ਸਾਡੇ ਪਿੰਡ ਸਾਡੇ ਖੇਤ
ਲੇਖਾ ਜੋਖਾ ਖੇਤੀਬਾੜੀ ਸਾਲ-2013 -ਝੋਨੇ ਦੀ ਰਿਕਾਰਡ ਪੈਦਾਵਾਰ ਸਮੇਤ ਕਈ ਪ੍ਰਾਪਤੀਆਂ ਤੇ ਮੁਸ਼ਕਿਲਾਂ ਦੇ ਨਾਂਅ ਰਿਹਾ ਬੀਤਿਆ ਵਰ੍ਹਾ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਖੁਸ਼ਹਾਲੀ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਕਾਰਨ ਜਿੱਥੇ ਸਾਲ 2013 ਦੌਰਾਨ ਪੰਜਾਬ ਦੇ ਕਿਸਾਨਾਂ ਨੇ ਕਈ ਨਵੀਆਂ ਪ੍ਰਾਪਤੀਆਂ ਕੀਤੀਆਂ ਹਨ। ਉਸ ਦੇ ਨਾਲ ਹੀ ਇਸ ਸਾਲ ਮੌਸਮ ਦੀ ਮਾਰ ਦੇ ਇਲਾਵਾ ਹੋਰ ਵੀ ਅਨੇਕਾਂ ਸਮੱਸਿਆਵਾਂ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ। ਪਿਛਲੇ ਸਾਲਾਂ ਦੇ ਮੁਕਾਬਲੇ ਸਾਲ 2013 ਦੌਰਾਨ ਖੇਤੀਬਾੜੀ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਹਨ। ਪਰ ਕਿਸਾਨਾਂ ਵੱਲੋਂ ਰਸਾਇਣਿਕ ਪਦਾਰਥਾਂ ਦੇ ਸਹਾਰੇ ਕੀਤੀ ਜਾ ਰਹੀ ਰਵਾਇਤੀ ਖੇਤੀ ਨੂੰ ਦਰਪੇਸ਼ ਮੁਸ਼ਕਿਲਾਂ ਨਾਲ ਨਜਿੱਠਣ ਲਈ ਆਉਣ ਵਾਲੇ ਸਾਲਾਂ ਦੌਰਾਨ ਬਹੁਤ ਕੁੱਝ ਕਰਨਾ ਬਾਕੀ ਸਮਝਿਆ ਜਾ ਰਿਹਾ ਹੈ।
ਮੌਸਮ ਦੀ ਮਾਰ ਦੇ ਬਾਵਜੂਦ ਵੀ ਝੋਨੇ ਦੀ ਰਿਕਾਰਡ ਪੈਦਾਵਾਰ
ਸਾਲ 2012 ਦੇ ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ ਕਰੀਬ 67 ਫੀਸਦੀ ਵਰਖਾ ਘੱਟ ਪੈਣ ਕਾਰਨ ਸੋਕੇ ਵਰਗੇ ਹਾਲਾਤ ਬਣੇ ਰਹੇ ਸਨ। ਜਿਸ ਕਾਰਨ ਸੂਬੇ ਅੰਦਰ ਕਰੀਬ 28 ਲੱਖ ਹੈਕਟੇਅਰ ਰਕਬੇ ਵਿਚੋਂ ਕਿਸਾਨਾਂ ਨੇ 157.33 ਲੱਖ ਮੀਟਰਿਕ ਟਨ ਝੋਨਾ ਪੈਦਾ ਕੀਤਾ ਸੀ। ਇਸ ਦੇ ਬਾਅਦ ਸਾਲ 2013 ਦੌਰਾਨ ਵੀ ਬੇਸ਼ੱਕ ਝੋਨੇ ਦੀ ਪੱਕੀ ਹੋਈ ਫ਼ਸਲ ਮੌਸਮ ਦੀ ਖਰਾਬੀ ਕਾਰਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈ ਸੀ। ਪਰ ਫਿਰ ਵੀ ਪੰਜਾਬ ਅੰਦਰ ਕਿਸਾਨਾਂ ਨੇ 169.76 ਲੱਖ ਮੀਟਰਿਕ ਟਨ ਝੋਨਾ ਪੈਦਾ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। 2013 ਦੌਰਾਨ ਝੋਨੇ ਦੀ ਪੱਕੀ ਫ਼ਸਲ 'ਤੇ ਪਏ ਮੀਂਹ ਸਦਕਾ ਇਸ ਦੀ ਗੁਣਵੱਤਾ ਖਰਾਬ ਹੋ ਗਈ। ਜਿਸ ਦੇ ਚਲਦਿਆਂ ਝੋਨੇ ਦੇ ਕਾਸ਼ਤਕਾਰਾਂ ਨੂੰ ਝੋਨੇ ਦਾ ਪੂਰਾ ਭਾਅ ਨਾ ਮਿਲਣ ਕਾਰਨ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪਰ ਦੂਜੇ ਪਾਸੇ ਬਾਸਮਤੀ ਦਾ ਰੇਟ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਦੇ ਕਰੀਬ ਮਿਲਣ ਕਾਰਨ ਬਾਸਮਤੀ ਨੇ ਝੋਨੇ ਦੇ ਨੁਕਸਾਨ ਨੂੰ ਪੂਰਾ ਕੀਤਾ। ਬੇਸ਼ੱਕ ਮੌਸਮ ਦੀ ਖਰਾਬੀ ਕਾਰਨ ਇਸ ਸਾਲ ਬਾਸਮਤੀ ਦੀ ਪੈਦਾਵਾਰ ਵੀ ਪ੍ਰਭਾਵਿਤ ਹੋਈ ਹੈ। ਪਰ ਪੂਸਾ 1121 ਬਾਸਮਤੀ ਦਾ ਭਾਅ 4400 ਰੁਪਏ ਪ੍ਰਤੀ ਕੁਇੰਟਲ ਅਤੇ ਪਾਕਿਸਤਾਨੀ ਬਾਸਮਤੀ ਦਾ ਭਾਅ 6 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਮਿਲਣ ਕਾਰਨ ਇਸ ਸਾਲ ਬਾਸਮਤੀ ਦੇ ਕਾਸ਼ਤਕਾਰ ਕਾਫ਼ੀ ਉਤਸ਼ਾਹਿਤ ਰਹੇ ਅਤੇ ਆਉਣ ਵਾਲੇ ਇਸ ਸਾਲ ਦੌਰਾਨ ਵੀ ਬਾਸਮਤੀ ਹੇਠ ਰਕਬਾ ਵਧਣ ਦੀ ਸੰਭਾਵਨਾ ਹੈ।
