆ ਚਲ ਰਿਹਾ ਸੀ ,,,ਓਧਰ ਨਿਕੇ ਮੋਟੇ ਸੰਤ ਦਿਲੀ ਏਮਬਸੀਆ ਅੱਗੇ ਬਾਹਰ ਜਾਂਨ ਵਾਸਤੇ ਵੀਜੇ ਦੇ ਦੇ ਇਤਜਾਰ ਵਿਚ ਹਨ ਇਧਰ ਬਾਹਰਲੇ ਮੁਲਖਾਂ ਵਿਚ ਵੱਡੇ ਸੰਤ ਲੋਕਾਂ ਨੂ ਮੁਨ ਰਹੇ ਹਨ | ਰੁਪਈਏ ਦੀ ਡਿਗਦੀ ਕੀਮਤ ਕਰਕੇ ਪੰਜਾਬ ਵਿਚ ਪ੍ਰਚਾਰ ਬੰਦ ਹੋ ਗਿਆ ਅਤੇ ਵਿਦੇਸ਼ਾਂ ਵਿਚ ਤੇਜ ਹੋ ਗਿਆ |
ਦਲਜੀਤ ਸਿੰਘ ਇੰਡਿਆਨਾ 317 590 7448
____________________________
ਆਧੁਨਿਕ ਅਧਿਆਪਕ
ਪੰਡਿਤ ਰਾਓ
ਪੰਡਿਤ ਰਾਓ ਧਰੇਨੰਵਰ,
ਸਰਕਾਰੀ ਕਾਲਜ
ਸੈਕਟਰ 46, ਚੰਡੀਗੜ੍ਹ |9988351695
ਇਸ ਦੁਨੀਆਂ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ, ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੇ ਅੱਗੇ ਵੱਧ ਕੇ ਮਹਾਨ ਵਿਚਾਰਧਾਰਾ ਦੇ ਨਾਲ ਇਸ ਦੁਨੀਆਂ ਨੂੰ ਰੁਸ਼ਨਾਉਂਦੇ ਹਨ | ਇਸ ਲਈ ਇਤਿਹਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕ ਦਾ ਹੀ ਹੁੰਦਾ ਹੈ | ਅਜਿਹੇ ਕਈ ਉਦਾਹਰਣ ਹਨ ਜਿਹੜੇ ਸਿੱਖਿਅਕ ਦੇ ਪ੍ਰਤੱਖ ਰੂਪ ਨੂੰ ਵਧਾਉਂਦੇ ਹਨ | ਏਕਲਵਯਾ ਦੀ ਆਪਣੇ ਗੁਰੂ ਦਰੋਣਾਚਾਰੀਆ ਦੀ ਮੂਰਤ ਬਣਾ ਕੇ ਖੁਦ ਸਿੱਖਣ ਦੀ ਕਹਾਣੀ ਗੁਰੂ ਦੇ ਪ੍ਰਤੀ ਇੱਜ਼ਤ ਦੀ ਵੱਡੀ ਉਦਹਾਰਣ ਹੈ |
ਗੁਰੂ, ਜਿਹੜਾ ਗਿਆਨ ਦਿੰਦਾ ਹੈ, ਉਸ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਨਮਾਨ ਸਿਰਫ਼ ਪੁਰਾਣੀਆਂ ਕਹਾਣੀਆਂ ‘ਚੋਂ ਹੀ ਨਹੀਂ ਬਲਕਿ ਮੌਜੂਦਾ ਸਮੇਂ ਵਿੱਚ ਵੀ ਵੇਖਿਆ ਜਾ ਸਕਦਾ ਹੈ | ਇਸ ਲਈ ਤਾਂ ਸਾਡੀ ਸਿੱਖਿਆ ਵਿਵਸਥਾ ਵਿੱਚ ਅੱਜ ਉਨ੍ਹਾਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਅਕਸਰ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ |
ਹੁਣ ਵੀ ਅਜਿਹੇ ਅਧਿਆਪਕ ਹਨ ਜਿਹੜੇ ਆਪਣੀ ਸਾਰੀ ਉਮਰ ਸਿੱਖਿਆ ਖੇਤਰ ਨੂੰ ਹੋਰ ਵਧੀਆ ਕਰਨ ਲਈ ਸਮਰਪਿਤ ਕਰ ਚੁੱਕੇ ਹਨ | ਪਰ ਉਸ ਦੇ ਨਾਲ ਹੀ ਅਜਿਹੇ ਅਧਿਆਪਕ ਵੀ ਹੀ ਜੋ ਸਿੱਖਿਆ ਦੀ ਅਨਮੋਲ ਦਾਤ ਹਾਸਲ ਕਰਨ ਤੋਂ ਬਾਅਦ ਸਿੱਖਿਅਕ ਵਰਗਾ ਵਿਵਹਾਰ ਨਹੀਂ ਕਰਦੇ | ਗੁਰੂ-ਸ਼ਿਸ਼ ਵਰਗੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੀਆਂ ਕੁਝ ਘਟਨਾਵਾਂ ਸਿੱਖਿਆ ਦੇ ਖੇਤਰ ਨੂੰ ਅਪਵਿੱਤਰ ਕਰ ਰਹੀਆਂ ਹਨ | ਅਪਵਿੱਤਰਤਾ ਫੈਲਾਉਣ ਵਾਲੇ ਅਤੇ ਗਾਈਡ ਦੀ ਮਦਦ ਦੇ ਨਾਲ ਪੜਾਉਣ ਵਾਲੇ ਸਿੱਖਿਅਕਾਂ ਨੂੰ ਜਿੱਦੂ ਕ੍ਰਿਸ਼ਨਾਮੂਰਤੀ ਬਾਰੇ ਜਾਨਣ ਦੀ ਸਖ਼ਤ ਜ਼ਰੂਰਤ ਹੈ| ਤਮਿਲਨਾਡੂ ਦੇ ਜੰਮਪਲ ਜਿੱਦੂ ਕ੍ਰਿਸ਼ਨਾਮੂਰਤੀ ਇਕ ਸਰਲ ਸੁਭਾਵੀ ਮਹਾਨ ਸਿੱਖਿਅਕ ਸਨ ਜਿਨ੍ਹਾਂ ਨੇ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਚੰਗੀ ਸਿੱਖਿਆ ਬਾਰੇ ਹੋਏ ਸਮਾਗਮਾਂ ਵਿੱਚ ਆਪਣੇ ਵਿਚਾਰ ਦਿੱਤੇ | ਕ੍ਰਿਸ਼ਨਾਮੂਰਤੀ ਦਾ ਮੰਨਣਾ ਸੀ ਕਿ ਪਰਿਵਰਤਨ ਵਿਅਕਤੀ ਦੇ ਦਿਲ ਵਿੱਚ ਹੌਲੀ ਹੌਲੀ ਨਹੀਂ ਬਲਕਿ ਤੂਰੰਤ ਹੋਣਾ ਚਾਹੀਦਾ ਹੈ |
ਮਸ਼ਹੂਰ ਸਮਾਜ ਸ਼ਾਸਤਰੀ ਇਮਾਨੀਲ ਤੁਰਾਖਾਇਨਮ ਅਨੁਸਾਰ ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹੈ | ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀਹੀ ਪੀੜ੍ਹੀ ਹੋਵੇਗੀ, ਉਸ ਤਰ੍ਹਾਂ ਦੀ ਹੀ ਸੱਭਿਅਤਾ ਹੋਵੇਗੀ | ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਤ ਕਰਨੀ ਹੈ ਤਾਂ ਸਾਨੂੰ ਅਧਿਆਪਨ ਪ੍ਰਣਾਲੀ ਚੰਗੀ ਬਨਾਉਣ ਦੀ ਲੋੜ ਹੈ | ਚੰਗੀ ਸਿੱਖਿਅਕ ਪ੍ਰਣਾਲੀ ਹੋਵੇਗੀ ਤਾਂ ਅਧਿਆਪਕ ਵਲੋਂ ਪੂਰੀ ਸੁਹਿਰਦਤਾ ਨਾਲ ਡਿਊਟੀ ਨਿਭਾਈ ਜਾਵੇਗੀ | ਸਿੱਖਿਆ ਦੇ ਖੇਤਰ ਵਿੱਚ ਤਦ ਹੀ ਕ੍ਰਾਂਤੀ ਆਵੇਗੀ ਜੇਕਰ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਬਣਾਏ ਕਿ ਹਰ ਸਿੱਖਿਅਕ ਨੂੰ ਸਾਲ ਵਿੱਚ ਘੱਟ ਤੋਂ ਘੱਟ ਖੋਜ ਸਬੰਧੀ 5 ਲੇਖ ਅਤੇ ਇਕ ਕਿਤਾਬ ਛਾਪਣੀ ਜ਼ਰੂਰੀ ਹੋਵੇ, ਵਰਨਾ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ | ਅਗਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਨਾ ਸਿਰਫ ਸਮਾਜ ਸੰਰਚਨਾ ਵਿੱਚ ਕ੍ਰਾਂਤੀ ਆਵੇਗੀ | ਸਗੋਂ ਅਪਵਿੱਤਰ ਕੰਮ ਕਰਨ ਵਾਲੇ ਵੀ ਆਪਣਾ ਧਿਆਨ ਉਸਾਰੂ ਕੰਮਾਂ ਵਿੱਚ ਲਾ ਸਕਦੇ ਹਨ |
ਇਹ ਸੁਝਾਅ ਪੜ੍ਹ ਕੇ 20-25 ਸਾਲਾਂ ਤੋਂ ਬਿਨਾਂ ਕੁਝ ਖੋਜ ਸਬੰਧੀ ਲੇਖ ਜਾਂ ਕਿਤਾਬ ਲਿਖੇ ਸਿਰਫ਼ ਸਿੱਖਿਅਕ ਦਾ ਦਰਜਾ ਪਾਏ ਹੋਏ ਕੁਝ ਸਿੱਖਿਅਕਾਂ ਨੂੰ ਜ਼ਰੂਰ ਗੁੱਸਾ ਆਵੇਗਾ | ਛੇਵੇਂ ਤਨਖਾਹ ਕਮਿਸ਼ਨ ਦੀ ਫਾਇਦਾ ਖੂਬ ਉਠਾਉਣ ਵਾਲੇ ਪ੍ਰੋਫੈਸਰ ਲੋਕ ਵਿੱਦਿਆ ਮੰਦਿਰ ਵਿੱਚ ਬੈਠ ਕੇ ਹੀ ਜੀਵਨ ਬੀਮਾ ਦੇ ਬਾਰੇ ਚਰਚਾ ਕਰਨਾ ਛੱਡ ਕੇ ਕਿਤਾਬ ਲਿਖਣ ਬਾਰੇ ਕਿਸ ਤਰ੍ਹਾਂ ਸੋਚ ਸਕਦੇ ਹਾਂ? ਡੀ.ਏ. ਖਾਤੇ ਵਿੱਚ ਕਦੋਂ ਪਹੁੰਚ ਜਾਵੇਗਾ ਕਰਕੇ ਬਾਰ-ਬਾਰ ਪੁੱਛਣ ਵਾਲੇ ਪ੍ਰੋਫੈਸਰ ਨੂੰ ਜੇਕਰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਕਿੰਨੇ ਖੋਜ ਸਬੰਧੀ ਲੇਖ ਲਿਖ ਚੁੱਕੇ ਹਨ? ਪੰਜਾਬ ਤੇ ਹਰਿਆਣਾ ਤੋਂ ਡੈਪੂਟੇਸ਼ਨ ਤੇ ਸੁੰਦਰ ਸ਼ਹਿਰ ਚੰਡੀਗੜ੍ਹ ਵਿੱਚ ਤਿੰਨ ਸਾਲ ਲਈ ਆ ਕੇ ਪਰ ਹਮੇਸ਼ਾਂ ਲਈ ਵੱਸ ਚੁੱਕੇ ਪ੍ਰੋਫੈਸਰ ਨੂੰ ਜੇਕਰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਸਾਲ ਵਿੱਚ ਬੱਚਿਆਂ ਨੂੰ ਕਿੰਨੇ ਘੰਟੇ ਪੜ੍ਹਾਇਆ ਹੈ ਤਾਂ ਉਨ੍ਹਾਂ ਨੂੰ ਕਾਲ ਜੋੜਨ ਵਾਸਤੇ ਸਮਾਂ ਜਰੂਰ ਲੱਗੇਗਾ|
ਸਾਲ ਵਿੱਚ 365 ਦਿਨਾਂ ਵਿੱਚ ਕੁੱਲ 8760 ਘੰਟਿਆਂ ਵਿੱਚੋਂ ਸਿੱਖਿਅਕ ਲਗਭਗ 702 ਘੰਟੇ ਹੀ ਪੜ੍ਹਾਉਂਦੇ ਹੋਣਗੇ | 8760 ਘੰਟੇ ਵਿੱਚ 702 ਘੰਟੇ ਪ੍ਰੜਾਉਣ ਵਾਲੇ ਸਿਖਿਅਕ 8059 ਘੰਟੇ ਭੌਤਿਕ ਵਕਤ ਵਿੱਚ ਜ਼ਿੰਦਗੀ ਚਲਾਉਂਦੇ-ਚਲਾਉਂਦੇ ਮਾਨਸਿਕ ਵਕਤ ਦੀ ਮਹੱਤਤਾ ਨਹੀਂ ਸਮਝਦੇ ਹੋਣਗੇ| 'ਭੌਤਿਕ ਵਕਤ' ਅਤੇ 'ਮਾਨਸਿਕ ਵਕਤ' ਵਿੱਚ ਫਰਕ ਨਾ ਜਾਣਨ ਵਾਲੇ ਸਿਖਿਆਕਾਂ ਨੂੰ ਜਿੱਦੂ ਕ੍ਰਿਸ਼ਨਾਮੂਰਤੀ ਦੁਆਰਾ ਦਿੱਤੀ 'ਭੌਤਿਕ ਮਾਨਸਿਕ ਵਕਤ' ਦੀ ਵਿਚਾਰਧਾਰਾ ਸਮਝਣ ਦੀ ਲੋੜ ਹੈ| ਜਿੱਦੂ ਕ੍ਰਿਸ਼ਨਾ ਮੂਰਤੀ ਕਹਿੰਦੇ ਹਨ ''ਹੋ ਸਕਦਾ ਹੈ ਕਿ ਬਿਲਕੁਲ ਅਲੱਗ ਹੀ ਵਕਤ ਹੈ| ਅਸੀਂ ਸਾਰੇ ਭੌਤਿਕ ਅਤੇ ਮਾਨਸਿਕ ਵਕਤ ਬਾਰੇ ਹੀ ਜਾਣਦੇ ਹਾਂ| ਅਸੀਂ ਸਾਰੇ ਵਕਤ ਦੇ ਗੁੰਝਲ ਵਿੱਚ ਜਕੜੇ ਹੋਏ ਹਾਂ| ਭੌਤਿਕ ਵਕਤ ਸੋਚ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਸੋਚ ਵੀ ਭੌਤਿਕ ਵਕਤ ਉਤੇ ਵਧੇਰੇ ਪ੍ਰਭਾਵ ਪਾਉਂਦੀ ਹੈ| ਅਸੀਂ ਇਸ ਅਸਮੰਜਸ ਵਿੱਚ ਫਸੇ ਹੋਏ ਹਾਂ| ਰੋਜ਼ ਮਰਲੇ ਦੀ ਜ਼ਿੰਦਗੀ ਵਿੱਚ -ਭੌਤਿਕ ਵਕਤ ਮਹੱਤਵਪੂਰਨ ਹੁੰਦਾ ਹੈ, ਪਰ ਜੇਕਰ ਅਸੀਂ ਮਾਨਸਿਕ ਵਕਤ ਨੂੰ ਠੁਕਰਾਉਂਦੇ ਹਾਂ ਤਾਂ ਅਸੀਂ ਤਾਂ ਭੌਤਿਕ ਨਾ ਮਾਨਸਿਕ ਵਖਤ ਸੰਬੰਧ ਰੱਖਣ ਵਾਲੇ ਵਕਤ ਵਿੱਚ ਚਲੇ ਜਾਂਦੇ ਹਾਂ| ਕੁੱਲ ਸਾਲ ਦੇ 8760 ਘੰਟੇ ਵਿੱਚ ਸਿਰਫ 702 ਘੰਟੇ ਪੜ੍ਹਾ ਕੇ 8058 ਘੰਨੇ 'ਭੌਤਿਕ ਵਕਤ' ਵਿੱਚ ਹੀ ਜ਼ਿੰਦਗੀ ਚਲਾਉਣ ਵਾਲਾ ਸਿਖਿਅਕ ਵਰਗ ਜੇਕਰ ਮਾਨਸਿਕ ਵਕਤ ਦਾ ਮਹੱਤਵ ਸਮਝ ਜਾਵੇ ਤਾਂ ਨਾ ਸਿਰਫ ਖੋਜ ਸਬੰਧੀ ਪੰਜ ਲੇਖ ਤੇ ਕਿਤਾਬ ਲਿਖੇਗਾ, ਬਲਕਿ ਸਮਾਜ ਸੁਧਾਰ ਦੇ ਨਾਲ-ਨਾਲ ਮਹਾਨ ਸਾਹਿਤ ਦੀ ਰਚਨਾ ਵੀ ਕਰਨਗੇ| ਜਿੱਦੂ ਕ੍ਰਿਸ਼ਨਾਮੂਰਤੀ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ''ਭੌਤਿਕ ਵਕਤ ਬਹੁਤ ਅਹਿਮ ਹੁੰਦਾ ਹੈ|'' ਲੇਕਿਨ ਮਾਨਸਿਕ ਵਕਤ ਸਮਾਜ ਵਿਚ ਪਰਿਵਰਤਨ ਅਤੇ ਸਮਾਜਿਕ ੍ਵਵਿਵਸਥਾ ਦੀ ਨਵੇਂ ਰੂਪ ਲਿਆ ਸਕਦਾ ਹੈ, ਸਮਾਜ ਵਿੱਚ ਰਹਿਣ ਵਾਲਿਆਂ ਲਈ ਦੋਨਾਂ ਵਕਤਾਂ ਦੀ ਲੋੜ ਹੈ, ਪਰ ਸ਼ੋਸ਼ਲ ਆਰਡਰ ਲਿਆਉਣ ਲਈ 'ਮਾਨਸਿਕ ਵਕਤ' ਬਹੁਤ ਮਹੱਤਵਪੂਰਨ ਹੈ| ਕ੍ਰਿਸ਼ਨਾਮੂਰਤੀ ਕਹਿੰਦੇ ਹਨ ਵਕਤ ਹੀ ਵਿਚਾਰਧਾਰਾ ਹੈ| ਕ੍ਰਿਸ਼ਨਾਮੂਰਤੀ ਦੇ ਇਹ ਵੀਚਾਰ ਪੜ੍ਹ ਕੇ ਸਾਲ ਵਿੱਚ 8058 ਘੰਟੇ ਸਿਰਫ ਆਪਦੇ ਲਈ ਜ਼ਿੰਦਗੀ ਚਲਾਉਣ ਵਾਲੇ ਸਿਖਿਅਕ ਜੇਕਰ 702 ਘੰਟੇ ਤੋਂ ਵਧਾ ਕੇ 1072 ਘੰਟੇ ਪੜ੍ਹਾਉਣ ਦੇ ਨਾਲ ਸਮਾਜ ਲਈ ਨਵੀਂ ਵਿਚਾਰਧਾਰਾ ਦੇਣ ਲੱਗਣ ਤਾਂ ਸਮਾਜ ਵਿਚ ਨਿਸ਼ਚਿਤ ਰੂਪ ਵਿੱਚ ਸ਼ੋਸ਼ਲ ਆਰਡਰ ਆਵੇਗਾ|
____________________________
________________________________
ਨਾ ਮੈਂ ਕੋਈ ਝੂਠ ਬੋਲਿਆ..................?
