jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 2 August 2014

ਸ਼ਹੀਦ ਊਧਮ ਸਿੰਘ ਅਤੇ ਅਜਨਾਲਾ ਦੇ ਸ਼ਹੀਦਾਂ ਦੀ ਯਾਦ 'ਚ ਸ਼ਰਧਾਂਜ਼ਲੀਆਂ ਅਤੇ ਨਾਟਕ ਸਮਾਗਮ

www.sabblok.blogspot.com

ਜਲੰਧਰ, 31 ਜੁਲਾਈ:      31 ਜੁਲਾਈ 1940 ਨੂੰ ਸ਼ਹਾਦਤ ਪਾਉਣ ਵਾਲੇ ਸ਼ਹੀਦ ਊਧਮ ਸਿੰਘ ਅਤੇ 31 ਜੁਲਾਈ 1857 ਨੂੰ ਸ਼ਹੀਦੀ ਖੂਹ ਅਜਨਾਲਾ ਵਿਖੇ ਸ਼ਹੀਦੀ ਪਾਉਣ ਵਾਲੇ ਮੀਆਂ ਮੀਰ ਛਾਉਣੀ ਦੇ ਫੌਜੀ ਸੰਗਰਾਮੀਆਂ ਦੀ ਯਾਦ 'ਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਰਧਾਂਜ਼ਲੀ ਸਮਾਗਮ ਕੀਤਾ ਗਿਆ।  ਇਸ ਮੌਕੇ ਸ਼ਰਧਾਂਜ਼ਲੀਆਂ, ਨਾਟਕ ਅਤੇ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ।
ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਅਤੇ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਇਤਿਹਾਸ ਦੇ ਝਰੋਖੇ 'ਚੋਂ ਠੋਸ ਤੱਥਾਂ ਦੀ ਰੌਸ਼ਨੀ 'ਚ ਦਰਸਾਇਆ ਕਿ 1857 ਦੇ ਗ਼ਦਰ ਦੇ ਅਮਿਟ ਪ੍ਰਭਾਵ ਸਦਕਾ 1913-14 ਦੇ ਗ਼ਦਰ ਦਾ ਉਠਾਣ ਹੋਇਆ।  ਇਉਂ ਹੀ 1913-14 ਦੇ ਗ਼ਦਰ ਤੋਂ ਅਗਲੀਆਂ ਕੜੀਆਂ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਦੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਲਹਿਰ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਊਧਮ ਸਿੰਘ ਵਰਗੇ ਯੋਧੇ ਆਜ਼ਾਦੀ ਦੀ ਜੱਦੋ ਜਹਿਦ ਅੰਦਰ ਉਚੇਰੀ ਪਰਵਾਜ਼ ਭਰਦੇ ਰਹੇ।  ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਕਦੇ ਵੀ ਟੁਕੜਿਆਂ ਦਾ ਨਹੀਂ ਸਗੋਂ ਅੰਤਰ-ਕੜੀਆਂ ਦੀ ਪ੍ਰਮਾਣਿਕ ਦਸਤਾਵੇਜ਼ ਹੁੰਦਾ ਹੈ।
ਬੁਲਾਰਿਆਂ ਕਿਹਾ ਕਿ ਊਧਮ ਸਿੰਘ ''ਬਦਲਾ ਲੈਣ ਦਾ ਨਹੀਂ ਸਗੋਂ ਸਮਾਜਕ ਬਦਲਾਅ ਦਾ ਚਿੰਨ• ਹੈ''।  ਇਨਕਲਾਬ ਦੀ ਸਦਾ ਜਗਦੀ ਅਤੇ ਮਘਦੀ ਮਸ਼ਾਲ ਹੈ।  ਉਹਨਾਂ ਦਸਿਆ ਕਿ ਊਧਮ ਸਿੰਘ ਦੀਆਂ ਲਿਖਤਾਂ, ਚਿੱਠੀਆਂ ਅਤੇ ਅਦਾਲਤ ਅੰਦਰ ਦਿੱਤੇ ਹਲਫ਼ੀਆ ਬਿਆਨ ਗਵਾਹੀ ਭਰਦੇ ਹਨ ਕਿ ਉਹ ਮਨੁੱਖੀ ਜ਼ਿੰਦਗੀ ਨੂੰ ਕਿੰਨੀ ਮੁਹੱਬਤ ਕਰਦਾ ਹੈ ਅਤੇ ਉਹ ਦੇਸ਼ ਵਿਚੋਂ ਹਰ ਵੰਨਗੀ ਦੀ ਦੇਸੀ-ਵਿਦੇਸ਼ੀ ਲੁੱਟ, ਦਾਬੇ ਅਤੇ ਜ਼ਬਰ ਦੀ ਮੂਲੋਂ ਜੜ• ਪੁੱਟਕੇ ਸਾਂਝੀਵਾਲਤਾ ਦਾ ਨਿਜ਼ਾਮ ਸਿਰਜਣ ਦਾ ਆਸ਼ਕ ਸੀ।
ਬੁਲਾਰਿਆਂ ਨੇ ਅਜੋਕੀ ਨੌਜਵਾਨ ਪੀੜ•ੀ ਨੂੰ ਆਪਣੇ ਨਾਇਕ ਊਧਮ ਸਿੰਘ ਅਤੇ ਅਜਨਾਲਾ ਖੂਹ ਦੇ ਸ਼ਹੀਦੀ ਦੇ ਇਤਿਹਾਸ ਤੋਂ ਰੌਸ਼ਨੀ ਲੈ ਕੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀਆਂ ਨਾਟ-ਮੰਡਲੀਆਂ ਚੇਤਨਾ ਕਲਾ ਕੇਂਦਰ ਬਰਨਾਲਾ ਅਤੇ ਅਵਾਮ ਰੰਗ ਮੰਚ ਨਗਰ (ਫਿਲੌਰ) ਨੇ ਹਰਵਿੰਦਰ ਦੀਵਾਨਾ ਅਤੇ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ 'ਚ ਨਾਟਕ ਅਤੇ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ।
ਅਮੋਲਕ ਸਿੰਘ ਦਾ ਲਿਖਿਆ ਕਾਵਿ-ਨਾਟ 'ਸ਼ਹੀਦੀ ਖੂਹ ਦੀ ਆਵਾਜ਼' ਅਜਨਾਲਾ ਵਿਖੇ ਮਾਰੇ ਗਏ ਫੌਜੀਆਂ ਦੀ ਆਜ਼ਾਦੀ ਸੰਗਰਾਮ ਨੂੰ ਦੇਣ ਦੀ ਗਾਥਾ ਪੇਸ਼ ਕਰ ਗਿਆ।  'ਗ਼ਦਰੀ ਗੂੰਜਾਂ' 'ਤੇ ਅਧਾਰਤ ਕੋਰਿਓਗਰਾਫ਼ੀ 100 ਵਰੇ• ਪਹਿਲਾਂ ਸਿਰਾਂ ਦੀ ਬਾਜ਼ੀ ਲਾਉਣ ਵਾਲਿਆਂ ਦੀ ਕਹਾਣੀ ਪੇਸ਼ ਕਰ ਗਈ।  ਜਸਵਿੰਦਰ ਪੱਪੀ ਦੀ ਨਿਰਦੇਸ਼ਨਾ 'ਚ ਕੋਰਿਓਗਰਾਫ਼ੀਆਂ ਨੇ ਭਖ਼ਦੇ ਸਮਾਜਕ ਸਰੋਕਾਰਾਂ ਦੀ ਬਾਤ ਪਾਈ।
ਮੰਚ ਸੰਚਾਲਨ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤੀ।  ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।

ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਨੂੰ ਟਿੱਚ ਜਾਣਦਾ ਸਥਾਨਕ ਸਰਕਾਰ ਵਿਭਾਗ

www.sabblok.blogspot.com
15 ਦਿਨ ਬੀਤ ਜਾਣ ਬਾਅਦ ਵੀ ਸਥਾਨਕ ਸਰਕਾਰ ਵਿਭਾਗ ਵਲੌਂ  ਕੋਈ ਕਾਰਵਾਈ ਨਹੀਂ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 2 ਕੁ ਮਹੀਨੇਪਹਿਲਾਂ ਜਨਤਕ  ਸ਼ਿਕਵੇ-ਸ਼ਿਕਾਇਤਾਂ ਸੁਣਨ ਲਈ ਆਪਣੇ ਨਾਂਅ ਨਾਲ ਸ਼ੁਰੂਕੀਤੀ ਗਈ -ਮੇਲ ਸੇਵਾ  ਹੈ ਇਸ  ਮੇਲ 'ਤੇ ਆਪਣIAwN ਸ਼ਿਕਾਇਤਾਂਭੇਜਣ ਵਾਲਿਆਂ ਨੂੰ ਤੁਰੰਤ ਹੁੰਗਾਰੇ ਵਜੋਂ ਸੁਖਬੀਰ ਸਿੰਘ ਬਾਦਲ ਦੀਜਵਾਬੀ ਈਮੇਲ ਪ੍ਰਾਪਤ ਹੋ ਰਹੀ ਹੈ  ਜਿਸ ਵਿਚ  ਸ਼ਿਕਾਇਤ ਭੇਜਣ ਵਾਲੇਵਿਅਕਤੀ ਨੂੰ ਦੱਸਿਆ ਜਾ ਰਿਹਾ ਹੈ ਕਿ ਉਸਦI ਸ਼ਿਕਾਇਤ ਲੋੜੀਂਦੀਕਾਰਵਾਈ ਲਈ ਸੰਬੰਧਿਤ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ ਚਿੱਠੀ ਵਿਚਉਸ  ਸ਼ਿਕਾਇਤ 'ਤੇ ਹੋ ਰਹੀ ਕਾਰਵਾਈ ਬਾਰੇ ਜਲਦ ਹੀ ਸ਼ਿਕਾਇਤਕਰਤਾਨੂੰ ਜਾਣੂੰ ਕਰਾਉਣ ਦਾ ਭਰੋਸਾ ਵੀ ਦਿੱਤਾ ਜਾਂਦਾ ਹੈ
ਪ੍ਰੰਤੂ rijMdr isMG ivrk ny d~isAw ik  ਸ਼ਿਕਾਇਤ 'ਤੇ ਸਰਕਾਰਦੁਆਰਾ ਕੋਈ ਕਾਰਵਾਈ ਨਜ਼ਰ ਨਾ ਆਉਣ ਕਾਰਨ ਇਸ ਈਮੇਲ ਸੇਵਾ ਦੀਨੁਕਤਾਚੀਨੀ ਵੀ ਹੋ ਰਹੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਜਿੱਥੇ ਉਪ ਮੁੱਖਮੰਤਰੀ ਜਿੱਥੇ ਸਮਾਜਿਕ ਮੇਲ-ਜੋਲ ਵਾਲੀ ਇਕ ਨਾਮੀ ਵੈਬਸਾਈਟ ਰਾਹੀਂਲੋਕਾਂ ਨਾਲ ਲਗਾਤਾਰ ਸੰਪਰਕ ' ਰਹਿਣ ਦੀ ਕੋਸ਼ਿਸ਼ ਕਰਨ ਲੱਗੇਉੱਥੇਉਨ੍ਹਾਂ ਵੱਲੋਂ -ਮੇਲ ਵੀ ਸ਼ੁਰੂ ਕੀਤੀ ਗਈ ਇਸ ਈਮੇਲ 'ਤੇ ਲੋਕਾਂ ਦੀਆਂਸ਼ਿਕਾਇਤਾਂ ਦੇ ਅੰਬਾਰ ਲੱਗਣਾ ਸੁਭਾਵਿਕ ਹੀ ਸੀ ਪ੍ਰੰਤੂ ਕਾਰਵਾਈ ਨਾ ਹੁੰਦੀਵੇਖ ਜਦੋਂ ਲੋਕਾਂ ਨੇ ਇਸ ਸੇਵਾ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਨੀਸ਼ੁਰੂ ਕੀਤੀ ਤਾਂ ਉਨ੍ਹਾਂ ਵੱਲੋਂ ਵੈਬਸਾਈਟ 'ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ,ਜਿਸ ਵਿਚ ਕਿਹਾ ਗਿਆ ਕਿ ਮੈਨੂੰ ਰੋਜ਼ਾਨਾ ਹਜ਼ਾਰਾਂ ਈਮੇਲਾਂ ਪਹੁੰਚ ਰਹੀਆਂਹਨਉਨ੍ਹਾਂ ਨੂੰ ਪੜ੍ਹਨ ਵਿਚ ਮੈਨੂੰ ਸਮਾਂ ਲੱਗਦਾ ਹੈ ਸੰਦੇਸ਼ ਵਿਚ ਸੁਖਬੀਰ ਨੇਇਹ ਵੀ ਲਿਖਿਆ ਕਿ ਅਧਿਕਾਰੀਆਂ ਨੂੰ ਸ਼ਿਕਾਇਤ ਦਾ ਸਰੂਪ (ਨੇਚਰ)ਸਮਝਣ ' 5 ਹਫ਼ਤੇ ਲੱਗਦੇ ਹਨ ਅਤੇ ਉਸ ਤੋਂ ਬਾਅਦ ਤੁਹਾਡੇ ਨਾਲਸੰਪਰਕ ਕੀਤਾ ਜਾਂਦਾ ਹੈਇਸ ਲਈ ਕ੍ਰਿਪਾ ਕਰਕੇ ਮੇਰੇ ਨਾਲ ਬਣੇ ਰਹੋ ਅਤੇਆਪਣੇ ਸੁਝਾਅ ਭੇਜਦੇ ਰਹੋ ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਨਾਲਅਜਿਹੇ ਢੰਗ ਨਾਲ ਬਣਾਏ ਜਾ ਰਹੇ ਰਾਬਤੇ ਦੀ ਜਿੱਥੇ ਵੱਡੀ ਸੰਖਿਆ 'ਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈਉੱਥੇ ਆਲੋਚਨਾਤਮਕ ਟਿੱਪਣੀਆਂ ਵੀਕੀਤੀਆਂ ਜਾ ਰਹੀਆਂ ਹਨ
 ਜਵਾਬੀ ਈਮੇਲ ਦੀ ਕਾਪੀ ਵਿਖਾਉਂਦਿਆਂ luiDAwxw ਨਿਵਾਸੀ divMdr irhwn  ਨੇ ਦੱਸਿਆ ਕਿ ਆਪਣI iSkwieq 114 plwNtw dI AlwtmYNt jwrI krn dI Skwieq 14/07/2014  ਉਸਨੇ ਈਮੇਲ 'ਤੇ 2 ਹਫ਼ਤੇਪਹਿਲਾਂ sQwnk srkwr ਅਧਿਕਾਰੀਆਂ ਦੀ ਸ਼ਿਕਾਇਤ ਕੀਤੀ ਸੀਜਵਾਬਵਿਚ ਸ਼ਿਕਾਇਤ 'ਤੇ ਕਾਰਵਾਈ ਦਾ ਭਰੋਸਾ ਤਾਂ ਤੁਰੰਤ ਮਿਲਿਆਪ੍ਰੰਤੂ ਅਜੇਤੱਕ ਕੋਈ ਕਾਰਵਾਈ ਨਹੀਂ ਹੋਈ। s~kqr sQwnk srkwr / fwierYktr sQwnk srkqr nwl sMprk kIqw igAw qw ieko hI ritAw rtwieAw jvwb imilAw ik lgy hoey hwN ,kr irhy hwN, jldI ho jweygw [pRMqU koeI Tos kwrvweI nhIN hoeI Aqy nw hI ies dw koeI kwrx smJ Aw irhw hY[iek mqy dI pRvwngI leI 11mhIny qON vI ijAwdw smw ho igAw hY jo ik sQwnk srkwr ivBwg dI kwrgujwrI qy svwlIAw inSwn lgwaoouNdw hY?
ਇਸੇ ਤਰ੍ਹਾਂ rxjIq isMG  ਨੇ ਦੱਸਿਆ ਕਿ ਉਸਨੇ   ਸ਼ਿਕਾਇਤ ਕੀਤੀ ਸੀ,ਜਵਾਬੀ ਈਮੇਲ ' ਭਰੋਸਾ ਤੁਰੰਤ ਮਿਲਿਆਪ੍ਰੰਤੂ ਕੋਈ ਕਾਰਵਾਈ ਨਹੀਂਹੋਈ ਸ਼ਿਕਾਇਤ ਭੇਜਣ  ਵਿਅਕਤੀ ਨੇ ਕਿਹਾ ਕਿ ਸਰਕਾਰ ਦੇ ਇਹ ਕਿਹੋਜਿਹੇ ਅਧਿਕਾਰੀ ਹਨ ਜੋਕਿ ਇਕ ਸ਼ਿਕਾਇਤ ਨੂੰ ਸਮਝਣ ਵਿਚ ਹੀ 5 ਹਫ਼ਤੇਲਗਾ ਦਿੰਦੇ ਹਨ ਇਸ ਬਾਰੇ  ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਲੋਕਾਂਨਾਲ ਰਾਬਤਾ ਵਧਾਉਣ ਦਾ ਇਕ ਸੁਹਿਰਦ ਉਪਰਾਲਾ ਹੈ ਅਤੇ ਇਸਦਾਲੋਕਾਂ ਨੂੰ ਵੱਡਾ ਅਤੇ ਹਾਂ ਪੱਖੀ ਹੁੰਗਾਰਾ nhIN iml irhw AsIN aup mu~K mMqrI jI nUM ApIl krdy hwN ik ies qy injI ingrwnI r~Kx ik APsr lokwN dIAW SkwieqwN dUr kr irhy hn ik twl mtol dI nIqI Apxw ky srkwr dw nwm bdnwm krn leI hI quly hoey hn ies qy sKq pihrw dyx dI jrUrq hY[myl Pwrvrf krdy smy sbMDq APsr nUM twiembONf vI kIqw jwvy qwN ik Skwieq krqw nUM ibnw vjHw pRySwn nw hoxw pvy Aqy inScq smy iv~c Skwieq dw inptwrw ho sky[