ਗੰਨਾ ਕਾਸ਼ਤਕਾਰ ਨਿਰਾਸ਼ ਰਹੇ
ਪੰਜਾਬ ਅੰਦਰ 2011-12 ਦੌਰਾਨ 80 ਹਜ਼ਾਰ ਹੈਕਟੇਅਰ ਰਕਬਾ ਗੰਨੇ ਦੀ ਫ਼ਸਲ ਹੇਠ ਸੀ। ਪਰ ਸਾਲ 2012-13 ਦੌਰਾਨ ਪੰਜਾਬ ਦੇ ਕਿਸਾਨਾਂ ਨੇ ਫਸਲੀ ਵਿਭਿੰਨਤਾ ਮੁਹਿੰਮ ਤੋਂ ਉਤਸ਼ਾਹਿਤ ਹੋ ਕੇ 83 ਹਜ਼ਾਰ ਹੈਕਟੇਅਰ ਗੰਨੇ ਦੀ ਫਸਲ ਹੇਠ ਲਿਆਂਦਾ। ਬੇਸ਼ੱਕ ਸਰਕਾਰ ਨੇ ਗੰਨੇ ਦੇ ਸਮਰਥਨ ਮੁੱਲ ਵਿਚ ਵਾਧਾ ਕੀਤਾ ਹੈ। ਪਰ ਇਸ ਦੇ ਬਾਵਜੂਦ ਵੀ ਇਸ ਸਾਲ ਬਹੁ ਗਿਣਤੀ ਕਿਸਾਨਾਂ ਨੂੰ ਆਪਣਾ ਗੰਨਾ ਵੇਚਣ ਲਈ ਵੱਡੀ ਜੱਦੋ ਜਹਿਦ ਕਰਨੀ ਪਈ। ਜਿਸ ਕਾਰਨ ਬਹੁ ਗਿਣਤੀ ਕਿਸਾਨ ਗੰਨੇ ਦੀ ਫ਼ਸਲ ਤੋਂ ਤੌਬਾ ਕਰ ਰਹੇ ਹਨ। ਖਾਸ ਤੌਰ 'ਤੇ ਨਿੱਜੀ ਖੰਡ ਮਿੱਲਾਂ ਅੰਦਰ ਗੰਨਾ ਸੁੱਟਣ ਦੀ ਉਮੀਦ ਵਿਚ ਸਹਿਕਾਰੀ ਮਿੱਲਾਂ ਕੋਲ ਗੰਨਾ ਬਾਉਂਡ ਨਾ ਕਰਵਾਉਣ ਵਾਲੇ ਕਿਸਾਨਾਂ ਦੀ ਇਸ ਵਾਰ ਵੱਡੀ ਦੁਰਦਸ਼ਾ ਹੋਈ ਹੈ ਅਤੇ ਅਨੇਕਾਂ ਕਿਸਾਨ ਅਜੇ ਵੀ ਆਪਣਾ ਗੰਨਾ ਵੇਚਣ ਲਈ ਦਰ-ਦਰ ਭਟਕ ਰਹੇ ਹਨ। ਪਿਛਲੇ ਸਾਲਾਂ ਦੌਰਾਨ ਗੰਨਾ ਕਾਸ਼ਤਕਾਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ ਕਰਨ ਵਾਲੀਆਂ ਨਿੱਜੀ ਖੰਡ ਮਿੱਲਾਂ ਨੇ ਇਸ ਸਾਲ ਪ੍ਰਤੀ ਕੁਇੰਟਲ ਖੰਡ ਦੇ ਉਤਪਾਦਨ ਲਈ ਜ਼ਿਆਦਾ ਖਰਚਾ ਆਉਣ ਕਾਰਨ ਘੱਟ ਤੋਂ ਘੱਟ ਗੰਨਾ ਪੀੜਨ ਦਾ ਰੁਝਾਨ ਰੱਖਿਆ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪਿਆ।
ਫਸਲੀ ਵਿਭਿੰਨਤਾ ਨੂੰ ਵੀ ਮਿਲਿਆ ਹੁੰਗਾਰਾ
ਪੰਜਾਬ ਸਰਕਾਰ ਨੇ ਪੰਜਾਬ ਅੰਦਰ ਗੰਨੇ ਹੇਠ ਰਕਬਾ ਵਧਾ ਕੇ ਢਾਈ ਲੱਖ ਹੈਕਟੇਅਰ ਕਰਨ, ਕਪਾਹ ਹੇਠ ਰਕਬੇ ਨੂੰ ਦੁੱਗਣਾ ਕਰਕੇ 7 ਲੱਖ ਹੈਕਟੇਅਰ ਕਰਨ, ਦਾਲਾਂ ਹੇਠ ਰਕਬਾ ਵਧਾ ਕੇ 1.5 ਲੱਖ ਅਤੇ ਮੱਕੀ ਹੇਠ ਸਾਢੇ 5 ਲੱਖ ਹੈਕਟੇਅਰ ਰਕਬਾ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਹੈ। ਬੇਸ਼ੱਕ ਪੰਜਾਬ ਦੇ ਕਿਸਾਨਾਂ ਨੇ ਸਾਲ 2013 ਦੌਰਾਨ ਕਣਕ ਅਤੇ ਝੋਨੇ ਨੂੰ ਹੀ ਪ੍ਰਮੁੱਖ ਫ਼ਸਲਾਂ ਵਜੋਂ ਤਰਜੀਹ ਦਿੱਤੀ ਹੈ। ਪਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਸਿੱਟੇ ਵਜੋਂ ਅਨੇਕਾਂ ਕਿਸਾਨਾਂ ਨੇ ਮੱਕੀ, ਦਾਲਾਂ, ਕਮਾਦ, ਸਬਜ਼ੀਆਂ ਅਤੇ ਹੋਰ ਅਨੇਕਾਂ ਗੈਰ ਰਵਾਇਤੀ ਫ਼ਸਲਾਂ ਦੀ ਕਾਸ਼ਤ ਕਰਨ ਵਿਚ ਰੁਝਾਨ ਦਿਖਾਇਆ ਹੈ। ਇਸ ਦੇ ਚਲਦਿਆਂ ਸਾਲ 2013 ਦੌਰਾਨ ਕਿਸਾਨਾਂ ਨੇ ਕਣਕ ਹੇਠੋਂ ਕਰੀਬ 16 ਹਜ਼ਾਰ ਹੈਕਟੇਅਰ ਰਕਬਾ ਘਟਾ ਕੇ ਹੋਰ ਫ਼ਸਲਾਂ ਤਹਿਤ ਲਿਆਂਦਾ। ਸਾਲ 2011-12 ਦੌਰਾਨ ਮੱਕੀ ਹੇਠ 1 ਲੱਖ 26 ਹਜ਼ਾਰ ਹੈਕਟੇਅਰ ਰਕਬੇ ਦੇ ਮੁਕਾਬਲੇ 2012-13 ਦੌਰਾਨ ਇਸ ਰਕਬੇ ਵਿਚ ਵਾਧਾ ਕਰਕੇ ਕਿਸਾਨਾਂ ਨੇ 1.52 ਲੱਖ ਹੈਕਟੇਅਰ ਰਕਬੇ ਵਿਚ ਮੱਕੀ ਦੀ ਕਾਸ਼ਤ ਕੀਤੀ। ਇਸੇ ਤਰ੍ਹਾਂ ਕਮਾਦ, ਹਾੜੀ ਦੀਆਂ ਤੇਲ ਬੀਜ ਵਾਲੀਆਂ ਫ਼ਸਲਾਂ ਵਿਚ ਵੀ ਕਰੀਬ 3-3 ਹਜ਼ਾਰ ਹੈਕਟੇਅਰ ਰਕਬਾ ਵਧਿਆ ਹੈ।
ਮਸ਼ੀਨੀਕਰਨ 'ਚ ਹੋਇਆ ਵਾਧਾ
ਪਿਛਲੇ ਕਈ ਸਾਲਾਂ ਤੋਂ ਹੱਥੀਂ ਕੰਮ ਕਰਨ ਦੇ ਘਟ ਰਹੇ ਰੁਝਾਨ ਦੇ ਚਲਦਿਆਂ ਸਾਲ 2013 ਦੌਰਾਨ ਵੀ ਪੰਜਾਬ ਅੰਦਰ ਖੇਤੀ ਮਸ਼ੀਨਰੀ ਦੀ ਗਿਣਤੀ ਵਧੀ ਹੈ। ਇਸ ਤਹਿਤ 2013 ਦੌਰਾਨ ਪੰਜਾਬ ਅੰਦਰ ਟਰੈਕਟਰਾਂ ਦੀ ਗਿਣਤੀ ਵਿਚ 33592 ਦਾ ਵਾਧਾ ਹੋਣ ਕਾਰਨ ਟਰੈਕਟਰਾਂ ਦੀ ਕੁੱਲ ਗਿਣਤੀ 4 ਲੱਖ 76 ਹਜ਼ਾਰ ਦੇ ਕਰੀਬ ਹੋ ਗਈ ਹੈ। ਇਸ ਤਰ੍ਹਾਂ ਕੰਪਿਊਟਰ ਕਰਾਹਿਆਂ ਪ੍ਰਤੀ ਕਿਸਾਨਾਂ ਦਾ ਰੁਝਾਨ ਵਧਣ ਕਾਰਨ ਇਸ ਇਨ੍ਹਾਂ ਦੀ ਗਿਣਤੀ ਵਧ ਕੇ 4924 ਹੋ ਗਈ ਹੈ। ਜਦੋਂ ਕਿ ਪਿਛਲੇ ਸਾਲ ਪੰਜਾਬ ਅੰਦਰ ਕੁੱਲ 10867 ਰੋਟਾਵੇਟਰਾਂ ਦੇ ਮੁਕਾਬਲੇ ਇਸ ਸਾਲ 12346 ਕਿਸਾਨਾਂ ਕੋਲ ਰੋਟਾਵੇਟਰ ਉਪਲਬਧ ਹਨ। ਇਸੇ ਤਰ੍ਹਾਂ ਹੈਪੀ ਸੀਡਰ ਪ੍ਰਤੀ ਵੀ ਕਿਸਾਨਾਂ ਦੇ ਰੁਝਾਨ ਵਿਚ ਵਾਧਾ ਹੋਇਆ ਹੈ ਅਤੇ ਕਿਸਾਨਾਂ ਵੱਲੋਂ ਤੂੜੀ ਬਣਾਉਣ ਵਾਲੇ ਰੀਪਰਾਂ ਪ੍ਰਤੀ ਦਿਲਚਸਪੀ ਦਿਖਾਏ ਜਾਣ ਕਾਰਨ ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 39 ਹਜ਼ਾਰ ਤੱਕ ਪਹੁੰਚ ਗਈ ਹੈ।
ਸਹਾਇਕ ਧੰਦਿਆਂ ਦਾ ਰੁਝਾਨ ਵੀ ਸੀਮਤ ਹੀ ਰਿਹਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬਾਗਬਾਨੀ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਅਨੇਕਾਂ ਧੰਦੇ ਸ਼ੁਰੂ ਕਰਨ ਲਈ ਬਾਕਾਇਦਾ ਸਿਖਲਾਈ ਵੀ ਦਿੱਤੀ ਜਾਂਦੀ ਹੈ। ਪਰ ਇਸ ਦੇ ਬਾਵਜੂਦ ਵੀ ਮੱਛੀ ਪਾਲਣ, ਖੁੰਭਾਂ ਦੀ ਕਾਸ਼ਤ, ਮਧੂਮੱਖੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ ਸਮੇਤ ਕਈ ਸ਼ੁਰੂ ਕਰਨ ਪ੍ਰਤੀ ਕਿਸਾਨਾਂ ਅੰਦਰ ਰੁਝਾਨ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਅਨੇਕਾਂ ਧੰਦੇ ਅਜਿਹੇ ਹਨ ਜਿਨ੍ਹਾਂ ਨਾਲ ਸਬੰਧਿਤ ਢੁੱਕਵੇਂ ਮੰਡੀਕਰਨ ਦੀ ਅਣਹੋਂਦ ਕਾਰਨ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਵੀ ਸ਼ਹਿਰਾਂ ਤੋਂ ਦੂਰ ਰਹਿੰਦੇ ਕਿਸਾਨਾਂ ਦੀ ਪਸੰਦ ਨਹੀਂ ਬਣ ਰਹੀ।
ਕੁਦਰਤੀ ਖੇਤੀ ਪ੍ਰਤੀ ਗੰਭੀਰ ਨਹੀਂ ਹੋਏ ਕਿਸਾਨ
