ਸਾਬਕਾ ਪੱਤਰਕਾਰ ਸਨਪ੍ਰੀਤ ਦੀ ਮੌਤ ਦੀਉੱਚ-ਪੱਧਰੀ ਜਾਂਚ ਹੋਵੇ: ਦੇਸ਼ ਭਗਤ ਯਾਦਗਾਰ ਕਮੇਟੀ
www.sabblok.blogspot.com
ਜਲੰਧਰ: ਬੇਬਾਕ ਸਾਬਕਾ ਪੱਤਰਕਾਰ ਸਨਪ੍ਰੀਤ ਸਿੰਘ ਦੀ ਭੇਦਭਰੀ ਹਾਲਤ ਵਿਚ 10 ਮਈ ਦੀ ਰਾਤ ਨੂੰ ਰਾਹੋਂ-ਮਾਛੀਵਾੜਾ ਸੜਕ 'ਤੇ ਹੋਈ ਮੌਤ ਦੀ ਬਾਰੀਕੀ ਨਾਲ ਅਨੇਕਾਂ ਪੱਖਾਂ ਨੂੰ ਜਾਂਚ ਦੇ ਦਾਇਰੇ ਹੇਠ ਲਿਆਕੇ ਜਚਣਹਾਰ ਤਰੀਕੇ ਨਾਲ ਵਿਸ਼ੇਸ਼ ਉੱਚ-ਪੱਧਰੀ ਜਾਂਚ ਕਰਨ ਲਈ, ਆਜ਼ਾਦੀ ਸੰਗਰਾਮੀਆਂ ਦੀ ਵਾਰਸ ਸੰਸਥਾ, ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੰਗ ਕੀਤੀ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਕਲਾ, ਕਲਮ, ਪੱਤਰਕਾਰਤਾ ਅਤੇ ਨਿਰਪੱਖ ਲੇਖਣੀ ਉਪਰ ਜਿਵੇਂ ਸਮੇਂ ਸਮੇਂ ਧਾਵੇ ਹੋ ਰਹੇ ਹਨ, ਸਨਪ੍ਰੀਤ ਦੀ ਮੌਤ ਨੂੰ ਸਰਸਰੀ, ਚਲੰਤ ਜਾਂ ਓਪਰੀ ਜਾਂਚ ਦੇ ਆਧਾਰ 'ਤੇ ਹੀ ਹਾਦਸਾ ਸਮਝ ਬੈਠਣ ਦੀ ਬਜਾਏ, ਕਮੇਟੀ ਦੀ ਜ਼ੋਰਦਾਰ ਮੰਗ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ, ਮੋਟਰਸਾਈਕਲ ਸਟੈਂਡ ਉਪਰ ਖੜ•ਾ ਮਿਲਣ ਅਤੇ ਡੂੰਘੇ ਜਖ਼ਮ ਹੋਣ ਦੇ ਸੰਕੇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਵਾਰਦਾਤ ਦੇ ਸਮਾਂ-ਕਾਲ ਦੇ ਨਜ਼ਦੀਕ ਜਾਂ ਦਿਨ ਭਰ ਮੋਬਾਇਲ ਦੀ ਡਾਟਾ ਕਾਲ ਦੀ ਛਾਣਬੀਣ ਕਰਕੇ ਮਾਮਲੇ ਨੂੰ ਫੌਰੈਂਸਿਕ ਮਾਹਰਾਂ ਦੀ ਟੀਮ ਰਾਹੀਂ ਪੜਤਾਲ ਅਧੀਨ ਲਿਆਕੇ, ਦੁੱਖ ਦੀ ਘੜੀ ਗਹਿਰੇ ਸਦਮੇ 'ਚ ਡੁੱਬੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਏ।
No comments:
Post a Comment