ਸ਼੍ਰੋਮਣੀ ਕਮੇਟੀ ਵਿਵਾਦ ------ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲਾਂਭੇ ਚਲਾ ਗਿਆ ਅਕਾਲੀ ਦਲ ਬਾਦਲ

www.sabblok.blogspot.com
Gurbhej Singh Chauhan's profile photo
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਕੁਰਬਾਨੀਆਂ ਤੇ ਟਿਕੀ ਸੀ ਅਤੇ ਇਸ ਵਿਚ ਕੁਰਬਾਨੀਆਂ ਵਾਲੇ ਲੋਕ ਹੀ ਕੌਮ ਦੀ ਅਗਵਾਈ ਕਰਦੇ ਸਨ। ਇਸ ਅਕਾਲੀ ਦਲ ਦੀ ਬਦੌਲਤ ਅੰਗਰੇਜ਼ਾਂ ਦੇ ਸਮੇਂ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਕੁਰਬਾਨੀਆਂ ਦੇ ਕੇ ਹਟਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਭਲਾਈ ਲਈ ਸਥਾਪਤ ਹੋਈ। ਬਹੁਤਾ ਵਿਸਥਾਰ ਵਿਚ ਨਾ ਜਾਈਏ, ਜਿਉਂ ਜਿਉਂ ਸਮਾਂ ਬੀਤਦਾ ਗਿਆ ਤਾਂ ਕੁਰਬਾਨੀਆਂ ਵਾਲੇ ਅਕਾਲੀ ਦਲ ਤੇ ਮਨਮਾਨੀਆਂ ਵਾਲੇ ਆਗੂਆਂ ਦਾ ਕਬਜ਼ਾ ਹੋ ਗਿਆ ਅਤੇ ਅਜਿਹੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀ ਧਨ ਦੌਲਤ ਨੂੰ ਰਾਜਨੀਤਕ ਮੁਫਾਦਾਂ ਅਤੇ ਆਪਣੀ ਐਸ਼ ਪ੍ਰਸਤੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਇਸਨੂੰ ਆਪਣੀ ਪੱਕੀ ਜਗੀਰ ਬਣਾ ਲਿਆ। ਵਿਰੋਧ ਹਮੇਸ਼ਾ ਅਨਿਆਂ ਵਿਚੋਂ ਉਪਜਦਾ ਹੈ। ਅੱਜ ਤੱਕ ਜੋ ਮਸਲਾ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਸਥਾਪਿਤ ਹੋਣ ਤੇ ਐਨਾ ਉਲਝਾਇਆ ਜਾ ਰਿਹਾ ਹੈ, ਇਸ ਪਿੱਛੇ ਮਸਲਾ ਸਿਰਫ ਕਰੋੜਾਂ ਦੀ ਗੋਲਕ ਦਾ ਹੈ ਜੋ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਜਾਇਦਾਦ ਤੋਂ ਆਉਂਦਾ ਹੈ ਉਹ ਹੁਣ ਬੰਦ ਹੋ ਜਾਵੇਗਾ। ਸ਼੍ਰੋਮਣੀ ਕਮੇਟੀ ਤੇ ਕਾਬਜ਼ ਸਿਵਾਏ ਅਕਾਲੀ ਦਲ ਬਾਦਲ ਤੋਂ ਪੰਜਾਬ ਦੇ ਕਿਸੇ ਵੀ ਸਿੱਖ ਨੂੰ ਹਰਿਆਣਾ ਕਮੇਟੀ ਹੋਂਦ ਵਿਚ ਆਉਣ ਦਾ ਕੋਈ ਦੁੱਖ ਨਹੀਂ ਪਰ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਕਮੇਟੀ ਦੇ ਹੋਂਦ ਵਿਚ ਆਉਣ ਤੇ ਐਨੀ ਕੁ ਠੇਸ ਲੱਗੀ ਕਿ ਉਹ ਫੁੱਟ ਫੁੱਟ ਕੇ ਰੋ ਪਏ ਤੇ ਅਕਾਲ ਤਖਤ ਤੇ ਸ਼ਹੀਦ ਹੋਣ ਦਾ ਐਲਾਨ ਕਰ ਦਿੱਤਾ। ਪੰਜਾਬ ਦੇ ਲੋਕ ਹੈਰਾਨ ਹਨ ਕਿ ਸ: ਬਾਦਲ ਨਾਂ ਤਾ ਹਰਮੰਦਿਰ ਸਾਹਿਬ ਤੇ ਅਟੈਕ ਸਮੇਂ ਰੋਏ ਨਾਂ 84 ਦੀ ਸਿੱਖਾਂ ਦੀ ਨਸਲਕੁਸ਼ੀ ਵੇਲੇ ਰੋਏ। ਇਹ ਭਲਾ ਸਿੱਖ ਕੌਮ ਤੇ ਕਿੱਡੀ ਕੁ ਆਫਤ ਆ ਗਈ ਜੇ ਹਰਿਆਣੇ ਚ ਰਹਿਣ ਵਾਲੇ ਸਿੱਖ ਉੱਥੋਂ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਖੁਦ ਕਰ ਲੈਣਗੇ। ਦਿੱਲੀ ਵਾਲੇ ਵੀ ਤਾਂ ਕਰ ਰਹੇ ਹਨ। ਹਰਿਆਣਾ ਸੂਬਾ ਬਣਾਉਣ ਦੇ ਜਿਮੇਂਵਾਰ ਵੀ ਤਾਂ ਅਸੀਂ ਹਾਂ। ਜੇ ਪੰਜਾਬੀ ਸੂਬੇ ਦੀ ਮੰਗ ਨਾਂ ਕਰਦੇ ਤਾਂ ਨਾਂ ਹਰਿਆਣਾ ਬਣਦਾ ਤੇ ਨਾਂ ਅੱਜ ਵੱਖਰੀ ਕਮੇਟੀ ਬਣਦੀ। ਪੰਜਾਬ ਦੇ ਇਸ ਤੋਂ ਵੱਡੇ ਬਹੁਤ ਮਸਲੇ ਜਿਉਂ ਦੀ ਤਿਉਂ ਲਟਕ ਰਹੇ ਹਨ ਜੋ ਕਮੇਟੀ ਦੇ ਵੱਖਰੇਵੇਂ ਦੇ ਮਸਲੇ ਤੋਂ ਕਿਤੇ ਅਹਿਮ ਹਨ। ਅਨੰਦਪੁਰ ਦਾ ਮਤਾ ਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਸੀ। ਇਸ ਨੂੰ ਮਨਵਾਉਣ ਲਈ ਧਰਮ ਯੁਧ ਮੋਰਚਾ ਲਗਾਇਆ ਸੀ। ਮਰਜੀਵੜੇ ਭਰਤੀ ਕੀਤੇ ਸੀ, ਗ੍ਰਿਫਤਾਰੀਆਂ ਦੇ ਕੇ ਜੇਲ•ਾਂ ਭਰੀਆਂ ਸੀ। ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ। ਪੰਜਾਬ ਚ ਇਸਦੇ ਰੋਸ ਵਜੋਂ ਖਾੜਕੂ ਲਹਿਰ ਪੈਦਾ ਹੋਈ ਸੀ। ਜਵਾਨੀ ਦਾ ਘਾਣ ਹੋਇਆ ਸੀ। 84 ਦੀ ਨਸਲਕੁਸ਼ੀ ਹੋਈ ਸੀ । ਇਹ ਸਾਰਾ ਨੁਕਸਾਨ ਦਾ ਕਾਰਨ ਅਨੰਦਪੁਰ ਦਾ ਮਤਾ ਸੀ। ਇਸਤੋਂ ਇਲਾਵਾ ਚੰਡੀਗੜ• ਪੰਜਾਬ ਨੂੰ ਦੇਣ ਦੀ ਮੰਗ ਸੀ। ਪੰਜਾਬ ਦੇ ਪਾਣੀਆਂ ਦਾ ਮਸਲਾ ਸੀ। ਪੰਜਾਬ ਸਿਰ ਖਾੜਕੂਵਾਦ ਸਮੇਂ ਚੜੇ• ਕਰਜ਼ੇ ਦਾ ਮਸਲਾ, ਕੇਂਦਰ ਦੀਆਂ ਗਲਤ ਨੀਤੀਆਂ ਨਾਲ ਪੰਜਾਬ ਦੀ ਕਿਸਾਨੀ ਸਿਰ ਚੜ•ੇ ਕਰਜ਼ੇ ਦਾ ਮਸਲਾ, ਜੋ ਕੇਂਦਰ ਤੋਂ ਮਨਵਾਉਣ ਵਾਲੇ ਮਸਲੇ ਹਨ। ਪਹਿਲਾਂ ਤਾਂ ਉੱਪਰ ਕਾਂਗਰਸ ਸਰਕਾਰ ਸੀ ਤੇ ਬਾਦਲ ਸਾਹਿਬ ਕਿਹਾ ਕਰਦੇ ਸਨ ਕਿ ਉੱਪਰ ਵਿਰੋਧੀ ਸਰਕਾਰ ਹੋਣ ਕਰਕੇ ਸਾਡੀ ਸੁਣਵਾਈ ਨਹੀਂ, ਪਰ ਹੁਣ ਤਾਂ ਅਕਾਲੀ ਦਲ ਬਾਦਲ ਦੀ ਉੱਪਰ ਭਾਈਵਾਲ ਸਰਕਾਰ ਹੈ, ਹੁਣ ਬਾਦਲ ਸਾਹਿਬ ਨੇ ਇਹ ਮੁੱਦੇ ਕਿਉਂ ਨਹੀਂ ਛੋਹੇ। ਮੋਦੀ ਨੇ ਕਿਸਾਨਾਂ ਨਾਲ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਭਾਅ ਦੇਣ ਦਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ। ਹੁਣ 50 ਰੁਪਏ ਦਾ ਨਿਗੂਣਾ ਵਾਧਾ ਝੋਨੇ ਦੇ ਭਾਅ ਵਿਚ ਕੀਤਾ ਹੈ , ਬਾਦਲ ਸਾਹਿਬ ਨੇ ਇਕ ਦਿਨ ਵੀ ਇਸ ਦਾ ਰੋਸ ਜਾਹਿਰ ਨਹੀਂ ਕੀਤਾ । ਉਹ ਤਾਂ ਆਪਣੀ ਨੂੰਹ ਰਾਣੀ ਲਈ ਮਨਿਸਟਰੀ ਲੈ ਕੇ ਹੀ ਬੱਸ ਸੰਤੁਸ਼ਟ ਹੋ ਗਏ ਹਨ ਬਾਕੀ ਚੀਜ਼ਾਂ ਦੀ ਪੰਜਾਬ ਨੂੰ ਲੋੜ ਹੀ ਨਹੀਂ। ਪਰ ਹਰਿਆਣਾ ਕਮੇਟੀ ਦੇ ਮੁੱਦੇ ਨੂੰ ਇਕ ਹਊਆ ਬਣਾਕੇ ਪੇਸ਼ ਕਰ ਦਿੱਤਾ ਹੈ ਕਿ ਪਤਾ ਨਹੀਂ ਸਿੱਖਾਂ ਤੇ ਕੀ ਸੁਨਾਮੀਂ ਆਉਣ ਵਾਲੀ ਹੈ। ਪੰਜਾਬ ਸਰਕਾਰ ਦੇ ਆਪਣੇ ਤੌਰ ਤੇ ਵੀ ਨਜਿੱਠਣ ਵਾਲੇ ਬਹੁਤ ਮਸਲੇ ਹਨ, ਜਿਵੇਂ ਬੇਰੁਜ਼ਗਾਰੀ, ਬਿਜਲੀ ਦੀ ਸਮੱਸਿਆ, ਕੁਰੱਪਸ਼ਨ, ਪੰਜਾਬ ਵਿਚ ਵਧ ਰਹੇ ਜੁਰਮ, ਨਸ਼ੇ ਅਤੇ ਹੋਰ ਅਨੇਕਾਂ ਨਿੱਕੀਆਂ ਵੱਡੀਆਂ ਸਮੱਸਿਆਵਾਂ ਹਨ ਜਿਨ•ਾਂ ਨਾਲ ਸੰਜੀਦਗੀ ਨਾਲ ਨਜਿੱਠਣ ਦੀ ਲੋੜ ਹੈ, ਜਿਨ•ਾਂ ਤੋਂ ਬਾਦਲ ਸਰਕਾਰ ਅਜੇ ਲਾਂਭੇ ਹੀ ਫਿਰ ਰਹੀ ਹੈ। 

ਇੰਡੀਕਾ ਕਾਰ ਡੀਲੈਕਸ ਮਾਡਲ (ਟੌਪ ਮਾਡਲ) ਸਾਲ2000 ਵਿਕਾਓੂ ਹੈ ਵਧੀਆ ਹਾਲਤ ਵਿੱਚ

ਇੰਡੀਕਾ ਕਾਰ ਡੀਲੈਕਸ ਮਾਡਲ (ਟੌਪ ਮਾਡਲ) ਸਾਲ2000 ਵਿਕਾਓੂ ਹੈ ਵਧੀਆ ਹਾਲਤ ਵਿੱਚ । ਮਾਡਲ ਮਾਰਚ2000 , ਰੰਗ- ਹਰਾ, ਫਿਓੂਲ- ਡੀਜਲ , ਮਾਈਲੇਜ -18 KM/LTR WITH AC, 20KM/LTR WITHOUT AC WITH NEW LEATHER SEAT COVERS, FIRST OWNER,WORKING AC WITH BEST CONDITION,REAR GLASS DEFOGER ,PRICE RS. 70000/- CONTACT MR. BALJINDER SINGH MOB. 8872150570, LIKE IT AND SHARE IT 

ਕਾਂਗਰਸ ਨੂੰ ਕੋਸਣ ਦੀ ਬਜਾੲੇ ਖੁਦ ਦਾ ਸੁਧਾਰ ਕਰੇ ਸੂਬਾ ਸਰਕਾਰ l

www.sabblok.blogspot.com

ਮੈ ਪਿਛਲੇ ਕੁਝ ਮਹੀਨਿਅਾ ਤੋਂ ਅਾਪਣੇ ਫੇਸਬੁੱਕ ਦੋਸਤਾ ਨਾਲ ਕਿਸੇ ਨਾ ਕਿਸੇ ਚਲੰਤ ਮੁੱਦੇ ਤੇ ਅਕਸਰ ਚਰਚਾ ਕਰਦਾ ਰਹਿੰਦਾ ਹਾਂ,ੲਿਸ ਸਬੰਧੀ ਤੁਹਾਡੇ ਕੁਮੈਂਟਸ ਰਾਹੀ ਸੁਝਾਅ ਮੇਰੀ ਹੋਸਲਾ ਅਫਜਾੲੀ ਕਰਦੇ ਹਨ ਅਤੇ ਮੈਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ।ਅੱਜ ਮੈਂ ੲਿਸੇ ਲੜੀ ਤਹਿਤ ਮੁੱਖ ਮੰਤਰੀ ਸਾਹਿਬ ਦੀ ਮਹਾਨ ਸ਼ਹੀਦ ਸਰਦਾਰ ੳੂਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸੁਨਾਮ ਵਿਖੇ ਹੋੲੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਦੁਰਾਨ ਜੋ ਕੁਝ ਹੋੲਿਅਾ ੳੁਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾ।ਸ਼ਰਧਾਂਜਲੀ ਸਮਾਗਮ ਵਿੱਚ ਜਦੋ ਮੁੱਖ ਮੰਤਰੀ ਸਾਹਿਬ ਨੇ ਮਾੲਿਕ ਸੰਭਾਲਿਅਾ ਤਾਂ ਪਸ਼ੂ ਪਾਲਣ ਵਿਭਾਗ ਦੇ ਵਰਕਰ ਜੋ ਕਿ ਪਿਛਲੇ ਕਾਫੀ ਸਮੇ ਤੋਂ ਅਾਪਣੀਅਾ ਮੰਗਾ ਲੲੀ ਸੰਘਰਸ਼-ਸ਼ੀਲ ਹਨ ਅਤੇ ਜਿਹਨਾਂ ਨੂੰ ਕਾਫਿ ਲਮੇ ਸਮੇ ਤੋਂ ਨਜਰ-ਅੰਦਾਜ ਕੀਤਾ ਜਾ ਰਿਹਾ ਹੈ।