jd1
Pages
Wednesday, 9 September 2020
Tuesday, 19 May 2020
ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ ) ਦੇ ਵਿਆਕਤੀ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
www.sabblok.blogspot.com
May 18, 2020
ਟਾਂਡਾ ਉੜਮੁੜ, 18 ਮਈ ( ਨਵਦੀਪ ਸਿੰਘ ) -ਬੇਟ ਇਲਾਕੇ ਦੇ ਪਿੰਡ ਨੰਗਲੀ (ਜਲਾਲਪੁਰ) ਦੇ ਇਕ ਵਿਆਕਤੀ ਦੀ ਜਲੰਧਰ ਦੇ ਹਸਪਤਾਲ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ | ਮ੍ਰਿਤਿਕ ਦੀ ਪਛਾਣ ਲਖਵਿੰਦਰ ਸਿੰਘ (35 ) ਪੁੱਤਰ ਚਰਨ ਸਿੰਘ ਦੇ ਰੂਪ ਵਿੱਚ ਹੋਈ ਹੈ | ਉਸਨੂੰ ਬੀਤੇ ਦਿਨ ਕਿਡਨੀ ਰੋਗ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ | ਜਿੱਥੋਂ ਉਸਨੂੰ ਸਰਕਾਰੀ ਹਸਪਤਾਲ ਜਲੰਧਰ ਵਿੱਚ ਭੇਜ ਦਿੱਤਾ ਗਿਆ | ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ | ਹਸਪਤਾਲ ਪ੍ਰਬੰਧਕਾਂ ਵੱਲੋ ਲਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਅੱਜ ਸਵੇਰੇ ਪਾਜੀਟਿਵ ਆਈ ਹੈ | ਜਿਸ ਤੋਂ ਬਾਅਦ ਅੱਜ ਦੁਪਹਿਰ ਸਰਕਾਰੀ ਹਸਪਤਾਲ ਟਾਂਡਾ ਦੇ ਡਾਕਟਰ ਕਰਨ ਸਿੰਘ ਵਿਰਕ, ਗੁਰਜੀਤ ਸਿੰਘ, ਬਲਜੀਤ ਸਿੰਘ,ਰਵਿੰਦਰ ਸਿੰਘ, ਹਰਿੰਦਰ ਸਿੰਘ ਆਦਿ ਦੀ ਟੀਮ ਨੇ ਸੁਰੱਖਿਆ ਕਿੱਟਾਂ ਪਾਕੇ ਸਰਕਾਰੀ ਹਦਾਇਤਾਂ ਮੁਤਾਬਿਕ ਪਰਿਵਾਰ ਦੇ ਮੈਂਬਰਾਂ ਅਤੇ ਸਰਪੰਚ ਰਜਿੰਦਰ ਕੌਰ , ਨੰਬਰਦਾਰ ਬਲਵਿੰਦਰ ਸਿੰਘ ਆਦਿ ਦੀ ਮੌਜੂਦਗੀ ਵਿੱਚ ਲਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਲਖਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ | ਕੋਰੋਨਾ ਵਾਇਰਸ ਨਾਲ ਹੋਈ ਇਸ ਮੌਤ ਦੀ ਪੁਸ਼ਟੀ ਕਰਦੇ ਐੱਸ.ਐੱਮ. ਓ. ਡਾਕਟਰ ਕੇ.