www.sabblok.blogspot.com
ਚੰਡੀਗੜ੍ਹ : ਪੰਜਾਬ ਪੁਲਸ ਦੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੀ ਛੁੱਟੀ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਜਗ੍ਹਾ ਸੁਰੇਸ਼ ਅਰੋੜਾ ਪੰਜਾਬ ਦੇ ਨਵੇਂ ਡੀ.ਜੀ.ਪੀ. ਹੋਣਗੇ। ਜਦਕਿ ਸੁਮੇਧ ਸੈਣੀ ਨੂੰ ਪੁਲਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕੋਟਕਪੂਰਾ ਵਿਚ ਪੁਲਸ ਦੀ ਫਾਇਰਿੰਗ ਵਿਚ ਮਾਰੇ ਗਏ ਦੋ ਸਿੱਖਾਂ ਦੇ ਮਾਮਲੇ ਵਿਚ ਪੁਲਸ ਪਾਰਟੀ ਦੇ ਖਿਲਾਫ ਐਫ.ਆਈ.ਆਰ. ਕੀਤੇ ਜਾਣ ਤੋਂ ਬਾਅਦ ਸਰਕਾਰ ਦਾ ਇਹ ਦੂਜਾ ਵੱਡਾ ਫੈਸਲਾ ਹੈ। ਸੁਮੇਧ ਸੈਣੀ ਲਗਾਤਾਰ ਸਿੱਖ ਜੱਥੇਬੰਦੀਆਂ ਦੇ ਨਿਸ਼ਾਨੇ 'ਤੇ ਸਨ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਵਿਰੋਧੀ ਪਾਰਟੀਆਂ ਵੀ ਕੋਟਕਪੂਰਾ ਦੀ ਘਟਨਾ ਲਈ ਸਮੇਧ ਸਿੰਘ ਸੈਣੀ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਸਨ। ਗੌਰਤਲਬ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸੁਮੇਧ ਸਿੰਘ ਸੈਣੀ ਬਤੌਰ ਡੀ.ਜੀ.ਪੀ. ਸੇਵਾ ਨਿਭਾਅ ਰਹੇ ਸਨ। ਸਰਕਾਰ ਦੇ ਇਸ ਕਦਮ ਨੂੰ ਡੈਮੇਜ ਕੰਟਰੋਲ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

No comments:
Post a Comment