ਪਿਛਲੇ ਸਾਲਾਂ ਵਾਂਗ ਸਾਲ 2013 ਦੌਰਾਨ ਵੀ ਪੰਜਾਬ ਅੰਦਰ ਕਿਸਾਨਾਂ ਨੇ ਰਸਾਇਣਿਕ ਦਵਾਈਆਂ ਅਤੇ ਖਾਦਾਂ ਦੇ ਸਹਾਰੇ ਹੀ ਖੇਤੀ ਕੀਤੀ ਅਤੇ ਇਨ੍ਹਾਂ ਦਵਾਈਆਂ ਦੇ ਅਨੇਕਾਂ ਮਾਰੂ ਪ੍ਰਭਾਵਾਂ ਦੇ ਬਾਵਜੂਦ ਵੀ ਕੁਦਰਤੀ ਖੇਤੀ ਪ੍ਰਤੀ ਉਤਸ਼ਾਹ ਨਹੀਂ ਦਿਖਾਇਆ। ਬੇਸ਼ੱਕ ਕਈ ਸਮਾਜ ਸੇਵੀ ਜਥੇਬੰਦੀਆਂ ਅਤੇ ਖੇਤੀ ਮਾਹਿਰ ਕਿਸਾਨਾਂ ਨੂੰ ਫ਼ਸਲਾਂ ਦੀ ਪੈਦਾਵਾਰ ਵਿਚ ਆ ਰਹੇ ਰਸਾਇਣਾਂ ਤੋਂ ਸੁਚੇਤ ਕਰਦਿਆਂ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਪਰ ਇਸ ਮਾਮਲੇ ਵਿਚ ਸਰਕਾਰ ਵੱਲੋਂ ਲੋੜੀਂਦੇ ਉਪਰਾਲੇ ਨਾ ਕੀਤੇ ਜਾਣ ਕਾਰਨ ਕੁਦਰਤੀ ਖੇਤੀ ਕਿਸਾਨਾਂ ਦੀ ਪਸੰਦ ਨਹੀਂ ਬਣ ਰਹੀ। ਇਸ ਦੇ ਚਲਦਿਆਂ ਸਾਲ 2013 ਦੌਰਾਨ ਰਸਾਇਣਿਕ ਦਵਾਈਆਂ, ਖਾਦਾਂ ਦੀ ਵਰਤੋਂ ਵਿਚ ਹੋਰ ਵਾਧਾ ਹੋਇਆ ਹੈ। ਸਾਲ 2011-12 ਦੌਰਾਨ ਪੰਜਾਬ ਅੰਦਰ 14.16 ਲੱਖ ਮੀਟਰਿਕ ਟਨ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋਂ ਕੀਤੀ ਗਈ ਸੀ। ਜਦੋਂ ਕਿ 2012-13 ਦੌਰਾਨ ਇਸ ਵਿਚ ਕਰੀਬ 20 ਹਜ਼ਾਰ ਮੀਟਰਿਕ ਟਨ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ 2011-12 ਵਿਚ ਵਰਤੇ ਗਏ 56.90 ਲੱਖ ਮੀਟਰਿਕ ਟਨ ਪੈਸਟੀਸਾਈਡਾਂ ਦੇ ਮੁਕਾਬਲੇ ਪਿਛਲੇ ਸਾਲ 57.25 ਲੱਖ ਮੀਟਰਿਕ ਟਨ ਪੈਸਟੀਸਾਈਡ ਦੀ ਵਰਤੋਂ ਕੀਤੀ ਗਈ।

ਹਰਮਨਪ੍ਰੀਤ ਸਿੰਘ
ਮੋਬਾਈਲ : 98152-25555.
ਮੋਬਾਈਲ : 98152-25555.
ਲੱਕੜ ਦੇ ਕਾਰੋਬਾਰ ਲਈ ਨਵੀਆਂ ਸੰਭਾਵਨਾਵਾਂ-ਹੁਸ਼ਿਆਰਪੁਰ ਜ਼ਿਲ੍ਹੇ 'ਚ ਪਾਪੂਲਰ ਕਾਸ਼ਤਕਾਰੀ
ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਮੀਨ ਬਾਗਬਾਨੀ ਦੇ ਅਨੁਕੂਲ ਹੋਣ ਕਰਕੇ ਬਾਗਾਂ ਤੇ ਲੱਕੜ ਦੇ ਪੌਦਿਆਂ ਦੀ ਕਾਸ਼ਤਕਾਰੀ ਲਈ ਬੜੀ ਅਨੁਕੂਲ ਹੈ | ਬਾਗਬਾਨੀ ਤੋਂ ਬਿਨ੍ਹਾਂ ਜ਼ਿਲ੍ਹੇ ਦਾ ਮੈਦਾਨੀ, ਕੰਢੀ ਤੇ ਨੀਮ ਪਹਾੜੀ ਖੇਤਰਾਂ 'ਚ ਸਫੈਦੇ ਤੇ ਪਾਪੂਲਰ ਦੀ ਕਾਸ਼ਤ ਇਲਾਕੇ ਨੂੰ ਲੱਕੜ ਕਾਸ਼ਤਕਾਰੀ ਵਜੋਂ ਪਛਾਣ ਬਣਾਈ ਹੈ | ਜ਼ਿਲ੍ਹੇ ਦੇ ਸੈਂਕੜੇ ਹੈਕਟੇਅਰ ਰਕਬੇ 'ਤੇ ਸਫੈਦਾ ਅਤੇੇ ਪਾਪੂਲਰ ਦੀ ਕਾਸ਼ਤ ਤੋਂ ਪੈਦਾ ਹੋ ਰਹੀ ਲੱਕੜੀ ਇਕੱਲੇ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ 'ਚ ਵੀ ਲੱਕੜ ਦੀ ਕਮੀ ਨੂੰ ਪੂਰਾ ਕਰ ਰਹੀ ਹੈ | ਇਸ ਇਲਾਕੇ 'ਚ ਪੈਦਾ ਹੋ ਰਹੀ ਪਾਪੂਲਰ ਦੀ ਲੱਕੜੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ, ਗੁਆਂਢੀ ਰਾਜਾਂ ਹਿਮਾਚਲ, ਹਰਿਆਣਾ, ਦਿੱਲੀ ਆਦਿ ਦੀਆਂ ਮੰਡੀਆਂ ਲਈ ਘਰਾਂ ਦੀਆਂ ਡੈਕੋਰੇਸ਼ਨਾਂ ਤੇ ਫਰਨੀਚਰ 'ਚ ਵਰਤੀ ਜਾਣ ਵਾਲੀ ਪਲਾਈ, ਖੇਡਾਂ ਦਾ ਸਾਮਾਨ, ਫਲਾਂ ਨੂੰ ਪੈਕ ਕਰਨ ਵਾਲੀਆਂ ਪੇਟੀਆਂ, ਦੀਆ-ਸਿਲਾਈ ਦੀਆਂ ਤੀਲਾਂ ਬਣਾਉਣ ਤੇ ਹੋਰ ਕਈ ਚੀਜ਼ਾਂ ਬਣਾਉਣ ਲਈ ਭੇਜੀ ਜਾ ਰਹੀ ਹੈ | ਪਾਪੂਲਰ ਦੀ ਕਾਸ਼ਤ ਦੌਰਾਨ ਸਰਦੀ ਦੇ ਮੌਸਮ 'ਚ ਪਾਪੂਲਰ ਦੇ ਪੱਤੇ ਪੂਰੀ ਤਰ੍ਹਾਂ ਝੜ ਜਾਣ ਕਰਕੇ ਇਨ੍ਹਾਂ ਪੌਦਿਆਂ 'ਚ ਕਣਕ ਵਰਗੀ ਮੁੱਖ ਫਸਲ ਦੀ ਪੂਰੀ ਕਾਮਯਾਬੀ ਨਾਲ ਹੋਣਾ ਕਿਸਾਨਾਂ ਨੂੰ ਇਨ੍ਹਾਂ ਦਰੱਖਤਾਂ ਦੀ ਕਾਸ਼ਤਕਾਰੀ ਕਾਫੀ ਲਾਹੇਬੰਦ ਰਹਿੰਦੀ ਹੈ | ਦੂਜਾ ਹੁਸ਼ਿਆਰਪੁਰ ਦੀ ਜ਼ਮੀਨ ਮੈਰਾ ਤੇ ਰੇਤਲੀ ਹੋਣ ਕਰਕੇ ਬਿਰਖ ਬੂਟਿਆਂ ਦੇ ਵਧਣ ਫੁੱਲਣ 'ਚ ਕਾਫੀ ਮਦਦਗਾਰ ਹੈ, ਤੀਜਾ ਜੇਕਰ ਪਾਪੂਲਰ ਦੇ ਬਾਗਾਂ ਦੀ ਪੂਰੀ ਸੰਭਾਲ ਕੀਤੀ ਜਾਵੇ ਤਾਂ ਕਰੀਬ 5 ਸਾਲ 'ਚ ਹੀ ਇਹ ਪੌਦੇ ਵੱਢਣ ਯੋਗ ਹੋ ਜਾਂਦੇ ਹਨ ਜੋ ਕਿਸਾਨ ਦੀ ਚੰਗੀ ਕਮਾਈ ਦਾ ਸਬਬ ਬਣਦੇ ਹਨ | ਬਾਜ਼ਾਰ 'ਚ ਲੱਕੜ ਦੀ 12 ਮਹੀਨੇ ਮੰਗ ਰਹਿਣ ਕਰਕੇ ਪਾਪੂਲਰ ਅਤੇ ਸਫੈਦਾ ਹੀ ਇਸ ਵੇਲੇ ਲੱਕੜ ਦੀ ਸਭ ਤੋਂ ਜ਼ਿਆਦਾ ਇਹ ਮੰਗ ਪੂਰੀ ਕਰ ਰਹੇ ਹਨ | ਇਸ ਤਰ੍ਹਾਂ ਪਾਪੂਲਰ ਦੀਆਂ ਲੱਕੜ ਦੀਆਂ ਖੂਬੀਆਂ ਪਾਪੂਲਰ ਕਾਸ਼ਤਕਾਰਾਂ ਲਈ ਲਾਹੇਬੰਦ ਰਹਿਣ ਦੀ ਸੰਭਾਵਨਾਵਾਂ ਪੈਦਾ ਕਰ ਸਕਦੀਆਂ ਹਨ |
ਪਾਪੂਲਰ ਦੀ ਕਾਸ਼ਤਕਾਰੀ ਦਾ ਇਕ ਗੁਣ ਇਹ ਵੀ ਹੈ ਕਿ ਇਹ ਦਰੱਖਤ ਭੂਗੋਲਿਕ ਚੌਗਿਰਦੇ ਦੀ ਖੂਬਸੂਰਤੀ 'ਚ ਵਾਧਾ ਕਰਨ 'ਚ ਮਦਦਗਾਰ ਹੁੰਦੇ ਹਨ | ਸਰਦੀਆਂ ਦੇ ਦਿਨਾਂ 'ਚ ਪੱਤਿਆਂ ਤੋਂ ਬਿਨ੍ਹਾਂ ਕਤਾਰਾਂ ਬੰਨ ਖਲੋਤੇ, ਅਸਮਾਨ ਨੂੰ ਛੰੂਹਦੇ ਭੂਰੇ ਤਣਿਆਂ ਵਾਲੇ ਪਾਪੂਲਰ ਦੇ ਪੌਦੇ ਆਪਣੀ ਖਾਮੋਸ਼ੀਆਂ ਦੀ ਬਾਤ ਸੁਣਾੳਾੁਦੇ ਦਿਸਦੇ ਹਨ, ਨਾਲ ਹੀ ਇਨ੍ਹਾਂ ਪੱਤਰਹੀਣ ਬਿਰਖਾਂ 'ਚੋਂ ਸਵੇਰੇ ਸ਼ਾਮ ਚੜ੍ਹਦਾ ਤੇ ਲਹਿੰਦਾ ਸੂਰਜ ਝਾਤੀਆਂ ਮਾਰਦਾ ਜ਼ਿੰਦਗੀ ਦੀ ਨਿਰੰਤਰ ਤੇ ਲੰਮੀ ਤੋਰ ਨੂੰ ਹਰ ਮੌਸਮ 'ਚ ਜਾਰੀ ਰੱਖਣ ਦੇ ਰਹੱਸ ਸਿਖਾਉਂਦਾ ਜਾਪਦਾ ਹੈ | ਪੱਤਿਆਂ ਤੋਂ ਵਿਹੂਣੇ ਪਾਪੂਲਰ ਦੇ ਬਿਰਖਾਂ 'ਚ ਹਰੀਆਂ ਕਚੂਰ ਜਵਾਨ ਹੋ ਰਹੀਆਂ ਕਣਕਾਂ ਤੇ ਸਰੋਂ੍ਹ ਖੁਸ਼ੀ ਤੇ ਖੁਸ਼ਹਾਲੀ ਦੀਆਂ ਬਾਤਾਂ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ | ਪਾਪੂਲਰ ਦੇ ਪੌਦਿਆਂ ਦੀ ਖੇਤੀ ਦਾ ਇਹ ਅਜੀਬ ਵਰਤਾਰਾ ਹੈ ਕਿ ਜਦੋਂ ਜੇਠ-ਹਾੜ੍ਹ ਦੀਆਂ ਧੁੱਪਾਂ 'ਤੇ ਲੋਆਂ ਜ਼ਿੰਦਗੀ ਦਾ ਜਿਊਣਾ ਮੁਹਾਲ ਕਰ ਦਿੰਦੀਆਂ ਹਨ ਤਾਂ ਇਹ ਪੌਦਿਆਂ ਦੇ ਹਰੇ ਕਚੂਰ ਪੱਤੇ ਠੰਢੀਆਂ ਛਾਂਵਾਂ ਮੁਹੱਈਆ ਕਰਾਉਂਦੇ ਹਨ | ਸਰਦੀਆਂ 'ਚ ਜਦੋਂ ਸਰਦ ਹਵਾਵਾਂ ਜ਼ਿੰਦਗੀ ਦੀ ਤੋਰ ਨੂੰ ਠਾਰ ਕੇ ਰੱਖ ਦਿੰਦੀਆਂ ਹਨ ਤਾਂ ਪੱਤਿਆਂ ਤੋਂ ਰਹਿਤ ਹੋਏ ਪੌਦਿਆਂ 