ਆਰ ਬਾਲੀ ਨੇ ਦੱਸਿਆ ਕਿ ਟਾਂਡਾ ਹਸਪਤਾਲ ਦੀ ਟੀਮ ਨੇ ਮ੍ਰਿਤਿਕ ਦਾ ਪੂਰੇ ਅਹਿਤਿਆਤ ਨਾਲ ਅੰਤਿਮ ਸੰਸਕਾਰ ਕਰਵਾਇਆ ਗਿਆ ਹੈ | ਇਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਇਕਾਂਤਵਾਸ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਦੇ ਸੈਂਪਲ ਵੀ ਲਏ ਜਾਣਗੇ | ਇਸ ਦੇ ਨਾਲ ਹੀ ਪਿੰਡ ਵਿੱਚ ਲਖਵਿੰਦਰ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਸਰਵੇ ਕਰਵਾਇਆ ਜਾਵੇਗਾ |ਇਸ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ
ਅੱਜ ਜਿਥੇ ਅੱਜ 2 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਉਥੇ ਕੋਰੋਨਾ ਵਾਇਰਸ ਪੀੜਤ ਦੀ ਮੌਤ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਉਨ•ਾਂ ਦੱਸਿਆ ਕਿ ਜ਼ਿਲ•ੇ ਦੇ ਸਿਹਤ ਵਿਭਾਗ ਵਲੋਂ ਹੁਣ ਤੱਕ 1531 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ•ਾਂ ਵਿੱਚੋਂ 1345 ਨੈਗੇਟਿਵ ਅਤੇ 64 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ•ਾਂ ਕਿਹਾ ਕਿ 26 ਸੈਂਪਲ ਇਨਵੈਲਿਡ ਪਾਏ ਗਏ ਹਨ।
ਉਧਰ ਬਾਅਦ ਦੁਪਹਿਰ ਅੱਜ ਕੋਵਿਡ-19 ਦੇ ਸੈਂਪਲਾਂ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ. ਸੈਲੇਸ਼ ਨੇ ਦੱਸਿਆ ਕਿ ਅੱਜ 2 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨ•ਾਂ ਕਿਹਾ ਕਿ ਜਿਹੜੇ 23 ਵਿਅਕਤੀ ਦੁਬਈ ਤੋਂ ਆਏ ਹਨ, ਉਨ•ਾਂ ਵਿੱਚੋਂ ਉਕਤ ਦੋ ਕੇਸ ਸਾਹਮਣੇ ਆਏ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਪਹਿਲਾਂ ਹੀ ਦੁਬਈ ਤੋਂ ਆਏ ਇਨ•ਾਂ ਵਿਅਕਤੀਆਂ ਨੂੰ ਕੋਵਿਡ ਕੇਅਰ ਸੈਂਟਰ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਹੁਣ ਤੱਕ ਜ਼ਿਲ•ੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 96 ਹੋ ਗਈ ਹੈ, ਜਿਨ•ਾਂ ਵਿੱਚੋਂ ਅੱਜ ਹੋਈ ਇਕ ਹੋਰ ਮੌਤ ਸਮੇਤ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ। (By PATARKAAR MANCH TANDA)