ੳੁਹਨਾ ਅਾਪਣੀ ਅਵਾਜ ਸਿੱਧੀ ਸਰਕਾਰ ਦੇ ਕੰਨਾ ਤੱਕ ਪਹੁੰਚਣ ਲੲੀ ਅਤੇ ਸਰਕਾਰ ਦੇ ਬੇ-ਰੁੱਖੇ ਵਤੀਰੇ ਤੇ ਨਰਾਜਗੀ ਜਾਹਿਰ ਕਰਨੀ ਚਾਹੀ ਤਾਂ ਸਾਦੇ ਕੱਪੜਿਅਾ ਵਿੱਚ ਤਨਾੲਿਤ ਪੁਲਿਸ ਨੇ ੳੁਹਨਾ ਨੂੰ ਤਰੁੰਤ ਦਬੋਚ ਲਿਅਾ ਅਤੇ ਖਿਚਧੂਹ ਕਰਦੀ ਹੋੲੀ,ਗੱਡੀਅਾ ਵਿੱਚ ਬਿੱਠਾ ਕੇ ਲੈ ਗੲੀ,ੲਿੱਥੇ ੲਿਹ ਗੱਲ ਕਾਬਲੇ ਗੋਰ ਹੈ ਕਿ ਜਦੋ ੲਿਹਨਾ ਵਰਕਰਾ ਨੇ ਪੰਡਾਲ ਵਿੱਚ ਬੋਲਣਾ ਚਾਹਿਅਾ ਤਾਂ ਮੁੱਖ ਮੰਤਰੀ ਨੇ ਬਾਕੀ ਲੋਕਾਂ ਨੂੰ ਕਿਹਾ "ਤੁਸੀ ਬੈਠ ਜਾਉ ੲਿਹ ਤਾਂ ਕਾਂਗਰਸ ਦੇ ਭੇਜੇ ਹੋੲੇ ਬੰਦੇ ਨੇ।"ਜਰਾ ਦੱਸੋ ੲਿਸ ਵਿੱਚ ਕਾਂਗਰਸ ਜਾ ਕਿਸੇ ਹੋਰ ਪਾਰਟੀ ਦਾ ਕੀ ਕਸੂਰ ੲੇ?
ਜੇਕਰ ਸਰਕਾਰ ਨੇ ੳੁਹਨਾ ਨਾਲ ਵੋਟਾ ਦੋਰਾਨ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅਜਿਹਾ ਨਹੀ ਹੋਣਾ ਸੀ।ਅੱਜ ਤਾਂ ਸਾਰਾ ਪੰਜਾਬ ਹੀ ਸੜਕਾ ਤੇ ੳੁੱਤਰਿਅਾ ਹੋੲਿਅਾ ਹੈ, ਕੀ ੲਿਹਨਾ ਸਾਰਿਅਾ ਨੂੰ ਅਜਿਹਾ ਕਰਨ ਲੲੀ ਕਾਂਗਰਸ ਹੀ ਅਾਖ ਰਹੀ ਹੈ,ਖੁਦ ਸਰਕਾਰ ਫਜੂਲ ਦੇ ਝੰਜਟਾ ਨਾਲ ਘਿਰ ਕੇ ਰਹਿ ਗੲੀ ਹੈ,ਸੱਤਾ ਹਾਸਲ ਕਰਨ ਲੲੀ ਜੋ ਝੂਠੇ ਵਾਅਦੇ ਕੀਤੇ ਸਨ ਸਰਕਾਰ ਲੲੀ ਪੀੜਾ ਦਾ ਕਾਰਨ ਬਣ ਗੲੇ ਹਨ,ਹੁਣ ਤਾਂ ਕੇਂਦਰ ਵਿੱਚ ਵੀ ਭਾੲੀਵਾਲੀ ਵਾਲੀ ਸਰਕਾਰ ਹੈ ਫਿਰ ਪਤਾ ਨਹੀ ਹੁਣ ਸਰਕਾਰ ਨੂੰ ਹੋਰ ਕੀ ਚਾਹੀਦਾ ਹੈ ਚੰਗਾ ਹੋਵੇ ਜੇਕਰ ਸਰਕਾਰ ਅਾਪਣੀਅਾ ਗਲਤੀਅਾ ਲੲੀ ਕਾਂਗਰਸ ਤੇ ਝੂਠੀ ਦੂਸ਼ਣਬਾਜੀ ਬੰਦ ਕਰੇ ਤੇ ਸੂਬੇ ਵਿੱਚ ਅਾਮ ਵਰਗੀ ਸਥਿਤੀ ਬਹਾਲ ਕਰੇ।

ਰੁੱਤ ਬਦਲੀ ਪੰਜਾਬ ਦੀ, ਹੁਣ ਵਾਰੀ ਅਾੲੀ ਆਪ ਦੀ

www.sabblok.blogspot.com

ਅਜੋਕੇ ਲੀਡਰਾਂ ਦੇ ਲੰਮੇ-ਲੰਮੇ ਕਾਰਾਂ ਦੇ ਕਾਫਲਿਅਾਂ ਦੇ ਬਿਲਕੁਲ ਓੁਲਟ ਅਾਮ ਅਾਦਮੀ ਦੇ ਹੱਕਾਂ ਦਾ ਰਾਖਾ ਰਿਕਸ਼ੇ ਦੀ ਸਵਾਰੀ ਕਰਕੇ ਅਾਪਣੇ ਕਾਗਜ਼ ਭਰਨ ਜਾ ਰਿਹਾ ਹੈ। ਸ. ਹਰਜੀਤ ਸਿੰਘ ਅਦਾਲਤੀਵਾਲਾ ਡਾ: ਧਰਮਵੀਰ ਗਾਂਧੀ ਨਾਲ ਪਟਿਅਾਲਾ ਸ਼ਹਿਰੀ ਦੀਅਾਂ ਜਿਮਨੀ ਚੋਣਾਂ ਲੲੀ ਅਾਪਣੇ ਕਾਗਜ਼ ਭਰਨ ਜਾਣ ਸਮੇਂ।

ਲੀਹੋਂ ਲਿਹ ਗਿਆ ਬਲਕਾਰ

www.sabblok.blogspot.com

ਹਰਿਆਣਾ ਦੇ ਗੁਰਦੁਆਰਿਆਂ ’ਤੇ ਕਾਂਗਰਸੀ ਮਹੰਤਾਂ ਦੇ ਕਬਜ਼ੇ ਨੂੰ ਸਹਿਣ ਨਹੀਂ ਕਰਾਂਗੇ : ਬਾਦਲ

www.sabblok.blogspot.com

Photo: ਹਰਿਆਣਾ ਦੇ ਗੁਰਦੁਆਰਿਆਂ ’ਤੇ ਕਾਂਗਰਸੀ ਮਹੰਤਾਂ ਦੇ ਕਬਜ਼ੇ ਨੂੰ ਸਹਿਣ ਨਹੀਂ ਕਰਾਂਗੇ : ਬਾਦਲ 