' ਸੋਚਾਂ ਦੀ ਉਡਾਰੀ ਨੂੰ ਲੈ ਕੇ ਕਿਥੇ ਜਾਵਾਂਗਾ,
ਸੱਚ ਬੋਲਾਂਗਾ ਤਾਂ ਮਿਲੇਗੀ ਸਜ਼ਾ, ਨਾ ਬੋਲਾਂਗਾ ਤਾਂ ਮਰ ਜਾਵਾਂਗਾ''
ਮਾਮਲਾ ਐਸ. ਐਸ. ਪੀ ਅਸ਼ੀਸ਼ ਚੌਧਰੀ ਵਲੋਂ ਰਾਜਨੀਤਿਕ ਔਰਤਾਂ ਪਾਸੋਂ
ਰੱਖੜੀ ਨਾ ਬਨਵਾਉਣ ਦੇ ਫੈਸਲੇ ਦਾ
ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਹੈੱਡ ਕੁਆਟਰ ਜਗਰਾਓਂ ਵਿਖੇ ਤਾਇਨਾਤ ਜ਼ਿਲਾ ਪੁਲਸ ਮੁਖੀ ਅਸ਼ੀਸ਼ ਚੌਧਰੀ ਵਲੋਂ ਰੱਖੜੀ ਵਾਲੇ ਦਿਨ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਲਈ ਗਈਆਂ ਇਲਾਕੇ ਦੀਆਂ ਕੁਝ ਰਾਜਨੀਤਿਕ ਔਰਤਾਂ ਪਾਸੋਂ ਰੱਖੜੀ ਨਾ ਬਨਵਾਉਣ ਵਾਲੇ ਮਾਮਲੇ ਦੇ ਅਖਬਾਰੀ ਸੁਰਖੀਆਂ ਦਾ ਸ਼ਿੰਗਾਰ ਬਨਣ ਤੋਂ ਬਾਅਦ ਇਸ ਮਾਮਲੇ 'ਤੇ ਬਹੁਤ ਜ਼ਿਆਦਾ ਪ੍ਰਤੀਕ੍ਰਿਆ ਦੇਖਣ ਨੂੰ ਸਾਹਮਣੇ ਆਈ। ਜਿਸ ਵਿਚੋਂ ਬਹਤੀ ਪਰਤੀਕ੍ਰਿਆ ਵਿਚ ਐਸ. ਐਸ. ਪੀ. ਚੌਧਰੀ ਵਲੋਂ ਉਨ੍ਹਾਂ ਔਰਤਾਂ ਪਾਸੋਂ ਰੱਖੜੀ ਨਾ ਬਨ੍ਹਵਾਉਣ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਭਾਰਤ ਆਜ਼ਾਦ ਮੁਲਕ ਹੈ ਇਥੇ ਹਰੇਕ ਨੂੰ ਕਿਸੇ ਵੀ ਮੁੱਦੇ 'ਤੇ ਆਪਣੀ ਪ੍ਰਤੀਕ੍ਰਿਆ ਦੇਣ ਦਾ ਪੂਰਾ ਹੱਕ ਹੈ। ਕੁਝ ਲੋਕਾਂ ਵਲੋਂ ਐਸ. ਐਸ. ਪੀ. ਚੌਧਰੀ ਦੇ ਇਸ ਫੈਸਲੇ 'ਤੇ ਕਿੰਤੂ ਵੀ ਕੀਤਾ ਗਿਆ। ਹਰੇਕ ਅਧਿਕਾਰੀ ਦਾ ਕੰਮ ਕਰਨ ਦਾ ਆਪਣਾ ਢੰਗ ਤਰੀਕਾ ਹੁੰਦਾ ਹੈ। ਇਥੇ ਮੈਂ ਥੋੜਾ ਸਮਾਂ ਪਹਿਲਾਂ ਤੋਂ ਗੱਲ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਜਗਰਾਓਂ ਇਲਾਕੇ ਹਰੇਕ ਪੱਖ ਤੋਂ ਮੋਹਰੀ ਹੈ। ਇਥੇ ਅਪਰਾਧ ਦਰ ਵੀ ਬਹੁਤ ਹੈ। ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵੀ ਬਹੁਤ ਹਨ ਪਰ ਇਸ ਸਭ ਦੇ ਨਾਲ-ਨਾਲ ਪੁਲਸ ਅਧਿਕਾਰੀਅ ਦੀ ਕਾਰਗੁਜ਼ਾਰੀ ਵੀ ਸ਼ਲਾਘਾਯੋਗ ਰਹੀ ਹੈ। ਮੈਨੂੰ ਜਿੰਨਾਂ ਐਸ. ਐਸ. ਪੀ. ਨਾਲ ਕੰਮ ਕਰਨ ਅਤੇ ਵਿਚਰਨ ਦਾ ਮੌਕਾ ਮਿਲਿਆ ਮੈਂ ਉਨ੍ਹਾਂ ਦੀ ਚਰਚਾ ਜਰੂਰ ਕਰਨੀ ਚਾਹਾਂਗਾ। ਕੁਝ ਸਮਾਂ ਪਹਿਲਾਂ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐਸ. ਐਸ. ਪੀ. ਰਹੇ ਗੁਰਪ੍ਰੀਤ ਸਿੰਘ ਭੁੱਲਰ ( ਇਹ ਹੁਣ ਮੁਹਾਲੀ ਐਸ. ਐਸ. ਪੀ. ਵਜੋਂ ਤਾਇਨਾਤ ਹਨ ) ਇਨ੍ਹਾਂ ਦੀਆਂ ਸੋਸ਼ਲ ਗਤੀਵਿਧੀਆਂ ਦੇ ਨਾਲ-ਨਾਲ ਅਪਰਾਧਿਕ ਦਰ ਨੂੰ ਕੰਟਰੋਲ ਕਰਨ ਵਿਚ ਰਿਕਾਰਡ ਮੁਹਾਰਤ ਹਾਸਲ ਹੈ। ਜਗਰਾਓਂ ਇਲਾਕੇ ਦੇ ਲੋਕਾਂ ਨੇ ਅੱਤਵਾਦ ਦੇ ਸਮੇਂ 'ਚ ਬਹੁਤ ਸੰਤਾਪ ਹੰਢਾਇਆ। ਜਗਰਾਓਂ ਇਲਾਕਾ ਅੱਤਵਾਦ ਦਾ ਗੜ੍ਹ ਹੋਇਆ ਕਰਦਾ ਸੀ ਕਿਉਂਕਿ ਅੱਤਵਾਦ ਦੀ ਸ਼ੁਰੂਆਤ ਹੀ ਜਗਰਾਓਂ ਵਿਖੇ ਹੀ ਸੈਰ ਕਰਨ ਗਏ ਵਿਅਕਤੀਆਂ 'ਤੇ ਫਾਇਰਿੰਗ ਨਾਲ ਹੋਈ ਸੀ ਅਤੇ ਉਸਤੋਂ ਬਾਅਦ 7 ਆੜਤੀਆਂ ਦਾ ਕਤਲ ਅਤੇ ਸੋਹੀਆਂ ਰੇਲ ਕਾਂਡ ਵਰਗੇ ਭਿਆਨਕ ਸਫੇ ਜਗਰਾਓਂ ਦੇ ਇਤਿਹਾਸ 'ਚ ਲਿਖੇ ਹੋਏ ਹਨ। ਐਸ. ਐਸ. ਪੀ. ਭੁੱਲਰ ਨੇ ਵਿਸਫੋਟਕ ਸਮਗਰੀ ਅਤੇ ਅੱਤਵਾਦ ਵਿਰੁੱਧ ਮਾਅਰਕਾ ਮਾਰਿਆ। ਉਨ੍ਹਾਂ ਤੋਂ ਬਾਅਦ ਐਸ. ਐਸ. ਪੀ ਰਹੇ ਹਰਿੰਦਰ ਸਿੰਘ ਚਾਹਲ ਨੇ ਇਲਾਕੇ ਨੂੰ ਡਰਗਜ਼ ਦੇ ਨਸ਼ੇ ਤੋਂ ਮੁਕਤੀ ਲਈ ਹੰਭਲਾ ਮਾਰਿਆ। ਉਸ ਲਈ ਉਨ੍ਹਾਂ ਵਲੋਂ ਬਕਾਇਦਾ ਨਸ਼ਾ ਵਿਰੋਧੀ ਮੁਹਿੰਮ ਨੇਕ ਇਰਾਦੇ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਪਾਠ ਪ੍ਰਕਾਸ਼ ਕਰਵਾ ਕੇ ' ਜਾਗੋ ' ਮੁਹਿੰਮ ਦਾ ਆਗਾਜ਼ ਕੀਤਾ। ਉਸ ਮੌਕੇ ਉਨ੍ਹਾਂ ਵਲੋਂ ਇਲਾਕੇ ਦੇ ਸਾਰੇ ਰਾਜਨੀਤਿਕ ਆਗੂਆਂ, ਸਮਾਜ ਸੇਵੀ ਸਸਥਾਵਾਂ ਅਤੇ ਸਮਾਜਸੇਵਕਾਂ ਤੋਂ ਇਲਾਵਾ ਆਮ ਪਬਲਿਕ ਨੂੰ ਵੀ ਸੱਦਾ ਦਿਤਾ। ਉਥੇ ਨਸ਼ੇ ਵੇਚਣ ਅਤੇ ਖਾਣ ਤੋਂ ਛੁਟਕਾਰੇ ਲਈ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਹੁੰ ਵੀ ਖਵਾਈ ਗਈ। ਇਨ੍ਹਾਂ ਵਲੋਂ ਇਥੇ ਰਹਿੰਦੇ ਹੋਏ ਜੋ ਵਿਵਸਫੋਟਕ ਸਮਗਰੀ ਦੀ ਬ੍ਰਾਮਦਗੀ ਅਤੇ ਨਾਮੀ ਖਾੜਕੂਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਜੇਕਰ ਉਸਸਮੇਂ ਬ੍ਰਾਮਦ ਹੋਇਆ ਵਿਸਫੋਟਕ ਪਦਾਰਥ ਜੇਕਰ ਕਿਧਰੇ ਪੰਜਾਬ ਅੰਦਰ ਚੱਲ ਜਾਂਦਾ ਤਾਂ ਪੰਜਾਬ ਦੇ ਲਾਂਬੂ ਸਾਰੀ ਦੁਨੀਆਂ ਦੇਖਦੀ। ਫਿਰ ਐਸ. ਐਸ. ਪੀ. ਗੁਰਸ਼ਰਨ ਸਿੰਘ ਸੰਧੂ ਰਹੇ। ਉਨ੍ਹਾਂ ਦੀ ਸਾਦਗੀ ਅਤੇ ਕੰਮ ਪ੍ਰਤੀ ਈਮਾਨਦਾਰੀ ਦੀ ਮਿਸਾਲ ਮੈਂ ਉਸ ਸਮੇਂ ਵੀ ਦਿਤੀ ਸੀ ਅਤੇ ਅੱਜ ਦੁਬਾਰਾ ਸਬੱਬ ਬਣਿਆ ਹੈ ਤਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਜ਼ਿਆਦਾਤਰ ਲੋਕ ਉੱਚ ਅਫਸਰਸਾਹੀ ਅਤੇ ਉੱਚ ਰਾਜਨੀਤਿਕ ਲੋਕਾਂ ਪਾਸ ਮੰਹਿਗੇ-ਮੰਹਿਗੇ ਗਿਫਟ ਲੈ ਕੇ ਪਿਆਰ ਦਰਸਾਉਣ ਲਈ ਜਾਂਦੇ ਹਨ। ਤੋਹਫੇ ਦੇ ਉੱਪਰ ਲਿਪਟੇ ਹੋਏ ਸੋਹਣੇ ਪੈਕ ਦੇ ਅੰਦਰ ਹਜ਼ਾਰਾਂ ਰੁਪਏ ਦਾ ਗਿਫਟ ਹੋਣਾ ਮਾਮੂਲੀ ਗੱਲ ਹੈ। ਉਸ ਗਿਫਟ ਦੇ ਨਾਲ ਹੀ ਉੱਚ ਅਫਸਰ ਅਤੇ ਰਾਜਨੀਤਿਕ ਵਿਅਕਤੀ ਨੂੰ ਦਿਤਾ ਗਿਆ ਵਿਡਟਿੰਗ ਕਾਰਡ ਉਸਨੂੰ ਸਮੇਂ-ਸਮੇਂ 'ਤੇ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਇਸ ਸੱਜਣ ਪਾਸੋਂ ਤਿਉਹਾਰ ਮੌਕੇ ਆਹ ਗਿਫਟ ਆਇਆ ਸੀ। ਜੋ ਲੋਕ ਮੰਹਿਗੇ ਗਿਫਟ ਭੇਜਦੇ ਹਨ ਉਹ ਸਮੇਂ 'ਤੇ ਉਸਤੋਂ ਵੱਡਾ ਕੰਮ ਕਰਵਾਉਣ ਦੀ ਸਮਰਥਾ ਰੱਖਦੇ ਹਨ ਅਤੇ ਹਜ਼ਾਰਾਂ ਦੇ ਗਿਫਟ ਨਾਲ ਲੱਖਾਂ ਦਾ ਕੰਮ ਹੁੰਦਾ ਹੈ। ਅੱਜ ਇਸ ਗੱਲ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ ਕਿ ਰਾਜਨੀਤਿਕ ਲੋਕਾਂ ਵਿਚ ਬਹੁਤੇ ਅਪਰਾਧੀ ਕਿਸਮ ਦੇ ਲੋਕ ਦਾਖਲ ਹੋ ਚੁੱਕੇ ਹਨ। ਰਾਜਨੀਤੀ ਦੀ ਆੜ ਵਿਚ ਭੁੱਕੀ, ਅਫੀਮ ਅਤੇ ਹੋਰ ਦੋ ਨੰਬਰ ਦੇ ਧੰਦੇ ਕਰਨ ਵਾਲੇ ਲੀਡਰ ਤੁਹਾਨੂੰ ਹਰੇਕ ਸ਼ਹਿਰ-ਕਸਬੇ ਵਿਚ ਮਿਲ ਜਾਣਗੇ। ਇਹ ਲੋਕ ਉੱਚ ਪੁਲਸ ਅਧਿਕਾਰੀਆਂ ਨਾਲ ਗਿਫਟ ਕਲਚਰ ਦੇ ਚੱਲਦਿਆਂ ਭੇਟਾ ਦੇ ਕੇ ਆਪਣੇ ਕੰਮ ਨੂੰ ਨਿਰੰਤਰ ਅੰਜਾਮ ਦੇਣ ਵਿਚ ਸਫਲ ਰਹਿੰਦੇ ਹਨ। ਅਫਸਰਸ਼ਾਹੀ ਆਪਣੀ ਮਰਜ਼ੀ ਦੇ ਗਿਫਟ ਹਾਸਲ ਕਰਨ ਲਈ ਹਮੇਸ਼ਾ ਤਾਕ ਵਿਚ ਰਹਿੰਦੀ ਹੈ। ਕਿਸੇ ਵੀ ਪੁਲਿਸ ਜ਼ਿਲੇ ਨੂੰ ਲੈ ਲਓ। ਹਰੇਕ ਪੁਲਸ ਜ਼ਿਲੇ ਦੇ ਪ੍ਰਮੁੱਖ ਅਧਿਕਾਰੀ ਪਾਸ ਦੀਵਾਲੀ ਵਰਗੇ ਤਿਉਹਾਰ ਨੂੰ ਗਿਫਟਾਂ ਦੇ ਰੂਪ ਵਿਚ ਲੱਖਾਂ ਰੁਪਏ ਇਕੱਠੇ ਹੋਣਾ ਮਾਮੂਲੀ ਗੱਲ ਹੈ। ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਵਿਚ ਐਸ. ਐਸ. ਪੀ. ਸੰਧੂ ਵਲੋਂ ਆਪਣੇ ਕਾਰਜਕਾਲ ਦੌਰਾਨ ਅਨੋਖੀ ਮਿਸਾਲ ਕਾਇਮ ਕੀਤੀ ਗਈ ਜੋ ਕਿਤ ਸ਼ਾਇਦ ਮੈਂ ਸਮਝਦਾ ਹਾਂ ਕਿ ਸਮੁੱਚੀ ਪੁਲਸ ਲਈ ਪ੍ਰੇਰਨਾਦਾਇਕ ਅਤੇ ਅਪਰਾਧੀਆਂ ਲਈ ਚੇਤਾਵਨੀ ਵਜੋਂ ਵੀ ਲਈ ਜਾ ਸਕਦੀ ਹੈ। ਉਸ ਸਮੇਂ ਦੀਵਾਲੀ ਦੇ ਤਿਉਹਾਰ ਮੌਕੇ ਐਸ. ਐਸ. ਪੀ. ਗੁਰਸ਼ਰਨ ਸਿੰਘ ਸੰਧੂ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਦਫਤਰ ਵਿਖੇ ਅਨੋਖਾ ਦ੍ਰਿਸ਼ ਸਾਹਮਣੇ ਆਇਆ। ਹਮੇਸ਼ਾ ਵਾਂਗ ਉੱਚ ਪੁਲਸ ਅਧਿਕਾਰੀ ਦੀ ਖੁਸ਼ਾਮਦ ਕਰਕੇ ਉਨ੍ਹਾਂ ਨੂੰ ਗਿਫਟ ਦੇ ਕੇ ਕਾਣੇ ਕਰਨ ਦੀ ਖਾਹਿਸ਼ ਰੱਖਣ ਵਾਲੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਐਸ. ਐਸ. ਪੀ. ਸੰਧੂ ਵਲੋਂ ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਗਿਫਟ ਦੇ ਕੇ ਆਉਣ ਦੀ ਖਾਹਿਸ਼ ਲੇ ਕੇ ਉਥੇ ਪਹੁੰਚਣ ਵਾਲਿਆਂ ਨੂੰ ਪੀਣ ਲਈ ਚਾਹ ਤਾਂ ਮਿਲ ਗਈ ਪਰ ਐਸ. ਐਸ. ਪੀ. ਵਲੋਂ ਕਿਸੇ ਵੀ ਵਿਅਕਤੀ ਦਾ ਜਾਂ ਪੁਲਸ ਕਰਮਚਾਰੀ ਦਾ ਕੋਈ ਵੀ ਗਿਫਟ ਕਬੂਲ ਨਹੀਂ ਕੀਤਾ ਗਿਆ। ਐਸ. ਐਸ. ਪੀ. ਸੰਧੂ ਦੀ ਇਸ ਸੋਚ ਦੀ ਉਸ ਸਮੇਂ ਵੀ ਸਮੁੱਚੇ ਇਲਾਕੇ ਵਿਚ ਭਰਪੂਰ ਸ਼ਲਾਘਾ ਹੋਈ ਸੀ। ਫਿਰ ਐਸ. ਐਸ. ਪੀ. ਗੁਰਪ੍ਰੀਤ ਸਿੰਘ ਤੂਰ ਆਏ ਉਨ੍ਹਾਂ ਵਲੋਂ ਖੁਦ ਸਖਤ ਮਿਹਨਤ ਕਰਕੇ ਸਾਰੇ ਕਰਮਚਾਰੀ ਵਰਗਨੂੰ ਐਕਟਿਵ ਅਤੇ ਫੁਰਤੀਲਾ ਕਰ ਦਿਤਾ। ਉਨ੍ਹਾਂ ਇਲਾਕੇ ਵਿਚ ਹੈਰੋਇਨ ਦੇ ਨਸ਼ੇ ਦੀ ਨੌਜਵਾਨਾਂ ਵਿਚ ਵਧ ਰਹੀ ਲਤ ਨੂੰ ਭਾਂਪਦੇ ਹੋਏ ਸਖਤ ਕਦਮ ਉਠਾਏ ਅਤੇ ਇਲਾਕੇ ਅੰਦਰ ਨਸ਼ੀਲੇੱ ਪਦਾਰਥਾਂ ਦੇ ਸਮਗਲਰਾਂ ਨੂੰ ਨੱਥ ਪਾਈ। ਇਲਸੇ ਤਰ੍ਹਾਂ ਦੇ ਇਕ ਨਸ਼ੇ ਦੇ ਵਪਾਰੀ ਵਿਰੁੱਧ ਕੀਤੀ ਗਈ ਸਖਤ ਕਾਰਵਾਈ ਸਦਕਾ ਉਨ੍ਹਾਂ ਨੂੰ ਜਗਰਾਓਂ ਤੋਂ ਜਾਣਾ ਪਿਆ। ਹੁਣ ਐਸ. ਐਸ. ਪੀ. ਚੌਧਰੀ ਹਨ ਇਨ੍ਹਾਂ ਦਾ ਕੰਮ ਕਰਨ ਦਾ ਆਪਣਾ ਵੱਖਰਾ ਢੰਗ ਹੈ। ਮੈਂ ਸਮਝਦਾ ਹ ਕਿ ਇਨ੍ਹਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ 'ਤੇ ਕਿਸੇ ਵੀ ਰਾਜਨੀਤਿਕ ਜਾਂ ਇਲਾਕੇ ਦੇ ਬੰਦੇ ਨੇ ਕਦੇ ਕਿੰਤੂ ਨਹੀਂ ਕੀਤਾ। ਉਨ੍ਹਾਂ ਵਲਂ ਰੱਖੜੀ ਮੌਕੇ ਫੋਕੀ ਸ਼ੌਹਰਤ ਹਾਸਲ ਕਰਨ ਲਈ ਕੈਮਰਾਮੈਨ ਨਾਲ ਲਿਜਾ ਕੇ ਰੱਖੜੀ ਬਨੰਣ ਦੇ ਫੈਸਲੇ ਦਾ ਵਿਰੋਧ ਕਰਕੇ ਮੈਂ ਸਮਝਦਾ ਹਾਂ ਕਿ ਬਹੁਤ ਵਧੀਆ ਗੱਲ ਕੀਤੀ। ਬਾਵੇਂ ਕੁਝ ਲੋਕ ਇਸ ਗੱਲ ਨੂੰ ਰਾਜਨੀਤਿਕ ਤੌਰਕ 'ਤੇ ਉਲਟੀ ਹਵਾ ਦੇਣ ਲਈ ਪ੍ਰਚਾਰ ਰਹੇ ਹਨ ਕਿ ਐਸ,. ਐਸ. ਪੀ. ਵਲੋਂ ਔਰਤਾਂ ਦਾ ਸਨਮਾਨ ਨਹੀਂ ਕੀਤਾ ਗਿਆ। ਪਰ ਉਨ੍ਹਾਂ ਦਾ ਅਸਲ ਮਕਸਦ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਗਰਮਾਹਟ ਕਾਇਮ ਕਰਨਾ ਨਹੀਂ ਸਗੋਂ ਐਸ. ਐਸ. ਪੀ. ਨੂੰ ਰੱਖੜੀ ਬੰਨ੍ਹ ਕੇ ਅਖਬਾਰੀ ਸੁਰਖੀਆਂ ਦਾ ਸ਼ਿੰਗਾਰ ਬਨਣ ਸੀ। ਠੀਕ ਹੈ ! ਰੱਖੜੀ ਵਾਂਗ ਹੋਰ ਵੀ ਕਈ ਤਿਉਹਾਰ ਅਜਿਹੇ ਹਨ ਜੋ ਕਿ ਸਾਡੇ ਆਪਸੀ ਪ੍ਰੇਮ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਿਚ ਮੋਹਰੀ ਰੋਲ ਅਦਾ ਕਰਦੇ ਹਨ। ਪਰ ਉਹ ਮੋਹ ਦੀਆਂ ਤੰਦਾਂ ਤਾਂ ਹੀ ਪਰਪੱਕ ਹੋ ਸਕਦੀਆਂ ਹਨ ਜੇਕਰ ਉਨ੍ਹਾਂ ਵਿਚਕਾਰ ਕੋਈ ਮਨ ਦੀ ਖੋਟ ਵਾਲੀ ਗੰਢ ਨਾ ਹੋਵੇ। ਰੱਖੜੀ ਦਾ ਪਵਿੱਤਰ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਵਿਚਕਾਰ ਪ੍ਰੇਮ ਭਾਵਨਾ ਅਤੇ ਸਤਿਕਾਰ ਦਾ ਪ੍ਰਤੀਕ ਹੈ। ਇਸਨੂੰ ਕਿਸੇ ਵੀ ਕੀਮਤ 'ਤੇ ਤੋਲਿਆ ਨਹੀਂ ਜਾ ਸਕਦਾ। ਜੇਕਰ ਉਨ੍ਹਾਂ ਔਰਤਾਂ ਵਲੋਂ ਰੱਖੜੀ ਮੌਕੇ ਮੋਹ ਦਾ ਪ੍ਰਗਟਾਵਾ ਕਰਨਾ ਹੀ ਸੀ ਤਾਂ ਅਨੇਕਾਂ ਅਨਾਥ ਆਸ਼ਰਮ ਹਨ ਜਿਥੇ ਉਹ ਬੱਚੇ ਹਨ ਜਿਨ੍ਹਾਂ ਨੂੰ ਪਿਆਰ ਦੀ ਇਕ ਅਸੀਸ ਵੀ ਨਸੀਬ ਨਹੀਂ ਹੁੰਦੀ। ਬਿਰਧ ਆਸ਼ਰਮ ਹਨ ਜਿਥੇ ਉਨ੍ਹਾਂ ਦੇ ਆਪਣਿਆਂ ਵਲੋਂ ਹੀ ਦੁਤਾਕੇਰ ਗਏ ਬਜ਼ੁਰਗ ਰਹਿੰਦੇ ਹਨ ਜੋ ਬੁੱਛੇ ਵਾਰੇ ਪਿਆਰ ਦੇ ਦੋ ਬੋਲ ਸੁਨਣ ਲਈ ਹਮੇਸ਼ਾ ਤਤੱਪਰ ਰਹਿੰਦੇ ਹਨ। ਹੋਰ ਅਜਿਹੀਆਂ ਬਹੁਤ ਸਾਰੀਅੰ ਉਦਹਾਰਨਾ ਦਿੱਤੀਆਂ ਜਾ ਸਕਦੀਆਂ ਹਨ। ਮੈਂ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵਿਵਾਦ ਵਿਚ ਨਹੀਂ ਜਾਣਾ ਚਾਹੁੰਦਾ। ਮੈਂ ਇਲਾਕੇ ਦੇ ਜ਼ਿਆਦਾਤਰ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਮੀ ਕਲਮ ਰਾਹੀਂ ਤੁਹਾਡੇ ਤੱਕ ਬਿਆਨ ਕਰਨ ਦਾ ਉਪਰਾਲਾ ਕੀਤਾ ਹੈ। ਜਗਰਾਓਂ ਵਿਖੇ ਰੱਖੜੀ ਵਾਲੇ ਦਿਨ ਰੱਖ਼ੜੀ ਬੰਨਣ ਨੂੰ ਲੈ ਕੇ ਵਾਪਰੇ ਘਟਨਾਕ੍ਰਮ ਨੂੰ ਉਥੇ ਹੀ ਠੱਪ ਕੀਤਾ ਜਾ ਸਕਦਾ ਸੀ ਪਰ ਉਸ ਪਾਰਟੀ ਦੇ ਹੀ ਇਕ ਆਗੂ ਵਲੋਂ ਖੁਦ ਹੀ ਇਸ ਗੱਲ ਨੂੰ ਹਵਾ ਵਿਚ ਉਛਾਲ ਕੇ ਮੀਡੀਏ ਦੀਅੰ ਸੁਰਖੀਆਂ ਦਾ ਸ਼ਿੰਗਾਰ ਬਣਾ ਦਿਤਾ। ਹੋਛੀ ਰਾਜਨੀਤੀ ਨੂੰ ਨਾ ਪਨਪਨ ਦੇਣ ਦਾ ਉਪਰਾਲਾ ਜੋ ਐਸ. ਐਸ. ਪੀ. ਚੌਧਰੀ ਵਲੋਂ ਕੀਤਾ ਗਿਆ ਹੈ ਉਸਨੂੰ ਹਰੇਕ ਜ਼ਿਲੇ ਵਿਚ ਹੀ ਅਮਲ ਵਿਚ ਲਿਆਉਣਾ ਚਾਹੀਦਾ ਹੈ ਤਾਂ ਜੋ ਤਿਉਹਾਰਾਂ ਦੀ ਅਸਲ ਗਰਮਾਹਟ ਦਾ ਨਿੱਘ ਸਹੀ ਅਰਥਾਂ ਵਿਚ ਬਰਕਰਾਰ ਰਹਿ ਸਕੇ।
ਹਰਵਿੰਦਰ ਸਿੰਘ ਸੱਗੂ।
98723-27899
_____________________________________________
ਸੰਸਾਰ ਦੀਆਂ ਸਾਮਰਾਜੀ ਤਾਕਤਾਂ ਤੇ ਉਹਨਾਂ ਦਾ ਰੋਲ-ਸਤਨਾਮ ਸਿੰਘ ਚਾਹਲ