ਉਧਰ ਬਾਅਦ ਦੁਪਹਿਰ ਅੱਜ ਕੋਵਿਡ-19 ਦੇ ਸੈਂਪਲਾਂ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ. ਸੈਲੇਸ਼ ਨੇ ਦੱਸਿਆ ਕਿ ਅੱਜ 2 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨ•ਾਂ ਕਿਹਾ ਕਿ ਜਿਹੜੇ 23 ਵਿਅਕਤੀ ਦੁਬਈ ਤੋਂ ਆਏ ਹਨ, ਉਨ•ਾਂ ਵਿੱਚੋਂ ਉਕਤ ਦੋ ਕੇਸ ਸਾਹਮਣੇ ਆਏ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਪਹਿਲਾਂ ਹੀ ਦੁਬਈ ਤੋਂ ਆਏ ਇਨ•ਾਂ ਵਿਅਕਤੀਆਂ ਨੂੰ ਕੋਵਿਡ ਕੇਅਰ ਸੈਂਟਰ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਹੁਣ ਤੱਕ ਜ਼ਿਲ•ੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 96 ਹੋ ਗਈ ਹੈ, ਜਿਨ•ਾਂ ਵਿੱਚੋਂ ਅੱਜ ਹੋਈ ਇਕ ਹੋਰ ਮੌਤ ਸਮੇਤ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ। (By PATARKAAR MANCH TANDA)
Sunday, 17 May 2020
ਸ਼ਹੀਦ ਸੁਖਦੇਵ ਦੇ ਜਨਮ ਦਿਹਾੜੇ 'ਤੇ ਸਮਾਗਮਇਹ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ: ਦੇਸ਼ ਭਗਤ ਯਾਦਗਾਰ ਕਮੇਟੀ
www.sabblok.blogspot.com
15 ਮਈ 1907 ਨੂੰ ਨੌਘਰਾ ਮੁਹੱਲਾ ਲੁਧਿਆਣਾ ਵਿਖੇ ਜਨਮੇ ਅਤੇ ਭਗਤ ਸਿੰਘ, ਰਾਜਗੁਰੂ ਦੇ ਨਾਲ 23 ਮਾਰਚ 1931 ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲੇ ਸੁਖਦੇਵ ਦੇ ਅੱਜ ਜਨਮ ਦਿਹਾੜੇ ਮੌਕੇ ਉਹਨਾਂ ਦੇ ਸੰਗਰਾਮੀ ਜੀਵਨ ਸਫ਼ਰ ਉਪਰ ਝਾਤ ਮਾਰਦਿਆਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ, ਜਮਹੂਰੀਅਤ ਅਤੇ ਸਮਾਜਕ ਬਰਾਬਰੀ ਭਰਿਆ ਸਮਾਜ ਸਿਰਜਣ ਲਈ ਉਹਨਾਂ ਤੋਂ ਪ੍ਰੇਰਨਾ ਲੈਣ ਦਾ ਅਹਿਦ ਕੀਤਾ ਗਿਆ।