'ਚੋਂ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਰਹਿੰਦੇ ਹਨ | ਇਸ ਤਰ੍ਹਾਂ ਆਪ-ਮੁਹਾਰੇ ਤਰੀਕੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ 'ਚ ਪਾਪੂਲਰ ਕਾਸ਼ਤਕਾਰੀ ਨਾਲ ਲੱਕੜ ਸਨਅਤ ਹੋਂਦ 'ਚ ਆਉਣ ਨਾਲ ਛੋਟੀਆਂ-ਛੋਟੀਆਂ ਪਲਾਈ ਯੂਨਿਟਾਂ ਸਥਾਪਿਤ ਹੋਣ, ਲੱਕੜ ਦੀ ਵਢਾਈ, ਰੱਖ-ਰਖਾਵ, ਢੋਆ ਢੋਆਈ ਆਦਿ ਵਾਸਤੇ ਸੈਂਕੜੇ ਕਾਮਿਆਂ ਦੀ ਲੋੜ ਨੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ, ਨਾਲ ਹੀ ਇਲਾਕੇ 'ਚ ਸਾਰਾ ਸਾਲ ਤਿਆਰ ਪਾਪੂਲਰ ਦੀ ਕਟਾਈ ਤੇ ਜਨਵਰੀ-ਫਰਵਰੀ ਮਹੀਨੇ 'ਚ ਨਵੇਂ ਪੌਦਿਆਂ ਦੀ ਲਵਾਈ ਤੇ ਨਵੇਂ ਪੌਦਿਆਂ ਲਈ ਨਰਸਰੀ ਤਿਆਰ ਕਰਨ ਨਾਲ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਲਈ ਰੋਟੀ-ਰੋਜ਼ੀ ਦੇ ਮੌਕੇ ਪੈਦਾ ਹੋ ਰਹੇ ਹਨ |
ਇਲਾਕੇ 'ਚ ਪਾਪੂਲਰ ਦੀਆਂ ਜੀ-48, ਪੀ ਐਲ-1 ਤੋਂ 7, ਡਬਲਯੂ-22, 26, 39 ਤੇ ਉਦੈ ਕਿਸਮਾਂ ਚੰਗੇ ਨਤੀਜੇ ਦੇ ਰਹੀਆਂ ਹਨ | ਇਕ ਏਕੜ 'ਚ ਕਰੀਬ 225 ਤੋਂ 250 ਬੂਟੇ ਲੱਗ ਜਾਂਦੇ ਹਨ ਤੇ ਕਰੀਬ 5 ਸਾਲ 'ਚ ਪਾਪੂਲਰ ਦੇ ਤਿਆਰ ਹੋ ਰਹੇ ਹਨ | ਪਾਪੂਲਰ ਦੇ ਬਾਗਾਂ 'ਚ ਪਹਿਲੇ ਦੋ ਸਾਲ ਸਾਰੀਆਂ ਫਸਲਾਂ ਤੇ ਫਿਰ ਅਗਲੇ ਤਿੰਨ ਚਾਰ ਸਾਲ ਤੱਕ ਸਰਦੀਆਂ 'ਚ ਕਣਕ, ਜਵੀ ਤੇ ਹਲਦੀ ਦੀ ਫਸਲ ਬੀਜੀ ਜਾ ਸਕਦੀ ਹੈ | ਸਰਕਾਰ ਜੇ ਹੁਸ਼ਿਆਰਪੁਰ 'ਚ ਪਾਪੂਲਰ ਦੇ ਮੰਡੀਕਰਨ ਦੀ ਵਿਊਾਤਬੰਦੀ ਕਰ ਦੇਵੇ, ਪਲਾਈ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਲਘੂ ਉਦਯੋਗ ਮੰਨ ਕੇ ਸਹੂਲਤਾਂ ਪਦਾਨ ਕਰੇ ਤੇ ਪਾਪੂਲਰ ਕਾਸ਼ਤਕਾਰੀ ਲਈ ਵਿਸ਼ੇਸ਼ ਟ੍ਰੇਨਿੰਗ ਤੇ ਵਧੀਆ ਕਿਸਮਾਂ ਮੁਹੱਈਆ ਕਰਾਏ ਤਾਂ ਪਾਪੂਲਰ ਕਾਸ਼ਤਕਾਰੀ ਫਸਲੀ ਵਿਭਿੰਨਤਾ ਲਈ ਵਰਦਾਨ ਹੋ ਸਕਦੀ ਹੈ |
-ਪਿੰਡ ਤਾਜਪੁਰ ਕਲਾਂ, ਡਾ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ |
nimana7270gmail.com

ਵਧੇਰੀ ਆਮਦਨ ਲਈ ਮਿਰਚਾਂ ਦੀ ਉੱਨਤ ਖੇਤੀ
ਮਿਰਚਾਂ ਦਾ ਮੂਲ ਸਥਾਨ ਅਮਰੀਕਾ ਹੈ | ਪੰਜਾਬ ਵਿਚ 6.82 ਹਜ਼ਾਰ ਹੈਕਟੇਅਰ ਰਕਬੇ ਵਿਚ ਮਿਰਚਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ 11.78 ਹਜ਼ਾਰ ਟਨ ਹੁੁੰਦੀ ਹੈ | ਹਰੀ ਮਿਰਚ ਆਚਾਰ ਬਣਾਉਣ ਵਾਸਤੇ ਵਰਤੀ ਜਾਂਦੀ ਹੈ ਅਤੇ ਲਾਲ ਮਿਰਚ ਤੋਂ ਪਾਊਡਰ, ਪੇਸਟ ਅਤੇ ਉਲਿਉਰੇਜਿਨ ਤਿਆਰ ਕੀਤੇ ਜਾਂਦੇ ਹਨ ਜੋ ਮਸਾਲੇ ਦੇ ਤੌਰ 'ਤੇ ਵਰਤੇ ਜਾਂਦੇ ਹਨ ਅਤੇ ਇਸ ਦਾ ਉਲਿੳਰੇਜਿਨ ਅਨੇਕਾਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ |
ਕਿਸਮਾਂ-ਪੰਜਾਬ ਸੰਧੂਰੀ: ਇਹ ਇਕ ਅਗੇਤੀ ਕਿਸਮ ਹੈ ਅਤੇ ਲਾਲ ਮਿਰਚ ਦੀ ਤੁੜਾਈ 75 ਦਿਨਾਂ ਵਿਚ ਹੋ ਜਾਂਦੀ ਹੈ | ਇਸ ਦੇ ਫਲ ਲੰਮੇ , ਮੋਟੀ ਛਿੱਲੜ ਵਾਲੇ ਅਤੇ ਗੂੜ੍ਹੇ ਹਰੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ | ਇਸ ਦੀ ਔਸਤ ਪੈਦਾਵਾਰ 76 ਕੁਇੰਟਲ ਪ੍ਰਤੀ ਏਕੜ ਹੈ |
ਪੰਜਾਬ ਤੇਜ਼: ਇਸ ਦੇ ਫਲ ਲੰਮੇ, ਪਤਲੀ ਛਿੱਲੜ ਵਾਲੇ ਅਤੇ ਹਲਕੇ ਰੰਗ ਦੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੋ ਜਾਂਦਾ ਹੈ | ਇਸ ਦੀ ਔਸਤ ਪੈਦਾਵਾਰ 56 ਕੁਇੰਟਲ ਪ੍ਰਤੀ ਏਕੜ ਹੈ |
ਪੰਜਾਬ ਸੁਰਖ: ਮਿਰਚਾਂ ਕਾਫੀ ਲੰਮੀਆਂ ਹੁੰਦੀਆਂ ਹਨ ਅਤੇ ਜ਼ਿਆਦਾਤਰ ਸਲਾਦ ਵਾਸਤੇ ਵਰਤੀਆਂ ਜਾਂਦੀਆਂ ਹਨ | ਇਹ ਕਿਸਮ ਵਿਸ਼ਾਣੂ ਰੋਗ ਨੂੰ ਕਾਫੀ ਹੱਦ ਤਕ ਸਹਿ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 80 ਕੁਇੰਟਲ ਪ੍ਰਤੀ ਏਕੜ ਹੈ |
ਪੰਜਾਬ ਗੁੱਛੇਦਾਰ : ਇਸ ਕਿਸਮ ਦੀਆਂ ਮਿਰਚਾਂ ਛੋਟੀਆਂ ਹੁੰਦੀਆਂ ਹਨ ਅਤੇ 5-16 ਮਿਰਚਾਂ ਇੱਕਠੀਆਂ ਗੁੱਛਿਆਂ ਵਿਚ ਲੱਗਦੀਆਂ ਹਨ | ਜਦੋਂ ਮਿਰਚ ਨੂੰ ਤੋੜਿਆ ਜਾਂਦਾ ਹੈ ਤਾਂ ਡੰਡੀ ਪਿੱਛੇ ਰਹਿ ਜਾਂਦੀ ਹੇੈ | ਇਹ ਕਿਸਮ ਵੀ ਵਿਸ਼ਾਣੂ-ਰੋਗ ਅਤੇ ਮਿਰਚਾਂ ਦੇ ਗਲਣ ਰੋਗ ਨੂੰ ਸਹਿ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 60 ਕੁਇੰਟਲ ਪ੍ਰਤੀ ਏਕੜ ਹੈ |
ਦੋਗਲੀਆਂ ਕਿਸਮਾਂ- ਸੀ.ਐਚ-1: ਇਹ ਮਿਰਚਾਂ ਦੀ ਦੋਗਲੀ ਕਿਸਮ ਹੈ ਅਤੇੇ ਇਸ ਦੇ ਪੌਦੇ ਲੰਮੇ ਹੁੰਦੇ ਹਨ ਅਤੇ ਟਹਿਣੀਆਂ ਵੀ ਕਾਫੀ ਹੁੰਦੀਆਂ ਹਨ | ਇਸ ਦੇ ਪੌਦੇ ਕਾਫੀ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ | ਮਿਰਚਾਂ ਦਰਮਿਆਨੇ ਅਕਾਰ ਦੀਆਂ ਹੁੰਦੀਆਂ ਹਨ | ਮਿਰਚਾਂ ਕਾਫੀ ਕੌੜੀਆਂ ਹੁੰਦੀਆਂ ਹਨ ਅਤੇ ਪੱਕਣ ਤੇ ਗੂੜੇ ਲਾਲ ਰੰਗ ਦੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਇਹ ਕਿਸਮ ਪਾਊਡਰ, ਪੇਸਟ ਅਤੇ ਤੇਲ ਆਦਿ ਬਣਾਉਣ ਵਾਸਤੇ ਵਧੀਆ ਰਹਿੰਦੀ ਹੈ | ਇਹ ਕਿਸਮ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਸਹਿਣ ਕਰ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 100 ਕੁਇੰਟਲ ਪ੍ਰਤੀ ਏਕੜ ਹੈ |
ਸੀ. ਐਚ-3: ਇਹ ਵੀ ਮਿਰਚਾਂ ਦੀ ਦੋਗਲੀ ਕਿਸਮ ਹੈ | ਇਹ ਕਿਸਮ ਜਲਦੀ ਪੱਕਦੀ ਹੈ | ਅਤੇ ਮਿਰਚਾਂ ਘੱਟ ਕੌੜੀਆਂ ਹੁੰਦੀਆਂ ਹਨ | ਇਸ ਦਾ ਜ਼ਿਆਦਾਤਰ ਪੇਸਟ ਤਿਆਰ ਕੀਤਾ ਜਾਂਦਾ ਹੈ | ਇਹ ਕਿਸਮ ਵਿਸ਼ਾਣੂ ਰੋਗ ਨੂੰ ਹੋਰ ਕਿਸਮਾਂ ਨਾਲੋਂ ਕਾਫੀ ਹੱਦ ਤੱਕ ਸਹਿਣ ਕਰ ਸਕਦੀ ਹੈ ਅਤੇ ਇਸ ਦੀ ਔਸਤ ਪੈਦਾਵਾਰ 110 ਕੁਇੰਟਲ ਪ੍ਰਤੀ ਏਕੜ ਹੈ |