ਰਾਜਨੀਤੀ ਦੀ ਜਾਣਕਾਰੀ ਰਖਣ ਵਾਲੇ ਸਾਡੇ ਪਾਠਕ ਚੰਗੀ ਤਰਾਂ ਜਾਣਦੇ ਹਨ ਕਿ ਵਖ ਵੱਖ ਦੇਸ਼ਾਂ ਵਿਚ ਲੋਕਤੰਤਰ ਰਾਜ ਪ੍ਰਣਾਲੀ ਦੇ ਵਖੋ ਵੱਖਰੇ ਰੂਪ ਹਨ।ਭਾਰਤ ਵਿਚ ਵੀ ਲੋਕਤੰਤਰ ਰਾਜ ਪ੍ਰਣਾਲੀ ਹੈ ਤੇ ਅਮਰੀਕਾ ਵਿਚ ਵੀ ਲੇਕਨਿ ਦੋਹਾਂ ਹੀ ਦੇਸ਼ਾਂ ਵਿਚ ਲੋਕਤੰਤਰਕ ਸਿਸਟਮ ਦੀ ਪ੍ਰਕਿਰਿਆ ਵਖੋ ਵਖਰੀ ਹੈ।ਲੋਕਤੰਤਰੀ ਰਾਜਨੀਤਕ ਪ੍ਰਣਾਲੀ ਬਾਕੀ ਦੀਆਂ ਸਾਰੀਆਂ ਹੀ ਰਾਜਨੀਤਕ ਪ੍ਰਣਾਲੀਆਂ ਦੇ ਮੁਕਾਬਲੇ ਬਿਹਤਰ ਹੋਣ ਬਾਰੇ ਕੋਈ ਦੋ ਰਾਵਾਂ ਨਹੀਂ ਹਨ। ਇਸ ਪ੍ਰਣਾਲੀ ਦੀਆਂ ਦੋ ਵਿਵਹਾਰਕਿ ਔਕੜਾਂ ਹਨ। ਪਹਿਲੀ ਔਕੜ ਇਹ ਹੈ ਕਿ ਲੋਕਤੰਤਰੀ ਰਾਜਨੀਤਕ ਪ੍ਰਣਾਲੀ ਕਈ ਪ੍ਰਕਾਰ ਦੀ ਹੈ। ਕਿਸੇ ਦੇਸ਼ ਵਿਚ ਇਕ ਤਰਜ਼ ਦਾ ਲੋਕਤੰਤਰ ਹੈ ਅਤੇ ਕਿਸੇ ਹੋਰ ਵਿਚ ਦੂਜੀ ਦਾ। ਕਿਸੇ ਇਕ ਦੇਸ਼ ਵਿਚ ਚੋਣ ਲਈ ਸਿਧੀ ਵਿਧੀ ਅਪਣਾਈ ਜਾਂਦੀ ਹੈ ਤਾਂ ਕਿਸੇ ਦੂਜੇ ਦੇਸ਼ ਵਚਿ ਅਸੱਿਧੀ। ਕਿਸੇ ਦੇਸ਼ ਅੰਦਰ ਲੋਕਤੰਤਰ ਵੀ ਹੈ ਅਤੇ ਉਸ ਨੇ ਸਦੀਆਂ ਪੁਰਾਣੀ ਬਾਦਸ਼ਾਹਤ ਨੂੰ ਵੀ ਕਾਇਮ ਰੱਖਆਿ ਹੋਇਆ ਹੈ। ਸੋ ਲੋਕਤੰਤਰ ਦਾ ਜਿਹੋ ਜਿਹਾ ਰੂਪ ਕਸੇ ਦੇਸ਼ ਨੂੰ ਸੂਤ ਬੈਠਦਾ ਹੈ, ਉਹੋ ਜਿਹਾ ਉਸ ਨੇ ਅਪਣਾ ਰੱਖਆਿ ਹੈ। ਇਸ ਲਈ ਕਿਸੇ ਵੀ ਦੇਸ਼ ਦੇ ਮੁਖੀ ਨੂੰ ਜਲਦੀ ਵਿਚ ਇਕਤਰਫ਼ਾ ਤੌਰ ਤੇ ਤਾਨਾਸ਼ਾਹ ਗਰਦਾਨ ਦੇਣਾ ਉਚਤਿ ਨਹੀਂ ਹੁੰਦਾ। ਜੇਕਰ ਕਿਸੇ ਦੇਸ਼ ਦਾ ਮੁਖੀ ਲੰਮੇ ਸਮੇਂ ਤੋਂ ਸੱਤਾ ਵਿਚ ਹੈ, ਲੋਕ ਉਸ ਦਾ ਵਿਰੋਧ ਨਹੀਂ ਕਰਦੇ ਤੇ ਉਹ ਚੋਣ ਰਾਹੀਂ ਵੀ ਸੱਤਾ ਵਿਚ ਨਹੀਂ ਆਇਆ ਤਾਂ ਵੀ ਉਹ ਨਕਾਰਾਤਮਕਿ ਅਰਥਾਂ ਵਿਚ ਤਾਨਾਸ਼ਾਹ ਅਖਵਾਉਣ ਦਾ ਹੱਕਦਾਰ ਨਹੀਂ ਹੈ। ਦੂਜੇ ਪਾਸੇ ਅਜਹੀਆਂ ਸਰਕਾਰਾਂ ਜਾਂ ਇਹਨਾਂ ਦੇ ਮੁਖੀ ਵੀ ਹਨ, ਜਿਹੜੇ ਬਕਾਇਦਾ ਚੋਣਾਂ ਜਿਤਿ ਕੇ ਸੱਤਾ ਸੰਭਾਲਦੇ ਹਨ ਅਤੇ ਸੱਤਾ ਦੀ ਦੁਰਵਰਤੋਂ ਕਰਦਿਆਂ ਮਨਮਾਨੀਆਂ ਕਰਦੇ ਹਨ, ਅਜਿਹੇ ਲੋਕਤੰਤਰੀ ਹਾਕਮ ਅਸਲ ਵਿਚ ਤਾਨਾਸ਼ਾਹ ਹੋ ਸਕਦੇ ਹਨ। ਦਰਅਸਲ, ਲੋਕ ਹਿੱਤਾਂ ਨੂੰ ਅੱਖੋਂ-ਪਰੋਖੇ ਕਰਕੇ ਹਾਕਮਾਂ ਦੁਆਰਾ ਕੀਤੀਆਂ ਜਾਂਦੀਆਂ ਮਨਮਾਨੀਆਂ ਹਾਕਮਾਂ ਦੇ ਤਾਨਾਸ਼ਾਹੀ ਹੋਣ ਦਾ ਪ੍ਰਮਾਣ ਬਣਦੀਆਂ ਹਨ, ਨਾ ਕਿ ਕੇਵਲ ਰਾਜਸੀ ਪ੍ਰਣਾਲੀ।
ਜੇਕਰ ਇਉਂ ਹੀ ਫਤਵੇ ਦੇਣੇ ਹੋਣ, ਜਿਵੇਂ ਇਸ ਸਮੇਂ ਪੱਛਮੀ ਜਗਤ ਦੇ ਰਿਹਾ ਹੈ ਤਾਂ ਸਿੱਧੀ ਲੋਕਤੰਤਰੀ ਪ੍ਰਣਾਲੀ ਵਾਲੇ ਅਸੱਿਧੀ ਲੋਕਤੰਤਰੀ ਪ੍ਰਣਾਲੀ ਨੂੰ ਅਤੇ ਅਸੱਿਧੀ ਵਾਲੇ ਸਿਧੀ ਨੂੰ ਨੁਕਸਾਨਦਾਰ ਆਖ ਕੇ ਗੁੱਥਮਗੁੱਥਾ ਹੋ ਸਕਦੇ ਹਨ ਤੇ ਖੁਦ ਲੋਕਤੰਤਰੀ ਰਾਜਸੀ ਵਿਵਸਿਥਾ ਅੰਦਰ ਵਿਚਾਰਧਾਰਕ ਘਮਸਾਣ ਦੀ ਸਥਤੀ ਪੈਦਾ ਹੋ ਸਕਦੀ ਹੈ। ਪਰ ਅਜਿਹਾ ਨਹੀਂ ਵਾਪਰ ਰਿਹਾ। ਹਿਟਲਰ ਤੇ ਮੁਸੋਲਨੀ ਚੋਣਾਂ ਰਾਹੀਂ ਸੱਤਾ ਵਿਚ ਆਏ ਸਨ, ਪਰ ਤਾਨਾਸ਼ਾਹੀ ਦੇ ਪ੍ਰਤੀਕ ਬਣ ਗਏ। ਸਾਡੇ ਆਪਣੇ ਦੇਸ਼ ਵਿਚ ਇਕ ਵਿਸ਼ੇਸ਼ ਸਮੇਂ ਵਿਚ ਇੰਦਰਾ ਗਾਂਧੀ ਨੇ ਵੀ ਤਾਨਾਸ਼ਾਹੀ ਵਤੀਰਾ ਧਾਰਨ ਕਰ ਲਿਆ ਸੀ, ਜਦਕਿ ਸਾਡੇ ਦੇਸ਼ ਵਚਿ ਲੋਕਤੰਤਰੀ ਪ੍ਰਣਾਲੀ ਲਾਗੂ ਹੈ। ਲੋਕਤੰਤਰੀ ਰਾਜਨੀਤਕ ਪ੍ਰਣਾਲੀ ਦੀ ਦੂਜੀ ਔਕੜ ਹੋਰ ਵੀ ਗੰਭੀਰ ਹੈ। ਲੋਕਤੰਤਰੀ ਦੇਸ਼, ਜਨ੍ਹਾਂ ਵਿਚ ਅਮੀਰੀ-ਗਰੀਬੀ ਦਾ ਬਿਹਸਾਬ ਪਾੜਾ ਹੈ, ਲੋਕਤੰਤਰ ਦਾ ਮਹਜ਼ਿ ਬੋਝ ਢੋਅ ਰਹੇ ਹੀ ਪ੍ਰਤੀਤ ਹੁੰਦੇ ਹਨ ਭਾਵੇਂ ਕਿ ਇਹਨਾਂ ਦੇਸ਼ਾਂ ਵਿਚ ਲੋਕਤੰਤਰੀ ਰਾਜਨੀਤਕ ਪ੍ਰਣਾਲੀ ਦਾ ਕੋਈ ਵਧੇਰੇ ਚੰਗਾ ਬਦਲ ਵੀ ਮੌਜੂਦ ਨਹੀਂ ਹੈ ਇਹਨਾਂ ਦੇਸ਼ਾਂ ਵਿਚ ਉਪਰਲੀ ਸ਼੍ਰੇਣੀ ਨੇ ਦੇਸ਼ ਦੇ ਤਮਾਮ ਸੁੱਖ-ਸਾਧਨ ਅਤੇ ਵਿਕਾਸ ਨੂੰ ਆਪਣੇ ਹੱਥ ਹੇਠ ਰੱਖਣ ਲਈ ਲੋਕਤੰਤਰ ਨੂੰ ਇਕ ਸਾਧਨ ਬਣਾ ਲਿਆ ਹੈ। ਉਪਰਲੀ ਸ਼੍ਰੇਣੀ ਕੁਝ ਰਾਜਸੀ ਦਲਾਂ ਨੂੰ ਭਾਰੀ ਫੰਡ ਮੁਹੱਈਆ ਕਰਵਾਉਂਦੀ ਹੈ ਤੇ ਇਹ ਦਲ ਇਸ ਫੰਡ ਨਾਲ ਚੋਣਾਂ ਜਿਤਿ ਕੇ ਫੰਡ ਮੁਹੱਈਆ ਕਰਵਾਉਣ ਵਾਲੀ ਸ਼੍ਰੇਣੀ ਨੂੰ ਦੋਹੀਂ ਹੱਥੀਂ ਜਨਤਾ ਦੀ ਲੁੱਟ ਕਰਨ ਦੀ ਖੁੱਲ੍ਹ ਦਿੰੰਦੇ ਹਨ ਤੇ ਆਮ ਜਨਤਾ ਲਈ ਅਜਿਹਾ ਵਾਕਿਆ ਹੋਇਆ ਲੋਕਤੰਤਰ ਵੀ ਬੋਝ ਹੋ ਨੱਿਬੜਦਾ ਹੈ। ਕੀ ਅਜਹੇ ਲੋਕਤੰਤਰ ਨੂੰ ਕਿਸੇ ਹੋਰ ਰਾਜਸੀ ਪ੍ਰਣਾਲੀ ਦੇ ਬਹਿਤਰ ਬਦਲ ਵਜੋਂ ਪੇਸ਼ ਕੀਤਾ ਜਾ ਸਕਦਾ ਹੈ? ਸ਼ਾਇਦ ਸਿਰਫ਼ ਮਜ਼ਬੂਰੀ ਵੱਸ।
ਜੇਕਰ ਲੋਕਤੰਤਰ ਦੀ ਇਹੋ ਅਵਸਥਾ ਹੈ ਤੇ ਇਹ ਹਾਲ ਦੀ ਘੜੀ ਤਰੁੱਟੀਆਂ ਤੋਂ ਰਹਿਤ ਨਹੀਂ ਹੈ ਤਾਂ ਫਿਰ ਪੱਛਮੀ ਜਗਤ ਕਿਉਂ ਅਜਿਹੀ ਰਾਜਨੀਤਕਿ ਪ੍ਰਣਾਲੀ ਦੀ ਕਈ ਮੁਲਕਾਂ ਵਿਚ ਬਹਾਲੀ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਹੈ? ਕਿਉਂ ਇਸ ਨੇ ਅਮਰੀਕਾ ਦੀ ਅਗਵਾਈ ਵਿਚ ਇਹਨਾਂ ਮੁਲਕਾਂ ਦੇ ਮਾਮਲਆਿਂ ਵਿਚ ਦਖਲ ਦੇ ਕੇ ਇੱਥੋਂ ਦੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ।ਜੇਕਰ ਪਛਮੀ ਦੇਸ਼ਾਂ ਦੇ ਅਜਿਹੇ ਰਵੱਈਏ ਦੇ ਪਿਛੋਕੜ ਵਲ ਝਾਤ ਮਾਰੀਏ ਤਾਂ ਇਹ ਗਲ ਸਚਾਈ ਦੇ ਬਹੁਤ ਨੇੜੇ ਹੈ ਕਿ ਪਛਮੀ ਦੇਸ਼ ਲੋਕਤੰਤਰ ਦਾ ਇਕ ਮਹਿਜ਼ ਬਹਾਨਾ ਬਣਾ ਕੇ ਅਜਿਹੀ ਸੋਚ ਅਪਣਾ ਰਹੇ ਹਨ। ਸੱਚ ਇਹ ਹੈ ਕਿ ਯੂਰਪ ਦੀਆਂ ਧੜਵੈਲ ਸਾਮਰਾਜੀ ਸ਼ਕਤੀਆਂ ਅੰਦਰ ਆਪਣੀਆਂ ਖੁੱਸੀਆਂ ਸ਼ਕਤੀਆਂ ਨੂੰ ਮੁੜ ਹਾਸਲ ਕਰਨ ਦਾ ਲੋਭ ਅੰਗੜਾਈ ਲੈ ਰਿਹਾ ਹੈ। ਇਸ ਲੁਕਵੀਂ ਇੱਛਾ ਦੀ ਪੂਰਤੀ ਲਈ ਇਹਨਾਂ ਨੂੰ ਅਜੋਕੇ ਵਿਸ਼ਵ ਦਾ ਰਾਜਨੀਤਕ ਮਾਹੌਲ ਵੀ ਕਾਫ਼ੀ ਸਾਜ਼ਗਾਰ ਪ੍ਰਤੀਤ ਨਹੀਂ ਹੋ ਰਿਹਾ ਹੈ। ਇਹਨਾਂ ਵੱਲੋਂ ਇਸ ਮਿਥਿ ਦਾ ਲਾਹਾ ਲਿਆ ਜਾ ਰਿਹਾ ਹੈ ਕਿ ਸੰਸਾਰ ਇਕ ਧਰੁੱਵੀ ਹੋ ਗਿਆ ਹੈ ਅਤੇ ਸ਼ਕਤੀ ਸੰਤੁਲਨ ਹਰ ਪੱਖੋਂ ਸਾਮਰਾਜੀ ਤਾਕਤਾਂ ਦੀ ਤਰਫ਼ ਹੈ।ਪਛਮੀ ਦੇਸ਼ਾਂ ਦੇ ਆਪਣੇ ਹੱਥੋਂ ਨਿਕਲੀਆਂ ਕੁਝ ਬਸਤੀਆਂ ਵਿਚ ਤਾਂ ਇਹਨਾਂ ਦੀ ਘੁਸਪੈਠ ਅਜ ਤਕ ਬਣੀ ਰਹੀ ਹੈ ਅਤੇ ਇਸੇ ਕਰਕੇ ਇਹ ਸਾਬਕਾ ਬਸਤੀਆਂ ਇਹਨਾਂ ਦੇ ਕਹਿਰ ਤੋਂ ਅਜੇ ਬਚੀਆਂ ਚਲੀਆਂ ਆ ਰਹੀਆਂ ਹਨ, ਪਰ ਜਿਥੇ ਇਹਨਾਂ ਪਛਮੀ ਦੇਸ਼ਾਂ ਦੇ ਦਖਲ ਨੂੰ ਉਥੋਂ ਦੀਆਂ ਸਰਕਾਰਾਂ ਦੇ ਸਖ਼ਤ ਰੁਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਇਹ ਆਪਣਾ ਲਾਮ ਲਸ਼ਕਰ ਝੋਕ ਦਿਦੰੀਆਂ ਹਨ। ਬਹਾਨੇ ਇਹਨਾਂ ਕੋਲ ਦੋ ਹਨ, ਇਕ ਹੈ ਦਹਸ਼ਿਤਗਰਦੀ ਦਾ ਖਾਤਮਾ ਤੇ ਦੂਜਾ ਲੋਕਤੰਤਰ ਦੀ ਬਹਾਲੀ। ਇਹ ਆਪਣੀ ਫੌਜੀ ਦਖ਼ਲ-ਅੰਦਾਜ਼ੀ ਨਾਲ ਉਥੋਂ ਦੇ ਪ੍ਰਸ਼ਾਸਨਕਿ ਢਾਂਚੇ ਨੂੰ ਤਹਸਿ-ਨਹਸਿ ਕਰਕੇ, ਉਥੋਂ ਦੇ ਸ਼ਾਸਕਾਂ ਨੂੰ ਖੱਜਲ-ਖੁਆਰ ਕਰਕੇ ਪ੍ਰਭੂਸੱਤਾ ਦੇ ਸੰਸਾਰ ਪ੍ਰਵਾਨਤਿ ਸਿਧਾਂਤ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੀਆਂ ਹਨ।ਇਸ ਲਈ ਇਥੇ ਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਲੀਬੀਆ ਅਤੇ ਉਸ ਦੇ ਸ਼ਾਸਕ ਕਰਨਲ ਗੱਦਾਫ਼ੀ ਨੂੰ ਸਾਮਰਾਜੀਆਂ ਦੀ ਇਸੇ ਨੀਤੀ ਦਾ ਸ਼ਿਕਾਰ ਹੋਣਾ ਪਿਆ ਹੈ।