ਮਲੋਟ/¦ਬੀ  ਪ੍ਰੇਮ ਕੁਮਾਰ ਗਰਗ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ’ਤੇ ਸਰਕਾਰੀ ਮਹੰਤਾਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੀ ਕਾਰਵਾਈ ਦਾ ਫੈਸਲਾ ਢੁਕਵਾਂ ਸਮਾਂ ਆਉਣ ’ਤੇ ਸਿੱਖ ਪੰਥ ਦੀ ਸਲਾਹ ਨਾਲ ਕੀਤਾ ਜਾਵੇਗਾ। ਅੱਜ ¦ਬੀ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਸ. ਬਾਦਲ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਦੇ ਮਾਮਲੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ  ਤੋਂ ਬਾਅਦ ਉਨ੍ਹਾਂ ਨੇ ਹਾਲ ਦੀ ਘੜੀ ਆਪਣੇ ਅੰਦੋਲਣ ਨੂੰ ਰੋਕ ਲਿਆ ਹੈ ਅਤੇ ਜੇ 

ਇਸ ਮਾਮਲੇ ਵਿੱਚ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਨਾ ਰੱਖਿਆ ਗਿਆ ਤਾਂ ਉਹ ਇਸ ਸਬੰਧੀ ਫੈਸਲਾ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਸਮਾਂ ਆਉਣ ’ਤੇ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਲਈ ਸ੍ਰੀ ਅਕਾਲ ਤਖਤ ਦਾ ਹੁਕਮ ਸਭ ਤੋਂ ਉਪੱਰ ਹੈ ਅਤੇ ਇਨ੍ਹਾਂ ਹੁਕਮਾਂ ਦੇ ਅੱਗੇ ਸਿਰ ਝੁਕਾਉਂਦੇ ਹੋਏ ਉਨ੍ਹਾਂ ਨੇ ਅੰਦੋਲਨ ਦਾ ਆਪਣਾ ਫੈਸਲਾ ਵਾਪਿਸ ਲਿਆ ਹੈ। ਸ. ਬਾਦਲ ਨੇ ਕਿਹਾ ਕਿ ਸਿੱਖ ਪੰਥ ਨੇ ਮਹਾਨ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਸੀ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਸੀ ਜੋ ਸਮੁੱਚੇ ਸਿੱਖ ਜਗਤ ਦੀ ਤਰਜਮਾਨੀ ਕਰਦੀ ਹੈ। ਉਨ੍ਹਾਂ ਅਗੇ ਕਿਹਾ ਕਿ ਆਜ਼ਾਦੀ ਤੋਂ  ਕਾਂਗਰਸ ਪਾਰਟੀ ਹਮੇਸ਼ਾਂ ਹੀ ਪੰਜਾਬ ’ਤੇ ਸਿਆਸੀ, ਆਰਥਿਕ ਅਤੇ ਧਾਰਮਿਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। 
ਇਸ ਨੇ ਪਹਿਲਾਂ 1984 ਵਿੱਚ ਹਰਿਮੰਦਰ ਸਾਹਿਬ ’ਤੇ ਫੌਜੀ ਹਮਲਾ ਕਰਵਾਇਆ, ਫਿਰ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਹੁਣ ਇਸ ਨੇ ਹਰਿਆਣਾ ਵਿੱਚ ਵੱਖਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਲਈ ਬਿੱਲ ਪਾਸ ਕਰਕੇ ਸਿੱਖ ਪੰਥ ’ਤੇ ਤੀਜਾ ਵੱਡਾ ਹਮਲਾ ਕੀਤਾ ਹੈ ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਇਹ ਫੈਸਲਾ ਜਮਹੂਰੀਅਤ ਦਾ ਘਾਣ ਵੀ ਹੈ ਕਿਉਂਕਿ ਉਸ ਨੇ ਜਿਨ੍ਹਾਂ ਵਿਅਕਤੀਆਂ ਦੇ ਹੱਥ ਗੁਰਦੁਆਰਿਆਂ ਦਾ ਕੰਮ ਦਿੱਤਾ ਹੈ, ਉਹ ਲੋਕਾਂ ਵੱਲੋਂ ਨਕਾਰੇ ਹੋਏ ਹਨ। ਪਿਛਲੀਆਂ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਹਰਿਆਣਾ ਦੀਆਂ ਗਿਆਰਾਂ ਦੀਆ ਗਿਆਰਾਂ ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਸਨ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਹਰਿਆਣਾ ਸਰਕਾਰ ਨੇ ਹੁਣ ਮੋਹਰੇ ਲਾਇਆ ਹੈ ਉਨ੍ਹਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ। ਸ. ਬਾਦਲ ਨੇ ਅੱਗੇ ਕਿਹਾ ਕਿ  ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਨੂੰ ਕੰਮਜੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੇ ਕੇਦਂਰ ਵਿੱਚ ਪਿਛਲੇ ਦਸ ਸਾਲ ਦੇ ਸ਼ਾਸਨ ਦੌਰਾਨ ਸੂਬੇ ਦੇ ਕਿਸਾਨਾਂ, ਉਦਯੋਗਪਤੀਆਂ ਅਤੇ ਹੋਰਨਾਂ ਮਿਹਨਤੀ ਵਰਗਾਂ ਨੂੰ ਬੁਰੀ ਤਰ੍ਹਾਂ ਅਣਗੌਲਿਆ ਹੈ ਅਤੇ ਇਸ ਦੀਆਂ ਨੀਤੀਆਂ ਕਾਰਨ ਹੁਣ ਖੇਤੀ ਮੁਨਾਫੇ ਵਾਲਾ ਧੰਦਾ ਨਹੀਂ ਰਿਹਾ ਅਤੇ ਗੁਵਾਂਢੀ ਰਾਜਾਂ ਨੂੰ ਉਦਯੋਗ ਵਿੱਚ ਦਿੱਤੀਆਂ ਰਿਆਇਤਾਂ ਕਾਰਨ ਏਥੋਂ ਕਈ ਉਦਯੋਗ ਦੂਜੇ ਰਾਜਾਂ ਵਿੱਚ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿੱਚ ਐਨ ਡੀ ਏ ਦੀ ਸਰਕਾਰ ਦੇ ਬਣਨ ਨਾਲ ਰਾਜ ਦੇ ਵਿਕਾਸ ਦੀ ਇੱਕ ਨਵੀਂ ਉਮੀਦ ਪੈਦਾ ਹੋਈ ਹੈ। ਸਮੱਸਿਆਵਾਂ ਦੇ ਮੌਕੇ ’ਤੇ ਨਿਪਟਾਰੇ ਲਈ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਅਹਿਮ ਭੂਮਿਕਾ ਦੀ ਗੱਲ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਸੰਗਤ ਦਰਸ਼ਨ ਪ੍ਰੋਗਰਾਮ ਰਾਸ਼ਟਰੀ ਜਮਹੂਰੀਅਤ ਦੀ ਇੱਕ ਸ਼ਾਨਦਾਰ ਮਿਸਾਲ ਹਨ ਜਿਸ ਵਿੱਚ ਲੋਕਾਂ ਦੇ  ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੇ ਇਸ ਵਿਲੱਖਣ ਕਾਰਜ ਦੀ ਉਦਾਹਰਣ ਹੋਰ ਕਿਤੇ ਨਹੀਂ ਮਿਲਦੀ।  ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰ੍ਰੋਗਰਾਮਾਂ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ ਜੋ ਨੀਤੀਆਂ ਨੂੰ ਘੜਨ ਅਤੇ ਸਮੱਸਿਆਵਾਂ ਦੇ ਤੇਜੀ ਨਾਲ ਹੱਲ ਲਈ ਸਹਾਈ ਹੁੰਦੀਆਂ ਹਨ। ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਨਾਲ ਨਿਪਟਣ  ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਨਾਲ ਨਿਪਟਣ ਲਈ ਜੰਗੀ ਪੱਧਰ ’ਤੇ ਮੁਹਿੰਮ ਆਰੰਭੀ ਹੈ। ਇਸ ਮੁਹੰਮ ਵਿੱਚ ਸਰਕਾਰ ਨੇ ਨਾ ਕੇਵਲ ਨਸ਼ਾ ਛਡਾਉਣ ਸਗੋਂ ਇਸ ਸਮੱਸਿਆ ਵਿੱਚ ਫਸੇ ਲੋਕਾਂ ਦੇ ਮੁੜ ਵਸੇਬੇ ਲਈ ਵੀ ਯੋਜਨਾ ਉਲੀਕੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਗਲੇ ਡੇਢ ਦੋ ਸਾਲ ਵਿੱਚ ਰਾਜ ਵਿੱਚੋਂ ਨਸ਼ੇ ਦੀ ਸਮੱਸਿਆ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਮੁਹਿੰਮ ਨੂੰ ਸਫਲ ਕਰਨ ਵਿਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ। ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੇ ਸਬੰਧ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਮੀ ਨੂੰ ਚੰਗਾ ਕਦਮ ਦੱਸਿਆ। ਇਸ ਦੌਰਾਨ ਅੱਜ ਮੁੱਖ ਮੰਤਰੀ ਨੇ ਪਿੰਡ ਪੰਨੀਵਾਲਾ, ਬੋਦੀਵਾਲਾ, ਰੱਤਾ ਖੇੜਾ ਵੱਡਾ ਅਤੇ ਛੋਟਾ, ਆਲਮਵਾਲਾ, ਅਸਪਾਲਾਂ ਆਦਿ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੰਚਾਇਤਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪੰਜਾਬ ਐਗਰੋ ਦੇ ਚੇਅਰਮੈਨ ਸ. ਦਿਆਲ ਸਿੰਘ ਕੋਲਿਆਂਵਾਲੀ,  ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ ਅਤੇ ਐਸ.ਕਰੁਣਾ ਰਾਜੂ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਸ੍ਰੀ ਰਾਮਵੀਰ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਮਾਰਕਿਟ ਕਮੇਟੀ ਮਲੋਟ ਦੇ ਚੇਅਰਮੈਨ ਸ: ਬਸੰਤ ਸਿੰਘ ਕੰਗ, ਸ: ਰਣਜੋਧ ਸਿੰਘ ¦ਬੀ, ਸ: ਜੱਸਾ ਕੰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ ਧੀਂਗੜਾ, ਪੰਜਾਬ ਮਹਿਲਾ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਵੀਰਪਾਲ ਕੌਰ ਤਰਮਾਲਾ ਵੀ ਹਾਜ਼ਰ ਸਨ।

