www.sabblok.blogspot.com
ਮੈ ਪਿਛਲੇ ਕੁਝ ਮਹੀਨਿਅਾ ਤੋਂ ਅਾਪਣੇ ਫੇਸਬੁੱਕ ਦੋਸਤਾ ਨਾਲ ਕਿਸੇ ਨਾ ਕਿਸੇ ਚਲੰਤ ਮੁੱਦੇ ਤੇ ਅਕਸਰ ਚਰਚਾ ਕਰਦਾ ਰਹਿੰਦਾ ਹਾਂ,ੲਿਸ ਸਬੰਧੀ ਤੁਹਾਡੇ ਕੁਮੈਂਟਸ ਰਾਹੀ ਸੁਝਾਅ ਮੇਰੀ ਹੋਸਲਾ ਅਫਜਾੲੀ ਕਰਦੇ ਹਨ ਅਤੇ ਮੈਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ।ਅੱਜ ਮੈਂ ੲਿਸੇ ਲੜੀ ਤਹਿਤ ਮੁੱਖ ਮੰਤਰੀ ਸਾਹਿਬ ਦੀ ਮਹਾਨ ਸ਼ਹੀਦ ਸਰਦਾਰ ੳੂਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸੁਨਾਮ ਵਿਖੇ ਹੋੲੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਦੁਰਾਨ ਜੋ ਕੁਝ ਹੋੲਿਅਾ ੳੁਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾ।ਸ਼ਰਧਾਂਜਲੀ ਸਮਾਗਮ ਵਿੱਚ ਜਦੋ ਮੁੱਖ ਮੰਤਰੀ ਸਾਹਿਬ ਨੇ ਮਾੲਿਕ ਸੰਭਾਲਿਅਾ ਤਾਂ ਪਸ਼ੂ ਪਾਲਣ ਵਿਭਾਗ ਦੇ ਵਰਕਰ ਜੋ ਕਿ ਪਿਛਲੇ ਕਾਫੀ ਸਮੇ ਤੋਂ ਅਾਪਣੀਅਾ ਮੰਗਾ ਲੲੀ ਸੰਘਰਸ਼-ਸ਼ੀਲ ਹਨ ਅਤੇ ਜਿਹਨਾਂ ਨੂੰ ਕਾਫਿ ਲਮੇ ਸਮੇ ਤੋਂ ਨਜਰ-ਅੰਦਾਜ ਕੀਤਾ ਜਾ ਰਿਹਾ ਹੈ।ੳੁਹਨਾ ਅਾਪਣੀ ਅਵਾਜ ਸਿੱਧੀ ਸਰਕਾਰ ਦੇ ਕੰਨਾ ਤੱਕ ਪਹੁੰਚਣ ਲੲੀ ਅਤੇ ਸਰਕਾਰ ਦੇ ਬੇ-ਰੁੱਖੇ ਵਤੀਰੇ ਤੇ ਨਰਾਜਗੀ ਜਾਹਿਰ ਕਰਨੀ ਚਾਹੀ ਤਾਂ ਸਾਦੇ ਕੱਪੜਿਅਾ ਵਿੱਚ ਤਨਾੲਿਤ ਪੁਲਿਸ ਨੇ ੳੁਹਨਾ ਨੂੰ ਤਰੁੰਤ ਦਬੋਚ ਲਿਅਾ ਅਤੇ ਖਿਚਧੂਹ ਕਰਦੀ ਹੋੲੀ,ਗੱਡੀਅਾ ਵਿੱਚ ਬਿੱਠਾ ਕੇ ਲੈ ਗੲੀ,ੲਿੱਥੇ ੲਿਹ ਗੱਲ ਕਾਬਲੇ ਗੋਰ ਹੈ ਕਿ ਜਦੋ ੲਿਹਨਾ ਵਰਕਰਾ ਨੇ ਪੰਡਾਲ ਵਿੱਚ ਬੋਲਣਾ ਚਾਹਿਅਾ ਤਾਂ ਮੁੱਖ ਮੰਤਰੀ ਨੇ ਬਾਕੀ ਲੋਕਾਂ ਨੂੰ ਕਿਹਾ "ਤੁਸੀ ਬੈਠ ਜਾਉ ੲਿਹ ਤਾਂ ਕਾਂਗਰਸ ਦੇ ਭੇਜੇ ਹੋੲੇ ਬੰਦੇ ਨੇ।"ਜਰਾ ਦੱਸੋ ੲਿਸ ਵਿੱਚ ਕਾਂਗਰਸ ਜਾ ਕਿਸੇ ਹੋਰ ਪਾਰਟੀ ਦਾ ਕੀ ਕਸੂਰ ੲੇ?
ਜੇਕਰ ਸਰਕਾਰ ਨੇ ੳੁਹਨਾ ਨਾਲ ਵੋਟਾ ਦੋਰਾਨ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅਜਿਹਾ ਨਹੀ ਹੋਣਾ ਸੀ।ਅੱਜ ਤਾਂ ਸਾਰਾ ਪੰਜਾਬ ਹੀ ਸੜਕਾ ਤੇ ੳੁੱਤਰਿਅਾ ਹੋੲਿਅਾ ਹੈ, ਕੀ ੲਿਹਨਾ ਸਾਰਿਅਾ ਨੂੰ ਅਜਿਹਾ ਕਰਨ ਲੲੀ ਕਾਂਗਰਸ ਹੀ ਅਾਖ ਰਹੀ ਹੈ,ਖੁਦ ਸਰਕਾਰ ਫਜੂਲ ਦੇ ਝੰਜਟਾ ਨਾਲ ਘਿਰ ਕੇ ਰਹਿ ਗੲੀ ਹੈ,ਸੱਤਾ ਹਾਸਲ ਕਰਨ ਲੲੀ ਜੋ ਝੂਠੇ ਵਾਅਦੇ ਕੀਤੇ ਸਨ ਸਰਕਾਰ ਲੲੀ ਪੀੜਾ ਦਾ ਕਾਰਨ ਬਣ ਗੲੇ ਹਨ,ਹੁਣ ਤਾਂ ਕੇਂਦਰ ਵਿੱਚ ਵੀ ਭਾੲੀਵਾਲੀ ਵਾਲੀ ਸਰਕਾਰ ਹੈ ਫਿਰ ਪਤਾ ਨਹੀ ਹੁਣ ਸਰਕਾਰ ਨੂੰ ਹੋਰ ਕੀ ਚਾਹੀਦਾ ਹੈ ਚੰਗਾ ਹੋਵੇ ਜੇਕਰ ਸਰਕਾਰ ਅਾਪਣੀਅਾ ਗਲਤੀਅਾ ਲੲੀ ਕਾਂਗਰਸ ਤੇ ਝੂਠੀ ਦੂਸ਼ਣਬਾਜੀ ਬੰਦ ਕਰੇ ਤੇ ਸੂਬੇ ਵਿੱਚ ਅਾਮ ਵਰਗੀ ਸਥਿਤੀ ਬਹਾਲ ਕਰੇ।

No comments:
Post a Comment