ਜ਼ਕਿਰਯੋਗ ਹੈ ਕਿ ਲੀਬੀਆ ਲੰਮੇ ਸਮੇਂ ਤੱਕ ਫਰਾਂਸ ਦੀ ਬਸਤੀ ਰਿਹਾ ਹੈ। ਕਰਨਲ ਗੱਦਾਫ਼ੀ ਨੇ ਲੀਬੀਆ ਵਿਚ ੧੯੬੯ ਦੇ ਰਾਜ ਪਲਟੇ ਤੋਂ ਮਗਰੋਂ ਸੱਤਾ ਸੰਭਾਲੀ ਸੀ, ਉਦੋਂ ਉਹ ਆਪਣੀ ਚੜ੍ਹਦੀ ਉਮਰ ਵਿਚ ਸੀ। ਸੱਤਾ ਸੰਭਾਲਦਿਆਂ ਹੀ ਉਸ ਨੇ ਆਪਣੇ ਮੁਲਕ ਦੇ ਭਰਪੂਰ ਤੇਲ ਸਰੋਤਾਂ ਨੂੰ ਵਿਦੇਸ਼ੀ ਕੰਪਨੀਆਂ ਦੇ ਚੁੰਗਲ ਤੋਂ ਮੁਕਤ ਕਰਵਾਇਆ ਤੇ ਤੇਲ ਸੋਮਆਿਂ ਤੋਂ ਹੋਈ ਆਮਦਨ ਦਾ ਦੇਸ਼ ਵਾਸੀਆਂ ਦੇ ਹਿੱਤ ਲਈ ਖੂਬ ਪ੍ਰਯੋਗ ਕੀਤਾ। ਉਹ ਮਿਸਰ ਦੇ ਰਾਸ਼ਟਰਪਤੀ ਨਸਾਰ ਪ੍ਰਤੀ ਬਹੁਤ ਸ਼ਰਧਾਵਾਨ ਸੀ, ਇਸ ਕਰਕੇ ਉਸ ਨੇ ਆਪਣੇ ਮੁਲਕ ਦੇ ਮੁੱਖ ਆਮਦਨ ਸੋਮੇ ਨੂੰ ਉਸ ਤਰਾਂ ਵਰਤੋਂ ਵਿਚਿ ਲਿਆਂਦਾ ਜਿਵੇਂ ਨਾਸਰ ਨੇ ਨਹਿਰ ਸੁਏਜ਼ ਤੋਂ ਹੋਣ ਵਾਲੀ ਆਮਦਨ ਨੂੰ ਵਰਤਆਿ ਸੀ। ਗੱਦਾਫ਼ੀ ਦੀ ਰਾਸ਼ਟਰਵਾਦੀ ਸੋਚ ਸਦਕਾ ੭੦ਵਆਿਂ ਵਿਚ ਤੇਲ ਉਤਪਾਦਕ ਅਰਬ ਦੇਸ਼ਾਂ ਵਾਂਗ ਹੀ ਲੀਬੀਆ ਵਿਚ ਵੀ ‘ਪੈਟਰੋ ਬੂਮ’ ਦਾ ਵਿਆਪਕ ਅਸਰ ਦਖਾਈ ਦੇਣ ਲੱਗਾ। ਪੱਛਮੀ ਪ੍ਰਚਾਰ ਜ਼ੋਰ-ਸ਼ੋਰ ਨਾਲ ਗੱਦਾਫ਼ੀ ਨੂੰ ਤਾਨਾਸ਼ਾਹ ਗਰਦਾਨਦਾ ਰਿਹਾ ਸੀ, ਜਦਕਿ ਤਾਨਾਸ਼ਾਹ ਹੋਣਾ ਨਹੀਂ, ਸਾਮਰਾਜੀ ਲਾਬੀ ਦਾ ਪਿਠੂ ਨਾ ਹੋਣਾ ਉਸ ਦੇ ਦੁਖਾਂਤ ਦਾ ਮੁੱਖ ਕਾਰਨ ਬਣਿਆ। ਗੱਦਾਫ਼ੀ ਨੇ ਆਪਣੇ ਲੋਕਤੰਤਰੀ ਮਾਡਲ ਦੀ ਵਿਆਖਆਿ ਵੀ ਕਈ ਵਾਰ ਕੀਤੀ ਸੀ। ਲੀਬੀਆ ਵਿਚ ਹੇਠਲੇ ਪੱਧਰ ਤੱਕ ਜਨ ਕਮੇਟੀਆਂ ਦਾ ਨਾਂ ਦਿਤਾ ਗਿਆ ਸੀ, ਪੱਛਮੀ ਮੀਡੀਆ ਗੱਦਾਫ਼ੀ ਦੀਆਂ ਦੌਲਤਾਂ ਨੂੰ ਵੀ ਖੂਬ ਨਸ਼ਰ ਕਰਦਾ ਰਿਹਾ ਸੀ, ਪਰ ਇਹ ਤੱਥ ਛੁਪਾ ਰਿਹਾ ਸੀ ਕਿ ਤੇਲ ਸੋਮਆਿਂ ਦੀ ਆਮਦਨ ਨੇ ਸ਼ਾਸਕ ਪਰਵਾਰ ਨੂੰ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਵਾਸੀਆਂ ਨੂੰ ਮਾਲਾ ਮਾਲ ਕੀਤਾ ਹੋਇਆ ਹੈ।
ਕਰਨਲ ਗੱਦਾਫ਼ੀ ਦੁਆਰਾ ਕਰਵਾਏ ਲੋਕ ਭਲਾਈ ਦੇ ਕਾਰਜਾਂ ਨੂੰ ਸਾਮਰਾਜੀ ਮੀਡੀਆ ਲਗਾਤਾਰ ਛੁਪਾ ਰਿਹਾ ਸੀ। ਗੱਦਾਫ਼ੀ ਨੇ ਆਪਣੇ ਰੇਗਸਿਤਾਨੀ ਮੁਲਕ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਜਦੋਂ ਪਾਣੀ ਪਹੁੰਚਾਇਆ ਤਾਂ ਜ਼ਰੂਰ ਹੀ ਉਸ ਦੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਮਹਿਸੂਸ ਹੋਈ ਹੋਵੇਗੀ। ਆਪਣੇ ਲੋਕ ਭਲਾਈ ਕਾਰਜਾਂ ਕਰਕੇ ਉਹ ਲਿਬੀਆ ਵਾਸੀਆਂ ਲਈ ਲੋਕ ਨਾਇਕ ਤੋਂ ਘੱਟ ਨਹੀਂ ਸੀ। ਆਪਣੇ ਦੇਸ਼ ਦੇ ਕਬਾਇਲੀ ਸੰਸਕ੍ਰਤੀ ਵਾਲੇ ਸਮਾਜ ਵਿਚ ਉਸ ਦਾ ਸਨਮਾਨਯੋਗ ਸਥਾਨ ਬਣਿਆ ਰਿਹਾ। ਲਿਬੀਆ ਵਿਚ ਪਿਛਲੇ ਸਮੇਂ ਵਿਚ ਜੋ ਕੁਝ ਵਾਪਰਆਿ, ਉਸ ਨੂੰ ਲੈ ਕੇ ਵਿਸ਼ਿਵ ਦੇ ਜ਼ਿਆਦਾਤਰ ਵਿਕਾਸਸ਼ੀਲ ਦੇਸ਼ ਚਿੰੰਿਤਤ ਹੀ ਸਨ।ਇਸਦੇ ਬਾਵਜੂਦ ਲਿਬਆਿ ਵਿਚ ਦੂਸਰੇ ਤਾਨਾਸ਼ਾਹ ਹੁਕਮਰਾਨਾਂ ਵਾਂਗ ਕਰਨਲ ਗਦਾਫੀ ਵਲੋਂ ਲੋਕਾਂ ਉਪਰ ਕੀਤੇ ਗਏ ਅਤਿਆਚਾਰਾਂ ਨੂੰ ਉਚਿਤ ਨਹੀਂ ਸਮਝਿਆ ਜਾ ਸਕਦਾ ਪਰ ਉਸਨੂੰ ਅਜਿਹੀਆਂ ਗਲਾਂ ਤੋਂ ਰੋਕਣ ਤੇ ਲਿਬਿਆ ਦੇ ਇਸ ਭਿਆਨਕ ਖੂਨ ਖਰਾਬੇ ਨੂੰ ਰੋਕਣ ਲਈ ਕਿਸੇ ਹੋਰ ਤੌਰ ਤਰੀਕੇ ਨੂੰ ਵੀ ਅਪਣਾਇਆ ਜਾ ਸਕਦਾ ਸੀ ਜਿਸ ਨਾਲ ਅਜਿਹੇ ਖੂਨ ਖਰਾਬੇ ਦੌਰਾਨ ਜਿਥੇ ਹਜਾਰਾਂ ਬੇਕਸੂਰ ਮਨੁਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ ਉਥੇ ਪਛਮੀ ਦੇਸ਼ਾਂ ਤੇ ਲਿਬੀਆ ਦੇ ਇਸ ਹੋਏ ਆਰਥਿਕ ਤੇ ਜਾਨੀ ਨੁਕਸਾਨ ਨੂੰ ਵੀ ਬਚਾਇਆ ਜਾ ਸਕਦਾ ਸੀ।ਇਥੇ ਦੁਨੀਆਂ ਦੇ ਲੋਕਾਂ ਨੂੰ ਇਹ ਗਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਜੰਗ ਕਿਸੇ ਵੀ ਸਮੱਸਆਿ ਦਾ ਹੱਲ ਨਹੀਂ ਹੁੰਦੇ।ਅਜ ਦੁਨੀਆਂ ਭਰ ਵਿਚ ਹੋ ਰਹੀਆਂ ਇਹੋ ਜਹੀਆਂ ਲੜਾਈਆਂ ਵਿਚ ਮਰਨ ਵਾਲੇ ਲੋਕਾਂ ਦੀ ਗਣਿਤੀ ਇਤਨੀ ਜਿਆਦਾ ਹੋ ਗਈ ਹੈ ਕਿ ਹਰ ਸਾਲ ਅਜਿਹੇ ਮਰਨ ਵਾਲੇ ਬੇਕਸੂਰ ਭੋਲੇ ਭਾਲੇ ਲੋਕਾਂ ਦੀ ਗਿਣਤੀ ਨਾਲ ਇੰਗਲੈਡਂ ਵਰਗਾ ਇਕ ਹੋਰ ਦੇਸ਼ ਵਸਾਇਆ ਜਾ ਸਕਦਾ ਹੈ ।ਕੀ ਹੁਣ ਦੁਨੀਆਂ ਭਰ ਵਿਚ ਮਨੁਖੀ ਅਧਿਕਾਰਾਂ ਦੀ ਰਖਵਾਲੀ ਕਰਨ ਦੀ ਹਾਲ ਦੁਹਾਈ ਮਚਾਉਣ ਵਾਲੀਆਂ ਸੰਸਥਾਵਾਂ ਮਨੁਖਤਾ ਪ੍ਰਤੀ ਆਪਣੇ ਫਰਜ ਨੂੰ ਪਛਾਣਦੀਆਂ ਹੋਈਆਂ ਅਜਿਹੀਆ ਜੰਗਾਂ ਨੂੰ ਰੋਕਣ ਵਿਚ ਕੋਈ ਅਸਰਦਾਰ ਰੋਲ ਨਿਭਾ ਸਕਣ ਦੇ ਸਮਰਥ ਹੋ ਸਕਣਗੀਆਂ ਕਿ ਨਹੀਂ ? ਇਹ ਵੇਖਣਾ ਅਜੇ ਬਾਕੀ ਹੈ।ਲੇਕਨਿ ਵਿਸ਼ਵ ਦੇ ਅਮਨ ਪਸੰਦ ਲੋਕਾਂ ਨੇ ਜੇਕਰ ਅਜੇ ਵੀ ਮਨੁਖਤਾ ਦੀ ਹੋ ਰਹੀ ਇਸ ਤਬਾਹੀ ਨੂੰ ਰੋਕਣ ਲਈ ਆਪਣਾ ਫਰਜ ਨਾ ਪਛਾਣਿਆ ਤਾਂ ਆਉਣ ਵਾਲੇ ਸਮੇਂ ਵਿਚ ਵਿਸ਼ਵ ਭਰ ਵਿਚ ਹੋਣ ਵਾਲੀਆਂ ਜੰਗਾਂ ਦੇ ਦੌਰਾਨ ਅਜਿਹੀਆਂ ਮਨੁਖੀ ਜਾਨਾਂ ਦੇ ਮਰੇ ਜਾਣ ਕਾਰਣ ਦੁਨੀਆਂ ਇਕ ਮਨੁਖ ਰਹਿਤ ਖੰਡਰ ਹੀ ਬਣ ਕੇ ਰਹਿ ਜਾਏਗੀ
________________________________________________________________

ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ--ਬਲਵੀਰ ਕੌਰ ਢਿਲੋਂ, ਉਜਾਗਰ ਸਿੰਘ
-ਬਲਵੀਰ ਕੌਰ ਢਿਲੋਂ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ--ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ
ਅਜੋਕੇ ਤੇਜ ਤਰਾਰ ਸਮਾਜਕ ਜੀਵਨ ਅਤੇ ਆਧੁਨਿਕ ਅਖੌਤੀ ਆਧੁਨਿਕ ਜੀਵਨ ਸ਼ੈਲੀ ਨੇ ਸਾਡੇ ਸਮਾਜਕ ਜੀਵਨ ਅਤੇ ਰਹਿਣ ਸਹਿਣ ਤੇ ਗਹਿਰਾ ਪ੍ਰਭਾਵ ਪਾਇਆ ਹੈ ,ਜਿਸ ਨਾਲ ਸਾਡੇ ਸਮਾਜਕ ਤਾਣੇ ਬਾਣੇ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ ,ਜਿਹੜੀਆਂ ਆਪਸੀ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਸਮਾਜਕ ਵਰਤਾਰੇ ਵਿੱਚ ਹੋ ਰਹੀ ਉਥਲ ਪੁਥਲ ਨੂੰ ਪੰਜਾਬੀ ਸਾਹਿਤ ਵਿੱਚ ਵੀ ਦਰਸਾਇਆ ਜਾ ਰਿਹਾ ਹੈ। ਕੁਦਰਤੀ ਹੈ ਕਿ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸਾਹਿਤਕਾਰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣਗੇ ਹੀ ਕਿਉਂਕਿ ਸਾਹਿਤ ਸਮਾਜ ਦਾ ਦਰਪਨ ਹੁੰਦਾ ਹੈ।ਪੰਜਾਬੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਸਦੇ ਪਾਠਕਾਂ ਨਾਲੋਂ ਲੇਖਕਾਂ ਦੀ ਗਿਣਤੀ ਕਿਤੇ ਜਿਆਦਾ ਹੁੰਦੀ ਜਾ ਰਹੀ ਹੈ। ਪੰਜਾਬੀਆਂ ਵਿੱਚ ਪੜਨ ਦੀ ਪ੍ਰਵਿਰਤੀ ਖਤਮ ਹੀ ਹੁੰਦੀ ਜਾ ਰਹੀ ਹੈ। ਸਾਹਿਤ ਦੇ ਬਾਕੀ ਸਾਰੇ ਰੂਪਾਂ ਨਾਲੋਂ ਕਵਿਤਾ ਦੇ ਲੇਖਕਾਂ ਅਤੇ ਲੇਖਿਕਾਵਾਂ ਦੀ ਗਿਣਤੀ ਦੁੱਗਣੀ ਹੈ। ਕਵਿਤਾ ਦਾ ਸੰਬੰਧ ਭਾਵਨਾਵਾਂ ਅਤੇ ਦਿਲ ਨਾਲ ਹੈ। ਸਾਹਿਤ ਦੇ ਬਾਕੀ ਰੂਪਾਂ ਦਾ ਸੰਬੰਧ ਦਿਮਾਗ ਨਾਲ ਹੈ। ਪੰਜਾਬੀ ਸਾਹਿਤ ਵਿੱਚ ਕਵਿਤਾ ਦਾ ਵਿਰਸਾ ਬਹੁਤ ਅਮੀਰ ਹੈ। ਇਹ ਦਿਲ ਨੂੰ ਬਹੁਤ ਜਲਦੀ ਟੁੰਬਦੀ ਹੈ,ਸਕੂਨ ਦਿੰਦੀ ਹੈ। ਸਾਡਾ ਸਾਰਾ ਮੁਢਲਾ ਸਾਹਿਤ ਇਸ਼ਕ ਮੁਸ਼ਕ ਦੇ ਆਲੇ ਦੁਆਲੇ ਘੁੰਮਦਾ ਹੈ। ਹੀਰ ਰਾਂਝਾ,ਸੱਸੀ ਪੁੰਨੂੰ,ਸੋਹਣੀ ਮਹੀਵਾਲ,ਲੈਲਾ ਮਜਨੂੰ ਆਦਿ ਕਿੱਸਿਆਂ ਨਾਲ ਹੀ ਭਰਪੂਰ ਹੈ,ਇਸ ਕਰਕੇ ਇਸ ਰੂਪ ਦੇ ਲੇਖਕ ਖਾਸ ਤੌਰ ਤੇ ਕਵਿਤਰੀਆਂ ਬਹੁਤ ਜਿਆਦਾ ਹਨ। ਕਵਿਤਾ ਨੂੰ ਵੀ ਇਸਤਰੀ ਲਿੰਗ ਹੀ ਸਮਝਿਆ ਜਾਂਦਾ ਹੈ। ਇਸਤਰੀਆਂ ਭਾਵੁਕ ਹੁੰਦੀਆਂ ਹਨ, ਉਹ ਜਲਦੀ ਹੀ ਭਾਵਨਾਵਾਂ ਵਿੱਚ ਬਹਿ ਜਾਂਦੀਆਂ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਉਹ ਮੁੱਖ ਤੌਰ ਤੇ ਸਾਹਿਤਕ ਦਿਲ ਦੀਆਂ ਮਰੀਜ ਹੁੰਦੀਆਂ ਹਨ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਇਸੇ ਕਰਕੇ ਪੰਜਾਬੀ ਵਿੱਚ ਬਹੁਤ ਸਾਰੀਆਂ ਇਸਤਰੀ ਕਵਿਤਰੀਆਂ ਕਵਿਤਾ ਤੇ ਹੱਥ ਅਜਮਾ ਰਹੀਆਂ ਹਨ। ਇਸਦਾ ਇੱਕ ਹੋਰ ਵੀ ਕਾਰਨ ਹੈ ਕਿ ਇਸਤਰੀਆਂ ਨੂੰ ਆਪਣੇ ਅਤੇ ਸਹੁਰੇ ਘਰ ਵਿੱਚ ਵੀ ਬਿਗਾਨਾ ਧਨ ਹੀ ਕਿਹਾ ਜਾਂਦਾ ਹੈ। ਇਸ ਲਈ ਦੋਹਾਂ ਘਰਾਂ ਵਿੱਚ ਉਸਨੂੰ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਣਾ ਪੈਂਦਾ ਹੈ।ਹੈਰਾਨੀ ਦੀ ਗੱਲ ਹੈ ਕਿ ਦੁਨੀਆਂਦਾਰੀ ਚਲਾਉਣ ਵਾਲੀ ਅਤੇ ਦੁਨੀਆਂ ਬਣਾਉਣ ਵਾਲੀ ਖੁਦ ਬੇਘਰ ਹੈ। ਉਸਦਾ ਆਪਣਾ ਕੋਈ ਘਰ ਹੀ ਨਹੀਂ ਹੁੰਦਾ। ਅਜਿਹੇ ਹਾਲਾਤ ਹੀ ਉਸਨੂੰ ਗੁਣਗੁਣਾਉਣ ਲਈ ਮਜਬੂਰ ਕਰਦੇ ਹਨ ਤੇ ਫਿਰ ਉਹ ਕਲਮ ਚੁੱਕਕੇ ਆਪੋ ਆਪਣੇ ਦਿਲਾਂ ਦੀ ਵੇਦਨਾਂ ਕਵਿਤਾ ਦੇ ਰੂਪ ਵਿੱਚ ਲਿਖਦੀਆਂ ਹਨ। ਕਈ ਕਵਿਤਰੀਆਂ ਵਿੱਚ ਇਸਤਰੀ ਜਾਤੀ ਤੇ ਹੋ ਰਹੇ ਜ਼ੁਲਮਾਂ,ਦੁਖਾਂ ਤਕਲੀਫਾਂ,ਵਿਤਕਰਿਆਂ ਨੂੰ ਮਹਿਸੂਸ ਕਰਨ ਦੀ ਪ੍ਰਵਿਰਤੀ ਜਿਆਦਾ ਹੁੰਦੀ ਹੈ ਤੇ ਫਿਰ ਉਹ ਆਪਣੇ ਇਸ ਗੁਣ ਅਤੇ ਤਜਰਬੇ ਨੂੰ ਕਵਿਤਾ ਦੇ ਰੂਪ ਵਿੱਚ ਅੰਕਿਤ ਕਰਦੀਆਂ ਹਨ। ਅਜਿਹੀ ਹੀ ਇੱਕ ਕਵਿਤਰੀ ਹੈ ਬਲਵੀਰ ਕੌਰ ਢਿਲੋਂ, ਜਿਹੜੀ ਜਲੰਧਰ ਜਿਲੇ ਦੇ ਮਿੱਠਾਪੁਰ ਪਿੰਡ ਵਿੱਚ ਜੰਮੀ ਪਲੀ ਅਤੇ ਵੱਡੀ ਹੋਈ ਹੈ ਅਤੇ ਲਾਇਲਪੁਰ ਖਾਲਸਾ ਕਾਲਜ ਵਿੱਚ ਵਿਚਰਦੀ ਹੋਈ ਨੇ ਉਥੇ ਹੀ ਕਵਿਤਾ ਭਾਈ ਵੀਰ ਸਿੰਘ,ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋ ਮੋਹਨ ਸਿੰਘ ਦੀਆਂ ਕਵਿਤਾਵਾਂ ਤੋਂ ਪ੍ਰਭਾਵਤ ਹੋ ਕੇ ਲਿਖਣ ਦੀ ਜਾਗ ਲੱਗ ਗਈ।ਕਈ ਵਾਰੀ ਗੀਤ ਤੇ ਕਵਿਤਾਵਾਂ ਲਿਖ ਲਿਖ ਕੇ ਫਾੜੀਆਂ ਅਖੀਰ ਕਾਲਜ ਵਿੱਚ ਹੀ ਲੁਕ ਲੁਕ ਕੇ ਕਵਿਤਾਵਾਂ ਲਿਖਕੇ ਪੜਦੀ ਰਹੀ। ਕਵਿਤਾਵਾਂ ਲਿਖਣ ਦਾ ਉਸਦਾ ਕਾਰਨ ਇਹ ਸੀ ਕਿ ਉਸ ਅਨੁਸਾਰ ਦਿਲ ਦੀ ਗੱਲ ਬੋਲਕੇ ਸਾਂਝੀ ਨਹੀਂ ਸੀ ਕੀਤੀ ਜਾ ਸਕਦੀ, ਇਸ ਲਈ ਦਿਲ ਦੀ ਆਵਾਜ ਨੂੰ ਕਲਮ ਰਾਹੀਂ ਅੰਕਤ ਕੀਤਾ।ਦੁਖਾਂ, ਦੁਸ਼ਾਵਰੀਆਂ ,ਜਹਿਮਤਾਂ, ਔਖਾਂ ਤੇ ਸੌਖਾਂ ਨੂੰ ਦੋ ਹੱਥ ਕਰਦੀ ਤੇ ਸਮਾਜਕ ਬੁਰਾਈਆਂ ਦੇ ਖਿਲਾਫ ਜੂਝਦੀ ਹੋਈ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿੱਚ ਪ੍ਰਗਟਾÀੁਂਦੀ ਹੋਈ 1994 ਵਿੱਚ ਕੈਨੇਡਾ ਦੀ ਧਰਤੀ ਤੇ ਪਰਵਾਸ ਕਰਕੇ ਵੀ ਪੰਜਾਬੀ ਵਿਰਸੇ ਨਾਲ ਬਾਖੂਬੀ ਜੁੜੀ ਹੋਈ ਹੈ। ਉਸਦੀ ਕਵਿਤਾ ਸਮਾਜਕ ਤੇ ਪਰਿਵਾਰਕ ਰਿਸ਼ਤਿਆਂ ਦੀ ਟੁੱਟ ਭੱਜ,ਬ੍ਰਿਹਾ,ਦਾਜ ਦਹੇਜ,ਭਰੂਣ ਹੱਤਿਆ,ਪਖੰਡਵਾਦ,ਨਸ਼ਾ,ਬੇਈਮਾਨ,ਫਰੇਬ ,ਧੋਖੇਬਾਜੀ,ਗਰੀਬੀ ਅਮੀਰੀ,ਬੇਰੋਜ਼ਗਾਰੀ ਆਦਿ ਵਿਸ਼ਿਆਂ ਤੇ ਚੋਖਾ ਕਟਾਖਸ਼ ਕਰਦੀ ਹੋਈ ਦਿਲਾਂ ਨੂੰ ਟੁੰਬਦੀ ਹੈ।
ਕੁਫਰ ਝੂਠ ਤੇ ਪਰਦਾ ਪਾਉਣ ਲਈ,ਸਭ ਰਿਸ਼ਤੇ ਦਾਅ ਤੇ ਲਾਏ ਸੀ,
ਲਹੂਆਂ ਵਿੱਚ ਪੈ ਗਿਆ ਪਾਣੀ ਸੀ,ਆਪਣਿਆਂ ਦਗ਼ੇ ਕਮਾਏ ਸੀ।
ਅੰਗ ਸਾਕ ਕੋਈ ਨਾਲ ਨਾ ਤੁਰਿਆ,ਤੇਰੇ ਸੰਗ ਯਰਾਨੇ ਲਾਏ,
ਆਪਣਿਆਂ ਤੋਂ ਖਾਧੇ ਧੋਖੇ,ਤੇ ਅਰਮਾਨਾਂ ਦੇ ਕਤਲ ਕਰਾਏ ਆ।

ਇਨਸਾਨੀਅਤ ਕਦਰਾਂ ਕੀਮਤਾਂ ਵਿੱਚ ਗਿਰਾਵਟ ਅਤੇ ਖੁਦਗਰਜੀ ਉਸਦੇ ਚਹੇਤੇ ਵਿਸ਼ੇ ਹਨ। ਭੈਣ, ਭਰਾ, ਮਾਂ, ਬਾਪ ਵਿੱਚ ਜਮੀਨਾਂ ਜਾਇਦਾਦਾਂ ਦੇ ਝਗੜੇ ਪ੍ਰਦੇਸਾਂ ਵਿੱਚ ਰਹਿ ਰਹੇ ਵਿਰਸੇ ਨਾਲੋਂ ਟੁੱਟ ਰਹੇ ਪਰਿਵਾਰਾਂ ਦੀ ਚਿੰਤਾ ,ਉਸਨੂੰ ਸਤਾ ਰਹੀ ਹੈ। ਉਸਦੀ ਕਵਿਤਾ ਦੀ ਹੂਕ ਮਨੁੱਖੀ ਦਰਦ,ਸਮਾਜਕ ਰਿਸ਼ਤਿਆਂ ਦੇ ਖੋਖਲੇਪਨ ਦਾ ਪ੍ਰਗਟਾਵਾ ਵੀ ਕਰਦੀ ਹੈ। ਦੁਨਿਆਵੀ ਪਿਆਰ ਵਿੱਚ ਨਾਕਾਮੀ,ਪਿਆਰ ਦੀ ਆੜ ਵਿੱਚ ਦੁਸ਼ਕਰਮ ਅਤੇ ਪਿਆਰ ਦੀ ਅਸਫਲਤਾ ਦਾ ਪਾਜ ਵੀ ਉਸਨੇ ਉਘੇੜਿਆ ਹੈ। ਸੁਹੱਪਣ ਦੇ ਕਾਤਲਾਂ ਤੇ ਵਿਅੰਗ ਕਸਦਿਆਂ ਉਸਨੇ ਹੁਸਨ ਦੇ ਪਰਿੰਦਿਆਂ ਨੂੰ ਸ਼ਕਲ ਨਾਲੋਂ ਸੀਰਤ ਦਾ ਸਤਿਕਾਰ ਕਰਨ ਦੀ ਸਲਾਹ ਵੀ ਦਿੱਤੀ ਹੈ। ਕਿਤੇ ਕਿਤੇ ਅਧਿਆਤਕ ਚੋਭਾਂ ਵੀ ਮਾਰੀਆਂ ਹਨ।
ਹਰ ਕੋਈ ਗਹਿਰਾ ਗਹਿਰਾ ਤੱਕੇ,ਹਰ ਜ਼ਹਿਰੀਲੀ ਤੱਕਣੀ,ਟੂਣੇਹਾਰੀ ਅੱਖ
ਇਹ ਦੁਨੀਆਂ ਮੈਨੂੰ ਰਾਸ ਨਹੀਂ ਆਉਂਦੀ,ਜੀਅ ਜੀਅ ਗਈ ਹਾਂ ਥੱਕ,
ਜਾਂ ਰੱਬ ਮੈਨੂੰ ਚਰਨੀ ਲਾ ਲੈ,ਵੇ ਨਹੀਂ ਤਾਂ ਲੈ ਹੁਣ ਚੱਕ।

ਬੇਗਾਨੀਆਂ ਕੁੜੀਆਂ ਦੇ ਦਰਦ,ਨੂੰਹ- ਸੱਸ ਦੇ ਰਿਸ਼ਤੇ ਦੀ ਕੁੜੱਤਣ ਨੂੰ ਬਾਖੂਬੀ ਦਰਸਾਇਆ ਹੈ। ਦੁਨੀਆਂ ਦੇ ਦੋਹਰੇ ਮਾਪ ਦੰਡਾਂ ਨੂੰ ਵੀ ਚੋਟ ਮਾਰੀ ਹੈ ਅਤੇ ਮਨੁੱਖੀ ਜ਼ੁਲਮ ਇਨਸਾਨ ਨੂੰ ਤੱਕੜੇ ਹੋ ਲੜਨ ਦੀ ਪ੍ਰੇਰਨਾ ਵੀ ਦਿੰਦਾ ਹੈ। ਬਲਵੀਰ ਦੀ ਕਵਿਤਾ ਜ਼ਿੰਦਗੀ ਜਿਉਣ,ਰਿਸ਼ਤੇ ਨਿਭਾਉਣ,ਹਾਸੇ,ਖੁਸ਼ੀਆਂ ਵੰਡਣ,ਨਫਰਤਾਂ ਖਤਮ ਕਰਨ ਦੁੱਖ ਸੁੱਖ ਵਿੱਚ ਇੱਕਠੇ ਹੋ ਕੇ ਲੜਨ ਨੂੰ ਵੀ ਤਰਜੀਹ ਦਿੰਦੀ ਹੈ।
ਅੱਜ ਦੇਖੋ ਮੇਰੇ ਦੇਸ਼ ਦੀਆਂ ਕਿਧਰ ਹਵਾਵਾਂ ਜਾ ਰਹੀਆਂ,
ਹਰ ਮੋੜ ਤੇ ਧੀਆਂ ਦਾ ਕਤਲ ਕਰਦੀਆਂ
ਆਹ ਦੇਖ ਲਵੋ ਕਿਧੱਰ ਇਹ ਮਾਵਾਂ ਜਾ ਰਹੀਆਂ।