ਕੋਹਾੜ ਵਲੋਂ ਸ਼ਸ਼ੀਕਾਂਤ ਖਿਲਾਫ ਮਾਣਹਾਨੀ ਦਾ ਦਾਅਵਾ

www.sabblok.blogspot.com

Photo: ਕੋਹਾੜ ਵਲੋਂ ਸ਼ਸ਼ੀਕਾਂਤ ਖਿਲਾਫ ਮਾਣਹਾਨੀ ਦਾ ਦਾਅਵਾ
ਜਲੰਧਰ, 1 ਅਗਸਤ (ਜਸਪਾਲ ਸਿੰਘ, ਚੰਦੀਪ ਭੱਲਾ)-ਕੈਬਨਿਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਵਲੋਂ ਅੱਜ ਆਖਰਕਾਰ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸ਼ਸ਼ੀਕਾਂਤ ਉੱਪਰ ਮਾਣਹਾਨੀ ਦਾ ਕੇਸ ਕਰ ਦਿੱਤਾ ਗਿਆ | ਉਨ੍ਹਾਂ ਵਲੋਂ ਕ੍ਰਿਮੀਨਲ ਆਫੈਂਸ (ਅਪਰਾਧਿਕ ਧਾਰਾਵਾਂ) 499 ਅਤੇ 500 ਤਹਿਤ ਸੀ. ਜੀ. ਐਮ. ਸ੍ਰੀ ਕੇਵਲ ਕ੍ਰਿਸ਼ਨ ਦੀ ਅਦਾਲਤ ਵਿਚ ਖੁਦ ਪੇਸ਼ ਹੋ ਕੇ ਇਹ ਦਾਅਵਾ ਕੀਤਾ ਗਿਆ | ਦੱਸਣਯੋਗ ਹੈ ਕਿ ਪਿੱਛੇ ਜਿਹੇ ਸ਼ਸ਼ੀਕਾਂਤ ਵਲੋਂ ਨਸ਼ਿਆਂ ਦੇ ਮਾਮਲੇ 'ਚ ਹੋਰਨਾਂ ਅਕਾਲੀ ਆਗੂਆਂ ਦੇ ਨਾਲ-ਨਾਲ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਉੱਪਰ ਵੀ ਗੰਭੀਰ ਦੋਸ਼ ਲਗਾਏ ਗਏ ਸਨ ਪਰ ਜਥੇਦਾਰ ਕੋਹਾੜ ਲਗਾਤਾਰ ਆਪਣੇ ਉੱਪਰ ਲਗਾਏ ਜਾ ਰਹੇ ਦੋਸ਼ਾਂ ਤੋਂ ਇਨਕਾਰ ਕਰਦੇ ਆ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੋਸ਼ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਲਗਾਏ ਜਾ ਰਹੇ ਹਨ | ਇਸ ਦੌਰਾਨ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਵਕੀਲ ਸ੍ਰੀ ਸੰਜੀਵ ਬਾਂਸਲ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ 30 ਅਗਸਤ 'ਤੇ ਪਾਈ ਗਈ ਹੈ |