ਇਸ ਮੌਕੇ ਮਈ ਮਹੀਨੇ ਦੀਆਂ ਉਹਨਾਂ ਸਭਨਾਂ ਸਖ਼ਸ਼ੀਅਤਾਂ ਨੂੰ ਸਿਜਦਾ ਕੀਤਾ ਗਿਆ, ਜਿਹਨਾਂ ਨੇ ਦੇਸ਼ ਲਈ ਆਪਣਾ ਸਭ ਕੁੱਝ ਅਰਪਤ ਕਰਕੇ ਇਤਿਹਾਸ ਦੇ ਨਵੇਂ ਵਰਕੇ ਲਿਖੇ।ਸ਼ਹੀਦ ਵਾਸੂਦੇਵ ਚਾਪੇਕਰ, ਮਾਸਟਰ ਅਮੀਰ ਚੰਦ, ਭਾਈ ਬਾਲ ਮੁਕੰਦ, ਅਵਧ ਬਿਹਾਰੀ, ਬਾਬਾ ਜਵਾਲਾ ਸਿੰਘ ਠੱਠੀਆਂ, ਰਾਨਾਡੇ, ਬਸੰਤ ਕੁਮਾਰ, ਜਤਿੰਦਰ ਨਾਥ ਸਾਨਿਆਲ, ਬੱਬਰ ਸੁੰਦਰ ਸਿੰਘ ਮਖ਼ਸੂਸਪੁਰੀ, ਬੈਕੁੰਠ ਨਾਥ ਸ਼ੁਕਲ, ਗ਼ਦਰੀ ਪ੍ਰੇਮ ਸਿੰਘ ਸੁਰਸਿੰਘ, ਇੰਦਰ ਸਿੰਘ ਪੱਧਰੀ, ਸਾਧੂ ਸਿੰਘ ਸਾਂਧਰਾ, ਲਾਭ ਸਿੰਘ, ਭਾਨ ਸਿੰਘ, ਮਹਾਵੀਰ ਸਿੰਘ, ਬਾਬਾ ਹਰਨਾਮ ਸਿੰਘ ਕਾਲਾਸੰਘਿਆ ਅਤੇ ਭਗਵਤੀ ਚਰਨ ਵੋਹਰਾ ਦੇ ਸੂਹੇ ਸਫ਼ਰ ਨੂੰ ਪ੍ਰਣਾਮ ਕੀਤੀ ਗਈ।ਇਹਨਾਂ ਜੁਝਾਰੂਆਂ ਦੇ ਸੰਗਰਾਮੀ ਇਤਿਹਾਸ ਦੀਆਂ ਪੈੜਾਂ ਨੂੰ ਸੰਭਾਲਦੇ ਹੋਏ ਜੋ ਸਮੂਹ ਲੋਕ-ਪੱਖੀ, ਇਨਕਲਾਬੀ ਜਮਹੂਰੀ ਲਹਿਰ, ਕਰੋਨਾ ਦੀ ਮਹਾਂਮਾਰੀ ਦੀ ਮਾਰ ਹੇਠ ਆਏ ਲੋਕਾਂ ਦੇ ਸਰੋਕਾਰਾਂ ਦੀ ਬਾਂਹ ਫੜ ਰਹੀ ਹੈ, ਉਸ ਸੰਗ ਆਪਣੀ ਆਵਾਜ਼ ਮਿਲਾਉਂਦੇ ਹੋਏ, ਕਮੇਟੀ ਨੇ ਆਸ ਪ੍ਰਗਟ ਕੀਤੀ ਹੈ ਕਿ ਸਿਦਕਵਾਨ ਭਾਰਤੀ ਲੋਕ, ਇਸ ਹਨੇਰੇ ਨੂੰ ਚੀਰਕੇ ਨਵੀਂ ਸਵੇਰ ਲਿਆਉਣ ਲਈ ਸੰਘਰਸ਼ ਜਾਰੀ ਰੱਖਣਗੇ।ਸੜਕਾਂ ਉਪਰ ਹਜ਼ਾਰਾਂ ਮੀਲ ਭੁੱਖੇ ਪਿਆਸੇ ਤੁਰੇ ਜਾਂਦੇ ਅਤੇ ਮੌਤ ਦੀ ਗੋਦ 'ਚ ਜਾ ਰਹੇ ਪਰਵਾਸੀ ਕਾਮਿਆਂ ਨਾਲ ਬੇਗ਼ਾਨਗੀ ਭਰਿਆ ਸਲੂਕ ਕਰਨ ਅਤੇ ਅਜ਼ਾਰੇਦਾਰ, ਕਾਰਪੋਰੇਟ ਘਰਾਣਿਆਂ ਲਈ ਕਰੋੜਾਂ ਦੀਆਂ ਥੈਲੀਆਂ ਲੁਟਾ ਦੇਣ ਲਈ ਖਜ਼ਾਨੇ ਦੇ ਮੂੰਹ ਖੋਹਲਣ ਦੀ ਘੋਰ ਵਿਤਕਰੇਬਾਜ਼ੀ 'ਤੇ ਟਿੱਪਣੀ ਕਰਦਿਆਂ ਭਾਰਤ ਦੇ ਸਿਰਜਕ ਕਿਰਤੀਆਂ ਨਾਲ ਸਮੂਹ ਮਿਹਨਤਕਸ਼ਾਂ ਨੂੰ ਖੜ•ੇ ਹੋ ਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਕਮੇਟੀ ਦੇ ਕਾਰਜਕਾਰਨੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਚਰੰਜੀ ਲਾਲ ਕੰਗਣੀਵਾਲ, ਲਾਇਬਰੇਰੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਵਿਸ਼ੇਸ਼ ਕਰਕੇ ਨੌਜਵਾਨ ਪੀੜ•ੀ ਨੂੰ ਭਵਿੱਖ਼ ਦੀਆਂ ਗੰਭੀਰ ਚੁਣੌਤੀਆਂ ਕਬੂਲਣ ਦੇ ਹਾਣਦੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅਜੋਕਾ ਭਾਰਤ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਹੈ।
ਸਾਬਕਾ ਪੱਤਰਕਾਰ ਸਨਪ੍ਰੀਤ ਦੀ ਮੌਤ ਦੀਉੱਚ-ਪੱਧਰੀ ਜਾਂਚ ਹੋਵੇ: ਦੇਸ਼ ਭਗਤ ਯਾਦਗਾਰ ਕਮੇਟੀ
www.sabblok.blogspot.com
ਜਲੰਧਰ: ਬੇਬਾਕ ਸਾਬਕਾ ਪੱਤਰਕਾਰ ਸਨਪ੍ਰੀਤ ਸਿੰਘ ਦੀ ਭੇਦਭਰੀ ਹਾਲਤ ਵਿਚ 10 ਮਈ ਦੀ ਰਾਤ ਨੂੰ ਰਾਹੋਂ-ਮਾਛੀਵਾੜਾ ਸੜਕ 'ਤੇ ਹੋਈ ਮੌਤ ਦੀ ਬਾਰੀਕੀ ਨਾਲ ਅਨੇਕਾਂ ਪੱਖਾਂ ਨੂੰ ਜਾਂਚ ਦੇ ਦਾਇਰੇ ਹੇਠ ਲਿਆਕੇ ਜਚਣਹਾਰ ਤਰੀਕੇ ਨਾਲ ਵਿਸ਼ੇਸ਼ ਉੱਚ-ਪੱਧਰੀ ਜਾਂਚ ਕਰਨ ਲਈ, ਆਜ਼ਾਦੀ ਸੰਗਰਾਮੀਆਂ ਦੀ ਵਾਰਸ ਸੰਸਥਾ, ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੰਗ ਕੀਤੀ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਕਲਾ, ਕਲਮ, ਪੱਤਰਕਾਰਤਾ ਅਤੇ ਨਿਰਪੱਖ ਲੇਖਣੀ ਉਪਰ ਜਿਵੇਂ ਸਮੇਂ ਸਮੇਂ ਧਾਵੇ ਹੋ ਰਹੇ ਹਨ, ਸਨਪ੍ਰੀਤ ਦੀ ਮੌਤ ਨੂੰ ਸਰਸਰੀ, ਚਲੰਤ ਜਾਂ ਓਪਰੀ ਜਾਂਚ ਦੇ ਆਧਾਰ 'ਤੇ ਹੀ ਹਾਦਸਾ ਸਮਝ ਬੈਠਣ ਦੀ ਬਜਾਏ, ਕਮੇਟੀ ਦੀ ਜ਼ੋਰਦਾਰ ਮੰਗ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ, ਮੋਟਰਸਾਈਕਲ ਸਟੈਂਡ ਉਪਰ ਖੜ•ਾ ਮਿਲਣ ਅਤੇ ਡੂੰਘੇ ਜਖ਼ਮ ਹੋਣ ਦੇ ਸੰਕੇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਵਾਰਦਾਤ ਦੇ ਸਮਾਂ-ਕਾਲ ਦੇ ਨਜ਼ਦੀਕ ਜਾਂ ਦਿਨ ਭਰ ਮੋਬਾਇਲ ਦੀ ਡਾਟਾ ਕਾਲ ਦੀ ਛਾਣਬੀਣ ਕਰਕੇ ਮਾਮਲੇ ਨੂੰ ਫੌਰੈਂਸਿਕ ਮਾਹਰਾਂ ਦੀ ਟੀਮ ਰਾਹੀਂ ਪੜਤਾਲ ਅਧੀਨ ਲਿਆਕੇ, ਦੁੱਖ ਦੀ ਘੜੀ ਗਹਿਰੇ ਸਦਮੇ 'ਚ ਡੁੱਬੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਏ।
Subscribe to:
Posts (Atom)