ਹਰ ਮੋੜ ਤੇ ਧੀਆਂ ਦਾ ਕਤਲ ਕਰਦੀਆਂ
ਆਹ ਦੇਖ ਲਵੋ ਕਿਧੱਰ ਇਹ ਮਾਵਾਂ ਜਾ ਰਹੀਆਂ।
ਇਸ ਲਈ ਉਸਨੇ ਆਪਣੀ 102 ਕਵਿਤਾਵਾਂ ਵਾਲੀ ਪੁਸਤਕ ਦਾ ਨਾਂ ਵੀ ਜ਼ਿੰਦਗੀ ਹੀ ਰੱਖਿਆ ਹੈ। ਉਸਦੀ ਕਵਿਤਾਵਾਂ ਦੀ ਪੂਜੀ ਪੁਸਤਕ ਵੀ ਤਿਆਰ ਹੈ ਜੋ ਜਲਦੀ ਹੀ ਪ੍ਰਕਾਸਤ ਹੋਕ ਤੁਹਾਡੇ ਰੂਬਰੂ ਹੋਵੇਗੀ ਜੋ ਉਸਦੀ ਅੱਲੜ ਉਮਰ ਹੋਣ ਦੇ ਬਾਵਜੂਦ ਪ੍ਰੋੜਤਾ ਦਾ ਸਬੂਤ ਦੇਵੇਗੀ।ਹੈਰਾਨੀ ਦੀ ਗੱਲ ਹੈ ਕਿ ਬਲਵੀਰ ਦਾ ਕਿੱਤਾ ਲੇਖਾਕਾਰੀ ਦਾ ਅਰਥਾਤ ਹਿਸਾਬ ਕਿਤਾਬ ਕਰਨ ਦਾ ਰੁੱਖਾ ਜਿਹਾ ਕੰਮ ਹੈ ਪ੍ਰੰਤੂ ਉਸਦਾ ਦਿਲ ਬੜਾ ਮਲੂਕ ਜਿਹਾ ਸਹਿਜਤਾ,ਸੁਹੱਪਣ ਅਤੇ ਸੁਹਜ ਨਾਲ ਲਬਰੇਜ ਹੈ। ਤਿੰਨ ਧੀਆਂ ਦੀ ਮਾਂ ਹੈ ਜਿਹੜੀਆਂ ਪ੍ਰਦੇਸਾਂ ਵਿੱਚ ਵੀ ਫਰਰ ਫਰਰ ਪੰਜਾਬੀ ਬੋਲਦੀਆਂ ਅਤੇ ਪੜਦੀਆਂ ਹਨ। ਪੰਜਾਬੀਆਂ ਦੇ ਪਰਿਵਾਰਕ ਤੇ ਸਮਾਜਕ ਸਮਾਗਮਾਂ ਦੀ ਰੌਣਕ ਉਹ ਆਪਣੀਆਂ ਕਵਿਤਾਵਾਂ ਨਾਲ ਵਧਾਉਂਦੀ ਹੈ। ਛੋਟੀ ਉਮਰ ਵਿੱਚ ਹੀ ਹਰਮਿੰਦਰ ਸਿੰਘ ਢਿਲੋਂ ਨਾਲ ਵਿਆਹ ਦੇ ਬੱਧਨ ਵਿੱਚ ਬੱਝਣ ਦੇ ਬਾਵਜੂਦ ਵੀ ਉਸਦੀ ਕਲਮ ਦੀ ਰਫਤਾਰ ਲਗਾਤਾਰ ਜਾਰੀ ਹੈ। ਬਲਵੀਰ ਦੀ ਕੋਮਲ ਕਲਾ ਉਸਦੀਆਂ ਪੇਂਟਿੰਗਜ ਵਿੱਚੋਂ ਵੀ ਝਲਕਦੀ ਹੈ। ਉਹ ਕੁਦਰਤ ਦੇ ਦਿਲਕਸ਼ ਦ੍ਰਿਸ਼ਾਂ ਨੂੰ ਆਪਣੀ ਕੈਨਵਸ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਂਟ ਕਰਦੀ ਹੈ। ਉਹ ਬਹੁਪੱਖੀ ਕਲਾਕਾਰ ਹੈ, ਜਿਥੇ ਉਹ ਕਿਵਤਾ ਲਿਖਦੀ ਤੇ ਗਾਉਂਦੀ ਹੈ ,ਉਥੇ ਨਾਲ ਦੀ ਨਾਲ ਜਦੋਂ ਉਸਨੂੰ ਵਿਦੇਸ਼ ਦੀ ਰੁਝੇਵਿਆਂ ਭਰੀ ਜਿੰਦਗੀ ਤੋਂ ਸਮਾਂ ਮਿਲਦਾ ਹੈ ਤਾਂ ਉਹ ਕੁਦਰਤ ਦੇ ਕਾਦਰ ਨੂੰ ਕੈਨਵਸ ਤੇ ਉਤਾਰ ਦਿੰਦੀ ਹੈ। ਉਸਦੇ ਘਰ ਦਾ ਮਾਹੌਲ ਪੰਜਾਬ ਦੇ ਦੁਆਬੇ ਦੇ ੰਿਪੰਡਾਂ ਵਰਗਾ ਹੈ।ਸਮਾਜ ਵਿੱਚ ਵਾਪਰ ਰਹੀ ਹਰ ਘਟਨਾ ਉਸਨੂੰ ਪ੍ਰੇਰਨਾ ਦਿੰਦੀ ਹੈ। ਉਸਦੇ ਸਦਕਾ ਹੀ ਉਹ ਆਪਣੀ ਕਵਿਤਾ ਨੂੰ ਜਨਮ ਦਿੰਦੀ ਹੈ। ਉਸ ਅਨੁਸਾਰ ਕਵਿਤਾ ਲਿਖਣਾ ਕੋਈ ਸੌਖਾ ਕਾਰਜ ਨਹੀਂ ਸਗੋਂ ਇਹ ਤਾਂ ਇੱਕ ਅਨੁਭਵ ਦਾ ਪ੍ਰਗਟਾਵਾ ਹੈ,ਇਹ ਅਨੁਭਵ ਜਰੂਰੀ ਨਹੀ ਕਿ ਖੁਦ ਨੂੰ ਹੋਇਆ ਹੋਵੇ ਇਹ ਅਨੁਭਵ ਮਹਿਸੂਸ ਵੀ ਕੀਤਾ ਜਾ ਸਕਦਾ ਹੈ।
”jagarsingh48@yahoo.com
੯੪੧੭੮-੧੩੦੭੨
ਸਾਬਕਾ ਜਿਲਾ ਲੋਕ ਸੰਪਰਕ ਅਫਸਰ
੯੪੧੭੮-੧੩੦੭੨
ਸਾਬਕਾ ਜਿਲਾ ਲੋਕ ਸੰਪਰਕ ਅਫਸਰ
____________________________________
ਅਖੇ "ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ" , ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਅਖੇ "ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ"?
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਮੋ:- 0044 75191 12312
khurmi13deep@yahoo.in
ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ ਗੰਦ ਪਾ ਰਹੇ ਅਨਸਰਾਂ ਨੂੰ ਨੱਥ ਪਾਈ ਜਾਵੇ। ਮੈਂ ਵੀ ਸੋਚਿਆ ਕਿ ਆਪਣੇ ਢੰਗ ਰਾਹੀਂ ਹੀ ਅਪੀਲ ਕੀਤੀ ਜਾਵੇ। ਪਹਿਲਾਂ ਹੀ ਇਹ ਦੱਸ ਦੇਵਾਂ ਕਿ ਮੈਨੂੰ ਪਤੈ ਕਿ ਇਹ ਸਤਰਾਂ ਪੜ੍ਹ ਕੇ ਕਈਆਂ ਦੇ ਢਿੱਡ ਪੀੜ ਹੋਊਗੀ ਤੇ ਕਈਆਂ ਦੇ ਚਲੂਣੇ ਵੀ ਲੜ੍ਹਣਗੇ, ਅਖੀਰ ਵਿੱਚ ਮੇਰੇ ਨਾਮ ਦੇ ਨਾਲ ਮੋਬਾਈਲ ਨੰਬਰ ਤੇ ਈਮੇਲ ਐੱਡਰੈੱਸ ਵੀ ਹੋਵੇਗਾ ਧਮਕੀਆਂ ਦੇਣ ਵਾਲਿਆਂ ਨੂੰ ਮੱਥੇ ਹੱਥ ਰੱਖ ਕੇ ਉਡੀਕੂੰਗਾ ਨਾ ਕਿ ਵਾਹ ਵਾਹ ਕਰਨ ਵਾਲਿਆਂ ਨੂੰ। ਕਰੀਏ ਫਿਰ ਅਪੀਲ ਸ਼ੁਰੂ?
ਦੋਸਤੋ, ਪਹਿਲਾ ਗੀਤ ਸੀ ਕਿਸੇ ਵੇਲੇ ਕੁੜੀ ਨੂੰ ਕੰਜਰੀ ਸ਼ਬਦ ਨਾਲ ਸੰਬੋਧਨ ਕਰਕੇ ਛੜਿਆਂ ਦੇ ਟੱਟੂ ਤੇ ਚੜ੍ਹਾ ਕੇ ਬਾਦ "ਬੋਲੋ ਤਾਰਾ ਰਾਰਾ" ਕਹਿਣ ਵਾਲੇ ਇੱਕ ਦਲੇਰ ਪੁਰਸ਼ ਦਾ ਜਿਸਨੂੰ ਅਸੀਂ ਬੇਅਣਖੇ ਪੰਜਾਬੀਆਂ ਨੇ ਬਰਦਾਸ਼ਤ ਕਰ ਲਿਆ। ਸਾਡੇ ਬੇਅਣਖੇ ਹੋਣ ਦਾ ਸਬੂਤ ਮਿਲਣ ਤੇ ਉਸਦਾ ਹੌਸਲਾ ਵੀ ਇੰਨਾ ਕੁ ਵਧਿਆ ਕਿ ਹੁਣ ਉਸਦਾ ਟੱਟੂ ਗੋੜਾ ਜਾਣੀਕਿ ਘੋੜਾ ਬਣ ਗਿਐ। ਇਸ ਕਮਅਕਲ ਨੂੰ ਨਾ ਤਾਂ ਉਸ ਦੇ ਟੱਟੂ ਨਾਲ ਕੋਈ ਲੈਣ ਦੇਣ ਸੀ ਤੇ ਹੀ ਹੁਣ ਘੋੜੇ ਨਾਲ ਹੈ ਪਰ ਦੁੱਖ ਇਸ ਗੱਲ ਦਾ ਹੋਇਆ ਕਿ ਇਸ "ਘੋੜਾ" ਗੀਤ ਦੇ ਵੀਡੀਓ ਚ ਉਸਦਾ ਬਾਂਹ ਉੱਪਰ ਚੁੱਕਣ ਦਾ ਅਰਥ ਇਹੀ ਲਿਆ ਜਾ ਸਕਦੈ ਕਿ ਮੈਂ ਹੁਣ ਤੱਕ ਜਿੰਨਾ ਗੰਦ ਪਾਇਐ ਜਾਂ ਹੁਣ ਪਊਂਗਾ, ਤੁਸੀ ਪੰਜਾਬੀ ਮਾਂ ਬੋਲੀ ਨੂੰ ਮਾਂ ਕਹਿਣ ਵਾਲਿਉ ਮੇਰਾ ਕੀ ਫੜ੍ਹ ਲਿਆ? (ਇਹ ਸਤਰਾਂ ਮੇਰੀ ਸਕੀ ਭੈਣ ਵੀ ਜਰੂਰ ਪੜ੍ਹੇਗੀ ਸੋ ਜੇ ਕਿਸੇ ਨੂੰ ਚੁਭਣ ਤਾਂ ਮਾਫੀ ਚਾਹੂੰਗਾ।) ਇਸ ਗੀਤ ਦੀ ਵੀਡੀਓ ਦੇਖੋਗੇ ਤਾਂ ਸਿਰਫ ਓਹ ਐਕਸ਼ਨ ਹੀ ਨਜ਼ਰ ਆਉਂਦੈ ਕਿਸੇ ਚੰਗੀ ਸ਼ਬਦਾਵਲੀ ਦੀ ਬੋਲੋ ਤਾਰਾ ਰਾਰਾ ਵਾਂਗ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਹੁਣ ਗੱਲ ਕਰੀਏ ਦੂਜੇ ਗੀਤ ਦੀ ਜਿਸਨੂੰ ਲਿਖਿਆ ਹੈ "ਪਾਣੀ ਡੂੰਘੇ ਹੋਣ ਕਾਰਨ ਝੋਨਾ ਨਾ ਲਾਉਣ" ਅਤੇ ਜਵਾਬ ਚ ਕੁੜੀ ਵੱਲੋਂ "ਲੀੜੇ ਧੋਣ ਦੇ ਬਹਾਨੇ ਮੋਟਰ Ḕਤੇ ਆਉਣ" ਦਾ ਜਵਾਬ ਦੇਣ ਵਾਲੇ ਗੀਤ ਦੇ ਰਚੇਤਾ ਗੀਤਕਾਰ ਸਾਹਿਬ ਨੇ। ਇਸ ਮਹਾਨ ਕਲਮ ਨੇ ਪਹਿਲਾਂ ਇੰਨੇ ਕੁ ਉੱਚ ਸੋਚ ਦਾ ਸਬੂਤ ਦਿੰਦੇ ਗੀਤ ਲਿਖੇ ਕਿ ਪੰਜਾਬ ਦੀਆਂ ਕੁੜੀਆਂ ਦਾ ਜਿਉਣਾ ਦੁੱਭਰ ਹੋ ਗਿਐ। ਪਰ ਅਸੀਂ ਐਨੇ ਬੇਅਣਖੇ ਹਾਂ ਕਿ ਇੱਕ ਪਾਸੇ ਤਾਂ ਭਰੂਣ ਹੱਤਿਆ ਖਿਲਾਫ ਮੁਹਿੰਮਾਂ ਦੀ ਜੈ-ਜੈਕਾਰ ਕਰ ਰਹੇ ਹਾਂ ਦੂਜੇ ਪਾਸੇ ਅਜਿਹੇ ਗੰਦ ਨੂੰ ਆਪਣੇ ਸਮਾਜ ਦਾ ਹਿੱਸਾ ਬਣਨ ਲਈ ਹਰੀ ਝੰਡੀ ਦੇਈ ਜਾ ਰਹੇ ਹਾਂ। ਦੁੱਖ ਇਸ ਗੱਲ ਦਾ ਹੈ ਕਿ ਆਪਣੇ ਆਪ ਨੂੰ ਪੰਜਾਬ ਪ੍ਰੇਮੀ ਅਤੇ ਪੰਜਾਬੀ ਮਾਂ ਬੋਲੀ ਦੇ ਪੁੱਤ ਅਖਵਾਉਣ ਅਤੇ ਸਾਹਿਤਕ ਸੰਸਥਾਵਾਂ ਰਾਹੀਂ ਆਪਣੀਆਂ ਪ੍ਰਧਾਨਗੀਆਂ ਲਈ ਲੜ੍ਹਨ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਰਹਿਣ ਵਾਲੇ ਅਖੌਤੀ ਬੁੱਧੀਜੀਵੀਆਂ ਜਾਂ ਕਿਸੇ ਸੂਝਵਾਨ ਪੱਤਰਕਾਰ ਨੇ ਸਿਵਾਏ ਛਿੱਟੇ ਮਾਰਨ ਦੇ ਕਦੇ ਇਹ ਸਵਾਲ ਪੁੱਛਣ ਦੀ ਜੁਅਰਤ ਨਹੀਂ ਕੀਤੀ ਕਿ ਕੀ ਤੁਸੀਂ ਆਪਣਾ ਫਲਾਣਾ ਗੀਤ ਆਪਣੀ ਧੀ ਜਾਂ ਭੈਣ ਨੂੰ ਸੁਣਾਇਆ ਹੈ?