ਪਨੀਰੀ ਬੀਜਣ ਦਾ ਸਮਾਂ : ਪਨੀਰੀ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜ ਦੇਣੀ ਚਾਹੀਦੀ ਹੈ | ਇਸ ਵਾਸਤੇ 200 ਗ੍ਰਾਮ ਬੀਜ ਪ੍ਰਤੀ ਏਕੜ ਬੀਜਣ ਵਾਸਤੇ ਕਾਫੀ ਹੈ |
ਪਨੀਰੀ ਪੁੱਟ ਕੇ ਲਾਉਣਾ ਅਤੇ ਫਾਸਲਾ: ਫਰਵਰੀ-ਮਾਰਚ ਵਿਚ ਪਨੀਰੀ ਪੁੱਟ ਕੇ ਲਗਾ ਦੇਣੀ ਚਾਹੀਦੀ ਹੈ | ਬੂਟਿਆਂ ਨੂੰ ਵੱਟਾਂ ਉਪਰ 75 ਸੈਂਟੀਮੀਟਰ ਦੇ ਫਾਸਲੇ ਤੇ ਲਗਾਓ ਅਤੇ ਬੂਟਿਆਂ ਵਿਚਕਾਰ ਫਾਸਲਾ 45 ਸੈਂਟੀਮੀਟਰ ਰੱਖੋ | ਜੇਕਰ ਵੱਟਾਂ ਬੈੱਡ ਮੇਕਰ ਜਾਂ ਆਲੂ ਬੀਜ ਜੰਤਰ ਨਾਲ ਬਣਾਉਣੀਆਂ ਹੋਣ ਤਾਂ ਕਤਾਰਾ ਵਿਚਲਾ ਫਾਸਲਾ ਵਧਾਇਆ ਜਾ ਸਕਦਾ ਹੈ |
ਸਿੰਚਾਈ: ਪਹਿਲਾ ਪਾਣੀ ਪਨੀਰੀ ਪੁੱਟ ਕੇ ਲਾਉਣ 'ਤੇ ਇਕਦਮ ਬਾਅਦ ਲਗਾ ਦਿਓ | ਇਸ ਤੋਂ ਬਾਅਦ 7-10 ਦਿਨਾਂ ਦੇ ਵਕਫੇ ਮਗਰੋਂ ਪਾਣੀ ਦੇਣਾ ਚਾਹੀਦਾ ਹੈ |
ਕੀੜੇ-ਮਕੌੜੇ ਅਤੇ ਉਨਾਂ ਦੀ ਰੋਕਥਾਮ: ਮਿਰਚਾਂ 'ਤੇ ਤੇਲਾ, ਜੂੰਆਂ ਅਤੇ ਚਿੱਟੀ ਮੱਖੀ ਜ਼ਿਆਦਾ ਹਮਲਾ ਕਰਦੀ ਹੈ | ਇਨ੍ਹਾਂ ਦੀ ਰੋਕਥਾਮ ਵਾਸਤੇ 400 ਮਿ. ਲੀ. ਮੈਲਾਥੀਆਨ 50 ਈ.ਸੀ. ਨੂੰ 100-125 ਲੀਟਰ ਪਾਣੀ ਵਿਚ ਘੋਲ ਕੇੇ 15-20 ਦਿਨਾਂ ਦੇ ਵਕਫੇ ਮਗਰੋਂ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ |
ਬਿਮਾਰੀਆ ਅਤੇ ਉਨ੍ਹਾਂ ਦੀ ਰੋਕਥਾਮ: ਮਿਰਚਾਂ ਦਾ ਗਲਣਾ : ਇਸ ਰੋਗ ਕਾਰਨ ਮਿਰਚਾਂ ਜਦੋਂ ਪੱਕਣ 'ਤੇ ਆਉਂਦੀਆਂ ਹਨ ਤਾਂ ਸਿਰੇ ਤੋਂ ਸੁੱਕਣੀਆਂ ਅਤੇ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ | ਇਸ ਦੀ ਰੋਕਥਾਮ ਵਾਸਤੇ ਬੀਜ ਨੂੰ ਬੀਜਣ ਤੋਂ ਪਹਿਲਾਂ 2 ਗ੍ਰਾਮ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ | ਇਸ ਤੋਂ ਇਲਾਵਾ ਖੜ੍ਹੀ ਫ਼ਸਲ 'ਤੇ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੋਕਸ ਨੂੰ 250 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ |
ਪੱਤਿਆਂ ਦਾ ਸੁੰਗੜਨਾ: ਇਹ ਇਕ ਵਿਸ਼ਾਣੂ ਰੋਗ ਹੈ ਅਤੇ ਚਿੱਟੀ ਮੱਖੀ ਦੁਆਰਾ ਫੈਲਦਾ ਹੈ | ਇਸ ਰੋਗ ਕਾਰਨ ਪੌਦੇ ਛੋਟੇ ਰਹਿ ਜਾਂਦੇ ਹਨ ਅਤੇ ਪੱਤੇ ਹੇਠਾਂ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ | ਇਸ ਦੀ ਰੋਕਥਾਮ ਵਾਸਤੇ ਬਿਮਾਰ ਪੌਦਿਆਂ ਨੂੰ ਪੁੱਟ ਕੇ ਦਬਾ ਦੇਣਾ ਚਾਹੀਦਾ ਹੈ ਅਤੇ ਬਾਕੀ ਪੌਦਿਆਂ 'ਤੇ 400 ਮਿ: ਲੀ: ਮੈਲਾਥੀਆਨ 100 ਲਿਟਰ ਪਾਣੀ ਵਿਚ ਘੋਲ ਕੇ 15-20 ਦਿਨਾਂ ਦੇ ਵਕਫੇ ਮਗਰੋਂ ਸਪਰੇਅ ਕਰ ਦੇਣੀ ਚਾਹੀਦੀ ਹੈ |
-ਮੋਬਾਈਲ : 89682-78900.
ajaykpau0gmail.com

No comments:
Post a Comment