www.sabblok.blogspot.com
ਸੰਗਰੂਰ, 20 ਸਤੰਬਰ - ਐਮ.ਐਸ.ਜੀ. 2 ਫ਼ਿਲਮ ਦੀ ਰਿਲੀਜ਼ ਦੀ ਮੰਗ ਨੂੰ ਲੈ ਕੇ ਪੰਜਾਬ 'ਚ ਡੇਰਾ ਸਿਰਸਾ ਸਮਰਥਕਾਂ ਨੂੰ ਸੰਘਰਸ਼ ਹੁਣ ਬਠਿੰਡਾ ਮੁਕਤਸਰ ਤੋਂ ਬਾਅਦ ਪੰਜਾਬ ਦੇ ਦੂਸਰੇ ਹਿੱਸਿਆਂ 'ਚ ਵੀ ਪਹੁੰਚਣ ਲੱਗ ਗਿਆ ਹੈ। ਅੱਜ ਵੀ 200 ਦੇ ਕਰੀਬ ਡੇਰਾ ਸਮਰਥਕਾਂ ਨੇ ਭਾਰੀ ਬਾਰਸ਼ 'ਚ ਸੰਗਰੂਰ ਰੇਲਵੇ ਸਟੇਸ਼ਨ 'ਤੇ ਬੈਠ ਕੇ ਨਾ ਸਿਰਫ਼ ਫਿਰੋਜ਼ਪੁਰ-ਹਿਸਾਰ ਪੈਸੇਂਜਰ ਟਰੇਨ ਨੂੰ ਰੋਕ ਲਿਆ ਜਦਕਿ ਦਿੱਲੀ-ਲੁਧਿਆਣਾ ਰੇਲ ਟਰੈਕ 'ਤੇ ਬੈਠ ਕੇ ਅਨਿਸ਼ਚਿਤ ਸਮੇਂ ਲਈ ਰੂਟ ਨੂੰ ਠੱਪ ਕਰ ਦਿੱਤਾ। ਡੇਰਾ ਸਮਰਥਕ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਪੰਜਾਬ 'ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕਰ ਰਹੇ ਹਨ। ਉਥੇ ਦੂਜੇ ਪਾਸੇ, ਡੇਰਾ ਸਿਰਸਾ ਮੁਖੀ ਦੀ ਐਮ.ਐਸ.ਜੀ. 2 ਫਿਲਮ ਨੂੰ ਪੰਜਾਬ 'ਚ ਰਿਲੀਜ਼ ਨਾ ਕਰਨ ਤੋਂ ਨਿਰਾਸ਼ ਡੇਰਾ ਸਮਰਥਕਾਂ ਨੇ ਅੱਜ ਫਿਰੋਜ਼ਪੁਰ-ਫਾਜਿਲਕਾ ਰੇਲ ਮਾਰਗ ਨੂੰ ਬਲਾਕ ਕਰ ਦਿੱਤਾ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
No comments:
Post a Comment