..................
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿੱਚ ਚੜ੍ਹੇ ਤਾਂ ਅਗਲੀ ਸੀਟ ਤੇ ਬੈਠ ਗਏ ।
ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿੱਚ ਮਗਨ ਹੋ ਗਏ ।
ਬੱਸ ਵਿੱਚ ਸਵਾਰੀਆਂ ਚੜ੍ਹਦੀਆਂ, ਉਨ੍ਹਾਂ ਨੂੰ ਗਹੁ ਨਾ ਤੱਕਦੀਆਂ ਤੇ ਆਪਣੀਆਂ
ਸੀਟਾਂ 'ਤੇ ਬੈਠ ਜਾਂਦੀਆਂ ।
ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ, ਫਿਰ ਮੁਸਕੁਰਾਇਆ ਤੇ ਫਿਰ ਟੇਪ
ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ ।
ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ ਉਨ੍ਹਾਂ ਨੂੰ ਸੁਣਾ ਕੇ ਬੋਲੀ,
'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ, ਕਿਵੇਂ ਮੂੰਹ ਜੋੜ ਜੋੜ
ਗੱਲਾਂ ਕਰਦੇ ਨੇ, ਅਵਾਰਾ ਕਿਸੇ ਥਾਂ ਦੇ ।
ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾ ।
ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ, ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ ਦੋ
ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ ।
ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ । ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ
ਵੱਲ ਵੇਖਿਆ । ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ ।
ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ ਬੋਲਿਆ, "ਭੈਣੇ ਆਪਣਾ ਖਿਆਲ
ਰੱਖੀਂ, ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਆ, ਮੈਂ
ਤਾਂ ਜਿਉਂਦਾ ਹਾਂ ਨਾ ਤੇਰਾ ਵੀਰ, ਭੋਰਾ ਫਿਕਰ ਨਾ ਕਰੀਂ । ਚੰਡੀਗੜ੍ਹੋਂ ਵਾਪਸ
ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ ।"
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ । ਸਵਾਰੀਆਂ ਹੁਣ ਸਿਰ
ਸੁੱਟੀ ਬੈਠੀਆਂ ਸਨ ।
ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ ਕਰਦਾ ਕੇ
ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ । ਓਵੇਂ ਹੀ ਇਸ
ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ ਤੇ ਹੀ ਨਿਰਭਰ ਕਰਦਾ................

Subscribe to: Post Comments (Atom)
No comments:
Links to this post