www.sabblok.blogspot.com
15 ਮਈ 1907 ਨੂੰ ਨੌਘਰਾ ਮੁਹੱਲਾ ਲੁਧਿਆਣਾ ਵਿਖੇ ਜਨਮੇ ਅਤੇ ਭਗਤ ਸਿੰਘ, ਰਾਜਗੁਰੂ ਦੇ ਨਾਲ 23 ਮਾਰਚ 1931 ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲੇ ਸੁਖਦੇਵ ਦੇ ਅੱਜ ਜਨਮ ਦਿਹਾੜੇ ਮੌਕੇ ਉਹਨਾਂ ਦੇ ਸੰਗਰਾਮੀ ਜੀਵਨ ਸਫ਼ਰ ਉਪਰ ਝਾਤ ਮਾਰਦਿਆਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ, ਜਮਹੂਰੀਅਤ ਅਤੇ ਸਮਾਜਕ ਬਰਾਬਰੀ ਭਰਿਆ ਸਮਾਜ ਸਿਰਜਣ ਲਈ ਉਹਨਾਂ ਤੋਂ ਪ੍ਰੇਰਨਾ ਲੈਣ ਦਾ ਅਹਿਦ ਕੀਤਾ ਗਿਆ।ਇਸ ਮੌਕੇ ਮਈ ਮਹੀਨੇ ਦੀਆਂ ਉਹਨਾਂ ਸਭਨਾਂ ਸਖ਼ਸ਼ੀਅਤਾਂ ਨੂੰ ਸਿਜਦਾ ਕੀਤਾ ਗਿਆ, ਜਿਹਨਾਂ ਨੇ ਦੇਸ਼ ਲਈ ਆਪਣਾ ਸਭ ਕੁੱਝ ਅਰਪਤ ਕਰਕੇ ਇਤਿਹਾਸ ਦੇ ਨਵੇਂ ਵਰਕੇ ਲਿਖੇ।ਸ਼ਹੀਦ ਵਾਸੂਦੇਵ ਚਾਪੇਕਰ, ਮਾਸਟਰ ਅਮੀਰ ਚੰਦ, ਭਾਈ ਬਾਲ ਮੁਕੰਦ, ਅਵਧ ਬਿਹਾਰੀ, ਬਾਬਾ ਜਵਾਲਾ ਸਿੰਘ ਠੱਠੀਆਂ, ਰਾਨਾਡੇ, ਬਸੰਤ ਕੁਮਾਰ, ਜਤਿੰਦਰ ਨਾਥ ਸਾਨਿਆਲ, ਬੱਬਰ ਸੁੰਦਰ ਸਿੰਘ ਮਖ਼ਸੂਸਪੁਰੀ, ਬੈਕੁੰਠ ਨਾਥ ਸ਼ੁਕਲ, ਗ਼ਦਰੀ ਪ੍ਰੇਮ ਸਿੰਘ ਸੁਰਸਿੰਘ, ਇੰਦਰ ਸਿੰਘ ਪੱਧਰੀ, ਸਾਧੂ ਸਿੰਘ ਸਾਂਧਰਾ, ਲਾਭ ਸਿੰਘ, ਭਾਨ ਸਿੰਘ, ਮਹਾਵੀਰ ਸਿੰਘ, ਬਾਬਾ ਹਰਨਾਮ ਸਿੰਘ ਕਾਲਾਸੰਘਿਆ ਅਤੇ ਭਗਵਤੀ ਚਰਨ ਵੋਹਰਾ ਦੇ ਸੂਹੇ ਸਫ਼ਰ ਨੂੰ ਪ੍ਰਣਾਮ ਕੀਤੀ ਗਈ।ਇਹਨਾਂ ਜੁਝਾਰੂਆਂ ਦੇ ਸੰਗਰਾਮੀ ਇਤਿਹਾਸ ਦੀਆਂ ਪੈੜਾਂ ਨੂੰ ਸੰਭਾਲਦੇ ਹੋਏ ਜੋ ਸਮੂਹ ਲੋਕ-ਪੱਖੀ, ਇਨਕਲਾਬੀ ਜਮਹੂਰੀ ਲਹਿਰ, ਕਰੋਨਾ ਦੀ ਮਹਾਂਮਾਰੀ ਦੀ ਮਾਰ ਹੇਠ ਆਏ ਲੋਕਾਂ ਦੇ ਸਰੋਕਾਰਾਂ ਦੀ ਬਾਂਹ ਫੜ ਰਹੀ ਹੈ, ਉਸ ਸੰਗ ਆਪਣੀ ਆਵਾਜ਼ ਮਿਲਾਉਂਦੇ ਹੋਏ, ਕਮੇਟੀ ਨੇ ਆਸ ਪ੍ਰਗਟ ਕੀਤੀ ਹੈ ਕਿ ਸਿਦਕਵਾਨ ਭਾਰਤੀ ਲੋਕ, ਇਸ ਹਨੇਰੇ ਨੂੰ ਚੀਰਕੇ ਨਵੀਂ ਸਵੇਰ ਲਿਆਉਣ ਲਈ ਸੰਘਰਸ਼ ਜਾਰੀ ਰੱਖਣਗੇ।ਸੜਕਾਂ ਉਪਰ ਹਜ਼ਾਰਾਂ ਮੀਲ ਭੁੱਖੇ ਪਿਆਸੇ ਤੁਰੇ ਜਾਂਦੇ ਅਤੇ ਮੌਤ ਦੀ ਗੋਦ 'ਚ ਜਾ ਰਹੇ ਪਰਵਾਸੀ ਕਾਮਿਆਂ ਨਾਲ ਬੇਗ਼ਾਨਗੀ ਭਰਿਆ ਸਲੂਕ ਕਰਨ ਅਤੇ ਅਜ਼ਾਰੇਦਾਰ, ਕਾਰਪੋਰੇਟ ਘਰਾਣਿਆਂ ਲਈ ਕਰੋੜਾਂ ਦੀਆਂ ਥੈਲੀਆਂ ਲੁਟਾ ਦੇਣ ਲਈ ਖਜ਼ਾਨੇ ਦੇ ਮੂੰਹ ਖੋਹਲਣ ਦੀ ਘੋਰ ਵਿਤਕਰੇਬਾਜ਼ੀ 'ਤੇ ਟਿੱਪਣੀ ਕਰਦਿਆਂ ਭਾਰਤ ਦੇ ਸਿਰਜਕ ਕਿਰਤੀਆਂ ਨਾਲ ਸਮੂਹ ਮਿਹਨਤਕਸ਼ਾਂ ਨੂੰ ਖੜ•ੇ ਹੋ ਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਕਮੇਟੀ ਦੇ ਕਾਰਜਕਾਰਨੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਚਰੰਜੀ ਲਾਲ ਕੰਗਣੀਵਾਲ, ਲਾਇਬਰੇਰੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਵਿਸ਼ੇਸ਼ ਕਰਕੇ ਨੌਜਵਾਨ ਪੀੜ•ੀ ਨੂੰ ਭਵਿੱਖ਼ ਦੀਆਂ ਗੰਭੀਰ ਚੁਣੌਤੀਆਂ ਕਬੂਲਣ ਦੇ ਹਾਣਦੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅਜੋਕਾ ਭਾਰਤ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਹੈ।
No comments:
Post a Comment