ਜੇ ਇਹ ਗੱਲਾਂ ਪੁੱਛਣ ਦੀ ਸ਼ੁਰੂਆਤ ਕੀਤੀ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ ਕਿ ਗੀਤਕਾਰ ਸਾਬ੍ਹ ਇਹ ਕਹਿ ਉੱਠਦੇ ਕਿ "ਜਿਸ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ।" ਪਹਿਲੀ ਬੇਨਤੀ ਐਸੇ ਆਈਡੀਆ ਮਾਰਕਾ ਗੀਤਾਂ ਰਾਹੀਂ ਫੋਕੀ ਵਾਹ ਵਾਹ ਅਖਵਾਉਣ ਦੇ ਚੱਕਰ ਚ ਸ਼ਬਦੀ ਚਗਲਪੁਣੇ ਦੇ ਰਾਹ ਤੁਰੇ ਗੀਤਕਾਰ ਗਾਇਕ ਵੀਰਾਂ ਨੂੰ ਕਿ ਕੁੱਝ ਤਾਂ ਸੋਚੋ। ਘੱਟੋ ਘੱਟ ਇਹ ਹੀ ਸੋਚੋ ਕਿ ਕਿਸੇ ਸਮਾਜ ਦੀ ਬਿਹਤਰੀ ਤੇ ਚੜ੍ਹਦੀ ਕਲਾ ਲਈ ਕੁੜੀ ਦਾ ਸਾਖਰ ਹੋਣਾ ਬਹੁਤ ਜਰੂਰੀ ਹੈ। ਨਹੀਂ ਤਾਂ ਸਹੁਰਿਉਂ ਪੇਕੇ ਜਾਣ ਵਾਲੀ ਬੱਸ ਦਾ ਰੂਟ-ਬੋਰਡ ਵੀ ਨਹੀਂ ਪੜ੍ਹਨਾ ਆਉਂਦਾ। ਸਰਕਾਰਾਂ ਤਾ ਕੁੜੀਆਂ ਨੂੰ ਸ਼ਬਦੀ ਗਿਆਨ ਦੇ ਨਾਲ ਨਾਲ ਸਕੂਲਾਂ ਵਿੱਚ ਪੰਜਵੀਂ ਜਮਾਤ ਤੋਂ ਹੀ ਕੰਪਿਊਟਰ ਗਿਆਨ ਦੇਣ ਲਈ ਯਤਨਸ਼ੀਲ ਹਨ ਤਾਂ ਜੋ ਉਹ ਵੀ ਇੱਕ ਮੁੱਠੀ 'ਚ ਸਮੇਟੀ ਪਈ ਦੁਨੀਆ ਨੂੰ ਇੰਟਰਨੈੱਟ ਜ਼ਰੀਏ ਦੇਖ ਸਕਣ। ਇਹ ਦੇਖ ਸਕਣ ਕਿ ਦੁਨੀਆ ਕਿੱਥੇ ਵਸਦੀ ਹੈ? ਪਰ ਤੁਸੀਂ ਇਹ ਕਿਉਂ ਪੁੱਠਾ ਗੇੜਾ ਦੇ ਰਹੇ ਹੋ ਕਿ ਕੁੜੀਆਂ ਨੂੰ ਇਹ ਹੀ ਪਤਾ ਨਾ ਲੱਗੇ ਕਿ ਭਗਤੇ ਤੋਂ ਭਦੌੜ ਨੂੰ ਕਿਹੜੀ ਬੱਸ ਜਾਂਦੀ ਐ? ਇਸ ਗੀਤ ਨੇ ਬਹੁਤ ਮਨ ਦੁਖੀ ਕੀਤੈ ਕਿਉਂਕਿ ਜੇ ਮੁੰਡੇ ਸਹੂਲਤਾਂ ਦਾ ਫਾਇਦਾ ਲੈ ਸਕਦੇ ਹਨ ਫਿਰ ਕੁੜੀਆਂ ਕਿਉਂ ਨਹੀ? ਹੋ ਸਕਦੈ ਕਿ ਤੁਸੀਂ ਇਸ ਗੀਤ ਰਾਹੀਂ ਆਪਣੀ ਕਿਸੇ ਪਰਿਵਾਰਕ ਦੁੱਖ ਤਕਲੀਫ ਦਾ ਵਰਨਣ ਕਰਨਾ ਚਾਹਿਆ ਹੋਵੇ ਪਰ ਵੀਰੋ ਇਹ ਸਮੁੱਚੇ ਪੰਜਾਬ ਦੀਆਂ ਕੁੜੀਆਂ ਦੇ ਪੱਖ ਵਿੱਚ ਨਹੀਂ ਹੈ, ਜਿਸ ਵਿੱਚ ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਵੀ ਹਨ। ਸਿਰਫ ਪੈਸੇ ਲਈ ਅਜਿਹੇ ਚਗਲ ਕੰਮਾਂ ਦੇ ਭਾਗੀਦਾਰ ਨਾ ਬਣੋ ਕਿ ਕੁੜੀਆਂ ਦੀਆਂ ਦੁਰ-ਅਸੀਸਾਂ ਖੱਟ ਲਓ। ਪੈਸੇ ਤਾਂ ਕੰਜਰੀਆਂ ਕੋਲ ਬਥੇਰੇ ਹੁੰਦੇ ਹਨ ਪਰ ਲੋਕ ਉਹਨਾਂ ਦਾ ਪ੍ਰਛਾਵਾਂ ਵੀ ਆਪਣੇ ਜੁਆਕਾਂ 'ਤੇ ਪੁਆਉਣਾ ਚੰਗਾ ਨਹੀਂ ਸਮਝਦੇ। ਇਹ ਨਾ ਹੋਵੇ ਕਿ ਕੱਲ੍ਹ ਨੂੰ ਤੁਹਾਡੇ ਨੇੜਲੇ ਵੀ ਇਹ ਕਹਿ ਕੇ ਪਾਸਾ ਵੱਟ ਜਾਣ ਕਿ "ਛੱਡ ਯਾਰ ਐਸੇ ਲੰਡੂ ਬੰਦੇ ਨੂੰ ਕੀ ਮਿਲਣੈ, ਜਿਹੜਾ ਕੁੜੀਆਂ ਦੇ ਗਲ 'ਤੇ 'ਗੂਠਾ ਰੱਖ ਕੇ ਬਹਿ ਗਿਐ।" ਤੁਸੀਂ ਵੀ ਤਾਂ ਸਾਡੇ ਭਰਾ ਹੋ, ਸਾਡੀਆਂ ਧੀਆਂ ਭੈਣਾਂ ਨੂੰ ਵੀ ਆਪਣੀਆਂ ਸਮਝੋ ਜੇ ਅਸੀਂ ਤੁਹਾਡੀਆਂ ਨੂੰ ਆਪਣੀਆਂ ਸਮਝ ਰਹੇ ਹਾਂ। ਜੇ ਤੁਸੀਂ ਆਪਣੀਆਂ ਧੀਆਂ, ਭੈਣਾਂ ਜਾਂ ਮਾਵਾਂ ਦਾ ਸਤਿਕਾਰ ਚਾਹੁੰਦੇ ਹੋ ਤਾ ਪਹਿਲਾਂ ਦੂਜਿਆਂ ਦੀਆਂ ਨੂੰ ਆਪਣੀਆਂ ਸਮਝਣ ਦੀ 'ਗਲਤੀ' ਕਰੋ। ਗੱਲ ਕਰ ਰਿਹਾ ਸੀ ਇੰਟਰਨੈੱਟ ਕਰਾਂਤੀ ਦੀ ਜੇ ਇੱਕ ਕੁੜੀ ਇੰਟਰਨੈੱਟ ਵਰਤਦੀ ਕਿਸੇ ਮੁੰਡੇ ਨਾਲ ਪੇਚਾ ਪਾਈ ਬੈਠੀ ਹੈ ਇਸ ਦਾ ਮਤਲਬ ਇਹ ਤਾਂ ਨਹੀਂ ਲਿਆ ਜਾ ਸਕਦਾ ਕਿ ਤੁਹਾਡੀਆਂ 'ਤੇ ਸਾਡੀਆਂ ਕੁੜੀਆਂ ਵੀ ਇੰਟਰਨੈੱਟ ਵਰਤ ਕੇ ਮੁੰਡਿਆਂ ਨਾਲ 'ਸੈੱਟ' ਹਨ। ਬਚੋ ਬਚੋ ਬਚੋ ਬਾਬਿਉ ਬਚੋ ਲੋਕ ਕੱਲ੍ਹ ਨੂੰ ਤੁਹਾਡੇ ਮੂੰਹ 'ਚ ਉਂਗਲਾਂ ਇਸ ਕਰਕੇ ਦੇਣਗੇ ਕਿ ਇਹਨਾਂ ਗਾਇਕਾਂ ਗੀਤਕਾਰਾਂ ਦੇ ਘਰੀ ਵੀ ਨੈੱਟ ਲੱਗੇ ਹੋਏ ਹਨ। ਕਿੰਨੀ ਖੁਬਸੂਰਤੀ ਨਾਲ ਘਰ ਦਾ ਸੱਚ ਬਿਆਨ ਕੀਤੈ। ਇਸ ਰਗੜੇ 'ਚ ਤੁਹਾਡੀ ਧੀ-ਭੈਣ ਦੇ ਕਿਰਦਾਰ 'ਤੇ ਵੀ ਉਂਗਲ ਉੱਠ ਸਕਦੀ ਹੈ। ਘੱਟੋ ਘੱਟ ਆਪਣੇ ਪਰਿਵਾਰ ਦੀ ਇੱਜ਼ਤ ਤਾਂ ਦਾਅ 'ਤੇ ਨਾ ਲਾਓ।
ਹੁਣ ਮੁੱਕਦੀ ਗੱਲ ਕਰੀਏ ਪੰਜਾਬ ਦੇ ਮੇਰੇ ਵਰਗੇ ਅਨੇਕਾਂ ਹੀ ਉਹਨਾਂ ਬੇਅਣਖਿਆਂ ਬਾਰੇ ਜਿਹੜੇ ਕੱਲ੍ਹ ਨੂੰ ਇਹਨਾਂ ਗੀਤਾਂ ਦੇ ਮਾਰਕੀਟ ਵਿੱਚ ਆਉਣ 'ਤੇ ਮੋਬਾਈਲਾਂ ਦੀਆਂ ਰਿੰਗ ਟੋਨਾਂ ਵੀ ਬਣਾ ਲੈਣਗੇ ਪਰ ਇਹ ਭੁੱਲ ਜਾਣਗੇ ਕਿ ਇਹਨਾਂ ਗੀਤਾਂ ਵਿਚਲੀ ਸ਼ਬਦਾਵਲੀ ਸਾਡੀ ਧੀ ਜਾਂ ਭੈਣ ਨੂੰ "ਚਗਲ" ਦਿਖਾਉਣ ਦੀ ਕੋਈ ਕਸਰ ਨਹੀਂ ਛੱਡ ਰਹੀ। ਮਿੱਤਰੋ ਬੇਸ਼ੱਕ ਵਿਦੇਸ਼ 'ਚ ਹਾਂ ਪਰ ਦਿਲ ਪੰਜਾਬ 'ਚ ਵਸਦਾ ਹੋਣ ਕਰਕੇ ਇੱਕ ਹੇਰਵੇ ਵੱਸ ਹੀ ਇਹ ਸਤਰਾ ਲਿਖ ਰਿਹਾ ਹਾਂ ਮੈਥੋਂ ਤੁਹਾਡੇ ਵਾਂਗੂੰ 'ਚੱਲ ਹੋਊ' ਨਹੀਂ ਕਿਹਾ ਗਿਆ। ਜੇ ਅੱਜ ਇੱਕ ਕੁੜੀ ਨੂੰ ਬਿੰਬ ਬਣਾ ਕੇ ਕੁੜੀ ਦਾ ਲੱਕ ਮਿਣਿਆ ਜਾ ਰਿਹਾ ਹੈ ਜਾਂ ਗੀਤਾਂ ਰਾਹੀਂ ਹੀ ਕੁੜੀ ਦਾ ਭਾਰ ਤੋਲਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਵਧ ਰਹੇ ਹੌਸਲਿਆਂ ਕਾਰਨ ਉਹ ਦਿਨ ਵੀ ਦੂਰ ਨਹੀਂ ਕਿ ਗੀਤਾਂ ਵਿੱਚ ਸ਼ਰੇਆਮ ਇਹ ਸੁਣਨ ਨੂੰ ਮਿਲੂਗਾ ਕਿ "ਫਲਾਣਾ ਸਿਉਂ ਦੀ ਨਿੱਕੀ ਕੁੜੀ ਫਲਾਣੀ ਕੌਰ ਦਾ ਲੱਕ ਐਨਾ ਤੇ ਭਾਰ ਐਨਾ"। ਉਸ ਦਿਨ ਤੁਹਾਡੀਆਂ ਧੀਆਂ ਭੈਣਾਂ ਤੁਹਾਨੂੰ ਚੂੜੀਆਂ ਪਹਿਨਾਉਣ ਕਾਬਿਲ ਜਰੂਰ ਹੋਣਗੀਆਂ ਕਿ "ਲਓ ਪਿਤਾ ਜੀਲਓ ਵੀਰ ਜੀ ਆਹ ਪਹਿਨ ਲਓ। ਇਹ ਹੁਣ ਸਾਡੇ ਲਈ ਨਹੀਂ ਸਗੋਂ ਤੁਹਾਡੇ ਜਿਆਦਾ ਫੱਬਣਗੀਆਂ।" ਕੀ ਜਵਾਬ ਹੋਵੇਗਾ ਸਾਡੇ ਸਭ ਕੋਲ? ਆਓ ਇਸ ਤਰ੍ਹਾਂ ਦੇ ਹਾਲਾਤਾਂ ਦੀ ਨੌਬਤ ਆਉਣ ਤੋਂ ਪਹਿਲਾਂ ਹੀ ਸਾਡੇ ਸੂਬੇ ਦੀ ਸੱਭਿਆਚਾਰਕ ਫ਼ਿਜ਼ਾ 'ਚ ਸ਼ਬਦੀ ਜ਼ਹਿਰਾਂ ਘੋਲ ਕੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਪਲੀਤ ਕਰਨ ਦੇ ਰਾਹ ਤੁਰੇ ਹੱਥਾਂ ਨੂੰ ਸਮਝਾ ਬੁਝਾ ਕੇ ਸਮਾਜ ਦੀ ਭਲਾਈ ਲਈ ਲਿਖਣ ਵਾਸਤੇ ਪ੍ਰੇਰਿਤ ਕਰੀਏ ਜੇ ਫਿਰ ਵੀ ਪਿਆਰ ਨਾਲ ਨਾ ਸਮਝਣ ਤਾਂ ਇੱਕ ਤਰੀਕਾ ਹੋਰ ਵੀ ਹੈ। ਕਿਉਂ ਸੁਣਾਵਾਂ? ਲਓ ਸੁਣੋ, ਜੇ ਫਿਰ ਵੀ ਪਿਆਰ ਨਾਲ ਨਾ ਸਮਝਣ ਤਾਂ ਆਓ ਉਸ ਗਾਇਕ ਸਾਬ੍ਹ ਜਾਂ ਗੀਤਕਾਰ ਸਾਬ੍ਹ ਦੇ ਘਰ ਦੇ ਦਰਵਾਜ਼ੇ 'ਤੇ ਪੰਜ ਸੱਤ ਧੀਆਂ ਨੂੰ ਨਾਲ ਲੈ ਕੇ ਹੀ ਧਰਨਾ ਮਾਰ ਦੇਈਏ। ਧਰਨੇ ਦੌਰਾਨ ਉਸੇ ਗਾਇਕ ਸਾਬ੍ਹ ਦੇ ਗੀਤ ਸਪੀਕਰ ਰਾਹੀਂ ਉੱਚੀ ਉੱਚੀ ਵੱਜ ਰਹੇ ਹੋਣ। ਸੋਚ ਕੇ ਦੇਖੋ ਕਿ ਆਹ ਫਾਰਮੂਲਾ ਕਿਵੇਂ ਰਹੂ? ਬਾਕੀ ਰਹੀ ਗੱਲ ਇਸ ਬਦਮਗਜ਼ ਦੀ ਤੁਸੀਂ ਇਹ ਨਾ ਸੋਚਿਉ ਕਿ ਆਪ ਵਿਦਸ਼ ਬੈਠਾ ਸਾਨੂੰ ਪੰਪ ਮਾਰੀ ਜਾਂਦੈ ਮੈਂ ਵਾਅਦਾ ਕਰਦਾਂ ਪੰਜਾਬ ਦੀਆਂ ਧੀਆਂ-ਭੈਣਾਂ ਨਾਲ ਜੇ ਕੋਈ ਵੀ ਅਜਿਹਾ ਗਾਇਕ ਗੀਤਕਾਰ ਜੋ ਤੁਹਾਡੀ ਪਤ ਉਧੇੜਨ ਦੇ ਰਾਹ ਤੁਰਿਆ ਹੋਇਆ ਹੈ, ਮੈਨੂੰ ਟੱਕਰ ਗਿਆ ਜਾਂ ਰੇਡੀਓ, ਟੈਲੀਵਿਜ਼ਨ 'ਤੇ ਦੇਖ ਲਿਆ ਤਾਂ ਐਸੀ ਤਸੱਲੀ ਕਰਵਾਊਂ ਕਿ!
ਮਨਦੀਪ ਖੁਰਮੀ ਹਿੰਮਤਪੁਰਾ
ਮੋ:- 0044 75191 12312
khurmi13deep@yahoo.in
ਮੋ:- 0044 75191 12312
khurmi13deep@yahoo.in
No comments:
Post a Comment